Punjab State Board PSEB 11th Class Environmental Education Important Questions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Important Questions and Answers.
PSEB 11th Class Environmental Education Important Questions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਦਾਰੀਕਰਨ (Liberalisation) ਦਾ ਅਰਥ ਕੀ ਹੈ ?
ਉੱਤਰ-
ਉਦਾਰੀਕਰਨ ਦਾ ਅਰਥ, ਸਰਕਾਰ ਅਤੇ ਹੋਰ ਕਿਸੇ ਅਧਿਕਾਰੀ ਦੇ ਪ੍ਰਤਿਬੰਧ ਤੋਂ ਬਗੈਰ ਆਪਣੀ ਇੱਛਾ ਅਨੁਸਾਰ ਸੁਤੰਤਰ ਰਹਿਣਾ ਹੈ।
ਪ੍ਰਸ਼ਨ 2.
ਉਦਾਰੀਕਰਨ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਉਦਾਰੀਕਰਨ ਦਾ ਮੁੱਖ ਉਦੇਸ਼ ਬਹੁਤੀ ਨਿਯੰਤਰਨ ਵਿਵਸਥਾ ਨੂੰ ਘੱਟ ਕਰਨਾ ਹੈ ।
ਪ੍ਰਸ਼ਨ 3.
ਉਹਨਾਂ ਸੰਸਥਾਵਾਂ ਦਾ ਨਾਂ ਲਿਖੋ ਜਿਹਨਾਂ ਦੁਆਰਾ ਭੂ-ਮੰਡਲੀਕਰਨ ਜਾਂ ਵਿਸ਼ਵੀਕਰਨ (Globalisation) ਦੀ ਵਿਚਾਰਧਾਰਾ ਨੂੰ ਮਜ਼ਬੂਤ ਕੀਤਾ ਗਿਆ ਹੈ ?
ਉੱਤਰ-
ਵਿਸ਼ਵ ਬੈਂਕ, ਖੁਰਕ ਅਤੇ ਖੇਤੀਬਾੜੀ ਸੰਸਥਾ (F.A.0.), ਵਿਸ਼ਵ ਸਿਹਤ ਸੰਗਠਨ (W.H.O.), ਯੂਨਾਈਟੇਡ ਨੇਸ਼ਨ ਸੰਗਠਨ (U.N.O.)।
ਪ੍ਰਸ਼ਨ 4.
M.I.G.A. ਦਾ ਅਰਥ ਕੀ ਹੈ ?
ਉੱਤਰ-
ਬਹੁਦੇਸ਼ੀ ਪੂੰਜੀ ਨਿਵੇਸ਼ ਗਾਰੰਟੀ ਏਜੰਸੀ (Multinational Investment Guarantee Agency)|
ਪ੍ਰਸ਼ਨ 5.
ਆਰਥਿਕ ਉਦਾਰੀਕਰਨ (Economic Liberalisation)ਅਤੇ ਆਰਥਿਕ ਸੁਧਾਰਾਂ (Economic Reforms) ਦਾ ਆਰੰਭ ਕਦੋਂ ਹੋਇਆ ?
ਉੱਤਰ-
1991 ਈ: ਵਿਚ।
ਪ੍ਰਸ਼ਨ 6.
ਇੰਟਰਨੈਟ (Internet) ਕੀ ਹੈ ?
ਉੱਤਰ-
ਇੰਟਰਨੈਟ ਦੁਆਰਾ ਕੋਈ ਵੀ ਵਿਅਕਤੀ ਕੋਈ ਵੀ ਸੂਚਨਾ ਸੰਸਾਰ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਵਿਸ਼ੇ ‘ਤੇ ਲੋੜ ਅਨੁਸਾਰ ਜ਼ਰੂਰਤ ਪੈਣ ‘ਤੇ ਪ੍ਰਾਪਤ ਕਰ ਸਕਦਾ ਹੈ।
ਪ੍ਰਸ਼ਨ 7.
ਵਿਸ਼ਵੀਕਰਨ ਨਾਲ ਕਿਨ੍ਹਾਂ ਸੰਸਥਾਵਾਂ ਦਾ ਅੰਤਰ-ਰਾਸ਼ਟਰੀਕਰਨ ਹੋਇਆ ਹੈ ?
ਉੱਤਰ-
ਵਿਸ਼ਵੀਕਰਨ ਦੁਆਰਾ ਦੂਰ-ਸੰਚਾਰ, ਵਪਾਰ ਅਤੇ ਆਰਥਿਕ ਸੰਸਾਧਨਾਂ ਦਾ ਅੰਤਰਰਾਸ਼ਟਰੀਕਰਨ ਹੋਇਆ ਹੈ।
ਪ੍ਰਸ਼ਨ 8.
ਵਪਾਰੀ ਵਰਗ ਲਈ ਵਿਸ਼ਵੀਕਰਨ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦਿੰਦਾ ਹੈ ?
ਉੱਤਰ-
ਵਪਾਰੀ ਵਰਗ ਲਈ ਵਿਸ਼ਵੀਕਰਨ ਅਧਿਕ ਬਜ਼ਾਰ ਵਿਕਲਪ ਅਤੇ ਲਾਭ ਦੇ ਚੰਗੇ ਮੌਕੇ ਪ੍ਰਦਾਨ ਕਰਦਾ ਹੈ।
ਪ੍ਰਸ਼ਨ 9.
ਅਰਥ ਮੁਕਤ ਬਜ਼ਾਰ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਵਿਸ਼ਵੀਕਰਨ ਦੇ ਕਾਰਨ ਸਰਕਾਰ, ਕੰਪਨੀਆਂ ਅਤੇ ਸਮੁਦਾਇ ਦੇ ਮੱਧ ਪ੍ਰਤੀਮਾਪ ਦੇ ਫਲਸਰੂਪ ਅਰਥ ਮੁਕਤ ਬਜ਼ਾਰ ਦਾ ਵਿਕਾਸ ਹੁੰਦਾ ਹੈ।
ਪ੍ਰਸ਼ਨ 10.
