This PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ will help you in revision during exams.
PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ
→‘‘ਦ ਫੈਕਟਰੀ ਐਕਟ (The Factory Act)” 1948 ਵਿਚ ਲਾਗੂ ਕੀਤਾ ਗਿਆ। ਇਸਦਾ ਉਦੇਸ਼ ਕਾਰਖ਼ਾਨੇ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਅਲੱਗ ਪਹਿਲੂਆਂ ਨੂੰ ਨਿਯਮਿਤ ਅਤੇ ਨਿਸ਼ਚਿਤ ਕਰਨਾ ਹੈ।
→ ‘‘ਦ ਫੈਕਟਰੀ ਐਕਟ (The Factory Act)’’ ਨੂੰ 1987 ਵਿਚ ਸੰਸ਼ੋਧਿਤ ਕੀਤਾ ਗਿਆ।
→ ‘ਦ ਵਰਕਰ ਐਕਟ (The Worker Act)” 15 ਅਪਰੈਲ, 1987 ਨੂੰ ਲਾਗੂ ਹੋਇਆ ।
→ ‘‘ਦ ਵਰਕਰ ਐਕਟ (The Worker Act)’’ ਵਿਚ ਬੰਦਰਗਾਹ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਵਿਵਸਥਾ ਹੈ।
→ ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੇ ਲਈ ‘ਦ ਮਾਨਵ ਐਕਟ’ 1952 ਵਿਚ ਬਣਾਇਆ ਗਿਆ।
→ ਜਨ ਉੱਤਰਦਾਇਤਵ ਬੀਮਾ ਐਕਟ, 1991 (Public Liability Insurance Act, 1991) ਕਰਮਚਾਰੀਆਂ ਨੂੰ ਬੀਮੇ ਦੀ ਸਹੁਲਤ ਦੇਣ ਲਈ ਬਣਾਇਆ ਗਿਆ।
→ ਵਾਤਾਵਰਣ ਸੰਭਾਲ ਕਾਨੂੰਨ 1986 ( The Environment Protection Act, 1986) ਵਿਚ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਫੈਕਟਰੀ ਮਾਲਿਕਾਂ ਦੇ ਫ਼ਰਜ਼ ਨਿਰਧਾਰਿਤ ਕੀਤੇ ਹਨ।
→ ਫੈਕਟਰੀ ਐਕਟ, 1948 ਵਿਚ ਸਭ ਤੋਂ ਖ਼ਤਰਨਾਕ 29 ਉਦਯੋਗਾਂ ਦੀ ਸੂਚੀ ਦਿੱਤੀ ਹੈ।
→ ਕਰਮਚਾਰੀ ਮੰਤਰਾਲੇ ਨੇ 1966 ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕੀਤਾ। ਇਸ ਪ੍ਰੋਗਰਾਮ ਦੇ ਹੇਠ ਨਿਯੋਕਤਾ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸੁਰੱਖਿਆ ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।
