Punjab State Board PSEB 11th Class Physical Education Book Solutions Chapter 7 ਟੂਰਨਾਮੈਂਟ Textbook Exercise Questions, and Answers.
PSEB Solutions for Class 11 Physical Education Chapter 7 ਟੂਰਨਾਮੈਂਟ
Physical Education Guide for Class 11 PSEB ਟੂਰਨਾਮੈਂਟ Textbook Questions and Answers
ਪ੍ਰਸ਼ਨ 1.
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਕੀ ਹੈ ? (What is the dictionary meaning of tournament ?)
ਉੱਤਰ-
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਹੈ, “ਖੇਡ ਮੁਕਾਬਲੇ । ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਇਹ ਟੂਰਨਾਮੈਂਟ ਸਮੇਂ-ਸਮੇਂ ਤੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ, ਵੱਖ-ਵੱਖ ਆਯੋਜਕਾਂ ਦੁਆਰਾ ਕਰਵਾਈਆਂ ਜਾਂਦੀਆਂ ਹਨ । ਇਹ ਇਕ ਖੇਡ ਰੂਪ ਲੜੀ ਹਨ ਜਿਸ ਵਿਚ ਭਾਗ ਲੈਣ ਵਾਲੇ ਨੂੰ ਹਾਰ ਅਤੇ ਜਿੱਤ ਦਾ ਮੌਕਾ ਮਿਲਦਾ ਹੈ । ਟੂਰਨਾਮੈਂਟ ਨਿਸਚਿਤ ਨਿਯਮਾਂ ਅਤੇ ਰਣਨੀਤੀਆਂ ਵਿਚ ਕਰਵਾਈਆਂ ਜਾਂਦੀਆਂ ਹਨ ਤੇ ਜਿਸ ਵਿਚ ਹਰ ਸਹਭਾਗੀ ਨੂੰ ਇਸਦੀ ਪਾਲਣਾ ਕਰਨੀ ਪੈਂਦੀ ਹੈ ।
ਟੂਰਨਾਮੈਂਟ ਸਾਡੇ ਅੰਦਰ ਛੁਪੀ ਹੋਈ ਮਾਰੂ ਪ੍ਰਤੀ ਨੂੰ ਬਾਹਰ ਕੱਢਣ ਦਾ ਇੱਕ ਢੰਗ ਹੈ । ਜਿਵੇਂ ਕਿ ਪ੍ਰਾਚੀਨ ਸਮੇਂ ਵਿਚ ਬੇਰਹਿਮੀਆਂ ਨੂੰ ਖੇਡਾਂ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਅਤੇ ਕਿਸੇ ਇਕ ਸਹਭਾਗੀ ਦੀ ਮੌਤ ਨਾਲ ਹੀ ਪ੍ਰਤੀਯੋਗਤਾ ਦਾ ਜੇਤੂ ਬਣਦਾ ਸੀ । ਪਰ ਸਮੇਂ ਦੇ ਬੀਤਣ ਨਾਲ ਖੇਡ ਮੁਕਾਬਲਿਆਂ ਦੀ ਪ੍ਰਕ੍ਰਿਤੀ ਦਾ ਰੂਪ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ । ਆਧੁਨਿਕ ਯੁੱਗ ਵਿੱਚ, ਸਪੋਰਟਸ ਪ੍ਰਤੀਯੋਗਤਾਵਾਂ ਕੁੱਝ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ ।
ਪ੍ਰਸ਼ਨ 2.
ਟੂਰਨਾਮੈਂਟ ਕਰਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ? (What precautions should be taken write organising a tournament ?)
ਉੱਤਰ-
ਮੁਕਾਬਲੇ ਦੇ ਆਯੋਜਨ ਦੇ ਦੌਰਾਨ ਕੁੱਝ ਧਿਆਨ ਦੇਣ ਯੋਗ ਗੱਲਾਂ ਟੂਰਨਾਮੈਂਟ ਦੀ ਸਫਲਤਾ ਸਹੀ ਯੋਜਨਾਬੰਦੀ ‘ਤੇ ਨਿਰਭਰ ਕਰਦੀ ਹੈ । ਕਿਸੇ ਟੂਰਨਾਮੈਂਟ ਦਾ ਆਯੋਜਨ ਕਰਨ ਤੋਂ ਪਹਿਲਾਂ ਅਧਿਕਾਰੀਆਂ ਨੂੰ ਹੇਠ ਲਿਖੇ ਕੁੱਝ ਅਹਿਮ ਪਹਿਲੂਆਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ ।
- ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਕਰਤੱਵ
- ਟੂਰਨਾਮੈਂਟ ਦੇ ਦੌਰਾਨ ਕੰਮ ਜਾਂ ਕਰਤੱਵ
- ਟੂਰਨਾਮੈਂਟ ਤੋਂ ਬਾਅਦ ਕੰਮ ਜਾਂ ਕਰਤੱਵ
- ਆਓ ਇਸ ਨੂੰ ਇੱਕ-ਇੱਕ ਕਰਕੇ ਸਮਝਿਆ ਜਾਵੇ ।
1. ਟੂਰਨਾਮੈਂਟ ਤੋਂ ਪਹਿਲਾਂ ਦੇ ਕੰਮ ਜਾਂ ਕਰਤੱਵ-ਇਹ ਕੰਮ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਜਾਂਦੇ ਹਨ । ਅਸਲ ਵਿਚ ਸਰੀਰਿਕ ਸਿੱਖਿਆ ਦੇ ਅਧਿਆਪਕ ਅਤੇ ਕੋਖ ਦੁਆਰਾ ਤਿਆਰ ਕੀਤੇ ਫਲਸਫੇ ਦਾ ਰੂਪ ਹੁੰਦੇ ਹਨ ।
ਇਹ ਹੇਠ ਲਿਖੇ ਅਨੁਸਾਰ ਹਨ :
ਟੂਰਨਾਮੈਂਟ ਦੇ ਸਥਾਨ, ਤਰੀਕਾਂ ਆਦਿ ਨੂੰ ਤੈਅ ਕਰਨਾ ਅਤੇ ਯੋਜਨਾ, ਪ੍ਰਬੰਧ ਤਿਆਰ ਕਰਨਾ । ਪ੍ਰਵਾਨਗੀ ਦੀਆਂ ਯੋਜਨਾਵਾਂ ਅਤੇ ਪ੍ਰਬੰਧਾਂ ਲਈ ਵਿੱਤੀ ਸਹਾਇਤਾ ਉਪਲੱਬਧ ਕਰਵਾਉਣਾ ਅਤੇ ਮਿਊਂਸਿਪਲ ਕਾਰਪੋਰੇਸ਼ਨ ਤੋਂ ਟੂਰਨਾਮੈਂਟ ਲਈ ਪ੍ਰਵਾਨਗੀ ਲੈਣਾ ! ਮੁੱਖ ਲੋੜਾਂ ਜਿਵੇਂ ਕਿ ਪਲੇਅਫਿਲਡ, ਸਾਜ਼ੋ-ਸਾਮਾਨ,ਅਧਿਕਾਰੀ, ਰਿਹਾਇਸ਼, ਭੋਜਨ ਅਤੇ ਖਿਡਾਰੀਆਂ ਅਤੇ ਅਫ਼ਸਰਾਂ ਲਈ ਰਿਫਰੈੱਸ਼ਮੈਂਟ ਆਦਿ ਦਾ ਪ੍ਰਬੰਧ ਕਰਨਾ । ਵੱਖਰੀਆਂ ਕਮੇਟੀਆਂ ਦਾ ਨਿਰਮਾਣ ਕਰਨਾ ਤਾਂ ਜੋ ਇਹ ਸੁਚੱਜੇ ਅਤੇ ਸੁਚਾਰੂ ਕਾਰਜ ਕਰ ਸਕਣ । ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਤੋਂ ਉਨ੍ਹਾਂ ਦੇ ਟੂਰਨਾਮੈਂਟ ਵਿੱਚ ਪਹੁੰਚਾਉਣ ਦਾ ਕਰਾਰਨਾਮਾ ਲੈਣਾ ਤਾਂ ਕਿ ਸੁਚਾਰੂ ਢੰਗ ਨਾਲ ਫਿਕਸਚਰ ਅਤੇ ਹੋਰ ਕਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ ।
2. ਟੂਰਨਾਮੈਂਟ ਦੇ ਦੌਰਾਨ ਕੰਮ ਦਾ ਕਰਤੱਵ-ਇਹ ਕਰਤੱਵ ਟੂਰਨਾਮੈਂਟ ਦੇ ਸ਼ੁਰੂ ਤੋਂ ਲੈ ਕੇ, ਅੰਤ ਦਿਨ ਤੱਕ ਮੁਕੰਮਲ ਕੀਤੇ ਜਾਂਦੇ ਹਨ । ਇਹ ਹੇਠ ਲਿਖੇ ਅਨੁਸਾਰ ਹਨ । ਸਾਰੇ ਪ੍ਰਬੰਧਾਂ, ਖ਼ਾਸ ਤੌਰ ‘ਤੇ ਖੇਡ ਖੇਤਰ, ਸਾਜ਼-ਸਾਮਾਨ ਆਦਿ ਦੀ ਜਾਂਚ ਕਰਨਾ । ਖਿਡਾਰੀਆਂ ਦੇ ਦੂਜੇ ਦਸਤਾਵੇਜ਼ਾਂ ਦੀ ਯੋਗਤਾ ਦੀ ਜਾਚ ਕਰਨਾ ।
ਕਮੇਟੀਆਂ ਦੇ ਕੰਮ ਦੀ ਜਾਚ ਕਰਦੇ ਰਹਿਣਾ ਤਾਂ ਜੋ ਉਹ ਆਪਣੀਆਂ ਡਿਊਟੀਆਂ ਚੰਗੀ ਤਰ੍ਹਾਂ ਕਰ ਸਕਣ । ਖਿਡਾਰੀਆਂ ਅਤੇ ਅਫ਼ਸਰਾਂ ਨੂੰ ਰਿਫਰੈੱਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਕਰਨਾ । ਟੀਮ ਦੇ ਸਕੋਰ ਸ਼ੀਟਾਂ ਅਤੇ ਰਿਕਾਰਡਾਂ ‘ਤੇ ਨਜ਼ਰ ਰੱਖਣੀ ਆਦਿ । ਖਿਡਾਰੀਆਂ ਲਈ ਡਾਕਟਰੀ ਸਹਾਇਤਾ ਪ੍ਰਦਾਨ ਕਰਨੀ | ਟੂਰਨਾਮੈਂਟ ਦੀ ਪ੍ਰਤੀ ਬਾਰੇ ਘੋਸ਼ਣਾਵਾਂ ਕਰਨੀਆਂ । ਖਿਡਾਰੀਆਂ ਅਤੇ ਅਧਿਕਾਰੀਆਂ ਦੇ ਠਹਿਰਨ ਦੇ ਸਥਾਨ ਤੋਂ ਉਨ੍ਹਾਂ ਨੂੰ ਆਉਣ ਤੇ ਜਾਣ ਲਈ ਫਾਂਸਪੋਰਟ ਦੀ ਵਿਵਸਥਾ ਕਰਨਾ ।
3. ਟੂਰਨਾਮੈਂਟ ਦੇ ਬਾਅਦ ਦੀਆਂ ਡਿਊਟੀਆਂ-ਇਹ ਉਹ ਫ਼ਰਜ਼ ਜੋ ਟੂਰਨਾਮੈਂਟ ਤੋਂ ਬਾਅਦ ਕੀਤੇ ਜਾਂਦੇ ਹਨ । ਇਨ੍ਹਾਂ ਦਾ ਹੇਠ ਲਿਖੇ ਅਨੁਸਾਰ ਜ਼ਿਕਰ ਕੀਤਾ ਗਿਆ ਹੈ
- ਜੇਤੂ ਟੀਮਾਂ ਨੂੰ ਮੈਡਲ ਅਤੇ ਟ੍ਰਾਫੀਆਂ ਵੰਡਣਾ
- ਟੂਰਨਾਮੈਂਟ ਦੇ ਪ੍ਰਬੰਧ ਵਿੱਚ ਇਸਤੇਮਾਲ ਕੀਤੇ ਸਮਾਨ ਅਤੇ ਉਸਦੇ ਬਕਾਇਆ ਨੂੰ ਵਾਪਿਸ ਕਰਨਾ ।
- ਟੂਰਨਾਮੈਂਟ ਦੀ ਸਫਲਤਾ ਦੀ ਪ੍ਰੈਸ ਨੋਟ ਤਿਆਰ ਕਰਨਾ |
- ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਬਕਾਏ ਆਦਿ ਅਦਾ ਕਰਨਾ ।
- ਟੀਮਾਂ ਦੇ ਰਿਕਾਰਡ ਦਾ ਪ੍ਰਬੰਧਨ ਕਰਨਾ ।
- ਉਧਾਰ ਲਏ ਜਾਣ ਤੇ ਸਾਜ਼-ਸਾਮਾਨ ਅਤੇ ਹੋਰ ਕੀਮਤੀ ਸਾਮਾਨ ਵਾਪਸ ਕਰਨਾ ।
- ਅਥਾਰਟੀ ਨੂੰ ਅੰਤਿਮ ਰਿਪੋਰਟ ਸੌਂਪਣਾ ਆਦਿ ਕੰਮ ਸ਼ਾਮਿਲ ਹੁੰਦੇ ਹਨ ।
ਪ੍ਰਸ਼ਨ 3.
