Punjab State Board PSEB 11th Class Environmental Education Important Questions Chapter 1 ਵਾਤਾਵਰਣ Important Questions and Answers.
PSEB 11th Class Environmental Education Important Questions Chapter 1 ਵਾਤਾਵਰਣ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਵਾਤਾਵਰਣ ਸ਼ਬਦ ਦਾ ਅਰਥ ਸਪੱਸ਼ਟ ਕਰੋ।
ਉੱਤਰ-
‘ਵਾਤਾਵਰਣ’ ਸ਼ਬਦ ਦਾ ਅਰਥ ਹੈ ਸਾਡਾ ਆਲਾ-ਦੁਆਲਾ। ਕੁਦਰਤ ਵਿਚ ਜੋ ਕੁੱਝ ਵੀ ਚਾਰੇ ਪਾਸੇ ਮੌਜੂਦ ਹੈ, ਉਸ ਨੂੰ ਵਾਤਾਵਰਣ ਕਿਹਾ ਜਾਂਦਾ ਹੈ ਅਜੈਵ ਮਿੱਟੀ, ਹਵਾ, ਪਾਣੀ, ਦਰੱਖ਼ਤ, ਜਾਨਵਰ ਆਦਿ ਸਭ ਵਾਤਾਵਰਣ ਦੇ ਅੰਗ ਹਨ।
ਪ੍ਰਸ਼ਨ 2.
ਵਾਤਾਵਰਣ ਦੇ ਅੰਗਾਂ ਦੀਆਂ ਦੋ ਕਿਸਮਾਂ ਦੱਸੋ।
ਉੱਤਰ-
ਵਾਤਾਵਰਣ ਦੇ ਦੋ ਕਿਸਮ ਦੇ ਅੰਗ ਹਨ-
- ਜੈਵ ਅੰਗ,
- ਅਜੈਵ ਅੰਗ।
ਪ੍ਰਸ਼ਨ 3.
ਅਜੈਵ ਅੰਗਾਂ ਦੀ ਵਿਆਖਿਆ ਕਰੋ।
ਉੱਤਰ-
ਅਜੈਵ ਅੰਗ ਵਾਤਾਵਰਣ ਦੇ ਨਿਰਜੀਵ ਅੰਗ ਹਨ ਜਿਨ੍ਹਾਂ ਵਿਚ ਮਿੱਟੀ, ਪਾਣੀ, ਉਰਜਾ, ਹਵਾ, ਵਿਕਿਰਨਾਂ, ਤਾਪਮਾਨ, ਰਸਾਇਣ ਆਦਿ ਸਭ ਸ਼ਾਮਿਲ ਹੁੰਦੇ ਹਨ।’
ਪ੍ਰਸ਼ਨ 4.
ਜੈਵ ਅੰਗਾਂ ਦੀ ਵਿਆਖਿਆ ਕਰੋ।
ਉੱਤਰ-
ਜੈਵ ਅੰਗ ਵਾਤਾਵਰਣ ਦੇ ਸਜੀਵ ਅੰਗ ਹੁੰਦੇ ਹਨ ਜਿਹੜੇ ਅਜੈਵਿਕ ਅੰਗਾਂ ਨਾਲ ਅੰਤਰ ਕਿਰਿਆ ਕਰਕੇ ਕਈ ਤਰ੍ਹਾਂ ਦੇ ਸਮੂਹਾਂ ਦਾ ਵਿਕਾਸ ਕਰਦੇ ਹਨ। ਇਹਨਾਂ ਵਿਚ ਪੌਦੇ, ਮਨੁੱਖ, ਜਾਨਵਰ ਅਤੇ ਸੂਖ਼ਮ ਜੀਵ ਆਦਿ ਸ਼ਾਮਿਲ ਹੁੰਦੇ ਹਨ।
ਪ੍ਰਸ਼ਨ 5.
ਵਾਤਾਵਰਣ ਦੀਆਂ ਤਿੰਨ ਕਿਸਮਾਂ ਦੱਸੋ।
ਉੱਤਰ-
ਵਾਤਾਵਰਣ ਹੇਠ ਲਿਖੀਆਂ ਤਿੰਨ ਕਿਸਮਾਂ ਦਾ ਹੁੰਦਾ ਹੈ –
- ਭੌਤਿਕ ਵਾਤਾਵਰਣ (Physical Environment)
- ਜੈਵਿਕ ਵਾਤਾਵਰਣ (Biological Environment)
- ਸਮਾਜਿਕ ਵਾਤਾਵਰਣ (Social Environment) |
ਪ੍ਰਸ਼ਨ 6.
ਭੌਤਿਕ ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ।
ਉੱਤਰ-
- ਵਾਯੂ ਮੰਡਲ (Atmosphere)
- ਜਲ-ਮੰਡਲ (Lithosphere)
- ਥਲ-ਮੰਡਲ (Hydrosphere) |
ਪ੍ਰਸ਼ਨ 7.
ਜੈਵਿਕ ਵਾਤਾਵਰਣ ਨੂੰ ਖੁਰਾਕ ਸੰਬੰਧਾਂ ਦੇ ਆਧਾਰ ‘ਤੇ ਵੰਡੋ।
ਉੱਤਰ-
- ਉਤਪਾਦਕ (Producers)
- ਖ਼ਪਤਕਾਰ (Consumers)
- ਨਿਖੇੜਕ (Decomposers) |
ਪ੍ਰਸ਼ਨ 8.
ਖਪਤਕਾਰ (Consumer) ਤੋਂ ਕੀ ਭਾਵ ਹੈ ?
ਉੱਤਰ-
ਉਹ ਜੀਵ ਜੋ ਆਪਣਾ ਭੋਜਨ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਤਿਆਰ ਨਹੀਂ ਕਰ ਸਕਦੇ ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੁਸਰੇ ਜੀਵਾਂ ਅਤੇਪੌਦਿਆਂ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ ਖ਼ਪਤਕਾਰ (Consumer) ਕਿਹਾ ਜਾਂਦਾ ਹੈ; ਜਿਵੇਂ-ਸ਼ੇਰ, ਗਿੱਦੜ, ਹਿਰਨ ਆਦਿ।
ਪ੍ਰਸ਼ਨ 9.
ਕਿਹੜੇ-ਕਿਹੜੇ ਜੈਵਿਕ ਅੰਗ ਉਤਪਾਦਕਾਂ ਵਿਚ ਸ਼ਾਮਿਲ ਹਨ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਿਤ ਜੀਵਾਣੂ, ਹਰੇ ਪੌਦੇ ਆਦਿ ਉਤਪਾਦਕਾਂ ਵਿਚ ਸ਼ਾਮਿਲ ਹਨ।
ਪ੍ਰਸ਼ਨ 10.
ਭੋਜਨ ਪ੍ਰਾਪਤ ਕਰਨ ਦੇ ਆਧਾਰ ‘ਤੇ ਖਪਤਕਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਭੋਜਨ ਪ੍ਰਾਪਤ ਕਰਨ ਦੇ ਆਧਾਰ ‘ਤੇ ਖਪਤਕਾਰਾਂ ਨੂੰ ਹੇਠ ਲਿਖੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ –
- ਪਹਿਲੇ ਦਰਜੇ ਦੇ ਖ਼ਪਤਕਾਰ (Primary Consumers)
- ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers)
- ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumers)
- ਚੌਥੇ ਦਰਜੇ ਦੇ ਖ਼ਪਤਕਾਰ (Quaternary Consumers) !
ਪ੍ਰਸ਼ਨ 11.
ਦੋ ਸੂਖ਼ਮ ਖ਼ਪਤਕਾਰਾਂ ਦੇ ਨਾਂ ਲਿਖੋ।
ਉੱਤਰ-
ਜੀਵਾਣੁ (Bacteria) ਅਤੇ ਉੱਲੀਆਂ (Fungi) ।
ਪ੍ਰਸ਼ਨ 12.
ਵਾਯੂ ਮੰਡਲ ਵਿਚ ਕਿੰਨੇ ਪ੍ਰਤੀਸ਼ਤ ਆਕਸੀਜਨ ਹੈ ?
ਉੱਤਰ-
21%.
ਪ੍ਰਸ਼ਨ 13.
ਮਿੱਟੀ ਦੀ ਬਣਤਰ ਕੀ ਹੈ ?
ਉੱਤਰ-
ਮਿੱਟੀ ਦੀ ਬਣਤਰ ਹੇਠ ਲਿਖੇ ਅਨੁਸਾਰ ਹੈ –
- ਖਣਿਜ ਤੱਤ – 50-60%
- ਕਾਰਬਨੀ ਤੱਤ – 7-10%
- ਮਿੱਟੀ ਵਿਚਲਾ ਜਲ – 15-25%
- ਜੈਵਿਕ ਤੱਤ – 1%
ਪ੍ਰਸ਼ਨ 14.
ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਕੀ ਪਹਿਨਦੇ ਹਨ ?
ਉੱਤਰ-
ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਫਿਰਨ, ਜੋ ਕਿ ਇਕ ਕਿਸਮ ਦਾ ਲੰਬਾ ਚੋਗਾ ਹੁੰਦਾ ਹੈ, ਪਾਉਂਦੇ ਹਨ ।
ਪ੍ਰਸ਼ਨ 15.
