Punjab State Board PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ Important Questions and Answers.
PSEB 11th Class Environmental Education Important Questions Chapter 8 ਪ੍ਰਦੂਸ਼ਣ ਅਤੇ ਰੋਗ
(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੈਵਿਕ ਵਾਧੇ ਜਾਂ ਜੈਵ-ਵਿਸ਼ਾਲੀਕਰਨ (Bio magnification) ਦਾ ਕਾਰਨ ਦੱਸੋ।
ਉੱਤਰ-
ਜੈਵਿਕ ਵਾਧੇ (Bio magnification) ਤੋਂ ਭਾਵ ਹੈ ਪ੍ਰਦੂਸ਼ਕਾਂ ਦਾ ਭੋਜਨ ਲੜੀ ਵਿਚ ਸ਼ਾਮਿਲ ਹੋਣਾ ਅਤੇ ਖਪਤਕਾਰਾਂ ਦੇ ਸਰੀਰ ਅੰਦਰ ਇਕੱਠਾ ਹੋ ਜਾਣਾ ।
ਪ੍ਰਸ਼ਨ 2.
ਪ੍ਰਾਇਮਰੀ ਪ੍ਰਦੂਸ਼ਕ (Primary Pollutants) ਕੀ ਹਨ ?
ਉੱਤਰ-
ਉਹ ਹਾਨੀਕਾਰਕ ਰਸਾਇਣ ਜੋ ਸਿੱਧੇ ਵਾਯੂਮੰਡਲ ਵਿਚ ਦਾਖ਼ਲ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ।
ਪ੍ਰਸ਼ਨ 3.
ਪ੍ਰਾਇਮਰੀ ਪ੍ਰਦੂਸ਼ਕਾਂ Primary Pollutants) ਦੀਆਂ ਉਦਾਹਰਨਾਂ ਦਿਓ ।
ਉੱਤਰ-
CO2, NO2, SO2, CH4.
ਪ੍ਰਸ਼ਨ 4.
ਖਨਣ ਪ੍ਰਕਿਰਿਆ ਦੌਰਾਨ ਪੈਦਾ ਹੋਣ ਵਾਲੇ ਠੋਸ ਪਦੁਸ਼ਕ ਦੱਸੋ।
ਉੱਤਰ-
ਧਾਤੂ, ਚੱਟਾਨਾਂ, ਪਿਥਵੀ ਤੋਂ ਨਿਕਲੇ ਪਦਾਰਥ, ਘੱਟਾ, ਧਾਤੁ ਚੂਰਨ ਆਦਿ।
ਪ੍ਰਸ਼ਨ 5.
ਖੇਤੀਬਾੜੀ ਪ੍ਰਦੂਸ਼ਕਾਂ ਦੀਆਂ ਉਦਾਹਰਨਾਂ ਦਿਓ।
ਉੱਤਰ-
ਉੱਲੀ ਨਾਸ਼ਕ, ਘਾਹ ਖ਼ਤਮ ਕਰਨ ਵਾਲੇ, ਰਸਾਇਣ, ਕੀਟਨਾਸ਼ਕ ਆਦਿ।
ਪ੍ਰਸ਼ਨ 6.
ਗੈਸੀ ਪ੍ਰਦੂਸ਼ਕਾਂ ਦੀਆਂ ਉਦਾਹਰਨਾਂ ਦਿਓ।
ਉੱਤਰ-
CO2, CO, SO2 SO3, CH4, NO, SPM, S.
ਪ੍ਰਸ਼ਨ 7.
ਛੂਤ ਦੇ ਰੋਗ (Communicable Diseases) ਫੈਲਾਉਣ ਵਾਲੇ ਕੀਟਾਣੂਆਂ ਦੇ ਨਾਮ ਦੱਸੋ।
ਉੱਤਰ-
ਜੀਵਾਣੂ, ਵਿਸ਼ਾਣੂ, ਪ੍ਰੋਟੋਜ਼ੋਆ ਅਤੇ ਪਰਜੀਵੀ ਕਿਰਮ ਆਦਿ।
ਪ੍ਰਸ਼ਨ 8.
ਅਛੂਤ ਦੇ ਰੋਗਾਂ ਜਾਂ ਗੈਰ ਸੰਚਾਰੀ (Non-communicable Diseases) ਦੇ ਨਾਮ ਦੱਸੋ।
ਉੱਤਰ-
ਦਿਲ ਦਾ ਦੌਰਾ, ਕੈਂਸਰ, ਸਾਹ ਨਲੀ ਦੀ ਸੋਜ਼, ਐਪੀਸੀਮਿਆ ਆਦਿ।
ਪ੍ਰਸ਼ਨ 9.
ਭਸਮੀਕਰਨ (Incineration) ਵਿਧੀ ਵਿਚ ਵੱਧ ਤੋਂ ਵੱਧ ਤਾਪਮਾਨ ਕਿੰਨਾ ਰੱਖਿਆ ਜਾਂਦਾ ਹੈ ?
ਉੱਤਰ-
1000°C.
ਪ੍ਰਸ਼ਨ 10.
ਚਰਨੋਬਿਲ ਦੁਰਘਟਨਾ ਕਦੋਂ ਹੋਈ ਸੀ ?
ਉੱਤਰ-
26 ਅਪਰੈਲ, 1986.
ਪ੍ਰਸ਼ਨ 11.
PCB ਕੀ ਹੈ ?
ਉੱਤਰ-
ਪਾਲੀਕਲੋਰੀਨੇਟਿਡ ਬਾਈਫਿਨਾਈਲ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ।
ਪ੍ਰਸ਼ਨ 12.
