This PSEB 11th Class Environmental Education Notes Chapter 7 ਵਾਤਾਵਰਣਿਕ ਪ੍ਰਦੂਸ਼ਣ will help you in revision during exams.
PSEB 11th Class Environmental Education Notes Chapter 7 ਵਾਤਾਵਰਣਿਕ ਪ੍ਰਦੂਸ਼ਣ
→ ਵਾਤਾਵਰਣ ਪ੍ਰਦੂਸ਼ਣ (Environmental Pollution), ਵਾਤਾਵਰਣ ਵਿਚ ਆਏ ਉਨ੍ਹਾਂ ਅਣਚਾਹੇ ਬਦਲਾਵਾਂ ਨੂੰ ਕਹਿੰਦੇ ਹਨ ਜਿਹੜੇ ਵਾਤਾਵਰਣ ਦੇ ਭੌਤਿਕ, ਰਸਾਇਣਿਕ ਅਤੇ ਜੈਵ ਗੁਣਾਂ ‘ਤੇ ਮਾੜਾ ਅਸਰ ਪਾਉਂਦੇ ਹਨ ਅਤੇ ਜਿਨ੍ਹਾਂ ਦਾ ਹਾਨੀਕਾਰਕ ਪ੍ਰਭਾਵ ਮਨੁੱਖੀ ਜੀਵਨ, ਉਦਯੋਗਿਕ ਵਿਕਾਸ, ਜੀਵਨ ਪੱਧਰ ਅਤੇ ਸਭਿਆਚਾਰ ‘ਤੇ ਪੈਂਦਾ ਹੈ।
→ ਪ੍ਰਦੂਸ਼ਣ ਕੁਦਰਤੀ ਅਤੇ ਮਨੁੱਖਾਂ ਦੁਆਰਾ ਪੈਦਾ ਕੀਤਾ ਹੋਇਆ ਹੋ ਸਕਦਾ ਹੈ। ਜਵਾਲਾਮੁਖੀ ਫਟਣਾ, ਚੱਟਾਨਾਂ ਦਾ ਖਿਸਕਣਾ ਅਤੇ ਫਿਸਲਣ, ਜੰਗਲ ਵਿਚ ਅੱਗ, ਕਾਰਬਨਿਕ ਪਦਾਰਥਾਂ ਦਾ ਅਪਘਟਨ ਆਦਿ ਵਾਤਾਵਰਣ ਪ੍ਰਦੂਸ਼ਣ ਦੇ ਕੁਦਰਤੀ ਕਾਰਨ ਹੋ ਸਕਦੇ ਹਨ।
→ ਮਨੁੱਖੀ ਪ੍ਰਦੂਸ਼ਣ ਅਨਿਯੋਜਿਤ ਗਤੀਵਿਧੀਆਂ, ਜਿਵੇਂ- ਸ਼ਹਿਰੀਕਰਨ, ਉਦਯੋਗੀਕਰਨ, ਆਵਾਜਾਈ ਦੇ ਸਾਧਨ, ਖੇਤੀ-ਬਾੜੀ, ਖ਼ਰਾਬ ਪ੍ਰਬੰਧਾਂ ਆਦਿ ਦੇ ਕਾਰਨ ਪੈਦਾ ਹੁੰਦਾ ਹੈ। ਉਹ ਤੱਤ ਜਿਹੜੇ ਅਣਚਾਹੇ ਰੂਪ ਵਿਚ ਚੀਜ਼ਾਂ ਨੂੰ ਉਪਯੋਗ ਕਰਨ ਦੇ ਬਾਅਦ ਬਣਦੇ ਹਨ ਉਨ੍ਹਾਂ ਨੂੰ ਪ੍ਰਦੂਸ਼ਕ (Pollutants) ਕਹਿੰਦੇ ਹਨ।
