Punjab State Board PSEB 11th Class Environmental Education Book Solutions Chapter 1 ਵਾਤਾਵਰਣ (Environment) Textbook Exercise Questions and Answers.
PSEB Solutions for Class 11 Environmental Education Chapter 1 ਵਾਤਾਵਰਣ
Environmental Education Guide for Class 11 PSEB ਵਾਤਾਵਰਣ Textbook Questions and Answers
(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੁਦਰਤੀ ਵਾਤਾਵਰਣ ਕਿਸ ਨੂੰ ਆਖਦੇ ਹਨ ?
ਉੱਤਰ-
ਕੁਦਰਤੀ ਵਾਤਾਵਰਣ ਤੋਂ ਭਾਵ ਹੈ ਸਾਡਾ ਆਲਾ-ਦੁਆਲਾ ਜਿਸ ਵਿਚ ਸਜੀਵ ਅਤੇ ਨਿਰਜੀਵ ਦੋਵੇਂ ਅੰਸ਼ ਆਪਸ ਵਿਚ ਕਿਰਿਆ ਕਰਦੇ ਹਨ । ਕੁਦਰਤੀ ਵਾਤਾਵਰਣ ਬਣਾਉਣ ਵਿੱਚ ਸਾਡਾ ਕੋਈ ਰੋਲ ਨਹੀਂ ਹੈ ।
ਪ੍ਰਸ਼ਨ 2.
ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ ।
ਉੱਤਰ-
ਸਜੀਵ/ਜੈਵ ਅੰਗ (Biotic Components) ਅਤੇ ਨਿਰਜੀਵਅਜੈਵ ਅੰਗ (Abiotic Components) ।
ਪ੍ਰਸ਼ਨ 3.
ਵਾਤਾਵਰਣ ਦੇ ਤਿੰਨ ਪਸਾਰ ਦੱਸੋ ।
ਉੱਤਰ-
ਭੌਤਿਕ ਵਾਤਾਵਰਣ, ਜੈਵਿਕ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ ।
ਪ੍ਰਸ਼ਨ 4.
ਸਵੈ ਪੋਸ਼ੀ/ਸਵੈ-ਆਹਾਰੀ (Autotrophs) ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਜੀਵ ਜਿਹੜੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ, ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਮੱਦਦ ਨਾਲ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਹ ਸਵੈਪੋਸ਼ੀ/ਸਵੈ-ਆਹਾਰੀ ਜੀਵ ਕਹਾਉਂਦੇ ਹਨ, ਜਿਵੇਂ ਸਾਰੇ ਹਰੇ ਪੌਦੇ ਆਦਿ । ਦੂਸਰੇ ਸ਼ਬਦਾਂ ਵਿੱਚ ਉਹ ਜੀਵ, ਜੋ ਆਪਣੇ ਆਪ ਨੂੰ ਜੀਵਤ ਰੱਖਣ ਲਈ ਲੋੜੀਂਦਾ ਭੋਜਨ ਤਿਆਰ ਕਰ ਸਕਦੇ ਹਨ, ਸਵੈਪੋਸ਼ੀ ਅਖਵਾਉਂਦੇ ਹਨ । ਉਦਾਹਰਨਾਂ ਵਿੱਚ ਸਾਰੇ ਹਰੇ ਪੌਦੇ ਅਤੇ ਕੁੱਝ ਬੈਕਟੀਰੀਆ ਸ਼ਾਮਲ ਹਨ ।
ਪ੍ਰਸ਼ਨ 5.
ਪਰ-ਆਹਾਰੀ (Heterotrophs) ਕਿਸ ਨੂੰ ਆਖਦੇ ਹਨ ?
ਉੱਤਰ-
ਉਹ ਜੀਵ ਜੋ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਸਵੈਆਹਾਰੀਆਂ ਜਾਂ ਦੂਸਰੇ ਜੀਵਾਂ ਉੱਪਰ ਆਪਣੀਆਂ ਭੋਜਨ ਸੰਬੰਧੀ ਲੋੜਾਂ ਦੀ ਪੂਰਤੀ ਲਈ ਨਿਰਭਰ ਕਰਦੇ ਹੋਣ, ਉਹਨਾਂ ਨੂੰ ਪਰ-ਆਹਾਰੀ (Heterotrophs) ਆਖਦੇ ਹਨ , ਜਿਵੇਂਉੱਲੀ, ਸ਼ੇਰ, ਪੰਛੀ ਆਦਿ। ਇਨ੍ਹਾਂ ਨੂੰ ਖਪਤਕਾਰ (Consumers) ਵੀ ਕਹਿੰਦੇ ਹਨ । ਉਦਾਹਰਨਾਂ ਵਿੱਚ ਸਾਰੇ ਜੀਵ-ਜੰਤੂ ਅਤੇ ਪੌਦੇ ਜੋ ਕਿ ਹਰੇ ਨਹੀਂ ਹਨ) ਸ਼ਾਮਲ ਹਨ ।
ਪ੍ਰਸ਼ਨ 6.
ਸਮਾਜਿਕ ਵਾਤਾਵਰਣ ਦੇ ਅੰਗਾਂ ਦਾ ਨਾਂ ਦੱਸੋ।
ਉੱਤਰ-
ਮਨੁੱਖ।
ਪ੍ਰਸ਼ਨ 7.
ਜੀਵ-ਮੰਡਲ (Biosphere) ਸੁਰੱਖਿਆ ਖੇਤਰ ਜਾਂ ਰਿਜ਼ਰਵ ਕੀ ਹੁੰਦੇ ਹਨ ?
ਉੱਤਰ-
ਉਹ ਸੁਰੱਖਿਅੰਤ ਖੇਤਰ ਜਿਸ ਵਿਚ ਮਨੁੱਖ ਦੇ ਦਖ਼ਲ ਉੱਪਰ ਪਾਬੰਦੀ ਨਹੀਂ ਹੁੰਦੀ ਹੈ।
ਪ੍ਰਸ਼ਨ 8.
ਸਾਡੇ ਵਾਤਾਵਰਣ ਦੇ ਪੰਜ ਤੱਤ ਕਿਹੜੇ ਹਨ ?
