PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

Punjab State Board PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ Important Questions and Answers.

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ ?
(a) ਅਗਸਤੇ ਕਾਮਤੇ
(b) ਕਾਰਲ ਮਾਰਕਸ
(c) ਦੁਰਖੀਮ
(d) ਮੈਕਸ ਵੈਬਰ ।
ਉੱਤਰ-
(a) ਅਗਸਤੇ ਕਾਮਤੇ ।

ਪ੍ਰਸ਼ਨ 2.
ਸਭ ਤੋਂ ਪਹਿਲਾਂ ਸਮਾਜ ਸ਼ਾਸਤਰ ਸ਼ਬਦ ਦਾ ਪ੍ਰਯੋਗ ਕਦੋਂ ਹੋਇਆ ਸੀ ?
(a) 1840
(b) 1839
(c) 1842
(d) 1844.
ਉੱਤਰ-
(b) 1839.

ਪ੍ਰਸ਼ਨ 3.
ਕਾਰਲ ਮਾਰਕਸ ਕਦੋਂ ਪੈਦਾ ਹੋਏ ਸਨ ?
(a) 1820
(b) 1822
(c) 1818
(d) 1816.
ਉੱਤਰ-
(c) 1818.

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 4.
ਕਮਿਊਨਿਸ ਮੈਨੀਫੈਸਟੋ ਕਿਸਨੇ ਲਿਖਿਆ ਸੀ ?
(a) ਵੈਬਰ ਅਤੇ ਮਾਰਕਸ
(b) ਮਾਰਕਸ ਅਤੇ ਦੁਰਖੀਮ
(c) ਦੁਰਖੀਮ ਅਤੇ ਵੈਬਰ
(d) ਮਾਰਕਸ ਅਤੇ ਏਂਜਲਸ ।
ਉੱਤਰ-
(d) ਮਾਰਕਸ ਅਤੇ ਏਂਜਲਸ ।

ਪ੍ਰਸ਼ਨ 5.
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਕਿੰਨੇ ਵਰਗ ਹੁੰਦੇ ਹਨ ?
(a) ਦੋ
(b) ਤਿੰਨ
(c) ਚਾਰੇ
(d) ਪੰਜ ।
ਉੱਤਰ-
a) ਦੋ ।

ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜਾ ਵਰਗ ਮਾਰਕਸ ਅਨੁਸਾਰ ਹਰੇਕ ਸਮਾਜ ਵਿੱਚ ਮੌਜੂਦ ਹੁੰਦਾ ਹੈ ?
(a) ਪੂੰਜੀਪਤੀ ਵਰਗ
(b) ਮਜ਼ਦੂਰ ਵਰਗ
(c) ਦੋਵੇਂ (a) ਅਤੇ (b)
d) ਕੋਈ ਨਹੀਂ ।
ਉੱਤਰ-
(c) ਦੋਵੇਂ (a) ਅਤੇ (b) ।

ਪ੍ਰਸ਼ਨ 7.
ਕਾਰਲ ਮਾਰਕਸ ਨੇ ਸਮਾਜ ਵਿੱਚ ਵਰਗ ਸੰਘਰਸ਼ ਦਾ ਕਿਹੜਾ ਕਾਰਨ ਦਿੱਤਾ ਹੈ ?
(a) ਪੂੰਜੀਪਤੀ ਵਲੋਂ ਮਜ਼ਦੂਰਾਂ ਦਾ ਸ਼ੋਸ਼ਣ
(b) ਮਜ਼ਦੂਰਾਂ ਵਲੋਂ ਪੂੰਜੀਪਤੀ ਦਾ ਸ਼ੋਸ਼ਣ
(c) ਦੋਹਾਂ ਵਰਗਾਂ ਵਿੱਚ ਇਤਿਹਾਸਿਕ ਦੁਸ਼ਮਣੀ
(d) ਉਪਰੋਕਤ ਸਾਰੇ ।
ਉੱਤਰ-
(a) ਪੂੰਜੀਪਤੀ ਵਲੋਂ ਮਜ਼ਦੂਰਾਂ ਦਾ ਸ਼ੋਸ਼ਣ ।

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜਾ ਸੰਕਲਪ ਕਾਰਲ ਮਾਰਕਸ ਨੇ ਦਿੱਤਾ ਸੀ ?
(a) ਵਰਗ ਸੰਘਰਸ਼
(b) ਇਤਿਹਾਸਿਕ ਭੌਤਿਕਵਾਦ
(c) ਵਾਧੂ ਮੁੱਲ ਦਾ ਸਿਧਾਂਤ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 9.
ਦੁਰਖੀਮ ਦਾ ਜਨਮ ਕਦੋਂ ਹੋਇਆ ਸੀ ?
(a) 1870
(b) 1858
(c) 1864
(d) 1868.
ਉੱਤਰ-
(b) 1858.

ਪ੍ਰਸ਼ਨ 10.
ਫਰਾਂਸ ਵਿੱਚ ਕਿਸਨੂੰ ਕਾਮਤੇ ਦਾ ਉਤਰਾਧਿਕਾਰੀ ਕਿਹਾ ਜਾਂਦਾ ਹੈ ?
(a) ਵੈਬਰ
(b) ਮਾਰਕਸ
(c) ਦੁਰਖੀਮ
(d) ਸਪੈਂਸਰ ।
ਉੱਤਰ-
(c) ਦੁਰਖੀਮ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 11.
ਇਹਨਾਂ ਵਿੱਚੋਂ ਕਿਹੜੀ ਕਿਤਾਬ ਦੁਰਘੀਮ ਨੇ ਲਿਖੀ ਸੀ ?
(a) Division of Labour in Society
(b) Suicide – A Study of Sociology
(c) The Rules of Sociological Method
(d) All of these.
ਉੱਤਰ-
(d) All of these.

ਪ੍ਰਸ਼ਨ 12.
ਇਹਨਾਂ ਵਿੱਚੋਂ ਕਿਹੜਾ ਸਿਧਾਂਤ ਦੁਰਖੀਮ ਨੇ ਦਿੱਤਾ ਸੀ ?
(a) ਕਿਰਤ ਵੰਡ
(b) ਸਮਾਜਿਕ ਤੱਥ
(c) ਆਤਮ ਹੱਤਿਆ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 13.
ਦੁਰਖੀਮ ਨੇ ਸਮਾਜਿਕ ਤੱਥ ਦੇ ਕਿੰਨੇ ਪ੍ਰਕਾਰ ਦਿੱਤੇ ਹਨ ?
(a) ਦੋ
(b) ਤਿੰਨ
(c) ਚਾਰ
(d) ਪੰਜ ।
ਉੱਤਰ-
(b) ਤਿੰਨ ।

ਪ੍ਰਸ਼ਨ 14.
ਇਹਨਾਂ ਵਿੱਚੋਂ ਕਿਹੜਾ ਸੰਕਲਪ ਵੈਬਰ ਨੇ ਦਿੱਤਾ ਸੀ ?
(a) ਸੱਤਾ
(b) ਆਦਰਸ਼ ਰੂਪ
(c) ਸਮਾਜਿਕ ਕ੍ਰਿਆ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਕਾਰਲ ਮਾਰਕਸ …………………………. ਦਾਰਸ਼ਨਿਕ ਸੀ ।
ਉੱਤਰ-
ਜਰਮਨ

2. ਮੈਕਸ ਵੈਬਰ ਨੇ ਸਮਾਜਿਕ …………………… ਦਾ ਸਿਧਾਂਤ ਦਿੱਤਾ ।
ਉੱਤਰ-
ਕ੍ਰਿਆ

3. ਕਿਰਤ ਵੰਡ ਦਾ ਸਿਧਾਂਤ ……………………….. ਨੇ ਦਿੱਤਾ ਸੀ ।
ਉੱਤਰ-
ਦੁਰਖੀਮ

4. ਇਤਿਹਾਸਿਕ ਭੌਤਿਕਵਾਦ ……………………. ਦੀ ਦੇਣ ਹੈ ।
ਉੱਤਰ-
ਕਾਰਲ ਮਾਰਕਸ

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

5. ਕਾਰਲ ਮਾਰਕਸ ਨੇ ਵਰਗ …………………………….. ਦਾ ਸਿਧਾਂਤ ਦਿੱਤਾ ਸੀ ।
ਉੱਤਰ-
ਸੰਘਰਸ਼

6. ਵੈਬਰ ਅਨੁਸਾਰ ………………………. ਧਰਮ ਪੂੰਜੀਵਾਦ ਦੇ ਸਾਹਮਣੇ ਆਉਣ ਲਈ ਜ਼ਿੰਮੇਵਾਰ ਹੈ ।
ਉੱਤਰ-
ਪ੍ਰੋਟੈਸਟੈਂਟ

7. ਆਤਮ ਹੱਤਿਆ ਦਾ ਸਿਧਾਂਤ ………………………… ਨੇ ਦਿੱਤਾ ਸੀ ।
ਉੱਤਰ-
ਦੁਰਖੀਮ ।

III. ਸਹੀ/ਗ਼ਲਤ True/False :

1. ਦੁਰਖੀਮ ਫਰਾਂਸ ਵਿੱਚ ਪੈਦਾ ਹੋਇਆ ਸੀ ।
ਉੱਤਰ-
ਸਹੀ

2. ਦੁਰਖੀਮ ਨੇ ਤਿੰਨ ਪ੍ਰਕਾਰ ਦੀ ਆਤਮ ਹੱਤਿਆ ਬਾਰੇ ਦੱਸਿਆ ਸੀ ।
ਉੱਤਰ-
ਸਹੀ

3. ਵੈਬਰ ਨੇ ਚਾਰ ਪ੍ਰਕਾਰ ਦੀ ਸੱਤਾ ਦਾ ਵਰਣਨ ਕੀਤਾ ਸੀ ।
ਉੱਤਰ-
ਗ਼ਲਤ

4. ਮਾਰਕਸ ਅਨੁਸਾਰ ਸਮਾਜ ਵਿੱਚ ਤਿੰਨ ਪ੍ਰਕਾਰ ਦੇ ਵਰਗ ਹੁੰਦੇ ਹਨ ।
ਉੱਤਰ-
ਗ਼ਲਤ

5. ਮਜ਼ਦੂਰ ਵਰਗ ਪੂੰਜੀਪਤੀ ਵਰਗ ਦਾ ਸ਼ੋਸ਼ਣ ਕਰਦਾ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

6. ਸਮਾਜਿਕ ਏਕਤਾ ਦਾ ਸਿਧਾਂਤ ਦੁਰਖੀਮ ਦੀ ਦੇਣ ਹੈ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜ ਵਿਗਿਆਨ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਵਿਗਿਆਨ ਦਾ ਜਨਮਦਾਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਵਿਗਿਆਨ ਸ਼ਬਦ ਪਹਿਲੀ ਵਾਰ ਕਦੋਂ ਪ੍ਰਯੋਗ ਕੀਤਾ ਗਿਆ ਸੀ ?
ਉੱਤਰ-
ਸਮਾਜ ਵਿਗਿਆਨ ਸ਼ਬਦ ਪਹਿਲੀ ਵਾਰ 1839 ਵਿੱਚ ਪ੍ਰਯੋਗ ਕੀਤਾ ਗਿਆ ਸੀ ।

ਪ੍ਰਸ਼ਨ 3.
ਕਾਰਲ ਮਾਰਕਸ ਕਦੋਂ ਅਤੇ ਕਿੱਥੇ ਪੈਦਾ ਹੋਇਆ ਸੀ ?
ਉੱਤਰ-
ਕਾਰਲ ਮਾਰਕਸ 5 ਮਈ, 1818 ਵਿੱਚ ਪਸ਼ੀਆ ਦੇ ਰਾਈਨ ਪ੍ਰਾਂਤ ਦੇ ਛਿਅਰ ਸ਼ਹਿਰ ਵਿੱਚ ਪੈਦਾ ਹੋਇਆ ਸੀ ।

ਪ੍ਰਸ਼ਨ 4.
ਕਾਰਲ ਮਾਰਕਸ ਨੂੰ ਕਦੋਂ ਅਤੇ ਕਿੱਥੇ ਡਾਕਟਰੇਟ ਦੀ ਉਪਾਧੀ ਪ੍ਰਾਪਤ ਹੋਈ ਸੀ ?
ਉੱਤਰ-
ਕਾਰਲ ਮਾਰਕਸ ਨੂੰ 1841 ਨੂੰ ਜੇਨਾ ਵਿਸ਼ਵਵਿਦਿਆਲੇ ਤੋਂ ਡਾਕਟਰੇਟ ਮਿਲੀ ਸੀ ।

ਪ੍ਰਸ਼ਨ 5.
Communist Menifesto ਕਦੋਂ ਅਤੇ ਕਿਸਨੇ ਲਿਖਿਆ ਸੀ ?
ਉੱਤਰ-
Communist Menifesto 1848 ਈ: ਵਿੱਚ ਮਾਰਕਸ ਅਤੇ ਏਂਜਲਸ ਨੇ ਲਿਖਿਆ ਸੀ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 6.
ਕਾਰਲ ਮਾਰਕਸ ਦੀ ਮੌਤ ਕਦੋਂ ਹੋਈ ਸੀ ?
ਉੱਤਰ-
ਕਾਰਲ ਮਾਰਕਸ ਦੀ ਮੌਤ 14 ਮਾਰਚ, 1883 ਨੂੰ ਹੋਈ ਸੀ ।

ਪ੍ਰਸ਼ਨ 7.
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਕਿੰਨੇ ਵਰਗ ਹੁੰਦੇ ਹਨ ?
ਉੱਤਰ-
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਪ੍ਰਮੁੱਖ ਰੂਪ ਨਾਲ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ।

ਪ੍ਰਸ਼ਨ 8.
ਮਾਰਕਸ ਨੇ ਸਮਾਜ ਵਿਗਿਆਨ ਨੂੰ ਕਿਹੜੇ ਸੰਕਲਪ ਦਿੱਤੇ ਹਨ ?
ਉੱਤਰ-
ਮਾਰਕਸ ਨੇ ਸਮਾਜ ਵਿਗਿਆਨ ਨੂੰ ਵਰਗ ਸੰਘਰਸ਼, ਇਤਿਹਾਸਿਕ, ਭੌਤਿਕਵਾਦ, ਸਮਾਜਿਕ ਪਰਿਵਰਤਨ, ਅਲਗਾਵ, ਵਾਧੂ ਮੁੱਲ ਦੇ ਸਿਧਾਂਤ ਦਿੱਤੇ ਸਨ ।

ਪ੍ਰਸ਼ਨ 9.
ਦੁਰਖੀਮ ਨੂੰ ਫਰਾਂਸ ਵਿੱਚ ਅਤੇ ਸਮਾਜ ਸ਼ਾਸਤਰ ਵਿੱਚ ਕਿਸਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ?
ਉੱਤਰ-
ਦੁਰਖੀਮ ਨੂੰ ਸਮਾਜ ਸ਼ਾਸਤਰ ਵਿੱਚ ਕਾਮਤੇ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ।

ਪ੍ਰਸ਼ਨ 10.
ਦੁਰਖੀਮ ਕਿਸ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਨਿਯੁਕਤ ਹੋਏ ਸਨ ?
ਉੱਤਰ-
ਦੁਰਖੀਮ ਪੈਰਿਸ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਨਿਯੁਕਤ ਹੋਏ ਸਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 11.
ਦੁਰਖੀਮ ਨੇ ਸਮਾਜ ਵਿਗਿਆਨ ਨੂੰ ਕਿਹੜੇ ਸਿਧਾਂਤ ਦਿੱਤੇ ਸਨ ?
ਉੱਤਰ-
ਦੁਰਖੀਮ ਨੇ ਸਮਾਜ ਵਿਗਿਆਨ ਨੂੰ ਸਮਾਜਿਕ ਤੱਥ, ਆਤਮਹੱਤਿਆ, ਧਰਮ, ਕਿਰਤ ਵੰਡ ਆਦਿ ਵਰਗੇ ਸਿਧਾਂਤ ਦਿੱਤੇ ।

ਪ੍ਰਸ਼ਨ 12.
ਵੈਬਰ ਦੇ ਅਨੁਸਾਰ ਸੱਤਾ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਵੈਬਰ ਦੇ ਅਨੁਸਾਰ ਸੱਤਾ ਦੇ ਤਿੰਨ ਪ੍ਰਕਾਰ ਹੁੰਦੇ ਹਨ-ਪਰੰਪਰਾਗਤ, ਵਿਧਾਨਿਕ ਅਤੇ ਚਮਤਕਾਰੀ ।

ਪ੍ਰਸ਼ਨ 13.
ਵੈਬਰ ਦੇ ਅਨੁਸਾਰ ਕਿਹੜਾ ਧਰਮ ਪੂੰਜੀਵਾਦ ਦੇ ਵਿਕਾਸ ਦੇ ਲਈ ਜ਼ਿੰਮੇਵਾਰ ਹੈ ?
ਉੱਤਰ-
ਵੈਬਰ ਦੇ ਅਨੁਸਾਰ ਪੂੰਜੀਵਾਦ ਦੇ ਵਿਕਾਸ ਦੇ ਲਈ ਪ੍ਰੋਟੈਸਟੈਂਟ ਧਰਮ ਜ਼ਿੰਮੇਵਾਰ ਹੈ ।

ਪ੍ਰਸ਼ਨ 14.
ਵੈਬਰ ਨੇ ਸਮਾਜ ਵਿਗਿਆਨ ਨੂੰ ਕੀ ਯੋਗਦਾਨ ਦਿੱਤਾ ਹੈ ?
ਉੱਤਰ-
ਵੈਬਰ ਨੇ ਸੱਤਾ ਦੇ ਪ੍ਰਕਾਰ, ਆਦਰਸ਼ ਰੂਪ, ਸਮਾਜਿਕ ਕਿਰਿਆ, ਪੂੰਜੀਵਾਦ, ਟੈਸਟੈਂਟ ਧਰਮ ਦੀ ਵਿਆਖਿਆ ਆਦਿ ਸੰਕਲਪਾਂ ਦਾ ਯੋਗਦਾਨ ਦਿੱਤਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪੂੰਜੀਵਾਦੀ ਵਰਗ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਪੂੰਜੀਵਾਦੀ ਵਰਗ ਅਜਿਹਾ ਵਰਗ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਹੁੰਦੇ ਹਨ ਅਤੇ ਉਹ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਜਿਨ੍ਹਾਂ ਦੀ ਮੱਦਦ ਨਾਲ ਉਹ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ । ਆਪਣੇ ਸਾਧਨਾਂ ਦੀ ਮੱਦਦ ਨਾਲ ਉਹ ਹੋਰ ਪੈਸੇ ਕਮਾਉਂਦਾ ਹੈ ਅਤੇ ਅਰਾਮ ਦਾ ਜੀਵਨ ਬਤੀਤ ਕਰਦਾ ਹੈ | ਮਾਰਕਸ ਦੇ ਅਨੁਸਾਰ ਇੱਕ ਦਿਨ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਉਖਾੜ ਸੁੱਟੇਗਾ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਮਜ਼ਦੂਰ ਵਰਗ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਮਜ਼ਦੂਰ ਵਰਗ ਦੇ ਕੋਲ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਨਹੀਂ ਹੁੰਦੀ । ਉਸਦੇ ਕੋਲ ਕੋਈ ਪੂੰਜੀ ਜਾਂ ਪੈਸਾ ਨਹੀਂ ਹੁੰਦਾ । ਉਸਦੇ ਕੋਲ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ । ਉਹ ਹਮੇਸ਼ਾ ਪੂੰਜੀਪਤੀ ਵਰਗ ਦੇ ਹੱਥੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ । ਇਸ ਸ਼ੋਸ਼ਣ ਕਾਰਨ ਉਹ ਗਰੀਬ ਹੁੰਦਾ ਜਾਂਦਾ ਹੈ ।

ਪ੍ਰਸ਼ਨ 3.
ਪੂੰਜੀਵਾਦ ਕੀ ਹੁੰਦਾ ਹੈ ?
ਉੱਤਰ-
ਪੂੰਜੀਵਾਦ ਇੱਕ ਆਰਥਿਕ ਵਿਵਸਥਾ ਹੈ ਜਿਸ ਵਿੱਚ ਨਿੱਜੀ ਸੰਪੱਤੀ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਬਜ਼ਾਰ ਉੱਤੇ ਸਰਕਾਰੀ ਨਿਯੰਤਰਨ ਨਾ-ਬਰਾਬਰ ਹੁੰਦਾ ਹੈ । ਹਰੇਕ ਵਿਅਕਤੀ ਨੂੰ ਆਪਣੀ ਮਰਜ਼ੀ ਅਤੇ ਯੋਗਤਾ ਅਨੁਸਾਰ ਕਮਾਉਣ ਦਾ ਅਧਿਕਾਰ ਹੁੰਦਾ ਹੈ । ਪੂੰਜੀਵਾਦ ਵਿੱਚ ਪੂੰਜੀਪਤੀ ਆਪਣੇ ਪੈਸੇ ਨਾਲ ਹੋਰ ਪੈਸਾ ਕਮਾਉਂਦਾ ਹੈ ਅਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ ।

ਪ੍ਰਸ਼ਨ 4.
ਸਮਾਜਿਕ ਏਕਤਾ ਕੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਹਰੇਕ ਸਮਾਜ ਦੇ ਕੁੱਝ ਮੂਲ ਆਦਰਸ਼ ਵਿਸ਼ਵਾਸ, ਵਿਵਹਾਰ ਦੇ ਤਰੀਕੇ, ਸੰਸਥਾਵਾਂ ਅਤੇ ਕਾਨੂੰਨ ਪ੍ਰਚੱਲਿਤ ਹੁੰਦੇ ਹਨ ਜੋ ਸਮਾਜ ਨੂੰ ਬੰਨ੍ਹ ਕੇ ਰੱਖਦੇ ਹਨ । ਅਜਿਹੇ ਤੱਤਾਂ ਕਾਰਨ ਸਮਾਜ ਵਿੱਚ ਏਕਤਾ ਬਣੀ ਰਹਿੰਦੀ ਹੈ । ਇਹਨਾਂ ਕਾਰਨ ਸਮਾਜ ਵਿੱਚ ਸੰਬੰਧ ਬਣੇ ਰਹਿੰਦੇ ਹਨ ਅਤੇ ਇਹ ਸਮਾਜ ਵਿੱਚ ਏਕਤਾ ਪੈਦਾ ਕਰਦੇ ਹਨ ਜਿਸਨੂੰ ਅਸੀਂ ਸਮਾਜਿਕ ਏਕਤਾ ਕਹਿੰਦੇ ਹਨ ।

ਪ੍ਰਸ਼ਨ 5.
ਕਿਰਤ ਵੰਡ ਕੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਅਰਥ ਵੱਖ-ਵੱਖ ਲੋਕਾਂ ਜਾਂ ਵਰਗਾਂ ਵਿੱਚ ਉਹਨਾਂ ਦੀ ਸਮਰੱਥਾ ਅਤੇ ਯੋਗਤਾ ਅਨੁਸਾਰ ਕੰਮ ਦੀ ਵੰਡ ਕਰਨਾ ਹੈ ਤਾਂ ਕਿ ਕੰਮ ਸੰਗਠਿਤ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ । ਇਸ ਨੂੰ ਹੀ ਕਿਰਤ ਵੰਡ ਕਿਹਾ ਜਾਂਦਾ ਹੈ । ਇਹ ਹਰੇਕ ਸਮਾਜ ਵਿੱਚ ਪਾਈ ਜਾਂਦੀ ਹੈ । ਇਸਦੀ ਉਤਪਤੀ ਨਹੀਂ ਬਲਿਕ ਵਿਕਾਸ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਅਧਿਆਤਮਿਕ ਪੜਾਅ ।
ਉੱਤਰ-
ਕਾਮਤੇ ਦੀ ਸਿਧਾਂਤਕ ਸਕੀਮ ਵਿਚ ਅਧਿਆਤਮਿਕ ਪੜਾਅ ਬਹੁਤ ਮਹੱਤਤਾ ਰੱਖਦਾ ਹੈ । ਉਸਦੇ ਅਨੁਸਾਰ ਇਸ ਵਿਚਾਰ ਵਿਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਮਨੁੱਖ ਸਭ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿਚ ਜਾਂ ਕਿਸੇ ਅਲੌਕਿਕ ਜੀਵ ਦੀਆਂ ਉਸ ਸਮੇਂ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿਚ ਦੇਖਦਾ, ਮੰਨਦਾ ਅਤੇ ਸਮਝਦਾ ਸੀ । ਧਾਰਨਾ ਇਹ ਹੁੰਦੀ ਸੀ ਕਿ ਸਭ ਚੀਜ਼ਾਂ ਭਾਵੇਂ ਨਿਰਜੀਵ ਸਨ ਅਤੇ ਭਾਵੇਂ ਸਜੀਵ, ਦਾ ਕਾਰਜ ਰੂਪ ਅਲੌਕਿਕ ਸ਼ਕਤੀਆਂ ਹਨ ਅਰਥਾਤ ਸਭ ਵਸਤਾਂ ਵਿਚ ਉਹੀ ਸ਼ਕਤੀ ਵਿਆਪਕ ਹੈ । ਧਾਰਮਿਕ ਪੜਾਅ ਵਿਚ ਮਨੁੱਖ ਦੇ ਬਾਰੇ ਚਰਚਾ ਕਰਦੇ ਕਾਮਤੇ ਕਹਿੰਦਾ ਹੈ ਕਿ ਇਸ ਅਵਸਥਾ ਵਿਚ ਸਿਸ਼ਟੀ ਦੇ ਜ਼ਰੂਰੀ ਸੁਭਾਅ ਦੀ ਖੋਜ ਕਰਨ ਜਾਂ ਪ੍ਰਾਕ੍ਰਿਤਕ ਘਟਨਾਵਾਂ ਦੇ ਹੋਣ ਦੇ ਆਖਰੀ ਕਾਰਨਾਂ ਨੂੰ ਜਾਣਨ ਦੇ ਯਤਨ ਵਿਚ ਮਨੁੱਖ ਦਾ ਦਿਮਾਗ ਇਹ ਮੰਨ ਲੈਂਦਾ ਹੈ ਕਿ ਸਭ ਘਟਨਾਵਾਂ ਅਲੌਕਿਕ ਪ੍ਰਾਣੀਆਂ ਦੀਆਂ ਤਤਕਾਲਿਕ ਘਟਨਾਵਾਂ ਦਾ ਸਬੂਤ ਹਨ । ਇਹ ਅੱਗੇ ਤਿੰਨ ਉਪ ਪੜਾਵਾਂ-ਪ੍ਰਤੀਕ ਪੂਜਨ, ਬਹੁ-ਦੇਵਤਾਵਾਦ ਅਤੇ ਇਕ ਈਸ਼ਵਰਵਾਦ ਵਿਚ ਵੰਡਿਆ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਅਧਿਭੌਤਿਕ ਪੜਾਅ ।
ਉੱਤਰ-
ਇਸ ਪੜਾਅ ਨੂੰ ਕਾਮਤੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਹਿੰਦਾ ਹੈ । ਇਹ ਪੜਾਅ ਪੰਜ ਸਦੀਆਂ ਤਕ 14ਵੀਂ ਤੋਂ 19ਵੀਂ ਤਕ ਚੱਲਿਆ । ਇਸ ਨੂੰ ਦੋ ਭਾਗਾਂ ਵਿਚ ਵੰਡ ਸਕਦੇ ਹਾਂ । ਪਹਿਲੇ ਭਾਗ ਵਿਚ ਕ੍ਰਾਂਤਿਕ ਅੰਦੋਲਨ ਆਪਣੇ ਆਪ ਹੀ ਚਲ ਪਿਆ । ਭਾਂਤਿਕ ਫਿਲਾਸਫੀ 16ਵੀਂ ਸਦੀ ਵਿਚ ਪੋਟੈਸਟੈਂਟਵਾਦ ਦੇ ਆਉਣ ਤੋਂ ਸ਼ੁਰੂ ਹੋਈ । ਇੱਥੇ ਧਿਆਨ ਰੱਖਣ ਯੋਗ ਗੱਲ ਹੈ ਕਿ ਰੋਮਨ ਕੈਥੋਲਿਕਵਾਦ ਵਿਚ ਆਤਮਿਕ ਅਤੇ ਦੁਨਿਆਵੀ ਤਾਕਤਾਂ ਦੇ ਨਿਖੇੜ ਨੇ ਅਧਿਆਤਮਿਕ ਸਵਾਲਾਂ ਨੂੰ ਸਮਾਜਿਕ ਮਸਲਿਆਂ ਉੱਤੇ ਵੀ ਵਿਚਾਰ ਕਰਨ ਦਾ ਹੌਂਸਲਾ ਦਿੱਤਾ। ਦੂਜਾ ਭਾਗ 16ਵੀਂ ਸਦੀ ਤੋਂ ਸ਼ੁਰੂ ਹੋਇਆ । ਇਸ ਵਿਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ, ਜਿਸ ਦਾ ਮੁੱਖ ਮੰਤਵ ਸਮਾਜਿਕ ਤਬਦੀਲੀ ਸੀ । ਇਸ ਵਿਚ ਪ੍ਰੋਟੈਸਟੈਂਟਵਾਦ ਸਾਡੇ ਸਾਹਮਣੇ ਆਇਆ । ਇਸ ਵਿਚ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਅਤੇ ਇਹ ਵਿਚਾਰ ਦਿੱਤਾ ਕਿ ਨਿਰੀਖਣ ਦੀ ਕੋਈ ਸੀਮਾ ਨਹੀਂ ਹੈ ਜਿਸ ਕਾਰਨ ਆਤਮਿਕਤਾ ਦਾ ਪਤਨ ਹੋਇਆ ਜਿਸ ਦਾ ਦੁਨਿਆਵੀ ਪੱਖ ਉੱਤੇ ਵੀ ਅਸਰ ਹੋਇਆ ।

ਪ੍ਰਸ਼ਨ 3.
ਸਕਾਰਾਤਮਕ ਪੜਾਅ ।
ਉੱਤਰ-
ਇਸ ਪੜਾਅ ਨੂੰ ਕਾਮਤੇ ਉਦਯੋਗਿਕ ਸਮਾਜ ਦੇ ਤੌਰ ਤੇ ਦੇਖਦਾ ਹੈ ਅਤੇ ਉਹ ਇਸ ਦੀ ਸ਼ੁਰੂਆਤ ਵੀ 14ਵੀਂ ਸਦੀ ਤੋਂ ਹੀ ਮੰਨਦਾ ਹੈ । ਇਸ ਪੜਾਅ ਵਿਚ ਸਿਧਾਂਤ ਅਤੇ ਉਸ ਦੇ ਅਸਲ ਵਿਚ ਇਕ ਅੰਤਰ ਪੈਦਾ ਹੋਇਆ | ਬੌਧਿਕ ਕਲਪਨਾ ਤਿੰਨ ਅਵਸਥਾਵਾਂ ਵਿਚ ਵੰਡੀ ਗਈ । ਇਹ ਹਨ ਉਦਯੋਗਿਕ ਜਾਂ ਅਮਲੀ, ਐਸਥੈਟਿਕ ਜਾਂ ਕਾਦਿਕ ਅਤੇ ਵਿਗਿਆਨਿਕ ਜਾਂ ਫ਼ਿਲਾਸਫ਼ੀਕਲ । ਇਹ ਤਿੰਨ ਅਵਸਥਾਵਾਂ ਹਰ ਵਿਸ਼ੇ ਦੇ ਹਰ ਪੱਖ ਨਾਲ ਮੇਲ ਖਾਂਦੀਆਂ ਹਨ ।ਉਦਯੋਗਿਕ ਮੁਹਿੰਮ ਦਾ ਖ਼ਾਸ ਗੁਣ ਰਾਜਨੀਤਿਕ ਆਜ਼ਾਦੀ ਪੈਦਾ ਹੋਣਾ ਤੇ ਇਨਕਲਾਬੀ ਕਿਰਦਾਰ ਦਾ ਹੋਣਾ ਹੈ । ਕਾਮਤੇ ਸਭ ਤੋਂ ਜ਼ਿਆਦਾ ਮਹੱਤਤਾ ਫ਼ਿਲਾਸਫੀ ਤੇ ਵਿਗਿਆਨ ਨੂੰ ਦਿੰਦਾ ਹੈ । ਉਸ ਦਾ ਵਿਚਾਰ ਹੈ ਕਿ ਸਕਾਰਾਤਮਕ ਪੜਾਅ ਵਿਚ ਇਨ੍ਹਾਂ ਦੋਹਾਂ ਦੀ ਚੜ੍ਹਤ ਹੁੰਦੀ ਹੈ । ਇਸ ਪੜਾਅ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਮਾਜਿਕ ਵਿਵਸਥਾ ਅਤੇ ਤਰੱਕੀ ਵਿਚ ਕੋਈ ਦਵੰਦ ਨਹੀਂ ਹੁੰਦਾ ਹੈ ।

ਪ੍ਰਸ਼ਨ 4.
ਸਮਾਜਿਕ ਸਥੈਤਿਕੀ ।
ਉੱਤਰ-
ਕਾਮਤੇ ਨੇ ਸਮਾਜ ਵਿਗਿਆਨ ਦੀ ਇਸ ਸ਼ਾਖ਼ਾ ਦੀ ਪਰਿਭਾਸ਼ਾ ਕਰਦੇ ਲਿਖਿਆ ਹੈ, “ਸਮਾਜ ਵਿਗਿਆਨ ਦੇ ਸਥੈਤਿਕੀ ਅਧਿਐਨ ਤੋਂ ਮੇਰਾ ਮਤਲਬ ਸਮਾਜਿਕ ਪ੍ਰਣਾਲੀ ਦੇ ਵਿਭਿੰਨ ਭਾਗਾਂ ਵਿਚਕਾਰ ਹੋਣ ਵਾਲੀਆਂ ਕ੍ਰਿਆਵਾਂ ਤੇ ਪ੍ਰਤੀਕ੍ਰਿਆਵਾਂ ਨਾਲ ਸੰਬੰਧਿਤ ਨਿਯਮਾਂ ਦੀ ਖੋਜ ਕਰਨ ਤੋਂ ਹੈ ।” ਮਤੇ ਅਨੁਸਾਰ ਸਮਾਜਿਕ ਸਥੈਤਿਕੀ ਵਿਚ ਅਸੀਂ ਵਿਭਿੰਨ ਸੰਸਥਾਵਾਂ ਅਤੇ ਉਨ੍ਹਾਂ ਵਿਚਕਾਰ ਸੰਬੰਧਾਂ ਦੀ ਚਰਚਾ ਕਰਦੇ ਹਾਂ, ਕਿਉਂਕਿ ਸਮਾਜ ਨੂੰ ਸਿਰਫ਼ ਉਸ ਦੀਆਂ ਵਿਭਿੰਨ ਸੰਸਥਾਵਾਂ ਦੇ ਅੰਤਰ ਸੰਬੰਧਾਂ ਦੀ ਵਿਵਸਥਾ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ ।

ਪ੍ਰਸ਼ਨ 5.
ਸਮਾਜਿਕ ਗਤੀਆਤਮਿਕਤਾ ।
ਉੱਤਰ-
ਕਾਮਤੇ ਅਨੁਸਾਰ ਵਿਗਿਆਨ ਦੀ ਦੂਜੀ ਸ਼ਾਖ਼ਾ ਸਮਾਜਿਕ ਗਤੀਆਤਮਿਕਤਾ ਵਿਚ ਸਮਾਜ ਦੀਆਂ ਵਿਭਿੰਨ ਇਕਾਈਆਂ ਦੇ ਵਿਕਾਸ ਦਾ ਅਤੇ ਉਨ੍ਹਾਂ ਵਿਚ ਹੋਣ ਵਾਲੇ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਂਦਾ ਹੈ । ਕਾਮਤੇ ਦੇ ਵਿਚਾਰ ਵਿਚ ਸਮਾਜਿਕ ਗਤੀਆਤਮਿਕਤਾ ਦੇ ਨਿਯਮ ਸਿਰਫ਼ ਵੱਡੇ ਸਮਾਜਾਂ ਵਿਚ ਹੀ ਸਪੱਸ਼ਟ ਰੂਪ ਵਿਚ ਵੇਖੇ ਜਾ ਸਕਦੇ ਹਨ । ਇਸ ਸੰਬੰਧ ਵਿਚ ਕਾਮਤੇ ਦਾ ਨਿਸ਼ਚਿਤ ਵਿਚਾਰ ਸੀ ਕਿ ਸਭ ਸਮਾਜਿਕ ਪਰਿਵਰਤਨ ਕੁੱਝ ਨਿਸ਼ਚਿਤ ਪੜਾਵਾਂ ਵਿਚੋਂ ਲੰਘਦੇ ਹਨ ਅਤੇ ਉਨ੍ਹਾਂ ਵਿਚ ਲਗਾਤਾਰ ਪ੍ਰਤੀ ਹੁੰਦੀ ਹੈ ।

