PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Punjab State Board PSEB 11th Class Environmental Education Book Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Environmental Education Guide for Class 11 PSEB ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹਿਰੀਕਰਨ (Urbanisation) ਕੀ ਹੈ ?
ਉੱਤਰ-
ਸ਼ਹਿਰੀਕਰਨ ਉਹ ਕ੍ਰਿਆ ਹੈ ਜਿਸਦੇ ਰਾਹੀਂ ਜ਼ਿਆਦਾ ਸੰਖਿਆ ਵਿਚ ਲੋਕ ਪੂਰਨ ਰੂਪ ਵਿਚ ਸ਼ਹਿਰਾਂ ਵਿਚ ਵਸ ਜਾਂਦੇ ਹਨ ।

ਪ੍ਰਸ਼ਨ 2.
ਗੰਦੀਆਂ ਬਸਤੀਆਂ (Slums) ਕੀ ਹਨ ?
ਉੱਤਰ-
ਗਰੀਬ ਲੋਕਾਂ ਦੁਆਰਾ ਸ਼ਹਿਰਾਂ ਅਤੇ ਪਿੰਡਾਂ ਦੇ ਚਾਰੇ ਪਾਸੇ ਖ਼ਾਲੀ ਸਥਾਨਾਂ ‘ਤੇ ਝੌਪੜੀਆਂ ਅਤੇ ਝੁੱਗੀਆਂ ਦੇ ਨਿਰਮਾਣ ਦੇ ਦੁਆਰਾ ਵਸਾਈਆਂ ਗਈਆਂ ਬਸਤੀਆਂ ਨੂੰ ਗੰਦੀਆਂ ਬਸਤੀਆਂ ਕਹਿੰਦੇ ਹਨ ।

ਪ੍ਰਸ਼ਨ 3.
ਭੂਮੀਗਤ ਪਾਣੀ (Underground water) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜ਼ਮੀਨ ਦੇ ਹੇਠਾਂ ਤਰੇੜਾਂ ਵਿਚ ਜਮਾਂ ਪਾਣੀ ਨੂੰ ਭੂਮੀਗਤ ਪਾਣੀ ਕਹਿੰਦੇ ਹਨ ।

ਪ੍ਰਸ਼ਨ 4.
ਫਸਲ ਚੱਕਰ (Rotation of Crops) ਤੋਂ ਕੀ ਭਾਵ ਹੈ ?
ਉੱਤਰ-
ਇੱਕ ਖੇਤ ਵਿਚ ਫਸਲਾਂ ਨੂੰ ਲਗਾਤਾਰ ਬਦਲ-ਬਦਲ ਕੇ ਲਗਾਉਣ ਦੀ ਪ੍ਰਕਿਰਿਆ ਨੂੰ ਫਸਲ ਚੱਕਰ ਕਹਿੰਦੇ ਹਨ ।

ਪ੍ਰਸ਼ਨ 5.
ਧੁਆਂਖੀ-ਧੁੰਦ ਜਾਂ ਧੁੰਦ-ਧੂੰਆਂ ਜਾਂ ਸਮੋਗ (Smog) ਕੀ ਹੈ ?
ਉੱਤਰ-
ਆਵਾਜਾਈ ਦੇ ਸਾਧਨਾਂ ਦੇ ਚੱਲਣ ਨਾਲ ਨਾਈਟਰੋਜਨ ਆਕਸਾਈਡ ਨਿਕਲਦੀ ਹੈ । ਸੂਰਜ ਦੇ ਪ੍ਰਕਾਸ਼ ਦੀ ਉਪਸਥਿਤੀ ਵਿਚ ਹਵਾ ਦੇ ਕਣਾਂ ਵਿਚ ਇਸ ਦੇ ਮਿਲਣ ਨਾਲ ਜੋ ਧੂੰਆਂ ਪੈਦਾ ਹੁੰਦਾ ਹੈ ਉਸ ਨੂੰ ਧੁਆਂਖੀ-ਧੁੰਦ/ਧੁੰਦ-ਧੂੰਆਂ ਕਹਿੰਦੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 6.
ਗਰੀਨ ਹਾਊਸ ਪ੍ਰਭਾਵ (Green House Effect) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਪੈਦਾ ਹੁੰਦਾ ਹੈ ।

ਪ੍ਰਸ਼ਨ 7.
ਸਮੁੰਦਰ ਤੋਂ ਪ੍ਰਾਪਤ ਹੋਣ ਵਾਲੇ ਖਣਿਜਾਂ ਦੇ ਨਾਮ ਲਿਖੋ ।
ਉੱਤਰ-
ਸਮੁੰਦਰ ਵਿਚੋਂ ਆਇਓਡੀਨ ਅਤੇ ਪੈਟਰੋਲੀਅਮ ਆਦਿ ਖਣਿਜ ਪ੍ਰਾਪਤ ਹੁੰਦੇ ਹਨ |

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪ੍ਰਵਾਸ (Migration) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਆਬਾਦੀ ਦੇ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਸਥਾਨਾਂਤਰਨ ਨੂੰ ਪ੍ਰਵਾਸ ਕਹਿੰਦੇ ਹਨ । ਜ਼ਿਆਦਾਤਰ ਸ਼ਹਿਰੀ ਇਲਾਕਿਆਂ ਵਿਚ ਜ਼ਿਆਦਾ ਲੋਕਾਂ ਦਾ ਮੂਲ ਸਥਾਨ ਸ਼ਹਿਰ ਨਹੀਂ ਹੈ । ਪੇਂਡੂ ਇਲਾਕਿਆਂ ਤੋਂ ਲੋਕ ਸ਼ਹਿਰਾਂ ਵਿਚ ਰੁਜ਼ਗਾਰ, ਵਪਾਰ, ਸਿੱਖਿਆ ਆਦਿ ਪ੍ਰਾਪਤ ਕਰਨ ਜਾਂਦੇ ਹਨ | ਪ੍ਰਵਾਸ ਦੇ ਕਾਰਨ ਸ਼ਹਿਰੀ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਵਿਚੋਂ ਪ੍ਰਮੁੱਖ ਹਨ –