ਕੁਦਰਤੀ ਵਿਘਟਨ ਦੇ ਆਧਾਰ ‘ਤੇ ਪ੍ਰਦੂਸ਼ਕ ਕਿੰਨੇ ਪ੍ਰਕਾਰ ਦੇ ਹਨ ?
ਉੱਤਰ-
ਦੋ ਪ੍ਰਕਾਰ ਦੇ-ਜੈਵ-ਵਿਘਟਨਕਾਰੀ ਅਤੇ ਜੈਵ-ਅਵਿਘਟਨਕਾਰੀ ।
ਪ੍ਰਸ਼ਨ 13.
PAN ਤੋਂ ਕੀ ਭਾਵ ਹੈ ?
ਉੱਤਰ-
PAN ਤੋਂ ਭਾਵ ਹੈ ਪਰਆਕਸੀ ਐਸਿਲ ਨਾਈਟੇਟ (Peroxy Acyl Nitrates) ।
ਪ੍ਰਸ਼ਨ 14.
ਸਲਫਿਊਰਿਕ ਅਮਲ ਪ੍ਰਾਇਮਰੀ ਪ੍ਰਦੂਸ਼ਕ ਹੈ ਜਾਂ ਸੈਕੰਡਰੀ ?
ਉੱਤਰ-
ਇਹ ਸੈਕੰਡਰੀ ਪਦੁਸ਼ਕ ਹੈ ।
ਪ੍ਰਸ਼ਨ 15.
ਉਦਯੋਗਿਕ ਠੋਸ ਰਹਿੰਦ-ਖੂੰਹਦ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਨਿਰਮਾਣ ਕੰਮਾਂ ਦਾ ਬਚਿਆ ਠੋਸ, ਕੋਲੇ ਅਤੇ ਲੱਕੜੀ ਦੇ ਬਲਣ ਤੋਂ ਬਾਅਦ ਬਚੀ ਸਵਾਹ, ਪੈਕਿੰਗ ਸਾਮਾਨ ਦੀਆਂ ਲਕੜੀਆਂ, ਸੁਤੀ, ਉਨੀ ਅਤੇ ਨਾਇਲਾਨ ਦੀਆਂ ਰੱਸੀਆਂ ਆਦਿ ।
ਪ੍ਰਸ਼ਨ 16.
ਘਰੇਲੁ ਰਹਿੰਦ-ਖੂੰਹਦ ਦੇ ਕੁੱਝ ਉਦਾਹਰਨ ਦਿਉ |
ਉੱਤਰ-
ਪਲਾਸਟਿਕ ਦੇ ਟੁਕੜੇ, ਪੋਲੀਥੀਨ ਬੈਗ, ਕੱਚ ਦੇ ਟੁੱਟੇ ਭਾਂਡੇ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਕਾਗਜ਼, ਖ਼ਾਲੀ ਡੱਬੇ, ਫਟੇ-ਪੁਰਾਣੇ ਕੱਪੜੇ, ਰਸੋਈ ਦਾ ਕੂੜਾ-ਕਰਕਟ, ਪੈਕਿੰਗ ਦਾ ਸਾਮਾਨ ਆਦਿ ।
ਪ੍ਰਸ਼ਨ 17.
ਖੇਤੀਬਾੜੀ ਪ੍ਰਦੂਸ਼ਕਾਂ ਦੇ ਕੁੱਝ ਉੱਦਾਹਰਨ ਦਿਉ ।
ਉੱਤਰ-
ਕੀਟਨਾਸ਼ਕਾਂ ਦੇ ਖ਼ਾਲੀ ਡੱਬੇ, ਰੱਸੀ ਦੇ ਟੁਕੜੇ, ਪਲਾਸਟਿਕ, ਫ਼ਸਲਾਂ ਦੀ ਰਹਿੰਦਖੂੰਹਦ, ਡੰਗਰਾਂ ਦਾ ਗੋਹਾ, ਖਾਦਾਂ ਆਦਿ।
ਪ੍ਰਸ਼ਨ 18.
ਹਸਪਤਾਲਾਂ ਵਿਚੋਂ ਨਿਕਲਣ ਵਾਲੇ ਠੋਸ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ । ਇਸ ਪ੍ਰਕਾਰ ਦੇ ਪ੍ਰਦੂਸ਼ਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਗੁਲੂਕੋਜ਼ ਦੀਆਂ ਖ਼ਾਲੀ ਸ਼ੀਸ਼ੀਆਂ, ਸੁੱਟੀਆਂ ਹੋਈਆਂ ਸਰਿੰਜਾਂ, ਬਚੀ ਹੋਈ ਨੂੰ, ਪੱਟੀਆਂ, ਦਵਾਈਆਂ, ਪੈਕਿੰਗ ਦਾ ਸਾਮਾਨ ਆਦਿ । ਇਸ ਪ੍ਰਕਾਰ ਦੇ ਪ੍ਰਦੂਸ਼ਕਾਂ ਨੂੰ ਮੈਡੀਕਲ ਪ੍ਰਦੂਸ਼ਕ (Medical Pollutants) ਕਿਹਾ ਜਾਂਦਾ ਹੈ ।
ਪ੍ਰਸ਼ਨ 19.
ਖਣਨ ਪ੍ਰਕਿਰਿਆ ਵਿਚ ਕਿਹੜੇ ਠੋਸ ਪਦੁਸ਼ਕ ਨਿਕਲਦੇ ਹਨ ?
ਉੱਤਰ-
ਚੱਟਾਨਾਂ ਦੇ ਟੁਕੜੇ, ਮਿੱਟੀ, ਪੱਥਰ, ਗਾਰਾ, ਚਿੱਕੜ ਆਦਿ ।
ਪ੍ਰਸ਼ਨ 20.