→ ਹਰ ਸਾਲ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
→ ਵਿਸਫੋਟਕ, ਜਲਨਸ਼ੀਲ ਪਦਾਰਥ ਅਤੇ ਜ਼ਹਿਰੀਲੇ ਪਦਾਰਥ, ਖ਼ਤਰਨਾਕ ਪਦਾਰਥਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।
→ ਉਹ ਪਦਾਰਥ, ਜੋ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਸੰਪਰਕ ਵਿਚ ਆਉਂਦੇ ਹੀ , ਗੈਸ ਅਤੇ ਗਰਮੀ ਛੱਡਦੇ ਹਨ, ਉਨ੍ਹਾਂ ਨੂੰ ਵਿਸਫੋਟਕ ਪਦਾਰਥ ਕਿਹਾ ਜਾਂਦਾ ਹੈ । ਜਿਵੇਂ, ਟੂਇ-ਨਾਈਟ੍ਰੋ-ਟਾਲੂਈਨ (TNT), ਨਾਈਟ੍ਰਗਲਿਸਰੀਨ ਆਦਿ ਵਿਸਫੋਟਕ ਹਨ।
→ ਰਸਾਇਣਿਕ ਉਦਯੋਗ, ਦਵਾਈਆਂ ਬਣਾਉਣ ਦੇ ਕਾਰਖ਼ਾਨੇ, ਤੇਲ ਸਾਫ਼ ਕਰਨ ਦੇ ਕਾਰਖ਼ਾਨੇ, ਨਿਊਕਲੀਅਰ ਪਲਾਂਟ, ਪਾਣੀ ਨਾਲ ਬਿਜਲੀ ਪੈਦਾ ਕਰਨ ਵਾਲੇ ਪਲਾਂਟ, ਗੋਲਾ-ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨਿਆਂ ਵਿਚ ਵਿਸਫ਼ੋਟ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
→ ਉਹ ਪਦਾਰਥ ਜੋ ਆਸਾਨੀ ਨਾਲ ਜਲ ਜਾਂਦੇ ਹਨ, ਉਨ੍ਹਾਂ ਨੂੰ ਜਲਨਸ਼ੀਲ ਪਦਾਰਥ ਕਿਹਾ ਜਾਂਦਾ ਹੈ। ਜਲਨਸ਼ੀਲ ਗੈਸਾਂ ਵਿਚ ਐਸੀਟਿਲੀਨ, ਹਾਈਡਰੋਜਨ, ਵਿਤ ਪੈਟਰੋਲੀਅਮ ਗੈਸ ਮੁੱਖ ਹਨ। ਜਲਨਸ਼ੀਲ ਵ ਵਿਚ ਡਾਈਇਥਾਇਲ ਈਥਰ, ਕਾਰਬਨ ਡਾਈਸਲਫਾਈਡ, ਪੈਟਰੋਲ, ਐਸੀਟੋਨ, ਮਿਥਾਈਲੇਟਿਡ ਸਪਿਰਟ, ਮਿੱਟੀ ਦਾ ਤੇਲ, ਤਾਰਪੀਨ ਆਦਿ ਸ਼ਾਮਲ ਹੈ। ਜਲਨਸ਼ੀਲ ਠੋਸ ਪਦਾਰਥਾਂ ਵਿਚ ਨਾਈਟ੍ਰੋਸੈਲੂਲੋਸ, ਫ਼ਾਸਫੋਰਸ, ਮਾਚਿਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ ਹਨ।
→ ਸਾਇਨਾਈਡ, ਸੀਸਾ, ਅਮੋਨੀਆ, ਕਲੋਰੀਨ ਆਦਿ ਜ਼ਹਿਰੀਲੇ ਪਦਾਰਥ ਹਨ।
→ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਮੇਂ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖਣੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਲੋੜੀਂਦੀ ਪ੍ਰਕਿਰਿਆ ਦਾ ਪਾਲਣ ਕਰਨਾ ਚਾਹੀਦਾ ਹੈ।