ਉੱਤਰ-
ਧਰਤੀ, ਜਲ, ਹਵਾ, ਊਰਜਾ ਅਤੇ ਪੁਲਾੜ
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1.
ਜੈਵਿਕ ਅਤੇ ਅਜੈਵਿਕ ਵਾਤਾਵਰਣੀ ਅੰਗਾਂ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ –
ਜੈਵ ਅੰਗ (Biotics) |’ ਅਜੈਵ ਅੰਗ (Abiotic) 1. ਵਾਤਾਵਰਣ ਦੇ ਸਜੀਵ ਅੰਗਾਂ ਨੂੰ ਜੈਵਿਕ | 1. ਵਾਤਾਵਰਣ ਦੇ ਨਿਰਜੀਵ ਅੰਗਾਂ ਨੂੰ, | • ਅੰਸ਼ ਕਿਹਾ ਜਾਂਦਾ ਹੈ।
ਅਜੈਵਿਕ ਅੰਸ਼ ਕਿਹਾ ਜਾਂਦਾ ਹੈ । 2. ਜਿਵੇਂ-ਉਤਪਾਦਕ ਪੌਦੇ), ਖ਼ਪਤਕਾਰ 2. ਜਿਵੇਂ-ਜਲਵਾਯੂ, ਊਰਜਾ, ਵਰਖਾ, (ਮਨੁੱਖ, ਜਾਨਵਰ) , ਅਤੇ ਨਿਖੇੜਕ ਸੌਰ ਵਿਕਿਰਨਾਂ, ਤਾਪਮਾਨ, ਹਵਾ, ਸੂਖ਼ਮ ਜੀਵ) ਆਦਿ।
ਮਿੱਟੀ, ਰੌਸ਼ਨੀ ਆਦਿ ।
ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਲਈ ਸਮਾਜਵਾਦੀ ਸਮਾਜ (Socialistic Society)ਚੰਗਾ ਕਿਉਂ ਹੁੰਦਾ ਹੈ ? |
ਉੱਤਰ-
ਵਾਤਾਵਰਣ ਦੀ ਸੁਰੱਖਿਆ ਲਈ ਸਮਾਜਵਾਦੀ ਸਮਾਜ (Socialistic Society) ਇਸ ਲਈ ਚੰਗਾ ਹੈ ਕਿਉਂਕਿ ਸਮਾਜਵਾਦੀ ਸਮੂਹ ਨੇ ਕੁਦਰਤੀ ਸਰੋਤਾਂ ਦੇ
ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਦੇ ਲੋੜ ਤੋਂ ਵੱਧ ਸ਼ੋਸ਼ਣ ਨੂੰ ਰੋਕਣ ਲਈ ਨਿਯਮ ਨਿਰਧਾਰਿਤ ਕੀਤੇ ਹਨ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਦੁਆਰਾ ਮਨੁੱਖ ਅਤੇ ਕੁਦਰਤ ਵਿਚਾਲੇ ਸੰਤੁਲਨ ਪੈਦਾ ਕੀਤਾ ਜਾ ਸਕਦਾ ਹੈ। ਸਮਾਜਵਾਦੀ ਢਾਂਚੇ ਦੇ ਲੋਕਾਂ ਨੂੰ ਕੁਦਰਤੀ ਸਾਧਨਾਂ ਦੇ ਲਾਭ ਅਤੇ ਹਾਨੀਆਂ ਦਾ ਅੰਦਾਜ਼ਾ ਹੁੰਦਾ ਹੈ ਅਤੇ ਉਹ ਇਹਨਾਂ ਦੀ ਵਰਤੋਂ ਅਤੇ ਕੁਵਰਤੋਂ ਪ੍ਰਤੀ ਵੱਧ ਸੁਚੇਤ ਹੁੰਦੇ ਹਨ ।
ਪ੍ਰਸ਼ਨ 3.
ਥਲ-ਮੰਡਲ (Hydrosphere) ਅਤੇ ਜਲ-ਮੰਡਲ (Lithosphere) ਵਿੱਚ ਕੀ ਅੰਤਰ ਹੈ ?
ਉੱਤਰ-
ਥਲ-ਮੰਡਲ (Lithosphere) ਤੋਂ ਭਾਵ ਧਰਤੀ ਦੀ ਸਤਾ ਦਾ ਉਪਰਲਾ ਹਿੱਸਾ ਹੈ ਜੋ ਜੀਵਾਂ, ਪੌਦਿਆਂ, ਸੂਖ਼ਮ ਜੀਵਾਂ ਆਦਿ ਦੇ ਵਿਕਾਸ ਲਈ ਖਣਿਜੀ ਤੱਤ ਅਤੇ ਮਿੱਟੀ ਪ੍ਰਦਾਨ ਕਰਦਾ ਹੈ।
ਜਲ-ਮੰਡਲ (Hydrosphere) ਵਿਚ ਧਰਤੀ ਦੀ ਸਤ੍ਹਾ ‘ਤੇ ਪਾਏ ਜਾਣ ਵਾਲੇ ਸਮੁੰਦਰ, ਝੀਲਾਂ, ਨਦੀਆਂ ਅਤੇ ਹੋਰ ਜਲ-ਸਰੋਤ ਸ਼ਾਮਿਲ ਹਨ। ਇਹਨਾਂ ਵਿਚ ਜਲੀ-ਜੀਵ ਅਤੇ ਜਲੀਪੌਦੇ ਵੀ ਸ਼ਾਮਿਲ ਹਨ।
ਪ੍ਰਸ਼ਨ 4.
