Punjab State Board PSEB 10th Class Social Science Book Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Textbook Exercise Questions and Answers.
PSEB Solutions for Class 10 Social Science History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ
SST Guide for Class 10 PSEB ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ? ਉਸ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ ।
ਪ੍ਰਸ਼ਨ 2.
ਮਹਿਤਾਬ ਕੌਰ ਕੌਣ ਸੀ ?
ਉੱਤਰ-
ਮਹਿਤਾਬ ਕੌਰ ਰਣਜੀਤ ਸਿੰਘ ਦੀ ਪਤਨੀ ਸੀ । ਉਹ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਗੁਰਬਖ਼ਸ਼ ਸਿੰਘ ਦੀ ਪੁੱਤਰੀ ਸੀ ।
ਪ੍ਰਸ਼ਨ 3.
‘ਤਿੱਕੜੀ ਦੀ ਸਰਪ੍ਰਸਤੀ ਦਾ ਕਾਲ’ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਇਹ ਉਹ ਕਾਲ ਸੀ (1792 ਈ: ਤੋਂ 1797 ਈ:) ਤਕ ਜਦੋਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਰਣਜੀਤ ਸਿੰਘ ਦੀ ਸੱਸ ਸਦਾ ਕੌਰ, ਮਾਤਾ ਰਾਜ ਕੌਰ ਅਤੇ ਦੀਵਾਨ ਲੱਖਪਤ ਰਾਏ ਦੇ ਹੱਥਾਂ ਵਿੱਚ ਰਹੀ ।
ਪ੍ਰਸ਼ਨ 4.
ਲਾਹੌਰ ਦੇ ਸ਼ਹਿਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਕਿਉਂ ਸੱਦਾ ਦਿੱਤਾ ?
ਉੱਤਰ-
ਕਿਉਂਕਿ ਲਾਹੌਰ ਦੇ ਨਿਵਾਸੀ ਉੱਥੋਂ ਦੇ ਸਰਦਾਰਾਂ ਦੇ ਰਾਜ ਤੋਂ ਤੰਗ ਆ ਚੁੱਕੇ ਸਨ ।
ਪ੍ਰਸ਼ਨ 5.
ਭਸੀਨ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਕਿਹੜੇ-ਕਿਹੜੇ ਸਰਦਾਰ ਸਨ ?
ਉੱਤਰ-
ਭਸੀਨ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਜੱਸਾ ਸਿੰਘ ਰਾਮਗੜੀਆ, ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਭੰਗੀ ਅਤੇ ਜੋਧ ਸਿੰਘ ਨਾਂ ਦੇ ਸਰਦਾਰ ਸਨ ।
ਪ੍ਰਸ਼ਨ 6.
ਅੰਮ੍ਰਿਤਸਰ ਅਤੇ ਲੋਹਗੜ੍ਹ ਉੱਤੇ ਰਣਜੀਤ ਸਿੰਘ ਨੇ ਕਿਉਂ ਹਮਲਾ ਕੀਤਾ ?
ਉੱਤਰ-
ਕਿਉਂਕਿ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਚੁੱਕਾ ਸੀ ਅਤੇ ਲੋਹਗੜ੍ਹ ਦਾ ਆਪਣਾ ਵਿਸ਼ੇਸ਼ ਸੈਨਿਕ ਮਹੱਤਵ ਸੀ ।
ਪ੍ਰਸ਼ਨ 7.
ਤਾਰਾ ਸਿੰਘ ਘੇਬਾ ਕਿਸ ਮਿਸਲ ਦਾ ਨੇਤਾ ਸੀ ?
ਉੱਤਰ-
ਤਾਰਾ ਸਿੰਘ ਘੇਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ । ਉਹ ਬਹੁਤ ਬਹਾਦਰ ਅਤੇ ਤਾਕਤਵਰ ਸੀ ।
II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਤੇ ਸਿੱਖਿਆ ਬਾਰੇ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ । ਉਸ ਨੂੰ ਬਚਪਨ ਵਿਚ ਲਾਡਪਿਆਰ ਨਾਲ ਪਾਲਿਆ ਗਿਆ । ਪੰਜ ਸਾਲ ਦੀ ਉਮਰ ਵਿਚ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁਜਰਾਂਵਾਲਾ ਵਿਚ ਭਾਈ ਭਾਗੁ ਸਿੰਘ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ । ਪਰੰਤੂ ਉਸ ਨੇ ਪੜ੍ਹਾਈ-ਲਿਖਾਈ ਵਿਚ ਕੋਈ ਵਿਸ਼ੇਸ਼ ਰੁਚੀ ਨਾ ਲਈ । ਇਸ ਲਈ ਉਹ ਅਨਪੜ੍ਹ ਹੀ ਰਿਹਾ । ਉਹ ਆਪਣਾ ਜ਼ਿਆਦਾਤਰ ਸਮਾਂ ਸ਼ਿਕਾਰ ਖੇਡਣ, ਘੋੜਸਵਾਰੀ ਕਰਨ ਅਤੇ ਤਲਵਾਰਬਾਜ਼ੀ ਸਿੱਖਣ ਵਿਚ ਹੀ ਬਤੀਤ ਕਰਦਾ ਸੀ । ਇਸ ਲਈ ਉਹ ਬਚਪਨ ਵਿਚ ਹੀ ਇਕ ਚੰਗਾ ਘੋੜਸਵਾਰ, ਤਲਵਾਰਬਾਜ਼ ਅਤੇ ਨਿਪੁੰਨ ਤੀਰ-ਅੰਦਾਜ਼ ਬਣ ਗਿਆ ਸੀ । ਬਚਪਨ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਚੇਚਕ ਦੇ ਭਿਆਨਕ ਰੋਗ ਨੇ ਆ ਘੇਰਿਆ । ਇਸ ਰੋਗ ਦੇ ਕਾਰਨ ਉਸ ਦੇ ਚਿਹਰੇ ਉੱਤੇ ਡੂੰਘੇ ਦਾਗ਼ ਪੈ ਗਏ ਅਤੇ ਉਸ ਦੀ ਖੱਬੀ ਅੱਖ ਵੀ ਜਾਂਦੀ ਰਹੀ ।
ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦੀਆਂ ਬਹਾਦਰੀ ਦੀਆਂ ਘਟਨਾਵਾਂ ਦਾ ਹਾਲ ਲਿਖੋ ।
ਉੱਤਰ-
ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬੜਾ ਬਹਾਦਰ ਸੀ । ਉਹ ਅਜੇ ਦਸ ਸਾਲ ਦਾ ਹੀ ਸੀ ਜਦੋਂ ਉਹ ਸੋਹਦਰਾ ਉੱਤੇ ਹਮਲਾ ਕਰਨ ਲਈ ਆਪਣੇ ਪਿਤਾ ਜੀ ਨਾਲ ਗਿਆ । ਉਸ ਨੇ ਨਾ ਸਿਰਫ਼ ਦੁਸ਼ਮਣ ਨੂੰ ਬੁਰੀ ਤਰ੍ਹਾਂ ਹਰਾਇਆ, ਸਗੋਂ ਉਸ ਦਾ ਗੋਲਾ ਬਾਰੂਦ ਵੀ ਆਪਣੇ ਕਬਜ਼ੇ ਵਿਚ ਕਰ ਲਿਆ । ਇਕ ਵਾਰੀ ਰਣਜੀਤ ਸਿੰਘ ਇਕੱਲਾ ਘੋੜੇ ਉੱਪਰ ਸਵਾਰ ਹੋ ਕੇ ਸ਼ਿਕਾਰ ਤੋਂ ਵਾਪਸ ਆ ਰਿਹਾ ਸੀ । ਉਸ ਦੇ ਪਿਤਾ ਦੇ ਦੁਸ਼ਮਣ ਹਸ਼ਮਤ ਖਾਂ ਨੇ ਉਸ ਨੂੰ ਦੇਖ ਲਿਆ ।ਉਹ ਰਣਜੀਤ ਸਿੰਘ ਨੂੰ ਮਾਰਨ ਲਈ ਝਾੜੀ ਵਿਚ ਛੁਪ ਗਿਆ । ਜਿਉਂ ਹੀ ਰਣਜੀਤ ਸਿੰਘ ਉਸ ਝਾੜੀ ਦੇ ਕੋਲ ਦੀ ਲੰਘਿਆ, ਹਸ਼ਮਤ ਮਾਂ ਨੇ ਉਸ ਉੱਤੇ ਤਲਵਾਰ ਨਾਲ ਵਾਰ ਕੀਤਾ । ਵਾਰ ਰਣਜੀਤ ਸਿੰਘ ‘ਤੇ ਨਾ ਲੱਗ ਕੇ ਰਕਾਬ ਉੱਤੇ ਲੱਗਾ ਜਿਸ ਦੇ ਉਸੇ ਸਮੇਂ ਦੋ ਟੁਕੜੇ ਹੋ ਗਏ । ਬਸ ਫਿਰ ਕੀ ਸੀ, ਬਾਲਕ ਰਣਜੀਤ ਸਿੰਘ ਨੇ ਅਜਿਹੀ ਤੇਜ਼ੀ ਨਾਲ ਹਜ਼ਮਤ ਖ਼ਾਂ ਉੱਪਰ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ ।
ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਦਾ ਹਾਲ ਲਿਖੋ ।
ਉੱਤਰ-
ਲਾਹੌਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਸੀ । ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਹਨਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਜਲਦੀ ਹੀ ਵਿਸ਼ਾਲ ਸੈਨਾ ਲੈ ਕੇ ਲਾਹੌਰ ਤੇ ਹੱਲਾ ਬੋਲ ਦਿੱਤਾ | ਹਮਲੇ ਦਾ ਸਮਾਚਾਰ ਸੁਣ ਕੇ ਮੋਹਨ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ। ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਨੂੰ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।
ਪ੍ਰਸ਼ਨ 4.
ਅੰਮ੍ਰਿਤਸਰ ਦੀ ਜਿੱਤ ਦੀ ਮਹੱਤਤਾ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਲਈ ਅੰਮ੍ਰਿਤਸਰ ਦੀ ਜਿੱਤ ਦਾ ਹੇਠ ਲਿਖਿਆ ਮਹੱਤਵ ਸੀ-
- ਉਹ ਸਿੱਖਾਂ ਦੀ ਧਾਰਮਿਕ, ਰਾਜਧਾਨੀ ਭਾਵ ਸਭ ਤੋਂ ਵੱਡੇ ਤੀਰਥ ਸਥਾਨ ਦਾ ਰੱਖਿਅਕ ਬਣ ਗਿਆ ।
- ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ, ਉਸ ਲਈ ਲੋਹਗੜ੍ਹ ਦਾ ਕਿ ਵੱਡਮੁੱਲਾ ਸਾਬਤ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਜਮਜਮਾ ਤੋਪ ਵੀ ਪ੍ਰਾਪਤ ਹੋਈ ।
- ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਦੀ ਪ੍ਰਾਪਤੀ ਹੋਈ । ਨਿਹੰਗਾਂ ਦੀ ਅਸਾਧਾਰਨ ਦਲੇਰੀ ਅਤੇ ਬਹਾਦਰੀ ਦੇ ਜ਼ੋਰ ਕਾਰਨ ਰਣਜੀਤ ਸਿੰਘ ਨੇ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ।
- ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀਅਨ ਸੈਨਿਕ ਵੀ ਮਹਾਰਾਜੇ ਦੀ ਸੈਨਾ ਵਿੱਚ ਭਰਤੀ ਹੋ ਗਏ ।
ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਨੇ ਮਿੱਤਰ-ਮਿਸਲਾਂ ‘ਤੇ ਕਦੋਂ ਅਤੇ ਕਿਵੇਂ ਅਧਿਕਾਰ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਚਤੁਰ ਕੂਟਨੀਤੀਵਾਨ ਸੀ । ਸ਼ੁਰੂ ਵਿਚ ਉਸ ਨੇ ਸ਼ਕਤੀਸ਼ਾਲੀ ਮਿਸਲਾਂ ਦੇ ਮਿਸਲਦਾਰਾਂ ਨਾਲ ਦੋਸਤੀ ਪਾ ਕੇ ਕਮਜ਼ੋਰ ਮਿਸਲਾਂ ਉੱਤੇ ਅਧਿਕਾਰ ਕਰ ਲਿਆ | ਪਰੰਤੁ ਢੁੱਕਵਾਂ ਮੌਕਾ ਦੇਖ ਕੇ ਉਸ ਨੇ ਮਿੱਤਰ ਮਿਸਲਾਂ ਨੂੰ ਵੀ ਜਿੱਤ ਲਿਆ ।
ਇਨ੍ਹਾਂ ਮਿਸਲਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਦਾ ਵਰਣਨ ਇਸ ਤਰ੍ਹਾਂ ਹੈ-
- ਕਨ੍ਹਈਆ ਮਿਸਲ – ਕਨ੍ਹਈਆ ਮਿਸਲ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਹੱਥਾਂ ਵਿਚ ਸੀ । 1821 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵਧਣੀ ਨੂੰ ਛੱਡ ਕੇ ਇਸ ਮਿਸਲ ਦੇ ਸਾਰੇ ਦੇਸ਼ਾਂ ਉੱਤੇ ਆਪਣਾ ਅਧਿਕਾਰ ਕਰ ਲਿਆ ।
- ਰਾਮਗੜ੍ਹੀਆ ਮਿਸਲ – 1815 ਈ: ਵਿੱਚ ਰਾਮਗੜ੍ਹੀਆ ਮਿਸਲ ਦੇ ਨੇਤਾ ਜੋਧ ਸਿੰਘ ਰਾਮਗੜ੍ਹੀਆ ਦੀ ਮੌਤ ਹੋ ਗਈ ਤਾਂ ਮਹਾਰਾਜਾ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
- ਆਹਲੂਵਾਲੀਆ ਮਿਸਲ – 1825-26 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਦੇ ਸੰਬੰਧ ਵਿਗੜ ਗਏ । ਸਿੱਟੇ ਵਜੋਂ ਮਹਾਰਾਜਾ ਨੇ ਆਹਲੂਵਾਲੀਆ ਮਿਸਲ ਦੇ ਸਤਲੁਜ ਦੇ ਉੱਤਰ-ਪੱਛਮ ਵਿੱਚ ਸਥਿਤ ਦੇਸ਼ਾਂ ਉੱਤੇ ਅਧਿਕਾਰ ਕਰ ਲਿਆ । ਪਰੰਤੁ 1827 ਈ: ਵਿਚ ਰਣਜੀਤ ਸਿੰਘ ਦੀ ਫ਼ਤਿਹ ਸਿੰਘ ਨਾਲ ਮੁੜ ਮਿੱਤਰਤਾ ਹੋ ਗਈ ।
ਪ੍ਰਸ਼ਨ 6.