ਪ੍ਰਸ਼ਨ 6.
ਸਕਾਰਾਤਮਕਵਾਦ ।
ਉੱਤਰ-
ਕਾਮਤੇ ਅਨੁਸਾਰ ਸਕਾਰਾਤਮਕਵਾਦ ਦਾ ਅਰਥ ਵਿਗਿਆਨਿਕ ਵਿਧੀ ਹੈ । ਵਿਗਿਆਨਿਕ ਵਿਧੀ ਉਹ ਵਿਧੀ ਹੈ, ਜਿਸ ਵਿਚ ਕਿਸੇ ਵਿਸ਼ੇ ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਅੱਟੇ-ਸੱਟੇ, ਕਲਪਨਾ ਜਾਂ ਅਨੁਮਾਨ ਦਾ ਕੋਈ ਸਥਾਨ ਨਹੀਂ ਹੁੰਦਾ । ਇਹ ਤਾਂ ਪ੍ਰੀਖਣ, ਤਜਰਬਾ, ਵਰਗੀਕਰਨ ਅਤੇ ਤੁਲਨਾ ਤੇ ਇਤਿਹਾਸਿਕ ਵਿਧੀ ਦੀ ਇਕ ਵਿਵਸਥਿਤ ਕਾਰਜ ਪ੍ਰਣਾਲੀ ਹੁੰਦੀ ਹੈ । ਇਸ ਤਰ੍ਹਾਂ ਪ੍ਰੀਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਦੁਆਰਾ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਣਾ ਤੇ ਉਸ ਦੁਆਰਾ ਗਿਆਨ ਪ੍ਰਾਪਤ ਕਰਨਾ ਸਕਾਰਾਤਮਕਵਾਦ ਹੈ । ਸਕਾਰਾਤਮਕਵਾਦ ਦਾ ਸੰਬੰਧ ਵਾਸਤਵਿਕਤਾ ਨਾਲ ਹੈ, ਕਲਪਨਾ ਨਾਲ ਨਹੀਂ, ਇਸ ਦਾ ਸੰਬੰਧ ਉਨ੍ਹਾਂ ਨਿਸ਼ਚਿਤ ਤੱਥਾਂ ਨਾਲ ਹੈ ਨਾ ਕਿ ਅਸਪੱਸ਼ਟ ਵਿਚਾਰਾਂ ਨਾਲ ਹੈ ਅਤੇ ਜਿਨ੍ਹਾਂ ਦਾ ਪੂਰਵ ਧਿਆਨ ਸੰਭਵ ਹੈ । ਸਕਾਰਾਤਮਕਵਾਦ ਉਹ ਪ੍ਰਣਾਲੀ ਹੈ, ਜੋ ਕਿ ਸਰਵ-ਵਿਆਪੀ ਰੂਪ ਵਿਚ ਸਭ ਨੂੰ ਪ੍ਰਵਾਨ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 7.
ਵਰਗ ਸੰਘਰਸ਼ ।
ਉੱਤਰ-
ਕਾਰਲ ਮਾਰਕਸ ਨੇ ਹਰੇਕ ਸਮਾਜ ਵਿਚ ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ । ਉਸ ਦੇ ਅਨੁਸਾਰ ਹਰੇਕ ਸਮਾਜ ਵਿਚ ਦੋ ਵਿਰੋਧੀ ਵਰਗ ਇਕ ਸ਼ੋਸ਼ਣ ਕਰਨ ਵਾਲਾ ਅਤੇ ਦੂਜਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ ਜਿਨ੍ਹਾਂ ਵਿਚ ਸੰਘਰਸ਼ ਹੁੰਦਾ ਹੈ । ਇਸੇ ਨੂੰ ਮਾਰਕਸ ਵਰਗ ਸੰਘਰਸ਼ ਕਹਿੰਦੇ ਹਨ । ਸ਼ੋਸ਼ਣ ਕਰਨ ਵਾਲਾ ਵਰਗ ਜਿਸ ਨੂੰ ਉਹ ਪੂੰਜੀਪਤੀ ਵਰਗ ਜਾਂ Bourgouissee ਦਾ ਨਾਂ ਦਿੰਦਾ ਹੈ ਉਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਇਨ੍ਹਾਂ ਉਤਪਾਦਨ ਦੇ ਸਾਧਨਾਂ ਨਾਲ ਹੋਰਾਂ ਵਰਗਾਂ ਨੂੰ ਦਬਾਉਂਦਾ ਹੈ । ਦੂਜਾ ਵਰਗ ਜਿਸ ਨੂੰ ਉਹ ਸਰਬਹਾਰਾ ਜਾਂ ਮਜ਼ਦੂਰ ਵਰਗ ਜਾਂ Proletariate ਦਾ ਨਾਂ ਦਿੰਦਾ ਹੈ, ਉਸ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ । ਉਸ ਕੋਲ ਰੋਜ਼ੀ ਕਮਾਉਣ ਲਈ ਸਿਰਫ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਕੁੱਝ ਨਹੀਂ ਹੁੰਦਾ । ਉਹ ਹਮੇਸ਼ਾਂ ਪੂੰਜੀਪਤੀ ਵਰਗ ਤੋਂ ਸ਼ੋਸ਼ਿਤ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚਕਾਰ ਹਮੇਸ਼ਾਂ ਇਕ ਸੰਘਰਸ਼ ਚਲਦਾ ਰਹਿੰਦਾ ਹੈ । ਇਸੇ ਨੂੰ ਮਾਰਕਸ ਨੇ ਵਰਗ ਸੰਘਰਸ਼ ਦਾ ਨਾਂ ਦਿੱਤਾ ਹੈ ।

ਪ੍ਰਸ਼ਨ 8.
ਮਾਰਕਸ ਦੇ ਅਨੁਸਾਰ ਕਿਸ ਸਮੇਂ ਵਰਗ ਅਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ?
ਉੱਤਰ-
ਮਜ਼ਦੂਰ ਵਰਗ ਦੀ ਲੀਡਰਸ਼ਿਪ ਵਿਚ ਵਰਗ ਸੰਘਰਸ਼ ਦੇ ਦੁਆਰਾ ਰਾਜ ਦੇ ਯੰਤਰ ‘ਤੇ ਅਧਿਕਾਰ ਹੋ ਜਾਣ ਦੇ ਬਾਅਦ ਸਮਾਜਵਾਦ ਦੇ ਯੁੱਗ ਦੀ ਸ਼ੁਰੁਆਤ ਹੋਵੇਗੀ । ਮਾਰਕਸ ਦੇ ਅਨੁਸਾਰ ਰਾਜ ਸ਼ੋਸ਼ਕ ਵਰਗ ਦੇ ਹੱਥਾਂ ਵਿਚ ਦਮਨ ਦਾ ਬਹੁਤ ਵੱਡਾ ਹਥਿਆਰ ਹੁੰਦਾ ਹੈ । ਕ੍ਰਾਂਤੀ ਦੇ ਬਾਅਦ ਵੀ ਸਾਮੰਤਵਾਦ ਤੇ ਪੂੰਜੀਵਾਦ ਦੇ ਦਲਾਲ ਪਤੀ-ਕ੍ਰਾਂਤੀ ਦੀ ਕੋਸ਼ਿਸ਼ ਕਰਦੇ ਹਨ । ਇਸ ਲਈ ਪੂੰਜੀਵਾਦ ਦੇ ਸਮਾਜਵਾਦ ਵਿਚ ਜਾਣ ਦੇ ਸਮੇਂ ਵਿਚ ਮਜ਼ਦੂਰ ਦੀ ਸੱਤਾ ਦੀ ਅਸਥਾਈ ਅਵਸਥਾ ਹੋਵੇਗੀ । ਸਮਾਜਵਾਦ ਦੀ ਸਥਾਪਨਾ ਦੇ ਬਾਅਦ, ਸ਼ੋਸ਼ਣ ਦਾ ਅੰਤ ਹੋ ਜਾਣ ਤੇ ਵਰਗ ਖਤਮ ਹੋ ਜਾਣਗੇ ਅਤੇ ਹਰ ਵਿਅਕਤੀ ਨੂੰ ਆਪਣੀ ਕਿਰਤ ਦੇ ਅਨੁਸਾਰ ਉਤਪਾਦਨ ਦਾ ਭਾਗ ਮਿਲੇਗਾ, ਪਰ ਸਮਾਜਵਾਦ ਦੀ ਜ਼ਿਆਦਾ ਉੱਨਤ ਅਵਸਥਾ ਵਿਚ ਹਰ ਇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਹੀ ਮਿਲਣ ਲੱਗ ਜਾਵੇਗਾ । ਹੌਲੀ-ਹੌਲੀ ਰਾਜ ਜੋ ਸ਼ੋਸ਼ਕ ਵਰਗ ਦਾ ਹਥਿਆਰ ਰਿਹਾ ਹੈ, ਬਿਖਰ ਜਾਵੇਗਾ ਤੇ ਇਸਦੀ ਥਾਂ ਆਪਸੀ ਸਹਿਯੋਗ ਤੇ ਸਹਿਕਾਰਤਾ ਦੇ ਆਧਾਰ ਤੇ ਬਣੀਆਂ ਸੰਸਥਾਵਾਂ ਲੈ ਲੈਣਗੀਆਂ । ਵਰਗਾਂ ਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ।

ਪ੍ਰਸ਼ਨ 9.
ਪੂੰਜੀਵਾਦੀ ਵਰਗ ।
ਉੱਤਰ-
ਮਾਰਕਸ ਨੇ ਪੂੰਜੀਵਾਦੀ ਵਰਗ ਦੀ ਧਾਰਣਾ ਦਿੱਤੀ ਹੈ । ਉਸ ਅਨੁਸਾਰ ਸਮਾਜ ਵਿਚ ਇਕ ਵਰਗ ਅਜਿਹਾ ਹੁੰਦਾ ਹੈ ਜਿਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਜਿਹੜਾ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ । ਉਹ ਆਪਣੇ ਉਤਪਾਦਨ ਦੇ ਸਾਧਨਾਂ ਦੀ ਮੱਦਦ ਨਾਲ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ । ਇਨ੍ਹਾਂ ਸਾਧਨਾਂ ਦੀ ਮੱਦਦ ਨਾਲ ਉਹ ਹੋਰ ਪੈਸੇ ਕਮਾਈ ਜਾਂਦਾ ਹੈ ਅਤੇ ਹੋਰ ਅਮੀਰ ਹੋਈ ਜਾਂਦਾ ਹੈ । ਉਹ ਇਸ ਪੈਸੇ ਅਤੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਹੈ । ਇਹ ਇਕ ਪ੍ਰਗਤੀਸ਼ੀਲ ਵਰਗ ਹੁੰਦਾ ਹੈ ਜਿਹੜਾ ਥੋੜੇ ਸਮੇਂ ਵਿਚ ਹੀ ਸ਼ਕਤੀਸ਼ਾਲੀ ਉਤਪਾਦਕ ਸ਼ਕਤੀਆਂ ਦਾ ਮਾਲਕ ਹੋ ਗਿਆ ਹੈ ਅਤੇ ਇਹ ਸਮਾਜਿਕ ਉੱਨਤੀ ਨੂੰ ਰੋਕਦੇ ਹਨ ਅਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਹਨ । ਇਕ ਦਿਨ ਆਵੇਗਾ ਜਦੋਂ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਉਖਾੜ ਸੁੱਟਣਗੇ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਗੇ ।

ਪ੍ਰਸ਼ਨ 10.
ਮਜ਼ਦੂਰ ਵਰਗ ।
ਉੱਤਰ-
ਮਾਰਕਸ ਦੇ ਅਨੁਸਾਰ-ਸਮਾਜ ਵਿਚ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ । ਇਸ ਮਜ਼ਦੂਰ ਵਰਗ ਕੋਲ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਨਹੀਂ ਹੁੰਦੀ । ਉਸ ਕੋਲ ਕੋਈ ਪੈਸਾ ਨਹੀਂ ਹੁੰਦਾ | ਉਸ ਕੋਲ ਆਪਣੀ ਰੋਜ਼ੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੁੰਦਾ । ਉਹ ਹਮੇਸ਼ਾਂ ਪੂੰਜੀਪਤੀ ਵਰਗ ਦੇ ਹੱਥੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ । ਪੂੰਜੀਪਤੀ ਵਰਗ ਹਮੇਸ਼ਾਂ ਉਨ੍ਹਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਕੰਮ ਲੈਂਦਾ ਹੈ ਅਤੇ ਘੱਟ ਤੋਂ ਘੱਟ ਪੈਸਾ ਦਿੰਦਾ ਹੈ । ਉਸਦੀ ਮਿਹਨਤ ਸਦਕਾ ਹੀ ਫਾਲਤੂ ਮੁੱਲ ਦਾ ਉਤਪਾਦਨ ਕਰਦਾ ਹੈ ਅਤੇ ਉਸ ਨੂੰ ਪੂੰਜੀਪਤੀ ਵਰਗ ਹੀ ਰੱਖਦਾ ਹੈ । ਇਸ ਸ਼ੋਸ਼ਣ ਕਾਰਨ ਹੀ ਮਜ਼ਦੂਰ ਵਰਗ ਹੋਰ ਗ਼ਰੀਬ ਹੁੰਦਾ ਜਾਂਦਾ ਹੈ । ਇਕ ਦਿਨ ਦੋਹਾਂ ਵਿਚ ਸੰਘਰਸ਼ ਛਿੜ ਜਾਵੇਗਾ ਅਤੇ ਅੰਤ ਵਿਚ ਮਜ਼ਦੂਰ ਵਰਗ ਪੂੰਜੀਪਤੀ ਵਰਗ ਨੂੰ ਉਖਾੜ ਸੁੱਟੇਗਾ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰੇਗਾ ।

ਪ੍ਰਸ਼ਨ 11.
ਵਿਧਾਨਿਕ ਸੱਤਾ ।
ਉੱਤਰ-
ਜਿੱਥੇ ਕਿਤੇ ਵੀ ਨਿਯਮਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਨਿਸ਼ਚਿਤ ਸਿਧਾਂਤਾਂ ਦੇ ਅਨੁਸਾਰ ਨਿਆਇਕ ਤੇ ਪ੍ਰਸ਼ਾਸਕੀ ਰੂਪ ਨਾਲ ਵਰਤੀ ਜਾਂਦੀ ਹੈ ਤੇ ਜਿਹੜੀ ਇਕ ਨਿਯਮਿਤ ਸਮੂਹ ਦੇ ਸਾਰੇ ਮੈਂਬਰਾਂ ਲਈ ਸਹੀ ਤੇ ਮੰਨਣ ਵਾਲੀ ਹੈ, ਉੱਥੇ ਵਿਧਾਨਿਕ ਸੱਤਾ ਹੈ । ਜੋ ਵਿਅਕਤੀ ਆਦਰਸ਼ ਦੀ ਸ਼ਕਤੀ ਨੂੰ ਚਲਾਉਂਦੇ ਹਨ ਉਹ ਵਿਸ਼ੇਸ਼ ਰੂਪ ਨਾਲ ਸੇਸ਼ਟ ਹੁੰਦੇ ਹਨ ਉਹ ਕਾਨੂੰਨ ਦੁਆਰਾ ਸਾਰੀ ਵਿਧੀ ਦੇ ਅਨੁਸਾਰ ਨਿਯੁਕਤ ਹੁੰਦੇ ਹਨ ਜਾਂ ਚੁਣੇ ਜਾਂਦੇ ਹਨ ਤੇ ਉਹ ਵਿਧਾਨਿਕ ਵਿਵਸਥਾ ਨੂੰ ਚਲਾਣ ਦੇ ਲਈ ਆਪ ਨਿਰਦੇਸ਼ਿਤ ਰਹਿੰਦੇ ਹਨ । ਜੋ ਵਿਅਕਤੀ ਇਨ੍ਹਾਂ ਆਦੇਸ਼ਾਂ ਦੇ ਅਧੀਨ ਹਨ ਉਹ ਵਿਧਾਨਿਕ ਰੂਪ ਨਾਲ ਸਮਾਨ ਹਨ ਤੇ ਉਹ ਵਿਧਾਨ ਦਾ ਪਾਲਣ ਕਰਦੇ ਹਨ ਨਾ ਕਿ ਇਸ ਵਿਧਾਨ ਦੀ ਕੰਮ ਕਰਨ ਵਾਲਿਆਂ ਦੀ । ਇਹ ਨਿਯਮ ਉਸ ਉਪਕਰਣ ਦੇ ਲਈ ਵਰਤੇ ਜਾਂਦੇ ਹਨ ਜੋ ਵਿਧਾਨਿਕ ਸੱਤਾ ਦੀ ਪ੍ਰਣਾਲੀ ਨੂੰ ਵਰਤਦੇ ਹਨ । ਇਹ ਸੰਗਠਨ ਸੁਤੰਤਰ ਹੁੰਦੇ ਹਨ । ਇਸ ਦੇ ਅਧਿਕਾਰੀ ਉਨ੍ਹਾਂ ਨਿਯਮਾਂ ਦੇ ਅਧੀਨ ਹੁੰਦੇ ਹਨ ਜਿਹੜੇ ਇਸਦੀ ਸੱਤਾ ਦੀ ਸੀਮਾ ਨਿਰਧਾਰਿਤ ਕਰਦੇ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 12.
ਪਰੰਪਰਾਗਤ ਸੱਤਾ ।
ਉੱਤਰ-
ਇਸ ਪ੍ਰਕਾਰ ਦੀ ਸੱਤਾ ਵਿਚ ਇਕ ਵਿਅਕਤੀ ਨੂੰ ਵਿਧਾਨਿਕ ਨਿਯਮਾਂ ਦੇ ਅੰਤਰਗਤ ਇਕ ਪਦ ਤੇ ਬੈਠੇ ਹੋਣ ਦੇ ਕਾਰਨ ਨਹੀਂ ਬਲਕਿ ਪਰੰਪਰਾ ਦੇ ਦੁਆਰਾ ਮੰਨੇ ਹੋਏ ਪਦ ਤੇ ਬੈਠੇ ਹੋਣ ਦੇ ਕਾਰਨ ਪ੍ਰਾਪਤ ਹੁੰਦੀ ਹੈ । ਭਾਵੇਂ ਇਸ ਪਦ ਨੂੰ ਪਰੰਪਰਾਗਤ ਵਿਵਸਥਾ ਦੇ ਅਨੁਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਇਸ ਕਾਰਨ ਅਜਿਹੇ ਪਦ ਤੇ ਬੈਠੇ ਹੋਣ ਦੇ ਨਾਤੇ ਵਿਅਕਤੀ ਨੂੰ ਕੁੱਝ ਵਿਸ਼ੇਸ਼ ਸੱਤਾ ਮਿਲ ਜਾਂਦੀ ਹੈ । ਇਸ ਪ੍ਰਕਾਰ ਦੀ ਸੱਤਾ ਪਰੰਪਰਾਤਮਕ ਵਿਸ਼ਵਾਸਾਂ ਤੇ ਟਿਕੀ ਹੋਣ ਦੇ ਕਾਰਨ ਪਰੰਪਰਾਤਮਕ ਸੱਤਾ ਕਹਿਲਾਉਂਦੀ ਹੈ । ਜਿਵੇਂ ਖੇਤੀ ਯੁੱਗ ਵਿਚ ਭਾਰਤੀ ਪਿੰਡਾਂ ਵਿਚ ਮਿਲਣ ਵਾਲੀ ਪੰਚਾਇਤ ਵਿਚ ਪੰਚਾਂ ਦੀ ਸੱਤਾ ਨੂੰ ਹੀ ਲੈ ਲਵੋ । ਇਨ੍ਹਾਂ ਪੰਚਾਂ ਦੀ ਸੱਤਾ ਵਿਧਾਨਿਕ ਨਿਯਮਾਂ ਦੇ ਅੰਤਰਗਤ ਨਹੀਂ ਆਉਂਦੀ ਸੀ, ਬਲਕਿ ਪਰੰਪਰਾਗਤ ਰੂਪ ਵਿਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਸੀ । ਇੱਥੇ ਤੱਕ ਕਿ ਪੰਚਾਂ ਦੀ ਸੱਤਾ ਦੀ ਤੁਲਨਾ ਰੱਬੀ ਸੱਤਾ ਦੀ ਤੁਲਨਾ ਨਾਲ ਕੀਤੀ ਜਾਂਦੀ ਸੀ, ਜਿਵੇਂ ਕਿ “ਪੰਚ ਪਰਮੇਸ਼ਵਰ’ ਦੀ ਧਾਰਣਾ ਵਿਚ ਦਿਖਦਾ ਸੀ । ਉਸੇ ਤਰ੍ਹਾਂ ਪਿਤਰਸੱਤਾਤਮਕ ਪਰਿਭਾਸ਼ਾ ਵਿਚ ਪਿਤਾ ਨੂੰ ਪਰਿਵਾਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿਚ ਜੋ ਅਧਿਕਾਰ ਤੇ ਸੱਤਾ ਪ੍ਰਾਪਤ ਹੁੰਦੀ ਹੈ, ਉਸਦਾ ਵੀ ਆਧਾਰ ਵਿਧਾਨਿਕ ਨਾ ਹੋ ਕੇ ਪਰੰਪਰਾ ਹੁੰਦਾ ਹੈ ।

ਪ੍ਰਸ਼ਨ 13.
ਚਮਤਕਾਰੀ ਸੱਤਾ ।
ਉੱਤਰ-
ਵਿਅਕਤੀਗਤ ਸੱਤਾ ਦਾ ਸਰੋਤ ਪਰੰਪਰਾ ਤੋਂ ਬਿਲਕੁਲ ਅਲੱਗ ਵੀ ਹੋ ਸਕਦਾ ਹੈ । ਆਦੇਸ਼ ਦੀ ਸ਼ਕਤੀ ਇਕ ਨੇਤਾ ਵੀ ਵਰਤ ਸਕਦਾ ਹੈ, ਭਾਵੇਂ ਉਹ ਇਕ ਪੈਗੰਬਰ ਹੋਵੇ, ਨਾਇਕ ਹੋਵੇ ਜਾਂ ਅਵਸਰਵਾਦੀ ਨੇਤਾ ਹੋਵੇ ਪਰ ਅਜਿਹਾ ਵਿਅਕਤੀ ਤਾਂ ਹੀ ਚਮਤਕਾਰੀ ਨੇਤਾ ਹੋ ਸਕਦਾ ਹੈ ਜਦ ਉਹ ਸਿੱਧ ਕਰ ਦੇਵੇ ਕਿ ਤਾਂਤਰਿਕ ਸ਼ਕਤੀਆਂ, ਦੈਵੀ ਸ਼ਕਤੀਆਂ, ਨਾਇਕਤਵ ਜਾਂ ਹੋਰ ਅਭੂਤਪੂਰਵ ਗੁਣਾਂ ਦੇ ਕਾਰਨ ਉਸਦੇ ਕੋਲ ਚਮਤਕਾਰ ਹੈ ।

ਇਸ ਪ੍ਰਕਾਰ ਇਹ ਸੱਤਾ ਨਾ ਤਾਂ ਵਿਧਾਨਿਕ ਨਿਯਮਾਂ ਤੇ ਅਤੇ ਨਾ ਹੀ ਪਰੰਪਰਾ ਤੇ ਬਲਕਿ ਕਰਿਸ਼ਮਾ ਜਾਂ ਚਮਤਕਾਰ ‘ਤੇ ਆਧਾਰਿਤ ਹੁੰਦੀ ਹੈ । ਇਸ ਪ੍ਰਕਾਰ ਦੀ ਸ਼ਕਤੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਕੋਲ ਸੀਮਿਤ ਹੁੰਦੀ ਹੈ ਜਿਨ੍ਹਾਂ ਕੋਲ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੀ ਸੱਤਾ ਪ੍ਰਾਪਤ ਕਰਨ ਵਿਚ ਵਿਅਕਤੀ ਨੂੰ ਕਾਫ਼ੀ ਸਮਾਂ ਲਗ ਜਾਂਦਾ ਹੈ ਤੇ ਪੂਰੇ ਸਾਧਨਾਂ, ਕੋਸ਼ਿਸ਼ਾਂ ਦੇ ਬਾਅਦ ਹੀ ਲੋਕਾਂ ਦੁਆਰਾ ਇਹ ਸੱਤਾ ਸਵੀਕਾਰ ਕੀਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਇਕ ਵਿਅਕਤੀ ਦੇ ਦੁਆਰਾ ਆਪਣੇ ਵਿਅਕਤਿੱਤਵ ਦਾ ਵਿਕਾਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਲੋਕ ਇਹ ਸਮਝਣ ਲੱਗਣ ਕਿ ਉਸਨੇ ਆਪਣੇ ਵਿਅਕਤਿੱਤਵ ਵਿਚ ਕੋਈ ਚਮਤਕਾਰੀ ਸ਼ਕਤੀ ਦਾ ਵਿਕਾਸ ਕਰ ਲਿਆ ਹੈ । ਇਸਦੇ ਬਲ ਤੇ ਹੀ ਉਹ ਹੋਰ ਲੋਕਾਂ ਨੂੰ ਆਪਣੇ ਸਾਹਮਣੇ ਝੁਕਾ ਲੈਂਦਾ ਹੈ ਤੇ ਵਿਅਕਤੀਆਂ ਦੁਆਰਾ ਸੰਤਾ ਸਵੀਕਾਰ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਕਰਿਸ਼ਮਈ ਨੇਤਾ ਆਪਣੇ ਪਤੀ ਜਾਂ ਆਪਣੇ ਲਕਸ਼ ਜਾਂ ਆਦਰਸ਼ ਦੇ ਪ੍ਰਤੀਨਿਸ਼ਠਾ ਦੇ ਨਾਂ ਤੇ ਦੂਜਿਆਂ ਤੋਂ ਆਗਿਆ ਪਾਲਣ ਕਰਨ ਦੀ ਮੰਗ ਕਰਦਾ ਹੈ । ਜਾਦੂਗਰ, ਪੀਰ, ਪੈਗੰਬਰ, ਅਵਤਾਰ, ਧਾਰਮਿਕ ਨੇਤਾ, ਸੈਨਿਕ ਯੋਧਾ, ਕਿਸੇ ਦਲ ਦੇ ਨੇਤਾ ਇਸੇ ਪ੍ਰਕਾਰ ਦੀ ਸੱਤਾ ਸੰਪੰਨ ਵਿਅਕਤੀ ਹੁੰਦੇ ਹਨ । ਲੋਕ ਇਸ ਕਾਰਨ ਅਜਿਹੇ ਲੋਕਾਂ ਦੀ ਸੱਤਾ ਸਵੀਕਾਰ ਕਰ ਲੈਂਦੇ ਹਨ ।

ਪ੍ਰਸ਼ਨ 14.
ਸਮਾਜਿਕ ਕ੍ਰਿਆ ।
ਉੱਤਰ-
ਵੈਬਰ ਅਨੁਸਾਰ ਸਮਾਜਿਕ ਕ੍ਰਿਆ ਵਿਅਕਤੀਗਤ ਕ੍ਰਿਆ ਤੋਂ ਅਲੱਗ ਹੈ । ਇਸ ਦੀ ਪਰਿਭਾਸ਼ਾ ਦਿੰਦੇ ਵੈਬਰ ਨੇ ਲਿਖਿਆ ਹੈ ਕਿ, “ਕਿਸੇ ਵੀ ਕ੍ਰਿਆ ਨੂੰ ਅਸੀਂ ਤਾਂ ਹੀ ਸਮਾਜਿਕ ਕ੍ਰਿਆ ਮੰਨ ਸਕਦੇ ਹਾਂ ਜਦੋਂ ਉਸ ਕ੍ਰਿਆ ਨੂੰ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਲਏ ਗਏ Subjective ਅਰਥ ਦੇ ਅਨੁਸਾਰ ਉਸ ਕ੍ਰਿਆ ਵਿਚ ਦੂਜੇ ਵਿਅਕਤੀਆਂ ਦੇ ਮਨ ਦੇ ਭਾਵਾਂ ਤੇ ਕ੍ਰਿਆਵਾਂ ਦਾ ਇਕੱਠ ਹੋਵੇ ਤੇ ਉਸੀ ਦੇ ਅਨੁਸਾਰ ਗਤੀਵਿਧੀ ਨਿਰਧਾਰਿਤ ਹੋਵੇ ” ਵੈਬਰ ਅਨੁਸਾਰ ਸਮਾਜਿਕ ਕ੍ਰਿਆ ਹੋਰ ਵਿਅਕਤੀਆਂ ਦੇ ਭੂਤ, ਵਰਤਮਾਨ ਜਾਂ ਹੋਣ ਵਾਲੇ ਵਿਵਹਾਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ ਤੇ ਹਰ ਪ੍ਰਕਾਰ ਦੀ ਬਾਹਰੀ ਕ੍ਰਿਆ ਸਮਾਜਿਕ ਕ੍ਰਿਆ ਨਹੀਂ ਹੋ ਸਕਦੀ ।

ਪ੍ਰਸ਼ਨ 15.
ਸਮਾਜਿਕ ਤੱਥ ਕੀ ਹੈ ?
ਉੱਤਰ-
ਹਰ ਪ੍ਰਕਾਰ ਦੇ ਸਮਾਜ ਵਿਚ ਕੁੱਝ ਅਜਿਹੇ ਤੱਥ ਹੁੰਦੇ ਹਨ, ਜੋ ਭੌਤਿਕ, ਪਾਣੀ ਸ਼ਾਸਤਰੀ ਤੇ ਮਨੋਵਿਗਿਆਨਿਕ ਤੱਥਾਂ ਤੋਂ ਅਲੱਗ ਹੁੰਦੇ ਹਨ । ਦੁਰਖੀਮ ਇਸ ਪ੍ਰਕਾਰ ਤੇ ਤੱਥਾਂ ਨੂੰ ਸਮਾਜਿਕ ਤੱਥ ਮੰਨਦਾ ਹੈ । ਦੁਰਖੀਮ ਨੇ ਸਮਾਜਿਕ ਤੱਥਾਂ ਦੀਆਂ ਕੁੱਝ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ਇਕ ਥਾਂ ‘ਤੇ ਦੁਰਖੀਮ ਲਿਖਦੇ ਹਨ, “ਸਮਾਜਿਕ ਤੱਥ ਕੰਮ ਕਰਨ, ਸੋਚਣ ਤੇ ਅਨੁਭਵ ਕਰਨ ਦੇ ਉਹ ਤਰੀਕੇ ਹਨ, ਜਿਸ ਵਿਚ ਵਿਅਕਤੀਗਤ ਚੇਤਨਾ ਤੋਂ ਬਾਹਰ ਵੀ ਹੋਂਦ ਨੂੰ ਬਣਾਈ ਰੱਖਣ ਦੀ ਵਰਣਨਯੋਗ ਵਿਸ਼ੇਸ਼ਤਾ ਹੁੰਦੀ ਹੈ।”

ਇਕ ਹੋਰ ਥਾਂ ਤੇ ਦੁਰਖੀਮ ਨੇ ਲਿਖਿਆ ਹੈ, “ਸਮਾਜ ਤੱਥਾਂ ਵਿਚ ਕੰਮ ਕਰਨ, ਸੋਚਣ, ਅਨੁਭਵ ਕਰਨ ਦੇ ਤਰੀਕੇ ਸ਼ਾਮਲ ਹਨ, ਜੋ ਵਿਅਕਤੀ ਦੇ ਲਈ ਬਾਹਰੀ ਹੁੰਦੇ ਹਨ ਤੇ ਜੋ ਆਪਣੀ ਦਬਾ ਸ਼ਕਤੀ ਦੇ ਮਾਧਿਅਮ ਨਾਲ ਵਿਅਕਤੀ ਨੂੰ ਨਿਯੰਤਰਿਤ ਕਰਦੇ ਹਨ ।”

ਆਪਣੀ ਕਿਤਾਬ ਦੇ ਪਹਿਲੇ ਅਧਿਆਇ ਦੀਆਂ ਆਖਰੀ ਲਾਈਨਾਂ ਵਿਚ ਇਸਦੀ ਵਿਸਤਾਰ ਨਾਲ ਪਰਿਭਾਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ, “ਇਕ ਸਮਾਜਿਕ ਤੱਥ ਕਿਆ ਕਰਨ ਦਾ ਹਰ ਸਥਾਈ-ਅਸਥਾਈ ਤਰੀਕਾ ਹੈ, ਜੋ ਆਦਮੀ ਤੇ ਬਾਹਰੀ ਦਬਾਅ ਪਾਉਣ ਵਿਚ ਸਮਰੱਥ ਹੁੰਦਾ ਹੈ, ਜਾਂ ਦੁਬਾਰਾ ਕਿਆ ਕਰਨ ਦਾ, ਹਰ ਤਰੀਕਾ ਜੋ ਕਿਸੇ ਸਮਾਜ ਵਿਚ ਆਮ ਰੂਪ ਵਿਚ ਪਾਇਆ ਜਾਂਦਾ ਹੈ, ਪਰ ਨਾਲ ਹੀ ਨਾਲ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਅਲੱਗ ਹੋਂਦ ਰੱਖਦਾ ਹੈ ।”

ਪ੍ਰਸ਼ਨ 16.
ਬਾਹਰੀਪਨ ।
ਉੱਤਰ-
ਬਾਹਰੀਪਨ (Exteriority) – ਸਮਾਜਿਕ ਤੱਥ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦਾ ਬਾਹਰੀਪਨ ਹੈ | ਬਾਹਰੀਪਨ ਦਾ ਅਰਥ ਹੈ ਸਮਾਜਿਕ ਤੱਥਾਂ ਦਾ ਨਿਰਮਾਣ, ਇਹ ਨਿਰਮਾਣ ਤਾਂ ਸਮਾਜ ਦੇ ਮੈਂਬਰਾਂ ਵਲੋਂ ਹੀ ਹੁੰਦਾ ਹੈ, ਪਰ ਸਮਾਜਿਕ ਤੱਥ ਇਕ ਵਾਰ ਵਿਕਸਿਤ ਹੋਣ ਤੋਂ ਬਾਅਦ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀ ਰਹਿੰਦੇ, ਤੇ ਉਹ ਇਸ ਅਰਥ ਵਿਚ ਕਿ ਇਸ ਨੂੰ ਕਿਸ ਸੁਤੰਤਰ ਅਸਲੀਅਤ ਦੇ ਰੂਪ ਵਿਚ ਅਨੁਭਵ ਕੀਤਾ ਜਾਂਦਾ ਹੈ ਅਰਥਾਤ ਵਿਗਿਆਨਿਕ ਦਾ ਉਸ ਨਾਲ ਕੋਈ ਅੰਦਰਲਾ ਸੰਬੰਧ ਨਹੀਂ ਹੁੰਦਾ ਤੇ ਨਾ ਹੀ ਸਮਾਜਿਕ ਤੱਥਾਂ ਦਾ ਵਿਅਕਤੀ ਵਿਸ਼ੇਸ਼ ਤੇ ਕੋਈ ਪ੍ਰਭਾਵ ਪੈਂਦਾ ਹੈ ।

ਇਸ ਤਰ੍ਹਾਂ ਬਾਹਰੀਪਨ ਤੋਂ ਮਤਲਬ ਹੈ ਕਿ ਸਮਾਜਿਕ ਤੱਥ ਵਿਅਕਤੀ ਲਈ ਬਾਹਰੀ ਹੁੰਦੇ ਹਨ ਤੇ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਹੁੰਦੇ ਬਲਕਿ ਸਾਰੇ ਸਮਾਜ ਦੇ ਹੁੰਦੇ ਹਨ ।

ਪ੍ਰਸ਼ਨ 17.
ਵਿਵਸ਼ਤਾ ।
ਉੱਤਰ-
ਵਿਵਸ਼ਤਾ (Constraint) – ਸਮਾਜਿਕ ਤੱਥਾਂ ਦੀ ਦੂਜੀ ਪਮੁੱਖ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦੀ ਵਿਵਸ਼ਤਾ ਹੈ । ਦੂਜੇ ਸ਼ਬਦਾਂ ਵਿਚ ਵਿਅਕਤੀ ਉੱਪਰ ਸਮਾਜਿਕ ਤੱਥ ਦਾ ਇਕ ਦਬਾਅ ਜਾਂ ਵਿਵਸ਼ਤਾ ਦਾ ਪ੍ਰਭਾਵ ਪੈਂਦਾ ਹੈ । ਅਸਲ, ਸਮਾਜਿਕ ਤੱਥਾਂ ਦਾ ਨਿਰਮਾਣ ਇਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਦੁਆਰਾ ਨਹੀਂ ਹੁੰਦਾ, ਬਲਕਿ ਅਨੇਕਾਂ ਵਿਅਕਤੀਆਂ ਦੁਆਰਾ ਹੁੰਦਾ ਹੈ । ਅੰਤ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਤੇ ਕਿਸੇ ਵਿਅਕਤੀ ਉੱਪਰ ਇਸ ਦਾ ਵਿਵਸ਼ਤਾ ਕਾਰਨ ਪ੍ਰਭਾਵ ਪੈਂਦਾ ਹੈ ।

ਦੁਰਖੀਮ ਦਾ ਮੰਨਣਾ ਹੈ ਕਿ ਸਮਾਜਿਕ ਤੱਥ ਸਿਰਫ਼ ਵਿਅਕਤੀ ਦੇ ਵਿਵਹਾਰ ਨੂੰ ਨਹੀਂ ਬਲਕਿ ਉਸਦੇ ਸੋਚਣ, ਵਿਚਾਰਨ ਆਦਿ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰਦੇ ਹਨ । ਦੁਰਖੀਮ ਦੱਸਦਾ ਹੈ ਕਿ ਅਸੀਂ ਸਮਾਜਿਕ ਤੱਥਾਂ ਦੀ ਇਹ ਵਿਸ਼ੇਸ਼ਤਾ ਇਸ ਰੂਪ ਵਿਚ ਦੇਖ ਸਕਦੇ ਹਾਂ ਕਿ ਇਹ ਸਮਾਜਿਕ ਤੱਥ ਆਦਮੀ ਦੀ ਅਭਿਰੁਚੀ ਦੇ ਅਨੁਰੂਪ ਨਹੀਂ ਬਲਕਿ ਵਿਅਕਤੀ ਦਾ ਵਿਵਹਾਰ ਉਨ੍ਹਾਂ ਦੇ ਅਨੁਰੂਪ ਹੁੰਦਾ ਹੈ ।”