ਸਿੱਧ ਕਰੋ ਕਿ , ਜੈਵਿਕ ਵਾਤਾਵਰਣ (Biological atmosphere) ਵਿੱਚ ਉਤਪਾਦਕ (Producers) ਸਭ ਤੋਂ ਮਹੱਤਵਪੂਰਨ ਹਨ।
ਉੱਤਰ-
ਉਤਪਾਦਕਾਂ ਵਿਚ ਹਰੇ ਪੌਦੇ, ਘਾਹ, ਝਾੜੀਆਂ, ਹਰੀ-ਕਾਈ, ਫਾਈਟੋ ਪਲੈਂਕਟਾਨ ਅਤੇ ਗੰਧਕ ਜੀਵਾਣੂ ਆਦਿ ਸ਼ਾਮਿਲ ਹਨ। ਉਤਪਾਦਕ ਪ੍ਰਕਾਸ਼ ਸੰਸ਼ਲੇਸ਼ਣ ਦੀ
ਕਿਰਿਆ ਰਾਹੀਂ ਕਾਰਬਨ ਡਾਈਆਕਸਾਈਡ ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ (Chlorophyll ਦੀ ਮੱਦਦ ਨਾਲ ਕਾਰਬਨੀ ਪਦਾਰਥਾਂ ਦਾ
ਨਿਰਮਾਣ ਕਰਦੇ ਹਨ। ਗੰਧਕ (Sulphur) ਜੀਵਾਣੁ ਆਪਣੇ ਕਾਰਬਨੀ ਭੋਜਨ ਦਾ ਨਿਰਮਾਣ ਰਸਾਇਣਿਕ ਕਿਰਿਆ ਦੁਆਰਾ ਕਰਦੇ ਹਨ। ਉਤਪਾਦਕ ਪੁਰੇ ਜੈਵਿਕ ਵਾਤਾਵਰਣ ਨੂੰ ਭੋਜਨ, ਆਸਰਾ ਅਤੇ ਆਕਸੀਜਨ ਦਿੰਦੇ ਹਨ। ਇਸ ਲਈ ਇਨ੍ਹਾਂ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਮੰਨਿਆ ਜਾਂਦਾ ਹੈ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਾਤਾਵਰਣ ਨੂੰ ਬਚਾਉਣ ਲਈ ਆਮ ਜਨਤਾ ਦੀ ਭੂਮਿਕਾ ਉੱਪਰ ਟਿੱਪਣੀ ਕਰੋ।
ਉੱਤਰ-
ਆਮ ਜਨਤਾ ਦੀ ਵਾਤਾਵਰਣ ਨੂੰ ਬਚਾਉਣ ਲਈ ਭੂਮਿਕਾ ਨੂੰ ਸਮਝਣ ਲਈ ਸਾਨੂੰ ਇਸ ਗੱਲ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਵਾਤਾਵਰਣ ਤੋਂ ਬਗੈਰ ਮਨੁੱਖ ਦੀ ਇਸ ਧਰਤੀ ਤੋਂ ਹੋਂਦ ਹੀ ਮੁੱਕ ਜਾਵੇਗੀ। ਜਿਸ ਕਰਕੇ ਲੋਕਾਂ ਵਿਚ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਜਾਗਰੂਕਤਾ ਹੋਣੀ ਚਾਹੀਦੀ ਹੈ। ਸੰਚਾਰ ਦੇ ਵੱਖ-ਵੱਖ ਸਾਧਨਾਂ ਅਤੇ ਅਵਲੋਚਨਾ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਣਾ ਚਾਹੀਦਾ ਹੈ। ਇਸ ਲਈ ਕੁਦਰਤੀ ਸੰਸਾਧਨਾਂ ਦੇ ਵਧ ਰਹੇ ਸ਼ੋਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਹੋਣ ਵਾਲੇ ਵਿਨਾਸ਼ ਤੋਂ ਬਚਣ ਲਈ ਪੋਸਟਰਾਂ, ਰੈਲੀਆਂ, ਨਾਟਕਾਂ, ਫਿਲਮਾਂ ਆਦਿ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸਮਝਦਾਰ ਅਤੇ ਅਸਰ ਰਸੂਖ ਵਾਲੇ ਲੋਕ ਵਾਤਾਵਰਣ ਸੁਧਾਰਣ ਲਈ ਗੰਭੀਰ ਰੂਚੀ ਦਿਖਾ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਨਾਲ ਲੋਕਾਂ ਨੂੰ ਵਾਤਾਵਰਣ ਦੇ ਅਪਘਟਨ ਦੇ ਕਾਰਨ ਸਮਝ ਵਿਚ ਆ ਜਾਣਗੇ ਅਤੇ ਲੋਕ ਇਹ ਵੀ ਸਮਝ ਜਾਣਗੇ ਕਿ ਤਕਨੀਕੀ ਵਿਕਾਸ ਵਾਤਾਵਰਣ ਦੇ ਸੁਧਾਰ ਦਾ ਸਹੀ ਵਿਕਲਪ ਨਹੀਂ ਹੈ। ਇਸ ਦੇ ਨਾਲ-ਨਾਲ ਵਾਤਾਵਰਣੀ ਸਮੱਸਿਆਵਾਂ ਦੇ ਸੁਧਾਰ ਲਈ ਵਰਤੇ ਜਾ ਸਕਣ ਵਾਲੇ ਤਰੀਕਿਆਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।
ਪ੍ਰਸ਼ਨ 2.
