This PSEB 11th Class Environmental Education Notes Chapter 8 ਪ੍ਰਦੂਸ਼ਣ ਅਤੇ ਰੋਗ will help you in revision during exams.
PSEB 11th Class Environmental Education Notes Chapter 8 ਪ੍ਰਦੂਸ਼ਣ ਅਤੇ ਰੋਗ
→ ਉਹ ਸੰਘਟਕ ਜਾਂ ਕਾਰਕ ਜਿਨ੍ਹਾਂ ਕਾਰਨ ਵਾਤਾਵਰਣ ਵਿਚ ਮਾੜੀਆਂ ਤਬਦੀਲੀਆਂ ਆ ਜਾਂਦੀਆਂ ਹਨ, ਉਨ੍ਹਾਂ ਨੂੰ ਪ੍ਰਦੂਸ਼ਕ (Pollutants) ਕਿਹਾ ਜਾਂਦਾ ਹੈ।
→ ਕੁਦਰਤੀ ਵਿਘਟਨ ਦੇ ਆਧਾਰ ‘ਤੇ ਪ੍ਰਦੂਸ਼ਕ ਦੋ ਤਰ੍ਹਾਂ ਦੇ ਹੁੰਦੇ ਹਨ-ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ।
→ ਜੈਵ-ਵਿਘਟਨਸ਼ੀਲ (Biodegradable) ਉਹ ਪ੍ਰਦੂਸ਼ਕ ਹਨ ਜੋ ਵਾਤਾਵਰਣ ਵਿਚ ਕੁਦਰਤੀ ਅਪਘਟਕਾਂ ਦੇ ਦੁਆਰਾ ਸਾਧਾਰਨ ਤੱਤਾਂ ਵਿਚ ਬਦਲੇ ਜਾਂਦੇ ਹਨ, ਜਿਵੇਂਲੱਕੜੀ, ਕੱਪੜਾ, ਸੀਵੇਜ਼ ਆਦਿ। ਜੈਵ-ਵਿਘਟਨਸ਼ੀਲ (Non-biodegradable) ਪ੍ਰਦੂਸ਼ਕਾਂ ਦਾ ਕੁਦਰਤੀ ਵਿਘਟਨ ਨਹੀਂ ਹੁੰਦਾ, ਜਿਵੇਂ-ਪਲਾਸਟਿਕ, ਕੀਟਨਾਸ਼ਕ, ਮਰਕਰੀ, ਸੀਸਾ, ਡੀ.ਡੀ.ਟੀ. , ਆਦਿ। ਪੈਦਾਵਾਰ ਦੇ ਆਧਾਰ ‘ਤੇ ਪ੍ਰਦੂਸ਼ਕ ਦੋ ਤਰ੍ਹਾਂ ਦੇ ਹੁੰਦੇ ਹਨ, ਜਿਵੇਂ- ਪ੍ਰਾਇਮਰੀ ਪ੍ਰਦੂਸ਼ਕ ਅਤੇ ਸੈਕੰਡਰੀ ਪ੍ਰਦੂਸ਼ਕ।
→ ਪ੍ਰਾਇਮਰੀ ਪ੍ਰਦੂਸ਼ਕ (Primary Pollutants) -ਉਹ ਖ਼ਤਰਨਾਕ ਰਸਾਇਣ ਹਨ | ਜਿਹੜੇ ਸਿੱਧੇ ਵਾਯੂਮੰਡਲ ਵਿਚ ਪਹੁੰਚਦੇ ਹਨ ਅਤੇ ਉਸੇ ਹੀ ਹਾਲਤ ਵਿਚ ਕਾਇਮ ਰਹਿੰਦੇ ਹਨ, ਜਿਸ ਹਾਲਤ ਵਿਚ ਇਹ ਵਾਯੂਮੰਡਲ ਵਿਚ ਦਾਖਿਲ ਹੋਏ ਸਨ । ਜਿਵੇਂ- ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ, ਸਲਫਰ ਡਾਈਆਕਸਾਈਡ, ਹਾਈਡ੍ਰੋਕਾਰਬਨ।