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 18.
ਵਿਆਪਕਤਾ ।
ਉੱਤਰ-
ਸਮਾਜਿਕ ਤੱਥਾਂ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਸਮਾਜ ਵਿਸ਼ੇਸ਼ ਵਿਚ ਇਹ ਤੱਥ ਆਦਿ ਤੋਂ ਅੰਤ ਤਕ ਫੈਲੇ ਹੁੰਦੇ ਹਨ । ਇਹ ਸਭ ਦੇ ਸਾਂਝੇ ਹੁੰਦੇ ਹਨ । ਇਹ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ ਨਹੀਂ ਹੁੰਦੇ । ਇਹ ਵਿਆਪਕਤਾ ਅਨੇਕਾਂ ਵਿਅਕਤੀਗਤ ਤੱਥਾਂ ਦੇ ਸਿਰਫ਼ ਇਕ ਮਾਤਰ ਹੀ ਨਤੀਜਾ ਨਹੀਂ ਹੁੰਦੇ । ਇਹ ਤਾਂ ਸ਼ੁੱਧ ਰੂਪ ਵਿਚ ਆਪਣੇ ਸੁਭਾਅ ਤੋਂ ਹੀ ਸਮੂਹਿਕ ਹੁੰਦੇ ਹਨ । ਵਿਅਕਤੀਆਂ ਉੱਪਰ ਇਨ੍ਹਾਂ ਦਾ ਪ੍ਰਭਾਵ ਇਨ੍ਹਾਂ ਦੀ ਸਮੂਹਿਕ ਵਿਸ਼ੇਸ਼ਤਾ ਦਾ ਨਤੀਜਾ ਹੁੰਦਾ ਹੈ ।

ਪ੍ਰਸ਼ਨ 19.
ਦਮਨਕਾਰੀ ਕਾਨੂੰਨ ਕੀ ਹੁੰਦੇ ਹਨ ?
ਉੱਤਰ-
ਦਮਨਕਾਰੀ ਕਾਨੂੰਨ (Repressive Law) – ਦਮਨਕਾਰੀ ਕਾਨੂੰਨਾਂ ਨੂੰ ਇਕ ਪ੍ਰਕਾਰ ਨਾਲ ਸਰਵਜਨਿਕ ਕਾਨੂੰਨ (Public Law) ਕਿਹਾ ਜਾ ਸਕਦਾ ਹੈ । ਦੁਰਖੀਮ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ-
(i) ਦੰਡ ਸੰਬੰਧੀ ਕਾਨੂੰਨ (Penal Law) – ਜਿਨ੍ਹਾਂ ਦਾ ਸੰਬੰਧ ਕਸ਼ਟ ਦੇਣ, ਹਾਨੀ ਪਹੁੰਚਾਉਣ, ਹੱਤਿਆ ਕਰਨ ਜਾਂ ਸੁਤੰਤਰਤਾ ਨਾ ਦੇਣ ਨਾਲ ਹੈ । ਇਨ੍ਹਾਂ ਨੂੰ ਸੰਗਠਿਤ ਦਮਨਕਾਰੀ ਕਾਨੂੰਨ (Organized Repressive Law) ਕਿਹਾ ਜਾ ਸਕਦਾ ਹੈ ।

(ii) ਵਿਆਪਤ ਕਾਨੂੰਨ (Diffused Law) – ਕੁਝ ਦਮਨਕਾਰੀ ਕਾਨੂੰਨ ਅਜਿਹੇ ਹੁੰਦੇ ਹਨ ਜੋ ਪੂਰੇ ਸਮੂਹ ਵਿਚ ਨੈਤਿਕਤਾ ਦੇ ਆਧਾਰ ਉੱਤੇ ਫੈਲੇ ਹੁੰਦੇ ਹਨ । ਇਸ ਲਈ ਦੁਰਖੀਮ ਇਨ੍ਹਾਂ ਨੂੰ ਵਿਆਪਤ ਕਾਨੂੰਨ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਦਮਨਕਾਰੀ ਕਾਨੂੰਨ ਦਾ ਸੰਬੰਧ ਅਪਰਾਧੀ ਕੰਮਾਂ ਨਾਲ ਹੁੰਦਾ ਹੈ । ਇਹ ਕਾਨੂੰਨ ਅਪਰਾਧ ਅਤੇ ਦੰਡ ਦੀ ਵਿਆਖਿਆ ਕਰਦੇ ਹਨ । ਇਹ ਕਾਨੂੰਨ ਸਮਾਜ ਦੇ ਸਮੂਹਿਕ ਜੀਵਨ ਦੀਆਂ ਮੌਲਿਕ ਦਸ਼ਾਵਾਂ ਦਾ ਵਰਣਨ ਕਰਦੇ ਹਨ । ਹਰੇਕ ਸਮਾਜ ਦੇ ਆਪਣੇ ਮੌਲਿਕ ਹਾਲਾਤ ਹੁੰਦੇ ਹਨ ਇਸ ਲਈ ਵੱਖ-ਵੱਖ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਵੱਖ-ਵੱਖ ਹੁੰਦੇ ਹਨ । ਇਨ੍ਹਾਂ ਦਮਨਕਾਰੀ ਕਾਨੂੰਨਾਂ ਦੀ ਸ਼ਕਤੀ ਸਮੂਹਿਕ ਮਨ ਵਿਚ ਹੁੰਦੀ ਹੈ ਅਤੇ ਸਮੂਹਿਕ ਮਨ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 20.
ਪ੍ਰਤੀਕਾਰੀ ਕਾਨੂੰਨ ।
ਉੱਤਰ-
ਪ੍ਰਤੀਕਾਰੀ ਕਾਨੂੰਨ (Restitutive Law) – ਕਾਨੂੰਨ ਦਾ ਦੂਜਾ ਪ੍ਰਕਾਰ ਪ੍ਰਤੀਕਾਰੀ ਕਾਨੂੰਨ ਵਿਵਸਥਾ ਹੈ । ਇਹ ਕਾਨੂੰਨ ਵਿਅਕਤੀਆਂ ਦੇ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਸਧਾਰਨ ਸਥਿਤੀ ਪ੍ਰਦਾਨ ਕਰਦੇ ਹਨ । ਇਸ ਵਰਗ ਦੇ ਅੰਤਰਗਤ ਦੀਵਾਨੀ (Civil) ਕਾਨੂੰਨ, ਵਪਾਰਿਕ ਕਾਨੂੰਨ, ਸੰਵਿਧਾਨਿਕ ਕਾਨੂੰਨ, ਪ੍ਰਸ਼ਾਸਨਿਕ ਕਾਨੂੰਨ ਆਦਿ ਆ ਜਾਂਦੇ ਹਨ । ਇਨ੍ਹਾਂ ਦਾ ਸੰਬੰਧ ਪੂਰੇ ਸਮਾਜ ਦੇ ਸਮੂਹਿਕ ਰੂਪ ਨਾਲ ਨਾ ਹੋ ਕੇ ਵਿਅਕਤੀਆਂ ਨਾਲ ਹੁੰਦਾ ਹੈ । ਇਹ ਕਾਨੂੰਨ ਸਮਾਜ ਦੇ ਮੈਂਬਰਾਂ ਦੇ ਵਿਅਕਤੀਗਤ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਦੁਬਾਰਾ ਸੰਤੁਲਿਤ ਅਤੇ ਵਿਵਸਥਿਤ ਕਰਦੇ ਹਨ । ਦੁਰਖੀਮ ਕਹਿੰਦੇ ਹਨ ਕਿ ਪ੍ਰਤੀਕਾਰੀ ਕਾਨੂੰਨ ਵਿਅਕਤੀਆਂ ਅਤੇ ਸਮਾਜ ਨੂੰ ਕੁੱਝ ਵਿਚਲੀਆਂ ਸੰਸਥਾਵਾਂ ਨਾਲ ਜੋੜਦਾ ਹੈ ।

ਪ੍ਰਸ਼ਨ 21.
ਯਾਂਤਰਿਕ ਏਕਤਾ ਕੀ ਹੁੰਦੀ ਹੈ ?
ਉੱਤਰ-
ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਸਮਾਜ ਦੀ ਵੰਡ ਸੰਹਿਤਾ ਵਿਚ ਅਰਥਾਤ ਦਮਨਕਾਰੀ ਕਾਨੂੰਨਾਂ ਕਾਰਨ ਹੁੰਦੀ ਹੈ । ਸਮੂਹ ਦੇ ਮੈਂਬਰਾਂ ਵਿਚ ਮਿਲਣ ਵਾਲੀਆਂ ਸਮਾਨਤਾਵਾਂ ਇਸ . ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਸਾਧਾਰਨ ਪ੍ਰਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜੇ ਸਮਾਜ ਇਨ੍ਹਾਂ ਸਮਾਨਤਾਵਾਂ ਦੇ ਨਤੀਜੇ ਵਜੋਂ ਇਕ ਸਮੂਹਿਕ ਇਕਾਈ ਦੇ ਰੂਪ ਵਿਚ ਸੋਚਦਾ ਅਤੇ ਕਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਵਿਖਾਉਂਦਾ ਹੈ ਅਰਥਾਤ ਉਸਦੇ ਮੈਂਬਰ ਮਸ਼ੀਨ ਦੇ ਵੱਖ-ਵੱਖ ਪੁਰਜ਼ਿਆਂ ਦੀ ਤਰ੍ਹਾਂ ਸੰਗਠਿਤ ਕਹਿੰਦੇ ਹਨ । ਦੁਰਖੀਮ ਨੇ ਅਪਰਾਧੀ ਕੰਮਾਂ ਨੂੰ ਦਮਨਕਾਰੀ ਕਾਨੂੰਨ ਅਤੇ ਯਾਂਤਰਿਕ ਏਕਤਾ ਦੀ ਅਨੁਰੂਪਤਾ ਦਾ ਮਾਧਿਅਮ ਦੱਸਿਆ ਹੈ ।

ਪ੍ਰਸ਼ਨ 22.
ਆਂਗਿਕ ਏਕਤਾ ਕੀ ਹੁੰਦੀ ਹੈ ?
ਉੱਤਰ-
ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਹਿਕ ਚੇਤਨਾ ਵਿਚ ਹੁੰਦੀ ਹੈ । ਸਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਦਿਮ ਸਮਾਜਾਂ ਵਿਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ, ਕਿਉਂਕਿ ਉਨ੍ਹਾਂ ਵਿਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹਨ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹਨ ਜਿਸ ਵਿਚ ਸਮਾਨਤਾ ਦੀ ਥਾਂ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿਚ ਵਿਅਕਤੀ ਪ੍ਰਤੱਖ ਰੂਪ ਨਾਲ ਸਮੂਹ ਨਾਲ ਬੰਨਿਆ ਨਹੀਂ ਰਹਿੰਦਾ । ਇਸ ਸਮਾਜ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿਚ ਮਨੁੱਖਾਂ ਨੂੰ ਇਕ-ਦੂਜੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਹਰੇਕ ਵਿਅਕਤੀ ਸਿਰਫ਼ ਇਕ ਕੰਮ ਵਿਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਬਾਕੀ ਸਾਰੇ ਕੰਮਾਂ ਦੇ ਲਈ ਉਸਨੂੰ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਨ੍ਹਾਂ ਦੀ ਵਿਅਕਤੀਗਤ ਅਸਮਾਨਤਾ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਆਉਣ ਲਈ ਮਜਬੂਰ ਕਰਦੀ ਹੈ, ਜਿਸਦੇ ਆਧਾਰ ਉੱਤੇ ਸਮਾਜ ਵਿਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ (Organic Solidarity) ਕਿਹਾ ਹੈ । ਇਹ ਤੀਕਾਰੀ ਕਾਨੂੰਨ ਵਿਵਸਥਾ ਵਿਚ ਦਿਖਾਈ ਦਿੰਦਾ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਮਤੇ ਦੇ ਤਿੰਨ ਪੜਾਵਾਂ ਦੇ ਸਿਧਾਂਤ ਦਾ ਵਰਣਨ ਕਰੋ ।
ਉੱਤਰ-
ਸਮਾਜ ਵਿਗਿਆਨਿਕ ਸਿਧਾਂਤ ਦੇ ਖੇਤਰ ਵਿਚ ਕਾਮਤੇ ਦਾ ਇਕ ਮਹੱਤਵਪੂਰਨ ਯੋਗਦਾਨ ਉਸ ਦੁਆਰਾ ਪੇਸ਼ ਕੀਤਾ ਤਿੰਨ ਪੜਾਵਾਂ ਦਾ ਨਿਯਮ ਹੈ । ਉਸ ਨੇ ਆਪਣੀ ਪ੍ਰਸਿੱਧ ਕਿਤਾਬ ਪੌਜ਼ਟਿਵ ਫ਼ਿਲਾਸਫੀ (Positive Philosophy) ਵਿਚ ਇਸ ਸਿਧਾਂਤ ਬਾਰੇ ਦੱਸਿਆ। ਇਸ ਸਿਧਾਂਤ ਦਾ ਨਿਰਮਾਣ ਕਾਮਤੇ ਨੇ 1822 ਵਿਚ ਕੀਤਾ ਜਦੋਂ ਕਿ ਉਸ ਦੀ ਉਮਰ ਸਿਰਫ਼ 24 ਸਾਲ ਦੀ ਸੀ । ਕਾਮਤੇ ਨੇ ਇਸ ਨਿਯਮ ਦਾ ਵਿਚਾਰ ਕੋਂਡਰਸੇਟ (Conderecet), ਟੁਰਗੇਟ (Turoget) ਅਤੇ ਸੇਂਟ ਸਾਈਮਨ ਤੋਂ ਪ੍ਰਾਪਤ ਕੀਤਾ ।

ਕਾਮਤੇ ਦਾ ਕਹਿਣਾ ਸੀ ਕਿ ਮਨੁੱਖ ਦੇ ਗਿਆਨ ਜਾਂ ਚਿੰਤਨ ਪ੍ਰਕਿਰਿਆਵਾਂ ਦਾ ਵਿਕਾਸ ਇਕੱਦਮ ਨਹੀਂ ਹੋਇਆ ਹੈ । ਉਹ ਤਾਂ ਕੁੱਝ ਨਿਸਚਿਤ ਪੜਾਵਾਂ ਵਿਚੋਂ ਦੀ ਲੰਘਿਆ ਹੈ । ਕਾਮਤੇ ਦੇ ਅਨੁਸਾਰ, “ਸਾਰੇ ਸਮਾਜਾਂ ਵਿਚ ਅਤੇ ਸਾਰੇ ਯੁੱਗਾਂ ਵਿਚ ਮਨੁੱਖ ਦੇ ਬੌਧਿਕ ਵਿਕਾਸ ਦਾ ਅਧਿਐਨ ਕਰਨ ਤੋਂ ਉਸ ਮਹਾਨ ਆਧਾਰ, ਮੌਲਿਕ ਨਿਯਮ ਦਾ ਪਤਾ ਲਗਦਾ ਹੈ ਜਿਸ ਦੇ ਅਧੀਨ ਮਨੁੱਖ ਦਾ ਚਿੰਤਨ ਜ਼ਰੂਰੀ ਰੂਪ ਨਾਲ ਹੁੰਦਾ ਹੈ ਅਤੇ ਜਿਸਦਾ ਇਕ ਠੋਸ ਨਤੀਜਾ ਸਾਡੇ ਸੰਗਠਨ ਦੇ ਤੱਥਾਂ ਅਤੇ ਸਾਡੇ ਇਤਿਹਾਸਿਕ ਅਨੁਭਵਾਂ, ਦੋਹਾਂ ਵਿਚ ਸ਼ਾਮਲ ਹੈ । ਇਹ ਨਿਯਮ ਇਸ ਤਰ੍ਹਾਂ ਹੈ-ਸਾਡਾ ਹਰੇਕ ਪਮੁੱਖ ਸੰਕਲਪ, ਸਾਡੇ ਗਿਆਨ ਦੀ ਹਰੇਕ ਸ਼ਾਖਾ, ਇਕ ਦੇ ਬਾਅਦ ਇਕ ਤਿੰਨ ਵੱਖ-ਵੱਖ ਸਿਧਾਂਤਕ ਅਵਸਥਾਵਾਂ (Theoretical conditions) ਵਿਚੋਂ ਦੀ ਹੋ ਕੇ ਲੰਘਦੀ ਹੈ ਅਤੇ ਉਹ ਹਨ-ਅਧਿਆਤਮਿਕ ਜਾਂ ਕਾਲਪਨਿਕ (Theological or fictious) ਅਵਸਥਾ, ਅਧਿਭੌਤਿਕ ਜਾਂ ਅਮੂਰਤ (Metaphysical or abtract) ਅਵਸਥਾ ਅਤੇ ਵਿਗਿਆਨਿਕ ਜਾਂ ਸਕਾਰਾਤਮਕ (Scientific or positive) ਅਵਸਥਾ ।

ਸਰਲ ਸ਼ਬਦਾਂ ਵਿਚ ਉੱਪਰਲੇ ਨਿਯਮ ਦਾ ਅਰਥ ਹੈ ਕਿ ਮਨੁੱਖੀ ਜੀਵਨ ਦੇ ਸ਼ੁਰੂ ਵਿਚ ਜਦੋਂ ਲੋਕਾਂ ਨੇ ਕਿਸੇ ਵਿਸ਼ੇ ਦੇ ਸੰਬੰਧ ਵਿਚ ਬੋਧ ਕਰਨਾ ਜਾਂ ਗਿਆਨ ਪ੍ਰਾਪਤ ਕਰਨਾ ਹੁੰਦਾ ਸੀ, ਤਾਂ ਉਹ ਅਧਿਆਤਮਿਕ ਆਧਾਰ ਤੇ ਸੋਚਦੇ ਵਿਚਾਰਦੇ ਸਨ । ਸਮਾਂ ਬੀਤਣ ਨਾਲ ਲੋਕਾਂ ਨੇ ਅਧਿਆਤਮਿਕ ਆਧਾਰ ਦੀ ਥਾਂ ਅਰਧ ਭੌਤਿਕੀ ਆਧਾਰ ਤੇ ਕਿਸੇ ਵੀ ਵਿਸ਼ੇ ਬਾਰੇ ਗਿਆਨ ਪ੍ਰਾਪਤ ਕਰਨਾ ਸ਼ੁਰੂ ਕੀਤਾ | ਪਰ ਸਮਾਂ ਕੁਝ ਹੋਰ ਅੱਗੇ ਵੱਧਿਆ ਤਾਂ ਮਨੁੱਖ ਨੇ ਉੱਪਰਲੇ ਦੋਵੇਂ ਆਧਾਰਾਂ ਦੀ ਥਾਂ ਕਿਸੇ ਪ੍ਰਪੰਚ ਨੂੰ ਸਕਾਰਾਤਮਕ ਆਧਾਰ ਉੱਤੇ ਸਮਝਣਾ ਸ਼ੁਰੂ ਕੀਤਾ । ਪਹਿਲੀ ਅਵਸਥਾ ਵਿਚ ਕਲਪਨਾ, ਦੂਜੀ ਵਿਚ ਭਾਵਨਾ ਅਤੇ ਤੀਜੀ ਵਿਚ ਤਰਕ ਪ੍ਰਧਾਨ ਰਹਿੰਦਾ ਹੈ ।

ਕਾਮਤੇ ਨੇ ਮਾਨਵਤਾ ਦੇ ਇਤਿਹਾਸ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਉਪਰੋਕਤ ਸਮੱਸਿਆ ਦੇ ਉੱਤਰ ਵਿਚ ਸਮੇਂ ਦੌਰਾਨ ਤਿੰਨ ਸਮਾਜਿਕ ਪ੍ਰਣਾਲੀਆਂ ਵਿਕਸਿਤ ਹੋਈਆਂ ਹਨ ਜਿਨ੍ਹਾਂ ਵਿਚ ਉਪਰੋਕਤ ਤਾਲਮੇਲ ਸੀ । ਉਹ ਹੇਠ ਲਿਖੇ ਅਨੁਸਾਰ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਿਕ ਪੜਾਅ (Positive Stage) ।

1. ਅਧਿਆਤਮਿਕ ਪੜਾਅ (Theological Stage) – ਕਾਮ ਦੀ ਸਿਧਾਂਤਕ ਸਕੀਮ ਵਿਚ ਅਧਿਆਤਮਿਕ ਪੜਾਅ ਬਹੁਤ ਮਹੱਤਤਾ ਰੱਖਦਾ ਹੈ । ਕਾਮਤੇ ਦੇ ਅਨੁਸਾਰ ਸਮਾਜਿਕ ਕੁਮ-ਵਿਕਾਸ ਦੀ ਸ਼ੁਰੁਆਤ ਸਮਝਣ ਦੇ ਲਈ ਪਹਿਲੇ ਪੜਾਅ ਦਾ ਚੰਗੀ ਤਰ੍ਹਾਂ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ । ਉਸਦੇ ਅਨੁਸਾਰ ਅਧਿਆਤਮਿਕ ਪੜਾਅ ਵਿਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਮਨੁੱਖ ਸਭ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿਚ ਜਾਂ ਕਿਸੇ ਅਲੌਕਿਕ ਜੀਵ ਦੀਆਂ ਉਸ ਸਮੇਂ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿਚ ਦੇਖਦਾ, ਮੰਨਦਾ ਅਤੇ ਸਮਝਦਾ ਸੀ । ਧਾਰਨਾ ਇਹ ਹੁੰਦੀ ਸੀ ਕਿ ਸਭ ਚੀਜ਼ਾਂ ਭਾਵੇਂ ਨਿਰਜੀਵ ਹਨ ਅਤੇ ਭਾਵੇਂ ਸਜੀਵ, ਦਾ ਕਾਰਜ ਰੁਪ, ਅਲੌਕਿਕ ਸ਼ਕਤੀਆਂ ਹਨ ਅਰਥਾਤ ਸਭ ਵਸਤਾਂ ਵਿਚ ਉਹੀ ਸ਼ਕਤੀ ਵਿਆਪਕ ਹੈ । ਧਾਰਮਿਕ ਪੜਾਅ ਵਿਚ ਮਨੁੱਖ ਦੇ ਵਿਚਾਰਾਂ ਬਾਰੇ ਚਰਚਾ ਕਰਦੇ ਹੋਏ ਕਾਮਤੇ ਲਿਖਦਾ ਹੈ ਕਿ ਅਧਿਆਤਮਿਕ ਅਵਸਥਾ ਵਿਚ ਸ਼ਿਸ਼ਟੀ ਦੇ ਜ਼ਰੂਰੀ ਸੁਭਾਅ ਦੀ ਖੋਜ ਕਰਨ ਜਾਂ ਪ੍ਰਾਕ੍ਰਿਤਕ ਘਟਨਾਵਾਂ ਦੇ ਹੋਣ ਦੇ ਆਖਰੀ ਕਾਰਨਾਂ ਨੂੰ ਜਾਨਣ ਦੇ ਯਤਨ ਵਿਚ ਮਨੁੱਖ ਦਾ ਦਿਮਾਗ਼ ਇਹ ਮੰਨ ਲੈਂਦਾ ਹੈ ਕਿ ਸਭ ਘਟਨਾਵਾਂ ਅਲੌਕਿਕ ਪਾਣੀਆਂ ਦੀਆਂ ਤਤਕਾਲਿਕ ਘਟਨਾਵਾਂ ਦਾ ਸਬੂਤ ਹਨ । ਕਾਮਤੇ ਅਨੁਸਾਰ ਇਸ ਪੱਧਰ ਨੂੰ ਹੇਠ ਲਿਖੇ ਤਿੰਨ ਉਪ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ-

(i) ਪ੍ਰਤੀਕ ਪੂਜਨ (Fetishism) – ਸਮਾਜਿਕ ਗਤੀਸ਼ੀਲਤਾ ਵਿਚ ਕਾਮਤੇ ਆਪਣੀ ਫਿਲਾਸਫੀ ਦੇ ਮੂਲ ਤੱਤ ਨੂੰ ਸਥਾਪਿਤ ਕਰਕੇ ਉਸ ਦੀ ਮਾਨਵ ਇਤਿਹਾਸ ਦੇ ਵਿਸ਼ਲੇਸ਼ਣ ਵਿਚ ਵਰਤੋਂ ਕਰਦਾ ਹੈ । ਕਾਮਤੇ ਦਾ ਮੰਨਣਾ ਹੈ ਕਿ ਉਸ ਦਾ ਮਲ ਤੱਤ ਸਮਾਜਿਕ ਵਿਗਿਆਨਾਂ ਨੂੰ ਦੁਬਾਰਾ ਸੁਰਜੀਤ ਕਰੇਗਾ | ਅਧਿਆਤਮਿਕ ਪੜਾਅ ਕਾਮਤੇ ਦੇ ਵਿਚਾਰ ਅਨੁਸਾਰ ਪ੍ਰਤੀਕ ਪੂਜਨ ਜਾਂ ਫੈਟਿਸ਼ਵਾਦ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਵੀ ਸ਼ੁਰੂ ਨਹੀਂ ਹੋ ਸਕਦਾ ਸੀ । ਮਨੁੱਖੀ ਸੋਚ ਵਿਚ ਇਹ ਵਿਚਾਰ ਬਣਨਾ ਕੁਦਰਤੀ ਸੀ ਕਿ ਸਭ ਬਾਹਰੀ ਵਸਤੂਆਂ ਵਿਚ ਉਸ ਵਾਂਗ ਹੀ ਜੀਵਨ ਹੈ । ਇਸ ਪੱਧਰ ਉੱਤੇ ਬੌਧਿਕ ਜ਼ਿੰਦਗੀ ਨਾਲੋਂ ਜਜ਼ਬਾਤ ਜ਼ਿਆਦਾ ਹਾਵੀ ਸਨ । ਪ੍ਰਤੀਕ ਪੂਜਨ ਦੀ ਫ਼ਿਲਾਸਫ਼ੀ ਦਾ ਮੂਲ ਤੱਤ ਇਹ ਵਿਸ਼ਵਾਸ ਹੈ ਕਿ ਲੋਕਾਂ ਦੇ ਜੀਵਨ ਉੱਤੇ ਕਈ ਕਿਸਮ ਦੇ ਅਣਜਾਣੇ ਅਸਰ ਕੁੱਝ ਵਸਤੂਆਂ ਦੇ ਕਾਰਜਾਂ ਕਰਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਉਹ ਜੀਉਂਦੇ ਸਮਝਦੇ ਹਨ । ਤੀਕ ਪੂਜਨ ਅਧਿਆਤਮਿਕਤਾ ਦਾ ਵਿਗੜਿਆ ਰੂਪ ਨਹੀਂ ਬਲਕਿ ਇਸਦਾ ਸੋਮਾ ਹੈ ।

ਤੀਕ ਪੁਜਨ ਦਾ ਸਦਾਚਾਰ, ਭਾਸ਼ਾ, ਬੋਧ ਅਤੇ ਸਮਾਜ ਨਾਲ ਇਕ ਖ਼ਾਸ ਕਿਸਮ ਦਾ ਸੰਬੰਧ ਸੀ । ਮਨੁੱਖੀ ਜਾਤੀ ਦੀ ਸ਼ੁਰੂਆਤੀ ਅਵਸਥਾ ਵਿਚ ਭਾਵੁਕਤਾ ਹਾਵੀ ਸੀ ਜਿਸ ਕਰਕੇ ਸਦਾਚਾਰ ਅਤੇ ਨੈਤਿਕਤਾ ਉੱਤੇ ਜ਼ਿਆਦਾ ਜ਼ੋਰ ਪਾਇਆ ਜਾਂਦਾ ਸੀ । ਭਾਸ਼ਾ ਦਾ ਚਿੰਨ੍ਹਾਤਮਕ ਆਧਾਰ ਨਹੀਂ ਹੈ । ਕਾਮਤੇ ਦਾ ਵਿਚਾਰ ਹੈ ਕਿ ਮਨੁੱਖੀ ਭਾਸ਼ਾ ਦਾ ਇਕ ਰੁਪਕੀ ਢਾਂਚਾ ਹੈ । ਬੌਧਿਕ ਪੱਧਰ ਉੱਪਰ ਫੈਟਿਸਵਾਦ ਬਹੁਤ ਜ਼ਬਰਦਸਤ ਪ੍ਰਣਾਲੀ ਸੀ । ਇਸ ਅਵਸਥਾ ਵਿਚ ਮਨੁੱਖ ਸਿਰਫ ਅਧਿਆਤਮਿਕ ਸੰਕਲਪ ਦੇਖ ਅਤੇ ਜਾਣ ਸਕਦਾ ਸੀ | ਬਹੁਤ ਹੀ ਘੱਟ ਅਤੇ ਕੁਦਰਤੀ ਘਟਨਾਵਾਂ ਹੋਣਗੀਆਂ ਜਿਨ੍ਹਾਂ ਦਾ ਉਸ ਨੂੰ ਨਿੱਜੀ ਤਜਰਬਾ ਸੀ ਜਿਨ੍ਹਾਂ ਵਿਚ ਉਸ ਦਾ ਗਿਆਨ ਵਧੀਆ ਸੀ । ਨਤੀਜੇ ਵਜੋਂ ਇਸ ਉਪ ਪੜਾਅ ਦੀ ਸੱਭਿਅਤਾ ਦਾ ਮਿਆਰ ਬਹੁਤ ਹੀ ਨੀਵਾਂ ਸੀ । ਸਮਾਜਿਕ ਪੱਧਰ ਉੱਤੇ ਫੈਟਿਸ਼ਵਾਦ ਨੇ ਇਕ ਖ਼ਾਸ ਪ੍ਰਕਾਰ ਦੇ ਪਾਦਰੀਵਾਦ ਨੂੰ ਜਨਮ ਦਿੱਤਾ । ਇਸ ਵਿਚ ਭਵਿੱਖ ਦੱਸਣ ਵਾਲੇ ਅਤੇ ਜਾਦੂ-ਟੂਣਾ ਕਰਨ ਵਾਲੇ ਪਾਦਰੀ ਪੈਦਾ ਹੋਏ । ਪਰ ਕਿਉਂਕਿ ਪ੍ਰਤੀਕ ਪੂਜਨ ਅਵਸਥਾ ਵਿਚ ਹਰ ਵਸਤੁ ਦਾ ਮਨੁੱਖ ਨਾਲ ਸਿੱਧਾ ਸੰਬੰਧ ਸੀ ਇਸ ਲਈ ਪਾਦਰੀਵਾਦ ਇਕ ਸੰਗਠਿਤ ਰੂਪ ਵਿਚ ਵਿਕਸਿਤ ਨਹੀਂ ਹੋਇਆ ਸੀ । ਫਿਰ ਆਦਮੀ ਦੀ ਜ਼ਿੰਦਗੀ ਉੱਤੇ ਇਹ ਫੈਟਿਸ਼ ਦੇਵਤੇ ਬਹੁਤ ਪ੍ਰਭਾਵ ਨਹੀਂ ਪਾਉਂਦੇ ਸਨ । ਇਸ ਦੇ ਨਤੀਜੇ ਵਜੋਂ ਚਿੰਤਨਸ਼ੀਲ ਜਮਾਤ ਦੇ ਜਨਮ ਦਾ ਇਸ ਉਪ ਪੜਾਅ ਵਿਚ ਕੋਈ ਮੌਕਾ ਨਹੀਂ ਸੀ ।

ਪਰ ਇੱਥੇ ਧਿਆਨਯੋਗ ਗੱਲ ਇਹ ਹੈ ਕਿ ਮਨੁੱਖ ਦੀ ਪ੍ਰਕਿਰਤੀ ਉੱਤੇ ਜਿੱਤ ਇਸ ਉਪ ਪੜਾਅ ਤੋਂ ਸ਼ੁਰੂ ਹੁੰਦੀ ਹੈ । ਸਭ ਤੋਂ ਵਿਸ਼ੇਸ਼ ਪੱਖ ਇਸ ਅਵਸਥਾ ਵਿਚ ਮਨੁੱਖ ਦਾ ਪਸ਼ੂਆਂ ਨੂੰ ਆਪਣੇ ਵੱਸ ਕਰਕੇ ਪਾਲਤੂ ਬਣਾਉਣਾ ਹੈ । ਭਾਮਤੇ ਦਾ ਕਹਿਣਾ ਹੈ ਕਿ ਬਹੁਦੇਵਤਾਵਾਦ, ਜੋ ਕਿ ਅਗਲਾ ਉਪ ਪੜਾਅ ਹੈ, ਦਾ ਆਰੰਭ ਪ੍ਰਤੀਕ ਪੂਜਨ ਵਿਚੋਂ ਹੀ ਲੱਭਿਆ ਜਾ ਸਕਦਾ ਹੈ । ਇਕ ਤਰ੍ਹਾਂ ਨਾਲ ਉਹ ਇਹ ਗੱਲ ਇਤਿਹਾਸਿਕ ਜ਼ਰੂਰਤ ਦੇ ਪੱਧਰ ਤੇ ਲੈ ਜਾਂਦਾ ਹੈ । ਅਧਿਆਤਮਿਕ ਪੜਾਅ ਦੇ ਦੂਜੇ ਉਪ ਪੜਾਅ ਉੱਤੇ ਪਹੁੰਚਣ ਲਈ ਸਭ ਤੋਂ ਮਹੱਤਵਪੂਰਨ ਬੌਧਿਕ ਤਬਦੀਲੀ ਮਨੁੱਖ ਦੇ ਤਾਰਿਆਂ ਬਾਰੇ ਵਿਚਾਰ ਬਦਲਣ ਨਾਲ ਸ਼ੁਰੂ ਹੋਈ । ਤਾਰਿਆਂ ਦੀ ਪੂਜਾ ਫੈਟਿਸ਼ਵਾਦ ਵਿਚ ਵੀ ਹੁੰਦੀ ਸੀ ਪਰ ਉਨ੍ਹਾਂ ਦਾ ਦੇਵਤਿਆਂ ਦੇ ਦਰਜੇ ਤੇ ਪਹੁੰਚਣ ਨੇ ਇਕ ਅਮੂਰਤ ਸਥਿਤੀ ਨੂੰ ਠੋਸ ਰੂਪ ਦੇ ਦਿੱਤਾ ।

(ii) ਬਹੁਦੇਵਤਾਵਾਦ – ਬਹੁਦੇਵਤਾਵਾਦ ਦੀ ਅਵਸਥਾ ਸਭ ਤੋਂ ਜ਼ਿਆਦਾ ਸਮਾਂ ਰਹੀ ਹੈ । ਇਸ ਉਪ ਪੜਾਅ ਨੂੰ ਸਮਝਣ ਲਈ ਕਾਮਤੇ ਸਭ ਤੋਂ ਪਹਿਲਾਂ ਆਪਣੀ ਵਿਸ਼ਲੇਸ਼ਣ ਵਿਧੀ ਦੇ ਬਾਰੇ ਦੱਸਦਾ ਹੈ । ਉਸ ਦਾ ਕਹਿਣਾ ਹੈ ਕਿ ਸਾਡੀ ਵਿਧੀ ਨੂੰ ਬਹੁਦੇਵਤਾਵਾਦ ਦੇ ਜ਼ਰੂਰੀ ਗੁਣਾਂ ਦਾ ਅਮੂਰਤ ਅਧਿਐਨ ਕਰਨਾ ਚਾਹੀਦਾ ਹੈ । ਉਸ ਤੋਂ ਬਾਅਦ ਬਹੁਦੇਵਤਾਵਾਦ ਦਾ ਉਨ੍ਹਾਂ ਗੁਣਾਂ ਦੇ ਸੰਦਰਭ ਵਿਚ ਨਿਰੀਖਣ ਕਰਨਾ ਚਾਹੀਦਾ ਹੈ । ਮਨੁੱਖੀ ਬੋਧ ਦੇ ਵਿਕਾਸ ਦੇ ਸ਼ੁਰੂ ਵਿਚ ਬਹੁਤ ਸਾਰੀਆਂ ਘਟਨਾਵਾਂ ਨਾਲ ਸੁਮੇਲ ਰੱਖਦੇ ਦੇਵਤਿਆਂ ਦੀ ਜ਼ਰੂਰਤ ਸੀ ।

ਬਹੁਦੇਵਤਾਵਾਦ ਬੁਨਿਆਦੀ ਤੌਰ ‘ਤੇ ਹਰ ਕਿਸਮ ਦੀ ਵਿਗਿਆਨਿਕ ਵਿਆਖਿਆ ਦੇ ਖਿਲਾਫ ਹੈ, ਪਰ ਵਿਗਿਆਨ ਦੀ ਸ਼ੁਰੁਆਤ ਇਸੇ ਪੜਾਅ ਤੋਂ ਸ਼ੁਰੂ ਹੁੰਦੀ ਹੈ | ਅਸਲ ਵਿਚ ਮਨੁੱਖੀ ਬੋਧ ਦਾ ਫੈਟਿਸ਼ਵਾਦ ਤੋਂ ਬਹੁਦੇਵਤਾਵਾਦ ਤਕ ਪਹੁੰਚਣਾ ਇਕ ਮਹਾਨ ਪ੍ਰਾਪਤੀ ਹੈ । ਬਹੁਦੇਵਤਾਵਾਦ ਦੀ ਸਮਾਜਿਕ ਸੋਚ ਦੋ ਪੱਖਾਂ ਤੋਂ ਘੋਖੀ ਜਾ ਸਕਦੀ ਹੈ । ਇਹ ਹਨ ਰਾਜਨੀਤਿਕ ਅਤੇ ਨੈਤਿਕ ।