→ ਜ਼ਹਿਰੀਲੇ ਪਦਾਰਥ ਚਮੜੀ ਅਤੇ ਅੱਖਾਂ ਦੇ ਰਸਤੇ, ਸੱਟ ਦੇ ਰਸਤੇ ਅਤੇ ਸਾਹ ਲੈਣ ਨਾਲ ਸਰੀਰ ਵਿਚ ਪ੍ਰਵੇਸ਼ ਕਰ ਜਾਂਦੇ ਹਨ।
→ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ILO) ਦੇ ਅਨੁਸਾਰ, ਕਿਸੇ ਦੇ ਜੀਵਨ ਉੱਪਰ ਪਏ ਖ਼ਤਰੇ ਨੂੰ ਘੱਟ ਕਰਨ ਅਤੇ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਦੇ ਸ਼ਿਕਾਰ ਆਦਮੀ ਨੂੰ ਛੇਤੀ ਇਲਾਜ ਦੇਣਾ, ਮੁੱਢਲੀ ਸਹਾਇਤਾ ਹੈ।
→ ਮੁੱਢਲਾ ਇਲਾਜ ਕਰਨ ਵਾਸਤੇ ਇਕ ਤਜਰਬੇਕਾਰ ਮੁੱਢਲਾ ਸਹਾਇਕ ਹੁੰਦਾ ਹੈ। ਕੰਮ ‘ ਕਰਨ ਵਾਲੀ ਜਗਾ ਤੇ ਕਰਮਚਾਰੀਆਂ ਦੇ ਜੀਵਨ ਦੀ ਸੁਰੱਖਿਆ, ਪ੍ਰਭਾਵਿਤ ਲੋਕਾਂ ਨੂੰ ਪੀੜ ਅਤੇ ਦੁੱਖ ਤੋਂ ਰਹਿਤ ਕਰਨਾ ਅਤੇ ਬੇਹੋਸ਼ ਲੋਕਾਂ ਦੀ ਸਥਿਤੀ ਨੂੰ ਵਿਗੜਨ ਤੋਂ ਬਚਾਉਣਾ, ਮੁੱਢਲੇ ਇਲਾਜ ਦੇ ਉਦੇਸ਼ ਹਨ।
→ ਮੁੱਢਲਾ ਇਲਾਜ ਸੇਵਾਵਾਂ ਦੇ ਪ੍ਰਬੰਧਨ ਵਿਚ ਆਪਾਤ ਪ੍ਰਬੰਧਨ ਯੋਜਨਾ ਬਣਾਈ ਜਾਂਦੀ ਹੈ ਅਤੇ ਪ੍ਰਬੰਧਕਾਂ ਤੇ ਕਰਮਚਾਰੀਆਂ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੇ ਇਲਾਜ ਸੁਵਿਧਾਵਾਂ ਬਾਰੇ ਸਲਾਹ ਕੀਤੀ ਜਾਂਦੀ ਹੈ। ਖ਼ਤਰੇ ਦੀ ਪਹਿਚਾਣ ਕਰਨਾ ਪ੍ਰਬੰਧਨ ਦਾ ਜ਼ਰੂਰੀ ਘਟਕ ਹੈ।
→ ਇਸ ਪ੍ਰਬੰਧਨ ਯੋਜਨਾ ਦੇ ਅਨੁਸਾਰ ਬਚਾਅ ਦੇ ਕੰਮ, ਥਾਂ ਖ਼ਾਲੀ ਕਰਨ ਦੀ ਕਿਰਿਆ, ਨਜ਼ਦੀਕੀ ਇਲਾਜ ਖੇਤਰ ਤੇ ਲੈ ਕੇ ਜਾਣਾ, ਅੱਗ, ਗੈਸ ਤੇ ਕਾਬੂ, ਰਿਸ਼ਤੇਦਾਰਾਂ ਨਾਲ | ਮੇਲ-ਜੋਲ, ਸੁਰੱਖਿਆ ਆਉਂਦੀ ਹੈ।
→ ਮੁੱਢਲੀ ਇਲਾਜ (First Aid) ਸੇਵਾ ਦੇਣੀ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।
→ ਪ੍ਰਬੰਧਕ ਦੁਆਰਾ, ਮੁੱਢਲੇ ਇਲਾਜ ਸਹਾਇਕ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਕਰਮਚਾਰੀਆਂ ਨੂੰ ਕੁੱਝ ਖ਼ਾਸ ਕੰਮ ਦਿੱਤੇ ਜਾਂਦੇ ਹਨ। ਇਸ ਨਾਲ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਦੱਸਿਆ ਜਾਂਦਾ ਹੈ।