→ ਸੈਕੰਡਰੀ ਪ੍ਰਦੂਸ਼ਕ (Secondary Pollutants) -ਇਹ ਪ੍ਰਦੂਸ਼ਕ ਪ੍ਰਾਇਮਰੀ ਪ੍ਰਦੂਸ਼ਕਾਂ ਦੀਆਂ ਆਪਸੀ ਰਸਾਇਣਿਕ ਕਿਰਿਆਵਾਂ ਤੋਂ ਪੈਦਾ ਹੁੰਦੇ ਹਨ, ਜਿਵੇਂ ਸਲਫਿਊਰਿਕ ਐਸਿਡ (H2SO4), ਓਜ਼ੋਨ (O3), ਪਰਆਕਸੀ ਐਸਿਲੇ ਨਾਈਟੇਟ (PAN) ।
→ ਭੌਤਿਕ ਆਧਾਰ ‘ਤੇ ਪ੍ਰਦੂਸ਼ਕ ਤਿੰਨ ਤਰ੍ਹਾਂ ਦੇ ਹੁੰਦੇ ਹਨ-ਠੋਸ,ਦ੍ਰਵ ਅਤੇ ਗੈਸੀ ਪ੍ਰਦੂਸ਼ਕ ।
→ ਉਦਯੋਗਿਕ ਠੋਸ ਰਹਿੰਦ-ਖੂੰਹਦ, ਘਰੇਲੂ ਠੋਸ ਰਹਿੰਦ-ਖੂੰਹਦ, ਖੇਤੀਬਾੜੀ ਰਹਿੰਦ ਖੂੰਹਦ, ਹਸਪਤਾਲਾਂ ਦੀ ਰਹਿੰਦ-ਖੂੰਹਦ, ਖਨਨ ਦਾ ਰਹਿੰਦ-ਖੂੰਹਦ ਆਦਿ ਠੋਸ ਪਦਾਰਥ ਪਦੁਸ਼ਕ ਹਨ। ਉਦਯੋਗਿਕ ਠੋਸ ਰਹਿੰਦ-ਖੂੰਹਦ (Industrial Solid Wastes) ਵਿਚ ਨਿਰਮਾਣ ਕੰਮ ਦੇ ਪਦਾਰਥਾਂ ਦਾ ਬਚਿਆ ਠੋਸ ਪਦਾਰਥ, ਕੋਲੇ ਅਤੇ ਲੱਕੜੀ ਦੇ ਬਾਲਣ ਤੋਂ ਬਾਅਦ ਬਚੀ ਸਵਾਹ, ਪੈਕਿੰਗ ਸਮਾਨ ਦੀਆਂ ਲੱਕੜੀਆਂ, ਸੂਤੀ, ਊਨੀ ਅਤੇ ਨਾਇਲਨ ਦੀਆਂ ਰੱਸੀਆਂ ਆਦਿ ਸ਼ਾਮਿਲ ਹਨ।
→ ਪਲਾਸਟਿਕ ਦੇ ਟੁਕੜੇ, ਪੋਲੀਥੀਨ ਬੈਗ, ਕੱਚ ਦੇ ਟੁੱਟੇ ਭਾਂਡੇ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਕਾਗਜ਼, ਖ਼ਾਲੀ ਡੱਬੇ, ਧਾਤਾਂ ਦੇ ਟੁਕੜੇ, ਕੱਪੜੇ ਆਦਿ ਘਰੇਲੂ ਰਹਿੰਦ-ਖੂੰਹਦ (Domesic Solid Waste) ਠੋਸ ਪ੍ਰਦੂਸ਼ਕ ਹਨ। ਖੇਤੀਬਾੜੀ ਪ੍ਰਦੂਸ਼ਕ ਜਿਵੇਂ ਕੀਟਨਾਸ਼ਕਾਂ ਦੇ ਖ਼ਾਲੀ ਡੱਬੇ, ਰੱਸੀ ਦੇ ਟੁਕੜੇ, ਪਲਾਸਟਿਕ, ਬਚੀਆਂ ਹੋਈਆਂ ਫ਼ਸਲਾਂ ਦੀ ਰਹਿੰਦ-ਖੂੰਹਦ, ਡੰਗਰਾਂ ਦਾ ਗੋਹਾ, ਖਾਦਾਂ ਆਦਿ ਹਨ।
→ ਹਸਪਤਾਲਾਂ ਦੀ ਰਹਿੰਦ-ਖੂੰਹਦ ਜਿਵੇਂ ਪਲਾਸਟਿਕ ਦੀਆਂ ਬੋਤਲਾਂ, ਸੁੱਟੀਆਂ ਹੋਈਆਂ ਸਰਿੰਜਾਂ, ਲਹੂ ਨਾਲ ਲਿਬੜੀ ਹੋਈ ਹੁੰ, ਪੱਟੀਆਂ, ਦਵਾਈਆਂ ਆਦਿ ਹਨ।