ਜ਼ਹਿਰੀਲੇ ਕੀਟਨਾਸ਼ਕਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਂ ਲਿਖੋ ।
ਉੱਤਰ-
ਬਦਹਜ਼ਮੀ, ਕੈਂਸਰ, ਖੂਨ ਦੀ ਕਮੀ ਅਤੇ ਨਾੜਾਂ ਦੇ ਰੋਗ।
ਪ੍ਰਸ਼ਨ 11.
ਬੇਰੁਜ਼ਗਾਰੀ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਵਧਦੀ ਹੋਈ ਜਨਸੰਖਿਆ, ਖੇਤੀਬਾੜੀ ਦਾ ਪੱਛੜਿਆਪਨ, ਘੱਟ ਵਿਕਾਸ ਦਰ, ਅਰਥਹੀਣ ਸਿੱਖਿਅਕ ਢਾਂਚਾ ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ।
ਪ੍ਰਸ਼ਨ 12.
ਬਾਡ ਬੈਡਿੰਗ ਪ੍ਰਥਾ ਨੂੰ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਬਾਡ ਬੈਡਿੰਗ ਪ੍ਰਥਾ ਨੂੰ ਸ਼ੁਰੂ ਕਰਨ ਦਾ ਮੁੱਖ ਉਦੇਸ਼ ਸੀ ਕਿ ਉਦਯੋਗਪਤੀ ਮੰਗ ਨੂੰ ਦੇਖਦੇ ਹੋਏ ਜ਼ਰੂਰੀ ਬਦਲਾਅ ਛੇਤੀ ਹੀ ਕਰ ਸਕਣ।
ਪ੍ਰਸ਼ਨ 13.
ਲਾਈਸੈਂਸੀ ਪ੍ਰਣਾਲੀ ਤੋਂ ਕੀ ਭਾਵ ਹੈ ? .
ਉੱਤਰ-
ਆਮ ਜੀਵਨ ਦੀਆਂ ਜ਼ਰੂਰਤਾਂ ਜੇਕਰ ਪੂਰੀਆਂ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਪ੍ਰਣਾਲੀ ਨੂੰ ਲਾਈਸੈਂਸੀ ਪ੍ਰਣਾਲੀ ਕਿਹਾ ਜਾਂਦਾ ਹੈ ।
ਪ੍ਰਸ਼ਨ 14.
F. A. 0. ਦਾ ਪੂਰਾ ਨਾਂ ਕੀ ਹੈ ?
ਉੱਤਰ-
ਭੋਜਨ ਅਤੇ ਖੇਤੀਬਾੜੀ ਸੰਸਥਾ (Food and Agriculture Organisation)|
ਪ੍ਰਸ਼ਨ 15.
ਧਰਤੀ ਇਕ ਵੱਡਾ ਪਿੰਡ ਬਣ ਕੇ ਰਹਿ ਗਈ ਹੈ । ਇਸ ਲਈ ਜ਼ਿੰਮੇਵਾਰ ਦੋ ਕਾਰਕਾਂ ਦੇ ਨਾਂ ਦੱਸੋ ।
ਉੱਤਰ-
ਉਦਾਰੀਕਰਨ ਅਤੇ ਵਿਸ਼ਵੀਕਰਨ ਅਜਿਹੇ ਦੋ ਕਾਰਕ ਹਨ ਜਿਨ੍ਹਾਂ ਕਰਕੇ ਸਾਡੀ ਧਰਤੀ ਇਕ ਵੱਡਾ ਪਿੰਡ ਬਣ ਗਈ ਹੈ । ਤਕਨੀਕੀ ਵਿਕਾਸ ਅਤੇ ਆਵਾਜਾਈ ਦੇ ਵਿਕਸਿਤ ਸਾਧਨਾਂ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ ।
ਪ੍ਰਸ਼ਨ 16.
ਕੀ ਇੰਟਰਨੈੱਟ ਸੇਵਾ ਵਿਸ਼ਵੀਕਰਨ ਦਾ ਉਦਾਹਰਨ ਹੈ ?
ਉੱਤਰ-
ਹਾਂ, ਇੰਟਰਨੈੱਟ ਸੇਵਾ ਵਿਸ਼ਵੀਕਰਨ ਦਾ ਇਕ ਉਦਾਹਰਨ ਹੈ ।
ਪ੍ਰਸ਼ਨ 17.
FERA ਤੋਂ ਕੀ ਭਾਵ ਹੈ ?
ਉੱਤਰ-
FERA ਤੋ ਭਾਵ ਹੈ ਵਿਦੇਸ਼ੀ ਮੁਦਰਾ ਨਿਯੰਤਰਣ ਐਕਟ (Foreign Exchange Regulatory Act)|
ਪ੍ਰਸ਼ਨ 18.
ਭਾਰਤ ਦੇ MIGA ਦਾ ਮੈਂਬਰ ਬਣ ਜਾਣ ਨਾਲ ਕੀ ਲਾਭ ਹੋਇਆ ਹੈ ?
ਉੱਤਰ-
ਇਸ ਦੇ ਸਿੱਟੇ ਵਜੋਂ ਸਰਕਾਰ ਦੁਆਰਾ ਸਾਰੇ ਪ੍ਰਵਾਨਿਤ ਪੂੰਜੀ ਨਿਵੇਸ਼ ਜਬਤੀ ਵਿਰੁੱਧ ਬੀਮਾਵਿਤ ਹਨ ।
ਪ੍ਰਸ਼ਨ 19.
1960 ਦੀ ਪਹਿਲੀ ਹਰੀ ਕ੍ਰਾਂਤੀ (Green Revolution) ਦੇ ਮੁੱਖ ਕਾਰਨ ਕੀ ਸਨ ?
