Punjab State Board PSEB 11th Class Environmental Education Important Questions Chapter 4 ਆਰਥਿਕ ਅਤੇ ਸਮਾਜਿਕ ਵਿਕਾਸ Important Questions and Answers.
PSEB 11th Class Environmental Education Important Questions Chapter 4 ਆਰਥਿਕ ਅਤੇ ਸਮਾਜਿਕ ਵਿਕਾਸ
(ਉ) ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਰਥਿਕ ਵਿਕਾਸ (Economic Development) ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਆਰਥਿਕ ਵਿਕਾਸ ਦਾ ਅਰਥ ਸਮਾਜ ਦੇ ਪ੍ਰਤੀ ਵਿਅਕਤੀ ਦੀ ਆਮਦਨ ਵਿਚ ਵਾਧਾ ਹੋਣਾ ਹੈ ।
ਪ੍ਰਸ਼ਨ 2.
ਆਰਥਿਕ ਵਿਕਾਸ ਦੇ ਲਈ ਕਿਹੜੀਆਂ ਕਿਰਿਆਵਾਂ ਲਾਭਦਾਇਕ ਹਨ ?
ਉੱਤਰ-
ਖੇਤੀਬਾੜੀ ਪ੍ਰਬੰਧ, ਮੱਛੀ ਪਾਲਣ, ਖਾਦ ਨਿਰਮਾਣ, ਖਣਨ ਆਦਿ ਆਰਥਿਕ ਵਿਕਾਸ ਦੇ ਲਈ ਸਹਾਈ ਹਨ ।
ਪ੍ਰਸ਼ਨ 3.
ਸਭ ਤੋਂ ਮਹੱਤਵਪੂਰਨ ਸਮਾਜਿਕ ਜ਼ਰੂਰਤ ਕੀ ਹੈ ?
ਉੱਤਰ-
ਸਿੱਖਿਆ ।
ਪ੍ਰਸ਼ਨ 4.
ਕਿਹੜੀ ਸੰਸਥਾ ਸੰਪਰਕ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਕੰਮ ਕਰਦੀ ਹੈ ?
ਉੱਤਰ-
ਵਿਸ਼ਵ ਸਿਹਤ ਸੰਗਠਨ (W.H.O.) ।
ਪ੍ਰਸ਼ਨ 5.
ਹਰੀ ਕ੍ਰਾਂਤੀ (Green Revolution) ਦੌਰਾਨ ਖੇਤੀਬਾੜੀ ਵਿਚ ਕੀ-ਕੀ ਸੁਧਾਰ ਆਏ ?
ਉੱਤਰ-
ਆਧੁਨਿਕ ਉਪਕਰਨਾਂ, · ਬਿਜਲਈ ਊਰਜਾ, ਸਿੰਜਾਈ ਉਪਕਰਨਾਂ ਦੀ ਵਰਤੋਂ, ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਨਾਲ ਖੇਤੀਬਾੜੀ ਵਿਚ ਹਰੀ ਕ੍ਰਾਂਤੀ ਲਿਆਂਦੀ ਗਈ ਅਤੇ ਖੇਤੀਬਾੜੀ ਨਾਲ ਸੰਬੰਧਿਤ ਉਪਕਰਨਾਂ ਦਾ ਵਿਕਾਸ ਹੋਇਆ ।
ਪ੍ਰਸ਼ਨ 6.
ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਸਮਾਜਿਕ ਕਾਰਕ ਕਿਹੜੇ ਹਨ ?
ਉੱਤਰ-
ਬਾਲ ਵਿਆਹ, ਬਾਲ ਮਜ਼ਦੂਰੀ, . ਮਨੁੱਖੀ ਸਿਹਤ, ਸਮਾਜਿਕ, ਸੰਸਕ੍ਰਿਤਕ ਅਤੇ ਸਿਧਾਂਤਿਕ ਕਦਰਾਂ-ਕੀਮਤਾਂ ਆਦਿ ।
ਪ੍ਰਸ਼ਨ 7.
ਗਰੀਬੀ ਦੇ ਪ੍ਰਮੁੱਖ ਕਾਰਨ ਕੀ ਹਨ ?
ਉੱਤਰ-
ਵਸੋਂ ਵਿਸਫੋਟ, ਪ੍ਰਾਕ੍ਰਿਤਕ ਸੰਪਰਦਾ ਦੀ ਅਸਮਾਨ ਵੰਡ, ਸਿੱਖਿਆ ਸਹੂਲਤਾਂ ਦੀ ਅਣ-ਉਪਲੱਬਧਤਾ ਅਤੇ ਰੁਜ਼ਗਾਰ ਅਵਸਰਾਂ ਦੀ ਕਮੀ ਆਦਿ ।
ਪ੍ਰਸ਼ਨ 8.
ਰੁਜ਼ਗਾਰ (Employment) ਦਾ ਮਤਲਬ ਸਪੱਸ਼ਟ ਕਰੋ ।
ਉੱਤਰ-
ਰੁਜ਼ਗਾਰ ਤੋਂ ਭਾਵ ਇਕ ਵਿਅਕਤੀ ਅਤੇ ਉਸਦੇ ਪਰਿਵਾਰ ਦੀ ਆਜੀਵਿਕਾ ਨੂੰ ਸਹਾਰਾ ਪ੍ਰਦਾਨ ਕਰਨ ਵਾਲਾ ਕਿੱਤਾ ਹੈ ।
ਪ੍ਰਸ਼ਨ 9.
ਕਾਨੂੰਨ ਦੇ ਅਨੁਸਾਰ ਵਿਆਹ ਦੇ ਸਮੇਂ ਲੜਕੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
18 ਸਾਲ |
ਪ੍ਰਸ਼ਨ 10.
ਸਿਹਤ (Health) ਕਿਸਨੂੰ ਕਹਿੰਦੇ ਹਨ ?
ਉੱਤਰ-
ਸਿਹਤ ਇਕ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਜਾਂ ਕਮਜ਼ੋਰੀ ਦੀ ਗੈਰ ਮੌਜੂਦਗੀ ਨਹੀਂ ਹੈ ।
ਪ੍ਰਸ਼ਨ 11.
ਕਦਰਾਂ-ਕੀਮਤਾਂ ਵਾਲੀ ਸਿੱਖਿਆ ਕਿਸਨੂੰ ਕਹਿੰਦੇ ਹਨ ?
ਉੱਤਰ-
ਮੂਲ ਸਿੱਖਿਆ ਤੋਂ ਭਾਵ ਵਿਅਕਤੀਆਂ ਨੂੰ ਸਮਾਜ, ਦੇਸ਼ ਅਤੇ ਵਿਸ਼ਵ ਦੇ ਚਰਿੱਤਰ ਨਿਰਮਾਣ, ਵਾਤਾਵਰਣਿਕ, ਸਿੱਖਿਅਕ ਅਤੇ ਸਾਹਿਤਿਕ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਣ ਲਈ ਦਿੱਤੀ ਜਾਣ ਵਾਲੀ ਸਿੱਖਿਆ ਤੋਂ ਹੈ ।
ਪ੍ਰਸ਼ਨ 12.
