PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

This PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ will help you in revision during exams.

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਬਿਮਾਰੀ (Disease)-ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

→ ਸਿਹਤ (Health)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, ਸਿਹਤ ਨੂੰ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਅਵਸਥਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਨਾ ਕਿ ਸਿਰਫ਼ ਬਿਮਾਰੀ ਦੀ ਘਾਟ ਜਾਂ ਕਮਜ਼ੋਰੀ ।

→ ਇਲਾਜ (Treatment)-ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿੱਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿੱਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

→ ਡਰੱਗਜ਼ (Drugs)-ਅਜਿਹੇ ਉਤਪਾਦ ਜਾਂ ਪਦਾਰਥ ਜਿਨ੍ਹਾਂ ਵਿੱਚ ਸਰੀਰਕ, ਜੈਵਿਕ ਜਾਂ ਸਰੀਰ ਵਿਗਿਆਨ ਸੰਬੰਧੀ ਵਿਕਾਰ ਪੈਦਾ ਕਰਨ ਜਾਂ ਮਨੁੱਖੀ ਸਰੀਰ ਦੀਆਂ ਆਮ ਕਿਰਿਆਵਾਂ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ, ਨੂੰ ਡਰੱਗਜ਼ ਕਹਿੰਦੇ ਹਨ ।
ਜਾਂ
ਡਰੱਗਜ਼ (Drugs) ਅਜਿਹੇ ਯੌਗਿਕ ਹੁੰਦੇ ਹਨ ਜੋ ਸਰੀਰ ਅੰਦਰ ਕੰਮ ਤਾਂ ਦਵਾਈ ਦੀ ਤਰ੍ਹਾਂ ਕਰਦੇ ਹਨ, ਪਰ ਇਨ੍ਹਾਂ ਨੂੰ ਲੈਣ ਦੀ ਅਜਿਹੀ ਆਦਤ ਪੈ ਜਾਂਦੀ ਹੈ ਕਿ ਇਨ੍ਹਾਂ ਨੂੰ ਬਿਨਾਂ ਲੋੜ ਤੋਂ ਵੀ ਲੈਣਾ ਪੈਂਦਾ ਹੈ ।
ਜਾਂ
ਡਰੱਗਜ਼ (Drugs) ਅਜਿਹੇ ਯੌਗਿਕ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸ਼ੁਰੂ ਵਿਚ ਕਿਸੇ ਬਿਮਾਰੀ ਕਾਰਨ ਹੋ ਰਹੀ ਦਰਦ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ, ਪਰ ਬਾਅਦ ਵਿਚ ਉੱਤਮ ਜਾਂ ਜੋਸ਼ੀਲੇ ਰਹਿਣ ਲਈ ਵਰਤੋਂ ਕੀਤੀ ਜਾਂਦੀ ਹੈ ।

→ ਦਵਾਈਆਂ (Medicines-ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ‘ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

→ ਡਰੱਗਜ਼ ਦੀ ਦੁਰਵਰਤੋਂ (Drugs Abuse)-ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਦੁਰਵਰਤੋਂ ਵਾਲੀਆਂ ਡਰੱਗਜ਼ (Drugs of Abuse)-ਇਹ ਉਹ ਪਦਾਰਥ ਹੁੰਦੇ ਹਨ ਜਿਹਨਾਂ ਦੀ ਵਰਤੋਂ ਲੋਕ ਪਰਮ-ਸੁਖ ਅਤੇ ਆਪਣੇ ਮਹਿਸੂਸ ਕਰਨ ਦੇ ਢੰਗ ਨੂੰ ਬਦਲਣ ਲਈ ਕਰਦੇ ਹਨ ਉਦਾਹਰਨਾਂ ਵਿੱਚ ਚਾਹ, ਕੌਫੀ, ਸ਼ਰਾਬ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ ।

→ ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug Addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, ‘‘ਡਰੱਗ/ਪਦਾਰਥ ਕੁਦਰਤੀ ਜਾਂ ਸੰਸ਼ਲਿਸ਼ਟ ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲੜ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

