This PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ will help you in revision during exams.
PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ
→ ਦੁਬਾਰਾ ਪੈਦਾ ਕੀਤੇ ਜਾ ਸਕਦੇ ਊਰਜਾ ਸ੍ਰੋਤਾਂ ਨੂੰ ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਕਿਹਾ ਜਾਂਦਾ ਹੈ। ਇਹ ਸੋਤ ਉਰਜਾ ਦੇ ਹਮੇਸ਼ਾ ਬਣੇ ਰਹਿਣ ਵਾਲੇ ਭੰਡਾਰ ਹਨ। ਇਸ ਲਈ ਲਗਾਤਾਰ ਵਰਤੋਂ ਦੇ ਬਾਅਦ ਵੀ ਇਹ ਕਦੇ ਵੀ ਖ਼ਤਮ ਨਹੀਂ ਹੋਣਗੇ ਕਿਉਂਕਿ ਕੁਦਰਤ ਇਨ੍ਹਾਂ ਦਾ ਮੁੜ ਨਿਰਮਾਣ ਕਰ ਲੈਂਦੀ ਹੈ।
→ ਇਨ੍ਹਾਂ ਨੂੰ ਵਿਕਲਪਿਕ ਊਰਜਾ ਸ੍ਰੋਤ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਪੁਰਾਣੇ ਰਵਾਇਤੀ ਸੋਤਾਂ ਦੇ ਬਦਲ ਵਜੋਂ ਵਰਤਿਆ ਅਤੇ ਵਿਕਸਿਤ ਕੀਤਾ ਜਾ ਰਿਹਾ ਹੈ।
→ ਸੌਰ ਉਰਜਾ/ਸੂਰਜੀ ਉਰਜਾ, ਪੌਣ ਊਰਜਾ, ਪਣ ਉਰਜਾ, ਤਾਪ ਉਰਜਾ, ਬਾਇਓਗੈਸ ਊਰਜਾ ਅਤੇ ਨਾਭਿਕੀ ਊਰਜਾ, ਊਰਜਾ ਦੇ ਗੈਰ-ਰਵਾਇਤੀ ਸੋਤਾਂ ਦੇ ਉਦਾਹਰਨ ਹਨ ।
→ ਜੀਵਾਂ ਅਤੇ ਸਜੀਵਾਂ ਦੇ ਅਵਸ਼ੇਸ਼ਾਂ ਵਿਚੋਂ ਮਿਲੀ ਊਰਜਾ ਨੂੰ ਜੀਵ ਪੁੰਜ ਊਰਜਾ ਕਹਿੰਦੇ ਹਨ।
→ ਬਾਇਓਮਾਸ (Biomass) ਜਾਂ ਜੀਵ ਪੁੰਜ ਵਿਚ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਹਾ, ਫ਼ਸਲਾਂ ਦਾ ਬਚਿਆ ਪਦਾਰਥ ਅਤੇ ਕੂੜਾ ਸ਼ਾਮਿਲ ਹੈ।
→ ਬਾਲਣ ਵਾਲੀ ਲੱਕੜੀ (Fire Wood/Fuel wood) ਨੂੰ ਅੰਸ਼ਕ ਤੌਰ ਤੇ ਸਾੜ ਕੇ ਚਾਰਕੋਲ ਵਿਚ ਬਦਲਿਆ ਜਾ ਸਕਦਾ ਹੈ ਅਤੇ ਡੰਗਰਾਂ ਦੇ ਗੋਹੇ ਤੋਂ ਪਾਥੀਆਂ ਬਣਾ ਕੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ।
→ ਬਾਇਓ-ਗੈਸ ਮੁੱਖ ਰੂਪ ਵਿਚ ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡੋਜਨ, ਅਤੇ ਹਾਈਡ੍ਰੋਜਨ ਸਲਫਾਈਡ ਆਦਿ ਗੈਸਾਂ ਦਾ ਇਕੱਠ ਹੈ।