ਇੰਟਰਾ-ਮਿਊਰਲ ਖੇਡ ਮੁਕਾਬਲੇ ਕੀ ਹਨ ? (What is intramural tournament ?)
ਉੱਤਰ-
ਅੰਦਰੂਨੀ (Intramural) ਇਨਗ੍ਰਾਮੀਊਰਲ-(ਅੰਦਰੂਨੀ ਮੁਕਾਬਲੇ ਜਾਂ ਇਨਮੀਉਰਲ ਮੁਕਾਬਲੇ ਇਨਕ੍ਰਮੀਊਰਲ ਸ਼ਬਦ ਲੇਟਿਨ ਭਾਸ਼ਾ ਦੇ ਸ਼ਬਦ ‘ਇਨਕ੍ਰ’’ ਜਿਸ ਦਾ ਭਾਵ ਹੈ ਅੰਦਰ ਅਤੇ ‘ਮੀਊਰਲ’ ਤੋਂ ਭਾਵ ਕੰਧ ਤੋਂ ਲਿਆ ਗਿਆ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ ਗਤੀਵਿਧੀਆਂ ਅਤੇ ਟੂਰਨਾਮੈਂਟ ਜੋ ਕਿ ਕੈਂਪਸ ਜਾਂ ਸੰਸਥਾਵਾਂ ਦੇ ਅੰਦਰ ਆਯੋਜਿਤ ਕੀਤੇ ਜਾਣ, ਉਨ੍ਹਾਂ ਨੂੰ ਇਨਗ੍ਰਾਮੀਊਰਲ ਕਿਹਾ ਜਾਂਦਾ ਹੈ । ਇਨ੍ਹਾਂ ਗਤੀਵਿਧੀਆਂ ਦਾ ਮੁੱਖ ਟੀਚਾ ਸੰਸਥਾ ਦੇ ਅੰਦਰ ਸਵੈ-ਇੱਛਤ ਭਾਗੀਦਾਰੀ, ਅਗਵਾਈ, ਹੌਸਲੇ, ਸੰਭਾਵੀ ਆਦਿ ਨੂੰ ਉਤਸ਼ਾਹ ਦਾ ਵਿਕਾਸ ਕਰਨਾ ਹੈ ।
ਬਾਹਰਲੇ ਮੁਕਾਬਲੇ ਐਕਸਟਰਾਮੀਊਰਲ (Extramural) ਦਾ ਐਕਸਮੀਊਰਲ ਮੁਕਾਬਲੇ ਐਕਸਵਾਮੂਰਲ ਸ਼ਬਦ ਨੂੰ ਲਾਤੀਨੀ ਸ਼ਬਦ “ਐਕਸਟਰਾ’’ ਅਤੇ ‘‘ਮੀਊਰਲ’’ ਤੋਂ ਲਿਆ ਗਿਆ ਹੈ । ਐਕਸਟਰਾ ਤੋਂ ਭਾਵ ਅਤੇ ਬਾਹਰ ਅਤੇ ‘ਮੀਊਰਲ’ ਦਾ ਭਾਵ ‘ਕੰਧ` ਤੋਂ ਹੈ । ਇਸ ਲਈ, ਇਸਦਾ ਮਤਲਬ ਹੈ ਕਿ ਉਹ ਗਤੀਵਿਧੀਆਂ ਅਤੇ ਟੂਰਨਾਮੈਂਟ ਜਿਨ੍ਹਾਂ ਦਾ ਆਯੋਜਨ ਕੈਂਪਸ ਤੋਂ ਬਾਹਰ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਬਾਹਰਲੇ ਟੂਰਨਾਮੈਂਟ ਜਾਂ ਐਕਸਟਰਾਮੀਊਰਲ ਮੁਕਾਬਲੇ ਕਿਹਾ ਜਾਂਦਾ ਹੈ । ਇਹ ਖਾਹਰਲੀਆ ਗਤੀਵਿਧੀਆਂ ਵੱਖ-ਵੱਖ ਪੱਧਰ ਤੇ ਨਿਭਾਈਆਂ ਜਾਂਦੀਆਂ ਹਨ ਜਿਵੇਂ ਕਿ ਅੰਤਰ ਸਕੂਲ ਟੂਰਨਾਮੈਂਟ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਟੂਰਨਾਮੈਂਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ, ਖੇਤਰੀ ਅਤੇ ਕਲਸਟਰ ਟੂਰਨਾਮੈਂਟ ਆਦਿ ।
ਬਾਹਰਲ ਮੁਕਾਬਲੇ ਦਾ ਮੁੱਖ ਉਦੇਸ਼ ਖੇਡਾਂ ਦੇ ਮਿਆਰ ਨੂੰ ਸੁਧਾਰਨਾ, ਨਵੇਂ ਨਿਯਮਾਂ ਦਾ ਗਿਆਨ ਪ੍ਰਦਾਨ ਕਰਨਾ, ਖੇਡਾਂ ਦੇ ਵਿਕਾਸ ਅਤੇ ਵਿਗਿਆਨਿਕ ਸਿਖਲਾਈ ਪ੍ਰਦਾਨ ਕਰਨਾ ਹੈ । ਦੂਜੀ ਗੱਲ ਇਹ ਹੈ ਕਿ ਇਹ ਸਵੈ-ਇੱਛਾ ਨਾਲ ਸ਼ਮੂਲੀਅਤ, ਅਗਵਾਈ ਆਦਿ ਗੁਣਾਂ ਅਤੇ ਉਨ੍ਹਾਂ ਦੀਆਂ ਸਪੋਰਟਸ ਸਮਰੱਥਾਵਾਂ ਦਿਖਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਵੀ ਸਹਾਇਕ ਹਨ ।
ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਨੋਟ ਲਿਖੋ (Write notes on the following)
(ੳ) ਖੇਡ ਪ੍ਰਬੰਧ
(ਅ) ਚੈਲੇਂਜ ਟੂਰਨਾਮੈਂਟ
(ਇ) ਪੌੜੀਨੁਮਾ
(ਸ) ਸਾਇਕਲਿੰਗ ਢੰਗ ।
ਉੱਤਰ-
(ੳ) ਖੇਡ ਪ੍ਰਬੰਧ-ਵਧੀਆ ਖੇਡ ਮੁਕਾਬਲਿਆਂ ਲਈ ਖੇਡ ਪ੍ਰਬੰਧ, ਯੋਗ ਅਧਿਕਾਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਖੇਡ ਪ੍ਰਬੰਧ ਸੁਚਾਰੂ ਢੰਗ ਨਾਲ ਨਾ ਕੀਤਾ ਜਾਵੇ ਤਾਂ ਸਾਰਾ ਖੇਡ ਸਮਾਗਮ ਖਰਾਬ ਹੋ ਸਕਦਾ ਹੈ । ਇਸ ਲਈ ਯੋਗ ਅਧਿਕਾਰੀਆਂ ਦੀ ਜ਼ਰੂਰਤ ਪੈਂਦੀ ਹੈ । ਖੇਡ ਦੇ ਪੱਧਰ ਨੂੰ ਦੇਖਦੇ ਹੋਏ ਵੱਖ-ਵੱਖ ਕਮੇਟੀਆਂ ਬਣਾਈਆਂ ਜਾਂਦੀਆਂ ਹਨ ।
ਜਿਵੇਂ ਕਿ –
- ਟੂਰਨਾਮੈਂਟ ਪ੍ਰਧਾਨ
- ਟੂਰਨਾਮੈਂਟ ਕਮੇਟੀ
- ਰਿਫ਼ਰੈਸ਼ਮੈਂਟ ਕਮੇਟੀ
- ਵਿੱਤ ਸਕੱਤਰ
- ਸਕੱਤਰ
- ਜਿਉਰ ਆਫ਼ ਅਪੀਲ ਕਮੇਟੀ ਆਦਿ
- ਕਨਵੀਨਰ ।
ਇਨ੍ਹਾਂ ਅਧਿਕਾਰੀਆਂ ਨੂੰ ਖੇਡ ਦੇ ਨਿਯਮ, ਮੁਕਾਬਲੇ ਦਾ ਕੀ ਪੱਧਰ ਹੈ, ਖੇਡ ਪ੍ਰੋਗਰਾਮ ਦੇ ਕੀ ਉਦੇਸ਼ ਹੋਣਗੇ, ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਜੋ ਖੇਡ ਅਧਿਕਾਰੀ ਟੂਰਨਾਮੈਂਟ ਕਰਵਾ ਰਹੇ ਹੁੰਦੇ ਹਨ ਉਨ੍ਹਾਂ ਨੂੰ ਆਪਣੇ . ਫ਼ੈਸਲਿਆਂ ਵਿੱਚ ਨਿਰਪੱਖ ਹੋਣਾ ਚਾਹੀਦਾ ਹੈ ।
(ਆ) ਚੈਲੇਂਜ ਟੂਰਨਾਮੈਂਟ-ਚੈਲੇਂਜ ਤੋਂ ਭਾਵ ਹੈ-ਚੁਣੌਤੀ ਦੇਣਾ । ਇਹ ਮੁਕਾਬਲਾ ਉਦੋਂ ਕਰਵਾਇਆ ਜਾਂਦਾ ਹੈ ਜਦੋਂ ਖਿਡਾਰੀ ਆਪਣੇ ਤੋਂ ਤਕੜੇ ਖਿਡਾਰੀ ਨੂੰ ਚੁਣੌਤੀ ਦਿੰਦਾ ਹੈ ਅਤੇ ਇਹ ਟੂਰਨਾਮੈਂਟ ਫਿਰ ਚਲਦਾ ਰਹਿੰਦਾ ਹੈ ।