ਭੌਤਿਕ ਵਾਤਾਵਰਣ (Physical Environment ਦਾ ਵਿਸਤ੍ਰਿਤ ਵੇਰਵਾ ਦਿਓ। ‘ ‘
ਉੱਤਰ-
ਥਲ ਮੰਡਲ, ਵਾਯੂ ਮੰਡਲ ਅਤੇ ਜਲ ਮੰਡਲ ਭੌਤਿਕ ਵਾਤਾਵਰਣ (Physical Environment) ਦੇ ਤਿੰਨ ਅੰਸ਼ ਹਨ-
ਵਾਯੂਮੰਡਲ (Atmosphere)-ਇਹ ਜੀਵਨ ਰੱਖਿਅਕ ਗੈਸਾਂ ਦਾ ਇਕ ਗਿਲਾਫ਼ ਹੁੰਦਾ ਹੈ ਜੋ ਧਰਤੀ ਨੂੰ ਚਾਰੇ ਪਾਸੇ ਤੋਂ ਢੱਕੀ ਰੱਖਦਾ ਹੈ। ਇਸ ਵਿਚ O2, (ਆਕਸੀਜਨ ਗੈਸ ਹੁੰਦੀ ਹੈ ਜਿਸ ਤੋਂ ਬਿਨਾਂ ਜੀਵਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੈ। ਇਸਦਾ ਉਪਯੋਗ ਜੀਵਨ ਕਿਰਿਆਵਾਂ ਨੂੰ ਕਰਨ ਲਈ ਜ਼ਰੂਰੀ ਹੈ। ਇਸ ਵਿਚ CO2, ਵੀ ਪਾਈ ਜਾਂਦੀ ਹੈ ਜੋ ਪੌਦਿਆਂ ਲਈ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਾਸਤੇ ਬਹੁਤ ਜ਼ਰੂਰੀ ਹੈ। ਵਾਤਾਵਰਨ ਨੂੰ ਸ਼੍ਰੀਨ ਹਾਉਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਰੱਖ ਕੇ ਠੰਡਾ ਅਤੇ ਗਰਮ ਹੋਣ ਤੋਂ ਬਚਾਉਂਦਾ ਹੈ। ਇਸ ਵਿਚ O2, CO, ਤੋਂ ਇਲਾਵਾ ਜਲ ਵਾਸ਼ਪ, N2ਰ ਆਦਿ ਵੀ ਹੁੰਦੇ ਹਨ। |
ਜਲ-ਮੰਡਲ (Hydrosphere)-ਇਸ ਵਿਚ ਧਰਤੀ ਦੇ ਸਾਰੇ ਜਲ ਸਰੋਤ; ਜਿਵੇਂ ਸਮੁੰਦਰ, ਝੀਲਾਂ, ਨਦੀਆਂ ਆਦਿ ਸ਼ਾਮਿਲ ਹਨ। ਜਲ-ਮੰਡਲ ਸਾਰੇ ਜੀਵਾਂ ਦੀਆਂ ਸਰੀਰਕ, ਕਿਰਿਆਵਾਂ ਲਈ ਜਲ ਪ੍ਰਦਾਨ ਕਰਦਾ ਹੈ। ਇਸ ਦੇ ਕਾਰਨ ਹੀ ਵਾਤਾਵਰਣ ਦੀਆਂ ਤਾਪਮਾਨ ਸਥਿਤੀਆਂ ਵੀ ਔਸਤ ਪੱਧਰ ਤੇ ਹੀ ਰਹਿੰਦੀਆਂ ਹਨ।
ਥਲ-ਮੰਡਲ (Lithosphere)-ਇਸ ਦਾ ਅਰਥ ਹੈ ਧਰਤੀ ਦੀ ਸੜਾ। ਥਲ-ਮੰਡਲ ਵਿਚ ਪੌਦਿਆਂ, ਜੀਵ-ਜੰਤੂਆਂ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਖਣਿਜ ਤੱਤ ਅਤੇ ਮਿੱਟੀ ਮੌਜੂਦ ਹੁੰਦੀ ਹੈ। ਧਰਤੀ ਦੀਆਂ ਅਲੱਗ-ਅਲੱਗ ਥਾਂਵਾਂ ਅਤੇ ਹਾਲਤਾਂ, ਜੀਵਾਂ ਦੀ ਹੋਂਦ ਅਤੇ ਵਿਕਾਸ ਲਈ ਅਨੁਕੂਲ ਵਾਤਾਵਰਣ ਉਪਲੱਬਧ ਕਰਾਉਂਦੀਆਂ ਹਨ। |
ਪ੍ਰਸ਼ਨ 3.
ਤੁਸੀਂ ਇਸ ਗੱਲ ਦੀ ਕਿਵੇਂ ਵਿਆਖਿਆ ਕਰੋਗੇ ਕਿ ਵਾਤਾਵਰਣੀ ਸਰਗਰਮੀਆਂ ਵਿਚ ਮਨੁੱਖ ਇਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਹੈ।
ਉੱਤਰ-
ਮਨੁੱਖ, ਸਮਾਜ ਅਤੇ ਵਾਤਾਵਰਣ ਇਕ-ਦੂਸਰੇ ਨਾਲ ਸੰਬੰਧਿਤ ਹਨ। ਸਭਿਆਚਾਰਕ . ਦੇ ਅੰਸ਼, ਕੁਦਰਤੀ ਅੰਸ਼ਾਂ ਨੂੰ ਪ੍ਰਭਾਵਿਤ ਕਰਦੇ ਹਨ। ਸਾਡਾ ਵਾਤਾਵਰਣ, ਸਾਡੀਆਂ ਸਮਾਜਿਕ ਲੋੜਾਂ ਅਤੇ ਸਮਾਜਿਕ ਕਿਰਿਆਵਾਂ ਤੇ ਨਿਰਭਰ ਕਰਦਾ ਹੈ; ਜਿਵੇਂ-ਖੇਤੀਬਾੜੀ ਇਕ ਸਮਾਜਿਕ ਕਿਰਿਆ ਹੈ ਪਰ ਇਸ ਕਿਰਿਆ ਵਿਚ ਕੁਦਰਤ ਦੇ ਬਹੁਤ ਸਾਰੇ ਅੰਸ਼ ਲੋੜੀਂਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ, ਜਿਵੇਂ- ਸਾਨੂੰ ਖੇਤੀ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਜਿਸਨੂੰ ਪੂਰਾ ਕਰਨ ਲਈ ਨਹਿਰਾਂ ਦਾ ਨਿਰਮਾਣ ਕਰਨਾ ਪੈਂਦਾ ਹੈ। ਜਲ ਸੰਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿਗਦਾ ਜਾ ਰਿਹਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਦੀ ਬਣਤਰ ਬਦਲਦੀ ਰਹਿੰਦੀ ਹੈ। ਉਦਯੋਗਾਂ ਕਾਰਨ ਵੀ ਵਾਤਾਵਰਣ ਦੇ ਵੱਖ-ਵੱਖ ਅੰਸ਼ ਜਿਵੇਂ ਜਲ, ਮਿੱਟੀ ਅਤੇ ਹਵਾ ਪ੍ਰਭਾਵਿਤ ਹੋ ਰਹੇ ਹਨ।
ਇਸ ਤਰ੍ਹਾਂ ਸਮਾਜਿਕ ਕਿਰਿਆਵਾਂ ਨਾਲ ਵਾਤਾਵਰਣ ਉੱਪਰ ਬੜਾ ਪ੍ਰਭਾਵ ਪੈਂਦਾ ਹੈ। ਸਮਾਜ ਤੇ ਮਨੁੱਖ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਵਿਚ ਹਿੱਸਾ ਪਾ ਰਹੇ ਹਨ, ਪਰ ਇਹਨਾਂ ਕਾਰਨ ਵਾਤਾਵਰਣ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਮਾਜਿਕ ਗਤੀਵਿਧੀਆਂ, ਭੌਤਿਕ ਅਤੇ ਜੈਵਿਕ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਵੱਧ ਰਿਹਾ ਹੈ। ਇਸ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਦੇ ਹਰੇਕ ਪ੍ਰਾਣੀ ਦਾ ਇਹ ਫਰਜ਼ ਬਣਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸੁਰੱਖਿਅਤ ਕਰੇ। ਆਮ ਜਨਤਾ ਦੇ ਸਹਿਯੋਗ ਨਾਲ ਹੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮਾਂ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜੇਕਰ ਮਨੁੱਖ ਵਾਤਾਵਰਣੀ ਸਰਗਰਮੀਆਂ ਵਿੱਚ ਇਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਦੀ ਭੂਮਿਕਾ ਅਦਾ ਕਰੇ ਤਾਂ ਹੀ ਵਾਤਾਵਰਣ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 4.