→ ਬਾਇਓ-ਗੈਸ ਵਿਚ ਲਗਭਗ 65% ਭਾਗ ਮੀਥੇਨ ਹੁੰਦੀ ਹੈ। ਇਸ ਦੇ ਇਲਾਵਾ ਬਾਇਓ ਗੈਸ ਵਿੱਚ CO2, H2, ਅਤੇ H2S ਵੀ ਹੁੰਦੀਆਂ ਹਨ ।
→ ਗੋਬਰ-ਗੈਸ ਸੰਯੰਤਰ ਦੋ ਤਰ੍ਹਾਂ ਦੇ ਹੁੰਦੇ ਹਨ-ਸਥਿਰ ਗੁੰਬਦ ਵਾਲਾ ਪਲਾਂਟ ਅਤੇ ਤੈਰਦੇ ਡੋਮ ਵਾਲਾ ਬਾਇਓ ਗੈਸ ਪਲਾਂਟ । ਬਾਇਓ-ਗੈਸ ਪਲਾਂਟ ਵਿਚੋਂ ਬਚਿਆ ਹੋਇਆ ਪਦਾਰਥ ਖੇਤਾਂ ਵਿਚ ਖਾਦ ਦਾ ਕੰਮ ਕਰਦਾ ਹੈ। ਇਸ ਪਦਾਰਥ ਨੂੰ ਸਲੱਰੀ (Slurry) ਆਖਦੇ ਹਨ । ਮਿਥੇਨਾਲ ਅਤੇ ਇਥੇਨਾਲ ਆਦਿ ਤਰਲ ਈਂਧਨ ਬਾਇਓਗੈਸ ਤੋਂ ਤਿਆਰ ਕੀਤੇ ਜਾ ਸਕਦੇ ਹਨ।
→ ਯੂਫੋਰਬੀਏਸੀ ਫੈਮਿਲੀ (Euphorbiacea Family) ਦੇ ਜੈਵੂਫਾ (Jatropa) ਨਾਂ ਦੇ ਪੌਦੇ ਤੋਂ ਪ੍ਰਾਪਤ ਹੋਣ ਵਾਲੇ ਤੇਲ ਦੀ ਵਰਤੋਂ ਡੀਜ਼ਲ ਇਜਣਾ ਲਈ ਕੀਤੀ ਜਾ ਸਕਦੀ ਹੈ ।
→ ਪੇਂਡੂ ਭਾਰਤ ਵਿਚ ਬਾਇਓ-ਮਾਸ ਜਾਂ ਜੀਵ ਪੁੰਜ, ਊਰਜਾ ਦਾ ਮੁੱਖ ਸੋਮਾ ਹੈ।
→ ਬਾਇਓਗੈਸ ਦੇ ਬਾਲਣ ‘ਤੇ ਕਾਰਬਨ ਡਾਈਆਕਸਾਈਡ, ਸਲਫਰ ਅਤੇ ਨਾਈਟ੍ਰੋਜਨ ਦੇ, ਆਕਸਾਈਡ ਪੈਦਾ ਹੁੰਦੇ ਹਨ।
→ ਗੋਬਰ-ਗੈਸ ਖਾਣਾ ਬਣਾਉਣ, ਗਲੀ-ਮੁਹੱਲਿਆਂ ਵਿਚ ਰੌਸ਼ਨੀ ਕਰਨ ਆਦਿ ਦੇ ਕੰਮ ਆਉਂਦੀ ਹੈ।
→ ਸੌਰ/ਸੂਰਜੀ ਊਰਜਾ ਧਰਤੀ ‘ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਤੋਂ ਤਾਪ ਅਤੇ ਰੌਸ਼ਨੀ ਦੇ ਰੂਪ ਵਿਚ ਧਰਤੀ ‘ਤੇ ਅਪਾਰ ਮਾਤਰਾ ਵਿਚ ਊਰਜਾ ਪੁੱਜਦੀ ਹੈ।
→ ਸੌਰ/ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਵਿਕਸਿਤ ਕੀਤੀਆਂ ਵਿਧੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਤਾਪ ਵਿਧੀ (Heating Method) ਅਤੇ ਫੋਟੋ Fofca feut (Photo Voltaic Method)|
→ ਸੌਰ-ਕੁੱਕਰ ਅਤੇ ਸੌਰ-ਜਲ ਹੀਟਰ ਸੁਰਜੀ ਤਾਪ ਵਿਧੀ ‘ਤੇ ਆਧਾਰਿਤ ਯੰਤਰ ਹਨ।
→ ਸੂਰਜੀ ਉਰਜਾ ਦੀ ਵਰਤੋਂ ਸੂਰਜੀ ਤਾਪ ਬਿਜਲੀ ਘਰਾਂ ਵਿਚ ਬਿਜਲੀ ਦੀ ਪੈਦਾਵਾਰ ਕਰਨ ਦੇ ਲਈ ਕੀਤੀ ਜਾਂਦੀ ਹੈ। ਫੋਟੋਵੋਲਟਿਕ ਸੈੱਲ (Photovoltic Cell), ਸ਼ੁੱਧ ਸਿਲਿਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਾਂ ਜਿਵੇਂ-ਗੈਲਿਅਮ ਆਰਸੇਨਾਇਡ ਅਤੇ ਕੈਡਮਿਅਮ ਸਲਫਾਈਡ ਦੇ ਬਣੇ ਹੁੰਦੇ ਹਨ।
→ ਸੂਰਜੀ ਵਿਕਿਰਨਾਂ (Solar Radiations) ਨਾਲ ਫੋਟੋਵੋਲਟਿਕ ਸੈੱਲ ਦੀ ਵਰਤੋਂ ਕਰਕੇ ਸਿੱਧੇ ਤੌਰ ‘ਤੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।
→ ਬਿਜਲੀ ਸ਼ਕਤੀ ਵਧਾਉਣ ਲਈ ਫੋਟੋਵੋਲਟਿਕ ਸੈੱਲ ਵੱਡੀ ਮਾਤਰਾ ਵਿਚ ਇਕ ਦੂਸਰੇ ਨਾਲ ਲੜੀ ਵਿਚ ਜੋੜ ਕੇ ਸੂਰਜੀ ਪੈਨਲ (Solar Panel) ਬਣਾ ਲਿਆ ਜਾਂਦਾ ਹੈ।
→ ਸੂਰਜੀ ਤਕਨੀਕ ਦੀ ਵਰਤੋਂ ਉਪਹਿ, ਬਿਜਲਈ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਸਟਰੀਟ ਲਾਇਟਸ ਅਤੇ ਪਾਣੀ ਦੇ ਪੰਪਾਂ ਲਈ ਕੀਤੀ ਜਾਂਦੀ ਹੈ।
→ ਸੂਰਜੀ ਊਰਜਾ ਦੁਬਾਰਾ ਪੈਦਾ ਕੀਤਾ ਜਾ ਸਕਣ ਵਾਲਾ ਸੋਮਾ ਹੈ ਅਤੇ ਹਰ ਥਾਂ ਮਿਲਦਾ ਹੈ। ਇਹ ਪ੍ਰਦੂਸ਼ਣ ਰਹਿਤ ਊਰਜਾ ਦਾ ਸੋਮਾ ਹੈ।
→ ਸੂਰਜੀ ਉਰਜਾ ਦੀ ਮਾਤਰਾ ਮੌਸਮ ਅਤੇ ਭੂਗੋਲਿਕ ਸਥਿਤੀਆਂ ‘ਤੇ ਨਿਰਭਰ ਕਰਦੀ ਹੈ।
→ ਚਲਦੀ ਹੋਈ ਹਵਾ ਤੋਂ ਮਿਲਣ ਵਾਲੀ ਉਰਜਾ ਨੂੰ ਪੌਣ ਊਰਜਾ (Wind Energy) ਕਹਿੰਦੇ ਹਨ। ਇਸ ਨੂੰ ਪਵਨ ਚੱਕੀਆਂ ਦੀ ਮੱਦਦ ਨਾਲ ਹਾਸਿਲ ਕੀਤਾ ਜਾ ਸਕਦਾ ਹੈ।
→ ਪਵਨ ਚੱਕੀ (Wind Mill) ਤੋਂ ਪੈਦਾ ਹੋਈ ਉਰਜਾ ਦੀ ਵਰਤੋਂ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਪੀਸਣ ਲਈ ਕੀਤੀ ਜਾਂਦੀ ਹੈ।
