PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Punjab State Board PSEB 10th Class Social Science Book Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Exercise Questions and Answers.

PSEB Solutions for Class 10 Social Science History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

SST Guide for Class 10 PSEB ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਕਿਸ ਘਟਨਾ ਨੂੰ ‘ਸੱਚਾ ਸੌਦਾ’ ਦਾ ਨਾਂ ਦਿੱਤਾ ਗਿਆ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਇਆਂ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਉਣਾ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ, ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਰਹਿਣ ਵਾਲੀ ਸੀ । ਉਨ੍ਹਾਂ ਦੇ ਪੁੱਤਰਾਂ ਦੇ ਨਾਂ ਸ੍ਰੀ ਚੰਦ ਤੇ ਲਖਮੀ ਦਾਸ ਸਨ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫ਼ੌਜਦਾਰ, ਦੌਲਤ ਖਾਂ ਦੇ ਸਰਕਾਰੀ ਮੋਦੀਖ਼ਾਨੇ ਵਿਚ ਭੰਡਾਰੀ ਦਾ ਕੰਮ ਕੀਤਾ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਬਾਣੀਆਂ ਸਨ-‘ਵਾਰ ਮਲਾਰ’, ‘ਵਾਰ ਮਾਥੁ’, ‘ਵਾਰ ਆਸਾ’, ‘ਜਪੁਜੀ ਅਤੇ ‘ਬਾਰਾਮਾਹਾ’ ।

ਪ੍ਰਸ਼ਨ 6.
ਗੁਰੂ ਨਾਨਕ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ-
ਕੁਰੂਕਸ਼ੇਤਰ ਵਿਚ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਰਗੇ ਅੰਧ-ਵਿਸ਼ਵਾਸਾਂ ਵਿਚ ਪੈਣ ਦੀ ਬਜਾਇ ਪ੍ਰਭੂ ਭਗਤੀ ਅਤੇ ਸ਼ੁਭ ਕਰਮ ਕਰਨੇ ਚਾਹੀਦੇ ਹਨ ।

ਪ੍ਰਸ਼ਨ 7.
ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣ, ਹੱਥ ਵਿਚ ਡੰਡਾ ਫੜਨ, ਸਿਰ ਮੁਨਾਉਣ ਅਤੇ ਸੰਸਾਰ ਤਿਆਗਣ ਵਰਗੇ ਵਿਅਰਥ ਦੇ ਆਡੰਬਰਾਂ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਕਿਹੋ ਜਿਹਾ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ, ਸਰਵ-ਵਿਆਪਕ ਅਤੇ ਸਰਵ-ਉੱਚ ਹੈ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਣਨਾ ਚਾਹੁੰਦੇ ਸਨ ।

ਪ੍ਰਸ਼ਨ 10.
ਸੱਚੇ ਸੌਦੇ ਤੋਂ ਕੀ ਭਾਵ ਹੈ ?
ਉੱਤਰ-
ਸੱਚੇ ਸੌਦੇ ਤੋਂ ਭਾਵ ਹੈ-ਪਵਿੱਤਰ ਵਪਾਰ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਇਆਂ ਨਾਲ ਫ਼ਕੀਰਾਂ ਨੂੰ ਰੋਟੀ ਖੁਆ ਕੇ ਕੀਤਾ ਸੀ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
  • ਪਰਮਾਤਮਾ ਸਰਵ-ਵਿਆਪਕ ਅਤੇ ਸਰਵ – ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ। ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।
  • ਪਰਮਾਤਮਾ ਸਰਵ-ਸ੍ਰੇਸ਼ਟ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ੍ਰੇਸ਼ਟ ਹੈ । ਉਹ ਅਦੁੱਤੀ ਹੈ । ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।
  • ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ-
ਆਪਣੀ ਦੂਜੀ ਉਦਾਸੀ ਦੇ ਸਮੇਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਧੁਨਿਕ ਹਿਮਾਚਲ ਪ੍ਰਦੇਸ਼ ਵਿਚ ਗਏ । ਇੱਥੇ ਉਨ੍ਹਾਂ ਨੇ ਬਿਲਾਸਪੁਰ, ਮੰਡੀ, ਸੁਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਿਤੀ ਆਦਿ ਸਥਾਨਾਂ ਦਾ ਦੌਰਾ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ । ਇਸ ਉਦਾਸੀ ਵਿਚ ਗੁਰੂ ਸਾਹਿਬ ਤਿੱਬਤ, ਕੈਲਾਸ਼ ਪਰਬਤ, ਲੱਦਾਖ ਅਤੇ ਕਸ਼ਮੀਰ ਵਿਚ ਵੀ ਗਏ । ਇਸ ਤੋਂ ਪਿੱਛੋਂ ਉਨ੍ਹਾਂ ਨੇ ਹਸਨ ਅਬਦਾਲ ਅਤੇ ਸਿਆਲਕੋਟ ਦਾ ਦੌਰਾ ਕੀਤਾ । ਉੱਥੋਂ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।
ਉੱਤਰ-
ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਉ ਪਵਾਉਣਾ ਚਾਹਿਆ । ਉਸ ਵਿਸ਼ੇਸ਼ ਰਸਮ ਉੱਤੇ ਸਾਕ-ਸੰਬੰਧੀਆਂ ਨੂੰ ਵੀ ਬੁਲਾਇਆ ਗਿਆ । ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇਕ ਸਥਾਈ ਜਨੇਉ ਚਾਹੀਦਾ ਹੈ । ਮੈਨੂੰ ਅਜਿਹਾ ਜਨੇਉ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ । ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ 20 ਰੁਪਏ ਭੁੱਖੇ ਸਾਧੂ-ਸੰਤਾਂ ਨੂੰ ਖਾਣਾ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ ‘ਤੇ ਗਏ ?
ਉੱਤਰ-
ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੁ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ-

  • ਸੁਲਤਾਨਪੁਰ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ।
  • ਇਸ ਪਿੱਛੋਂ ਗੁਰੂ ਸਾਹਿਬ ਤੁਲੰਬਾ ਸੱਜਣ ਠੱਗ ਕੋਲ), ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
  • ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ ।
  • ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਅਤੇ ਦੱਖਣ ਭਾਰਤ ਦੇ ਕਈ ਸਥਾਨਾਂ ਦਾ ਦੌਰਾ ਕੀਤਾ ।
    ਅੰਤ ਵਿਚ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਉਹ ਸੁਲਤਾਨਪੁਰ ਲੋਧੀ ਪਹੁੰਚ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ ।
ਉੱਤਰ-
ਗੁਰੁ ਸਾਹਿਬ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਪਾਕਪਟਨ ਤੋਂ ਕੀਤਾ । ਅੰਤ ਵਿਚ ਉਹ ਸੱਯਦਪੁਰ ਆ ਗਏ । ਇਸ ਦੌਰਾਨ ਉਨ੍ਹਾਂ ਨੇ ਹੇਠ ਲਿਖੇ ਸਥਾਨਾਂ ਦੀ ਯਾਤਰਾ ਕੀਤੀ-

  1. ਮੁਲਤਾਨ
  2. ਮੱਕਾ
  3. ਮਦੀਨਾ
  4. ਬਗ਼ਦਾਦ
  5. ਈਰਾਨ
  6. ਕੰਧਾਰ
  7. ਕਾਬਲ
  8. ਪੇਸ਼ਾਵਰ
  9. ਹਸਨ ਅਬਦਾਲ ਅਤੇ
  10. ਗੁਜਰਾਤ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ।
ਉੱਤਰ-
1522 ਈ: ਦੇ ਲਗਪਗ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇਕ ਨਵਾਂ ਸ਼ਹਿਰ ਵਸਾਇਆ । ਇਸ ਸ਼ਹਿਰ ਦਾ ਨਾਂ ‘ਕਰਤਾਰਪੁਰ’ ਭਾਵ ਪਰਮਾਤਮਾ ਦਾ ਸ਼ਹਿਰ ਸੀ । ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ ।

ਕੰਮ-

  1. ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ‘ਵਾਰ ਮਲ੍ਹਾਰ, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ’, ‘ਪੱਟੀ’, ‘ਦੱਖਣੀ ਓਅੰਕਾਰ’, ‘ਬਾਰਾਮਾਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ ।
  2. ਕਰਤਾਰਪੁਰ ਵਿਚ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਸੰਸਥਾ ਦਾ ਵਿਕਾਸ ਕੀਤਾ !
  3. ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀਆਂ ਕੋਈ ਛੇ ਸਿੱਖਿਆਵਾਂ ਬਾਰੇ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਓਨੀਆਂ ਹੀ ਆਦਰਸ਼ ਸਨ ਜਿੰਨਾ ਕਿ ਉਨ੍ਹਾਂ ਦਾ ਜੀਵਨ । ਉਹ ਕਰਮ-ਕਾਂਡ, ਜਾਤ-ਪਾਤ, ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ । ਉਨ੍ਹਾਂ ਨੂੰ ਤਾਂ ਸਤਿਨਾਮ ਨਾਲ ਪ੍ਰੇਮ ਸੀ ਅਤੇ ਇਸੇ ਦਾ ਸੁਨੇਹਾ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਦਿੱਤਾ । ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪਰਮਾਤਮਾ ਦੀ ਮਹਿਮਾ – ਗੁਰੂ ਸਾਹਿਬ ਨੇ ਪਰਮਾਤਮਾ ਦੀ ਮਹਿਮਾ ਦੀ ਵਿਆਖਿਆ ਆਪਣੇ ਹੇਠ ਲਿਖੇ ਵਿਚਾਰਾਂ ਅਨੁਸਾਰ ਕੀਤੀ ਹੈ-

  • ਇਕ ਪਰਮਾਤਮਾ ਵਿਚ ਵਿਸ਼ਵਾਸ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਇਕ ਹੈ । ਉਹ ਅਵਤਾਰਵਾਦ ਨੂੰ ਸਵੀਕਾਰ ਨਹੀਂ ਕਰਦੇ ਸਨ । ਉਨ੍ਹਾਂ ਦੇ ਅਨੁਸਾਰ ਸੰਸਾਰ ਦਾ ਕੋਈ ਵੀ ਦੇਵੀ-ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ । ਇਸ ਲਈ ਉਸਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ।
  • ਪਰਮਾਤਮਾ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੈ – ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ । ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ।
  • ਪਰਮਾਤਮਾ ਦਿਆਲੂ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਮੱਦਦ ਕਰਦਾ ਹੈ । ਜੋ ਲੋਕ ਸਾਰੇ ਕੰਮ ਪਰਮਾਤਮਾਂ ‘ਤੇ ਛੱਡ ਦਿੰਦੇ ਹਨ, ਪਰਮਾਤਮਾ ਉਨ੍ਹਾਂ ਦੇ ਕੰਮਾਂ ਨੂੰ ਆਪ ਕਰਦਾ ਹੈ ।