ਜੈਵਿਕ ਵਾਤਾਵਰਣ (Biological Atmosphere) ’ਤੇ ਸੰਖੇਪ ਨੋਟ ਲਿਖੋ।
ਉੱਤਰ-
ਇਸ ਵਾਤਾਵਰਣ ਵਿਚ ਹਰ ਤਰ੍ਹਾਂ ਦੇ ਜੀਵ ਸ਼ਾਮਿਲ ਹਨ। ਇਹਨਾਂ ਨੂੰ ਖੁਰਾਕੀ ਸੰਬੰਧਾਂ ਦੇ ਆਧਾਰ ‘ਤੇ ਉਤਪਾਦਕ, ਖ਼ਪਤਕਾਰ ਅਤੇ ਨਿਖੇੜਕਾਂ ਵਿਚ ਵੰਡ ਦਿੱਤਾ ਜਾਂਦਾ ਹੈ।
ਉਤਪਾਦਕ (Producers)-ਉਤਪਾਦਕਾਂ ਵਿਚ ਹਰੇ ਪੌਦੇ, ਘਾਹ, ਝਾੜੀਆਂ, ਹਰੀਕਾਈ, ਫਾਈਟੋ ਪਲੈਂਕਟਾਨ ਅਤੇ ਗੰਧਕ ਜੀਵਾਣੁ ਆਦਿ ਸ਼ਾਮਿਲ ਹਨ। ਉਤਪਾਦਕ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਰਾਹੀਂ CO2, ਅਤੇ ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਮੱਦਦ ਨਾਲ ਕਾਰਬਨੀ ਪਦਾਰਥਾਂ ਦਾ ਨਿਰਮਾਣ ਕਰਦੇ ਹਨ। ਗੰਧਕ ਜੀਵਾਣੂ ਆਪਣੇ ਕਾਰਬਨੀ ਭੋਜਨ ਦਾ ਨਿਰਮਾਣ ਰਸਾਇਣਿਕ ਊਰਜਾ ਦੁਆਰਾ ਕਰਦੇ ਹਨ। ਉਤਪਾਦਕ ਪੂਰੇ ਜੈਵਿਕ ਵਾਤਾਵਰਣ ਨੂੰ ਭੋਜਨ, ਆਸਰਾ ਅਤੇ ਆਕਸੀਜਨ ਦਿੰਦੇ ਹਨ। ਇਸ ਲਈ ਉਤਪਾਦਕਾਂ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਮੰਨਿਆ ਜਾਂਦਾ ਹੈ।
ਖ਼ਪਤਕਾਰ (Consumers)-ਮਨੁੱਖ ਸਹਿਤ ਸਾਰੇ ਜੀਵ ਖਪਤਕਾਰ ਵਰਗ ਵਿਚੋਂ ਹਨ, ਕਿਉਂਕਿ ਉਹ ਆਪਣਾ ਭੋਜਨ ਖ਼ੁਦ ਸੰਸ਼ਲੇਸ਼ਿਤ ਨਹੀਂ ਕਰ ਸਕਦੇ। ਭੋਜਨ ਦੇ ਆਧਾਰ ਤੇ ਖਪਤਕਾਰਾਂ ਨੂੰ ਹੇਠ ਲਿਖੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ ,
- ਪਹਿਲੇ ਦਰਜੇ ਦੇ ਖ਼ਪਤਕਾਰ (Primary Consumer)
- ਦੂਸਰੇ ਦਰਜੇ ਦੇ ਖ਼ਪਤਕਾਰ (Secondary Consumer)
- ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumer)
- ਚੌਥੇ ਦਰਜੇ ਦੇ ਖ਼ਪਤਕਾਰ (Quatenary Consumer |
ਨਿਖੇੜਕ (Decomposers)-ਉਹ ਸੂਖ਼ਮ ਜੀਵ, ਜਿਹੜੇ ਮਰੇ ਹੋਏ ਜਾਨਵਰਾਂ ਅਤੇ ਪੌਦਿਆਂ ਆਦਿ ਦੇ ਅਵਸ਼ੇਸ਼ਾਂ ਨੂੰ ਐਂਜਾਇਮਾਂ ਦਾ ਰਿਸਾਅ ਕਰਕੇ ਅਪਘਟਿਤ ਕਰਦੇ ਹਨ ਅਤੇ ਅਪਘਟਨ ਦੌਰਾਨ ਬਹੁਤ ਸਾਰੇ ਕਾਰਬਨੀ ਤੱਤ, ਗੈਸਾਂ ਅਤੇ ਅਕਾਰਬਨੀ ਤੱਤ ਪੈਦਾ ਕਰਦੇ ਹਨ, ਨੂੰ ਨਿਖੇੜਕ ਕਿਹਾ ਜਾਂਦਾ ਹੈ ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਡਾਊਨ (Down) ਦੇ ‘ਸਮੱਸਿਆ ਧਿਆਨ ਚੱਕਰ ਦੇ ਪੰਜ ਪੜਾਵਾਂ ਬਾਰੇ ਚਰਚਾ ਕਰੋ ।
ਉੱਤਰ-
ਡਾਊਨ ਦੇ ‘ਸਮੱਸਿਆ ਧਿਆਨ ਚੱਕਰ’ (Issue Attention Cycle) ਅਨੁਸਾਰ, ਜਨਤਾ ਦੀ ਰੁਚੀ ਨੂੰ ਬਦਲਣ ਲਈ ਪੰਜ ਪੜਾਵਾਂ ਵਾਲਾ ਚੱਕਰ ਪੂਰਾ ਕਰਨਾ ਪੈਂਦਾ ਹੈ।