(ਉ) ਰਾਜਨੀਤਿਕ ਢਾਂਚਾ – ਰਾਜਨੀਤੀ ਦੇ ਬੀਜ ਸ਼ੁਰੂ ਤੋਂ ਹੀ ਮਨੁੱਖ ਜਾਤੀ ਨੇ ਕੋਈ ਢੰਗਾਂ ਨਾਲ ਬੀਜ ਲਏ ਸਨ । ਸ਼ੁਰੂ ਵਿਚ ਸਿਆਸਤ ਵਿਚ ਸੈਨਿਕ ਗੁਣ ਜਿਵੇਂ ਕਿ ਜ਼ੋਰ ਅਤੇ ਹੌਸਲਾ ਸਭ ਤੋਂ ਮਹੱਤਵਪੂਰਨ ਤੱਤ ਸਨ । ਬਾਅਦ ਵਿਚ ਸਿਆਣਪ ਅਤੇ ਕੂਟਨੀਤੀ ਸਿਆਸੀ ਤਾਕਤ ਦਾ ਆਧਾਰ ਬਣੇ । ਕਾਮਤੇ ਅਨੁਸਾਰ ਬਹੁਦੇਵਤਾਵਾਦ ਦੀ ਅਵਸਥਾ ਵਿਚ ਰਾਜਨੀਤਿਕ ਢਾਂਚੇ ਦੇ ਕਈ ਪੱਖ ਸਨ ਜਿਵੇਂ ਕਿ ਧਰਮ ਯੁੱਧ ਅਤੇ ਸੈਨਿਕ ਪ੍ਰਣਾਲੀ । ਇਸੇ ਉਪ ਪੜਾਅ ਵਿਚ ਧਰਮ ਨੇ ਸਮਾਜਿਕ ਮਹੱਤਤਾ ਹਿਣ ਕੀਤੀ । ਯੂਨਾਨੀ ਸੱਭਿਅਤਾ ਵਿਚ ਧਾਰਮਿਕ ਮੇਲੇ ਅਤੇ ਹੋਰ ਕਈ ਅਮਲ ਇਸ ਪੱਖ ਨੂੰ ਉਜਾਗਰ ਕਰਦੇ ਹਨ । ਇਸ ਤੋਂ ਇਲਾਵਾ ਇਸ ਅਵਸਥਾ ਵਿਚ ਸੈਨਾ ਦਾ ਵਿਕਾਸ ਇਕ ਜ਼ਰੂਰਤ ਸੀ । ਇਸ ਸੈਨਿਕ ਸਭਿਆਚਾਰ ਦੇ ਵਿਕਾਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਬਿਨਾਂ ਇਸ ਅਵਸਥਾ ਵਿਚ ਸੈਨਾ ਦਾ ਵਿਕਾਸ ਇਕ ਜ਼ਰੂਰਤ ਸੀ । ਇਸ ਸੈਨਿਕ ਸੱਭਿਆਚਾਰ ਦੇ ਵਿਕਾਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਬਿਨਾਂ ਰਾਜਨੀਤਿਕ ਢਾਂਚਾ ਅਤੇ ਉਸਦੀ ਤਰੱਕੀ ਅਸੰਭਵ ਸਨ । ਬਹੁਦੇਵਤਾਵਾਦ ਨੇ ਸੈਨਿਕ ਅਨੁਸ਼ਾਸਨ ਨਾ ਸਿਰਫ਼ ਸਥਾਪਿਤ ਕੀਤਾ ਬਲਕਿ ਪੂਰੀ ਦਿੜਤਾ ਨਾਲ ਕਾਇਮ ਵੀ ਰੱਖਿਆ । ਰਾਜਨੀਤਿਕ ਢਾਂਚੇ ਦੇ ਬਹੁਦੇਵਤਾਵਾਦ ਦੇ ਇਸ ਉਪ ਪੜਾਅ ਵਿਚ ਦੋ ਵਿਸ਼ੇਸ਼ ਗੁਣ ਸਨ । ਇਹ ਸਨ ਗੁਲਾਮ ਪ੍ਰਥਾ ਅਤੇ ਆਤਮਿਕ ਅਤੇ ਦੁਨਿਆਵੀ ਤਾਕਤ ਦਾ ਕੇਂਦਰੀਕਰਨ ।

(ਅ) ਨੈਤਿਕਤਾ – ਉੱਪਰ ਦਿੱਤੇ ਰਾਜਨੀਤਿਕ ਢਾਂਚੇ ਉੱਤੇ ਦਿੱਤੇ ਵਰਣਨ ਤੋਂ ਸਪੱਸ਼ਟ ਹੈ ਕਿ ਇਸ ਸਮੇਂ ਨੈਤਿਕਤਾ ਦੀ ਸਥਿਤੀ ਬਹੁਤ ਵਧੀਆ ਨਹੀਂ ਸੀ । ਕਾਮਤੇ ਅਨੁਸਾਰ ਗੁਲਾਮ ਪ੍ਰਥਾ ਵਿਚ ਨਿੱਜੀ, ਪਰਿਵਾਰਿਕ ਅਤੇ ਸਮਾਜਿਕ ਸੰਬੰਧ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਜਾਂਦੇ ਹਨ । ਇਸ ਤੋਂ ਇਲਾਵਾ ਨੈਤਿਕਤਾ ਰਾਜਨੀਤਿਕ ਢਾਂਚੇ ਦੇ ਮੁਕਾਬਲੇ ਨੀਵੀਂ ਸਥਿਤੀ ਵਿਚ ਹੁੰਦੀ ਹੈ । ਕਾਮਤੇ ਦੇ ਅਨੁਸਾਰ ਬਹੁਦੇਵਤਾਵਾਦ ਦੀਆਂ ਤਿੰਨ ਅਵਸਥਾਵਾਂ ਹਨ ।

ਪਹਿਲੀ ਅਵਸਥਾ ਨੂੰ ਕਾਮਤੇ ਨੇ ਮਿਸਰੀ ਜਾਂ ਦੈਵ ਸ਼ਾਸਕੀ ਅਵਸਥਾ ਦਾ ਨਾਮ ਦਿੱਤਾ ਹੈ । ਮੁੱਢਲੀ ਅਵਸਥਾ ਦੇ ਬੌਧਿਕ ਅਤੇ ਸਮਾਜਿਕ ਤੱਤ ਸਿਰਫ਼ ਰੋਹਿਤ ਜਮਾਤ ਦੇ ਹੱਥਾਂ ਵਿਚ ਸੰਪੂਰਨ ਸੱਤਾ ਆ ਜਾਣ ਤੇ ਹੀ ਵਿਕਸਿਤ ਹੋ ਸਕਦੇ ਹਨ । ਇਸ ਦਾ ਵੱਡੇ ਪੱਧਰ ਉੱਤੇ ਕ੍ਰਿਆਵਾਂ ਅਤੇ ਧੰਦਿਆਂ ਨੂੰ ਵਿਰਸੇਯੋਗ ਬਣਾਉਣਾ ਅਤੇ ਮੰਨਣਾ ਇਕ ਮਹੱਤਵਪੂਰਨ ਕੰਮ ਹੈ । ਨਤੀਜੇ ਵਜੋਂ ਇਸ ਪ੍ਰਕਾਰ ਦੀ ਬਹੁਦੇਵਤਾਵਾਦ ਦੀ ਅਵਸਥਾ ਵਿਚ ਇਕ ਖ਼ਾਸ ਕਿਸਮ ਦੀ ਸੰਸਥਾ ਨੇ ਜਨਮ ਲਿਆ ਜਿਸ ਨੂੰ ਜਾਤ ਕਹਿੰਦੇ ਹਨ । ਸਭ ਤੋਂ ਪਹਿਲਾਂ ਜਾਤ ਪ੍ਰਥਾ ਏਸ਼ੀਆ ਦੇ ਦੇਸ਼ਾਂ ਵਿਚ ਵਿਕਸਿਤ ਹੋਈ । ਇਹ ਜਾਤੀ ਪ੍ਰਥਾ ਚਾਹੇ ਸੈਨਿਕ ਸੱਭਿਆਚਾਰ ਵਿਚੋਂ ਨਿਕਲੀ ਸੀ ਪਰ ਇਸ ਨੇ ਯੁੱਧ ਦੀਆਂ ਰੁਚੀਆਂ ਉੱਤੇ ਕਾਬੂ ਪਾਇਆ ਅਤੇ ਪੁਰੋਹਿਤਵਾਦ ਨੂੰ ਸੱਤਾ ਦਿੱਤੀ ।

ਪੱਛਮੀ ਸੱਭਿਅਤਾ ਵਿਚ ਜਾਤੀ ਪ੍ਰਥਾ ਵਿਕਸਿਤ ਨਹੀਂ ਹੋਈ । ਕਾਮਤੇ ਦੇ ਅਨੁਸਾਰ ਇਸ ਸੱਭਿਅਤਾ ਵਿਚ ਸਮਾਜਿਕ ਸਮਤਾਵਾਦ ਮੁੱਖ ਕੀਮਤ ਰਹੀ । ਉਹ ਮਾਰਕਸ ਨਾਲ ਬਹੁਤ ਸਹਿਮਤ ਲੱਗਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਉਪਨਿਵੇਸ਼ਵਾਦ ਇਨ੍ਹਾਂ ਏਸ਼ੀਆਈ ਦੇਸ਼ਾਂ ਲਈ ਵਧੀਆ ਹੈ ਕਿਉਂਕਿ ਪੱਛਮੀ ਦੇਸ਼ਾਂ ਦੇ ਸਮਤਾਵਾਦ ਨੇ ਜਾਤੀ ਪ੍ਰਥਾ ਨੂੰ ਤੋੜਨ ਵਿਚ ਮਹੱਤਵਪੂਰਨ ਰੋਲ ਨਿਭਾਇਆ ਹੈ । ਪਰ ਜਾਤੀ ਪ੍ਰਥਾ ਪ੍ਰਾਚੀਨ ਸੱਭਿਅਤਾ ਦਾ ਵਿਆਪਕ ਪੱਧਰ ਤੇ ਇਕ ਆਧਾਰ ਹੈ । ਇਸ ਦੀ ਵਿਆਪਕਤਾ ਇਸਦੀਆਂ ਮਨੁੱਖੀ ਜ਼ਰੂਰਤਾਂ ਲਈ ਕ੍ਰਿਆਸ਼ੀਲ ਹੋਣ ਦਾ ਬਹੁਤ ਵੱਡਾ ਸਬੂਤ ਹੈ । ਜਾਤੀ ਪ੍ਰਥਾ ਦਾ ਬੌਧਿਕ ਵਿਕਾਸ ਵਿਚ ਸਭ ਤੋਂ ਵੱਡਾ ਰੋਲ ਇਸ ਦਾ ਸਿਧਾਂਤ ਅਤੇ ਅਮਲ ਨੂੰ ਅੱਡ ਕਰਨ ਦਾ ਹੈ । ਰਾਜਨੀਤਿਕ ਤੌਰ ਤੇ ਇਸ ਦੀ ਮਹੱਤਤਾ ਸਮਾਜ ਵਿਚ ਸ਼ਾਂਤੀ ਤੇ ਵਿਵਸਥਾ ਰੱਖਣ ਵਿਚ ਵੀ ਸੀ । ਪਰ ਇਨ੍ਹਾਂ ਸਭ ਗੁਣਾਂ ਦੇ ਬਾਵਜੂਦ ਦੈਵੀ ਸ਼ਾਸਕੀ ਅਵਸਥਾ ਉੱਨਤੀ ਵਿਰੋਧੀ ਸੀ ।

ਦੂਜੀ ਅਵਸਥਾ ਯੂਨਾਨੀ ਜਾਂ ਬੌਧਿਕ ਸੀ ਜਿਸ ਵਿਚ ਪਹਿਲੀ ਵਾਰ ਬੌਧਿਕ ਅਤੇ ਸਮਾਜਿਕ ਤਰੱਕੀਆਂ ਵਿਚ ਫ਼ਰਕ ਪੈਦਾ ਕੀਤਾ ਗਿਆ । ਇਸ ਅਵਸਥਾ ਦੌਰਾਨ ਯੂਨਾਨ ਵਿਚ ਇਕ ਅਜਿਹੀ ਚਿੰਤਨਸ਼ੀਲ ਜਮਾਤ ਨੇ ਜਨਮ ਲਿਆ ਜੋ ਸਿਧਾਂਤਕ ਸਿਰਜਣਾ ਤੋਂ ਇਲਾਵਾ ਕੋਈ ਧੰਦਾ ਨਹੀਂ ਕਰਦੀ ਸੀ । ਇਸ ਕਰਕੇ ਉਹ ਪੁਰੋਹਿਤ ਜਾਂ ਪਾਦਰੀ ਸਮਾਜ ਦੇ ਵਿਕਲਪ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ । ਇਸ ਦਾ ਅਸਰ ਵਿਗਿਆਨ ਦੀ ਤਰੱਕੀ ਤੇ ਪਿਆ । ਇਸ ਵਿਚ ਸਭ ਤੋਂ ਵਿਸ਼ੇਸ਼ ਰੇਖਾ ਗਣਿਤ ਵਿਚ ਹੋਇਆ ਕ੍ਰਾਂਤੀਕਾਰੀ ਵਿਕਾਸ ਹੈ । ਵਿਗਿਆਨ ਦੇ ਵਿਕਾਸ ਨੂੰ ਕਾਮਤੇ ਇਸ ਭੌਤਿਕ ਅਵਸਥਾ ਵਿਚ ਖੋਜ ਲਈ ਤਰਕਸ਼ੀਲਤਾ ਦੀ ਵਰਤੋਂ ਨਾਲ ਜੋੜਦਾ ਹੈ । ਫ਼ਿਲਾਸਫ਼ੀ ਦੀ ਪ੍ਰਤੀ ਸਭ ਤੋਂ ਪਹਿਲਾਂ ਵਿਗਿਆਨ ਦੇ ਵਿਕਾਸ ਦੇ ਪ੍ਰਭਾਵ ਤੋਂ ਸ਼ੁਰੂ ਹੋਈ ।

ਤੀਜੀ ਅਵਸਥਾ ਨੂੰ ਕਾਮਤੇ ਨੇ ਰੋਮਨ ਜਾਂ ਸੈਨਿਕ ਦਾ ਨਾਮ ਦਿੱਤਾ ਹੈ । ਰੋਮ ਦੀ ਬਹੁਤ ਵੱਡੀ ਪ੍ਰਾਪਤੀ ਇਸ ਦਾ ਆਪਣੇ ਆਪ ਨੂੰ ਦੈਵ-ਸ਼ਾਸਕ ਤੋਂ ਆਜ਼ਾਦ ਕਰਵਾਉਣਾ ਸੀ ਜਿਸਦੀ ਵਜ੍ਹਾ ਕਰਕੇ ਇੱਥੇ ਰਾਜ ਪ੍ਰਥਾ ਦੀ ਥਾਂ ਸੈਨੇਟ ਦਾ ਰਾਜ ਸਥਾਪਿਤ ਹੋਇਆ । ਰੋਮਨ ਅਵਸਥਾ ਦਾ ਕੇਂਦਰੀ ਗੁਣ ਇਸ ਦੀ ਯੁੱਧ ਨੀਤੀ ਸੀ ।ਯੁੱਧ ਦਾ ਮੁੱਖ ਮੰਤਵ ਉਪਨਿਵੇਸ਼ ਇਲਾਕੇ ਸਥਾਪਿਤ ਕਰਨਾ ਸੀ । ਆਦਮੀ ਦੀ ਸ਼ਖ਼ਸੀਅਤ ਦਾ ਵਿਕਾਸ ਵੀ ਇਸ ਯੁੱਧ ਸੱਭਿਆਚਾਰ ਉੱਤੇ ਨਿਰਭਰ ਸੀ । ਉਸ ਨੂੰ ਸ਼ੁਰੂ ਤੋਂ ਹੀ ਸੈਨਿਕ ਅਨੁਸ਼ਾਸਨ ਵਿਚ ਪਾਲਿਆ ਜਾਂਦਾ ਸੀ । ਆਪਣੀ ਜਿੱਤ ਨੂੰ ਵਧਾਉਣ ਦੀ ਲਗਾਤਾਰ ਨੀਤੀ ਵਿਚ ਹੀ ਰੋਮ ਦੇ ਪਤਨ ਦੇ ਕਾਰਨ ਲੱਭੇ ਜਾ ਸਕਦੇ ਹਨ ।

ਬਹੁਦੇਵਤਾਵਾਦ ਦੀਆਂ ਇਨ੍ਹਾਂ ਤਿੰਨ ਅਵਸਥਾਵਾਂ ਦਾ ਇਕ ਵਿਆਪਕ ਕਿਰਦਾਰ ਹੈ । ਕਾਮਤੇ ਉਨ੍ਹਾਂ ਨੂੰ ਮਿਸਰ, ਯੂਨਾਨ ਅਤੇ ਰੋਮ ਦੇ ਨਮੂਨਿਆਂ ਦੇ ਤੌਰ ਤੇ ਵੇਖਦਾ ਹੈ । ਉਸਦਾ ਮੁੱਖ ਉਦੇਸ਼ ਤਿੰਨ ਪ੍ਰਕਾਰ ਦੇ ਬਹੁਦੇਵਤਾਵਾਦ ਨੂੰ ਦਰਸਾਉਂਦਾ ਹੈ ।

(iii) ਇਕ-ਈਸ਼ਵਰੀਵਾਦ (Monotheism) – ਜਦੋਂ ਰੋਮ ਨੇ ਸਾਰੇ ਸੱਭਿਅ ਜਗਤ ਨੂੰ ਇਕੱਠਾ ਕੀਤਾ ਤਾਂ ਸਮਾਜਿਕ ਜੀਵਨ ਨੂੰ ਉੱਚਾ ਕਰਨ ਲਈ ਇਕ-ਈਸ਼ਵਰਵਾਦ ਨੂੰ ਬੌਧਿਕ ਪੱਧਰ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ | ਅਧਿਆਤਮਿਕ ਫ਼ਿਲਾਸਫੀ ਦਾ ਬੌਧਿਕ ਪਤਨ ਵੀ ਲਾਜ਼ਮੀ ਹੋਣਾ ਸੀ । ਕਾਮੜੇ ਇਕ-ਈਸ਼ਵਰਵਾਦ ਦੀ ਅਵਸਥਾ ਦੀ ਵਿਆਖਿਆ ਕਰਨ ਲਈ ਰੋਮਨ ਕੈਥੋਲਿਕਵਾਦ ਨੂੰ ਉਦਾਹਰਨ ਦੇ ਤੌਰ ਉੱਤੇ ਪੇਸ਼ ਕਰਦਾ ਹੈ । ਇਕ-ਈਸ਼ਵਰਵਾਦ ਮੂਲ ਤੌਰ ਤੇ ਇਕ ਵਿਸ਼ਵਾਸ ਪ੍ਰਣਾਲੀ ਹੈ ਜਿਸ ਦੀ ਸਥਾਪਨਾ ਰਾਜਨੀਤਿਕ ਪ੍ਰਣਾਲੀ ਤੋਂ ਸੁਤੰਤਰ ਹੈ । ਧਰਮ ਅਤੇ ਰਾਜਨੀਤਿਕ ਸ਼ਕਤੀ ਵਿਚ ਨਿਖੇੜ ਆਉਣਾ ਆਧੁਨਿਕ ਕਾਲ ਦੀ ਮਹਾਨ ਪ੍ਰਾਪਤੀ ਹੈ । ਰੋਮਨ ਕੈਥੋਲਿਕਵਾਦ ਦੀ ਇਕ ਪ੍ਰਾਪਤੀ ਨੈਤਿਕਤਾ ਨੂੰ ਆਪਣੇ ਅਧਿਕਾਰ ਹੇਠਾਂ ਲਿਆਉਣਾ ਸੀ । ਇਸ ਤੋਂ ਪਹਿਲਾਂ ਸਦਾਚਾਰ ਸਿਆਸੀ ਜ਼ਰੂਰਤਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਸੀ । ਇਸੇ ਉਪ ਪੜਾਅ ਵਿਚ ਚਿੰਤਨਸ਼ੀਲ ਜਮਾਤ ਦੀ ਇਕ ਸੁਤੰਤਰ ਅਤੇ ਪ੍ਰਭਾਵਸ਼ਾਲੀ ਹੋਂਦ ਸਥਾਪਿਤ ਹੋਈ । ਇਸਦੇ ਨਤੀਜੇ ਵਜੋਂ ਸਿਧਾਂਤ ਅਤੇ ਉਸ ਦੇ ਅਮਲ ਵਿਚ ਵਖਰੇਵਾਂ ਆਇਆ । ਹੁਣ ਸਿਧਾਂਤ ਬਣਾਉਣ ਲਈ ਅਨੁਭਵ ਸਿੱਧ ਸੰਦਰਭ ਦੀ ਜ਼ਰੂਰਤ ਨਹੀਂ ਸੀ । ਰਾਜਨੀਤਿਕ ਪ੍ਰਣਾਲੀ ਦੇ ਵਿਚ ਸੁਧਾਰ ਲਿਆਉਣ ਲਈ ਅਮੂਰਤ ਸਿਧਾਂਤ ਸਿਰਜੇ ਜਾ ਸਕਦੇ ਸਨ । ਇਸੇ ਤਰ੍ਹਾਂ ਸਮਾਜ ਦੀਆਂ ਭਵਿੱਖ ਵਿਚ ਜ਼ਰੂਰਤਾਂ ਬਾਰੇ ਗੱਲ ਕੀਤੀ ਜਾ ਸਕਦੀ ਸੀ ।

ਇਕ-ਈਸ਼ਵਰਵਾਦੀ ਉਪ ਪੜਾਅ ਵਿਚ ਜਗੀਰਦਾਰੀ ਪ੍ਰਣਾਲੀ ਨੂੰ ਆਧੁਨਿਕ ਸਮਾਜ ਦੀ ਆਧਾਰਸ਼ਿਲਾ ਮੰਨਿਆ ਜਾ ਸਕਦਾ ਹੈ । ਨੈਤਿਕ ਖੇਤਰ ਵਿਚ ਰੋਮਨ ਕੈਥੋਲਿਕਵਾਦ ਇਕ ਵਿਆਪਕ ਨੈਤਿਕਤਾ ਕਾਇਮ ਰੱਖਣ ਵਿਚ ਕਾਫ਼ੀ ਸਫਲ ਰਿਹਾ । ਨੈਤਿਕਤਾ ਦੀ ਰਾਜਨੀਤੀ ਤੋਂ ਆਜ਼ਾਦੀ ਨੇ ਇਸ ਦੇ ਵੱਖਰੇ ਪੱਧਰਾਂ ਤੇ ਭਿੰਨ ਕਿਸਮਾਂ ਵਿਚ ਪੈਦਾ ਹੋਣ ਵਿਚ ਸਹਾਇਤਾ ਦਿੱਤੀ, ਜਿਵੇਂ ਨਿੱਜੀ ਨੈਤਿਕਤਾ, ਪਰਿਵਾਰਿਕ ਅਤੇ ਸਮਾਜਿਕ ਨੈਤਿਕਤਾ ਪਰੰਤੂ ਇਸ ਵਿੱਚ ਬੌਧਿਕ ਗਿਰਾਵਟ ਆਈ । ਇਸ ਦੇ ਮੁਕਾਬਲੇ ਬਹੁਦੇਵਤਾਵਾਦ ਬੌਧਿਕ ਵਿਕਾਸ ਲਈ ਜ਼ਿਆਦਾ ਉੱਚਿਤ ਸੀ ।

2. ਅਧਿਭੌਤਿਕ ਪੜਾਅ (Metaphysical Stage) – ਇਸ ਪੜਾਅ ਨੂੰ ਕਾਮਤੇ ਨੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਿਹਾ ਹੈ । ਇਹ ਪੜਾਅ ਪੰਜ ਸਦੀਆਂ ਤਕ ਚੱਲਿਆ । ਇਹ 14ਵੀਂ ਤੋਂ 19ਵੀਂ ਸਦੀ ਤਕ ਚੱਲਿਆ । ਇਸ ਸਮੇਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ | ਪਹਿਲੇ ਭਾਗ ਵਿਚ ਭਾਂਤਿਕ ਅੰਦੋਲਨ ਆਪਣੇ ਆਪ ਅਤੇ ਅਨਜਾਣੇ ਹੀ ਸ਼ੁਰੂ ਹੋ ਗਿਆ । ਦੂਜਾ ਭਾਗ ਸੋਲਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ । ਇਸ ਵਿਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ ਜਿਸ ਦਾ ਮੁੱਖ ਮੰਤਵ ਸਮਾਜਿਕ ਪਰਿਵਰਤਨ ਸੀ । ਭਾਂਤਿਕ ਪੜਾਅ ਦੀ ਸ਼ੁਰੂਆਤ ਇਕ-ਈਸ਼ਵਰਵਾਦ ਦਾ ਆਤਮਿਕ ਅਤੇ ਦੁਨਿਆਵੀ ਤਾਕਤਾਂ ਦਾ ਨਿਖੇੜ ਕਰਨ ਦੇ ਵਕਤ ਤੋਂ ਹੀ ਮੰਨੀ ਜਾ ਸਕਦੀ ਹੈ । ਭਾਂਤਿਕ ਫਿਲਾਸਫੀ 16ਵੀਂ ਸਦੀ ਵਿਚ ਪ੍ਰੋਟੈਸਟੈਂਟਵਾਦ ਦੇ ਆਉਣ ਤੋਂ ਸ਼ੁਰੂ ਹੋਇਆ ਸੀ । ਇੱਥੇ ਧਿਆਨ ਰੱਖਣ ਯੋਗ ਹੈ ਕਿ ਰੋਮਨ ਕੈਥੋਲਿਕਵਾਦ ਵਿਚ ਆਤਮਿਕ ਅਤੇ ਦੁਨਿਆਵੀ ਤਾਕਤਾਂ ਦੇ ਨਿਖੇੜ ਨੇ ਅਧਿਆਤਮਿਕ ਸਵਾਲਾਂ ਨੂੰ ਸਮਾਜਿਕ ਮਾਮਲਿਆਂ ਉੱਤੇ ਵੀ ਵਿਚਾਰ ਕਰਨ ਦਾ ਹੌਸਲਾ ਦਿੱਤਾ | ਅਧਿਭੌਤਿਕ ਪੜਾਅ ਦੇ ਦੂਜੇ ਭਾਗ ਨੂੰ ਅਸੀਂ ਤਿੰਨ ਅਵਸਥਾਵਾਂ ਵਿਚ ਵੰਡ ਸਕਦੇ ਹਾਂ ।

ਪਹਿਲੀ ਅਵਸਥਾ ਵਿਚ ਪੁਰਾਣੀ ਪ੍ਰਣਾਲੀ ਦਾ 15ਵੀਂ ਸਦੀ ਦੇ ਅੰਤ ਤਕ ਆਪਣੇ ਆਪ ਖਾਤਮਾ ਹੋ ਗਿਆ ਸੀ । ਦੂਜੀ ਅਵਸਥਾ ਵਿਚ ਪ੍ਰੋਟੈਸਟੈਂਟਵਾਦ ਸਾਡੇ ਸਾਹਮਣੇ ਆਇਆ । ਇਸ ਵਿਚ ਚਾਹੇ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਪਰ ਇਹ ਈਸਾਈ ਧਰਮ ਸ਼ਾਸਤਰ ਤਕ ਹੀ ਸੀਮਿਤ ਰਿਹਾ | ਤੀਜੀ ਅਵਸਥਾ ਵਿਚ ਦੇਵਵਾਦ (Deism) 18ਵੀਂ ਸਦੀ ਵਿਚ ਅੱਗੇ ਆਇਆ । ਇਸ ਨੇ ਨਿਰੀਖਣ ਦੀਆਂ ਸੀਮਿਤ ਹੱਦਾਂ ਨੂੰ ਤੋੜ ਕੇ ਇਹ ਵਿਚਾਰ ਦਿੱਤਾ ਕਿ ਇਸ ਦੀ ਕੋਈ ਸੀਮਾ ਨਹੀਂ ਹੈ । ਇਕ ਤਰ੍ਹਾਂ ਨਾਲ ਇਸ ਪੜਾਅ ਵਿਚ ਮੱਧਕਾਲੀਨ ਦਰਸ਼ਨ ਅਤੇ ਕਾਨੂੰਨੀ ਮਾਹਿਰਾਂ ਦੀ ਚੜ੍ਹਤ ਸਥਾਪਿਤ ਹੋਈ । ਇਨ੍ਹਾਂ ਦੋਹਾਂ ਨੇ ਕੈਥੋਲਿਕ ਪ੍ਰਣਾਲੀ ਨੂੰ ਸੱਟ ਮਾਰੀ । ਨਤੀਜੇ ਵਜੋਂ ਆਤਮਿਕਤਾ ਦਾ ਪਤਨ ਹੋਇਆ ਜਿਸ ਨੇ ਦੁਨਿਆਵੀ ਪੱਖ ਉੱਪਰ ਵੀ ਸਹਿਜਤਾ ਨਾਲ ਅਸਰ ਕੀਤਾ । ਜਾਗੀਰਦਾਰ ਸਮਾਜ ਅਤੇ ਉੱਚ ਸ਼੍ਰੇਣੀ ਦਾ ਵੀ ਪਤਨ ਹੋਇਆ | ਪੋਟੈਸਟੈਂਟਵਾਦ ਨੇ ਵਿਆਪਕ ਆਜ਼ਾਦੀ ਦਾ ਰੁਝਾਨ ਪੈਦਾ ਕੀਤਾ ਜਿਸਦੇ ਨਤੀਜੇ ਵਜੋਂ ਲੋਕ ਪੁਰਾਣੀ ਪ੍ਰਣਾਲੀ ਦੇ ਸਮਾਜਿਕ ਅਤੇ ਬੌਧਿਕ ਤੱਤਾਂ ਨੂੰ ਖਤਮ ਕਰਨ ਲਈ ਤਿਆਰ ਹੋ ਗਏ । ਇਸ ਪੜਾਅ ਵਿਚ ਨਕਾਰਾਤਮਕ ਫਿਲਾਸਫੀ ਸਥਾਪਿਤ ਹੋਈ ।

3. ਸਕਾਰਾਤਮਕ ਪੜਾਅ (Positive Stage) – ਸਕਾਰਾਤਮਕ ਪੜਾਅ ਦੀ ਸ਼ੁਰੂਆਤ ਸਮਝਣ ਲਈ ਦੋ ਗੱਲਾਂ ਧਿਆਨ ਦੇਣ ਯੋਗ ਹਨ । ਪਹਿਲੀ ਗੱਲ ਇਹ ਕਿ ਕਾਮਤੇ ਇਸ ਨੂੰ ਉਦਯੋਗਿਕ ਸਮਾਜ ਦੇ ਤੌਰ ਉੱਤੇ ਦੇਖਦਾ ਹੈ । ਦੂਜੀ ਗੱਲ ਇਹ ਹੈ ਕਿ ਉਹ ਇਸ ਦਾ ਆਰੰਭ ਵੀ 14ਵੀਂ ਸਦੀ ਤੋਂ ਹੀ ਮੰਨਦਾ ਹੈ । ਇਸ ਦਾ ਅਰਥ ਇਹ ਹੈ ਕਿ ਅਧਿਭੌਤਿਕ ਜਾਂ ਭਾਂਤਿਕ ਪੜਾਅ ਦੇ ਨਾਲ-ਨਾਲ ਹੀ ਸਕਾਰਾਤਮਕ ਪੜਾਅ ਦੀ ਸ਼ੁਰੂਆਤ ਹੋਈ ਪਰ ਇਹ 14ਵੀਂ ਸਦੀ ਵਿਚ ਆ ਕੇ ਹਾਵੀ ਹੋਣਾ ਸ਼ੁਰੂ ਹੋਇਆ ।

ਸਕਾਰਾਤਮਕ ਪੜਾਅ ਵਿਚ ਸਿਧਾਂਤ ਅਤੇ ਉਸ ਦੇ ਅਮਲ ਵਿਚ ਇਕ ਅੰਤਰ ਪੈਦਾ ਹੋਇਆ | ਬੌਧਿਕ ਕਲਪਨਾ ਤਿੰਨ ਅਵਸਥਾਵਾਂ ਵਿਚ ਵੰਡੀ ਗਈ । ਇਹ ਹਨ ਉਦਯੋਗਿਕ ਜਾਂ ਅਮਲੀ, ਐਸਥੈਟਿਕ ਜਾਂ ਕਾਵਿਕ ਅਤੇ ਵਿਗਿਆਨਿਕ ਜਾਂ ਫਿਲਾਸਫੀਕਲ । ਇਹ ਤਿੰਨ ਅਵਸਥਾਵਾਂ ਹਰ ਵਿਸ਼ੇ ਦੇ ਤਿੰਨ ਪੱਖਾਂ ਨਾਲ ਮੇਲ ਖਾਂਦੀਆਂ ਹਨ ਜਿਵੇਂ ਕਿ ਚੰਗਾ ਜਾਂ ਫਾਇਦੇਮੰਦ, ਸੁੰਦਰ ਅਤੇ ਸੱਚ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਉਦਯੋਗਿਕ ਪੱਖ ਹੈ ਜਿਸ ਦੇ ਆਧਾਰ ਤੇ ਅਸੀਂ ਪ੍ਰਾਚੀਨ ਸਮਾਜ ਨਾਲ ਆਧੁਨਿਕ ਅਵਸਥਾ ਦੀ ਤੁਲਨਾ ਕਰ ਸਕਦੇ ਹਾਂ । ਉਦਯੋਗਿਕ ਮੁਹਿੰਮ ਦਾ ਖ਼ਾਸ ਗੁਣ ਰਾਜਨੀਤਿਕ ਆਜ਼ਾਦੀ ਦਾ ਪੈਦਾ ਹੋਣਾ ਹੈ । ਇਕ ਹੋਰ ਗੁਣ ਇਸ ਦੇ ਇਨਕਲਾਬੀ ਪ੍ਰਕ੍ਰਿਤੀ ਦਾ ਹੋਣਾ ਹੈ । ਪਰ ਇਸ ਦੇ ਪ੍ਰਭਾਵ ਹੇਠ ਲਿਖੇ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਕਾਮਤੇ ਦੇ ਸਕਾਰਾਤਮਵਾਦ (Positivism) ਦੇ ਸਿਧਾਂਤ ਦਾ ਵਰਣਨ ਕਰੋ ।
ਜਾਂ
ਆਗਸਤੇ ਕਾਮਤੇ ਦੇ ਪ੍ਰਤੱਖਵਾਦੀ ਸਿਧਾਂਤ ਬਾਰੇ ਚਰਚਾ ਕਰੋ ।
ਉੱਤਰ-
ਕਾਮਤੇ ਨੇ ਆਪਣੀ ਪੁਸਤਕ “ਪਾਜ਼ਿਟਿਵ ਫਿਲਾਸਫੀ’ ਵਿਚ ਜਿਸ ਤਰ੍ਹਾਂ ਸੰਕਲਪ ‘ਸਕਾਰਾਤਮਕ’ ਦੀ ਵਰਤੋਂ ਕੀਤੀ ਹੈ, ਸਪੱਸ਼ਟ ਰੂਪ ਵਿਚ ਵਿਵਾਦਾਤਮਕ (Polemical) ਹੈ । ਉਸਨੇ ਅਸਲ ਵਿਚ ਇਸ ਸੰਕਲਪ ਦੀ ਵਰਤੋਂ ਵਿਚਾਰਧਾਰਿਕ ਹਥਿਆਰ ਦੇ ਤੌਰ ‘ਤੇ ਸ਼ਾਂਤੀ ਦੇ ਵਿਰਸੇ ਨਾਲ ਸੰਘਰਸ਼ ਕਰਨ ਲਈ ਕੀਤੀ ।