ਥਲ-ਮੰਡਲ (Lithosphere) ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਥਲ-ਮੰਡਲ (Lithosphere) ਦਾ ਸ਼ਾਬਦਿਕ ਅਰਥ-ਧਰਤੀ ਦੀ ਸਤ੍ਹਾ ਦਾ ਉੱਪਰਲਾ ਭਾਗ ਜੋ ਪੌਦਿਆਂ, ਜੀਵ-ਜੰਤੂਆਂ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਖਣਿਜ ਅਤੇ ਮਿੱਟੀ ਉਪਲੱਬਧ ਕਰਾਉਂਦਾ ਹੈ।
ਪ੍ਰਸ਼ਨ 16.
ਧਰਤੀ ਦਾ ਜੀਵਨ ਖੇਤਰ (Life Zone) ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਜੀਵ/ਜੈਵ ਮੰਡਲ (Bio Sphere) |
ਪ੍ਰਸ਼ਨ 17.
ਅਪਘਟਨ ਕਰਨ ਵਾਲੇ ਜੀਵਾਂ ਨਿਖੇੜਕਾਂ ਦੇ ਉਦਾਹਰਨ ਦਿਉ।
ਉੱਤਰ-
ਜੀਵਾਣੂ, ਉੱਲੀ, ਕੀੜੇ-ਮਕੌੜੇ ਆਦਿ।
ਪ੍ਰਸ਼ਨ 18.
ਵਾਤਾਵਰਣ ਦੇ ਪੰਜ ਮੁੱਖ ਆਧਾਰ ਕਿਹੜੇ ਹਨ ?
ਉੱਤਰ-
ਧਰਤੀ, ਜਲ, ਹਵਾ, ਉਰਜਾ ਅਤੇ ਪੁਲਾੜੇ॥
ਪ੍ਰਸ਼ਨ 19.
ਮਨੁੱਖੀ ਕਿਰਿਆਵਾਂ ਜਿਨ੍ਹਾਂ ਕਾਰਨ ਵਾਤਾਵਰਣ ਦੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਵੱਧ ਗਿਆ ਹੈ, ਦੀ ਸੂਚੀ ਬਣਾਉ।
ਉੱਤਰ-
ਸੜਕਾਂ, ਪੁਲਾਂ, ਸੁਰੰਗਾਂ ਆਦਿ ਦਾ ਨਿਰਮਾਣ, ਖੇਤੀ, ਉਦਯੋਗੀਕਰਨ ਆਦਿ।
ਪ੍ਰਸ਼ਨ 20.
ਕਿਨ੍ਹਾਂ ਵਿਧੀਆਂ ਰਾਹੀਂ ਲੋਕਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਲਈ ਜਾਗਰੁਕਤਾ ਵਧਾਈ ਜਾ ਸਕਦੀ ਹੈ ?
ਉੱਤਰ-
ਪੋਸਟਰਾਂ, ਰੈਲੀਆਂ, ਨਾਟਕਾਂ ਅਤੇ ਵਾਤਾਵਰਣ ਸੰਬੰਧੀ ਫਿਲਮਾਂ ਰਾਹੀਂ ਲੋਕਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਲਈ ਜਾਗਰੂਕਤਾ ਵਧਾਈ ਜਾ ਸਕਦੀ ਹੈ।
ਪ੍ਰਸ਼ਨ 21.
ਸੱਭਿਅਤਾ (Civilisation) ਦਾ ਅਰਥ ਸਪੱਸ਼ਟ ਕਰੋ।
ਉੱਤਰ-
ਸੱਭਿਅਤਾ ਤੋਂ ਭਾਵ ਇਕ ਸੰਪੂਰਨ ਦ੍ਰਿਸ਼ਟੀਕੋਣ ਤੋਂ ਹੈ ਜਿਸ ਵਿਚ ਗਿਆਨ, ਵਿਸ਼ਵਾਸ, ਕਲਾ, ਨੈਤਿਕ ਮੁੱਲ, ਕਾਨੂੰਨ, ਰੀਤੀ-ਰਿਵਾਜ ਅਤੇ ਸਮਾਜ ਦੇ ਆਦਰਸ਼ਾਂ ਦੇ ਰੂਪ ਵਿਚ ਮਨੁੱਖ ਦੀਆਂ ਗ੍ਰਹਿਣ ਕੀਤੀਆਂ ਆਦਤਾਂ ਆਦਿ ਸ਼ਾਮਿਲ ਹਨ।
ਪ੍ਰਸ਼ਨ 22.
ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਜ਼ਿਆਦਾ ਲਾਭ ਅਤੇ ਜ਼ਿਆਦਾ ਉਤਪਾਦਨ ਹੈ।
ਪ੍ਰਸ਼ਨ 23.
ਜੰਮੂ-ਕਸ਼ਮੀਰ ਦੇ ਲੋਕਾਂ ਦੀ ਪੀਣ ਵਾਲੀ ਚਾਹ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਕਾਹਵਾ।
ਪ੍ਰਸ਼ਨ 24.
ਵਾਤਾਵਰਣੀ ਅੰਸ਼ ਤੋਂ ਕੀ ਭਾਵ ਹੈ ?
ਉੱਤਰ-
ਉਹ ਕਾਰਕ ਜਿਹੜੇ ਵਾਤਾਵਰਣ ਨੂੰ ਬਦਲਣ ਦੀ ਤਾਕਤ ਰੱਖਦੇ ਹਨ, ਵਾਤਾਵਰਣੀ ਅੰਸ਼ ਅਖਵਾਉਂਦੇ ਹਨ ।
ਪ੍ਰਸ਼ਨ 25.
ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਕਿਹੜੇ ਸਾਧਨ ਵਰਤੇ ਜਾਂਦੇ ਹਨ ?
ਉੱਤਰ-
ਪੋਸਟਰ, ਰੈਲੀਆਂ, ਨਾਟਕਾਂ ਰਾਹੀਂ, ਫਿਲਮਾਂ ਰਾਹੀਂ, ਕਾਨਫਰੈਂਸਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 26.
CO2 ਵਾਤਾਵਰਣੀ ਅੰਸ਼ ਹੈ ਜਾਂ ਨਹੀਂ, ਕਿਉਂ ?
ਉੱਤਰ-
CO2 ਇਕ ਵਾਤਾਵਰਣੀ ਅੰਸ਼ ਹੈ, ਕਿਉਂਕਿ ਇਸ ਦੀ ਮਾਤਰਾ ਦੇ ਬਦਲਣ ਨਾਲ ਵਾਤਾਵਰਣ ਬਦਲ ਜਾਂਦਾ ਹੈ ।
ਪ੍ਰਸ਼ਨ 27.
ਮਨੁੱਖ ਦਾ ਵਾਤਾਵਰਣੀ ਗਤੀਵਿਧੀਆਂ ਵਿਚ ਕੀ ਰੁਤਬਾ ਹੈ ?
ਉੱਤਰ-
ਵਾਤਾਵਰਣੀ ਗਤੀਵਿਧੀਆਂ ਵਿਚ ਮਨੁੱਖ ਲਾਭ ਲੈਣ ਵਾਲਾ ਭਾਈਵਾਲ ਹੈ ।
ਪ੍ਰਸ਼ਨ 28.
ਧਰਤੀ ‘ਤੇ ਪਾਣੀ ਦੀ ਮਾਤਰਾ ਵਾਤਾਵਰਣ ਦਾ ਕਿਸ ਪ੍ਰਕਾਰ ਦਾ ਅੰਸ਼ ਹੈ ?
ਉੱਤਰ-
ਧਰਤੀ ‘ਤੇ ਪਾਣੀ ਦੀ ਮਾਤਰਾ ਵਾਤਾਵਰਣ ਦਾ ਭੌਤਿਕ ਅੰਸ਼ ਹੈ ।
ਪ੍ਰਸ਼ਨ 29.
ਧਰਤੀ ‘ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ ?
ਉੱਤਰ-
ਧਰਤੀ ‘ਤੇ 75% ਤੋਂ ਕੁੱਝ ਵੱਧ ਮਾਤਰਾ ਵਿਚ ਪਾਣੀ ਹੈ ।
ਪ੍ਰਸ਼ਨ 30.
ਪਹਾੜੀ ਇਲਾਕੇ ਦੇ ਲੋਕ ਜੰਮੂ-ਕਸ਼ਮੀਰ ਠੰਡ ਤੋਂ ਬਚਣ ਲਈ ਕਿਸ ਦੀ ਵਰਤੋਂ ਕਰਦੇ ਹਨ ?
ਉੱਤਰ-
ਕਾਂਗੜੀ ਅਤੇ ਫਿਰਨ ਦੀ ।
ਪ੍ਰਸ਼ਨ 31.
ਸਮੱਸਿਆ ਧਿਆਨ ਚੱਕਰ (Issue Attention Cycle) ਦਾ ਸੁਝਾਅ ਕਿਸ ਨੇ ਦਿੱਤਾ ਅਤੇ ਇਸਦੇ ਕਿੰਨੇ ਪੜਾਅ ਹਨ ?
ਉੱਤਰ-
ਸਮੱਸਿਆ ਧਿਆਨ ਚੱਕਰ (Issue Attention Cycle) ਦਾ ਸੁਝਾਅ ਡਾਊਨ (Down) ਨੇ ਦਿੱਤਾ, ਇਸਦੇ ਪੰਜ ਪੜਾਅ ਹਨ ।
ਪ੍ਰਸ਼ਨ 32.
ਲਾਭ ਲੈਣ ਵਾਲੇ ਭਾਈਵਾਲ ਤੋਂ ਕੀ ਭਾਵ ਹੈ ?
ਉੱਤਰ-
ਕੋਈ ਵੀ ਜੀਵ ਜਾਂ ਕੋਈ ਵੀ ਚੀਜ ਜੋ ਕਿਸੇ ਵੀ ਸੰਸਥਾ ਜਾਂ ਗਤੀਵਿਧੀ ਵਿੱਚੋਂ ਲਾਭ ਪ੍ਰਾਪਤ ਕਰਦਾ ਹੈ, ਲਾਭ ਲੈਣ ਵਾਲਾ ਭਾਈਵਾਲ ਮੰਨਿਆ ਜਾਂਦਾ ਹੈ ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਵਾਤਾਵਰਣ ਤੋਂ ਕੀ ਭਾਵ ਹੈ ? ਇਸਦੇ ਕਾਰਕਾਂ ਦੇ ਨਾਂ ਅਤੇ ਉਦਾਹਰਨ ਦਿਉ।
ਉੱਤਰ-
ਵਾਤਾਵਰਣ (Environment)-ਵਾਤਾਵਰਣ ਅਸਲ ਵਿਚ ਭੌਤਿਕ, ਰਸਾਇਣਿਕ ਅਤੇ ਜੈਵਿਕ ਅੰਗਾਂ ਦਾ ਇਕ ਸਮੂਹ ਹੁੰਦਾ ਹੈ ਜਿਸ ਉੱਪਰ ਜੀਵ ਜਾਂ ਪਰਿਸਥਿਤਕੀ ਸਮੂਹ ਦਾ ਸਰੂਪ ਅਤੇ ਜੀਵਨ ਨਿਰਭਰ ਕਰਦਾ ਹੈ। ਵਾਤਾਵਰਣ ਦੇ ਇਹਨਾਂ ਸਾਰੇ ਅੰਸ਼ਾਂ ਨੂੰ ਵਾਤਾਵਰਣੀ ਕਾਰਕ ਮੰਨਿਆ ਜਾਂਦਾ ਹੈ। ਇਹਨਾਂ ਕਾਰਕਾਂ ਦੀਆਂ ਦੋ ਕਿਸਮਾਂ ਹਨ –
- ਅਜੈਵ ਕਾਰਕ (Abiotic factors)
- ਜੈਵ ਕਾਰਕ (Biotic factors) ।
ਜੈਵ ਕਾਰਕਾਂ ਦੇ ਉਦਾਹਰਨ ਹਨ-ਮਨੁੱਖ, ਪੌਦੇ ਅਤੇ ਸੂਖਮਜੀਵ ਅਜੈਵ ਕਾਰਕਾਂ ਦੇ ਉਦਾਹਰਨ ਹਨ-ਪਾਣੀ, ਤਾਪਮਾਨ, ਹਵਾ, ਆਦਿ ।
ਪ੍ਰਸ਼ਨ 2.
ਵਾਯੂ ਮੰਡਲ (Atmosphere) ਕੀ ਹੈ ? ਇਸ ਦਾ ਮਹੱਤਵ ਸਪੱਸ਼ਟ ਕਰੋ ।
ਉੱਤਰ-
ਵਾਯੂ ਮੰਡਲ (Atmosphere) ਜੀਵਨ-ਰੱਖਿਅਕ ਗੈਸਾਂ ਦਾ ਸਮੂਹ ਹੈ ਜੋ ਧਰਤੀ ਦੇ ਚਾਰੇ ਪਾਸੇ ਫੈਲਿਆ ਹੋਇਆ ਹੈ। ਵਾਯੂ ਮੰਡਲ ਦੀਆਂ ਗੈਸਾਂ ਖਾਸ ਕਰਕੇ CO2 ਅਤੇ O2 ਧਰਤੀ ‘ਤੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਜਿਵੇਂ O2, ਗੈਸ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੇ ਜੀਵਨ ਦੀ ਹੋਂਦ ਅਸੰਭਵ ਨਹੀਂ ਹੈ ਕਿਉਂਕਿ ਹਰ ਪ੍ਰਕਾਰ ਦੇ ਜੀਵਾਂ (ਜੰਤੁ ਅਤੇ ਪੌਦੇ) ਨੂੰ ਸਾਹ ਕਿਰਿਆ ਲਈ ਜ਼ਰੂਰੀ ਹੈ। ਇਸੇ ਪ੍ਰਕਾਰ CO2 (ਕਾਰਬਨ ਡਾਈਆਕਸਾਈਡ ਦਾ ਵੀ ਬਹੁਤ ਮਹੱਤਵ ਹੈ ਕਿਉਂਕਿ CO2 ਨੂੰ ਉਤਪਾਦਕ ਪੌਦੇ ਵਰਤ ਕੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਭੋਜਨ ਤਿਆਰ ਕੀਤਾ ਜਾਂਦਾ ਹੈ।
ਵਾਤਾਵਰਣ ਦਾ ਮਹੱਤਵ (Importance of Atmosphere)-ਵਾਤਾਵਰਣ ਗਰੀਨ ਹਾਉਸ ਜੋ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਦਾ ਹੈ।
ਪਰੰਤੂ ਅੱਜ-ਕਲ ਵਧ ਰਹੀ ਆਬਾਦੀ ਅਤੇ ਪ੍ਰਦੂਸ਼ਣ ਕਾਰਨ CO2, ਦੀ ਮਾਤਰਾ ਲੋੜ ਤੋਂ ਜ਼ਿਆਦਾ ਵੱਧਣ ਨਾਲ ਵਾਤਾਵਰਣ ਦਾ ਤਾਪਮਾਨ ਲੋੜ ਤੋਂ ਜ਼ਿਆਦਾ ਵੱਧ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿਚ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਵਾਯੂ ਮੰਡਲ ਵਰਖਾ ਦੀ ਮਾਤਰਾ ਨੂੰ ਵੀ ਸੰਤੁਲਿਤ ਰੱਖਣ ਵਿਚ ਸਹਾਈ ਹੁੰਦਾ ਹੈ।
ਪ੍ਰਸ਼ਨ 3.
ਖ਼ਪਤਕਾਰ (Consumers) ਕੀ ਹਨ ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਖ਼ਪਤਕਾਰ (Consumers)-ਉਹ ਜੀਵ ਜੋ ਆਪਣਾ ਭੋਜਨ ਆਪ ਬਣਾਉਣ ਦੇ ਸਮਰੱਥ ਨਹੀਂ ਹੁੰਦੇ ਅਤੇ ਭੋਜਨ ਲਈ ਪੌਦਿਆਂ ਅਤੇ ਦੁਸਰੇ ਜੀਵਾਂ ਉੱਪਰ ਨਿਰਭਰ ਕਰਦੇ ਹਨ, ਨੂੰ ਖ਼ਪਤਕਾਰ ਕਿਹਾ ਜਾਂਦਾ ਹੈ ।
ਇਹਨਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ –
- ਪਹਿਲੇ ਦਰਜੇ ਦੇ ਖ਼ਪਤਕਾਰ (Primary Consumers-ਇਹ ਉਹ ਜੀਵ ਹੁੰਦੇ ਹਨ ਜੋ ਪੌਦਿਆਂ ਤੋਂ ਹੀ ਆਪਣਾ ਭੋਜਨ ਲੈਂਦੇ ਹਨ, ਉਹਨਾਂ ਨੂੰ ਸ਼ਾਕਾਹਾਰੀ ਜਾਂ ਪਹਿਲੇ ਦਰਜੇ ਦੇ ਖਪਤਕਾਰ ਕਿਹਾ ਜਾਂਦਾ ਹੈ ; ਜਿਵੇਂ-ਹਿਰਨ, ਗਾਂ, ਮੱਝ, ਖਰਗੋਸ਼, ਹਾਥੀ ਆਦਿ।
- ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers)-ਉਹ ਜੀਵ ਜੋ ਸ਼ਾਕਾਹਾਰੀਆਂ ਦਾ ਸ਼ਿਕਾਰ ਕਰ ਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਮਾਸਾਹਾਰੀ ਜਾਂ ਦੂਸਰੇ ਦਰਜੇ ਦੇ ਖਪਤਕਾਰ ਕਿਹਾ ਜਾਂਦਾ ਹੈ. ; ਜਿਵੇਂ-ਸ਼ੇਰ, ਡੱਡੂ, ਛੋਟੀਆਂ ਮੱਛੀਆਂ ।
- ਤੀਜੇ ਦਰਜੇ ਦੇ ਖ਼ਪਤਕਾਰ (Tertiary Consumers)-ਇਹ ਜੀਵ ਦੂਜੇ ਦਰਜੇ ਦੇ ਖ਼ਪਤਕਾਰਾਂ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂਕਿ-ਸੱਪ, ਵੱਡੇ ਆਕਾਰ ਦੀਆਂ ਮੱਛੀਆਂ ਆਦਿ ।
- ਚੌਥੇ ਦਰਜੇ ਦੇ ਖ਼ਪਤਕਾਰ (Quaternary Consumers)-ਇਹ ਖ਼ਪਤਕਾਰ ਪਹਿਲੇ ਦਰਜੇ ਦੇ ਖ਼ਪਤਕਾਰ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂਕਿਬਾਘ, ਬੱਬਰ ਸ਼ੇਰ ਅਤੇ ਬਾਜ਼ ਆਦਿ ।
ਪ੍ਰਸ਼ਨ 4.
ਨਿਖੇੜਕ ਕੀ ਹੁੰਦੇ ਹਨ ? ਇਹਨਾਂ ਦਾ ਕੁਦਰਤ ਵਿਚ ਕੀ ਮਹੱਤਵ ਹੈ ?
