Punjab State Board PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ Important Questions and Answers.
PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ
(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਸੋਂ ਤੋਂ ਕੀ ਭਾਵ ਹੈ ?
ਉੱਤਰ-
ਵਸੋਂ (Population)-ਕਿਸੇ ਖਾਸ ਭੂਗੋਲਿਕ ਖੇਤਰ ਵਿਚ ਰਹਿਣ ਵਾਲੇ ਅਤੇ ਆਪਸ ਵਿਚ ਅੰਤਰਕਿਰਿਆ ਕਰਨ ਵਾਲੇ ਮੈਂਬਰਾਂ ਦੀ ਇੱਕੋ ਜਾਤੀ ਨੂੰ ਵਸੋਂ ਕਹਿੰਦੇ ਹਨ।
ਪ੍ਰਸ਼ਨ 2.
ਵਸੋਂ ਦੀ ਕੁਦਰਤੀ ਵਾਧਾ ਦਰ (Natural Population Growth Rate) ਕੀ ਹੈ ?
ਉੱਤਰ-
ਕਿਸੇ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਅੰਤਰ ਨੂੰ ਉੱਥੋਂ ਦੀ ਵਸੋਂ ਦੀ ਕੁਦਰਤੀ ਵਾਧਾ ਦਰ ਕਿਹਾ ਜਾਂਦਾ ਹੈ।
ਪ੍ਰਸ਼ਨ 3.
ਵਸੋਂ ਵਿਚ ਵਾਧੇ (Population Growth) ਦਾ ਕੀ ਮਤਲਬ ਹੈ ?
ਉੱਤਰ-
ਕਿਸੇ ਇਕ ਖੇਤਰ ਵਿਚ ਇਕ ਮਿੱਥੇ ਸਮੇਂ ਦੇ ਵਿਚ ਰਹਿਣ ਵਾਲੀ ਲੋਕਾਂ ਦੀ ਸੰਖਿਆ ਵਿਚ ਵਾਧਾ, ਵਸੋਂ ਵਿਚ ਵਾਧਾ ਹੁੰਦਾ ਹੈ।
ਪ੍ਰਸ਼ਨ 4.
ਵਸੋਂ ਘਣਤਾ (Population Density) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਜਾਂ ਦੇਸ਼ ਵਿਚ ਵਸੋਂ ਅਤੇ ਖੇਤਰਫਲ ਦੇ ਵਿਚਲੇ ਅਨੁਪਾਤ (ਆਇਤਨ) ਨੂੰ ਵਸੋਂ ਘਣਤਾ ਕਹਿੰਦੇ ਹਾਂ ।
ਪ੍ਰਸ਼ਨ 5.
ਵਸੋਂ ਦੀ ਉਮਰ ਸੰਰਚਨਾ (Age Structure of Population) ਦਾ ਕੀ ਅਰਥ ਹੈ ?
ਉੱਤਰ-
ਅਲੱਗ-ਅਲੱਗ ਉਮਰ ਦੇ ਵਰਗਾਂ ਦੀ ਸੰਖਿਆ ਨੂੰ ਵਸੋਂ ਦੀ ਉਮਰ ਸੰਰਚਨਾ ਕਹਿੰਦੇ ਹਨ।
ਪ੍ਰਸ਼ਨ 6.
ਵਾਤਾਵਰਣ ਦੇ ਜੀਵਨ ਰੱਖਿਅਕ ਘਟਕ (Life Support Factors) ਕੀ ਹਨ ?
ਉੱਤਰ-
ਵਾਤਾਵਰਣ ਦੇ ਉਹ ਘਟਕ ਜਿਹੜੇ ਭੋਜਨ, ਊਰਜਾ, ਹਵਾ ਅਤੇ ਜਲ ਪ੍ਰਦਾਨ ਕਰਦੇ ਹਨ, ਉਹਨਾਂ ਨੂੰ ਜੀਵਨ ਰੱਖਿਅਕ ਘਟਕ ਕਹਿੰਦੇ ਹਨ।
ਪ੍ਰਸ਼ਨ 7.
ਕੱਚੇ ਮਾਲ (Raw Materials) ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ –
ਖਾਣਾਂ ਅਤੇ ਜੰਗਲ ।
ਪ੍ਰਸ਼ਨ 8.
ਸ਼ਹਿਰੀਕਰਨ (Urbanization) ਕੀ ਹੈ ?
ਉੱਤਰ-
ਪਿੰਡਾਂ ਦੇ ਲੋਕਾਂ ਦਾ ਸ਼ਹਿਰਾਂ ਵਿਚ ਜਾ ਕੇ ਰਹਿਣ ਦੇ ਰੁਝਾਨ ਨੂੰ ਸ਼ਹਿਰੀਕਰਨ ਕਹਿੰਦੇ ਹਨ।
ਪ੍ਰਸ਼ਨ 9.
ਪ੍ਰਵਾਸ (Migration) ਦਾ ਕੀ ਮਤਲਬ ਹੈ ?
ਉੱਤਰ-
ਵਸੋਂ ਦੇ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਨੂੰ ਪ੍ਰਵਾਸ ਕਹਿੰਦੇ ਹਨ।
ਪ੍ਰਸ਼ਨ 10.
ਆਵਾਸ (Immigration) ਤੋਂ ਕੀ ਭਾਵ ਹੈ ?
ਉੱਤਰ-
ਦੂਸਰੇ ਦੇਸ਼ਾਂ ਤੋਂ ਆ ਕੇ ਲੋਕਾਂ ਦਾ ਕਿਸੇ ਹੋਰ ਦੇਸ਼ ਵਿਚ ਜਾ ਕੇ ਵਸਣ ਨੂੰ ਆਵਾਸ ਕਹਿੰਦੇ ਹਨ।
ਪ੍ਰਸ਼ਨ 11.
ਪ੍ਰਵਾਸੀ/ਪ੍ਰਦੇਸ਼ ਤਿਆਗੀ (Emigration) ਤੋਂ ਕੀ ਭਾਵ ਹੈ ?
ਉੱਤਰ-
ਇੱਕ ਦੇਸ਼ ਦੇ ਲੋਕਾਂ ਦੇ ਦੂਸਰੇ ਦੇਸ਼ ਵਿਚ ਜਾ ਕੇ ਵਸ਼ਣ ਨੂੰ ਪ੍ਰਵਾਸੀ/ਪ੍ਰਦੇਸ਼ ਤਿਆਗੀ ਕਹਿੰਦੇ ਹਨ। .
ਪ੍ਰਸ਼ਨ 12.
ਵਸੋਂ ਦਾ ਵਾਧਾ ਕਿਸ ’ ਤੇ ਨਿਰਭਰ ਕਰਦਾ ਹੈ ?
ਉੱਤਰ-
ਕਿਸੇ ਦੇਸ਼ ਵਿਚ ਵਸੋਂ ਵਿਚ ਵਾਧਾ ਉਸ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਅੰਤਰ, ਪਰਵਾਸ ਅਤੇ ਅਪ੍ਰਵਾਸ ਦੇ ਅੰਤਰ ‘ਤੇ ਨਿਰਭਰ ਕਰਦਾ ਹੈ।
ਪ੍ਰਸ਼ਨ 13.
ਸਹਿਭਾਗਿਤਾ ਦਰ (Cooperation Rate) ਦਾ ਕੀ ਮਤਲਬ ਹੈ ?
ਉੱਤਰ-
ਕੁੱਲ ਵਸੋਂ ਵਿਚ ਕੰਮ ਕਰਨ ਵਾਲੀ ਵਸੋਂ ਦੇ ਪ੍ਰਤੀਸ਼ਤ ਨੂੰ ਸਹਿਭਾਗਿਤਾ ਦਰ ਕਹਿੰਦੇ ਹਨ।
ਪ੍ਰਸ਼ਨ 14.
ਵਲੋਂ ਪਰਵਾਸ (Population Migration) ਦੇ ਤਿੰਨ ਮੁੱਖ ਪ੍ਰਕਾਰ ਕਿਹੜੇ ਹਨ ?
ਉੱਤਰ-
ਪਰਵਾਸ ਦੇ ਤਿੰਨ ਮੁੱਖ ਪ੍ਰਕਾਰ ਹਨ –
- ਅੰਦਰੂਨੀ ਅਤੇ ਬਾਹਰੀ ਪਰਵਾਸ
- ਅਲਪਕਾਲੀਨ ਅਤੇ ਲੰਬੇ ਸਮੇਂ ਲਈ ਪਰਵਾਸ
- ਆਪਣੀ ਇੱਛਾ ਨਾਲ ਅਤੇ ਦੂਸਰਿਆਂ ਦੀ ਇੱਛਾ ਨਾਲ ਕੀਤਾ ਗਿਆ ਪਰਵਾਸ ।
ਪ੍ਰਸ਼ਨ 15.
ਪਰਵਾਸ ਦੇ ਚਾਰ ਮੁੱਖ ਕਾਰਨ ਦੱਸੋ ।
ਉੱਤਰ-
ਪਰਵਾਸ ਦੇ ਚਾਰ ਮੁੱਖ ਕਾਰਨ ਹਨ
- ਜ਼ਮੀਨ ਦਾ ਨਾ ਮਿਲਣਾ (Non-availability of land)
- ਕਮਾਈ ਦਾ ਘੱਟ ਹੋਣਾ (Lesser earning)
- ਧਰਮ (Religion)
- ਸਮਾਜਿਕ ਅਤੇ ਰਾਜਨੀਤਿਕ ਸੁਰੱਖਿਆ ਨਾ ਹੋਣੀ (Absence of social and politic security)
ਪ੍ਰਸ਼ਨ 16.