ਘਰੇਲੂ ਵ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ ।
ਉੱਤਰ-
ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਨਾਸ਼ਕ ਆਦਿ ।
ਪ੍ਰਸ਼ਨ 21.
ਖੇਤੀਬਾੜੀ ਵ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ ।
ਉੱਤਰ-
ਕੀਟਨਾਸ਼ਕ, ਖਾਦਾਂ ਦੇ ਘੋਲ, ਨਦੀਨ ਨਾਸ਼ਕ ਆਦਿ ।
ਪਸ਼ਨ 22.
ਤੇਲ ਦੇ ਰਿਸਾਅ ਦੇ ਕਾਰਨ ਦੱਸੋ ।
ਉੱਤਰ-
ਆਵਾਜਾਈ ਵੇਲੇ, ਲਿੰਗ ਵੇਲੇ, ਰਿਫਾਇਨਰੀ ਵਿਚੋਂ ਲੀਕੇਜ, ਆਦਿ ।
ਪ੍ਰਸ਼ਨ 23.
ਜ਼ਿਆਦਾਤਰ ਪ੍ਰਦੂਸ਼ਕ ਕਿਹੜਾ ਪ੍ਰਦੂਸ਼ਣ ਫੈਲਾਉਂਦੇ ਹਨ ?
ਉੱਤਰ-
ਜ਼ਿਆਦਾਤਰ ਪ੍ਰਦੂਸ਼ਕ ਸਾਫ਼ ਪਾਣੀ ਦਾ ਪ੍ਰਦੂਸ਼ਣ ਫੈਲਾਉਂਦੇ ਹਨ ।
ਪ੍ਰਸ਼ਨ 24.
ਬੀਮਾਰੀਆਂ ਫੈਲਾਉਣ ਦਾ ਕੰਮ ਕਰਨ ਵਾਲੇ ਕਾਰਕਾਂ ਦੇ ਨਾਂ ਦੱਸੋ ।
ਉੱਤਰ-
ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ ਪਰਜੀਵੀ, ਕਿਰਮ ਆਦਿ ।
ਪ੍ਰਸ਼ਨ 25.
ਰੇਡੀਓ ਨਿਉਕਲਾਈਡਾਂ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਆਇਓਡੀਨ-131, ਕਾਰਬਨ-14 ਆਦਿ ।
ਪ੍ਰਸ਼ਨ 26.
ਯੂਨੀਅਨ ਕਾਰਬਾਇਡ ਕੀਟਨਾਸ਼ਕ ਸਯੰਤਰ ਕਿੱਥੇ ਹੈ ?
ਉੱਤਰ-
ਭੋਪਾਲ ਮੱਧ ਪ੍ਰਦੇਸ਼) ਵਿਚ ।
ਪ੍ਰਸ਼ਨ 27.
ਭੋਪਾਲ ਗੈਸ ਦੁਰਘਟਨਾ ਕਦੋਂ ਵਾਪਰੀ ?
ਉੱਤਰ-
1984 ਵਿਚ ।
ਪ੍ਰਸ਼ਨ 28.
ਖ਼ਤਰਨਾਕ ਰਹਿੰਦ-ਖੂੰਹਦ ਦੇ ਕਿਹੜੇ-ਕਿਹੜੇ ਭੌਤਿਕ ਇਲਾਜ ਹਨ ?
ਉੱਤਰ-
ਜਮਾਂ ਕਰਨਾ, ਛਾਨਣਾ, ਪ੍ਰਵਾਹਿਤ ਕਰਨਾ, ਉਪਕੇਂਦਰੀਕਰਨ, ਵਾਸ਼ਪੀਕਰਨ, ਆਦਿ ।
ਪ੍ਰਸ਼ਨ 29.
ਪਲਾਜ਼ਮਾ ਟਾਰਚ ਦਾ ਤਾਪਮਾਨ ਕਿੰਨਾ ਹੁੰਦਾ ਹੈ ?
ਉੱਤਰ-
1000°C ਤੋਂ ਵੀ ਵੱਧ ।
ਪ੍ਰਸ਼ਨ 30.
ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਇਕ ਚੰਗੀ ਵਿਧੀ ਦੱਸੋ ।
ਉੱਤਰ-
ਭਸਮੀਕਰਨ ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਇਕ ਚੰਗੀ ਵਿਧੀ ਹੈ ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਉਦਯੋਗਿਕ ਪ੍ਰਦੂਸ਼ਕਾਂ (Industrial Pollutants) ਦੀ ਸੂਚੀ ਦਿਓ।
ਉੱਤਰ-
ਉਦਯੋਗਿਕ ਕਾਰਜਾਂ ਦੁਆਰਾ ਵਿਅਰਥ ਪਦਾਰਥ ਛੱਡੇ ਜਾਂਦੇ ਹਨ। ਇਨ੍ਹਾਂ ਵਿਚ . ਰਸਾਇਣਿਕ ਪ੍ਰਦੂਸ਼ਕ (ਕਲੋਰਾਈਡ, ਸਲਫਾਈਡ, ਜ਼ਿੰਕ, ਸੀਸਾ, ਮਰਕਰੀ, ਆਰਸੈਨਿਕ), ਰੇਡੀਓਐਕਟਿਵ ਵਿਅਰਥ, ਕੀਟਨਾਸ਼ਕ ਤੇ ਹੋਰ ਜ਼ਹਿਰੀਲੇ ਰਸਾਇਣ ਸ਼ਾਮਲ ਹੁੰਦੇ ਹਨ।
ਪ੍ਰਸ਼ਨ 2.