ਉੱਤਰ-
ਨਿਖੇੜਕ (Decomposersਉਹ ਸੂਖ਼ਮ ਜੀਵ ਜਿਹੜੇ ਮਰੇ ਹੋਏ ਜਾਨਵਰਾਂ ਅਤੇ ਪੌਦਿਆਂ ਆਦਿ ਦੇ ਅਵਸ਼ੇਸ਼ਾਂ ਨੂੰ ਐਂਜ਼ਾਇਮਾਂ ਦਾ ਰਿਸਾਉ ਕਰਕੇ ਅਪਘਟਿਤ ਕਰਦੇ ਹਨ ਅਤੇ ਅਪਘਟਨ ਦੌਰਾਨ ਬਹੁਤ ਸਾਰੇ ਕਾਰਬਨੀ ਤੱਤ, ਗੈਸਾਂ ਅਤੇ ਅਕਾਰਬਨੀ ਤੱਤ ਪੈਦਾ ਕਰਦੇ ਹਨ, ਨਿਖੇੜਕ ਅਖਵਾਂਉਦੇ ਹਨ , ਜਿਵੇਂ-ਉੱਲੀ ਅਤੇ ਜੀਵਾਣੂ |
ਨਿਖੇੜਕਾਂ ਦਾ ਮਹੱਤਵ (Importance of Decomposers-ਨਿਖੇੜਕਾਂ ਦੀ ਕੁਦਰਤ ਵਿਚ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਦੁਆਰਾ ਅਪਘਟਿਤ ਵਸਤਾਂ ਵਿਚੋਂ ਨਿਕਲੇ ਕਾਰਬਨੀ ਪਦਾਰਥ ਅਤੇ ਅਕਾਰਬਨੀ ਤੱਤ ਮਿੱਟੀ ਵਿਚ ਮਿਲ ਜਾਣ ਤੇ ਇਸ ਨੂੰ ਉਪਜਾਉ ਬਣਾਉਂਦੇ ਹਨ ਅਤੇ ਅਪਘਟਨ ਸਮੇਂ ਨਿਕਲੀਆਂ ਗੈਸਾਂ ਵਾਯੂ ਮੰਡਲ ਵਿਚ ਜਾ ਕੇ ਇਸ ਦੇ ਸੰਤੁਲਨ ਨੂੰ ਬਣਾਉਣ ਵਿਚ ਮਦਦ ਕਰਦੀਆਂ ਹਨ। ਇਸ ਪ੍ਰਕਾਰ ਵਾਤਾਵਰਣ ਵਿਚ ਸਾਰੇ ਤੱਤਾਂ ਦੀ ਮਾਤਰਾ ਅਪਘਟਕਾਂ ਕਾਰਨ ਹੀ ਸੰਤੁਲਨ ਵਿਚ ਰਹਿੰਦੀ ਹੈ। ਇਨ੍ਹਾਂ ਨੂੰ ਕੁਦਰਤੀ ਸਫ਼ਾਈ ਸੇਵਕ ਵੀ ਕਹਿੰਦੇ ਹਨ ।
ਪ੍ਰਸ਼ਨ 5.
ਸਮਾਜਿਕ ਵਾਤਾਵਰਣ (Social Environment) ‘ਤੇ ਇਕ ਸੰਖੇਪ ਨੋਟ ਲਿਖੋ।
ਉੱਤਰ-
ਮਨੁੱਖ ਸਮਾਜਿਕ ਵਾਤਾਵਰਣ (Social Environment) ਦਾ ਇਕ ਮਹੱਤਵਪੂਰਨ ਅੰਸ਼ ਹੈ। ਇਸ ਨੇ ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਅੰਸ਼ਾਂ ਨੂੰ ਆਪਣੀ ਲੋੜ ਅਨੁਸਾਰ ਢਾਲ ਲਿਆ ਹੈ। ਆਪਣੀ ਅਕਲ ਦਾ ਪ੍ਰਯੋਗ ਕਰ ਕੇ ਇਸ ਨੇ ਸਾਰੇ ਵਾਤਾਵਰਣੀ ਕਾਰਕਾਂ ਨੂੰ ਵੀ ਆਪਣੇ ਅਨੁਕੂਲ ਕਰ ਲਿਆ ਹੈ। ਮਨੁੱਖ ਨੇ ਮਨੁੱਖੀ ਸਮਾਜ ਅਤੇ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਖੇਤੀ-ਬਾੜੀ, ਉਦਯੋਗ-ਧੰਦੇ, ਘਰਾਂ ਦੀ ਉਸਾਰੀ, ਆਵਾਜਾਈ ਦੇ ਸਾਧਨ ਅਤੇ ਸੰਚਾਰ ਦੇ ਸਾਧਨਾਂ ਆਦਿ ਦਾ ਵਿਕਾਸ ਕੀਤਾ। ਇਸ ਦੇ ਨਾਲ-ਨਾਲ ਮਨੁੱਖ ਨੇ ਸਮਾਜਿਕ ਢਾਂਚੇ ਵਿਚ ਲੋੜੀਂਦੀਆਂ ਤਬਦੀਲੀਆਂ ਵੀ ਕੀਤੀਆਂ ਹਨ।
ਸਭ ਤੋਂ ਪਹਿਲਾਂ ਮਨੁੱਖ ਨੇ ਖੇਤੀ-ਬਾੜੀ ਨੂੰ ਕਿੱਤੇ ਵਜੋਂ ਅਪਣਾਇਆ, ਫਿਰ ਹੌਲੀ-ਹੌਲੀ ਉੱਨਤੀ ਵੱਲ ਵੱਧਦਿਆਂ ਛੋਟੇ-ਛੋਟੇ ਉਦਯੋਗਾਂ ਦੀ ਸਥਾਪਨਾ ਕੀਤੀ, ਪਹੀਏ ਦੀ ਖੋਜ ਕੀਤੀ ਅਤੇ ਇਸ ਤਰ੍ਹਾਂ ਤਰੱਕੀ ਕਰਦੇ ਹੋਏ ਉਦਯੋਗਿਕ ਕ੍ਰਾਂਤੀ ਵੀ ਲੈ ਆਂਦੀ। ਅੱਜ ਦਾ ਮਨੁੱਖ ਕੁਦਰਤੀ ਸੰਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਿਹਾ ਹੈ।ਜਿਸ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਰਿਹਾ ਹੈ। ਸਮਾਜਿਕ ਗਤੀਵਿਧੀਆਂ ਸਾਡੇ ਸਭਿਆਚਾਰ ਅਤੇ ਸਮਾਜਿਕ ਮੁੱਲ/ਕਦਰਾਂ-ਕੀਮਤਾਂ ਅਤੇ ਦ੍ਰਿਸ਼ਟੀਕੋਣ ‘ਤੇ ਵੀ ਨਿਰਭਰ ਕਰਦੀਆਂ ਹਨ।
ਸਮਾਜਿਕ ਵਾਤਾਵਰਣ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਸੰਸਥਾਵਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਹ ਸੰਸਥਾਵਾਂ ਮਨੁੱਖ ਦੁਆਰਾ ਕੁਦਰਤੀ ਸੰਸਾਧਨਾਂ ਦੀ ਵਰਤੋਂ ਨੂੰ ਕਾਬੂ ਵਿਚ ਰੱਖਦੀਆਂ ਹਨ। ਇਸ ਤਰ੍ਹਾਂ ਮਨੁੱਖ, ਸਮਾਜ ਅਤੇ ਕੁਦਰਤੀ ਵਾਤਾਵਰਣ ਆਪਸ ਵਿਚ ਸੰਬੰਧਿਤ ਹੁੰਦੇ ਹਨ।
ਪ੍ਰਸ਼ਨ 6.
ਸੱਭਿਅਤਾਵਾਂ ਦੇ ਵਧਣ-ਫੁਲਣ ਅਤੇ ਖ਼ਤਮ ਹੋਣ ਲਈ ਵਾਤਾਵਰਣ ਕਿਸ ਤਰ੍ਹਾਂ ਜ਼ਿੰਮੇਵਾਰ ਹੈ ?
ਉੱਤਰ-
ਸੱਭਿਅਤਾਵਾਂ ਉਸੇ ਥਾਂ ਤੇ ਵੱਧ-ਫੁਲ ਸਕਦੀਆਂ ਹਨ, ਜਿੱਥੇ ਮਨੁੱਖ ਦੀਆਂ ਤਿੰਨੇ ਜ਼ਰੂਰਤਾਂ, ਰੋਟੀ, ਕੱਪੜਾ ਅਤੇ ਮਕਾਨ ਆਸਾਨੀ ਨਾਲ ਪੂਰੀਆਂ ਹੋ ਸਕਦੀਆਂ ਹੋਣ । ਜੇਕਰ ਵਾਤਾਵਰਣ ਇਨ੍ਹਾਂ ਲਈ ਮਾਫ਼ਿਕ ਸਾਧਨ ਮੁਹੱਇਆ ਕਰਾ ਸਕਦਾ ਹੈ ਤਾਂ ਸੱਭਿਅਤਾਵਾਂ ਤੇਜ਼ੀ ਨਾਲ ਵੱਧਣ-ਫੁਲਣਗੀਆਂ ਅਤੇ ਦੇਰ ਤਕ ਅਪਣੀ ਹੋਂਦ ਬਣਾ ਕੇ ਰੱਖਣ ਵਿਚ ਕਾਮਯਾਬ ਹੋ ਸਕਣਗੀਆਂ |
ਪ੍ਰਸ਼ਨ 7.