ਵਸੋਂ ਦੇ ਅਧਿਐਨ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ-
ਵਸੋਂ ਦੇ ਅਧਿਐਨ ਦੇ ਮੁੱਖ ਅੰਗ ਹੇਠ ਲਿਖੇ ਹਨ
- ਵਸੋਂ ਦਾ ਵਿਤਰਨ
- ਵਸੋਂ ਦੀ ਘਣਤਾ
- ਭੂਗੋਲਿਕ ਵਿਵਧਤਾ ।
- ਵਾਧੇ ਦੀ ਦਰ ਦੀ ਸੰਰਚਨਾ ।
ਪ੍ਰਸ਼ਨ 17.
ਵਿਸ਼ਵ ਵਸੋਂ ਵਿਚ ਵਾਧੇ ਦੀ ਵਰਤਮਾਨ ਦਰ ਕੀ ਹੈ ?
ਉੱਤਰ-
ਵਰਤਮਾਨ ਦਰ 1.4% ਪ੍ਰਤੀ ਸਾਲ ਹੈ।
ਪ੍ਰਸ਼ਨ 18.
ਵਿਕਾਸਸ਼ੀਲ ਦੇਸ਼ਾਂ (Developing Countries) ਵਿਚ ਸ਼ਹਿਰੀਕਰਨ ਦੀ ਦਰ ਤੇਜ਼ੀ ਨਾਲ ਕਿਉਂ ਵਧ ਰਹੀ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦੀ ਵਸੋਂ ਪੇਂਡੂ ਖੇਤਰਾਂ ਵਿਚੋਂ ਸ਼ਹਿਰਾਂ ਵੱਲ ਨੂੰ ਆ ਰਹੀ ਹੈ ਕਿਉਂਕਿ ਸ਼ਹਿਰਾਂ ਵਿਚ ਸੁਵਿਧਾਵਾਂ ਕਾਫ਼ੀ ਜ਼ਿਆਦਾ ਹਨ ।
ਪ੍ਰਸ਼ਨ 19.
2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ ਕਿੰਨੀ ਹੈ ?
ਉੱਤਰ-
2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ 65.38% ਹੈ।
ਪ੍ਰਸ਼ਨ 20.
ਸ਼ਿਸ਼ੂ ਮੌਤ ਦਰ (Infant Mortality Rate) ਕੀ ਹੈ ?
ਉੱਤਰ-
ਇਕ ਸਾਲ ਵਿਚ ਵਸੋਂ ਇਕ ਹਜ਼ਾਰ ਲੋਕਾਂ ਪਿੱਛੇ ਮਰਨ ਵਾਲੇ ਨਵੇਂ ਜੰਮੇ ਬੱਚਿਆਂ ਦੀ ਸੰਖਿਆ ਨੂੰ ਸ਼ਿਸ਼ੂ ਮੌਤ ਦਰ ਕਿਹਾ ਜਾਂਦਾ ਹੈ ।
ਪ੍ਰਸ਼ਨ 21.
ਜੁਆਨ ਦੇਸ਼ ਦਾ ਵਸੋਂ ਨਾਲ ਕੀ ਸੰਬੰਧ ਹੈ ?
ਉੱਤਰ-
ਜੇਕਰ ਕਿਸੇ ਦੇਸ਼ ਦੀ ਵੱਡੀ ਮਾਤਰਾ ਵਿਚ ਵਸੋਂ ਜੁਆਨਾਂ ਦੀ ਹੋਵੇ ਤਾਂ ਇਸ ਨੂੰ ਜੁਆਨ ਦੋਸ਼ ਕਿਹਾ ਜਾਂਦਾ ਹੈ ।
ਪ੍ਰਸ਼ਨ 22.
ਪੈਦਾਵਾਰ, ਕੱਚੇ ਮਾਲ ਅਤੇ ਵਸੋਂ ਵਿਚ ਕੀ ਰਿਸ਼ਤਾ ਹੈ ?
ਉੱਤਰ-
ਪੈਦਾਵਾਰ ਜ਼ਿਆਦਾ ਹੋਵੇ ਅਤੇ ਵਸੋਂ ਘੱਟ ਹੋਵੇ ਤਾਂ ਕੱਚਾ ਮਾਲ ਆਸਾਨੀ ਨਾਲ ਅਤੇ ਸਸਤੇ ਭਾਅ ਮਿਲਦਾ ਹੈ ।
ਪ੍ਰਸ਼ਨ 23.
ਕਿਸ ਦੇਸ਼ ਦੀ ਵਸੋਂ ਇਕ ਵਾਧੇ ਦੀ ਦਰ ਨੈਗੇਟਿਵ ਹੈ ?
ਉੱਤਰ-
ਜਪਾਨ ਦੀ.
ਪ੍ਰਸ਼ਨ 24.
ਕਿਸ ਦੇਸ਼ ਦੀ ਮੂਲ ਵਸੋਂ ਕੁੱਲ ਵਸੋਂ ਤੋਂ ਘੱਟ ਹੈ ?
ਉੱਤਰ-
ਅਮਰੀਕਾ ਦੀ ।
ਪ੍ਰਸ਼ਨ 25.
ਅਖ਼ਬਾਰਾਂ ਰਾਹੀਂ ਵਸੋਂ ਦਰ ਵਿਚ ਵਾਧੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਲੋਕਾਂ ਨੂੰ ਜਾਗਰੂਕ ਕਰਕੇ ਜਾਗਰੂਕਤਾ ਲਈ ਪੋਸਟਰ, ਇਸ਼ਤਿਹਾਰ, ਲੇਖ ਆਦਿ ਛਾਪੇ ਜਾ ਸਕਦੇ ਹਨ ਜਿਹਨਾਂ ਵਿੱਚ ਵਸੋਂ ਦੇ ਵਾਧੇ ਦੇ ਮਾੜੇ ਪ੍ਰਭਾਵ ਦਰਸਾਏ ਗਏ ਹੋਣ ।
ਪ੍ਰਸ਼ਨ 26.
ਵਜੋਂ ਸੰਬੰਧੀ ਅਸੂਲ ਸਭ ਤੋਂ ਪਹਿਲਾਂ ਕਿਨ੍ਹਾਂ ਦੇ ਹਨ ?
ਉੱਤਰ-
ਇਹ ਅਸੂਲ ਪਲੁਟੋ (Pluto) ਅਤੇ ਅਰਸਤੂ/ਅਰਿਸਟੋਟਲ (Aristotle) ਦੇ ਹਨ ।
ਪ੍ਰਸ਼ਨ 27.
ਵਸੋਂ ਦੇ ਅਸੂਲ ਦੇ ਸਿਰਲੇਖ ਹੇਠ ਨਿਬੰਧ (An Essay on Principles of Population) ਕਿਸਨੇ ਪ੍ਰਕਾਸ਼ਿਤ ਕੀਤਾ ?
ਉੱਤਰ-
ਇਹ ਥਿਉਰੀ ਥਾਮਸ ਐਲਬਰਟ ਮਾਲਥਸ (Albert Robert Malthus) ਵਲੋਂ ਪ੍ਰਕਾਸ਼ਿਤ ਕੀਤੀ ਗਈ ।
ਪ੍ਰਸ਼ਨ 28.
ਕੁਦਰਤੀ ਤੌਰ ‘ਤੇ ਵਸੋਂ ਦੇ ਘਟਣ ਦੇ ਕੀ ਕਾਰਨ ਹਨ ?
ਉੱਤਰ-
ਜੰਗ, ਹੜ੍ਹ, ਭੂਚਾਲ, ਭੁੱਖਮਰੀ ਅਤੇ ਮਾਰੂ ਰੋਗਾਂ ਦੇ ਕਾਰਨ ਕੁਦਰਤੀ ਤੌਰ ਤੇ ਆਬਾਦੀ ਘੱਟ ਜਾਂਦੀ ਹੈ ।
ਪ੍ਰਸ਼ਨ 29.
ਵੱਧਦੀ ਹੋਈ ਵਸੋਂ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ ?
ਉੱਤਰ-
ਭੋਜਨ ਦੀ ਘਾਟ, ਘੱਟ ਸਾਖ਼ਰਤਾ ਦਰ, ਗ਼ਰੀਬੀ, ਰੋਜ਼ਗਾਰ ਦੀ ਘਾਟ, ਪ੍ਰਦੂਸ਼ਣ ਵਿਚ ਵਾਧਾ ਆਦਿ ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਜਨਮ ਦਰ ਅਤੇ ਸ਼ਿਸ਼ੂ ਮੌਤ ਦਰ ਵਿਚ ਕੀ ਫ਼ਰਕ ਹੈ ?
ਉੱਤਰ –
ਜਨਮ ਦਰ (Birth Rate) | ਸ਼ਿਸੁ ਮੌਤ ਦਰ (Infant Mortality Rate) |
ਕਿਸੇ ਖੇਤਰ ਵਿਚ ਪਤੀ ਹਜ਼ਾਰ ਆਦਮੀਆਂ ਪਿੱਛੇ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ ਕਹਿੰਦੇ ਹਨ। | ਸ਼ਿਸ਼ ਮੌਤ ਦਰ, ਕਿਸੇ ਦੇਸ਼ ਜਾਂ ਦੇਸ਼ ਵਿਚ ਇਕ ਸਾਲ ਵਿਚ ਵਸੋਂ ਦੇ ਇਕ ਹਜ਼ਾਰ ਬੱਚਿਆਂ ਪਿੱਛੇ ਮਰਨ ਵਾਲੇ ਬੱਚਿਆਂ ਦੀ ਸੰਖਿਆ ਨੂੰ ਸ਼ਿਸ਼ੂ ਮੌਤ ਦਰ ਕਹਿੰਦੇ ਹਨ । |
ਪ੍ਰਸ਼ਨ 2.