ਮੁਲਤਾਨ ਦੀ ਜਿੱਤ ਦੇ ਸਿੱਟੇ ਲਿਖੋ ।
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਇੱਕ ਮਹੱਤਵਪੂਰਨ ਜਿੱਤ ਸੀ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-
- ਅਫ਼ਗਾਨ ਸ਼ਕਤੀ ਦੀ ਸਮਾਪਤੀ – ਮੁਲਤਾਨ ਦੀ ਜਿੱਤ ਦੇ ਨਾਲ ਹੀ ਪੰਜਾਬ ਵਿਚ ਅਫ਼ਗਾਨ ਸ਼ਕਤੀ ਦਾ ਪ੍ਰਭਾਵ ਸਦਾ ਲਈ ਖ਼ਤਮ ਹੋ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਾਂ ਦੀ ਸ਼ਕਤੀ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਸੀ ।
- ਵਪਾਰਕ ਅਤੇ ਸੈਨਿਕ ਲਾਭ – ਮੁਲਤਾਨ ਜਿੱਤ ਤੋਂ ਹੀ ਭਾਰਤ ਦਾ ਅਫ਼ਗਾਨਿਸਤਾਨ ਅਤੇ ਸਿੰਧ ਨਾਲ ਵਪਾਰ ਇਸੇ ਰਸਤੇ ਹੋਣ ਲੱਗਾ ।ਉਸ ਤੋਂ ਇਲਾਵਾ ਮੁਲਤਾਨ ਦਾ ਦੇਸ਼ ਹੱਥਾਂ ਵਿਚ ਆ ਜਾਣ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਿਚ ਕਾਫੀ ਵਾਧਾ ਹੋਇਆ ।
- ਆਮਦਨੀ ਵਿਚ ਵਾਧਾ – ਮੁਲਤਾਨ ਦੀ ਜਿੱਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਧਨ ਦੌਲਤ ਵਿਚ ਵੀ ਵਾਧਾ ਹੋਇਆ । ਇਕ ਅੰਦਾਜ਼ੇ ਮੁਤਾਬਿਕ ਮੁਲਤਾਨ ਦੇਸ਼ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ 7 ਲੱਖ ਰੁਪਏ ਸਾਲਾਨਾ ਆਮਦਨੀ ਹੋਣ ਲੱਗੀ ।
- ਮਹਾਰਾਜਾ ਰਣਜੀਤ ਸਿੰਘ ਦੇ ਜਸ ਵਿਚ ਵਾਧਾ – ਮੁਲਤਾਨ ਦੀ ਜਿੱਤ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਜਸ ਸਾਰੇ ਪੰਜਾਬ ਵਿਚ ਫੈਲ ਗਿਆ ਅਤੇ ਸਾਰੇ ਉਸ ਦੀ ਸ਼ਕਤੀ ਦਾ ਲੋਹਾ ਮੰਨਣ ਲੱਗੇ ।
ਪ੍ਰਸ਼ਨ 7.
ਅਟਕ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
1813 ਈ: ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਦੇ ਵਿਚਕਾਰ ਇਕ ਸਮਝੌਤਾ ਹੋਇਆ । ਇਸ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਜਿੱਤ ਲਈ 12 ਹਜ਼ਾਰ ਸੈਨਿਕ ਫ਼ਤਿਹ ਖਾਂ ਦੀ ਸਹਾਇਤਾ ਲਈ ਭੇਜੇ । ਇਸ ਦੇ ਬਦਲੇ ਫ਼ਤਿਹ ਖਾਂ ਨੇ ਜਿੱਤੇ ਹੋਏ ਦੇਸ਼ਾਂ ਅਤੇ ਉੱਥੋਂ ਪ੍ਰਾਪਤ ਕੀਤੇ ਧਨ ਦਾ ਤੀਸਰਾ ਹਿੱਸਾ ਦੇਣ ਦਾ ਵਚਨ ਦਿੱਤਾ । ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਅਟਕ ਜਿੱਤ ਵਿਚ ਅਤੇ ਫ਼ਤਿਹ ਮਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਜਿੱਤ ਵਿੱਚ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ ।
ਦੋਹਾਂ ਦੀਆਂ ਇਕੱਠੀਆਂ ਸੈਨਾਵਾਂ ਨੇ ਕਸ਼ਮੀਰ ‘ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਪਰ ਫ਼ਤਿਹ ਖਾਂ ਨੇ ਆਪਣੇ ਵਚਨ ਦਾ ਪਾਲਣ ਨਾ ਕੀਤਾ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਸ਼ਾਸੰਕ ਨੂੰ ਇਕ ਲੱਖ ਰੁਪਇਆ ਸਾਲਾਨਾ ਆਮਦਨ ਦੀ ਜਾਗੀਰ ਦੇ ਕੇ ਅਟਕ ਦਾ ਪਦੇਸ਼ ਲੈ ਲਿਆ । ਫ਼ਤਿਹ ਖਾਂ ਇਸ ਨੂੰ ਸਹਿਣ ਨਾ ਕਰ ਸਕਿਆ ।ਉਸ ਨੇ ਜਲਦੀ ਹੀ ਅਟਕ ’ਤੇ ਚੜ੍ਹਾਈ ਕਰ ਦਿੱਤੀ । ਅਟਕ ਦੇ ਨੇੜੇ ਹਜ਼ਰੋ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਦੇ ਵਿਚਕਾਰ ਇਕ ਘਮਸਾਣ ਯੁੱਧ ਹੋਇਆ । ਇਸ ਯੁੱਧ ਵਿਚ ਸਿੱਖ ਜੇਤੂ ਰਹੇ ।
ਪ੍ਰਸ਼ਨ 8.
ਸਿੰਧ ਦੇ ਪ੍ਰਸ਼ਨ ਬਾਰੇ ਦੱਸੋ ।
ਉੱਤਰ-
ਸਿੰਧ ਪੰਜਾਬ ਦੇ ਦੱਖਣ-ਪੱਛਮ ਵਿੱਚ ਸਥਿਤ ਬਹੁਤ ਮਹੱਤਵਪੂਰਨ ਦੇਸ਼ ਹੈ । ਸਿੰਧ ਦੇ ਆਲੇ-ਦੁਆਲੇ ਦੇ ਪਦੇਸ਼ਾਂ ਨੂੰ ਜਿੱਤਣ ਪਿੱਛੋਂ 1830-31 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਪਰ ਭਾਰਤ ਦੇ ਗਵਰਨਰ-ਜਨਰਲ ਨੇ ਮਹਾਰਾਜੇ ਦੀ ਇਸ ਜਿੱਤ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਉਸ ਨੇ ਰੋਪੜ ਵਿਖੇ ਉਸ ਨਾਲ ਮੁਲਾਕਾਤ ਕੀਤੀ, ਜੋ 26 ਅਕਤੂਬਰ, 1831 ਈ: ਵਿੱਚ ਹੋਈ । ਦੂਸਰੇ ਪਾਸੇ ਉਸ ਨੇ ਕਰਨਲ ਪੋਟਿੰਗਰ (Col. Pottinger) ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ ਦਿੱਤਾ । ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਦੁੱਖ ਹੋਇਆ । ਸਿੱਟੇ ਵਜੋਂ ਅੰਗਰੇਜ਼-ਸਿੱਖ ਸੰਬੰਧਾਂ ਵਿਚ ਤਣਾਓ ਪੈਦਾ ਹੋਣ ਲੱਗਾ ।
ਪ੍ਰਸ਼ਨ 9.
ਸ਼ਿਕਾਰਪੁਰ ਦਾ ਪ੍ਰਸ਼ਨ ਕੀ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ 1832 ਈ: ਤੋਂ ਸਿੰਧ ਦੇ ਇਲਾਕੇ ਸ਼ਿਕਾਰਪੁਰ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਢੁੱਕਵੇਂ ਮੌਕੇ ਦੀ ਉਡੀਕ ਵਿਚ ਸੀ । ਇਹ ਮੌਕਾ ਉਸ ਨੂੰ ਮਜ਼ਾਰੀ ਕਬੀਲੇ ਦੇ ਲੋਕਾਂ ਦੁਆਰਾ ਲਾਹੌਰ ਰਾਜ ਦੇ ਸਰਹੱਦੀ ਇਲਾਕਿਆਂ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਮਿਲਿਆ । ਰਣਜੀਤ ਸਿੰਘ ਨੇ ਇਨ੍ਹਾਂ ਹਮਲਿਆਂ ਲਈ ਸਿੰਧ ਦੇ ਅਮੀਰਾਂ ਨੂੰ ਦੋਸ਼ੀ ਠਹਿਰਾ ਕੇ ਸ਼ਿਕਾਰਪੁਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ । ਜਲਦੀ ਹੀ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਮਜ਼ਾਰੀਆਂ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ । ਪਰੰਤੂ ਜਦੋਂ ਮਹਾਰਾਜਾ ਨੇ ਸਿੰਧ ਦੇ ਅਮੀਰਾਂ ਨਾਲ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਅੰਗਰੇਜ਼ ਗਵਰਨਰ ਆਕਲੈਂਡ ਨੇ ਉਸ ਨੂੰ ਰੋਕ ਦਿੱਤਾ । ਸਿੱਟੇ ਵਜੋਂ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ ।
ਪ੍ਰਸ਼ਨ 10.
ਫ਼ਿਰੋਜ਼ਪੁਰ ਦਾ ਮਸਲਾ ਕੀ ਸੀ ?