ਇਸ ਚੱਕਰ, ਦੇ ਪੰਜ ਪੜਾਅ ਅੱਗੇ ਲਿਖੇ ਹਨ –
- ਪਹਿਲਾ ਪੜਾਅ (First State)-ਇਹ ਉਹ ਪੜਾਅ ਹੈ ਜਿਸ ਵਿਚ ਲੋਕਾਂ ਵਿਚ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਜਾਗਰੂਕਤਾ ਨਹੀਂ ਹੁੰਦੀ ਹੈ।
- ਦੂਸਰਾ ਪੜਾਅ (Second Stage-ਇਸ ਪੜਾਅ ਵਿਚ ਸੰਚਾਰ ਦੇ ਵੱਖ-ਵੱਖ ਸਾਧਨਾਂ ਅਤੇ ਅਵਲੋਕਨਾਂ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ। ਇਸ ਵਿਚ ਕੁਦਰਤੀ ਸੰਸਾਧਨਾਂ ਦੇ ਵਧ ਰਹੇ ਸ਼ੋਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਹੋਣ ਵਾਲੇ ਪਤਨ ਤੋਂ ਬਚਣ ਲਈ ਪੋਸਟਰਾਂ, ਰੈਲੀਆਂ, ਨਾਟਕਾਂ, ਫਿਲਮਾਂ ਆਦਿ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
- ਤੀਸਰਾ ਪੜਾਅ (Third Stageਇਸ ਪੜਾਅ ਵਿਚ ਲੋਕ ਵਾਤਾਵਰਣ ਸੁਧਾਰਨ ਲਈ ਗੰਭੀਰ ਰੂਚੀ ਦਿਖਾਉਂਦੇ ਹਨ ਅਤੇ ਆਪਣਾ ਯੋਗਦਾਨ ਵੀ ਦਿੰਦੇ ਹਨ। ਇਸ ਵਿਚ ਲੋਕਾਂ ਨੂੰ ਵਾਤਾਵਰਣ ਦੇ ਅਪਘਟਨ ਦੇ ਕਾਰਨ ਸਮਝ ਵਿਚ ਆ ਜਾਂਦੇ ਹਨ ਅਤੇ ਲੋਕ ਇਹ ਵੀ ਸਮਝ ਜਾਂਦੇ ਹਨ ਕਿ ਤਕਨੀਕੀਵਿਕਾਸ ਵਾਤਾਵਰਣ ਦੇ ਸੁਧਾਰ ਦਾ ਸਹੀ ਵਿਕਲਪ ਨਹੀਂ ਹੈ। ਇਸ ਵਿਚ ਵਾਤਾਵਰਣੀ ਸਮੱਸਿਆਵਾਂ ਦੇ ਸੁਧਾਰ ਲਈ ਵਰਤੇ ਜਾ ਸਕਣ ਵਾਲੇ ਤਰੀਕਿਆਂ ਦੀ ਚੋਣ ਕੀਤੀ ਜਾਂਦੀ ਹੈ।
4. ਚੌਥਾ ਪੜਾਅ (Fourth Stage-ਇਸ ਪੜਾਅ ਵਿਚ ਲੋਕਾਂ ਦੀ ਵਾਤਾਵਰਣ ਸੁਧਾਰ ਸੰਬੰਧੀ ਰੁਚੀ ਵਿਚ ਕੰਮੀ ਆਉਣ ਲਗਦੀ ਹੈ। ਇਸ ਕਮੀ ਦੇ ਦੋ ਕਾਰਨ ਹਨ –
- ਵਾਤਾਵਰਣ ਦੀਆਂ ਸਮੱਸਿਆਵਾਂ ਦੇ ਸੁਧਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਉਦਾਸੀਨ (Neutral) ਰਵੱਈਆ ਅਤੇ ਸਹਿਯੋਗ ਨਾ ਦੇਣ ਕਾਰਨ, ਲੋਕਾਂ ਨੂੰ ਵਾਤਾਵਰਣ ਸੁਧਾਰ ਪ੍ਰੋਗਰਾਮ ਲਾਗੂ ਕਰਨ ਵਿਚ ਔਖ ਹੁੰਦੀ ਹੈ।
- ਵਾਤਾਵਰਣ ਸੁਧਾਰ ਵਿਚ ਆਉਣ ਵਾਲੀ ਵਾਧੂ ਲਾਗਤ ਵੀ ਉਹਨਾਂ ਦੀ ਰੁਚੀ ਨੂੰ ਘਟਾਉਂਦੀ ਹੈ।
5. ਪੰਜਵਾਂ ਪੜਾਅ (Fifth Stage-ਇਹ ਅੰਤਿਮ ਪੜਾਅ ਹੈ ਜਿਸ ਵਿਚ ਜਨਤਾ ਦੀ ਰੁਚੀ ਸਮੇਂ-ਸਮੇਂ ਤੇ ਬਦਲਦੀ ਹੈ। ਕਦੀ ਇਹ ਘੱਟ ਹੁੰਦੀ ਹੈ ਤੇ ਕਦੀ ਇਹ ਫਿਰ ਵੱਧ ਜਾਂਦੀ ਹੈ। ਅੱਜ ਦੇ ‘ਸਮੱਸਿਆ ਧਿਆਨ ਚੱਕਰ (Issue Attention Cycle) ਦੀ ਸਥਿਤੀ ਡਾਉਨ ਦੇ ਅਨੁਸਾਰ ਵਿਚਕਾਰਲੀ ਹੈ।
ਪ੍ਰਸ਼ਨ 2.