2. ਸਤਿਨਾਮ ਦੇ ਜਾਪ ‘ਤੇ ਜ਼ੋਰ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦੇ ਜਾਪ ‘ਤੇ ਜ਼ੋਰ ਦਿੱਤਾ । ਉਹ ਕਹਿੰਦੇ ਸਨ ਜਿਸ ਤਰ੍ਹਾਂ ਸਰੀਰ ਤੋਂ ਮੈਲ ਉਤਾਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਤਰ੍ਹਾਂ ਦਿਲ ਦੀ ਮੈਲ ਹਟਾਉਣ ਲਈ ਸਤਿਨਾਮ ਦਾ ਜਾਪ ਜ਼ਰੂਰੀ ਹੈ ।

3. ਗੁਰੂ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਗੁਰੂ ਸਭ ਤੋਂ ਮਹਾਨ ਹੈ । ਉਸ ਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੁ ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਹੀ ਸੰਸਾਰ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ । ਸੋ, ਉਹ ਮਨੁੱਖ ਬੜਾ ਹੀ ਭਾਗਸ਼ਾਲੀ ਹੈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ।

4. ਕਰਮ ਸਿਧਾਂਤ ਵਿਚ ਵਿਸ਼ਵਾਸ – ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ । ਉਨ੍ਹਾਂ ਦੇ ਅਨੁਸਾਰ ਬੁਰੇ ਕਰਮਾਂ ਵਾਲੇ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣ ਲਈ ਵਾਰ-ਵਾਰ ਜਨਮ ਲੈਣਾ ਪੈਂਦਾ ਹੈ । ਇਸ ਦੇ ਉਲਟ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।

5. ਆਦਰਸ਼ ਹਿਸਥ ਜੀਵਨ ‘ਤੇ ਜ਼ੋਰ – ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਗ੍ਰਹਿਸਥ ਜੀਵਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਇਸ ਧਾਰਨਾ ਨੂੰ ਗ਼ਲਤ ਸਿੱਧ ਕਰ ਦਿਖਾਇਆ ਕਿ ਸੰਸਾਰ ਮਾਇਆ ਜਾਲ ਹੈ, ਅਤੇ ਉਸ ਦਾ ਤਿਆਗ ਕੀਤੇ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । ਉਨ੍ਹਾਂ ਦੇ ਸ਼ਬਦਾਂ ਵਿਚ, “ਅੰਜਨ ਮਾਹਿ ਨਿਰੰਜਨ ਰਹੀਏ” ਭਾਵ ਸੰਸਾਰ ਵਿਚ ਰਹਿ ਕੇ ਵੀ ਮਨੁੱਖ ਨੂੰ ਅਲੱਗ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ ।

6. ਮਨੁੱਖ – ਮਾਤਰ ਦੇ ਪ੍ਰੇਮ ਵਿਚ ਵਿਸ਼ਵਾਸ-ਗੁਰੂ ਨਾਨਕ ਦੇਵ ਜੀ ਰੰਗ ਰੂਪ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਦੇ ਅਨੁਸਾਰ ਇਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਭਰਾ-ਭਰਾ ਹਾਂ ।

7. ਜਾਤ-ਪਾਤ ਦਾ ਖੰਡਨ – ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ ਤਾਂ ਉਨ੍ਹਾਂ ਦੀ ਨਜ਼ਰ ਵਿਚ ਨਾ ਤਾਂ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ । ਉਨ੍ਹਾਂ ਦੇ ਅਨੁਸਾਰ ਸਾਰੀਆਂ ਜਾਤੀਆਂ ਅਤੇ ਸਾਰੇ ਵਰਗਾਂ ਵਿਚ ਮੌਲਿਕ ਏਕਤਾ ਅਤੇ ਸਮਾਨਤਾ ਮੌਜੂਦ ਹੈ ।

8. ਸਮਾਜ ਸੇਵਾ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਜੋ ਵਿਅਕਤੀ ਪਰਮਾਤਮਾਂ ਦੇ ਪ੍ਰਾਣੀਆਂ ਨਾਲ ਪ੍ਰੇਮ ਨਹੀਂ ਕਰਦਾ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਿਰ-ਸੁਆਰਥ ਭਾਵਨਾ ਨਾਲ ਮਨੁੱਖੀ ਪ੍ਰੇਮ ਅਤੇ ਸਮਾਜ ਸੇਵਾ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਦੇ ਅਨੁਸਾਰ, “ਮਾਨਵਤਾ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਹੀ ਪ੍ਰਤੀਕ ਹੈ ।”

9. ਮੂਰਤੀ ਪੂਜਾ ਦਾ ਖੰਡਨ – ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ ਹੈ, ਕਿਉਂਕਿ ਪਰਮਾਤਮਾ ਅਮੂਰਤ ਅਤੇ ਨਿਰਾਕਾਰ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਅਸਲੀ ਪੂਜਾ ਉਸ ਦੇ ਨਾਮ ਦਾ ਜਾਪ ਕਰਨ ਅਤੇ ਹਰ ਥਾਂ ਉਸ ਦੀ ਮੌਜੂਦਗੀ ਦਾ ਅਨੁਭਵ ਕਰਨ ਵਿਚ ਹੈ ।

10. ਯੱਗ, ਬਲੀ ਅਤੇ ਫ਼ਜ਼ੂਲ ਦੇ ਕਰਮ – ਕਾਂਡਾਂ ਵਿਚ ਅਵਿਸ਼ਵਾਸ-ਗੁਰੂ ਨਾਨਕ ਦੇਵ ਜੀ ਨੇ ਫ਼ਜ਼ੂਲ ਦੇ ਕਰਮ-ਕਾਂਡਾਂ ਦਾ ਸਖ਼ਤ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਯੁੱਗਾਂ ਅਤੇ ਬਲੀ ਆਦਿ ਨੂੰ ਫ਼ਜੂਲ ਦੱਸਿਆ ਹੈ ।ਉਨ੍ਹਾਂ ਦੇ ਅਨੁਸਾਰ ਬਾਹਰੀ ਦਿਖਾਵੇ ਦੀ ਰੱਬ ਦੀ ਭਗਤੀ ਵਿਚ ਕੋਈ ਥਾਂ ਨਹੀਂ ਹੈ ।

11. ਸਰਵਉੱਚ ਅਨੰਦ (ਸੱਚ ਖੰਡ ਦੀ ਪ੍ਰਾਪਤੀ – ਗੁਰੁ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਰਵਉੱਚ ਅਨੰਦ (ਸੱਚ ਖੰਡ) ਦੀ ਪ੍ਰਾਪਤੀ ਹੈ । ਸੱਚ ਖੰਡ ਉਹ ਮਾਨਸਿਕ ਸਥਿਤੀ ਹੈ ਜਿੱਥੇ ਮਨੁੱਖ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅਤੇ ਉਸ ਦਾ ਦੁਖੀ ਦਿਲ ਸ਼ਾਂਤ ਹੋ ਜਾਂਦਾ ਹੈ । ਅਜਿਹੀ ਹਾਲਤ ਵਿਚ ਆਤਮਾ ਪੂਰਨ ਰੂਪ ਨਾਲ ਪਰਮਾਤਮਾ ਨਾਲ ਘੁਲ-ਮਿਲ ਜਾਂਦੀ ਹੈ ।

12. ਨੈਤਿਕ ਜੀਵਨ ਉੱਤੇ ਜ਼ੋਰ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਆਦਰਸ਼ ਜੀਵਨ ਲਈ ਇਹ ਸਿਧਾਂਤ ਪੇਸ਼ ਕੀਤੇ

  • ਸਦਾ ਸੱਚ ਬੋਲਣਾ
  • ਚੋਰੀ ਨਾ ਕਰਨਾ
  • ਈਮਾਨਦਾਰੀ ਨਾਲ ਆਪਣਾ ਜੀਵਨ ਨਿਰਬਾਹ ਕਰਨਾ
  • ਦੁਜਿਆਂ ਦੀਆਂ ਭਾਵਨਾਵਾਂ ਨੂੰ ਕਦੀ ਠੇਸ ਨਾ ਪਹੁੰਚਾਉਣਾ ।

ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਆਪਣੀ ਮਿੱਠੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ । ਉਨ੍ਹਾਂ ਨੇ ਲੋਕਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਇਕ ਹੀ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਭਟਕੇ ਹੋਏ ਲੋਕਾਂ ਨੂੰ ਜੀਵਨ ਦਾ ਉੱਚਿਤ ਮਾਰਗ ਦਿਖਾਇਆ ।

ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਛੇ ਸਿੱਖਿਆਵਾਂ ਲਿਖਣ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਬਾਰੇ ਵਿਸਤਾਰ ਸਹਿਤ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ ਭਾਰਤ ਦੀ ਪੂਰਬ ਅਤੇ ਦੱਖਣ ਦਿਸ਼ਾ ਵਿਚ ਗਏ ।ਇਹ ਯਾਤਰਾ ਲਗਪਗ 1500 ਈ: ਵਿਚ ਆਰੰਭ ਹੋਈ । ਉਨ੍ਹਾਂ ਨੇ ਆਪਣੇ ਪ੍ਰਸਿੱਧ ਚੇਲੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਨਾਲ ਲਿਆ | ਮਰਦਾਨਾ ਰਬਾਬ ਵਜਾਉਣ ਵਿਚ ਨਿਪੁੰਨ ਸੀ । ਇਸ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਹੇਠ ਲਿਖੀਆਂ ਥਾਂਵਾਂ ਦਾ ਦੌਰਾ ਕੀਤਾ-

1. ਸੱਯਦਪੁਰ – ਗੁਰੂ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ । ਉੱਥੇ ਉਨ੍ਹਾਂ ਨੇ ਲਾਲੋ ਨਾਂ ਦੇ ਤਰਖਾਣ ਨੂੰ ਆਪਣੇ ਸ਼ਰਧਾਲੂ ਬਣਾਇਆ ।

2. ਤੁਲੰਬਾ ਜਾਂ (ਤਾਲੁਬਾ) – ਸੱਯਦਪੁਰ ਤੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਜ਼ਿਲ੍ਹੇ ਵਿਚ ਸਥਿਤ ਤੁਲੰਬਾ ਨਾਂ ਦੀ ਥਾਂ ‘ਤੇ ਪਹੁੰਚੇ । ਉੱਥੇ ਸੱਜਣ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਧਰਮਾਤਮਾ ਕਹਿਲਾਉਂਦਾ ਸੀ । ਪਰ ਅਸਲ ਵਿਚ ਉਹ ਠੱਗਾਂ ਦਾ ਆਗੂ ਸੀ । ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿਚ ਆ ਕੇ ਉਸਨੇ ਠੱਗੀ ਦਾ ਧੰਦਾ ਛੱਡ ਕੇ ਧਰਮ ਪ੍ਰਚਾਰ ਦਾ ਰਸਤਾ ਅਪਣਾ ਲਿਆ 1 ਤੇਜਾ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ, “ਅਪਰਾਧ ਦੀ ਗੁਫ਼ਾ ਰੱਬ ਦੀ ਭਗਤੀ ਦਾ ਮੰਦਰ ਬਣ ਗਈ ।” (“The criminal’s den became a temple for God worship.’’) .

