Punjab State Board PSEB 10th Class Social Science Book Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Exercise Questions and Answers.
PSEB Solutions for Class 10 Social Science History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ
SST Guide for Class 10 PSEB ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ / ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-
ਪ੍ਰਸ਼ਨ 1.
ਹੁਕਮਨਾਮੇ ਵਿਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ?
ਉੱਤਰ-
ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਉਹ ਮੁਗ਼ਲਾਂ ਦੇ ਵਿਰੁੱਧ ਧਰਮ ਯੁੱਧ ਵਿਚ ਬੰਦੇ ਦਾ ਸਾਥ ਦੇਣ ।
ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ ?
ਉੱਤਰ-
ਮੁਗ਼ਲਾਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ।
ਪ੍ਰਸ਼ਨ 3.
ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਨੇ ਕਿਉਂ ਹਮਲਾ ਕੀਤਾ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ਸਿੱਖ ਗੁਰੂ ਸਾਹਿਬਾਨਾਂ ‘ਤੇ ਅੱਤਿਆਚਾਰ ਕਰਨ ਵਾਲੇ ਜੱਲਾਦਾਂ ਨੂੰ ਸਜ਼ਾ ਦੇਣ ਲਈ ਸਮਾਨਾ ‘ਤੇ ਹਮਲਾ ਕੀਤਾ ।
ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਵੱਲੋਂ ਭੂਣਾ ਪਿੰਡ ਉੱਤੇ ਹਮਲਾ ਕਰਨ ਦਾ ਕੀ ਕਾਰਨ ਸੀ ?
ਉੱਤਰ-
ਆਪਣੀਆਂ ਸੈਨਿਕ ਲੋੜਾਂ ਦੀ ਪੂਰਤੀ ਲਈ ਧਨ ਪ੍ਰਾਪਤ ਕਰਨ ਲਈ ।
ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਨੇ ਸਢੋਰਾ ਉੱਤੇ ਕਿਉਂ ਹਮਲਾ ਕੀਤਾ ?
ਉੱਤਰ-
ਸਰਾ ਦੇ ਅੱਤਿਆਚਾਰੀ ਸ਼ਾਸਕ ਉਸਮਾਨ ਖ਼ਾਂ ਨੂੰ ਸਜ਼ਾ ਦੇਣ ਲਈ ।
ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੇ ਚੱਪੜ-ਚਿੜੀ ਅਤੇ ਸਰਹਿੰਦ ਉੱਤੇ ਹਮਲੇ ਦੇ ਕੀ ਕਾਰਨ ਸਨ ?
ਉੱਤਰ-
ਸਰਹਿੰਦ ਦੇ ਅੱਤਿਆਚਾਰੀ ਸੂਬੇਦਾਰ ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ।
ਪ੍ਰਸ਼ਨ 7.
ਰਾਹੋਂ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਵਿਰੁੱਧ ਹਥਿਆਰ ਚੁੱਕ ਲਏ ਸਨ ।
ਪ੍ਰਸ਼ਨ 8.
ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ ? ਇਸ ਦੀ ਬੰਦਾ ਸਿੰਘ ਬਹਾਦਰ ਨਾਲ ਕਿਸ ਸਥਾਨ ‘ਤੇ ਲੜਾਈ ਹੋਈ ?
ਉੱਤਰ-
ਵਜ਼ੀਰ ਖਾਂ ਸਰਹਿੰਦ ਦਾ ਸੂਬੇਦਾਰ ਸੀ । ਉਸ ਦੀ ਬੰਦਾ ਸਿੰਘ ਬਹਾਦਰ ਨਾਲ ਚੱਪੜ-ਚਿੜੀ ਦੇ ਸਥਾਨ ‘ਤੇ ਲੜਾਈ ਹੋਈ । ਪ੍ਰਸ਼ਨ 9. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਰੇ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੂੰ 1716 ਈ: ਨੂੰ ਉਸ ਦੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ |
ਪ੍ਰਸ਼ਨ 10.
ਕਰੋੜਸਿੰਘੀਆ ਮਿਸਲ ਦਾ ਨਾਂ ਕਿਵੇਂ ਪਿਆ ?
ਉੱਤਰ-
ਕਰੋੜਸਿੰਘੀਆ ਮਿਸਲ ਦਾ ਨਾਂ ਇਸਦੇ ਸੰਸਥਾਪਕ ਕਰੋੜ ਸਿੰਘ ਦੇ ਨਾਂ ‘ਤੇ ।
ਪ੍ਰਸ਼ਨ 11.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ।
II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਮਾਧੋਦਾਸ ਸੀ । ਉਹ ਇਕ ਬੈਰਾਗੀ ਸੀ । 1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਬਾਦਸ਼ਾਹ ਬਹਾਦਰਸ਼ਾਹ ਨਾਲ ਦੱਖਣ ਵੱਲ ਗਏ । ਉੱਥੇ ਮਾਧੋਦਾਸ ਉਨ੍ਹਾਂ ਦੇ ਸੰਪਰਕ ਵਿਚ ਆਇਆ । ਗੁਰੂ ਜੀ ਦੀ ਆਕਰਸ਼ਕ ਸ਼ਖ਼ਸੀਅਤ ਨੇ ਉਸ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਉਹ ਜਲਦੀ ਹੀ ਉਨ੍ਹਾਂ ਦਾ ਚੇਲਾ ਬੰਦਾ ਸਿੰਘ) ਬਣ ਗਿਆ । ਗੁਰੂ ਜੀ ਨੇ ਉਸ ਨੂੰ ਬਹਾਦਰ ਦੀ ਪਦਵੀ ਦਿੱਤੀ ਅਤੇ ਉਸ ਨੂੰ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਦਾ ਆਦੇਸ਼ ਦਿੱਤਾ । ਪੰਜਾਬ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ ।
ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੀ ਸਮਾਣੇ ਦੀ ਜਿੱਤ ‘ਤੇ ਨੋਟ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ 26 ਨਵੰਬਰ, 1709 ਈ: ਨੂੰ ਸਮਾਣਾ ਉੱਤੇ ਹਮਲਾ ਕੀਤਾ । ਇਸ ਹਮਲੇ ਦਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸਮਾਣਾ ਦੇ ਸਨ । ਸਮਾਣਾ ਦੀਆਂ ਗਲੀਆਂ ਵਿਚ ਕਈ ਘੰਟਿਆਂ ਤਕ ਲੜਾਈ ਹੁੰਦੀ ਰਹੀ । ਸਿੱਖਾਂ ਨੇ ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸ਼ਹਿਰ ਦੇ ਕਈ ਸੁੰਦਰ ਭਵਨਾਂ ਨੂੰ ਬਰਬਾਦ ਕਰ ਦਿੱਤਾ | ਕਾਤਲ ਜੱਲਾਦ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ । ਇਸ ਜਿੱਤ ਨਾਲ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਵੀ ਪ੍ਰਾਪਤ ਹੋਇਆ ।
ਪ੍ਰਸ਼ਨ 3.
ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ । ਜਿਉਂ ਹੀ ਉਹ ਸਰਹਿੰਦ ਵਲ ਵਧਿਆ, ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਦੀ ਸੈਨਾ ਨਾਲ ਜਾ ਮਿਲਿਆ । ਪਰੰਤੁ ਬਾਅਦ ਵਿਚ ਉਸ ਨੇ ਧੋਖਾ ਦਿੱਤਾ । ਦੂਜੇ ਪਾਸੋਂ ਵਜ਼ੀਰ ਖਾਂ ਕੋਲ ਲਗਪਗ 20,000 ਸੈਨਿਕ ਸਨ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ । ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਤਲਵਾਰਾਂ ਦੇ ਸ਼ਿਕਾਰ ਹੋਏ । ਵਜ਼ੀਰ ਖਾਂ ਦੀ ਲਾਸ਼ ਨੂੰ ਇਕ ਦਰੱਖ਼ਤ ਉੱਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ ।
ਪ੍ਰਸ਼ਨ 4.
ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਲਗਾਤਾਰ ਜਿੱਤਾਂ ਤੋਂ ਮੁਗ਼ਲ ਅੱਗ ਭਬੁਕਾ ਹੋ ਗਏ ਸਨ । ਇਸ ਲਈ 1715 ਈ: . ਵਿਚ ਇਕ ਵੱਡੀ ਮੁਗ਼ਲ ਫ਼ੌਜ ਨੇ ਬੰਦਾ ਸਿੰਘ ਬਹਾਦਰ ਉੱਤੇ ਹਮਲਾ ਕਰ ਦਿੱਤਾ । ਇਸ ਫ਼ੌਜ ਦੀ ਅਗਵਾਈ ਅਬਦੁਸ ਸਮਦ ਕਰ ਰਿਹਾ ਸੀ । ਸਿੱਖਾਂ ਨੇ ਇਸ ਫ਼ੌਜ ਦਾ ਬਹਾਦਰੀ ਨਾਲ ਟਾਕਰਾ ਕੀਤਾ । ਪਰੰਤੂ ਉਨ੍ਹਾਂ ਨੂੰ ਗੁਰਦਾਸ ਨੰਗਲ (ਗੁਰਦਾਸਪੁਰ ਤੋਂ 6 ਕਿ: ਮੀ: ਦੂਰ ਪੱਛਮ ਵਿਚ) ਵਲ ਹਟਣਾ ਪਿਆ । ਉੱਥੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਸਮੇਤ ਦੁਨੀ ਚੰਦ ਦੀ ਹਵੇਲੀ ਵਿਚ ਪਨਾਹ ਲਈ । ਦੁਸ਼ਮਣ ਨੂੰ ਦੂਰ ਰੱਖਣ ਲਈ ਉਨ੍ਹਾਂ ਨੇ ਹਵੇਲੀ ਦੇ ਚਾਰੇ ਪਾਸੇ ਖਾਈ ਪੁੱਟ ਕੇ ਉਸ ਵਿਚ ਪਾਣੀ ਭਰ ਦਿੱਤਾ । ਅਪਰੈਲ, 1715 ਈ: ਵਿਚ ਮੁਗ਼ਲਾਂ ਨੇ ਭਾਈ ਦੁਨੀ ਚੰਦ ਦੀ ਹਵੇਲੀ ਨੂੰ ਘੇਰ ਲਿਆ । ਸਿੱਖ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਗ਼ਲਾਂ ਦਾ ਸਾਹਮਣਾ ਕਰਦੇ ਰਹੇ । ਅੱਠ ਮਹੀਨੇ ਦੀ ਲੰਬੀ ਲੜਾਈ ਦੇ ਕਾਰਨ ਖ਼ੁਰਾਕ ਸਮੱਗਰੀ ਖ਼ਤਮ ਹੋ ਗਈ । ਮਜਬੂਰ ਹੋ ਕੇ ਉਨ੍ਹਾਂ ਨੂੰ ਹਾਰ ਮੰਨਣੀ ਪਈ । ਬੰਦਾ ਸਿੰਘ ਬਹਾਦਰ ਅਤੇ ਉਸ ਦੇ 200 ਸਾਥੀ ਕੈਦੀ ਬਣਾ ਲਏ ਗਏ ।
ਪ੍ਰਸ਼ਨ 5.