ਉੱਤਰ-
ਫ਼ਿਰੋਜ਼ਪੁਰ ਸ਼ਹਿਰ ਸਤਲੁਜ ਅਤੇ ਬਿਆਸ ਦੇ ਸੰਗਮ ਉੱਤੇ ਸਥਿਤ ਹੈ ਅਤੇ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ । ਬ੍ਰਿਟਿਸ਼ ਸਰਕਾਰ ਫ਼ਿਰੋਜ਼ਪੁਰ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਇਹ ਸ਼ਹਿਰ ਲਾਹੌਰ ਦੇ ਨੇੜੇ ਸਥਿਤ ਹੋਣ ਕਰ ਕੇ ਅੰਗਰੇਜ਼ ਇੱਥੋਂ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਸਕਦੇ ਸਨ, ਸਗੋਂ ਵਿਦੇਸ਼ੀ ਹਮਲਿਆਂ ਦੀ ਰੋਕਥਾਮ ਵੀ ਕਰ ਸਕਦੇ ਸਨ । ਇਸ ਲਈ ਅੰਗਰੇਜ਼ ਸਰਕਾਰ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਰ ਲਿਆ ਅਤੇ ਤਿੰਨ ਸਾਲ ਬਾਅਦ ਇਸ ਨੂੰ ਆਪਣੀ ਸਥਾਈ ਫ਼ੌਜੀ ਛਾਉਣੀ ਬਣਾ ਲਿਆ । ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਮਹਾਰਾਜਾ ਗੁੱਸੇ ਨਾਲ ਭਰ ਗਿਆ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਨੇ ਕਮਜ਼ੋਰ ਰਿਆਸਤਾਂ ਨੂੰ ਕਿਵੇਂ ਜਿੱਤਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਚਲਾਕ ਰਾਜਨੀਤੀਵਾਨ ਸੀ । ਉਸ ਨੇ ਤਾਕਤਵਰ ਮਿਸਲਾਂ ਨਾਲ ਦੋਸਤੀ ਕਰ ਲਈ । ਉਨ੍ਹਾਂ ਦੀ ਸਹਾਇਤਾ ਨਾਲ ਉਸ ਨੇ ਕਮਜ਼ੋਰ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ । 1800 ਈ: ਤੋਂ 1811 ਈ: ਤਕ ਉਸ ਨੇ ਹੇਠ ਲਿਖੀਆਂ ਰਿਆਸਤਾਂ ਉੱਤੇ ਜਿੱਤ ਪ੍ਰਾਪਤ ਕੀਤੀ-
1. ਅਕਾਲਗੜ੍ਹ ਦੀ ਜਿੱਤ 1801 ਈ: – ਅਕਾਲਗੜ੍ਹ ਦੇ ਦਲ ਸਿੰਘ (ਰਣਜੀਤ ਸਿੰਘ ਦੇ ਪਿਤਾ ਦਾ ਮਾਮਾ) ਅਤੇ ਗੁਜਰਾਤ ਦੇ ਸਾਹਿਬ ਸਿੰਘ ਨੇ ਲਾਹੌਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ । ਜਦੋਂ ਇਸ ਗੱਲ ਦਾ ਪਤਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਅਕਾਲਗੜ੍ਹ ‘ਤੇ ਹਮਲਾ ਕਰ ਦਿੱਤਾ ਅਤੇ ਦਲ ਸਿੰਘ ਨੂੰ ਕੈਦ ਕਰ ਲਿਆ 1 ਭਾਵੇਂ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ ਪਰ ਉਹ ਛੇਤੀ ਹੀ ਚਲਾਣਾ ਕਰ ਗਿਆ । ਇਸ ਤੋਂ ਰਣਜੀਤ ਸਿੰਘ ਨੇ ਅਕਾਲਗੜ੍ਹ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।
2. ਡੱਲੇਵਾਲੀਆ ਮਿਸਲ ਉੱਤੇ ਅਧਿਕਾਰ, 1807 ਈ: – ਡੱਲੇਵਾਲੀਆ ਮਿਸਲ ਦਾ ਨੇਤਾ ਤਾਰਾ ਸਿੰਘ ਘੇਬਾ ਸੀ । ਜਦ ਤਕ ਉਹ ਜਿਊਂਦਾ ਰਿਹਾ ਖ਼ਰਾਜਾ ਰਣਜੀਤ ਸਿੰਘ ਨੇ ਉਸ ਮਿਸਲ ਉੱਤੇ ਅਧਿਕਾਰ ਕਰਨ ਦਾ ਕੋਈ ਯਤਨ ਨਾ ਕੀਤਾ | ਪਰੰਤੁ 1807 ਈ: ਵਿੱਚਭਾਰਾ ਸਿੰਘ ਘੇਬਾ ਦੀ ਮੌਤ ਹੋ, ਗਈ । ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਹਾਰਾਜਾ ਨੇ ਰਾਹੋਂ ਉੱਤੇ ਹਮਲਾ:ਕਰ ਦਿੱਤਾ । ਤਾਰਾ ਸਿੰਘ ਘੇਬਾ ਦੀ ਵਿਧਵਾ ਨੇ ਰਣਜੀਤ ਸਿੰਘ ਦਾ ਮੁਕਾਬਲਾ ਕੀਤਾ ਪਰ ਹਾਰ ਗਈ । ਮਹਾਰਾਜਾ ਨੇ ਛੱਲੇਵਾਲੀਆ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।
3. ਕਰੋੜਸਿੰਘੀਆ ਮਿਸਲ ਉੱਤੇ ਅਧਿਕਾਰ, 1809 ਈ: – 1809 ਈ: ਵਿਚ ਕਰੋੜਸਿੰਘੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਚਲਾਣਾ ਕਰ ਗਿਆ । ਉਸ ਦੀ ਮੌਤ ਦਾ ਪਤਾ ਲੱਗਣ ‘ਤੇ ਹੀ ਮਹਾਰਾਜਾ ਨੇ ਕਰੋੜਸਿੰਘੀਆ ਮਿਸਲ ਦੇ ਇਲਾਕੇ ਵਲ ਆਪਣੀ ਸੈਨਾ ਭੇਜ ਦਿੱਤੀ । ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ (ਰਾਮ ਕੌਰ ਅਤੇ ਰਾਜ ਕੌਰ ਮਹਾਰਾਜਾ ਦੀ ਸੈਨਾ ਦਾ ਬਹੁਤ ਚਿਰ ਟਾਕਰਾ ਨਾ ਕਰ ਸਕੀਆਂ । ਸਿੱਟੇ ਵਜੋਂ ਮਹਾਰਾਜਾ ਨੇ ਇਸ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
4. ਨੱਕਈ ਮਿਸਲ ਦੇ ਇਲਾਕਿਆਂ ਦੀ ਜਿੱਤ, 1810 ਈ: – 1807 ਈ: ਵਿੱਚ ਮਹਾਰਾਜਾ ਦੀ ਰਾਣੀ ਰਾਜ ਕੌਰ ਦਾ ਭਤੀਜਾ ਕਾਹਨ ਸਿੰਘ ਨੱਕਈ ਮਿਸਲ ਦਾ ਸਰਦਾਰ ਬਣਿਆ । ਮਹਾਰਾਜਾ ਨੇ ਉਸ ਨੂੰ ਕਈ ਵਾਰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਸੱਦਾ ਭੇਜਿਆ । ਪਰ ਉਹ ਸਦਾ ਹੀ ਮਹਾਰਾਜਾ ਦੀ ਹੁਕਮ-ਅਦੂਲੀ ਕਰਦਾ ਰਿਹਾ । ਅੰਤ ਨੂੰ 1810 ਈ: ਵਿੱਚ ਮਹਾਰਾਜਾ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ ਉਸ ਦੇ ਵਿਰੁੱਧ ਸੈਨਾ ਭੇਜੀ । ਮੋਹਕਮ ਚੰਦ ਨੇ ਜਾਂਦੇ ਹੀ ਉਸ ਮਿਸਲ ਦੇ ਚੁਨੀਆਂ, ਸ਼ੱਕਰਪੁਰ, ਕੋਟ ਕਮਾਲੀਆ ਆਦਿ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਕਾਹਨ ਸਿੰਘ ਨੂੰ ਗੁਜ਼ਾਰੇ ਲਈ 20,000 ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਦਿੱਤੀ ਗਈ ।
5. ਫ਼ੈਜ਼ਲਪੁਰੀਆ ਮਿਸਲ ਦੇ ਇਲਾਕਿਆਂ ਉੱਤੇ ਅਧਿਕਾਰ 1811 ਈ: – 1811 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰ ਦੇਣ ’ਤੇ ਮਹਾਰਾਜਾ ਨੇ ਆਪਣੀ ਸੈਨਾ ਭੇਜੀ । ਇਸ ਸੈਨਾ ਦੀ ਅਗਵਾਈ ਵੀ ਮੋਹਕਮ ਚੰਦ ਨੇ ਕੀਤੀ । ਇਸ ਮੁਹਿੰਮ ਵਿਚ ਫਤਿਹ ਸਿੰਘ ਆਹਲੂਵਾਲੀਆ ਅਤੇ ਜੋਧ ਸਿੰਘ ਰਾਮਗੜੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਬੁੱਧ ਸਿੰਘ ਦੁਸ਼ਮਣ ਦਾ ਟਾਕਰਾ ਨਾ ਕਰ ਸਕਿਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ । ਸਿੱਟੇ ਵਜੋਂ ਫ਼ੈਜ਼ਲਪੁਰੀਆ ਮਿਸਲ ਦੇ ਜਲੰਧਰ, ਬਹਿਰਾਮਪੁਰ, ਪੱਟੀ ਆਦਿ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ।
ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਦਾ ਇਲਾਕਾ ਆਰਥਿਕ ਅਤੇ ਸੈਨਿਕ ਦ੍ਰਿਸ਼ਟੀ ਦੇ ਪੱਖੋਂ ਬੜਾ ਹੀ ਮਹੱਤਵਪੂਰਨ ਸੀ । ਇਸ ਨੂੰ ਪ੍ਰਾਪਤ ਕਰਨ ਲਈ ਮਹਾਰਾਜਾ ਨੇ ਕਈ ਹਮਲੇ ਕੀਤੇ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਪਹਿਲਾ ਹਮਲਾ – 1802 ਈ: ਵਿਚ ਮਹਾਰਾਜਾ ਨੇ ਮੁਲਤਾਨ ਉੱਤੇ ਪਹਿਲਾਂ ਹਮਲਾ ਕੀਤਾ । ਪਰੰਤੂ ਉੱਥੋਂ ਦੇ ਹਾਕਮ ਨਵਾਬ ਮੁਜੱਫਰ ਖਾਂ ਨੇ ਮਹਾਰਾਜਾ ਨੂੰ ਨਜ਼ਰਾਨੇ ਦੇ ਰੂਪ ਵਿਚ ਵੱਡੀ ਰਕਮ ਦੇ ਕੇ ਵਾਪਸ ਭੇਜ ਦਿੱਤਾ ।
2. ਦੂਜਾ ਹਮਲਾ – ਮੁਲਤਾਨ ਦੇ ਨਵਾਬ ਨੇ ਆਪਣੇ ਵਾਅਦੇ ਅਨੁਸਾਰ ਮਹਾਰਾਜਾ ਨੂੰ ਸਾਲਾਨਾ ਕਰ ਨਾ ਭੇਜਿਆ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ 1805 ਈ: ਵਿਚ ਮੁੜ ਮੁਲਤਾਨ ਉੱਤੇ ਹਮਲਾ ਕਰ ਦਿੱਤਾ | ਪਰੰਤੂ ਮਰਾਠਾ ਸਰਦਾਰ ਜਸਵੰਤ ਰਾਏ ਹੋਲਕਰ ਦੇ ਆਪਣੀ ਫ਼ੌਜ ਨਾਲ ਪੰਜਾਬ ਵਿਚ ਆਉਣ ਨਾਲ ਮਹਾਰਾਜਾ ਨੂੰ ਵਾਪਸ ਜਾਣਾ ਪਿਆ ।
3. ਤੀਜਾ ਹਮਲਾ – 1807 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਤੀਸਰਾ ਹਮਲਾ ਕੀਤਾ । ਸਿੱਖ ਸੈਨਾ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਪਰ ਬਹਾਵਲਪੁਰ ਦੇ ਨਵਾਬ ਬਹਾਵਲ ਸ਼ਾਂ ਨੇ ਵਿੱਚ ਪੈ ਕੇ ਮਹਾਰਾਜਾ ਅਤੇ ਨਵਾਬ ਮੁਜੱਫਰ ਖਾਂ ਦੇ ਵਿਚਕਾਰ ਸਮਝੌਤਾ ਕਰਵਾ ਦਿੱਤਾ ।
4. ਚੌਥਾ ਹਮਲਾ – 24 ਫਰਵਰੀ, 1810 ਈ: ਨੂੰ ਮਹਾਰਾਜਾ ਦੀ ਫ਼ੌਜ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ । 25 ਫਰਵਰੀ ਨੂੰ ਸਿੱਖਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਵੀ ਘੇਰੇ ਵਿੱਚ ਲੈ ਲਿਆ । ਪਰ ਮਹਾਰਾਜਾ ਦੇ ਸਿੱਖ ਸੈਨਿਕਾਂ ਨੂੰ ਕੁਝ ਨੁਕਸਾਨ ਉਠਾਉਣਾ ਪਿਆ । ਇਸ ਤੋਂ ਇਲਾਵਾ ਮੋਹਕਮ ਚੰਦ ਵੀ ਬਿਮਾਰ ਹੋ ਗਿਆ । ਇਸ ਲਈ ਮਹਾਰਾਜੇ ਨੂੰ ਕਿਲ੍ਹੇ ਦਾ ਘੇਰਾ ਚੁੱਕਣਾ ਪਿਆ ।