→ ਸੋਤਾਂ ਦੇ ਆਧਾਰ ‘ਤੇ ਪ੍ਰਦੂਸ਼ਕ, ਕੁਦਰਤੀ ਅਤੇ ਮਨੁੱਖੀ ਹੁੰਦੇ ਹਨ। ਕੁਦਰਤੀ ਪ੍ਰਦੂਸ਼ਕਾਂ ਵਿਚ ਹਨੇਰੀਆਂ ਲਾਵਾ, ਕੁਦਰਤੀ ਗੈਸਾਂ ਆਦਿ ਆਉਂਦੇ ਹਨ। ਮਨੁੱਖੀ ਕਾਰਨਾਂ ਕਰਕੇ ਪੈਦਾ ਹੋਏ ਪਦੁਸ਼ਕ ਖੇਤੀਬਾੜੀ, ਉਦਯੋਗ, ਆਵਾਜਾਈ ਦੇ ਸਾਧਨਾਂ ਆਦਿ ਤੋਂ ਨਿਕਲਣ ਵਾਲੀਆਂ ਗੈਸਾਂ ਅਤੇ ਰਸਾਇਣਿਕ ਪਦਾਰਥ ਹਨ।
→ ਪੈਦਾਵਾਰ ਦੇ ਆਧਾਰ ‘ਤੇ ਪ੍ਰਦੂਸ਼ਕ ਦੋ ਤਰ੍ਹਾਂ ਦੇ ਹੁੰਦੇ ਹਨ-ਥਮਿਕ ਪ੍ਰਦੂਸ਼ਕ, ਜਿਵੇਂ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ ਆਦਿ। ਸੈਕੰਡਰੀ ਪ੍ਰਦੂਸ਼ਕ ਜਿਵੇਂ ਓਜ਼ੋਨ (O3) ਅਤੇ ਪਰਆਕਸੀ ਐਸਿਲ ਨਾਈਟੇਟ (PAN) |
→ ਕੁਦਰਤੀ ਵਿਘਟਨ ਦੇ ਆਧਾਰ ‘ਤੇ ਪ੍ਰਦੂਸ਼ਕ ਦੋ ਤਰ੍ਹਾਂ ਦੇ ਹੁੰਦੇ ਹਨ। ਜੈਵ ਵਿਘਟਨਸ਼ੀਲ ਪ੍ਰਦੂਸ਼ਕ, ਜਿਵੇਂ ਘਰ ਦਾ ਕੂੜਾ ਅਤੇ ਸੀਵਰੇਜ਼ ਦਾ ਪਾਣੀ ਆਦਿ। ਜੈਵ ਅਵਿਘਟਨਸ਼ੀਲ ਪ੍ਰਦੂਸ਼ਕ, ਜਿਵੇਂ ਪਲਾਸਟਿਕ, ਡੀ. ਡੀ. ਟੀ. (DDT), ਸ਼ੀਸ਼ਾ ਆਦਿ।
→ ਹਵਾ ਪ੍ਰਦੂਸ਼ਣ, ਪਾਣੀ (ਤਾਜ਼ਾ ਅਤੇ ਸਮੁੰਦਰੀ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ ਅਤੇ ਰੇਡੀਏਸ਼ਨ ਪ੍ਰਦੂਸ਼ਣ ਆਦਿ ਮੁੱਖ ਪ੍ਰਦੂਸ਼ਣ ਹਨ।
→ ਹਵਾ ਵਿਚ ਗੰਦੇ ਕਣਾਂ ਅਤੇ ਗੈਸਾਂ ਦਾ ਹੋਣਾ ਅਤੇ ਇਨ੍ਹਾਂ ਦੇ ਮਨੁੱਖ ਅਤੇ ਦੂਸਰੇ ਜੀਵਾਂ ‘ਤੇ ਕੁਪ੍ਰਭਾਵ ਪਾਉਣ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ।
→ ਹਵਾ ਪ੍ਰਦੂਸ਼ਕਾਂ (Air Pollutants) ਦੇ ਦੋ ਤਰ੍ਹਾਂ ਦੇ ਸੋਮੇ ਹੁੰਦੇ ਹਨ – ਕੁਦਰਤੀ ਸੋਮੇ; ਜਿਵੇਂ-ਜੰਗਲਾਂ ਵਿਚ ਅੱਗ, ਜੈਵ ਪਦਾਰਥਾਂ ਦੇ ਵਿਘਟਨ ਤੋਂ ਨਿਕਲਣ ਵਾਲੀਆਂ ਗੈਸਾਂ, ਜਵਾਲਾਮੁਖੀ ਤੋਂ ਨਿਕਲੀ ਰਾਖ (ਸਵਾ) ਆਦਿ। ਮਨੁੱਖੀ ਜਾਂ ਗੈਰ-ਕੁਦਰਤੀ ਸੋਮੇ; ਜਿਵੇਂ-ਮੋਟਰ ਗੱਡੀਆਂ, ਉਦਯੋਗ, ਥਰਮਲ ਪਾਵਰ ਪਲਾਂਟ, ਖੇਤੀਬਾੜੀ ਦੀਆਂ ਗਤੀਵਿਧੀਆਂ, ਖਣਨ, ਹਵਾ ਮੰਡਲ ਦੇ ਨਾ-ਉਪਯੋਗੀ ਕਣ ਆਦਿ।