  • ਰਹਿਣ ਦੀ ਸਮੱਸਿਆ ।
  • ਪ੍ਰਦੂਸ਼ਣ ਦੀ ਸਮੱਸਿਆ
  • ਵਸੋਂ ਵਿਚ ਵਾਧਾ
  • ਖੇਤੀ ਯੋਗ ਭੂਮੀ ਤੇ ਦਬਾਉ
  • ਕੂੜੇ-ਕਰਕਟ ਵਿਚ ਵਾਧਾ
  • ਗੰਦੀਆਂ ਬਸਤੀਆਂ ਦਾ ਵਿਕਾਸ ॥

ਪ੍ਰਸ਼ਨ 2.
ਚਲਦੀ-ਫਿਰਦੀ ਵਸੋਂ (Floating Population) ਕਿਸ ਨੂੰ ਆਖਦੇ ਹਨ ?
ਉੱਤਰ-
ਚਲਦੀ-ਫਿਰਦੀ ਵਸੋਂ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਹਰ ਰੋਜ਼ ਰੋਜ਼ੀ-ਰੋਟੀ ਕਮਾਉਣ ਲਈ ਇਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦੇ ਹਨ । ਅਜਿਹੇ ਲੋਕ ਜਿੱਥੇ ਕੰਮ ਕਰਦੇ ਹਨ ਉੱਥੇ ਨਹੀਂ ਰਹਿੰਦੇ ਬਲਕਿ ਹਰ ਰੋਜ਼ ਆਪਣੇ ਘਰੇਲੂ ਸਥਾਨ ਤੋਂ ਕੰਮ ਕਰਨ ਵਾਲੇ ਸਥਾਨ ‘ਤੇ ਜਾਂਦੇ ਹਨ | ਚਲਦੀ-ਫਿਰਦੀ ਵਸੋਂ ਵਿਚ ਜ਼ਿਆਦਾਤਰ ਮੱਧ-ਵਰਗ ਦੇ ਲੋਕ ਆਉਂਦੇ ਹਨ । ਇਹ ਲੋਕ ਆਪਣੇ ਕੰਮ ਕਰਨ ਵਾਲੇ ਸਥਾਨ ‘ਤੇ ਜਾਣ ਲਈ ਬੱਸ ਅਤੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹਨ।

ਪ੍ਰਸ਼ਨ 3.
ਲੋਕ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ ? ਕਾਰਨ ਦੱਸੋ ।
ਉੱਤਰ-
ਲੋਕ ਹੇਠ ਲਿਖੇ ਕਾਰਨਾਂ ਕਰਕੇ ਸ਼ਹਿਰਾਂ ਵੱਲ ਜਾ ਰਹੇ ਹਨ

  1. ਰੋਜ਼ੀ-ਰੋਟੀ ਕਮਾਉਣ ਲਈ ।
  2. ਚੰਗੀਆਂ ਸੁੱਖ ਸੁਵਿਧਾਵਾਂ ਪ੍ਰਾਪਤ ਕਰਨ ਲਈ ।
  3. ਸਮਾਜਿਕ ਸੁਰੱਖਿਆ ਪ੍ਰਾਪਤ ਕਰਨ ਲਈ ।
  4. ਸਿੱਖਿਆ ਦੇ ਚੰਗੇ ਅਵਸਰਾਂ ਲਈ ।
  5. ਚੰਗੀਆਂ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਲਈ ।

ਪ੍ਰਸ਼ਨ 4.
ਦੋ ਮਨੁੱਖੀ ਗਤੀਵਿਧੀਆਂ ਦੱਸੋ, ਜਿਨ੍ਹਾਂ ਨਾਲ ਭੂਮੀ-ਖੋਰ (Soil-erosion) ਹੁੰਦਾ ਹੈ।
ਉੱਤਰ-

  • ਕੀਟਨਾਸ਼ਕ ਅਤੇ ਰਸਾਇਣਿਕ ਦਵਾਈਆਂ ਦਾ ਜ਼ਿਆਦਾ ਉਪਯੋਗ ਕਰਨਾ ।
  • ਇੱਕੋ ਹੀ ਖੇਤ ਵਿੱਚ ਇਕ ਹੀ ਪ੍ਰਕਾਰ ਦੀ ਫਸਲ ਨੂੰ ਬਾਰ-ਬਾਰ ਉਗਾਉਣਾ ।

ਪ੍ਰਸ਼ਨ 5.
ਵਾਹਨਾਂ ਦੇ ਧੂੰਏਂ ਦੇ ਅਸਰ ਉੱਪਰ ਇੱਕ ਨੋਟ ਲਿਖੋ।
ਉੱਤਰ-
ਆਧੁਨਿਕ ਯੁੱਗ ਵਿਚ ਆਵਾਜਾਈ ਦੇ ਸਾਧਨਾਂ ਦੀ ਸੰਖਿਆ ਦਿਨੋ-ਦਿਨ ਵਧ ਰਹੀ ਹੈ । ਇਹ ਸਾਰੇ ਸਾਧਨ ਪੈਟਰੋਲ, ਡੀਜ਼ਲ, ਕੋਲਾ, ਕੁਦਰਤੀ ਗੈਸ ਆਦਿ ਨਾਲ ਚੱਲਦੇ ਹਨ । ਪੈਟਰੋਲੀਅਮ ਬਾਲਣਾਂ ਦੇ ਬਲਣ ਦੇ ਕਾਰਨ ਵਾਹਨਾਂ ਵਿਚ ਕਾਰਬਨ, ਨਾਈਟਰੋਜਨ, ਸਲਫਰ ਦੇ ਆਕਸਾਈਡ ਆਦਿ ਗੈਸਾਂ ਪੈਦਾ ਹੁੰਦੀਆਂ ਹਨ |
ਇਹ ਗੈਸਾਂ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ | ਹਵਾ ਪ੍ਰਦੂਸ਼ਣ ਦੇ ਨਾਲ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਤੇ ਉਲਟ ਪ੍ਰਭਾਵ ਪੈਂਦਾ ਹੈ । ਇਸਦੇ ਨਾਲ ਸਾਹ ਸੰਬੰਧੀ ਰੋਗ ਵਧਦੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 6.
ਮਨੁੱਖੀ ਗਤੀਵਿਧੀਆਂ ਕਰਕੇ ਜੰਗਲਾਂ ਦੀ ਖੀਣਤਾ ਕਿਉਂ ਹੋਈ ਹੈ ?
ਉੱਤਰ-
ਜੰਗਲਾਂ ਨੂੰ ਨਸ਼ਟ ਕਰਨ ਦੇ ਮਨੁੱਖੀ ਕਾਰਨ ਹੇਠ ਲਿਖੇ ਹਨ –