ਕਾਮਤੇ ਦਾ ਮੁੱਖ ਮੰਤਵ ਸਮਾਜਿਕ ਪਰਪੰਚ ਨੂੰ ਸਮਝਣ ਲਈ ਨਕਾਰਾਤਮਕ ਫਿਲਾਸਫੀ ਦੇ ਅਲੋਚਨਾਤਮਕ ਅਤੇ ਵਿਨਾਸ਼ਕਾਰੀ ਸਿਧਾਂਤਾਂ ਨੂੰ ਰੱਦ ਕਰਨਾ ਅਤੇ ਉਨ੍ਹਾਂ ਦੀ ਥਾਂ, ਸਕਾਰਾਤਮਕ ਫਿਲਾਸਫੀ ਦੇ ਰਚਨਾਤਮਕ ਅਤੇ ਉਸਾਰੂ ਸਿਧਾਂਤਾਂ ਨੂੰ ਸਥਾਪਿਤ ਕਰਨਾ ਸੀ । ਦੂਜੇ ਸ਼ਬਦਾਂ ਵਿਚ ਕਾਮਤੇ ਦਾ ਮੁੱਖ ਮੰਤਵ ਸਮਾਜਿਕ ਅਧਿਐਨ ਤੇ ਖੋਜ ਨੂੰ ਵਿਗਿਆਨਕ ਪੱਧਰ ਤੇ ਲਿਆਉਣਾ ਸੀ । ਸਕਾਰਾਤਮਵਾਦ ਪ੍ਰਾਕ੍ਰਿਤਕ ਵਿਗਿਆਨਾਂ ਦੀ ਵਿਧੀ ਨੂੰ ਸਮਾਜਿਕ ਅਧਿਐਨ ਵਿਚ ਵਰਤ ਕੇ ਸਮਾਜਿਕ ਵਿਗਿਆਨ ਨੂੰ ਵੀ ਓਨਾ ਹੀ ਯਥਾਰਥਕ ਬਣਾਉਣਾ ਚਾਹੁੰਦਾ ਸੀ, ਜਿੰਨਾ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਆਦਿ ਹਨ । ਉਸਦਾ ਵਿਸ਼ਵਾਸ ਸੀ ਕਿ ਸਕਾਰਾਤਮਵਾਦ ਦੁਆਰਾ ਵਾਸਤਵਿਕ ਅਤੇ ਸਕਾਰਾਤਮਕ ਵਿਧੀ ਦੁਆਰਾ ਗਿਆਨ ਪ੍ਰਾਪਤ ਹੋਵੇਗਾ ਅਤੇ ਉਸਦੀ ਵਿਹਾਰਿਕ ਵਰਤੋਂ ਦੁਆਰਾ ਸਮਾਜਿਕ ਉੱਨਤੀ ਨੂੰ ਸੰਭਵ ਬਣਾਇਆ ਜਾ ਸਕੇਗਾ । ਵਾਸਤਵਿਕ ਜਾਂ ਸਕਾਰਾਤਮਕ ਗਿਆਨ ਸਮਾਜਿਕ ਪੁਨਰਸੰਗਠਨ ਦੀ ਵੀ ਠੋਸ ਬੁਨਿਆਦ ਹੋਵੇਗਾ । ਇਸ ਤਰ੍ਹਾਂ ਸਕਾਰਾਤਮਵਾਦ ਦਾ ਅੰਤਿਮ ਉਦੇਸ਼ ਸਮਾਜਿਕ ਪੁਨਰਨਿਰਮਾਣ ਜਾਂ ਪੁਨਰਸੰਗਠਨ ਹੈ ।

ਹੁਣ ਪ੍ਰਸ਼ਨ ਉੱਠਦਾ ਹੈ ਕਿ ਸੰਕਲਪ ਸਕਾਰਾਤਮਵਾਦ ਤੋਂ ਕਾਮਤੇ ਦਾ ਕੀ ਅਰਥ ਸੀ ।

ਸੰਖੇਪ ਸ਼ਬਦਾਂ ਵਿਚ ਸਮਾਜਿਕ ਪਰਪੰਚ ਦਾ ਅਧਿਐਨ ਕਰਨ ਲਈ ਕਾਮਤੇ ਦੁਆਰਾ ਵਰਤੀ ਗਈ ਵਿਗਿਆਨਿਕ ਵਿਧੀ ਹੀ ਸਕਾਰਾਤਮਵਾਦ ਹੈ । ਕਾਮਤੇ ਨੇ ਇਹ ਵਿਧੀ ਹਿਉਮ, ਕਾਂਤ ਅਤੇ ਗਾਲ ਤੋਂ ਅਧਿਐਨ ਵਿਧੀ ਦੇ ਰੂਪ ਵਿਚ ਗ੍ਰਹਿਣ ਕੀਤੀ । ਇਸਨੇ ਆਪਣੇ ਸਿਧਾਂਤਾਂ ਦਾ ਨਿਰਮਾਣ ਕਰਨ ਲਗਿਆਂ ਸਕਾਰਾਤਮਵਾਦ ਦੀ ਵਰਤੋਂ ਕੀਤੀ ਪਰ ਆਪਣੀਆਂ ਲਿਖਤਾਂ ਵਿਚ ਸਕਾਰਾਤਮਕਵਾਦ ਦੀ ਸਪੱਸ਼ਟ ਵਿਆਖਿਆ ਨਹੀਂ ਕੀਤੀ ਅਤੇ ਨਾ ਹੀ ਇਸਦੇ ਨਿਯਮਾਂ ਦੀ ਉੱਚਿਤਤਾ ਨੂੰ ਸਾਬਤ ਕਰਨ ਦਾ ਯਤਨ ਕੀਤਾ | ਅਜਿਹਾ ਕਾਮਤੇ ਨੇ ਜਾਣ ਬੁੱਝ ਕੇ ਕੀਤਾ ਕਿਉਂਕਿ ਉਸਦਾ ਵਿਸ਼ਵਾਸ ਸੀ ਕਿ ਵਿਧੀਆਂ ਦੀ ਚਰਚਾ ਉਸ ਪਰਪੰਚ ਦੇ ਅਧਿਐਨ ਤੋਂ ਵੱਖਰੀ ਕਰਕੇ ਨਹੀਂ ਕੀਤੀ ਜਾ ਸਕਦੀ ਜਿਸਦੀ ਇਨ੍ਹਾਂ ਵਿਧੀਆਂ ਦੁਆਰਾ ਖੋਜ ਕੀਤੀ ਜਾਂਦੀ ਹੈ ।

ਕਾਮਤੇ ਦਾ ਸਕਾਰਾਤਮਵਾਦ ਤੋਂ ਕੀ ਮਤਲਬ ਸੀ, ਇਹ ਜਾਨਣ ਲਈ ਇੱਕੋ-ਇਕ ਤਰੀਕਾ ਹੈ ਕਿ ਅਸੀਂ ਉਸਦੇ ਇਸ ਸੰਕਲਪ ਸੰਬੰਧੀ ਕਥਨਾਂ ਨੂੰ ਇਕੱਠੇ ਕਰੀਏ ਜਿਹੜੇ ਉਸਦੀਆਂ ਲਿਖਤਾਂ ਵਿਚ ਵਿਖਰੇ ਹੋਏ ਹਨ ।

ਕਾਮਤੇ ਦੇ ਸਕਾਰਾਤਮਵਾਦ ਬਾਰੇ ਕਥਨਾਂ ਦੇ ਵਿਸ਼ਲੇਸ਼ਣਾਤਮਕ ਅਧਿਐਨ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਕਾਮਤੇ ਅਨੁਸਾਰ ਸਕਾਰਾਤਮਵਾਦ ਦਾ ਅਰਥ ਵਿਗਿਆਨਕ ਵਿਧੀ ਹੈ । ਵਿਗਿਆਨਕ ਵਿਧੀ ਉਹ ਵਿਧੀ ਹੈ, ਜਿਸ ਵਿਚ ਕਿਸੇ ਵਿਸ਼ੇ-ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਅੱਟੇ-ਸਟੇ, ਕਲਪਨਾ ਜਾਂ ਅਨੁਮਾਨ ਦਾ ਕੋਈ ਸਥਾਨ ਨਹੀਂ ਹੁੰਦਾ । ਇਹ ਤਾਂ

  1. ਪ੍ਰੇਖਣ
  2. ਤਜਰਬਾ
  3. ਵਰਗੀਕਰਨ ਅਤੇ ਤੁਲਨਾ ਅਤੇ ਇਤਿਹਾਸਿਕ ਵਿਧੀ ਦੀ ਇਕ ਵਿਵਸਥਿਤ ਕਾਰਜ ਪ੍ਰਣਾਲੀ ਹੁੰਦੀ ਹੈ ।

ਇਸ ਤਰ੍ਹਾਂ ਪ੍ਰੇਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਤੇ ਆਧਾਰਿਤ ਵਿਗਿਆਨਿਕ ਵਿਧੀ ਦੁਆਰਾ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਣਾ ਅਤੇ ਉਸ ਦੁਆਰਾ ਗਿਆਨ ਪ੍ਰਾਪਤ ਕਰਨਾ ਸਕਾਰਾਤਮਵਾਦ ਹੈ ।

ਚੈਮਬਲਿਸ ਨੇ ਕਾਮਤੇ ਦੇ ਸਕਾਰਾਤਮਵਾਦ ਦੇ ਅਰਥਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ-ਕਾਮਤੇ ਨੇ ਇਹ ਅਸਵੀਕਾਰ ਕੀਤਾ ਸੀ ਕਿ ਸਕਾਰਾਤਮਵਾਦ ਅਨੀਸ਼ਵਰਵਾਦੀ ਹੈ ਕਿਉਂਕਿ ਉਹ ਕਿਸੇ ਵੀ ਰੂਪ ਵਿਚ ਪਰਾ-ਪ੍ਰਾਕ੍ਰਿਤਕਤਾ ਨਾਲ ਸੰਬੰਧਿਤ ਨਹੀਂ ਹੈ । ਉਸਦਾ ਇਹ ਵੀ ਦਾਅਵਾ ਸੀ ਕਿ ਸਕਾਰਾਤਮਵਾਦ ਕਿਸਮਤਵਾਦੀ ਨਹੀਂ ਹੈ, ਕਿਉਂਕਿ ਉਹ ਇਹ ਸਵੀਕਾਰ ਕਰਦਾ ਹੈ ਕਿ ਬਾਹਰੀ ਅਵਸਥਾ ਵਿਚ ਪਰਿਵਰਤਨ ਹੋ ਸਕਦਾ ਹੈ । ਉਹ ਆਸ਼ਾਵਾਦੀ ਵੀ ਨਹੀਂ ਹੈ ਕਿਉਂਕਿ ਇਸ ਵਿਚ ਆਸ਼ਾਵਾਦ ਦੇ ਅਧਿਆਤਮਕ ਆਧਾਰ ਦਾ ਅਭਾਵ ਹੈ । ਇਹ ਭੌਤਿਕਵਾਦੀ ਵੀ ਨਹੀਂ ਕਿਉਂਕਿ ਇਹ ਭੌਤਿਕ ਸ਼ਕਤੀਆਂ ਨੂੰ ਬੌਧਿਕ ਸ਼ਕਤੀ ਦੇ ਅਧੀਨ ਕਰਦਾ ਹੈ । ਸਕਾਰਾਤਮਵਾਦ ਦਾ ਸੰਬੰਧ ਵਾਸਤਵਿਕਤਾ ਨਾਲ ਹੈ, ਕਲਪਨਾ ਨਾਲ ਨਹੀਂ, ਉਪਯੋਗੀ ਗਿਆਨ ਨਾਲ ਹੈ, ਨਾ ਕਿ ਪੂਰਨ ਗਿਆਨ ਨਾਲ, ਇਸ ਦਾ ਸੰਬੰਧ ਉਨ੍ਹਾਂ ਨਿਸਚਿਤ ਤੱਥਾਂ ਨਾਲ ਹੈ ਜਿਨ੍ਹਾਂ ਦਾ ਕਿ ਪੂਰਵ-ਗਿਆਨ ਸੰਭਵ ਹੈ । ਇਸ ਦਾ ਸੰਬੰਧ ਯਥਾਰਥਕ ਗਿਆਨ ਨਾਲ ਹੈ, ਨਾ ਕਿ ਅਸਪੱਸ਼ਟ ਵਿਚਾਰਾਂ ਨਾਲ, ਆਂਗਿਕ ਸਚਾਈ ਨਾਲ ਹੈ ਨਾ ਕਿ ਸਦੀਵੀ ਸਚਾਈ ਨਾਲ, ਸਾਪੇਖ ਤੋਂ ਹੈ ਨਾ ਕਿ ਨਿਰਪੇਖ ਤੋਂ । ਅੰਤ ਵਿਚ, ਸਕਾਰਾਤਮਵਾਦ ਇਸ ਅਰਥ ਵਿਚ ਹਮਦਰਦੀਪੂਰਨ ਹੈ ਕਿ ਇਹ ਉਨ੍ਹਾਂ ਸਭ ਲੋਕਾਂ ਨੂੰ ਇਕ ਭਾਈਚਾਰੇ ਵਿਚ ਬੰਨ੍ਹ ਦਿੰਦਾ ਹੈ ਜੋ ਕਿ ਇਸਦੇ ਮੂਲ ਸਿਧਾਂਤਾਂ ਅਤੇ ਅਧਿਐਨ ਪ੍ਰਣਾਲੀਆਂ ਉੱਤੇ ਵਿਸ਼ਵਾਸ ਕਰਦੇ ਹਨ । ਸੰਖੇਪ ਵਿਚ, ਸਕਾਰਾਤਮਵਾਦ ਵਿਚਾਰਾਂ ਦੀ ਉਹ ਪ੍ਰਣਾਲੀ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਸਕਾਰਾਤਮਵਾਦ ਪੇਖਣ, ਨਿਰੀਖਣ, ਵਰਣਨ, ਵਰਗੀਕਰਨ, ਤੁਲਨਾ, ਤਜਰਬੇ ਅਤੇ ਇਤਿਹਾਸਿਕ ਵਿਧੀ ਉੱਤੇ ਆਧਾਰਿਤ ਵਿਗਿਆਨਿਕ ਵਿਧੀ ਹੈ ਜਿਸ ਰਾਹੀਂ ਕਿਸੇ ਵੀ ਵਿਸ਼ੇ ਸੰਬੰਧੀ ਵਾਸਤਵਿਕ ਅਤੇ ਸਕਾਰਾਤਮਕ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ।

ਕਾਂਤ ਅਤੇ ਹਿਊਮ ਦੇ ਵਿਚਾਰਾਂ ਦਾ ਅਨੁਸਰਨ ਕਰਦੇ ਹੋਏ ਕਾਮਤੇ ਇਸ ਗੱਲ ਬਾਰੇ ਸਪੱਸ਼ਟ ਸੀ ਕਿ ਵਿਗਿਆਨ ਨੂੰ ਕੀ ਪ੍ਰਾਪਤ ਕਰਨਾ ਚਾਹੀਦਾ ਅਤੇ ਕਿਸ ਨੂੰ ਪ੍ਰਾਪਤ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਵਿਗਿਆਨਿਕ ਗਿਆਨ ਦਾ ਅਧਿਐਨ-ਖੇਤਰ ਸੀਮਤ ਹੈ । ਵਿਗਿਆਨਿਕ ਗਿਆਨ ਵਿਚ ਅਜਿਹੇ ਤਰਕ-ਵਾਕ ਸ਼ਾਮਲ ਹਨ, ਜੋ ਕਿ ਪਰੰਪਰਾ ਵਿਚਕਾਰ ਸੰਬੰਧਾਂ ਦੀ ਬਾਕਾਇਦਗੀ ਬਾਰੇ ਹਨ ਅਤੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ । ਇਹ ਤਰਕਵਾਕ ਦੋ ਕਿਸਮਾਂ ਦੇ ਹਨ-

  1. ਸਹਿਹੋਂਦ ਦੀਆਂ ਇਕਸਾਰਤਾਵਾਂ (uniformities of co-existence) ਅਧਿਐਨ ਕੀਤੇ ਜਾ ਰਹੇ ਪਰਪੰਚਾਂ ਵਿਚਲੇ ਭਾਗਾਂ ਦੀ ਅੰਤਰਨਿਰਭਰਤਾ ਬਾਰੇ ।
  2. ਅਨੁਕੂਮਣ ਦੀਆਂ ਇਕਸਾਰਤਾਵਾਂ (uniformities of succession) ਸੰਸਾਰ ਵਿਚ ਅਜਿਹੇ ਪਰਪੰਚਾਂ ਦੀਆਂ ਵਾਸਤਵਿਕ ਬਦਲ ਰਹੀਆਂ ਕਿਸਮਾਂ ਬਾਰੇ ਜਿਨ੍ਹਾਂ ਨੂੰ ਸਪੱਸ਼ਟ ਕਰਨ ਦਾ ਅਸੀਂ ਯਤਨ ਕਰਦੇ ਹਾਂ ।

ਕਾਮਤੇ ਦੇ ਸਮੇਂ ਪਰਾ-ਪਾਕ੍ਰਿਤਕ ਵਿਗਿਆਨ ਜਿਵੇਂ ਕਿ ਗਣਿਤ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਵਿਕਸਿਤ ਹੋ ਚੁੱਕੇ ਸਨ ਅਤੇ ਇਨ੍ਹਾਂ ਦਾ ਵਿਸ਼ੇ-ਵਸਤੂ ਦਾ ਅਧਿਐਨ ਵਿਗਿਆਨਿਕ ਵਿਧੀ ਦੁਆਰਾ ਕੀਤਾ ਜਾਂਦਾ ਸੀ । ਪਰ ਕਾਮਤੇ ਆਪਣੇ ਸਮੇਂ ਦੀਆਂ ਪ੍ਰਚਲਿਤ ਤਾਤਵਿਕ ਅਤੇ ਧਾਰਮਿਕ ਵਿਧੀਆਂ ਦੁਆਰਾ ਸਮਾਜਿਕ ਪਰਪੰਚਾਂ ਦੀ ਅਧਿਐਨ ਪ੍ਰਣਾਲੀ ਨਾਲ ਸੰਤੁਸ਼ਟ ਨਹੀਂ ਸੀ । ਇਸਨੇ ਤਾਂ ਵਿਗਿਆਨਿਕ ਵਿਧੀ ਨੂੰ ਸਰਵ ਉੱਚਤਾ ਪ੍ਰਧਾਨਤਾ ਪ੍ਰਦਾਨ ਕੀਤੀ ਸੀ । ਇਸ ਲਈ ਇਹ ਸਮਾਜਿਕ ਅਧਿਐਨ ਕਾਰਜ ਨੂੰ ਵੀ ਪ੍ਰੇਖਣ, ਨਿਰੀਖਣ ਅਤੇ ਵਰਗੀਕਰਨ ਦੇ ਵਿਗਿਆਨਕ ਕਾਰਜ ਪ੍ਰਣਾਲੀ ਦੇ ਘੇਰੇ ਵਿਚ ਲਿਆਉਣ ਦੇ ਪੱਖ ਵਿਚ ਸੀ । ਕਾਮਤੇ ਦਾ ਕਹਿਣਾ ਸੀ ਕਿ ਅਨੁਭਵ, ਨਿਰੀਖਣ, ਤਜ਼ਰਬੇ ਅਤੇ ਵਰਗੀਕਰਨ ਦੀਆਂ ਵਿਵਸਥਿਤ ਕਾਰਜ ਪ੍ਰਣਾਲੀਆਂ ਦੁਆਰਾ ਨਾ ਕੇਵਲ ਪ੍ਰਾਕ੍ਰਿਤਕ ਪਰਪੰਚਾਂ ਦਾ ਹੀ ਅਧਿਐਨ ਸੰਭਵ ਹੈ, ਬਲਕਿ ਸਮਾਜ ਦਾ ਵੀ, ਕਿਉਂਕਿ ਸਮਾਜ ਵੀ ਪ੍ਰਕਿਰਤੀ ਦਾ ਅੰਗ ਹੈ ।

ਜਿਸ ਤਰ੍ਹਾਂ ਪ੍ਰਾਕ੍ਰਿਤਕ ਪਰਪੰਚ ਕੁੱਝ ਨਿਸਚਿਤ ਨਿਯਮਾਂ ਉੱਤੇ ਅਧਾਰਿਤ ਹੁੰਦੇ ਹਨ, ਉਸੇ ਤਰ੍ਹਾਂ ਪ੍ਰਕਿਰਤੀ ਦੇ ਅੰਗ ਦੇ ਰੂਪ ਵਿਚ ਸਮਾਜਿਕ ਪਰਪੰਚ ਵੀ ਕੁੱਝ ਨਿਸਚਿਤ ਨਿਯਮਾਂ ਦੇ ਅਨੁਸਾਰ ਵਾਪਰਦੇ ਹਨ । ਜਿਵੇਂ ਧਰਤੀ ਦੀ ਗਤੀ, ਸੁਰਜ ਜਾਂ ਚੰਦ ਦਾ ਚੜ੍ਹਨਾ ਤੇ ਛਿਪ ਜਾਣਾ ਆਦਿ ਪ੍ਰਾਕ੍ਰਿਤਕੀ ਪਰਪੰਚ ਅਚਨਚੇਤੀ ਨਹੀਂ ਹਨ, ਇਸੇ ਤਰ੍ਹਾਂ ਸਮਾਜਿਕ ਪਰੰਪਚ ਵੀ ਅਚਨਚੇਤੀ ਨਹੀਂ ਹੁੰਦੇ ਬਲਕਿ ਪੂਰਵ ਨਿਸਚਿਤ ਨਿਯਮਾਂ ਅਨੁਸਾਰ ਵਾਪਰਦੇ ਹਨ । ਇਉਂ ਸਮਾਜਿਕ ਪਰਪੰਚ ਕਿਵੇਂ ਵਾਪਰਦੇ ਹਨ ? ਉਨ੍ਹਾਂ ਦੀ ਗਤੀ ਤੇ ਭ੍ਰਮ ਕੀ ਹੈ ? ਅਰਥਾਤ ਸਮੂਹਿਕ ਜੀਵਨ ਅਤੇ ਉਸ ਨਾਲ ਸੰਬੰਧਿਤ ਬੁਨਿਆਦੀ ਨਿਯਮਾਂ ਦਾ ਅਧਿਐਨ ਯਥਾਰਥ ਰੂਪ ਵਿਚ ਸੰਭਵ ਹੈ । ਇਹ ਹੀ ਸਕਾਰਾਤਮਵਾਦ ਦਾ ਬੁਨਿਆਦੀ ਸਿਧਾਂਤ ਹੈ । ਇਉਂ ਸਪੱਸ਼ਟ ਹੈ ਕਿ ਕਾਮਤੇ ਦਾ ਸਕਾਰਾਤਮਵਾਦ ਕਲਪਨਾ ਦੇ ਆਧਾਰ ਉੱਤੇ ਨਹੀਂ, ਬਲਕਿ ਨਿਰੀਖਣ, ਪ੍ਰੀਖਣ, ਤਜ਼ਰਬੇ ਅਤੇ ਤੁਲਨਾ ਅਤੇ ਇਤਿਹਾਸਕ ਵਿਧੀ ਦੀ ਵਿਵਸਥਿਤ ਕਾਰਜ ਪ੍ਰਣਾਲੀ ਦੇ ਆਧਾਰ ਉੱਤੇ ਸਮਾਜਿਕ ਪਰੰਪਰਾ ਦੀ ਵਿਆਖਿਆ ਕਰਦਾ ਹੈ ਅਤੇ ਪਹਿਲੇ ਕਾਰਨ ਲੱਭਣ ਦੀ ਥਾਂ ਕਾਰਨ-ਸੰਬੰਧਾਂ ਦੀ ਖੋਜ ਉੱਤੇ ਵਧੇਰੇ ਜ਼ੋਰ ਦਿੰਦਾ ਹੈ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਕਾਮਤੇ ਅਨੁਸਾਰ ਸਕਾਰਾਤਮਵਾਦੀ ਪ੍ਰਣਾਲੀ ਦੇ ਅੰਤਰਗਤ ਸਭ ਤੋਂ ਪਹਿਲਾਂ ਅਸੀਂ ਅਧਿਐਨ ਵਿਸ਼ੇ ਨੂੰ ਚੁਣਦੇ ਅਤੇ ਫਿਰ ਪ੍ਰੇਖਣ ਦੁਆਰਾ ਉਸ ਵਿਸ਼ੇ ਨਾਲ ਸੰਬੰਧਿਤ ਪ੍ਰਟ ਹੋਣ ਵਾਲੇ ਸਭ ਤੱਥਾਂ ਨੂੰ ਇਕੱਠਾ ਕਰਦੇ ਹਾਂ । ਉਸਦੀ ਇਉਂ ਕਿਸੇ ਵੀ ਵਿਸ਼ੇ ਬਾਰੇ, ਭਾਵੇਂ ਉਹ ਭੌਤਿਕ ਹੈ ਜਾਂ ਸਮਾਜਿਕ, ਤੱਥਾਂ ਜਾਂ ਸਮੱਗਰੀ ਇਕੱਤਰ ਕਰਨ ਲਈ ਪਮੁੱਖ ਵਿਧੀ ਪੇਖਣ ਹੈ । ਇਸ ਤੋਂ ਬਾਅਦ ਉਸਦਾ ਵਰਣਨ ਕੀਤਾ ਜਾਂਦਾ ਹੈ ਤੇ ਫਿਰ ਵਿਸ਼ਲੇਸ਼ਣ ਕਰਕੇ ਸਮਾਨਯ ਵਿਸ਼ੇਸ਼ਤਾਈਆਂ ਦੇ ਆਧਾਰ ਉੱਤੇ ਇਨ੍ਹਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਤੇ ਅੰਤ ਵਿਚ ਉਸ ਵਿਸ਼ੇ ਨਾਲ ਸੰਬੰਧਿਤ ਕੋਈ ਸਿੱਟਾ ਕੱਢਿਆ ਜਾਂਦਾ ਹੈ ਤੇ ਫਿਰ ਉਸਦੀ ਪ੍ਰਮਾਣਿਕਤਾ ਦੀ ਜਾਂਚ ਤੁਲਨਾ ਅਤੇ ਇਤਿਹਾਸਿਕ ਵਿਧੀ ਵਰਤ ਕੇ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਮੈਕਸ ਵੈਬਰ ਦੁਆਰਾ ਦਿੱਤੀ ਸੱਤਾ ਦੇ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ-
ਮਨੁੱਖ ਦੀਆਂ ਕਿਰਿਆਵਾਂ ਮਨੁੱਖੀ ਸੰਰਚਨਾ ਦੇ ਅਨੁਸਾਰ ਹੁੰਦੀਆਂ ਹਨ । ਹਰ ਸੰਗਠਿਤ ਸਮੂਹ ਵਿਚ ਸੱਤਾ ਦੇ ਤੱਤ ਮੂਲ ਰੂਪ ਵਿਚ ਮੌਜੂਦ ਰਹਿੰਦੇ ਹਨ । ਸੰਗਠਿਤ ਸਮੂਹ ਵਿਚ ਕੁੱਝ ਤਾਂ ਆਮ ਜਾਂ ਸਧਾਰਨ ਮੈਂਬਰ ਹੁੰਦੇ ਹਨ ਅਤੇ ਕੁੱਝ ਅਜਿਹੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਅਤੇ ਜਿਸਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਉਨ੍ਹਾਂ ਦੇ ਕੋਲ ਸੱਤਾ ਵੀ ਹੁੰਦੀ ਹੈ । ਕੁੱਝ ਲੋਕ ਪ੍ਰਧਾਨ ਪ੍ਰਸ਼ਾਸਨ ਦੇ ਰੂਪ ਵਿਚ ਵੀ ਹੁੰਦੇ ਹਨ । ਸੱਤਾ ਦੀ ਨਜ਼ਰ ਤੇ ਸਮੂਹ ਦੀ ਰਚਨਾ ਇਸੇ ਪ੍ਰਕਾਰ ਦੀ ਹੁੰਦੀ ਹੈ ਅਤੇ ਉਸ ਵਿਚ ਉੱਪਰਲੇ ਤੱਤ ਮੌਜੂਦ ਹੁੰਦੇ ਹਨ ।

ਮੈਕਸ ਵੈਬਰ ਦੇ ਅਨੁਸਾਰ ਸਮਾਜ ਵਿਚ ਸੱਤਾ ਵਿਸ਼ੇਸ਼ ਰੂਪ ਨਾਲ ਆਰਥਿਕ ਆਧਾਰਾਂ ਤੇ ਆਧਾਰਿਤ ਹੁੰਦੀ ਹੈ ਚਾਹੇ ਆਰਥਿਕ ਕਾਰਕ ਸੱਤਾ ਦੇ ਨਿਰਧਾਰਨ ਵਿਚ ਇੱਕ ਮਾਤਰ ਕਾਰਕ ਨਹੀਂ ਕਿਹਾ ਜਾ ਸਕਦਾ ਹੈ । ਆਰਥਿਕ ਜੀਵਨ ਵਿਚ ਇਹ ਆਸਾਨੀ ਨਾਲ ਸਪੱਸ਼ਟ ਹੈ ਕਿ ਇੱਕ ਪਾਸੇ ਮਾਲਕ ਵਰਗ ਉਤਪਾਦਨ ਦੇ ਸਾਧਨਾਂ ਅਤੇ ਮਜ਼ਦੂਰਾਂ ਦੀਆਂ ਸੇਵਾਵਾਂ ਉੱਤੇ ਅਧਿਕਾਰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਜੇ ਪਾਸੇ ਮਜ਼ਦੂਰ ਆਪਣੀਆਂ ਸੇਵਾਵਾਂ ਦੇ ਬਦਲੇ ਵਿਚ ਮਜ਼ਦੂਰਾਂ ਉੱਤੇ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਸੱਤਾ ਉਨ੍ਹਾਂ ਦੇ ਹੱਥਾਂ ਵਿਚ ਰਹਿੰਦੀ ਹੈ ਜਿਨ੍ਹਾਂ ਦੇ ਕੋਲ ਸੰਪੱਤੀ ਉੱਪਰ ਉਤਪਾਦਨ ਦੇ ਸਾਧਨ ਕੇਂਦਰਿਤ ਹਨ । ਇਸੇ ਸੱਤਾ ਦੇ ਆਧਾਰ ਤੇ ਮਜ਼ਦੂਰਾਂ ਦੀ ਆਜ਼ਾਦੀ ਖ਼ਰੀਦੀ ਜਾਂਦੀ ਹੈ ਤੇ ਮਾਲਕ ਨੂੰ ਮਜ਼ਦੂਰਾਂ ਦੇ ਉੱਪਰ ਇੱਕ ਵਿਸ਼ੇਸ਼ ਪ੍ਰਕਾਰ ਦਾ ਅਧਿਕਾਰ ਹੁੰਦਾ ਹੈ । ਚਾਹੇ ਇਸ ਪ੍ਰਕਾਰ ਦੀ ਸੱਤਾ ਹੁਣ ਹਰ ਰੋਜ਼ ਘੱਟਦੀ ਜਾ ਰਹੀ ਹੈ ਅਤੇ ਬਹੁਤ ਕੁਝ ਘੱਟ ਵੀ ਗਈ ਹੈ । ਫਿਰ ਵੀ ਆਰਥਿਕ ਖੇਤਰ ਵਿਚ ਨਿੱਜੀ ਸੰਪੱਤੀ ਤੇ ਉਤਪਾਦਨ ਦੇ ਸਾਧਨ ਕਿਸੇ ਵੀ ਵਰਗ ਦੇ ਲਈ ਸੱਤਾ ਦੇ ਨਿਰਧਾਰਨ ਵਿਚ ਇੱਕ ਮਹੱਤਵਪੂਰਨ ਕਾਰਕ ਅੱਜ ਵੀ ਹੈ । ਸੰਖੇਪ ਵਿਚ ਆਰਥਿਕ ਜੀਵਨ ਵਿਚ ਇੱਕ ਸਥਿਰ ਜਾਂ ਸੰਸਥਾਗਤ ਅਰਥ-ਵਿਵਸਥਾ ਸਮਾਜ ਦੇ ਕੁੱਝ ਵਿਸ਼ੇਸ਼ ਵਰਗਾਂ ਨੂੰ ਅਧਿਕਾਰ ਜਾਂ ਸੱਤਾ ਪ੍ਰਦਾਨ ਕਰਦੀ ਹੈ । ਇਹ ਵਰਗ ਆਪਣੀ ਉਸ ਸੱਤਾ ਦੇ ਬਲ ਉੱਤੇ ਦੂਜੇ ਵਰਗਾਂ ਉੱਤੇ ਕੰਟਰੋਲ ਰੱਖਦੇ ਹਨ ਜਾਂ ਉਨ੍ਹਾਂ ਤੋਂ ਉੱਚੀ ਸਥਿਤੀ ਤੇ ਬਿਰਾਜਮਾਨ ਹੁੰਦੇ ਹਨ ।

ਸੱਤਾ ਦੇ ਸੰਸਥਾਗਤ ਹੋਣ ਦੇ ਖੇਤਰ ਵਿਚ ਵੈਬਰ ਦਾ ਵਿਸ਼ਲੇਸ਼ਣ ਬਹੁਤ ਕੁੱਝ ਇਸੇ ਦਿਸ਼ਾ ਵਿਚ ਹੈ । ਫਿਰ ਵੀ ਮੈਕਸ ਵੈਬਰ ਨੇ ਤਿੰਨ ਬੁਨਿਆਦੀ ਪ੍ਰਕਾਰ ਦੀਆਂ ਸੱਤਾਵਾਂ ਦਾ ਵਰਣਨ ਕੀਤਾ ਹੈ । ਇਹ ਤਿੰਨ ਪ੍ਰਕਾਰ ਦੀ ਸੱਤਾ ਹੇਠਾਂ ਲਿਖੀ ਹੈ-

  1. ਵਿਧਾਨਿਕ ਸੱਤਾ (Legal Authority)
  2. ਪਰੰਪਰਾਗਤ ਸੱਤਾ (Traditional Authority)
  3. ਕ੍ਰਿਸ਼ਮਈ ਸੱਤਾ (Charismatic Authority) ।

1. ਵਿਧਾਨਿਕ ਸੱਤਾ (Legal Authority) – ਜਿੱਥੇ ਕਿਤੇ ਵੀ ਨਿਯਮਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਨਿਸ਼ਚਿਤ ਸਿਧਾਂਤਾਂ ਦੇ ਅਨੁਸਾਰ ਨਿਆਇਕ ਅਤੇ ਪ੍ਰਸ਼ਾਸਕੀ ਰੂਪ ਨਾਲ ਵਰਤੀ ਜਾਂਦੀ ਹੈ ਅਤੇ ਜਿਹੜੀ ਇੱਕ ਨਿਯਮਿਤ ਸਮੂਹ ਦੇ ਸਾਰੇ ਮੈਂਬਰਾਂ ਲਈ ਸਹੀ ਤੇ ਮੰਨਣ ਵਾਲੀ ਹੈ, ਉੱਥੇ ਵਿਧਾਨਿਕ ਸੱਤਾ ਹੈ । ਜੋ ਵਿਅਕਤੀ ਆਦਰਸ਼ ਦੀ ਸ਼ਕਤੀ ਨੂੰ ਚਲਾਉਂਦੇ ਹਨ ਉਹ ਵਿਸ਼ੇਸ਼ ਰੂਪ ਨਾਲ ਪ੍ਰੇਸ਼ਟ ਹੁੰਦੇ ਹਨ । ਉਹ ਕਾਨੂੰਨ ਦੁਆਰਾ ਸਾਰੀ ਵਿਧੀ ਦੇ ਅਨੁਸਾਰ ਨਿਯੁਕਤ ਹੁੰਦੇ ਹਨ ਜਾਂ ਚੁਣੇ ਜਾਂਦੇ ਹਨ ਅਤੇ ਉਹ ਵਿਧਾਨਿਕ ਵਿਵਸਥਾ ਨੂੰ ਚਲਾਉਣ ਦੇ ਲਈ ਆਪ ਨਿਰਦੇਸ਼ਿਤ ਰਹਿੰਦੇ ਹਨ । ਜੋ ਵਿਅਕਤੀ ਇਨ੍ਹਾਂ ਆਦੇਸ਼ਾਂ ਦੇ ਅਧੀਨ ਹਨ ਉਹ ਵਿਧਾਨਿਕ ਰੂਪ ਨਾਲ ਸਮਾਨ ਹਨ ਅਤੇ ਉਹ ਵਿਧਾਨ ਦਾ ਪਾਲਣ ਕਰਦੇ ਹਨ ਨਾ ਕਿ ਇਸ ਵਿਧਾਨ ਵਿਚ ਕੰਮ ਕਰਨ ਵਾਲਿਆਂ ਦਾ । ਇਹ ਨਿਯਮ ਉਸ ਉਪਕਰਣ ਦੇ ਲਈ ਵਰਤੇ ਜਾਂਦੇ ਹਨ ਜੋ ਵਿਧਾਨਿਕ ਸੱਤਾ ਦੀ ਪ੍ਰਣਾਲੀ ਨੂੰ ਵਰਤਦੇ ਹਨ । ਇਹ ਸੰਗਠਨ ਆਪਣੇ ਆਪ ਵਿਚ ਸੁਤੰਤਰ ਹੁੰਦੇ ਹਨ । ਇਸਦੇ ਅਧਿਕਾਰੀ ਉਨ੍ਹਾਂ ਨਿਯਮਾਂ ਦੇ ਅਧੀਨ ਹੁੰਦੇ ਹਨ ਜਿਹੜੇ ਇਸਦੀ ਸੱਤਾ ਦੀ ਸੀਮਾ ਨਿਰਧਾਰਿਤ ਕਰਦੇ ਹਨ ।