→ ਪ੍ਰਮੁੱਖ ਹਵਾ ਪ੍ਰਦੂਸ਼ਕ-ਕਾਰਬਨ ਮੋਨੋਆਕਸਾਈਡ (CO), ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2), ਸਲਫਰ ਟਾਈਆਕਸਾਈਡ (SO3), ਨਾਈਟ੍ਰੋਜਨ ਆਕਸਾਈਡ, ਨਾਈਟਿਕ ਆਕਸਾਈਡ (NO), ਨਾਈਟ੍ਰੋਜਨ ਡਾਈਆਕਸਾਈਡ (NO2), ਕਈ ਹਾਈਡ੍ਰੋਕਾਬਰਨ ਮੀਥੇਨ, ਬਿਉਟੇਨ, ਇਥੇਲਿਨ, ਬੇਨਜੀਨ) ਅਤੇ ਹੋਰ ਕਈ ਪਦਾਰਥ; ਜਿਵੇਂ-ਮਿੱਟੀ-ਘੱਟਾ, ਕਾਲਿਖ, ਧੁੰਦ-ਧੁੰਆਂ ਆਦਿ ਹਨ।
→ ਖੇਤੀਬਾੜੀ ਗਤੀਵਿਧੀਆਂ; ਜਿਵੇਂ- ਕੀੜੇਮਾਰ ਦਵਾਈਆਂ ਦਾ ਛਿੜਕਾਅ, ਫ਼ਸਲਾਂ ਵਿਚ ਗੈਰ-ਜ਼ਰੂਰੀ ਚੀਜ਼ਾਂ ਨੂੰ ਜਲਾਉਣਾ, ਝੋਨੇ ਦੇ ਖੇਤਾਂ ਵਿਚੋਂ ਮੀਥੇਨ ਦਾ ਰਿਸਾਵ ਆਦਿ ਹਵਾ-ਪ੍ਰਦੂਸ਼ਣ ਦੇ ਕਾਰਨ ਹਨ।
→ ਹਵਾ ਪ੍ਰਦੂਸ਼ਣ ਦੇ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਖੂਨ ਵਿਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ, ਮਾਸਪੇਸ਼ੀਆਂ ਵਿਚ ਕਮਜ਼ੋਰੀ, ਮਨੁੱਖ ਅਤੇ ਜੀਵਾਂ ਦੇ ਫੇਫੜੇ, ਦਿਲ ਅਤੇ ਗੁਰਦੇ ਖ਼ਰਾਬ ਹੋ ਜਾਂਦੇ ਹਨ।
→ ਹਵਾ ਵਿਚ ਹਾਈਡ੍ਰੋਕਾਰਬਨਾਂ ਦੀ ਹੋਂਦ ਨਾਲ ਅੱਖਾਂ ਵਿਚ ਜਲਨ, ਸਾਹ ਨਾਲੀ ਦੀ ਘੁਟਣ, ਛਿੱਕਾਂ ਅਤੇ ਖੰਘ ਆਉਂਦੀ ਹੈ।
→ ਸੀਸੇ (Lead) ਦੀ ਹੋਂਦ ਨਾਲ ਗੁਰਦੇ, ਜਿਗਰ ਅਤੇ ਬੱਚੇਦਾਨੀ ਨੂੰ ਨੁਕਸਾਨ ਅਤੇ ਮਾਨਸਿਕ ਤਨਾਅ ਆਦਿ ਪੈਦਾ ਹੁੰਦੇ ਹਨ।