ਇਸ ਟੂਰਨਾਮ ਵਿਚ ਇੱਕ-ਇੱਕ ਖਿਡਾਰੀ ਜਾਂ ਦੋ-ਦੋ ਖਿਡਾਰੀ ਦੋਵੇਂ ਪਾਸੇ ਹੁੰਦੇ ਹਨ । ਟੇਬਲ ਟੈਨਿਸ, ਬਾਕਸਿੰਗ, ਬੈਡਮਿੰਟਨ ਇਸ ਟੂਰਨਾਮੈਂਟ ਦੀਆਂ ਉਦਾਹਰਨਾਂ ਹਨ ।
ਚੈਲੇਂਜ ਟੂਰਨਾਮੈਂਟ ਦੇ ਦੋ ਢੰਗ ਹੁੰਦੇ ਹਨ-
- ਪੌੜੀ ਨੁਮਾ
- ਪਿਰਾਮਿਡਨੁਮਾ ।
(ਇ) ਪੌੜੀਨੁਮਾ
II. ਸਟੇਅਰ ਕੇਸ ਮੈਥਡ (Stair Case Method)-ਸਟੇਅਰ ਕੇਸ ਮੈਥਡ ਬਹੁਤ ਹੀ ਚੰਗਾ ਮੈਥਡ ਹੈ । ਇਸ ਵਿਚ ਪੌੜੀ
ਦੀ ਤਰ੍ਹਾਂ ਦਾ ਫਿਕਸਚਰ ਤਿਆਰ ਕੀਤਾ ਜਾਂਦਾ ਹੈ । ਸਭ ਤੋਂ ਪਹਿਲਾਂ ਨੰਬਰ ਇਕ ਟੀਮ ਨੂੰ ਬਾਕੀ ਦੀਆਂ ਟੀਮਾਂ ਨਾਲ ਮੈਚ ਲਈ ਲਿਖਿਆ ਜਾਂਦਾ ਹੈ ਪਰ ਨੰਬਰ ਦੋ ਟੀਮਾਂ ਤੋਂ ਹੀ ਸ਼ੁਰੂ ਹੁੰਦੇ ਹਨ । ਦੂਜੀ ਪੌੜੀ ਵਿਚ ਨੰਬਰ ਦੋ ਵਾਲੀ ਟੀਮ ਦਾ ਮੈਚ ਨੰਬਰ ਤਿੰਨ ਵਾਲੀ ਟੀਮ ਤੋਂ ਸ਼ੁਰੂ ਹੋ ਕੇ ਅਖ਼ੀਰ ਤਕ ਚਲਦਾ ਹੈ । ਇਸ ਤਰ੍ਹਾਂ ਜਿੰਨੀ ਵੀ ਪੌੜੀ ਥੱਲੇ ਚਲਦੀ ਹੈ ਟੀਮ ਦਾ ਨੰਬਰ ਵੱਧਦਾ ਜਾਂਦਾ ਹੈ ।9 ਟੀਮਾਂ ਦਾ ਫਿਕਸਚਰ ਇਸ ਤਰ੍ਹਾਂ ਬਣਦਾ ਹੈ ।
(ਸ) ਸਾਈਕਲਿੰਗ ਢੰਗ ਇਸ ਤਰ੍ਹਾਂ ਦੇ ਮੈਥਡ ਵਿਚ ਇਸ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਸਾਰੀਆਂ ਟੀਮਾਂ ਨੂੰ ਕਲਾਕ ਵਾਈਜ਼ ਦਿਸ਼ਾ ਵਿਚ ਘੁੰਮਾਇਆ ਜਾਂਦਾ ਹੈ ਅਤੇ ਜੇਕਰ ਭਾਗ ਲੈਣ ਵਾਲੀਆਂ ਟੀਮਾਂ ਦੀ ਸੰਖਿਆ ਦੋ ਤੇ ਭਾਰਾ ਹੋਣ ਵਾਲੀ ਹੋਵੇ ਜਿਵੇਂ, 4, 6, 8 ਆਦਿ ਨੰਬਰ ਵਾਲੀ ਟੀਮ ਨੂੰ ਇੱਕ ਸਥਾਨ ਤੇ ਰਹਿਣ ਦੇਣਾ ਚਾਹੀਦਾ ਹੈ ਬਾਕੀ ਦੀਆਂ ਟੀਮਾਂ ਵਾਰੀ-ਵਾਰੀ ਘੁੰਮਦੀਆਂ ਹਨ ਪਰੰਤੂ ਜੇਕਰ ਟੀਮਾਂ ਦੀ ਕੁੱਲ ਗਿਣਤੀ ਦੋ ਤੇ ਭਾਗ ਹੋਣ ਵਾਲੀ ਨਾ ਹੋਵੇ ਜਿਵੇਂ 5, 7, 9 ਆਦਿ ਤਾਂ ਬਾਈ ਨੂੰ ਫਿਕਸ ਕਰ ਲਿਆ ਜਾਂਦਾ ਹੈ ਅਤੇ ਸਾਰੀਆਂ ਟੀਮਾਂ ਕਲਾਕ ਵਾਈਜ਼ ਦਿਸ਼ਾ ਵਿਚ ਘੁੰਮਦੀਆਂ ਹਨ ।
8 ਟੀਮਾਂ ਦਾ ਫਿਕਸਚਰ (Fixture of 8 Teams)
ਮੈਚਾਂ ਦੀ ਗਿਣਤੀ = \(\frac{N(N-1)}{2}=\frac{8(8-1)}{2}=\frac{8(7)}{2}=\frac{56}{2}\) = 28
ਮੈਚਾਂ ਦੀ ਗਿਣਤੀ = \(\frac{N(N-1)}{2}=\frac{7(7-1)}{2}=\frac{7(6)}{2}=\frac{42}{2}\) = 21
ਪ੍ਰਸ਼ਨ 5.
ਬਾਈ ਤੋਂ ਕੀ ਭਾਵ ਹੈ ? ਇਸ ਨੂੰ ਸਿੰਗਲ ਨਾਕ ਆਊਟ ਸਿਸਟਮ ਵਿੱਚ ਕਿਵੇਂ ਕੱਢਿਆ ਜਾਂਦਾ ਹੈ ? (What is meant by a Bye ? How is it drawn or decided in a single knock out system ?)
ਉੱਤਰ-
ਬਾਈ ਤੋਂ ਭਾਵ ਹੈ ਕਿ ਜਿਸ ਟੀਮ ਨੂੰ ਬਾਈ ਮਿਲ ਜਾਂਦੀ ਹੈ ।ਉਹ ਟੀਮ ਪਹਿਲੇ ਰਾਉਂਡ ਵਿਚ ਮੈਚ ਨਹੀਂ ਖੇਡਦੀ । ਜੇ ਸਾਡੇ ਕੋਲ ਟੀਮਾਂ ਦੀ ਗਿਣਤੀ ਈਵਨ ਹੈ, ਤਾਂ ਬਾਈ ਦੇਣ ਦੀ ਜ਼ਰੂਰਤ ਨਹੀਂ ਹੈ । ਪਰ ਜੇਕਰ ਟੀਮਾਂ ਦੀ ਕੁੱਲ ਗਿਣਤੀ ਔਡ ਹੈ ਤਾਂ ਬਾਈ ਨੂੰ ਦੇਣਾ ਜ਼ਰੂਰੀ ਹੈ । ਬਾਈਆਂ ਕੱਢਣ ਦਾ ਤਰੀਕਾ (Method of finding Byes)-ਬਾਈਆਂ ਕੱਢਣ ਵਾਸਤੇ ਇਕ ਖ਼ਾਸ ਤਰੀਕਾ ਅਪਣਾਇਆ ਜਾਂਦਾ ਹੈ । ਜੇਕਰ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਟੀਮਾਂ ਕਿਸੇ ਵੀ Power of Two ਵਾਲੀ ਸੰਖਿਆ ਤੋਂ ਘੱਟ ਹੋਣ ਤਾਂ ਕੁਝ ਟੀਮਾਂ ਵਾਲੀ ਸੰਖਿਆ ਪਾਵਰ ਆਫ ਟੂ ਵਾਲੀ ਸੰਖਿਆ ਤੋਂ ਜਿੰਨੀ ਘੱਟ ਹੁੰਦੀ ਹੈ ਉਨੀਆਂ ਹੀ ਟੀਮਾਂ ਨੂੰ ਫਿਕਸਚਰ ਵਿਚ ਬਾਈ ਦੇਣੀ ਪੈਂਦੀ ਹੈ । ਜਿਵੇਂ-ਕਿਸੇ ਮੁਕਾਬਲੇ ਵਿਚ 13 ਟੀਮਾਂ ਭਾਗ ਲੈਂਦੀਆਂ ਹਨ ਤਾਂ ਸਾਡੇ ਸਾਹਮਣੇ ਇਹ ਸਮੱਸਿਆ ਆਉਂਦੀ ਹੈ ਕਿ ਕਿੰਨੀਆਂ ਟੀਮਾਂ ਨੂੰ ਬਾਈਆਂ ਦਿੱਤੀਆਂ ਜਾਣ ।
ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ = 13
ਅਗਲੀ ਪਾਵਰ ਟੂ ਵਾਲੀ ਸੰਖਿਆ ਹੈ = 25 = 16
ਇਨ੍ਹਾਂ ਦੋਹਾਂ ਗਿਣਤੀਆਂ ਵਿਚ ਫ਼ਰਕ = 16 – 13 = 3
ਇਸ ਲਈ ਟੀਮਾਂ ਦੀ ਗਿਣਤੀ = 3
ਕੁੱਲ ਟੀਮਾਂ ਦੀ ਗਿਣਤੀ = 22
ਅਗਲੀ ਪਾਵਰ ਆਫ਼ ਟੂ ਵਾਲੀ ਸੰਖਿਆ = 25 = 32
ਇਨ੍ਹਾਂ ਦੋਹਾਂ ਵਿਚ ਅੰਤਰ = 32 -22 = 10
ਇਸ ਲਈ ਟੀਮਾਂ ਦੀ ਗਿਣਤੀ = 10.
