PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

This PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ will help you in revision during exams.

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਊਰਜਾ ਭਿੰਨ-ਭਿੰਨ ਪ੍ਰਕਾਰ ਦੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦੇ ਮੁੱਖ ਸੋਮੇ ਪਥਰਾਟ ਬਾਲਣ (Fossil Fuel) ਅਤੇ ਬਾਲਣਯੋਗ ਲੱਕੜੀ (Fire Wood) ਹੈ ।

→ ਪਥਰਾਟ ਬਾਲਣ ਦੇ ਭੰਡਾਰ ਕੁਦਰਤ ਵਿਚ ਸੀਮਤ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾਂਦਾ, ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ।

→ ਕੋਲਾ (Coal)-ਕੋਲਾ ਹਰੇ ਪੌਦਿਆਂ ਦੇ ਲੱਖਾਂ ਸਾਲਾਂ ਤਕ ਧਰਤੀ ਦੇ ਅੰਦਰ ਰਹਿਣ ਕਾਰਨ, ਅੰਦਰੂਨੀ ਤਾਪਮਾਨ ਅਤੇ ਦਬਾਅ ਦੇ ਕਾਰਨ ਬਣਦਾ ਹੈ।

→ ਆਮ ਤੌਰ ‘ਤੇ ਕੋਲਾ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ, ਇਹ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਊਰਜਾ ਪ੍ਰਦਾਨ ਕਰਦਾ ਹੈ।

→ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਬਿਟੁਮਿਨਸ (Bituminus) ਕੋਲਾ ਹੁੰਦਾ ਹੈ, ਜੋ ਕਾਲੇ ਰੰਗ ਦਾ ਹੁੰਦਾ ਹੈ, ਇਸ ਵਿਚ ਸਲਫਰ ਹੁੰਦੀ ਹੈ। ਇਸ ਲਈ ਜਲਦੇ ਸਮੇਂ ਜ਼ਿਆਦਾ ਉਰਜਾ ਦਿੰਦਾ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਕੋਲਾ ਉਦਯੋਗੀਕਰਨ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਇਆ ਹੈ ਕਿਉਂਕਿ ਕੋਲੇ ਦੀ ਵਰਤੋਂ ਕਰਨ ‘ਤੇ ਹੋਰ ਲਾਭਦਾਇਕ ਪਦਾਰਥ ਵੀ ਮਿਲਦੇ ਹਨ ਜਿਸ ਦਾ ਉਪਯੋਗ ਮਨੁੱਖ ਦੇ ਫਾਇਦੇ ਲਈ ਕੀਤਾ ਜਾਂਦਾ ਹੈ।

→ ਭਾਰਤ ਵਿਚ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਮਿਲਦੇ ਹਨ। ਭਾਰਤ ਵਿਚ ਕੋਲੇ ਦਾ ਲਗਭਗ 60% ਹਿੱਸਾ ਬਿਜਲੀ ਪੈਦਾ ਕਰਨ ਦੇ ਕੰਮ ਆਉਂਦਾ ਹੈ।

→ ਕੋਲਾ ਜਲਦੇ ਸਮੇਂ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਆਕਸਾਈਡ ਵਾਯੂਮੰਡਲ ਵਿਚ ਫੈਲਦੀ ਹੈ ਜਿਸ ਕਾਰਨ ਗਲੋਬਲ ਵਾਰਮਿੰਗ ਦੀ ਸਮੱਸਿਆ ਜਨਮ ਲੈਂਦੀ ਹੈ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ।

→ ਜਿਹੜੇ ਕਾਮੇ, ਧਰਤੀ ਅੰਦਰ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਸਰੀਰ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਵੀ ਹੋ ਜਾਂਦੇ ਹਨ ।

→ ਕੱਚਾ ਤੇਲ (Crude oil)-ਕੱਚਾ ਤੇਲ ਜਾਂ ਪੈਟਰੋਲੀਅਮ ਗਹਿਰਾ ਤਰਲ ਪਦਾਰਥ ਹੈ ਜੋ ਹਾਈਕਾਰਬਨ ਤੱਤਾਂ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਤੋਂ ਬਣਦਾ ਹੈ।