→ ਉਦਯੋਗਾਂ ਤੋਂ ਨਿਕਲਣ ਵਾਲਾ ਕਾਲਾ ਧੂੰਆਂ, ਗੈਸ ਅਤੇ ਧੁੰਦ ਦਾ ਮੇਲ ਹੈ। ਪ੍ਰਕਾਸ਼ ਰਸਾਇਣਿਕ ਧੂੰਆਂ, ਹਵਾ ਪ੍ਰਦੂਸ਼ਕਾਂ ਦੇ ਉਤੇ ਸੂਰਜ ਦੀ ਰੌਸ਼ਨੀ ਪੈਣ ਕਰਕੇ ਉਨ੍ਹਾਂ ਦੇ ਆਪਸ ਵਿਚ ਮਿਲਣ ਨਾਲ ਹੀ ਪੈਦਾ ਹੁੰਦਾ ਹੈ, ਇਸਨੂੰ ਧੁੰਦ-ਧੂੰਆਂ ਜਾਂ ਸਮੋਗ (Smog) ਕਹਿੰਦੇ ਹਨ।
→ ਸਲਫਰ ਡਾਈਆਕਸਾਈਡ (SO2) ਕਈ ਅਲੱਗ ਸੋਮਿਆਂ ਤੋਂ ਨਿਕਲ ਕੇ ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪਾਂ ਨਾਲ ਕਿਰਿਆ ਕਰਕੇ ਸਲਫਿਊਰਿਕ ਐਸਿਡ ਬਣ ਜਾਂਦਾ ਹੈ, ਜੋ ਧਰਤੀ ਉੱਪਰ ਤੇਜ਼ਾਬੀ ਵਰਖਾ ਦੇ ਰੂਪ ਵਿਚ ਡਿੱਗਦਾ ਹੈ।
→ ਤੇਜ਼ਾਬੀ ਵਰਖਾ (Acid Rain) ਦੇ ਕਾਰਨ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਫ਼ਸਲਾਂ ਤੇ ਜੀਵਾਂ ਦਾ ਨਾਸ਼ ਹੁੰਦਾ ਹੈ ਅਤੇ ਇਹ ਸੰਸਾਰ ਵਿਚ ਤਾਪਮਾਨ ਵਿਚ ਵਾਧੇ ਦੀ ਮੁਸ਼ਕਿਲ ਪੈਦਾ ਕਰਦੀ ਹੈ।
→ ਲੰਬੇ ਸਮੇਂ ਤੱਕ ਜ਼ਿਆਦਾ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਸ੍ਰੀਨ ਹਾਊਸ ਦੀ ਤਰ੍ਹਾਂ ਕੰਮ ਕਰਦੀ ਹੈ।
→ ਪਾਣੀ ਵਿਚ ਮੌਜੂਦ ਅਣਚਾਹੇ ਪਦਾਰਥਾਂ ਦੇ ਕਾਰਨ ਪਾਣੀ ਦੇ ਗੁਣਾਂ ਵਿਚ ਆਈ ਕਮੀ, ਪਾਣੀ ਪ੍ਰਦੂਸ਼ਣ ਕਹਾਉਂਦੀ ਹੈ, ਜਿਸਦੇ ਉਪਯੋਗ ਨਾਲ ਸਿਹਤ ਦੀ ਹਾਨੀ ਹੁੰਦੀ ਹੈ।
→ ਧਰਤੀ ਵਿਚਲੇ ਪਾਣੀ ਪ੍ਰਦੂਸ਼ਣ ਦਾ ਮੁੱਖ ਕਾਰਨ ਸੈਪਟਿਕ ਟੈਂਕ, ਚਮੜਾ ਅਤੇ ਕੱਪੜਾ ਉਦਯੋਗ, ਖਣਨ ਕਿਰਿਆਵਾਂ ਆਦਿ ਹਨ ।
→ ਧਰਤੀ ਦੀ ਨਿਚਲੀ ਤਹਿ ਦੇ ਪਾਣੀ ਪ੍ਰਦੂਸ਼ਣ ਦੇ ਕਾਰਨ ਅਕਾਰਬਨਿਕ ਰਸਾਇਣ ਫਾਸਫੇਟ, ਨਾਈਟ੍ਰੇਟ, ਫਲੋਰਾਈਡ, ਕਾਰਬਨਿਕ ਰਸਾਇਣ (ਜਿਵੇਂ ਫਿਨੌਲ, ਪਲਾਸਟਿਕ, ਕੀੜੇਮਾਰ ਦਵਾਈਆਂ ਆਦਿ), ਖਾਰੀਆਂ ਧਾਤਾਂ (ਪਾਰਾ, ਤਾਂਬਾ, ਜਿਸਤ, ਕੈਡਮੀਅਮ ਅਤੇ ਭੌਤਿਕ ਪ੍ਰਦੂਸ਼ਕ ਆਦਿ ਹਨ ।