ਹਰ ਇਕ ਹਾਫ਼ ਵਿਚ ਟੀਮਾਂ (Teams in each Half) -ਜੇਕਰ ਟੀਮਾਂ ਦੀ ਗਿਣਤੀ ਦੋ ‘ਤੇ ਵੰਡੀ ਜਾਣ ਵਾਲੀ ਹੋਵੇ ਤਾਂ ਹਰ ਇਕ ਹਾਫ਼ ਵਿਚ ਅੱਧੀਆਂ-ਅੱਧੀਆਂ ਟੀਮਾਂ ਆ ਜਾਂਦੀਆਂ ਹਨ ਜਿਵੇਂ 12 ਟੀਮਾਂ ਨੂੰ 6-6 ਟੀਮਾਂ ਵਾਲੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਪਰੰਤੂ ਜੇਕਰ ਇਹ ਸੰਖਿਆ 15 ਹੋਵੇ ਤਾਂ ਟੀਮਾਂ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਣਾ ਮੁਸ਼ਕਿਲ ਹੋ ਜਾਂਦਾ ਹੈ ।
ਇਸ ਲਈ ਸਾਨੂੰ ਇਹ ਫ਼ਾਰਮੂਲਾ ਅਪਣਾਉਣਾ ਪੈਂਦਾ ਹੈ ।
First Half = \(\frac{\text { No. of Teams }+1}{2}=\frac{(\mathrm{N}+1)}{2}\)
Second Half = \(\frac{\text { No. of Teams }-1}{2}=\frac{2(\mathrm{~N}-1)}{2}\)
ਇਸ ਫਾਰਮੂਲੇ ਦੀ ਸਹਾਇਤਾ ਨਾਲ ਹਰ ਇਕ ਹਾਫ਼ ਵਿਚ ਚਾਹੇ ਉਹ ਕਿੰਨੀ ਵੀ ਸੰਖਿਆ ਦੀਆਂ ਕਿਉਂ ਨਾ ਹੋਣ ਜਿਵੇਂ, ਹਨ, 15, 17, 19, 21, 7, 5, 9, 3 ਆਦਿ । ਬਾਈਆਂ ਨਿਸਚਿਤ ਕਰਨ ਦਾ ਤਰੀਕਾ (Process of Fixing Byes)-ਫਿਕਸਚਰ ਵਿਚ ਬਾਈਆਂ (Byes) ਦੇਣ ਦਾ ਇਕ ਖ਼ਾਸ ਨਿਯਮ ਹੈ ਅਤੇ ਇਸੇ ਨਿਯਮ ਦਾ ਪਾਲਣ ਕਰਨਾ ਪੈਂਦਾ ਹੈ । ਕੁਝ ਟੀਮਾਂ ਦੇ ਨੰਬਰ ਇਕ ਤੋਂ ਲੈ ਕੇ ਅਖ਼ੀਰ ਤਕ ਕਿਸੇ ਕਾਗਜ਼ ਉੱਤੇ ਲਿਖ ਲਏ ਜਾਂਦੇ ਹਨ ਅਤੇ ਫਿਰ ਨੰਬਰ ਲਿਖ ਲੈਣ ਤੋਂ ਬਾਅਦ ਲਾਟ (Lots) ਦੁਆਰਾ ਇਨ੍ਹਾਂ ਦੇ ਨਾਂ ਉਨ੍ਹਾਂ ਨੰਬਰਾਂ ਉੱਤੇ ਲਿਖ ਦਿੱਤੇ ਜਾਂਦੇ ਹਨ ਅਤੇ ਸਾਰੀਆਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਇਸ ਤੋਂ ਮਗਰੋਂ ਬਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ । ਜੋ ਕਿ ਇਸ ਪ੍ਰਕਾਰ ਹੁੰਦਾ ਹੈ
ਪਹਿਲੀ ਬਾਈ ਦੂਜੇ ਹਾਫ਼ ਦੀ ਆਖ਼ਰੀ ਟੀਮ ਨੂੰ ਦਿੱਤੀ ਜਾਂਦੀ ਹੈ ।
ਦੂਸਰੀ ਬਾਈ ਪਹਿਲੇ ਹਾਫ਼ ਦੀ ਪਹਿਲੀ ਟੀਮ ਨੂੰ ਦਿੱਤੀ ਜਾਂਦੀ ਹੈ ।
ਤੀਸਰੀ ਬਾਈ ਦੂਸਰੇ ਹਾਫ਼ ਦੀ ਪਹਿਲੀ ਟੀਮ ਨੂੰ ਦਿੱਤੀ ਜਾਂਦੀ ਹੈ ।
ਚੌਥੀ ਬਾਈ ਪਹਿਲੇ ਹਾਫ਼ ਦੀ ਆਖਰੀ ਟੀਮ ਨੂੰ ਦਿੱਤੀ ਜਾਂਦੀ ਹੈ ।
ਬਾਕੀ ਦੀਆਂ Byes ਵੀ ਇਸੇ ਤਰੀਕੇ ਨਾਲ ਨਿਸਚਿਤ ਕੀਤੀਆਂ ਜਾਂਦੀਆਂ ਹਨ ਅਤੇ ਇਸੇ ਨਿਯਮ ਅਨੁਸਾਰ ਦੂਜੀਆਂ ਟੀਮਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ ।
ਉਦਾਹਰਨ ਵਜੋਂ ਹੇਠਾਂ 11 ਟੀਮਾਂ ਦਾ ਫਿਕਸਚਰ ਅਤੇ Byes ਦੇਣ ਦਾ ਤਰੀਕਾ ਦੱਸਿਆ ਗਿਆ ਹੈ ਜਿਸ ਤੋਂ Byes ਨਿਸਚਿਤ ਕਰਨ ਦਾ ਪਤਾ ਲੱਗ ਸਕਦਾ ਹੈ 11 ਟੀਮਾਂ ਦਾ ਫਿਕਸਚਰ ਅਤੇ Byes ਦੇਣ ਦਾ ਤਰੀਕਾ ।
ਪਹਿਲਾ ਹਾਫ਼ (First Half)
ਦੂਸਰਾ ਹਾਫ਼
(Second Half)
ਫਿਕਸਚਰ ਵਿਚ ਰਾਊਂਡਜ਼ (Rounds in Fixture)-ਫਿਕਸਚਰ ਵਿਚ ਰਾਉਂਡ ਕੁੱਲ ਟੀਮਾਂ ਦੀ ਗਿਣਤੀ ਉੱਤੇ ਨਿਰਭਰ ਕਰਦੇ ਹਨ । ਜੇਕਰ ਟੀਮਾਂ ਘੱਟ ਹੋਣਗੀਆਂ ਤਾਂ ਰਾਉਂਡਾਂ ਦੀ ਗਿਣਤੀ ਵੀ ਘੱਟ ਹੋਵੇਗੀ ਅਤੇ ਜੇਕਰ ਟੀਮਾਂ ਜ਼ਿਆਦਾ ਹੋਣ ਤਾਂ ਰਾਉਂਡਾਂ ਦੀ ਗਿਣਤੀ ਵੀ ਜ਼ਿਆਦਾ ਹੋਵੇਗੀ । ਜੇ ਟੀਮਾਂ ਦੀ ਗਿਣਤੀ ਸਮ ਹੋਵੇ ਤਾਂ ਰਾਉਂਡ ਦੋ xਦੋ ਕਰਕੇ ਟੀਮਾਂ ਦੀ ਕੁੱਲ ਗਿਣਤੀ ਦੇ ਬਰਾਬਰ ਕਰਕੇ ਬਣਾਏ ਜਾਂਦੇ ਹਨ । ਉਦਾਹਰਨ ਵਜੋ-ਜੇ ਟੀਮਾਂ ਦੀ ਗਿਣਤੀ 16 ਹੋਵੇ ਤਾਂ ਰਾਊਂਡ ਇਸ ਤਰ੍ਹਾਂ ਬਣਨਗੇ-2 x 2 x2 x2 = 16 ਰਾਉਂਡ।
ਇਸ ਤੋਂ ਇਲਾਵਾ ਜੇਕਰ ਟੀਮਾਂ ਦੀ ਗਿਣਤੀ ਸਮ ਨਾ ਹੋਵੇ ਤਾਂ ਉਸ ਨੰਬਰ ਤੋਂ ਅਗਲੀ ਸਮ ਸੰਖਿਆ ਦੇ ਆਧਾਰ ਉੱਤੇ ਰਾਉਂਡ ਬਣਾਏ ਜਾਂਦੇ ਹਨ, ਜਿਵੇਂ 12 ਟੀਮਾਂ ਲਈ ਸਾਡੇ ਸਾਹਮਣੇ ਜਿਹੜੀ ਸੰਖਿਆ ਆਉਂਦੀ ਹੈ ਉਹ ਹੈ 16 ਇਸ ਲਈ 16 ਦੇ ਆਧਾਰ ਉੱਤੇ ਰਾਉਂਡ ਬਣਦੇ ਹਨ : 2 x 2 x 2 x 2 = 16 ਰਾਉਂਡ ਆਮ ਕਰਕੇ ਟੀਮਾਂ ਦੇ ਰਾਉਂਡ ਇਸ ਤਰ੍ਹਾਂ ਬਣਦੇ ਹਨ ।
ਫਿਕਸਚਰ ਵਿਚ ਕੁਆਰਟਰਜ਼ ਅਤੇ ਟੀਮਾਂ (Quarters and teams in fixture) -ਜੇਕਰ ਟੀਮਾਂ ਅਧਿਕ ਹੋਣ ਤਾਂ ਟੀਮਾਂ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਫਿਰ ਹਰ ਇਕ ਭਾਗ ਨੂੰ ਅੱਗੇ ਦੋ-ਦੋ ਭਾਗਾਂ ਵਿਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਸਾਰੀਆਂ ਟੀਮਾਂ ਨੂੰ ਚਾਰ Quarters ਵਿਚ ਵੰਡਿਆ ਜਾਂਦਾ ਹੈ ।Quarters ਦੀ ਗਿਣਤੀ ਉੱਤੇ ਤੋਂ ਥੱਲੇ ਵੱਲ ਗਿਣੀ ਜਾਂਦੀ ਹੈ ।
ਕੁਆਰਟਰ ਵਿਚ ਟੀਮਾਂ (Teams in Quarters)-ਸਾਨੂੰ ਇਹ ਜਾਣਕਾਰੀ ਹੈ ਕਿ ਟੀਮਾਂ ਦੇ ਚਾਰ ਕੁਆਰਟਰ ਬਣਾਏ ਜਾਂਦੇ ਹਨ । ਇਸ ਲਈ ਜੇਕਰ ਕੁੱਲ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਹੁੰਦੀ ਹੈ ਤਾਂ ਹਰ ਇਕ ਕੁਆਰਟਰ ਵਿਚ ਟੀਮਾਂ ਬਰਾਬਰਬਰਾਬਰ ਹੋਣਗੀਆਂ ਕਿਉਂ ਜੋ ਕੁੱਲ ਟੀਮਾਂ ਦੀ ਸੰਖਿਆ ਚਾਰ ਨਾਲ ਤਕਸੀਮ ਕੀਤੀ ਜਾ ਸਕਦੀ ਹੈ ।