ਉੱਤਰ-
ਉਦਾਰੀਕਰਨ ਅਤੇ ਵਿਸ਼ਵੀਕਰਨ 1960 ਦੀ ਪਹਿਲੀ ਹਰੀ ਕ੍ਰਾਂਤੀ ਦੇ ਦੋ ਮੁੱਖ ਕਾਰਨ ਸਨ ।
ਪ੍ਰਸ਼ਨ 20.
1950 ਵਿਚ ਫ਼ਸਲਾਂ ਦਾ ਉਤਪਾਦਨ ਕੀ ਸੀ ਅਤੇ 1985 ਵਿਚ ਇਹ ਵੱਧ ਕੇ ਕੀ ਹੋ ਗਿਆ ?
ਉੱਤਰ-
ਫ਼ਸਲਾਂ ਦਾ ਉਤਪਾਦਨ 1950 ਵਿਚ 50 ਲੱਖ ਮੀਟ੍ਰਿਕ ਟਨ ਸੀ ਅਤੇ 1985 ਵਿਚ ਇਹ ਵੱਧ ਕੇ 150 ਲੱਖ ਮੀਟ੍ਰਿਕ ਟਨ ਹੋ ਗਿਆ ।
ਪ੍ਰਸ਼ਨ 21.
ਵਿਸ਼ਵੀਕਰਨ ਦੇ ਉਦਯੋਗਾਂ ਉੱਤੇ ਕਈ ਮਾੜੇ ਪ੍ਰਭਾਵ ਹੋਏ । ਕਿਸੇ ਇਕ ਬਾਰੇ ਦੱਖੋ ।
ਉੱਤਰ-
ਅਸਾਵੀਂ ਪ੍ਰਤੀਯੋਗਿਤਾ ਦੇ ਕਾਰਨ ਛੋਟੀਆਂ ਅਤੇ ਘਰੇਲੂ ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ ਹਨ । ਇਸ ਤੋਂ ਇਲਾਵਾ ਦਿਨ-ਬ-ਦਿਨ ਜਲ, ਵਾਯੂ ਅਤੇ ਧੁਨੀ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ।
ਪ੍ਰਸ਼ਨ 22.
ਵਿਸ਼ਵੀਕਰਨ ਦੇ ਸਮਾਜਿਕ ਸਦਭਾਵਨਾ ‘ਤੇ ਕੁੱਝ ਮਾੜੇ ਪ੍ਰਭਾਵ ਦੱਸੋ ।
ਉੱਤਰ-
ਸਮਾਜਿਕ ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜਾਂ ਦਾ ਪਤਨ ਹੋ ਗਿਆ ਹੈ । ਪਾਰਿਵਾਰਿਕ ਸੰਬੰਧ ਬਿਗੜ ਰਹੇ ਹਨ । ਇਕੱਲੇ ਪਰਿਵਾਰ ਬਣ ਰਹੇ ਹਨ ਅਤੇ ਸਮਾਜਿਕਸੁਰੱਖਿਆ ਘੱਟ ਰਹੀ ਹੈ ।
ਪ੍ਰਸ਼ਨ 23.
ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕੀ ਪ੍ਰਭਾਵ ਪਏ ਹਨ ?
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਵਿਸ਼ਾਲ ਸੰਸਾਰ ਨੂੰ ਇਕ ਛੋਟੇ ਜਿਹੇ ਪਿੰਡ ਵਿਚ ਤਬਦੀਲ ਕਰ ਦਿੱਤਾ ਹੈ ।
ਪ੍ਰਸ਼ਨ 24.
SAARC ਤੋਂ ਕੀ ਭਾਵ ਹੈ ?
ਉੱਤਰ-
SAARC = South Asian Association for Regional Co-operation.
ਪ੍ਰਸ਼ਨ 25.
ਵਿਸ਼ਵੀਕਰਨ ਦੇ ਲਈ ਕਿਹੜੇ ਸੰਗਠਨ ਜੁੰਮੇਵਾਰ ਹਨ ?
ਉੱਤਰ-
- ਵਿਸ਼ਵ ਬੈਂਕ (World Bank),
- ਅੰਤਰ-ਰਾਸ਼ਟਰੀ ਮਾਨੇ ਫੰਡ ਅਤੇ
- ਵਿਸ਼ਵ ਵਪਾਰ ਸੰਗਠਨ ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਭਾਰਤ ‘ਤੇ ਉਦਾਰੀਕਰਨ ਨੀਤੀ ਦੇ ਕਿਹੜੇ-ਕਿਹੜੇ ਪ੍ਰਭਾਵ ਪਏ ?
ਉੱਤਰ-
ਭਾਰਤ ‘ਤੇ ਉਦਾਰੀਕਰਨ ਨੀਤੀ ਨੂੰ ਅਪਣਾਉਣ ਨਾਲ ਹੇਠ ਲਿਖੇ ਪ੍ਰਭਾਵ ਪਏ
- ਲਾਈਸੈਂਸ ਪ੍ਰਣਾਲੀ ਤੋਂ ਮੁਕਤੀ।
- ਪਿੱਛੜੇ ਇਲਾਕੇ ਦਾ ਵਿਕਾਸ।
- ਵਿਦੇਸ਼ੀ ਮੁੱਦਰਾ ਕਮਾਉਣ ਲਈ ਨਿਰਯਾਤ ਕਰਨ ਵਾਲੀਆਂ ਵਸਤੂਆਂ ਦਾ ਉਤਪਾਦਨ।
- ਉਦਯੋਗ ਵਿਚ ਬਾਡ ਬੈਡਿੰਗ ਪ੍ਰਥਾ ਦਾ ਆਰੰਭ।
ਪ੍ਰਸ਼ਨ 2.
ਵਿਸ਼ਵੀਕਰਨ ਤੇ ਉਦਾਰੀਕਰਨ ਕਾਰਨ ਉਦਯੋਗਾਂ ‘ ਤੇ ਕੀ ਪ੍ਰਭਾਵ ਪਿਆ ਹੈ ?