3. ਕੁਰੂਕਸ਼ੇਤਰ – ਤਾਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੁਆਂ ਦੇ ਪ੍ਰਸਿੱਧ ਤੀਰਥ-ਸਥਾਨ ਕੁਰੂਕਸ਼ੇਤਰ ਪਹੁੰਚੇ । ਉਸ ਸਾਲ ਉੱਥੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਹਜ਼ਾਰਾਂ ਬਾਹਮਣ, ਸਾਧ-ਫ਼ਕੀਰ ਅਤੇ ਹਿੰਦੂ ਯਾਤਰੀ ਇਕੱਠੇ ਹੋਏ ਸਨ । ਗੁਰੂ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬਾਹਰੀ ਜਾਂ ਸਰੀਰਕ ਪਵਿੱਤਰਤਾ ਦੀ ਥਾਂ ਮਨੁੱਖ ਨੂੰ ਮਨ ਅਤੇ ਆਤਮਾ ਦੀ ਪਵਿੱਤਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ ।

4. ਪਾਨੀਪਤ, ਦਿੱਲੀ ਅਤੇ ਹਰਿਦੁਆਰ – ਕੁਰੂਕਸ਼ੇਤਰ ਤੋਂ ਗੁਰੂ ਨਾਨਕ ਦੇਵ ਜੀ ਪਾਨੀਪਤ ਪਹੁੰਚੇ । ਇੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਪਹੁੰਚੇ । ਉੱਥੇ ਉਨ੍ਹਾਂ ਨੇ ਲੋਕਾਂ ਨੂੰ, ਆਪਣੇ ਪਿੱਤਰਾਂ ਨੂੰ ਸੂਰਜ ਵਲ ਮੂੰਹ ਕਰਕੇ ਪਾਣੀ ਦਿੰਦੇ ਦੇਖਿਆ । ਗੁਰੂ ਜੀ ਨੇ ਇਸ ਪ੍ਰਥਾ ਨੂੰ ਫ਼ਜੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਗੁਰੂ ਜੀ ਕੋਲੋਂ ਜਦ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਉਹ ਪੰਜਾਬ ਵਿਚ ਸਥਿਤ ਆਪਣੇ ਖੇਤਾਂ ਨੂੰ ਸਿੰਜ ਰਹੇ ਹਨ । ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ । ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਰਾਹੀਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਸੁਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਸਿਰਫ਼ ਤਿੰਨ ਸੌ ਮੀਲ ਦੂਰ ਮੇਰੇ ਖੇਤਾਂ ਤਕ ਕਿਉਂ ਨਹੀਂ ਪਹੁੰਚ ਸਕਦਾ ? ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ ।

5. ਗੋਰਖਮੱਤਾ – ਹਰਿਦੁਆਰ ਤੋਂ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦਾ ਦੌਰਾ ਕਰਦੇ ਹੋਏ ਗੋਰਖਮੱਤਾ ਦੀ ਥਾਂ ‘ਤੇ ਪਹੁੰਚੇ । ਉੱਥੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤੀ ਦੀ ਪ੍ਰਾਪਤੀ ਦਾ ਸਹੀ ਰਸਤਾ ਦਿਖਾਇਆ ।

6. ਬਨਾਰਸ – ਗੋਰਖਮੱਤਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ । ਇੱਥੇ ਉਨ੍ਹਾਂ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ । ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਪੈਰੋਕਾਰ ਬਣ ਗਿਆ ।

7. ਗਯਾ – ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਯਾ ਪਹੁੰਚੇ । ਇੱਥੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਨਾਲ ਆਪਣੇ ਸ਼ਰਧਾਲੂ ਬਣਾਇਆ । | ਇੱਥੋਂ ਉਹ ਪਟਨਾ ਅਤੇ ਹਾਜੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

8. ਆਸਾਮ – ਗੁਰੂ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ । ਇੱਥੇ ਉਨ੍ਹਾਂ ਨੇ ਕਾਮਰੂਪ ਦੀ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਅਸਲੀ ਸੁੰਦਰਤਾ ਉੱਚ ਚਰਿੱਤਰ ਵਿਚ ਹੁੰਦੀ ਹੈ ।

9. ਢਾਕਾ, ਕਟਕ ਅਤੇ ਜਗਨਨਾਥਪੁਰੀ – ਇਸ ਤੋਂ ਬਾਅਦ ਗੁਰੂ ਜੀ ਕਾ ਪਹੁੰਚੇ । ਉੱਥੇ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ । ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਵਿਚ ਜਗਨਨਾਥਪੁਰੀ ਗਏ । ਪੁਰੀ ਦੇ ਮੰਦਰ ਵਿਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਦੇਖਿਆ । ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਫ਼ਜੂਲ ਹੈ । ਪਰਮਾਤਮਾ ਸਰਵ-ਵਿਆਪਕ ਹੈ ।

10. ਦੱਖਣੀ ਭਾਰਤ – ਪੁਰੀ ਤੋਂ ਗੁਰੂ ਨਾਨਕ ਦੇਵ ਜੀ ਦੱਖਣ ਵਲ ਗਏ । ਉਹ ਰੀਟਰ, ਕਾਂਚੀਪੁਰਮ, ਤਿਨਾਪੱਲੀ, ਨਾਗਾਪੱਟਮ, ਰਾਮੇਸ਼ਵਰਮ, ਤ੍ਰਿਵੇਂਦਰਮ ਹੁੰਦੇ ਹੋਏ ਲੰਕਾ ਪਹੁੰਚੇ । ਉੱਥੋਂ ਦਾ ਰਾਜਾ ਸ਼ਿਵਨਾਭ ਜਾਂ ਸ਼ਿਵਨਾਥ ਗੁਰੂ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਗੁਰੂ ਜੀ ਦਾ ਚੇਲਾ ਬਣ ਗਿਆ । ਲੰਕਾ ਵਿਚ ਗੁਰੂ ਸਾਹਿਬ ਨੇ ਝੰਡਾ ਬੇਦੀ ਨਾਂ ਦੇ ਇਕ ਸ਼ਰਧਾਲੂ ਨੂੰ ਪਰਮਾਤਮਾ ਦਾ ਪ੍ਰਚਾਰ ਕਰਨ ਲਈ ਵੀ ਨਿਯੁਕਤ ਕੀਤਾ ।

ਵਾਪਸੀ ਯਾਤਰਾ – ਲੰਕਾ ਤੋਂ ਵਾਪਸੀ ਉੱਪਰ ਗੁਰੂ ਜੀ ਕੁਝ ਸਮੇਂ ਲਈ ਪਾਕਪਟਨ ਪਹੁੰਚੇ । ਉੱਥੇ ਉਨ੍ਹਾਂ ਦੀ ਭੇਂਟ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਮ ਜਾਂ ਸ਼ੇਖ ਇਬਰਾਹੀਮ ਨਾਲ ਹੋਈ । ਉਹ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਸੰਨ ਹੋਇਆ । ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਗੁਰੂ ਸਾਹਿਬ ਵਾਪਸ ਸੁਲਤਾਨਪੁਰ ਲੋਧੀ ਪਹੁੰਚੇ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੇ ਬਚਪਨ ਉੱਤੇ ਚਾਨਣਾ ਪਾਓ ।
ਉੱਤਰ-
ਜਨਮ ਅਤੇ ਮਾਤਾ-ਪਿਤਾ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

ਬਚਪਨ ਅਤੇ ਸਿੱਖਿਆ – ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ ।

ਜਨੇਊ ਦੀ ਰਸਮ – ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ – ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ ।ਉੱਥੇ ਵੀ ਗੁਰੂ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ – ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਨਾ ਦੇਖ ਕੇ ਮਹਿਤਾ ਕਾਲੂ ਰਾਮ ਜੀ ਨਿਰਾਸ਼ ਹੋ ਗਏ ।ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਬਟਾਲਾ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਰਾਮ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਘਰ) ਵਿਚ ਨੌਕਰੀ ਮਿਲ ਗਈ । ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ – ਗੁਰੂ ਜੀ ਹਰ ਰੋਜ਼ ਸਵੇਰ ਸਮੇਂ ‘ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਦੇ ਸਮੇਂ ਦਾ ਵਰਣਨ ਕਰੋ ।
ਉੱਤਰ-
1486-87 ਈ: ਵਿਚ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਸਥਾਨ ਬਦਲਣ ਲਈ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ । ਉੱਥੇ ਉਹ ਆਪਣੇ ਭਣਵੱਈਏ (ਬੀਬੀ ਨਾਨਕੀ ਜੀ ਦੇ ਪਤੀ) ਜੈ ਰਾਮ ਕੋਲ ਰਹਿਣ ਲੱਗੇ ।