→ ਖਨਨ ਕਿਰਿਆ ਵਿਚ ਬਹੁਤ ਸਾਰੇ ਪ੍ਰਦੂਸ਼ਕ ਜਿਵੇਂ ਚੱਟਾਨਾਂ ਦੇ ਟੁਕੜੇ, ਮਿੱਟੀ, ਪੱਥਰ ਆਦਿ ਨਿਕਲਦੇ ਹਨ। ਦ੍ਰਵ ਅਵਸਥਾ ਵਾਲੇ ਪ੍ਰਦੂਸ਼ਕ ਜਲਦੀ ਅਸਰ ਕਰਦੇ ਹਨ।
→ ਘਰੇਲੂ ਦਵ ਦੁਸ਼ਕ (Domestic Liquid Pollutants) : ਮਲ-ਮੂਤਰ, ਸਾਬਣ, ਡਿਟਰਜੈਂਟ, ਨਦੀਨ ਜੀਵਨਾਸ਼ਕ ਆਦਿ। ਖੇਤੀਬਾੜੀ ਵ ਪਦੁਸ਼ਕ (Agricultural Liquid Pollutants) : ਕੀਟਨਾਸ਼ਕ, ਖਾਦਾਂ, ਜੀਵ ਨਾਸ਼ਕ ਆਦਿ।
→ ਤੇਲ ਦਾ ਕੁਦਰਤੀ ਰਿਸਾਅ : ਟੈਂਕਰ, ਡਿਲਿੰਗ, ਰਿਫਾਇਨਰੀ ਉਦਯੋਗ ਆਦਿ ਤੋਂ ਰਿਸਿਆ ਹੋਇਆ ਤੇਲ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
→ ਜ਼ਿਆਦਾਤਰ ਵ ਪ੍ਰਦੂਸ਼ਕ, ਪਾਣੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੁੰਦੇ ਹਨ।
→ ਗੈਸੀ ਦੁਸ਼ਕ ਹਵਾ ਪ੍ਰਦੂਸ਼ਣ ਪੈਦਾ ਕਰਦਾ ਹੈ। ਇਹ ਜ਼ਿਆਦਾਤਰ ਉਦਯੋਗਾਂ ਅਤੇ ਮੋਟਰ ਗੱਡੀਆਂ ਵਿਚ ਪਥਰਾਟ ਬਾਲਣ ਬਲਣ (Fossil Fuels) ਤੋਂ ਪੈਦਾ ਹੁੰਦਾ ਹੈ।
→ ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਵਿਸ਼ਵ ਵਿਚ ਫੈਲਣ ਵਾਲੀਆਂ ਬੀਮਾਰੀਆਂ ਵਿਚੋਂ 23 ਪ੍ਰਤੀਸ਼ਤ ਵਾਤਾਵਰਣ ਪ੍ਰਦੂਸ਼ਣ ਨਾਲ ਸੰਬੰਧ ਰੱਖਦੀਆਂ ਹਨ।
→ ਰੋਗ ਪੈਦਾ ਕਰਨ ਵਾਲੇ ਸੂਖ਼ਮ ਜੀਵ (Pathogens) ਜਿਵੇਂ ਜੀਵਾਣੁ, ਵਿਸ਼ਾਣੂ, ਪਰਜੀਵੀ ਆਦਿ ਪ੍ਰਦੂਸ਼ਿਤ ਹਵਾ, ਪਾਣੀ ਅਤੇ ਮਿੱਟੀ ਵਿਚ ਪਾਏ ਜਾਂਦੇ ਹਨ ।’
→ ਪ੍ਰਦੂਸ਼ਿਤ ਪਾਣੀ, ਭੋਜਨ, ਹਵਾ ਅਤੇ ਰੋਗੀ ਆਦਮੀ ਦੇ ਸਿੱਧੇ ਸੰਪਰਕ ਵਿਚ ਆਉਣ ਦੇ ਕਾਰਨ ਕਈ ਬੀਮਾਰੀਆਂ, ਜਿਵੇਂ-ਹੈਜ਼ਾ, ਮਿਆਦੀ ਬੁਖਾਰ, ਟੀ.ਬੀ. ਆਦਿ ਫੈਲਦੀਆਂ ਹਨ।
→ ਕਈ ਦਵ, ਠੋਸ ਅਤੇ ਗੈਸੀ ਪਦਸ਼ਕਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਵਿਚ ਦਿਲ ਵਿਚ ਖੂਨ ਦੇ ਦੌਰੇ ਦਾ ਠੀਕ ਨਾ ਹੋਣਾ, ਕੈਂਸਰ, ਸਾਹ ਨਲੀ ਵਿਚ ਸੋਜ, ਕੰਨਾਂ ਆਦਿ ਦੀਆਂ ਬੀਮਾਰੀਆਂ ਸ਼ਾਮਿਲ ਹਨ।
→ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ-ਫੇਫੜੇ ਦਾ ਕੈਂਸਰ, ਐਸਬੈਸਟੋਸਿਸ, ਸਿਲੀਕੋਸਿਸ, ਸਿਰ ਦਰਦ, ਅੱਖਾਂ ਵਿਚ ਪਾਣੀ, ਗਲੇ ਵਿਚ ਪੀੜ, ਸਾਹ ਲੈਣ ਵਿਚ ਮੁਸ਼ਕਿਲ, ਅਸਥਮਾ, ਐਕਜ਼ੀਮਾ, ਐਲਰਜੀ ਆਦਿ ਹਨ।
→ ਪ੍ਰਦੂਸ਼ਿਤ ਪਾਣੀ ਵਿਚ ਕਈ ਬਿਮਾਰੀਆਂ ਪੈਦਾ ਕਰਨ ਵਾਲੇ ਜੀਵ ਜਿਵੇਂ ; ਬੈਕਟੀਰੀਆ, ਵਾਇਰਸ, ਪੋਟੋਜ਼ੋਆ, ਪਰਜੀਵੀ ਆਦਿ ਪਾਏ ਜਾਂਦੇ ਹਨ। ਪਾਣੀ ਸਰੋਤਾਂ ਵਿਚ, ਸੀਵੇਜ ਦਾ ਨਿਕਾਸ ਇਨ੍ਹਾਂ ਜੀਵਾਂ ਦੇ ਪਨਪਣ ਦਾ ਸਭ ਤੋਂ ਵੱਡਾ ਸਾਧਨ ਹੈ। ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ-ਟਾਇਫਾਈਡ, ਹੈਜ਼ਾ, ਪੇਚਿਸ਼, ਐਨਟੈਰੀਟਸ, ਹੈਪੀਟਾਇਟਸ, ਪੀਲੀਆ, ਡਾਇਰੀਆ ਆਦਿ ਹਨ।
→ ਖੜ੍ਹੇ ਪਾਣੀ ਵਿਚ ਮੱਛਰ ਪੈਦਾ ਹੁੰਦੇ ਹਨ ਜੋ ਖ਼ਤਰਨਾਕ ਬਿਮਾਰੀਆਂ ਦੇ ਰੋਗਵਾਹਕ ਦਾ ਕੰਮ ਕਰਦੇ ਹਨ, ਜਿਵੇਂ- ਮਲੇਰੀਆ, ਫਿਲੇਰੀਆ, ਡੇਂਗੂ ਆਦਿ।
→ ਮਰਕਰੀ ਦੇ. ਯੋਗਿਕਾਂ (Compounds of Mercury) ਨਾਲ ਦੂਸ਼ਿਤ ਪਾਣੀ ਦੇ | ਉਪਯੋਗ ਕਰਨ ਨਾਲ ਬੁੱਲ੍ਹ ਅਤੇ ਜੀਭ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ, ਇਸ ਨਾਲ ਬੋਲਾਪਣ, ਮਾਨਸਿਕ ਕਮਜ਼ੋਰੀ ਅਤੇ ਅੱਖਾਂ ਦੀ ਕਮਜ਼ੋਰੀ ਹੋ ਜਾਂਦੀ ਹੈ । ਫਲੋਰਾਇਡ ਦੀ ਜ਼ਿਆਦਾ ਮਾਤਰਾ ਵਾਲਾ ਪਾਣੀ ਪੀਣ ਨਾਲ ਦੰਦਾਂ ਦਾ ਰੂਪ-ਰੰਗ ਖ਼ਰਾਬ ਹੋ ਜਾਂਦਾ ਹੈ ਅਤੇ ਹੱਡੀਆਂ ਸਖ਼ਤ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਦਰਦ ਹੁੰਦੀ ਹੈ।
→ ਪਾਣੀ ਵਿਚ ਘੁਲੇ ਹੋਏ ਕੀਟਨਾਸ਼ਕ ਕੈਂਸਰ, ਰਸੌਲੀ, ਕੋਮੋਸੋਮਲ ਬਦਲਾਵ, ਮਾਨਸਿਕ ਕਮਜ਼ੋਰੀ ਪੈਦਾ ਕਰਦੇ ਹਨ।