→ ਪਾਣੀ ਪ੍ਰਦੂਸ਼ਣ (Water Pollution) ਦੇ ਮੁੱਖ ਸੋਮੇ-ਘਰੇਲੂ ਰਿਸਾਵ, ਉਦਯੋਗਿਕ ‘ ਰਿਸਾਵ, ਖੇਤੀਬਾੜੀ ਸੰਬੰਧੀ ਰਸਾਇਣ, ਤਾਪ ਪ੍ਰਦੂਸ਼ਣ ਆਦਿ ਹਨ।ਛੋਟੇ ਜੀਵ (Microorganisms), ਕਈ ਪਾਣੀ ਦੀਆਂ ਬੀਮਾਰੀਆਂ ਜਿਵੇਂਟਾਈਫਾਇਡ, ਹੈਜ਼ਾ, ਪੇਚਿਸ਼, ਡਾਇਰੀਆ, ਹੈਪੇਟਾਈਟਸ ਲਈ ਜ਼ਿੰਮੇਵਾਰ ਹੁੰਦੇ ਹਨ। ਸੀਸਾ, ਮਰਕਰੀ ਅਤੇ ਆਰਸਨਿਕ ਵਰਗੇ ਰਸਾਇਣ ਨਾੜੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
→ ਪਾਰੇ (Mercury) ਦੇ ਕਾਰਨ ਮਿਨੀਮਾਤਾ (Minimata) ਨਾਂ ਦਾ ਰੋਗ ਫੈਲ ਜਾਂਦਾ ਹੈ। ਐਸਬੇਸਟਾਸ ਦੇ ਕਾਰਨ ਫੇਫੜੇ ਦਾ ਕੈਂਸਰ ਅਤੇ ਕੈਡਮੀਆ ਨਾਲ ਦੂਸ਼ਿਤ ਚਾਵਲ ‘ ਖਾਣ ਨਾਲ ਹੱਡੀਆਂ ਦਾ ਇਤਾਈ-ਇਤਾਈ ਰੋਗ ਹੁੰਦਾ ਹੈ।
→ ਸੰਤੁਲਿਤ ਸੁਪੋਸ਼ਨ ਦੀ ਕਿਰਿਆ ਦੇ ਕਾਰਨ ਸਮੁੰਦਰ ਵਿਚ ਉਪਜਾਊ ਖਾਦਾਂ ਅਤੇ ਡਿਟਰਜੈਂਟਾਂ ਦੇ ਮਿਲਣ ਦੀ ਕਿਰਿਆ ਨੂੰ ਆਕਸੀਜਨ ਦੀਨਤਾ ਕਹਿੰਦੇ ਹਨ।
→ ਉਦਯੋਗਾਂ ਦੁਆਰਾ ਪਾਣੀ ਸੋਮਿਆਂ ਵਿਚ ਛੱਡਿਆ ਗਿਆ ਗਰਮ ਪਾਣੀ ਇਸਦਾ ਤਾਪਮਾਨ ਵਧਾ ਦਿੰਦਾ ਹੈ ਅਤੇ ਇਸਦੇ ਕਾਰਨ ਥਰਮਲ ਪ੍ਰਦੁਸ਼ਣ (Thermal Pollution) ਹੁੰਦਾ ਹੈ ਜਿਸਦੇ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵਾਂ ਅਤੇ ਬਨਸਪਤੀ ਦੀ ਹਾਨੀ ਹੁੰਦੀ ਹੈ।’
→ ਸ਼ਹਿਰੀ ਖੇਤਰਾਂ, ਫ਼ਾਰਮਾਂ, ਤਟੀਏ ਖੇਤਰਾਂ ਦਾ ਉਦਯੋਗਿਕ ਕੂੜਾ, ਸੀਵਰੇਜ਼, ਟੈਂਕਰ ਤੋਂ ਤੇਲ ਦਾ ਰਿਸਾਵ, ਲਿੰਗ ਕਿਰਿਆ ਆਦਿ ਸਮੁੰਦਰੀ ਪਾਣੀ ਨੂੰ ਦੂਸ਼ਿਤ ਕਰਦੇ ਹਨ।