  1. ਖੇਤੀ ਲਈ ਭੂਮੀ ਦਾ ਵਿਸਥਾਰ
  2. ਬਦਲਵੀਂ ਖੇਤੀ
  3. ਪਸ਼ੂਆਂ ਦਾ ਜ਼ਿਆਦਾ ਚਰਾਉਣਾ
  4. ਬੰਨ੍ਹ ਪਰਿਯੋਜਨਾਵਾਂ
  5. ਬਾਲਣ ਲਈ ਲੱਕੜੀ ਕੱਟਣਾ।
  6. ਸੜਕਾਂ ਅਤੇ ਰੇਲ ਮਾਰਗਾਂ ਦਾ ਵਿਕਾਸ
  7. ਵਪਾਰਿਕ ਉਦੇਸ਼ਾਂ ਦੇ ਲਈ
  8. ਖੁਦਾਈ ॥

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੋਤਾਂ ਦੀ ਅਸਾਵੀਂ ਵੰਡ ਦੇ ਵਿਕਾਸ ਉੱਪਰ ਕੀ ਪ੍ਰਭਾਵ ਹਨ ?
ਉੱਤਰ-
ਪ੍ਰਾਕ੍ਰਿਤਿਕ ਸੰਪੱਤੀ ਜਾਂ ਸ੍ਰੋਤਾਂ ਦੀ ਅਸਾਵੀਂ ਵੰਡ ਦੇ ਕਾਰਨ, ਉਹਨਾਂ ਦੀ ਵਰਤੋਂ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਜਿਸ ਖੇਤਰ ਵਿੱਚ, ਇਕ ਵਿਸ਼ੇਸ਼ ਪ੍ਰਕਾਰ ਦੇ ਸਾਧਨ ਜ਼ਿਆਦਾ ਹੋਣ ਉਸ ਖੇਤਰ ਵਿਚ ਉਸ ਸਾਧਨ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਜਿਸਦੇ ਕਾਰਨ ਉਸ ਖੇਤਰ ਵਿਚ ਸਾਧਨ ਦੇ ਭੰਡਾਰ ਖ਼ਤਮ ਹੋ ਜਾਂਦੇ ਹਨ । ਉਦਾਹਰਨ ਦੇ ਤੌਰ ‘ਤੇ ਅਮਰੀਕਾ ਵਿਚ ਮੇਸਾਵੀ ਰੱਜ ਲੋਹੇ ਦੀਆਂ ਚੱਟਾਨਾਂ ਦੇ ਭੰਡਾਰਾਂ ਨਾਲ ਭਰਿਆ ਹੋਇਆ ਹੈ ਅਤੇ ਇਸਦੇ ਜ਼ਿਆਦਾ ਪ੍ਰਯੋਗ ਕਾਰਨ ਇਸਦੇ ਭੰਡਾਰ ਦੀਆਂ ਖਾਣਾਂ ਸਮਾਪਤ ਹੋ ਰਹੀਆਂ ਹਨ । ਦੂਜੀ ਤਰਫ ਰੂਸ ਦੇ ਪੂਰਬੀ ਭਾਗ ਵਿਚ ਟਿਨ ਅਤੇ ਸੋਨੇ ਦੀਆਂ ਖਾਣਾਂ ਹਨ ਪਰ ਉਹ ਖਾਣਾਂ ਉੱਥੇ ਦੀ ਜਲਵਾਯੂ ਅਤੇ ਪਰਿਸਥਿਤੀਆਂ ਕਾਰਨ ਵਰਤੋਂ ਵਿਚ ਨਹੀਂ ਲਿਆਂਦੀਆਂ ਗਈਆਂ । ਪ੍ਰਾਕ੍ਰਿਤਿਕ ਭੰਡਾਰ ਦੀ ਅਸਾਂਵੀ ਵੰਡ ਕਾਰਨ ਉਤਪਾਦਨ ਦੀ ਲਾਗਤ ਵਧ ਜਾਂਦੀ ਹੈ । ਉਦਯੋਗਾਂ ਲਈ ਕੱਚਾ ਮਾਲ ਚਾਹੀਦਾ ਹੁੰਦਾ ਹੈ ਜੋ ਹਰ ਜਗਾ ਉਪਲੱਬਧ ਨਹੀਂ ਹੁੰਦਾ ਹੈ | ਕੱਚੇ ਮਾਲ ਦਾ ਅਯਾਤ ਉਸ ਖੇਤਰ ਵਿਚੋਂ ਕੀਤਾ ਜਾਂਦਾ ਹੈ ਜਿੱਥੇ ਇਨ੍ਹਾਂ ਦਾ ਭੰਡਾਰ ਹੋਣ 1 ਕੱਚੇ ਮਾਲ ਨੂੰ ਲੰਬੀ ਦੂਰੀ ਤੋਂ ਮੰਗਵਾਉਣ ਵਿਚ ਬਹੁਤ ਸਾਰਾ ਧਨ ਅਤੇ ਸਮਾਂ ਖ਼ਰਚ ਹੁੰਦਾ ਹੈ । ਜਿਸ ਨਾਲ ਉਤਪਾਦਨ ਅਤੇ ਲਾਗਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 2. ਸ਼ਹਿਰੀ ਲੋਕਾਂ ਦੁਆਰਾ ਜ਼ਮੀਨ ਅਤੇ ਪਾਣੀ ਨੂੰ ਕਿਵੇਂ ਪ੍ਰਦੂਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸ਼ਹਿਰਾਂ ਵਿਚ ਜ਼ਮੀਨ ਅਤੇ ਪਾਣੀ ਦੀ ਵੱਧ ਵਰਤੋਂ ਦੇ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ । ਜ਼ਿਆਦਾ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਕਾਰਨ ਪਾਕਿਤਿਕ ਸਾਧਨਾਂ ਨੂੰ ਖ਼ਪਤ ਕਰਨ ਦੀ ਦਰ ਵੀ ਵੱਧ ਜਾਂਦੀ ਹੈ । ਇਸ ਲਈ ਸ਼ਹਿਰਾਂ ਅਤੇ ਜ਼ਿਆਦਾ ਉਦਯੋਗਿਕ ਖੇਤਰਾਂ ਵਿਚ ਕੁਦਰਤੀ ਸਾਧਨਾਂ ਦਾ ਜ਼ਿਆਦਾ ਵਿਘਟਨ ਹੋ ਰਿਹਾ ਹੈ । ਸ਼ਹਿਰਾਂ ਵਿਚ ਵਿਕਾਸ ਗਤੀਵਿਧੀਆਂ, ਜਿਵੇਂ ਭਵਨ ਨਿਰਮਾਣ, ਰੇਲ ਅਤੇ ਸੜਕਾਂ ਦੇ ਨਿਰਮਾਣ, ਪੁਲਾਂ ‘ਤੇ ਬੰਨ੍ਹ ਬਣਾਉਣ ਦੀ ਪ੍ਰਕਿਰਿਆ ਆਦਿ ਭੂਮੀ ਉੱਤੇ ਪ੍ਰਤੀਕੂਲ ਪ੍ਰਭਾਵ ਪਾਉਂਦੀਆਂ ਹਨ | ਉਦਯੋਗਿਕ ਵਸਤੂਆਂ; ਜਿਵੇਂ ਪਲਾਸਟਿਕ, ਰੰਗ, ਰਸਾਇਣ, ਸੀਮੇਂਟ, ਚਮੜਾ ਆਦਿ ਭੂਮੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ । ਖੇਤੀ ਪ੍ਰਕਿਰਿਆ ਵਿਚ ਕੀਟਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਵੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ ।