→ ਬਿਜਲੀ ਪੈਦਾ ਕਰਨ ਵਾਲੀਆਂ ਪੌਣ ਮਸ਼ੀਨਾਂ ਪੌਣ ਟਰਬਾਇਨਾਂ ਕਹਾਉਂਦੀਆਂ ਹਨ। ਬਿਜਲੀ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਵੱਡੀ ਸੰਖਿਆ ਵਿਚ ਪੌਣ ਟਰਬਾਇਨਾਂ | ਆਪਸ ਵਿਚ ਜੋੜ ਕੇ ਪੌਣ-ਫਾਰਮ ਦਾ ਨਿਰਮਾਣ ਕੀਤਾ ਜਾਂਦਾ ਹੈ।
→ ਪੌਣ ਚੱਕੀ ਜਾਂ ਟਰਬਾਇਨ (Wind Mill or Turbine) ਚਲਾਉਣ ਲਈ 8.23 | ਮੀ. /ਸੈਕਿੰਡ, ਦੀ ਪੌਣ ਗਤੀ ਨੂੰ ਵਧੀਆ ਮੰਨਿਆ ਜਾਂਦਾ ਹੈ।
→ ਸਮੁੰਦਰੀ ਤਾਪ ਊਰਜਾ ਅਤੇ ਜਵਾਰ ਭਾਟਾ ਉਰਜਾ ਸਮੁੰਦਰੀ ਉਰਜਾ ਦੇ ਦੋ ਮੁੱਖ ਰੂਪ ਹਨ ਜਿਨ੍ਹਾਂ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ।
→ ਸਾਗਰੀ ਊਰਜਾ (Ocean Energy) ਹਾਸਿਲ ਕਰਨ ਲਈ ਸਮੁੰਦਰੀ ਸੜਾ ਅਤੇ ਤਲ ਦੇ ਪਾਣੀ ਦੇ ਤਾਪਮਾਨ ਵਿਚ ਲਗਪਗ 24°C ਦਾ ਫ਼ਰਕ ਹੋਣਾ ਚਾਹੀਦਾ ਹੈ।
→ ਸਮੁੰਦਰੀ ਤਲ ਦੀ ਤਾਪ ਊਰਜਾ ਨੂੰ ਬਿਜਲੀ ਵਿਚ ਬਦਲਣ ਲਈ ਸਮੁੰਦਰੀ ਤਾਪ ਉਰਜਾ ਰੁਪਾਂਤਰਣ (OTEC) ਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ।
→ ਸਮੁੰਦਰੀ ਪਾਣੀ ਵਿਚ ਉੱਠਣ ਵਾਲੇ ਜਵਾਰਭਾਟੇ ਤੋਂ ਮਿਲੀ ਊਰਜਾ ਨੂੰ ਜਵਾਰਭਾਟਾ ਊਰਜਾ ਕਹਿੰਦੇ ਹਨ।
→ ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਣ ਅਤੇ ਖਮਭਾਤ ਦੀ ਖਾੜੀ ਜਵਾਰਭਾਟਾ ਉਰਜਾ ਹਾਸਿਲ ਕਰਨ ਦੇ ਵਧੀਆ ਸਥਾਨ ਹਨ।
→ ਉੱਚਾਈ ਤੋਂ ਡਿੱਗਦੇ ਅਤੇ ਵੱਗਦੇ ਪਾਣੀ ਤੋਂ ਮਿਲੀ ਉਰਜਾਂ ਨੂੰ ਜਲ-ਊਰਜਾ/ਪਣ ਉਰਜਾ ਕਿਹਾ ਜਾਂਦਾ ਹੈ। ਇਸਨੂੰ ਹਾਸਿਲ ਕਰਨ ਲਈ ਵੱਡੀਆਂ-ਵੱਡੀਆਂ ਨਦੀਆਂ ‘ਤੇ ਬੰਨ੍ਹ ਬਣਾਏ ਜਾਂਦੇ ਹਨ।
→ ਨਾਰਵੇ, ਕਾਂਗੋ, ਬਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਜ਼ਿਆਦਾ ਹਿੱਸਾ ਪਾਣੀ ਊਰਜਾ ਤੋਂ ਪੈਦਾ ਕੀਤਾ ਜਾਂਦਾ ਹੈ।