ਜਿਸ ਤਰ੍ਹਾਂ ਟੀਮਾਂ ਨੂੰ 16 : 4 = 4 ਦੇ ਹਿਸਾਬ ਨਾਲ ਵੰਡਿਆ ਜਾਵੇਗਾ | ਇਸ ਤਰ੍ਹਾਂ ਚੌਹਾਂ ਕੁਆਰਟਰਾਂ ਵਿਚ 44 ਟੀਮਾਂ ਆਉਣਗੀਆਂ। | ਪਰੰਤੁ ਜੇ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ਨਾ ਹੋਵੇ ਤਾਂ ਫਿਰ ਹਰ ਇਕ ਕੁਆਰਟਰ ਵਿਚ ਟੀਮਾਂ ਇਸ ਨਿਯਮ ਅਨੁਸਾਰ ਰੱਖੀਆਂ ਜਾਂਦੀਆਂ ਹਨ । ਕੁੱਲ ਟੀਮਾਂ ਦੀ ਗਿਣਤੀ ਨੂੰ 4 ‘ਤੇ ਭਾਗ ਦਿੱਤਾ ਜਾਂਦਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਬਾਕੀ ਕਿੰਨੀਆਂ ਟੀਮਾਂ ਬਚੀਆਂ । ਬਾਕੀ ਬਚਣ ਵਾਲੀਆਂ ਟੀਮਾਂ ਨੂੰ ਇਸ ਤਰਤੀਬ ਨਾਲ ਕੁਆਰਟਰਾਂ ਵਿਚ ਵੰਡ ਦਿੱਤਾ ਜਾਂਦਾ ਹੈ ।
ਜੇਕਰ ਟੀਮ ਇਕ ਬਚੇ ਤਾਂ ਉਸ ਨੂੰ ਪਹਿਲੇ ਕੁਆਰਟਰ ਵਿਚ ਰੱਖੋ ।
ਜੇਕਰ ਟੀਮਾਂ ਦੋ ਬਚਣ ਤਾਂ ਇਕ, 1 Quarter ਵਿਚ ਅਤੇ ਦੂਸਰੀ, I Quarter ਵਿਚ ਰੱਖੋ ।
ਜੇਕਰ ਟੀਮਾਂ ਤੋਂ ਬਚਣ ਇਕ, II Quarter, ਦੂਸਰੀ II Quarter, ਤੀਸਰੀ II Quarter ਵਿਚ ਰੱਖੋ ।
ਹਰ ਇਕ ਹਾਫ਼ ਵਿਚ ਟੀਮਾਂ ਦੀ ਵੰਡ ਇਸ ਤਰ੍ਹਾਂ ਹੋਵੇਗੀ
ਉੱਪਰਲਾ ਹਾਫ਼ = \(\frac{\mathrm{N}+1}{2}=\frac{19+1}{2}=\frac{20}{2}\) = 10
ਥੱਲੜਾ ਹਾਫ਼ =\(\frac{N-1}{2}=\frac{19-1}{2}=\frac{18}{2}\) = 9
ਹਰ ਇਕ ਹਾਫ਼ ਵਿਚ ਬਾਈਆਂ ਇਸ ਤਰ੍ਹਾਂ ਆਉਣਗੀਆਂਕੁੱਲ ਬਾਈਆਂ ਦੀ ਸੰਖਿਆ = 32 – 19 = 13
ਉੱਪਰਲਾ ਹਾਫ਼ = \(\frac{\mathrm{NB}-1}{2}=\frac{13-1}{2}=\frac{12}{2}\) = 6
ਥੱਲੜਾ ਹਾਫ਼ = \(\frac{\mathrm{NB}+1}{2}=\frac{13+1}{2}=\frac{14}{2}\) = 7
I Quarter-Byes – 3
II Quarter-Byes-3
III Quarter-Byes-3
IV Quarter-Byes-4
ਫਿਕਸਚਰ ਵਿਚ ਕੁੱਲ ਮੈਚਾਂ ਦੀ ਗਿਣਤੀ = 19 – 1 = 18 ਮੈਚ
ਫਿਕਸਚਰ ਵਿਚ ਰਾਊਂਡਾਂ ਦੀ ਗਿਣਤੀ = 2 x 2 x 2 x 2 x 2 = 5 ਰਾਊਂਡ
ਪ੍ਰਸ਼ਨ 6.
ਜੇਕਰ ਸਿੰਗਲ ਨਾਕ ਆਊਟ ਟੂਰਨਾਮੈਂਟ ਵਿੱਚ 19 ਟੀਮਾਂ ਭਾਗ ਲੈਂਦੀਆਂ ਹਨ ਤਾਂ ਕਿੰਨੀਆਂ ਬਾਈਆਂ ਦਿੱਤੀਆਂ ਜਾਣਗੀਆਂ ਅਤੇ ਮੈਚ ਕਿੰਨੇ ਹੋਣਗੇ ?
(If 19 teams take part in a Single Knock out system tournament, then how many byes will be given and given and how many matches will be played ?)
ਉੱਤਰ-
19 ਟੀਮਾਂ ਵਿੱਚ 13 ਬਾਈਆਂ ਦਿੱਤੀਆਂ ਜਾਣਗੀਆਂ । ਉੱਪਰਲੇ Half ਵਿੱਚ 6 ਬਾਈਆਂ ਅਤੇ ਹੇਠਲੇ Half ਵਿੱਚ 7 ਬਾਈਆਂ ਅਤੇ ਇਸ ਟੂਰਨਾਮੈਂਟ ਵਿੱਚ 10 ਮੈਚ ਹੋਣਗੇ ।
ਪ੍ਰਸ਼ਨ 7.
ਮਿਸ਼ਰਤ ਟੂਰਨਾਮੈਂਟ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ? (How many parts is Mixed Tournament divided into ?)
ਉੱਤਰ-
ਮਿਸ਼ਰਤ ਟੂਰਨਾਮੈਂਟ-ਜਦੋਂ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ । ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਨ੍ਹਾਂ ਗਰੁੱਪਾਂ ਦੀਆਂ ਟੀਮਾਂ ਨਾਕ ਆਊਟ ਦੇ ਅਧਾਰ ‘ਤੇ ਜਾਂ ਫਿਰ ਲੀਗ ਦੇ ਅਧਾਰ ‘ਤੇ ਖੇਡਦੀਆਂ ਹਨ । ਆਪਣੇ ਪੂਲ ਵਿੱਚ ਹੀ ਪੂਲ ਦੇ ਜੇਤੂ ਦਾ ਫ਼ੈਸਲਾ ਕੀਤਾ ਜਾਂਦਾ ਹੈ ।ਫਿਰ ਪੂਲ ਦੇ ਜੇਤੂ ਆਪਣੇ ਵਿਚ ਨਾਕ ਆਊਟ ਜਾਂ ਈਂਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ)
ਖੇਡ ਕੇ ਜੇਤੂ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ । ਜੇਕਰ ਵੱਡਾ ਟੂਰਨਾਮੈਂਟ ਹੈ ਤਾਂ ਰਾਜ ਜਾਂ ਦੇਸ਼ ਨੂੰ ਜੋਨਾਂ ਵਿੱਚ ਵੰਡ ਲਿਆ ਜਾਂਦਾ ਹੈ । ਇਸ ਤਰ੍ਹਾਂ ਜੋਨ ਦੀਆਂ ਟੀਮਾਂ ਆਪਸ ਵਿੱਚ ਮੁਕਾਬਲਾ ਕਰਕੇ ਆਪਣੇ ਜੋਨ ਦੇ ਚੈਂਪੀਅਨਸ਼ਿਪ ਦਾ ਫ਼ੈਸਲਾ ਕਰਦੀਆਂ ਹਨ ।
ਇਹ ਟੂਰਨਾਮੈਂਟ ਅੰਤਰ-ਜ਼ਿਲ੍ਹਾ, ਅੰਤਰ-ਸਟੇਟ, ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲੇ ਕਰਾਉਣ ਦੇ ਲਈ ਬਹੁਤ ਵਧੀਆ ਰਹਿੰਦੇ ਹਨ ।
- ਨਾਕ ਆਊਟ ਕਮ ਨਾਕ ਆਉਟ ਟੂਰਨਾਮੈਂਟ
- ਨਾਕ ਆਊਟ ਕਮ ਲੀਗ ਟੂਰਨਾਮੈਂਟ
- ਲੀਗ ਕਮ ਲੀਗ ਟੂਰਨਾਮੈਂਟ
- ਲੀਗ ਕਮ ਨਾਕ ਆਊਟ ਟੂਰਨਾਮੈਂਟ
ਫਿਕਸਚਰ ਦੀ ਵਿਧੀ :
ਨਾਕ ਆਊਟ ਕਮ ਨਾਕ ਆਊਟ ਟੂਰਨਾਮੈਂਟਉਦਾਹਰਨ
ਨਾਕ ਆਊਟ ਕਮ ਲੀਗ ਟੂਰਨਾਮੈਂਟ –
ਲੀਗ ਕਮ ਲੀਗ ਟੂਰਨਾਮੈਂਟ –
ਲੀਗ ਕਮ ਲੀਗ ਵਿੱਚ ਪਹਿਲਾਂ ਟੀਮਾਂ ਪੂਲ ਦੇ ਮੈਚ ਖੇਡਦੀਆਂ ਹਨ ਫਿਰ ਨੰਬਰਾਂ ਦੇ ਅਧਾਰ ‘ਤੇ ਆਪਣੇ ਪੂਲਾਂ ਵਿਚੋਂ ਪਹਿਲੇ ਸਥਾਨ ‘ਤੇ ਆਉਣ ਵਾਲੀਆਂ 4 ਟੀਮਾਂ ਦਾ ਲੀਗ ਹੋਵੇਗਾ | ਲੀਗ ਕਮ ਨਾਕ ਆਉਟ ਟੂਰਨਾਮੈਂਟ ਇਸ ਵਿਧੀ ਵਿੱਚ ਪਹਿਲਾਂ ਟੀਮਾਂ ਆਪਣੇ ਪੂਲ ਵਿੱਚ ਖੇਡਦੀਆਂ ਹਨ । ਫਿਰ ਪੂਲਾਂ ਵਿੱਚ ਪੁਜੀਸ਼ਨ ਲੈਣ ਵਾਲੀਆਂ ਟੀਮਾਂ ਦਾ ਨਾਕ ਆਊਟ ਟੂਰਨਾਮੈਂਟ ਕਰਵਾਇਆ ਜਾਵੇਗਾ ।
ਪ੍ਰਸ਼ਨ 8.