ਮੋਦੀਖਾਨੇ ਵਿਚ ਨੌਕਰੀ – ਗੁਰੂ ਜੀ ਨੂੰ ਫ਼ਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਉਨ੍ਹਾਂ ਨੂੰ ਜੈ ਰਾਮ ਦੀ ਸਿਫ਼ਾਰਸ਼ ‘ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ ਅਨਾਜ ਦੇ ਭੰਡਾਰ ਵਿਚ ਭੰਡਾਰੀ ਦੀ ਨੌਕਰੀ ਮਿਲ ਗਈ । ਉੱਥੇ ਉਹ ਆਪਣਾ ਕੰਮ ਬੜੀ ਹੀ ਈਮਾਨਦਾਰੀ ਨਾਲ ਕਰਦੇ ਰਹੇ । ਫਿਰ ਵੀ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ । ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਅਨਾਜ ਨੂੰ ਸਾਧੂ-ਸੰਤਾਂ ਵਿਚ ਵੰਡ ਰਹੇਂ ਹਨ । ਜਦ ਮੋਦੀਖਾਨੇ ਦੀ ਜਾਂਚ ਕੀਤੀ ਤਾਂ ਹਿਸਾਬ-ਕਿਤਾਬ ਠੀਕ ਨਿਕਲਿਆ ।

ਹਿਸਥੀ ਜੀਵਨ ਅਤੇ ਪਰਮਾਤਮਾ ਸਿਮਰਨ – ਗੁਰੂ ਨਾਨਕ ਸਾਹਿਬ ਨੇ ਆਪਣੀ ਪਤਨੀ ਨੂੰ ਵੀ ਸੁਲਤਾਨਪੁਰ ਵਿਚ ਹੀ ਬੁਲਾ ਲਿਆ । ਉਹ ਉੱਥੇ ਸਾਦਾ ਅਤੇ ਪਵਿੱਤਰ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ । ਹਰ ਰੋਜ਼ ਸਵੇਰੇ ਉਹ ਸ਼ਹਿਰ ਦੇ ਨਾਲ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਦੇ, ਪਰਮਾਤਮਾ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦੇ ਸਨ ।

ਗਿਆਨ ਪ੍ਰਾਪਤੀ – ਗੁਰੂ ਨਾਨਕ ਸਾਹਿਬ ਹਰ ਰੋਜ਼ ‘ਕਾਲੀ ਵੇਈਂ’ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਦੇਰ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ । ਇਕ ਦਿਨ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ । ਪਰੰਤੂ ਉਹ ਤਿੰਨ ਦਿਨ ਘਰ ਵਾਪਸ ਨਾ ਮੁੜੇ । ਇਸ ’ਤੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਵੇਈਂ ਨਦੀ ਵਿਚ ਡੁੱਬ ਜਾਣ ਦੀ ਖ਼ਬਰ ਉੱਡ ਗਈ । ਨਾਨਕ ਜੀ ਦੇ ਸਾਕ-ਸੰਬੰਧੀ ਅਤੇ ਹੋਰ ਸੱਜਣ ਫ਼ਿਕਰ ਵਿਚ ਪੈ ਗਏ ।ਲੋਕ ਭਾਂਤ-ਭਾਂਤ ਦੀਆਂ ਗੱਲਾਂ ਵੀ ਬਣਾਉਣ ਲੱਗੇ । ਪਰੰਤੁ ਗੁਰੁ ਨਾਨਕ ਦੇਵ ਜੀ ਨੇ ਉਹ ਤਿੰਨ ਦਿਨ ਗੰਭੀਰ ਸੋਚ ਵਿਚ ਬਿਤਾਏ ਅਤੇ ਆਪਣੇ ਆਤਮਿਕ ਗਿਆਨ ਨੂੰ ਅੰਤਿਮ ਰੂਪ ਦੇ ਕੇ ਉਸ ਦੇ ਪ੍ਰਚਾਰ ਲਈ ਇਕ ਕਾਰਜਕ੍ਰਮ ਤਿਆਰ ਕੀਤਾ ।

ਗਿਆਨ-ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ । ਜਦ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸ਼ਬਦ ਕਹੇ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ ਲੋਕਾਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸ ਦਾ ਅਰਥ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਇਕ ਸਮਾਨ ਹਨ । ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਨ੍ਹਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪ੍ਰਚਾਰ ਵਿਚ ਬਤੀਤ ਕੀਤਾ । ਇਸ ਉਦੇਸ਼ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਦਾ ਵਰਣਨ ਕਰੋ ।
ਉੱਤਰ-
ਜਨਮ ਅਤੇ ਮਾਤਾ-ਪਿਤਾ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

ਬਚਪਨ ਅਤੇ ਸਿੱਖਿਆ – ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ ।

ਜਨੇਊ ਦੀ ਰਸਮ – ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ – ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ ।ਉੱਥੇ ਵੀ ਗੁਰੂ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ – ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਨਾ ਦੇਖ ਕੇ ਮਹਿਤਾ ਕਾਲੂ ਰਾਮ ਜੀ ਨਿਰਾਸ਼ ਹੋ ਗਏ ।ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਬਟਾਲਾ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਰਾਮ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਘਰ) ਵਿਚ ਨੌਕਰੀ ਮਿਲ ਗਈ । ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ – ਗੁਰੂ ਜੀ ਹਰ ਰੋਜ਼ ਸਵੇਰ ਸਮੇਂ ‘ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
‘ਪਰਮਾਤਮਾਂ’ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪਰਮਾਤਮਾ ਦਾ ਗੁਣਗਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਪਰਮਾਤਮਾ ਦੇ ਵਿਸ਼ੇ ਵਿਚ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ-
1. ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ‘ਇਕ ਓਂਕਾਰ (ੴ)ਦਾ ਸੁਨੇਹਾ ਦਿੱਤਾ । ਇਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ ਅਤੇ ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ । ਗੋਕੁਲਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਵਿਚ,“ਪਰਮਾਤਮਾ ਵਿਸ਼ਣੂ, ਸ਼ਿਵ, ਕ੍ਰਿਸ਼ਨ ਅਤੇ ਰਾਮ ਤੋਂ ਬਹੁਤ ਵੱਡਾ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ।” ·

2. ਪਰਮਾਤਮਾ ਨਿਰਾਕਾਰ ਅਤੇ ਸ਼ੈ-ਵਿਦਮਾਨ ਹੈ – ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਦਾ ਕੋਈ ਆਕਾਰ ਜਾਂ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਕਈ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਹ ਥੈ-ਵਿਦਮਾਨ, ਅਕਾਲ, ਜਨਮ ਰਹਿਤ ਅਤੇ ਅਕਾਲ ਮੂਰਤ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ – ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਦੇ ਹਰ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ । ਤਦ ਹੀ ਤਾਂ ਉਹ ਕਹਿੰਦੇ ਹਨ-
“ਦੂਜਾ ਕਾਹੇ ਸਿਮਰਿਐ, ਜੰਮੇ ਤੇ ਮਰ ਜਾਇ ।
ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਇ ।”

4. ਪਰਮਾਤਮਾ ਦਿਆਲੂ ਹੈ – ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਲੋੜ ਪੈਣ ‘ਤੇ ਆਪਣੇ . ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ । ਉਹ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ । ਜੋ ਲੋਕ ਆਪਣੇ ਆਪ ਨੂੰ ਪਰਮਾਤਮਾ ਕੋਲ ਆਤਮ-ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਦੇ ਸੁਖ-ਦੁੱਖ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ । ਉਹ ਆਪਣੀ ਅਸੀਮਿਤ ਦਇਆ ਨਾਲ ਉਨ੍ਹਾਂ ਨੂੰ ਆਨੰਦਿਤ ਕਰਦਾ ਰਹਿੰਦਾ ਹੈ ।

5. ਪਰਮਾਤਮਾ ਮਹਾਨ ਅਤੇ ਸਰਵਉੱਚ ਹੈ – ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਅਤੇ ਸਰਵਉੱਚ ਹੈ । ਮਨੁੱਖ ਲਈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ । ਆਪਣੀ ਮਹਾਨਤਾ ਦਾ ਭੇਤ ਆਪ ਪਰਮਾਤਮਾ ਹੀ ਜਾਣਦਾ ਹੈ । ਇਸ ਵਿਸ਼ੇ ਵਿਚ ਗੁਰੂ ਜੀ ਫ਼ਰਮਾਉਂਦੇ ਹਨ , “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ” ਕਈ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਕੋਈ ਵੀ ਉਸ ਦੀ ਸਰਵਉੱਚਤਾ ਨੂੰ ਨਹੀਂ ਛੂਹ ਸਕਿਆ ।

6. ਪਰਮਾਤਮਾ ਦੇ ਹੁਕਮ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪਰਮਾਤਮਾ ਦੀ ਆਗਿਆ ਜਾਂ ਹੁਕਮ ਦਾ ਬਹੁਤ ਮਹੱਤਵ ਹੈ । ਉਨ੍ਹਾਂ ਅਨੁਸਾਰ ਦੁਨੀਆਂ ਦਾ ਹਰ ਕੰਮ ਉਸੇ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ ਅਤੇ ਸਾਨੂੰ ਉਸ ਦੇ ਹਰੇਕ ਹੁਕਮ ਨੂੰ “ਮਿੱਠਾ ਭਾਣਾ’ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ । ਉਨ੍ਹਾਂ ਨੇ ਜਪੁਜੀ ਸਾਹਿਬ ਦੀ ਦੂਜੀ ਪੌੜੀ ਵਿਚ ‘ਪਰਮਾਤਮਾ ਦੇ ਹੁਕਮ’ ਦੇ ਮਹੱਤਵ ਉੱਤੇ ਵਿਸਤ੍ਰਿਤ ਚਾਨਣਾ ਪਾਇਆ ਹੈ ।ਉਹ ਆਖਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹਉਮੈ ਖ਼ਤਮ ਹੋ ਜਾਂਦਾ ਹੈ । ਇਸ ਗੱਲ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ-“ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨੇ ਕੋਇ ”

PSEB 10th Class Social Science Guide ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Important Questions and Answers

ਵਸਤੁਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਜਾਂ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ (ਵਿਸਾਖ ਮਹੀਨਾ; 1469 ਈ: ਨੂੰ ਹੋਇਆ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਜਨਮ ਲਾਹੌਰ ਦੇ ਦੱਖਣ-ਪੱਛਮ ਵਿਚ 64 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਤਲਵੰਡੀ ਨਾਂ ਦੇ ਪਿੰਡ ਵਿਚ ਹੋਇਆ ਸੀ । ਅੱਜ-ਕਲ੍ਹ ਇਸ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਉੱਤਰ-
ਤ੍ਰਿਪਤਾ ਜੀ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉੱਤਰ-
ਪੰਡਿਤ ਗੋਪਾਲ ਦੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੁਆਰਾ 20 ਰੁਪਏ ਨਾਲ ਫ਼ਕੀਰਾਂ ਨੂੰ ਭੋਜਨ ਖੁਆਉਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਸੱਚਾ ਸੌਦਾ ਦੇ ਨਾਂ ਨਾਲ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ?
ਉੱਤਰ-
ਗੁਰੁ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਨਾਨਕੀ ਅਤੇ ਜੀਜਾ ਜੈ ਰਾਮ ਕੋਲ ਸੁਲਤਾਨਪੁਰ ਇਸ ਲਈ ਭੇਜਿਆ। ਗਿਆ, ਤਾਂ ਕਿ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 8.
ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ? ,.
ਉੱਤਰ-
ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਵਿਚ ਕੰਮ ਕੀਤਾ । ਉਨ੍ਹਾਂ ਨੇ ਉੱਥੇ ਦਸ ਸਾਲਾਂ ਤਕ ਕੰਮ ਕੀਤਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਚੰਦ ਅਤੇ ਲੱਛਮੀ ਦਾਸ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ: ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਰਤਾਰਪੁਰ ਵਿਖੇ ਕੀਤਾ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੁਆਰਾ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਸਦਾ ਆਰੰਭ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੁਆਰਾ ਕੀਤਾ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਯਾਤਰਾਵਾਂ ਤੋਂ ਹੈ ਜੋ ਉਨ੍ਹਾਂ ਨੇ ਇਕ ਉਦਾਸੀ ਦੇ ਭੇਸ ਵਿਚ ਕੀਤੀਆਂ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ ਸੀ ।

ਪ੍ਰਸ਼ਨ 15.
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ (ਰਬਾਬੀ) ਕੌਣ ਸਨ ?
ਉੱਤਰ-
ਭਾਈ ਮਰਦਾਨਾ ਜੀ ।

ਪ੍ਰਸ਼ਨ 16.
ਆਪਣੀ ਦੂਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉੱਤਰ-
ਭਾਰਤ ਦੇ ਉੱਤਰ ਵਿਚ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉੱਤਰ-
1517 ਈ: ਵਿਚ ।.

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਂਟ ਕਿੱਥੇ ਹੋਈ ?
ਉੱਤਰ-
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਭੇਂਟ ਤੁਲੰਬਾ ਵਿਖੇ ਹੋਈ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਂਟ ਦਾ ਸੱਜਣ ਠੱਗ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਤੇ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ।

ਪ੍ਰਸ਼ਨ 20.
ਗੋਰਖਤਾ ਦਾ ਨਾਂ ਨਾਨਕਮੱਤਾ ਕਿਵੇਂ ਪਿਆ ?
ਉੱਤਰ-
ਗੋਰਖਮੱਤਾ ਵਿਚ ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਨੂੰ ਜੀਵਨ ਦਾ ਅਸਲੀ ਉਦੇਸ਼ ਦੱਸਿਆ ਸੀ ਤੇ ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ ਸੀ । ਇਸੇ ਘਟਨਾ ਮਗਰੋਂ ਗੋਰਖਮੱਤਾ ਦਾ ਨਾਂ ਨਾਨਕਮੱਤਾ ਪੈ ਗਿਆ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਸਿੱਖਿਆ ਲਿਖੋ ।
ਉੱਤਰ-
ਪਰਮਾਤਮਾ ਇਕ ਹੈ ਅਤੇ ਸਾਨੂੰ ਸਿਰਫ਼ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ ।
ਜਾਂ
ਪਰਮਾਤਮਾ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 22.
ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਤੇ ਉਹ ਨਿਰਾਕਾਰ, ਸ਼ੈ-ਵਿਦਮਾਨ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ ।

ਪ੍ਰਸ਼ਨ 23.
ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ ‘ਨਾਨਕਮੱਤਾ’ ਪਿਆ ?
ਉੱਤਰ-
ਗੋਰਖਮੱਤਾ ਦਾ ।

ਪ੍ਰਸ਼ਨ 24.
‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?
ਉੱਤਰ-
ਸੰਤ ਸ਼ੰਕਰਦੇਵ ਨਾਲ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ?
ਉੱਤਰ-
ਕਾਮਰੂਪ ਦੇ ਸਥਾਨ ‘ਤੇ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿਚ ਕਾਅਬੇ ਵਲ ਪੈਰ ਕਰਕੇ ਸੌਣ ਦਾ ਵਿਰੋਧ ਕਿਸਨੇ ਕੀਤਾ ?
ਉੱਤਰ-
ਕਾਜ਼ੀ ਰੁਕਨੁੱਦੀਨ ਨੇ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਕਿਸ ਸਥਾਨ ਤੋਂ ਕੀਤਾ ?
ਉੱਤਰ-
ਪਾਕਪੱਟਮ ਤੋਂ ।

ਪ੍ਰਸ਼ਨ 28.
ਬਾਬਰ ਨੇ ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ?
ਉੱਤਰ-
ਸੱਯਦਪੁਰ ਵਿਚ ।

ਪ੍ਰਸ਼ਨ 29.
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿਚ ਬਾਬਰ ਦੇ ਸੱਯਦਪੁਰ ‘ਤੇ ਹਮਲੇ ਦੀ ਨਿੰਦਾ ਕੀਤੀ ਹੈ ?
ਉੱਤਰ-
ਬਾਬਰਵਾਣੀ ਵਿਚ ।

ਪ੍ਰਸ਼ਨ 30.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਭਾਰਤ ‘ਤੇ ਤੀਜੇ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ।

ਪ੍ਰਸ਼ਨ 31.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-

  1. ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨਾਲ ਮੂਰਤੀ-ਪੂਜਾ ਅਤੇ ਕਈ ਦੇਵੀ-ਦੇਵਤਿਆਂ ਦੀ ਪੂਜਾ ਘੱਟ ਹੋਈ ਤੇ ਲੋਕ ਇਕ ਪਰਮਾਤਮਾ ਦੀ ਪੂਜਾ ਕਰਨ ਲੱਗੇ ।
  2. ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦ-ਭਾਵ ਭੁੱਲ ਕੇ ਇਕ-ਦੂਜੇ ਦੇ ਨੇੜੇ ਆਏ ।

ਪ੍ਰਸ਼ਨ 32.
ਕਰਤਾਰਪੁਰ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ ?
ਉੱਤਰ-
ਕਰਤਾਰਪੁਰ ਦੀ ਸਥਾਪਨਾ 1521 ਈ: ਦੇ ਲਗਪਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 33.
ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ ?
ਉੱਤਰ-
ਇਸ ਦੇ ਲਈ ਦੀਵਾਨ ਕਰੋੜੀ ਮੱਲ ਖੱਤਰੀ ਨਾਂ ਦੇ ਇਕ ਵਿਅਕਤੀ ਨੇ ਭੂਮੀ ਭੇਟ ਵਿਚ ਦਿੱਤੀ ਸੀ ।

ਪ੍ਰਸ਼ਨ 34.
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਿਵੇਂ ਬੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ (ਪਾਕਿਸਤਾਨ) ਵਿਚ ਧਰਮ ਪ੍ਰਚਾਰ ਕਰਦਿਆਂ ਹੋਇਆਂ ਬੀਤੇ ।

ਪ੍ਰਸ਼ਨ 35.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ ਵਿਚ ।

ਪ੍ਰਸ਼ਨ 36.
ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਉਨ੍ਹਾਂ ਦੀ ਕਿਹੜੀ ਬਾਣੀ ਵਿਚ ਮਿਲਦਾ ਹੈ ?
ਉੱਤਰ-
ਜਪੁਜੀ ਸਾਹਿਬ ਵਿਚ ।

ਪ੍ਰਸ਼ਨ 37.
ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
22 ਸਤੰਬਰ, 1539 ਨੂੰ ।

ਪ੍ਰਸ਼ਨ 38.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਲੋਕਾਂ ਦੁਆਰਾ ਬਿਨਾਂ ਕਿਸੇ ਭੇਦ-ਭਾਵ ਦੇ ਇਕ ਸਥਾਨ ‘ਤੇ ਬੈਠ ਕੇ ਭੋਜਨ ਕਰਨਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 39.
ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਸਿਆਲਕੋਟ ਵਿਖੇ ।

II. ਖਾਲੀ ਥਾਂਵਾਂ ਭਰੋ-

1. ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਦਿੱਤੇ ਗਏ 20 ਰੁਪਇਆਂ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਉਣ ਨੂੰ ……………………… ਨਾਂ ਦੀ ਘਟਨਾ ਨਾਲ ਜਾਣਿਆ ਜਾਂਦਾ ਹੈ ।
2. ……………………. ਗੁਰੂ ਨਾਨਕ ਦੇਵ ਜੀ ਦੀ ਪਤਨੀ ਸੀ ।
3. ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ………………………… ਅਤੇ ……………………. ਸਨ !
4. ਗੁਰੂ ਨਾਨਕ ਦੇਵ ਜੀ ਦੀਆਂ ‘ਵਾਰ ਮਝਾਰ’, ‘ਵਾਰ ਆਸਾ’ ………………………. ਅਤੇ …….. ਨਾਂ ਦੀਆਂ ਚਾਰ ਬਾਣੀਆਂ
ਹਨ ।
5. ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ …………………………. ਨਾਂ ਦੇ ਪਿੰਡ ਵਿਚ ਹੋਇਆ ।
6. ਗੁਰਦੁਆਰਾ ਪੰਜਾ ਸਾਹਿਬ ……………………….. ਵਿਚ ਸਥਿਤ ਹੈ ।
ਉੱਤਰ-
(1) ਸੱਚਾ ਸੌਦਾ
(2) ਬੀਬੀ ਸੁਲੱਖਣੀ
(3) ਸ੍ਰੀ ਚੰਦ ਅਤੇ ਲਖਮੀ ਦਾਸ
(4) ਜਪੁਜੀ ਅਤੇ ਬਾਰਾਂਮਾਹ
(5) ਤਲਵੰਡੀ
(6) ਸਿਆਲਕੋਟ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲੱਖਣੀ ਰਹਿਣ ਵਾਲੀ ਸੀ-
(A) ਬਟਾਲਾ ਦੀ
(B) ਅੰਮ੍ਰਿਤਸਰ ਦੀ
(C) ਬਠਿੰਡਾ ਦੀ
(D) ਕੀਰਤਪੁਰ ਦੀ ।
ਉੱਤਰ-
(A) ਬਟਾਲਾ ਦੀ

