This PSEB 11th Class Environmental Education Notes Chapter 11 ਊਰਜਾ ਦੀ ਖ਼ਪਤ will help you in revision during exams.
PSEB 11th Class Environmental Education Notes Chapter 11 ਊਰਜਾ ਦੀ ਖ਼ਪਤ
→ ਕੰਮ ਕਰਨ ਦੀ ਸਮਰਥਾ ਨੂੰ ਉਰਜਾ ਕਹਿੰਦੇ ਹਨ।
→ ਆਦਿ ਮਾਨਵ ਪੂਰੀ ਤਰ੍ਹਾਂ ਊਰਜਾ, ਭੋਜਨ ਤੋਂ ਪ੍ਰਾਪਤ ਕਰਦਾ ਸੀ।
→ ਭਾਰਤ ਦੇ ਪੇਂਡੂ ਖੇਤਰਾਂ ਵਿਚ ਲੱਕੜੀਆਂ ਅਤੇ ਖੇਤੀਬਾੜੀ ਦੇ ਫਾਲਤੂ ਸਮਾਨ ਦੀ ਵਰਤੋਂ ਊਰਜਾ ਲਈ ਹੀ ਕੀਤੀ ਜਾਂਦੀ ਹੈ। ਉਦਯੋਗਿਕ ਕ੍ਰਾਂਤੀ (Industrial Revolution) ਤੋਂ ਪਹਿਲਾਂ ਉਰਜਾ ਦੇ ਮੁੱਖ ਸੋਮੇ, ਹਵਾ ਉਰਜਾ, ਬਨਸਪਤੀ ਤੇਲ, ਮਨੁੱਖ ਅਤੇ ਪਸ਼ੂ ਮਾਂਸਲ ਸ਼ਕਤੀ, ਬਾਲਣ ਵਾਲੀ ਲੱਕੜੀ ਆਦਿ ਸਨ।
→ ਉਦਯੋਗਾਂ ਦੇ ਵਿਕਾਸ ਦੇ ਨਾਲ ਬਾਲਣ ਲਈ ਕੋਲਾ, ਤੇਲ, ਕੁਦਰਤੀ ਗੈਸ ਆਦਿ ਦੀ ਵਰਤੋਂ ਵੱਧ ਗਈ। ਕਾਰੋਬਾਰੀ ਉਰਜਾ ਦਾ 95% ਭਾਗ ਇਨ੍ਹਾਂ ਤੋਂ ਮਿਲਦਾ ਹੈ।
→ ਪਥਰਾਟ ਬਾਲਣ (Fossil Fuels) ਦੀ ਜ਼ਿਆਦਾ ਵਰਤੋਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਨਾ-ਨਵਿਆਉਣਯੋਗ ਸਰੋਤ ਹੋਣ ਦੇ ਕਾਰਨ ਇਨ੍ਹਾਂ ਦੇ ਭੰਡਾਰ ਖ਼ਤਮ ਹੋਣ ਦਾ ਡਰ ਹੈ। ਊਰਜਾ ਦਾ ਮੁੱਖ ਭਾਗ ਉਦਯੋਗਾਂ, ਜਿਵੇਂ-ਰਸਾਇਣ, ਖਣਿਜ, ਖਾਣ ਵਾਲੀਆਂ ਚੀਜ਼ਾਂ ਆਦਿ ਤੇ ਆਵਾਜਾਈ ਤੇ ਖੇਤੀਬਾੜੀ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ। ਘਰੇਲੂ ਜ਼ਰੂਰਤਾਂ ਲਈ ਉਰਜਾ ਦਾ ਉਪਯੋਗ, ਭੋਜਨ ਬਣਾਉਣ, ਬਿਜਲੀ ਚਲਾਉਣ, ਘਰ ਨੂੰ ਗਰਮ ਰੱਖਣ ਜਾਂ ਠੰਡਾ ਰੱਖਣ ਅਤੇ ਹੋਰ ਘਰੇਲੂ ਚੀਜ਼ਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।