ਇਹ ਨਿਯਮ ਸੱਤਾ ਦਾ ਕੰਮ ਕਰਨ ਵਾਲਿਆਂ ਉੱਪਰ ਪ੍ਰਤਿਬੰਧ ਲਗਾਉਂਦੇ ਹਨ, ਅਧਿਕਾਰੀ ਦੇ ਵਿਅਕਤਿਕ ਰੂਪ ਨੂੰ ਉਸਦੇ ਅਧਿਕਾਰੀ ਦੇ ਰੂਪ ਵਿਚ ਕਰਨ ਵਾਲੇ ਕੰਮਾਂ ਦੇ ਸੰਪਾਦਨ ਤੋਂ ਅਲੱਗ ਕਰਦੇ ਹਨ ਅਤੇ ਇਹ ਆਸ਼ਾ ਰੱਖਦੇ ਹਨ ਕਿ ਸਾਰੀ ਕਾਰਵਾਈ ਵੈਧ ਹੋਣ ਦੇ ਲਈ ਲਿਖਿਤ ਵਿਚ ਹੋਣੀ ਚਾਹੀਦੀ ਹੈ । ਇਸ ਤਰ੍ਹਾਂ ਰਾਜ ਵਲੋਂ ਬਣਾਏ ਕੁੱਝ ਆਮ ਨਿਯਮਾਂ ਦੇ ਅਨੁਸਾਰ ਪੈਦਾ ਅਨੇਕ ਪਦ ਅਜਿਹੇ ਹਨ ਜਿਨ੍ਹਾਂ ਦੇ ਨਾਲ ਇੱਕ ਵਿਸ਼ੇਸ਼ ਪ੍ਰਕਾਰ ਦੀ ਸੱਤਾ ਜੁੜੀ ਹੁੰਦੀ ਹੈ । ਇਸ ਕਾਰਨ ਜੋ ਵੀ ਵਿਅਕਤੀ ਉਨ੍ਹਾਂ ਪਦਾਂ ਤੇ ਬੈਠ ਜਾਂਦੇ ਹਨ ਤਾਂ ਉਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਪਦਾਂ ਨਾਲ ਸੰਬੰਧਿਤ ਸੱਤਾ ਵੀ ਚਲੀ ਜਾਂਦੀ ਹੈ ।

ਇਸ ਵਿਚ ਸੱਤਾ ਦਾ ਸਰੋਤ ਵਿਅਕਤੀ ਦੀ ਨਿੱਜੀ ਪ੍ਰਸਿੱਧੀ ਵਿਚ ਨਹੀਂ ਹੁੰਦਾ ਬਲਕਿ ਜਿਨ੍ਹਾਂ ਨਿਯਮਾਂ ਦੇ ਅੰਦਰ ਉਹ ਇਕ ਵਿਸ਼ੇਸ਼ ਪਦ ਤੇ ਬੈਠਾ ਹੈ ਉਨ੍ਹਾਂ ਨਿਯਮਾਂ ਦੀ ਸੱਤਾ ਦੇ ਅੰਦਰ ਹੁੰਦਾ ਹੈ । ਇਸ ਲਈ ਉਸਦਾ ਖੇਤਰ ਉੱਥੇ ਤੱਕ ਹੀ ਸੀਮਿਤ ਹੈ ਜਿੱਥੇ ਤੱਕ ਕਿ ਵਿਧਾਨਿਕ ਨਿਯਮ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੇ ਹਨ । ਇਕ ਵਿਅਕਤੀ ਨੂੰ ਵਿਧਾਨਿਕ ਨਿਯਮ ਦੇ ਅੰਤਰਗਤ ਜਿੰਨਾ ਅਧਿਕਾਰ ਪ੍ਰਾਪਤ ਹੋਇਆ ਹੈ ਉਸਦੇ ਬਾਹਰ ਜਾਂ ਉਸ ਤੋਂ ਜ਼ਿਆਦਾ ਸੱਤਾ ਦਾ ਪ੍ਰਯੋਗ ਉਹ ਵਿਅਕਤੀ ਨਹੀਂ ਕਰ ਸਕਦਾ ਹੈ । ਇਸ ਤਰ੍ਹਾਂ ਵਿਅਕਤੀ ਦੀ ਵਿਧਾਨਿਕ ਸੱਤਾ ਦੇ ਖੇਤਰ ਤੇ ਉਸਦੇ ਬਾਹਰ ਦੇ ਖੇਤਰ ਵਿਚ ਬੁਨਿਆਦੀ ਭੇਦ ਹੈ ਜਿਵੇਂ ਜੇ ਕੋਈ ਵਿਅਕਤੀ ਕਿਸੇ ਅਧਿਕਾਰੀ ਪਦ ਤੇ ਕੰਮ ਕਰ ਰਿਹਾ ਹੈ । ਆਪਣੇ ਦਫਤਰ ਵਿਚ ਉਹ ਜਿਨ੍ਹਾਂ ਅਧਿਕਾਰਾਂ ਦੇ ਅਧਿਕਾਰੀ ਹਨ ਉਹ ਉਸਦੇ ਘਰ ਦੇ ਅਧਿਕਾਰਾਂ ਤੋਂ ਬਿਲਕੁਲ ਅਲੱਗ ਹਨ, ਘਰ ਵਿਚ ਉਹ ਕੋਈ ਅਧਿਕਾਰੀ ਨਹੀਂ ਬਲਕਿ ਪਿਤਾ ਜਾਂ ਪਤੀ ਦੀ ਸੱਤਾ ਵਿਚ ਹੈ । ਇਕ ਜਟਿਲ ਸਮਾਜ ਵਿਚ ਵਿਧਾਨਿਕ ਸੱਤਾ ਹਰ ਵਿਅਕਤੀ ਦੇ ਹੱਥਾਂ ਵਿਚ ਸਮਾਨ ਨਹੀਂ ਹੁੰਦੀ ਹੈ ਬਲਕਿ ਇਸ ਵਿਚ ਵੀ ਇੱਕ ਉਚ-ਨੀਚ ਦਾ ਭੇਦ ਹੁੰਦਾ ਹੈ ਅਰਥਾਤ ਵਿਧਾਨਿਕ ਅਧਿਕਾਰ ਦੇ ਸਮਾਜ ਵਿਚ ਉੱਚੀ ਤੇ ਨੀਵੀਂ ਸੱਤਾਵਾਂ ਹਨ ।

2. ਪਰੰਪਰਾਗਤ ਸੱਤਾ (Traditional Authority) – ਪਰੰਪਰਾਤਮਕ ਸੱਤਾ ਉਸ ਸੱਤਾ ਦੀ ਵੈਧਤਾ ਦੇ ਵਿਸ਼ਵਾਸ ਉੱਤੇ ਅਧਾਰਿਤ ਹੈ ਜੋ ਹਮੇਸ਼ਾ ਬਣੀ ਰਹਿੰਦੀ ਹੈ । ਆਦੇਸ਼ ਦੀ ਸ਼ਕਤੀ ਨੂੰ ਪੂਰਾ ਕਰਨ ਵਾਲੇ ਵਿਅਕਤੀ ਆਮ ਰੂਪ ਨਾਲ ਪ੍ਰਭੂ ਹੁੰਦੇ ਹਨ ਜਿਹੜੇ ਆਪਣੀ ਸਥਿਤੀ ਦੇ ਕਾਰਨ ਵਿਅਕਤੀਗਤ ਸੱਤਾ ਦਾ ਉਪਭੋਗ ਕਰਦੇ ਹਨ ਅਤੇ ਉਨ੍ਹਾਂ ਕੋਲ ਸੁਤੰਤਰ ਵਿਅਕਤੀਗਤ ਨਿਰਣੇ ਦੇ ਵਿਸ਼ੇਸ਼ ਅਧਿਕਾਰ ਵੀ ਹੁੰਦੇ ਹਨ । ਇਸ ਵਿਚ ਪ੍ਰਥਾ ਦੀ ਨਕਲ ਤੇ ਵਿਅਕਤੀਗਤ ਨਿਰੰਕੁਸ਼ਤਾ ਦੋਨੋਂ ਅਜਿਹੇ ਨਿਯਮਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਜੋ ਵਿਅਕਤੀ ਇਸ ਪ੍ਰਭੂ ਦੇ ਆਦੇਸ਼ਾਂ ਦੇ ਅਧੀਨ ਹੁੰਦੇ ਹਨ ਉਹ ਸ਼ਾਬਦਿਕ ਅਰਥ ਵਿਚ ਉਸਦੇ ਚੇਲੇ ਹੁੰਦੇ ਹਨ । ਉਹ ਪ੍ਰਭੂ ਦੇ ਲਈ ਵਿਅਕਤੀਗਤ ਰੂਪ ਨਾਲ ਭਗਤ ਹੋਣ ਦੇ ਕਾਰਨ ਉਸਦੀ ਆਗਿਆ ਦਾ ਪਾਲਣ ਕਰਦੇ ਹਨ ਤੇ ਭੂਤਕਾਲ ਤੋਂ ਬਣੇ ਹੋਏ ਪਦ ਦੇ ਲਈ ਉਨ੍ਹਾਂ ਦੀ ਪਵਿੱਤਰ ਸ਼ਰਧਾ ਹੁੰਦੀ ਹੈ ਅਤੇ ਇਸ ਲਈ ਉਹ ਉਸਦੀ ਆਗਿਆ ਦਾ ਪਾਲਣ ਕਰਦੇ ਹਨ । ਇਸ ਪ੍ਰਕਾਰ ਦੀ ਪ੍ਰਣਾਲੀ ਦੇ ਲਈ ਦੋ ਪ੍ਰਕਾਰ ਦੇ ਉਪਕਰਣ ਵਰਤੇ ਜਾਂਦੇ ਹਨ ।

ਪੈਤਰਿਕ (Ansestral) ਸ਼ਾਸਨ ਵਿਚ ਇਸ ਉਪਕਰਣ ਵਿਚ ਵਿਅਕਤੀਗਤ ਪਾਲਣ ਕਰਨ ਵਾਲੇ ਹੁੰਦੇ ਹਨ ਜਿਵੇਂ ਕਿ ਘਰ ਦਾ ਅਧਿਕਾਰੀ, ਸੰਬੰਧੀ ਜਾਂ ਵਿਅਕਤੀਗਤ ਕ੍ਰਿਪਾ ਪਾਤਰ ਵਿਅਕਤੀ । ਇੱਕ ਸਾਮੰਤਵਾਦੀ ਸਮਾਜ ਵਿਚ ਇਸ ਉਪਕਰਣ ਦੇ ਅੰਤਰਗਤ ਵਿਅਕਤੀਗਤ ਰੂਪ ਨਾਲ ਭਗਤ ਮਿੱਤਰ ਹੁੰਦੇ ਹਨ ਜਿਵੇਂ ਕਿ ਅਧੀਨ ਜਗੀਰਦਾਰ ਜਾਂ ਕਰਦਾਤਾ ਸਰਦਾਰ | ਅਜਿਹੇ ਵਿਅਕਤੀਗਤ ਹੇਠਾਂ ਵਾਲੇ ਅਧਿਕਾਰੀ ਦੀ ਹੈਸੀਅਤ ਵਿਚ ਆਪਣੇ ਪ੍ਰਭੂ ਦੇ ਨਿਰੰਕੁਸ਼ ਆਦੇਸ਼ਾਂ ਜਾਂ ਪਰੰਪਰਾਗਤ ਆਦੇਸ਼ਾਂ ਦੇ ਅਧੀਨ ਹੁੰਦੇ ਹਨ ਤਾਂਕਿ ਉਨ੍ਹਾਂ ਦੀਆਂ ਕਿਰਿਆਵਾਂ ਦਾ ਖੇਤਰ ਜਾਂ ਆਦੇਸ਼ ਦੀ ਸ਼ਕਤੀ ਇੱਕ ਨਿਮਨ ਸਤਰ ਦੇ ਉਸ ਪ੍ਰਭੂ ਦੀ Mirror Image ਹੁੰਦੀ ਹੈ । ਇਸ ਤੋਂ ਉਲਟ ਇੱਕ ਸਾਮੰਤਵਾਦੀ ਸਮਾਜ ਵਿਚ ਪਦਾਧਿਕਾਰੀ ਵਿਅਕਤੀਗਤ ਰੂਪ ਨਾਲ ਨਿਰਭਰ ਨਹੀਂ ਹੁੰਦੇ ਹਨ ਬਲਕਿ ਸਮਾਜਿਕ ਰੂਪ ਨਾਲ ਪ੍ਰਮੁੱਖ ਮਿੱਤਰ ਹੁੰਦੇ ਹਨ ਜਿਨ੍ਹਾਂ ਨੇ ਸਵਾਮੀ ਭਗਤੀ ਦੀ ਕਸਮ ਖਾਧੀ ਹੁੰਦੀ ਹੈ ਅਤੇ Grant ਜਾਂ Contract ਦੇ ਅਧਾਰ ਉੱਤੇ ਜਿਨ੍ਹਾਂ ਦਾ ਸੁਤੰਤਰ ਖੇਤਰ ਹੁੰਦਾ ਹੈ ! ਸਾਮੰਤਵਾਦੀ ਤੇ ਪਿਤਰੁਨਾਮੀ ਸ਼ਾਸਨ ਦਾ ਭੇਦ ਅਤੇ ਦੋਨੋਂ ਪ੍ਰਣਾਲੀਆਂ ਵਿਚ ਪਰੰਪਰਾਗਤ ਅਤੇ ਨਿਰੰਕੁਸ਼ ਆਦੇਸ਼ਾਂ ਦੀ ਨਿਕਟਤਾ ਸਾਰੇ ਪ੍ਰਕਾਰ ਦੀ ਪਰੰਪਰਾਗਤ ਪ੍ਰਭੂਤਾ ਵਿਚ ਛਾਈ ਰਹਿੰਦੀ ਹੈ ।

ਇਸ ਪ੍ਰਕਾਰ ਦੀ ਸੱਤਾ ਇੱਕ ਵਿਅਕਤੀ ਨੂੰ ਵਿਧਾਨਿਕ ਨਿਯਮਾਂ ਦੇ ਅੰਤਰਗਤ ਇੱਕ ਪਦ ਉੱਤੇ ਬੈਠੇ ਹੋਣ ਦੇ ਕਾਰਨ ਨਹੀਂ ਬਲਕਿ ਪਰੰਪਰਾ ਦੇ ਦੁਆਰਾ ਮੰਨੇ ਹੋਏ ਪਦ ਤੇ ਬੈਠੇ ਹੋਣ ਦੇ ਕਾਰਨ ਪ੍ਰਾਪਤ ਹੁੰਦੀ ਹੈ । ਭਾਵੇਂ ਇਸ ਪਦ ਨੂੰ ਪਰੰਪਰਾਗਤ ਵਿਵਸਥਾ ਦੇ ਅਨੁਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਇਸ ਕਾਰਨ ਅਜਿਹੇ ਪਦ ਤੇ ਬੈਠੇ ਹੋਣ ਦੇ ਨਾਤੇ ਵਿਅਕਤੀ ਨੂੰ ਕੁੱਝ ਵਿਸ਼ੇਸ਼ ਸੱਤਾ ਮਿਲ ਜਾਂਦੀ ਹੈ । ਇਸ ਪ੍ਰਕਾਰ ਦੀ ਸੱਤਾ ਪਰੰਪਰਾਗਤ ਵਿਸ਼ਵਾਸਾਂ ਤੇ ਟਿਕੀ ਹੋਣ ਦੇ ਕਾਰਣ ਪਰੰਪਰਾਤਮਕ ਸੱਤਾ। ਕਹਿਲਾਉਂਦੀ ਹੈ । ਜਿਵੇਂ ਖੇਤੀ ਯੁੱਗ ਵਿਚ ਭਾਰਤੀ ਪਿੰਡਾਂ ਵਿਚ ਮਿਲਣ ਵਾਲੀ ਪੰਚਾਇਤ ਵਿਚ ਪੰਚਾਂ ਦੀ ਸੱਤਾ ਨੂੰ ਹੀ ਲੈ ਲਵੋ-ਇਨ੍ਹਾਂ ਪੰਚਾਂ ਦੀ ਸੱਤਾ ਵਿਧਾਨਿਕ ਨਿਯਮਾਂ ਦੇ ਅੰਤਰਗਤ ਨਹੀਂ ਆਉਂਦੀ ਸੀ, ਬਲਕਿ ਪਰੰਪਰਾਗਤ ਰੂਪ ਵਿਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਸੀ, ਇੱਥੇ ਤੱਕ ਕਿ ਪੰਚਾਂ ਦੀ ਸੱਤਾ ਦੀ ਤੁਲਨਾ ਰੱਬੀ ਸੱਤਾ ਦੀ ਤੁਲਨਾ ਨਾਲ ਕੀਤੀ ਜਾਂਦੀ ਸੀ ।

ਜਿਵੇਂ ਕਿ “ਪੰਚ ਪਰਮੇਸ਼ਵਰ ਦੀ ਧਾਰਨਾ ਵਿਚ ਦਿਖਦਾ ਸੀ । ਉਸੇ ਤਰ੍ਹਾਂ ਪਿੱਤਰਸਤਾਤਮਕ ਪਰਿਵਾਰ ਵਿਚ ਪਿਤਾ ਨੂੰ ਪਰਿਵਾਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿਚ ਜੋ ਅਧਿਕਾਰ ਤੇ ਸੱਤਾ ਪ੍ਰਾਪਤ ਹੁੰਦੀ ਹੈ, ਉਸਦਾ ਵੀ ਆਧਾਰ ਵਿਧਾਨਿਕ ਨਾ ਹੋ ਕੇ ਪਰੰਪਰਾ ਹੁੰਦਾ ਹੈ । ਪਿਤਾ ਦੀ ਆਗਿਆ ਦਾ ਪਾਲਣ ਅਸੀਂ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੋਈ ਵਿਧਾਨਿਕ ਸੱਤਾ ਪ੍ਰਾਪਤ ਹੁੰਦੀ ਹੈ ਬਲਕਿ ਇਸ ਲਈ ਕਰਦੇ ਹਾਂ ਕਿ ਪਰੰਪਰਾਗਤ ਰੂਪ ਵਿਚ ਅਜਿਹਾ ਹੁੰਦਾ ਰਿਹਾ ਹੈ । ਵਿਧਾਨਿਕ ਸੱਤਾ ਵਿਧਾਨਿਕ ਨਿਯਮਾਂ ਦੇ ਅਨੁਸਾਰ ਨਿਸ਼ਚਿਤ ਤੇ ਸੀਮਿਤ ਹੁੰਦੀ ਹੈ, ਕਿਉਂਕਿ ਵਿਧਾਨਿਕ ਨਿਯਮ ਨਿਸ਼ਚਿਤ ਅਤੇ ਸਪੱਸ਼ਟ ਰੂਪ ਨਾਲ ਪਰਿਭਾਸ਼ਿਤ ਹੁੰਦੇ ਹਨ ਪਰ ਪਰੰਪਰਾ ਜਾਂ ਸਮਾਜਿਕ ਨਿਯਮਾਂ ਵਿਚ ਇੰਨੀ ਸਪੱਸ਼ਟਤਾ ਤੇ ਨਿਸਚਿਤਤਾ ਨਹੀਂ ਹੁੰਦੀ ਹੈ । ਇਸ ਕਾਰਨ ਪਰੰਪਰਾਗਤ ਸੱਤਾ ਦੀ ਵਿਧਾਨਿਕ ਸੱਤਾ ਦੀ ਤਰ੍ਹਾਂ ਕੋਈ ਨਿਸਚਿਤ ਸੀਮਾ ਨਹੀਂ ਹੁੰਦੀ ਹੈ । ਉਦਾਹਰਨ ਦੇ ਲਈ ਕਿਸੇ ਅਧਿਕਾਰੀ ਦੀ ਸੱਤਾ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦੀ ਹੈ, ਦੇ ਬਾਰੇ ਕੁੱਝ ਹੱਦ ਤੱਕ ਨਿਸਚਿਤਤਾ ਨਾਲ ਕਿਹਾ ਜਾ ਸਕਦਾ ਹੈ ਪਰ ਉਸ ਵਿਅਕਤੀ ਦੀ ਘਰ ਵਿਚ ਪਤੀ ਤੇ ਪਿਤਾ ਦੇ ਰੂਪ ਵਿਚ ਸੱਤਾ ਦੀਆਂ ਕੀ ਸੀਮਾਵਾਂ ਹਨ, ਕਹਿਣਾ ਮੁਸ਼ਕਿਲ ਹੈ ।

3. ਕਰਿਸ਼ਮਈ ਸੱਤਾ (Charismatic Authority) – ਵਿਅਕਤੀਗਤ ਸੱਤਾ ਦਾ ਸਰੋਤ ਪਰੰਪਰਾ ਤੋਂ ਬਿਲਕੁਲ ਅਲੱਗ ਵੀ ਹੋ ਸਕਦਾ ਹੈ । ਆਦੇਸ਼ ਦੀ ਸ਼ਕਤੀ ਇੱਕ ਨੇਤਾ ਵੀ ਵਰਤ ਸਕਦਾ ਹੈ, ਭਾਵੇਂ ਉਹ ਇੱਕ ਪੈਗੰਬਰ ਹੋਵੇ, ਨਾਇਕ ਹੋਵੇ ਜਾਂ ਅਵਸਰਵਾਦੀ ਨੇਤਾ ਹੋਵੇ ਪਰ ਅਜਿਹਾ ਵਿਅਕਤੀ ਤਾਂ ਹੀ ਚਮਤਕਾਰੀ ਨੇਤਾ ਹੋ ਸਕਦਾ ਹੈ ਜਦ ਉਹ ਸਿੱਧ ਕਰ ਦੇਵੇ ਕਿ ਤਾਂਤਰਿਕ ਸ਼ਕਤੀਆਂ, ਦੈਵੀ ਸ਼ਕਤੀਆਂ, ਨਾਇਕਤਵ ਜਾਂ ਹੋਰ ਅਭੂਤਪੂਰਵ ਗੁਣਾਂ ਦੇ ਕਾਰਨ ਉਸਦੇ ਕੋਲ ਚਮਤਕਾਰ ਹੈ । ਜੋ ਵਿਅਕਤੀ ਇਸ ਪ੍ਰਕਾਰ ਦੇ ਨੇਤਾ ਦੀ ਆਗਿਆ ਮੰਨਦੇ ਹਨ ਉਹ ਚੇਲੇ ਹੁੰਦੇ ਹਨ ਜੋ ਨਿਯਤ ਨਿਯਮਾਂ ਜਾਂ ਪਰੰਪਰਾ ਤੋਂ ਪਵਿੱਤਰ ਪਦ ਦੇ ਮਾਣ ਦੀ ਥਾਂ ਤੇ ਉਸਦੇ ਅਭੂਤਪੂਰਵ ਗੁਣਾਂ ਵਿਚ ਇੱਕ ਚਮਤਕਾਰੀ ਨੇਤਾ ਦੇ ਅੰਤਰਗਤ ਪਦਾਧਿਕਾਰੀਆਂ ਨੂੰ ਉਨ੍ਹਾਂ ਦੇ ਚਮਤਕਾਰ ਤੇ ਵਿਅਕਤੀਗਤ ਨਿਰਭਰਤਾ ਦੇ ਆਧਾਰ ਤੇ ਵਿਸ਼ਵਾਸ ਕਰਦੇ ਹਨ । ਉਨ੍ਹਾਂ ਚੇਲੇ ਪਦਾਧਿਕਾਰੀਆਂ ਨੂੰ ਮੁਸ਼ਕਲ ਨਾਲ ਹੀ ਇੱਕ ਸੰਗਠਨ ਦੇ ਰੂਪ ਵਿਚ ਮੰਨਿਆ ਜਾ ਸਕਦਾ ਹੈ ਤੇ ਉਨ੍ਹਾਂ ਦੀਆਂ ਕਿਰਿਆਵਾਂ ਦਾ ਖੇਤਰ ਤੇ ਆਦੇਸ਼ ਦੀ ਸ਼ਕਤੀ ਦੈਵੀ ਸੰਦੇਸ਼, ਨਕਲ ਕਰਨ ਵਾਲੇ ਆਚਰਨ ਤੇ ਨਿਰਣੇ ਤੇ ਨਿਰਭਰ ਹੈ | ਪਦਾਧਿਕਾਰੀਆਂ ਦੀ ਚੋਣ ਇਨ੍ਹਾਂ ਵਿਚੋਂ ਕਿਸੇ ਇੱਕ ਦੇ ਆਧਾਰ ਤੇ ਹੋ ਸਕਦੀ ਹੈ ਪਰ ਇਨ੍ਹਾਂ ਵਿਚੋਂ ਕੋਈ ਵੀ ਪਦਾਧਿਕਾਰੀ ਨਾ ਨਿਯਮਾਂ ਨਾਲ ਬੰਨ੍ਹਿਆ ਹੋਇਆ ਹੈ ਅਤੇ ਨਾ ਪਰੰਪਰਾ ਨਾਲ ਬਲਕਿ ਸਿਰਫ਼ ਨੇਤਾ ਦੇ ਨਿਰਣੇ ਨਾਲ ਹੀ ਬੰਨਿਆ ਹੋਇਆ ਹੈ ।

ਇਸ ਪ੍ਰਕਾਰ ਇਹ ਸੱਤਾ ਨਾ ਤਾਂ ਵਿਧਾਨਿਕ ਨਿਯਮਾਂ ਤੇ ਅਤੇ ਨਾ ਹੀ ਪਰੰਪਰਾ ਤੇ ਬਲਕਿ ਕੁੱਝ ਕਰਿਸ਼ਮੇ ਜਾਂ ਚਮਤਕਾਰ ਉੱਤੇ ਆਧਾਰਿਤ ਹੁੰਦੀ ਹੈ । ਇਸ ਪ੍ਰਕਾਰ ਦੀ ਸ਼ਕਤੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਕੋਲ ਸੀਮਿਤ ਹੁੰਦੀ ਹੈ ਜਿਨ੍ਹਾਂ ਕੋਲ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੀ ਸੱਤਾ ਪ੍ਰਾਪਤ ਕਰਨ ਵਿਚ ਵਿਅਕਤੀ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਪੂਰੇ ਸਾਧਨਾਂ, ਕੋਸ਼ਿਸ਼ ਦੇ ਬਾਅਦ ਹੀ ਲੋਕਾਂ ਦੁਆਰਾ ਇਹ ਸੱਤਾ ਸਵੀਕਾਰ ਕੀਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਇੱਕ ਵਿਅਕਤੀ ਦੇ ਦੁਆਰਾ ਆਪਣੇ ਵਿਅਕਤਿੱਤਵ ਦਾ ਵਿਕਾਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਲੋਕ ਇਹ ਸਮਝਣ ਲੱਗ ਜਾਣ ਕਿ ਉਸਨੇ ਆਪਣੇ ਵਿਅਕਤਿੱਤਵ ਵਿਚ ਕੋਈ ਚਮਤਕਾਰੀ ਸ਼ਕਤੀ ਦਾ ਵਿਕਾਸ ਕਰ ਲਿਆ ਹੈ । ਇਸਦੇ ਬਲ ਤੇ ਵੀ ਉਹ ਹੋਰ ਲੋਕਾਂ ਨੂੰ ਆਪਣੇ ਸਾਹਮਣੇ ਝੁਕਾ ਲੈਂਦਾ ਹੈ ਤੇ ਵਿਅਕਤੀਆਂ ਦੁਆਰਾ ਸੱਤਾ ਸਵੀਕਾਰ ਕਰ ਲਈ ਜਾਂਦੀ ਹੈ ।

ਇਸ ਤਰ੍ਹਾਂ ਕਰਿਸ਼ਮਈ ਨੇਤਾ ਆਪਣੇ ਪ੍ਰਤੀ ਜਾਂ ਆਪਣੇ ਲਕਸ਼ ਜਾਂ ਆਦਰਸ਼ ਦੇ ਪ੍ਰਤੀ ਨਿਸ਼ਠਾ ਦੇ ਨਾਂ ਉੱਤੇ ਦੂਜਿਆਂ ਤੋਂ ਆਗਿਆ ਪਾਲਣ ਕਰਨ ਦੀ ਮੰਗ ਕਰਦਾ ਹੈ । ਜਾਦੂਗਰ, ਪੀਰ, ਪੈਗੰਬਰ, ਅਵਤਾਰ, ਧਾਰਮਿਕ ਨੇਤਾ, ਸੈਨਿਕ ਯੋਧਾ, ਕਿਸੇ ਦਲ ਦੇ ਨੇਤਾ ਇਸੇ ਪ੍ਰਕਾਰ ਦੇ ਸੱਤਾ ਸੰਪੰਨ ਵਿਅਕਤੀ ਹੁੰਦੇ ਹਨ । ਲੋਕ ਇਸ ਕਾਰਨ ਕਰਕੇ ਅਜਿਹੇ ਲੋਕਾਂ ਦੀ ਸੱਤਾ ਸਵੀਕਾਰ ਕਰ ਲੈਂਦੇ ਹਨ ਕਿ ਇਨ੍ਹਾਂ ਵਿਚ ਕੁੱਝ ਚਮਤਕਾਰੀ ਗੁਣ ਪਾਏ ਜਾਂਦੇ ਹਨ ਜੋ ਆਮ ਲੋਕਾਂ ਵਿਚ ਦੇਖਣ ਨੂੰ ਨਹੀਂ ਮਿਲਦੇ ਹਨ । ਇਸ ਲਈ ਹਰ ਵਿਅਕਤੀ ਦੇ ਦਿਲ ਵਿਚ ਇਨ੍ਹਾਂ ਵਿਸ਼ੇਸ਼ ਗੁਣਾਂ ਦੇ ਪ੍ਰਤੀ ਸ਼ਰਧਾ ਸੁਭਾਵਿਕ ਹੁੰਦੀ ਹੈ । ਇਨ੍ਹਾਂ ਗੁਣਾਂ ਨੂੰ ਬਹੁਤਾ ਕਰ ਕੇ ਦੈਵੀ ਗੁਣਾਂ ਦੇ ਸਮਾਨ ਜਾਂ ਉਨ੍ਹਾਂ ਦੇ ਅੰਸ਼ ਦੇ ਰੂਪ ਵਿਚ ਮੰਨਿਆ ਜਾਂਦਾ ਹੈ । ਇਸ ਕਾਰਨ ਇਸ ਪ੍ਰਕਾਰ ਦੀ ਸੱਤਾ ਨਾਲ ਸੰਪੰਨ ਵਿਅਕਤੀ ਦੀ ਆਗਿਆ ਲੋਕ ਸ਼ਰਧਾ ਤੇ ਭਗਤੀ ਦੇ ਨਾਲ ਕਰਦੇ ਹਨ । ਇਸ ਸੱਤਾ ਦੀ ਵੀ ਪਰੰਪਰਾਗਤ ਸੱਤਾ ਦੀ ਤਰ੍ਹਾਂ ਕੋਈ ਸੀਮਾ ਨਹੀਂ ਹੁੰਦੀ ਹੈ । ਇਸ ਸੱਤਾ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਹਾਲਾਤ ਦੇ ਅਨੁਸਾਰ ਇਹ ਸੱਤਾ ਵਿਧਾਨਿਕ ਜਾਂ ਪਰੰਪਰਾਗਤ ਸੱਤਾ ਵਿਚ ਬਦਲ ਜਾਂਦੀ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 4.
ਵੈਬਰ ਦੀ ਸਮਾਜਿਕ ਕ੍ਰਿਆ ਦੇ ਸਿਧਾਂਤ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਆਖਿਆ ਕਰੋ ।
ਉੱਤਰ-
ਸਮਾਜਿਕ ਕ੍ਰਿਆ ਸਿਧਾਂਤ ਦੇ ਸੰਸਥਾਪਕਾਂ ਵਿਚ ਮੈਕਸ ਵੈਬਰ ਦਾ ਨਾਂ ਬਹੁਤ ਪ੍ਰਸਿੱਧ ਹੈ । ਵੈਬਰ ਨੇ ਸਮਾਜਿਕ ਕ੍ਰਿਆ ਸਿਧਾਂਤ ਦੀ ਬਹੁਤ ਖੁੱਲ੍ਹੀ ਤੇ ਵਿਗਿਆਨਿਕ ਵਿਆਖਿਆ ਪੇਸ਼ ਕੀਤੀ ਹੈ । ਮੈਕਸ ਵੈਬਰ ਸਮਾਜਿਕ ਕ੍ਰਿਆ ਦੇ ਸਿਧਾਂਤ ਦੁਆਰਾ ਹੀ ਸਮਾਜ-ਸ਼ਾਸਤਰ ਦੀ ਵਿਗਿਆਨਿਕ ਪ੍ਰਕਿਰਤੀ ਨੂੰ ਸਪੱਸ਼ਟ ਕਰਦਾ ਹੈ । ਅਨੇਕਾਂ ਸਮਾਜ ਸ਼ਾਸਤਰੀਆਂ ਰੇਮੰਡ ਐਰਨ, ਇਰਵਿੰਗ ਜੇਟਲਿਨ, ਬੋਗਾਰਡਸ ਤੇ ਰੈਕਸ ਆਦਿ ਨੇ ਵੀ ਵੈਬਰ ਦੀ ਸਮਾਲੋਚਨਾ ਦਾ ਕੰਮ ਉਸਦੇ ਇਸੇ ਸਮਾਜਿਕ ਕਿਆ ਸਿਧਾਂਤ ਤੋਂ ਸ਼ੁਰੂ ਕੀਤਾ ਹੈ ।

ਇਸ ਤੋਂ ਪਹਿਲਾਂ ਕਿ ਅਸੀਂ ਵੈਬਰ ਦੇ ਸਮਾਜਿਕ ਕ੍ਰਿਆ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਇਹ ਜਾਣ ਲਈਏ ਕਿ ਕ੍ਰਿਆ ਤੇ ਵਿਵਹਾਰ ਵਿਚ ਕੋਈ ਤਕਨੀਕੀ ਅੰਤਰ ਨਹੀਂ ਮੰਨਣਾ ਚਾਹੀਦਾ | ਸਮਾਜ ਦੇ ਮੈਂਬਰਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਸੰਬੰਧਾਂ ਦੇ ਨਿਰਮਾਣ ਲਈ ਅੰਤਰ-ਛਿਆ ਕਰਨ । ਇਨ੍ਹਾਂ ਅੰਤਰ-ਕ੍ਰਿਆਵਾਂ ਦੇ ਆਧਾਰ ਤੇ ਹੀ ਸਮਾਜਿਕ ਸੰਬੰਧਾਂ ਦਾ ਜਨਮ ਹੁੰਦਾ ਹੈ ਤੇ ਵਿਅਕਤੀ ਦਾ ਜੀਵਨ ਇਨ੍ਹਾਂ ਸੰਬੰਧਾਂ ਨਾਲ ਬੰਨ੍ਹਿਆ ਹੁੰਦਾ ਹੈ । ਵਿਅਕਤੀ ਦੀ ਹਰ ਪ੍ਰਕਾਰ ਦੀ ਕ੍ਰਿਆ ਪਿੱਛੇ ਕੋਈ ਨਾ ਕੋਈ ਨਿਸ਼ਾਨਾ ਜ਼ਰੂਰ ਹੁੰਦਾ ਹੈ । ਇਸੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਉਸਨੂੰ ਕ੍ਰਿਆ ਕਰਨੀ ਪੈਂਦੀ ਹੈ । ਸਮਾਜ ਸ਼ਾਸਤਰੀ ਰੂਪ ਵਿਚ ਸਾਰੀਆਂ ਕਿਰਿਆਵਾਂ ਸਮਾਜਿਕ ਕਿਰਿਆਵਾਂ ਦੇ ਘੇਰੇ ਵਿਚ ਨਹੀਂ ਆਉਦੀਆਂ ਬਲਕਿ ਉਹੀ ਕ੍ਰਿਆਵਾਂ ਸਮਾਜਿਕ ਕ੍ਰਿਆਵਾਂ ਕਹੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਰਤਾ ਅਰਥਾਤ ਕਿਰਿਆ ਕਰਨ ਵਾਲਾ ਕੋਈ ਨਾ ਕੋਈ ਅਰਥ ਦਿੰਦਾ ਹੈ । ਵਿਅਕਤੀਆਂ ਦੀ ਇਹ ਕਿਰਿਆ ਬਾਹਰੀ, ਅੰਦਰਲੀ, ਮਾਨਸਿਕ ਅਤੇ ਭੌਤਿਕ ਵੀ ਹੋ ਸਕਦੀ ਹੈ, ਨਾਲ ਹੀ ਕਾਲ ਜਾਂ ਸਮੇਂ ਦੀ ਨਜ਼ਰ ਤੋਂ ਕ੍ਰਿਆ ਦਾ ਸੰਬੰਧ ਵਰਤਮਾਨ, ਭਵਿੱਖ ਤੇ ਭੂਤ ਤਿੰਨਾਂ ਵਿਚੋਂ ਕਿਸੇ ਨਾਲ ਵੀ ਹੋ ਸਕਦਾ ਹੈ ਅਰਥਾਤ ਇਸ ਦਾ ਸੰਬੰਧ ਕਿਸੇ ਇੱਕ ਕਾਲ ਨਾਲ ਵੀ ਹੋ ਸਕਦਾ ਹੈ ।