→ ਪੈਟਰੋਲੀਅਮ (Petroleum-ਪੈਟਰੋਲੀਅਮ ਸ਼ਬਦ ਗਰੀਕ ਸ਼ਬਦ ਪੈਟਰਾ ਅਤੇ ਓਲੀਅਮ ਤੋਂ ਬਣਿਆ ਹੈ ਜਿਸ ਵਿਚ ਪੈਟਰਾ ਦਾ ਮਤਲਬ ਚੱਟਾਨਾਂ ਅਤੇ ਓਲੀਅਮ ‘ ਦਾ ਮਤਲਬ ਹੈ ਤੇਲ। ਇਸ ਲਈ ਇਹ ਚੱਟਾਨਾਂ ਤੋਂ ਪ੍ਰਾਪਤ ਹੋਣ ਵਾਲਾ ਤੇਲ ਹੈ।

→ ਇਹ ਕੁਦਰਤ ਵਿਚ ਵੱਡੀ ਸੰਖਿਆ ਵਿਚ ਸੂਖਮ ਜੀਵਾਂ ਦੇ ਮਰਨ ਕਾਰਨ, ਧਰਤੀ ਦੀ ਉਥਲ-ਪੁਥਲ ਕਾਰਨ, ਲੱਖਾਂ ਸਾਲ ਬਾਅਦ ਬਣਦਾ ਹੈ, ਇਸ ਦੇ ਭੰਡਾਰ ਸੀਮਿਤ ਹੁੰਦੇ ਹਨ। ਇਸਦੇ ਖੂਹ ਪੁੱਟ ਕੇ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ।

→ ਕੱਚੇ ਤੇਲ ਤੋਂ ਹੋਰ ਉਪਯੋਗੀ ਚੀਜ਼ਾਂ ਨੂੰ ਵੱਖਰਾ ਕੀਤਾ ਜਾਂਦਾ ਹੈ ਜਿਸ ਕਿਰਿਆ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ।

→ ਪੈਟਰੋਲੀਅਮ ਤੋਂ ਪ੍ਰਾਪਤ : ਡੀਜ਼ਲ ਅਤੇ ਗੈਸੋਲੀਨ ਆਵਾਜਾਈ ਦੇ ਖੇਤਰਾਂ ਵਿਚ ਵਰਤੇ ਜਾਂਦੇ ਹਨ। ਤਰਲ ਪੈਟਰੋਲੀਅਮ ਦੀ ਸੁਧਾਈ ਦੇ ਦੌਰਾਨ ਇਨ੍ਹਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਖਾਣਾ ਬਣਾਉਣ ਅਤੇ ਉਰਜਾ ਪੈਦਾ ਕਰਨ ਦੇ ਲਈ ਉਪਯੋਗ ਕੀਤਾ ਜਾਂਦਾ ਹੈ।

→ ਕੋਲੇ ਦੀ ਤਰ੍ਹਾਂ ਪੈਟਰੋਲ ਦੇ ਜਲਣ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ।

→ ਕੁਦਰਤੀ ਗੈਸ (Natural Gas) -ਇਸ ਗੈਸ ਵਿਚ ਮੁੱਖ ਰੂਪ ਵਿਚ ਮੀਥੇਨ ਅਤੇ ਕੁੱਝ ਮਾਤਾ ਵਿਚ ਪੋਪੇਨ ਅਤੇ ਬੁਟੇਨ ਦਾ ਮਿਸ਼ਰਨ ਹੁੰਦਾ ਹੈ। ਇਹ ਆਮ ਕਰਕੇ ਪੈਟਰੋਲੀਅਮ ਦੇ ਭੰਡਾਰਾਂ ਦੇ ਉੱਪਰ ਜੰਮੀ ਰਹਿੰਦੀ ਹੈ। ਇਹ ਬਿਨਾਂ ਪੈਟਰੋਲੀਅਮ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਦਰਤੀ ਗੈਸੇ ਨੂੰ ਕਾਫ਼ੀ ਘੱਟ ਤਾਪਮਾਨ ‘ਤੇ ਤਰਲ ਕੁਦਰਤੀ ਗੈਸ ਵਿਚ ਬਦਲਿਆ ਜਾਂਦਾ ਹੈ। ਕੁਦਰਤੀ ਗੈਸ ਦੀ ਵਰਤੋਂ ਬਿਜਲੀ, ਸੀਮੇਂਟ, ਕੱਚ, ਇੱਟਾਂ, ਦਵਾਈਆਂ, ਪਲਾਸਟਿਕ, ਡਿਟਰਜੈਂਟ ਬਣਾਉਣ ਲਈ ਕੀਤੀ ਜਾਂਦੀ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਨਪੀੜਤ ਕੁਦਰਤੀ ਗੈਸ (CNG) ਦਾ ਪ੍ਰਯੋਗ ਮੋਟਰ-ਗੱਡੀਆਂ ਵਿਚ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਵਿਕਸਿਤ ਦੇਸ਼ਾਂ ਵਿਚ ਨਪੀੜਤ ਕੁਦਰਤੀ ਗੈਸ (CNG) ਦਾ ਉਪਯੋਗ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

