Punjab State Board PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ Important Questions and Answers.
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ
(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਤਪਾਦਨ ਕਰਨ ਵਾਲੀਆਂ ਇਕਾਈਆਂ ਦੁਆਰਾ ਛੱਡੀ ਗਈ ਭਾਫ਼ ਕਿਸ ਕੰਮ ਆਉਂਦੀ ਹੈ ?
ਉੱਤਰ-
ਇਹ ਭਾਫ ਖਾਣਾ ਬਣਾਉਣ ਲਈ ਅਤੇ ਸਥਾਨਾਂ ਨੂੰ ਗਰਮ ਰੱਖਣ ਲਈ ਕੰਮ ਆਉਂਦੀ ਹੈ।
ਪ੍ਰਸ਼ਨ 2.
ਟਰਾਂਸਫਾਰਮਰ (Transformer) ਕੀ ਹੁੰਦਾ ਹੈ ?
ਉੱਤਰ-
ਟਰਾਂਸਫਾਰਮਰ ਵੋਲਟੇਜ਼ ਨੂੰ ਘਟਾਉਣ-ਵਧਾਉਣ ਲਈ ਵਰਤਿਆ ਜਾਣ ਵਾਲਾ , ਇਕ ਯੰਤਰ ਹੈ।
ਪ੍ਰਸ਼ਨ 3.
ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਬਹੁਤ ਹੀ ਸ਼ਕਤੀਸ਼ਾਲੀ ਟਰਾਂਸਫਾਰਮਰਾਂ ਅਤੇ ਵਧੀਆ ਤਕਨੀਕ ਦੀ ਵਰਤੋਂ ਨਾਲ ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀ ਹਾਨੀ ਨੂੰ ਬਚਾਇਆ ਜਾ ਸਕਦਾ ਹੈ।
ਪ੍ਰਸ਼ਨ 4.
ਭਾਰਤ ਦੇ ਕਿਹੜੇ ਉਦਯੋਗਾਂ ਵਿਚ ਬਹੁਤ ਸਾਰੀ ਊਰਜਾ ਦੀ ਲੋੜ ਪੈਂਦੀ ਹੈ ?
ਉੱਤਰ-
ਕਾਗਜ਼, ਪਲਾਸਟਿਕ, ਸੀਮੇਂਟ, ਖਾਦਾਂ, ਦਵਾਈਆਂ, ਓਜ਼ੋਨ ਪ੍ਰਕ੍ਰਿਆ ਅਤੇ ਧਾਤੂ ਉਦਯੋਗਾਂ ਵਿਚ ਜ਼ਿਆਦਾ ਉਰਜਾ ਦੀ ਲੋੜ ਪੈਂਦੀ ਹੈ।
ਪ੍ਰਸ਼ਨ 5.
ਐਲੂਮੀਨੀਅਮ ਨੂੰ ਦੁਬਾਰਾ ਤਿਆਰ ਕਰਕੇ ਇਸ ਧਾਤ ਦਾ ਖਾਤਮਾ ਕਿੰਨੇ ਪ੍ਰਤੀਸ਼ਤ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
90%.
ਪ੍ਰਸ਼ਨ 6.
ਕਿਨ੍ਹਾਂ ਦੇਸ਼ਾਂ ਨੂੰ ਊਰਜਾ ਦੀ ਸਹੀ ਵਰਤੋਂ ਕਰਨ ਦੀ ਮੁਹਾਰਤ ਹਾਸਿਲ ਹੈ ?
ਉੱਤਰ-
ਪੱਛਮੀ ਜਰਮਨੀ, ਇਟਲੀ, ਸਪੇਨ, ਫਰਾਂਸ ਅਤੇ ਜਾਪਾਨ|
ਪ੍ਰਸ਼ਨ 7.
ਗੈਸੋਲੀਨ ਦੇ ਸਥਾਨ ਤੇ ਕਿਸ ਰਸਾਇਣਿਕ ਬਾਲਣ ਦਾ ਉਪਯੋਗ ਕੀਤਾ ਜਾ ਸਕਦਾ ਹੈ ?
ਉੱਤਰ-
ਈਥਾਨੋਲ, ਮੀਥਾਨੋਲ ਦਾ ਉਪਯੋਗ ਗੈਸੋਲੀਨ ਦੀ ਥਾਂ ਕੀਤਾ ਜਾ ਸਕਦਾ ਹੈ।
ਪ੍ਰਸ਼ਨ 8.
ਖੇਤੀਬਾੜੀ ਖੇਤਰ ਵਿਚ ਕਿਹੜੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪੰਪ ਸੈੱਟ, ਮੋਟਰ (ਬਿਜਲੀ ਵਾਲੀ, ਡੀਜ਼ਲ ਇੰਜਣ, ਕੰਬਾਇਨ, ਟਰੈਕਟਰ, ਆਪਣੇ ਆਪ ਭਾਰ ਚੁੱਕਣ ਵਾਲੀਆਂ ਮਸ਼ੀਨਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 9.