ਪ੍ਰਸ਼ਨ 2.
ਕਰਤਾਰਪੁਰ ਦੀ ਸਥਾਪਨਾ ਕੀਤੀ-
(A) ਗੁਰੂ ਅੰਗਦ ਦੇਵ ਜੀ ਨੇ
(B) ਗੁਰੂ ਨਾਨਕ ਦੇਵ ਜੀ ਨੇ
(C) ਗੁਰੂ ਰਾਮਦਾਸ ਜੀ ਨੇ
(D) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(B) ਗੁਰੂ ਨਾਨਕ ਦੇਵ ਜੀ ਨੇ

ਪ੍ਰਸ਼ਨ 3.
ਸੱਜਣ ਠਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ-
(A) ਪਟਨਾ ਵਿਚ
(B) ਸਿਆਲਕੋਟ ਵਿਚ
(C) ਤਾਲੁਬਾ ਵਿਚ
(D) ਕਰਤਾਰਪੁਰ ਵਿਚ ।
ਉੱਤਰ-
(C) ਤਾਲੁਬਾ ਵਿਚ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ-
(A) ਸੁਲੱਖਣੀ ਜੀ
(B) ਤ੍ਰਿਪਤਾ ਜੀ
(C) ਨਾਨਕੀ ਜੀ ।
(D) ਬੀਬੀ ਅਮਰੋ ਜੀ ।
ਉੱਤਰ-
(B) ਤ੍ਰਿਪਤਾ ਜੀ

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 5.
ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ-
(A) ਸਿਆਲਕੋਟ ਵਿਚ
(B) ਕੀਰਤਪੁਰ ਵਿਚ
(C) ਸੱਯਦਪੁਰ ਵਿਚ
(D) ਪਾਕਪੱਟਨ ਵਿਚ ।
ਉੱਤਰ-
(C) ਸੱਯਦਪੁਰ ਵਿਚ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਕਰਤਾਰਪੁਰ ਦੀ ਸਥਾਪਨਾ 1526 ਈ: ਦੇ ਲਗਭਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ।
2. ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ 1499 ਈ: ਵਿਚ ਹੋਈ ।
3. ਗੁਰਦੁਆਰਾ ਪੰਜਾ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ ।
4. ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਈ: ਨੂੰ ਜੋਤੀ-ਜੋਤ ਸਮਾਏ ।
5. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1499 ਈ: ਵਿਚ ਆਰੰਭ ਕੀਤੀ ।
ਉੱਤਰ-
1. ×
2. √
3. ×
4. √
5. ×

V. ਸਹੀ-ਮਿਲਾਨ ਕਰੋ-

1. ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ
2. ਕਰਤਾਰਪੁਰ ਦੀ ਸਥਾਪਨਾ ਦੇ ਲਈ ਭੂਮੀ ਕਰਤਾਰਪੁਰ ਦੀ ਸਥਾਪਨਾ
3. ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਸੰਤ ਸ਼ੰਕਰਦੇਵ
4. ‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਦੀਵਾਨ ਕਰੋੜੀ ਮੱਲ ਖੱਤਰੀ ।

ਉੱਤਰ-

1. ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੀ ਸਥਾਪਨਾ
2. ਕਰਤਾਰਪੁਰ ਦੀ ਸਥਾਪਨਾ ਦੇ ਲਈ ਭੂਮੀ ਦੀਵਾਨ ਕਰੋੜੀ ਮੱਲ ਖੱਤਰੀ
3. ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ
4. ‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਸੰਤ ਸ਼ੰਕਰਦੇਵ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ ।
ਉੱਤਰ-
ਗੁਰੂ ਨਾਨਕ ਸਾਹਿਬ ਨੇ ਆਪਣੇ ਸੰਦੇਸ਼ ਦੇ ਪ੍ਰਸਾਰ ਲਈ ਕੁਝ ਯਾਤਰਾਵਾਂ ਕੀਤੀਆਂ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਨੂੰ ਤਿੰਨ ਹਿੱਸਿਆਂ ਜਾਂ ਉਦਾਸੀਆਂ ਵਿਚ ਵੰਡਿਆ ਜਾਂਦਾ ਹੈ । ਇਹ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਗੁਰੂ ਨਾਨਕ ਸਾਹਿਬ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਅਸਾਮ ਤਕ ਦੀ ਯਾਤਰਾ ਕੀਤੀ ਸੀ । ਇਹ ਸੰਭਵ ਹੈ ਕਿ ਉਹ ਭਾਰਤ ਤੋਂ ਬਾਹਰ ਸ੍ਰੀ ਲੰਕਾ, ਮੱਕਾ, ਮਦੀਨਾ ਤੇ ਬਗ਼ਦਾਦ ਵੀ ਗਏ ਸਨ । ਉਨ੍ਹਾਂ ਦੇ ਜੀਵਨ ਦੇ ਲਗਪਗ 20 ਸਾਲ ‘ਉਦਾਸੀਆਂ” ਵਿਚ ਗੁਜ਼ਰੇ । ਆਪਣੀਆਂ ਦੁਰ ਦੀਆਂ ਉਦਾਸੀਆਂ’ ਵਿਚ ਗੁਰੂ ਸਾਹਿਬ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਅਨੇਕਾਂ ਲੋਕਾਂ ਦੇ ਸੰਪਰਕ ਵਿਚ ਆਏ । ਇਹ ਲੋਕ ਭਾਂਤੀ-ਭਾਂਤੀ ਦੀਆਂ ਸੰਸਾਰਕ ਵਿਧੀਆਂ ਅਤੇ ਰਸਮਾਂ ਦਾ ਪਾਲਣ ਕਰਦੇ ਸਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਧਰਮ ਦਾ ਸੱਚਾ ਮਾਰਗ ਦਿਖਾਇਆ ।

ਪ੍ਰਸ਼ਨ 2.
ਗੁਰੂ ਨਾਨਕ ਸਾਹਿਬ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਰਸਮਾਂ ਦਾ ਖੰਡਨ ਕੀਤਾ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ-ਕਾਂਡਾਂ ਵਿਚ ਸੱਚੀ ਧਾਰਮਿਕ ਸ਼ਰਧਾ-ਭਗਤੀ ਲਈ ਕੋਈ ਜਗਾ ਨਹੀਂ ਸੀ । ਇਸ ਲਈ ਉਨ੍ਹਾਂ ਨੇ ਕਰਮ-ਕਾਂਡਾਂ ਦਾ ਖੰਡਨ ਕੀਤਾ । ਇਹ ਗੱਲਾਂ ਸਨ-ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਸੰਬੰਧਿਤ ਸੰਸਕਾਰ ਵਿਧੀਆਂ ਅਤੇ ਰੀਤੀ-ਰਿਵਾਜ । ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕਰ ਦਿੱਤਾ । ਇਸ ਦੇ ਦੋ ਮੁੱਖ ਕਾਰਨ ਸਨ-ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿਚ ਸ਼ਰਧਾ-ਭਗਤੀ ਦੀ ਅਣਹੋਂਦ ਤੇ ਆਪਣੇ ਮੱਠਵਾਸੀ ਜੀਵਨ ਵਿਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ । ਗੁਰੂ ਨਾਨਕ ਦੇਵ ਜੀ ਨੇ ਵੈਸ਼ਣਵ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣੀ ਵਿਚਾਰਧਾਰਾ ਵਿਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਕੀ ਸਨ ?
ਉੱਤਰ-
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਸਾਰਿਆਂ ਵਾਸਤੇ ਸੀ । ਹਰੇਕ ਇਸਤਰੀ-ਪੁਰਖ ਉਨ੍ਹਾਂ ਦੁਆਰਾ ਦੱਸੇ ਰਾਹ ਨੂੰ ਅਪਣਾ ਸਕਦਾ ਸੀ । ਇਸ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਸੀ । ਇਸ ਤਰ੍ਹਾਂ ਵਰਣ-ਵਿਵਸਥਾ ਦੇ ਜਟਿਲ ਬੰਧਨ ਟੁੱਟਣ ਲੱਗੇ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਸੰਚਾਰ ਹੋਇਆ । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਮ ਲੋਕਾਂ ਨਾਲ ਸੰਬੰਧਿਤ ਕੀਤਾ । ਇਸੇ ਕਾਰਨ ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਨ ਵਿਚ ਪ੍ਰਚਲਿਤ ਅਨਿਆਂ, ਦਮਨ ਤੇ ਭ੍ਰਿਸ਼ਟਾਚਾਰ ਦਾ ਬੜਾ ਜ਼ੋਰਦਾਰ ਖੰਡਨ ਕੀਤਾ । ਸਿੱਟੇ ਵਜੋਂ ਸਮਾਜ ਅਨੇਕਾਂ ਬੁਰਾਈਆਂ ਤੋਂ ਮੁਕਤ ਹੋ ਗਿਆ ।

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਸਿੱਖਿਆਵਾਂ ਦਿੱਤੀਆਂ-

  1. ਰੱਬ ਇਕ ਹੈ । ਉਹ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
  2. ਜਾਤ-ਪਾਤ ਦਾ ਭੇਦ-ਭਾਵ ਇਕ ਦਿਖਾਵਾ ਹੈ । ਅਮੀਰ, ਗ਼ਰੀਬ, ਬ੍ਰਾਹਮਣ, ਸ਼ੂਦਰ : ਸਭ ਬਰਾਬਰ ਹਨ ।
  3. ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ ।
  4. ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ।
  5. ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ । (6) ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ।
  6. ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ । ਉਹ ਵੱਡੇ-ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ । ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਇਕ ਮਹਾਨ ਅਧਿਆਪਕ ਅਤੇ ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਰਣਨ ਕਰੋ ।
ਉੱਤਰ-
(ੳ) ਮਹਾਨ ਅਧਿਆਪਕ ਦੇ ਰੂਪ ਵਿਚ

(1) ਸੱਚ ਦੇ ਪ੍ਰਚਾਰਕ – ਗੁਰੁ ਨਾਨਕ ਦੇਵ ਜੀ ਇਕ ਮਹਾਨ ਅਧਿਆਪਕ ਸਨ । ਕਹਿੰਦੇ ਹਨ ਕਿ ਲਗਪਗ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸੱਚੇ ਗਿਆਨ ਦਾ ਪ੍ਰਚਾਰ ਕੀਤਾ। ਉਹਨਾਂ ਨੇ ਈਸ਼ਵਰ ਦੇ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ । ਹਰ ਥਾਂ ਉਨ੍ਹਾਂ ਨੂੰ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਲੋਕਾਂ ‘ਤੇ ਬੜਾ ਡੂੰਘਾ ਅਸਰ ਪਿਆ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੋਹ-ਮਾਇਆ, ਸੁਆਰਥ ਅਤੇ ਲੋਭ ਨੂੰ ਛੱਡਣ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ ।

ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੇਣ ਦਾ ਢੰਗ ਬਹੁਤ ਹੀ ਚੰਗਾ ਸੀ । ਉਹ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿਚ ਉਪਦੇਸ਼ ਦਿੰਦੇ ਸਨ । ਉਹ ਨਾ ਤਾਂ ਗੂੜ੍ਹ ਦਰਸ਼ਨ ਦਾ ਪ੍ਰਚਾਰ ਕਰਦੇ ਸਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਵਿਚ ਪੈਂਦੇ ਸਨ । ਉਹ ਜਿਹੜੇ ਸਿਧਾਂਤਾਂ ਤੇ ਆਪ ਚਲਦੇ ਸਨ, ਉਨ੍ਹਾਂ ਦਾ ਹੀ ਲੋਕਾਂ ਵਿਚ ਪ੍ਰਚਾਰ ਕਰਦੇ ਸਨ।

(ii) ਸਭ ਦਾ ਗੁਰੂ – ਗੁਰੂ ਨਾਨਕ ਦੇਵ ਜੀ. ਦੇ ਉਪਦੇਸ਼ ਕਿਸੇ ਵਿਸ਼ੇਸ਼ ਫ਼ਿਰਕੇ, ਸਥਾਨ ਜਾਂ ਲੋਕਾਂ ਤਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤਾਂ ਸਾਰੀ ਦੁਨੀਆਂ ਦੇ ਲਈ ਸਨ । ਇਸ ਬਾਰੇ ਪ੍ਰੋਫ਼ੈਸਰ ਕਰਤਾਰ ਸਿੰਘ ਦੇ ਸ਼ਬਦ ਵਰਣਨਯੋਗ ਹਨ । ਉਹ ਲਿਖਦੇ ਹਨ, “ਉਨ੍ਹਾਂ (ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਸੇ ਵਿਸ਼ੇਸ਼ ਕਾਲ ਦੇ ਲਈ ਨਹੀਂ ਸੀ । ਉਨ੍ਹਾਂ ਦਾ ਦੈਵੀ ਉਪਦੇਸ਼ ਸਦਾ ਅਮਰ ਰਹੇਗਾ । ਇਹਨਾਂ ਦੇ ਉਪਦੇਸ਼ ਇੰਨੇ ਵਿਸ਼ਾਲ ਅਤੇ ਬੌਧਿਕਤਾਪੂਰਨ ਸਨ ਕਿ ਆਧੁਨਿਕ ਵਿਗਿਆਨਕ ਵਿਚਾਰਧਾਰਾ ਵੀ ਉਨ੍ਹਾਂ ‘ਤੇ ਟੀਕਾ-ਟਿੱਪਣੀ ਨਹੀਂ ਕਰ ਸਕਦੀ ।’ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਮਾਨਵ ਕਲਿਆਣ ਸੀ | ਅਸਲ ਵਿਚ ਮਾਨਵਤਾ ਦੀ ਭਲਾਈ ਲਈ ਹੀ ਉਨ੍ਹਾਂ ਨੇ ਚੀਨ, ਤਿੱਬਤ, ਅਰਬ ਆਦਿ ਦੇਸ਼ਾਂ : ਦੀਆਂ ਮੁਸ਼ਕਲ ਯਾਤਰਾਵਾਂ ਕੀਤੀਆਂ ।

(ਅ) ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਟਾਇਨਥੀ (Toynbee) ਜਿਹਾ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ । ਉਹ ਲਿਖਦਾ ਹੈ ਕਿ ਸਿੱਖ ਧਰਮ ਹਿੰਦੂ ਅਤੇ ਇਸਲਾਮ ਧਰਮ ਦੇ ਸਿਧਾਂਤਾਂ ਦਾ ਮਿਸ਼ਰਨ ਮਾਤਰ ਸੀ, ਪਰ ਟਾਇਨਥੀ ਦਾ ਇਹ ਵਿਚਾਰ ਠੀਕ ਨਹੀਂ ਹੈ । ਗੁਰੂ ਜੀ ਦੇ ਉਪਦੇਸ਼ਾਂ ਵਿਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਵੀ ਸਨ ਜੋ ਨਾ ਤਾਂ ਹਿੰਦੂ ਧਰਮ ਤੋਂ ਲਏ ਗਏ ਸਨ ਅਤੇ ਨਾ ਹੀ ਇਸਲਾਮ ਤੋਂ ਉਦਾਹਰਨ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਾ ਬਣਾ ਕੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਅਜਿਹਾ ਕਰਕੇ ਗੁਰੂ ਜੀ ਨੇ ਗੁਰੂ-ਸੰਸਥਾ ਨੂੰ ਇਕ ਵਿਸ਼ੇਸ਼ ਰੂਪ ਦਿੱਤਾ ਅਤੇ ਆਪਣੇ ਇਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ 1513 ਈ: ਵਿਚ ਆਰੰਭ ਕੀਤੀ । ਇਸ ਵਾਰ ਉਹ ਉੱਤਰ ਦਿਸ਼ਾ ਵਿਚ ਗਏ । ਇਸ ਯਾਤਰਾ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ ‘ਤੇ ਗਏ-

1. ਹਿਮਾਚਲ ਪ੍ਰਦੇਸ਼ – ਗੁਰੂ ਜੀ ਨੇ ਪੰਜਾਬ ਦੇ ਇਲਾਕਿਆਂ ਵਿਚੋਂ ਹੁੰਦੇ ਹੋਏ ਆਧੁਨਿਕ ਹਿਮਾਚਲ ਪ੍ਰਦੇਸ਼ ਵਿਚ ਪਵੇਸ਼ ਕੀਤਾ । ਉੱਥੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੇਂਟ ਪੀਰ ਬੁੱਢਣ ਸ਼ਾਹ ਨਾਲ ਹੋਈ । ਉਹ ਪੀਰ ਗੁਰੂ ਜੀ ਦਾ ਪੈਰੋਕਾਰ ਬਣ ਗਿਆ । ਹਿਮਾਚਲ ਵਿਚ ਗੁਰੂ ਜੀ ਬਿਲਾਸਪੁਰ, ਮੰਡੀ, ਸੁਕੇਤ, ਰਵਾਲਸਰ, ਜਵਾਲਾ ਜੀ, ਕਾਂਗੜਾ, ਕੁੱਲ ਅਤੇ ਸਪਿਤੀ ਦੇ ਸਥਾਨਾਂ ਉੱਤੇ ਗਏ ਅਤੇ ਵੱਖ-ਵੱਖ ਫਿਰਕੇ ਦੇ ਲੋਕਾਂ ਨੂੰ ਆਪਣੇ ਚੇਲੇ ਬਣਾਇਆ ।

2. ਤਿੱਬਤ – ਸਪਿਤੀ ਘਾਟੀ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਨੇ ਤਿੱਬਤ ਵਿਚ ਪ੍ਰਵੇਸ਼ ਕੀਤਾ । ਫਿਰ ਉਹ ਮਾਨਸਰੋਵਰ ਝੀਲ ਅਤੇ ਕੈਲਾਸ਼ ਪਰਬਤ ਉੱਤੇ ਪੁੱਜੇ । ਉੱਥੇ ਉਨ੍ਹਾਂ ਨੇ ਬਹੁਤ ਸਾਰੇ ਸਿੱਧਾਂ ਨਾਲ ਭੇਂਟ ਕੀਤੀ । ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਪਹਾੜਾਂ ਵਿਚ ਬੈਠਣ ਦਾ ਕੋਈ ਲਾਭ ਨਹੀਂ । ਉਨ੍ਹਾਂ ਨੂੰ ਮੈਦਾਨਾਂ ਵਿਚ ਜਾ ਕੇ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੇ ਲੋਕਾਂ ਨੂੰ ਗਿਆਨ ਦਾ ਰਸਤਾ ਦਿਖਾਉਣਾ ਚਾਹੀਦਾ ਹੈ ।

3. ਲੱਦਾਖ – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਜੀ ਲੱਦਾਖ ਵਿਖੇ ਗਏ । ਉੱਥੇ ਉਨ੍ਹਾਂ ਦੇ ਬਹੁਤ ਸਾਰੇ ਸ਼ਰਧਾਲੂਆਂ ਨੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦਵਾਰੇ ਦਾ ਨਿਰਮਾਣ ਕੀਤਾ ਹੈ ।

4. ਕਸ਼ਮੀਰ-ਸਰਦੂ ਅਤੇ ਕਾਰਗਿਲ ਹੁੰਦੇ ਹੋਏ ਗੁਰੂ ਜੀ ਕਸ਼ਮੀਰ ਵਿਚ ਅਮਰਨਾਥ ਦੀ ਗੁਫ਼ਾ ਵਿਖੇ ਗਏ । ਇਸ ਤੋਂ ਬਾਅਦ ਉਹ ਪਹਿਲਗਾਮ ਅਤੇ ਮਟਨ ਨਾਂ ਦੇ ਸਥਾਨਾਂ ‘ਤੇ ਗਏ । ਮਟਨ ਵਿਖੇ ਉਨ੍ਹਾਂ ਦੀ ਭੇਂਟ ਪੰਡਿਤ ਬ੍ਰਹਮਦਾਸ ਨਾਲ ਹੋਈ ਜੋ ਵੇਦਾਂ ਅਤੇ ਸ਼ਾਸਤਰਾਂ ਦਾ ਬਹੁਤ ਵੱਡਾ ਗਿਆਨੀ ਮੰਨਿਆ ਜਾਂਦਾ ਸੀ । ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਕੇਵਲ ਸ਼ਾਸਤਰਾਂ ਦੀ ਪੜ੍ਹਾਈ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਇੱਥੋਂ ਗੁਰੂ ਜੀ ਬਾਰਾਮੂਲਾ, ਅਨੰਤਨਾਗ ਅਤੇ ਸ੍ਰੀਨਗਰ ਵੀ ਗਏ ।