→ ਭਾਰਤ ਵਿਚ ਮੁੱਖ ਹਾਈਡਰੋ ਇਲੈੱਕਟੀਸਿਟੀ ਪਾਵਰ (Hydro Electricity Power) ਪਰਿਯੋਜਨਾਵਾਂ-ਭਾਖੜਾ-ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਪਰਿਯੋਜਨਾ, ਹੀਰਾਕੁਡ ‘ਪਰਿਯੋਜਨਾ, ਨਾਗਾਰਜੁਨ ਯੋਜਨਾ ਅਤੇ ਨਾਪਥਾ ਝਾਕੜੀ ਪਰਿਯੋਜਨਾ ਆਦਿ ਹਨ।
→ ਬੰਨ੍ਹਾਂ ਦੇ ਬੰਨ੍ਹਣ ਨਾਲ ਹੜ੍ਹਾਂ ‘ਤੇ ਰੋਕ ਲੱਗਦੀ ਹੈ ਅਤੇ ਖੇਤੀ, ਮੱਛੀ ਪਾਲਣ, ਪੀਣ ਦੇ ਪਾਣੀ ਅਤੇ ਮੁੜ-ਸੰਰਚਨਾਤਮਕ ਉਦੇਸ਼ਾਂ ਲਈ ਹੋਰ ਸੌਖ ਹੋ ਜਾਂਦੀ ਹੈ। ਚੱਟਾਨਾਂ ਵਿਚ ਮੌਜੂਦ ਤਾਪ ਊਰਜਾ ਨੂੰ ਭੂ-ਤਾਪ ਊਰਜਾ (Geothermal Energy) ਕਹਿੰਦੇ ਹਨ ।
→ ਸਥਾਨਿਕ ਲੋਕ ਭੂ-ਤਾਪ ਉਰਜਾ ਦੀ ਵਰਤੋਂ ਜਗਾ ਨੂੰ ਗਰਮ ਰੱਖਣ, ਮੁਰਗੀ ਪਾਲਣ, ਮਸ਼ਰੂਮ ਦੀ ਖੇਤੀ ਕਰਨ, ਖਾਣਾ ਬਣਾਉਣ ਅਤੇ ਭੋਜਨ ਦੀ ਪ੍ਰਕਿਰਿਆ
ਵਿਚ ਕਰਦੇ ਹਨ।
→ ਭੂ-ਤਾਪ ਊਰਜਾ (Geothermal Energy) ਵਿਸ਼ਵ ਦੁਆਰਾ ਵਰਤੀ ਜਾਣ ਵਾਲੀ ਕੁੱਲ ਊਰਜਾ ਦਾ 1.6% ਹੈ। ਭ-ਤਾਪ ਉਰਜਾ ਦੀ ਵਰਤੋਂ ਵਿਚ ਇਟਲੀ, ਆਇਰਲੈਂਡ, ਮੈਕਸੀਕੋ, ਜਾਪਾਨ, ਇੰਡੋਨੇਸ਼ੀਆ, ਫਿਲੀਪੀਂਸ ਅਤੇ ਅਮਰੀਕਾ ਸਭ ਤੋਂ ਅੱਗੇ ਹਨ।
→ ਭਾਰਤ ਵਿਚ -ਤਾਪ ਪਰਿਯੋਜਨਾ ਹਿਮਾਚਲ ਦੇ ਮਨੀਕਰਨ ਅਤੇ ਜੰਮੂ-ਕਸ਼ਮੀਰ ਖੇਤਰ ਦੇ ਲਦਾਖ ਦੀ ਪੂਗਾ ਵੈਲੀ ਵਿਚ ਸਥਾਪਿਤ ਕੀਤੀਆਂ ਗਈਆਂ ਹਨ।
→ ਭੂ-ਤਾਪ ਊਰਜਾ ਦੇ ਭੰਡਾਰ ਵਾਯੂ ਵਿਚ ਅਮੋਨੀਆ, ਹਾਈਡੋਜਨ ਸਲਫਾਈਡ ਅਤੇ ਰੇਡੀਓਧਰਮੀ ਤੱਤ ਪ੍ਰਦੂਸ਼ਕ ਦੇ ਰੂਪ ਵਿਚ ਛੱਡਦੇ ਹਨ।
→ ਨਿਊਕਲੀਅਰ ਵਿਖੰਡਨ (Nuclear Fission) ਅਤੇ ਨਿਊਕਲੀਅਰ ਸੰਲਗਣ (Nuclear Fusion) ਦੇ ਦੌਰਾਨ ਨਿਕਲਣ ਵਾਲੀ ਉਰਜਾ ਨੂੰ ਨਿਊਕਲੀਅਰ ਊਰਜਾ ਕਹਿੰਦੇ ਹਨ ।
→ ਨਿਊਕਲੀਅਰ ਵਿਖੰਡਨ ਵਿਚ ਇਕ ਭਾਰੀ ਪ੍ਰਮਾਣੂ ਦੋ ਛੋਟੇ ਪ੍ਰਮਾਣੂਆਂ ਵਿਚ ਵੰਡਿਆ ਜਾਂਦਾ ਹੈ।
→ ਦੋ ਘੱਟ ਭਾਰ ਵਾਲੇ ਪ੍ਰਮਾਣੂ ਨਾਭਿਕਾਂ ਦੇ ਆਪਸ ਵਿਚ ਮਿਲ ਕੇ ਭਾਰੀ ਪ੍ਰਮਾਣੂ ਬਣਾਉਣ ਨੂੰ ਨਿਊਕਲੀਅਰ ਸੰਲਗਣ ਜਾਂ ਨਿਊਕਲੀ ਸੰਯੋਜਨ ਕਹਿੰਦੇ ਹਨ ।