ਜ਼ਿਆਦਾਤਰ ਸ਼ਹਿਰਾਂ ਵਿਚ ਕਾਰਬਨੀ ਅਤੇ ਅਕਾਰਬਨੀ ਪਦਾਰਥ ਰਹਿੰਦ-ਖੂੰਹਦ ਦੇ ਰੂਪ ਵਿਚ ਖੁੱਲ੍ਹੇ ਵਿਚ ਪਏ ਹੁੰਦੇ ਹਨ । ਇਹੋ ਜਿਹੇ ਪਦਾਰਥਾਂ ਨੂੰ ਅਲੱਗ ਕਰਨ ਦੀ ਕੋਈ ਘਰੇਲੁ ਪ੍ਰਣਾਲੀ ਉਪਲੱਬਧ ਨਹੀਂ ਹੈ । ਇਸਦੇ ਕਾਰਨ ਵੀ ਭੂਮੀ ਦਾ ਪ੍ਰਦੂਸ਼ਣ (Land Pollution or Soil Pollution) ਹੋ ਜਾਂਦਾ ਹੈ । ਸ਼ਹਿਰਾਂ ਵਿਚ ਵਸੋਂ ਦੇ ਵਾਧੇ ਦੇ ਕਾਰਨ ਕੁੜਾ-ਕਰਕਟ ਵੀ ਭਾਰੀ ਮਾਤਰਾ ਵਿਚ ਪਾਇਆ ਜਾਂਦਾ ਹੈ | ਪਾਣੀ ਸਰੋਤਾਂ ਦੇ ਕੋਲ ਪਾਏ ਜਾਣ ਵਾਲੇ ਕੁੜੇ ਦੇ ਢੇਰਾਂ ਅਤੇ ਗੰਦਗੀ ਇਨ੍ਹਾਂ ਸੈਤਾਂ ਤਕ ਪਹੁੰਚ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ ।

ਉਦਯੋਗਾਂ ਦੇ ਕਾਰਨ ਪਾਣੀ ਵਿਚ ਵੀ ਕਈ ਪ੍ਰਕਾਰ ਦੇ ਪ੍ਰਦੂਸ਼ਤ ਪਾਏ ਜਾਂਦੇ ਹਨ, ਜਿਵੇਂ ਪਾਰਾ, ਲੈਂਡ, ਤਾਂਬਾ, ਅਮਲ (Acid), ਫਰਨਾਈਲ ਆਦਿ ਜ਼ਿਆਦਾ ਉਤਪਾਦਨ ਕੇਂਦਰ, ਤੇਲ ਸੋਧਕ ਕਾਰਖ਼ਾਨੇ ਆਦਿ ਦੇ ਗਰਮ ਵਹਾਵ ਪਾਣੀ ਸਰੋਤਾਂ ਜਿਵੇਂ ਝੀਲ, ਸਮੁੰਦਰ, ਨਦੀਆਂ, ਆਦਿ ਵਿਚ ਛੱਡੇ ਜਾਣ ਨਾਲ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ ਅਤੇ ਜਿਸਦੇ ਕਾਰਨ ਜੀਵ-ਜੰਤੂ ਮਰ ਜਾਂਦੇ ਹਨ ।

ਪ੍ਰਸ਼ਨ 3.
ਜ਼ਮੀਨ ਨੂੰ ਵਰਤਣ ਦੇ ਢੰਗ ਉੱਪਰ ਇੱਕ ਨੋਟ ਲਿਖੋ ।…
ਉੱਤਰ-
ਭੂਮੀ ਇਕ ਅਧਾਰਭੂਤ ਪਾਤਿਕ ਸੰਪੱਤੀ ਹੈ । ਇਹ ਸਭ ਨੂੰ ਆਧਾਰ ਪ੍ਰਦਾਨ ਕਰਦੀ ਹੈ । ਭੂਮੀ ਪੌਦਿਆਂ ਨੂੰ ਪਾਣੀ ਅਤੇ ਪੋਸ਼ਟਿਕ ਤੱਤ ਪ੍ਰਦਾਨ ਕਰਦੀ ਹੈ । ਸਾਰੇ ਜੀਵ-ਜੰਤੂ ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ ਅਤੇ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਆਪਣਾ ਭੋਜਨ ਭੂਮੀ ਤੋਂ ਹੀ ਪ੍ਰਾਪਤ ਕਰਦੇ ਹਨ ।
ਖੇਤੀ ਦੇ ਲਈ ਜ਼ਿਆਦਾ ਭੂਮੀ ਉਪਲੱਬਧ ਕਰਵਾਉਣ ਦੇ ਲਈ ਵਣਾਂ ਨੂੰ ਕੱਟਿਆ ਜਾਂਦਾ ਹੈ । ਜਿਸਦੇ ਕਾਰਨ ਹੜ੍ਹ, ਭੂਮੀ ਖੋਰ, ਸੋਕਾ ਅਤੇ ਰੇਗਿਸਤਾਨੀਕਰਨ ਆਦਿ ਦਾ ਖਤਰਾ ਵਧ ਗਿਆ ਹੈ ।