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਉਦਯੋਗਾਂ ਉੱਤੇ ਹੇਠ ਲਿਖੇ ਪ੍ਰਭਾਵ ਪਏ ਹਨ ।
- ਵੱਖ-ਵੱਖ ਤਰ੍ਹਾਂ ਦੇ ਵੱਡੇ ਉਦਯੋਗ ਹੋਂਦ ਵਿਚ ਆਏ ਹਨ।
- ਉਦਯੋਗਾਂ ਦੇ ਕਾਰਨ ਰੋਜ਼ਗਾਰ ਦੇ ਮੌਕਿਆਂ ਦੀ ਸੰਖਿਆ ਵਧੀ ਹੈ ਜਿਸ ਨਾਲ ਬੇਰੁਜ਼ਗਾਰੀ ਘੱਟ ਹੋਈ ਹੈ।
- ਉਦਯੋਗਿਕ ਇਕਾਈਆਂ ਪਿੱਛੜੇ ਇਲਾਕਿਆਂ ਵਿਚ ਲੱਗਣ ਨਾਲ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਉੱਚਾ ਹੋਇਆ ਹੈ।
- ਉਦਯੋਗ ਨਾਲ ਸੰਬੰਧਿਤ ਹੋਰ ਕਈ ਕੰਮ ਜਿਸ ਤਰ੍ਹਾਂ ਆਵਾਜਾਈ ਅਤੇ ਦੂਰ-ਸੰਚਾਰ ਦੀਆਂ ਸਹੂਲਤਾਂ ਵੀ ਪਿੱਛੜੇ ਇਲਾਕਿਆਂ ਵਿਚ ਮਿਲ ਰਹੀਆਂ ਹਨ।
ਪ੍ਰਸ਼ਨ 3.
ਸਮਾਜਿਕ ਸਦਭਾਵਨਾ ਦੇ ਹੱਕ ਵਿਚ ਵਿਸ਼ਵੀਕਰਨ ਦੀ ਨਕਾਰਾਤਮਕ (Negative) ਭੂਮਿਕਾ ਸਪੱਸ਼ਟ ਕਰੋ ।
ਉੱਤਰ-
ਵਿਸ਼ਵੀਕਰਨ ਦੇ ਕਾਰਨ ਖਾਣ-ਪੀਣ ਦੀਆਂ ਆਦਤਾਂ ਅਤੇ ਜੀਣ ਦਾ ਤਰੀਕਾ ਬਦਲ ਰਿਹਾ ਹੈ ਜਿਸ ਦੇ ਫਲਸਰੂਪ ਸਰੀਰਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਮਾਜਿਕ ਕਦਰਾਂ-ਕੀਮਤਾਂ ਅਤੇ ਰੀਤਾਂ-ਰਿਵਾਜਾਂ ਦੇ ਪਤਨ ਦੇ ਕਾਰਨ ਪਰਿਵਾਰਿਕ ਸੰਬੰਧਾਂ ਵਿਚ ਵੱਡੇ ਬਦਲਾਅ ਆ ਰਹੇ ਹਨ। ਵਿਸ਼ਵੀਕਰਨ ਦੇ ਕਾਰਨ ਸੰਯੁਕਤ ਪਰਿਵਾਰ ਪ੍ਰਣਾਲੀ ਖ਼ਤਮ ਹੋ ਰਹੀ ਹੈ। ਇਸ ਤਰ੍ਹਾਂ ਸਮਾਜਿਕ ਸਦਭਾਵਨਾ ਦੇ ਹੱਕ ਵਿਚ ਵਿਸ਼ਵੀਕਰਨ ਨਕਾਰਾਤਮਕ ਭੂਮਿਕਾ ਨਿਭਾਉਂਦਾ ਹੈ ।
ਪ੍ਰਸ਼ਨ 4.
ਉਦਯੋਗਾਂ ਵਿਚ ਵਿਸ਼ਵੀਕਰਨ ਦੇ ਕੁੱਝ ਨਕਾਰਾਤਮਕ ਪਹਿਲੂਆਂ (ਗੱਲਾਂ) ਦਾ ਵਰਣਨ ਕਰੋ |
ਉੱਤਰ-
ਉਦਯੋਗਾਂ ਵਿਚ ਵਿਸ਼ਵੀਕਰਨ ਦੇ ਕੁਝ ਨੌਕਾਰਾਤਮਕ ਪਹਿਲੂ ਹੇਠ ਲਿਖੇ ਹਨ –
- ਉਦਯੋਗੀਕਰਨ ਦੇ ਕਾਰਨ ਜਲਵਾਯੁ ਖਰਾਬ ਹੋ ਰਿਹਾ ਹੈ । ਵੱਖ ਵੱਖ ਤਰ੍ਹਾਂ ਦੇ ਪ੍ਰਦੁਸ਼ਣਾਂ ਦਾ ਅਸਰ ਵੱਧ ਰਿਹਾ ਹੈ।
- ਵੱਡੀਆਂ ਉਦਯੋਗਿਕ ਇਕਾਈਆਂ ਦੇ ਕਾਰਨ ਛੋਟੀਆਂ ਅਤੇ ਘਰਾਂ ਵਿਚ ਚੱਲਣ ਵਾਲੀਆਂ ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਹਨ।
ਪ੍ਰਸ਼ਨ 5.
ਸੰਸਾਰ ਵਿਚ ਜਲਵਾਯੂ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਸੰਸਾਰ ਵਿਚ ਜਲਵਾਯੂ ਦੇ ਦੁਸ਼ਿਤ ਹੋਣ ਦੇ ਮੁੱਖ ਕਾਰਨ ਹੇਠ ਲਿਖੇ ਹਨ –
- ਤੇਜ਼ੀ ਨਾਲ ਵੱਧਦੀ ਹੋਈ ਆਬਾਦੀ
- ਪਥਰਾਟ ਈਂਧਨਾਂ ਦਾ ਦਹਿਨ
- ਪੈਸਟੀਸਾਈਡਜ਼ ਦੀ ਬੇਲੋੜੀ ਵਰਤੋਂ
- ਜੀਵ ਨਾ-ਵਿਘਟਨਸ਼ੀਲ ਕਚਰਾ ।
- ਖੇਤੀ ਦੀ ਰਹਿੰਦ-ਖੂੰਹਦ ਦਾ ਸਾੜਨਾ
- ਉਦਯੋਗਾਂ ਤੋਂ ਨਿਕਲਣ ਵਾਲਾ ਧੂੰਆਂ ।
ਪ੍ਰਸ਼ਨ 6.