ਨਾਕ ਆਊਟ ਅਤੇ ਲੀਗ ਟੂਰਨਾਮੈਂਟ ਦੇ ਲਾਭ ਅਤੇ ਹਾਨੀਆਂ ਬਾਰੇ ਲਿਖੋ । (Write about the merits and demerits of knock out and League Tournaments.)
ਉੱਤਰ-
ਸਿੰਗਲ ਨਾਕ ਆਊਟ ਦੇ ਲਾਭ ਅਤੇ ਹਾਨੀਆਂ –
ਸਿੰਗਲ ਨਾਕ ਆਊਟ ਸਿਸਟਮ ਦੇ ਚੰਗੇ ਪਹਿਲੂ ਇਸ ਤਰ੍ਹਾਂ ਦੇ ਹੋ ਸਕਦੇ ਹਨ –
- ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
- ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ ਕਿਉਂਕਿ |
ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ । - ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖਤਮ ਹੋ ਜਾਂਦੇ ਹਨ ।
- ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜੇ ਅਧਿਕਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ ।
ਨਾਕ ਆਊਟ ਦੀਆਂ ਹਾਨੀਆਂ (Disadvantages of Knock-out) –
ਸਿੰਗਲ ਨਾਕਆਉਟ ਸਿਸਟਮ ਦੇ ਕੁਝ ਬੁਰੇ ਪਹਿਲੂ ਵੀ ਹਨ ਜਿਨ੍ਹਾਂ ਦਾ ਵਰਣਨ ਅਸੀਂ ਹੇਠ ਲਿਖੇ ਅਨੁਸਾਰ ਕਰ ਸਕਦੇ ਹਾਂ –
1. ਚੰਗੀ ਤੋਂ ਚੰਗੀ ਟੀਮ ਵੀ ਕਈ ਵਾਰ ਮਾੜੀ ਟੀਮ ਤੋਂ ਹਾਰ ਜਾਂਦੀ ਹੈ ਅਤੇ ਇਸ ਤਰ੍ਹਾਂ ਚੰਗੀ ਟੀਮ ਦੀ ਖੇਡ ਵੇਖਣ ਨੂੰ ਨਹੀਂ ਮਿਲਦੀ ।
2. ਅਚਾਨਕ ਹਾਰਨ ਵਾਲੀ ਟੀਮ ਨਾਲ ਪੂਰਨ ਨਿਆਂ ਨਹੀਂ ਹੁੰਦਾ | ਕਈ ਵਾਰੀ ਟੀਮ ਕਈ ਕੁਦਰਤੀ ਕਾਰਨਾਂ ਕਰਕੇ ਹਾਰ ਜਾਂਦੀ ਹੈ ।
3. ਖੇਡਾਂ ਦਾ ਉਤਸ਼ਾਹ ਚੰਗੀ ਟੀਮ ਦੇ ਹਾਰਨ ਨਾਲ ਖ਼ਤਮ ਜਿਹਾ ਹੋ ਜਾਂਦਾ ਹੈ ।
4. ਹਰ ਟੀਮ ਉੱਤੇ ਹਾਰ ਦਾ ਇਕ ਮਨੋਵਿਗਿਆਨਿਕ ਦਬਾਅ ਜਿਹਾ ਬਣਿਆ ਰਹਿੰਦਾ ਹੈ ਜਿਸ ਕਾਰਨ ਟੀਮਾਂ ਡਰ-ਡਰ ਕੇ ਖੇਡਦੀਆਂ ਹਨ ।
ਲੀਗ ਟੂਰਨਾਮੈਂਟ ਦੇ ਲਾਭ (Advantages of League Tournament) –
ਲੀਗ ਟੂਰਨਾਮੈਂਟ ਦੇ ਲਾਭ ਇਸ ਤਰ੍ਹਾਂ ਹਨ
- ਚੰਗੀ ਟੀਮ ਹੀ ਟੂਰਨਾਮੈਂਟ ਜਿੱਤਦੀ ਹੈ ।
- ਮੈਚ ਖੇਡਣ ਲਈ ਦੂਸਰੀ ਟੀਮ ਦੇ ਜਿੱਤਣ ਦਾ ਇੰਤਜਾਰ ਨਹੀਂ ਕੀਤਾ ਜਾਂਦਾ ।
- ਪ੍ਰੈਕਟਿਸ ਲਈ ਜਾਂ ਖੇਡ ਵਿਚ ਸੁਧਾਰ ਲਈ ਉਚੇਚਾ ਤਰੀਕਾ ਹੈ ।
- ਖੇਡ ਲੋਕਪ੍ਰਿਆ ਕਰਨ ਲਈ ਚੰਗਾ ਤਰੀਕਾ ਹੈ ।
- ਦਰਸ਼ਕਾਂ ਨੂੰ ਵੇਖਣ ਲਈ ਬਹੁਤ ਸਾਰੇ ਮੈਚ ਮਿਲ ਜਾਂਦੇ ਹਨ ।
- ਅਧਿਕਾਰੀਆਂ ਨੂੰ ਕਿਸੇ ਟੀਮ ਦੀ ਚੋਣ ਵਾਸਤੇ ਖਿਡਾਰੀਆਂ ਦੀ ਖੇਡ ਵੇਖਣ ਦਾ ਬਹੁਤਾ ਟਾਈਮ ਮਿਲਦਾ ਹੈ ਅਤੇ ਟੀਮ ਦੀ ਚੋਣ ਠੀਕ ਹੁੰਦੀ ਹੈ ।
- ਟੀਮਾਂ ਦੇ ਖਿਡਾਰੀ ਵੀ ਲੰਮੇ ਸਮੇਂ ਤਕ ਇੱਕ-ਦੂਜੇ ਦੇ ਸੰਪਰਕ ਵਿਚ ਰਹਿੰਦੇ ਹਨ ਜਿਸ ਕਾਰਨ ਇਕ-ਦੂਜੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ।
ਲੀਗ ਟੂਰਨਾਮੈਂਟ ਦੀਆਂ ਹਾਨੀਆਂ (Disadvantages of League Tournament)
- ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
- ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
- ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲਗਦਾ ਹੈ ।
- ਖਿਡਾਰੀਆਂ ਨੂੰ ਬਹੁਤ ਦਿਨਾਂ ਤਕ ਆਪਣੇ ਘਰਾਂ ਤੋਂ ਦੂਰ ਰਹਿਣਾ ਪੈਂਦਾ ਹੈ ।
ਦੇ ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)
ਪ੍ਰਸ਼ਨ 1.
ਖੇਡ ਮੁਕਾਬਲੇ ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਖੇਡ ਮੁਕਾਬਲੇ ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚਲਦੇ ਹਨ ਉਸ ਨੂੰ ਟੂਰਨਾਮੈਂਟ ਕਹਿੰਦੇ ਹਨ ।
ਪ੍ਰਸ਼ਨ 2.
(1) ਨਾਕ ਆਊਟ ਟੂਰਨਾਮੈਂਟ
(2) ਰਾਉਂਡ ਰੋਬਿਨ ਜਾਂ ਲੀਗ ਟੂਰਨਾਮੈਂਟ
(3) ਮਿਲੇ-ਜੁਲੇ ਟੂਰਨਾਮੈਂਟ
(4) ਚੈਲੇਂਜ ਟੂਰਨਾਮੈਂਟ ਇਹ ਕਿਸ ਦੀਆਂ ਕਿਸਮਾਂ ਹਨ ?
ਉੱਤਰ-
ਟੂਰਨਾਮੈਂਟ ।
ਪ੍ਰਸ਼ਨ 3. ਟੂਰਨਾਮੈਂਟ ਲਈ ਧਿਆਨ ਯੋਗ ਗੱਲਾਂ
(a) ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
(b) ਟੂਰਨਾਮੈਂਟ ਕਰਵਾਉਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਟੂਰਨਾਮੈਂਟ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ।
(c) ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।
(d) ਟੂਰਨਾਮੈਂਟ ‘ਤੇ ਖ਼ਰਚ ਹੋਣ ਵਾਲੀ ਧਨ ਰਾਸ਼ੀ ਵੀ ਪਹਿਲਾਂ ਤੋਂ ਹੀ ਨਿਸ਼ਚਿਤ ਹੋਣੀ ਚਾਹੀਦੀ ਹੈ ਤਾਂ ਕਿ ਧਨ ਦੀ ਕਮੀ ਕਾਰਨ ਟੂਰਨਾਮੈਂਟ ਵਿੱਚ ਕੋਈ ਵਿਘਨ ਨਾ ਪਵੇ ।
ਉੱਤਰ-
ਉਪਰੋਕਤ ਸਾਰੇ ।
ਪ੍ਰਸ਼ਨ 4.
ਨਾਕ ਆਊਟ ਟੂਰਨਾਮੈਂਟ ਵਿਚ 19 ਟੀਮਾਂ ਵਿੱਚ ਕਿੰਨੀਆਂ ਬਾਈਆਂ ਹੁੰਦੀਆਂ ਹਨ ?
ਉੱਤਰ-
ਨਾਕ ਆਊਟ ਟੂਰਨਾਮੈਂਟ ਵਿਚ 19 ਟੀਮਾਂ ਵਿਚ 13 ਬਾਈਆਂ ਹੁੰਦੀਆਂ ਹਨ ।
ਪ੍ਰਸ਼ਨ 5.
(a) ਕਿਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਖ਼ਰਚ ਬਹੁਤ ਘੱਟ ਹੁੰਦਾ ਹੈ ? ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਹੋ ਜਾਂਦੀ ਹੈ ।
(b) ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੇ ਖੇਡ ਨੂੰ ਤਰੱਕੀ ਦੇਣ ਵਿਚ ਸਹਾਇਤਾ ਮਿਲਦੀ ਹੈ । ਕਿਉਂਕਿ ਹਰ ਟੀਮ ਮੁਕਾਬਲੇ ‘ਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
(c) ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿਚ ਖ਼ਤਮ ਹੋ ਜਾਂਦੇ ਹਨ ।
(d) ਦੂਜੇ ਸਿਸਟਮਾਂ ਦੀ ਨਿਸਬਤ ਇਸ ਵਿਚ ਥੋੜ੍ਹੇ ਅਧਿਕਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ । ਇਹ ਲਾਭ ਕਿਸ ਟੂਰਨਾਮੈਂਟ ਦੇ ਹਨ ।
ਉੱਤਰ-
ਨਾਕ ਆਊਟ ।
ਪ੍ਰਸ਼ਨ 6.