ਸਮਾਜਿਕ ਕ੍ਰਿਆ ਦੇ ਸਿਧਾਂਤ ਨੂੰ ਪੇਸ਼ ਕਰਨ ਦਾ ਸਿਹਰਾ ਸਭ ਤੋਂ ਪਹਿਲਾ ‘ਅਲਫਰੇਡ ਮਾਰਸ਼ਲ’ ਨੂੰ ਹੈ । ਮਾਰਸ਼ਲ ਨੇ ਉਪਯੋਗਤਾਵਾਦੀ ਧਾਰਨਾ ਦੀ ਵਿਵੇਚਨਾ ਕਰ ਕੇ ‘ਗਤੀਵਿਧੀ’ ਦੀ ਧਾਰਨਾ ਨੂੰ ਵਿਕਸਿਤ ਕੀਤਾ । ਗਤੀਵਿਧੀ ਨੂੰ ਮਾਰਸ਼ਲ ਨੇ ਮੱਲ ਦੀ ਇਕ ਵਿਸ਼ੇਸ਼ ਸ਼ੇਣੀ ਮੰਨਿਆਂ । ਮਾਰਸ਼ਲ ਤੋਂ ਬਾਅਦ ‘ਵਿਲਫਰੈਡੋ ਰੈਟੋ’ ਨੇ ਵਿਸ਼ੇਸ਼ ਚਾਲਕਾਂ ਤੇ ‘ਭਰਾਂਤ ਤਰਕਾਂ ਦੀ ਧਾਰਨਾ ਨੂੰ ਵਿਕਸਿਤ ਕੀਤਾ । ਇਸੇ ਸ਼੍ਰੇਣੀ ਵਿਚ ਦੁਰਖੀਮ ਨੇ ‘ਸਮਾਜਿਕ ਤੱਥ’ ਨੂੰ ਪੇਸ਼ ਕੀਤਾ ।

ਆਧੁਨਿਕ ਕਾਲ ਵਿਚ ਸਮਾਜਿਕ ਕ੍ਰਿਆ ਧਾਰਨਾ ਦੇ ਪ੍ਰਮੁੱਖ ਪਰਵਰਤਕ ‘ਮੈਕਸ ਵੈਬਰ’ ਸਨ ਜਿਨ੍ਹਾਂ ਨੇ ‘ਅਰਥ ਪੂਰਨ ਸਮਾਜਿਕ ਕ੍ਰਿਆ’ ਦੇ ਸਿਧਾਂਤ ਨੂੰ ਸਾਹਮਣੇ ਰੱਖਿਆ । ਇਸੇ ਤਰ੍ਹਾਂ ਵੇਲਿਨ, ਕਾਮਨਸ, ਮੈਕਾਈਵਰ, ਕਾਰਲ ਮੈਨਹਾਈਮ, ਜੇਨਨਕੀ, ਪਾਰਸਨਸ ਤੇ ਮਰਟਨ ਦੇ ਨਾਮ ਬਹੁਤ ਮਹੱਤਵਪੂਰਨ ਹਨ | ਅਸੀਂ ਇਸੇ ਸ਼੍ਰੇਣੀ ਵਿਚ ਵਿਲਿਅਮ ਵਾਈਟ, ਡੇਵਿਡ ਰਾਈਜਮੇਨ ਤੇ ਸੀ. ਰਾਈਟ ਮਿਲਸ ਨੂੰ ਵੀ ਰੱਖ ਸਕਦੇ ਹਾਂ ਹੈ ।

ਮੈਕਸ ਵੈਬਰ ਨੇ ਆਪਣੀ ‘ਸਮਾਜਿਕ ਆ’ ਦੀ ਧਾਰਨਾ ਨੂੰ ਆਪਣੀ ਕਿਤਾਬ The Theory of Social and Economic Organization ਵਿਚ ਪੇਸ਼ ਕੀਤਾ ਹੈ ।

ਮੈਕਸ ਵੈਬਰ ਦੇ ਅਨੁਸਾਰ ਸਮਾਜਿਕ ਕ੍ਰਿਆ ਵਿਅਕਤਿਕ ਕ੍ਰਿਆ ਤੋਂ ਅਲੱਗ ਹੈ । ਵੈਬਰ ਨੇ ਇਸ ਨੂੰ ਪਰਿਭਾਸ਼ਿਤ ਕਰਦੇ ਹੋਏ ਲਿਖਿਆ ਹੈ, “ਕਿਸੇ ਵੀ ਕ੍ਰਿਆ ਨੂੰ ਅਸੀਂ ਤਾਂ ਹੀ ਸਮਾਜਿਕ ਕ੍ਰਿਆ ਮੰਨ ਸਕਦੇ ਹਾਂ ਜਦ ਉਸ ਕ੍ਰਿਆ ਨੂੰ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਲਾਏ ਗਏ Subjective ਅਰਥ ਦੇ ਅਨੁਸਾਰ ਉਸ ਕ੍ਰਿਆ ਵਿਚ ਦੂਜੇ ਵਿਅਕਤੀਆਂ ਦੇ ਮਨ ਦੇ ਭਾਵਾਂ ਤੇ ਕ੍ਰਿਆਵਾਂ ਦਾ ਇਕੱਠ ਹੋਵੇ ਤੇ ਉਸੀ ਦੇ ਅਨੁਸਾਰ ਗਤੀਵਿਧੀ ਨਿਰਧਾਰਿਤ ਹੋਵੇ ।”

ਮੈਕਸ ਵੈਬਰ ਨੇ ਆਪਣੀ ਸਮਾਜਿਕ ਕ੍ਰਿਆ ਦੀ ਧਾਰਨਾ ਨੂੰ ਸਮਝਣ ਦੇ ਲਈ ਇਸ ਨੂੰ ਚਾਰ ਭਾਗਾਂ ਵਿਚ ਵੰਡ ਕੇ ਸਮਝਾਇਆ ਹੈ । ਵੈਬਰ ਦੇ ਅਨੁਸਾਰ ਕ੍ਰਿਆਵਾਂ ਦਾ ਇਹ ਵਰਗੀਕਰਨ ਵਸਤਾਂ ਦੇ ਨਾਲ ਸੰਬੰਧ ਉੱਤੇ ਅਧਾਰਿਤ ਹੈ । ਪਾਰਸਨਸ ਨੇ ਇਸ ਨੂੰ ਅਭਿਮੁੱਖਤਾ ਦਾ ਰੂਪ ਮੰਨਿਆ ਹੈ । ਰਥ ਅਤੇ ਮਿਲਸ ਇਸ ਨੂੰ ਪ੍ਰੇਰਣਾ ਦੀ ਦਿਸ਼ਾ ਕਹਿੰਦੇ ਹਨ ।

ਵੈਬਰ ਦੇ ਕਿਰਿਆ ਦੇ ਵਰਗੀਕਰਨ ਨੂੰ ਸਮਝਣ ਤੋਂ ਪਹਿਲਾਂ ਅਸੀਂ ਸਮਾਜਿਕ ਕ੍ਰਿਆ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਸਮਝ ਲਈਏ । ਵੈਬਰ ਦੇ ਅਨੁਸਾਰ ਕਿਸੇ ਕ੍ਰਿਆ ਨੂੰ ਸਮਾਜਿਕ ਕ੍ਰਿਆ ਮੰਨਣ ਤੋਂ ਪਹਿਲਾਂ ਸਾਨੂੰ ਚਾਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਮੈਕਸ ਵੈਬਰ ਦਾ ਮੰਨਣਾ ਹੈ ਕਿ ਸਮਾਜਿਕ ਕ੍ਰਿਆ ਦੁਜੇ ਜਾਂ ਹੋਰ ਵਿਅਕਤੀਆਂ ਦੇ ਭੂਤ, ਵਰਤਮਾਨ ਜਾਂ ਹੋਣ ਵਾਲੇ ਵਿਵਹਾਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ । ਜੇ ਅਸੀਂ ਆਪਣੇ ਪਿਛਲੇ ਕਿਸੇ ਕੰਮ ਦੇ ਉੱਤਰ ਵਿਚ ਕੋਈ ਕਿਰਿਆ ਕਰਦੇ ਹਾਂ ਤਾਂ ਇਹ ਭੂਤਕਾਲੀਨ ਕਿਰਿਆ ਹੋਵੇਗੀ, ਵਰਤਮਾਨ ਸਮੇਂ ਵਿਚ ਕੋਈ ਕਿਰਿਆ ਕਰ ਰਹੇ ਹਾਂ ਜਾਂ ਵਰਤਮਾਨ ਕਿਰਿਆ ਤੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਕਿਰਿਆ ਕਰਦੇ ਹਾਂ ਤਾਂ ਭਵਿੱਖਤ ਕਿਰਿਆ ਹੋਵੇਗੀ ।
  • ਵੈਬਰ ਦਾ ਕਹਿਣਾ ਹੈ ਕਿ ਹਰ ਪ੍ਰਕਾਰ ਦੀ ਬਾਹਰੀ ਕਿਰਿਆ ਸਮਾਜਿਕ ਕਿਰਿਆ ਨਹੀਂ ਹੋ ਸਕਦੀ । ਬਾਹਰੀ ਕਿਰਿਆ ਗੈਰ-ਸਮਾਜਿਕ ਹੈ ਜੋ ਪੂਰੀ ਤਰ੍ਹਾਂ ਜੜ੍ਹ ਅਤੇ ਬੇਜਾਨਦਾਰ ਵਸਤਾਂ ਦੁਆਰਾ ਪ੍ਰਭਾਵਿਤ ਤੇ ਉਸਦੀ ਪ੍ਰਕ੍ਰਿਆ ਸਰੂਪ ਕੀਤੀ ਜਾ ਰਹੀ ਹੈ ।
  • ਮਨੁੱਖਾਂ ਦੇ ਕੁੱਝ ਸੰਪਰਕ ਉਸੀ ਸੀਮਾ ਤਕ ਸਮਾਜਿਕ ਕਿਰਿਆ ਵਿਚ ਆਉਂਦੇ ਹਨ, ਜਿੱਥੇ ਤਕ ਉਹ ਦੂਜਿਆਂ ਦੇ ਵਿਵਹਾਰ ਨਾਲੇ ਅਰਥਪੂਰਨ ਢੰਗ ਨਾਲ ਸੰਬੰਧਿਤ ਤੇ ਪ੍ਰਭਾਵਿਤ ਹੁੰਦੇ ਹਨ । ਹਰ ਪ੍ਰਕਾਰ ਦੇ ਸੰਪਰਕ ਸਮਾਜਿਕ ਨਹੀਂ ਕਹੇ ਜਾ ਸਕਦੇ ।
  • ਸਮਾਜਿਕ ਕ੍ਰਿਆ ਨਾ ਤਾਂ ਅਨੇਕਾਂ ਵਿਅਕਤੀਆਂ ਦੁਆਰਾ ਕੀਤੀ ਜਾਣ ਵਾਲੀ ਇੱਕੋ ਜਿਹੀ ਕ੍ਰਿਆ ਨੂੰ ਕਿਹਾ ਜਾਂਦਾ ਹੈ ਤੇ ਨਾ ਹੀ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਜੋ ਕਿ ਸਿਰਫ਼ ਦੂਜੇ ਵਿਅਕਤੀਆਂ ਦੁਆਰਾ ਪ੍ਰਭਾਵਿਤ ਹੁੰਦੀ ਹੋਵੇ ।

ਉਦਾਹਰਨ ਲਈ ਮੀਂਹ ਹੋਣ ਨਾਲ ਸੜਕ ਉੱਤੇ ਅਨੇਕਾਂ ਵਿਅਕਤੀਆਂ ਦੁਆਰਾ ਛੱਤਰੀ ਖੋਲ੍ਹ ਲੈਣ ਦੀ ਕਿਰਿਆ ਸਮਾਜਿਕ ਕ੍ਰਿਆ ਨਹੀਂ ਹੈ ਕਿਉਂਕਿ ਹਰ ਵਿਅਕਤੀ ਦੀ ਕ੍ਰਿਆ ਦਾ ਦੂਜੇ ਜਾਂ ਹੋਰ ਵਿਅਕਤੀਆਂ ਨਾਲ ਕੋਈ ਸੰਬੰਧ ਨਹੀਂ ਹੈ । ਵੈਬਰ ਕਹਿੰਦੇ ਹਨ ਕਿ ਦੂਜੇ ਦੀ ਕ੍ਰਿਆ ਦੀ ਨਕਲ ਕਰਨਾ ਸਮਾਜਿਕ ਕ੍ਰਿਆ ਨਹੀਂ ਹੈ, ਜਦ ਤਕ ਕਿ ਉਹ ਹੋਰ ਵਿਅਕਤੀ ਜਿਸਦੀ ਕਿ ਨਕਲ ਕੀਤੀ ਜਾ ਰਹੀ ਹੈ, ਦੀ ਕ੍ਰਿਆ ਨਾਲ ਅਰਥਪੂਰਨ ਸੰਬੰਧ ਨਾ ਰੱਖਦਾ ਹੋਵੇ ਜਾਂ ਉਸਦੀ ਕ੍ਰਿਆ ਦੁਆਰਾ ਅਰਥਪੂਰਨ ਰੂਪ ਨਾਲ ਪ੍ਰਭਾਵਿਤ ਨਾ ਹੁੰਦਾ ਹੋਵੇ ।

ਵੈਬਰ ਨੇ ਇਹ ਵੀ ਦੱਸਿਆ ਕਿ ਸਮਾਜਿਕ ਸੰਬੰਧ ਵਿਚ ਪਾਰਸਪਿਕ ਰੂਪ ਨਾਲ ਨਿਰਦੇਸ਼ਿਤ ਦਲ ਦਾ Subjective ਅਰਥ ਇਕ ਸਮਾਨ ਹੀ ਹੋਵੇ ।

“ਸਮਾਜਿਕ ਕ੍ਰਿਆ ਨੂੰ ਅਭਿਮੁੱਖਤਾ ਦੀ ਪ੍ਰਕ੍ਰਿਤੀ ਦੇ ਆਧਾਰ ਤੇ ਦੁਬਾਰਾ ਵਿਵੇਕ ਅਭਿਮੁੱਖ, ਅਵਿਵੇਕ ਅਭਿਮੁੱਖ, ਸਹਾਨਭੂਤੀ ਅਭਿਮੁੱਖ ਅਤੇ ਆਪਸੀ ਅਭਿਮੁੱਖ ਕਿਰਿਆ ਦੇ ਰੂਪ ਵਿਚ ਰੱਖਿਆ ਜਾ ਸਕਦਾ ਹੈ । ਮਨੁੱਖ ਦੇ ਗਿਆਨ ਤੇ ਹੀ ਕੁੱਝ ਵਿਵਹਾਰ ਅਧਾਰਿਤ ਹੁੰਦੇ ਹਨ ਤੇ ਇਹ ਗਿਆਨ ਹੀ ਸਾਧਨ ਤੇ ਟੀਚੇ ਦਾ ਆਧਾਰ ਹੁੰਦਾ ਹੈ ਪਰ ਨਾਲ ਹੀ ਕੁੱਝ ਅਜਿਹੇ ਵਿਵਹਾਰ ਵੀ ਹੁੰਦੇ ਹਨ ਜਿਸ ਵਿਚ ਗਿਆਨ ਨੂੰ ਪ੍ਰਧਾਨਤਾ ਨਾ ਦੇ ਕੇ ਸਮਾਜਿਕ ਮੁੱਲਾਂ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਨੂੰ ਵਿਵੇਕਪੂਰਨ ਮੰਨਿਆ ਜਾਂਦਾ ਹੈ । ਕੁੱਝ ਵਿਵਹਾਰ ਉਸ ਸ਼੍ਰੇਣੀ ਵਿਚ ਆਉਂਦੇ ਹਨ ਜਿੱਥੇ ਆਪਣੇਪਨ ਤੇ ਹਮਦਰਦੀ ਨੂੰ ਮਨੁੱਖ ਦੁਆਰਾ ਮਹੱਤਵ ਦਿੱਤਾ ਜਾਂਦਾ ਹੈ । ਭਾਵੇਂ ਉਹ ਵਿਵਹਾਰ ਅਵਿਵੇਕਪੂਰਨ ਹੋਵੇ ਤੇ ਕੁੱਝ ਵਿਵਹਾਰ ਵਿਵੇਕਪੂਰਨ ਇਸ ਲਈ ਵੀ ਹੋ ਜਾਂਦੇ ਹਨ ਕਿਉਂਕਿ ਮਨੁੱਖ ਪਰੰਪਰਾ ਨੂੰ ਮਹੱਤਵ ਦੇ ਬੈਠਦਾ ਹੈ । ਮਨੁੱਖ ਸੰਬੰਧੀ ਤੱਤ ਪ੍ਰਤੱਖਵਾਦੀ ਪਰਿਪੇਕਸ਼ ਤੋਂ ਵਿਵੇਕਪੂਰਨ ਕਿਰਿਆ ਦੇ ਅੰਤਰਗਤ ਪਰਿਭਾਸ਼ਿਤ ਕੀਤੇ ਜਾਂਦੇ ਹਨ ।

ਇਸ ਸਥਿਤੀ ਵਿਚ ਪੈਰੇਟੋ ਤੇ ਵੈਬਰ ਦੇ ਇੱਕ-ਦੂਜੇ ਦੇ ਵਿਚਾਰਾਂ ਵਿਚ ਭਿੰਨਤਾ ਆ ਜਾਂਦੀ ਹੈ । ਅਵਿਵੇਕਪੂਰਨ ਕਿਰਿਆ, ਵਿਵੇਕਪੂਰਨ ਕਿਰਿਆ ਤੋਂ ਠੀਕ ਅਲੱਗ ਕਿਰਿਆ ਹੈ । ਆਪਸੀ ਕਿਰਿਆ ਅਜਿਹੀ ਕਿਰਿਆ ਹੈ ਜਿਸ ਵਿਚ ਪਰੰਪਰਾਗਤ ਤੱਤ ਪ੍ਰਧਾਨਤਾ ਰੱਖਦੇ ਹਨ, ਔਸਤ ਸ਼੍ਰੇਣੀ ਵਿਚ ਸੰਵੇਗਾਤਮਕ ਜਾਂ ਹਮਦਰਦੀ ਅਭਿਮੁੱਖ ਕਿਰਿਆ ਨੂੰ ਲੈਂਦੇ ਹਾਂ । ਮਨੁੱਖੀ ਕਿਰਿਆਵਾਂ ਦੀ ਅਭਿਮੁੱਖਤਾ, ਪ੍ਰਚਲਨ, ਰੂਚੀ ਅਤੇ ਸਹੀ ਆਗਿਆ ਨਾਲ ਵੀ ਹੋ ਸਕਦੀ ਹੈ । ਵਿਦਵਾਨਾਂ ਦਾ ਕਹਿਣਾ ਹੈ ਕਿ ਬਰ ਦੀ ਕਿਆ ਦੇ ਸਿਧਾਂਤ ਨੂੰ ਆਪਣੀ ਇੱਛਾ ਉੱਤੇ ਅਧਾਰਿਤ ਕਿਰਿਆ ਦੇ ਸਿਧਾਂਤ ਨਾਲ ਕੁੱਝ ਹੱਦ ਤਕ ਜਾਣਿਆ ਜਾ ਸਕਦ ਹੈ | ਪਾਰਸੰਸ ਦੇ ਕਿਰਿਆ ਦੇ ਸਿਧਾਂਤ ਉੱਪਰ ਵੈਬਰ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ । ਵਿਵੇਕ ਦੀ ਧਾਰਨਾ ਨੂੰ ਵੈਬਰ ਨੇ ਛੇ ਪ੍ਰਕਾਰ ਨਾਲ ਪ੍ਰਯੋਗ ਵਿਚ ਲਿਆ ਹੈ ।

ਮੈਕਸ ਵੈਬਰ ਨੇ ਜਿਸ ਕਿਰਿਆ ਦੇ ਸਿਧਾਂਤ ਨੂੰ ਦਿੱਤਾ ਹੈ ਉਹ ਮਾਰਕਸ ਦੇ ਸਿਧਾਂਤ ਤੋਂ ਅਲੱਗ ਹੈ । ਸਾਧਨ ਯੁਕਤ ਵਿਵੇਕ ਨੂੰ ਵੈਬਰ ਨੇ ਆਪਣੇ ਵਿਚਾਰਾਂ ਵਿਚ ਪ੍ਰਮੁੱਖ ਸਥਾਨ ਦਿੱਤਾ ਹੈ । ਕਰਤਾ ਵਲੋਂ ਨਿਸ਼ਾਨੇ ਦੀ ਪ੍ਰਾਪਤੀ ਦੇ ਮੁੱਲ ਤੇ ਨਿਸ਼ਾਨਾ ਦੋਨਾਂ ਦਾ ਮੁਲਾਂਕਣ ਇਸ ਪ੍ਰਕਾਰ ਦੇ ਵਿਵਹਾਰ ਵਿਚ ਕੀਤਾ ਜਾਂਦਾ ਹੈ । ਕਰਤਾ ਵਲੋਂ ਇਕ ਨਿਸ਼ਾਨੇ ਦੀ ਪ੍ਰਾਪਤੀ ਤੋਂ ਦੂਜੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਾਧਨ ਦੇ ਬਾਰੇ ਵਿਚ ਕਲਪਨਾ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਦੀ ਭਾਵਨਾ ਵੈਬਰ ਦੇ ਵਿਚਾਰਾਂ ਵਿਚ ਸੀ । ਵਿਵੇਕ ਸ਼ਬਦ ਦਾ ਪ੍ਰਯੋਗ ਵੈਬਰ ਨੇ ਵਿਵਹਾਰ ਤੇ ਵਿਸ਼ਵਾਸ ਦੋਨਾਂ ਲਈ ਕੀਤਾ ਹੈ ਮਤਲਬ ਵਿਵੇਕਪੂਰਨ ਵਿਵਹਾਰ ਉਹੀ ਹੈ ਜਿਸ ਵਿਚ ਕਰਤਾ ਦੇ ਦੁਆਰਾ ਵਿਵੇਕ ਨੂੰ ਸਥਾਨ ਦਿੱਤਾ ਜਾਂਦਾ ਹੈ ਤੇ ਉਸੀ ਦੇ ਅਨੁਰੂਪ ਵਿਸ਼ਵਾਸ ਦੇ ਸਤਰ ਤੇ ਵੀ ਵਿਵੇਕ ਨੂੰ ਮਹੱਤਵ ਦਿੱਤਾ ਗਿਆ ਹੈ । ਸਮਾਜਿਕ ਵਿਵਹਾਰ ਦੇ ਰੂਪ ਵਿਚ ਅਨੇਕਾਂ ਵਿਦਵਾਨਾਂ ਨੇ ਉੱਪਰ ਲਿਖੀਆਂ ਵਿਵੇਚਨਾਵਾਂ ਤੋਂ ਨਤੀਜਾ ਕੱਢਿਆ ਕਿ ਜਿਸ ਵਿਚ ਸੰਵੇਗਾਤਮਕ ਅਤੇ ਹਮਦਰਦੀ ਦੇ ਤੱਤ ਮੌਜੂਦ ਹੁੰਦੇ ਹਨ ਅਜਿਹੇ ਵਿਵਹਾਰਾਂ ਨੂੰ ਵਿਵੇਕਪੂਰਨ ਵਿਵਹਾਰ ਕਿਹਾ ਗਿਆ ਹੈ ।

ਵਿਵੇਕ ਵੈਬਰ ਲਈ ਇਕ ਆਦਰਸ਼ ਰਿਹਾ ਹੈ | ਆਪਸੀ ਸਮਾਜਿਕ ਰਚਨਾ ਦੇ ਟੁੱਟਣ ਦਾ ਇਕ ਮੁੱਖ ਕਾਰਨ ਹੈ ਵਧਦਾ ਹੋਇਆ ਵਿਵੇਕੀਕਰਨ । ਵਿਸ਼ੇਸ਼ ਤੌਰ ਤੇ ਅਸੀਂ ਵਿਵੇਕੀਕਰਨ ਦੀ ਵਧਦੀ ਹੋਈ ਮਾਤਰਾ ਨੂੰ ਬਜ਼ਾਰ ਸੰਬੰਧਾਂ ਵਿਚ ਦੇਖ ਸਕਦੇ ਹਾਂ ।

ਸਮਾਜਿਕ ਕਿਰਿਆ ਦੇ ਪ੍ਰਕਾਰ (Types of Social Action)

Types – ਸਮਾਜਿਕ ਵਿਵਹਾਰ ਦੀ ਪੂਰੀ ਵਿਆਖਿਆ ਪੇਸ਼ ਕਰਦੇ ਹੋਏ ਵੈਬਰ ਨੇ ਚਾਰ ਤਰ੍ਹਾਂ ਦੇ ਸਮਾਜਿਕ ਕਿਰਿਆ ਦੀ ਵਿਆਖਿਆ ਦੀ ਗੱਲ ਦੱਸੀ ਹੈ-

1. ਤਾਰਕਿਕ ਉਦੇਸ਼ ਪੂਰਨ ਵਿਵਹਾਰ (Zweckrational) – ਵੈਬਰ ਦੱਸਦਾ ਹੈ ਕਿ ਤਾਰਕਿਕ ਉਦੇਸ਼ ਪੂਰਨ ਸਮਾਜਿਕ ਵਿਵਹਾਰ ਤੋਂ ਮਤਲਬ ਅਜਿਹੇ ਸਮਾਜਿਕ ਵਿਵਹਾਰ ਤੋਂ ਹੁੰਦਾ ਹੈ ਜੋ ਉਪਯੋਗਿਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਨੇਕਾਂ ਉਦੇਸ਼ਾਂ ਦੀ ਵੱਧ ਤੋਂ ਵੱਧ ਪ੍ਰਾਪਤੀ ਦੇ ਲਈ ਤਾਰਕਿਕ ਰੂਪ ਨਾਲ ਨਿਰਦੇਸ਼ਿਤ ਹੋਵੇ । ਇਸ ਵਿਚ ਸਾਧਨਾਂ ਦੀ ਚੋਣ ਵਿਚ ਸਿਰਫ਼ ਉਨ੍ਹਾਂ ਦੀ ਵਿਸ਼ੇਸ਼ ਤਰ੍ਹਾਂ ਦੀ ਕਾਰਜਕੁਸ਼ਲਤਾ ਦੇ ਵੱਲ ਹੀ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਮੁੱਲ ਤੇ ਵੀ ਧਿਆਨ ਦਿੱਤਾ ਜਾਂਦਾ ਹੈ । ਟੀਚੇ ਤੇ ਸਾਧਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਤੇ ਉਸੇ ਦੇ ਆਧਾਰ ਤੇ ਕਿਰਿਆ ਸੰਪਾਦਿਤ ਹੁੰਦੀ ਹੈ ।

2. ਮੁੱਲਾਤਮਕ ਵਿਵਹਾਰ (Wertrational) – ਮੁੱਲਾਤਮਕ ਵਿਵਹਾਰ ਦੇ ਵਿਚ ਕਿਸੇ ਵਿਸ਼ੇਸ਼ ਤੇ ਸੱਪਸ਼ਟ ਮੁੱਲ ਨੂੰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਉਪਲੱਬਧ ਸਾਧਨ ਦੁਆਰਾ ਸਥਾਨ ਦਿੱਤਾ ਜਾਂਦਾ ਹੈ ਤੇ ਦੂਜੇ ਮੁੱਲਾਂ ਦੀ ਕੀਮਤ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ । ਇਸ ਵਿਚ ਤਾਰਕਿਕ ਆਧਾਰ ਨਹੀਂ ਹੋ ਸਕਦਾ ਬਲਕਿ ਨੈਤਿਕ, ਧਾਰਮਿਕ ਜਾਂ ਸੁੰਦਰਤਾ ਦੇ ਆਧਾਰ ਤੇ ਹੀ ਮੰਨ ਲਈ ਜਾਂਦੀ ਹੈ । ਨੈਤਿਕ ਤੇ ਧਾਰਮਿਕ ਮਾਨਤਾਵਾਂ ਨੂੰ ਬਣਾਈ ਰੱਖਣ ਲਈ ਮੁੱਲਾਤਮਕ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਕਿਰਿਆਵਾਂ ਦੇ ਮੰਨਣ ਵਿਚ ਕਿਸੇ ਪ੍ਰਕਾਰ ਦੇ ਤਰਕ ਦੀ ਸਹਾਇਤਾ ਨਹੀਂ ਲਈ ਜਾਂਦੀ ਹੈ । ਬੱਸ ਇਸੇ ਤਰ੍ਹਾਂ ਹੀ ਮੰਨ ਲਈਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੇ ਕਰਨ ਵਿਚ ਸਮਾਜਿਕ ਮਾਣ ਵੀ ਵੱਧਦਾ ਹੈ ਤੇ ਆਤਮਿਕ ਸੰਤੋਸ਼ ਵੀ ਮਿਲਦਾ ਹੈ ।

3. ਸੰਵੇਦਾਤਮਕ ਵਿਵਹਾਰ (Affectual behaviour) – ਅਜਿਹੀਆਂ ਕਿਰਿਆਵਾਂ ਮਨੁੱਖੀ ਭਾਵਨਾਵਾਂ, ਸੰਵੇਗਾਂ ਅਤੇ ਸਥਾਈ ਭਾਵਾਂ ਦੇ ਕਾਰਨ ਹੁੰਦੀਆਂ ਹਨ । ਸਮਾਜ ਵਿਚ ਰਹਿੰਦੇ ਹੋਏ ਸਾਨੂੰ ਪ੍ਰੇਮ, ਨਫ਼ਰਤ, ਗੁੱਸਾ ਆਦਿ ਭਾਵਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸ ਦੇ ਕਾਰਨ ਹੀ ਸਮਾਜ ਵਿਚ ਸ਼ਾਂਤੀ ਜਾਂ ਅਸ਼ਾਂਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਦੇ ਕਰਨ ਵਿਚ ਪਰੰਪਰਾ ਤੇ ਤਰਕ ਦਾ ਥੋੜ੍ਹਾ ਜਿਹਾ ਵੀ ਸਹਾਰਾ ਨਹੀਂ ਲਿਆ ਜਾਂਦਾ ।

4. ਪਰੰਪਰਾਗਤ ਵਿਵਹਾਰ (Traditional behaviour) – ਪਰੰਪਰਾਗਤ ਕਿਰਿਆਵਾਂ ਪਹਿਲਾਂ ਤੋਂ ਨਿਸ਼ਚਿਤ ਪ੍ਰਤੀਮਾਨਾਂ ਦੇ ਆਧਾਰ ਉੱਤੇ ਕੀਤੀਆਂ ਜਾਂਦੀਆਂ ਹਨ । ਸਮਾਜਿਕ ਜੀਵਨ ਨੂੰ ਸਰਲ ਤੇ ਸ਼ਾਂਤੀ ਵਾਲਾ ਰੱਖਣ ਲਈ ਪਰੰਪਰਾਗਤ ਕਿਰਿਆਵਾਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ । ਸੰਭਵ ਹੈ ਕਦੀ ਉਹ ਸਥਿਤੀ ਪੈਦਾ ਹੋ ਜਾਵੇ ਕਿ ਇਨ੍ਹਾਂ ਕਿਰਿਆਵਾਂ ਦੁਆਰਾ ਸਮਾਜ ਵਿਚ ਸੰਘਰਸ਼ ਪੈਦਾ ਹੋ ਜਾਵੇ ਪਰ ਵੈਸੇ ਇਨ੍ਹਾਂ ਕਿਰਿਆਵਾਂ ਵਿਚ ਤਰਕ, ਕਾਰਜਕੁਸ਼ਲਤਾ ਤੇ ਕਿਸੇ ਹੋਰ ਪ੍ਰਭਾਵ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ । ਸਮਾਜ ਦੀਆਂ ਪ੍ਰਥਾਵਾਂ ਹੀ ਇਨ੍ਹਾਂ ਕਿਰਿਆਵਾਂ ਨੂੰ ਸੰਚਾਲਿਤ ਤੇ ਨਿਯੰਤਰਿਤ ਕਰਦੀਆਂ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 5.
ਸਮਾਜਿਕ ਤੱਥ ਕੀ ਹਨ ? ਵਿਸਤਾਰ ਨਾਲ ਵਿਆਖਿਆ ਕਰੋ ।
ਉੱਤਰ-
ਦੁਰਖੀਮ ਨੇ ਵਿਸ਼ੇ ਸੰਮੱਗਰੀ ਅਤੇ ਅਧਿਐਨ ਪੱਧਤੀ ਦੋਨਾਂ ਹੀ ਨਜ਼ਰਾਂ ਤੋਂ ਸਮਾਜ-ਸ਼ਾਸਤਰ ਨੂੰ ਇੱਕ ਸੁਤੰਤਰ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੁਰਖੀਮ ਨੇ ਸਮਾਜ ਸ਼ਾਸਤਰ ਦੀ ਵਿਸ਼ੇ ਸਮੱਗਰੀ ਦੇ ਰੂਪ ਵਿੱਚ ਸਮਾਜਿਕ ਤੱਥਾਂ ਨੂੰ ਪੇਸ਼ ਕੀਤਾ ਹੈ । ਦੁਰਖੀਮ ਦਾ ਸਪੱਸ਼ਟ ਮੰਨਣਾ ਹੈ ਕਿ ਸਮਾਜ ਸ਼ਾਸਤਰ ਸਾਰੀਆਂ ਮਨੁੱਖੀ ਗਤੀਵਿਧੀਆਂ ਦਾ ਅਧਿਐਨ ਨਹੀਂ ਕਰਦਾ ਬਲਕਿ ਆਪਣੇ ਆਪ ਨੂੰ ਸਿਰਫ਼ ਸਮਾਜਿਕ ਤੱਥਾਂ ਦੇ ਅਧਿਐਨ ਤੱਕ ਹੀ ਸੀਮਿਤ ਰੱਖਦਾ ਹੈ ।

ਦੁਰਖੀਮ ਨੇ ਆਪਣੇ ਇਸ ਅਧਿਆਇ ਵਿੱਚ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਕਿਹੜੇ ਤੱਥਾਂ ਨੂੰ ਸਮਾਜਿਕ ਤੱਥ ਕਿਹਾ ਜਾਵੇਗਾ ? ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਤੇ ਉਨ੍ਹਾਂ ਦਾ ਅਧਿਐਨ ਕਿਸ ਤਰ੍ਹਾਂ ਕੀਤਾ ਜਾਵੇ ?