→ ਕੀਟਨਾਸ਼ਕ, ਪਲਾਸਟਿਕ ਅਤੇ ਰਸਾਇਣਿਕ ਪਦਾਰਥਾਂ ਦੇ ਸਮੁੰਦਰ ਦੇ ਪਾਣੀ ਵਿਚ ਮਿਲਣ ਨਾਲ ਸਮੁੰਦਰੀ ਪੰਛੀ ਅਤੇ ਸਤਨਧਾਰੀ ਜਿਵੇਂ ਵਹੇਲ, ਡਾਲਫਿਨ, ਸੀਲ ਆਦਿ ਮਰ ਜਾਂਦੇ ਹਨ।
→ ਕੱਚਾ ਤੇਲ, ਮੱਛੀਆਂ ਦੇ ਗਲਫੜੇ ਵਿਚ ਵੜ ਕੇ ਉਹਨਾਂ ਦਾ ਸਾਹ ਰੋਕਦਾ ਹੈ।
→ ਕੁੱਝ ਫਾਲਤੂ ਪਦਾਰਥਾਂ ਦਾ ਧਰਤੀ ਵਿਚ ਜਾਣ ਕਰਕੇ ਧਰਤੀ ਦੀ ਉਪਜਾਊ ਸ਼ਕਤੀ | ਘੱਟ ਹੋ ਜਾਂਦੀ ਹੈ ਜਿਸਨੂੰ ਭੂਮੀ ਪ੍ਰਦੂਸ਼ਕ ਕਹਿੰਦੇ ਹਨ। ਭੂਮੀ ਪ੍ਰਦੂਸ਼ਕ ਜਿਵੇਂ- ਘਰੇਲੂ ਕੂੜਾ (ਰਸੋਈ ਦਾ ਕੱਚਰਾ, ਖ਼ਾਲੀ ਬੋਤਲਾਂ, ਪਲਾਸਟਿਕ) ਉਦਯੋਗਿਕ ਕਚਰੇ (ਜਿਵੇਂ-ਕਾਗਜ਼, ਕੱਪੜਾ, ਪੈਟ੍ਰੋਲੀਅਮ, ਸੀਮੇਂਟ, ਚਮੜਾ ਆਦਿ) ਹੁੰਦਾ ਹੈ ਅਤੇ ਖੇਤੀਬਾੜੀ ਰਸਾਇਣਿਕ (ਜੀਵਨਾਸ਼ਕ, ਕੀਟਨਾਸ਼ਕ, ਖਾਦਾਂ ਆਦਿ) ਹੁੰਦੇ ਹਨ ।
→ ਭੂਮੀ ਪ੍ਰਦੂਸ਼ਣ (Land Pollution) ਦੇ ਕਾਰਨ ਭੂਮੀ ਖੋਰਣ, ਮਾਰੂਥਲੀਕਰਨ ਰੇਤਲਾਪਣ), ਖਾਰਾਪਨ ਆਦਿ ਹੁੰਦੇ ਹਨ।
→ ਭੂਮੀ ਪ੍ਰਦੂਸ਼ਣ ਦੇ ਕਾਰਨ ਕਈ ਸਿਹਤ ਸੰਬੰਧੀ ਬੀਮਾਰੀਆਂ; ਜਿਵੇਂ-ਕੈਂਸਰ, ਗਿੱਲੜ, ਗਠੀਆ, ਅਲਸਰ, ਗੰਜਾਪਣ ਆਦਿ ਹੁੰਦੀਆਂ ਹਨ।
→ ਧੁਨੀ ਦਾ ਉਹ ਰੂਪ ਜਿਹੜਾ ਕੰਨਾਂ ਨੂੰ ਚੰਗਾ ਨਾ ਲੱਗੇ ਅਤੇ ਜਿਸਨੂੰ ਸੁਣਨ ਤੋਂ ਬਾਅਦ ਪ੍ਰਦੂਸ਼ਣ (Sound Pollution) ਫੈਲਦਾ ਹੈ।
→ ਧੁਨੀ ਦੀ ਗਤੀ ਨੂੰ ਡੇਸੀਬਲ (Decibel) ਵਿਚ ਨਾਪਿਆ ਜਾਂਦਾ ਹੈ।