→ ਉਹ ਪਦਾਰਥ ਜੋ ਆਪਣੀ ਭੌਤਿਕ ਜਾਂ ਰਸਾਇਣਿਕ ਵਿਸ਼ੇਸ਼ਤਾ ਦੇ ਕਾਰਨ ਮਨੁੱਖ ਅਤੇ ਹੋਰ ਜੀਵਾਂ, ਦਰੱਖ਼ਤਾਂ, ਛੋਟੇ ਜੀਵਾਂ, ਇਮਾਰਤਾਂ ਜਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਨੂੰ ਖ਼ਤਰਨਾਕ ਪਦਾਰਥ ਕਹਿੰਦੇ ਹਨ।
→ ਖ਼ਤਰਨਾਕ ਪਦਾਰਥ (Hazardous Materials) ਦੋ ਤਰ੍ਹਾਂ ਦੇ ਹੁੰਦੇ ਹਨ : ਰੇਡੀਓ ਨਿਉਕਲਾਈਡ ਅਤੇ ਉਦਯੋਗਿਕ ਤੇ ਖੇਤੀਬਾੜੀ ਰਹਿੰਦ-ਖੂੰਹਦ ਵਿਚ ਪਾਏ ਜਾਣ ਵਾਲੇ ਖ਼ਤਰਨਾਕ ਪਦਾਰਥ।
→ ਰੇਡੀਓ ਨਿਊਕਲਾਈਡ ਉਹ ਨਾਭਿਕੀ ਪਦਾਰਥ ਹਨ ਜੋ ਪਰਮਾਣੁ ਰਿਐਕਟਰਾਂ, ਪਰਮਾਣੂ ਕੇਂਦਰਾਂ ਦੇ ਰਹਿੰਦ-ਖੂੰਹਦ ਅਤੇ ਪਰਮਾਣੂ ਵਿਸਫੋਟਾਂ ਤੋਂ ਪੈਦਾ ਹੁੰਦੇ ਹਨ; ਜਿਵੇਂ- ਆਇਓਡੀਨ-131, ਆਇਓਡੀਨ-129, ਸੀਜਿਅਮ-137, ਕਾਰਬਨ-14 ਆਦਿ।
→ ਕਈ ਤਰ੍ਹਾਂ ਦੇ ਤੇਜ਼ਾਬ, ਡਾਈਆਕਸਿਨ (Dioxin), ਉਪਯੋਗਹੀਨ ਰਸਾਇਣ, ਹਸਪਤਾਲਾਂ ਦੇ ਦੂਸ਼ਿਤ ਪਦਾਰਥ, ਭਾਰੀਆਂ ਧਾਤਾਂ, ਕਾਰਬਨਿਕ ਘੁਲਣਸ਼ੀਲ ਕੀਟਨਾਸ਼ਕ ਆਦਿ ਵੀ ਖ਼ਤਰਨਾਕ ਪਦਾਰਥਾਂ ਅਤੇ ਰਹਿੰਦ-ਖੂੰਹਦ ਪਦਾਰਥਾਂ ਵਿਚ ਆਉਂਦੇ ਹਨ।
→ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਦੇ ਚੈਰਨੋਬਾਇਲ ਸਯੰਤਰ (Plants) ਵਿਚ ਸਭ ਤੋਂ ਵੱਡੀ ਨਿਉਕਲੀਅਰ ਦੁਰਘਟਨਾ ਹੋਈ ਸੀ। ਇਸ ਦੁਰਘਟਨਾ ਦੇ ਕਾਰਨ ਵੱਡੀ ਗਿਣਤੀ ਵਿਚ ਰੇਡੀਓਐਕਟਿਵ ਪਦਾਰਥ ਹਵਾ ਮੰਡਲ ਵਿਚ ਫੈਲ ਗਏ ਸਨ।
→ 1984 ਵਿਚ ਭਾਰਤ ਦੇ ਯੂਨੀਅਨ ਕਾਰਬਾਇਡ ਕੀਟਨਾਸ਼ਕ ਉਦਯੋਗ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਉਦਯੋਗਿਕ ਦੁਰਘਟਨਾ ਹੋਈ ਸੀ। ਇਸ ਦੁਰਘਟਨਾ ਵਿਚ ਮਿਥਾਇਲ ਆਈਸੋ ਸਾਇਆਨੇਟ (Methyl Isocyanate) ਭੰਡਾਰ ਟੈਂਕ ਵਿਚੋਂ ਲੀਕ ਹੋ ਗਈ ਸੀ ਅਤੇ 2300 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਕਈ ਲੋਕ ਅੰਨ੍ਹੇ, ਬਾਂਝ, ਟੀ.ਬੀ., ਕਲੇਜੇ ਅਤੇ ਕਿਡਨੀ ਰੋਗ ਦੇ ਸ਼ਿਕਾਰ ਹੋ ਗਏ ਸਨ।