→ ਆਦੀ ਹੋਣਾ (Addictive Behaviour)-ਇੱਕ ਅਜਿਹਾ ਵਿਵਹਾਰ ਜੋ ਵਾਰ| ਵਾਰ ਕਰਨਾ ਪੈਂਦਾ ਹੈ ਅਤੇ ਇਸ ਨਾਲ ਮਰਜ਼ੀ ਮੁਤਾਬਿਕ ਲਾਭ ਹੁੰਦਾ ਹੈ ।

→ ਨਸ਼ਾਖੋਰੀ ਵਾਲੀ ਡਰੱਗ (Addictive Drug)-ਅਜਿਹੀ ਡਰੱਗ ਜਿਸ ਦੀ ਵਰਤੋਂ ਵਾਰ-ਵਾਰ ਕਰਨੀ ਪੈਂਦੀ ਹੈ ਅਤੇ ਇਸ ਨਾਲ ਮਰਜ਼ੀ ਮੁਤਾਬਿਕ ਲਾਭ ਹੁੰਦਾ ਹੈ ।

→ ਪਦਾਰਥ ਦੁਰਵਰਤੋਂ ਵਿਕਾਰ (Substance use Disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

→ ਉਤਕਟ ਇੱਛਾ (Craving)-ਕਿਸੇ ਵੀ ਨਸ਼ੇ ਜਾਂ ਨਸ਼ੀਲੇ ਪਦਾਰਥ ਪ੍ਰਤੀ ਬਹੁਤ ਜ਼ਿਆਦਾ ਚਾਹਤ ਨੂੰ ਉਤਕਟ ਇੱਛਾ (Craving) ਕਹਿੰਦੇ ਹਨ ।

→ ਸਪੋਰਟ ਜਾਂ ਸਹਾਇਤਾ ਸਿਸਟਮ (Support System)-ਸਪੋਰਟ ਸਿਸਟਮ ਦਾ ਅਰਥ ਹੈ ਕਿ ਕਿਸੇ ਵੀ ਵਿਅਕਤੀ ਨੂੰ ਡਰੱਗਜ਼ ਦੀ ਦੁਰਵਰਤੋਂ ਜਾਂ ਇਸਦੀ ਮੁੜ ਤੋਂ ਵਰਤੋਂ ਕਰਨ ਤੋਂ ਬਚਾਉਣ ਲਈ ਜ਼ਿੰਮੇਵਾਰ ਸਾਰੇ ਕਾਰਕ ।

→ ਉਤੇਜਕ ਪਦਾਰਥ (Stimulants)-ਇਹ ਨਸ਼ਾ ਕੁਝ ਸਮੇਂ ਲਈ ਊਰਜਾ ਵਿਚ ਵਾਧਾ ਕਰਦਾ ਹੈ ਅਤੇ ਸੰਵੇਦਨਸ਼ੀਲਤਾ ਵਧਾਉਂਦਾ ਹੈ ।

→ ਕੋਕੀਨ (Cocaine)-ਇਹ ਲੜ ਲੱਗਣ ਵਾਲੀ ਸਭ ਤੋਂ ਵੱਧ ਪ੍ਰਚਲਿਤ ਅਜਿਹੀ ਨਸ਼ੀਲੀ ਦਵਾਈ ਹੈ ਜੋ ਕਿ ਐਰੀਥਰੋਜਾਈਲੋਨ ਕੋਕਾ (Erythroxylon coca) ਵਰਗੇ ਪੌਦਿਆਂ ਤੋਂ ਤਿਆਰ ਕੀਤੇ ਜਾਣ ਵਾਲੀ ਸਾਰੋਂਦ/ਖ਼ਾਰੀ (Alkaloid) ਦਵਾਈ ਹੈ ।

→ ਨਿਕੋਟੀਨ (Nicotine)-ਅਸੀਂ ਤੰਬਾਕੂ ਦੀ ਜਿਸ ਅੰਸ਼ ਲਈ ਵਰਤੋਂ ਕਰਦੇ ਹਾਂ ਉਹ ਹੈ ਨਿਕੋਟੀਨ ।

→ ਭੰਗ ਦੇ ਪਦਾਰਥ (Cannabinoids)-ਭੰਗ ਤੋਂ ਬਣੇ ਪਦਾਰਥ, ਜਿਵੇਂ ਮਾਰੀਜੁਆਨਾ |

→ ਨਾਰਕੋਟਿਕਸ (Narcotics) -ਸ਼ੁਰੂ ਵਿਚ ਇਹਨਾਂ ਦੀ ਵਰਤੋਂ ਦਰਦ ਨਿਵਾਰਕ ਦੇ ਰੂਪ ਵਿਚ ਕੀਤੀ ਜਾਂਦੀ ਸੀ ਪਰ ਇਹਨਾਂ ਦੀ ਆਦਤ ਲੱਗ ਜਾਂਦੀ ਹੈ ।ਉਦਾਹਰਨ ਵਜੋਂ ਅਫ਼ੀਮ ਅਤੇ ਇਸ ਤੋਂ ਬਣੇ ਪਦਾਰਥ ।

→ ਭਰਮ ਪੈਦਾ ਕਰਨ ਵਾਲੇ ਪਦਾਰਥ (Hallucinogens)-ਇਹ ਪਦਾਰਥ ਭਰਮ ਪੈਦਾ ਕਰਦੇ ਹਨ; ਜਿਵੇਂ-ਐੱਲ.ਐੱਸ.ਡੀ. ॥

→ ਅਵਸਾਦਕ ਨਸ਼ੇ (Depressants) -ਇਹ ਨਸ਼ੇ ਤੰਤੂ ਪ੍ਰਣਾਲੀ (Nervous system) ਨੂੰ ਧੀਮਾ ਕਰ ਦਿੰਦੇ ਹਨ ।

→ ਅਫ਼ੀ ਪਦਾਰਥ (Opioids) -ਅਫ਼ੀਮ ਤੋਂ ਬਣੇ ਪਦਾਰਥਾਂ ਨੂੰ ਅਫ਼ੀਮੀ ਪਦਾਰਥ ਕਿਹਾ ਜਾਂਦਾ ਹੈ ।

→ ਵਾਸ਼ਪਸ਼ੀਲ ਪਦਾਰਥ (Inhalants) – ਇਹਨਾਂ ਦੀ ਵਰਤੋਂ ਮਾਨਸਿਕ ਤਬਦੀਲੀ ਲਈ ਕੀਤੀ ਜਾਂਦੀ ਹੈ ਅਤੇ ਇਹ ਵਿਅਕਤੀ ਨੂੰ ਮਾਨਸਿਕ ਉੱਚ ਅਵਸਥਾ ਦਾ ਅਹਿਸਾਸ ਕਰਵਾਉਣ ਲਈ ਵਰਤੇ ਜਾਂਦੇ ਹਨ ।

→ ਵਰਤੋਂ ਦੇ ਢੰਗ (Modes of Administration)-ਇਨ੍ਹਾਂ ਨੂੰ ਅਕਸਰ ਗੋਲੀਆਂ ਜਾਂ ਕੈਪਸੁਲ ਦੇ ਰੂਪ ਵਿੱਚ ਮੁੰਹ ਰਸਤੇ ਲਿਆ ਜਾਂ ਨਿਗਲਿਆ ਜਾਂਦਾ ਹੈ ਜਾਂ ਅੰਤਰਸ਼ਿਰਾਵਾਂ ਵਿੱਚ ਲਾਉਣ (Intra venous ) ਵਾਲੇ ਟੀਕਿਆਂ ਰਾਹੀਂ ਲਿਆ ਜਾਂਦਾ ਹੈ ; ਉਦਾਹਰਣ ਵਜੋਂ ਮੈਥੋਡਰੀਨ ਨੂੰ ਸਪੀਡ ਵੀ ਕਹਿੰਦੇ ਹਨ । ਇਸ ਨੂੰ ਸੁੰਘ ਕੇ ਜਾਂ ਪੀਸ ਕੇ ਸਿਗਰਟ ਦੀ ਤਰ੍ਹਾਂ ਧੂੰਏਂ ਦੇ ਰੂਪ ਵਿੱਚ ਲਿਆ ਜਾਂਦਾ ਹੈ ।

→ ਤਿਆਗਣ ਦੇ ਜਾਂ ਪ੍ਰਕਾਰ ਦੇ ਲੱਛਣ (Withdrawal Symptoms or Withdrawal Syndrome)-ਲੰਬੇ ਸਮੇਂ ਲਈ, ਵਾਰ-ਵਾਰ ਤੇ ਲਗਾਤਾਰ ਵਰਤੋਂ ਕਰਨ ਤੋਂ ਬਾਅਦ ਜੇ ਡਰੱਗ ਦੀ ਵਰਤੋਂ ਘਟਾਈ ਜਾਂ ਬੰਦ ਕਰ ਦਿੱਤੀ ਜਾਵੇ ਤਾਂ ਕੁੱਝ ਲੱਛਣ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਡਰੱਗ ਤਿਆਗਣ ਦੇ ਜਾਂ ਤੀਕਾਰ ਦੇ ਲੱਛਣ ਕਹਿੰਦੇ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ 26 ਜੂਨ, ਸੰਯੁਕਤ ਰਾਸ਼ਟਰ ਦੁਆਰਾ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਵਪਾਰ ਦੇ ਖਿਲਾਫ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ।

→ 31 ਮਈ, ਤੰਬਾਕੂ ਵਿਰੋਧੀ ਦਿਨ (Anti-tobacco Day) ਵਜੋਂ ਮਨਾਇਆ ਜਾਂਦਾ ਹੈ ।

→ ਡਰੱਗ ਵਿਕਰੇਤਾ ਜਾਂ ਨਸ਼ੇ ਦੇ ਵਪਾਰੀ (Drug Peddlers)-ਗ਼ੈਰ-ਕਾਨੂੰਨੀ ਨਸ਼ੀਲੇ | ਪਦਾਰਥ ਵੇਚਣ ਵਾਲੇ ਵਿਅਕਤੀ ਡਰੱਗ ਵਿਕਰੇਤਾ ਜਾਂ ਨਸ਼ੇ ਦੇ ਵਪਾਰੀ ਹੁੰਦੇ ਹਨ ।

→ ਡਰੱਗ ਟਰੈਫਿਕਿੰਗ (Drug Trafficking)-ਇਸ ਵਪਾਰ ਵਿੱਚ ਗੈਰ ਕਾਨੂੰਨੀ ਦਵਾਈਆਂ ਉਗਾਈਆਂ ਜਾਂਦੀਆਂ ਹਨ, ਪ੍ਰੋਸੈਸ ਕੀਤੀਆਂ ਗਈਆਂ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਤਸਕਰੀ ਕੀਤੀਆਂ ਜਾਦੀਆਂ ਹਨ ।

→ ਧਾਰਨਾ (Perception)-ਧਾਰਨਾ ਵਾਤਾਵਰਨ ਵਿਚ ਵਾਪਰਨ ਵਾਲੀਆਂ ਕ੍ਰਿਆਵਾਂ ਅਤੇ ਘਟਨਾਵਾਂ ਬਾਰੇ ਸਮਝਣ ਦੀ ਸਮਰੱਥਾ ਹੈ ।

→ ਟਰੌਮਾ (Trauma)-ਬੇਹੱਦ ਪਰੇਸ਼ਾਨ ਕਰਨ ਵਾਲੇ ਤਜਰਬੇ ਕਾਰਨ ਗੰਭੀਰ ਭਾਵਨਾਤਮਕ ਸਦਮੇ ਅਤੇ ਦਰਦ ਨੂੰ ਟਰੌਮਾ ਕਿਹਾ ਜਾਂਦਾ ਹੈ ।

→ ਬੇਲੋੜੀ ਚਿੰਤਾ ਜਾਂ ਬੇਚੈਨੀ (Anxiety) -ਚਿੰਤਾ ਦੀ ਭਾਵਨਾ, ਘਬਰਾਹਟ ਜਾਂ ਅਨਿਸ਼ਚਿਤ ਨਤੀਜੇ ਵਾਲੀ ਕਿਸੇ ਚੀਜ਼ ਬਾਰੇ ਬੇਚੈਨ ਰਹਿਣ ਨੂੰ ਬੇਲੋੜੀ ਚਿੰਤਾ ਜਾਂ ਬੇਚੈਨੀ ਕਿਹਾ ਜਾਂਦਾ ਹੈ ।

→ ਮਨੋਵਿਗਿਆਨ (Psychology)-ਮਨੁੱਖੀ ਦਿਮਾਗ਼ ਅਤੇ ਇਸਦੇ ਕਾਰਜਾਂ ਦੇ, ਵਿਸ਼ੇਸ਼ ਤੌਰ ‘ਤੇ ਜਿਹੜੇ ਕਿਸੇ ਸੰਦਰਭ ਵਿੱਚ ਵਰਤਾਓ ਨੂੰ ਪ੍ਰਭਾਵਿਤ ਕਰਦੇ ਹਨ, ਵਿਗਿਆਨਕ ਅਧਿਐਨ ਨੂੰ ਮਨੋਵਿਗਿਆਨ ਕਿਹਾ ਜਾਂਦਾ ਹੈ ।

→ ਡਿਪਰੈਸ਼ਨ ਜਾਂ ਅਵਸਾਦ (Depression)-ਇਹ ਇਕ ਆਮ ਅਤੇ ਗੰਭੀਰ ਡਾਕਟਰੀ ਬਿਮਾਰੀ ਹੈ ਜਿਸ ਨਾਲ ਤੁਸੀਂ ਮਹਿਸੂਸ ਕਰਦੇ ਹੋ, ਸੋਚਦੇ ਅਤੇ ਕੰਮ ਕਰਦੇ ਹੋ, ਆਦਿ ਤੇ ਮਾੜਾ ਅਸਰ ਪੈਂਦਾ ਹੈ ।

→ ਮਤਲੀ ਜਾਂ ਕਚਿਆਣ (Nausea) -ਉਲਟੀ ਆਉਣ ਦੀ ਇੱਛਾ ਨਾਲ ਪੇਟ ਵਿਚ ਬੇਚੈਨੀ ਅਤੇ ਬੇਆਰਾਮੀ ਦੇ ਅਹਿਸਾਸ ਮਤਲੀ ਜਾਂ ਕਚਿਆਣ ਜਾਂ ਜੀ ਮਚਲਣਾ ਕਹਿੰਦੇ ਹਨ ।

→ ਯੂਨੈਸਕੋ (UNESCO)-ਸੰਯੁਕਤ ਰਾਸ਼ਟਰ ਦਾ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ।

→ ਯੂ. ਐੱਨ. ਓ. ਡੀ. ਸੀ. (UNODC) -ਨਸ਼ੀਲੇ ਪਦਾਰਥਾਂ ਅਤੇ ਅਪਰਾਧ ‘ਤੇ ਸੰਯੁਕਤ ਰਾਸ਼ਟਰ ਦਾ ਦਫਤਰ ।

→ ਦਖ਼ਲ ਦੇਣਾ (Interventions)- ਦਖ਼ਲ ਤੋਂ ਭਾਵ ਸਰਕਾਰ ਅਤੇ ਕਾਨੂੰਨ ਵਲੋਂ ਚੁੱਕੇ ਗਏ ਕਦਮ ਹਨ ਜੋ ਕਿ ਕਿਸੇ ਕਿਸਮ ਦੀ ਬੁਰਾਈ ਨੂੰ ਫੈਲਣ ਤੋਂ ਰੋਕਣ ।

→ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ (Drug Abuse Prevention)- ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਜਿਸਨੂੰ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਵੀ ਕਿਹਾ ਜਾਂਦਾ ਹੈ, ਇਕ ਪ੍ਰਕਿਰਿਆ ਹੈ ਜੋ ਪਦਾਰਥਾਂ ਦੀ ਵਰਤੋਂ ਸ਼ੁਰੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਾਂ ਮਨੋਵਿਗਿਆਨ ਬਦਲਣ ਵਾਲੇ ਪਦਾਰਥਾਂ ਨਾਲ ਸੰਬੰਧਤ ਸਮੱਸਿਆਵਾਂ ਦੇ ਵਾਧੇ ਨੂੰ ਸੀਮਿਤ ਕਰਦੀ ਹੈ ।

→ ਰੋਕਥਾਮ ਪ੍ਰੋਗਰਾਮ (Prevention Program) -ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ ।

→ ਮਾਪਿਆਂ ਦੀ ਨਿਗਰਾਨੀ (Parental Supervision)-ਬੱਚੇ ਦੀਆਂ ਗਤੀਵਿਧੀਆਂ, ਸਮੱਸਿਆਵਾਂ, ਵਿਵਹਾਰ ਅਤੇ ਵਾਤਾਵਰਨ ਤੇ ਨਜ਼ਰ ਰੱਖਣ ਨੂੰ ਮਾਤਾ-ਪਿਤਾ ਜਾਂ ਮਾਪਿਆਂ ਦੀ ਨਿਗਰਾਨੀ ਕਿਹਾ ਜਾਂਦਾ ਹੈ ।

→ ਕਦਰਾਂ-ਕੀਮਤਾਂ (Values) -ਕਦਰਾਂ-ਕੀਮਤਾਂ ਦਾ ਮਤਲਬ ਹੈ ਉਹ ਕੰਮ ਅਤੇ ਗਤੀਵਿਧੀਆਂ, ਜੋ ਸਾਨੂੰ ਇਕ ਦੂਜੇ ਦਾ ਸਹਿਯੋਗ ਅਤੇ ਸਮਰਥਨ ਕਰਨ ਵਿਚ
ਸਾਡੀ ਸਹਾਇਤਾ ਕਰਦੀਆਂ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਪੜਤਾਲ (Scrutiny) -ਇਸਦਾ ਮਤਲਬ ਹੈ ਕਿ ਕਿਸੇ ਕਾਰਜ ਜਾਂ ਗਤਿਵਿਧੀ ਜਾਂ ਵਿਵਹਾਰ ਦਾ ਬਹੁਤ ਧਿਆਨ ਅਤੇ ਬਰੀਕੀ ਨਾਲ ਅਧਿਐਨ ਕਰਨਾ ।

→ ਮਾਪਿਆਂ ਦੁਆਰਾ ਜਾਂਚ-ਪੜਤਾਲ (Parental Scrutiny) -ਮਾਪਿਆਂ ਦੀ ਜਾਂਚਪੜਤਾਲ ਦਾ ਮਤਲਬ ਹੈ ਮਾਪਿਆਂ ਦੁਆਰਾ ਬੱਚੇ ਦੇ ਕੰਮਾਂ ਅਤੇ ਗਤੀਵਿਧੀਆਂ ਜਾਂ ਵਿਵਹਾਰਾਂ ਦਾ ਬਹੁਤ ਧਿਆਨ ਅਤੇ ਬਰੀਕੀ ਨਾਲ ਅਧਿਐਨ ਕਰਨਾ ਜਾਂ ਨਿਗਰਾਨੀ ਕਰਨਾ ।

Leave a Comment