5. ਪੰਜਵੀਂ ਕੋਸ਼ਿਸ਼-1816 ਈ: ਵਿੱਚ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੀ ਸੈਨਾ ਸਹਿਤ ਮੁਲਤਾਨ ਅਤੇ ਬਹਾਵਲਪੁਰ ਦੇ ਹਾਕਮਾਂ ਤੋਂ ਕਰ ਵਸੂਲ ਕਰਨ ਲਈ ਭੇਜਿਆ । ਉਸ ਨੇ ਮੁਲਤਾਨ ਦੇ ਬਾਹਰਲੇ ਕੁਝ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ । ਇਸ ਲਈ ਮੁਲਤਾਨ ਦੇ ਨਵਾਬ ਨੇ ਤੁਰੰਤ ਫੂਲਾ ਸਿੰਘ ਨਾਲ ਸਮਝੌਤਾ ਕਰ ਲਿਆ ।
6. ਹੋਰ ਕੋਸ਼ਿਸ਼-
- 1817 ਈ: ਵਿੱਚ ਭਵਾਨੀ ਦਾਸ ਦੀ ਅਗਵਾਈ ਵਿੱਚ ਸਿੱਖ ਸੈਨਾ ਨੇ ਮੁਲਤਾਨ ਉੱਤੇ ਹਮਲਾ ਕੀਤਾ ਪਰ ਉਸ ਨੂੰ ਕੋਈ ਸਫਲਤਾ ਨਾ ਮਿਲੀ ।
- ਜਨਵਰੀ 1818 ਈ: ਨੂੰ 20,000 ਸੈਨਿਕਾਂ ਨਾਲ ਮਿਸਰ ਦੀਵਾਨ ਚੰਦ ਨੇ ਮੁਲਤਾਨ ਉੱਤੇ ਹਮਲਾ ਕੀਤਾ । ਨਵਾਬ ਮੁਜੱਫਰ ਖ਼ਾਂ 2,000 ਸੈਨਿਕਾਂ ਸਹਿਤ ਕਿਲ੍ਹੇ ਦੇ ਅੰਦਰ ਚਲਾ ਗਿਆ । ਸਿੱਖ ਸੈਨਿਕਾਂ ਨੇ ਸ਼ਹਿਰ ਨੂੰ ਜਿੱਤਣ ਉਪਰੰਤ ਕਿਲ੍ਹੇ ਨੂੰ ਘੇਰੇ ਵਿੱਚ ਲੈ ਲਿਆ । ਅਖੀਰ ਸਿੱਖਾਂ ਦਾ ਮੁਲਤਾਨ ਉੱਤੇ ਅਧਿਕਾਰ ਹੋ ਗਿਆ ।
ਮਹੱਤਵ-
- ਮੁਲਤਾਨ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਮਾਣ ਵਧਿਆ।
- ਦੱਖਣੀ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਵੱਡੀ ਸੱਟ ਲੱਗੀ ।
- ਡੇਰਾਜਾਤ ਅਤੇ ਬਹਾਵਲਪੁਰ ਦੇ ਦਾਊਦ ਪੁੱਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ ।
- ਆਰਥਿਕ ਤੌਰ ‘ਤੇ ਵੀ ਇਹ ਜਿੱਤ ਮਹਾਰਾਜਾ ਲਈ ਲਾਭਦਾਇਕ ਸਿੱਧ ਹੋਈ, ਇਸ ਨਾਲ ਰਾਜ ਦੇ ਵਪਾਰ ਵਿੱਚ ਵਾਧਾ ਹੋਇਆ ।
ਸੱਚ ਤਾਂ ਇਹ ਹੈ ਕਿ ਮੁਲਤਾਨ ਜਿੱਤ ਨੇ ਮਹਾਰਾਜਾ ਨੂੰ ਹੋਰ ਇਲਾਕੇ ਜਿੱਤਣ ਲਈ ਉਤਸ਼ਾਹਿਤ ਕੀਤਾ ।
ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਕਾਰਨ ‘ਪੂਰਬ ਦਾ ਸਵਰਗ’ ਅਖਵਾਉਂਦੀ ਸੀ । ਮਹਾਰਾਜਾ ਰਣਜੀਤ ਸਿੰਘ ਇਸ ਨੂੰ ਜਿੱਤ ਕੇ ਆਪਣੇ ਰਾਜ ਨੂੰ ਸਵਰਗ ਬਣਾਉਣਾ ਚਾਹੁੰਦਾ ਸੀ । ਆਪਣੇ ਮਕਸਦ ਦੀ ਪੂਰਤੀ ਲਈ ਉਸ ਨੇ ਹੇਠ ਲਿਖੀਆਂ ਕੋਸ਼ਿਸ਼ਾਂ ਕੀਤੀਆਂ-
1. ਕਾਬਲ ਅਤੇ ਵਜ਼ੀਰ ਫ਼ਤਿਹ ਖਾਂ ਨਾਲ ਸਮਝੌਤਾ – 1811-12 ਈ: ਵਿੱਚ ਸਿੱਖਾਂ ਨੇ ਕਸ਼ਮੀਰ ਨੇੜੇ ਸਥਿਤ ਭਿੰਬਰ ਅਤੇ ਰਾਜੌਰੀ ਦੀਆਂ ਰਿਆਸਤਾਂ ਉੱਤੇ ਅਧਿਕਾਰ ਕਰ ਲਿਆ । ਹੁਣ ਉਹ ਕਸ਼ਮੀਰ ਘਾਟੀ ‘ਤੇ ਅਧਿਕਾਰ ਕਰਨਾ ਚਾਹੁੰਦੇ ਸਨ । ਪਰ ਉਸੇ ਹੀ ਸਮੇਂ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਬਕਰਜ਼ਾਈ ਨੇ ਵੀ ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਤੇ 1813 ਈ: ਵਿੱਚ ਰੋਹਤਾਸ ਨਾਂ ਦੇ ਸਥਾਨ ਤੇ ਫ਼ਤਹਿ ਖਾਂ ਅਤੇ ਰਣਜੀਤ ਸਿੰਘ ਵਿਚਕਾਰ ਇਹ ਸਮਝੌਤਾ ਹੋਇਆ ਕਿ ਦੋਹਾਂ ਧਿਰਾਂ ਦੀਆਂ ਫ਼ੌਜਾਂ ਇਕੱਠੀਆਂ ਹੀ ਕਸ਼ਮੀਰ ‘ਤੇ ਹਮਲਾ ਕਰਨਗੀਆਂ । ਇਹ ਵੀ ਨਿਸਚਿਤ ਹੋਇਆ ਕਿ ਕਸ਼ਮੀਰ ਦੀ ਜਿੱਤ ਪਿੱਛੋਂ ਫ਼ਤਹਿ ਖਾਂ ਮੁਲਤਾਨ ਦੀ ਜਿੱਤ ਵਿੱਚ ਮਹਾਰਾਜਾ ਦੀ ਸਹਾਇਤਾ ਕਰੇਗਾ ਅਤੇ ਮਹਾਰਾਜਾ ਅਟਕ ਜਿੱਤਣ ਵਿਚ ਫ਼ਤਹਿ ਖਾਂ ਦੀ ਸਹਾਇਤਾ ਕਰੇਗਾ | ਸਮਝੌਤੇ ਮਗਰੋਂ ਮਹਾਰਾਜਾ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ 12,000 ਸੈਨਿਕ ਕਸ਼ਮੀਰ ਦੀ ਮੁਹਿੰਮ ਵਿੱਚ ਫ਼ਤਹਿ ਖਾਂ ਦਾ ਸਾਥ ਦੇਣ ਲਈ ਭੇਜ ਦਿੱਤੇ | ਪਰ ਫ਼ਤਹਿ ਖਾਂ ਚੁਸਤੀ ਨਾਲ ਸਿੱਖ ਸੈਨਾ ਨੂੰ ਪਿੱਛੇ ਹੀ ਛੱਡ ਗਿਆ ਅਤੇ ਆਪ ਅੱਗੇ ਵਧ ਕੇ ਕਸ਼ਮੀਰ ਘਾਟੀ ਵਿੱਚ ਜਾ ਦਾਖ਼ਲ ਹੋਇਆ । ਉਸਨੇ ਕਸ਼ਮੀਰ ਦੇ ਹਾਕਮ ਅੱਤਾ ਮੁਹੰਮਦ ਨੂੰ ਸਿੱਖਾਂ ਦੀ ਸਹਾਇਤਾ ਤੋਂ ਬਿਨਾਂ ਹੀ ਹਰਾ ਦਿੱਤਾ | ਇਸ ਤਰ੍ਹਾਂ ਫ਼ਤਹਿ ਖਾਂ ਨੇ ਮਹਾਰਾਜਾ ਨਾਲ ਹੋਏ ਸਮਝੌਤੇ ਨੂੰ ਤੋੜ ਦਿੱਤਾ ।
2. ਕਸ਼ਮੀਰ ਉੱਤੇ ਹਮਲਾ – ਜੂਨ, 1814 ਈ: ਨੂੰ ਰਾਮ ਦਿਆਲ ਨੇ ਸਿੱਖ ਸੈਨਾ ਦੀ ਕਮਾਨ ਸੰਭਾਲ ਕੇ ਕਸ਼ਮੀਰ ਉੱਤੇ ਚੜ੍ਹਾਈ ਕਰ ਦਿੱਤੀ । ਉਸ ਸਮੇਂ ਕਮਸ਼ੀਰ ਦਾ ਸੂਬੇਦਾਰ ਆਜ਼ਿਮ ਮਾਂ ਸੀ, ਜੋ ਫ਼ਤਹਿ ਸ਼ਾਂ ਦਾ ਭਰਾ ਸੀ । ਉਹ ਇੱਕ ਯੋਗ ਸੈਨਾਨਾਇਕ ਸੀ । ਰਾਮ ਦਿਆਲ ਦੀ ਸੈਨਾ ਨੇ ਪੀਰ ਪੰਜਾਲ ਦੇ ਦੱਰੇ ਨੂੰ ਪਾਰ ਕਰ ਕੇ ਕਸ਼ਮੀਰ ਘਾਟੀ ਵਿਚ ਪ੍ਰਵੇਸ਼ ਕੀਤਾ ਤਾਂ ਆਜ਼ਿਮ ਮਾਂ ਨੇ ਥੱਕੀ ਹੋਈ ਸਿੱਖ ਸੈਨਾ ਉੱਤੇ ਧਾਵਾ ਬੋਲ ਦਿੱਤਾ । ਫਿਰ ਵੀ ਰਾਮ ਦਿਆਲ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ । ਅੰਤ ਨੂੰ ਆਜ਼ਿਮ ਸ਼ਾਂ ਅਤੇ ਰਾਮ ਦਿਆਲ ਵਿਚਕਾਰ ਸਮਝੌਤਾ ਹੋ ਗਿਆ ।
3. ਕਸ਼ਮੀਰ ਉੱਤੇ ਅਧਿਕਾਰ – 1819 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੌਕਾ ਪਾ ਕੇ ਮਿਸਰ ਦੀਵਾਨ ਚੰਦ ਨੂੰ 12,000 ਸੈਨਿਕਾਂ ਨਾਲ ਕਸ਼ਮੀਰ ਭੇਜਿਆ । ਉਸ ਦੀ ਸਹਾਇਤਾ ਲਈ ਖੜਕ ਸਿੰਘ ਦੀ ਅਗਵਾਈ ਵਿਚ ਸੈਨਿਕ ਦਸਤਾ ਭੇਜਿਆ ਗਿਆ । ਮਹਾਰਾਜਾ ਆਪ ਵੀ ਤੀਜਾ ਦਸਤਾ ਲੈ ਕੇ ਵਜ਼ੀਰਾਬਾਦ ਚਲਿਆ ਗਿਆ । ਮਿਸਰ ਦੀਵਾਨ ਚੰਦ ਨੇ ਭਿੰਬਰ ਪਹੁੰਚ ਕੇ ਰਾਜੌਰੀ, ਪੁਣਛ ਅਤੇ ਪੀਰ ਪੰਜਾਲ ਉੱਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਸਿੱਖ ਸੈਨਾ ਕਸ਼ਮੀਰ ਵਿੱਚ ਦਾਖ਼ਲ ਹੋਈ । ਉੱਥੋਂ ਦੇ ਕਾਰਜਕਾਰੀ ਸੁਬੇਦਾਰ, ਜਬਰ ਖਾਂ ਨੇ ਸੁਪੀਨ (ਸਪਾਧਨ ਨਾਂ ਦੇ ਸਥਾਨ ਉੱਤੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ । ਫਿਰ ਵੀ ਸਿੱਖ ਸੈਨਾ ਨੇ 5 ਜੁਲਾਈ, 1819 ਈ: ਨੂੰ ਕਸ਼ਮੀਰ ਨੂੰ ਸਿੱਖ ਰਾਜ ਵਿਚ ਮਿਲਾ ਲਿਆ । ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ ।
ਮਹੱਤਵ-ਮਹਾਰਾਜਾ ਲਈ ਕਸ਼ਮੀਰ ਜਿੱਤ ਬਹੁਤ ਹੀ ਮਹੱਤਵਪੂਰਨ ਸਿੱਧ ਹੋਈ-
- ਇਸ ਜਿੱਤ ਨਾਲ ਮਹਾਰਾਜਾ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ।
- ਇਸ ਜਿੱਤ ਨਾਲ ਮਹਾਰਾਜਾ ਨੂੰ 36 ਲੱਖ ਰੁਪਏ ਦੀ ਸਾਲਾਨਾ ਆਮਦਨੀ ਹੋਣ ਲੱਗੀ
- ਇਸ ਜਿੱਤ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਵੀ ਕਰਾਰੀ ਸੱਟ ਲੱਗੀ ।
ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ਾਵਰ ਦੀ ਜਿੱਤ ਦਾ ਹਾਲ ਲਿਖੋ ।
ਉੱਤਰ-
ਪਿਸ਼ਾਵਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਿੰਧ ਦਰਿਆ ਦੇ ਪਾਰ ਸਥਿਤ ਸੀ । ਇਹ ਸ਼ਹਿਰ ਆਪਣੀ ਭੂਗੋਲਿਕ ਸਥਿਤੀ ਕਾਰਨ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਦੇ ਮਹੱਤਵ ਨੂੰ ਸਮਝਦਾ ਸੀ । ਇਸ ਲਈ ਉਹ ਇਸ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦਾ ਸੀ ।
1. ਪੇਸ਼ਾਵਰ ਉੱਤੇ ਪਹਿਲਾ ਹਮਲਾ – 15 ਅਕਤੂਬਰ, 1818 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨੂੰ ਨਾਲ ਲੈ ਕੇ ਲਾਹੌਰ ਤੋਂ ਪਿਸ਼ਾਵਰ ਵਿਚ ਕੂਚ ਕੀਤਾ । ਖਟਕ ਕਬੀਲੇ ਦੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ । ਪਰ ਸਿੱਖਾਂ ਨੇ ਉਨ੍ਹਾਂ ਨੂੰ ਹਰਾ ਕੇ ਖੈਰਾਬਾਦ ਅਤੇ ਜਹਾਂਗੀਰ ਨਾਂ ਦੇ ਕਿਲ੍ਹਿਆਂ ਉੱਤੇ ਅਧਿਕਾਰ ਕਰ ਲਿਆ । ਫਿਰ ਸਿੱਖ ਸੈਨਾ ਪਿਸ਼ਾਵਰ ਵਲ ਵਧੀ । ਉਸ ਵੇਲੇ ਪਿਸ਼ਾਵਰ ਦਾ ਹਾਕਮ ਯਾਰ ਮੁਹੰਮਦ ਖ਼ਾਂ ਸੀ । ਉਹ ਪਿਸ਼ਾਵਰ ਛੱਡ ਕੇ ਭੱਜ ਗਿਆ । ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ 20 ਨਵੰਬਰ, 1818 ਈ: ਨੂੰ ਮਹਾਰਾਜਾ ਨੇ ਪਿਸ਼ਾਵਰ ‘ਤੇ ਅਧਿਕਾਰ ਕਰ ਲਿਆ ।
2. ਪਿਸ਼ਾਵਰ ਦਾ ਦੂਜਾ ਹਮਲਾ – ਸਿੱਖ ਸੈਨਾ ਦੇ ਪਿਸ਼ਾਵਰ ਤੋਂ ਲਾਹੌਰ ਜਾਂਦੇ ਹੀ ਯਾਰ ਮੁਹੰਮਦ ਫਿਰ ਪਿਸ਼ਾਵਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ । ਇਸ ਗੱਲ ਦਾ ਪਤਾ ਲੱਗਣ ‘ਤੇ ਮਹਾਰਾਜਾ ਨੇ ਰਾਜਕੁਮਾਰ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ 12,000 ਸੈਨਿਕਾਂ ਦੀ ਵਿਸ਼ਾਲ ਸੈਨਾ ਪਿਸ਼ਾਵਰ ਵਲ ਭੇਜੀ । ਪਰ ਯਾਰ ਮੁਹੰਮਦ ਨੇ ਮਹਾਰਾਜਾ ਦੀ ਅਧੀਨਤਾ ਸਵੀਕਾਰ ਕਰ ਲਈ ।
3. ਪਿਸ਼ਾਵਰ ਉੱਤੇ ਤੀਜਾ ਹਮਲਾ – ਇਸੇ ਦੌਰਾਨ ਕਾਬਲ ਦੇ ਨਵੇਂ ਵਜ਼ੀਰ ਆਜ਼ਮ ਖ਼ਾਂ ਨੇ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ । ਜਨਵਰੀ 1823 ਈ: ਵਿੱਚ ਉਸ ਨੇ ਯਾਰ ਮੁਹੰਮਦ ਖਾਂ ਨੂੰ ਹਰਾ ਕੇ ਪਿਸ਼ਾਵਰ ਉੱਤੇ ਅਧਿਕਾਰ ਕਰ ਲਿਆ । ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਸ਼ੇਰ ਸਿੰਘ, ਦੀਵਾਨ ਕਿਰਪਾ ਰਾਮ, ਹਰੀ ਸਿੰਘ ਨਲਵਾ ਅਤੇ ਅਤਰ ਦੀਵਾਨ ਸਿੰਘ ਅਧੀਨ ਵਿਸ਼ਾਲ ਸੈਨਾ ਪਿਸ਼ਾਵਰ ਵਲ ਭੇਜੀ । ਆਜ਼ਿਮ ਖ਼ਾਂ ਨੇ ਸਿੱਖਾਂ ਦੇ ਖਿਲਾਫ ‘ਜ਼ੇਹਾਦ’ ਦਾ ਨਾਅਰਾ ਲਾ ਦਿੱਤਾ । 14 ਮਾਰਚ, 1823 ਈ: ਨੂੰ ਨੌਸ਼ਹਿਰਾ ਨਾਂ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ । ਇਸ ਨੂੰ ‘ਟਿੱਬਾ-ਦੇਹਰੀ’ ਦਾ ਯੁੱਧ ਵੀ ਕਹਿੰਦੇ ਹਨ । ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਗਿਆ । ਇਸ ਲਈ ਸਿੱਖਾਂ ਦਾ ਹੌਸਲਾ ਵਧਾਉਣ ਲਈ ਮਹਾਰਾਜਾ ਆਪ ਅੱਗੇ ਵਧਿਆ । ਛੇਤੀ ਹੀ ਸਿੱਖਾਂ ਨੇ ਆਜ਼ਿਮ ਸ਼ਾਂ ਨੂੰ ਹਰਾ ਦਿੱਤਾ ।
4. ਸੱਯਦ ਅਹਿਮਦ ਖਾਂ ਨੂੰ ਕੁਚਲਣਾ – 1827 ਈ: ਤੋਂ 1831 ਈ: ਤਕ ਸੱਯਦ ਅਹਿਮਦ ਖਾਂ ਨੇ ਪਿਸ਼ਾਵਰ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਵਿਦਰੋਹ ਕਰ ਦਿੱਤਾ । 1829 ਈ: ਵਿੱਚ ਉਸ ਨੇ ਪਿਸ਼ਾਵਰ ਉੱਤੇ ਹਮਲਾ ਕਰ ਦਿੱਤਾ | ਯਾਰ ਮੁਹੰਮਦ, ਜੋ ਮਹਾਰਾਜਾ ਦੇ ਅਧੀਨ ਸੀ, ਉਸ ਦਾ ਮੁਕਾਬਲਾ ਨਾ ਕਰ ਸਕਿਆ । ਇਸ ਤੇ ਜੂਨ, 1830 ਈ: ਨੂੰ ਹਰੀ ਸਿੰਘ ਨਲਵਾ ਨੇ ਉਸ ਨੂੰ ਸਿੰਧ ਦਰਿਆ ਦੇ ਕੰਢੇ ‘ਤੇ ਹਾਰ ਦਿੱਤੀ । ਇਸੇ ਦੌਰਾਨ ਸੱਯਦ ਅਹਿਮਦ ਨੇ ਫਿਰ ਤਾਕਤ ਫੜ ਲਈ । ਇਸ ਵਾਰੀ ਉਸ ਨੂੰ ਮਈ 1831 ਈ: ਵਿੱਚ ਰਾਜਕੁਮਾਰ ਸ਼ੇਰ ਸਿੰਘ ਨੇ ਬਾਲਾਕੋਟ ਦੀ ਲੜਾਈ ਵਿੱਚ ਹਰਾ ਦਿੱਤਾ ।
5. ਪਿਸ਼ਾਵਰ ਨੂੰ ਲਾਹੌਰ ਰਾਜ ਵਿਚ ਮਿਲਾਉਣਾ – 1831 ਈ: ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ । ਇਸ ਮਕਸਦ ਲਈ ਉਸ ਨੇ ਹਰੀ ਸਿੰਘ ਨਲਵਾ ਅਤੇ ਰਾਜਕੁਮਾਰ ਨੌਨਿਹਾਲ ਸਿੰਘ ਦੀ ਅਗਵਾਈ ਵਿੱਚ 9,000 ਸੈਨਿਕਾਂ ਦੀ ਫ਼ੌਜ ਪਿਸ਼ਾਵਰ ਵਲ ਭੇਜੀ । 6 ਮਈ, 1834 ਈ: ਨੂੰ ਸਿੱਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਨੇ ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ । ਹਰੀ ਸਿੰਘ ਨਲਵਾ ਨੂੰ ਪਿਸ਼ਾਵਰ ਦੇ ਸੂਬੇਦਾਰ ਨਿਯੁਕਤ ਕੀਤਾ ਗਿਆ ।
6. ਦੋਸਤ ਮੁਹੰਮਦ ਖ਼ਾਂ ਦੀ ਪਿਸ਼ਾਵਰ ਨੂੰ ਵਾਪਸ ਲੈਣ ਦੀ ਅਸਫ਼ਲ ਕੋਸ਼ਿਸ਼ – ਕਾਬਲ ਦੇ ਦੋਸਤ ਮੁਹੰਮਦ ਖ਼ਾਂ ਨੇ 1834 ਈ: ਨੂੰ ਸ਼ਾਹ ਸ਼ੁਜਾ ਨੂੰ ਹਰਾ ਕੇ ਸਿੱਖਾਂ ਕੋਲੋਂ ਪਿਸ਼ਾਵਰ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਕਿਉਂਕਿ ਹਰੀ ਸਿੰਘ ਨਲੂਆ ਜਮਰੌਦ ਦੇ ਕਿਲ੍ਹੇ ਦੀ ਉਸਾਰੀ ਕਰਵਾ ਰਿਹਾ ਸੀ । ਇਹ ਕਿਲ੍ਹਾ ਦੋਸਤ ਮੁਹੰਮਦ ਖ਼ਾਂ ਦੇ ਕਾਬਲ ਰਾਜ ਲਈ ਖ਼ਤਰਾ ਬਣ ਸਕਦਾ ਸੀ । ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਦੀ ਅਗਵਾਈ ਵਿੱਚ 18,000 ਦੀ ਫ਼ੌਜ ਸਿੱਖਾਂ ਦੇ ਖਿਲਾਫ ਭੇਜ ਦਿੱਤੀ । ਦੋਹਾਂ ਧਿਰਾਂ ਵਿਚਕਾਰ ਘਮਸਾਣ ਦੀ ਲੜਾਈ ਹੋਈ । ਅੰਤ ਨੂੰ ਜਿੱਤ ਫਿਰ ਸਿੱਖਾਂ ਦੀ ਹੀ ਹੋਈ ।
ਪ੍ਰਸ਼ਨ 5.
ਕਿਨ੍ਹਾਂ-ਕਿਨ੍ਹਾਂ ਮਸਲਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਨਾ ਬਣੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਵਿਚ ਵਿਸ਼ੇਸ਼ ਰੂਪ ਵਿਚ ਤਿੰਨ ਮਸਲਿਆਂ ਨੇ ਤਣਾਓ ਪੈਦਾ ਕੀਤਾ । ਇਹ ਮਸਲੇ ਸਨ-ਸਿੰਧ ਦਾ ਪ੍ਰਸ਼ਨ, ਸ਼ਿਕਾਰਪੁਰ ਦਾ ਪ੍ਰਸ਼ਨ ਅਤੇ ਫਿਰੋਜ਼ਪੁਰ ਦਾ ਪ੍ਰਸ਼ਨ । ਇਨ੍ਹਾਂ ਦਾ ਵੱਖ-ਵੱਖ ਵਰਣਨ ਇਸ ਤਰ੍ਹਾਂ ਹੈ-
1. ਸਿੰਧ ਦਾ ਪ੍ਰਸ਼ਨ – ਸਿੰਧ ਪੰਜਾਬ ਦੇ ਦੱਖਣ – ਪੱਛਮ ਵਿਚ ਸਥਿਤ ਬਹੁਤ ਮਹੱਤਵਪੂਰਨ ਪ੍ਰਦੇਸ਼ ਹੈ। ਇੱਥੋਂ ਦੇ ਨੇੜਲੇ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ 1830-31 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ-ਉੱਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ । ਪਰ ਭਾਰਤ ਦੇ ਗਵਰਨਰ-ਜਨਰਲ ਵਿਲੀਅਮ ਬੈਂਟਿੰਕ ਨੇ ਮਹਾਰਾਜਾ ਦੀ ਇਸ ਜਿੱਤ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਉਸ ਨੇ ਅਕਤੂਬਰ, 1831 ਈ: ਨੂੰ ਮਹਾਰਾਜਾ ਨਾਲ ਰੋਪੜ ਵਿੱਚ ਮੁਲਾਕਾਤ ਕੀਤੀ । ਪਰ ਦੂਜੇ ਪਾਸੇ ਉਸ ਨੇ , ਕਰਨਲ ਪੋਟਿੰਗਰ (Col. :Pottinger) ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ
ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ ਦਿੱਤਾ । ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਸਿੱਟੇ ਵਜੋਂ ਅੰਗਰੇਜ਼ਸਿੱਖ ਸੰਬੰਧਾਂ ਵਿਚ ਤਣਾਓ ਪੈਦਾ ਹੋਣ ਲੱਗਾ ।
2. ਸ਼ਿਕਾਰਪੁਰ ਦਾ ਪ੍ਰਸ਼ਨ – ਮਹਾਰਾਜਾ ਰਣਜੀਤ ਸਿੰਘ 1832 ਈ:ਤੋਂ ਸਿੰਧ ਦੇ ਪਦੇਸ਼ ਸ਼ਿਕਾਰਪੁਰ ਨੂੰ ਆਪਣੇ ਅਧਿਕਾਰ ਵਿਚ ਲੈਣ ਲਈ ਢੁੱਕਵੇਂ ਮੌਕੇ ਦੀ ਉਡੀਕ ਵਿਚ ਸੀ । ਇਹ ਮੌਕਾ ਉਸ ਨੂੰ ਜਾਰੀ ਕਬੀਲੇ ਦੇ ਲੋਕਾਂ ਦੁਆਰਾ ਲਾਹੌਰ ਰਾਜ ਦੇ ਸਰਹੱਦੀ ਇਲਾਕਿਆਂ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਮਿਲਿਆ । ਰਣਜੀਤ ਸਿੰਘ ਨੇ ਇਨ੍ਹਾਂ ਹਮਲਿਆਂ ਲਈ ਸਿੰਧ ਦੇ ਅਮੀਰਾਂ ਨੂੰ ਕਸੂਰਵਾਰ ਠਹਿਰਾ ਕੇ ਸ਼ਿਕਾਰਪੁਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ । ਜਲਦੀ ਹੀ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਮਜਾਰਿਆਂ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ | ਪਰ ਜਦੋਂ ਮਹਾਰਾਜਾ ਨੇ ਸਿੰਧ ਦੇ ਅਮੀਰਾਂ ਨਾਲ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਗਰੇਜ਼ ਗਵਰਨਰ-ਜਨਰਲ ਆਕਲੈਂਡ ਨੇ ਉਸ ਨੂੰ ਰੋਕ ਦਿੱਤਾ । ਫਲਸਰੂਪ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ ।
3. ਫ਼ਿਰੋਜ਼ਪੁਰ ਦਾ ਪ੍ਰਸ਼ਨ – ਫ਼ਿਰੋਜ਼ਪੁਰ ਸ਼ਹਿਰ ਸਤਲੁਜ ਅਤੇ ਬਿਆਸ ਦੇ ਸੰਗਮ ਉੱਤੇ ਸਥਿਤ ਸੀ ਅਤੇ ਇਹ ਬਹੁਤ ਹੀ ਮਹੱਤਵਪੂਰਨ ਸ਼ਹਿਰ ਸੀ । ਬ੍ਰਿਟਿਸ਼ ਸਰਕਾਰ ਫ਼ਿਰੋਜ਼ਪੁਰ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਇਹ ਸ਼ਹਿਰ ਲਾਹੌਰ ਦੇ ਨੇੜੇ ਸਥਿਤ ਹੋਣ ਨਾਲ ਨਾ ਸਿਰਫ਼ ਮਹਾਰਾਜਾ ਰਣਜੀਤ ਸਿੰਘ ਦੀਆਂ ਸਰਗਰਮੀਆਂ ਦੀ ਦੇਖ-ਰੇਖ ਕਰ ਸਕਦੇ ਸਨ, ਸਗੋਂ ਵਿਦੇਸ਼ੀ ਹਮਲਿਆਂ ਦੀ ਰੋਕਥਾਮ ਵੀ ਕਰ ਸਕਦੇ ਸਨ । ਇਸ ਲਈ ਅੰਗਰੇਜ਼ ਸਰਕਾਰ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਾਇਮ ਕਰ ਲਿਆ ਅਤੇ ਤਿੰਨ ਸਾਲ ਬਾਅਦ ਇਸ ਨੂੰ ਪੱਕੀ ਫ਼ੌਜੀ ਛਾਉਣੀ ਬਣਾ ਦਿੱਤਾ । ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਮਹਾਰਾਜਾ ਗੁੱਸੇ ਨਾਲ ਭਰ ਗਿਆ ।
PSEB 10th Class Social Science Guide ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
(i) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
(ii) ਉਸ ਸਮੇਂ ਲਾਹੌਰ ‘ਤੇ ਕਿਸ ਦਾ ਕਬਜ਼ਾ ਸੀ ?