ਸਭ ਤੋਂ ਪਹਿਲੀ ਮਿਸਲ ਕਿਹੜੀ ਸੀ ? ਉਸ ਦਾ ਹਾਲ ਲਿਖੋ ।
ਉੱਤਰ-
ਸਭ ਤੋਂ ਪਹਿਲੀ ਮਿਸਲ ਫੈਜ਼ਲਪੁਰੀਆ ਮਿਸਲ ਸੀ । ਇਸ ਦਾ ਬਾਨੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਇਸ ਦਾ ਨਾਂ ਸਿੰਘਪੁਰ ਰੱਖਿਆ | ਇਸ ਲਈ ਇਸ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਹਿੰਦੇ ਹਨ | 1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ । ਉਸ ਦੇ ਸਮੇਂ ਵਿਚ ਸਿੱਖਾਂ ਦਾ ਦਬਦਬਾ ਕਾਫ਼ੀ ਵਧ ਗਿਆ ਅਤੇ ਸਿੰਘਪੁਰੀਆ ਮਿਸਲ ਦਾ ਅਧਿਕਾਰ ਖੇਤਰ ਦੂਰ-ਦੂਰ ਤਕ ਫੈਲ ਗਿਆ । 1795 ਈ: ਵਿਚ ਉਸ ਦੇ ਪੁੱਤਰ ਬੁੱਧ ਸਿੰਘ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ । ਉਹ ਆਪਣੇ ਪਿਤਾ ਦੀ ਤਰ੍ਹਾਂ ਬਹਾਦਰ ਅਤੇ ਯੋਗ ਨਹੀਂ ਸੀ । 1819 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 10-120 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਬੰਦਾ ਸਿੰਘ ਬਹਾਦਰ ਆਪਣੇ ਯੁਗ ਦਾ ਮਹਾਨ ਸੈਨਾਨਾਇਕ ਸੀ । ਗੁਰੂ ਸਾਹਿਬ ਪਾਸੋਂ ਆਦੇਸ਼ ਲੈ ਕੇ ਉਹ ਦਿੱਲੀ ਪਹੁੰਚਾ ਉਸ ਨੇ ਮਾਲਵਾ, ਦੁਆਬਾ ਅਤੇ ਮਾਝਾ ਦੇ ਸਿੱਖਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ । ਜਲਦੀ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਉਸ ਦੀ ਅਗਵਾਈ ਵਿਚ ਇਕੱਠੇ ਹੋ ਗਏ । ਫ਼ੌਜ ਦਾ ਸੰਗਠਨ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਬੜੇ ਉਤਸ਼ਾਹ ਨਾਲ ਜ਼ਾਲਮ ਮੁਗ਼ਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਪੰਜਾਬ ਵਲ ਚਲ ਪਿਆ । ਇੱਥੋਂ ਉਸ ਦੀ ਜਿੱਤ ਮੁਹਿੰਮ ਸ਼ੁਰੂ ਹੋਈ ।
1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸੋਨੀਪਤ ਉੱਤੇ ਹਮਲਾ ਕੀਤਾ । ਉਸ ਸਮੇਂ ਉਸ ਦੇ ਨਾਲ ਸਿਰਫ਼ 500 ਸਿੱਖ ਹੀ ਸਨ । ਪਰੰਤੂ ਉੱਥੋਂ ਦਾ ਫ਼ੌਜਦਾਰ ਸਿੱਖਾਂ ਦੀ ਬਹਾਦਰੀ ਦੇ ਬਾਰੇ ਵਿਚ ਸੁਣ ਕੇ ਆਪਣੇ ਸੈਨਿਕਾਂ ਸਮੇਤ ਸ਼ਹਿਰ ਛੱਡ ਕੇ ਦੌੜ ਗਿਆ ।
2. ਭੂਣਾ (ਕੈਥਲ) ਦੇ ਸ਼ਾਹੀ ਖਜ਼ਾਨੇ ਦੀ ਲੁੱਟ – ਸੋਨੀਪਤ ਤੋਂ ਬੰਦਾ ਸਿੰਘ ਬਹਾਦਰ ਕੈਥਲ ਦੇ ਨੇੜੇ ਪੁੱਜਾ । ਉਸ ਨੂੰ ਪਤਾ ਲੱਗਾ ਕਿ ਕੁਝ ਮੁਗਲ ਸੈਨਿਕ ਭੂਮੀ ਕਰ ਇਕੱਠਾ ਕਰਕੇ ਭੂਣਾ ਪਿੰਡ ਠਹਿਰੇ ਹੋਏ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਭੁਣਾ ’ਤੇ ਹੱਲਾ ਬੋਲ ਦਿੱਤਾ | ਕੈਥਲ ਦੇ ਫ਼ੌਜਦਾਰ ਨੇ ਉਸ ਦਾ ਟਾਕਰਾ ਕੀਤਾ ਪਰ ਉਹ ਹਾਰ ਗਿਆ । ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਤੋਂ ਸਾਰਾ ਧਨ ਖੋਹ ਲਿਆ ।
3. ਸਮਾਣੇ ਦੀ ਜਿੱਤ – ਭੁਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣਾ ਵਲ ਵਧਿਆ | ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਉੱਦੀਨ ਉੱਥੋਂ ਦਾ ਰਹਿਣ ਵਾਲਾ ਸੀ । ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੀ ਸਮਾਣੇ ਦੇ ਹੀ ਸਨ । ਉਨ੍ਹਾਂ ਨੂੰ ਸਜ਼ਾ ਦੇਣ ਲਈ 26 ਨਵੰਬਰ, 1709 ਈ: ਨੂੰ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹੱਲਾ ਬੋਲ ਦਿੱਤਾ । ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਸੱਯਦ ਜਲਾਲਉੱਦੀਨ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ ।
4. ਘੁੜਾਮ ਦੀ ਜਿੱਤ – ਲਗਪਗ ਇਕ ਹਫ਼ਤਾ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਉੱਤੇ ਹੱਲਾ ਬੋਲ ਦਿੱਤਾ । ਉੱਥੋਂ ਦੇ ਪਠਾਣਾਂ ਨੇ ਸਿੱਖਾਂ ਦਾ ਵਿਰੋਧ ਕੀਤਾ | ਪਰ ਅੰਤ ਵਿਚ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ । ਘੁੜਾਮ ਵਿਚੋਂ ਵੀ ਸਿੱਖਾਂ ਨੂੰ ਬਹੁਤ ਸਾਰਾ ਧਨ ਮਿਲਿਆ ।
5. ਕਪੂਰੀ ਉੱਤੇ ਹਮਲਾ – ਘੁੜਾਮ ਤੋਂ ਬੰਦਾ ਸਿੰਘ ਬਹਾਦਰ ਕਪੂਰੀ ਪੁੱਜਾ । ਉੱਥੋਂ ਦਾ ਹਾਕਮ ਕਦਮਉੱਦੀਨ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕਰਦਾ ਸੀ । ਬੰਦਾ ਸਿੰਘ ਬਹਾਦਰ ਨੇ ਉਸ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਉਸ ਦੀ ਹਵੇਲੀ ਨੂੰ ਵੀ ਜਲਾ ਕੇ ਸੁਆਹ ਕਰ ਦਿੱਤਾ ਗਿਆ ।
6. ਸਢੌਰਾ ਦੀ ਜਿੱਤ – ਸਢੌਰੇ ਦਾ ਹਾਕਮ ਉਸਮਾਨ ਖਾਂ ਵੀ ਹਿੰਦੂ ਲੋਕਾਂ ਉੱਤੇ ਅੱਤਿਆਚਾਰ ਕਰਦਾ ਸੀ । ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ ਦੇ ਕਾਰਨ ਉਸਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਸੀ । ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕੀਤਾ ਅਤੇ ਉਸਮਾਨ ਖ਼ਾਂ ਨੂੰ ਹਰਾ ਕੇ ਸ਼ਹਿਰ ਨੂੰ ਖੂਬ ਲੁੱਟਿਆ ।
7. ਮੁਖਲਿਸਪੁਰ ਦੀ ਜਿੱਤ – ਹੁਣ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ‘ਤੇ ਹੱਲਾ ਕੀਤਾ ਅਤੇ ਬਹੁਤ ਹੀ ਆਸਾਨੀ ਨਾਲ ਉਸ ਉੱਤੇ ਆਪਣਾ ਕਬਜ਼ਾ ਕਰ ਲਿਆ । ਉੱਥੋਂ ਦੇ ਕਿਲ੍ਹੇ ਦਾ ਨਾਂ ਬਦਲ ਕੇ “ਲੋਹਗੜ੍ਹ’ ਰੱਖ ਦਿੱਤਾ | ਬਾਅਦ ਵਿਚ ਇਹ ਨਗਰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਬਣਿਆ ।
8. ਚੱਪੜਚਿੜੀ ਦੀ ਲੜਾਈ ਅਤੇ ਸਰਹਿੰਦ ਦੀ ਜਿੱਤ – ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ । ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਬਹੁਤ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਖਿਲਾਫ਼ ਦੋ ਯੁੱਧਾਂ ਵਿਚ ਫ਼ੌਜ ਭੇਜੀ ਸੀ । ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਿਆ ਗਿਆ ਸੀ । ਇਸ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਹਮਲਾ ਕਰ ਦਿੱਤਾ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਲ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਛੇਤੀ ਹੀ ਘਸਮਾਣ ਦਾ ਯੁੱਧ ਹੋਇਆ ।
ਉਸ ਦੀ ਲਾਸ਼ ਨੂੰ ਇਕ ਰੁੱਖ ‘ਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ। ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ । ਸਿੱਖ ਸੈਨਿਕਾਂ ਨੇ ਸ਼ਹਿਰ ਵਿਚ ਭਾਰੀ ਲੁੱਟ-ਮਾਰ ਕੀਤੀ ।
9. ਸਹਾਰਨਪੁਰ ਅਤੇ ਜਲਾਲਾਬਾਦ ਉੱਤੇ ਹਮਲਾ – ਜਿਸ ਸਮੇਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਜਲਾਲਾਬਾਦ ਦਾ ਗਵਰਨਰ ਦਲਾਲ ਮਾਂ ਆਪਣੀ ਹਿੰਦੂ ਪਰਜਾ ‘ਤੇ ਘੋਰ ਅੱਤਿਆਚਾਰ ਕਰ ਰਿਹਾ ਹੈ ਉਸ ਸਮੇਂ ਉਹ ਜਲਾਲਾਬਾਦ ਵੱਲ ਵਧਿਆ । ਰਸਤੇ ਵਿਚ ਉਸ ਨੇ ਸਹਾਰਨਪੁਰ ਉੱਤੇ ਜਿੱਤ ਪ੍ਰਾਪਤ ਕੀਤੀ ਪਰ ਉਸ ਨੂੰ ਜਲਾਲਾਬਾਦ ਨੂੰ ਜਿੱਤੇ ਬਿਨਾਂ ਹੀ ਵਾਪਸ ਪਰਤਣਾ ਪਿਆ ।
10. ਜਲੰਧਰ ਦੁਆਬ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਲਈ ਬੁਲਵਾਇਆ । ਸ਼ਮਸ ਖ਼ਾਂ ਨੇ ਇਕ ਵਿਸ਼ਾਲ ਸੈਨਾ ਨੂੰ ਸਿੱਖਾਂ ਦੇ ਵਿਰੁੱਧ ਭੇਜਿਆ । ਰਾਹੋਂ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿਚ ਇਕ ਭਿਆਨਕ ਯੁੱਧ ਹੋਇਆ ਜਿਸ ਵਿਚ ਸਿੱਖ ਜੇਤੂ ਰਹੇ ।
11. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਲਗਪਗ ਸੱਠ ਹਜ਼ਾਰ ਸਿੱਖਾਂ ਨੇ ਮੁਸਲਮਾਨ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਲਦੀ ਹੀ ਉਹਨਾਂ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ । ਕੁਝ ਸਮੇਂ ਬਾਅਦ ਲਾਹੌਰ ਵੀ ਉਨ੍ਹਾਂ ਦੇ ਅਧਿਕਾਰ ਵਿਚ ਆ ਗਿਆ ।
ਪ੍ਰਸ਼ਨ 2.
ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਜੋ ਲੜਾਈਆਂ ਲੜੀਆਂ, ਉਹਨਾਂ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਮੁਗ਼ਲ ਹਾਕਮਾਂ ਨੂੰ ਵਖ਼ਤ ਪਾ ਰੱਖਿਆ ਸੀ । ਜਦੋਂ ਇਹ ਖ਼ਬਰ ਮੁਗ਼ਲ ਬਾਦਸ਼ਾਹ ਤਕ ਪਹੁੰਚੀ ਤਾਂ ਉਹ ਗੁੱਸੇ ਵਿਚ ਆ ਗਿਆ । ਉਸ ਨੇ ਆਪਣਾ ਸਾਰਾ ਧਿਆਨ ਪੰਜਾਬ ਵਲ ਲਾ ਦਿੱਤਾ । 27 ਜੂਨ, 1710 ਈ: ਨੂੰ ਉਹ ਅਜਮੇਰ ਤੋਂ ਪੰਜਾਬ ਵੱਲ ਚੱਲ ਪਿਆ । ਉਸ ਨੇ ਦਿੱਲੀ ਅਤੇ ਅਵਧ ਦੇ ਸੂਬੇਦਾਰਾਂ ਅਤੇ ਮੁਰਾਦਾਬਾਦ ਅਤੇ ਅਲਾਹਾਬਾਦ ਦੇ ਨਿਜ਼ਾਮਾਂ ਅਤੇ ਫ਼ੌਜਦਾਰਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀਆਂ ਸੈਨਾਵਾਂ ਸਹਿਤ ਪੰਜਾਬ ਵਿਚ ਪਹੁੰਚੇ।
1. ਅਮੀਨਾਬਾਦ ਦੀ ਲੜਾਈ – ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਕੁਚਲਣ ਲਈ ਬਹਾਦਰ ਸ਼ਾਹ ਨੇ ਫੀਰੋਜ਼ ਖ਼ਾਂ ਮੇਵਾਤੀ ਅਤੇ ਮਹਾਬਤ ਖ਼ਾਂ ਦੇ ਅਧੀਨ ਸਿੱਖਾਂ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ । ਇਸ ਸੈਨਾ ਦਾ ਸਾਹਮਣਾ ਬਿਨੋਦ ਸਿੰਘ ਅਤੇ ਰਾਮ ਸਿੰਘ ਨੇ 26 ਅਕਤੂਬਰ, 1710 ਈ: ਨੂੰ ਅਮੀਨਾਬਾਦ ਥਾਨੇਸਰ ਅਤੇ ਤਰਾਵੜੀ ਵਿਚਕਾਰ) ਵਿਖੇ ਕੀਤਾ ।ਉਨ੍ਹਾਂ ਨੇ ਮਹਾਬਤ ਖਾਂ ਨੂੰ ਇਕ ਵਾਰੀ ਤਾਂ ਪਿੱਛੇ ਧੱਕ ਦਿੱਤਾ | ਪਰ ਵੈਰੀ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਸਿੱਖਾਂ ਨੂੰ ਅੰਤ ਵਿਚ ਹਾਰ ਦਾ ਮੂੰਹ ਦੇਖਣਾ ਪਿਆ ।
2. ਸਢੋਰਾ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਸੈਨਿਕਾਂ ਸਮੇਤ ਦੁਸ਼ਮਣ ‘ਤੇ ਚੜਾਈ ਕਰ ਦਿੱਤੀ । ਉਸ ਵੇਲੇ ਮੁਗ਼ਲਾਂ ਦੀ ਵਿਸ਼ਾਲ ਸੈਨਾ ਸਢੌਰਾ ਵਿਖੇ ਡੇਰੇ ਲਾਈ ਬੈਠੀ ਸੀ । 4 ਦਸੰਬਰ, 1710 ਈ: ਨੂੰ ਵੈਰੀ ਦੀ ਸੈਨਾ ਕਿਸੇ ਢੁੱਕਵੇਂ ਡੇਰੇ ਦੀ ਭਾਲ ਵਿਚ ਨਿਕਲੀ ਤਾਂ ਸਿੱਖਾਂ ਨੇ ਮੌਕੇ ਦਾ ਲਾਭ ਉਠਾ ਕੇ ਉਸ ਉੱਤੇ ਧਾਵਾ ਬੋਲ ਦਿੱਤਾ । ਉਨ੍ਹਾਂ ਨੇ ਦੁਸ਼ਮਣ ਦਾ ਬਹੁਤ ਸਾਰਾ ਨੁਕਸਾਨ ਵੀ ਕੀਤਾ ਪਰ ਸ਼ਾਮ ਨੂੰ ਬਹੁਤ ਵੱਡੀ ਗਿਣਤੀ ਵਿਚ ਸ਼ਾਹੀ ਫ਼ੌਜ ਵੈਰੀ ਦੀ ਸੈਨਾ ਨਾਲ ਜਾ ਮਿਲੀ । ਇਸ ’ਤੇ ਸਿੱਖਾਂ ਨੇ ਲੜਾਈ ਵਿਚੇ ਛੱਡ ਕੇ ਲੋਹਗੜ੍ਹ ਦੇ ਕਿਲ੍ਹੇ ਵਿਚ ਜਾ ਸ਼ਰਨ ਲਈ ।
3. ਲੋਹਗੜ੍ਹ ਦਾ ਯੁੱਧ – ਹੁਣ ਬਹਾਦਰ ਸ਼ਾਹ ਨੇ ਆਪ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ । ਉਸ ਨੇ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਲਾਉਣ ਲਈ ਵਜ਼ੀਰ ਮੁਨੀਮ ਖ਼ਾਂ ਨੂੰ ਕਿਲ੍ਹੇ ਵਲ ਵਧਣ ਦਾ ਹੁਕਮ ਦਿੱਤਾ । ਪਰ ਉਸ ਨੇ 10 ਦਸੰਬਰ, 1710 ਈ: ਨੂੰ ਲੋਹਗੜ੍ਹ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਉਸ ਨੂੰ ਦੇਖ ਕੇ ਦੂਸਰੇ ਮੁਗ਼ਲ ਸਰਦਾਰਾਂ ਨੇ ਵੀ ਕਿਲ੍ਹੇ ਉੱਤੇ ਧਾਵਾ ਬੋਲ ਦਿੱਤਾ । ਸਿੱਖਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ । ਦੋਨੋਂ ਪਾਸਿਆਂ ਤੋਂ ਵੱਡੀ ਸੰਖਿਆ ਵਿਚ ਸੈਨਿਕ ਮਾਰੇ ਗਏ । ਪਰ ਸਿੱਖ ਸੈਨਿਕਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਅਣਹੋਂਦ ਕਾਰਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਅੰਤ ਵਿਚ ਬੰਦਾ ਸਿੰਘ ਬਹਾਦਰ ਆਪਣੇ ਸਿੱਖਾਂ ਸਮੇਤ ਨਾਹਨ ਦੀਆਂ ਪਹਾੜੀਆਂ ਵੱਲ ਚਲਿਆ ਗਿਆ ।
11 ਦਸੰਬਰ, 1710 ਈ: ਨੂੰ ਸਵੇਰੇ ਮੁਨੀਮ ਖ਼ਾਂ ਨੇ ਫਿਰ ਤੋਂ ਕਿਲ੍ਹੇ ਉੱਤੇ ਧਾਵਾ ਬੋਲਿਆ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ । ਇਸ ਲਈ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦਾ ਪਿੱਛਾ ਕਰਨ ਲਈ ਹਮੀਦ ਖਾਂ ਨੂੰ ਨਾਹਨ ਵੱਲ ਭੇਜਿਆ । ਉਹ ਆਪ ਸਢੋਰਾਂ, ਬਡੌਲੀ, ਰੋਪੜ, ਹੁਸ਼ਿਆਰਪੁਰ, ਕਲਾਨੌਰ ਆਦਿ ਥਾਂਵਾਂ ਤੋਂ ਹੁੰਦਾ ਹੋਇਆ ਲਾਹੌਰ ਜਾ ਪੁੱਜਾ ।
4. ਪਹਾੜੀ ਇਲਾਕਿਆਂ ਵਿਚ ਬੰਦਾ ਸਿੰਘ ਬਹਾਦਰ ਦੀਆਂ ਸਰਗਰਮੀਆਂ – ਪਹਾੜਾਂ ਵਿਚ ਜਾ ਕੇ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਂ ਹੁਕਮਨਾਮੇ ਭੇਜੇ । ਥੋੜੇ ਸਮੇਂ ਵਿਚ ਹੀ ਇਕ ਵੱਡੀ ਗਿਣਤੀ ਵਿਚ ਸਿੱਖ ਕੀਰਤਪੁਰ ਵਿਖੇ ਇਕੱਠੇ ਹੋ ਗਏ ।
- ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਣੇ ਵੈਰੀ ਬਿਲਾਸਪੁਰ ਦੇ ਹਾਕਮ ਭੀਮ ਚੰਦ ਨੂੰ ਇਕ ਪਰਵਾਨਾ ਭੇਜਿਆ ਅਤੇ ਉਸ ਨੂੰ ਈਨ ਮੰਨਣ ਲਈ ਕਿਹਾ । ਉਸ ਦੇ ਨਾਂਹ ਕਰਨ ਤੇ ਬੰਦੇ ਨੇ ਬਿਲਾਸਪੁਰ ‘ਤੇ ਹਮਲਾ ਕਰ ਦਿੱਤਾ । ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਭੀਮ ਚੰਦ ਦੇ 1300 ਸੈਨਿਕ ਮਾਰੇ ਗਏ । ਸਿੱਖਾਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।
- ਬੰਦਾ ਸਿੰਘ ਬਹਾਦਰ ਦੀ ਇਸ ਜਿੱਤ ਨਾਲ ਬਾਕੀ ਦੇ ਪਹਾੜੀ ਰਾਜੇ ਡਰ ਗਏ । ਕਈਆਂ ਨੇ ਬੰਦੇ ਨੂੰ ਨਜ਼ਰਾਨਾ ਦੇਣਾ ਮੰਨ ਲਿਆ । ਮੰਡੀ ਦੇ ਰਾਜਾ ਸਿੱਧ ਸੈਨ ਨੇ ਇਹ ਐਲਾਨ ਕੀਤਾ ਕਿ ਉਹ ਸਿੱਖ ਗੁਰੂ ਸਾਹਿਬਾਨ ਦਾ ਅਨੁਯਾਈ ਹੈ ।