ਸੈਕੰਡਰੀ ਪ੍ਰਦੂਸ਼ਕ (Seconday Pollutants) ਕਿਸ ਤਰ੍ਹਾਂ ਪੈਦਾ ਹੁੰਦੇ ਹਨ ?
ਉੱਤਰ-
ਸੈਕੰਡਰੀ ਪ੍ਰਦੂਸ਼ਕ ਪ੍ਰਾਇਮਰੀ ਪ੍ਰਦੂਸ਼ਕਾਂ ਤੋਂ ਰਸਾਇਣਿਕ ਪ੍ਰਤੀਕਿਰਿਆ ਦੁਆਰਾ ਬਣਦੇ ਹਨ।
ਪ੍ਰਸ਼ਨ 3.
ਸੈਕੰਡਰੀ ਪ੍ਰਦੂਸ਼ਕਾਂ (Secondary Pollutants) ਦੇ ਦੋ ਉਦਾਹਰਨ ਦਿਓ।
ਉੱਤਰ-
ਸਲਫਿਊਰਿਕ ਐਸਿਡ (H2SO4), ਓਜ਼ੋਨ (O3)। ਪਿਰੋਕਸੀ ਐਸਿਲ ਨਾਈਟ੍ਰੇਟ , (PAN)|
ਪ੍ਰਸ਼ਨ 4.
ਖ਼ਤਰਨਾਕ ਵਿਅਰਥ ਪਦਾਰਥ (Hazardous Wastes) ਦੀ ਪਰਿਭਾਸ਼ਾ ਦਿਓ।
ਉੱਤਰ-
ਉਹ ਵਿਅਰਥ ਪਦਾਰਥ, ਜੋ ਮਨੁੱਖ ਅਤੇ ਹੋਰ ਜੀਵਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ, ਨੂੰ ਖ਼ਤਰਨਾਕ ਵਿਅਰਥ ਕਿਹਾ ਜਾਂਦਾ ਹੈ।
ਪ੍ਰਸ਼ਨ 5.
ਰਸਾਇਣਿਕ ਉਪਚਾਰ (Chemical Treatment) ਕਿਰਿਆਵਾਂ ਦੀ ਸੂਚੀ ਦਿਓ।
ਉੱਤਰ-
ਉਦਾਸੀਨੀਕਰਨ ਅਤੇ ਸੋਖਣ, ਰਸਾਇਣਿਕ ਪ੍ਰਤੀਕਿਰਿਆਵਾਂ ਦੁਆਰਾ ਉਦਾਸੀਨੀਕਰਨ ਅਤੇ ਸੋਖਣ ।
ਪ੍ਰਸ਼ਨ 6.
ਹਾਨੀਕਾਰਕ ਵਿਅਰਥਾਂ ਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਕਿਸ ਵਸਤੂ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਇਸਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਮੋਮ ਜਾਂ ਕਿਸੇ ਚਿਕਣੇ ਪਦਾਰਥ ਨਾਲ ਲੇਪ ਕੇ ਮਿੱਟੀ ਵਿੱਚ ਦਬਾਇਆ ਜਾਂਦਾ ਹੈ।
ਪ੍ਰਸ਼ਨ 7.
ਅਛੂਤ ਜਾਂ ਅਸੰਚਾਰੀ (Non-Communicable) ਰੋਗ ਕੀ ਹਨ ? ਉਦਾਹਰਨਾਂ ਦਿਓ।
ਉੱਤਰ-
ਉਹ ਰੋਗ ਜੋ ਬੀਮਾਰ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਨਹੀਂ ਲੱਗਦੇ, ਨੂੰ ਅਛੂਤ ਦੇ ਰੋਗ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕੈਂਸਰ, ਐਪੀਸੀਮਿਅਮ, ਸਾਹ ਨਲੀ ਵਿਚ ਸੋਜ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੂਮੀ ਭਰਾਈ ਜਾਂ ਲੈਂਡਫਿਲ (Landfill) ਵਿਧੀ ਕੀ ਹੈ ?
ਉੱਤਰ-
ਭੂਮੀ ਭਰਾਈ ਠੋਸ ਵਿਅਰਥ ਪਦਾਰਥਾਂ ਦੇ ਨਿਪਟਾਰੇ ਦੀ ਇਕ ਅਜਿਹੀ ਵਿਧੀ ਹੈ ਜਿਸ ਦੇ ਲਈ ਢੁੱਕਵੀਂ ਜਗਾ ਚੁਣ ਕੇ ਉੱਥੇ ਟੋਏ ਪੁੱਟੇ ਜਾਂਦੇ ਹਨ | ਅਜਿਹੀ ਥਾਂ ਦੀ ਚੋਣ ਕਰਦੇ ਸਮੇਂ ਇਸ ਵਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕੀ ਇਸ ਥਾਂ ਦੀ ਮਿੱਟੀ ਸਥਿਰ ਹੈ ਅਤੇ ਕੀ ਇਸ ਥਾਂ ਤੇ ਭੁਚਾਲ ਦਾ ਕੋਈ ਪ੍ਰਭਾਵ ਤਾਂ ਨਹੀਂ ਪਵੇਗਾ | ਟੋਏ ਦੇ ਤਲ ਤੇ ਚੀਕਣੀ ਮਿੱਟੀ ਅਤੇ ਪਲਾਸਟਿਕ ਵਿਛਾ ਦਿੱਤੇ ਜਾਂਦੇ ਹਨ | ਅਜਿਹਾ ਕਰਨ ਨਾਲ ਫੋਕਟ ਪਦਾਰਥਾਂ ਵਿਚਲੇ ਪਾਣੀ ਨੂੰ ਜ਼ਮੀਨ ਅੰਦਰ ਰਿਸਣ ਤੋਂ ਰੋਕਿਆ ਜਾਂਦਾ ਹੈ ਤਾਂ ਜੋ ਭੂਮੀਗਤ ਪਾਣੀ ਪ੍ਰਦੂਸ਼ਿਤ ਨਾ ਹੋ ਜਾਵੇ ।
ਠੋਸ ਫੋਕਟ ਪਦਾਰਥਾਂ ਨੂੰ ਇਨ੍ਹਾਂ ਟੋਇਆਂ ਵਿਚ ਪਾ ਕੇ ਦਬਾਅ ਦਿੱਤਾ ਜਾਂਦਾ ਹੈ ਅਤੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਸਮਾਂ ਬੀਤਣ ਦੇ ਨਾਲ ਇਹ ਠੋਸ ਪਦਾਰਥ ਸਖ਼ਤ ਹੋ ਜਾਂਦੇ ਹਨ ਅਤੇ ਅਜਿਹੀਆਂ ਥਾਂਵਾਂ ਨੂੰ ਮਕਾਨਸਾਜੀ ਲਈ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ ! ਦਿੱਲੀ ਦੇ ਕਈ ਇਲਾਕੇ ਭੂਮੀ ਭਰਾਈ ਦੁਆਰਾ ਤਿਆਰ ਕੀਤੀ ਗਈ ਜ਼ਮੀਨ ਉੱਤੇ ਉਸਾਰੇ ਗਏ ਹਨ ।
ਪ੍ਰਸ਼ਨ 2.