ਭਾਰਤ ਦੇ ਅਤੀਤ ਤੇ ਅਜੋਕੇ ਰੀਤੀ-ਰਿਵਾਜਾਂ ਅਤੇ ਸਭਿਆਚਾਰ ਦਾ ਸੰਖੇਪ ਵੇਰਵਾ ਦਿਓ। ਤੁਹਾਡੀ ਸੋਚ ਅਨੁਸਾਰ ਕਿਹੜਾ ਜ਼ਿਆਦਾ ਚੰਗਾ ਹੈ ?
ਉੱਤਰ-
ਭਾਰਤੀ ਸਮਾਜ ਵਿਚ ਕੁਦਰਤ ਅਤੇ ਵਾਤਾਵਰਣ ਲਈ ਗੰਭੀਰ ਚੇਤਨਾ ਅਤੇ ਸ਼ਰਧਾ ਦੇਖਣ ਨੂੰ ਮਿਲਦੀ ਹੈ। ਮਨੁੱਖੀ ਸੰਸਕ੍ਰਿਤੀ ਅਤੇ ਵਾਤਾਵਰਣ ਇੱਕ ਸੰਤੁਲਿਤ ਕਿਰਿਆ ਦੁਆਰਾ ਆਪਸ ਵਿਚ ਜੁੜੇ ਹੋਏ ਹਨ। ਭਾਰਤ ਦੇ ਪੁਰਾਤਨ ਅਤੇ ਅਜੋਕੇ ਸਭਿਆਚਾਰ ਅਤੇ ਸੱਭਿਅਤਾ ਦਾ ਵਾਤਾਵਰਣ ਨਾਲ ਸੰਬੰਧ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ –
1. ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ (Past Customs and Cultuersਭਾਰਤ ਦੇ ਪੁਰਾਤਨ ਸਭਿਆਚਾਰ ਵਿਚ ਵਾਤਾਵਰਣ ਦੇ ਪ੍ਰਤੀ ਆਦਰ ਸਾਡੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਵਿਚ ਝਲਕਦਾ ਹੈ। ਪੁਰਾਤਨ ਭਾਰਤੀ ਸਭਿਆਚਾਰ ਕੁਦਰਤ ਤੇ ਆਧਾਰਿਤ ਸੀ। ਪੁਰਾਤਨ ਗਿਆਨੀ ਅਤੇ ਵੇਦ ਸ਼ਾਸਤਰੀਆਂ ਨੇ ਵੀ ਕੁਦਰਤ ਨੂੰ ਬਹੁਤ ਮਹੱਤਵਪੂਰਨ ਅਤੇ ਪਵਿੱਤਰ ਮੰਨਿਆ ਹੈ। ਰਿਗਵੇਦ ਵਿਚ ਵੀ ਕੁਦਰਤ ਦੇ ਪੰਜ ਤੱਤਾਂ (ਧਰਤੀ, ਜਲ, ਵਾਯੂ, ਉਰਜਾ ਅਤੇ ਪੁਲਾੜ ਨੂੰ ਉਦਾਹਰਣਾਂ ਸਹਿਤ ਸਪੱਸ਼ਟ ਕੀਤਾ ਗਿਆ ਹੈ। ਅਤੀਤ ਦੀਆਂ । ਪਰੰਪਰਾਵਾਂ ਵਿਚ ਮਨੁੱਖ ਦੀ ਸੰਪੰਨਤਾ ਦੇ ਲਈ ਇਹਨਾਂ ਤੱਤਾਂ ਦਾ ਸੁਰੱਖਿਅਣ ਅਤੇ ਉਪਯੋਗ ਦੀ ਵਿਵਸਥਾ ਕੀਤੀ ਗਈ ਸੀ। ਸਾਡੇ ਦੇਸ਼ ਵਿਚ ਦਰੱਖ਼ਤਾਂ ਨੂੰ ਕੱਟਣਾ ਮਨ੍ਹਾਂ ਸੀ ਕਿਉਂਕਿ ਲੋਕ ਇਹਨਾਂ ਦੀ ਪੂਜਾ ਕਰਦੇ ਸਨ।
ਭਾਰਤੀ ਦਾਰਸ਼ਨਿਕਾਂ ਦੇ ਵਿਚਾਰਾਂ ਅਨੁਸਾਰ ਮਨੁੱਖ ਅਤੇ ਬਾਕੀ ਸਾਰੇ ਜੀਵ ਵੀ ਇਕ ਹੀ ਪਰਮਾਤਮਾ ਨੇ ਬਣਾਏ ਹਨ ਅਤੇ ਸਾਰੇ ਇਕ ਤਰ੍ਹਾਂ ਦੇ ਤੱਤਾਂ ਤੋਂ ਬਣੇ ਹਨ। ਇਸ ਲਈ ਸਭ ਵਿਚ ਇਕ ਆਦਰ ਅਤੇ ਦਇਆ ਦਾ ਸੰਬੰਧ ਹੈ। ਭਾਰਤੀਆਂ ਦੇ ਵਿਚਾਰ ਅਨੁਸਾਰ ਕੋਈ ਵੀ ਵਸਤੂ ਨਿਰਜੀਵ ਨਹੀਂ ਹੈ । ਇਹ ਜੀਵਨ ਪ੍ਰਣਾਲੀ ਹੈ ਜਿਸ ਵਿਚ ਮਨੁੱਖ ਦੁਸਰੀਆਂ ਜਾਤੀਆਂ ਵਾਂਗ ਇਕ ਅੰਗ ਹੈ।
ਸਾਡੇ ਪੁਰਾਣੇ ਵੇਦ, ਉਪਨਿਸ਼ਦ ਅਤੇ ਪੁਰਾਨ ਆਦਿ ਮਨੁੱਖ ਨੂੰ ਪਰਿਸਥਿਕੀ ਅਤੇ ਵਾਤਾਵਰਣ ਸੰਹਿਤਾ ਦਾ ਉਪਦੇਸ਼ ਦਿੰਦੇ ਹਨ। ਸ਼ਾਸਤਰਾਂ ਵਿਚ ਅੱਗ, ਪਾਣੀ ਅਤੇ ਹਵਾ ਨੂੰ ਦੇਵਤਾ ਅਤੇ ਧਰਤੀ ਨੂੰ ਦੇਵੀ ਮਾਂ ਦਾ ਦਰਜਾ ਦਿੱਤਾ ਗਿਆ ਹੈ। ਅਸਮਾਨ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪੁਰਾਤਨ ਸਭਿਆਚਾਰ ਵਿਚ ਮਨੁੱਖ ਦੀ ਸੰਪੰਨਤਾ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਪ੍ਰਬੰਧ ਵੀ ਕੀਤੇ ਗਏ। ਉਪਨਿਸ਼ਦਾਂ ਰਾਹੀਂ ਕੁਦਰਤੀ ਸਾਧਨਾਂ ਦੀ ਵਰਤੋਂ ਤੇ ਰੋਕ ਲਗਾਉਣ ਦੇ ਵਿਸ਼ੇ ਨੂੰ ਵੀ ਸਮਝਾਇਆ ਗਿਆ ਹੈ। ਈਸ਼ਾ ਉਪਨਿਸ਼ਦ (Isha Upnished) ਅਨੁਸਾਰ ““ਇਹ ਸਾਰਾ ਸੰਸਾਰ ਤੇ ਇਸ ਦੀਆਂ ਪ੍ਰਜਾਤੀਆਂ ਸਾਰੇ ਇਕ ਹੀ ਪ੍ਰਮਾਤਮਾ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਕੋਈ ਪ੍ਰਜਾਤੀ ਦੂਸਰੀ ਪ੍ਰਜਾਤੀ ਦਾ ਦਮਨ ਨਾ ਕਰੇ।”
2. ਅਜੋਕੇ ਰੀਤੀ-ਰਿਵਾਜ ਅਤੇ ਸਭਿਆਚਾਰ (Present Customs and Culturesਅਜੋਕੇ ਸਭਿਆਚਾਰ ਅਤੇ ਅਜੋਕੀ ਸੱਭਿਅਤਾ ਦਾ ਵੀ ਵਾਤਾਵਰਣ ਦੇ ਨਾਲ ਅਟੁੱਟ ਸੰਬੰਧ ਹੈ। ਅੱਜ ਵੀ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਬੋਲਚਾਲ ਆਦਿ ਵਾਤਾਵਰਣ ਦੀਆਂ ਹਾਲਤਾਂ ਤੇ ਨਿਰਭਰ ਕਰਦਾ ਹੈ।
ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਕਾਹਵਾ ਪੀਂਦੇ ਹਨ, ਫਿਰਨ ਪਹਿਨਦੇ ਹਨ ਅਤੇ ਕਾਂਗੜੀ ਦਾ ਉਪਯੋਗ ਕਰਦੇ ਹਨ। ਦੂਸਰੇ ਪਾਸੇ ਰਾਜਸਥਾਨ ਦੇ ਲੋਕ ਮਨੁੱਖ) ਗਰਮੀ ਤੋਂ ਬਚਣ ਲਈ ਲੰਬੀ ਪਗੜੀ, ਵੱਡੀਆਂ-ਵੱਡੀਆਂ ਮੁੱਛਾਂ ਅਤੇ ਔਰਤਾਂ ਲੰਬੇ ਘੁੰਡ ਕੱਢ ਕੇ ਰੱਖਦੇ ਹਨ। ਨਾਲ ਹੀ ਦੱਖਣ ਭਾਰਤ ਦੋ ਲੋਕ ਗਰਮੀ ਅਤੇ ਹੁੰਮਸ ਭਰੇ ਵਾਤਾਵਰਣ ਵਿਚ ਰਹਿਣ ਲਈ ਸੂਤੀ ਕੱਪੜਿਆਂ ਦੀ ਵਰਤੋਂ ਕਰਦੇ ਹਨ ਅਤੇ ਨਾਲ ਇਕ ਅੰਗਵਸਤਰ ਆਪਣੇ ਮੋਢੇ ਤੇ ਰੱਖਦੇ ਹਨ।
ਹਰ ਵਿਅਕਤੀ ਦੀ ਭਾਸ਼ਾ, ਖਾਣ-ਪੀਣ ਦੀਆਂ ਆਦਤਾਂ ਵਿਚ ਸੱਭਿਅਤਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਦੋਨਾਂ ਸੱਭਿਅਤਾਵਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਵਾਤਾਵਰਣ ਸੁਰੱਖਿਅਣ ਲਈ ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ ਹੀ ਸਹੀ ਸਨ ਕਿਉਂਕਿ ਪੁਰਾਤਨ ਲੋਕ ਕੁਦਰਤੀ ਸੰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਸਨ ਅਤੇ ਉਸਦੇ ਸੁਰੱਖਿਅਣ ਅਤੇ ਸੰਭਾਲ ਤੇ ਜ਼ੋਰ ਦਿੰਦੇ ਸਨ।
ਪਰ ਅਜੋਕੇ ਭਾਰਤ ਵਿਚ ਵੱਧਦੀ ਹੋਈ ਆਬਾਦੀ ਅਤੇ ਉਦਯੋਗਿਕ ਵਿਕਾਸ ਨੇ ਕੁਦਰਤੀ ਸੰਸਾਧਨਾਂ ਦੀ ਬੇਲੋੜੀ ਵਰਤੋਂ ਨੂੰ ਵਧਾ ਦਿੱਤਾ ਹੈ । ਜਿੱਥੇ ਲੋਕ ਪੁਰਾਣੇ ਸਮੇਂ ਵਿਚ ਦਰੱਖ਼ਤਾਂ ਨੂੰ ਪੂਜਦੇ ਸਨ, ਅਜੋਕੇ ਯੁੱਗ ਵਿਚ ਲੋੜਾਂ ਦੀ ਪੂਰਤੀ ਲਈ · ਅੰਨੇਵਾਹ ਦਰੱਖ਼ਤਾਂ ਨੂੰ ਕੱਟਿਆ ਜਾ ਰਿਹਾ ਹੈ। ਅੱਜ ਸਾਨੂੰ ਲੋੜ ਹੈ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਾਤਾਵਰਣ ਸੰਬੰਧੀ ਨਵੀਆਂ ਨੀਤੀਆਂ ਅਤੇ ਨਿਯਮ ਲਾਗੂ ਕਰਨ ਦੀ, ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ।