This PSEB 11th Class Environmental Education Notes Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ will help you in revision during exams.
PSEB 11th Class Environmental Education Notes Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ
→ ਵਾਤਾਵਰਣ ਦੇ ਵਿਘਟਨ ਨੂੰ ਦੇਖਦੇ ਹੋਏ ਹਰੇਕ ਆਦਮੀ, ਸਮਾਜਿਕ ਸੰਸਥਾ, ਸੰਸਕ੍ਰਿਤਕ, ਕਾਰੋਬਾਰ, ਧਾਰਮਿਕ ਸੰਸਥਾ, ਸਕੂਲ, ਕਾਲਜ ਨੂੰ ਵਾਤਾਵਰਣ ਵਿਚ ਸੁਧਾਰ ਲਿਆਉਣ ਵਾਸਤੇ ਲੋਕ ਜਾਗਰੂਕਤਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋਕਾਂ ਨੂੰ ਕੁਦਰਤ ਦੇ ਭੌਤਿਕ, ਸਮਾਜਿਕ ਅਤੇ ਨੈਤਿਕ ਪਹਿਲੂਆਂ ਦੇ ਬਾਰੇ ਜਾਗਰੂਕ ਕਰਨ ਨੂੰ ਵਾਤਾਵਰਣ ਜਨ-ਚੇਤਨਾ (Environmental Awareness) ਕਹਿੰਦੇ ਹਨ।
→ ਜਨ ਜਾਗਰੂਕਤਾ ਪੈਦਾ ਕਰਨ ਲਈ ਮੁੱਖ ਸਾਧਨ ਸਿੱਖਿਆ, ਈਕੋ ਕਲੱਬ, ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ, ਚੇਤਨਾ ਅਭਿਆਨ ਅਤੇ ਨੀਤੀ ਨਿਰਮਾਣ ਵਿਚ ਜਨ-ਭਾਗੀਦਾਰੀ ਹਨ।
→ ਜਨ ਜਾਗਰੂਕਤਾ ਵਾਸਤੇ ਸਿੱਖਿਆ ਸੰਸਥਾਨ ਜਿਵੇਂ ਸਕੂਲ, ਕਾਲਜ ਆਦਿ ਵਿਚ ਵਾਤਾਵਰਣ ਸਿੱਖਿਆ ਨੂੰ ਇਕ ਜ਼ਰੂਰੀ ਵਿਸ਼ਾ ਬਣਾਇਆ ਗਿਆ ਹੈ।
→ ਵਾਤਾਵਰਣ ਵਿਚ ਸੁਧਾਰ, ਵਾਤਾਵਰਣ ਸੁਰੱਖਿਅਣ ਲਈ ਜਨ-ਚੇਤਨਾ ਪੈਦਾ ਕਰਨਾ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਦੇ ਹੱਲ ਵਿਚ ਆਮ ਆਦਮੀ ਨੂੰ ਸ਼ਾਮਿਲ ਕਰਨਾ ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ ਹਨ। ਜਨ ਜਾਗਰੁਕਤਾ ਨੂੰ ਮਜ਼ਬੂਤ ਕਰਨ ਲਈ ਅਤੇ ਵਾਤਾਵਰਣ ਵਿਗਿਆਨ ਦੇ ਖੇਤਰ ਵਿਚ ਸੋਧ ਕਰਨ ਲਈ ਸਰਕਾਰੀ ਸਤਰ ’ਤੇ ਕਈ ਖ਼ਾਸ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ; ਜਿਵੇਂ –
- ਵਾਤਾਵਰਣ ਸਿੱਖਿਆ ਕੇਂਦਰ (CEE) ਅਹਿਮਦਾਬਾਦ
- ਸੀ. ਆਰ. ਪੀ. ਵਾਤਾਵਰਣ ਸਿੱਖਿਆ ਕੇਂਦਰ (CRP EEC) ਚੇਨੱਈ ,
- ਵਾਤਾਵਰਣ ਤੰਤਰ ਅਥਵਾ ਪਰਿਸਥਿਤਿਕੀ ਵਿਗਿਆਨ ਕੇਂਦਰ (CES) ਬੰਗਲੌਰ
- ਵਾਤਾਵਰਨ ਖੁਦਾਈ ਕੇਂਦਰ (CME) ਧਨਬਾਦ।
→ ਹਰ ਸਾਲ ਰਾਸ਼ਟਰੀ ਵਾਤਾਵਰਣ ਜਾਗਰੂਕਤਾ (National Environment Awareness Campaign) ਅਭਿਆਨ ਦਾ ਪ੍ਰਬੰਧ ਵਾਤਾਵਰਣ ਅਤੇ ਵਣ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ, ਜਿਸਦਾ ਮੁੱਖ ਉਦੇਸ਼ ਵਾਤਾਵਰਣ ਸੁਰੱਖਿਅਣ ਦਾ ਸੰਦੇਸ਼ ਫੈਲਾਉਣਾ ਹੈ।
→ ਚਿਪਕੋ ਅੰਦੋਲਨ, ਸਾਈਲੈਂਟ ਵੈਲੀ ਬਚਾਓ ਅੰਦੋਲਨ, ਬਿਸ਼ਨੋਈ ਸਮੁਦਾਇ ਅਭਿਆਨ ਆਦਿ ਵਾਤਾਵਰਣ ਸਿੱਖਿਆ ਅਤੇ ਜਾਗਰੂਕਤਾ ਅਭਿਆਨ ਦਾ ਹੀ ਨਤੀਜਾ ਹਨ।
→ ਪਰਿਸਥਿਤਕੀ ਤੰਤਰ ਨੂੰ ਮੌਲਿਕ ਅਵਸਥਾ ਵਿਚ ਬਚਾਉਣ ਦੇ ਉਦੇਸ਼ ਨਾਲ ਬਣਾਈ ਗਈ ਸੰਸਥਾ ਨੂੰ ਈਕੋ-ਕਲੱਬ ਕਹਿੰਦੇ ਹਨ।
→ ਈਕੋ-ਕਲੱਬ (Eco-Club) ਦੁਆਰਾ ਵਾਤਾਵਰਣੀ ਮਹੱਤਤਾ ਵਾਲੇ ਖ਼ਾਸ ਦਿਨਾਂ ਨੂੰ ਮਨਾਇਆ ਜਾਂਦਾ ਹੈ। ਈਕੋ-ਕਲੱਬ ਦਾ ਗਠਨ ਕਈ ਸਿੱਖਿਆ ਸੰਸਥਾਵਾਂ, ਪਿੰਡਾਂ, ਕਲੋਨੀਆਂ ਅਤੇ ਸ਼ਹਿਰਾਂ ਵਿਚ ਕੀਤਾ ਜਾ ਸਕਦਾ ਹੈ ।
→ ਪਰਿਸਥਿਤਕੀ ਕਲੱਬ ਵਾਤਾਵਰਣ ਸੁਰੱਖਿਅਣ ਨੂੰ ਪ੍ਰੋਤਸਾਹਿਤ ਕਰਨ ਲਈ ਨਿਬੰਧ ਲੇਖਨ, ਵਾਦ-ਵਿਵਾਦ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।
→ ਗਰੀਬ ਵਰਗ ਦੇ ਲੋਕਾਂ ਵਿਚ ਜਨ ਜਾਗਰੂਕਤਾ ਲਈ ਵਾਤਾਵਰਣ ਉੱਪਰ ਆਧਾਰਿਤ ਕਠਪੁਤਲੀ ਪ੍ਰਦਰਸ਼ਨ, ਕਿਸਾਨਾਂ ਨੂੰ ਸਿੱਖਿਆ, ਵਿਗਿਆਨ ਮੇਲੇ ਆਦਿ ਲਾਏ ਜਾਂਦੇ ਹਨ।
→ ਪ੍ਰਦੂਸ਼ਣ ਕੰਟਰੋਲ ਬੋਰਡ (Pollution Control Board ; PCB) ਦੀ ਮਦਦ ਨਾਲ ਅੰਤਰਰਾਸ਼ਟਰੀ ਸੰਗਠਨ ਜਿਵੇਂ-ਰੋਟਰੀ ਅੰਤਰਰਾਸ਼ਟਰੀ ਸੰਗਠਨ, ਰੈੱਡਕਰਾਸ, ਰਾਸ਼ਟਰੀਅਤਾ ਬੈਂਕ ਆਦਿ ਜੀਵ ਵਿਵਿਧਤਾ ਸੁਰੱਖਿਅਣ, ਨਿਵਾਸ ਸੁਰੱਖਿਅਣ ਵਿਚ ਯੋਗਦਾਨ ਦੇ ਸਕਦੇ ਹਨ।
→ ਜਨਸੰਖਿਆ ਸਿੱਖਿਆ ਪ੍ਰੋਗਰਾਮ (Population Education Programming; PEP) ਦਾ ਉਦੇਸ਼ ਜਨਸੰਖਿਆ ਨੂੰ ਚੰਗਾ ਜੀਵਨ ਜਿਊਣ ਦੀ ਸਿੱਖਿਆ ਦੇਣਾ ਅਤੇ ਵਧਦੀ ਹੋਈ ਜਨਸੰਖਿਆ ਨੂੰ ਸੀਮਿਤ ਕਰਨ ਲਈ ਪਰਿਵਾਰ ਨਿਯੋਜਨ ਪ੍ਰੋਗਰਾਮ (Family Planning Programme ; FPP) ਨੂੰ ਲੋਕਪ੍ਰਿਅ ਬਣਾਉਣਾ ਹੈ।