ਜੇਕਰ ਸਵੈ-ਪੋਸ਼ੀ ਜੀਵ (Autotrophs) ਲੁਪਤ ਹੋ ਜਾਣਗੇ ਤਾਂ ਪਰ-ਪੋਸ਼ੀ ਜੀਵ (Heterotrophs) ਆਪਣੇ ਆਪ ਮੁੱਕ ਜਾਣਗੇ । ਇਸ ਕਥਨ ‘ਤੇ ਆਪਣੇ ਵਿਚਾਰ ਦੱਸੋ !
ਉੱਤਰ-
ਸਵੈ-ਪੋਸ਼ੀ ਜੀਵ ਆਪਣੇ ਲਈ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਹਨ। ਅਤੇ ਇਹ ਧਰਤੀ ਉੱਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੁੰਦੇ ਹਨ | ਪਰ-ਆਹਾਰੀ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਹਨ ਅਤੇ ਭੋਜਨ ਲਈ ਸਵੈ-ਪੋਸ਼ੀ ਜੀਵਾਂ ਤੇ ਨਿਰਭਰ ਕਰਦੇ ਹਨ । ਇਸ ਕਰਕੇ ਇਹ ਗੱਲ ਪੂਰੀ ਤਰ੍ਹਾਂ ਸਹੀ ਹੈ ਕਿ ਸਵੈ-ਪੋਸ਼ੀਆਂ ਦੇ ਲੁਪਤ ਹੋਣ ਤੇ ਪਰ-ਆਹਾਰੀ ਜੀਵ ਭੁੱਖੇ ਰਹਿਣ ਕਰਕੇ ਮਰ ਜਾਣਗੇ ਅਤੇ ਅਖ਼ੀਰ ਵਿਚ ਉਹ ਵੀ ਲੁਪਤ ਹੋ ਜਾਣਗੇ ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1.
ਪੂੰਜੀਵਾਦੀ ਸਮਾਜ (Capitalist Society) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਵਿਵਸਥਾਵਾਂ ਵਾਤਾਵਰਣ ਨੂੰ ਆਪਣੇ ਵੱਖ-ਵੱਖ ਦ੍ਰਿਸ਼ਟੀਕੋਣ ਕਾਰਨ ਪ੍ਰਭਾਵਿਤ ਕਰਦੀਆਂ ਹਨ। ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਜ਼ਿਆਦਾ ਉਤਪਾਦਨ ਅਤੇ ਜ਼ਿਆਦਾ ਲਾਭ ਪ੍ਰਾਪਤ ਕਰਨਾ ਹੈ। ਇਸ ਸਮਾਜ ਵਿਚ ਉੱਚ-ਪੱਧਰ ਦੀ ਤਕਨੀਕ ਦਾ ਵਿਕਾਸ ਹੋਇਆ ਹੈ|ਇਹ ਸਮਾਜ ਆਪਣੇ ਨਿੱਜੀ ਸਵਾਰਥ ਨੂੰ ਪੂਰਾ ਕਰਨ ਲਈ ਕੁਦਰਤੀ ਸਾਧਨਾਂ ਦਾ ਲੋੜ ਤੋਂ ਵੱਧ ਸ਼ੋਸ਼ਣ ਕਰ ਰਿਹਾ ਹੈ।
ਪ੍ਰਸ਼ਨ 2.
ਅਜੋਕੇ ਯੁੱਗ ਦੇ ਸਭਿਆਚਾਰ ਅਤੇ ਸੱਭਿਅਤਾ ਸਾਡੇ ਵਾਤਾਵਰਣ ਨਾਲ ਕਿਵੇਂ ਸੰਬੰਧਿਤ ਹਨ ?
ਉੱਤਰ-
ਅਜੋਕੇ ਯੁੱਗ ਵਿਚ ਵੀ ਬਹੁਤ ਸਾਰੇ ਉਦਾਹਰਨ ਮਿਲਦੇ ਹਨ ਜੋ ਅਜੋਕੇ ਵਾਤਾਵਰਣ ਨੂੰ ਪੁਰਾਤਨ ਭਾਰਤੀ ਸੱਭਿਅਤਾ ਅਤੇ ਸਭਿਆਚਾਰ ਨਾਲ ਜੋੜ ਦਿੰਦੇ ਹਨ।
ਇਹ ਸੰਬੰਧ ਹੇਠ ਲਿਖੀਆਂ ਉਦਾਹਰਨਾਂ ਨਾਲ ਸਪੱਸ਼ਟ ਹੁੰਦਾ ਹੈ –
ਜੰਮੂ-ਕਸ਼ਮੀਰ ਦੀ ਜਲਵਾਯੂ ਬਹੁਤ ਠੰਡੀ ਹੈ ਜਿਸ ਕਾਰਨ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਇਸ ਜਲਵਾਯੂ ਦੇ ਅਨੁਕੂਲ ਹੀ ਵਸਤਾਂ ਨੂੰ ਆਪਣੇ ਸਭਿਆਚਾਰ ਵਿਚ ਸ਼ਾਮਿਲ ਕਰ ਲਿਆ ਹੈ। ਜਿਵੇਂ ਠੰਡ ਤੋਂ ਬਚਣ ਲਈ ਇਹ ਗਰਮ ਲੰਬਾ ਕੋਟ ਪਾਉਂਦੇ ਹਨ। ਜਿਸ ਨੂੰ ‘ਫਿਰਨ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਠੰਡ ਤੋਂ ਬਚਣ ਲਈ ਅੱਗ ਸੇਕਣ ਲਈ ਇਹ ਲੋਗ ਇਕ ਵਿਸ਼ੇਸ਼ ਕਿਸਮ ਦੀ ਅੰਗੀਠੀ ਦਾ ਉਪਯੋਗ ਕਰਦੇ ਹਨ ਜਿਸਨੂੰ “ਕਾਂਗੜੀ ਕਿਹਾ ਜਾਂਦਾ ਹੈ।
ਆਪਣੇ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਇਹ ਲੋਕ ਇਕ ਖਾਸ ਕਿਸਮ ਦੀ ਚਾਹ ਤਿਆਰ ਕਰਦੇ ਹਨ ਜਿਸਨੂੰ “ਕਾਹਵਾ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਰਾਜਸਥਾਨ ਦੀ ਜਲਵਾਯੂ ਖੁਸ਼ਕ ਅਤੇ ਗਰਮ ਹੁੰਦੀ ਹੈ। ਜਿਸ ਕਾਰਨ ਇੱਥੋਂ ਦੇ ਲੋਕ ਸਿਰ ਤੇ ਇਕ ਲੰਬੀ ਪਗੜੀ ਬੰਨ੍ਹਦੇ ਹਨ ਜੋ ਵਾਤਾਨੁਕੂਲਨ ਵਿਚ ਮਦਦ ਕਰਦੀ ਹੈ। ਦੱਖਣ ਭਾਰਤ ਦੇ ਰਾਜਾਂ ਵਿਚ ਵਾਤਾਵਰਣ ਗਰਮ ਤੇ ਹੁੰਮਸ ਭਰਿਆ ਹੁੰਦਾ ਹੈ ਜਿਸ ਕਰਕੇ ਉੱਥੋਂ ਦੇ ਲੋਕ ਸੁਤੀ ਲੰਗੀ, ਸੁਤੀ ਕੁੜਤਾ ਪਾਉਂਦੇ ਹਨ ਅਤੇ ਆਪਣੇ ਮੋਢੇ ਤੇ ਅੰਗ ਵਸਤਰ ਰੱਖਦੇ ਹਨ। ਇਸ ਤਰ੍ਹਾਂ ਹਰੇਕ ਵਿਅਕਤੀ ਦੀ ਭਾਸ਼ਾ, ਖਾਣ-ਪੀਣ, ਆਦਤਾਂ, ਜੀਵਨ ਸ਼ੈਲੀ ਅਤੇ ਪੂਜਾ ਵਿਧੀਆਂ ਵੀ ਉਸਦੀ ਸੱਭਿਅਤਾ ਅਨੁਸਾਰ ਹੁੰਦੀਆਂ ਹਨ।
ਪ੍ਰਸ਼ਨ 3.
ਸਵੈ-ਪੋਸ਼ੀ ਜੀਵਾਂ ਅਤੇ ਪਰ-ਆਹਾਰੀ ਜੀਵਾਂ ਵਿਚ ਅੰਤਰ ਦਿਉ।
ਉੱਤਰ –
ਸਵੈ-ਪੋਸ਼ੀ ਜੀਵ (Autotrophs) | ਪਰ-ਆਹਾਰੀ ਜੀਵ (Heterotrophs) |
1. ਉਹ ਸਜੀਵ ਜੋ ਆਪਣੇ ਕਾਰਬਨੀ ਤੱਤਾਂ ਦਾ ਨਿਰਮਾਣ ਸਰਲ ਤੱਤਾਂ (CO2, H2O) ਤੋਂ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨਾਲ ਕਰਦੇ ਹਨ। | 1. ਉਹ ਸਜੀਵ ਜਿਨ੍ਹਾਂ ਵਿਚ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨਹੀਂ ਹੁੰਦੀ ਅਤੇ ਇਹ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ । ਇਹ ਉਤਪਾਦਕਾਂ ਦੁਆਰਾ ਤਿਆਰ ਕੀਤੇ ਗਏ ਭੋਜਨ ‘ਤੇ ਨਿਰਭਰ ਕਰਦੇ ਹਨ । |
2. ਉਹ CO2, ਦੀ ਖਪਤ ਕਰਦੇ ਹਨ ਅਤੇ O2, ਪੈਦਾ ਕਰਦੇ ਹਨ । | 2. ਉਹ O2 ਦੀ ਖਪਤ ਕਰਦੇ ਹਨ ਅਤੇ CO2 ਪੈਦਾ ਕਰਦੇ ਹਨ । |
3. ਉਦਾਹਰਨ-ਹਰੇ ਪੌਦੇ, ਹਰੀ ਕਾਈ, ਗੰਧਕ ਜੀਵਾਣੂ ਆਦਿ। | 3. ਉਦਾਹਰਨ-ਮੱਝ, ਹਿਰਨ, ਸ਼ੇਰ, ਚੀਤਾ ਆਦਿ । |
ਪ੍ਰਸ਼ਨ 4.
ਖ਼ਪਤਕਾਰਾਂ ਦੀਆਂ ਅਲੱਗ-ਅਲੱਗ ਕਿਸਮਾਂ ਦੱਸੋ।
ਉੱਤਰ-
ਖ਼ਪਤਕਾਰਾਂ ਦੀਆਂ ਅਲੱਗ-ਅਲੱਗ ਕਿਸਮਾਂ ਇਸ ਤਰ੍ਹਾਂ ਹਨ –
- ਪਹਿਲੇ ਪੱਧਰ ਦੇ ਖ਼ਪਤਕਾਰ (Primary Consumers)-ਇਹਨਾਂ ਵਿਚ ਹਰੇ ਪੌਦੇ ਖਾਣ ਵਾਲੇ ਜੀਵ, ਜਿਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ, ਸ਼ਾਮਿਲ ਹਨ ; ਜਿਵੇਂ-ਗਾਂ, ਹਿਰਨ, ਮੱਝ ਆਦਿ।
- ਦੂਸਰੇ ਪੱਧਰ ਦੇ ਖ਼ਪਤਕਾਰ (Secondary Consumers)-ਇਹਨਾਂ ਵਿਚ ਮਾਸਾਹਾਰੀ ਜੀਵ ਸ਼ਾਮਲ ਹਨ ਜੋ ਸ਼ਾਕਾਹਾਰੀਆਂ ਦਾ ਮਾਸ ਖਾ ਕੇ ਜੀਵਨ ਚਲਾਉਂਦੇ ਹਨ । ਇਹਨਾਂ ਨੂੰ ਮਾਸ ਖੋਰ ਵੀ ਆਖਦੇ ਹਨ , ਜਿਵੇਂ-ਲੂੰਮੜੀ, ਛੋਟੀ ਮੱਛੀ ਆਦਿ।
- ਤੀਸਰੇ ਪੱਧਰ ਦੇ ਖ਼ਪਤਕਾਰ (Tertiary Consumers)-ਇਹਨਾਂ ਵਿਚ ਉਹ ਮਾਸਾਹਾਰੀ ਜੀਵ ਆਉਂਦੇ ਹਨ ਜੋ ਆਪਣਾ ਭੋਜਨ ਦੂਸਰੇ ਪੱਧਰ ਦੇ ਖ਼ਪਤਕਾਰਾਂ ਦਾ ਮਾਸ ਖਾ ਕੇ ਪ੍ਰਾਪਤ ਕਰਦੇ ਹਨ , ਜਿਵੇਂ-ਭੇੜੀਆ, ਵੱਡੀ ਮੱਛਲੀ ਅਤੇ ਸੱਪ ਆਦਿ ।
- ਚੌਥੇ ਪੱਧਰ ਦੇ ਖ਼ਪਤਕਾਰ (Quatermary Consumers)-ਇਹਨਾਂ ਵਿਚ ਉਹ ਖ਼ਪਤਕਾਰ ਜੀਵ ਸ਼ਾਮਿਲ ਹਨ ਜੋ ਤੀਸਰੇ ਪੱਧਰ ਦੇ ਮਾਸਾਹਾਰੀ ਜੀਵਾਂ ਦਾ ਮਾਸ ਭੋਜਨ ਵਜੋਂ ਖਾਂਦੇ ਹਨ ; ਜਿਵੇਂ-ਸ਼ੇਰ, ਚੀਤਾ, ਦੁਆ ਆਦਿ । ਇਹ ਪਾਣੀ ਪਹਿਲੇ ਦਰਜੇ ਦੇ ਖਪਤਕਾਰਾਂ ਦਾ ਸ਼ਿਕਾਰ ਕਰਕੇ ਮਾਸ ਖਾਂਦੇ ਹਨ ।
ਪ੍ਰਸ਼ਨ 5.
ਰਾਜਸਥਾਨ ਦੇ ਲੋਕ ਗਰਮੀ ਤੋਂ ਬਚਣ ਲਈ ਕੀ ਕਰਦੇ ਹਨ ?
ਉੱਤਰ-
ਰਾਜਸਥਾਨ ਦੇ ਰੇਤੀਲੇ ਵਾਤਾਵਰਣ ਕਾਰਨ ਉੱਥੋਂ ਦੀ ਜਲਵਾਯੁ ਦਿਨ ਸਮੇਂ ਬਹੁਤ ਹੀ ਗਰਮ ਹੁੰਦੀ ਹੈ। ਇਸ ਤੋਂ ਬਚਣ ਲਈ ਉੱਥੋਂ ਦੇ ਲੋਕ ਆਪਣੇ ਸਿਰ ‘ਤੇ ਇਕ ਲੰਬੀ ਪਗੜੀ ਬੰਨਦੇ ਹਨ ਜੋ ਵਾਤਾਨੁਕੂਲਨ ਦਾ ਕੰਮ ਕਰਦੀ ਹੈ। ਆਪਣੀਆਂ ਨਾਸਾਂ ਅਤੇ ਮੂੰਹ ਨੂੰ ਮਿੱਟੀ ਅਤੇ ਗਰਮੀ ਤੋਂ ਬਚਾਉਣ ਲਈ ਵੱਡੀਆਂ-ਵੱਡੀਆਂ ਮੁੱਛਾਂ ਰੱਖਦੇ ਹਨ। ਔਰਤਾਂ ਮਿੱਟੀ ਅਤੇ ਗਰਮੀ ਤੋਂ ਬਚਣ ਲਈ ਲੰਬਾ ਘੁੰਡ ਕੱਢ ਕੇ ਰੱਖਦੀਆਂ ਹਨ।
ਪ੍ਰਸ਼ਨ 6.
ਇਸ ਗੱਲ ਵਿਚ ਕਿੰਨੀ ਕੁ ਸਚਾਈ ਹੈ ਕਿ ਮਸ਼ੀਨਾਂ ਅਤੇ ਤਕਨੀਕੀ ਵਿਕਾਸ ਨੇ ਵਾਤਾਵਰਣ ਦੇ ਸਾਰੇ ਅੰਗਾਂ ‘ਤੇ ਅਸਰ ਪਾਇਆ ਹੈ ?
ਉੱਤਰ-
ਮਸ਼ੀਨਾਂ ਅਤੇ ਤਕਨੀਕੀ ਵਿਕਾਸ ਨੇ ਵਾਤਾਵਰਣ ਦੇ ਸਾਰੇ ਅੰਗਾਂ ਭਾਵ ਜੈਵਿਕ ਅੰਗਾਂ ਅਤੇ ਅਜੈਵਿਕ ਅੰਗਾਂ ’ਤੇ ਚੰਗੇ ਅਤੇ ਮਾੜੇ ਪ੍ਰਭਾਵ ਪਾਏ ਹਨ । ਜੈਵਿਕ ਅੰਗਾਂ ਵਿਚ ਧਰਤੀ ‘ਤੇ ਪੇੜ-ਪੌਦਿਆਂ ਅਤੇ ਜੀਵਾਂ ਦੀਆਂ ਕਈ ਨਵੀਆਂ ਕਿਸਮਾਂ ਦੇ ਵਿਕਾਸ ਅਤੇ ਪੁਰਾਣੀਆਂ ਕਿਸਮਾਂ ਦੇ ਲੁਪਤ ਹੋਣ ਵਿਚ ਭਾਰੀ ਯੋਗਦਾਨ ਪਾਇਆ ਹੈ । ਮਸ਼ੀਨਾਂ ਚਲਾਉਣ ਵਾਸਤੇ ਬਾਲਣ ਦੀ ਲੋੜ ਪੈਂਦੀ ਹੈ ਅਤੇ ਇਸ ਲਈ ਕੁਦਰਤੀ ਸੋਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਜਿਸ ਨਾਲ ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਅੰਗਾਂ ਵਿਚਲਾ ਸੰਤੁਲਨ ਵਿਗੜ ਜਾਂਦਾ ਹੈ ।
ਇਸ ਨਾਲ ਕੁਦਰਤੀ ਆਫਤਾਵਾਂ ; ਜਿਵੇਂ-ਹੜ੍ਹ, ਸੋਕਾ, ਭੂਚਾਲ, ਸੁਨਾਮੀ ਆਦਿ ਆਪਣਾ ਰੂਪ ਵਿਖਾਉਂਦੀਆਂ ਹਨ । ਇਨ੍ਹਾਂ ਨਾਲ ਧਰਤੀ ਦਾ ਵੱਡਾ ਹਿੱਸਾ ਪ੍ਰਭਾਵਿਤ ਹੁੰਦਾ ਹੈ । ਮਸ਼ੀਨਾਂ ਤੋਂ ਨਿਕਲਣ ਵਾਲੇ ਉਤਪਾਦਾਂ ਅਤੇ ਵਿਅਰਥਾਂ ਨਾਲ ਪਾਣੀ, ਹਵਾ ਅਤੇ ਮਿੱਟੀ ਵੀ ਪ੍ਰਭਾਵਿਤ ਹੁੰਦੇ ਹਨ । ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਮਸ਼ੀਨਾਂ ਅਤੇ ਤਕਨੀਕੀ ਵਿਕਾਸ ਨੇ ਵਾਤਾਵਰਣ ਦੇ ਸਾਰੇ ਅੰਗਾਂ ‘ਤੇ ਅਸਰ ਪਾਇਆ ਹੈ ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ 1.
ਵਾਤਾਵਰਣ ਤੋਂ ਤੁਸੀਂ ਕੀ ਸਮਝਦੇ ਹੋ ? ਇਸਦੇ ਵੱਖ-ਵੱਖ ਅੰਗਾਂ ਦਾ ਵਰਣਨ ਕਰੋ।
ਉੱਤਰ-
ਵਾਤਾਵਰਣ ਭੌਤਿਕ, ਰਸਾਇਣਿਕ ਅਤੇ ਜੈਵਿਕ ਅੰਸ਼ਾਂ ਦਾ ਜਟਿਲ ਸਮੂਹ ਹੈ ਜਿਸ ਉੱਪਰ ਜੈਵਿਕ ਸਮੂਹ ਦਾ ਸਰੂਪ ਅਤੇ ਜੀਵਨ ਆਧਾਰਿਤ ਹੈਵਾਤਾਵਰਣ ਵਿਚ ਮਨੁੱਖ ਅਤੇ ਦੂਸਰੇ ਅੰਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੀ ਉਰਜਾ ਅਤੇ ਤੱਤ ਸ਼ਾਮਿਲ ਹਨ। ਵਾਤਾਵਰਣ ਦੇ ਅੰਗਾਂ ਨੂੰ ਦੋ ਮੁੱਖ ਜਮਾਤਾਂ ਵਿਚ ਵੰਡਿਆ ਜਾਂਦਾ ਹੈ –
- ਅਜੈਵ ਅੰਗ (Abiotic Components)
- ਜੈਵ ਅੰਗ (Biotic Components) ।
1. ਅਜੈਵ ਅੰਗ (Abiotic)-ਇਹਨਾਂ ਅੰਗਾਂ ਵਿਚ ਵਾਤਾਵਰਣ ਦੇ ਭੌਤਿਕ ਅਤੇ ਰਸਾਇਣਿਕ ਕਾਰਕ ਆਉਂਦੇ ਹਨ। ਇਹ ਨਿਰਜੀਵ ਹਨ। ਇਹ ਨਿਰਜੀਵ ਅੰਗ ਮਨੁੱਖ ਅਤੇ ਦੂਸਰੇ ਜੀਵਾਂ ਲਈ ਬਹੁਤ ਮਹੱਤਵਪੂਰਨ ਹਨ। ਜੈਵਿਕ ਅਤੇ ਅਜੈਵਿਕ ਅੰਗ ਆਪਸ ਵਿਚ ਅੰਤਰਕਿਰਿਆਵਾਂ ਕਰਕੇ ਪਰਿਸਥਿਤਕੀ ਪ੍ਰਬੰਧ ਦਾ ਨਿਰਮਾਣ ਕਰਦੇ ਹਨ।
ਅਜੈਵ ਅੰਗ ਦੋ ਵਰਗਾਂ ਵਿਚ ਵੰਡੇ ਗਏ ਹਨ-
- ਜਲਵਾਯੂ ਸੰਬੰਧੀ ਕਾਰਕ (Climate Related Factors)-ਜਿਵੇਂ-ਹਵਾ, ਮੀਂਹ, ਪ੍ਰਕਾਸ਼, ਤਾਪਮਾਨ, ਨਮੀ, ਪਾਣੀ ਦੀ ਹੋਂਦ ਆਦਿ।
- ਮਿੱਟੀ ਸੰਬੰਧੀ ਕਾਰਕ (Soil Related Factors)-ਜਿਵੇਂ ਮਿੱਟੀ ਦੀ ਬਣਤਰ, ਕੁਦਰਤੀ ਦਸ਼ਾ ਅਤੇ pH ਆਦਿ।
2. ਜੈਵ ਅੰਗ (Biotic) -ਇਹਨਾਂ ਵਿਚ ਉਤਪਾਦਕ, ਖਪਤਕਾਰ ਅਤੇ ਨਿਖੇੜਕ, ਸਾਰੇ ਹੀ ਸਜੀਵ ਆਉਂਦੇ ਹਨ।
ਉਤਪਾਦਕ (Producers) – ਉਹ ਸਜੀਵ ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਆਪਣਾ ਅਤੇ ਦੁਸਰੇ ਜੀਵਾਂ ਲਈ ਕਾਰਬਨੀ ਭੋਜਨ ਤਿਆਰ ਕਰਦੇ ਹਨ ਜਿਵੇਂ-ਸਾਰੇ ਹਰੇ ਪੌਦੇ।
ਖਪਤਕਾਰ (Consumers)-ਇਹਨਾਂ ਨੂੰ ਭੋਜਨ ਸੰਬੰਧੀ ਲੋੜਾਂ ਲਈ ਉਤਪਾਦਕਾਂ ਅਤੇ ਦੁਸਰੇ ਜੀਵਾਂ ਉੱਪਰ ਨਿਰਭਰ ਕਰਨਾ ਪੈਂਦਾ ਹੈ , ਜਿਵੇਂ- ਸ਼ੇਰ, ਚੀਤਾ, ਹਿਰਨ, ਆਦਿ।
ਨਿਖੇੜਕ (Decomposers)-ਇਹ ਉਹ ਸੂਖ਼ਮ ਜੀਵ ਹਨ ਜੋ ਪੌਦਿਆਂ ਅਤੇ ਜੀਵਾਂ ਦੇ ਮ੍ਰਿਤ ਅਵਸ਼ੇਸ਼ਾਂ ਨੂੰ ਅਪਘਟਿਤ ਕਰਕੇ ਵਾਤਾਵਰਣ ਵਿਚ ਕਾਰਬਨੀ ਅਤੇ ਅਕਾਰਬਨੀ ਤੱਤਾਂ ਦੀ ਮਾਤਰਾ ਨੂੰ ਸੰਤੁਲਿਤ ਰੱਖਦੇ ਹਨ। ਇਹਨਾਂ ਵਿਚ ਉੱਲੀਆਂ, ਜੀਵਾਣੂ ਅਤੇ ਵਿਸ਼ਾਣੂ ਆਦਿ ਸ਼ਾਮਿਲ ਹਨ।
ਪ੍ਰਸ਼ਨ 2.
ਵਾਤਾਵਰਣ ਦੇ ਵੱਖ-ਵੱਖ ਪੱਖਾਂ ਜਾਂ ਪਸਾਰਾਂ ਦਾ ਵਰਣਨ ਕਰੋ।
ਉੱਤਰ-
ਵਾਤਾਵਰਣ ਨੂੰ ਤਿੰਨ ਮੁੱਖ ਰੂਪਾਂ ਵਿਚ ਵੰਡਿਆ ਗਿਆ ਹੈ- ਭੌਤਿਕ, ਸਮਾਜਿਕ ਅਤੇ ਜੈਵਿਕ ਵਾਤਾਵਰਣ। ਇਹਨਾਂ ਪੱਖਾਂ ਦਾ ਵਿਸਤਾਰਪੂਰਵਕ ਵੇਰਵਾ ਹੇਠ ਲਿਖਿਆ ਗਿਆ ਹੈ –
1. ਭੌਤਿਕ ਵਾਤਾਵਰਣ (Physical Environment-ਇਸ ਤੋਂ ਭਾਵ ਹੈ ਭੂਮੀ ਦਾ ਖੇਤਰ ਭਾਵ ਥਲ-ਮੰਡਲ, ਵਾਯੂ ਮੰਡਲ ਅਤੇ ਜਲ-ਮੰਡਲ। ਵਾਯੂ ਮੰਡਲ (Atmosphere) ਜੀਵਨ ਰੱਖਿਅਕ ਗੈਸਾਂ ਦਾ ਇਕ ਗਿਲਾਫ ਹੈ ਜੋ ਵਾਤਾਵਰਣ ਦੇ ਚਾਰੇ ਪਾਸੇ ਫੈਲਿਆ ਹੋਇਆ ਹੈ। ਵਾਯੂ ਮੰਡਲ ਵਿਚਲੀ ਆਕਸੀਜਨ ਸਜੀਵਾਂ ਲਈ ਸਾਹ ਕਿਰਿਆ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਵਿਚਲੀ ਕਾਰਬਨ ਡਾਈਆਕਸਾਈਡ ਪ੍ਰਕਾਸ਼ ਸੰਸ਼ਲੇਸ਼ਣ ਅਤੇ ਸ੍ਰੀਨ ਹਾਊਸ ਪ੍ਰਭਾਵ ਲਈ|
ਬਹੁਤ ਜ਼ਰੂਰੀ ਹੈ। ਜਲ-ਮੰਡਲ (Hydrosphere) ਵਿਚ ਧਰਤੀ ਦੇ ਸਾਰੇ ਜਲ ਸਰੋਤ ਜਿਵੇਂ ਸਮੁੰਦਰ, ਨਦੀਆਂ, ਝੀਲਾਂ, ਤਲਾਬ ਆਦਿ ਸ਼ਾਮਿਲ ਹਨ। ਮਨੁੱਖ ਅਤੇ ਦੂਸਰੇ ਜੀਵਾਂ ਦੇ ਜਿਊਂਦੇ ਰਹਿਣ ਲਈ ਜਲ ਬਹੁਤ ਜ਼ਰੂਰੀ ਹੈ। ਖੇਤੀਬਾੜੀ ਲਈ ਵੀ ਜਲ ਬਹੁਤ ਜ਼ਰੂਰੀ ਹੈ।
ਥਲ-ਮੰਡਲ (Lithosphere) ਤੋਂ ਭਾਵ ਹੈ, ਧਰਤੀ ਦੀ ਉੱਪਰਲੀ ਸੜਾ ਜਿਸ ਵਿਚ ਪੌਦੇ ਅਤੇ ਦੁਸਰੇ ਸੂਖਮ ਜੀਵ ਪਲਦੇ ਹਨ ਅਤੇ ਇਹ ਜੀਵ-ਜੰਤੂਆਂ, ਪੌਦਿਆਂ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਭੌਤਿਕ ਵਾਤਾਵਰਣ ਦੇ ਇਹ ਤਿੰਨ ਹਿੱਸੇ ਮਿਲ ਕੇ ਜੈਵਿਕ ਵਾਤਾਵਰਣ ਵਿਚਲੇ ਜੀਵਾਂ ਦੇ ਲਈ ਜ਼ਰੂਰੀ ਹਾਲਤਾਂ ਪੈਦਾ ਕਰਦੇ ਹਨ।
2. ਜੈਵਿਕ ਵਾਤਾਵਰਣ (Biological Environment)-ਜੈਵਿਕ ਵਾਤਾਵਰਣ ਵਿਚ ਸਾਰੇ ਜਿੰਦਾ ਜੀਵ ਆਉਂਦੇ ਹਨ। ਇਹਨਾਂ ਨੂੰ ਭੋਜਨ ਸੰਬੰਧਾਂ ਦੇ ਆਧਾਰ ‘ਤੇ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ –
-
- ਉਤਪਾਦਕ (Producers)-ਇਸ ਵਰਗ ਵਿਚ ਹਰੇ ਪੌਦੇ, ਗੰਧਕ, ਜੀਵਾਣੂ, ਹਰੀ ਕਾਈ ਆਦਿ ਸਭ ਆਉਂਦੇ ਹਨ। ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ CO2, H2O ਅਤੇ ਸੂਰਜ ਦੀ ਰੌਸ਼ਨੀ ਦੇ ਨਾਲ-ਨਾਲ ਕਲੋਰੋਫਿਲ ਦੀ ਮੱਦਦ ਨਾਲ ਆਪਣਾ ਭੋਜਨ ਤਿਆਰ ਕਰਦੇ ਹਨ ਅਤੇ ਇਹ ਦੂਸਰਿਆਂ ਵਰਗਾਂ ਦੀਆਂ ਭੋਜਨ ਸੰਬੰਧੀ ਲੋੜਾਂ ਨੂੰ ਵੀ ਪੂਰਾ ਕਰਦੇ ਹਨ।
- ਖ਼ਪਤਕਾਰ (Consumers)-ਉਹ ਸਜੀਵ ਜਿਹੜੇ ਆਪਣਾ ਭੋਜਨ ਉਤਪਾਦਕਾਂ ਅਤੇ ਦੂਸਰੇ ਜੀਵਾਂ ਦੇ ਸ਼ਿਕਾਰ ਤੋਂ ਪ੍ਰਾਪਤ ਕਰਦੇ ਹਨ। ਇਹਨਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾਂਦਾ ਹੈ
- ਪਹਿਲੇ ਦਰਜੇ ਦੇ ਖ਼ਪਤਕਾਰ (Primary Consumers)-ਇਹ ਸ਼ਾਕਾਹਾਰੀ ਜੀਵ ਹਨ ਜੋ ਹਰੇ ਪੌਦਿਆਂ ਨੂੰ ਖਾ ਕੇ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂ- ਬੱਕਰੀ, ਗਾਂ, ਹਿਰਨ ਆਦਿ।
- ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers)-ਉਹ ਜੀਵ ਜੋ ਭੋਜਨ ਸੰਬੰਧੀ ਲੋੜਾਂ ਲਈ ਸ਼ਾਕਾਹਾਰੀਆਂ ਦਾ ਸ਼ਿਕਾਰ ਕਰਦੇ ਹਨ , ਜਿਵੇਂ-ਛੋਟੀ ਮੱਛੀ, ਲੂੰਮੜੀ ਆਦਿ।
- ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumers)-ਇਹ ਵੀ ਮਾਸਾਹਾਰੀ ਜੀਵ ਹਨ ਜੋ ਆਪਣਾ ਭੋਜਨ ਦੂਸਰੇ ਦਰਜੇ ਦੇ ਮਾਸਾਹਾਰੀਆਂ ਦਾ ਸ਼ਿਕਾਰ ਕਰਕੇ ਪ੍ਰਾਪਤ ਕਰਦੇ ਹਨ ; ਜਿਵੇਂ-ਭੇੜੀਆ, ਵੱਡੀ ਮੱਛਲੀ ਆਦਿ।
- ਚੌਥੇ ਦਰਜੇ ਦੇ ਖ਼ਪਤਕਾਰ (Quaternary Consumers)-ਉਹ ਜੀਵ ਜੋ ਕਿਸੇ ਵੀ ਦਰਜੇ ਦੇ ਖ਼ਪਤਕਾਰਾਂ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂਸ਼ੇਰ, ਚੀਤਾ ਆਦਿ।
ਨਿਖੇੜਕ (Decomposers)-ਇਹ ਉਹ ਸੂਖ਼ਮ ਜੀਵ ਹਨ ਜਿਹੜੇ ਮ੍ਰਿਤ ਉਤਪਾਦਕਾਂ ਅਤੇ ਖਪਤਕਾਰਾਂ ਦਾ ਐਂਜ਼ਾਇਮ ਛਿੜਕ ਕੇ ਅਪਘਟਨ ਕਰਦੇ ਹਨ ਅਤੇ ਕਾਰਬਨੀ ਅਤੇ ਅਕਾਰਬਨੀ ਪਦਾਰਥਾਂ ਨੂੰ ਮਿੱਟੀ ਅਤੇ ਵਾਯੂ ਮੰਡਲ ਵਿਚ ਜੋੜ ਕੇ ਵਾਤਾਵਰਣ ਵਿਚ ਇਹਨਾਂ ਤੱਤਾਂ ਦੀ ਮਾਤਰਾ ਨੂੰ ਸੰਤੁਲਿਤ ਕਰਦੇ ਹਨ। ਇਹਨਾਂ ਵਿਚ ਉੱਲੀਆਂ, ਜੀਵਾਣੂ, ਵਿਸ਼ਾਣੂ ਆਦਿ ਸ਼ਾਮਿਲ ਹਨ।
3. ਸਮਾਜਿਕ ਵਾਤਾਵਰਣ ‘ (Social Environment)-ਮਨੁੱਖ ਸਮਾਜਿਕ ਵਾਤਾਵਰਣ ਦਾ ਇਕ ਅਨਿੱਖੜਵਾਂ ਅੰਸ਼ ਹੈ। ਮਨੁੱਖ ਦੇ ਆਲੇ-ਦੁਆਲੇ ਵਿਚ ਮੌਜੂਦ ਜੈਵਿਕ ਅਤੇ ਅਜੈਵਿਕ ਅੰਸ਼ ਉਸਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਮਨੁੱਖੀ ਸਮਾਜ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਖੇਤੀ-ਬਾੜੀ, ਉਦਯੋਗ, ਭਵਨ-ਉਸਾਰੀ, ਆਵਾਜਾਈ ਦੇ ਸਾਧਨਾਂ ਅਤੇ ਸੰਚਾਰ ਸਾਧਨਾਂ ਦਾ ਵਿਕਾਸ ਕਰਦਾ ਹੈ। ਸਾਰੇ ਜੀਵਾਂ ਵਿਚ ਮਨੁੱਖ ਸਭ ਤੋਂ ਜ਼ਿਆਦਾ ਬੁੱਧੀ ਵਾਲਾ ਜੀਵ ਹੈ। ਇਸ ਲਈ ਹੀ ਉਸਨੇ ਕਈ ਕਾਰਕਾਂ ਨੂੰ ਆਪਣੇ ਅਨੁਕੂਲ ਬਣਾ ਲਿਆ ਹੈ ਅਤੇ ਆਪਣੇ ਵਿਕਾਸ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਦਯੋਗਿਕ ਖੇਤਰ ਦਾ ਵਿਕਾਸ ਕੀਤਾ। ਪਰ ਮਨੁੱਖ ਦੀਆਂ ਸਮਾਜਿਕ ਕਿਰਿਆਵਾਂ ਅੱਜ ਦੇ ਭੌਤਿਕ ਅਤੇ ਜੈਵਿਕ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ।
ਇਸ ਨੂੰ ਵੇਖਦੇ ਹੋਏ ਸਮਾਜਿਕ ਵਾਤਾਵਰਣ ਵਿਚ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਸੰਸਥਾਵਾਂ ਰਾਹੀਂ ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸੰਸਥਾਵਾਂ ਮਨੁੱਖ ਵਲੋਂ ਵਾਤਾਵਰਣ ਸੰਸਾਧਨਾਂ ਅਤੇ ਉਹਨਾਂ ਦੀ ਵਰਤੋਂ ‘ਤੇ ਕਾਬੂ ਰੱਖਣ ਸੰਬੰਧੀ ਕਿਰਿਆਵਾਂ ‘ਤੇ ਜ਼ੋਰ ਦੇ ਰਹੀਆਂ ਹਨ।