ਵਸੋਂ ਵਾਧੇ ਨਾਲ ਉਤਪੰਨ ਹੋਈ ਖਾਧ ਪਦਾਰਥਾਂ ਦੀ ਸਮੱਸਿਆ ਨਾਲ ਨਿਪਟਣ ਲਈ ਖੇਤਾਂ ਨੂੰ ਖਾਲੀ ਨਹੀਂ ਛੱਡਿਆ ਜਾਂਦਾ ਹੈ । ਭੂਮੀ ਉੱਪਰ ਜ਼ਿਆਦਾ ਫਸਲ ਉਗਾਉਣ ਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਇਸ ਲਈ ਪੌਸ਼ਟਿਕ ਤੱਤਾਂ ਨੂੰ ਪੂਰਾ ਕਰਨ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਨਾਂ ਦੀ ਜ਼ਿਆਦਾ ਵਰਤੋਂ ਕਾਰਨ, ਭੂਮੀ ਦੀ ਸ਼ਕਤੀਹੀਣਤਾ, ਰੇਗਿਸਤਾਨੀਕਰਨ, ਭੂਮੀ ਖੋਰ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਸੇ ਤਰ੍ਹਾਂ ਭੂਮੀ ਤੇ ਇਕ ਹੀ ਪ੍ਰਕਾਰ ਦੀ ਫ਼ਸਲ ਉਗਾਉਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 4.
ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹੈ –

  1. ਪ੍ਰਦੂਸ਼ਣ ਵਿਚ ਵਾਧਾ (Increase in Pollution)-ਸ਼ਹਿਰੀ ਖੇਤਰਾਂ ਵਿਚ ਵਸੋਂ ਦੇ ਵਾਧੇ ਦੇ ਕਾਰਨ ਵਾਹਨਾਂ ਦੀ ਸੰਖਿਆ ਵਧ ਗਈ ਹੈ | ਆਵਾਜਾਈ ਦੇ ਸਾਧਨਾਂ ਦੇ ਵਾਧੇ ਦੇ ਫਲਸਰੂਪ ਹਵਾ ਅਤੇ ਧੁਨੀ ਪ੍ਰਦੂਸ਼ਣ ਦੀ ਦਰ ਵਿਚ ਵਾਧਾ ਹੋ ਗਿਆ ਹੈ । ਵਾਹਨਾਂ ਵਿਚ ਜਲਨ ਵਾਲੇ ਬਾਲਣ ਦੇ ਕਾਰਨ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ ਜਿਸਦੇ ਕਾਰਨ ਸਾਹ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਧੁਨੀ ਪ੍ਰਦੂਸ਼ਣ ਮਾਨਸਿਕ ਸਮੱਸਿਆਵਾਂ ਪੈਦਾ ਕਰਦਾ ਹੈ ।
  2. ਗੰਦੀਆਂ ਬਸਤੀਆਂ ਦਾ ਵਿਕਾਸ (Development of Slums)-ਗੰਦੀਆਂ ਬਸਤੀਆਂ ਅਨਿਯਮਿਤ ਜਾਂ ਸੰਘਣੀ ਵਸੋਂ ਵਾਲੇ ਇਸ ਤਰ੍ਹਾਂ ਦੇ ਖੇਤਰ ਹਨ ਜਿਨ੍ਹਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੁੰਦਾ ਹੈ । ਪੇਂਡੂ ਲੋਕ ਸ਼ਹਿਰਾਂ ਵਲ ਆ ਰਹੇ ਹਨ ਅਤੇ ਸ਼ਹਿਰੀ ਇਲਾਕਿਆਂ ਦੇ ਬਾਹਰੀ ਖੇਤਰਾਂ ਵਿਚ ਆਪਣਾ ਘਰ ਬਣਾ ਕੇ ਰਹਿੰਦੇ ਹਨ । ਹੌਲੀ-ਹੌਲੀ ਇਹ ਖੇਤਰ ਦੀ ਬਸਤੀ ਦਾ ਰੂਪ ਧਾਰ ਲੈਂਦੇ ਹਨ । ਇਨ੍ਹਾਂ ਬਸਤੀਆਂ ਵਿਚ ਗੰਦਗੀ ਦੇ ਢੇਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ ।
  3. ਠੋਸ ਪਦਾਰਥਾਂ ਵਿਚ ਵਾਧਾ ਜਾਂ ਕੂੜੇ-ਕਰਕਟ ਵਿਚ ਵਾਧਾ (Increase in Waste Materials/Garbage)-ਸ਼ਹਿਰਾਂ ਵਿਚ ਕੂੜੇ-ਕਰਕਟ ਵਿਚ ਵਾਧਾ ਵੀ ਇਕ ਗੰਭੀਰ ਸਮੱਸਿਆ ਹੈ । ਕੂੜੇ ਦੇ ਢੇਰ ਬੀਮਾਰੀਆਂ ਫਲਾਉਣ ਵਾਲੇ ਕਾਰਕਾਂ ਜਿਵੇਂ ਮੱਖੀਆਂ ਤੇ ਮੱਛਰਾਂ ਦੇ ਘਰ ਬਣ ਗਏ ਹਨ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੀਵਨ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਸਹੂਲਤਾਂ ਜ਼ਰੂਰੀ ਕਿਉਂ ਹਨ ? ਵਸੋਂ ਵਿਸਫੋਟ (Population Explosion) ਦਾ ਇਹਨਾਂ ਬੁਨਿਆਦੀ ਸਹੂਲਤਾਂ ਉੱਪਰ ਕੀ ਪ੍ਰਭਾਵ ਹੈ ?
ਉੱਤਰ-
ਸ਼ਹਿਰੀਕਰਨ ਦੇ ਬਾਅਦ ਸ਼ਹਿਰਾਂ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਣ ਦੇ ਕਾਰਨ ਜ਼ਿਆਦਾ ਲੋਕਾਂ ਨੇ ਸ਼ਹਿਰਾਂ ਦੇ ਵਲ ਆਉਣਾ ਸ਼ੁਰੂ ਕਰ ਦਿੱਤਾ |
ਸ਼ਹਿਰਾਂ ਵਿਚ ਚੰਗੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ, ਚੰਗੀਆਂ ਡਾਕਟਰੀ ਸੇਵਾਵਾਂ, ਸਿੱਖਿਆ ਸਹੂਲਤਾਂ ਅਤੇ ਆਧੁਨਿਕ ਸੁੱਖ-ਸੁਵਿਧਾਵਾਂ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ । ਬੁਨਿਆਦੀ ਸਹੂਲਤਾਂ ਜੀਵਨ ਵਿਚ ਉੱਨਤੀ ਦੇ ਲਈ ਅਤਿ ਜ਼ਰੂਰੀ ਹਨ । ਵਰਤਮਾਨ ਯੁੱਗ ਤਕਨੀਕੀ ਅਤੇ ਵਿਗਿਆਨਿਕ ਯੁੱਗ ਹੈ | ਮਨੁੱਖ ਦੀ ਜ਼ਿੰਦਗੀ ਤੇਜ਼ੀ ਨਾਲ ਚਲ ਰਹੀ ਹੈ । ਇਹ ਤੇਜ਼ ਰਫ਼ਤਾਰ ਜ਼ਿੰਦਗੀ ਦੇ ਠੀਕ ਢੰਗ ਨਾਲ ਚਲਣ ਦੇ ਲਈ ਆਧੁਨਿਕ ਸੁੱਖ-ਸਹੂਲਤਾਂ ਦੀ ਜ਼ਰੂਰਤ ਹੈ । ਸ਼ਹਿਰਾਂ ਵਿਚ ਹਰ ਚੀਜ਼ ਆਸਾਨੀ ਨਾਲ ਉਪਲੱਬਧ ਹੈ | ਆਵਾਜਾਈ ਅਤੇ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਜੀਵਨ ਨੂੰ ਸੁਖੀ ਬਣਾ ਦਿੱਤਾ ਹੈ । ਆਧੁਨਿਕ ਸਾਧਨਾਂ ਅਤੇ ਯੰਤਰਾਂ ਦੇ ਪ੍ਰਯੋਗ ਨੇ ਹਰ ਕੰਮ ਨੂੰ ਅਸਾਨ ਕਰ ਦਿੱਤਾ ਹੈ । ਸ਼ਹਿਰਾਂ ਵਿਚ ਉਪਲੱਬਧ ਆਧੁਨਿਕ ਸਿਹਤ ਸਹੂਲਤਾਂ ਨੇ ਮੌਤ ਦਰ ‘ਤੇ ਵੀ ਕਾਬੂ ਪਾ ਲਿਆ ਹੈ ।