ਪੁਰਾਣੇ ਅਤੇ ਨਵੇਂ ਗੈਸੀ ਚੁੱਲ੍ਹਿਆਂ ਵਿਚ ਕੰਮ ਕਰਨ ਦੀ ਸਮਰੱਥਾ ਕਿੰਨੇ % ਵੱਧ ਹੈ ?
ਉੱਤਰ-
ਨਵਾਂ ਚੁੱਲ੍ਹਾ 10 ਤੋਂ 15% ਤਕ ਵੱਧ ਸਮਰੱਥ ਹੈ।’
ਪ੍ਰਸ਼ਨ 10.
ਉਰਜਾ ਦੇ ਸੰਭਾਵਿਤ ਮੁੱਖ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਹਾਈਡੋਜਨ, ਅਲਕੋਹਲ, ਈਂਧਣ ਸੈੱਲ ਆਦਿ।
ਪ੍ਰਸ਼ਨ 11.
ਗੈਸ ਦੀ ਹਾਲਤ ਵਿਚ ਹਾਈਜਨ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਕੰਨਟੇਨਰਾਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗੈਸ ਅਵਸਥਾ ਵਿਚ ਹਾਈਡੋਜਨ ਦੀ ਘਣਤਾ ਘੱਟ ਹੋ ਜਾਂਦੀ ਹੈ। ਇਸ ਲਈ ਫੈਲਾਉ ਦੇ ਕਾਰਨ ਇਸ ਨੂੰ ਇਕੱਠਾ ਕਰਨ ਲਈ ਵੱਡੇ ਕੰਨਟੇਨਰਾਂ ਦੀ ਲੋੜ ਪੈਂਦੀ ਹੈ।
ਪ੍ਰਸ਼ਨ 12.
ਭਾਇਓਜੈਨਿਕ ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਸ਼ਾਇਓਜੈਨਿਕ ਹਾਈਡੋਜਨ ਨੂੰ ਇਕੱਠਾ ਕਰਨ ਲਈ ਇਕ ਖ਼ਾਸ ਤਰ੍ਹਾਂ ਦੇ ਕੰਨਟੇਨਰਾਂ ਦੀ ਲੋੜ ਹੁੰਦੀ ਹੈ ਜਿਸ ਵਿਚ ਘੱਟ ਤਾਪਮਾਨ ਅਤੇ ਭਾਰੀ ਦਬਾਅ ਬਣਾ ਕੇ, ਹਾਈਡ੍ਰੋਜਨ ਨੂੰ ਰੱਖਿਆ ਜਾ ਸਕੇ।
ਪ੍ਰਸ਼ਨ 13.
ਹਾਈਡੋਜਨ ਦਾ ਕੈਲੋਰੀ ਤਾਪਮਾਨ ਕਿੰਨਾ ਹੈ ?
ਉੱਤਰ-
150 kJ/ਗਾਮ ।
ਪ੍ਰਸ਼ਨ 14.
ਈਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
C2H5OH.
ਪ੍ਰਸ਼ਨ 15.
ਮੀਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CH3OH.
ਪ੍ਰਸ਼ਨ 16.
ਵਈਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਗੈਣ ਅਲਕੋਹਲ (Grain alcohol) |
ਪ੍ਰਸ਼ਨ 17.
ਮੀਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲੱਕੜੀ ਅਲਕੋਹਲ।
ਪ੍ਰਸ਼ਨ 18.
ਗੈਸੋਹੋਲ ਕੀ ਹੈ ?
ਉੱਤਰ-
ਗੈਸੋਲੀਨ ਅਤੇ 10-23% ਈਥਾਨੋਲ ਦੇ ਮਿਸ਼ਰਣ ਨੂੰ ਗੈਸੋਹੋਲ ਕਹਿੰਦੇ ਹਨ।
ਪ੍ਰਸ਼ਨ 19.
ਡਾਈਸੋਲ, ਕੀ ਹੁੰਦਾ ਹੈ ?
ਉੱਤਰ-
ਡੀਜ਼ਲ ਅਤੇ 15-20% ਮੀਥਾਨੋਲ ਦੇ ਮਿਸ਼ਰਣ ਨੂੰ ਡਾਈਸੋਲ ਕਹਿੰਦੇ ਹਨ।
ਪ੍ਰਸ਼ਨ 20.
ਈਥਾਨੋਲ ਕਿਨ੍ਹਾਂ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਈਥਾਨੋਲ ਗੰਨਾ, ਚੁਕੰਦਰ, ਆਲੂ, ਜਵਾਰ ਅਤੇ ਮੱਕੀ ਆਦਿ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਹੁੰਦੀ ਹੈ।
ਪ੍ਰਸ਼ਨ 21.