ਲੈਂਡਫਿਲ ਜਾਂ ਭੂਮੀ ਭਰਾਈ ਦੀਆਂ ਕੀ ਹਾਨੀਆਂ ਹਨ ?
ਉੱਤਰ-
ਲੈਂਡਫਿਲ ਵਿਧੀ ਜਿੱਥੇ ਇਕ ਪਾਸੇ ਲਾਭਦਾਇਕ ਹੈ, ਉੱਥੇ ਦੂਸਰੇ ਪਾਸੇ ਹਾਨੀਕਾਰਕ ਵੀ ਹੈ। ਇਸ ਦੀਆਂ ਹਾਨੀਆਂ ਇਸ ਪ੍ਰਕਾਰ ਹਨ
- ਖੱਡਾ ਖੋਦਣ ਲਈ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ।
- ਇਹ ਮਹਿੰਗੀ ਵਿਧੀ ਹੈ।
- ਇਹ ਭੂਮੀਗਤ ਪਾਣੀ, ਧਰਤੀ ਅਤੇ ਹਵਾ ਸਭ ਨੂੰ ਦੂਸ਼ਿਤ ਕਰਦੀ ਹੈ।
- ਇਸ ਵਿਚ ਕੇਵਲ ਨਾ-ਜਲਾਉਣ ਯੋਗ ਕੂੜਾ-ਕਰਕਟ ਹੀ ਸੁੱਟਿਆ ਜਾਂਦਾ ਹੈ।
ਪ੍ਰਸ਼ਨ 3.
ਭਸਮੀਕਰਨ (Incineration) ਦੇ ਲਾਭਾਂ ਦੀ ਸੂਚੀ ਦਿਓ।
ਉੱਤਰ-
ਭਸਮੀਕਰਨ (Incineration) ਦੇ ਲਾਭ-ਇਸ ਦੇ ਲਾਭ ਇਸ ਪ੍ਰਕਾਰ ਹਨ –
- ਇਸ ਵਿਧੀ ਨਾਲ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
- ਇਸ ਨਾਲ ਸਾਰੇ ਫੋਕਟ ਜਾਂ ਵਿਅਰਥ ਪਦਾਰਥਾਂ ਨੂੰ ਜਲਾ ਕੇ ਉਸ ਦਾ ਅਕਾਰ ਘਟਾ ਦਿੱਤਾ ਜਾਂਦਾ ਹੈ।
- ਬ੍ਰਿਟੇਨ ਵਿਚ ਇਸ ਵਿਧੀ ਨਾਲ ਫੋਕਟ ਪਦਾਰਥਾਂ ਅਤੇ ਕੋਲੇ ਨੂੰ ਮਿਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ।
- ਭਸਮੀਕਰਨ ਨਾਲ ਠੋਸ ਪਦਾਰਥ ਹਾਨੀ ਰਹਿਤ ਪਦਾਰਥਾਂ ਵਿਚ ਤਬਦੀਲ ਹੋ ਜਾਂਦੇ ਹਨ।
- ਇਸ ਨਾਲ ਕੂੜਾ-ਕਰਕਟ ਸੁੱਟਣ ਲਈ ਧਰਤੀ ਦਾ ਘੱਟ ਖੇਤਰ ਲੱਗਦਾ ਹੈ।
ਪ੍ਰਸ਼ਨ 4.