ਸ਼ਹਿਰਾਂ ਦੀ ਸੁੱਖ ਭਰੀ ਜ਼ਿੰਦਗੀ ਹੀ ਪੇਂਡੂ ਲੋਕਾਂ ਨੂੰ ਸ਼ਹਿਰਾਂ ਵਲ ਆਉਣ ਲਈ ਆਕਰਸ਼ਿਤ ਕਰਦੀ ਹੈ । ਇਸ ਗੱਲ ਵਿਚ ਕੋਈ ਵੀ ਸੰਦੇਹ ਨਹੀਂ ਹੈ ਕਿ ਸ਼ਹਿਰਾਂ ਵਿਚ ਵਿਗਿਆਨ ਦੇ ਸਭ ਖੇਤਰਾਂ ਵਿਚ ਪ੍ਰਗਤੀ ਹੋਈ ਹੈ । ਜਿਸ ਵਿਚ ਮਨੁੱਖ ਨੂੰ ਕਈ ਸਹੂਲਤਾਂ ਪ੍ਰਾਪਤ ਹਨ ਪਰ ਇਸ ਉੱਨਤੀ ਨੇ ਆਸ-ਪਾਸ ਦੇ ਵਾਤਾਵਰਣ ਨੂੰ ਬਹੁਤ ਹਾਨੀ ਪਹੁੰਚਾਈ ਹੈ । | ਵਾਤਾਵਰਣ ਵਿਚ ਪ੍ਰਦੂਸ਼ਣ ਦਾ ਇਕ ਮਹੱਤਵਪੂਰਨ ਕਾਰਨ ਸ਼ਹਿਰਾਂ ਵਿਚ ਵਧ ਰਹੀ ਵਸੋਂ ਹੈ । ਵਾਤਾਵਰਣ ‘ਤੇ ਸ਼ਹਿਰੀ ਸੁੱਖ-ਸਹੂਲਤਾਂ ਤੇ ਵਸੋਂ ਵਿਸਫੋਟ ਨੇ ਪ੍ਰਤਿਕੂਲ ਪ੍ਰਭਾਵ ਪਾਏ ਹਨ ।

ਇਹਨਾਂ ਪ੍ਰਭਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ –
ਪਾਣੀ ਦੀ ਸਪਲਾਈ (Water Supply-ਆਬਾਦੀ ਵਾਧੇ ਦੇ ਕਾਰਨ ਮਨੁੱਖੀ ਸਮਾਜ ਦੁਆਰਾ ਪਾਣੀ ਦਾ ਘਰੇਲੂ ਉਪਯੋਗ, ਸਿੰਜਾਈ ਅਤੇ ਉਦਯੋਗਿਕ ਇਕਾਈਆਂ ਦੇ ਲਈ ਪਾਣੀ ਦੀ ਜ਼ਰੂਰਤ ਵਧਦੀ ਜਾ ਰਹੀ ਹੈ । ਇਸ ਵਧਦੀ ਹੋਈ ਜ਼ਰੂਰਤ ਦੀ ਪੂਰਤੀ ਦੇ ਲਈ ਭੂਮੀਗਤ ਪਾਣੀ ਦਾ ਵੱਧ ਮਾਤਰਾ ਵਿਚ ਘਾਟਾ ਹੋ ਰਿਹਾ ਹੈ, ਜਿਸ ਨਾਲ ਪਾਣੀ ਦਾ ਪੱਧਰ ਡਿਗ ਰਿਹਾ ਹੈ । ਵੱਡੇ ਸ਼ਹਿਰਾਂ ਵਿਚ ਗਰਮੀਆਂ ਵਿਚ ਪਾਣੀ ਸੰਬੰਧੀ ਸਮੱਸਿਆ ਭਿਅੰਕਰ ਰੂਪ ਧਾਰਨ ਕਰ ਲੈਂਦੀ ਹੈ ।