ਵਲੋਂ ਪ੍ਰਵਾਸ/ਦੇਸ਼ ਤਿਆਗ ਅਤੇ ਆਵਾਸ ਵਿਚ ਅੰਤਰ ਕੀ ਹੈ ?
ਉੱਤਰ –
ਆਵਾਸ (Immigration) | ਪਰਵਾਸ/ਹਿਜਰਤ (Emigration) |
ਕਿਸ ਦੇਸ਼ ਦੇ ਲੋਕਾਂ ਦੇ ਕਿਸੇ ਦੂਸਰੇ ਦੇਸ਼ ਵਿਚ ਨਿਵਾਸ ਕਰਨ (ਪੱਕੇ ਤੌਰ ਤੇ) ਨੂੰ ਆਵਾਸ ਆਖਦੇ ਹਨ । | ਕਿਸੇ ਪ੍ਰਦੇਸ਼ (State) ਦੇ ਲੋਕਾਂ ਦਾ ਦੁਸਰੇ ਦੇਸ਼ ਵਿਚ ਵੱਸਣ ਨੂੰ ਪਰਵਾਸ ਜਾਂ ਇਕ ਜਗਾ ਨੂੰ ਤਿਆਗ ਕੇ ਦੂਜੀ ਜਗ੍ਹਾ ਤੇ ਵਸਣ ਨੂੰ ਹਿਜਰਤ ਆਖਦੇ ਹਨ । |
ਪ੍ਰਸ਼ਨ 3.
ਅੰਤਰਾਰਾਜੀ ਅਤੇ ਅੰਤਰਰਾਜੀ ਪ੍ਰਵਾਸ ਦਾ ਕੀ ਮਤਲਬ ਹੈ ?
ਉੱਤਰ-
ਅੰਤਰਾਰਾਜੀ ਪ੍ਰਵਾਸ (Intra-state Migration)-ਜਦੋਂ ਵਸੋਂ ਦਾ ਤਬਾਦਲਾ ਉਸੇ ਰਾਜ ਅਰਥਾਤ ਇੱਕੋ ਹੀ ਰਾਜ ਦੀਆਂ ਹੱਦਾਂ ਦੇ ਅੰਦਰ ਹੋਵੇ ਤਾਂ ਉਸਨੂੰ ਅੰਤਰਾਰਾਜੀ ਪ੍ਰਵਾਸ ਕਹਿੰਦੇ ਹਨ।
ਅੰਤਰਰਾਜੀ ਪ੍ਰਵਾਸ (Inter-state Migration-ਜੇਕਰ ਪਵਾਸ ਰਾਜ ਦੀਆਂ ਹੱਦਾਂ ਦੇ ਬਾਹਰ ਹੋਵੇ ਤਾਂ ਉਸਨੂੰ ਅੰਤਰਰਾਜੀ ਪਰਵਾਸ ਕਹਿੰਦੇ ਹਾਂ ।
ਪ੍ਰਸ਼ਨ 4.
ਪ੍ਰਵਾਸ (Migration) ਦੇ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਪ੍ਰਵਾਸ ਦੋ ਪ੍ਰਕਾਰ ਦੇ ਕਾਰਕਾਂ ਦੁਆਰਾ ਹੁੰਦਾ ਹੈ ਜਿਨ੍ਹਾਂ ਨੂੰ ਅਪਕਰਸ਼ ਅਤੇ ਪ੍ਰਤੀਕਰਸ਼ ਕਾਰਕ ਕਹਿੰਦੇ ਹਨ।
1. ਅਪਕਰਸ਼ ਕਾਰਕ (Compulsive Factors)-ਜਦੋਂ ਲੋਕ ਸ਼ਹਿਰ ਦੀਆਂ ਸੁਵਿਧਾਵਾਂ ਅਤੇ ਆਰਥਿਕ ਮੌਕਿਆਂ ਨੂੰ ਵੇਖ ਕੇ ਸ਼ਹਿਰ ਵੱਲ ਨੂੰ ਪਰਵਾਸ ਕਰਦੇ ਹਨ ਤਾਂ ਉਹਨਾਂ ਨੂੰ ਅਪਕਰਸ਼ ਪ੍ਰਵਾਸ ਕਿਹਾ ਜਾਂਦਾ ਹੈ। ਕਿਉਂਕਿ ਸ਼ਹਿਰਾਂ ਵਿਚ ਕਾਰਖਾਨੇ, ਕਾਰੋਬਾਰ ਅਤੇ ਹੋਰ ਰੋਜ਼ਗਾਰ ਦੇ ਸਾਧਨ ਹੁੰਦੇ ਹਨ ਜਿਸ ਕਰਕੇ ਲੋਕ ਸ਼ਹਿਰਾਂ ਵਲ ਜਾਂਦੇ ਹਨ।
2. ਪ੍ਰਤੀਕਰਸ਼ ਕਾਰਕ (Repulsive Factors-ਕਦੀ-ਕਦੀ ਲੋਕ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਸੁਰੱਖਿਆ ਠੀਕ ਨਾ ਹੋਣੀ ਅਤੇ ਸਮਾਜਿਕ ਕਾਰਨਾਂ ਕਰਕੇ ਪਰਵਾਸ ਕਰਦੇ ਹਨ ਤਾਂ ਇਸਨੂੰ ਪ੍ਰਤੀਕਰਸ਼ ਪ੍ਰਵਾਸ ਕਹਿੰਦੇ ਹਨ। ਇਸਦੇ ਨਾਲ-ਨਾਲ ਸਿੱਖਿਆ, ਸਿਹਤ ਅਤੇ ਮਨੋਰੰਜਨ ਅਤੇ ਹੋਰ ਸੁਵਿਧਾਵਾਂ ਕਾਰਨ ਵੀ ਲੋਕ ਸ਼ਹਿਰ ਵਿਚ ਜਾਂਦੇ ਹਨ।
ਪ੍ਰਸ਼ਨ 5.
ਗਰੀਬੀ (Poverty) ਉੱਪਰ ਵਧਦੀ ਹੋਈ ਵਸੋਂ ਕਿਵੇਂ ਅਸਰ ਕਰਦੀ ਹੈ ?
ਉੱਤਰ-
ਵਸੋਂ ਅਤੇ ਗ਼ਰੀਬੀ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। ਸੰਸਾਰ ਦੀ ਤਿੰਨ ਚੌਥਾਈ ਵਜੋਂ ਵਿਕਸਿਤ ਦੇਸ਼ਾਂ ਵਿਚ ਰਹਿੰਦੀ ਹੈ। ਇਨ੍ਹਾਂ ਦੇਸ਼ਾਂ ਵਿਚ ਬੇਰੋਜ਼ਗਾਰੀ ਇਕ ਮੁੱਖ ਸਮੱਸਿਆ ਹੈ ਜਿਹੜੀ ਗਰੀਬੀ ਨੂੰ ਜਨਮ ਦਿੰਦੀ ਹੈ ਅਤੇ ਗਰੀਬੀ ਦੇ ਕਾਰਨ ਲੋਕਾਂ ਨੂੰ ਸੰਤੁਲਿਤ ਭੋਜਨ, ਘਰਾਂ ਅਤੇ ਕੱਪੜਿਆਂ ਦੀ ਘਾਟ ਹੋ ਜਾਂਦੀ ਹੈ। ਨਾਲ ਹੀ ਸਿੱਖਿਆ ਅਤੇ ਸਫ਼ਾਈ ਦੀ ਵੀ ਕਮੀ ਹੋ ਜਾਂਦੀ ਹੈ।
ਇਨ੍ਹਾਂ ਕਾਰਨਾਂ ਕਰਕੇ ਉਤਪਾਦਨਾਂ ਵਿਚ ਕਮੀ ਹੋ ਜਾਂਦੀ ਹੈ ਤੇ ਦੁਬਾਰਾ ਗਰੀਬੀ ਵਿਚ ਵਾਧਾ ਹੋ ਜਾਂਦਾ ਹੈ। ਆਰਥਿਕ ਸੰਸਾਧਨਾਂ ਦੀ ਅਸਮਾਨਤਾ ਅਤੇ ਵਾਧੂ ਵਸੋਂ ਤੋਂ ਗਰੀਬੀ ਦੀ ਸਮੱਸਿਆ ਹੋਰ ਵੀ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਤੇ ਇਸਦੇ ਨਾਲ ਰੋਜ਼ਗਾਰ, ਡਾਕਟਰੀ ਸੁਵਿਧਾਵਾਂ ਆਦਿ ‘ਤੇ ਅਸਰ ਪੈਂਦਾ ਹੈ। ਜਿਸ ਦੇ ਕਾਰਨ ਗਰੀਬੀ ਵਿਚ ਵਾਧਾ ਹੁੰਦਾ ਹੈ।
ਪ੍ਰਸ਼ਨ 6.
ਨਗਰੀਕਰਨ ਜਾਂ ਸ਼ਹਿਰੀਕਰਨ (Urbanization) ਵਧਣ ਦੇ ਕਿਹੜੇ ਕਾਰਨ ਹਨ ?