ਵਿਸ਼ਵੀਕਰਨ ਦੇ ਸਮਾਜਿਕ ਸਦਭਾਵਨਾ ‘ਤੇ ਪੈਣ ਵਾਲੇ ਚੰਗੇ ਪ੍ਰਭਾਵ ਦੱਸੋ ।
ਉੱਤਰ-
ਵਿਸ਼ਵੀਕਰਨੇ ਸਮਾਜਿਕ ਸਦਭਾਵਨਾ ਦੇ ਪ੍ਰਤੀ ਕਈ ਕਿਸਮ ਨਾਲ ਚੰਗਾ ਪ੍ਰਭਾਵ ਪਾਉਂਦਾ ਹੈ; ਜਿਵੇਂ –
- ਵਿਸ਼ਵੀਕਰਨ ਚੰਗੀਆਂ ਡਾਕਟਰੀ ਸੇਵਾਵਾਂ ਮੁਹੱਈਆ ਕਰਾਉਂਦਾ ਹੈ |
- ਮਜ਼ਦੂਰਾਂ ਦੇ ਪ੍ਰਤੀ ਸਮਾਜ ਅਤੇ ਪੂਰੇ ਸੰਸਾਰ ਵਿਚ ਹੋਣ ਵਾਲੇ ਜ਼ੁਲਮਾਂ ਵਿਚ ਕਟੌਤੀ ਹੋਈ ਹੈ ।
- ਜੀਵਨ ਪੱਧਰ ਵਿਚ ਵਾਧਾ ਹੋਇਆ ਹੈ ।
- ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਨਾਲ ਧਰਤੀ ਇਕ ਪਿੰਡ ਵਾਂਗ ਛੋਟੀ ਜਾਪਣ ਲੱਗ ਪਈ ਹੈ ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1.
ਖੇਤੀ ‘ਤੇ ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਸਕਾਰਾਤਮਕ ਪ੍ਰਭਾਵ ਦੱਸੋ ?
ਉੱਤਰ-
ਉਦਾਰੀਕਰਨ ਅਤੇ ਵਿਸ਼ਵੀਕਰਨ ਦੇ ਖੇਤੀਬਾੜੀ ’ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵ ਅੱਗੇ ਲਿਖੇ ਹਨ
- ਅਨਾਜ ਦੇ ਉਤਪਾਦਨ ਵਿਚ ਵਾਧਾ ਹੋਇਆ ਹੈ ਜਿਸ ਦੇ ਫਲਸਰੂਪ ਉਪਯੋਗ ਤੋਂ ਬਾਅਦ ਬਚੇ ਹੋਏ ਅਨਾਜ਼ ਨੂੰ ਬਜ਼ਾਰ ਵਿਚ ਵੇਚ ਕੇ ਵਿਦੇਸ਼ੀ ਮੁਦਰਾ ਕਮਾਈ ਜਾ ਸਕਦੀ ਹੈ।
- ਖੇਤੀਬਾੜੀ ਦੀਆਂ ਨਵੀਆਂ ਵਿਧੀਆਂ ਦੇ ਕਾਰਨ ਕਿਸਾਨ ਸਬਜੀਆਂ ਦੀ ਵਿਦੇਸ਼ੀ ਕਿਸਮ, ਫੁੱਲ-ਫੁੱਲ, ਮਸਾਲੇ ਅਤੇ ਸੁੱਕੇ ਮੇਵੇ ਆਦਿ ਅੰਤਰ-ਰਾਸ਼ਟਰੀ ਮੰਗ ਦੇ ਆਧਾਰ ਤੇ ਉਗਾ ਕੇ ਬੀਜ ਕੇ) ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਵਾਧਾ ਕਰ ਸਕਦੇ ਹਨ ।
- ਪ੍ਰਯੋਗਿਕ ਤਰੀਕਿਆਂ ਨਾਲ ਖੇਤੀ ਕਰ ਕੇ ਬੰਜਰ ਭੂਮੀ ਨੂੰ ਉਪਜਾਊ ਭੂਮੀ ਵਿਚ ਬਦਲਿਆ ਜਾ ਸਕਦਾ ਹੈ |
- ਵਿਸ਼ਵੀਕਰਨ ਕਿਸਾਨਾਂ ਲਈ ਆਰਥਿਕ ਲਾਭ ਲਿਆਉਂਦਾ ਹੈ ।
ਪ੍ਰਸ਼ਨ 2.