ਬਿਜਲੀ ਅਪੂਰਤੀ (Power Supply-ਆਬਾਦੀ ਵਿਸਫੋਟ ਅਤੇ ਤੇਜ਼ ਉਦਯੋਗੀਕਰਨ ਨੇ ਬਿਜਲੀ ਦੀ ਖਪਤ ਵਿਚ ਵਾਧਾ ਕਰ ਦਿੱਤਾ ਹੈ । ਜ਼ਿਆਦਾਤਰ ਉਦਯੋਗਾਂ ਵਿਚ ਬਿਜਲੀ ਦਾ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਇਸ ਨਾਲ ਘਰੇਲੂ ਪੱਧਰ ‘ਤੇ ਬਿਜਲੀ ਸੰਕਟ ਪੈਦਾ ਹੋ ਜਾਂਦਾ ਹੈ । ਗਰਮੀਆਂ ਦੇ ਮੌਸਮ ਵਿਚ ਬਿਜਲੀ ਦੀ ਮੰਗ, ਪੂਰਤੀ ਨਾਲੋਂ ਜ਼ਿਆਦਾ ਹੁੰਦੀ ਹੈ । ਇਸ ਲਈ ਸ਼ਹਿਰਾਂ ਵਿਚ ਬਿਜਲੀ ਦੀ ਅਪੂਰਤੀ ਇਕ ਗੰਭੀਰ ਸਮੱਸਿਆ ਬਣ ਜਾਂਦੀ ਹੈ ।

ਆਵਾਜਾਈ ਸਹੂਲਤਾਂ ‘ਤੇ ਦਬਾਅ (Pressure on Transportation System)- ਵਧਦੀ ਵਸੋਂ ਦੇ ਕਾਰਨ ਆਵਾਜਾਈ ਸਹੂਲਤਾਂ ਉੱਤੇ ਵੀ ਦਬਾਅ ਵਧਦਾ ਜਾ ਰਿਹਾ ਹੈ | ਸੜਕਾਂ ਉੱਤੇ ਵਾਹਨਾਂ ਦੀ ਭੀੜ ਵਧਣ ਨਾਲ ਦੁਰਘਟਨਾਵਾਂ ਦੀ ਸੰਭਾਵਨਾ ਵੀ ਵਧ ਗਈ ਹੈ । ਇਸ ਭੀੜ ਦੇ ਕਾਰਨ ਯਾਤਰਾ ਵਿਚ ਵਧ ਸਮਾਂ ਲਗਦਾ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ । ਹਵਾ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਵਿਚ ਵਾਧੇ ਦੇ ਕਾਰਨ ਸਿਹਤ ‘ਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ । ਵੱਡੇ ਸ਼ਹਿਰਾਂ ਵਿਚ ਵਧ ਵਾਹਨਾਂ ਦੇ ਕਾਰਨ ਆਵਾਜਾਈ ਖੜੀ ਹੋ ਜਾਂਦੀ ਹੈ ਜਾਂ ਜਾਮ ਲਗਦੇ ਹਨ |