ਏਡਜ਼ (AIDS) ਦਾ ਪੂਰਾ ਨਾਂ ਦੱਸੋ ।
ਉੱਤਰ-
ਐਕੁਆਇਰਡ ਐਮੀਨੋ ਡੈਫੀਸੈਂਸੀ ਸਿੰਡਰੋਮ (Acquired Immuno Deficiency Syndrome) ।
ਪ੍ਰਸ਼ਨ 13.
ਏਡਜ਼ ਦੇ ਰੋਗਾਣੂ ਦਾ ਨਾਂ ਦੱਸੋ ।
ਉੱਤਰ-
ਮਨੁੱਖੀ ਪ੍ਰਤੀਰੋਧਕਤਾ ਵਾਇਰਸ (HIV) HIV = Human Immuno deficiency Virus |
ਪ੍ਰਸ਼ਨ 14.
ਏਡਜ਼ ਕਿਸ ਪ੍ਰਕਾਰ ਦਾ ਰੋਗ ਹੈ ?
ਉੱਤਰ-
ਏਡਜ਼ ਇਕ ਉਪ-ਅਰਜਿਤ (Acquired) ਰੋਗ ਹੈ ।
ਪ੍ਰਸ਼ਨ 15.
HIV ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
HIV ਦੀ ਜਾਂਚ ਏਲੀਸਾ ਟੈਸਟ (ELISA Test) ਅਤੇ ਵੈਸਟਰਨ ਬਲੋਟ ਟੈਸਟ (Western Blot Test) ਦੁਆਰਾ ਕੀਤੀ ਜਾਂਦੀ ਹੈ ।
ਪ੍ਰਸ਼ਨ 16.
ਵਿਸ਼ਵ ਏਡਜ਼ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਹਰ ਸਾਲ 1 ਦਸੰਬਰ ਨੂੰ ।
ਪ੍ਰਸ਼ਨ 17.
ਰੋਗ (Disease) ਦੀ ਪਰਿਭਾਸ਼ਾ ਦਿਓ ।
ਉੱਤਰ-
ਅਜਿਹੀ ਅਵਸਥਾ ਜਿਸ ਦੇ ਕਾਰਨ ਸਿਹਤ ਵਿਚ ਵਿਕਾਰ ਪੈਦਾ ਹੋਵੇ ਜਾਂ ਸਰੀਰ ਦੇ ਅੰਗਾਂ ਨੂੰ ਅਸਾਧਾਰਨ ਕੰਮਾਂ ਨੂੰ ਕਰਨ ਵਿਚ ਮੁਸ਼ਕਿਲ ਪੇਸ਼ ਆਵੇ ਤਾਂ ਅਜਿਹੀ ਅਵਸ਼ਥਾ ਨੂੰ ਰੋਗ ਕਹਿੰਦੇ ਹਨ ।
ਪ੍ਰਸ਼ਨ 18.
ਹੋਣ ਵਾਲੇ ਸਮੇਂ ਦੇ ਆਧਾਰ ਤੇ ਰੋਗਾਂ ਦੇ ਪ੍ਰਕਾਰ ਦੱਸੋ ।
ਉੱਤਰ-
ਜਨਮਜਾਤ ਰੋਗ (Inbom) ਅਤੇ ਉਪ-ਅਰਜਿਤ (Acquired) ਰੋਗ ।
ਪ੍ਰਸ਼ਨ 19.
ਸਭ ਤੋਂ ਪਹਿਲਾਂ ਏਡਜ਼ ਦਾ ਪਤਾ ਕਦੋਂ ਅਤੇ ਕਿੱਥੇ ਲੱਗਾ ?
ਉੱਤਰ-
1959 ਈ: ਵਿਚ ਅਫ਼ਰੀਕਾ ਵਿਚ ਸਭ ਤੋਂ ਪਹਿਲਾਂ ਏਡਜ਼ ਦਾ ਪਤਾ ਲੱਗਾ |
ਪ੍ਰਸ਼ਨ 20.
ਸੰਚਾਰੀ ਬਿਮਾਰੀਆਂ (Communicable Diseases) ਕੀ ਹੁੰਦੀਆਂ ਹਨ ?
ਉੱਤਰ-
ਉਹ ਬਿਮਾਰੀਆਂ ਜੋ ਕਿਸੇ ਸੰਕ੍ਰਮਿਤ ਵਿਅਕਤੀ ਤੋਂ ਦੂਸਰੇ ਸਿਹਤਮੰਦ ਵਿਅਕਤੀਆਂ ਵਿਚ ਫੈਲ ਜਾਂਦੀਆਂ ਹਨ, ਉਹਨਾਂ ਨੂੰ ਸੰਚਾਰੀ ਬਿਮਾਰੀਆਂ ਜਾਂ ਛੂਤ ਦੀਆਂ ਬਿਮਾਰੀਆਂ ਕਹਿੰਦੇ ਹਨ |
ਪ੍ਰਸ਼ਨ 21.
ਸੰਚਾਰੀ ਜਾਂ ਛੂਤ ਦੀਆਂ ਬਿਮਾਰੀਆਂ (Non-communicable Diseases) ਦੇ ਉਦਾਹਰਨ ਦਿਓ ।
ਉੱਤਰ-
ਹੈਜ਼ਾ, ਚੇਚਕ, ਖਸਰਾ, ਦਾਦ, ਟੀ.ਬੀ. ਆਦਿ ।
ਪ੍ਰਸ਼ਨ 22.
ਅਣ-ਸੰਚਾਰੀ ਬਿਮਾਰੀਆਂ (Non-communicable Diseases) ਦੇ ਉਦਾਹਰਨ ਦਿਓ ।
ਉੱਤਰ-
ਦਿਲ ਦਾ ਰੋਗ, ਕੈਂਸਰ, ਐਲਰਜ਼ੀ ਆਦਿ ।
ਪ੍ਰਸ਼ਨ 23.
ਪ੍ਰਤੀਰੋਧਨ ਸੰਵੇਦਨਾਤਮਿਕ ਉਪਚਾਰ ਦਾ ਕੀ ਅਰਥ ਹੈ ?
ਉੱਤਰ-
ਪ੍ਰਤੀਰੋਧਨ ਸੰਵੇਦਨਾਤਮਿਕ ਉਪਚਾਰ ਵਿਚ ਪ੍ਰਤੀਰੋਧਨ ਕੋਸ਼ਿਕਾਵਾਂ ਦੀ ਸੰਖਿਆ ਨੂੰ ਵਧਾਇਆ ਜਾਂਦਾ ਹੈ ।
ਪ੍ਰਸ਼ਨ 24.
ਖੇਤੀਬਾੜੀ ਵਪਾਰ (Agribusiness) ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਵਸੋਂ ਦੇ ਵਾਧੇ ਦੇ ਵੱਧਣ ਕਾਰਨ ਖੇਤੀਬਾੜੀ ਉਤਪਾਦਾਂ ਦੀ ਮੰਗ ਵਿਚ ਵਾਧੇ ਦੇ ਫਲਸਰੂਪ ਖੇਤੀਬਾੜੀ ਵਪਾਰ ਦਾ ਵਿਕਾਸ ਹੋਇਆ ।
ਪ੍ਰਸ਼ਨ 25.