ਵਿਸ਼ਵ ਦੇ ਵਾਤਾਵਰਣ ਨੂੰ ਨੁਕਸਾਨ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਉਤਪਾਦਨਾਂ ਨੂੰ ਵਧਾ ਤਾਂ ਦਿੱਤਾ ਹੈ ਪੰਤੁ ਕੁਝ ਦੇਸ਼ਾਂ ਵਿਚ ਪ੍ਰਬੰਧ ਵਧੀਆ ਢੰਗ ਨਾਲ ਨਹੀਂ ਚਲ ਰਿਹਾ ਹੈ ਜਿਸ ਦੇ ਕਾਰਨ ਵਿਸ਼ਵ ਦੇ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਹੈ। ਚਾਰਗਾਹਾਂ ਦਾ ਜ਼ਿਆਦਾ ਉਪਯੋਗ, ਪੁਰਾਣੇ ਤਰੀਕਿਆਂ ਦੀ ਵਰਤੋਂ ਕਰਕੇ ਭੂਮੀ ਖੋਰ, ਰੇਗਿਸਤਾਨ, ਹੜ੍ਹ, ਲੁਨੀਕਰਨ ਆਦਿ ਖ਼ਤਰੇ ਵਾਤਾਵਰਣ ‘ਤੇ ਮੰਡਰਾ ਰਹੇ ਹਨ। ਜੰਗਲੀ ਜੀਵਾਂ, ਜੈਵਿਕ ਵਿਭਿੰਨਤਾ ਦੀ ਸੰਭਾਲ ਖ਼ਤਰੇ ਵਿਚ ਹੈ। ਜਲਵਾਯੂ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਵਿਸ਼ਵ ਓਜ਼ੋਨ ਪਰਤ ਦੇ ਘਟਣ ਕਾਰਨ ਤਾਪਮਾਨ ਵਿਚ ਵਾਧੇ ਅਤੇ ਸ੍ਰੀਨ ਹਾਊਸ ਪ੍ਰਭਾਵ ਦੀ ਸਮੱਸਿਆ ਨਾਲ ਲੜ ਰਿਹਾ ਹੈ ।
ਪ੍ਰਸ਼ਨ 3.
ਵਿਸ਼ਵੀਕਰਨ ਦੁਆਰਾ ਮਨੁੱਖੀ ਸ਼ਕਤੀ ਯੋਗ ਅਤੇ ਰੋਜ਼ਗਾਰ ਦੇਣ ਲਈ ਆਈ ਅਸਮਰਥਾ ਦੇ ਕੀ ਕਾਰਨ ਹਨ ?
ਉੱਤਰ-
ਵਿਸ਼ਵੀਕਰਨ ਨਾਲ ਸਮਾਜ ਦੀ ਆਰਥਿਕ ਹਾਲਤ ਵਿਚ ਕਾਫੀ ਸੁਧਾਰ ਆਇਆ , ਹੈ। ਉਤਪਾਦਨ ਦੇ ਵਧਣ ਨਾਲ ਦੇਸ਼ ਦੀ ਕਮਾਈ ਵਿਚ ਵਾਧਾ ਹੋਇਆ ਹੈ। ਨਵੇਂ ਉਦਯੋਗਾਂ ਨਾਲ ਖੇਤੀ ਦੇ ਕੰਮਾਂ ਦੀ ਨਵੀਂ ਸ਼ੁਰੂਆਤ ਦੇ ਕਾਰਣ ਲੋਕਾਂ ਨੂੰ ਰੋਜ਼ਗਾਰ ਦੇ ਵੱਧ ਮੌਕੇ ਹਾਸਿਲ ਹੋਏ ਹਨ। ਪਰੰਤੁ ਵਿਸ਼ਵੀਕਰਨ ਦੇ ਨਾਲ ਮਸ਼ੀਨੀ ਯੁੱਗ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਕਾਰਨ ਮਾਨਵ ਸ਼ਕਤੀ ਦੇ ਬੇਕਾਰ ਹੋਣ ਅਤੇ ਰੋਜ਼ਗਾਰ ਸੰਬੰਧੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਆਪ ਚੱਲਣ ਵਾਲੀਆਂ ਮਸ਼ੀਨਾਂ ਕਈ ਵਿਅਕਤੀਆਂ ਦਾ ਕੰਮ ਕਰਨ ਵਿਚ ਸਮਰੱਥ ਹਨ ਜਿਸ ਦੇ ਨਾਲ ਵੱਖ-ਵੱਖ ਦਫ਼ਤਰਾਂ ਵਿਚ ਕਰਮਚਾਰੀਆਂ ਦੀ ਲੋੜ ਵਿਚ ਕਮੀ ਆਈ ਹੈ। ਇਸ ਨਾਲ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ।
ਅੱਜ-ਕਲ੍ਹ ਬੈਂਕਾਂ ਨੇ ਆਪਣੇ ਕਰਮਚਾਰੀਆਂ ਲਈ ਆਪਣੇ ਆਪ ਸੇਵਾ ਮੁਕਤੀ ਦੀ ਯੋਜਨਾ ਤਿਆਰ ਕੀਤੀ ਹੈ। ਇਹ ਯੋਜਨਾ ਇਹ ਸਿੱਧ ਕਰਦੀ ਹੈ ਕਿ ਕੰਪਿਊਟਰਾਂ ਨੇ ਬੈਂਕਾਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਦੀ ਲੋੜ ਵਿਚ ਕਮੀ ਲਿਆਂਦੀ ਹੈ। ਇਸ ਲਈ ਬਿਨਾਂ ਕੰਮ ਤੋਂ ਕਰਮਚਾਰੀਆਂ ਦੀ ਲੋੜ ਨਹੀਂ ਹੈ। ਬੇਰੁਜ਼ਗਾਰੀ ਦੇ ਕਾਰਨ ਸਮਾਜ ਦੀ ਆਮਦਨੀ ਘੱਟ ਗਈ ਹੈ। ਵਿਸ਼ਵੀਕਰਨ ਦੇ ਕਾਰਨ ਬਹੁਰਾਸ਼ਟਰੀ ਕੰਪਨੀਆਂ ਹੋਂਦ ਵਿਚ ਆਈਆਂ ਹਨ ਜਿਹਨਾਂ ਨੇ ਰੋਜ਼ਗਾਰ ਦੇ ਕਈ ਮੌਕੇ ਦਿੱਤੇ ਹਨ। ਇਸ ਦੇ ਕਾਰਣ ਲੋਕ ਚੰਗੀ ਨੌਕਰੀ ਲੱਭਣ ਦੀ ਖ਼ਾਤਿਰ ਇਕ ਨੌਕਰੀ ਛੱਡ ਕੇ ਦੁਸਰੀ ਲੱਭ ਲੈਂਦੇ ਹਨ। ਯੋਗ ਅਤੇ ਨਿਪੁੰਨ ਲੋਕ ਸੁਨਹਿਰੀ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਵੱਲ ਚੱਲ ਪਏ ਹਨ। ਇਸ ਤਰ੍ਹਾਂ ਮਨੁੱਖ ਦੀ ਸ਼ਕਤੀ ਦਾ ਸੁਚਾਰੂ ਉਪਯੋਗ ਸੰਭਵ ਨਹੀਂ ਹੈ ਅਤੇ ਸਥਿਤੀ ਚੰਗੀ ਨਹੀਂ ਹੈ ।
ਪ੍ਰਸ਼ਨ 4.
ਵਿਸ਼ਵੀਕਰਨ ਦੇ ਕਾਰਨ ਜੀਵਨ ਵਿਚ ਕੀ-ਕੀ ਬਦਲਾਅ ਆਏ ਹਨ ?
ਉੱਤਰ-
ਵਿਸ਼ਵੀਕਰਨ ਕਰਕੇ ਸਾਡੇ ਜੀਵਨ ਵਿਚ ਚੰਗੇ ਅਤੇ ਮਾੜੇ ਦੋਹਾਂ ਤਰ੍ਹਾਂ ਦੇ ਬਦਲਾਅ ਆਏ ਹਨ । ਚੰਗੇ ਬਦਲਾਅ (Positive Changes) -ਇਹ ਹੇਠ ਲਿਖੇ ਹਨ –
- ਮੋਬਾਇਲ, ਸੈਟੇਲਾਈਟ ਫੋਨਾਂ ਅਤੇ ਇੰਟਰਨੈੱਟ ਰਾਹੀਂ ਸੰਚਾਰ ਅਤੇ ਜਾਣਕਾਰੀ ਦਾ ਵਟਾਂਦਰਾ ਹੁਣ ਕੁੱਝ ਹੀ ਪਲਾਂ ਵਿਚ ਹੋ ਸਕਦਾ ਹੈ ।
- ਪੁਰੀ ਧਰਤੀ ਦੀਆਂ ਸੱਭਿਅਤਾਵਾਂ ਇਕ ਸਮਾਨ ਹੋ ਰਹੀਆਂ ਹਨ ।
- (FERA) ਵਿਦੇਸ਼ੀ ਮੁਦਰਾ ਨਿਯੰਤਰਣ ਐਕਟ ਬਣਨ ਨਾਲ ਬਹੁਰਾਸ਼ਟਰੀ ਕੰਪਨੀਆਂ ਨੂੰ ਅਚੱਲ ਸੰਪੱਤੀ ਖ਼ਰੀਦਣ, ਵਿਦੇਸ਼ੀਆਂ ਨੂੰ ਰੁਜ਼ਗਾਰ ਅਤੇ ਉਨ੍ਹਾਂ ਵਲੋਂ ਇਕੱਠੀ ਕੀਤੀ ਕਮਾਈ ਦਾ ਭੁਗਤਾਨ ਕਰਨ ਦੀ ਇਜ਼ਾਜਤ ਮਿਲੀ ਹੈ ।
- ਕੱਚੇ ਮਾਲ ਅਤੇ ਤਿਆਰ ਮਾਲ ਦੀ ਦੁਰਵਰਤੋਂ ਰੁਕੀ ਹੈ ।
ਮਾੜੇ ਬਦਲਾਅ (Negative Changes) -ਇਹ ਹੇਠ ਲਿਖੇ ਹਨ
- ਘਰੇਲੂ ਅਤੇ ਛੋਟੀਆਂ ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ ਹਨ ।
- ਬੇਰੁਜ਼ਗਾਰੀ ਦੀ ਸਮੱਸਿਆ ਵਧੀ ਹੈ ।
- ਆਬਾਦੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ।
- ਅੱਤਵਾਦ ਅਤੇ ਦਹਿਸ਼ਤਗਰਦੀ ਵਿਚ ਵਾਧਾ ਹੋਇਆ ਹੈ ।
- ਪ੍ਰਦੂਸ਼ਣ (50 ਤਰ੍ਹਾਂ ਦਾ ਵੱਧਦਾ ਜਾ ਰਿਹਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ ।
ਪ੍ਰਸ਼ਨ-ਭਾਰਤ ਦੀ ਉਦਾਰੀਕਰਨ ਦੀਆਂ ਨੀਤੀਆਂ ਦੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ। ਉੱਤਰ-ਭਾਰਤ ਦੀ ਉਦਾਰੀਕਰਨ ਦੀਆਂ ਨੀਤੀਆਂ ਦੇ ਹੇਠ ਲਿਖੇ ਪ੍ਰਭਾਵ ਹਨ –
1. ਲਾਈਸੈਂਸ ਪ੍ਰਣਾਲੀ ਦੀ ਸਮਾਪਤੀ (Abolishing Licensing System-ਉਦਯੋਗਾਂ ਲਈ 1978 ਵਿਚ 3 ਕਰੋੜ ਦੇ ਵਪਾਰ ਤੋਂ ਵਧਾ ਕੇ 1988-89 ਵਿਚ ਵਿਕਸਿਤ ਖੇਤਰਾਂ ਦੇ ਲਈ 55 ਕਰੋੜ ਅਤੇ ਪਿੱਛੜੇ ਖੇਤਰਾਂ ਲਈ 50 ਕਰੋੜ ਤਕ ਦੇ ਵਪਾਰ ਲਾਈਸੈਂਸ ਪ੍ਰਣਾਲੀ ਵਿਚ ਛੂਟ ਦਿੱਤੀ ਗਈ ਹੈ।
2. ਨਿਰਯਾਤ ਯੋਗ ਵਸਤਾਂ ਦੇ ਉਦਯੋਗਾਂ ਨੂੰ ਪ੍ਰੋਤਸਾਹਨ (Encouragement for Import of Goods-ਉਹਨਾਂ ਉਦਯੋਗਾਂ ਜਿਹਨਾਂ ਵਿੱਚ ਨਿਰਯਾਤ ਦੀ ਸ਼ਕਤੀ ਹੈ, ਦਾ ਵਿਕਾਸ ਕਰਕੇ ਨਿਰਧਾਰਿਤ 5% ਵਾਰਸ਼ਿਕ ਵਿਕਾਸ ਦਰ ਪੈਦਾ ਕਰਨ ਦੀ ਕੋਸ਼ਿਸ਼ ਲਈ ਕਈ ਪ੍ਰਕਾਰ ਦੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ।