5. ਹਸਨ ਅਬਦਾਲ – ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਗੁਰੂ ਜੀ ਰਾਵਲਪਿੰਡੀ ਦੇ ਉੱਤਰ-ਪੱਛਮ ਵਿਚ ਸਥਿਤ ਹਸਨ ਅਬਦਾਲ ਨਾਂ ਦੇ ਸਥਾਨ ‘ਤੇ ਠਹਿਰੇ । ਇੱਥੇ ਉਨ੍ਹਾਂ ਨੂੰ ਇਕ ਹੰਕਾਰੀ ਮੁਸਲਮਾਨ ਫ਼ਕੀਰ ਵਲੀ ਕੰਧਾਰੀ ਨੇ ਪਹਾੜੀ ਤੋਂ ਪੱਥਰ ਸੁੱਟ ਕੇ ਮਾਰਨ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆ । ਅੱਜ-ਕਲ੍ਹ ਉੱਥੇ ਇਕ ਸੁੰਦਰ ਗੁਰਦਵਾਰਾ ਪੰਜਾ ਸਾਹਿਬ ਬਣਿਆ ਹੋਇਆ ਹੈ ।

6. ਸਿਆਲਕੋਟ – ਜਿਹਲਮ ਅਤੇ ਚਨਾਬ ਨਦੀਆਂ ਨੂੰ ਪਾਰ ਕਰਨ ਮਗਰੋਂ ਗੁਰੂ ਨਾਨਕ ਦੇਵ ਜੀ ਸਿਆਲਕੋਟ ਪੁੱਜੇ । ਉੱਥੇ ਵੀ ਉਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਪਣੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕੀਤਾ ਅੰਤ ਵਿਚ ਗੁਰੂ ਜੀ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1517 ਈ: ਵਿਚ ਆਰੰਭ ਕੀਤੀ । ਇਸ ਵਾਰ ਉਨ੍ਹਾਂ ਨੇ ਇਕ ਮੁਸਲਿਮ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ । ਇਸ ਉਦਾਸੀ ਦੌਰਾਨ ਉਹ ਪੱਛਮੀ ਏਸ਼ੀਆ ਵਲ ਗਏ । ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ । ਇਸ ਯਾਤਰਾ ਵਿਚ ਉਹ ਹੇਠ ਲਿਖੇ ਸਥਾਨਾਂ ‘ਤੇ ਗਏ-

1. ਪਾਕਪਟਨ ਅਤੇ ਮੁਲਤਾਨ – ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਪਾਕਪਟਨ ਪਹੁੰਚੇ । ਇੱਥੇ ਸ਼ੇਖ ਬ੍ਰਹਮ ਨੂੰ ਮਿਲਣ ਉਪਰੰਤ ਉਹ ਮੁਲਤਾਨ ਪੁੱਜੇ । ਇੱਥੇ ਉਨ੍ਹਾਂ ਦੀ ਮੁਲਾਕਾਤ ਪ੍ਰਸਿੱਧ ਸੂਫ਼ੀ ਸੰਤ ਸ਼ੇਖ ਬਹਾਉਦਦੀਨ ਨਾਲ ਹੋਈ, ਜੋ ਗੁਰੂ ਜੀ ਦੇ ਵਿਚਾਰਾਂ ਤੋਂ ਬੜਾ ਹੀ ਪ੍ਰਭਾਵਿਤ ਹੋਇਆ ।

2. ਮੱਕਾ – ਗੁਰੂ ਜੀ ਉੱਚ ਸ਼ੁਕਰ, ਮਿਆਨੀ ਅਤੇ ਹਿੰਗਲਾਜ ਨਾਂ ਦੇ ਸਥਾਨਾਂ ‘ਤੇ ਪ੍ਰਚਾਰ ਕਰਦੇ ਹੋਏ ਮੱਕਾ (ਹਜ਼ਰਤ ਮੁਹੰਮਦ ਦਾ ਜਨਮ ਸਥਾਨ ਪੁੱਜੇ । ਉੱਥੇ ਗੁਰੂ ਜੀ ਕਾਅਬੇ ਵਲ ਪੈਰ ਕਰ ਕੇ ਸੌਂ ਗਏ । ਉੱਥੋਂ ਦੇ ਕਾਜ਼ੀ ਰੁਕਨੁੱਦੀਨ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਗੁਰੂ ਜੀ ਨੇ ਕਾਜ਼ੀ ਨੂੰ ਬੜੇ ਪਿਆਰ ਨਾਲ ਕਿਹਾ, “ਤੁਸੀਂ ਮੇਰੇ ਪੈਰ ਉਧਰ ਕਰ ਦਿਓ ਜਿਸ ਤਰਫ਼ ਅੱਲ੍ਹਾ ਨਹੀਂ ਹੈ ।” ਕਾਜ਼ੀ ਤੁਰੰਤ ਸਮਝ ਗਿਆ ਕਿ ਅੱਲ੍ਹਾ ਦਾ ਨਿਵਾਸ ਹਰ ਥਾਂ ਹੈ ।

3. ਮਦੀਨਾ – ਮੱਕਾ ਤੋਂ ਪਿੱਛੋਂ ਗੁਰੂ ਜੀ ਮਦੀਨਾ ਪੁੱਜੇ । ਇੱਥੇ ਉਨ੍ਹਾਂ ਨੇ ਹਜ਼ਰਤ ਮੁਹੰਮਦ ਦੀ ਕਬਰ ਦੇਖੀ । ਗੁਰੂ ਜੀ ਨੇ ਇੱਥੇ ਇਮਾਮ ਆਜ਼ਿਮ ਸ਼ਾਂ ਨਾਲ ਧਾਰਮਿਕ ਵਿਸ਼ੇ ਉੱਤੇ ਗੱਲ-ਬਾਤ ਵੀ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

4. ਬਗ਼ਦਾਦ – ਮਦੀਨਾ ਤੋਂ ਗੁਰੂ ਜੀ ਬਗ਼ਦਾਦ ਵਲ ਚੱਲ ਪਏ । ਉੱਥੇ ਉਹ ਸ਼ੇਖ਼ ਬਹਿਲੋਲ ਲੋਧੀ ਨੂੰ ਮਿਲੇ । ਉਹ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਚੇਲਾ ਬਣ ਗਿਆ । ਗੁਰੂ ਜੀ ਦੀ ਇਸ ਯਾਤਰਾ ਦੀ ਪੁਸ਼ਟੀ ਸ਼ਹਿਰ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸ਼ੇਖ ਬਹਿਲੋਲ ਦੇ ਮਕਬਰੇ ਉੱਤੇ ਅਰਬੀ ਭਾਸ਼ਾ ਵਿਚ ਅੰਕਿਤ ਸ਼ਬਦਾਂ ਤੋਂ ਹੁੰਦੀ ਹੈ ।

5. ਕਾਬੁਲ – ਬਗ਼ਦਾਦ ਤੋਂ ਗੁਰੂ ਜੀ ਤੇਹਰਾਨ ਅਤੇ ਕੰਧਾਰ ਹੁੰਦੇ ਹੋਏ ਕਾਬੁਲ ਪੁੱਜੇ । ਕਾਬੁਲ ਵਿਚ ਉਸ ਸਮੇਂ ਬਾਬਰ ਮੁਗ਼ਲ ਬਾਦਸ਼ਾਹ) ਦਾ ਰਾਜ ਸੀ । ਇੱਥੇ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ ।

6. ਸੱਯਦਪੁਰ – ਕਾਬੁਲ ਤੋਂ ਦੱਰਾ ਖੈਬਰ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਪਿਸ਼ਾਵਰ ਅਤੇ ਹਸਨ ਅਬਦਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਸੱਯਦਪੁਰ ਪੁੱਜੇ । ਉਸ ਸਮੇਂ ਸੱਯਦਪੁਰ ਉੱਤੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ । ਇਸ ਹਮਲੇ ਸਮੇਂ ਬਾਬਰ ਨੇ ਸੱਯਦਪੁਰ ਦੇ ਲੋਕਾਂ ਉੱਤੇ ਬੜੇ ਅੱਤਿਆਚਾਰ ਕੀਤੇ । ਉਸ ਨੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ । ਗੁਰੂ ਨਾਨਕ ਦੇਵ ਜੀ ਵੀ ਇਨ੍ਹਾਂ ਵਿਚੋਂ ਇਕ ਸਨ । ਜਦੋਂ ਇਸ ਗੱਲ ਦਾ ਪਤਾ ਬਾਬਰ ਨੂੰ ਲੱਗਾ ਤਾਂ ਉਹ ਖ਼ੁਦ ਗੁਰੂ ਜੀ ਨੂੰ ਮਿਲਣ ਆਇਆ । ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬੜਾ ਹੀ ਪ੍ਰਭਾਵਿਤ ਹੋਇਆ । ਉਸ ਨੇ ਗੁਰੂ ਨੂੰ ਤਾਂ ਰਿਹਾ ਕੀਤਾ ਹੀ ਨਾਲ ਹੀ ਉਸ ਨੇ ਹੋਰ ਲੋਕਾਂ ਨੂੰ ਵੀ ਆਜ਼ਾਦ ਕਰ ਦਿੱਤਾ । ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ’ ਵਿਚ ਬਾਬਰ ਦੇ ਇਸ ਹਮਲੇ ਦੀ ਘੋਰ ਨਿੰਦਿਆ ਕੀਤੀ ਹੈ । ਉਨ੍ਹਾਂ ਨੇ ਇਸ ਦੀ ਤੁਲਨਾ ‘ਪਾਪ ਦੀ ਜੰਵ’ ਨਾਲ ਕੀਤੀ ਹੈ ।

ਗੁਰੂ ਨਾਨਕ ਦੇਵ ਜੀ ਦੀ ਅੰਤਲੀ ਉਦਾਸੀ 1521 ਈ: ਵਿਚ ਸੰਪੂਰਨ ਹੋਈ । ਇਸ ਪਿੱਛੋਂ ਉਹ ਪੰਜਾਬ ਵਿਚ ਹੀ ਕਰਤਾਰਪੁਰ ਦੇ ਨੇੜੇ-ਤੇੜੇ ਯਾਤਰਾਵਾਂ ਕਰਦੇ ਰਹੇ । ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਕਰਤਾਰਪੁਰ ਵਿਚ ਆਪਣੇ ਪਰਿਵਾਰ ਨਾਲ ਇਕ ਆਦਰਸ਼ ਹਿਸਥੀ ਦੇ ਰੂਪ ਵਿਚ ਗੁਜ਼ਾਰੇ ।

Leave a Comment