→ ਨਿਊਕਲੀਅਰ ਵਿਖੰਡਨ ਰਿਐਕਟਰ (Nuclear Fission Reactor) ਵਿਚ ਲੜੀਵਾਰ ਵਿਖੰਡਨ ਅਭਿਕਿਰਿਆ ਨੂੰ ਸੀਮਿਤ ਪਰਿਸਥਿਤੀਆਂ ਵਿਚ ਕੀਤਾ ਜਾਂਦਾ ਹੈ।
→ ਨਿਉਕਲੀਅਰ ਰਿਐਕਟਰ ਵਿਚੋਂ ਨਿਉਕਲੀਅਰ ਅਭਿਕਿਰਿਆਵਾਂ ਦੌਰਾਨ ਨਿਕਲਣ ਵਾਲੇ ਨਿਊਵਾਨਾਂ ਨੂੰ ਅਵਸ਼ੋਸ਼ਿਤ ਕਰਨ ਦੇ ਵਾਸਤੇ ਮਿਸ਼ਰਿਤ ਧਾਤੂਆਂ ਤੋਂ ਬਣੀਆ ਨਿਯੰਤਰਨ ਛੜਾਂ (Control Rods) ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਮੁੱਖ ਪਰਮਾਣੂ ਸ਼ਕਤੀ ਕੇਂਦਰ (Major Nuclear Power Plants of India)-
- ਤਾਰਾਪੁਰ ਐਟਮੀ-ਪ੍ਰਮਾਣੂ ਸ਼ਕਤੀ ਪਲਾਂਟ ਮਹਾਂਰਾਸ਼ਟਰ)
- ਰਾਜਸਥਾਨ, ਪ੍ਰਮਾਣੂ ਸ਼ਕਤੀ ਪਲਾਂਟ
- ਨਰੋਰਾ ਪ੍ਰਮਾਣੂ ਸ਼ਕਤੀ ਪਲਾਂਟ (ਉੱਤਰ ਪ੍ਰਦੇਸ਼)
- ਚਿੱਨ ਪ੍ਰਮਾਣੂ ਸ਼ਕਤੀ ਪਲਾਂਟ (ਤਾਮਿਲਨਾਡੂ)
→ ਯੂਰੇਨੀਅਮ ਦੀ ਕੱਚੀ ਧਾਤੂ ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਹਿਮਾਲਈ ਖੇਤਰਾਂ ਵਿਚ ਪਾਈ ਜਾਂਦੀ ਹੈ।
→ ਕੱਚੀਆਂ ਧਾਤੂਆਂ ਤੋਂ ਯੂਰੇਨੀਅਮ ਬਾਲਣ ਆਂਧਰਾ ਪ੍ਰਦੇਸ਼ ਦੇ ਨਿਊਕਲੀਅਰ ਬਾਲਣ ਕੰਪਲੈਕਸ ਵਿਚ ਤਿਆਰ ਕੀਤਾ ਜਾਂਦਾ ਹੈ ।
→ ਨਿਊਕਲੀਅਰ ਰਿਐਕਟਰ ਨੂੰ ਠੰਡਾ ਰੱਖਣ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਭਾਰੀ ਪਾਣੀ (Heavy Water) ਦਾ ਉਤਪਾਦਨ ਹੈਵੀ ਵਾਟਰ ਪਲਾਂਟ ਕੋਟਾ (ਰਾਜਸਥਾਨ), ਬੜੌਦਾ (ਗੁਜਰਾਤ), ਤੂਤੀਕੋਰਨ (ਤਾਮਿਲਨਾਡੂ), ਬਾਲ ਮਹਾਂਰਾਸ਼ਟਰ) ਅਤੇ ਤਲਛੇਰ (ਉੜੀਸਾ) ਵਿਚ ਹੁੰਦਾ ਹੈ।
→ ਨਿਊਕਲੀਅਰ ਦੁਰਘਟਨਾਵਾਂ ਦੇ ਨਤੀਜੇ ਕਾਫ਼ੀ ਗੰਭੀਰ ਹੁੰਦੇ ਹਨ । ਜਿਸ ਕਾਰਨ ਵੰਸ਼ਾਨੂਗਤ ਬਿਮਾਰੀਆਂ ਅਤੇ ਜੀਨ ਸੰਬੰਧੀ ਅਨਿਯਮਿਤਤਾਵਾਂ ਪੈਦਾ ਹੁੰਦੀਆਂ ਹਨ।