ਉੱਤਰ-
(i) ਰਣਜੀਤ ਸਿੰਘ ਨੇ ਜੁਲਾਈ, 1799 ਵਿਚ ਲਾਹੌਰ ‘ਤੇ ਜਿੱਤ ਹਾਸਲ ਕੀਤੀ ।
(ii) ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਕਬਜ਼ਾ ਸੀ ।
ਪ੍ਰਸ਼ਨ 2.
1812 ਈ: ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਕੋਈ ਚਾਰ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਲਾਹੌਰ, ਸਿਆਲਕੋਟ, ਅੰਮ੍ਰਿਤਸਰ ਅਤੇ ਜਲੰਧਰ ।
ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਨੇ
(i) ਮੁਲਤਾਨ,
(ii) ਕਸ਼ਮੀਰ ਤੇ
(iii) ਪੇਸ਼ਾਵਰ ’ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ‘ਤੇ ਕ੍ਰਮਵਾਰ
(i) 1818 ਈ:,
(ii) 1819 ਈ: ਅਤੇ
(iii) 1834 ਈ: ਵਿਚ ਕਬਜ਼ਾ ਕੀਤਾ ।
ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਦਾ ਕੀ ਮਹੱਤਵ ਸੀ ?
ਉੱਤਰ-
ਲਾਹੌਰ ਦੀ ਜਿੱਤ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪੂਰੇ ਪੰਜਾਬ ਦਾ ਸ਼ਾਸਕ ਬਣਾਉਣ ਵਿਚ ਮਦਦ ਕੀਤੀ ।
ਪ੍ਰਸ਼ਨ 5.
ਰਣਜੀਤ ਸਿੰਘ ਦੀ ਮਾਤਾਂ ਦਾ ਕੀ ਨਾਂ ਸੀ ?
ਉੱਤਰ-
ਰਾਜ ਕੌਰ ।
ਪ੍ਰਸ਼ਨ 6.
ਚੇਚਕ ਦਾ ਰਣਜੀਤ ਸਿੰਘ ਦੇ ਸਰੀਰ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਉਸਦੇ ਚਿਹਰੇ ‘ਤੇ ਚੇਚਕ ਦੇ ਦਾਗ਼ ਪੈ ਗਏ ਅਤੇ ਉਸਦੀ ਖੱਬੀ ਅੱਖ ਜਾਂਦੀ ਰਹੀ ।
ਪ੍ਰਸ਼ਨ 7.
ਬਾਲ ਰਣਜੀਤ ਸਿੰਘ ਨੇ ਕਿਹੜੇ ਚੱਠਾ ਸਰਦਾਰ ਨੂੰ ਮਾਰ ਸੁੱਟਿਆ ਸੀ ?
ਉੱਤਰ-
ਹਸ਼ਮਤ ਖਾਂ ਨੂੰ ।
ਪ੍ਰਸ਼ਨ 8.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਰਣਜੀਤ ਸਿੰਘ ਦੀ ਸੱਸ ਸੀ ।
ਪ੍ਰਸ਼ਨ 9.
ਰਣਜੀਤ ਸਿੰਘ ਦੇ ਵੱਡੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਖੜਕ ਸਿੰਘ ।
ਪ੍ਰਸ਼ਨ 10.
ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
1792 ਈ: ਵਿਚ ।
ਪ੍ਰਸ਼ਨ 11.
ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਕਦੋਂ ਸੰਭਲੀ ?
ਉੱਤਰ-
1797 ਈ: ਵਿਚ ।
ਪ੍ਰਸ਼ਨ 12.
ਰਣਜੀਤ ਸਿੰਘ ਮਹਾਰਾਜਾ ਕਦੋਂ ਬਣੇ ?
ਉੱਤਰ-
1801 ਈ: ਵਿਚ ।
ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਨੂੰ ਕੀ ਨਾਂ ਦਿੱਤਾ ?
ਉੱਤਰ-
ਸਰਕਾਰ-ਏ-ਖ਼ਾਲਸਾ ।
ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਲਾਹੌਰ ।
ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਕਿਸਦੇ ਨਾਂ ਤੇ ਜਾਰੀ ਕੀਤੇ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਜਾਰੀ ਕੀਤੇ ।
ਪ੍ਰਸ਼ਨ 16.
ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਬਹੁਮੁੱਲੀ ਤੋਪ ਪ੍ਰਾਪਤ ਹੋਈ ?
ਉੱਤਰ-
ਜਮ-ਜਮਾ ਤੋਪ ।
ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਜਿੱਤ ਦੇ ਸਿੱਟੇ ਵਜੋਂ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ?
ਉੱਤਰ-
ਅੰਮ੍ਰਿਤਸਰ ਦੀ ਜਿੱਤ ।
ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ਕਿਸਦੀ ਅਗਵਾਈ ਹੇਠ ਪ੍ਰਾਪਤ ਕੀਤੀ ?
ਉੱਤਰ-
ਫ਼ਕੀਰ ਅਜੀਜ਼ਦੀਨ ਦੇ ।
ਪ੍ਰਸ਼ਨ 19.
ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ।
ਪ੍ਰਸ਼ਨ 20.
ਸੰਸਾਰ ਚੰਦ ਕਟੋਚ ਕਿੱਥੋਂ ਦਾ ਰਾਜਾ ਸੀ ?
ਉੱਤਰ-
ਕਾਂਗੜਾ ਦਾ ।
ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਦੇਸਾ ਸਿੰਘ ਮਜੀਠੀਆ ਨੂੰ ।
ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਜਿੱਤ ਕਿਹੜੀ ਸੀ ?
ਉੱਤਰ-
ਪੇਸ਼ਾਵਰ ਦੀ ਜਿੱਤ ।
ਪ੍ਰਸ਼ਨ 23.
ਕਿਹੜੇ ਸਥਾਨ ਦੇ ਯੁੱਧ ਨੂੰ , ‘ਟਿੱਬਾ ਟੇਹਰੀ’ ਦਾ ਯੁੱਧ ਕਿਹਾ ਜਾਂਦਾ ਹੈ ?
ਉੱਤਰ-
ਨੌਸ਼ਹਿਰਾ ਦੇ ਯੁੱਧ ਨੂੰ ।
ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦਾ ਸੈਨਾਨਾਇਕ ਅਕਾਲੀ ਫੂਲਾ ਸਿੰਘ ਕਿਹੜੇ ਯੁੱਧ ਵਿਚ ਮਾਰਿਆ ਗਿਆ ?
ਉੱਤਰ-
ਨੌਸ਼ਹਿਰਾ ਦੇ ਯੁੱਧ ਵਿਚ ।
ਪ੍ਰਸ਼ਨ 25.
ਹਰੀ ਸਿੰਘ ਨਲਵਾ ਕੌਣ ਸੀ ?
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਨਾਇਕ ਸੀ ।
ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਦਾ ਸੂਬੇਦਾਰ ਕਿਸਨੂੰ ਬਣਾਇਆ ?
ਉੱਤਰ-
ਹਰੀ ਸਿੰਘ ਨਲਵਾ ਨੂੰ ।
ਪ੍ਰਸ਼ਨ 27.
ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
1809 ਈ: ਵਿਚ ।
ਪ੍ਰਸ਼ਨ 28.
ਅੰਗਰੇਜ਼ਾਂ, ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾ ਵਿਚਾਲੇ ਤੂੰ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
1838 ਈ: ਵਿਚ ।
ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
ਜੂਨ, 1839 ਈ: ਵਿਚ ।
II. ਖ਼ਾਲੀ ਥਾਂਵਾਂ ਭਰੋ-
1. ਰਣਜੀਤ ਸਿੰਘ ਦੇ ਪਿਤਾ, ਦਾ ਨਾਂ ………………………… ਸੀ ।
ਉੱਤਰ-
ਸਰਦਾਰ ਮਹਾਂ ਸਿੰਘ
2. ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ……………………….. ਦੀ ਅਗਵਾਈ ਹੇਠ ਪ੍ਰਾਪਤ ਕੀਤੀ ।
ਉੱਤਰ-
ਫ਼ਕੀਰ ਅਜੀਜੂਦੀਨ
3. ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ………………………… ਨੂੰ ਉੱਥੋਂ ਦਾ ਗਵਰਨਰ ਬਣਾਇਆ ।
ਉੱਤਰ-
ਜਮਾਦਾਰ ਖੁਸ਼ਹਾਲ ਸਿੰਘ
4. ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਜਿੱਤ ……………………. ’ਤੇ ਸੀ ।
ਉੱਤਰ-
ਪੇਸ਼ਾਵਰ
5. …………………… ਦੇ ਯੁੱਧ ਨੂੰ ਟਿੱਬਾ-ਟਿਹਰੀ ਦਾ ਯੁੱਧ ਵੀ ਕਿਹਾ ਜਾਂਦਾ ਹੈ ।
ਉੱਤਰ-
ਨੌਸ਼ਹਿਰਾ
6. ………………………… ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ।
ਉੱਤਰ-
ਹਰੀ ਸਿੰਘ ਨਲਵਾ
7. …………………………. ਈ: ਵਿਚ ਅੰਮ੍ਰਿਤਸਰ ਦੀ ਸੰਧੀ ਹੋਈ ।
ਉੱਤਰ-
1809
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਰਣਜੀਤ ਸਿੰਘ ਦਾ ਜਨਮ ਹੋਇਆ
(A) 13 ਨਵੰਬਰ, 1780 ਈ: ਨੂੰ
(B) 23 ਨਵੰਬਰ, 1780 ਈ: ਨੂੰ
(C) 13 ਨਵੰਬਰ, 1870 ਈ: ਨੂੰ
(D) 23 ਨਵੰਬਰ, 1870 ਈ: ਨੂੰ ।
ਉੱਤਰ-
(A) 13 ਨਵੰਬਰ, 1780 ਈ: ਨੂੰ
ਪ੍ਰਸ਼ਨ 2.
ਰਣਜੀਤ ਸਿੰਘ ਦੀ ਪਤਨੀ ਸੀ-
(A) ਪ੍ਰਕਾਸ਼ ਕੌਰ
(B) ਸਦਾ ਕੌਰ
(C) ਦਇਆ ਕੌਰ
(D) ਮਹਿਤਾਬ ਕੌਰ ।
ਉੱਤਰ-
(D) ਮਹਿਤਾਬ ਕੌਰ ।
ਪ੍ਰਸ਼ਨ 3.
ਡੱਲੇਂਵਾਲੀਆ ਮਿਸਲ ਦਾ ਨੇਤਾ ਸੀ-
(A) ਬਿਨੋਦ ਸਿੰਘ,
(B) ਤਾਰਾ ਸਿੰਘ ਘੇਬਾ
(C) ਅਬਦੁਸ ਸਮਦ
(D) ਨਵਾਬ ਕਪੂਰ ਸਿੰਘ ਨੂੰ
ਉੱਤਰ-
(B) ਤਾਰਾ ਸਿੰਘ ਘੇਬਾ
ਪ੍ਰਸ਼ਨ 4.
ਰਣਜੀਤ ਸਿੰਘ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ-
(A) 1801 ਈ: ਵਿਚ
(B) 1812 ਈ: ਵਿਚ
(C) 1799 ਈ: ਵਿਚ
(D) 1780 ਈ: ਵਿਚ ।
ਉੱਤਰ-
(C) 1799 ਈ: ਵਿਚ
ਪ੍ਰਸ਼ਨ 5.
ਬਾਲ ਰਣਜੀਤ ਸਿੰਘ ਨੇ ਕਿਸ ਚੱਠਾ ਸਰਦਾਰ ਨੂੰ ਮਾਰ ਸੁੱਟਿਆ ?