→ ਆਪਾਤ ਸਥਿਤੀ ਵਿਚ ਸੂਚਨਾ, ਪ੍ਰੋਗਰਾਮ, ਜਾਗਰੁਕਤਾ ਸਤਰ, ਸਮਾਚਾਰ ਪੱਤਰ, ਮੀਟਿੰਗ, ਕੰਮ ਵਾਲੇ ਥਾਂ ਤੇ ਨੋਟਿਸ ਬੋਰਡ ਲਾ ਕੇ ਦਿੱਤੀ ਜਾਂਦੀ ਹੈ।
→ ਕੰਮ ਵਾਲੀ ਥਾਂ ‘ਤੇ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
→ ਉਹ ਆਦਮੀ ਜਿਸ ਉੱਪਰ ਦੁਰਘਟਨਾ ਵੇਲੇ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਨੂੰ ਮੁੱਢਲਾ ਉਪਚਾਰਕ (First Aider) ਕਹਿੰਦੇ ਹਨ।
→ ਮੁੱਢਲੇ ਸਹਾਇਕ ਨੂੰ ਦੁਰਘਟਨਾ ਵੇਲੇ ਸ਼ਾਂਤ ਤੇ ਕੰਟਰੋਲ ਵਿਚ ਰਹਿਣਾ ਚਾਹੀਦਾ ਹੈ ਤੇ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਮਰੀਜ਼ ਦੀ ਦੇਖਭਾਲ ਕਰਨੀ ਚਾਹੀਦੀ ਹੈ।
→ ਮੁੱਢਲੇ ਸਹਾਇਕ ਨੂੰ ਆਮ ਸਮੇਂ ਅਤੇ ਕੰਮ ਦੇ ਸਮੇਂ ਵਿਚ ਹਰ ਵੇਲੇ ਚੁਸਤ ਰਹਿਣਾ ਚਾਹੀਦਾ ਹੈ।
→ ਕੰਮ ਕਰਨ ਵਾਲੀ ਜਗਾ ਤੇ ਮੁੱਢਲਾ ਇਲਾਜ ਬਕਸਾ ਹੋਣਾ ਚਾਹੀਦਾ ਹੈ ਜਿਸ ਵਿਚ ਮੁੱਢਲੇ ਇਲਾਜ ਲਈ ਲੋੜੀਂਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।
→ ਮੁੱਢਲਾ ਇਲਾਜ ਕੇਂਦਰ ਸਾਫ਼-ਸੁਥਰਾ, ਹਵਾਦਾਰ ਅਤੇ ਪ੍ਰਕਾਸ਼ ਵਾਲਾ ਹੋਣਾ ਚਾਹੀਦਾ ਹੈ, ਜਿਸਦਾ ਕੰਟਰੋਲ ਮੁੱਢਲੇ ਸਹਾਇਕ ਕੋਲ ਹੋਣਾ ਚਾਹੀਦਾ ਹੈ।
→ ਸਹਾਇਕ ਨੂੰ ਕਈ ਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਉਸਨੂੰ ਦਸਤਾਨੇ ਪਾਉਣੇ ਚਾਹੀਦੇ ਹਨ।
→ ਮੁੱਢਲੇ ਸਹਾਇਕ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤਜਰਬਾ ਹਾਸਿਲ ਹੋਣਾ ਚਾਹੀਦਾ ਹੈ। ਜਿਸ ਵਿਚ ਉਸਨੂੰ ਹੱਡੀ ਟੁੱਟਣ ਤੇ ਪ੍ਰਬੰਧ, ਸਦਮਾ, ਖਿਚਾਵ, ਮੋਚ, ਜ਼ਹਿਰੀਲਾਪਨ, ਅੱਖ ਜਾਂ ਕੰਨ ਵਿਚ ਸੱਟ, ਦਮਾ ਆਦਿ ਦੇ ਇਲਾਜ ਦਾ ਤਜਰਬਾ ਹੁੰਦਾ ਹੈ ।