ਪੁਨਰ ਚਕਰਣ (Recycling) ਦੇ ਲਾਭ ਦੱਸੋ।
ਉੱਤਰ-
ਵਿਅਰਥ ਪਦਾਰਥਾਂ ਦੇ ਪੁਨਰ ਚਕਰਣ ਦਾ ਅਰਥ ਹੈ, ਇਨ੍ਹਾਂ ਨੂੰ ਦੁਬਾਰਾ ਵਰਤੋਂ ਯੋਗ ਬਣਾਉਣਾ। ਇਸਦੇ ਬਹੁਤ ਸਾਰੇ ਲਾਭ ਹਨ।
- ਪ੍ਰਦੂਸ਼ਣ ਨੂੰ ਰੋਕਣ ਦਾ ਇਹ ਸਭ ਤੋਂ ਲਾਭਦਾਇਕ ਢੰਗ ਹੈ।
- ਪੁਨਰ ਚਕਰਣ ਨਾਲ ਬਣੀਆਂ ਵਸਤੂਆਂ ਮਹਿੰਗੀਆਂ ਨਹੀਂ ਹੁੰਦੀਆਂ।
- ਇਸ ਨਾਲ ਉਦਯੋਗ ਲਗਾਉਣ ਲਈ ਉਤਸ਼ਾਹ ਪ੍ਰਾਪਤ ਹੁੰਦਾ ਹੈ।
- ਬੇਰੁਜ਼ਗਾਰੀ ਘੱਟ ਹੁੰਦੀ ਹੈ।
- ਪੁਨਰ ਚਕਰਣ ਦੇ ਦੌਰਾਨ ਪੈਦਾ ਹੋਏ ਤਾਪ ਦਾ ਬਾਲਣ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ।
ਪ੍ਰਸ਼ਨ 5.
ਵੱਖ-ਵੱਖ ਕਿਸਮ ਦੀਆਂ ਛੂਤ ਦੀਆਂ ਬੀਮਾਰੀਆਂ ਜਾਂ ਸੰਚਾਰੀ ਰੋਗਾਂ Communicable Diseases) ਬਾਰੇ ਦੱਸੋ ।
ਉੱਤਰ-
ਛੂਤ ਦੀਆਂ ਬੀਮਾਰੀਆਂ ਤੋਂ ਭਾਵ ਹੈ, ਉਹ ਰੋਗ ਜੋ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੁੰਦੇ ਹਨ ਜਾਂ ਹੋ ਸਕਦੇ ਹਨ। ਇਹ ਰੋਗ ਜੀਵਾਣੂਆਂ, ਵਿਸ਼ਾਣੂਆਂ ਤੇ ਪਰਜੀਵੀਆਂ ਦੁਆਰਾ ਫੈਲਦੇ ਹਨ। ਇਹ ਰੋਗਵਾਹਕ ਪਦੁਸ਼ਿਤ ਹਵਾ, ਪਾਣੀ ਤੇ ਮਿੱਟੀ ਵਿਚ ਸ਼ਾਮਲ ਹੁੰਦੇ ਹਨ। ਕੁੱਝ ਛੂਤ ਦੇ ਰੋਗ ਘੋਟੋਜ਼ੋਆ ਵਰਗ ਦੇ ਸੁਖਮਜੀਵਾਂ ਦੁਆਰਾ ਵੀ ਫੈਲਦੇ ਹਨ ਜਿਸ ਤਰ੍ਹਾਂ ਫਾਇਲੇਰੀਅਲ ਕਿਰਮੀ ਨਾਲ ਹਾਥੀ ਪੈਰ ਦਾ ਰੋਗ, ਪਲਾਜ਼ਮੋਡੀਅਮ ਦੁਆਰਾ ਮਲੇਰੀਆ, ਸਿਜਟੋਸਮਾ ਦੁਆਰਾ ਸਿਜਟੋਸੋਸੀਏਸਿਸ, ਹੈਜ਼ਾ, ਟਾਈਫਾਈਡ ਬੁਖਾਰ ਆਦਿ । ਕੁੱਝ ਰੋਗ ਇਸ ਤਰ੍ਹਾਂ ਦੇ ਹਨ, ਜੋ ਬਿਨਾਂ ਸੂਖ਼ਮ ਜੀਵਾਂ ਦੇ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਪਹੁੰਚ ਸਕਦੇ ਹਨ, ਜਿਸ ਤਰ੍ਹਾਂ ਮਿਆਦੀ ਬੁਖ਼ਾਰ, ਟੀ.ਬੀ., ਹੈਜ਼ਾ ਆਦਿ। ਇਨ੍ਹਾਂ ਨੂੰ ਅਰੋਗਵਾਹਕ ਛੂਤ ਦੇ ਰੋਗਾਂ ਕਿਹਾ ਜਾਂਦਾ ਹੈ।’
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਾਰਬਨਿਕ ਖੇਤੀ ਜਾਂ ਔਰਗੈਨਿਕ ਫਾਰਮਿੰਗ (Organic Farming) ਨੂੰ ਪਰਿਭਾਸ਼ਿਤ ਕਰੋ ਅਤੇ ਕਾਰਬਨ ਖੇਤੀ ਤੇ ਨੋਟ ਲਿਖੋ । ·
ਉੱਤਰ-
ਉਹ ਖੇਤੀ ਜਿਸ ਵਿਚ ਰਸਾਇਣਿਕ ਖਾਦਾਂ ਦੀ ਥਾਂ ਗੋਬਰ ਤੋਂ ਬਨਸਪਤੀ ਅਤੇ ਕਿਰਮਾਂ ਦੀ ਸਹਾਇਤਾ ਨਾਲ ਤਿਆਰ ਕੀਤੀ ਗਈ ਖਾਦ ਨੂੰ ਕਾਰਬਨਿਕ ਖਾਦ ਆਖਦੇ ਹਨ ਅਤੇ ਇਸ ਖਾਦ ਦੀ ਵਰਤੋਂ ਕਰਨਾ ਫਸਲਾਂ ਉਗਾਉਣਾ ਕਾਰਬਨ ਖੇਤੀ ਅਖਵਾਉਂਦਾ ਹੈ । ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਨਾਲ ਨਾ ਕੇਵਲ ਪਾਣੀ ਅਤੇ ਹਵਾ ਹੀ ਪ੍ਰਦੂਸ਼ਿਤ ਹੁੰਦੇ ਹਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਇਸ ਦੇ ਸੁਭਾਅ ਵਿਚ ਵੀ ਵਿਗਾੜ ਆਇਆ ਹੈ । ਮਿੱਟੀ ਵਿਚ ਪਏ ਵਿਗਾੜ ਨੂੰ ਰੋਕਣ ਦੇ ਮੰਤਵ ਨਾਲ ਕਾਰਬਨਿਕ ਖੇਤੀ ਵਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ | ਅਜਿਹੀਆਂ ਖਾਦਾਂ ਨੂੰ ਜੀਵ ਖਾਦਾਂ (Biofertilizers) ਆਖਦੇ ਹਨ ਅਤੇ ਇਹ ਖਾਦਾਂ ਰਸਾਇਣਿਕ ਖਾਦਾਂ, ਦੇ ਬਦਲ ਵਜੋਂ ਸਿੱਧ ਹੋ ਰਹੀਆਂ ਹਨ ।