ਮੀਥਾਨੋਲ ਕਿਹੜੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਮੀਥਾਨੋਲ ਲੱਕੜੀ, ਫਸਲਾਂ ਦੇ ਬਚੇ ਕੱਚਰੇ, ਸੀਵਰੇਜ, ਕੋਲੇ ਅਤੇ ਕੁਦਰਤੀ ਗੈਸ ਤੋਂ ਬਣ ਸਕਦੀ ਹੈ।
ਪ੍ਰਸ਼ਨ 22.
ਕਿਨ੍ਹਾਂ ਦੇਸ਼ਾਂ ਵਿਚ ਗੈਸੋਹੋਲ ਦਾ ਪ੍ਰਯੋਗ ਆਰੰਭ ਹੋ ਚੁੱਕਾ ਹੈ ?
ਉੱਤਰ-
ਬਾਜ਼ੀਲ ਅਤੇ ਜਿੰਬਾਬਵੇ ਵਿਚ।
ਪ੍ਰਸ਼ਨ 23.
ਉਨ੍ਹਾਂ ਦੋ ਧਾਤਾਂ ਦੇ ਨਾਂ ਲਿਖੋ ਜਿਹੜੀਆਂ ਹਾਈਡੋਜਨ ਨਾਲ ਕਿਰਿਆ ਕਰਕੇ ਠੋਸ ‘ ਧਾਤ ਹਾਈਡਾਇਡਸ ਬਣਾਉਂਦੀਆਂ ਹਨ ?
ਉੱਤਰ-
ਪੈਲੇਡੀਅਮ (Pd) ਅਤੇ ਟਾਈਟੇਨੀਅਮ (Ti)।,
ਪ੍ਰਸ਼ਨ 24.
ਈਂਧਨ ਸੈੱਲ ਵਿਚ ਊਰਜਾ ਪੈਦਾ ਕਰਨ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਹਾਈਡਰੋਜਨ (Hydrogen) |
ਪ੍ਰਸ਼ਨ 25.
ਬਾਇਉਗੈਸ ਪਲਾਂਟ ਤੋਂ ਕੀ ਮਿਲਦਾ ਹੈ ?
ਉੱਤਰ-
ਬਾਇਉਗੈਸ, ਜੈਵਿਕ ਖਾਦ, ਮੀਥੇਨ, CO2 ਅਤੇ ਹਾਈਡ੍ਰੋਜਨ ਸਲਫਾਈਡ ।
ਪ੍ਰਸ਼ਨ 26.
ਉਰਜਾ ਵਿਤਰਣ ਵੇਲੇ ਕਿੰਨੇ ਪ੍ਰਤੀਸ਼ਤ ਤੱਕ ਉਰਜਾ ਵਿਅਰਥ ਹੁੰਦੀ ਹੈ ?
ਉੱਤਰ-
ਲਗਭਗ 20% |
ਪ੍ਰਸ਼ਨ 27.
ਇਕ ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਕੀ-ਕੀ ਫਾਇਦੇ ਹਨ ?
ਉੱਤਰ-
ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਫਾਇਦੇ –
- ਇਸ ਨਾਲ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ।
- ਜਿਸ ਦਾ ਕੈਲੋਰੀਫਿਕ ਮਾਨ (Colorific Value) ਬਹੁਤ ਜ਼ਿਆਦਾ ਹੈ ।
- ਇਸ ਨਾਲ ਪੈਦਾ ਹੋਣ ਵਾਲੀ ਉਰਜਾ ਦਾ ਵੱਡਾ ਹਿੱਸਾ ਵਰਤੋਂ ਵਿੱਚ ਆ ਜਾਂਦਾ ਹੈ ।
ਪ੍ਰਸ਼ਨ 28.
Pb (C2H5)4 ਦਾ ਨਾਮ ਲਿਖੋ ।
ਉੱਤਰ-
ਟੈਟਾ ਈਥਾਇਲੈਡ ।
ਪ੍ਰਸ਼ਨ 29.
Pb (C2H5)4 ਦਾ ਕੀ ਕੰਮ ਹੈ ?
ਉੱਤਰ-
ਇਹ ਇੰਜਣ ਦੀ ਅਵਾਜ਼ ਨੂੰ ਘੱਟ ਕਰਦਾ ਹੈ ।
(ਅ) ਭੇਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਹਾਈਡੋਜਨ ਦਾ ਨਿਰਮਾਣ ਕਿਸ ਤਰਾਂ ਕੀਤਾ ਜਾਂਦਾ ਹੈ ?
ਉੱਤਰ-
ਹਾਈਡੋਜਨ ਦਾ ਨਿਰਮਾਣ ਪਾਣੀ ਦਾ ਤਾਪ ਅਪਘਟਨ ਕਰਾ ਕੇ ਅਤੇ ਪਾਣੀ ਵਿਚੋਂ ਬਿਜਲੀ ਊਰਜਾ ਲੰਘਾ ਕੇ, ਉਤਪ੍ਰੇਰਕ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ।
ਹਾਈਡੋਜਨ ਦੇ ਉਤਪਾਦਨ ਲਈ, ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ।
ਪ੍ਰਸ਼ਨ 2.