- ਮੰਡੀ ਤੋਂ ਬੰਦਾ ਸਿੰਘ ਬਹਾਦਰ ਕੁੱਲੂ ਵਲ ਵਧਿਆ । ਉੱਥੋਂ ਦੇ ਹਾਕਮ ਮਾਨ ਸਿੰਘ ਨੇ ਕਿਸੇ ਚਾਲ ਨਾਲ ਉਸ ਨੂੰ ਕੈਦ ਕਰ ਲਿਆ । ਪਰ ਛੇਤੀ ਹੀ ਬੰਦਾ ਸਿੰਘ ਬਹਾਦਰ ਉੱਥੋਂ ਨਿਕਲਣ ਵਿਚ ਸਫਲ ਹੋ ਗਿਆ ।
- ਕੁੱਲੂ ਤੋਂ ਬੰਦਾ ਸਿੰਘ ਬਹਾਦਰ ਚੰਬਾ ਰਿਆਸਤ ਵਲ ਵਧਿਆ । ਉੱਥੋਂ ਦੇ ਰਾਜਾ ਉਧੈ ਸਿੰਘ ਨੇ ਉਸ ਦਾ ਦਿਲੋਂ ਸਤਿਕਾਰ ਕੀਤਾ । ਉਸ ਨੇ ਆਪਣੇ ਪਰਿਵਾਰ ਵਿਚੋਂ ਇਕ ਲੜਕੀ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ । 1711 ਈ: ਦੇ ਅੰਤ ਵਿਚ ਬੰਦੇ ਦੇ ਘਰ ਇਕ ਪੁੱਤਰ ਨੇ ਜਨਮ ਲਿਆ । ਉਸ ਦਾ ਨਾਂ ਅਜੈ ਸਿੰਘ ਰੱਖਿਆ ਗਿਆ ।
5. ਬਹਿਰਾਮਪੁਰ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਰਾਏਪੁਰ ਅਤੇ ਬਹਿਰਾਮਪੁਰ ਦੇ ਪਹਾੜਾਂ ਵਿਚੋਂ ਮੈਦਾਨੀ ਇਲਾਕੇ ਵਿਚ ਆ ਗਿਆ ਤਾਂ ਜੰਮੂ ਦੇ ਫ਼ੌਜਦਾਰ ਬਾਯਜੀਦ ਖ਼ਾ ਖੇਸ਼ਗੀ ਨੇ ਉਸ ਉੱਤੇ ਹਮਲਾ ਕਰ ਦਿੱਤਾ । 4 ਜੂਨ, 1711 ਈ: ਨੂੰ ਬਹਿਰਾਮਪੁਰ ਦੇ ਨੇੜੇ ਲੜਾਈ ਹੋਈ । ਇਸ ਲੜਾਈ ਵਿਚ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਸਿੱਖਾਂ ਨੂੰ ਜਿੱਤ ਦਿਵਾਈ ।
ਬਹਿਰਾਮਪੁਰ ਦੀ ਜਿੱਤ ਮਗਰੋਂ ਬੰਦਾ ਸਿੰਘ ਬਹਾਦਰ ਨੇ ਰਾਏਪੁਰ, ਕਲਾਨੌਰ ਅਤੇ ਬਟਾਲਾ ਉੱਤੇ ਹਮਲੇ ਕੀਤੇ ਅਤੇ ਉਹਨਾਂ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ । ਪਰ ਇਹ ਜਿੱਤਾਂ ਚਿਰ-ਸਥਾਈ ਸਿੱਧ ਨਾ ਹੋਈਆਂ ।
ਉਸ ਨੇ ਮੁੜ ਪਹਾੜਾਂ ਵਿਚ ਸ਼ਰਨ ਲਈ ਪਰ ਮੁਗ਼ਲ ਸਰਕਾਰ ਉਸ ਦੀ ਸ਼ਕਤੀ ਨੂੰ ਕੁਚਲਣ ਵਿਚ ਅਸਫਲ ਰਹੀ ।
ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਵਲੋਂ ਗੰਗਾ-ਜਮਨਾ ਇਲਾਕੇ ਵਿਚ ਲੜੀਆਂ ਗਈਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨਾਲ ਆਮ ਲੋਕਾਂ ਵਿਚ ਉਤਸ਼ਾਹ ਦੀ ਲਹਿਰ ਦੌੜ ਗਈ । ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਬੰਦਾ ਸਿੰਘ ਹੀ ਉਨ੍ਹਾਂ ਨੂੰ ਮੁਗ਼ਲਾਂ ਦੇ ਜ਼ੁਲਮਾਂ ਤੋਂ ਮੁਕਤੀ ਦਿਵਾ ਸਕਦਾ ਹੈ । ਬੱਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਬਣਨ ਲੱਗੇ । ਉਨਾਰਸਾ ਪਿੰਡ ਦੇ ਵਾਸੀ ਵੀ ਸਿੱਖ ਸੱਜ ਗਏ ਸਨ : ਜਲਾਲਾਬਾਦ ਦਾ ਫ਼ੌਜਦਾਰ ਜਲਾਲ ਮਾਂ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਉੱਥੋਂ ਦੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ । ਉਨ੍ਹਾਂ ਸਿੱਖਾਂ ਨੂੰ ਛੁਡਾਉਣ ਲਈ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਉਨਾਰਸਾ ਵਲ ਚੱਲ ਪਿਆ ।
1. ਸਹਾਰਨਪੁਰ ਉੱਤੇ ਹਮਲਾ – ਜਮਨਾ ਨਦੀ ਨੂੰ ਪਾਰ ਕਰ ਕੇ ਸਿੰਘਾਂ ਨੇ ਪਹਿਲਾਂ ਸਹਾਰਨਪੁਰ ਉੱਤੇ ਹਮਲਾ ਕੀਤਾ । ਉੱਥੋਂ ਦਾ ਫ਼ੌਜਦਾਰ ਅਲੀ ਹਾਮਿਦ ਖ਼ਾਂ ਦਿੱਲੀ ਵਲ ਭੱਜ ਗਿਆ । ਉਸ ਦੇ ਕਰਮਚਾਰੀਆਂ ਨੇ ਸਿੰਘਾਂ ਦਾ ਟਾਕਰਾ ਕੀਤਾ ਪਰ ਉਹ ਹਾਰ ਗਏ । ਸ਼ਹਿਰ ਦੇ ਵਧੇਰੇ ਭਾਗ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ । ਉਨ੍ਹਾਂ ਨੇ ਸਹਾਰਨਪੁਰ ਦਾ ਨਾਂ ਬਦਲ ਕੇ ‘ਭਾਗ ਨਗਰ’ ਰੱਖ ਦਿੱਤਾ ।
2. ਬੇਹਾਤ ਦੀ ਲੜਾਈ – ਸਹਾਰਨਪੁਰ ਤੋਂ ਬੰਦਾ ਸਿੰਘ ਬਹਾਦਰ ਨੇ ਬੇਹਾਤ ਵਲ ਕੂਚ ਕੀਤਾ । ਉੱਥੋਂ ਦੇ ਪੀਰਜ਼ਾਦੇ ਹਿੰਦੂਆਂ ਉੱਤੇ ਅੱਤਿਆਚਾਰ ਕਰ ਰਹੇ ਸਨ । ਉਹ ਖੁੱਲ੍ਹੇ ਤੌਰ ‘ਤੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਗਊਆਂ ਕਤਲ ਕਰ ਰਹੇ ਸਨ । ਬੰਦੇ ਨੇ ਬਹੁਤ ਸਾਰੇ ਪੀਰਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਕਹਿੰਦੇ ਹਨ ਕਿ ਉਨ੍ਹਾਂ ਵਿਚੋਂ ਸਿਰਫ ਇਕ ਪੀਰਜ਼ਾਦਾ ਹੀ ਜਿਊਂਦਾ ਬਚ ਸਕਿਆ ਜੋ ਕਿ ਬੁਲੰਦ ਸ਼ਹਿਰ ਦਾ ਸੀ ।
3. ਅੰਬੇਤਾ ਉੱਤੇ ਹਮਲਾ – ਬੇਹਾਤ ਤੋਂ ਬਾਅਦ ਬੰਦੇ ਨੇ ਅੰਬੇਤਾ ਉੱਤੇ ਹਮਲਾ ਕੀਤਾ । ਉੱਥੋਂ ਦੇ ਪਠਾਣ ਬੜੇ ਅਮੀਰ ਸਨ । ਉਹਨਾਂ ਨੇ ਸਿੱਖਾਂ ਦਾ ਕੋਈ ਵਿਰੋਧ ਨਾ ਕੀਤਾ । ਸਿੱਟੇ ਵਜੋਂ ਸਿੱਖਾਂ ਨੂੰ ਬੜਾ ਧਨ ਮਿਲਿਆ ।
4. ਨਾਨੋਤਾ ਉੱਤੇ ਹਮਲਾ – 21 ਜੁਲਾਈ, 1710 ਈ: ਨੂੰ ਸਿੱਖਾਂ ਨੇ ਨਾਨੋਤਾ ਉੱਤੇ ਚੜ੍ਹਾਈ ਕੀਤੀ । ਉੱਥੋਂ ਦੇ ਸ਼ੇਖਜ਼ਾਦੇ ਜੋ ਤੀਰ ਚਲਾਉਣ ਵਿਚ ਮਾਹਿਰ ਸਨ, ਸਿੱਖਾਂ ਅੱਗੇ ਡਟ ਗਏ । ਨਾਨੋਤਾ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਘਮਸਾਣ ਦਾ ਯੁੱਧ ਹੋਇਆ। ਲਗਪਗ 300 ਸ਼ੇਖਜ਼ਾਦੇ ਮਾਰੇ ਗਏ ਅਤੇ ਸਿੱਖਾਂ ਦੀ ਜਿੱਤ ਹੋਈ ।
5. ਉਨਾਰਸਾ ਉੱਤੇ ਹਮਲਾ – ਇੱਥੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਖ ਵੈਰੀ ਉਨਾਰਸਾ ਦੇ ਜਲਾਲ ਮਾਂ ਨੂੰ ਆਪਣੇ ਦੁਤ ਰਾਹੀਂ ਇਕ ਪੱਤਰ ਭੇਜਿਆ । ਉਸ ਨੇ ਲਿਖਿਆ ਕਿ ਉਹ ਕੈਦੀ ਸਿੱਖਾਂ ਨੂੰ ਛੱਡ ਦੇਵੇ ਅਤੇ ਨਾਲੇ ਉਸ ਦੀ ਈਨ ਮੰਨ ਲਵੇ । ਪਰ ਜਲਾਲ ਮਾਂ ਨੇ ਬੰਦੇ ਦੀ ਮੰਗ ਨੂੰ ਠੁਕਰਾ ਦਿੱਤਾ । ਉਸ ਨੇ ਦੁਤ ਦਾ ਨਿਰਾਦਰ ਵੀ ਕੀਤਾ । ਸਿੱਟੇ ਵਜੋਂ ਬੰਦੇ ਨੇ ਉਨਾਰਸਾ ਉੱਤੇ ਭਿਆਨਕ ਹਮਲਾ ਕਰ ਦਿੱਤਾ । ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਜਿੱਤ ਸਿੱਖਾਂ ਦੀ ਹੀ ਹੋਈ । ਇਸ ਯੁੱਧ ਵਿਚ ਜਲਾਲ ਮਾਂ ਦੇ ਦੋ ਭਤੀਜੇ ਜਮਾਲ ਖ਼ਾਂ ਅਤੇ , ਪੀਰ ਖਾਂ ਵੀ ਮਾਰੇ ਗਏ ।
ਪ੍ਰਸ਼ਨ 4.