ਕਾਰਬਨਿਕ ਖੇਤੀ ਵਿਚ ਰਸਾਇਣਿਕ ਖਾਦਾਂ, ਜੀਵ ਨਾਸ਼ਕਾਂ ਆਦਿ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਜਾਂਦੀ । ਬਨਸਪਤੀ ਖਾਦ ਜਾਂ ਕੰਪੋਸਟ (Compost) ਨੂੰ ਤਿਆਰ ਕਰਨ ਦੇ ਲਈ ਜਰਾਇਤ ਦੀ ਰਹਿੰਦ ਖੂੰਹਦ, ਰੁੱਖਾਂ ਦੀਆਂ ਟਹਿਣੀਆਂ, ਘਰਾਂ ਵਿਚ ਵਰਤੀਆਂ ਜਾਂਦੀਆਂ ਸਬਜ਼ੀਆਂ ਆਦਿ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ । | ਕਾਰਬਨਿਕ ਖਾਦ ਤਿਆਰ ਕਰਨ ਦੇ ਲਈ ਗੰਡੋਇਆਂ (Earthwom) ਦੀ ਵਰਤੋਂ ਆਮ ਕੀਤੀ ਜਾ ਰਹੀ ਹੈ । ਜੀਵ-ਖਾਦਾਂ ਵਿਚ ਬੈਕਟੀਰੀਆਂ ਅਤੇ ਨੀਲੀ-ਹਰੀ ਕਾਈ ਦੇ ਮੈਂਬਰ ਸ਼ਾਮਿਲ ਹਨ | ਕਾਰਬਨੀ ਖਾਦਾਂ ਦੀ ਵਰਤੋਂ ਕਾਫੀ ਪ੍ਰਚਲਿਤ ਹੋ ਰਹੀ ਹੈ ਅਤੇ ਇਸ ਦੀ ਮੰਗ ਹਰ ਸਾਲ ਵਧ ਰਹੀ ਹੈ ।
ਬਾਇਓ ਪੈਸਟੀਸਾਈਡਜ਼ (Biopesticides)- ਇਨ੍ਹਾਂ ਨਾਸ਼ਕਾਂ ਦੀ ਵਰਤੋਂ ਹਾਨੀਕਾਰਕ ਕੀਟਾਂ ਦੀ ਵਰਤੋਂ ਲਈ ਕੀਤੀ ਜਾਂਦੀ ਹੈ । ਟਾਂਸਜੈਨਿਕ ਪੌਦੇ (Transgevic Plants)-ਇਨ੍ਹਾਂ ਪੌਦਿਆਂ ਵਿਚ ਰੋਗ ਜਨਕਾਂ ਨੂੰ ਰੋਕਣ ਵਾਲੇ ਜੀਨਜ਼ ਦਾਖਲ ਕਰਕੇ ਫਸਲਾਂ ਦੀਆਂ ਵਧੇਰੇ ਉਪਜ ਦੇਣ ਵਾਲੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ । ਇਹ ਕਿਸਮਾਂ ਰੋਗਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ ਵੀ ਹਨ ।
ਜਿਵੇਂ ਕਿ Bt ਕਪਾਹ (Bt Cotton). ਜੈਵਿਕ ਖੇਤੀ ਜਾਂ ਕਾਰਬਨਿਕ ਖੇਤੀ ਦੇ ਲਾਭ (Advantages of Organic Farming)
- ਜੈਵਿਕ ਖੇਤੀ ਨਾਲ ਉਪਜ ਵੱਧ ਹੁੰਦੀ ਹੈ।
- ਅਗਲੀ ਫ਼ਸਲੇ ਲਈ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
- ਇਸ ਨਾਲ ਮਿੱਟੀ ਦੀ ਰੱਖਿਆ ਵੀ ਹੁੰਦੀ ਹੈ ਕਿਉਂਕਿ ਇਸ ਨਾਲ ਪੌਸ਼ਟਿਕ ਤੱਤ ਬਣੇ ਰਹਿੰਦੇ ਹਨ।
- ਇਹ ਰਸਾਇਣਿਕ ਪਦਾਰਥਾਂ ਦੇ ਉਪਯੋਗ ਉੱਪਰ ਕੰਟਰੋਲ ਕਰਦੀ ਹੈ, ਜਿਸ ਕਾਰਨ ਮਿੱਟੀ ਅਤੇ ਮਨੁੱਖਾਂ ਉੱਪਰ ਹਾਨੀਕਾਰਕ ਪ੍ਰਭਾਵ ਨਹੀਂ ਪੈਂਦੇ।
ਇਸ ਪ੍ਰਕਾਰ ਜੈਵਿਕ ਖੇਤੀ ਆਧੁਨਿਕ ਸਮਾਜ ਦੀ ਜ਼ਰੂਰਤ ਹੈ ।
ਜੈਵਿਕ ਖੇਤੀ ਦੀਆਂ ਹਾਨੀਆਂ (Disadvantages of Organic Farming) –
- ਇਹ ਖੇਤੀ ਪਹਿਲੇ ਸਾਲਾਂ ਵਿਚ ਕੋਈ ਲਾਭ ਨਹੀਂ ਦਿੰਦੀ।
- ਇਹ ਉਪਭੋਗਤਾ ਪੱਧਰ ਤੇ ਥੋੜ੍ਹੀ ਮਹਿੰਗੀ ਪੈਂਦੀ ਹੈ।
ਪ੍ਰਸ਼ਨ 2.