ਉੱਤਰ-
ਕਿਸੇ ਇਲਾਕੇ ਜਾਂ ਦੇਸ਼ ਦਾ ਤਕਨੀਕੀ ਤੌਰ ‘ਤੇ ਵਿਕਸਿਤ ਹੋਣਾ ਨਗਰੀਕਰਨ ਦਾ ਸਭ ਤੋਂ ਵੱਡਾ ਕਾਰਨ ਹੈ । ਇਸ ਤੋਂ ਇਲਾਵਾ ਕੁਦਰਤੀ ਕਾਰਨ ਜਿਵੇਂ ਜ਼ਮੀਨੂੰ ਸਮਤਲ ਹੋਣਾ, ਪਹਾੜਾਂ ਦਾ ਦੁਰ ਹੋਣਾ, ਪਾਣੀ ਪੀਣ ਵਾਲਾ) ਜ਼ਿਆਦਾ ਮਾਤਰਾ ਵਿਚ ਮਿਲਣਾ, ਉਚੇਰੀ , ਸਿੱਖਿਆ, ਸਿਹਤ ਸੰਸਥਾਵਾਂ ਦਾ ਹੋਣਾ ਆਦਿ ਹੋਰ ਕਾਰਨਾਂ ਵਿਚ ਆਉਂਦੇ ਹਨ |
ਪ੍ਰਸ਼ਨ 7.
ਜਨਮ ਦਰ (Birth Rate) ਅਤੇ ਮੌਤ ਦਰ (Mortality Rate) ਕਿਸੇ ਖੇਤਰ ਦੀ ਵਸੋਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ?
ਉੱਤਰ-
ਜੇਕਰ ਕਿਸੇ ਖੇਤਰ ਵਾਸਤੇ ਜਨਮ ਦਰ, ਮੌਤ ਦਰ ਤੋਂ ਵੱਧ ਹੋਵੇ ਤਾਂ ਉਸ ਖੇਤਰ ਦੀ ਵਸੋਂ ਵਿਚ ਵਾਧੇ ਦੀ ਦਰ ਜ਼ਿਆਦਾ ਹੋਵੇਗੀ | ਪਰ ਜੇਕਰ ਇਸ ਤੋਂ ਉਲਟ ਹੋਵੇ ਤਾਂ ਉੱਥ ਵਸੋਂ ਵਿਚ ਵਾਧੇ ਦੀ ਦਰ ਘੱਟ ਹੋਵੇਗੀ ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1.
ਵਸੋਂ ਵਾਧੇ ਦਾ ਕੱਚੇ ਮਾਲ `ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਬਾਦੀ ਵਿਚ ਵਾਧੇ ਦਾ ਸਿੱਧਾ ਸੰਬੰਧ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਧਨ ਜੁਟਾਉਣ ਤੋਂ ਹੈ। ਇਸ ਪੂਰਤੀ ਦੇ ਲਈ ਉਦਯੋਗਾਂ `ਤੇ ਵੱਧ ਤੋਂ ਵੱਧ ਮਾਲ ਬਣਾਉਣ ਦਾ ਦਬਾਅ ਪੈਂਦਾ ਹੈ। ਉਦਯੋਗਾਂ ਵਿਚ ਉਤਪਾਦਨ ਦੇ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ। ਕੱਚੇ ਮਾਲ ਦੇ ਦੋ ਮੁੱਖ ਸੋਮੇ ਹਨ-ਜੰਗਲ ਅਤੇ ਖਦਾਣ (Mines) ਖਦਾਣਾਂ ਤੋਂ ਸਾਨੂੰ ਕੋਲਾ, ਲੋਹਾ, ਅਤੇ ਹੋਰ ਧਾਤੁ ਮਿਲਦੇ ਹਨ। ਪਰ ਅਬਾਦੀ ਦੇ ਵਾਧੇ ‘ਤੇ ਜ਼ਿਆਦਾ ਉਤਪਾਦਨ ਲਈ ਖਾਣ ਕਾਰਜ (ਖਣਨ ਵਿਚ ਵਾਧਾ ਹੁੰਦਾ ਹੈ। ਜਿਸਦੇ ਨਤੀਜੇ ਵਜੋਂ ਬਹੁਤ ਸਾਰੀਆਂ ਖਾਣਾਂ ਖ਼ਰਾਬ ਅਤੇ ਬਹੁਤ ਸਾਰੀਆਂ ਦੀ ਉਤਪਾਦਕ ਸਮਰੱਥਾ ਖਤਮ ਹੋ ਜਾਂਦੀ ਹੈ ।
ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਉਪਯੋਗੀ ਪਦਾਰਥ ਜਿਵੇਂ ਇਮਾਰਤੀ ਲੱਕੜੀ, ਰਬੜ, ਜੜੀ-ਬੂਟੀਆਂ ਆਦਿ ਪ੍ਰਾਪਤ ਹੁੰਦੀਆਂ ਹਨ । ਪਰ ਇਹਨਾਂ ਦੀ ਪੂਰਤੀ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਜੰਗਲਾਂ ਅਤੇ ਖਾਣਾਂ ਦੇ ਵਿਨਾਸ਼ ਦੇ ਬੜੇ ਭਿਆਨਕ ਨਤੀਜੇ ਸਾਹਮਣੇ ਆਉਂਦੇ ਹਨ, ਜਿਵੇਂ ਹਰਿਤ ਹਿ ਵਿਚ ਵਾਧਾ ।ਇਸਦੇ ਨਤੀਜੇ ਵਜੋਂ ਵਿਸ਼ਵ ਤਾਪਮਾਨ ਵਿਚ ਵਾਧਾ ਹੁੰਦਾ ਹੈ। ਜਿਸਦਾ ਨਤੀਜਾ ਧਰੁਵਾਂ ਤੇ ਪਈ ਬਰਫ਼ ਪਿਘਲਦੀ ਹੈ ਤੇ ਸਮੁੰਦਰ ਦਾ ਜਲਸਤਰ ਵੱਧਦਾ ਹੈ ਅਤੇ ਅਨੇਕ ਦੀਪਾਂ ਤੇ ਅਤੇ ਸਮੁੰਦਰੀ ਕੰਢੇ ਤੇ ਵਸੇ ਹੋਏ ਦੇਸ਼ਾਂ ਦੇ ਡੁੱਬਣ ਦਾ ਖ਼ਤਰਾ ਵੱਧ ਗਿਆ ਹੈ।
ਪ੍ਰਸ਼ਨ 2.
ਪਰਵਾਸ/ਹਿਜਰਤ (lmigration) ਦੇ ਮੁੱਖ ਕਾਰਨਾਂ ਦਾ ਵਰਣਨ ਕਰੋ ।
ਉੱਤਰ-
ਪਰਵਾਸ/ਹਿਜਰਤ ਦੇ ਬਹੁਤ ਸਾਰੇ ਕਾਰਨ ਹਨ । ਜਿਨ੍ਹਾਂ ਵਿਚ ਆਰਥਿਕ ਅਤੇ ਸਮਾਜਿਕ ਕਾਰਨ ਪ੍ਰਮੁੱਖ ਹਨ । ਇਹਨਾਂ ਵਿਚੋਂ ਕੁੱਝ ਹੇਠ ਲਿਖੇ ਪ੍ਰਕਾਰ ਦੇ ਹਨ –
1. ਰੋਟੀ-ਰੋਜ਼ੀ (Employment)-ਰੋਟੀ-ਰੋਜ਼ੀ ਦੀ ਤਲਾਸ਼ ਵਿਚ ਲੋਕ ਆਪਣੇ ਜਨਮ ਸਥਾਨ ਨੂੰ ਛੱਡ ਕੇ ਦੂਜੇ ਖੇਤਰਾਂ ਵਿਚ ਜਾ ਵੱਸਦੇ ਹਨ। ਪੇਂਡੂ ਖੇਤਰਾਂ ਵਿਚ ਜ਼ਿਆਦਾਤਰ ਲੋਕ ਛੋਟੇ ਉਦਯੋਗਾਂ ਅਤੇ ਕੁਟੀਰ ਉਦਯੋਗਾਂ ਤੋਂ ਆਪਣੀ ਆਜੀਵਿਕਾ ਕਮਾਉਂਦੇ ਹਨ। ਪਰ ਫਿਰ ਵੀ ਪਿੰਡ ਵਿਚ ਸਾਰੇ ਲੋਕਾਂ ਨੂੰ ਆਜੀਵਿਕਾ ਦੇ ਜ਼ਿਆਦਾ ਮੌਕੇ ਪ੍ਰਾਪਤ ਨਹੀਂ ਹਨ । ਇਸ ਦੇ ਉਲਟ ਸ਼ਹਿਰਾਂ ਵਿਚ ਉਦਯੋਗ, ਵਪਾਰ, ਆਵਾਜਾਈ ਅਤੇ ਦੂਜਿਆਂ ਕਈ ਆਰਥਿਕ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਹੁੰਦੇ ਹਨ । ਇਸ ਲਈ ਯੁਵਾ ਵਰਗ ਦੇ ਲੋਕ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ।
2. ਸਮਾਜਿਕ ਅਤੇ ਰਾਜਨੀਤਿਕ ਅਸੁਰੱਖਿਆ (Social and Political Insecurityਸਮਾਜਿਕ ਸੁਰੱਖਿਆ, ਰਾਜਨੀਤਿਕ ਗੜਬੜੀ ਅਤੇ ਅੰਤਰ-ਜਾਤੀ ਲੜਾਈਆਂ ਆਦਿ ਵੀ ਪ੍ਰਵਾਸ ਨੂੰ ਵਧਾਉਂਦੀਆਂ ਹਨ ।
3. ਹੋਰ ਸਮਾਜਿਕ ਕਾਰਨ (Other Social Reasons)-ਲੋਕ ਕੁਝ ਕਾਰਨਾਂ ਕਰਕੇ ਥੋੜ੍ਹੇ ਸਮੇਂ ਲਈ ਪਰਵਾਸ ਕਰਦੇ ਹਨ । ਉਦਾਹਰਨ ਦੇ ਲਈ, ਸਿੱਖਿਆ ਦੇ ਬਿਹਤਰ ਅਵਸਰਾਂ ਦੇ ਲਈ, ਮਨੋਰੰਜਨ, ਸਿਹਤ, ਸੇਵਾਵਾਂ ਅਤੇ ਕਾਨੂੰਨੀ ਸਲਾਹ ਦੇ ਲਈ ਵੀ ਲੋਕ ਨੇੜੇ ਦੇ ਸ਼ਹਿਰਾਂ ਵਿਚ ਪਰਵਾਸ ਕਰਦੇ ਹਨ।
ਪ੍ਰਸ਼ਨ 3.