ਲੀਗ ਟੂਰਨਾਮੈਂਟ ਦੀਆਂ ਹਾਨੀਆਂ ਹਨ
(a) ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
(b) ਇਸ ਤਰ੍ਹਾਂ ਦੇ ਮੁਕਾਬਲੇ ਵਿਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
(c) ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲਗਦਾ ਹੈ ।
(d) ਉਪਰੋਕਤ ਸਾਰੇ?
ਉੱਤਰ-
(d) ਉਪਰੋਕਤ ਸਾਰੇ।
ਪ੍ਰਸ਼ਨ 7.
ਟੂਰਨਾਮੈਂਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਟੂਰਨਾਮੈਂਟ ਚਾਰ ਤਰ੍ਹਾਂ ਦੇ ਹੁੰਦੇ ਹਨ ।
ਪ੍ਰਸ਼ਨ 8.
ਖੇਡ ਪ੍ਰਬੰਧਨ ਲਈ ਕੋਈ ਦੋ ਕਮੇਟੀਆਂ ਦੇ ਨਾਂ ਲਿਖੋ ।
ਉੱਤਰ-
- ਟੂਰਨਾਮੈਂਟ ਕਮੇਟੀ,
- ਰਿਫਰੈਸ਼ਮੈਂਟ ਕਮੇਟੀ ।
ਪ੍ਰਸ਼ਨ 9.
ਚੈਲੇਂਜ ਟੂਰਨਾਮੈਂਟ ਵਿੱਚ ਨਤੀਜਾ ਕੱਢਣ ਦੇ ਕਿਹੜੇ ਦੋ ਤਰੀਕੇ ਅਪਣਾਏ ਜਾ ਸਕਦੇ ਹਨ ?
ਉੱਤਰ-
- ਪੌੜੀਨੁਮਾ,
- ਸਾਈਕਲਿੰਗ ਢੰਗ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਕੀ ਹੈ ?
ਉੱਤਰ-
ਟੂਰਨਾਮੈਂਟ ਦਾ ਸ਼ਬਦਕੋਸ਼ੀ ਅਰਥ ਹੈ, “ਖੇਡ ਮੁਕਾਬਲੇ, ਜਿਸ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਮੁਕਾਬਲੇ ਦੇ ਕਈ ਗੇੜ ਚੱਲਦੇ ਹਨ । ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਖੇਡ ਮੁਕਾਬਲੇ ਇੱਕ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕਰਵਾਏ ਜਾਂਦੇ ਹਨ ।
ਪ੍ਰਸ਼ਨ 2.
ਟੂਰਨਾਮੈਂਟ ਕਰਾਉਣ ਸਮੇਂ ਕਿਹੜੀਆਂ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
- ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
- ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।
ਪ੍ਰਸ਼ਨ 3.
ਇੰਟਰਾ-ਮਿਊਰਲ ਖੇਡ ਮੁਕਾਬਲੇ ਕੀ ਹਨ ?
ਉੱਤਰ-
ਜਦੋਂ ਕਿਸੇ ਇਕ ਸਕੂਲ ਦੇ ਵਿਦਿਆਰਥੀ ਕਲਾਸਾਂ ਜਾਂ ਹਾਊਸ ਬਣਾ ਕੇ ਆਪਸ ਵਿੱਚ ਖੇਡਦੇ ਹਨ ਤਾਂ ਉਸ ਨੂੰ ਇੰਟਰਾ-ਮਿਊਰਲ ਖੇਡ ਮੁਕਾਬਲੇ ਕਿਹਾ ਜਾਂਦਾ ਹੈ।
ਪ੍ਰਸ਼ਨ 4.
ਟੂਰਨਾਮੈਂਟ ਦੀਆਂ ਕਿਸਮਾਂ ਲਿਖੋ ।
ਉੱਤਰ-
- ਨਾਕ ਆਊਟ ਟੂਰਨਾਮੈਂਟ
- ਲੀਗ ਟੂਰਨਾਮੈਂਟ
- ਮਿਲੇ-ਜੁਲੇ ਟੂਰਨਾਮੈਂਟ
- ਚੈਲੇਂਜ ਟੂਰਨਾਮੈਂਟ |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਕਨਸੋਲੇਸ਼ਨ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ-
ਪਹਿਲੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ ਨੂੰ ਇਕ ਹੋਰ ਮੌਕਾ ਦੇਣ ਲਈ ਜਿਹੜਾ ਤਰੀਕਾ ਅਪਣਾਇਆ ਜਾਂਦਾ ਹੈ ਉਸ ਨੂੰ (Consolation) ਆਖਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਚੰਗੀ ਟੀਮ ਨੂੰ ਇਕ ਵਾਰ ਹਾਰਨ ਤੋਂ ਬਾਅਦ ਦੁਬਾਰਾ, ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ ।
ਇਹ ਟੂਰਨਾਮੈਂਟ ਦੋ ਤਰ੍ਹਾਂ ਦੇ ਹੁੰਦੇ ਹਨ –
(1) ਪਹਿਲੀ ਕਿਸਮ ਦਾ ਕਨਸੋਲੇਸ਼ਨ = (11) 98
ਪ੍ਰਸ਼ਨ 2.
ਟੂਰਨਾਮੈਂਟ ਕਰਵਾਉਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
- ਟੂਰਨਾਮੈਂਟ ਕਰਵਾਉਣ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਟੂਰਨਾਮੈਂਟ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ।
- ਟੂਰਨਾਮੈਂਟ ਨੂੰ ਕਰਵਾਉਣ ਲਈ ਲੋੜੀਂਦਾ ਸਮਾਂ ਹੋਣਾ ਚਾਹੀਦਾ ਹੈ ।
- ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੀ ਜਾਣਕਾਰੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਲੈ ਲੈਣੀ ਚਾਹੀਦੀ ਹੈ ।
ਪ੍ਰਸ਼ਨ 3.
ਨਾਕ ਆਊਟ ਟੂਰਨਾਮੈਂਟ ਦੇ ਲਾਭ ਲਿਖੋ ।
ਉੱਤਰ-
- ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਖ਼ਰਚ ਬਹੁਤ ਘੱਟ ਹੁੰਦਾ ਹੈ ਕਿਉਂ ਜੋ ਹਾਰਨ ਵਾਲੀ ਟੀਮ ਮੁਕਾਬਲੇ ਵਿੱਚੋਂ ਬਾਹਰ ਹੋ ਜਾਂਦੀ ਹੈ ।
- ਖੇਡਾਂ ਦਾ ਮਿਆਰ ਬਹੁਤ ਹੀ ਉੱਚਾ ਹੁੰਦਾ ਹੈ ਅਤੇ ਚੰਗੀ ਖੇਡ ਨੂੰ ਤਰੱਕੀ ਦੇਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਰ ਟੀਮ ਮੁਕਾਬਲੇ ਵਿਚੋਂ ਬਾਹਰ ਹੋਣ ਤੋਂ ਬਚਣ ਲਈ ਚੰਗੀ ਤੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ ।
- ਮੁਕਾਬਲਿਆਂ ਲਈ ਸਮਾਂ ਵੀ ਬਹੁਤ ਥੋੜ੍ਹਾ ਲੱਗਦਾ ਹੈ ਅਤੇ ਮੁਕਾਬਲੇ ਘੱਟ ਤੋਂ ਘੱਟ ਸਮੇਂ ਵਿੱਚ ਖ਼ਤਮ ਹੋ ਜਾਂਦੇ ਹਨ ।
ਪ੍ਰਸ਼ਨ 4.
ਲੀਗ ਟੂਰਨਾਮੈਂਟ ਦੀਆਂ ਹਾਨੀਆਂ ਲਿਖੋ ।
ਉੱਤਰ-
- ਕਮਜ਼ੋਰ ਟੀਮ ਹਰ ਵਾਰ ਹਾਰਨ ਕਰਕੇ ਖੇਡ ਵਿੱਚ ਆਪਣਾ ਸ਼ੌਕ ਨਹੀਂ ਵਿਖਾਉਂਦੀ ਜਿਸ ਕਾਰਨ ਮੁਕਾਬਲੇ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ ।
- ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਖ਼ਰਚ ਬਹੁਤ ਜ਼ਿਆਦਾ ਹੁੰਦਾ ਹੈ ।
- ਲੀਗ ਮੁਕਾਬਲੇ ਲਈ ਪ੍ਰਬੰਧ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ । ਸਮਾਂ ਵੀ ਬਹੁਤ ਲੱਗਦਾ ਹੈ ।
ਪ੍ਰਸ਼ਨ 5.
ਟੂਰਨਾਮੈਂਟ ਕਰਵਾਉਣ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ?
ਉੱਤਰ-
- ਨਾਕ ਆਊਟ ਜਾਂ ਐਲਿਮੀਨੇਸ਼ਨ ਟੂਰਨਾਮੈਂਟ
- ਲੀਗ ਜਾਂ ਰਾਊਂਡ ਰੋਬਿਨ ਟੂਰਨਾਮੈਂਟ
- ਮਿਸ਼ਰਤ ਜਾਂ ਰਲਵੇਂ-ਮਿਲਵੇਂ ਟੂਰਨਾਮੈਂਟ
- ਚੈਲੇਂਜ ਟੂਰਨਾਮੈਂਟ |
ਪ੍ਰਸ਼ਨ 6. ਸੀਡਿੰਗ ਕੀ ਹੈ ?