ਲੈਡਫਿਲ ਜਾਂ ਭੂਮੀ ਭਰਾਈ ਵਿਧੀ ਦੇ ਲਾਭ ਅਤੇ ਹਾਨੀਆਂ ਉੱਪਰ ਇਕ ਟਿੱਪਣੀ ਕਰੋ ।
ਉੱਤਰ-
ਲੈਂਡਫਿਲ ਵਿਧੀ ਤੋਂ ਭਾਵ ਹੈ-ਵਿਸ਼ੇਸ਼ ਰੂਪ ਵਿਚ ਤਿਆਰ ਕੀਤੀ ਖਾਈ ਵਿਚ ਵਿਅਰਥ ਪਦਾਰਥਾਂ ਨੂੰ ਲੰਬੇ ਸਮੇਂ ਤਕ ਸੰਹਿਤ ਕਰਕੇ ਰੱਖਣਾ। ਇਸ ਦੇ ਨਿਰਮਾਣ ਲਈ ਜ਼ਮੀਨ ਭੂਚਾਲ ਅਤੇ ਹੜ੍ਹਾਂ ਵਰਗੇ ਭੂਮੀ ਸੰਕਟਾਂ ਤੋਂ ਪ੍ਰਭਾਵੀ ਅਤੇ ਸੁਰੱਖਿਅਤ ਹੋਣੀ ਚਾਹੀਦੀ ਹੈ। ਇਹ ਜਿੱਥੇ ਇਕ ਪਾਸੇ ਲਾਭਦਾਇਕ ਹੈ, ਦੂਜੇ ਪਾਸੇ ਹਾਨੀਕਾਰਕ ਵੀ ਹੈ। ਲੈਂਡਫਿਲ ਜਾਂ ਭੂਮੀ ਭਰਾਈ ਵਿਧੀ ਦੇ ਲਾਭ (Advantages of Landfill Methods)
- ਇਹ ਕੂੜਾ-ਕਰਕਟ ਦੇ ਬੰਧਣ ਦੀ ਸਭ ਤੋਂ ਚੰਗੀ ਵਿਧੀ ਹੈ।
- ਇਸ ਨਾਲ ਹਵਾ ਪ੍ਰਦੂਸ਼ਣ ਘੱਟ ਹੁੰਦਾ ਹੈ, ਕਿਉਂਕਿ ਕੁੜੇ-ਕਰਕਟ ਨੂੰ ਖਾਈ ਵਿਚ ਢੱਕ ਦਿੱਤਾ ਜਾਂਦਾ ਹੈ, ਜਿਸ ਨਾਲ ਬਦਬੂਦਾਰ ਗੈਸਾਂ ਨਹੀਂ ਫੈਲਦੀਆਂ।
- ਇਸ ਨਾਲ ਆਵਾਰਾ ਪਸ਼ੂਆਂ ਨੂੰ ਕੋਈ ਹਾਨੀ ਨਹੀਂ ਹੁੰਦੀ।
- ਪਾਣੀ ਦਾ ਪ੍ਰਦੂਸ਼ਣ ਕਰਨ ਵਾਲੀਆਂ ਵਸਤੂਆਂ ਨੂੰ ਵਿਅਰਥ ਪਦਾਰਥਾਂ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ।
- ਇਹ ਆਵਾਸ ਵਾਲੀ ਜਗ੍ਹਾ ਤੋਂ ਦੂਰ ਹੁੰਦੀ ਹੈ ।
- ਫੋਕਟ ਪਦਾਰਥਾਂ ਨੂੰ ਖੁੱਲ੍ਹਾ ਜਲਾਉਣ ਤੇ ਸੁੱਟਣ ਦੀ ਸਮੱਸਿਆ ਘੱਟ ਹੁੰਦੀ ਹੈ।
ਲੈਂਡਫਿਲ ਜਾਂ ਭੂਮੀ ਭਰਾਈ ਵਿਧੀ ਦੀਆਂ ਹਾਨੀਆਂ (Disadvantages of Landi Methods),
- ਲੈਂਡਫਿਲ ਬਣਾਉਣ ਲਈ ਜ਼ਮੀਨ ਦੀ ਖ਼ਪਤ ਜ਼ਿਆਦਾ ਹੁੰਦੀ ਹੈ।
- ਜੇਕਰ ਲੈਂਡਫਿਲ ਨੂੰ ਸਹੀ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਧਰਤੀ ਹੇਠਲਾ ਪਾਣੀ ਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ।
- ਇਹ ਇਕ ਮਹਿੰਗੀ ਵਿਧੀ ਹੈ।
- ਕੂੜਾ-ਕਰਕਟ ਦੇ ਅਪਘਟਨ ਨਾਲ ਪੈਦਾ ਹੋਈਆਂ ਗੈਸਾਂ ਦਾ ਧਰਤੀ ਦੇ ਅੰਦਰ ਜਮਾਂ ਹੋਣ ਨਾਲ ਵਿਸਫੋਟ ਵੀ ਹੋ ਸਕਦਾ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਫੈਲ ਸਕਦੀ ਹੈ।