→ ਸਿਹਤ ਅਤੇ ਪਰਿਵਾਰ ਕਲਿਆਣ ਅਤੇ ਛੋਟੇ ਪਰਿਵਾਰਾਂ ਦੇ ਲਾਭ ਬਾਰੇ ਜਾਗਰੂਕਤਾ ਲਿਆਉਣ ਲਈ ਕਲੱਬਾਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੀ ਸਹਾਇਤਾ ਲਈ ਜਾ ਸਕਦੀ ਹੈ।
→ ਵਾਤਾਵਰਣ ਅਤੇ ਜਨਸੰਖਿਆ ਦੇ ਵਾਧੇ ਵਿਚ ਆਪਿਸ ਵਿਚ ਬਹੁਤ ਹੀ ਗਹਿਰਾ ਸੰਬੰਧ ਹੈ, ਇਸ ਕਾਰਨ ਪਰਿਵਾਰ ਕਲਿਆਣ ਪ੍ਰੋਗਰਾਮ ਬਹੁਤ ਮਹੱਤਵਪੂਰਨ ਹਨ।
→ ਜਨਸੰਖਿਆ ਪ੍ਰੋਗਰਾਮਾਂ ਦੁਆਰਾ ਸਿੱਖਿਆ, ਸਿਹਤ ਅਤੇ ਸਮਾਜਿਕ ਵਿਕਾਸ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।
→ ਜਨਸੰਖਿਆ ਸਿੱਖਿਆ ਦੇ ਮੁੱਖ ਉਦੇਸ਼ ਪਰਿਵਾਰ ਨਿਯੋਜਨ ਸੰਬੰਧਿਤ ਸਿੱਖਿਆ ਦਾ ਪ੍ਰਚਾਰ ਕਰਨਾ, ਗਰਭ, ਨਿਰੋਧ ਦੀ ਜਾਣਕਾਰੀ ਦੇਣਾ, ਗਰਭਵਤੀ ਔਰਤਾਂ ਦੀ ਸਿਹਤ ਦੀ ਜਾਣਕਾਰੀ, ਯੋਨ ਸਿੱਖਿਆ, ਏਡਜ਼ ਦੀ ਜਾਣਕਾਰੀ, ਟੀਕਾਕਰਨ ਆਦਿ ਦੇ ਬਾਰੇ ਲੋਕਾਂ ਨੂੰ ਦੱਸਣਾ ਹੁੰਦਾ ਹੈ।
→ ਲੋਕਾਂ ਤੱਕ ਵਾਤਾਵਰਣ ਸੁਰੱਖਿਅਣ ਸੰਬੰਧੀ ਸੁਨੇਹਾ ਪਹੁੰਚਾਣ ਲਈ ਜਨ-ਸੰਚਾਰ ਸਾਧਨਾਂ ਜਿਵੇਂ ਅਖ਼ਬਾਰ, ਰੇਡੀਓ, ਟੀ.ਵੀ., ਪੱਤਰਿਕਾਵਾਂ, ਪੋਸਟਰਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
→, ਲੋਕ ਜਾਗਰੂਕਤਾ (Public Awareness) ਵਿਚ ਜਨਤਾ ਨੂੰ ਮੂਲ ਪਰਿਸਥਿਤੀਆਂ, ਨਿਯਮਾਂ, ਵਾਤਾਵਰਣ ਸੰਬੰਧੀ ਸਮੱਸਿਆਵਾਂ ਦੇ ਕਾਰਨਾਂ ਅਤ ਸਾਵਧਾਨੀਆਂ ਬਾਰੇ ਦੱਸਿਆ ਜਾਂਦਾ ਹੈ।
→ ਵਾਤਾਵਰਣ ਸੰਬੰਧੀ ਨੀਤੀ ਨਿਰਮਾਣ ਕਰਦੇ ਸਮੇਂ ਜਨਤਾ ਦੀ ਭਾਗੀਦਾਰੀ ਸੁਨਿਸ਼ਚਿਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿਸੇ ਵੀ ਵਿਕਾਸ ਯੋਜਨਾ ਜਿਵੇਂ ਬੰਨ੍ਹ (Dams), ਉਦਯੋਗ ਆਦਿ ਬਣਨ ਵਾਲੇ ਉਸ ਜਗ੍ਹਾ ਦੇ ਲੋਕਾਂ ਨੂੰ ਵਿਸ਼ਵਾਸ ਵਿਚ ਲਿਆ ਜਾਂਦਾ ਹੈ।