ਉੱਤਰ-
ਪਹਿਲੇ ਰਾਊਂਡ ਵਿੱਚ ਚੰਗੀਆਂ ਟੀਮਾਂ ਦੇ ਆ ਜਾਣ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ (seeding) ਵਿਧੀ ਅਪਣਾਈ ਜਾਂਦੀ ਹੈ ।
- ਇਸ ਵਿੱਚ ਚੰਗੀਆਂ ਟੀਮਾਂ ਚੁਣ ਕੇ ਫਿਕਸਚਰ ਵਿੱਚ ਸਹੀ ਥਾਂ ‘ਤੇ ਰੱਖੀਆਂ ਜਾਂਦੀਆਂ ਹਨ ਜਾਂ ਪਿਛਲੇ ਸਾਲ ਦੀਆਂ ਪਹਿਲੀਆਂ ਚਾਰ
- ਪੁਜ਼ੀਸ਼ਨਾਂ ਵਾਲੀਆਂ ਟੀਮਾਂ ਨੂੰ ਫਿਕਸਚਰ ਵਿੱਚ ਸਹੀ ਥਾਂ ਰੱਖਿਆ ਜਾਂਦਾ ਹੈ । ਸੀਡਿੰਗ ਵਾਲੀ ਟੀਮ ਪਹਿਲੇ ਰਾਉਂਡ ਵਿੱਚ ਮੈਚ ਨਹੀਂ ਖੇਡਦੀ ।
- ਸੀਡਿੰਗ ਸੰਖਿਆ ਸਧਾਰਨ ਤੌਰ ‘ਤੇ ਜਿਸਤ (Even) ਵਿੱਚ ਰਹਿੰਦੀ ਹੈ ਜਿਵੇਂ 2, 4, 8, 10 ਆਦਿ ।
- ਸੀਡਿੰਗ ਟੀਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਾਟਰੀ ਰਾਹੀਂ ਫਿਕਸਚਰ ਵਿੱਚ ਰੱਖਿਆ ਜਾਂਦਾ ਹੈ |
- ਆਮ ਤੌਰ ‘ਤੇ ਬਾਈ ਵੀ ਸੀਡਿੰਗ ਟੀਮਾਂ ਨੂੰ ਹੀ ਦਿੱਤੀ ਜਾਂਦੀ ਹੈ । (Seed Bye) ਜੇਕਰ 11 ਟੀਮਾਂ ਹਿੱਸਾ ਲੈ ਰਹੀਆਂ ਹਨ ਤਾਂ ਬਾਈਆਂ 16-11-5 ਬਾਈਆਂ ਦੇਣੀਆਂ ਹਨ, ਚਾਰ ਬਾਈਆਂ seeding ਵਾਲੀਆਂ ਟੀਮਾਂ ਨੂੰ ਹੀ ਦਿੱਤੀਆ ਜਾਣ ।
ਪ੍ਰਸ਼ਨ 7.
ਮਿਸ਼ਰਤ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ-
ਮਿਸ਼ਰਤ ਟੂਰਨਾਮੈਂਟ ਇਹ ਮੈਚ ਉਸ ਸਮੇਂ ਕਰਵਾਏ ਜਾਂਦੇ ਹਨ ਜਦੋਂ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਇਸ ਵਿੱਚ ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਜਾਂਦਾ ਹੈ । ਇਹਨਾਂ ਗਰੁੱਪਾਂ ਦੀਆਂ ਟੀਮਾਂ ਜਾਂ ਤਾਂ ਨਾਕ ਆਊਟ ਦੇ ਆਧਾਰ ‘ਤੇ ਖੇਡਦੀਆਂ ਹਨ ਜਾਂ ਲੀਗ ਦੇ ਆਧਾਰ ‘ਤੇ ਹੀ ਆਪਣੇ ਪੂਲ ਵਿੱਚ ਪੂਲ ਦੇ ਜੇਤੂ ਦਾ ਫ਼ੈਸਲਾ ਕਰ ਲਿਆ ਜਾਂਦਾ ਹੈ । ਉਸ ਤੋਂ ਬਾਅਦ ` ਪੂਲ ਦੇ ਜੇਤੂ ਆਪਣੇ ਵਿੱਚ ਨਾਕ ਆਊਟ ਜਾਂ ਲੀਗ ਟੂਰਨਾਮੈਂਟ ਸਮੇਂ ਅਤੇ ਸਥਾਨ ਦੇ ਅਨੁਸਾਰ ਖੇਡ ਕੇ ਜੇਤੂ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ ।
ਪ੍ਰਸ਼ਨ 8.
ਬੈਗਨਾਲ ਵਾਈਲਡ ਟੂਰਨਾਮੈਂਟ ਕੀ ਹੁੰਦੇ ਹਨ ?
ਉੱਤਰ –
ਬੈਗਨਾਲ ਵਾਈਲਡ ਟੂਰਨਾਮੈਂਟ (Begnal Wild Tournament) –
ਬੈਗਨਾਲ ਵਾਈਲਡ ਟੂਰਨਾਮੈਂਟ ਵੀ ਆਪਣੀ ਕਿਸਮ ਦਾ ਇਕ ਅਨੋਖਾ ਟੂਰਨਾਮੈਂਟ ਹੈ । ਇਹ ਦੁਸਰੇ ਤਰੀਕਿਆਂ ਨਾਲੋਂ ਕੁਝ ਭਿੰਨ ਹੈ । ਇਸ ਟੂਰਨਾਮੈਂਟ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ ਕਿ ਮੁਕਾਬਲੇ ਵਿਚ ਤਿੰਨ ਸਥਾਨਾਂ ਤੱਕ ਪੇਜ਼ੀਸ਼ਨਜ਼ ਨਿਸ਼ਚਿਤ ਹੁੰਦੀਆਂ ਹਨ :
- ਪਹਿਲਾ ਸਥਾਨ (First Place)
- ਦੂਸਰਾ ਸਥਾਨ (Second Place)
- ਤੀਸਰਾ ਸਥਾਨ (Third Place)
ਪ੍ਰਸ਼ਨ 9.
9 ਟੀਮਾਂ ਦਾ ਫਿਕਸਚਰ ਪਾਓ ।
ਉੱਤਰ-
9 ਟੀਮਾਂ ਦਾ ਫਿਕਸਚਰ (Fixture of Nine Teams) –
ਵੱਡੇ ਉੱਤਰ ਵਾਲਾ ਪ੍ਰਸ਼ਨੇ (Long Answer Type Question)
ਪ੍ਰਸ਼ਨ-ਕਨਸੋਲੇਸ਼ਨ ਟੂਰਨਾਮੈਂਟ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਕਨਸੋਲੇਸ਼ਨ ਟੂਰਨਾਮੈਂਟ ਦੋ ਤਰ੍ਹਾਂ ਦੀ ਹੁੰਦੀ ਹੈ –
- ਪਹਿਲੀ ਕਿਸਮ ਦਾ ਕਨਸੋਲੇਸ਼ਨ
- ਦੁਸਰੀ ਕਿਸਮ ਦਾ ਕਨਸੋਲੇਸ਼ਨ |
1. ਪਹਿਲੀ ਕਿਸਮ ਦਾ ਕਨਸੋਲੇਸ਼ਨ –
ਇਸ ਵਿਚ ਹਰ ਇਕ ਟੀਮ ਨੂੰ ਖੇਡਣ ਦੇ ਦੋ ਮੌਕੇ ਮਿਲਦੇ ਹਨ । ਜਿਹੜੀਆਂ ਟੀਮਾਂ ਪਹਿਲੇ ਰਾਊਂਡ ਵਿਚ ਹਾਰ ਜਾਂਦੀਆਂ ਹਨ ਉਹ ਫਿਰ ਆਪਸ ਵਿਚ ਖੇਡਦੀਆਂ ਹਨ । ਇਸ ਤਰ੍ਹਾਂ ਦੇ ਫਿਕਸਚਰ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਟੀਮਾਂ ਜਿਨ੍ਹਾਂ ਨੂੰ ਰੈਗੂਲਰ ਰਾਉਂਡ ਵਿਚ ਬਾਈ ਦਿੱਤੀ ਜਾਂਦੀ ਹੈ ਉਸ ਨੂੰ ਦੁਬਾਰਾ ਬਾਈ ਨਹੀਂ ਦਿੱਤੀ ਜਾਂਦੀ । ਮੰਨ ਲਵੋ ਕਿਸੇ ਟੂਰਨਾਮੈਂਟ ਵਿਚ ਨੌਂ ਟੀਮਾਂ ਭਾਗ ਲੈ ਰਹੀਆਂ ਹੋਣ ਅਤੇ ਇਸ ਟੂਰਨਾਮੈਂਟ ਲਈ ਪਹਿਲੀ ਕਿਸਮ ਦਾ ਕਨਸੋਲੇਸ਼ਨ ਦਾ ਫਿਕਸਚਰ ਬਣਾਇਆ ਜਾਣਾ ਹੈ ਤਾਂ ਇਸ ਤਰ੍ਹਾਂ ਬਣਾਇਆ ਜਾਵੇਗਾ । ਟੀਮਾਂ ਦੀ ਗਿਣਤੀ
= 9 ਬਾਈਆਂ ਦੀ ਗਿਣਤੀ
= 16 – 9 = 7 ਉੱਪਰ ਵਾਲੇ ਹਾਫ਼ ਵਿਚ ਟੀਮਾਂ ਥੱਲੇ ਵਾਲੇ ਹਾਫ਼ ਵਿਚ ਟੀਮਾਂ
= 4 9 ਟੀਮਾਂ ਦਾ ਫਿਕਸਚਰ ਇਸ ਤਰ੍ਹਾਂ ਹੋਵੇਗਾ।
ਦੁਸਰੀ ਕਿਸਮ ਦਾ ਕਨਸੋਲੇਸ਼ਨ
(Consolation of Second Type) –
ਦੂਸਰੀ ਕਿਸਮ ਦੇ ਕਨਸੋਲੇਸ਼ਨ ਵਿਚ ਜਿਹੜੀ ਟੀਮ ਕਿਸੇ ਵੀ ਰਾਊਂਡ ਵਿਚ ਹਾਰਦੀ ਹੈ ਉਹ ਫਿਰ ਦੁਬਾਰਾ ਖੇਡਦੀ ਹੈ । ਇਸ ਤਰ੍ਹਾਂ ਹਾਰਨ ਵਾਲੀ ਟੀਮ ਨੂੰ ਇਕ ਮੌਕਾ ਹੋਰ ਦਿੱਤਾ ਜਾਂਦਾ ਹੈ । ਜਿਹੜੀਆਂ ਟੀਮਾਂ ਰੈਗੁਲਰ ਰਾਉਂਡ ਵਿਚ ਆਪਸ ਵਿਚ ਖੇਡਦੀਆਂ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਨਸੋਲੇਸ਼ਨ ਫਿਕਸਚਰ ਵਿਚ ਪਹਿਲੇ ਰਾਉਂਡ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ | ਇਸ ਤਰ੍ਹਾਂ ਦੇ ਫਿਕਸਚਰ ਬਣਾਉਣ ਲਈ ਦੋ ਤਰੀਕੇ ਅਪਣਾਏ ਜਾਂਦੇ ਹਨ । ਹੁਣ ਦੇਖਦੇ ਹਾਂ ਕਿ ਪਹਿਲੀ ਵਿਧੀ ਅਨੁਸਾਰ ਫਿਕਸਚਰ ਕਿਸ ਤਰ੍ਹਾਂ ਬਣੇਗਾ । ਦੂਜੀ ਕਿਸਮ ਦੇ ਕਨਸੋਲੇਸ਼ਨ ਦੀ ਫਿਕਸਚਰ
ਪਹਿਲੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 1, 3, 6, 7
ਦੂਸਰੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 4,8
ਤੀਸਰੇ ਰਾਊਂਡ ਵਿਚ ਹਾਰਨ ਵਾਲੀਆਂ ਟੀਮਾਂ = 2