ਲਿੰਗ-ਅਨੁਪਾਤ (Sex-ratio) ਤੋਂ ਕੀ ਭਾਵ ਹੈ ? ਇਸਦੇ ਘੱਟ ਹੋਣ ਦੇ ਕਾਰਨ ਸਪੱਸ਼ਟ ਕਰੋ ।
ਉੱਤਰ-
ਲਿੰਗ ਅਨੁਪਾਤ (Sex-ratio) ਤੀ ਹਜ਼ਾਰ ਪੁਰਸ਼ਾਂ ਦੀ ਸੰਖਿਆ ਤੇ ਇਸਤਰੀਆਂ ਦੀ ਸੰਖਿਆ ਦੇ ਅਨੁਪਾਤ ਨੂੰ ਲਿੰਗ-ਅਨੁਪਾਤ ਕਹਿੰਦੇ ਹਨ। ‘ ਜਨਮ ਦੇ ਸਮੇਂ ਤੋਂ ਇਸਤਰੀ-ਪੁਰਸ਼ਾਂ ਦੀ ਸੰਖਿਆ ਵਿਚ ਵਿਸ਼ੇਸ਼ ਅੰਤਰ ਨਹੀਂ ਹੁੰਦਾ, ਪਰ ਸਮੇਂ ਦੇ ਨਾਲ, ਕਈ ਕਾਰਨਾਂ ਦੇ ਨਤੀਜੇ ਵਜੋਂ ਇਹ ਅੰਤਰ ਵੱਧਦਾ ਜਾਂਦਾ ਹੈ।ਲਿੰਗ-ਅਨੁਪਾਤ ਘੱਟ ਹੋਣ ਦੇ ਹੇਠ ਲਿਖੇ ਕਾਰਨ ਹਨ –
- ਸਮਾਜ ਵਿਚ ਪੁਰਸ਼ਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਇਸ ਲਈ ਜਨਮ ਦੇ ਬਾਅਦ ਇਸਤਰੀਆਂ ਦੀ ਸਿਹਤ, ਸਿੱਖਿਆ ਅਤੇ ਜੀਵਨ ਦੇ ਹੋਰ ਖੇਤਰਾਂ ਵਿਚ ਪੁਰਸ਼ਾਂ ਦੀ ਵਜੋਂ ਅਤੇ ਵਾਤਾਵਰਣ ਤੁਲਨਾ ਵਿਚ ਘੱਟ ਸੁਵਿਧਾਵਾਂ ਮਿਲਦੀਆਂ ਹਨ । ਸਿਹਤ ਸੁਵਿਧਾਵਾਂ ਦੀ ਘਾਟ ਹੋਣ ਕਰਕੇ ਜ਼ਿਆਦਾਤਰ ਇਸਤਰੀਆਂ ਦੀ ਮੌਤ ਹੋ ਜਾਂਦੀ ਹੈ।
- ਦਹੇਜ ਦੇ ਲਾਲਚ ਵਿਚ ਵੀ ਇਸਤਰੀਆਂ ਦੀ ਹੱਤਿਆ ਕੀਤੀ ਜਾਂਦੀ ਹੈ।
- ਆਧੁਨਿਕ ਵਿਗਿਆਨਿਕ ਪੱਧਤੀਆਂ ਵਲੋਂ ਬਹੁਤ ਸਾਰੇ ਲੋਕਾਂ ਦੁਆਰਾ ਇਸਤਰੀ ਲਿੰਗ ਦਾ ਪਤਾ ਲਗਾ ਕੇ ਤੇ ਅਣਜੰਮੀਆਂ ਕੁੜੀਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ।
ਪ੍ਰਸ਼ਨ 4.
ਸਾਖਰਤਾ (Literacy) ਵਾਤਾਵਰਣ ‘ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੀ ਹੈ ?
ਉੱਤਰ-
ਸਾਖਰਤਾ ਦਾ ਅਰਥ ਹੈ ਪੜ੍ਹਨ ਅਤੇ ਲਿਖਣ ਦੀ ਯੋਗਤਾ | ਸਾਖਰਤਾ ਵਾਤਾਵਰਣ ਦੀ ਸਥਿਤੀ ‘ਤੇ ਪ੍ਰਭਾਵ ਪਾਉਂਦੀ ਹੈ। ਵਾਤਾਵਰਣ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਪੜ੍ਹੇ-ਲਿਖੇ ਅਤੇ ਅਨਪੜ੍ਹ ਲੋਕਾਂ ਵਿਚ ਅੰਤਰ ਦੇਖਿਆ ਗਿਆ ਹੈ। ਅਨਪੜ੍ਹ ਲੋਕ ਆਪਣੇ ਆਲੇ-ਦੁਆਲੇ ਨੂੰ ਗੰਦਾ ਰੱਖਦੇ ਹਨ, ਪਰ ਦੂਸਰੀ ਜਗਾ ਪੜ੍ਹੇ-ਲਿਖੇ ਲੋਕ ਵਾਤਾਵਰਣ ਦੀ ਸਫ਼ਾਈ ਦਾ ਧਿਆਨ ਰੱਖਦੇ ਹਨ। ਅਨਪੜ੍ਹ ਲੋਕਾਂ ਨੂੰ ਜੈਵਿਕ ਵਿਘਟਨ ਅਤੇ ਅਜੈਵਿਕ ਵਿਘਟਨ ਵਿਚ ਅੰਤਰ ਪਤਾ ਨਹੀਂ ਹੁੰਦਾ । ਇਸ ਲਈ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਗੰਦਾ ਕਰਦੇ ਹਨ। ਪਰ ਪੜ੍ਹੇ-ਲਿਖੇ ਲੋਕਾਂ ਨੂੰ ਪਲਾਸਟਿਕ ਤੋਂ ਹੋਣ ਵਾਲੀਆਂ ਸਮੱਸਿਆਵਾਂ ਦਾ ਗਿਆਨ ਹੁੰਦਾ ਹੈ। ਇਸ ਲਈ ਉਹ ਉਸ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਸਾਖਰਤਾ ਦਾ ਵਾਤਾਵਰਣ ‘ਤੇ ਬਹੁਤ ਅਸਰ ਹੈ।
ਪ੍ਰਸ਼ਨ 5.
ਸਾਖਰਤਾ ਦਰ (Literacy Rate) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਪ੍ਰਤੀ 100 ਵਿਅਕਤੀ ਦੇ ਅਨੁਪਾਤ ਪਿੱਛੇ ਜਿੰਨੇ ਵਿਅਕਤੀ ਸਾਖਰ/ਪੜ੍ਹੇ-ਲਿਖੇ ਹੋਣ, ਉਸ ਨੂੰ ਸਾਖਰਤਾ ਦਰ ਕਿਹਾ ਜਾਂਦਾ ਹੈ। ਸਾਖਰਤਾ ਦਰ ਨੂੰ ਹੇਠ ਲਿਖੇ ਫਾਰਮੂਲੇ ਨਾਲ ਪਤਾ ਕੀਤਾ ਜਾਂਦਾ ਹੈ-
ਸਾਖਰਤਾ ਤੋਂ ਭਾਵ ਹੈ ਕਿ ਲੋਕਾਂ ਨੂੰ ਕਿਸੇ ਵੀ ਭਾਸ਼ਾ ਵਿਚ ਸਮਝ ਦੇ ਨਾਲ ਪੜਨ ਅਤੇ ਲਿਖਣ ਦਾ ਗਿਆਨ ਹੋਣਾ ਚਾਹੀਦਾ ਹੈ। ਸਾਖਰ ਬਣਨ ਲਈ ਕਿਸੇ ਵੀ ਵਿਅਕਤੀ ਨੂੰ ਰਸਮੀ ਸਿੱਖਿਆ ਗ੍ਰਹਿਣ ਕਰਨ ਲਈ ਕਿਸੇ ਸੰਸਥਾਨ ਵਿਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ । ਆਲੇਦੁਆਲੇ ਅਤੇ ਨੇੜੇ-ਤੇੜੇ ਤੋਂ ਵੀ ਸਿੱਖਿਆ ਪ੍ਰਾਪਤ ਕਰਕੇ ਮਨੁੱਖ ਸਾਖਰ ਬਣ ਸਕਦਾ ਹੈ ।
ਪ੍ਰਸ਼ਨ 6.
ਸਾਡੀ ਸਮਾਜਿਕ ਸੋਚ ਦਾ ਲਿੰਗ-ਅਨੁਪਾਤ ‘ਤੇ ਕੀ ਪ੍ਰਭਾਵ ਹੈ ?
ਉੱਤਰ-
ਸਾਡੀ ਸਮਾਜਿਕ ਸੋਚ ਇਕ ਔਰਤ ਨੂੰ ਇੱਜ਼ਤ ਨਾਲ ਜੋੜਿਆ ਗਿਆ ਹੈ । ਇਸ ਲਈ ਕਈ ਵਾਰ ਲੋਕ ਆਪਣਾ ਵੈਰ ਕੱਢਣ ਵਾਸਤੇ ਆਪਣੇ ਦੁਸ਼ਮਣਾਂ ਦੀਆਂ ਔਰਤਾਂ, ਧੀਆਂ, ਭੈਣਾਂ ਅਤੇ ਮਾਂਵਾਂ ਦਾ ਮਾੜਾ ਕਰਦੇ ਹਨ । ਇਸ ਨਾਲ ਉਸ ਦੀ ਇੱਜ਼ਤ ਰੁਲ ਜਾਂਦੀ ਹੈ । ਕਈ ਵਾਰ ਇਸ ਗੱਲ ਨੂੰ ਸੋਚ ਕੇ ਵੀ ਸਾਡੇ ਸਮਾਜ ਵਿਚ ਔਰਤ ਦੇ ਪੈਦਾ ਹੋਣ ‘ਤੇ ਰੋਕ ਲਾਈ ਜਾਂਦੀ ਸੀ । ਪਰ ਹੁਣ ਸੋਚ ਬਦਲ ਰਹੀ ਹੈ |
ਮਰਦ ਅਤੇ ਔਰਤਾਂ ਵਿਚ ਬਰਾਬਰੀ ਆ ਰਹੀ ਹੈ । ਦਾਜ ਦਾ ਰਾਖਸ਼ ਵੀ ਇਸੇ ਤਰ੍ਹਾਂ ਦੀ ਸਮਾਜਿਕ ਸੋਚ ਦਾ ਨਤੀਜਾ ਹੈ ਕਿ ਸਾਨੂੰ ਔਰਤ ਕੁੜੀ) ਦੇ ਜਨਮ ‘ਤੇ ਖ਼ੁਸ਼ੀ ਨਾਲੋਂ ਵੱਧ ਫ਼ਿਕਰ ਪੈ ਜਾਂਦਾ ਸੀ । ਇਹੋ ਜਿਹੇ ਕਾਰਨਾਂ ਕਰਕੇ ਸਮਾਜ ਦੀ ਲੜਕਿਆਂ ਵੱਲ ਖਿੱਚ ਵਧੀ ਪਰ ਉਹ ਇਹ ਨਹੀਂ ਸਮਝ ਪਾ ਰਹੇ ਹਨ ਕਿ ਇਸ ਨਾਲ ਕੀ ਨੁਕਸਾਨ ਹੋਣਗੇ । ਪ੍ਰਚਾਰ ਅਤੇ ਸੰਚਾਰ ਦੇ ਸਾਰੇ ਸਾਧਨਾਂ ਦੀ ਵਰਤੋਂ ਕਰਕੇ ਹੁਣ ਸਮਾਜ ਵਿੱਚ ਇਕ ਕ੍ਰਾਂਤੀ ਆ ਰਹੀ ਹੈ । ਜਿਸ ਨਾਲ ਖ਼ਰਾਬ ਲਿੰਗ-ਅਨੁਪਾਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਇਸ ਨਾਲ ਸਮਾਜਿਕ ਸੰਤੁਲਨ ਵੀ ਸੁਧਰ ਰਿਹਾ ਹੈ ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਸੋਂ ਵਾਧੇ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰਾਂ-
ਵਸੋਂ ਵਾਧੇ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ –
1. ਜਨਮ ਦਰ ਵਿਚ ਵਾਧਾ (Increase in birth rate)-ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਮਨੁੱਖਾਂ ਪਿੱਛੇ ਜਨਮ ਲੈਣ ਵਾਲੇ ਬੱਚਿਆਂ ਦੀ ਸੰਖਿਆ ਦੇ ਔਸਤ ਨੂੰ ਜਨਮ ਦਰ ਵਿਚ ਵਾਧਾ ਕਹਿੰਦੇ ਹਨ। ਵਸੋਂ ਵਾਧਾ ਜਨਮ ਦਰ ਦੀ ਵਾਧੇ ‘ਤੇ ਨਿਰਭਰ ਕਰਦਾ ਹੈ। ਜਨਮ ਦਰ ਜ਼ਿਆਦਾ ਹੋਣ ਦੇ ਕਈ ਸਮਾਜਿਕ, ਆਰਥਿਕ, ਸਭਿਆਚਾਰਿਕ, ਇਤਿਹਾਸਿਕ ਅਤੇ ਰਾਜਨੀਤਿਕ ਕਾਰਨ ਹੁੰਦੇ ਹਨ। ਆਦਮੀ-ਔਰਤ ਵਿਚ ਪ੍ਰਜਣਨ ਸ਼ਕਤੀ, ਕੁਦਰਤ ਵਲੋਂ ਬਖਸ਼ਿਆ ਗਿਆ ਸਭਾਵਿਕ ਗੁਣ ਹੈ। ਔਰਤਾਂ ਵਿਚ ਇਹ ਸ਼ਕਤੀ 15 ਤੋਂ 50 ਸਾਲ ਤੱਕ ਰਹਿੰਦੀ ਹੈ। ਜਦੋਂ ਕਿ ਆਦਮੀਆਂ ਵਿਚ ਇਹ ਸ਼ਕਤੀ 15 ਤੋਂ 75 ਸਾਲ ਤੱਕ ਮੰਨੀ ਜਾਂਦੀ ਹੈ। ਸੁਵਿਧਾਵਾਂ ਵਿਚ ਸਮੇਂ ਦੇ ਨਾਲ ਵਾਧਾ ਹੋਣ ਦੇ ਕਾਰਨ ਜਨਮ ਦਰ ਵਧਦੀ ਹੈ।
2. ਮੌਤ ਦਰ ਦਾ ਘੱਟ ਹੋਣਾ (Decrease in death rate)-ਮੌਤ ਦਰ ਪ੍ਰਤੀ ਹਜ਼ਾਰ ਵਿਅਕਤੀਆਂ ਵਿਚ ਔਸਤ ਪ੍ਰਤੀ ਸਾਲ ਮੌਤ ‘ਤੇ ਆਧਾਰਿਤ ਹੈ। ਵਸੋਂ ਵਾਧੇ ਵਿਚ ਇਸਦੀ ਭੁਮਿਕਾ ਸਭ ਤੋਂ ਮਹੱਤਵ ਵਾਲੀ ਹੁੰਦੀ ਹੈ। ਵਿਗਿਆਨ ਅਤੇ ਤਕਨੀਕ ਦੇ ਵਿਕਾਸ ਤੋਂ ਪਹਿਲੇ ਮੌਤ ਦਰ ਬਹੁਤ ਜ਼ਿਆਦਾ ਸੀ । ਇਸਦਾ ਸਭ ਤੋਂ ਵੱਡਾ ਕਾਰਨ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਸਨ । ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਅਕਾਲ ਅਤੇ ਮਹਾਂਮਾਰੀਆਂ ਆਦਿ ਦੇ ਕਾਰਨ ਵੱਡੀ ਸੰਖਿਆ ਵਿਚ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ। ਇਸ ਕਾਰਨ ਜਨਮ ਲੈਣ ਅਤੇ ਮਰਨ ਵਾਲਿਆਂ ਦੇ ਅਨੁਪਾਤ ਵਿਚ ਬਹੁਤ ਜ਼ਿਆਦਾ ਅੰਤਰ ਨਹੀਂ ਹੁੰਦਾ ਸੀ । ਇਸ ਤਰ੍ਹਾਂ ਵਲੋਂ ਵਾਧਾ ਨਹੀਂ ਹੁੰਦਾ ਸੀ ।
ਪਰ ਅੱਜ ਦੇ ਯੁੱਗ ਵਿਚ ਮੌਤ ਦਰ ਵਿਚ ਬਹੁਤ ਕਮੀ ਆਈ ਹੈ। ਇਸਦਾ ਮੁੱਖ ਕਾਰਨ ਡਾਕਟਰੀ ਸੁਵਿਧਾਵਾਂ ਵਿਚ ਵਾਧਾ ਹੋਣਾ ਹੈ। ਆਜ਼ਾਦੀ ਤੋਂ ਬਾਅਦ ਮਹਾਂਮਾਰੀਆਂ ਤੋਂ ਬਚਣ ਲਈ ਠੋਸ ਉਪਰਾਲੇ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਚੇਚਕ, ਹੈਜ਼ਾ, ਪਲੇਗ ਆਦਿ ਮਾਰੂ ਬੀਮਾਰੀਆਂ ਲਗਪਗ ਖ਼ਤਮ ਹੋ ਗਈਆਂ ਅਤੇ ਮੌਤ ਦਰ ਵਿਚ ਕਮੀ ਆਈ । ਆਵਾਜਾਈ ਦੇ ਸਾਧਨਾਂ ਦਾ ਵਿਕਾਸ ਅਤੇ ਵਾਧੇ ਦੇ ਨਤੀਜੇ ਵਜੋਂ ਮਹਾਂਮਾਰੀਆਂ ਅਤੇ ਅਕਾਲ ਆਉਣੇ ਘੱਟ ਹੋ ਗਏ ਹਨ। ਪਿੰਡਾਂ ਅਤੇ ਸ਼ਹਿਰਾਂ ਵਿਚ ਪੀਣ ਲਈ ਸਾਫ਼ ਜਲ ਦੇ ਪ੍ਰਬੰਧ ਦਾ ਵੀ ਮੌਤ ਦਰ ‘ਤੇ ਕਾਫ਼ੀ ਪ੍ਰਭਾਵ ਪਿਆ । ਇਸ ਤੋਂ ਇਲਾਵਾ ਚੰਗੇ ਰਾਜ ਪ੍ਰਬੰਧ ਅਤੇ ਕਾਨੂੰਨ-ਵਿਵਸਥਾ ਨੇ ਵੀ ਮੌਤ ਦਰ ਨੂੰ ਘਟਾਉਣ ਵਿਚ ਸਹਿਯੋਗ ਦਿੱਤਾ ਹੈ। ਇਸ ਤਰ੍ਹਾਂ ਮੌਤ ਦਰ ਵਿਚ ਕਮੀ ਆਉਣ ਦੇ ਕਾਰਨ ਵਸੋਂ ਵਿਚ ਵਾਧਾ ਹੋ ਰਿਹਾ ਹੈ।
3. ਪ੍ਰਵਾਸ-ਹਿਜਰਤ (Migration)-ਆਬਾਦੀ ਦਾ ਇਕ ਜਗ੍ਹਾ ਤੋਂ ਦੂਜੀ ਜਗਾ ਤੇ ਜਾਣ ਨੂੰ ਵੀ ਕਿਸੇ ਖੇਤਰ ਦੀ ਆਬਾਦੀ ਵਿਚ ਕਮੀ ਜਾਂ ਵਾਧੇ ਦੇ ਇਕ ਕਾਰਨ ਕਿਹਾ ਜਾ ਸਕਦਾ ਹੈ। ਵਸੋਂ ਦਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਜਾਣਾ ਪਰਵਾਸ ਕਹਾਉਂਦਾ ਹੈ। ਪਰਵਾਸ ਨਾ-ਸਿਰਫ਼ ਵੱਖ-ਵੱਖ ਖੇਤਰਾਂ ਵਿਚ ਆਬਾਦੀ ਦੀ ਵੰਡ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਲਿੰਗ ਅਨੁਪਾਤ ਅਤੇ ਆਯੂ ਸੰਰਚਨਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿਹੜੇ ਖੇਤਰਾਂ ਵਿਚੋਂ ਲੋਕ ਚਲੇ ਜਾਂਦੇ ਹਨ ਉੱਥੇ ਆਬਾਦੀ ਘੱਟ ਹੋ ਜਾਂਦੀ ਹੈ ਅਤੇ ਜਿਹੜੇ ਖੇਤਰਾਂ ਵਿਚ ਲੋਕ ਆ ਕੇ ਵੱਸਦੇ ਹਨ, ਉੱਥੇ ਆਬਾਦੀ ਵੱਧ ਜਾਂਦੀ ਹੈ।
ਸ਼ਹਿਰਾਂ ਵਿਚ ਆਬਾਦੀ ਦੇ ਵੱਧ ਹੋਣ ਦਾ ਕਾਰਨ ਵੱਡੇ ਨਗਰਾਂ ਵਲ ਵਜੋਂ ਅਤੇ ਵਾਤਾਵਰਣ ਵਸੋਂ ਦਾ ਵੱਧ ਜਾਣਾ ਹੈ। ਵੱਡੇ-ਵੱਡੇ ਨਗਰਾਂ ਵਿਚ ਆਸ-ਪਾਸ ਦੇ ਪੇਂਡੂ ਖੇਤਰਾਂ ਤੋਂ ਲੋਕ ਰੋਜ਼ੀਰੋਟੀ ਕਮਾਉਣ ਅਤੇ ਸ਼ਹਿਰੀ ਜੀਵਨ ਦਾ ਲਾਭ ਉਠਾਉਣ ਲਈ ਪ੍ਰਵਾਸ ਕਰਦੇ ਹਨ। ਇਸ ਤੋਂ ਇਲਾਵਾ ਸਿੱਖਿਆ, ਮਨੋਰੰਜਨ, ਸਿਹਤ ਅਤੇ ਜਨਤਕ ਸੁਵਿਧਾਵਾਂ ਦੇ ਨਾ ਹੋਣ ਕਾਰਨ ਵੀ ਲੋਕ ਪਿੰਡਾਂ ਤੋਂ ਸ਼ਹਿਰਾਂ ਨੂੰ ਜਾਂਦੇ ਹਨ। ਇਸ ਪ੍ਰਕਾਰ ਸ਼ਹਿਰੀਕਰਨ ਨੂੰ ਵਾਧਾ ਮਿਲਦਾ ਹੈ ਅਤੇ ਸ਼ਹਿਰਾਂ ਦੀ ਵਸੋਂ ਵੱਧ ਰਹੀ ਹੈ|
ਪ੍ਰਸ਼ਨ 2.
ਵਸੋਂ ਵਿਸਫੋਟ (Population Explosion) ਦੇ ਵਾਤਾਵਰਣ ਤੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਵਸੋਂ ਵਿਸਫੋਟ ਦੇ ਕਾਰਨ ਵਾਤਾਵਰਣ ‘ਤੇ ਮਾੜੇ ਪ੍ਰਭਾਵ ਪੈਂਦੇ ਹਨ। ਇਹਨਾਂ ਬੁਰੇ ਪ੍ਰਭਾਵਾਂ ਦਾ ਵਿਵਰਣ ਹੇਠ ਲਿਖਿਆ ਹੈ –
- ਵਸੋਂ ਵਾਧੇ ਦੇ ਕਾਰਨ ਕੁਦਰਤੀ ਸੰਸਾਧਨਾਂ ਦਾ ਅੰਨ੍ਹੇਵਾਹ ਦੋਹਣ ਹੁੰਦਾ ਹੈ। ਇਸ ਕਾਰਨ ਵਾਤਾਵਰਣੀ ਵਿਕ੍ਰਿਤੀਆਂ ਪੈਦਾ ਹੁੰਦੀਆਂ ਹਨ ਅਤੇ ਕੁਦਰਤੀ ਸੰਸਾਧਨਾਂ ਦੇ ਖਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
- ਵਧਦੀ ਹੋਈ ਵਸੋਂ ਦੇ ਲਈ ਘਰਾਂ ਦਾ ਪ੍ਰਬੰਧ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਜੰਗਲਾਂ ਦੀ ਕਟਾਈ ਦੇ ਕਾਰਨ ਹਰਾ ਹਿ ਪ੍ਰਭਾਵ ਅਤੇ ਵਿਸ਼ਵ ਤਾਪਮਾਨ ਵਿਚ ਵਾਧੇ ਵਰਗੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਭੋਜਨ ਪਦਾਰਥਾਂ ਦੀ ਮੰਗ ਵੀ ਅਬਾਦੀ ਦੇ ਵੱਧ ਹੋਣ ਕਾਰਨ ਵੱਧ ਗਈ ਹੈ। ਇਸ ਵਧਦੀ ਹੋਈ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੈ। ਇਸਦੇ ਲਈ ਭੁਮੀ ਸੰਸਾਧਨਾਂ ਤੇ ਦਬਾਉ ਵੱਧ ਰਿਹਾ ਹੈ। ਜ਼ਿਆਦਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਨਤੀਜੇ ਵਜੋਂ ਭੂਮੀ ਦੀ ਉਪਜਾਊ ਸ਼ਕਤੀ ਸਮਾਪਤ ਹੋ ਜਾਵੇਗੀ ।
- ਭੂਮੀ ਸੰਸਾਧਨਾਂ ਦੇ ਵਧਦੇ ਹੋਏ ਦਬਾਓ ਦੇ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਭੂਮੀਗਤ ਪਾਣੀ ਹੇਠਾਂ ਜਾ ਰਿਹਾ ਹੈ।
- ਵਧਦੀ ਹੋਈ ਵਸੋਂ ਦੇ ਕਾਰਨ ਨਗਰੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ।ਇਸਦੇ ਨਤੀਜੇ ਵੱਜੋਂ ਸ਼ਹਿਰਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ ।
- ਜੰਗਲਾਂ ਦੀ ਕਟਾਈ ਦਾ ਇਕ ਭਿਅੰਕਰ ਨਤੀਜਾ ਮਾਰੂਥਲੀਕਰਨ ਹੈ। ਇਸ ਦੇ ਕਾਰਨ ਮੈਦਾਨੀ ਇਲਾਕੇ ਅਤੇ ਤੱਟੀ ਜਲਵਾਯੁ ਖਰਾਬ ਹੋ ਜਾਂਦਾ ਹੈ।