ਗੈਸੋਹੋਲ ਵਿਚ ਟੈਟਰਾਈਥਾਇਲ ਲੈਂਡ Pb(C2H5)4, ਪਾਉਣ ਦੀ ਜ਼ਰੂਰਤ ਕਿਉਂ ਨਹੀਂ ਪੈਂਦੀ ?
ਉੱਤਰ-
ਗੈਸੋਹੋਲ ਦਾ ਆਕਟੋਨ ਨੰਬਰ ਜ਼ਿਆਦਾ ਹੈ ਇਸ ਲਈ ਇਸ ਵਿਚ ਟੈਟਰਾਈਥਾਇਲ ਲੈਂਡ Pb(C2H5)4, ਨੂੰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।
ਪ੍ਰਸ਼ਨ 3.
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇੱਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਇਸ ਦਾ ਢਾਂਚਾ ਬਹੁਤ ਹਲਕਾ ਹੋਣਾ ਚਾਹੀਦਾ ਹੈ।
- ਹਵਾ ਦਾ ਵਧੀਆ ਨਿਕਾਸ ਹੋਣਾ ਚਾਹੀਦਾ ਹੈ।
- ਵਧੀਆ ਕਿਸਮ ਦੇ ਪੁਰਜੇ ਲੱਗੇ ਹੋਏ ਹੋਣੇ ਚਾਹੀਦੇ ਹਨ ।
ਪ੍ਰਸ਼ਨ 4.
ਹਾਈਡੋਜਨ ਨੂੰ ਬਾਲਣ ਵਾਂਗ ਵਰਤਣ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਵਰਣਨ ਕਰੋ।
ਉੱਤਰ-
ਹਾਈਡ੍ਰੋਜਨ ਦੇ ਪ੍ਰਯੋਗ ਵਿਚ ਹੇਠ ਲਿਖੀਆਂ ਮੁਸ਼ਕਿਲਾਂ ਆਉਂਦੀਆਂ ਹਨ –
- ਹਾਈਡੋਜਨ ਜਦੋਂ ਬਲਦੀ ਹੈ ਤਾਂ ਧਮਾਕੇ ਨਾਲ ਬਲਦੀ ਹੈ ਇਸ ਲਈ ਘਰਾਂ ਅਤੇ ਉਦਯੋਗਾਂ ਵਿਚ ਇਸਦੀ ਇਕ ਸਮਾਨ ਵਰਤੋਂ ਨਹੀਂ ਕੀਤੀ ਜਾ ਸਕਦੀ ।
- ਇਹ ਬਹੁਤ ਮਹਿੰਗਾ ਸਾਧਨ ਹੈ।
ਪ੍ਰਸ਼ਨ 5.
ਈਥਾਨੋਲ (C2H5OH) ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ?
ਉੱਤਰ-
ਈਥਾਨੋਲ (C2H5OH) ਨੂੰ ਖੰਡ ਭਾਵ ਚੀਨੀ ਦੇ ਵੱਖ-ਵੱਖ ਸ੍ਰੋਤਾਂ ਤੋਂ, ਜਿਵੇਂਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਤੋਂ ਖਮੀਰੀਕਰਨ (Fermentation) ਦੀ ਵਿਧੀ ਦੁਆਰਾ ਬਣਾਇਆ ਜਾ ਸਕਦਾ ਹੈ। ਇਸ ਕਿਰਿਆ ਵਿਚ ਸੈਕਰੋਮਾਈਸਿਸ ਸੈਰੀਵਸੀਏ ਅਤੇ ਸੈਕਰੋਮਾਈਸਿਸ ਸਰਵਿਸੀ ਉੱਲੀਆਂ ਦੁਆਰਾ ਸਟਾਰਚ ਖਮੀਰ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਪ੍ਰਸ਼ਨ 6.
ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਜਾਂਦੀ ਹੈ। ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ-ਵੱਡੇ ਕੰਨਟੇਨਰਾਂ ਦੀ ਜ਼ਰੂਰਤ ਪੈਂਦੀ ਹੈ ਪਰੰਤੂ ਵ ਹਾਈਡੋਜ਼ਨ ਦੇ ਰੂਪ ਵਿਚ ਇਸ ਨੂੰ ਇਕ ਖ਼ਾਸ ਕਿਸਮ ਦੇ ਡਰੰਮ ਵਿਚ ਰੱਖਿਆ ਜਾ ਸਕਦਾ ਹੈ ਜਿਸ ਵਿਚ ਬਹੁਤ ਘੱਟ ਤਾਪਮਾਨ ਅਤੇ ਉੱਚ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।
ਪ੍ਰਸ਼ਨ 7.
ਅਲਕੋਹਲ (Alcohol) ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਕੀ ਲਾਭ ਹਨ ?