→ ਕੁਦਰਤੀ ਗੈਸ (Natural Gas) ਸਭ ਤੋਂ ਵਧੀਆ ਪਥਰਾਟ ਬਾਲਣ ਹੈ। ਇਸ ਨੂੰ ਪਾਈਪਾਂ ਦੁਆਰਾ ਇਕ ਥਾਂ ਤੋਂ ਦੂਸਰੀ ਥਾਂ ਬੜੀ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।

→ ਬਾਲਣ/ਲੱਕੜੀ (Fire Wood)-ਬਾਲਣ/ਲੱਕੜੀ ਪੁਰਾਣੇ ਸਮੇਂ ਵਿਚ ਉਰਜਾ ਦਾ ਮੁੱਖ ਸੋਤ ਰਹੀ ਹੈ ਅਤੇ ਇਸ ਦੀ ਜ਼ਿਆਦਾਤਰ ਵਰਤੋਂ 19ਵੀਂ ਸਦੀ ਤਕ ਹੁੰਦੀ ਰਹੀ ਹੈ। ਸੰਸਾਰ ਦੀ ਲਗਪਗ ਅੱਧੀ ਜਨ-ਸੰਖਿਆ ਅੱਜ ਵੀ ਇਸਦੀ ਵਰਤੋਂ ਕਰਦੀ ਹੈ।

→ ਬਾਲਣ/ਲੱਕੜੀ ਦੀਆਂ ਕਈ ਕਮੀਆਂ ਹਨ, ਇਸ ਵਿਚ ਉਰਜਾ ਦੇ ਤੱਤ ਘੱਟ ਹੁੰਦੇ ਹਨ, ਨਮੀ ਦੇ ਕਾਰਨ ਭਾਰ ਜ਼ਿਆਦਾ ਹੁੰਦਾ ਹੈ। ਇਹ ਜਲਣ ‘ਤੇ ਧੂੰਆਂ ਪੈਦਾ ਕਰਦੀ ਹੈ, ਜਿਸ ਨਾਲ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ।

→ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਆਧਾਰ ‘ਤੇ ਸਾਡੇ ਜੰਗਲ ਹਰ ਸਾਲ ਕੇਵਲ 28 ਮਿਲੀਅਨ ਟਨ ਬਾਲਣ/ਲੱਕੜੀ ਦੇ ਸਕਦੇ ਹਨ ਜਦੋਂ ਕਿ ਸਮੇਂ ਦੀ ਮੰਗ ਇਸ ਤੋਂ ਬਹੁਤ ਜ਼ਿਆਦਾ ਹੈ।

→ ਬਾਲਣ/ਲੱਕੜੀ ਇਕ ਨਵਿਆਉਣ ਯੋਗ ਸੋਮਾ ਹੋ ਸਕਦਾ ਹੈ ਕਿਉਂਕਿ ਜੇਕਰ ਇਸ ਨੂੰ ਤੇਜ਼ੀ ਨਾਲ ਨਾ ਕੱਟਿਆ ਜਾਵੇ ਤਾਂ ਇਹ ਦੁਬਾਰਾ ਪੈਦਾ ਕੀਤੀ ਜਾ ਸਕਦੀ ਹੈ।

Leave a Comment