→ ਵਾਤਾਵਰਣ ਸੰਤੁਲਨ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ। ਇਨ੍ਹਾਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਭਾਰਤ ਦੀਆਂ ਕੁੱਝ ਸੰਸਥਾਵਾਂ ਜੋ ਵਾਤਾਵਰਣ ਸੰਤੁਲਨ ਸਥਾਪਿਤ ਕਰਨ ਵਿਚ ਸ਼ਾਮਲ ਹਨ – Bombay National History Society (BNHS), Wild Life Preservation Society of India (WPSI), World Wild Life Fund for Nature (WWFN), Centre for Science and Technology (CST)।
→ ਅੰਤਰਰਾਸ਼ਟਰੀ ਸਤਰ ‘ਤੇ ਅਨੇਕ ਵਾਤਾਵਰਣ ਸੰਬੰਧੀ ਵਿਚਾਰ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਰੈਲਫ ਐਮਰਸਨ, ਹੈਨਰੀ ਥੀਊਰੀ ਅਤੇ ਜਾਨ ਮੂਰ ਦੇ ਵਾਤਾਵਰਣ ਸੰਬੰਧੀ ਵਿਚਾਰ ਸ਼ਾਮਿਲ ਹਨ ।
→ ਜਾਨ ਮੂਰ ਨੇ 1890 ਵਿਚ ਅਮਰੀਕਾ ਵਿੱਚ ਵਾਤਾਵਰਣ ਕੰਟਰੋਲ ਲਈ ਸੀਅਰਾ ਕਲੱਬ (Serra Club) ਬਣਾਇਆ ।
→ ਭਾਰਤ ਵਿਚ ਵੀ ਕਈ ਵਾਤਾਵਰਣ ਵਿਚਾਰਕ, ਵਾਤਾਵਰਣ ਸੁਰੱਖਿਆ ਅਤੇ ਸੁਰੱਖਿਅਤ ਲਈ ਕੰਮ ਕਰ ਰਹੇ ਹਨ। .
→ ਪ੍ਰਮੁੱਖ ਅਤੇ ਸਭਿਅ ਵਾਤਾਵਰਣ ਵਿਚਾਰਕਾਂ ਵਿਚ ਸਲੀਮ ਅਲੀ, ਇੰਦਰਾ ਗਾਂਧੀ, ਐੱਸ. ਪੀ. ਗੋਦਰੇਜ, ਡਾਕਟਰ ਐੱਮ. ਐੱਸ. ਮਹਿਤਾ ਸ਼ਾਮਲ ਹਨ।
→ ਸੰਨ 1999 ਵਿਚ ਐੱਸ. ਪੀ. ਗੋਦਰੇਜ ਨੂੰ ਵਾਤਾਵਰਣ ਸੁਰੱਖਿਅਣ ਕਿਰਿਆਵਾਂ ਵਾਸਤੇ ਪਦਮ-ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
→ ਚਿਪਕੋ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਕਰਨਾਟਕ ਦੇ ਸਿਰਸੀ ਪਿੰਡ ਦੇ ਕਿਸਾਨਾਂ ਨੇ ਸੋਗਾਨ ਅਤੇ ਯੂਕੇਲਿਪਟਸ ਦੇ ਦਰੱਖ਼ਤਾਂ ਨੂੰ ਕੱਟਣ ਦੇ ਵਿਰੁੱਧ ਅਪਿਕੀ ਅੰਦੋਲਨ ਸ਼ੁਰੂ ਕੀਤਾ। ਚੰਡੀਗੜ੍ਹ ਦੇ ਕੋਲ ਸੁਖੋਮਾਜਰੀ ਪਿੰਡ ਦੇ ਲੋਕਾਂ ਨੇ ਜੰਗਲਾਂ ਨੂੰ ਕੱਟਣ ਦੇ ਮਾੜੇ ਨਤੀਜਿਆਂ ਤੋਂ ਬਚਣ ਵਾਸਤੇ ਦੁਬਾਰਾ ਦਰੱਖ਼ਤ ਲਗਾਉਣ ਅਤੇ ਅਧਿਕ ਚਰਾਈ ਨੂੰ ਰੋਕਣ ਦੀ ਜ਼ਿੰਮੇਵਾਰੀ ਆਪ ਲਈ ਹੈ, ਇਸ ਨਾਲ ਉਨ੍ਹਾਂ ਨੇ ਜਨ-ਸਹਿਭਾਗੀਦਾਰੀ ਦਾ ਚੰਗਾ ਉਦਾਹਰਨ ਦਿੱਤਾ ਹੈ ।