3. ਵਿਦੇਸ਼ੀ ਨਿਵੇਸ਼ ਵਿਚ ਵਾਧਾ (Foreign Investment-ਉਦਯੋਗਿਕ ਨੀਤੀਆਂ ਵਿਚ ਹੋਏ ਸੁਧਾਰਾਂ ਨੇ ਵਿਦੇਸ਼ੀ ਪੂੰਜੀਪਤੀਆਂ ਨੂੰ ਭਾਰਤੀ ਬਜ਼ਾਰ ਵਿਚ ਧਨ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਤਰ੍ਹਾਂ ਭਾਰਤ ਵਿਚ ਉਦਾਰੀਕਰਨ ਦੀ ਨੀਤੀ ਸ਼ੁਰੂ ਹੋਣ ਨਾਲ ਵਿਦੇਸ਼ੀ ਨਿਵੇਸ਼ ਵੱਧ ਗਿਆ ਹੈ।
4. ਪਿੱਛੜੇ ਖੇਤਰਾਂ ਦਾ ਵਿਕਾਸ (Development of Backward Sectors-ਟੈਕਸ ਦੀ ਧਾਰਾ 80-I ਦੇ ਅੰਤਰਗਤ ਇਹ ਕਿਹਾ ਗਿਆ ਹੈ ਕਿ ਜਿਹੜੇ ਉਦਯੋਗ ਪਿੱਛੜੇ ਖੇਤਰਾਂ ਵਿਚ ਲੱਗੇ ਹੋਏ ਹਨ, ਉਹਨਾਂ ਨੂੰ 8 ਸਾਲ ਤਕ ਆਪਣੇ ਲਾਭ ਵਿਚੋਂ 25% ਤਕ ਦੀ ਟੈਕਸ ” ਮਾਫ਼ੀ ਦਿੱਤੀ ਜਾਂਦੀ ਹੈ।
5. MR.T.P. ਅਤੇ F.E.R.A. ਕੰਪਨੀਆਂ ਲਈ ਛੂਟ (Relief for MRTP and FERA Companies)-Monopolies and Restrictive Trade Practices Act 3 Foreign Exchange Regulation Act (FE.R.A.) ਵਿਚ ਕੰਪਨੀਆਂ ਨੂੰ ਕਾਫ਼ੀ ਛੂਟ ਦਿੱਤੀ ਗਈ ਹੈ ।
6. ਬਹੁਦੇਸ਼ੀ ਪੂੰਜੀ-ਨਿਵੇਸ਼ ਗਾਰੰਟੀ ਏਜੰਸੀ MIGA (Multinational Investment Guarantee Agency) ਦੀ ਮੈਂਬਰਸ਼ਿਪ (Relief for MRTP and FERA Companies)-ਭਾਰਤ ਬਹੁਦੇਸ਼ੀ ਪੂੰਜੀ ਨਿਵੇਸ਼ ਗਾਰੰਟੀ ਏਜੰਸੀ (MIGA) ਦਾ ਮੈਂਬਰ ਬਣ ਗਿਆ ਹੈ ਜਿਸ ਨਾਲ ਸਰਕਾਰ ਦੁਆਰਾ ਪ੍ਰਮਾਣਿਤ ਨਿਵੇਸ਼, ਸੰਪੱਤੀ ਦਖਲ ਦੇ ਵਿਰੁੱਧ ਬੀਮਾਕ੍ਰਿਤ ਹੁੰਦੇ ਹਨ ।
7. ਜ਼ਿਆਦਾ ਪਾਰਦਰਸ਼ਤਾ (Greater Transperancy) -ਉਦਾਰੀਕਰਨ ਦੇ ਕਾਰਨ ਬਜ਼ਾਰ ਵਿਚ ਜ਼ਿਆਦਾ ਸੁਵਿਧਾਵਾਂ ਆਈਆਂ ਹਨ ਜਿਹਨਾਂ ਵਿਚ ਆਧੁਨਿਕ ਮੋਟਰ, ਗੱਡੀਆਂ, ਬਿਜਲੀ ਦੇ ਉਪਕਰਣ ਅਤੇ ਹੋਰ ਚੀਜ਼ਾਂ ਵਧੀਆਂ ਹਨ। ਲੋਕਾਂ ਨੂੰ ਆਪਣਾ ਸਮਾਨ ਚੁਨਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਤਰ੍ਹਾਂ ਉਦਾਰੀਕਰਨ ਦੀ ਨੀਤੀ ਲਾਗੂ ਕਰਨ ਤੋਂ ਬਾਅਦ ਭਾਰਤ ਨੇ ਅੰਤਰਰਾਸ਼ਟਰੀ ਵਪਾਰ ਵਿਚ ਕਦਮ ਰੱਖ ਲਿਆ ਹੈ। ਇਸ ਤਰ੍ਹਾਂ ਨਵੇਂ ਬਜ਼ਾਰ ਉਦਯੋਗ, ਦਫ਼ਤਰ, ਬੈਂਕ, ਵਿੱਤੀ ਸੰਸਥਾਵਾਂ ਅਤੇ ਵੱਧਦੇ ਅਰਥ-ਤੰਤਰ ਲਈ ਹੋਰ ਸਾਧਨਾਂ ਦਾ ਤੇਜ਼ੀ ਨਾਲ ਨਿਰਮਾਣ ਹੋ ਰਿਹਾ ਹੈ ।