→ ਉਦਯੋਗ ਧੰਦੇ, ਮੋਟਰ ਗੱਡੀਆਂ, ਹਵਾਈ-ਜਹਾਜ਼, ਹਾਰਨ, ਸਾਇਰਨ, ਗਾਉਣਵਜਾਉਣ ਵਾਲੇ ਯੰਤਰ, ਬਿਜਲੀ ਨਾਲ ਚੱਲਣ ਵਾਲੇ ਯੰਤਰ, ਲਾਊਡ ਸਪੀਕਰ, ਘਰੇਲੂ ਯੰਤਰ ਆਦਿ ਧੁਨੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ।
→ ਧੁਨੀ ਪ੍ਰਦੂਸ਼ਣ (Noise or Sound Pollution)- ਦੇ ਕਾਰਨ ਖੂਨ ਦੇ ਦੌਰੇ ਦਾ ਤੇਜ਼ ਹੋਣਾ, ਘੱਟ ਸੁਣਨਾ, ਪੇਪਟਿਕ ਅਲਸਰ, ਪਾਚਨ ਸੰਬੰਧੀ ਮੁਸ਼ਕਿਲਾਂ, ਮਾਨਸਿਕ ਰੋਗ, ਮਨੋਵਿਗਿਆਨਿਕ ਰੋਗ, ਗੁੱਸਾ ਆਦਿ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ। ਰੇਡੀਉਥਰਮੀ ਤੱਤਾਂ ਤੋਂ ਹਾਨੀਕਾਰਕ ਕਿਰਨਾਂ ਦੇ ਪੈਦਾ ਹੋਣ ਨੂੰ ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕਹਿੰਦੇ ਹਨ।
→ ਰੇਡੀਉਥਰਮੀ ਤੱਤਾਂ ਤੋਂ ਬਣਿਆ ਰੇਡੀਏਸ਼ਨ, ਬਿਜਲੀ ਅਨੁ-ਵੀਕੀਰਣ (Ionising radiation) ਕਹਾਉਂਦੀਆਂ ਹਨ। ਬਿਜਲੀ ਅਨੁ ਰੇਡੀਏਸ਼ਨ ਦੇ ਮੁੱਖ ਉਪਜ ਅਲਫਾ :
(α), ਬੀਟਾ
(β) ਅਤੇ ਗਾਮਾ
(γ) ਰੇਡੀਏਸ਼ਨ ਹਨ।
→ ਰੇਡੀਏਸ਼ਨ ਪ੍ਰਦੂਸ਼ਣ ਦੇ ਮੁੱਖ ਸੋਮੇ (Main Sources of Radiation Pollution) ਨਾਭਕੀ ਊਰਜਾ ਕੇਂਦਰ ਹਨ। ਨਾਭਕੀ ਰਿਐਕਟਰ, ਉਦਯੋਗਾਂ ਅਤੇ ਪ੍ਰਯੋਗਸ਼ਾਲਾ ਤੋਂ ਰੇਡੀਓਥਰਮੀ ਤੱਤਾਂ ਦਾ ਰਿਸਾਵ ਵੀ ਰੇਡੀਏਸ਼ਨ ਪ੍ਰਦੂਸ਼ਣ ਵਿਚ ਯੋਗਦਾਨ ਪਾਉਂਦਾ ਹੈ। ਰੇਡੀਏਸ਼ਨ ਪ੍ਰਦੂਸ਼ਣ ਦੇ ਕਾਰਨ-ਚਮੜੀ ਜਲਨੀ, ਮੋਤੀਆ ਬਿੰਦੂ, ਬੱਚੇਦਾਨੀ ਵਿਚ ਅੰਡੇ ਦੀ ਘੱਟ ਪੈਦਾਵਾਰ ਅਤੇ ਹੱਡੀਆਂ ਦਾ ਕੈਂਸਰ, ਫੇਫੜੇ, ਖੂਨ ਆਦਿ ‘ਤੇ ਅਸਰ ਹੁੰਦਾ ਹੈ। ਇਸ ਪ੍ਰਦੂਸ਼ਣ ਦੇ ਕਾਰਨ ਡੀ. ਐੱਨ. ਏ. (D.N.A.) ਵਿਚ ਅਚਾਨਕ ਬਦਲਾਵ ਆਉਂਦਾ ਹੈ।