ਵਿਕਾਸ ਦੇ ਦੋ ਪੱਖ ਕਿਹੜੇ ਹਨ ?
ਉੱਤਰ-
ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ।
ਪ੍ਰਸ਼ਨ 26.
ਸਭ ਤੋਂ ਜ਼ਰੂਰੀ ਸਮਾਜਿਕ ਲੋੜ ਦੱਸੋ ।
ਉੱਤਰ-
ਸਿੱਖਿਆ ।
ਪ੍ਰਸ਼ਨ 27.
ਬਾਲ ਮਜ਼ਦੂਰੀ ਅਤੇ ਬਾਲ ਵਿਆਹ ਦੇ ਕੀ ਕਾਰਨ ਹਨ ?
ਉੱਤਰ-
(i) ਵਿੱਦਿਆ ਦੀ ਘਾਟ,
(ii) ਗਰੀਬੀ ।
(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਕਿਸੇ ਦੇਸ਼ ਦਾ ਆਰਥਿਕ ਵਿਕਾਸ (Economic Development) ਕਿਹੜੀਆਂ ਗੱਲਾਂ ਤੇ ਨਿਰਭਰ ਕਰਦਾ ਹੈ ?
ਉੱਤਰ-
ਕਿਸੇ ਦੇਸ਼ ਦਾ ਆਰਥਿਕ ਵਿਕਾਸ ਹੇਠ ਲਿਖੀਆਂ ਗੱਲਾਂ ਤੇ ਨਿਰਭਰ ਕਰਦਾ ਹੈ –
- ਦੇਸ਼ ਦਾ ਕੁੱਲ ਖੇਤਰ
- ਵਸੋਂ ਵਿਚ ਵਾਧੇ ਦਾ ਆਕਾਰ ਅਤੇ ਦਰ
- ਕੱਚੇ ਮਾਲ ਦੀ ਉਪਲੱਬਧਤਾ
- ਭੂਮੀ-ਵਿਅਕਤੀ ਅਨੁਪਾਤ
- ਰੁਜ਼ਗਾਰ ਦੀ ਉਪਲੱਬਧਤਾ
- ਉਦਯੋਗਿਕ ਅਤੇ ਤਕਨੀਕੀ ਵਾਧਾ
- ਜਨਤਾ ਦਾ ਸਿੱਖਿਅਕ ਪਿਛੋਕੜ
- ਜਨਤਾ ਦਾ ਜਾਤੀ ਦੇ ਆਧਾਰ ਤੇ ਗਠਨ
- ਦੇਸ਼ ਦੀਆਂ ਆਰਥਿਕ ਨੀਤੀਆਂ
- ਪ੍ਰਤੀ ਵਿਅਕਤੀ ਉਤਪਾਦਨ ਦੀ ਪੱਧਰ ॥
ਪ੍ਰਸ਼ਨ 2.
ਸਮਾਜਿਕ ਵਿਕਾਸ (Social Development) ਵਿਚ ਸਿੱਖਿਆ ਦਾ ਕੀ ਮਹੱਤਵ ਹੈ ?
ਉੱਤਰ-
ਵਿਅਕਤੀ ਦੇ ਵਿਕਾਸ ਲਈ, ਸਭਿਅਕ ਨਾਗਰਿਕ ਬਣਾਉਣ ਲਈ ਅਤੇ ਚਰਿੱਤਰ ਦੇ ਵਿਕਾਸ ਲਈ ਸਿੱਖਿਆ ਬਹੁਤ ਜ਼ਰੂਰੀ ਹੈ । ਸਿੱਖਿਆ ਸਾਨੂੰ ਸਮਾਜਿਕ ਕੁਰੀਤੀਆਂ ਦੇ ਬਾਰੇ ਵਿਚ ਗਿਆਨ ਪ੍ਰਦਾਨ ਕਰਦੀ ਹੈ । ਇਸ ਗਿਆਨ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਲਿਆਉਂਦੀ ਹੈ । ਸਿੱਖਿਆ ਵਿਭਿੰਨ ਵਿਉਪਾਰਿਕ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ । ਇਸਦੇ ਨਾਲ ਰੁਜ਼ਗਾਰ ਦੇ ਮੌਕੇ ਉੱਨਤ ਹੁੰਦੇ ਹਨ । ਸਿੱਖਿਆ ਦੇ ਕਾਰਨ ਔਰਤਾਂ ਦੀ ਹਾਲਤ ਵਿਚ ਕਾਫ਼ੀ ਸੁਧਾਰ ਹੋਇਆ ਹੈ। ਸਿੱਖਿਆ ਵਸੋਂ ਨੂੰ ਕਾਬੂ ਕਰਨ ਵਿਚ ਵੀ ਸਹਾਈ ਹੈ ।
ਪ੍ਰਸ਼ਨ 3.
ਉਦਯੋਗ (Industries) ਕਿਸ ਤਰ੍ਹਾਂ ਵਿਕਾਸ ਵਿਚ ਸਹਾਈ ਹੈ ?
ਉੱਤਰ-
ਉਦਯੋਗ ਦਾ ਅਰਥ ਮਨੁੱਖ ਦੀ ਵਰਤੋਂ ਲਈ ਕੱਚੇ ਮਾਲ ਦਾ ਰੂਪਾਂਤਰਨ ਤਿਆਰ ਉਤਪਾਦਾਂ ਵਿਚ ਕਰਨਾ ਹੈ ।ਉਦਯੋਗਿਕ ਕ੍ਰਾਂਤੀ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਪਰਿਵਰਤਨ ਹੋਇਆ । ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਅਨੇਕਾਂ ਮੌਕੇ ਉਪਲੱਬਧ ਹੁੰਦੇ ਹਨ। ਜਿਸਦੇ ਫਲਸਰੂਪ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਹੋ ਰਿਹਾ ਹੈ । ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਨਵੀਆਂ ਦਵਾਈਆਂ ਦਾ ਉਤਪਾਦਨ ਅਤੇ ਉੱਨਤ ਸਿਹਤ ਪਬੰਧ ਬਣ ਸਕਿਆ ਹੈ । ਇਨ੍ਹਾਂ ਨਵੇਂ ਵਿਕਾਸਾਂ ਦੇ ਫਲਸਰੂਪ ਉਮਰ ਵਿਚ ਵਾਧਾ ਹੋਇਆ ਅਤੇ ਮਨੁੱਖੀ ਜੀਵਨ ਖ਼ੁਸ਼ਹਾਲ ਬਣ ਗਿਆ ਹੈ । ਇਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਉਦਯੋਗ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 4.
ਅਰਥ-ਵਿਵਸਥਾ (Economy) ਨੂੰ ਮਜ਼ਬੂਤ ਕਰਨ ਲਈ ਉਦਯੋਗਾਂ ਦਾ ਕੀ ਯੋਗਦਾਨ ਹੈ ?
ਉੱਤਰ-
ਉਦਯੋਗਾਂ ਦੁਆਰਾ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਹੇਠ ਲਿਖਿਆ ਯੋਗਦਾਨ ਦਿੱਤਾ ਜਾ ਰਿਹਾ ਹੈ –
- ਉਦਯੋਗਾਂ ਦੁਆਰਾ ਕੁਦਰਤੀ ਸਾਧਨਾਂ ਦਾ ਯੋਜਨਾਬੱਧ ਤਰੀਕੇ ਨਾਲ ਉਪਯੋਗ ਕੀਤਾ ਜਾ ਰਿਹਾ ਹੈ ।
- ਉਦਯੋਗਾਂ ਦੁਆਰਾ ਯੋਜਨਾਬੱਧ ਖੰਡਾਂ ਵਿਚ ਵਿਕਾਸ ਸੰਭਵ ਹੋਇਆ।
- ਰਾਸ਼ਟਰੀ ਏਕਤਾ ਵਿਚ ਵਾਧਾ ।
- ਖੇਤੀਬਾੜੀ ਯੋਗ ਖੇਤਰਾਂ ਨੂੰ ਉਦਯੋਗਾਂ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ !
- ਉਦਯੋਗਾਂ ਦੁਆਰਾ ਆਰਥਿਕ ਢਾਂਚੇ ਵਿਚ ਵਾਧਾ ਹੋਇਆ ।
ਪ੍ਰਸ਼ਨ 5.
ਬੇਰੁਜ਼ਗਾਰੀ (Unemployment) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਬੇਰੁਜ਼ਗਾਰੀ ਉਸ ਸਥਿਤੀ ਨੂੰ ਦਰਸਾਉਂਦੀ ਹੈ ਜਦੋਂ ਰੁਜ਼ਗਾਰ ਦੇ ਮੌਕੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਵਿਚ ਘੱਟ ਹੁੰਦੇ ਹਨ ।ਬੇਰੁਜ਼ਗਾਰੀ ਦੇ ਮੁੱਖ ਕਾਰਨ ਵਸੋਂ ਵਿਸਫੋਟ, ਹੌਲੀ-ਉੱਨਤੀ, ਖੇਤੀਬਾੜੀ ਦਾ ਪਿੱਛੜਾਪਨ, ਉਦਯੋਗਾਂ ਦਾ ਘੱਟ ਵਿਕਾਸ ਅਤੇ ਵਰਤਮਾਨ ਸਿੱਖਿਆ ਪ੍ਰਣਾਲੀ ਹੈ ।
ਪ੍ਰਸ਼ਨ 6.
ਸਿੱਖਿਆ ਦਾ ਮੁੱਖ ਉਦੇਸ਼ (Main objective of Education) ਕੀ ਹੈ ?
ਉੱਤਰ-
ਸਿੱਖਿਆ ਦਾ ਮੁੱਖ ਉਦੇਸ਼ ਗਿਆਨ ਵਿਚ ਵਾਧਾ, ਕੁੱਝ ਜਾਨਣ ਦੀ ਇੱਛਾ, ਵਿਅਕਤੀਗਤ ਵਿਕਾਸ, ਉੱਨਤੀ ਦੇ ਨਾਲ ਸਮਾਨਤਾ ਸਥਾਪਿਤ ਕਰਨਾ ਅਤੇ ਆਪਣੀ ਯੋਗਤਾ ਦੇ ਅਨੁਸਾਰ ਸਮਾਜ ਲਈ ਯੋਗਦਾਨ ਦੇਣਾ ਹੈ ।
ਪ੍ਰਸ਼ਨ 7.
ਬਾਲ ਵਿਆਹ (Child Marriage) ਦੇ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਛੋਟੀ ਉਮਰ ਵਿਚ ਵਿਆਹ ਹੋਣਾ ਬਾਲ ਵਿਆਹ ਅਖਵਾਉਂਦਾ ਹੈ | ਬਾਲ ਵਿਆਹ ਦੀ ਪ੍ਰਥਾ ਭਾਰਤ ਵਿਚ ਪ੍ਰਾਚੀਨ ਯੁੱਗ ਤੋਂ ਚਲਦੀ ਆ ਰਹੀ ਹੈ। ਅਨੇਕਾਂ ਵਿਚਾਰਕਾਂ ਜਿਵੇਂ ਰਾਜਾ ਰਾਮ ਮੋਹਨ ਰਾਏ ਅਤੇ ਈਸ਼ਵਰ ਚੰਦਰ ਵਿਦਿਆਸਾਗਰ ਨੇ ਇਸ ਪ੍ਰਥਾ ਨੂੰ ਸਮਾਜ ਲਈ ਸ਼ਰਾਪ ਦੱਸਿਆ ਅਤੇ ਲੋਕਾਂ ਨੂੰ ਇਸਦੇ ਪ੍ਰਤੀ ਸਿੱਖਿਅਤ ਕੀਤਾ | ਸਰਕਾਰ ਨੇ ਵੀ ਬਾਲ ਵਿਆਹ ਵਿਰੁੱਧ ਕਾਨੂੰਨ ਬਣਾਇਆ । ਇਸ ਕਾਨੂੰਨ ਦੁਆਰਾ ਲੜਕੀਆਂ ਦੀ ਵਿਆਹ ਯੋਗ ਉਮਰ 15 ਸਾਲ ਤੋਂ ਵਧਾ ਕੇ 18 ਸਾਲ ਅਤੇ ਲੜਕਿਆਂ ਲਈ 18 ਤੋਂ 21 ਸਾਲ ਕਰ ਦਿੱਤੀ ਗਈ ਹੈ ! ਬਾਲ ਵਿਆਹ ਤੇ ਰੋਕ ਲਗਾਉਣ ਦਾ ਮੁੱਖ ਕਾਰਨ ਘੱਟ ਉਮਰ ਵਿਚ ਗਰਭਧਾਰਨ ਕਰਨ ਨਾਲ ਇਸਤਰੀਆਂ ਵਿਚ ਹੋਣ ਵਾਲੀ ਖੂਨ ਦੀ ਕਮੀ, ਸਿਹਤ ਸੰਬੰਧੀ ਸਮੱਸਿਆਵਾਂ ਅਤੇ ਮੌਤਾਂ ਸਨ ।
ਪ੍ਰਸ਼ਨ 8.
ਆਰਥਿਕ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੇ ਸੰਸਕ੍ਰਿਤਿਕ (Cultural) ਅਤੇ ਨੀਤੀਗਤ ਕਾਰਕ ਕਿਹੜੇ ਹਨ ?
ਉੱਤਰ-
ਆਰਥਿਕ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੇ ਸੰਸਕ੍ਰਿਤਿਕ ਅਤੇ ਨੀਤੀਗਤ ਕਾਰਕ ਹੇਠ ਲਿਖੇ ਹਨ –
- ਸੰਯੁਕਤ ਪਰਿਵਾਰ ਵਿਵਸਥਾ
- ਅਨੁਵੰਸ਼ਿਕ ਨਿਯਮ
- ਸਮਾਜਿਕ ਰੀਤੀ-ਰਿਵਾਜ
- ਵਿਆਹਿਕ ਕੁਰੀਤੀਆਂ
- ਜਾਤੀ ਪ੍ਰਥਾ ।
- ਜ਼ਿੰਦਗੀ ਜਿਊਣ ਦੀਆਂ ਰੂੜੀਵਾਦੀ ਪਰੰਪਰਾਵਾਂ
- ਨੀਵੀਂ ਸੋਚ ।
ਪ੍ਰਸ਼ਨ 9.
ਏਡਜ਼ ਦੇ ਲੱਛਣ ਕੀ ਹਨ ?
ਉੱਤਰ-
ਏਡਜ਼ ਦੇ ਪ੍ਰਮੁੱਖ ਲੱਛਣ ਹੇਠਾਂ ਲਿਖੇ ਹਨ –
- ਫੇਫੜਿਆਂ ਦਾ ਕੈਂਸਰ ।
- ਚਮੜੀ ਦਾ ਕੈਂਸਰ
- ਲਿਮਫ ਗ੍ਰੰਥੀਆਂ ਦਾ ਫੁੱਲਣਾ
- ਭਾਰ ਵਿਚ ਕਮੀ ਹੋਣਾ
- ਲਗਾਤਾਰ ਬੁਖ਼ਾਰ ਅਤੇ ਪੇਚਿਸ਼ ।
ਪ੍ਰਸ਼ਨ 10.
HIV ਦੇ ਫੈਲਣ ਦੇ ਕੀ ਕਾਰਨ ਹਨ ?
ਉੱਤਰ-
HIV ਫੈਲਣ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਹਨ –
- ਦੂਸ਼ਿਤ ਸੂਈ ਦੀ ਵਰਤੋਂ ਨਾਲ ।
- ਪ੍ਰਭਾਵਿਤ ਵਿਅਕਤੀ ਤੋਂ ਖੂਨ, ਅੰਗ ਬਦਲਾਉਣ ਜਾਂ ਵੀਰਜ ਦੇ ਸਥਾਨਾਂਤਰਿਤ ਹੋਣ ਦੇ ਸਮੇਂ ।
- ਪ੍ਰਭਾਵਿਤ ਮਾਂ ਤੋਂ ਭਰੂਣ ਨੂੰ, ਜਨਮ ਦੇ ਸਮੇਂ ਜਾਂ ਦੁੱਧ ਪਿਆਉਣ ਨਾਲ
- ਪ੍ਰਭਾਵਿਤ ਵਿਅਕਤੀ ਦੇ ਨਾਲ ਗੈਰ-ਰਸਮੀ ਸੰਭੋਗ ਕਰਨ ਨਾਲ ।
ਪ੍ਰਸ਼ਨ 11.
ਖੇਤੀਬਾੜੀ ਵਪਾਰ ਦੇ ਕਾਰਨ ਕਿਹੜੇ ਨਵੇਂ ਉਦਯੋਗਾਂ ਦਾ ਵਿਕਾਸ ਹੋਇਆ ?
ਉੱਤਰ-
ਖੇਤੀਬਾੜੀ ਵਪਾਰ ਦੇ ਕਾਰਨ ਨਵੇਂ ਉਦਯੋਗਾਂ ਜਿਵੇਂ ਖੇਤੀ ਉਪਕਰਨਾਂ ਨਾਲ ਸੰਬੰਧਿਤ ਉਦਯੋਗਾਂ, ਮੀਟ ਪ੍ਰਕਿਰਿਆਕਰਨ, ਡਿੱਬਾ ਬੰਦ ਖਾਣ ਵਾਲੇ ਉਪਕਰਨਾਂ ਦਾ ਨਿਰਮਾਣ, ਸ਼ੀਤ ਸੰਗ੍ਰਿਕ, ਫਰਿਜ਼ ਅਤੇ ਟਰਾਂਸਪੋਰਟ ਆਦਿ ਦਾ ਵਿਕਾਸ ਹੋਇਆ ਹੈ ।
(ੲ) ਛੋਟੇ ਉੱਤਰਾਂ ਦੀ ਪ੍ਰਸ਼ਨ (Type II )
ਪ੍ਰਸ਼ਨ 1.
ਰੋਗ (Disease) ਕੀ ਹੈ ? ਰੋਗਾਂ ਦੇ ਵਿਭਿੰਨ ਪ੍ਰਕਾਰ ਕਿਹੜੇ ਹਨ ?
ਉੱਤਰ-
W.H.0 ਜਾਂ ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਰੋਗ ਇਕ ਅਜਿਹੀ ਸਥਿਤੀ ਹੈ ਜੋ ਸਿਹਤ ਵਿਚ ਵਿਕਾਰ ਪੈਦਾ ਕਰਦੀ ਹੈ ਜਾਂ ਸਰੀਰ ਦੇ ਅੰਗਾਂ ਨੂੰ ਆਸਾਧਾਰਨ ਕੰਮਾਂ ਨੂੰ ਕਰਨ ਵਿਚ ਰੁਕਾਵਟ ਪੈਦਾ ਕਰਦੀ ਹੈ । ਰੋਗਾਂ ਦੇ ਵਿਭਿੰਨ ਪ੍ਰਕਾਰ ਹੇਠਾਂ ਲਿਖੇ ਹਨ –
- ਜਨਮਜਾਤ ਬੀਮਾਰੀਆਂ (Inborn) Diseases)-ਜਿਵੇਂ ਹੀਮੋਫਿਲੀਆ ਅਤੇ ਅੰਧਰਾਤਾ ਆਦਿ ।
- ਉਪ-ਅਰਜਿਤ ਬੀਮਾਰੀਆਂ (Acquired Diseases)-ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ |
ਸੰਚਾਰੀ ਬੀਮਾਰੀਆਂ (Communicable Diseases)-ਇਹ ਕਿਸੇ ਪ੍ਰਭਾਵਿਤ ਵਿਅਕਤੀ ਤੋਂ ਦੂਸਰੇ ਸਿਹਤਮੰਦ ਵਿਅਕਤੀਆਂ ਵਿਚ ਫੈਲ ਜਾਂਦੀਆਂ ਹਨ । ਜਿਵੇਂ-ਹੈਜ਼ਾ (Cholera), ਚੇਚਕ (measles), ਦਾਦ, ਜ਼ੁਕਾਮ ਅਤੇ ਫਲੂ (Flu) ਆਦਿ ।
(ਖ ਅਣ-ਸੰਚਾਰੀ ਬੀਮਾਰੀਆਂ (Non-communicable Diseases)-ਇਹ ਰੋਗ ਪ੍ਰਭਾਵਿਤ ਵਿਅਕਤੀ ਤੋਂ ਅੱਗੇ ਨਹੀਂ ਫੈਲਦੇ ਜਿਵੇਂ-ਮਧੁਮੇਹ (Diabeties), ਕੈਂਸਰ (Cancer), ਐਲਰਜ਼ੀ (Allergy) ਆਦਿ ।
ਪ੍ਰਸ਼ਨ 2
ਆਰਥਿਕ ਗਤੀਵਿਧੀਆਂ ਕਰਕੇ ਘਰ ਵਿੱਚ ਧਨ ਦੀ ਅਧਿਕਤਾ (Affluence) ਦਾ ਵਿਕਾਸ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਉਦਯੋਗੀਕਰਨ ਦੇ ਫਲਸਰੂਪ ਧਨ ਵਿਚ ਵਾਧਾ ਹੋਇਆ ਹੈ | ਧਨ ਦੀ ਅਧਿਕਤਾ ਦਾ ਭਾਵ ਜੀਵਨ ਪੱਧਰ ਨੂੰ ਉੱਚਾ ਬਣਾਈ ਰੱਖਣ ਲਈ ਵਧੇਰੇ ਧਨ ਅਤੇ ਸੰਪੱਤੀ ਹੋਣਾ ਹੈ । ਕਿਸੇ ਵੀ ਦੇਸ਼ ਦੇ ਨਿਰੰਤਰ ਵਿਕਾਸ ਲਈ ਆਰਥਿਕ ਉੱਨਤੀ ਦਾ ਹੋਣਾ ਬਹੁਤ ਜ਼ਰੂਰੀ ਹੈ । ਧਨੀ ਸਮਾਜ ਦੇ ਕੋਲ ਸੰਸਾਧਨਾਂ ਦੀ ਭਰਮਾਰ ਹੁੰਦੀ ਹੈ । ਵਿਕਾਸ ਦੀ ਕਿਸੇ ਵੀ ਪਰਿਯੋਜਨਾ ਨੂੰ ਪੂਰਾ ਕਰਨ ਲਈ ਵਧੇਰੇ ਮਾਤਰਾ ਵਿਚ ਧਨ ਦੀ ਜ਼ਰੂਰਤ ਹੁੰਦੀ ਹੈ । ਚੰਗੀਆਂ ਸੁੱਖ-ਸਹੂਲਤਾਂ ਜਿਵੇਂ-ਸੜਕਾਂ, ਸੰਚਾਰ ਵਿਵਸਥਾ, ਊਰਜਾ, ਉਤਪਾਦਨ ਅਤੇ ਵੰਡ ਆਦਿ ਕਿਸੇ ਦੇਸ਼ ਦੀ ਧਨਉੱਨਤੀ ਨੂੰ ਦਰਸਾਉਂਦੇ ਹਨ | ਧਨ ਦੀ ਉੱਨਤੀ ਨਾਲ ਸਮਾਜਿਕ ਵਿਕਾਸ ਹੁੰਦਾ ਹੈ । ਵਿਕਸਿਤ ਦੇਸ਼ ਵਿਕਾਸ ਦੇ ਖੇਤਰ ਵਿਚ ਅੱਗੇ ਵੱਧਣ ਦੀ ਸਮਰੱਥਾ ਰੱਖਦੇ ਹਨ ਪਰੰਤ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਾਸ ਦੇ ਲਈ ਵਿੱਤੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਤਰ੍ਹਾਂ ਕਿਸੇ ਰਾਸ਼ਟਰ ਦੇ ਵਿਕਾਸ ਲਈ ਧਨ ਦੀ ਅਧਿਕਤਾ ਜਾਂ ਉੱਨਤੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।
ਪ੍ਰਸ਼ਨ 3.
ਕਦਰਾਂ-ਕੀਮਤਾਂ ਵਾਲੀ ਸਿੱਖਿਆ (Value Education) ਕੀ ਹੈ ? ਇਸਦੇ ਕਾਰਕਾਂ ਦੇ ਨਾਂ ਦੱਸੋ ।.
ਉੱਤਰ-
ਉਹ ਸਿੱਖਿਆ ਜਿਸਦਾ ਮੰਤਵ ਵਿਅਕਤੀਆਂ, ਸਮਾਜ, ਦੇਸ਼ ਅਤੇ ਵਿਸ਼ਵ ਵਿਚ ਚਰਿੱਤਰ ਨਿਰਮਾਣ ਸੰਬੰਧੀ, ਵਾਤਾਵਰਣ ਸੰਬੰਧੀ, ਸਿੱਖਿਆ ਸੰਬੰਧੀ ਅਤੇ ਸਾਹਿਤ ਸੰਬੰਧੀ ਮੁੱਲਾਂ ਨੂੰ ਉੱਚਾ ਚੁੱਕਣਾ ਹੁੰਦਾ ਹੈ, ਉਹ ਮੂਲ ਸਿੱਖਿਆ ਅਖਵਾਉਂਦੀ ਹੈ । ਮੂਲ ਸਿੱਖਿਆ ਦੇ ਪ੍ਰਮੁੱਖ ਕਾਰਕ ਇਸ ਤਰ੍ਹਾਂ ਹਨ –
- ਵਾਤਾਵਰਣ ਸੰਬੰਧੀ ਸਿੱਖਿਆ
- ਵਲੋਂ ਸੰਬੰਧੀ ਸਿੱਖਿਆ
- ਮਨੁੱਖੀ ਅਧਿਕਾਰ ਸੰਬੰਧੀ ਸਿੱਖਿਆ
- ਯੋਗ ਸਿੱਖਿਆ ।
- ਸਿਹਤ ਸਿੱਖਿਆ
- ਸਰੀਰਿਕ ਸਿੱਖਿਆ ।
- ਚਰਿੱਤਰ ਨਿਰਮਾਣ ਸਿੱਖਿਆ ।
ਪ੍ਰਸ਼ਨ 4.
ਕਿਸੇ ਦੇਸ਼ ਦੇ ਆਰਥਿਕ ਵਿਕਾਸ ਦੇ ਪੱਛੜਨ ਦੇ ਕੀ ਕਾਰਨ ਹਨ ?
ਉੱਤਰ-
ਕਿਸੇ ਦੇਸ਼ ਦੇ ਆਰਥਿਕ ਵਿਕਾਸ ਦੇ ਪੱਛੜਨ ਦੇ ਹੇਠ ਲਿਖੇ ਕਾਰਨ ਹਨ –
- ਰਾਸ਼ਟਰੀ ਆਮਦਨ ਦੀ ਘਾਟ
- ਸਿੱਖਿਆ ਦੀ ਕਮੀ ਹੋਣਾ
- ਬੇਰੁਜ਼ਗਾਰੀ ਦੀ ਸਮੱਸਿਆ
- ਬਹੁਤ ਗ਼ਰੀਬੀ ਹੋਣੀ
- ਉਦਯੋਗੀਕਰਨ ਦੀ ਕਮੀ
- ਕੁਦਰਤੀ ਸਾਧਨਾਂ ਦੀ ਠੀਕ ਢੰਗ ਨਾਲ ਵਰਤੋਂ ਨਾ ਕਰਨੀ
- ਖੇਤੀਯੋਗ ਖੇਤਰ ਦਾ ਪੱਛੜਿਆਪਣ,
- ਪ੍ਰਸ਼ਾਸਨਿਕ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਿਚ ਕਮੀ ਹੋਣੀ ।
ਪ੍ਰਸ਼ਨ 5.
ਆਰਥਿਕ ਗਤੀਵਿਧੀਆਂ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ?
ਉੱਤਰ-
ਆਰਥਿਕ ਗਤੀਵਿਧੀਆਂ ਵੱਖ-ਵੱਖ ਤਰ੍ਹਾਂ ਨਾਲ ਵਾਤਾਵਰਣ ਨੂੰ ਪ੍ਰਭਾਵਿਤ ਕਰਦੀਆਂ ਹਨ । ਉਤਪਾਦਨ ਅਤੇ ਖਪਤ ਦੀ ਸੀਮਾ ਦਾ ਨਿਰਧਾਰਨ ਆਰਥਿਕ ਆਦਾਨ-ਪ੍ਰਦਾਨ ’ਤੇ ਨਿਰਭਰ ਕਰਦਾ ਹੈ। । ਆਰਥਿਕ ਵਿਕਾਸ ਵਿਚ ਵਾਤਾਵਰਣ ਦਾ ਮਹੱਤਵਪੂਰਨ ਯੋਗਦਾਨ ਹੈ । ਵਾਤਾਵਰਣ ਤੋਂ ਪ੍ਰਾਪਤ ਕੁਦਰਤੀ ਸਾਧਨ ਆਰਥਿਕ ਤੌਰ ਅਤੇ ਵਿਕਾਸ ਦੇ ਲਈ ਇਕ ਮਜ਼ਬੂਤ ਥੰਮ ਦਾ ਕੰਮ ਕਰਦੇ ਹਨ । ਵਿਕਾਸ ਦੇ ਸਾਧਨ ਵਾਤਾਵਰਣ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ।ਉਦਯੋਗਿਕ ਕ੍ਰਾਂਤੀ ਤੋਂ ਬਾਅਦ ਆਰਥਿਕ ਵਿਕਾਸ ਦੀ ਦਰ ਵਿੱਚ ਵਾਧਾ ਹੋਇਆ ਹੈ, ਪਰੰਤੂ ਉਤਪਾਦਨ ਵਿਚ ਵਾਧੇ ਨੇ ਵਾਤਾਵਰਣ ਵਿਚ ਵਿਭਿੰਨ ਘਟਕਾਂ ਤੇ ਪ੍ਰਤਿਕੂਲ ਪ੍ਰਭਾਵ ਪਾਇਆ ਹੈ ।
ਉਤਪਾਦਨ ਨੂੰ ਵਧਾਉਣ ਲਈ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸਦੇ ਫਲਸਰੂਪ ਕੁਦਰਤੀ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ | ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ । | ਕੁਦਰਤੀ ਤੌਰ ‘ਤੇ ਵਾਤਾਵਰਣ ਦੇ ਸਾਫ਼ ਹੋਣ ਦੀ ਸ਼ਕਤੀ ਘੱਟ ਗਈ ਹੈ ਅਤੇ ਵਾਤਾਵਰਣ ਵਿਚ ਮੌਜੂਦ ਗ਼ੈਰ-ਵਿਘਟਿਤ ਪਦਾਰਥ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਹਨ | ਵਾਤਾਵਰਣ ਪ੍ਰਦੁਸ਼ਣ ਦੀਆਂ ਸਾਰੀਆਂ ਸਮੱਸਿਆਵਾਂ ਉਤਪਾਦਨ ਜਾਂ ਉਪਭੋਗ’ ਨਾਲ ਸੰਬੰਧਿਤ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹਨ ।
ਪ੍ਰਸ਼ਨ 6.
ਕਦਰਾਂ-ਕੀਮਤਾਂ ਵਾਲੀ ਸਿੱਖਿਆ ਦੀ ਜ਼ਰੂਰਤ ਦੇ ਕਾਰਨ ਸਪੱਸ਼ਟ ਕਰੋ ।
ਉੱਤਰ-
ਕਦਰਾਂ ਕੀਮਤਾਂ ਵਾਲੀ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖੀ ਸਮਾਜ ਵਿਚ ਚਰਿੱਤਰ ਨਿਰਮਾਣ ਸੰਬੰਧੀ, ਵਾਤਾਵਰਣ ਸੰਬੰਧੀ, ਸਿੱਖਿਆ ਸੰਬੰਧੀ ਅਤੇ ਸਾਹਿਤ ਸੰਬੰਧੀ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ । ਮੂਲ ਸਿੱਖਿਆ ਦੀ ਜ਼ਰੂਰਤ ਦੇ ਮੁੱਖ ਕਾਰਨ ਹੇਠ ਲਿਖੇ ਹਨ –
- ਅੰਧ ਵਿਸ਼ਵਾਸ ਅਤੇ ਕੱਟੜਪੰਥੀ ਦੀਆਂ ਜੜ੍ਹਾਂ ਨੂੰ ਸਮਾਜ ਵਿਚ ਫੈਲਣ ਤੋਂ ਰੋਕਣਾ ।
- ਸਮਾਜ ਵਿਚ ਵੱਧਦੀ ਹੋਈ ਅਨੁਸ਼ਾਸਨਹੀਨਤਾ ਅਤੇ ਵਿਨਾਸ਼ਕਾਰੀ ਮਾਨਸਿਕ ਪ੍ਰਵਿਰਤੀ ਦਾ ਅੰਤ ਕਰਨ ਲਈ ।
- ਵਰਤਮਾਨ ਸਿੱਖਿਆ ਪ੍ਰਣਾਲੀ ਦਾ ਮਨੁੱਖੀ ਕਦਰਾਂ-ਕੀਮਤਾਂ ਦੇ ਵਿਕਾਸ ਨੂੰ ਅੱਖੋਂ ਉਹਲੇ ਕਰਨਾ ।
- ਭਾਰਤੀ ਸੰਸਕ੍ਰਿਤੀ ਪੱਧਤੀ ਨੂੰ ਸਮਝਣ ਲਈ ।
- ਸਕੂਲ ਪੱਧਰ ਤੇ ਸਮਾਜਿਕ, ਅਧਿਆਤਮਿਕ ਅਤੇ ਨੈਤਿਕ ਸਿੱਖਿਆ ਤੇ ਜ਼ੋਰ ਨਾ ਦੇਣਾ ।
ਇਸ ਤਰ੍ਹਾਂ ਵਿਅਕਤੀ ਦੇ ਵਿਕਾਸ, ਸਮਾਜਿਕ ਅਤੇ ਚਰਿੱਤਰ ਸੰਬੰਧੀ ਮੁੱਲਾਂ ਦੇ ਵਾਧੇ ਅਤੇ ਸਭਿਅਕ ਨਾਗਰਿਕਤਾ ਦੇ ਨਿਰਮਾਣ ਲਈ ਮੂਲ ਸਿੱਖਿਆ ਬਹੁਤ ਜ਼ਰੂਰੀ ਹੈ ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ-ਬੇਰੁਜ਼ਗਾਰੀ (Unemployment) ਇਕ ਸਮਾਜਿਕ ਸਮੱਸਿਆ ਹੈ, ਟਿੱਪਣੀ ਕਰੋ ।
ਉੱਤਰ-
ਰੁਜ਼ਗਾਰ ਤੋਂ ਭਾਵ ਕਿਸੇ ਵਿਅਕਤੀ ਅਤੇ ਉਸਦੇ ਪਰਿਵਾਰ ਦੀ ਆਜੀਵਿਕਾ ਨੂੰ ਸਹਾਰਾ ਦੇਣ ਹੈ । ਰੁਜ਼ਗਾਰ ਦੇ ਚੰਗੇ ਮੌਕੇ ਮਿਲਣ ਨਾਲ ਵਿਅਕਤੀ ਦੀ ਹੀ ਨਹੀਂ, ਸਗੋਂ ਦੇਸ਼ ਦੀ ਵੀ ਉੱਨਤੀ ਹੁੰਦੀ ਹੈ । ਪਰੰਤੁ ਵਸੋਂ ਵਿਚ ਹੋਰ ਵਾਧੇ ਦੇ ਕਾਰਨ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ । ਬੇਰੁਜ਼ਗਾਰੀ ਅਜਿਹੀ ਸਥਿਤੀ ਹੈ ਜਦੋਂ ਰੁਜ਼ਗਾਰ ਦੇ ਮੌਕੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਵਿਚ ਘੱਟ ਹੁੰਦੇ ਹਨ । ਬੇਰੁਜ਼ਗਾਰੀ ਦੇ ਸਿੱਟੇ ਵਜੋਂ ਮਨੁੱਖੀ ਅਧਿਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ । | ਪੇਂਡੂ ਖੇਤਰਾਂ ਵਿਚ ਖੇਤੀ ਮੁੱਖ ਕਿੱਤਾ ਹੈ ਪਰ ਇਹ ਮੌਸਮੀ ਹੈ । ਇਸ ਕਰਕੇ ਲੋਕ ਮੌਸਮ ਅਨੁਸਾਰ ਬੇਰੁਜ਼ਗਾਰੀ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ | ਬੇਰੁਜ਼ਗਾਰੀ ਦੀ ਸਮੱਸਿਆ ਚਾਹ ਉਦਯੋਗ, ਪਟਸਨ ਦੇ ਕਾਰਖ਼ਾਨਿਆਂ ਅਤੇ ਚੀਨੀ ਮਿੱਲਾਂ ਆਦਿ ਉਦਯੋਗਾਂ ਵਿਚ ਪਾਈ ਜਾਂਦੀ ਹੈ । ਸ਼ਹਿਰੀ ਖੇਤਰਾਂ ਵਿਚ, ਉਦਯੋਗਿਕ ਰੁਜ਼ਗਾਰ ਇਕ ਗੰਭੀਰ ਰੂਪ ਧਾਰਨ ਕਰ ਰਿਹਾ ਹੈ । ਸਿੱਖਿਅਤ ਅਤੇ ਮੱਧ ਵਰਗ ਵਿਚ ਬੇਰੁਜ਼ਗਾਰੀ ਵੱਧ ਰਹੀ ਹੈ । ਬੇਰੁਜ਼ਗਾਰੀ ਦੇ ਮੁੱਖ ਕਾਰਨ ਵਸੋਂ ਵਿਚ ਵਾਧਾ, ਵਿਕਾਸ ਦੀ ਘੱਟ ਦਰ, ਉਦਯੋਗਾਂ ਦਾ ਘੱਟ ਵਿਕਾਸ, ਖੇਤੀ ਦਾ ਪਿਛੜਾਪਨ ਅਤੇ ਵਰਤਮਾਨ ਸਿੱਖਿਆ ਪ੍ਰਣਾਲੀ ਹਨ ।
ਬੇਰੁਜ਼ਗਾਰੀ ਦੇ ਸਿੱਟੇ ਵਜੋਂ ਵਿਅਕਤੀ ਦੇਸ਼ ਅਤੇ ਸਮਾਜ ‘ਤੇ ਬੋਝ ਬਣ ਜਾਂਦਾ ਹੈ । ਵਿਕਾਸਸ਼ੀਲ ਦੇਸ਼ਾਂ ਵਿਚ ਬੇਰੁਜ਼ਗਾਰੀ ਵਿਕਾਸ ਦੇ ਰਸਤੇ ਵਿਚ ਬਹੁਤ ਵੱਡੀ ਰੁਕਾਵਟ ਹੈ | ਅੱਜ ਕੱਲ੍ਹ ਬੇਰੁਜ਼ਗਾਰੀ ਇਕ ਸਮਾਜਿਕ ਪਰੇਸ਼ਾਨੀ ਦਾ ਮੁੱਖ ਕਾਰਨ ਬਣ ਰਹੀ ਹੈ । ਇਸਦੇ ਫਲਸਰੂਪ ਪੜ੍ਹੇ-ਲਿਖੇ ਲੋਕ ਵਿਦੇਸ਼ਾਂ ਵੱਲ ਜਾ ਰਹੇ ਹਨ । ਭਾਰਤੀ ਸਿੱਖਿਆ ਪ੍ਰਣਾਲੀਆਂ ਵਿਚ ਬਹੁਤ ਸਾਰੀਆਂ ਤਰੁੱਟੀਆਂ ਹਨ । ਇਸ ਦੇ ਕਾਰਨ ਤਕਨੀਕੀ ਸਿੱਖਿਆ ਦਾ ਵਿਕਾਸ ਘੱਟ ਹੋ ਰਿਹਾ ਹੈ । ਇਸਦੇ ਕਾਰਨ ਵੱਡੀ ਸੰਖਿਆ ਵਿਚ ਪੜ੍ਹੇ-ਲਿਖੇ ਨੌਜੁਆਨ ਸਵੈ-ਰੁਜ਼ਗਾਰ ਪ੍ਰਾਪਤ ਕਰਨ ਤੋਂ ਵਾਂਝੇ ਹਨ । | ਦੇਸ਼ ਦੇ ਸਾਰੇ ਸੁਧਾਰ ਰੁਜ਼ਗਾਰ ਪ੍ਰਦਾਨ ਕਰਨ ਅਤੇ ਚਹੁ-ਮੁਖੀ ਵਿਕਾਸ ਤੇ ਆਧਾਰਿਤ ਹਨ ।
ਇਸ ਪੱਖ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਨਵੀਂ ਰੁਜ਼ਗਾਰ ਨੀਤੀ ਬਣਾਈ । ਰਾਸ਼ਟਰੀ ਵਿਕਾਸ ਸਮਿਤੀ ਨੇ ਸਰਵਸੰਮਤੀ ਨਾਲ ਪੇਂਡੂ ਲੋਕਾਂ, ਪੜੇ-ਲਿਖੇ ਬੇਰੁਜ਼ਗਾਰਾਂ ਅਤੇ ਇਸਤਰੀਆਂ ਲਈ ਰੁਜ਼ਗਾਰ ਯੋਜਨਾਵਾਂ ਬਣਾਈਆਂ। ਇਨ੍ਹਾਂ ਵਿਚ ਰੁਜ਼ਗਾਰ ਯੋਜਨਾ, ਮਹਿਲਾ ਸਮਰਿਧੀ ਯੋਜਨਾ ਅਤੇ ਪ੍ਰਧਾਨ-ਮੰਤਰੀ ਰੁਜ਼ਗਾਰ ਯੋਜਨਾ ਪ੍ਰਮੁੱਖ ਹਨ ।