ਰਹਿੰਦ-ਖੂੰਹਦ ਦਾ ਨਿਪਟਾਰਾ (Disposal of Water Materials/Garbage)- ਆਬਾਦੀ ਵਾਧੇ ਦੇ ਕਾਰਨ ਸਾਰੇ ਪ੍ਰਕਾਰ ਦੇ ਠੋਸ ਰਹਿੰਦ-ਖੂੰਹਦ ਦਾ ਉਤਪਾਦਨ ਵੀ ਤੇਜ਼ੀ ਨਾਲ ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ ਵਧ ਰਿਹਾ ਹੈ । ਇਸਦੇ ਕਾਰਨ ਥਾਂ-ਥਾਂ ਗੰਦਗੀ ਦੇ ਢੇਰ ਵਧ ਰਹੇ ਹਨ । ਉਹਨਾਂ ਨੂੰ ਕਿਸੇ ਟਿਕਾਣੇ ਲਗਾਉਣ ਦੀ ਸਮੱਸਿਆ ਉਤਪੰਨ ਹੋ ਗਈ ਹੈ । ਰਹਿੰਦ-ਖੂੰਹਦ ਦਾ ਠੀਕ ਪ੍ਰਕਾਰ ਨਾਲ ਨਿਪਟਾਰਾ ਨਾ ਹੋਣ ਕਾਰਨ ਹਵਾ ਅਤੇ ਪਾਣੀ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਵਾਤਾਵਰਣ ਦਾ ਪ੍ਰਦੁਸ਼ਣ ਹੋ ਰਿਹਾ ਹੈ । ਜ਼ਿਆਦਾਤਰ ਸ਼ਹਿਰਾਂ ਵਿਚ ਘਰੇਲ, ਅਤੇ ਉਦਯੋਗਿਕ ਰਹਿੰਦ-ਖੂੰਹਦ ਨੂੰ ਬਿਨਾਂ ਕਿਸੇ ਉਪਚਾਰ ਤੋਂ ਨਦੀਆਂ ਵਿਚ ਛੱਡਿਆ ਜਾਂਦਾ ਹੈ । ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ । ਇਸ ਦੂਸ਼ਿਤ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੁ ਮਰ ਜਾਂਦੇ ਹਨ ਅਤੇ ਇਹ ਪਾਣੀ ਪੀਣ ਨਾਲ ਮਨੁੱਖ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਸਿਹਤ ਸਹੂਲਤਾਂ : (Health Services)-ਆਬਾਦੀ ਵਿਸਫੋਟ ਦੇ ਕਾਰਨ ਕਈ ਵਾਤਾਵਰਣ ਸਮੱਸਿਆਵਾਂ ਪੈਦਾ ਹੋਈਆਂ ਹਨ ।
ਜਿਸ ਨਾਲ ਸਿਹਤ ‘ਤੇ ਵੀ ਪ੍ਰਤੀਕੂਲ ਅਸਰ ਪਿਆ ਹੈ । ਇਸ ਨਾਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਉੱਤੇ ਦਬਾਅ ਪੈਂਦਾ ਹੈ ਅਤੇ ਸਿਹਤ ਸੁਵਿਧਾਵਾਂ ਦੀ ਘਾਟ ਪੈਦਾ ਹੋ ਜਾਂਦੀ ਹੈ । ਹਸਪਤਾਲਾਂ ਵਿਚ ਦਵਾਈਆਂ, ਡਾਕਟਰਾਂ ਅਤੇ ਬਿਸਤਰਿਆਂ ਦੀ ਕਮੀ ਕਾਰਨ ਲੋਕ ਬਿਨਾਂ ਇਲਾਜ ਦੇ ਗੰਭੀਰ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 2.
ਪੇਂਡੂ ਖੇਤਰਾਂ ਦੀਆਂ ਵਾਤਾਵਰਣੀ ਸਮੱਸਿਆਵਾਂ (Environmental Problems of Rural Areas) ਦੀ ਚਰਚਾ ਕਰੋ ।
ਉੱਤਰ-
ਭਾਰਤ ਵਿਚ ਜ਼ਿਆਦਾ ਲੋਕ ਪਿੰਡਾਂ ਵਿਚ ਰਹਿੰਦੇ ਹਨ । ਪੇਂਡੂ ਖੇਤਰਾਂ ਦੀਆਂ ਸਮੱਸਿਆਵਾਂ ਸ਼ਹਿਰੀ ਖੇਤਰਾਂ ਤੋਂ ਵੱਖਰੀਆਂ ਹਨ ।
ਇਹਨਾਂ ਖੇਤਰਾਂ ਦੀਆਂ ਪ੍ਰਮੁੱਖ ਵਾਤਾਵਰਣ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਪੇਂਡੂ ਖੇਤਰਾਂ ਵਿਚ ਸਿੱਖਿਆ ਦੀ ਘਾਟ ਦੇ ਕਾਰਨ ਲੋਕ ਖੇਤੀ ਦੇ ਨਜਾਇਜ਼ ਤਰੀਕੇ ਅਪਣਾਉਂਦੇ ਹਨ ਜਿਸਦੇ ਕਾਰਨ ਭੁਮੀ ਸਾਧਨਾਂ ਨੂੰ ਹਾਨੀ ਪਹੁੰਚਦੀ ਹੈ ।
  2. ਖਾਣ ਵਾਲੇ ਪਦਾਰਥਾਂ ਦੀ ਅਪੂਰਤੀ ਦੇ ਲਈ ਖੇਤੀ ਯੋਗ ਭੂਮੀ ਉੱਪਰ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ ਪਰ ਇਸਦੇ ਕਾਰਨ ਕਈ ਵਾਤਾਵਰਣ ਸਮੱਸਿਆਵਾਂ ਪੈਦਾ ਹੋ ਰਹੀਆਂ ਹੈ । ਕੀਟਨਾਸ਼ਕਾਂ ਦੇ ਕਾਰਨ ਪਾਣੀ ਸੋਤ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਇਸ ਪ੍ਰਦੂਸ਼ਿਤ ਪਾਣੀ ਦੇ ਉਪਯੋਗ ਦੇ ਕਰਕੇ ਮਨੁੱਖ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸਦੇ ਇਲਾਵਾ ਭੂਮੀ ਦੀ ਉਪਜਾਊ ਸ਼ਕਤੀ ਦੀ ਹਾਨੀ ਹੋਣ ਦੇ ਨਾਲ-ਨਾਲ ਭੂਮੀ ਦਾ ਲਘੂਕਰਨ, ਰੇਗਿਸਤਾਨੀਕਰਨ, ਭੂਮੀ-ਖੋਰਨ ਆਦਿ ਵੀ ਹੋ ਰਿਹਾ ਹੈ ।
  3. ਫ਼ਸਲਾਂ ਦੀਆਂ ਵੱਧ ਉਤਪਾਦਨ ਦੇਣ ਵਾਲੀਆਂ ਕਿਸਮਾਂ ਨੂੰ ਲਗਾਤਾਰ ਉਗਾਉਣ ਕਰਕੇ ਭੂਮੀਗਤ ਪਾਣੀ ਦਾ ਸਤਰ ਹੇਠਾਂ ਚਲਾ ਗਿਆ ਹੈ । ਪੇਂਡੂ ਲੋਕ ਆਪਣੀਆਂ ਪਾਣੀ ਸੰਬੰਧੀ ਜ਼ਰੂਰਤਾਂ ਦੇ ਲਈ ਟਿਉਬਵੈੱਲ, ਤਾਲਾਬਾਂ ਅਤੇ ਖੁਹਾਂ ਉੱਪਰ ਨਿਰਭਰ ਕਰਦੇ ਹਨ ਪਰ ਪਾਣੀ ਸਤਰ ਡਿਗਣ ਦੇ ਕਾਰਨ ਪਾਣੀ ਦੀ ਗੰਭੀਰ ਸਮੱਸਿਆ ਉਤਪੰਨ ਹੋ ਗਈ ਹੈ ।
  4. ਖੁੱਲ੍ਹੇ ਸਥਾਨਾਂ ਉੱਤੇ ਇਕੱਠਾ ਹੋਇਆ ਪਾਣੀ ਮੱਛਰਾਂ ਦਾ ਪ੍ਰਜਨਣ ਸਥਾਨ ਬਣ ਜਾਂਦਾ ਹੈ ਅਤੇ ਕਈ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ।
  5. ਬਾਲਣ ਦੇ ਰੂਪ ਵਿਚ ਲੱਕੜੀ ਅਤੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਨਾਲ ਧੂੰਆਂ ਉਤਪੰਨ ਹੁੰਦਾ ਹੈ । ਜਿਸਦੇ ਕਾਰਨ ਪੇਂਡੂ ਔਰਤਾਂ ਦੀਆਂ ਸਿਹਤਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।
  6. ਖੁੱਲ੍ਹੀ ਟੱਟੀ-ਪਿਸ਼ਾਬ ਪ੍ਰਣਾਲੀ ਦੇ ਕਾਰਨ ਵਾਤਾਵਰਣ ਦੂਸ਼ਿਤ ਹੁੰਦਾ ਹੈ । ਇਸਦੇ ਨਾਲਨਾਲ ਅਨੁਚਿਤ ਨਿਕਾਸ ਪ੍ਰਣਾਲੀ ਵੀ ਵਾਤਾਵਰਣ ਸਮੱਸਿਆਵਾਂ ਨੂੰ ਵਧਾਉਂਦੀ ਹੈ ।

Leave a Comment