ਪੰਜਾਬ ਦੀਆਂ ਤਿੰਨ ਪ੍ਰਸਿੱਧ ਮਿਸਲਾਂ ਦਾ ਹਾਲ ਲਿਖੋ ।
ਉੱਤਰ-
ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ । ਇਸ ਦਾ ਅਰਥ ਹੈ-ਇਕ ਸਮਾਨ 1767 ਤੋਂ 1799 ਈ : ਤਕ ਪੰਜਾਬ ਵਿਚ ਜਿੰਨੇ ਵੀ ਸਿੱਖ ਜਥੇ ਬਣੇ, ਉਹਨਾਂ ਵਿਚ ਮੌਲਿਕ ਸਮਾਨਤਾ ਪਾਈ ਜਾਂਦੀ ਸੀ । ਇਸ ਲਈ ਉਹਨਾਂ ਨੂੰ ਮਿਸਲਾਂ ਕਿਹਾ ਜਾਣ ਲੱਗਾ । ਹਰੇਕ ਮਿਸਲ ਦਾ ਸਰਦਾਰ ਜਥੇ ਦੇ ਹੋਰ ਮੈਂਬਰਾਂ ਨਾਲ ਸਮਾਨਤਾ ਦਾ ਵਿਹਾਰ ਕਰਦਾ ਸੀ । ਇਸ ਦੇ ਇਲਾਵਾ ਇਕ ਮਿਸਲ ਦਾ ਜਥੇਦਾਰ ਅਤੇ ਉਸ ਦੇ ਸੈਨਿਕ ਦੁਸਰੀ ਮਿਸਲ ਦੇ ਜਥੇਦਾਰ ਅਤੇ ਸੈਨਿਕਾਂ ਨਾਲ ਵੀ ਭਾਈਚਾਰੇ ਦਾ ਨਾਤਾ ਰੱਖਦੇ ਸਨ । ਸਿੱਖ ਮਿਸਲਾਂ ਦੀ ਕੁੱਲ ਸੰਖਿਆ 12 ਸੀ । ਉਹਨਾਂ ਵਿਚੋਂ ਤਿੰਨ ਪ੍ਰਸਿੱਧ ਮਿਸਲਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਫੈਜ਼ਲਪੁਰੀਆ ਮਿਸਲ – ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲੀ ਮਿਸਲ ਸੀ । ਇਸ ਮਿਸਲ ਦਾ ਸੰਸਥਾਪਕ ਨਵਾਬ ਕਪੂਰ ਸਿੰਘ ਸੀ । ਉਸਨੇ ਅੰਮ੍ਰਿਤਸਰ ਦੇ ਕੋਲ ਫੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕਰਕੇ ਉਸਦਾ ਨਾਂ ‘ਸਿੰਘਪੁਰ’ ਰੱਖਿਆ । ਇਸੇ ਲਈ ਇਸ ਮਿਸਲ ਨੂੰ “ਸਿੰਘਪੁਰੀਆ’ ਮਿਸਲ ਵੀ ਕਿਹਾ ਜਾਦਾ ਹੈ ।
1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸਦਾ ਭਤੀਜਾ ਖ਼ੁਸ਼ਹਾਲ ਸਿੰਘ ਫੈਜ਼ਲਪੁਰੀਆ ਮਿਸਲ ਦਾ ਨੇਤਾ ਬਣਿਆ । ਉਸਨੇ ਆਪਣੀ ਮਿਸਲ ਦਾ ਵਿਸਤਾਰ ਕੀਤਾ । ਉਸਦੇ ਅਧੀਨ ਫੈਜ਼ਲਪੁਰੀਆ ਮਿਸਲ ਵਿਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਪ੍ਰਦੇਸ਼ ਸ਼ਾਮਿਲ ਸਨ । ਖ਼ੁਸ਼ਹਾਲ ਸਿੰਘ ਦੀ ਮੌਤ ਦੇ ਬਾਅਦ ਉਸਦਾ ਪੁੱਤਰ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਸਰਦਾਰ ਬਣਿਆ । ਉਹ ਆਪਣੇ ਪਿਤਾ ਵਾਂਗ ਵੀਰ ਅਤੇ ਸਾਹਸੀ ਨਹੀਂ ਸੀ ਰਣਜੀਤ ਸਿੰਘ ਨੇ ਉਸਨੂੰ ਹਰਾ ਕੇ ਉਸਦੀ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
2. ਭੰਗੀ ਮਿਸਲ-ਭੰਗੀ ਮਿਸਲ ਸਤਲੁਜ ਦਰਿਆ ਦੇ ਉੱਤਰ – ਪੱਛਮ ਵਿਚ ਸਥਿਤ ਸੀ । ਇਸ ਮਿਸਲ ਦੇ ਖੇਤਰ ਵਿਚ ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਵਰਗੇ ਮਹੱਤਵਪੂਰਨ ਸ਼ਹਿਰ ਸ਼ਾਮਲ ਸਨ । | ਰਣਜੀਤ ਸਿੰਘ ਦੇ ਮਿਸਲਦਾਰ ਬਣਨ ਦੇ ਸਮੇਂ ਭੰਗੀ ਮਿਸਲ ਪਹਿਲਾਂ ਵਰਗੀ ਸ਼ਕਤੀਸ਼ਾਲੀ ਨਹੀਂ ਸੀ । ਇਸ ਮਿਸਲ ਦੇ ਸਰਦਾਰ ਗੁਲਾਬ ਸਿੰਘ ਅਤੇ ਸਾਹਿਬ ਸਿੰਘ ਅਯੋਗ ਅਤੇ ਵਿਭਚਾਰੀ ਸਨ । ਉਹ ਭੰਗ ਅਤੇ ਸ਼ਰਾਬ ਪੀਣ ਵਿਚ ਹੀ ਆਪਣਾ ਸਾਰਾ ਸਮਾਂ ਬਿਤਾ ਦਿੰਦੇ ਸਨ । ਉਹ ਆਪਣੀ ਮਿਸਲ ਦੇ ਰਾਜ ਪ੍ਰਬੰਧ ਵਿਚ ਬਹੁਤੀ ਰੁਚੀ ਨਹੀਂ ਲੈਂਦੇ ਸਨ । ਇਸ ਲਈ ਮਿਸਲ ਦੇ ਲੋਕ ਉਨ੍ਹਾਂ ਤੋਂ ਤੰਗ ਆਏ ਹੋਏ ਸਨ ।
3. ਆਹਲੂਵਾਲੀਆ ਮਿਸਲ – ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਇਹ ਮਿਸਲ ਬਹੁਤ ਸ਼ਕਤੀਸ਼ਾਲੀ ਸੀ ।ਇਸ ਮਿਸਲ ਦਾ ਸੁਲਤਾਨਪੁਰ ਲੋਧੀ, ਕਪੂਰਥਲਾ, ਹੁਸ਼ਿਆਰਪੁਰ, ਨੂਰਮਹਿਲ ਆਦਿ ਦੇਸ਼ਾਂ ‘ਤੇ ਅਧਿਕਾਫ਼,ਸੀ । 1783 ਈ: ਵਿਚ ਇਸ ਮਿਸਲ ਦੇ ਨਿਰਮਾਤਾ ਅਤੇ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ । 1783 ਤੋਂ 1801 ਈ: ਤੱਕ ਇਸ ਮਿਸਲ ਦਾ ਨੇਤਾ ਭਾਗ ਸਿੰਘ, ਰਿਹਾ । ਉਸਦੇ ਬਾਅਦ ਫਤਹਿ ਸਿੰਘ ਆਹਲੂਵਾਲੀਆ ਉਸਦਾ ਉੱਤਰਾਧਿਕਾਰੀ ਬਣਿਆ । ਰਣਜੀਤ ਸਿੰਘ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਉਸ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ਅਤੇ ਉਸਦੀ ਤਾਕਤ ਦੀ ਵਰਤੋਂ ਆਪਣੇ ਰਾਜੁ ਵਿਸਤਾਰ ਲਈ ਕੀਤੀ ।
(ਸ) ਦਿੱਤੇ ਪੰਜਾਬ ਦੇ ਨਕਸ਼ੇ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਕੋਈ ਚਾਰ ਸਥਾਨ ਦਰਸਾਓ
ਨੋਟ – ਇਸ ਲਈ MBD Map Master ਦੇਖੋ ।
PSEB 10th Class Social Science Guide ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Important Questions and Answers
ਵਸਤੂਨਿਸ਼ਠ ਪ੍ਰਸ਼ਨ (Objectice Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਕਿਉਂ ਹਾਰੇ ?
ਉੱਤਰ-
ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਖਾਣ-ਪੀਣ ਦਾ ਸਾਮਾਨ ਮੁਕ ਜਾਣ ਕਰਕੇ ਹਾਰੇ ।
ਪ੍ਰਸ਼ਨ 2.
ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਇਕ ਪ੍ਰਮੁੱਖ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਆਪਣੇ ਸਾਧੂ ਸੁਭਾਅ ਨੂੰ ਛੱਡ ਕੇ ਸ਼ਾਹੀ ਠਾਠ ਨਾਲ ਰਹਿਣ ਲੱਗਾ ਸੀ :
ਪ੍ਰਸ਼ਨ 3.
ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ 1734 ਈ: ਵਿਚ ਕਿਨ੍ਹਾਂ ਦੋ ਦਲਾਂ ਵਿਚ ਵੰਡਿਆ ?
ਉੱਤਰ-
1734 ਈ: ਵਿਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਦਿੱਤਾ ‘ਬੁੱਢਾ ਦਲ’ ਅਤੇ ‘ਤਰੁਣਾ ਦਲ’ ।
ਪ੍ਰਸ਼ਨ 4.
ਸਿੱਖ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ ?
ਉੱਤਰ-
ਸਿੱਖ ਮਿਸਲਾਂ ਦੀ ਕੁੱਲ ਗਿਣਤੀ 12 ਸੀ ।
ਪ੍ਰਸ਼ਨ 5.
ਫੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲਾਂ ਦੇ ਬਾਨੀ ਕੌਣ ਸਨ ?
ਉੱਤਰ-
ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਨੇ ਕ੍ਰਮ ਅਨੁਸਾਰ ਫ਼ੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕੀਤੀ ।
ਪ੍ਰਸ਼ਨ 6.
ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕਿਹੜੀਆਂ ਮਿਸਲਾਂ ਦੀ ਸਥਾਪਨਾ ਕੀਤੀ ?
ਉੱਤਰ-
ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕ੍ਰਮ ਅਨੁਸਾਰ ਕਨ੍ਹਈਆ, ਸ਼ੁਕਰਚੱਕੀਆ, ਫੁਲਕੀਆਂ ਅਤੇ ਡੱਲੇਵਾਲੀਆ ਮਿਸਲ ਦੀ ਸਥਾਪਨਾ ਕੀਤੀ ।
ਪ੍ਰਸ਼ਨ 7.
ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੇ ਬਾਨੀ ਕੌਣ ਸਨ ?
ਉੱਤਰ-
ਰਣਜੀਤ ਸਿੰਘ ਅਤੇ ਮੋਹਰ ਸਿੰਘ, ਕਰੋੜ ਸਿੰਘ, ਸੁਧਾ ਸਿੰਘ ਅਤੇ ਹੀਰਾ ਸਿੰਘ ਨੇ ਕ੍ਰਮ ਅਨੁਸਾਰ ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੀ ਸਥਾਪਨਾ ਕੀਤੀ ਸੀ ।
ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਕਿਸਨੇ ਭੇਜਿਆ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ।
ਪ੍ਰਸ਼ਨ 9.
ਮਾਧੋਦਾਸ (ਬੰਦਾ ਸਿੰਘ ਬਹਾਦਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਨੰਦੇੜ ਵਿਚ ।
ਪ੍ਰਸ਼ਨ 10.
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਕੌਣ ਸੀ ?
ਉੱਤਰ-
ਸੱਯਦ ਜਲਾਲੁਦੀਨ ।
ਪ੍ਰਸ਼ਨ 11.
ਸੱਯਦ ਜਲਾਲੂਦੀਨ ਕਿੱਥੋਂ ਦਾ ਰਹਿਣ ਵਾਲਾ ਸੀ ?
ਉੱਤਰ-
ਸਮਾਣਾ ਦਾ ।
ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਨੇ ਸਢੌਰਾ ਵਿਚ ਕਿਹੜੇ ਸ਼ਾਸਕ ਨੂੰ ਹਰਾਇਆ ਸੀ ?
ਉੱਤਰ-
ਉਸਮਾਨ ਖਾਂ ।
ਪ੍ਰਸ਼ਨ 13.
ਸਢੌਰਾ ਵਿਚ ਸਥਿਤ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੱਜਕਲ੍ਹ ਕਿਹੜੇ ਨਾਂ ਨਾਲ ਜਾਣੀ ਜਾਂਦੀ ਹੈ ?
ਉੱਤਰ-
ਕਤਲਗੜ੍ਹੀ ।
ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਦੇ ਕਿਲ੍ਹੇ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ ?
ਉੱਤਰ-
ਮੁਖਲਿਸਪੁਰ ।
ਪ੍ਰਸ਼ਨ 15.
ਗੁਰੂ ਗੋਬਿੰਦ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਕਿੱਥੇ ਚਿਨਵਾਇਆ ਗਿਆ ਸੀ ?
ਉੱਤਰ-
ਸਰਹਿੰਦ ਵਿਚ ।
ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਦੁਆਰਾ ਸੁੱਚਾਨੰਦ ਦੀ ਨੱਕ ਵਿਚ ਨਕੇਲ ਪਾ ਕੇ ਜਲੂਸ ਕਿੱਥੇ ਕੱਢਿਆ ਗਿਆ ਸੀ ?
ਉੱਤਰ-
ਸਰਹਿੰਦ ਵਿਚ ।
ਪ੍ਰਸ਼ਨ 17.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਜਿੱਤ ਦੇ ਬਾਅਦ ਉੱਥੋਂ ਦਾ ਸ਼ਾਸਕ ਕਿਸ ਨੂੰ ਨਿਯੁਕਤ ਕੀਤਾ ?
ਉੱਤਰ-
ਬਾਜ਼ ਸਿੰਘ ਨੂੰ ।
ਪ੍ਰਸ਼ਨ 18.
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ?
ਉੱਤਰ-
ਮੁਖਲਿਸਪੁਰ ਨੂੰ ।
ਪ੍ਰਸ਼ਨ 19.
ਸਹਾਰਨਪੁਰ ਦਾ ਨਾਂ ‘ਭਾਗ ਨਗਰ’ ਕਿਸਨੇ ਰੱਖਿਆ ਸੀ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ।
ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਦੀ ਸਿੱਖ ਸੈਨਾ ਨੂੰ ਪਹਿਲੀ ਵੱਡੀ ਹਾਰ ਦਾ ਸਾਹਮਣਾ ਕਦੋਂ ਕਿੱਥੇ-ਕਿੱਥੇ ਕਰਨਾ ਪਿਆ ?
ਉੱਤਰ-
ਅਕਤੂਬਰ 1710 ਵਿਚ ਅਮੀਨਾਬਾਦ ਵਿਚ ।
ਪ੍ਰਸ਼ਨ 21.
ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਦੀ ਮੌਤ ਕਦੋਂ ਹੋਈ ?
ਉੱਤਰ-
18 ਫ਼ਰਵਰੀ, 1712 ਨੂੰ ।
ਪ੍ਰਸ਼ਨ 22.
ਬਹਾਦੁਰ ਸ਼ਾਹ ਦੇ ਬਾਅਦ ਮੁਗ਼ਲ ਰਾਜਗੱਦੀ ਤੇ ਕੌਣ ਬੈਠਾ ?
ਉੱਤਰ-
ਜਹਾਂਦਾਰ ਸ਼ਾਹ ।
ਪ੍ਰਸ਼ਨ 23.
ਜਹਾਂਦਾਰ ਸ਼ਾਹ ਦੇ ਬਾਅਦ ਮੁਗ਼ਲ ਬਾਦਸ਼ਾਹ ਕੌਣ ਬਣਿਆ ?
ਉੱਤਰ-
ਫ਼ਰੁਖਸਿਅਰ ।
ਪ੍ਰਸ਼ਨ 24.
ਅਬਦੁਸਸਮਦ ਖਾਂ ਨੇ ਸਢੌਰਾ ਅਤੇ ਲੋਹਗੜ੍ਹ ਦੇ ਕਿਲ੍ਹਿਆਂ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
ਉੱਤਰ-
ਅਕਤੂਬਰ, 1713 ਵਿਚ ।
ਪ੍ਰਸ਼ਨ 25.
ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ਕਿੱਥੇ ਸ਼ਰਣ ਲਈ ?
ਉੱਤਰ-
ਦੁਨੀ ਚੰਦ ਦੀ ਹਵੇਲੀ ਵਿਚ ।
ਪ੍ਰਸ਼ਨ 26.
ਦੁਨੀ ਚੰਦ ਦੀ ਹਵੇਲੀ ਵਿਚ ਬੰਦਾ ਸਿੰਘ ਬਹਾਦਰ ਦਾ ਸਾਥ ਕਿਸਨੇ ਛੱਡਿਆ ?
ਉੱਤਰ-
ਬਿਨੋਦ ਸਿੰਘ ਅਤੇ ਉਸਦੇ ਸਾਥੀਆਂ ਨੇ ।
ਪ੍ਰਸ਼ਨ 27.
ਬੰਦਾ ਸਿੰਘ ਬਹਾਦਰ ਨੂੰ ਉਸਦੇ 200 ਸਾਥੀਆਂ ਸਹਿਤ ਕਦੋਂ ਗ੍ਰਿਫ਼ਤਾਰ ਕੀਤਾ ਗਿਆ ?
ਉੱਤਰ-
7 ਦਸੰਬਰ, 1716 ਨੂੰ ।
ਪ੍ਰਸ਼ਨ 28.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 1748 ਵਿਚ ਅੰਮ੍ਰਿਤਸਰ ਵਿਚ ਹੋਈ ।
ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
ਉੱਤਰ-
ਸ਼ੁਕਰਚੱਕੀਆ ਮਿਸਲ ਨਾਲ ।
ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਕਦੋਂ ਬਣਿਆ ?
ਉੱਤਰ-
1797 ਈ: ਵਿਚ ।
ਪ੍ਰਸ਼ਨ 31.
ਕਰੋੜਸਿੰਘੀਆ ਮਿਸਲ ਦਾ ਦੂਜਾ ਨਾਂ ਕੀ ਸੀ ?
ਉੱਤਰ-
ਪੰਜਗੜ੍ਹੀਆ ਮਿਸਲ ।
II. ਖ਼ਾਲੀ ਥਾਂਵਾਂ ਭਰੋ-
1. ਬੰਦਾ ਸਿੰਘ ਬਹਾਦਰ ਨੇ ਉਸਮਾਨ ਖਾਂ ਨੂੰ ਸਜ਼ਾ ਦੇਣ ਲਈ ……………………’ਤੇ ਹਮਲਾ ਕੀਤਾ ।
ਉੱਤਰ-
ਸਢੌਰਾ
2. ਬੰਦਾ ਸਿੰਘ ਬਹਾਦਰ ਨੂੰ ਉਸ ਦੇ 200 ਸਾਥੀਆਂ, ਸਮੇਤ ………………………. ਈ: ਨੂੰ ਗ੍ਰਿਫ਼ਤ੍ਤਾਰ ਕੀਤਾ ਗਿਆ ।
ਉੱਤਰ-
7 ਦਸੰਬਰ, 1715
3. ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ………………….. ਵਿਚ ਚਿਣਵਾਇਆ ਗਿਆ ਸੀ ।
ਉੱਤਰ-
ਸਰਹਿੰਦ
4. ਬੰਦਾ ਸਿੰਘ ਬਹਾਦਰ ਨੇ …………………………. ਦੀ ਨੱਕ ਵਿੱਚ ਨਕੇਲ ਪਾ ਕੇ ਸਰਹਿੰਦ ਵਿਚ ਜਲੂਸ ਕੱਢਿਆ ।
ਉੱਤਰ-
ਸੁੱਚਾਨੰਦ
5. ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਦਾ ਨਾਂ …………………………. ਰੱਖਿਆ ।
ਉੱਤਰ-
ਭਾਗ ਨਗਰ
6. ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ……………………… ਦੀ ਹਵੇਲੀ ਵਿਚ ਸ਼ਰਨ ਲਈ ।
ਉੱਤਰ-
ਦੁਨੀ ਚੰਦ
7, ਦਲ ਖ਼ਾਲਸਾ ਦੀ ਸਥਾਪਨਾ ………………………….. ਈ: ਵਿਚ ਹੋਈ ।
ਉੱਤਰ-
1748
8. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਵਿਚ ……………………….. ਵਿਚ ਹੋਈ ।
ਉੱਤਰ-
ਦਿੱਲੀ
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ ?
(A) ਵਜ਼ੀਰ ਖਾਂ ਨੂੰ
(B) ਜੱਸਾ ਸਿੰਘ ਨੂੰ
(C) ਬੰਦਾ ਸਿੰਘ ਬਹਾਦਰ ਨੂੰ
(D) ਸਰਦਾਰ ਰਜਿੰਦਰ ਸਿੰਘ ਨੂੰ ।
ਉੱਤਰ-
(C) ਬੰਦਾ ਸਿੰਘ ਬਹਾਦਰ ਨੂੰ
ਪ੍ਰਸ਼ਨ 2.
ਵਜ਼ੀਰ ਖਾਂ ਅਤੇ ਬੰਦਾ ਸਿੰਘ ਬਹਾਦਰ ਦਾ ਯੁੱਧ ਕਿਸ ਸਥਾਨ ‘ਤੇ ਹੋਇਆ ?
(A) ਚੱਪੜਚਿੜੀ
(B) ਸਰਹਿੰਦ
(C) ਸਢੋਰਾ
(D) ਸਮਾਨਾ ।
ਉੱਤਰ-
(A) ਚੱਪੜਚਿੜੀ
ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ-
(A) 1761 ਈ: ਵਿਚ
(B) 1716 ਈ: ਵਿਚ
(C) 1750 ਈ: ਵਿਚ
(D) 1756 ਈ: ਵਿਚ ।
ਉੱਤਰ-
(B) 1716 ਈ: ਵਿਚ
ਪ੍ਰਸ਼ਨ 4.
ਭੰਗੀ ਮਿਸਲ ਦੇ ਸਰਦਾਰਾਂ ਅਧੀਨ ਇਲਾਕਾ ਸੀ-
(A) ਲਾਹੌਰ
(B) ਗੁਜਰਾਤ
(C) ਸਿਆਲਕੋਟ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਪ੍ਰਸ਼ਨ 5.
ਆਹਲੂਵਾਲੀਆ ਮਿਸਲ ਦਾ ਮੋਢੀ ਸੀ
(A) ਕਰੋੜਾ ਸਿੰਘ
(B) ਰਣਜੀਤ ਸਿੰਘ
(C) ਜੱਸਾ ਸਿੰਘ
(D) ਮਹਾਂ ਸਿੰਘ ।
ਉੱਤਰ-
(C) ਜੱਸਾ ਸਿੰਘ
V. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਨੂੰ ਦਿੱਲੀ ਵਿਚ ਹੋਈ ।
2. ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ ।
3. ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ ।
4. ਬੰਦਾ ਸਿੰਘ ਬਹਾਦਰ ਨੇ ਗੁਰੂ-ਪੁੱਤਰਾਂ ‘ਤੇ ਅੱਤਿਆਚਾਰ ਦਾ ਬਦਲਾ ਲੈਣ ਲਈ ਸਰਹਿੰਦ ‘ਤੇ ਹਮਲਾ ਕੀਤਾ |
5. ਦਲ ਖ਼ਾਲਸਾ ਦੀ ਸਥਾਪਨਾ ਆਨੰਦਪੁਰ ਸਾਹਿਬ ਵਿੱਚ ਹੋਈ ।
ਉੱਤਰ-
1. √
2. ×
3. √
4. √
5. ×
V. ਸਹੀ-ਮਿਲਾਨ ਕਰੋ-
1. ਨਵਾਬ ਕਪੂਰ ਸਿੰਘ | ਭੰਗੀ ਮਿਸਲ |
2. ਜੱਸਾ ਸਿੰਘ ਆਹਲੂਵਾਲੀਆ | ਫ਼ੈਜ਼ਲਪੁਰੀਆਂ ਮਿਸਲ |
3. ਹਰੀ ਸਿੰਘ | ਰਾਮਗੜ੍ਹੀਆ ਮਿਸਲ |
4. ਜੱਸਾ ਸਿੰਘ ਰਾਮਗੜ੍ਹੀਆਂ | ਆਹਲੂਵਾਲੀਆ ਮਿਸਲ । |
ਉੱਤਰ-
1. ਨਵਾਬ ਕਪੂਰ ਸਿੰਘ | ਫ਼ੈਜ਼ਲਪੁਰੀਆਂ ਮਿਸਲ, |
2. ਜੱਸਾ ਸਿੰਘ ਆਹਲੂਵਾਲੀਆ | ਆਹਲੂਵਾਲੀਆ ਮਿਸਲ |
3. ਹਰੀ ਸਿੰਘ | ਭੰਗੀ ਮਿਸਲੇ |
4. ਜੱਸਾ ਸਿੰਘ ਰਾਮਗੜ੍ਹੀਆ | ਰਾਮਗੜ੍ਹੀਆ ਮਿਸਲ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਕੋਈ ਚਾਰ ਸੈਨਿਕ ਕਾਰਨਾਮਿਆਂ ਦਾ ਵਰਣਨ ਕਰੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਮੁਹਿੰਮਾਂ ਦਾ ਵਰਣਨ ਇਸ ਤਰ੍ਹਾਂ ਹੈ-
- ਸਮਾਣਾ ਤੇ ਕਪੂਰੀ ਦੀ ਲੁੱਟਮਾਰ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣਾ ‘ਤੇ ਹਮਲਾ ਕੀਤਾ ਅਤੇ ਉੱਥੇ ਭਾਰੀ ਲੁੱਟਮਾਰ ਕੀਤੀ । ਉਸ ਤੋਂ ਬਾਅਦ ਉਹ ਕਪੂਰੀ ਪੁੱਜਿਆ । ਇਸ ਨਗਰ ਨੂੰ ਵੀ ਬੁਰੀ ਤਰ੍ਹਾਂ ਲੁੱਟਿਆ ।
- ਸਢੌਰਾ ‘ਤੇ ਹਮਲਾ – ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਹਿੰਦੂਆਂ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ । ਉਸ ਨੂੰ ਸਜ਼ਾ ਦੇਣ ਲਈ ਬੰਦਾ ਸਿੰਘ ਬਹਾਦਰ ਨੇ ਇਸ ਨਗਰ ਵਿਚ ਇੰਨੇ ਮੁਸਲਮਾਨਾਂ ਦਾ ਕਤਲ ਕੀਤਾ ਕਿ ਉਸ ਥਾਂ ਦਾ ਨਾਂ ਹੀ ‘ਕਤਲਗੜ੍ਹੀ’ ਪੈ ਗਿਆ ।
- ਸਰਹਿੰਦ ਦੀ ਜਿੱਤ – ਸਰਹਿੰਦ ਵਿਚ ਗੁਰੂ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਜਿਊਂਦਿਆਂ ਹੀ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ । ਇਸ ਅੱਤਿਆਚਾਰ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਇੱਥੇ ਵੀ ਮੁਸਲਮਾਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ । ਸਰਹਿੰਦ ਦਾ ਸ਼ਾਸਕ ਨਵਾਬ ਵਜ਼ੀਰ ਖਾਂ ਵੀ ਯੁੱਧ ਵਿਚ ਮਾਰਿਆ ਗਿਆ ।
- ਜਲੰਧਰ ਦੁਆਬ ‘ਤੇ ਕਬਜ਼ਾ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਜਲੰਧਰ ਦੋਆਬ ਦੇ ਸਿੱਖਾਂ ਵਿਚ ਉਤਸ਼ਾਹ ਭਰ ਦਿੱਤਾ । ਉਹਨਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਵਾਸਤੇ ਬੁਲਾਇਆ । ਰਾਹੋਂ ਦੇ ਸਥਾਨ ਤੇ ਫ਼ੌਜਾਂ ਵਿਚ ਭਿਅੰਕਰ ਲੜਾਈ ਹੋਈ । ਇਸ ਲੜਾਈ ਵਿਚ ਸਿੱਖ ਜੇਤੂ ਰਹੈ । ਇਸ ਤਰ੍ਹਾਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਖੇਤਰ ਸਿੱਖਾਂ ਦੇ ਕਬਜ਼ੇ ਹੇਠ ਆ ਗਏ ।
ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਗੁਰਦਾਸ ਨੰਗਲ ਦੇ ਯੁੱਧ ਵਿਚ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਭ ਸਾਥੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ । ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫੇਰ ਦਿੱਲੀ ਲੈ ਜਾਇਆ ਗਿਆ । ਦਿੱਲੀ ਦੇ ਬਾਜ਼ਾਰਾਂ ਵਿਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ । ਬਾਅਦ ਵਿਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀਆਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਦੇ ਲਈ ਕਿਹਾ ਗਿਆ । ਉਨ੍ਹਾਂ ਦੇ ਨਾਂਹ ਕਰਨ ‘ਤੇ ਬੰਦਾ ਸਿੰਘ ਬਹਾਦਰ ਦੇ ਸਾਰੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ । ਅੰਤ ਵਿਚ 19 ਜੂਨ, 1716 ਈ: ਵਿਚ ਮੁਗ਼ਲ ਸਰਕਾਰ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਵੀ ਫੁਰਮਾਨ ਜਾਰੀ ਕਰ ਦਿੱਤਾ । ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਤੇ ਅਨੇਕਾਂ ਅੱਤਿਆਚਾਰ ਕੀਤੇ ਗਏ । ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਛੋਟੇ ਜਿਹੇ ਪੁੱਤਰ ਦੇ ਟੋਟੇ-ਟੋਟੇ ਕਰ ਦਿੱਤੇ ਗਏ । ਲੋਹੇ ਦੀਆਂ ਗਰਮ ਸਲਾਖਾਂ ਨਾਲ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਿਆ ਗਿਆ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ ।
ਪ੍ਰਸ਼ਨ 3.
ਪੰਜਾਬ ਵਿਚ ਇਕ ਸਥਾਈ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੁਆਰਾ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਕਰਨ ਵਿਚ ਅਸਫਲਤਾ ਦੇ ਚਾਰ ਕਾਰਨ ਹੇਠ ਲਿਖੇ ਹਨ :-
- ਬੰਦਾ ਸਿੰਘ ਬਹਾਦਰ ਦੇ ਰਾਜਸੀ ਰੰਗ-ਢੰਗ – ਬੰਦਾ ਸਿੰਘ ਬਹਾਦਰ ਸਾਧੂ ਸੁਭਾਅ ਨੂੰ ਛੱਡ ਕੇ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗਾ ਸੀ । ਇਸ ਲਈ ਸਮਾਜ ਵਿਚ ਉਨ੍ਹਾਂ ਦਾ ਸਨਮਾਨ ਘੱਟ ਹੋ ਗਿਆ ।
- ਅੰਨ੍ਹੇਵਾਹ ਕਤਲ – ਲਾਲਾ ਦੌਲਤ ਰਾਮ ਦੇ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਮੁਹਿੰਮਾਂ ਵਿਚ ਪੰਜਾਬ ਵਾਸੀਆਂ ਦਾ ਅੰਨੇਵਾਹ ਕਤਲ ਕੀਤਾ ਅਤੇ ਉਹਨਾਂ ਨੇ ਅੱਖੜ ਮੁਸਲਮਾਨਾਂ ਅਤੇ ਨਿਰਦੋਸ਼ ਹਿੰਦੂਆਂ ਵਿਚ ਕੋਈ ਭੇਦ ਨਹੀਂ ਸਮਝਿਆ, ਸ਼ਾਇਦ ਇਸੇ ਕਤਲੇਆਮ ਕਾਰਨ ਉਹ ਹਿੰਦੂਆਂ ਸਿੱਖਾਂ ਦਾ ਸਹਿਯੋਗ ਗੁਆ ਬੈਠਾ ।
- ਸ਼ਕਤੀਸ਼ਾਲੀ ਮੁਗ਼ਲ ਸਾਮਰਾਜ – ਮੁਗ਼ਲ ਭਾਰਤ ਉੱਤੇ ਸਦੀਆਂ ਤੋਂ ਰਾਜ ਕਰਦੇ ਤੁਰੇ ਆ ਰਹੇ ਸਨ । ਇਹ ਅਜੇ ਇੰਨਾ ਕਮਜ਼ੋਰ ਨਹੀਂ ਸੀ ਕਿ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਕੁਝ ਹਜ਼ਾਰ ਸਾਥੀਆਂ ਦੀ ਬਗਾਵਤ ਨੂੰ ਨਾ ਦਬਾ ਸਕਦਾ ।
- ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ – ਆਪਣੇ ਸੀਮਿਤ ਸਾਧਨਾਂ ਦੇ ਕਾਰਨ ਵੀ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਨਾ ਕਰ ਸਕਿਆ । ਮੁਗ਼ਲਾਂ ਦੀ ਸ਼ਕਤੀ ਦਾ ਟਾਕਰਾ ਕਰਨ ਦੇ ਲਈ ਸਿੱਖਾਂ ਦੇ ਕੋਲ ਵੀ ਚੰਗੇ ਸਾਧਨ ਨਹੀਂ ਸਨ ।
ਪ੍ਰਸ਼ਨ 4.
ਆਹਲੂਵਾਲੀਆ ਮਿਸਲ ਦਾ ਬਾਨੀ ਕੌਣ ਸੀ ? ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਕਿਵੇਂ ਵਧਾਇਆ ?
ਉੱਤਰ-
ਆਹਲੂਵਾਲੀਆ ਮਿਸਲ ਦਾ ਬਾਨੀ ਜੱਸਾ ਸਿੰਘ ਆਹਲੂਵਾਲੀਆ ਸੀ । ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਇਸ ਤਰ੍ਹਾਂ ਵਧਾਇਆ-.
- 1748 ਈ: ਤੋਂ 1753 ਈ: ਤਕ ਜੱਸਾ ਸਿੰਘ ਨੇ ਮੀਰ ਮੰਨੂੰ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ | ਅਸਲ ਵਿਚ ਮੀਰ ਮੰਨੂੰ ਨੇ ਜੱਸਾ ਸਿੰਘ ਦੇ ਨਾਲ ਸੰਧੀ ਕਰ ਲਈ ।
- 1761 ਈ: ਵਿਚ ਜੱਸਾ ਸਿੰਘ ਨੇ ਲਾਹੌਰ ‘ਤੇ ਹਮਲਾ ਕੀਤਾ ਅਤੇ ਉੱਥੋਂ ਦੇ ਸੂਬੇਦਾਰ ਖਵਾਜ਼ਾ ਉਬੈਦ ਖ਼ਾਂ ਨੂੰ ਹਰਾਇਆ | ਲਾਹੌਰ ਤੇ ਸਿੱਖਾਂ ਦਾ ਅਧਿਕਾਰ ਹੋ ਗਿਆ ।
- 1762 ਈ: ਵਿਚ ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ‘ਤੇ ਹਮਲਾ ਕੀਤਾ । ਕੁੱਪਰ ਹੀੜਾ ਨਾਂ ਦੇ ਸਥਾਨ ‘ਤੇ ਜੱਸਾ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਪਰ ਉਹ ਜਲਦੀ ਹੀ ਸੰਭਲ ਗਿਆ | ਅਗਲੇ ਹੀ ਸਾਲ ਸਿੱਖਾਂ ਨੇ ਉਸ ਦੀ ਅਗਵਾਈ ਵਿਚ ਕਸੂਰ ਅਤੇ ਸਰਹਿੰਦ ਨੂੰ ਖੂਬ ਲੁੱਟਿਆ ।
- 1764 ਈ: ਵਿਚ ਜੱਸਾ ਸਿੰਘ ਨੇ ਦਿੱਲੀ ’ਤੇ ਹਮਲਾ ਕੀਤਾ ਅਤੇ ਉੱਥੇ ਖੂਬ ਲੁੱਟਮਾਰ ਕੀਤੀ । ਇਸ ਤਰ੍ਹਾਂ ਹੌਲੀ-ਹੌਲੀ ਜੱਸਾ ਸਿੰਘ ਆਹਲੂਵਾਲੀਆ ਨੇ ਕਾਫ਼ੀ ਸ਼ਕਤੀ ਫੜ ਲਈ ।
ਪ੍ਰਸ਼ਨ 5.
ਰਣਜੀਤ ਸਿੰਘ ਦੇ ਉੱਥਾਨ ਦੇ ਸਮੇਂ ਮਰਾਠਿਆਂ ਦੀ ਸਥਿਤੀ ਕੀ ਸੀ ?
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਪਾਣੀਪਤ ਦੇ ਤੀਜੇ ਯੁੱਧ (1761 ਈ:) ਵਿਚ ਭਾਂਜ ਦੇ ਕੇ ਪੰਜਾਬ ਵਿਚੋਂ ਕੱਢ ਦਿੱਤਾ ਸੀ । ਪਰ 18ਵੀਂ ਸਦੀ ਦੇ ਅੰਤ ਵਿਚ ਉਹ ਫਿਰ ਪੰਜਾਬ ਵਲ ਵਧਣ ਲੱਗੇ ਸਨ । ਮਰਾਠਾ ਸਰਦਾਰ ਦੌਲਤ ਰਾਉ ਸਿੰਧੀਆ ਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ ਸੀ । ਉਸਨੇ ਜਮਨਾ ਅਤੇ ਸਤਲੁਜ ਵਿਚਕਾਰਲੇ ਇਲਾਕਿਆਂ ਉੱਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ । ਪਰ ਜਲਦੀ ਹੀ ਅੰਗਰੇਜ਼ਾਂ ਨੇ ਪੰਜਾਬ ਵਲ ਉਨ੍ਹਾਂ ਦੇ ਵਧਦੇ ਕਦਮ ਨੂੰ ਰੋਕ ਦਿੱਤਾ ।
ਪ੍ਰਸ਼ਨ 6.
ਮਹਾਰਾਜਾ ਰਣਜੀਤ ਦੇ ਉੱਥਾਨ ਸਮੇਂ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਰਣਨ ਕਰੋ ।
ਉੱਤਰ-
1773 ਈ: ਤੋਂ 1785 ਈ: ਤਕ ਵਾਰਨ ਹੇਸਟਿੰਗਜ਼ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਗਵਰਨਰ-ਜਨਰਲ ਰਿਹਾ । ਉਸ ਨੇ ਮਰਾਠਿਆਂ ਨੂੰ ਪੰਜਾਬ ਵਲ ਵਧਣ ਤੋਂ ਰੋਕਿਆ | ਪਰ ਉਸ ਦੇ ਉੱਤਰਾਧਿਕਾਰੀਆਂ (ਲਾਰਡ ਕਾਰਨਵਾਲਿਸ 1786 ਈ: ਤੋਂ 1793 ਈ: ਅਤੇ ਜਾਨ ਸ਼ੋਰ 1793 ਈ: ਤੋਂ 1798 ਈ:) ਨੇ ਬ੍ਰਿਟਿਸ਼ ਰਾਜ ਦੇ ਵਾਧੇ ਲਈ ਕੋਈ ਮਹੱਤਵਪੂਰਨ ਯੋਗਦਾਨ ਨਾ ਦਿੱਤਾ । 1798 ਈ: ਵਿਚ ਲਾਰਡ ਵੈਲਜ਼ਲੀ ਗਵਰਨਰ-ਜਨਰਲ ਬਣਿਆ । ਉਸ ਨੇ ਆਪਣੇ ਰਾਜ ਕਾਲ ਵਿਚ ਹੈਦਰਾਬਾਦ, ਮੈਸੂਰ, ਕਰਨਾਟਕ, ਤੰਜੌਰ, ਅਵਧ ਆਦਿ ਦੇਸੀ ਰਿਆਸਤਾਂ ਨੂੰ ਮਿਲਾਇਆ । ਉਹ ਮਰਾਠਿਆਂ ਦੇ ਖਿਲਾਫ ਲੜਦਾ ਰਿਹਾ । ਇਸ ਲਈ ਉਹ ਪੰਜਾਬ ਵੱਲ ਧਿਆਨ ਨਾ ਦੇ ਸਕਿਆ । 1803 ਈ: ਵਿਚ ਅੰਗਰੇਜ਼ਾਂ ਨੇ ਦੌਲਤ ਰਾਉ ਸਿੰਧੀਆ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ।
ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)
ਪ੍ਰਸ਼ਨ-
ਹੇਠ ਲਿਖੀਆਂ ਮਿਸਲਾਂ ਦੀ ਸੰਖੇਪ ਜਾਣਕਾਰੀ ਦਿਓ-
(1) ਫੁਲਕੀਆਂ
(2) ਡੱਲੇਵਾਲੀਆ
(3) ਨਿਸ਼ਾਨਵਾਲੀਆ
(4) ਕਰੋੜਸਿੰਘੀਆ
(5) ਸ਼ਹੀਦ ਮਿਸਲ ।
ਉੱਤਰ-
ਦਿੱਤੀਆਂ ਗਈਆਂ ਮਿਸਲਾਂ ਦੇ ਇਤਿਹਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਫੂਲਕੀਆਂ ਮਿਸਲ – ਫੁਲਕੀਆਂ ਮਿਸਲ ਦੀ ਨੀਂਹ ਇਕ ਸੰਧੂ ਜੱਟ ਚੌਧਰੀ ਫੁਲ ਸਿੰਘ ਨੇ ਰੱਖੀ ਸੀ, ਪਰ ਇਸ ਦਾ ਅਸਲੀ ਸੰਗਠਨ ਬਾਬਾ ਆਲਾ ਸਿੰਘ ਨੇ ਕੀਤਾ । ਉਸ ਨੇ ਸਭ ਤੋਂ ਪਹਿਲਾਂ ਬਰਨਾਲਾ ਦੇ ਲਾਗਲੇ ਦੇਸ਼ਾਂ ਨੂੰ ਜਿੱਤਿਆ । 1762 ਈ: ਵਿਚ ਅਬਦਾਲੀ ਨੇ ਉਸ ਨੂੰ ਮਾਲਵਾ ਖੇਤਰ ਦਾ ਨਾਇਬ ਬਣਾ ਦਿੱਤਾ । 1764 ਈ: ਵਿਚ ਉਸ ਨੇ ਸਰਹਿੰਦ ਦੇ ਗਵਰਨਰ ਜੈਨ ਖਾਂ ਨੂੰ ਹਰਾਇਆਂ ਜਾਂ 1765 ਈ: ਵਿਚ ਆਲਾ ਸਿੰਘ ਦੀ ਮੌਤ ਹੋ ਗਈ । ਉਸ ਦੀ ਮੌਤ ਤੋਂ ਬਾਅਦ ਅਮਰ ਸਿੰਘ ਨੇ ਫੁਲਕੀਆਂ ਮਿਸਲ ਦੀ ਵਾਗਡੋਰ ਸੰਭਾਲੀ । ਉਸ ਨੇ ਆਪਣੀ ਮਿਸਲ ਵਿਚ ਬਠਿੰਡਾ, ਰੋਹਤਕ ਅਤੇ ਹਾਂਸੀ ਨੂੰ ਵੀ ਮਿਲਾ ਲਿਆ | ਅਹਿਮਦਸ਼ਾਹ ਨੇ ਉਸ ਨੂੰ ‘ਰਾਜਾਏ ਰਾਜਗਾਨ’ ਦੀ ਉਪਾਧੀ ਪ੍ਰਦਾਨ ਕੀਤੀ । ਅਮਰ ਸਿੰਘ ਦੀ ਮੌਤ ਦੇ ਬਾਅਦ 1809 ਈ: ਵਿਚ ਇਕ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਇਸ ਮਿਸਲ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ ।
2. ਡੱਲੇਵਾਲੀਆ ਮਿਸਲ – ਇਸ ਮਿਸਲ ਦੀ ਸਥਾਪਨਾ ਗੁਲਾਬ ਸਿੰਘ ਨੇ ਕੀਤੀ ਸੀ । ਉਹ ਰਾਵੀ ਤੱਟ ‘ਤੇ ਸਥਿਤ ‘ਡੱਲੇਵਾਲ ਪਿੰਡ ਦਾ ਨਿਵਾਸੀ ਸੀ । ਇਸੇ ਕਾਰਨ ਇਸ ਮਿਸਲ ਨੂੰ ਡੱਲੇਵਾਲੀਆ ਦੇ ਨਾਂ ਨਾਲ ਸੱਦਿਆ ਜਾਣ ਲੱਗਾ । ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਸਰਦਾਰ ਤਾਰਾ ਸਿੰਘ ਘੇਬਾ ਸੀ ।ਉਸ ਦੇ ਅਧੀਨ 7,500 ਸੈਨਿਕ ਸਨ । ਉਹ ਅਪਾਰ ਧਨ-ਦੌਲਤ ਦਾ ਸੁਆਮੀ ਸੀ । ਜਦੋਂ ਤਕ ਉਹ ਜਿਉਂਦਾ ਰਿਹਾ ਰਣਜੀਤ ਸਿੰਘ ਉਸ ਦਾ ਮਿੱਤਰ ਬਣਿਆ ਰਿਹਾ ਪਰ ਉਸ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ਤਾਰਾ ਸਿੰਘ ਦੀ ਪਤਨੀ ਨੇ ਉਸ ਦਾ ਵਿਰੋਧ ਕੀਤਾ, ਪਰ ਉਸ ਦੀ ਇਕ ਨਾ ਚੱਲੀ ।
3. ਨਿਸ਼ਾਨਵਾਲੀਆ ਮਿਸਲ – ਇਸ ਮਿਸਲ ਦੀ ਨੀਂਹ ਸੰਗਤ ਸਿੰਘ ਅਤੇ ਮੋਹਰ ਸਿੰਘ ਨੇ ਰੱਖੀ ਸੀ । ਇਹ ਦੋਨੋਂ ਕਦੇ ਖ਼ਾਲਸਾ ਦਲ ਦਾ ਨਿਸ਼ਾਨ ਝੰਡਾ) ਉਠਾਇਆ ਕਰਦੇ ਸਨ । ਇਸ ਲਈ ਉਨ੍ਹਾਂ ਦੇ ਦੁਆਰਾ ਸਥਾਪਿਤ ਮਿਸਲ ਨੂੰ ‘ਨਿਸ਼ਾਨਵਾਲੀਆ’ ਮਿਸਲ ਕਿਹਾ ਜਾਣ ਲੱਗਾ। ਇਸ ਮਿਸਲ ਵਿਚ ਅੰਬਾਲਾ ਅਤੇ ਸ਼ਾਹਬਾਦ ਦੇ ਦੇਸ਼ ਸ਼ਾਮਲ ਸਨ । ਰਾਜਨੀਤਿਕ ਦ੍ਰਿਸ਼ਟੀ ਨਾਲ ਇਸ ਮਿਸਲ ਦਾ ਕੋਈ ਮਹੱਤਵ ਨਹੀਂ ਸੀ ।
4. ਕਰੋੜਸਿੰਘੀਆ ਮਿਸਲ – ਇਸ ਮਿਸਲ ਦੀ ਨੀਂਹ ਕਰੋੜਾ ਸਿੰਘ ਨੇ ਰੱਖੀ ਸੀ | ਬਘੇਲ ਸਿੰਘ ਇਸ ਮਿਸਲ ਦਾ ਪਹਿਲਾ ਪ੍ਰਸਿੱਧ ਸਰਦਾਰ ਸੀ | ਉਸ ਨੇ ਨਵਾਂ ਸ਼ਹਿਰ, ਬੰਗਾ ਆਦਿ ਦੇਸ਼ਾਂ ਨੂੰ ਜਿੱਤਿਆ । ਉਸ ਦੀਆਂ ਗਤੀਵਿਧੀਆਂ ਦਾ ਕੇਂਦਰ ਕਰਨਾਲ ਤੋਂ ਵੀਹ ਮੀਲ ਦੀ ਦੂਰੀ ‘ਤੇ ਸੀ । ਉਸ ਦੀ ਸੈਨਾ ਵਿਚ 12,000 ਸੈਨਿਕ ਸਨ । ਸਰਹਿੰਦ ਦੇ ਗਵਰਨਰ ਜੈਨ ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਤਲੁਜ ਨਦੀ ਦੇ ਉੱਤਰ ਵਲ ਦੇ ਦੇਸ਼ਾਂ ‘ਤੇ ਕਬਜ਼ਾ ਕਰਨਾ ਆਰੰਭ ਕਰ ਦਿੱਤਾ । ਬਘੇਲ ਸਿੰਘ ਦੇ ਬਾਅਦ ਜੋਧ ਸਿੰਘ ਉਸ ਦਾ ਵਾਰਸ ਬਣਿਆ । ਜੋਧ ਸਿੰਘ ਨੇ ਮਾਲਵਾ ਦੇ ਬਹੁਤ ਸਾਰੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਆਪਣੀ ਮਿਸਲ ਵਿਚ ਮਿਲਾ ਲਿਆ । ਅੰਤ ਵਿਚ ਇਸ ਮਿਸਲ ਦਾ ਕੁਝ ਭਾਗ ਕਲਸੀਆਂ ਰਿਆਸਤ ਦਾ ਅੰਗ ਬਣ ਗਿਆ ਅਤੇ ਬਾਕੀ ਭਾਗ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ ।
5. ਸ਼ਹੀਦ ਜਾਂ ਨਿਹੰਗ ਮਿਸਲ – ਇਸ ਮਿਸਲ ਦੀ ਨੀਂਹ ਸੁਧਾ ਸਿੰਘ ਨੇ ਰੱਖੀ ਸੀ । ਉਹ ਮੁਸਲਮਾਨਾਂ ਦੇ ਸ਼ਾਸਕਾਂ ਦੇ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ । ਇਸ ਲਈ ਉਸ ਵਲੋਂ ਸਥਾਪਿਤ ਮਿਸਲ ਦਾ ਨਾਂ ਸ਼ਹੀਦ ਮਿਸਲ ਰੱਖਿਆ ਗਿਆ । ਉਸ ਦੇ ਬਾਅਦ ਇਸ ਮਿਸਲ ਦੇ ਪ੍ਰਸਿੱਧ ਨੇਤਾ ਬਾਬਾ ਦੀਪ ਸਿੰਘ ਜੀ, ਕਰਮ ਸਿੰਘ ਅਤੇ ਗੁਰਬਖ਼ਸ਼ ਸਿੰਘ ਆਦਿ ਹੋਏ । ਇਸ ਮਿਸਲ ਦੇ ਜ਼ਿਆਦਾਤਰ ਸਿੱਖ ਅਕਾਲੀ ਜਾਂ ਨਿਹੰਗ ਸਨ । ਇਸ ਕਾਰਨ ਇਸ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ । ਇੱਥੇ ਨਿਹੰਗਾਂ ਦੀ ਸੰਖਿਆ ਲਗਪਗ ਦੋ ਹਜ਼ਾਰ ਸੀ । ਇਸ ਮਿਸਲ ਦਾ ਮੁੱਖ ਕੰਮ ਹੋਰ ਮਿਸਲਾਂ ਨੂੰ ਸੰਕਟ ਵਿਚ ਸਹਾਇਤਾ ਦੇਣਾ ਸੀ ।