→ ਸੰਸਾਰ ਦੇ ਸਾਰੇ ਭਾਗਾਂ ਵਿਚ ਉਰਜਾ ਦਾ ਉਪਯੋਗ ਸਤਰ ਇੱਕੋ ਜਿਹਾ ਨਹੀਂ ਹੈ। ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਉਪਯੋਗ ਦਰ ਜ਼ਿਆਦਾ ਹੈ।
→ ਨਾ-ਨਵਿਆਉਣਯੋਗ ਸੰਸਾਧਨ, ਜਿਵੇਂ- ਕੋਲਾ, ਤੇਲ, ਕੁਦਰਤੀ ਗੈਸਾਂ, ਨਾਭਿਕੀ ਉਰਜਾ, ਆਦਿ ਵਿਕਸਿਤ ਦੇਸ਼ਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਕੁੱਲ ਊਰਜਾ ਦਾ 90% ਭਾਗ ਦਿੰਦੇ ਹਨ ਅਤੇ ਨਵਿਆਉਣਯੋਗ ਸੰਸਾਧਨ, ਜਿਵੇਂ- ਜਲ ਊਰਜਾ, ਭੂ-ਤਾਪ ਊਰਜਾ, ਸੂਰਜ ਊਰਜਾ ਆਦਿ ਹੋਰ ਬਚੀ ਹੋਈ 10% ਭਾਗ ਊਰਜਾ ਪ੍ਰਦਾਨ ਕਰਦੇ ਹਨ।
→ ਵਿਕਾਸਸ਼ੀਲ ਦੇਸ਼ਾਂ, ਜਿਵੇਂ ਭਾਰਤ ਅਤੇ ਚੀਨ ਆਦਿ ਵਿਚ ਨਵਿਆਉਣ ਯੋਗ ਸੰਸਾਧਨ ਅਤੇ ਨਾ-ਨਵਿਆਉਣਯੋਗ ਸੰਸਾਧਨ ਲਗਪਗ ਕੁੱਲ ਊਰਜਾ ਉਪਭੋਗ ਦਾ 41% ਅਤੇ 59% ਭਾਗ ਪ੍ਰਦਾਨ ਕਰਦੇ ਹਨ।
→ ਪਥਰਾਟ ਬਾਲਣ ਦੇ ਨਾਸ਼ਵਾਨ ਹੋਣ ਅਤੇ ਵਾਤਾਵਰਣ ਦੀ ਚਿੰਤਾ ਦੇ ਕਾਰਨ ਹੋਰ ਵੈਕਲਪਿਕ ਬਾਲਣ, ਜਿਵੇਂ- ਮੀਥੇਨਾਲ, ਇਥੇਨਾਲ, ਬਾਲਣ ਸੈੱਲ ਆਦਿ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ।
→ ਪਤੀਵਿਅਕਤੀ ਆਮਦਨੀ ਅਤੇ ਪ੍ਰਤੀ ਵਿਅਕਤੀ ਦੀ ਉਰਜਾ ਮੰਗ ਉਸਦੀ ਜੀਵਨ ਸ਼ੈਲੀ ਨੂੰ ਦਰਸਾਉਂਦੀ ਹੈ ।
→ ਵਿਕਸਿਤ ਦੇਸ਼ਾਂ ਵਿਚ ਪ੍ਰਤੀ ਆਦਮੀ ਊਰਜਾ ਦਾ ਉਪਭੋਗ ਵਿਕਾਸਸ਼ੀਲ ਦੇਸ਼ਾਂ ਦੇ ਆਦਮੀ ਦੀ ਤੁਲਨਾ ਵਿਚ ਨੌਂ ਗੁਣਾ ਜ਼ਿਆਦਾ ਹੈ।
→ ਪ੍ਰਤੀ ਆਦਮੀ ਉਰਜਾ ਦਾ ਉਪਭੋਗ ਕਰਨ ਵਾਲੇ ਵਿਕਸਿਤ ਦੇਸ਼ਾਂ ਜੋ ਕੁੱਲ ਵਿਸ਼ਵ ਵਿਆਪੀ ਜਨਸੰਖਿਆ ਦਾ 22.6% ਭਾਗ ਹੈ, ਸੰਸਾਰ ਵਿਚ ਉਪਯੋਗ ਹੋਣ ਵਾਲੀ ਕੁੱਲ ਊਰਜਾ ਦਾ 74% ਹੈ।