(A) ਚੇਤ ਸਿੰਘ ਨੂੰ
(B) ਹਸ਼ਮਤ ਖ਼ਾਂ ਨੂੰ
(C) ਮੋਹਰ ਸਿੰਘ ਨੂੰ
(D) ਮੁਹੰਮਦ ਖ਼ਾਂ ਨੂੰ ।
ਉੱਤਰ-
(B) ਹਸ਼ਮਤ ਖ਼ਾਂ ਨੂੰ
ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਸੀ-
(A) ਇਸਲਾਮਾਬਾਦ
(B) ਅੰਮ੍ਰਿਤਸਰ
(C) ਸਿਆਲਕੋਟ
(D) ਲਾਹੌਰ ।
ਉੱਤਰ-
(D) ਲਾਹੌਰ ।
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਮਹਾਂ ਸਿੰਘ ਕਨ੍ਹਈਆ ਮਿਸਲ ਦਾ ਸਰਦਾਰ ਸੀ ।
2. ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ 1792 ਈ: ਵਿਚ ਸੰਭਾਲੀ ।
3. ਤਾਰਾ ਸਿੰਘ ਘੇਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ ।
4. ਹਰੀ ਸਿੰਘ ਨਲਵਾ ਪੇਸ਼ਾਵਰ ਦਾ ਸੂਬੇਦਾਰ ਸੀ ।
5. ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿੰਕ ਦੀ ਭੇਂਟ ਕਪੂਰਥਲਾ ਵਿਚ ਹੋਈ ।
ਉੱਤਰ-
1. ×
2. √
3. √
4. √
5. ×
V. ਸਹੀ-ਮਿਲਾਨ ਕਰੋ-
1. ਸਰਕਾਰ-ਏ-ਖ਼ਾਲਸਾ | ਕਾਂਗੜਾ ਦਾ ਰਾਜਾ |
2. ਗੁਜਰਾਤ (ਪੰਜਾਬ) ਜਿੱਤ ਪ੍ਰਾਪਤ ਕੀਤੀ | ਕਾਂਗੜਾ ਦਾ ਗਵਰਨਰ |
3. ਸੰਸਾਰ ਚੰਦ ਕਟੋਚ | ਮਹਾਰਾਜਾ ਰਣਜੀਤ ਸਿੰਘ |
4. ਦੇਸਾ ਸਿੰਘ ਮਜੀਠਿਆ | ਫ਼ਕੀਰ ਅਜੀਜੂਦੀਨ । |
ਉੱਤਰ-
1. ਸਰਕਾਰ-ਏ-ਖ਼ਾਲਸਾ | ਮਹਾਰਾਜਾ ਰਣਜੀਤ ਸਿੰਘ |
2. ਗੁਜਰਾਤ (ਪੰਜਾਬ) ਜਿੱਤ ਪ੍ਰਾਪਤ ਕੀਤੀ | ਫ਼ਕੀਰ ਅਜੀਜੂਦੀਨ |
3. ਸੰਸਾਰ ਚੰਦ ਕਟੋਚ | ਕਾਂਗੜਾ ਦਾ ਰਾਜਾ |
4. ਦੇਸਾ ਸਿੰਘ ਮਜੀਠਿਆ | ਕਾਂਗੜਾ ਦਾ ਗਵਰਨਰ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
‘ਰਣਜੀਤ ਸਿੰਘ ਦਾ ਮਹਾਰਾਜਾ ਬਣਨਾ’ ਇਸ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
12 ਅਪਰੈਲ, 1801 ਈ: ਨੂੰ ਵਿਸਾਖੀ ਦੇ ਸ਼ੁਭ ਮੌਕੇ ‘ਤੇ ਲਾਹੌਰ ਵਿਚ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਦੀ ਰਸਮ ਬੜੀ ਧੂਮਧਾਮ ਨਾਲ ਮਨਾਈ ਗਈ । ਉਸ ਨੇ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਦਾ ਨਾਂ ਦਿੱਤਾ । ਮਹਾਰਾਜਾ ਬਣਨ ‘ਤੇ ਵੀ ਰਣਜੀਤ ਸਿੰਘ ਨੇ ਤਾਜ ਨਾ ਪਹਿਨਿਆ । ਉਸ ਨੇ ਆਪਣੇ ਸਿੱਕੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ । ਇਸ ਤਰ੍ਹਾਂ ਰਣਜੀਤ ਸਿੰਘ ਨੇ ਖ਼ਾਲਸਾ ਨੂੰ ਹੀ ਸਰਵਉੱਚ ਸ਼ਕਤੀ. ਮੰਨਿਆ । ਇਮਾਮ ਬਖ਼ਸ਼ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ ।
ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੁਆਰਾ ਡੇਰਾਜਾਤ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਗਾਜ਼ੀ ਖ਼ਾਂ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਉਸ ਵੇਲੇ ਉੱਥੋਂ ਦਾ ਹਾਕਮ ਜ਼ਮਾਨ ਖ਼ਾ ਸੀ । ਮਹਾਰਾਜਾ ਨੇ ਜਮਾਂਦਾਰ ਖੁਸ਼ਹਾਲ ਸਿੰਘ ਦੀ ਅਗਵਾਈ ਵਿੱਚ ਜ਼ਮਾਨ ਖ਼ਾਂ ਵਿਰੁੱਧ ਸੈਨਾ ਭੇਜੀ । ਇਸ ਸੈਨਾ ਨੇ ਡੇਰਾ ਗਾਜ਼ੀ ਖ਼ਾਂ ਦੇ ਹਾਕਮ ਨੂੰ ਭਾਂਜ ਦੇ ਕੇ ਉੱਥੇ ਅਧਿਕਾਰ ਕਰ ਲਿਆ ।
ਡੇਰਾ ਗਾਜ਼ੀ ਖ਼ਾਂ ਦੀ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਇਸਮਾਈਲ ਖਾਂ ਅਤੇ ਮਾਨਕੇਰਾ ਵਲ ਵਾਗਾਂ ਮੋੜੀਆਂ । ਉਸ ਨੇ ਇਨ੍ਹਾਂ ਇਲਾਕਿਆਂ ‘ਤੇ ਅਧਿਕਾਰ ਕਰਨ ਲਈ 1821 ਈ: ਵਿੱਚ ਮਿਸਰ ਦੀਵਾਨ ਚੰਦ ਨੂੰ ਭੇਜਿਆ । ਉੱਥੋਂ ਦੇ ਹਾਕਮ ਅਹਿਮਦ ਖ਼ਾਂ ਨੇ ਮਹਾਰਾਜਾ ਨੂੰ ਨਜ਼ਰਾਨਾ ਦੇ ਕੇ ਟਾਲਣਾ ਚਾਹਿਆ, ਪਰ ਮਿਸਰ ਦੀਵਾਨ ਚੰਦ ਨੇ ਨਜ਼ਰਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗੇ ਵੱਧ ਕੇ ਮਾਨਕੇਰਾ ਉੱਤੇ ਅਧਿਕਾਰ ਕਰ ਲਿਆ ।
ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ । ਉੱਤਰ-ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-
- ਲਾਹੌਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ । ਉੱਥੋਂ ਦੇ ਸ਼ਾਸਕ ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਹਰਾ ਕੇ ਜੁਲਾਈ, 1799 ਈ: ਵਿਚ ਲਾਹੌਰ ਤੇ ਅਧਿਕਾਰ ਕਰ ਲਿਆ ।
- ਸਿੱਖ – ਮੁਸਲਿਮ ਸੰਘ ਦੀ ਹਾਰ-ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਨੂੰ ਦੇਖ ਕੇ ਆਲੇ-ਦੁਆਲੇ ਦੇ ਸਿੱਖ ਅਤੇ ਮੁਸਲਮਾਨ ਸ਼ਾਸਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨਾਲ ਲੜਨ ਦਾ ਫ਼ੈਸਲਾ ਕੀਤਾ । 1800 ਈ: ਵਿਚ ਭਸੀਨ ਨਾਂ ਦੀ ਥਾਂ ‘ਤੇ ਯੁੱਧ ਹੋਇਆ । ਇਸ ਯੁੱਧ ਵਿਚ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ।
- ਅੰਮ੍ਰਿਤਸਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਦੇ ਸਮੇਂ ਉੱਥੋਂ ਦੇ ਸ਼ਾਸਨ ਦੀ ਵਾਗਡੋਰ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਾਈ ਸੁੱਖਾਂ ਨੇ ਕੁਝ ਸਮੇਂ ਤਕ ਵਿਰੋਧ ਕਰਨ ਦੇ ਬਾਅਦ ਹਥਿਆਰ ਸੁੱਟ ਦਿੱਤੇ ਅਤੇ ਅੰਮ੍ਰਿਤਸਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਹੋ ਗਿਆ ।
- ਸਿੱਖ ਮਿਸਲਾਂ ਉੱਤੇ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਸਥਾਪਿਤ ਕਰ ਲਈ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਦੁਸਰੀਆਂ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਕਬਜ਼ਾ ਕਰ ਲਿਆ ।
ਪ੍ਰਸ਼ਨ 4.
ਸਿੱਖ ਮਿਸਲਾਂ ‘ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਿੱਖ ਮਿਸਲਾਂ ‘ਤੇ ਜਿੱਤ-ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਉੱਤੇ ਅਧਿਕਾਰ ਕਰਨ ਦਾ ਵਿਚਾਰ ਕੀਤਾ । ਉਸ ਨੇ ਆਹਲੂਵਾਲੀਆ, ਕਨ੍ਹਈਆ ਅਤੇ ਰਾਮਗੜੀਆ ਜਿਹੀਆਂ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਕਾਇਮ ਕੀਤੀ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਹੋਰ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਅਧਿਕਾਰ ਕਰ ਲਿਆ ।
- 1802 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲਗੜ੍ਹ ਦੇ ਦਲ ਸਿੰਘ ਨੂੰ ਹਰਾ ਕੇ ਉਸ ਦੇ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
- 1807 ਈ: ਵਿਚ ਡੱਲੇਵਾਲੀਆ ਮਿਸਲ ਦੇ ਨੇਤਾ ਸਰਦਾਰ ਤਾਰਾ ਸਿੰਘ ਘੇਬਾ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਕਈ ਦੇਸ਼ਾਂ ਨੂੰ ਜਿੱਤ ਲਿਆ |
- ਅਗਲੇ ਹੀ ਸਾਲ ਉਸ ਨੇ ਸਿਆਲਕੋਟ ਦੇ ਜੀਵਨ ਸਿੰਘ ਨੂੰ ਹਰਾ ਕੇ ਉਸ ਦੇ ਅਧੀਨ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
- 1810 ਈ: ਵਿਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਕਾਹਨ ਸਿੰਘ ਅਤੇ ਗੁਜਰਾਤ ਦੇ ਸਰਦਾਰ ਸਾਹਿਬ ਸਿੰਘ ਦੇ ਦੇਸ਼ਾਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ।
ਪ੍ਰਸ਼ਨ 5.
ਅੰਮ੍ਰਿਤਸਰ ਦੀ ਸੰਧੀ ਦੀਆਂ ਕੀ ਸ਼ਰਤਾਂ ਸਨ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ‘ਤੇ 25 ਅਪਰੈਲ, 1809 ਈ: ਨੂੰ ਦਸਤਖ਼ਤ ਹੋਏ । ਇਸ ਸੰਧੀ ਦੀਆਂ ਮੁੱਖ ਸ਼ਰਤਾਂ ਇਸ ਪ੍ਰਕਾਰ ਸਨ-
- ਦੋਵੇਂ ਸਰਕਾਰਾਂ ਇਕ ਦੂਸਰੇ ਦੇ ਪ੍ਰਤੀ ਮਿੱਤਰਤਾਪੂਰਨ ਸੰਬੰਧ ਬਣਾਈ ਰੱਖਣਗੀਆਂ ।
- ਅੰਗਰੇਜ਼ ਸਤਲੁਜ ਨਦੀ ਦੇ ਉੱਤਰੀ ਇਲਾਕੇ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਗੇ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਇਸ ਦੇ ਦੱਖਣੀ ਇਲਾਕਿਆਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਵੇਗਾ ।
- ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਧ ਪਿਆਰਾ ਰਾਜ ਮੰਨ ਲਿਆ । ਉਸ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਉਸ ਦੇ ਰਾਜ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖਣਗੇ । ਦੋਹਾਂ ਵਿਚੋਂ ਕੋਈ ਵੀ ਜ਼ਰੂਰਤ ਤੋਂ ਜ਼ਿਆਦਾ ਸੈਨਾ ਨਹੀਂ ਰੱਖੇਗਾ ।
- ਸਤਲੁਜ ਦੇ ਦੱਖਣ ਵਿਚ ਮਹਾਰਾਜਾ ਰਣਜੀਤ ਸਿੰਘ ਓਨੀ ਹੀ ਸੈਨਾ ਰੱਖ ਸਕੇਗਾ ਜਿੰਨੀ ਉਸ ਦੇਸ਼ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਹੋਵੇਗੀ ।
- ਜਦੋਂ ਕੋਈ ਵੀ ਪੱਖ ਇਸ ਦੇ ਵਿਰੁੱਧ ਕੰਮ ਕਰੇਗਾ ਤਾਂ ਸੰਧੀ ਨੂੰ ਭੰਗ ਸਮਝਿਆ ਜਾਵੇਗਾ ।
ਪ੍ਰਸ਼ਨ 6.
ਅੰਮ੍ਰਿਤਸਰ ਦੀ ਸੰਧੀ (1809) ਦਾ ਕੀ ਮਹੱਤਵ ਸੀ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪੰਜਾਬ ਉੱਤੇ ਅਧਿਕਾਰ ਕਰਨ ਦੇ ਸੁਪਨੇ ਨੂੰ ਭੰਗ ਕਰ ਦਿੱਤਾ । ਸਤਲੁਜ ਨਦੀ ਉਸ ਦੇ ਰਾਜ ਦੀ ਸੀਮਾ ਬਣ ਕੇ ਰਹਿ ਗਈ । ਇੱਥੇ ਹੀ ਬਸ ਨਹੀਂ, ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਸ਼ਠਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ । ਆਪਣੇ ਰਾਜ ਵਿਚ ਉਸ ਦਾ ਦਬਦਬਾ ਘੱਟ ਹੋਣ ਲੱਗਾ । ਫਿਰ ਵੀ ਇਸ ਸੰਧੀ ਨਾਲ ਉਸ ਨੂੰ ਕੁਝ ਲਾਭ ਵੀ ਹੋਏ । ਇਸ ਸੰਧੀ ਦੁਆਰਾ ਉਸੇ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਉਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।
ਪੁਸ਼ਨ 7.