ਉੱਤਰ-
ਅਲਕੋਹਲ ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਹੇਠ ਲਿਖੇ ਲਾਭ ਹਨ –
- ਇਹ ਊਰਜਾ ਦਾ ਇਕ ਨਵਿਆਉਣਯੋਗ ਸੋਮਾ ਹੈ ਕਿਉਂਕਿ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਵਰਗੀਆਂ ਫ਼ਸਲਾਂ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ।
- ਇਹ ਉਰਜਾ ਦਾ ਇਕ ਸਸਤਾ ਸਾਧਨ ਹੈ ।
- ਅਲਕੋਹਲ ਇਕ ਵਧੀਆ ਅਤੇ ਸਾਫ਼ ਬਾਲਣ ਹੈ ਕਿਉਂਕਿ ਇਸ ਨਾਲ ਹਵਾ ਵਿਚ ਪ੍ਰਦੂਸ਼ਨ ਨਹੀਂ ਫੈਲਦਾ ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1.
ਹਾਈਡ੍ਰੋਜਨ ਨੂੰ ਬਾਲਣ ਦੇ ਰੂਪ ਵਿਚ ਵਰਤਣ ਦੇ ਕੀ ਲਾਭ ਹਨ ?
ਉੱਤਰ-
ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦੇ ਹੇਠ ਲਿਖੇ ਲਾਭ ਹਨ –
- ਹਾਈਡੋਜਨ ਇਕ ਸਾਫ਼ ਅਤੇ ਬਲਣਸ਼ੀਲ ਬਾਲਣ ਹੈ ।
- ਹਾਈਡੋਜਨ ਜਦੋਂ ਬਲਦੀ ਹੈ ਤਾਂ ਥੋੜ੍ਹੀ ਮਾਤਰਾ ਵਿਚ ਪਾਣੀ ਅਤੇ ਨਾਈਟ੍ਰੋਜਨ ਆਕਸਾਈਡ ਨਿਕਲਦੀ ਹੈ। ਨਾਈਟ੍ਰੋਜਨ ਆਕਸਾਈਡ ਨੂੰ ਕੱਢ ਕੇ ਜਲਣ ਕਿਰਿਆ ਨੂੰ ਘੱਟ ਕਰਕੇ ਤਾਪਮਾਨ ਅਤੇ ਪ੍ਰਦੂਸ਼ਣ ਯੰਤਰਾਂ ਤੇ ਕੰਟਰੋਲ ਕਰਕੇ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
- ਹਾਈਡ੍ਰੋਜਨ ਦੇ ਬਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ।
- ਹਾਈਡੋਜਨ ਨੂੰ ਸੁਵਿਧਾ ਅਨੁਸਾਰ ਇੱਕ ਜਗ੍ਹਾ ਤੋਂ ਦੂਸਰੀ ਜਗਾ ਤੇ ਲਿਜਾਇਆ ਜਾ ਸਕਦਾ ਹੈ।
- ਹਾਈਡੋਜਨ ਨੂੰ ਪਾਣੀ, ਬਿਜਲੀ, ਸੂਰਜੀ ਊਰਜਾ ਅਤੇ ਨਵਿਆਉਣਯੋਗ ਸੋਮਿਆਂ (ਸਾਧਨਾਂ) ਦੁਆਰਾ ਪ੍ਰਾਪਤ ਕਰਕੇ ਸਟੋਰ ਕੀਤਾ ਜਾ ਸਕਦਾ ਹੈ।
ਜਦੋਂ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਉਰਜਾ ਦੀ ਮੰਗ ਘੱਟ ਹੋਵੇ ਤਾਂ ਇਸ ਉਤਪਾਦਿਤ ਬਿਜਲੀ ਨੂੰ ਹਾਈਡ੍ਰੋਕਾਰਬਨ ਬਣਾਉਣ ਦੇ ਕੰਮ ਲਿਆਂਦਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
ਪ੍ਰਸ਼ਨ 2.
ਈਧਣ ਸੈੱਲ (Fuel Cell) ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਰਸਾਇਣਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈਂਲ ਕਿਹਾ ਜਾਂਦਾ ਹੈ। ਈਂਧਣ ਸੈੱਲ ਬੈਟਰੀ ਦੀ ਤਰ੍ਹਾਂ ਲਗਦਾ ਹੈ। ਇਸ ਵਿਚ ਦੋ ਇਲੈੱਕਟੋਡ ਹੁੰਦੇ ਹਨ ਜਿਹੜੇ ਇਕ ਇਲੈੱਕਟੋਲਿਟ ਦੁਆਰਾ ਅਲੱਗ ਹੁੰਦੇ ਹਨ। ਇਕ ਐਨੋਡ ਅਤੇ ਇਕ ਕੈਥੋਡ ਹੁੰਦਾ ਹੈ ਜਿੱਥੇ ਰਿਡਾਕਸ ਕਿਰਿਆ ਹੁੰਦੀ ਹੈ।ਹਾਈਡੋਜਨ ਕੈਥੋਡ ਵੱਲ ਭੇਜੀ ਜਾਂਦੀ ਹੈ ਜਿਸ ਨਾਲ ਹਾਈਡੋਜਨ ਆਇਨ ਅਤੇ ਇਲੈੱਕਟਰੋਨਸ ਨਿਕਲਦੇ ਹਨ। ਇਹ ਇਲੈੱਕਟ੍ਰੋਨ ਤਾਰਾਂ ਵਿੱਚੋਂ ਲੰਘ ਕੇ ਬਿਜਲੀ ਪੈਦਾ ਕਰਦੇ ਹਨ। ਆਕਸੀਜਨ ਐਨੋਡ ਵਿੱਚ ਭੇਜੀ ਜਾਂਦੀ ਹੈ। ਇਹ ਹਾਈਡੋਜਨ ਆਇਨਸ ਦੇ ਨਾਲ ਮਿਲ ਕੇ ਪਾਣੀ ਬਣਾਉਂਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਈਂਧਣ ਸੈੱਲਾਂ ਵਿਚ ਉਰਜਾ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ।
ਪ੍ਰਸ਼ਨ 3.
ਉਦਯੋਗ ਖੇਤਰ ਵਿਚ ਊਰਜਾ ਬਚਾਉਣ ਤੇ ਇਕ ਨੋਟ ਲਿਖੋ ।
ਉੱਤਰ-
ਉਰਜਾ ਦੀ ਸਭ ਤੋਂ ਜ਼ਿਆਦਾ ਵਰਤੋਂ ਉਦਯੋਗ ਦੇ ਖੇਤਰ ਵਿਚ ਹੁੰਦੀ ਹੈ। ਇਕ ਅਨੁਮਾਨ ਦੁਆਰਾ ਭਾਰਤ ਦੀ ਕੁੱਲ ਊਰਜਾ ਵਿਚੋਂ 50% ਤਕ ਊਰਜਾ ਉਦਯੋਗਾਂ ਦੁਆਰਾ ਹੀ ਖਪਤ ਕੀਤੀ ਜਾਂਦੀ ਹੈ। ਉਦਯੋਗਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੌਰਾਨ ਕੁੱਝ ਸਾਵਧਾਨੀਆਂ ਵਰਤ ਕੇ ਉਰਜਾ ਨੂੰ ਕਾਫੀ ਹੱਦ ਤਕ ਬਚਾਇਆ ਜਾ ਸਕਦਾ ਹੈ। ਉਰਜਾ ਨੂੰ ਬਚਾਉਣ ਦੇ ਅੱਗੇ ਲਿਖੇ ਤਰੀਕੇ ਹਨ-
- ਭਾਰੀ ਮਸ਼ੀਨਾਂ ਦੀ ਦੇਖਭਾਲ ਅਤੇ ਰੋਜ਼ਾਨਾ ਚੈਕਿੰਗ ਉਰਜਾ ਦੀ ਖਪਤ ਘਟਾਉਂਦੀ ਹੈ।
- ਜ਼ਿਆਦਾ ਕੁਸ਼ਲ ਮਸ਼ੀਨਾਂ ਦਾ ਪ੍ਰਯੋਗ ਅਤੇ ਊਰਜਾ ਬਚਾਉਣ ਵਾਲੇ ਡਿਜ਼ਾਇਨਾਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਊਰਜਾ ਬਚਾਉਣ ਵਿਚ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ ।
- ਬਿਜਲਈ ਮੋਟਰ ਉਦਯੋਗਾਂ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਬਿਜਲੀ ਮੋਟਰ ਦੀ ਬਨਾਵਟ ਵਿਚ ਸੁਧਾਰ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਮੋਟਰ ਦੀ ਸਮਰੱਥਾ ਲੋੜ ਅਨੁਸਾਰ ਹੋਣੀ ਚਾਹੀਦੀ ਹੈ । ਇਸ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
- ਬਿਜਲੀ ਦੀਆਂ ਤਾਰਾਂ ਚੰਗੇ ਸੂਚਾਲਕ, ਜਿਵੇਂ ਤਾਂਬਾ ਜਾਂ ਐਲੂਮੀਨੀਅਮ ਆਦਿ ਦੀਆਂ ਬਣਾਉਣੀਆਂ ਚਾਹੀਦੀਆਂ ਹਨ। ਇਸ ਨਾਲ ਬਿਜਲੀ ਦੇ ਨੁਕਸਾਨ ਨੂੰ ਘੱਟ ਕਰਕੇ ਬਿਜਲੀ ਉਰਜਾ ਬਚਾਈ ਜਾ ਸਕਦੀ ਹੈ।
- ਜਿਨ੍ਹਾਂ ਚੀਜ਼ਾਂ ਦੇ ਨਿਰਮਾਣ ਵਿਚ ਜ਼ਿਆਦਾ ਉਰਜਾ ਦੀ ਖਪਤ ਹੁੰਦੀ ਹੈ ਉਨ੍ਹਾਂ ਵਸਤੂਆਂ ਦਾ ਦੁਬਾਰਾ ਨਿਰਮਾਣ ਕਰ ਕੇ ਵਰਤੀ ਜਾਣ ਵਾਲੀ ਉਰਜਾ ਵਿੱਚ ਬੱਚਤ ਕੀਤੀ ਜਾ ਸਕਦੀ ਹੈ, ਜਿਵੇਂ ਕੱਚ, ਐਲੂਮੀਨੀਅਮ, ਪਲਾਸਟਿਕ, ਕਾਗਜ਼ ਆਦਿ।
ਪ੍ਰਸ਼ਨ 4.
ਪੈਟਰੋਲ ਅਤੇ ਡੀਜ਼ਲ ਦੇ ਵਿਕਲਪ ਲੱਭਣ ਦੀ ਲੋੜ ਕਿਉਂ ਮਹਿਸੂਸ ਹੋਈ ਹੈ ? ਕੋਈ ਦੋ ਵਿਕਲਪਾਂ ਦੇ ਨਾਂ ਲਿਖੋ ।
ਉੱਤਰ-
ਪੈਟਰੋਲ ਅਤੇ ਡੀਜ਼ਲ ਦਾ ਜ਼ਿਆਦਾ ਪ੍ਰਯੋਗ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ। ਜਨਸੰਖਿਆ ਦੇ ਵੱਧਣ ਨਾਲ ਮੋਟਰ ਗੱਡੀਆਂ ਦੀ ਸੰਖਿਆ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧ ਰਹੀ ਹੈ। ਇਹ ਊਰਜਾ ਦਾ ਨਾ-ਨਵਿਆਉਣਯੋਗ ਸੋਮਾ ਹਨ। ਇਸ ਲਈ ਇਸ ਦੇ ਭੰਡਾਰਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਦੇ ਬਲਣ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਕਾਰਨ ਮੋਟਰ ਗੱਡੀਆਂ ਲਈ ਵਿਕਲਪਿਤ ਤੇਲ (ਬਾਲਣ) ਨੂੰ ਲੱਭਣ ਦੀ ਲੋੜ ਪਈ ਹੈ। ਹਾਈਡੋਜਨ, ਅਲਕੋਹਲ ਅਤੇ ਈਂਧਣ ਸੈੱਲ ਭਵਿੱਖ ਵਿਚ ਵਰਤੇ ਜਾ ਸਕਣ ਵਾਲੇ ਊਰਜਾ ਦੇ ਸ੍ਰੋਤ ਹਨ।
(ਸ) ਵੱਡ ਉੱਤਰਾਂ ਵਾਲੇ ਪ੍ਰਨ –
ਪ੍ਰਸ਼ਨ-
ਊਰਜਾ ਸਾਧਨਾਂ ਦੇ ਰੂਪ ਵਿਚ ਹਾਈਡੋਜਨ ਨਿਰਮਾਣ, ਇਸਦੇ ਲਾਭ ਅਤੇ ਸੀਮਾਵਾਂ ਦਾ ਵਰਣਨ ਕਰੋ ।
ਉੱਤਰ-
ਹਾਈਡ੍ਰੋਜਨ ਨੂੰ ਭਵਿੱਖ ਵਿੱਚ ਬਾਲਣ ਦੇ ਯੋਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਿਗਿਆਨਿਕ ਇਸ ਨੂੰ ਆਉਣ ਵਾਲੇ ਸਮੇਂ ਵਿਚ ਸਭ ਤੋਂ ਵਧੀਆ ਬਾਲਣ ਦੇ ਰੂਪ ਵਿੱਚ ਵੇਖ ਰਹੇ ਹਨ। ਹਾਈਡੋਜਨ ਇਕ ਨਵੀਂ ਪ੍ਰਕਾਰ ਦਾ ਬਾਲਣ ਹੈ ਜੋ ਕੁਦਰਤੀ ਗੈਸ ਅਤੇ ਗੈਸੋਲੀਨ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ। | ਨਿਰਮਾਣ ਵਿਧੀ (Methods of Formation)-ਵਾਤਾਵਰਣ ਵਿਚ ਹਾਈਡੋਜਨ ਦੀ ਮਾਤਰਾ ਬਹੁਤ ਘੱਟ ਹੈ। ਇਸ ਨੂੰ ਪਾਣੀ ਵਿੱਚੋਂ ਬਿਜਲੀ ਲੰਘਾ ਕੇ, ਪਾਣੀ ਨੂੰ ਉੱਚ ਤਾਪਮਾਨ ਤੇ ਗਰਮ ਕਰਕੇ ਅਤੇ ਉਤਪ੍ਰੇਰਕ ਦੀ ਵਰਤੋਂ ਨਾਲ ਅਪਘਟਿਤ ਕਰਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਬਿਜਲੀ ਅਪਘਟਿਤ ਯੰਤਰ ਵਰਤਿਆ ਜਾਂਦਾ ਹੈ।
ਹਾਈਡੋਜਨ ਨੂੰ ਉਰਜਾ ਸੋਤ ਵੱਜੋਂ ਵਰਤੇ ਜਾਣ ਦੇ ਲਾਭ (Uses of Hydrogen as Fuel) -ਬਾਲਣ ਦੇ ਰੂਪ ਵਿੱਚ ਹਾਈਡੋਜਨ ਦੇ ਹੇਠ ਲਿਖੇ ਲਾਭ ਹਨ
- ਇਹ ਇਕ ਸਾਫ਼-ਸੁਥਰਾ ਬਲਣਸ਼ੀਲ ਬਾਲਣ ਹੈ।
- ਹਾਈਡੋਜਨ ਜਲਣ ਤੋਂ ਬਾਅਦ ਸਿਰਫ ਜਲਵਾਸ਼ਪ ਹੀ ਪੈਦਾ ਕਰਦੀ ਹੈ ਅਤੇ ਵਾਯੂ ਮੰਡਲ ਵਿੱਚ ਕੋਈ ਦੁਸ਼ਣ ਨਹੀਂ ਪੈਦਾ ਕਰਦੀ, ਇਸ ਲਈ ਇਸ ਦਾ ਵਾਯੁਮੰਡਲ ਤੋਂ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
- ਇਸਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਸਕਦਾ ਹੈ।
- ਹਾਈਡੋਜਨ ਦੀ ਗਰਮੀ ਪੈਦਾ ਕਰਨ ਦੀ ਸਮਰੱਥਾ 150 kj ਪਤੀ ਸ਼ਾਮ ਹੈ ਜੋ ਬਾਕੀ ਸਾਰੇ ਬਾਲਣਾਂ ਤੋਂ ਜ਼ਿਆਦਾ ਹੈ।
- ਸਾਧਾਰਨ ਤੌਰ ਤੇ ਪ੍ਰਯੋਗ ਵਿਚ ਲਿਆਉਣ ਵਾਲੇ ਬਾਲਣਾਂ ਦੀ ਮੰਗ ਵੱਧਣ ਨਾਲ ਹਾਈਡੋਜਨ ਨੂੰ ਵਿਕੰਲਪਿਤ ਤੌਰ ‘ਤੇ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ।
ਹਾਈਡੋਜਨ ਨੂੰ ਊਰਜਾ ਸ੍ਰੋਤ ਵੱਜੋਂ ਵਰਤੇ ਜਾਣ ਦੀਆਂ ਖਾਮੀਆਂ (Limitations of Hydrogen as a Fuel) –
- ਇਹ ਇਕ ਮਹਿੰਗਾ ਬਾਲਣ ਹੈ।
- ਇਹ ਜਦੋਂ ਬਲਦੀ ਹੈ ਤਾਂ ਵਿਸਫੋਟ ਪੈਦਾ ਕਰਦੀ ਹੈ। ਇਸ ਨੂੰ ਉਦਯੋਗਾਂ ਵਿੱਚ ਇਕ ਬਾਲਣ ਦੇ ਰੂਪ ਵਿੱਚ ਵਰਤਣਾ ਮੁਸ਼ਕਿਲ ਕੰਮ ਹੈ।
- ਇਸ ਨੂੰ ਇਕੱਠਾ ਕਰਕੇ ਰੱਖਣਾ ਇਕ ਜ਼ੋਖਿਮ ਭਰਿਆ ਕੰਮ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੈ।
ਹਾਈਡ੍ਰੋਜਨ ਦੇ ਭਵਿੱਖ ਵਿੱਚ ਉਪਯੋਗ (Future Uses of Hydrogen)-
- ਹਾਈਡੋਜਨ ਦਾ ਮੋਟਰ ਵਾਹਨਾਂ ਵਿੱਚ ਤੇਲ ਅਤੇ ਈਂਧਣ ਸੈੱਲ ਵਿਚ ਉਪਯੋਗ ਕੀਤਾ ਜਾ ਸਕਦਾ ਹੈ ।
- ਦਵ ਹਾਲਤ ਵਿੱਚ ਇਸ ਨੂੰ ਜਹਾਜ਼ ਦੇ ਤੇਲ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਉਰਜਾ ਦੇ ਰੂਪ ਵਿੱਚ ਹਾਈਡੋਜਨ ਨੂੰ ਵਰਤਣ ਦੀ ਤਕਨਾਲੋਜੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਜੇ ਵਧੀਆ ਤਕਨੀਕ ਦਾ ਵਿਕਾਸ ਸੰਭਵ ਹੋ ਗਿਆ ਤਾਂ ਹਾਈਡੋਜਨ ਇਕ ਵਧੀਆ ਬਾਲਣ ਸਿੱਧ ਹੋਵੇਗਾ।