- ਵਸੋਂ ਦਾ ਵਾਧਾ ਅਤੇ ਸੰਸਾਧਨਾਂ ਜਿਵੇਂ ਲੱਕੜੀ, ਕੋਲਾ, ਪੈਟਰੋਲ, ਜਲ ਆਦਿ ਦੇ ਵਧਦੇ ਉਪਭੋਗ ਦੇ ਵੱਖ-ਵੱਖ ਤਰ੍ਹਾਂ ਦੇ ਫੋਕਟ ਪਦਾਰਥਾਂ ਦਾ ਉਤਪਾਦਨ ਵੀ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਫਾਲਤੂ ਪਦਾਰਥਾਂ ਦੇ ਠੀਕ ਨਿਕਾਸ ਨਾ ਹੋਣ ਦੇ ਕਾਰਨ ਇਹ ਢੇਰਾਂ ਵਿਚ ਬਦਲਦੇ ਜਾ ਰਹੇ ਹਨ ਅਤੇ ਇਸਦਾ ਨਤੀਜਾ ਹਵਾ ਅਤੇ ਜਲ ਪ੍ਰਦੂਸ਼ਣ ਵਿਚ ਵਾਧਾ ਹੈ। ਇਸ ਸਭ ਦੇ ਕਾਰਨ ਵਾਤਾਵਰਣ ’ਤੇ ਕਈ ਬੁਰੇ ਪ੍ਰਭਾਵ ਪੈਂਦੇ ਹਨ।
- ਵਧਦੀ ਵਸੋਂ ਦੇ ਕਾਰਨ ਨਾ ਕੇਵਲ ਕਸਬਿਆਂ ਦੇ ਆਕਾਰ ਵਧਦੇ ਹਨ। ਸਗੋਂ ਉਹਨਾਂ ਵਿਚ ਵਾਹਨਾਂ ਦੀ ਸੰਖਿਆ ਵੀ ਵਧਦੀ ਹੈ। ਵਾਹਨਾਂ ਦੀ ਵਧਦੀ ਸੰਖਿਆ ਪ੍ਰਦੂਸ਼ਣ ਨੂੰ ਵਧਾਉਂਦੀ ਹੈ।
- ਵਧਦੀ ਵਸੋਂ ਦੁਆਰਾ ਉਤਪੰਨ ਹੋਏ ਪ੍ਰਦੂਸ਼ਣ ਦੇ ਕਾਰਨ ਕਈ ਤਰ੍ਹਾਂ ਦੀਆਂ ਛੂਤ ਵਾਲੀਆਂ ਅਤੇ ਛੂਤ ਤੋਂ ਬਗੈਰ ਵਾਲੀਆਂ ਬੀਮਾਰੀਆਂ ਫੈਲਦੀਆਂ ਹਨ । ਵੱਧਦੀ ਹੋਈ ਵਸੋਂ ਦੇ ਕਾਰਨ ਡਾਕਟਰੀ ਸੇਵਾਵਾਂ ਵਿਚ ਕਮੀ ਆਉਂਦੀ ਹੈ।
- ਵਸੋਂ ਦੇ ਵਧਣ ਦੇ ਨਤੀਜੇ ਵਜੋਂ ਮਾਨਵ ਦੇ ਜੀਵਨ ਵਿਚ ਬਨਾਵਟੀ ਅਤੇ ਉਪਭੋਗਤਾਵਾਦ ਵੱਧ ਗਿਆ ਹੈ। ਜਿਸਦੇ ਕਾਰਨ ਮਾਨਵ ਵਾਤਾਵਰਣ ਦੀ ਰੱਖਿਆ ਕਰਨ ਦੀ ਬਜਾਏ ਉਸਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਸ ਤਰ੍ਹਾਂ ਵੱਧਦੀ ਹੋਈ ਵਸੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ ਮੁੱਖ ਰੂਪ ਵਿਚ ਉੱਤਰਦਾਈ ਹੈ। ਉੱਪਰ ਵਾਲਾ ਵਿਵਰਣ ਇਹ ਸਪੱਸ਼ਟ ਕਰਦਾ ਹੈ ਕਿ ਆਬਾਦੀ ਵਿਚ ਕਾਬੂ ਤੋਂ ਬਾਹਰ ਵਾਧੇ ਦੇ ਕਾਰਨ ਕੁਦਰਤੀ ਸਾਧਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਖਪਤ ਹੋ ਰਹੀ ਹੈ ਅਤੇ ਪਰਿਸਥਿਤੀ ਦੀ ਵਿਕੂਤੀ ਦੀ ਸਥਿਤੀ ਉਤਪੰਨ ਹੋ ਗਈ ਹੈ। ਇਸ ਲਈ ਵਸੋਂ ਨੂੰ ਸੰਤੁਲਿਤ ਰੱਖਣਾ ਵਾਤਾਵਰਣ ਦੇ ਪ੍ਰਬੰਧਨ ਦਾ ਇਕ ਮੁੱਖ ਅੰਗ ਹੈ।
ਪ੍ਰਸ਼ਨ 3.
ਵਲੋਂ ਸੰਬੰਧੀ ਸਿਧਾਂਤਾਂ (Theories of Population) ‘ਤੇ ਟਿੱਪਣੀ ਕਰੋ ।
ਉੱਤਰ-
ਪੁਰਾਣੇ ਸਮੇਂ ਤੋਂ ਹੀ ਮਨੁੱਖ ਦੀ ਵਧਦੀ ਹੋਈ ਵਸੋਂ ਚਿੰਤਾ ਦਾ ਇਕ ਵਿਸ਼ਾ ਰਹੀ ਹੈ। ਪਰ ਮਾਨਵ ਵਲੋਂ ਜ਼ਿਆਦਾ ਵਧਣ ਦੇ ਲਈ ਜ਼ਿੰਮੇਵਾਰ ਵਿਭਿੰਨ ਕਿਰਿਆ-ਕਲਾਪਾਂ ਦਾ ਪ੍ਰਭਾਵ ਵਾਤਾਵਰਣ ‘ਤੇ ਪੈਂਦਾ ਹੈ ਅਤੇ ਕਈ ਵਾਤਾਵਰਣੀ ਮੁੱਦਿਆਂ ਅਤੇ ਸਮੱਸਿਆਵਾਂ ਦਾ ਜਨਮ ਹੋਇਆ ਹੈ । ਇਹਨਾਂ ਵਧਦੀਆਂ ਹੋਈਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਆਬਾਦੀ ਦੇ ਵਾਧੇ ਤੇ ਪ੍ਰਭਾਵਾਂ ਦੇ ਵਿਗਿਆਨਿਕ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਈ ਅਤੇ ਬੜੇ ਵਿਗਿਆਨੀਆਂ ਵਲੋਂ ਵਲੋਂ ਸੰਬੰਧੀ ਸਿਧਾਂਤ ਪ੍ਰਸਤੁਤ ਕੀਤੇ ਗਏ ।
ਸ਼ੁਰੂ ਵਿਚ ਪਲੈਟੋ ਅਤੇ ਅਰਸਤੂ ਨੇ ਵਸੋਂ ਦਾ ਸਿਧਾਂਤ ਪ੍ਰਸਤੁਤ ਕੀਤਾ। ਉਹਨਾਂ ਦੇ ਅਨੁਸਾਰ ਵਸੋਂ ਦਾ ਅਨੁਕੂਲਨ ਆਕਾਰ ਉਹ ਹੈ ਜਿਸ ਵਿਚ ਮਨੁੱਖ ਦੀਆਂ ਜ਼ਰੂਰਤਾਂ ਦਾ ਸੌਖੀ ਤਰ੍ਹਾਂ ਹੱਲ ਹੋ ਸਕੇ । ਇਹ ਕੇਵਲ ਤਾਂ ਹੀ ਸੰਭਵ ਹੈ ਜਦੋਂ ਵਸੋਂ ਦਾ ਆਕਾਰ ਆਰਥਿਕ ਰੂਪ ਤੋਂ ਖ਼ੁਦ ਪੂਰਾ ਹੋਵੇ ਅਤੇ ਖ਼ੁਦ ਦੀ ਰੱਖਿਆ ਕਰ ਸਕਣ ਵਿਚ ਸਮਰੱਥ ਹੋਵੇ । ਇਸਦੇ ਬਾਅਦ ਇਕ ਬਿਟਿਸ਼ ਆਰਥਿਕਤਾ ਅਤੇ ਵਸੋਂ ਵਿਵਰਣ ਸ਼ਾਸਤਰੀ ਥਾਮਸ ਰਾਬਰਟ ਮਾਲਥਸ ਨੇ 18ਵੀਂ ਸ਼ਤਾਬਦੀ ਦੀ ਸਮਾਪਤੀ ਉੱਤੇ ਆਪਣੇ ਵਲੋਂ ਸਿਧਾਂਤ ਨੂੰ ਵਸੋਂ ਦੇ ਸਿਧਾਂਤਾਂ ਤੇ ਨਿਬੰਧ” ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ।
ਮਾਲਥਸੇ ਦੇ ਅਨੁਸਾਰ ਵਸੋਂ ਸਦਾ ਰੇਖਾ ਗਣਿਤ ਵਾਧੇ (Geometric progression) (2, 4, 8, 16, 32) ਵਿਚ ਵਧਦੀ ਹੈ ਜਦੋਂ ਕਿ ਭੋਜਨ ਅਤੇ ਜੀਵਨ ਦੇ ਲਾਇਕ ਸਮੱਗਰੀ ਦੇ ਸਾਧਨ ਸਮਾਨਾਂਤਰ ਵਾਧਾ (Arithmetic progression) (2, 4, 6, 8, 16) ਵਿਚ ਵਧਦੇ ਹਨ। ਇਸ ਦੇ ਕਾਰਨ ਆਬਾਦੀ ਅਤੇ ਜੀਵਨ ਲਾਇਕ ਸਮੱਗਰੀ ਵਿਚ ਅਸੰਤੁਲਨ ਬਣਿਆ ਰਹਿੰਦਾ ਹੈ। ਮਾਲਥਸ ਨੇ ਇਹ ਨਤੀਜਾ ਕੱਢਿਆ ਕਿ ਜੇਕਰ ਵਸੋਂ ਵਾਧਾ ਬਣਿਆ ਰਹਿੰਦਾ ਹੈ ਤੇ ਕੁਦਰਤ ਦੁਆਰਾ ਇਸ ਵਸੋਂ ਨੂੰ ਕਾਬੂ ਕਰਨ ਲਈ ਆਪਣੀ ਭੂਮਿਕਾ ਨਿਭਾਈ ਜਾਂਦੀ ਹੈ। ਕੁਦਰਤੀ ਆਫਤਾਂ ਜਿਵੇਂ ਯੁੱਧ, ਭੁੱਖਮਰੀ, ਹੜ੍ਹ, ਬਿਮਾਰੀਆਂ ਆਦਿ ਵਸੋਂ ਦੇ ਵਾਧੇ ਨੂੰ ਰੋਕਦੀਆਂ ਹਨ |