→ ਖ਼ਤਰਨਾਕ ਰਹਿੰਦ-ਖੂੰਹਦ (Hazardous Waste) ਦੇ ਪ੍ਰਬੰਧ ਕਰਨ ਲਈ ਤਿੰਨ ਵਿਧੀਆਂ ਅਪਣਾਈਆਂ ਜਾ ਸਕਦੀਆਂ ਹਨ-ਸੰਸਾਧਨਾਂ ਦਾ ਘੱਟ ਪ੍ਰਯੋਗ ਕਰਕੇ, ਘੱਟ ਖ਼ਤਰਨਾਕ ਪਦਾਰਥ ਵਿਚ ਬਦਲ ਕੇ ਅਤੇ ਲੰਬੇ ਸਮੇਂ ਲਈ ਸਟੋਰ ਕਰਕੇ।
→ ਖ਼ਤਰਨਾਕ ਰਹਿੰਦ-ਖੂੰਹਦ ਦੇ ਭੌਤਿਕ ਇਲਾਜ ਵਿਚ-ਤਲੱਛਣ (Sedimentation), ਛਾਨਣਾ (Filteration), ਪ੍ਰਵਾਹਿਤ ਕਰਨਾ, ਅਪਕੇਂਦਰੀਕਰਨ, ਵਾਸ਼ਪੀਕਰਨ ਆਦਿ ਸ਼ਾਮਿਲ ਹਨ।
→ ਖ਼ਤਰਨਾਕ ਰਹਿੰਦ-ਖੂੰਹਦ ਦੇ ਰਸਾਇਣਿਕ ਇਲਾਜ ਵਿਚ ਅਪਖੇਪਣ ਅਤੇ ਸੋਖਣ ਆਦਿ ਸ਼ਾਮਿਲ ਹੈ।
→ ਖ਼ਤਰਨਾਕ ਰਹਿੰਦ-ਖੂੰਹਦ ਦੇ ਜੈਵਿਕ ਇਲਾਜ ਵਿਚ ਇਨ੍ਹਾਂ ਦਾ ਛੋਟੇ ਜੀਵਾਂ ਦੁਆਰਾ ਅਪਘਟਨ ਕਰਵਾ ਕੇ, ਇਨ੍ਹਾਂ ਨੂੰ ਘੱਟ ਖ਼ਤਰਨਾਕ ਬਣਾਇਆ ਜਾ ਸਕਦਾ ਹੈ।
→ ਭਸਮੀਕਰਨ (Incineration) ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਚੰਗੀ ਵਿਧੀ ਹੈ।
→ ਪਲਾਜ਼ਮਾ ਟਾਰਚ (Plasma Torch) ਵਿਚ 1000°C ਤੋਂ ਜ਼ਿਆਦਾ ਤਾਪ ਪੈਦਾ ਕਰਨ ਅਤੇ ਖ਼ਤਰਨਾਕ ਰਹਿੰਦ-ਖੂੰਹਦ ਨੂੰ ਹਾਨੀਰਹਿਤ ਗੈਸ ਵਿਚ ਬਦਲਣ ਦੀ ਸ਼ਕਤੀ ਹੁੰਦੀ ਹੈ।
→ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਲੈਂਡਫਿਲ (ਭੂਮੀ ਭਰਾਈ) ਇਕ ਮਹੱਤਵਪੂਰਨ ਤਰੀਕਾ ਹੈ। ਲੈਂਡਫਿਲ ਵਿਸ਼ੇਸ਼ ਤਰ੍ਹਾਂ ਦੇ ਤਿਆਰ ਕੀਤੇ ਹੋਏ ਟੋਏ ਨੂੰ ਕਹਿੰਦੇ ਹਨ, ਜਿਸ ਵਿਚ ਖ਼ਤਰਨਾਕ ਫਾਲਤੂ ਨੂੰ ਲੰਮੇ ਸਮੇਂ ਤਕ ਇਕੱਠਾ ਕਰਕੇ ਰੱਖਿਆ ਜਾਂਦਾ ਹੈ ।