→ ਭਾਰਤ ਸੰਸਾਰ ਦੀ ਕੁੱਲ ਕਾਰੋਬਾਰੀ ਉਰਜਾ ਦਾ 1.5% ਭਾਗ ਉਪਭੋਗ ਕਰਦਾ ਹੈ।
→ ਇਕ ਦੇਸ਼ ਦੁਆਰਾ ਕੀਤਾ ਗਿਆ ਊਰਜਾ ਦਾ ਉਪਭੋਗ, ਪ੍ਰਬੰਧਨ ਦਾ ਤਰੀਕਾ ਵਾਤਾਵਰਣ, ਲਾਗਤ, ਉਰਜਾ ਦੀ ਪ੍ਰਾਪਤੀ, ਆਰਥਿਕ ਵਿਕਾਸ ਦੀ ਸਥਿਤੀ ‘ਤੇ ਆਧਾਰਿਤ ਹੈ।
→ ਉਦਯੋਗ ਪ੍ਰਧਾਨ ਦੇਸ਼ਾਂ ਵਿਚ ਊਰਜਾ ਦੀ ਖ਼ਪਤ ਖੇਤੀਬਾੜੀ ਵਾਲੇ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ।
→ ਭਾਰਤ ਦੀ ਜਨਸੰਖਿਆ ਦਾ 40% ਭਾਗ ਊਰਜਾ ਦੇ ਨਾ ਕਾਰੋਬਾਰੀ ਸਰੋਤ, ਜਿਵੇਂਬਾਲਣ, ਫ਼ਸਲਾਂ ਦਾ ਫਾਲਤੂ, ਡੰਗਰਾਂ ਦੇ ਗੋਹੇ ਆਦਿ ‘ਤੇ ਨਿਰਭਰ ਕਰਦੀ ਹੈ। ਕਿਉਂਕਿ ਉਨ੍ਹਾਂ ਦੀ ਊਰਜਾ ਦੇ ਕਾਰੋਬਾਰੀ ਸਰੋਤ, ਜਿਵੇਂ- ਕੋਲਾ, ਤੇਲ, ਕੁਦਰਤੀ ਗੈਸ ਆਦਿ ਖ਼ਰੀਦਣ ਦੀ ਹੈਸੀਅਤ ਨਹੀਂ ਹੈ।
→ ਭਾਰਤ ਇਕ ਵਿਕਾਸਸ਼ੀਲ (Developing) ਦੇਸ਼ ਹੈ ਅਤੇ ਇਸ ਵਿਚ ਖੇਤੀਬਾੜੀ, ਸ਼ਹਿਰੀਕਰਨ, ਘਰੇਲੂ ਅਤੇ ਹੋਰ ਵਿਕਾਸਸ਼ੀਲ ਗਤੀਵਿਧੀਆਂ, ਉਦਯੋਗੀਕਰਨ, ਆਵਾਜਾਈ ਦੇ ਸਾਧਨ, ਮਸ਼ੀਨੀਕਰਨ ਲਈ ਉਰਜਾ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ।
→ ਉਦਯੋਗਾਂ ਵਿਚ ਕੋਈ ਪੈਟਰੋਲੀਅਮ ਉਤਪਾਦਾਂ ਦੀ ਉਪਭੋਗਤਾ ਅਤੇ ਆਵਾਜਾਈ ਤੇਜ਼ੀ ਨਾਲ ਵੱਧ ਰਹੀ ਹੈ। ਕੁੱਲ ਜ਼ਰੂਰੀ ਮੰਗਾਂ ਦੇ ਅੱਧ ਨਾਲੋਂ ਜ਼ਿਆਦਾ ਪੈਟਰੋਲੀਅਮ ਉਤਪਾਦ ਪੈਟੋਲ, ਮਿੱਟੀ ਦਾ ਤੇਲ, ਡੀਜ਼ਲ ਆਦਿ ਸਾਨੂੰ ਦੂਜੇ ਦੇਸ਼ਾਂ ਵਿਚੋਂ ਮੰਗਵਾਉਣੇ ਪੈਂਦੇ ਹਨ।
→ ਜਨਸੰਖਿਆ ਵਧਣ ਅਤੇ ਆਰਥਿਕ ਵਿਕਾਸ ਦੇ ਕਾਰਨ ਊਰਜਾ ਸਰੋਤ ਦੇਸ਼ ਦੀ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਵਿਚ ਯੋਗ ਨਹੀਂ ਹਨ।