ਕੋਈ ਚਾਰ ਨੁਕਤਿਆਂ ਦੇ ਆਧਾਰ ‘ਤੇ ਨੌਸ਼ਹਿਰੇ ਦੀ ਲੜਾਈ ਦੇ ਮਹੱਤਵ ਬਾਰੇ ਦੱਸੋ ।
ਉੱਤਰ-
- ਨੌਸ਼ਹਿਰਾ ਦੀ ਲੜਾਈ ਵਿਚ ਆਜ਼ਮ ਖਾਂ ਹਾਰ ਗਿਆ ਸੀ ਅਤੇ ਮਰਨ ਤੋਂ ਪਹਿਲਾਂ ਉਹ ਆਪਣੇ ਪੁੱਤਰਾਂ ਨੂੰ ਇਸ ਅਪਮਾਨ ਦਾ ਬਦਲਾ ਲੈਣ ਦੀ ਸਹੁੰ ਚੁਕਾ ਗਿਆ ਸੀ । ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚ ਲੰਬੀ ਦੁਸ਼ਮਣੀ ਸ਼ੁਰੂ ਹੋ ਗਈ ।
- ਇਸ ਜਿੱਤ ਨਾਲ ਸਿੱਖਾਂ ਦੀ ਵੀਰਤਾ ਦੀ ਧਾਕ ਜੰਮ ਗਈ । ਸਿੱਟੇ ਵਜੋਂ ਸਿੱਖਾਂ ਵਿਚ ਆਤਮ-ਵਿਸ਼ਵਾਸ ਦਾ ਸੰਚਾਰ ਹੋਇਆ ਅਤੇ ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਰ ਵੀ ਕਠੋਰ ਨੀਤੀ ਨੂੰ ਅਪਣਾ ਲਿਆ
- ਇਸ ਲੜਾਈ ਦੇ ਨਤੀਜੇ ਵਜੋਂ ਸਾਰੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦਾ ਲੋਹਾ ਮੰਨਿਆ ਜਾਣ ਲੱਗਾ । ਇਸ ਤੋਂ ਉਪਰੰਤ ਨੌਸ਼ਹਿਰਾ ਦੀ ਲੜਾਈ ਦੇ ਕਾਰਨ ਸਿੰਧ ਅਤੇ ਪਿਸ਼ਾਵਰ ਵਿਚਕਾਰ ਸਥਿਤੇ ਅਫ਼ਗਾਨ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਮਜ਼ਬੂਤ ਹੋ ਗਈ ।
- ਇਸ ਲੜਾਈ ਪਿੱਛੋਂ ਉੱਤਰ-ਪੱਛਮੀ ਭਾਰਤ ਵਿਚ ਅਫ਼ਗਾਨਾਂ ਦੀ ਤਾਕਤ ਪੂਰੀ ਤਰ੍ਹਾਂ ਖ਼ਤਮ ਹੋ ਗਈ ।
ਪ੍ਰਸ਼ਨ 8.
ਅੰਗਰੇਜ਼ਾਂ, ਸ਼ਾਹ ਸ਼ੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਹੋਣ ਵਾਲੀ ਤਿੰਨ-ਪੱਖੀ ਸੰਧੀ ‘ਤੇ ਇਕ ਨੋਟ ਲਿਖੋ ।
ਉੱਤਰ-
1837 ਈ: ਵਿਚ ਰੁਸ ਏਸ਼ੀਆ ਵਲ ਵਧਣ ਲੱਗਾ ਸੀ । ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਨਾਲ ਮਿੱਤਰਤਾ ਸਥਾਪਿਤ ਕਰਨੀ ਚਾਹੀ । ਇਸ ਉਦੇਸ਼ ਨਾਲ ਕੈਪਟਨ ਬਰਨਜ਼ ਨੂੰ ਕਾਬੁਲ ਭੇਜਿਆ ਗਿਆ ਪਰੰਤੁ ਉੱਥੋਂ ਦਾ ਸ਼ਾਸਕ ਦੋਸਤ ਮੁਹੰਮਦ ਇਸ ਸ਼ਰਤ ‘ਤੇ ਸਮਝੌਤਾ ਕਰਨ ਲਈ ਤਿਆਰ ਹੋਇਆ ਕਿ ਅੰਗਰੇਜ਼ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਪਿਸ਼ਾਵਰ ਦਾ ਦੇਸ਼ ਲੈ ਕੇ ਦੇਣ । ਅੰਗਰੇਜ਼ਾਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਿੱਤਰਤਾ ਵੀ ਮਹੱਤਵਪੂਰਨ ਸੀ । ਇਸ ਲਈ ਉਨ੍ਹਾਂ ਨੇ ਇਸ ਸ਼ਰਤ ਨੂੰ ਨਾ ਮੰਨਿਆ ਅਤੇ ਅਫ਼ਗਾਨਿਸਤਾਨ ਦੇ ਪਹਿਲੇ ਸ਼ਾਸਕ ਸ਼ਾਹ ਸ਼ੂਜਾ ਨਾਲ ਇਕ ਸਮਝੌਤਾ ਕਰ ਲਿਆ । ਇਸ ਸਮਝੌਤੇ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ । ਇਹ ਸਮਝੌਤਾ ਤਿੰਨ ਪੱਖੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ . ਕਰੋ ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਮੁੱਖ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਲਾਹੌਰ ਦੀ ਜਿੱਤ – ਲਾਹੌਰ ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਨ੍ਹਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਇਕ ਵਿਸ਼ਾਲ ਸੈਨਾ ਲੈ ਕੇ ਲਾਹੌਰ ‘ਤੇ ਹੱਲਾ ਬੋਲ ਦਿੱਤਾ । ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ । ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਵਿਚ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।
ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਊਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।
2. ਅੰਮ੍ਰਿਤਸਰ ਦੀ ਜਿੱਤ – ਅੰਮ੍ਰਿਤਸਰ ਦੇ ਸ਼ਾਸਨ ਦੀ ਵਾਗਡੋਰ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਨੂੰ ਸੰਦੇਸ਼ ਭੇਜਿਆ ਕਿ ਉਹ ਅੰਮ੍ਰਿਤਸਰ ਸਥਿਤ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ, ਪਰ ਮਾਈ ਸੁੱਖਾਂ ਨੇ ਉਸ ਦੀ ਇਹ ਮੰਗ ਠੁਕਰਾ ਦਿੱਤੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਤੇ ਮਾਈ ਸੁੱਖਾਂ ਨੂੰ ਹਰਾ ਕੇ ਅੰਮ੍ਰਿਤਸਰ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ ।
3. ਮੁਲਤਾਨ ਦੀ ਜਿੱਤ – ਮੁਲਤਾਨ ਉਸ ਸਮੇਂ ਵਪਾਰਕ ਅਤੇ ਸੈਨਿਕ ਪੱਖ ਤੋਂ ਇਕ ਮਹੱਤਵਪੂਰਨ ਕੇਂਦਰ ਸੀ । 1818 ਈ: ਤਕ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਛੇ ਹਮਲੇ ਕੀਤੇ ਪਰ ਹਰ ਵਾਰੀ ਉੱਥੋਂ ਦਾ ਪਠਾਨ ਹਾਕਮ ਮੁਜੱਫਰ ਖਾਂ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਪਿੱਛਾ ਛੁਡਾ ਲੈਂਦਾ ਸੀ 1818 ਈ: ਵਿਚ ਰਣਜੀਤ ਸਿੰਘ ਨੇ ਮੁਲਤਾਨ ਨੂੰ ਸਿੱਖ ਰਾਜ ਵਿਚ ਮਿਲਾਉਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ । ਉਸ ਨੇ ਮਿਸਰ ਦੀਵਾਨ ਚੰਦ ਅਤੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਦੇ ਅਧੀਨ 25 ਹਜ਼ਾਰ ਸੈਨਿਕ ਭੇਜੇ । ਸਿੱਖ ਸੈਨਾ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਮੁਜੱਫਰ ਖਾਂ ਨੇ ਕਿਲ੍ਹੇ ਵਿਚੋਂ ਸਿੱਖ ਸੈਨਾ ਦਾ ਸਾਹਮਣਾ ਕੀਤਾ | ਪਰ ਅੰਤ ਵਿਚ ਉਹ ਮਾਰਿਆ ਗਿਆ ਅਤੇ ਮੁਲਤਾਨ ਸਿੱਖਾਂ ਦੇ ਅਧਿਕਾਰ ਵਿਚ ਆ ਗਿਆ ।
4. ਕਸ਼ਮੀਰ ਦੀ ਜਿੱਤ-ਅਫ਼ਗਾਨਿਸਤਾਨ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦਾ ਹਿੱਸਾ ਨਾ ਦਿੱਤਾ । ਇਸ ਲਈ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਦੇ ਲਈ ਰਾਮ ਦਿਆਲ ਦੇ ਅਧੀਨ ਇਕ ਸੈਨਾ ਭੇਜੀ । ਇਸ ਯੁੱਧ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਰਾਮ ਦਿਆਲ ਦੇ ਨਾਲ ਗਿਆ । ਪਰ ਸਿੱਖਾਂ ਨੂੰ ਸਫਲਤਾ ਨਾ ਮਿਲ ਸਕੀ । 1819 ਈ: ਵਿਚ ਉਸ ਨੇ ਦੀਵਾਨ ਚੰਦ ਅਤੇ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਇਕ ਵਾਰ ਫਿਰ ਸੈਨਾ ਭੇਜੀ । ਕਸ਼ਮੀਰ ਦਾ ਗਵਰਨਰ ਜਬਰ ਖ਼ਾਂ ਸਿੱਖਾਂ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ ਪਰ ਸੁਪਾਨ ਨਾਂ ਦੇ ਸਥਾਨ ‘ਤੇ ਆ ਕੇ ਉਸ ਦੀ ਕਰਾਰੀ ਹਾਰ ਹੋਈ ।
ਪ੍ਰਸ਼ਨ 2.
ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ਦਾ ਵਰਣਨ ਕਰਦੇ ਹੋਏ ਇਸ ਦਾ ਮਹੱਤਵ ਦੱਸੋ ।
ਉੱਤਰ-
ਗੁਲਾਬ ਸਿੰਘ ਭੰਗੀ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਿਆ । ਉਹ ਉਸ ਸਮੇਂ ਨਾਬਾਲਗ ਸੀ । ਇਸ ਲਈ ਉਸ ਦੇ ਰਾਜ ਦੀ ਸਾਰੀ ਸ਼ਕਤੀ ਉਸ ਦੀ ਮਾਂ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਉੱਤੇ ਆਪਣਾ ਅਧਿਕਾਰ ਕਰਨ ਦਾ ਮੌਕਾ ਲੱਭ ਰਿਹਾ ਸੀ ।
1805 ਈ: ਵਿਚ ਉਸ ਨੂੰ ਇਹ ਬਹਾਨਾ ਮਿਲ ਗਿਆ । ਉਸ ਨੇ ਮਾਈ ਸੁੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ । ਉਸ ਨੇ ਉਸ ਕੋਲੋਂ ਲੋਹਗੜ੍ਹ ਦੇ ਕਿਲ੍ਹੇ ਦੀ ਵੀ ਮੰਗ ਕੀਤੀ । ਪਰ ਮਾਈ ਸੁੱਖਾਂ ਨੇ ਮਹਾਰਾਜਾ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਮਹਾਰਾਜਾ ਪਹਿਲਾਂ ਹੀ ਯੁੱਧ ਲਈ ਤਿਆਰ ਬੈਠਾ ਸੀ । ਉਸ ਨੇ ਤੁਰੰਤ ਅੰਮ੍ਰਿਤਸਰ ਉੱਤੇ ਹਮਲਾ ਕਰ ਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰ ਲਿਆ । ਇਸ ਮੁਹਿੰਮ ਵਿੱਚ ਸਦਾ ਕੌਰ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਮਹਾਰਾਜਾ ਜੇਤੂ ਰਿਹਾ ਅਤੇ ਉਸ ਨੇ ਅੰਮ੍ਰਿਤਸਰ ਅਤੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ | ਮਾਈ ਸੁੱਖਾਂ ਅਤੇ ਗੁਰਦਿੱਤ ਸਿੰਘ ਨੂੰ ਜੀਵਨ ਨਿਰਬਾਹ ਲਈ ਜਾਗੀਰ ਦੇ ਦਿੱਤੀ ਗਈ । ਅੰਮ੍ਰਿਤਸਰ ਦਾ ਅਕਾਲੀ ਫੂਲਾ ਸਿੰਘ ਆਪਣੇ 2,000 ਨਿਹੰਗ ਸਾਥੀਆਂ ਨਾਲ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਲ ਹੋ ਗਿਆ ।
ਅੰਮ੍ਰਿਤਸਰ ਦੀ ਜਿੱਤ ਦਾ ਮਹੱਤਵ-
- ਲਾਹੌਰ ਦੀ ਜਿੱਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ । ਇਸ ਦਾ ਕਾਰਨ ਇਹ ਸੀ ਕਿ ਜਿੱਥੇ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਉੱਥੇ ਹੁਣ ਅੰਮ੍ਰਿਤਸਰ ਸਭ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਗਈ ਸੀ ।
- ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ ਸੀ । ਉਸ ਲਈ ਲੋਹਗੜ੍ਹ ਦਾ ਕਿਲ੍ਹਾ ਬਹੁਤ ਕੀਮਤੀ ਸਿੱਧ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਜਮਜਮਾ ਤੋਪ ਵੀ ਪ੍ਰਾਪਤ ਹੋਈ ।
- ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ । ਨਿਹੰਗਾਂ ਦੇ ਅਸਾਧਾਰਨ ਹੌਸਲੇ ਅਤੇ ਬਹਾਦਰੀ ਦੇ ਜ਼ੋਰ ‘ਤੇ ਰਣਜੀਤ ਸਿੰਘ ਨੂੰ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਹੋਈਆਂ ।
- ਅੰਮ੍ਰਿਤਸਰ ਜਿੱਤ ਦੇ ਸਿੱਟੇ ਵਜੋਂ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਬਹੁਤ ਸਾਰੇ ਭਾਰਤੀ ਉਸ ਦੇ ਰਾਜ ਵਿਚ ਨੌਕਰੀ ਕਰਨ ਲਈ ਆਉਣ ਲੱਗੇ । ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀ ਸੈਨਿਕ ਵੀ ਮਹਾਰਾਜਾ ਦੀ ਫ਼ੌਜ ਵਿਚ ਭਰਤੀ ਹੋ ਗਏ ।