ਸਮਾਜਿਕ ਤੱਥਾਂ ਦੇ ਅਰਥ ਸਪੱਸ਼ਟ ਕਰਦੇ ਹੋਏ ਦੁਰਖੀਮ ਕਹਿੰਦੇ ਹਨ ਕਿ ਸਮਾਜਿਕ ਤੱਥਾਂ ਬਾਰੇ ਅਨੇਕ ਸ਼ੰਕਾਲੂ ਵਿਚਾਰ ਪ੍ਰਚਲਿਤ ਹਨ ਤੇ ਇਹੀ ਕਾਰਨ ਹੈ ਕਿ ਮਨੋਵਿਗਿਆਨ, ਪ੍ਰਾਣੀ ਸ਼ਾਸਤਰ (Biology) ਤੇ ਸਮਾਜ ਸ਼ਾਸਤਰ ਦੇ ਵਿਸ਼ੇ ਵਸਤੂ ਦੇ ਸੰਬੰਧ ਵਿੱਚ ਬਹੁਤ ਭਰਮ ਵੀ ਪੈਦਾ ਹੋ ਜਾਂਦੇ ਹਨ । ਆਪ ਦੁਰਖੀਮ ਨੇ ਲਿਖਿਆ ਹੈ, “ਸਮਾਜਿਕ ਤੱਥਾਂ ਦੀ ਪੱਦਤੀ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਤੱਤਾਂ ਨੂੰ ਆਮ ਤੌਰ ਉੱਤੇ ਸਮਾਜਿਕ` ਕਿਹਾ ਜਾਂਦਾ ਹੈ । ਇਹ ਸੂਚਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ‘ਸਮਾਜਿਕ’ ਸ਼ਬਦ ਦਾ ਪ੍ਰਯੋਗ ਜ਼ਿਆਦਾ ਅਨਿਸਚਿਤ ਰੂਪ ਵਿੱਚ ਹੁੰਦਾ ਹੈ । ਵਰਤਮਾਨ ਵਿੱਚ ਇਸ ਸ਼ਬਦ ਦਾ ਪ੍ਰਯੋਗ ਸਮਾਜ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦੇ ਲਈ ਕੀਤਾ ਜਾਂਦਾ ਹੈ । ਚਾਹੇ ਉਸਦੀ ਸਮਾਜਿਕ ਰੁਚੀ ਕਿੰਨੀ ਹੀ ਘੱਟ ਕਿਉਂ ਨਾ ਹੋਵੇ ਪਰ ਅਜਿਹੀ ਕੋਈ ਵੀ ਮਨੁੱਖੀ ਘਟਨਾ ਨਹੀਂ ਹੈ ਜਿਸਨੂੰ ਸਮਾਜਿਕ ਨਾ ਕਿਹਾ ਜਾ ਸਕੇ । ਹਰ ਆਦਮੀ ਸੌਂਦਾ ਹੈ, ਖਾਂਦਾ ਹੈ, ਪੀਂਦਾ ਹੈ ਤੇ ਵਿਚਾਰ ਕਰਦਾ ਹੈ ਤੇ ਇਹ ਸਮਾਜ ਦੇ ਹਿੱਤ ਵਿਚ ਹੁੰਦਾ ਹੈ ਕਿ ਇਹ ਸਾਰੇ ਕੰਮ ਇੱਕ ਵਿਵਸਥਿਤ ਢੰਗ ਨਾਲ ਕੀਤਾ ਜਾਵੇ । ਜੇ ਇਨ੍ਹਾਂ ਸਾਰਿਆਂ ਨੂੰ ਸਮਾਜਿਕ ਤੱਥ ਮੰਨ ਲਿਆ ਜਾਵੇ ਤਾਂ ਫਿਰ ਸਮਾਜ ਸ਼ਾਸਤਰ ਦੀ ਅਲੱਗ ਰੂਪ ਨਾਲ ਕੋਈ ਆਪਣੀ ਵਿਸ਼ਾ-ਵਸਤੂ ਨਹੀਂ ਹੋਵੇਗੀ ਤੇ ਇਸਦੇ ਵਿੱਚ ਤੇ ਜੀਵ ਵਿਗਿਆਨ ਤੇ ਮਨੋ ਵਿਗਿਆਨ ਵਿੱਚ ਭਰਮ ਪੈਦਾ ਹੋ ਜਾਵੇਗਾ ।

ਸਮਾਜਿਕ ਤੱਥ ਦੇ ਅਰਥ ਦੀ ਵਿਵੇਚਨਾ ਕਰਦੇ ਹੋਏ ਦੁਰਖੀਮ ਨੇ ਸਭ ਤੋਂ ਪਹਿਲਾਂ ਇਹ ਨਿਰਣਾ ਦਿੱਤਾ ਕਿ, ਸਮਾਜਿਕ ਤੱਥਾਂ ਨੂੰ ਵਸਤੁਆਂ ਦੇ ਸਮਾਨ ਸਮਝਿਆ ਜਾਣਾ ਚਾਹੀਦਾ ਹੈ । ਭਾਵੇਂ ਦੁਰਖੀਮ ਨੇ ਵਸਤੂ’ ਸ਼ਬਦ ਦਾ ਅਸਲੀ ਅਰਥ ਕਿਤੇ ਵੀ ਸਪੱਸ਼ਟ ਨਹੀਂ ਕੀਤਾ ਹੈ । ਦੁਰਖੀਮ ਨੇ “ਵਸਤੁ ਸ਼ਬਦ ਨੂੰ ਚਾਰ ਅਲੱਗ-ਅਲੱਗ ਅਰਥਾਂ ਵਿੱਚ ਵਰਤਿਆ ਹੈ, ਉਹ ਹਨ-

  1. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ, ਜਿਸ ਵਿਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ, ਜਿਸਨੂੰ ਬਾਹਰੀ ਰੂਪ ਨਾਲ ਦੇਖਿਆ ਜਾ ਸਕਦਾ ਹੈ ।
  2. ਸਮਾਜਿਕ ਤੱਥ ਇੱਕ ਅਜਿਹੀ ਵਸਤੁ ਹੈ ਜਿਸਨੂੰ ਸਿਰਫ਼ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ ।
  3. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ ਜਿਸਦੀ ਹੋਂਦ ਮਨੁੱਖਾਂ ਉੱਪਰ ਬਿਲਕੁਲ ਨਿਰਭਰ ਨਹੀਂ ਹੈ ।
  4. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ ਜਿਸਨੂੰ ਸਿਰਫ਼ ਬਾਹਰੀ ਤੌਰ ਤੇ ਦੇਖ ਕੇ ਹੀ ਜਾਣਿਆ ਜਾ ਸਕਦਾ ਹੈ । ਪਰ ਉਕਿ ਸਮਾਜਿਕ ਤੱਥ ‘ਵਸਤੁ’ ਸਮਾਨ ਹੈ ਅੰਤ ਇਹ ਕੋਈ ਸਥਿਰ ਧਾਰਨਾਵਾਂ ਨਹੀਂ ਹਨ, ਬਲਕਿ ਇੱਕ ਗਤੀਸ਼ੀਲ ਧਾਰਨਾ ਦੇ ਰੂਪ ਵਿੱਚ ਸਮਝੇ ਜਾਣੇ ਚਾਹੀਦੇ ਹਨ ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਪ੍ਰਕਾਰ ਦੇ ਸਮਾਜ ਵਿਚ ਕੁੱਝ ਅਜਿਹੇ ਤੱਥ ਹੁੰਦੇ ਹਨ, ਜੋ ਭੌਤਿਕ, ਪਾਣੀ ਸ਼ਾਸਤਰੀ ਤੇ ਮਨੋਵਿਗਿਆਨਿਕ ਤੱਥਾਂ ਤੋਂ ਅਲੱਗ ਹੁੰਦੇ ਹਨ । ਦੁਰਖੀਮ ਇਸ ਪ੍ਰਕਾਰ ਦੇ ਤੱਥਾਂ ਨੂੰ ਸਮਾਜਿਕ ਤੱਥ ਮੰਨਦਾ ਹੈ । ਦੁਰਖੀਮ ਨੇ ਸਮਾਜਿਕ ਤੱਥਾਂ ਦੀਆਂ ਕੁੱਝ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ਇੱਕ ਥਾਂ ਉੱਤੇ ਦੁਰਖੀਮ ਲਿਖਦੇ ਹਨ, “ਸਮਾਜਿਕ ਤੱਥ ਕੰਮ ਕਰਨ, ਸੋਚਣ ਅਤੇ ਅਨੁਭਵ ਕਰਨ ਦੇ ਉਹ ਤਰੀਕੇ ਹਨ, ਜਿਸ ਵਿੱਚ ਵਿਅਕਤੀਗਤ ਚੇਤਨਾ ਤੋਂ ਬਾਹਰ ਵੀ ਹੋਂਦ ਨੂੰ ਬਣਾਏ ਰੱਖਣ ਦੀ ਖ਼ਾਸ ਵਿਸ਼ੇਸ਼ਤਾ ਹੁੰਦੀ ਹੈ ।”

ਇਕ ਹੋਰ ਥਾਂ ਤੇ ਦੁਰਖੀਮ ਨੇ ਲਿਖਿਆ ਹੈ, “ਸਮਾਜਿਕ ਤੱਥਾਂ ਵਿੱਚ ਕੰਮ ਕਰਨ, ਸੋਚਣ, ਅਨੁਭਵ ਕਰਨ ਦੇ ਤਰੀਕੇ ਸ਼ਾਮਲ ਹਨ ਜੋ ਵਿਅਕਤੀ ਦੇ ਲਈ ਬਾਹਰੀ ਹੁੰਦੇ ਹਨ ਅਤੇ ਜੋ ਆਪਣੀ ਦਬਾ ਸ਼ਕਤੀ ਦੇ ਮਾਧਿਅਮ ਨਾਲ ਵਿਅਕਤੀ ਨੂੰ ਨਿਯੰਤਰਿਤ ਕਰਦੇ ਹਨ ।”

ਆਪਣੀ ਕਿਤਾਬ ਦੇ ਪਹਿਲੇ ਅਧਿਆਇ ਦੀਆਂ ਆਖ਼ਰੀ ਲਾਈਨਾਂ ਵਿਚ ਇਸਦੀ ਵਿਸਤਾਰ ਨਾਲ ਪਰਿਭਾਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ, “ਇੱਕ ਸਮਾਜਿਕ ਤੱਥ ਕਿਆ ਕਰਨ ਦਾ ਹਰ ਸਥਾਈ-ਅਸਥਾਈ ਤਰੀਕਾ ਹੈ, ਜੋ ਆਦਮੀ ਉੱਤੇ ਬਾਹਰੀ ਦਬਾਅ ਪਾਉਣ ਵਿੱਚ ਸਮਰੱਥ ਹੁੰਦਾ ਹੈ ਜਾਂ ਦੁਬਾਰਾ ਕ੍ਰਿਆ ਕਰਨ ਦਾ ਹਰ ਤਰੀਕਾ ਹੈ ਜੋ ਕਿਸੇ ਸਮਾਜ ਵਿਚ ਆਮ ਰੂਪ ਵਿਚ ਪਾਇਆ ਜਾਂਦਾ ਹੈ ਪਰ ਨਾਲ ਹੀ ਨਾਲ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਅਲੱਗ ਹੋਂਦ ਰੱਖਦਾ ਹੈ ।”

ਦੁਰਖੀਮ ਦੀਆਂ ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ, “ਕਿਰਿਆ ਕਰਨ ਦੇ ਤਰੀਕੇ’’ ਸਮਾਜਿਕ ਤੱਥ ਹਨ ਕਿਰਿਆ ਕਰਨ ਦੇ ਤਰੀਕਿਆਂ ਵਿੱਚ ਮਨੁੱਖੀ ਵਿਵਹਾਰ ਦੇ ਸਾਰੇ ਪੱਖ ਸ਼ਾਮਲ ਹਨ ਜੋ ਉਸਦੇ ਵਿਚਾਰ, ਅਨੁਭਵ, ਕਿਰਿਆ ਨਾਲ ਸੰਬੰਧ ਰੱਖਦੇ ਹਨ । ਇਹ ਸਮਾਜਿਕ ਅਸਲੀਅਤਾਂ ਦੇ ਅੰਗ ਹਨ | ਅਜਿਹੀ ਸਮਾਜਿਕ ਘਟਨਾ ਸਥਾਈ ਵੀ ਹੋ ਸਕਦੀ ਹੈ ਤੇ ਅਸਥਾਈ ਵੀ । ਉਦਾਹਰਨ ਲਈ ਕਿਸੇ ਸਮਾਜ ਵਿੱਚ ਆਤਮ-ਹੱਤਿਆਵਾਂ ਦੀ, ਵਿਆਹਾਂ ਦੀ, ਮਰੇ ਆਦਮੀਆਂ ਦੀ ਸੰਖਿਆਂ ਵਿਚ ਥੋੜਾ ਬਹੁਤ ਫਰਕ ਹੁੰਦਾ ਹੈ ਅਰਥਾਤ ਇਨ੍ਹਾਂ ਦੀ ਵਾਰਸ਼ਿਕ ਦਰ ਆਮ ਤੌਰ ਤੇ ਸਥਿਰ ਰਹਿੰਦੀ ਹੈ । ਅੰਤ ਇਨ੍ਹਾਂ ਨੂੰ ਸਮਾਜਿਕ ਤੱਥ ਕਿਹਾ ਜਾ ਸਕਦਾ ਹੈ । ਇਸ ਤਰ੍ਹਾਂ ‘ਰੱਬ` ਨੂੰ ਸਮਾਜਿਕ ਤੱਥ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹ ਵਾਸਤਵਿਕ ਨਿਰੀਖਣ ਤੋਂ ਪਰੇ ਹੈ ।

ਇਸ ਤਰ੍ਹਾਂ ਮਨ ਹੀ ਮਨ ਸੋਚਿਆ ਗਿਆ ਕੋਈ ਵਿਚਾਰ ਵੀ ਸਮਾਜਿਕ ਤੱਥ ਦੀ ਸ਼੍ਰੇਣੀ ਵਿੱਚ ਨਹੀਂ ਆਵੇਗਾ ਕਿਉਂਕਿ ਉਸਦਾ ਸਾਫ਼ ਰੂਪ ਸਪੱਸ਼ਟ ਨਹੀਂ ਹੈ ਪਰ ਕਿਸੇ ਵਿਦਵਾਨ ਦੁਆਰਾ ਦਿੱਤਾ ਕੋਈ ਵੀ ਸਿਧਾਂਤ ਜਾਂ ਨਿਯਮ ਜਾਂ ਰੱਬ ਸੰਬੰਧੀ ਪੂਜਾ, ਪ੍ਰਾਰਥਨਾ ਜਾਂ ਅਰਾਧਨਾ, ਜਿਸ ਵਿਚ ਟੋਟਮਵਾਦ ਵੀ ਸ਼ਾਮਲ ਹੈ, ਨੂੰ ਸਮਾਜਿਕ ਤੱਥ ਮੰਨਿਆ ਜਾਵੇਗਾ ਕਿਉਂਕਿ ਉਸਦਾ ਸਾਫ਼ ਨਿਰੀਖਣ ਸੰਭਵ ਹੈ । ਭਾਸ਼ਾ, ਲੋਕ-ਕਥਾਵਾਂ, ਧਾਰਮਿਕ ਵਿਸ਼ਵਾਸ, ਕਿਰਿਆਵਾਂ, ਵਪਾਰ ਦੇ ਨਿਯਮ, ਨੈਤਿਕ ਨਿਯਮ ਆਦਿ ਸਮਾਜਿਕ ਤੱਥਾਂ ਦੀਆਂ ਅਨੁਪਮ ਉਦਾਹਰਣਾਂ ਹਨ ਕਿਉਂਕਿ ਇਨ੍ਹਾਂ ਸਾਰਿਆਂ ਦਾ ਨਿਰੀਖਣਪਰੀਖਣ ਸੰਭਵ ਹੈ, ਤੇ ਇਹ ਵਿਅਕਤੀ ਨਾਲ ਜੁੜੇ ਹੁੰਦੇ ਹਨ ਤੇ ਵਿਅਕਤੀ ਉੱਪਰ ਦਬਾਅ ਪਾਉਣ ਦੀ ਤਾਕਤ ਰੱਖਦੇ ਹਨ ।

ਇਸ ਤਰ੍ਹਾਂ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਵਿਵੇਚਨਾ ਨੂੰ ਬਿਲਕੁਲ ਸਪੱਸ਼ਟ ਰੂਪ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉੱਪਰਲੇ ਵਰਣਨ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਵਿਵੇਚਨਾ ਦੋ ਪ੍ਰਮੁੱਖ ਯਥਾਰਥਕ ਮਾਪਦੰਡਾਂ ਦੇ ਮਾਧਿਅਮ ਨਾਲ ਪੇਸ਼ ਕੀਤੀ ਹੈ । ਉਹ ਮਾਪਦੰਡ ਹਨ-

  1. ਉਹ ਵਿਗਿਆਨਿਕ ਦੇ ਦਿਮਾਗ ਦੇ ਵਿਚਾਰ ਤੋਂ ਬਾਹਰ ਹੋਣੇ ਚਾਹੀਦੇ ਹਨ ਅਤੇ
  2. ਉਸਦਾ ਵਿਗਿਆਨਿਕ ਉੱਪਰ ਜ਼ਰੂਰੀ ਜਾਂ ਮਜ਼ਬੂਰੀ ਦਾ ਪ੍ਰਭਾਵ ਹੋਣਾ ਚਾਹੀਦਾ ਹੈ ।

ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ (Characteristics of Social Facts)

ਦੁਰਖੀਮ ਦੀ ਉੱਪਰਲੀ ਵਿਵੇਚਨਾ ਦੇ ਆਧਾਰ ਉੱਤੇ ਅਸੀਂ ਦੇਖਦੇ ਹਾਂ ਕਿ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਧਾਰਨਾ ਨੂੰ ਸਮਝਾਉਣ ਲਈ ਦੋ ਸ਼ਬਦਾਂ ‘ਬਾਹਰੀਪਨ (Exteriority) ਤੇ ‘ਮਜਬੂਰੀ’ (Constraint) ਦਾ ਸਹਾਰਾ ਲਿਆ ਹੈ । ਇਨ੍ਹਾਂ ਦੋਨਾਂ ਨੂੰ ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ-

1. ਬਾਹਰੀਪਨ (Exteriority) – ਸਮਾਜਿਕ ਤੱਥ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦਾ ਬਾਹਰੀਪਨ ਹੈ । ਬਾਹਰੀਪਨ ਦਾ ਅਰਥ ਹੈ ਸਮਾਜਿਕ ਤੱਥਾਂ ਦਾ ਨਿਰਮਾਣ ਤਾਂ ਸਮਾਜ ਦੇ ਮੈਂਬਰਾਂ ਵਲੋਂ ਹੀ ਹੁੰਦਾ ਹੈ ਪਰ ਸਮਾਜਿਕ ਤੱਥ ਇੱਕ ਵਾਰ ਵਿਕਸਿਤ ਹੋਣ ਤੋਂ ਬਾਅਦ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਰਹਿੰਦੇ ਅਤੇ ਉਹ ਇਸ ਅਰਥ ਵਿੱਚ ਇਸਨੂੰ ਇੱਕ ਸੁਤੰਤਰ ਅਸਲੀਅਤ ਦੇ ਰੂਪ ਵਿੱਚ ਅਨੁਭਵ ਕੀਤਾ ਜਾਂਦਾ ਹੈ ਅਰਥਾਤ ਵਿਗਿਆਨਿਕ ਦਾ ਉਸ ਨਾਲ ਕੋਈ ਅੰਦਰਲਾ ਸੰਬੰਧ ਨਹੀਂ ਹੁੰਦਾ ਤੇ ਨਾ ਹੀ ਸਮਾਜਿਕ ਤੱਥਾਂ ਦਾ ਵਿਅਕਤੀ ਵਿਸ਼ੇਸ਼ ਤੇ ਕੋਈ ਪ੍ਰਭਾਵ ਪੈਂਦਾ ਹੈ ।

ਸਮਾਜਿਕ ਤੱਥਾਂ ਦੇ ਬਾਹਰੀਪਨ ਨੂੰ ਸਪੱਸ਼ਟ ਕਰਨ ਦੇ ਲਈ ਦੁਰਖੀਮ ਨੇ ਇਸ ਨੂੰ ਵਿਅਕਤੀਗਤ ਚੇਤਨਾ ਤੇ ਸਮੂਹਿਕ ਚੇਤਨਾ ਦੇ ਅੰਤਰ ਜਾਂ ਭੇਦ ਦੇ ਅਧਾਰ ਉੱਤੇ ਸਪੱਸ਼ਟ ਕੀਤਾ ਹੈ । ਦੁਰਖੀਮ ਦੇ ਅਨੁਸਾਰ ਜੇ ਅਸੀਂ ਵਿਅਕਤੀਗਤ ਚੇਤਨਾ ਦੇ ਸਰੂਪ ਤੇ ਸੰਗਠਨ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਵਿਅਕਤੀਗਤ ਚੇਤਨਾਵਾਂ ਦਾ ਮੂਲ ਆਧਾਰ ਜਜ਼ਬਾਤ ਹਨ । ਸੰਵੇਦਨਾਵਾਂ ਅਲੱਗ-ਅਲੱਗ ਸੈਲਾਂ ਦੀਆਂ ਅੰਤਰ-ਛਿਆਵਾਂ ਦਾ ਪ੍ਰਤੀਫਲ ਹੈ ਪਰ ਅਲੱਗ ਸੈਲਾਂ ਦੁਆਰਾ ਪੈਦਾ ਹੋਣ ਵਾਲੀਆਂ ਸੰਵੇਦਨਾਵਾਂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਜੋ ਸੰਗਠਨ ਜਾਂ ਉਤਪੱਤੀ ਤੋਂ ਪਹਿਲਾਂ ਸੋਲਾਂ ਸੈਲ ਵਿੱਚੋਂ ਕਿਸੇ ਵਿੱਚ ਵੀ ਮੌਜੂਦ ਨਹੀਂ ਸੀ । ਇਕੱਠੇ ਹੋਣ ਨਾਲ ਇੱਕ ਨਵੀਂ ਵਸਤੂ ਦਾ ਜਨਮ ਹੁੰਦਾ ਹੈ । ਇਸ ਸਿਧਾਂਤ ਨੂੰ ਦੁਰਖੀਮ Synthesis and Suigeneris ਕਹਿੰਦੇ ਹਨ ਅਰਥਾਤ ਪ੍ਰਸਾਰ ਤੇ ਸੰਯੋਗ ਦੀ ਕਿਰਿਆ ਦੁਆਰਾ ਤੱਤ ਦਾ ਰੂਪ ਹੀ ਬਦਲ ਜਾਂਦਾ ਹੈ । ਦੁਰਖੀਮ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਵਿਅਕਤੀਗਤ ਵਿਚਾਰਾਂ ਦਾ ਮੂਲ ਆਧਾਰ ਸਨਾਯੂਮੰਡਲ ਦੇ ਅਲੱਗ ਕੋਸ਼ ਹਨ, ਉਸ ਤਰ੍ਹਾਂ ਸਮਾਜਿਕ ਵਿਚਾਰਾਂ ਦਾ ਮੂਲ ਆਧਾਰ ਸਮਾਜ ਦੇ ਮੈਂਬਰ ਹੁੰਦੇ ਹਨ । ਸਮੁਹਿਕ ਚੇਤਨਾ ਦਾ ਵਿਕਾਸ ਵਿਅਕਤੀਗਤ ਚੇਤਨਾ ਵਿੱਚ ਮਿਲਣ ਅਤੇ ਸੰਗਠਨ ਦੇ ਵਿਕਾਸ ਨਾਲ ਹੁੰਦਾ ਹੈ । ਇਸੇ ਤਰ੍ਹਾਂ ਦੁਰਖੀਮ ਦੇ ਸ਼ਬਦਾਂ ਵਿੱਚ, “ਇਹ ਵਿਅਕਤੀਗਤ ਚੇਤਨਾ ਤੋਂ ਬਾਹਰ ਰਹਿਣ ਵਾਲੇ ਵਿਸ਼ੇਸ਼ ਤੱਤਾਂ ਨੂੰ ਪੇਸ਼ ਕਰਦੇ ਹਨ ।”

2. ਵਿਵਸ਼ਤਾ (Constraint) – ਸਮਾਜਿਕ ਤੱਥਾ ਦੀ ਦੂਜੀ ਮੁੱਖ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦੀ ਵਿਵਸ਼ਤਾ ਹੈ । ਦੂਜੇ ਸ਼ਬਦਾਂ ਵਿੱਚ ਵਿਅਕਤੀ ਉੱਪਰ ਸਮਾਜਿਕ ਤੱਥਾਂ ਦਾ ਇੱਕ ਦਬਾਅ ਜਾਂ ਵਿਵਸ਼ਤਾ ਦਾ ਪ੍ਰਭਾਵ ਪੈਂਦਾ ਹੈ । ਅਸਲ ਵਿਚ ਸਮਾਜਿਕ ਤੱਥਾਂ ਦਾ ਨਿਰਮਾਣ ਇੱਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਦੁਆਰਾ ਨਹੀਂ ਹੁੰਦਾ, ਬਲਕਿ ਅਨੇਕਾਂ ਵਿਅਕਤੀਆਂ ਦੁਆਰਾ ਹੁੰਦਾ ਹੈ । ਅੰਤ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਕਿਸੇ ਵਿਅਕਤੀ ਉੱਪਰ ਇਨ੍ਹਾਂ ਦੀ ਵਿਵਸ਼ਤਾ ਕਾਰਨ ਪ੍ਰਭਾਵ ਪੈਂਦਾ ਹੈ ।

ਦੁਰਖੀਮ ਦਾ ਮੰਨਣਾ ਹੈ ਕਿ ਸਮਾਜਿਕ ਤੱਤ ਸਿਰਫ਼ ਵਿਅਕਤੀ ਦੇ ਵਿਵਹਾਰ ਨੂੰ ਨਹੀਂ ਬਲਕਿ ਉਸਦੇ ਸੋਚਣ, ਵਿਚਾਰਨ ਆਦਿ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰਦੇ ਹਨ । ਦੁਰਖੀਮ ਦੱਸਦੇ ਹਨ ਕਿ ਅਸੀਂ ਸਮਾਜਿਕ ਤੱਥਾਂ ਦੀ ਇਹ ਵਿਸ਼ੇਸ਼ਤਾ ਇਸ ਰੂਪ ਵਿਚ ਦੇਖ ਸਕਦੇ ਹਾਂ ਕਿ ਇਹ ਸਮਾਜਿਕ ਤੱਥ ਆਦਮੀ ਦੀ ਅਭਿਰੁਚੀ ਦੇ ਅਨੁਰੂਪ ਨਹੀਂ ਬਲਕਿ ਵਿਅਕਤੀ ਦਾ ਵਿਵਹਾਰ ਉਨ੍ਹਾਂ ਦੇ ਅਨੁਰੂਪ ਹੁੰਦਾ ਹੈ ।

ਦਰਖੀ ਸਮਾਜਿਕ ਤੱਥਾਂ ਦੀ ਇਸ ਵਿਸ਼ੇਸ਼ਤਾ ਦੀ ਵਿਵੇਚਨਾ ਵਿੱਚ ਅਨੇਕ ਉਦਾਹਰਨ ਪੇਸ਼ ਕਰਦੇ ਹਨ । ਆਪਦੇ ਅਨੁਸਾਰ ਸਮਾਜ ਵਿੱਚ ਪ੍ਰਚਲਿਤ ਅਨੇਕ ਸਮਾਜਿਕ ਤੱਥ ਜਿਵੇਂ ਨੈਤਿਕ ਨਿਯਮ, ਧਾਰਮਿਕ ਵਿਸ਼ਵਾਸ, ਵਿੱਤੀ ਵਿਵਸਥਾਵਾਂ ਆਦਿ ਸਾਰੇ ਮਨੁੱਖ ਦੇ ਵਿਵਹਾਰ ਤੇ ਤਰੀਕਿਆਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ । ਆਪ ਦੁਰਖੀਮ ਲਿਖਦੇ ਹਨ ਕਿ, “ਭਾਵੇਂ ਇਹ ਦਬਾਅ ਇਨ੍ਹਾਂ ਤੱਥਾਂ ਦੀਆਂ ਅੰਦਰਲੀਆਂ ਵਿਸ਼ੇਸ਼ਤਾਵਾਂ ਹੁੰਦੇ ਹਨ ਤੇ ਇਸ ਦਾ ਸਬੂਤ ਇਹ ਹੈ ਕਿ ਜਦ ਮੈਂ ਇਨ੍ਹਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਹੋਰ ਵੀ ਜ਼ਿਆਦਾ ਦਬਾਅ ਪਾਉਂਦੇ ਹਨ ।” ਉਹ ਅੱਗੇ ਲਿਖਦੇ ਹਨ ਕਿ, “ਜੇ ਮੈਂ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦਾ, ਆਪਣੇ ਪਹਿਰਾਵੇ ਵਿੱਚ ਆਪਣੇ ਦੇਸ਼ ਤੇ ਆਪਣੇ ਪ੍ਰਚਲਿਤ ਰਿਵਾਜਾਂ ਨੂੰ ਨਹੀਂ ਮੰਨਦਾ ਤਾਂ ਜਿਸ ਮਜ਼ਾਕ ਦਾ ਪਾਤਰ ਮੈਨੂੰ ਬਣਾਇਆ ਜਾਂਦਾ ਹੈ ਜਾਂ ਜਿਸ ਤਰ੍ਹਾਂ ਮੈਨੂੰ ਸਮਾਜ ਤੋਂ ਅਲੱਗ ਰੱਖਿਆ ਜਾਂਦਾ ਹੈ ਇਹ ਅਸਲੀ ਅਰਥਾਂ ਵਿੱਚ ਇੱਕ ਪ੍ਰਕਾਰ ਦੇ ਦੰਡ ਜਾਂ ਸਜ਼ਾ ਦੀ ਤਰ੍ਹਾਂ ਪ੍ਰਭਾਵਕਾਰੀ ਹੈ । ਭਾਵੇਂ ਇਹ ਵਿਵਸ਼ਤਾ ਜਾਂ ਦਬਾਅ ਅਪ੍ਰਤੱਖ ਹੁੰਦੇ ਹੋਏ ਵੀ ਪ੍ਰਭਾਵਕਾਰੀ ਹਨ ।’’

ਦੁਰਖੀਮ ਕਹਿੰਦੇ ਹਨ ਕਿ ਕਦੇ-ਕਦੇ ਅਸੀਂ ਇਸ ‘ਵਿਵਸ਼ਤਾ’ ਨੂੰ ਪ੍ਰਤੱਖ ਰੂਪ ਵਿੱਚ ਦੇਖ ਨਹੀਂ ਸਕਦੇ । ਉਹ ਸਮਾਜੀਕਰਣ ਦੀ ਇੱਕ ਉਦਾਹਰਨ ਦੇ ਕੇ ਇਸ ਨੂੰ ਸਪੱਸ਼ਟ ਕਰਦੇ ਹਨ ਕਿ, ‘‘ਜੀਵਨ ਦੇ ਸ਼ੁਰੂਆਤੀ ਸਮੇਂ ਵੇਲੇ ਅਸੀਂ ਬੱਚੇ ਨੂੰ ਸਹੀ ਸਮੇਂ ਤੇ ਖਾਣ-ਪੀਣ ਤੇ ਸੌਣ ਨੂੰ ਵਿਸ਼ ਕਰਦੇ ਹਾਂ, ਅਸੀਂ ਉਸ ਨੂੰ ਸਫਾਈ, ਸ਼ਾਂਤੀ ਤੇ ਆਗਿਆਕਰਤਾ ਦੇ ਲਈ ਮਜਬੂਰ ਕਰਦੇ ਹਾਂ | ਬਾਅਦ ਵਿੱਚ ਅਸੀਂ ਉਸਨੂੰ ਦੂਜਿਆਂ ਪ੍ਰਤੀ ਉੱਚਿਤ ਭਾਵ, ਪ੍ਰਥਾਵਾਂ, ਰੀਤੀ-ਰਿਵਾਜਾਂ ਪ੍ਰਤੀ ਇੱਜ਼ਤ ਕਰਨਾ ਤੇ ਕੰਮ ਕਰਨ ਦੀ ਜ਼ਰੁਰਤ ਆਦਿ ਸਿਖਾਉਦੇਂ ਹਾਂ । ਇਹ ਵਿਵਸ਼ਤਾ ਅਨੁਭਵ ਨਾ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਹੌਲੀ-ਹੌਲੀ ਇਹ ਵਿਵਸ਼ਤਾ ਆਦਤਾਂ ਵਿੱਚ ਬਦਲ ਜਾਂਦੀ ਹੈ ।

ਇਸ ਤਰ੍ਹਾਂ ਦੁਰਖੀਮ ਅਨੁਸਾਰ ਸਮਾਜਿਕ ਤੱਥ ‘ਸਮੂਹਿਕ ਚੇਤਨਾ’ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਸਮੂਹਿਕ ਚੇਤਨਾ ਵਿਅਕਤੀਗਤ ਚੇਤਨਾ ਤੋਂ ਉੱਤਮ ਰੂਪ ਹੈ, ਕਿਉਂਕਿ ਸਮੁਹਿਕ ਚੇਤਨਾ ਵਿਅਕਤੀਗਤ ਚੇਤਨਾਵਾਂ ਦੀ ਹੋਂਦ ਤੇ ਵਿਸ਼ੇਸ਼ਤਾਵਾਂ ਦੀ ਸੰਗਠਿਤ (ਮਿਲੀ-ਜੁਲੀ ਹੋਈ ਚੇਤਨਾ ਹੈ । ਇਹ ਚੇਤਨਾਵਾਂ ਦੀ ਚੇਤਨਾ ਹੈ, ਦੁਰਖੀਮ ਲਿਖਦੇ ਹਨ, “ਇੱਕ ਸਮਾਜਿਕ ਵਿਅਕਤੀਗਤ ਉੱਤੇ ਪ੍ਰਯੋਗ ਕਰ ਸਕਣ ਯੋਗ ਹੈ ।”

3. ਵਿਆਪਕਤਾ (Generality) – ਸਮਾਜਿਕ ਤੱਥਾਂ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਜ ਵਿਸ਼ੇਸ਼ ਵਿੱਚ ਆਦਿਅੰਤ ਤਕ ਫੈਲੇ ਹੁੰਦੇ ਹਨ । ਇਹ ਸਾਂਝੇ ਹੁੰਦੇ ਹਨ । ਇਹ ਵਿਲੱਖਣ ਵਿਅਕਤੀਗਤ ਵਿਸ਼ੇਸ਼ਤਾਵਾਂ ਨਹੀਂ ਹੁੰਦੇ । ਇਹ ਵਿਆਪਕਤਾ ਅਨੇਕਾਂ ਵਿਅਕਤ ਤੱਥਾਂ ਦੇ ਸਿਰਫ਼ ਜੋੜਫਲ ਮਾਤਰ ਦਾ ਹੀ ਨਤੀਜਾ ਨਹੀਂ ਹੁੰਦੇ । ਇਹ ਤਾਂ ਸ਼ੁੱਧ ਰੂਪ ਵਿਚ ਆਪਣੇ ਸੁਭਾਅ ਤੋਂ ਹੀ ਸਮੂਹਿਕ ਹੁੰਦੇ ਹਨ ਅਤੇ ਵਿਅਕਤੀਆਂ ਉੱਪਰ ਇਨ੍ਹਾਂ ਦਾ ਪ੍ਰਭਾਵ ਇਨ੍ਹਾਂ ਦੀ ਸਮੂਹਿਕ ਵਿਸ਼ੇਸ਼ਤਾ ਦਾ ਨਤੀਜਾ ਹੁੰਦਾ ਹੈ ।

ਇਸ ਤਰਾਂ ਅਸੀਂ ਦੇਖਦੇ ਹਾਂ ਕਿ ਦਰਖੀਮ ਦੇ ਅਨੁਸਾਰ ਸਮਾਜਿਕ ਤੱਥਾਂ ਦੇ ਉੱਪਰ ਲਿਖੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਮਾਜਿਕ ਤੱਥਾਂ ਦੀਆਂ ਦੋ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ ।

  1. ਸਮਾਜਿਕ ਤੱਥ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਆਪਣੀ ਅਲੱਗ ਸੁਤੰਤਰ ਹੋਂਦ ਰੱਖਦੇ ਹਨ ਅਰਥਾਤ ਵਿਅਕਤੀ ਤੋਂ ਅਲੱਗ ਹੁੰਦੇ ਹਨ ।
  2. ਸਮਾਜਿਕ ਤੌਤਾਂ ਦਾ ਵਿਅਕਤੀ ਉੱਪਰ ਇੱਕ ਮਜਬੂਰੀ ਦਾ ਪ੍ਰਭਾਵ ਪੈਂਦਾ ਹੈ ਅਰਥਾਤ ਇਹ ਵਿਅਕਤੀ ਉੱਪਰ ਦਬਾਅ ਪਾਉਣ ਦੀ ਸ਼ਕਤੀ ਨਾਲ ਭਰੇ ਹੁੰਦੇ ਹਨ ।

ਉੱਪਰਲੀ ਵਿਵੇਚਨਾ ਦੇ ਆਧਾਰ ਤੇ ਹੀ ਦੁਰਖੀਮ ਨੇ ਆਪਣੇ ਪਹਿਲੇ ਅਧਿਆਇ ਦੀਆਂ ਆਖ਼ਰੀ ਲਾਈਨਾਂ ਵਿੱਚ ਸਮਾਜਿਕ ਤੱਥ ਨੂੰ ਪੇਸ਼ ਕਰਦੇ ਹੋਏ ਲਿਖਿਆ ਹੈ ਕਿ, “ਇੱਕ ਸਮਾਜਿਕ ਤੱਥ ਕੰਮ ਕਰਨ ਦਾ ਉਹ ਹਰ ਤਰੀਕਾ ਹੈ, ਚਾਹੇ ਨਿਸ਼ਚਿਤ ਹੋਵੇ ਜਾਂ ਨਹੀਂ, ਜੋ ਕਿ ਵਿਅਕਤੀ ਉੱਪਰ ਬਾਹਰੀ ਦਬਾਅ ਪਾਉਣ ਦੀ ਸ਼ਕਤੀ ਰੱਖਦਾ ਹੋਵੇ ਜਾਂ ਕੰਮ ਕਰਨ ਦਾ ਉਹ ਹਰ ਢੰਗ ਜਾਂ ਤਰੀਕਾ ਹੈ ਜੋ ਕਿ ਇੱਕ ਦਿੱਤੇ ਹੋਏ ਸਮਾਜ ਵਿੱਚ ਸਾਰੇ ਪਾਸੇ ਆਮ ਹੈ ਤੇ ਨਾਲ ਹੀ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਉਸਦੀ ਆਪਣੀ ਅਲੱਗ ਹੋਂਦ ਬਣੀ ਰਹਿੰਦੀ ਹੈ ।

ਬਹੁਤ ਸੰਖੇਪ ਵਿਚ ਦੁਰਖੀਮ ਅਨੁਸਾਰ ਸਮਾਜਿਕ ਤੱਥ ਕੰਮ ਕਰਨ ਦਾ ਉਹ ਹਰ ਤਰੀਕਾ ਹੈ ਜੋ ਵਿਅਕਤੀਆਂ ਤੋਂ ਮਜਬੂਰ ਹੈ ਅਤੇ ਵਿਅਕਤੀ ਉੱਪਰ ਦਬਾਅ ਪਾਉਣ ਦੀ ਸ਼ਕਤੀ ਰੱਖਦਾ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 6.
ਦੁਰਖੀਮ ਦੇ ਕਿਰਤ ਵੰਡ ਦੇ ਸਿਧਾਂਤ ਦੀ ਵਿਵੇਚਨਾ ਕਰੋ ।
ਉੱਤਰ-
ਦੁਰਖੀਮ ਨੇ 1893 ਈ: ਵਿਚ ਫਰੈਂਚ ਭਾਸ਼ਾ ਵਿਚ ਆਪਣੀ ਪਹਿਲੀ ਕਿਤਾਬ De La Division du Trovail Social ਦੇ ਨਾਮ ਨਾਲ ਪ੍ਰਕਾਸ਼ਿਤ ਕੀਤੀ । ਚਾਹੇ ਇਹ ਦੁਰਖੀਮ ਦਾ ਪਹਿਲਾ ਗੰਥ ਸੀ ਪਰ ਉਸਦੀ ਪ੍ਰਸਿੱਧੀ ਦੀ ਇਹ ਇਕ ਆਧਾਰਸ਼ਿਲਾ ਸੀ । ਇਸੇ ਗੰਥ ਉੱਤੇ ਦੁਰਖੀਮ ਨੂੰ 1893 ਵਿਚ ਪੈਰਿਸ ਵਿਸ਼ਵ ਵਿਦਿਆਲੇ ਵਿਚ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ ਗਈ ਸੀ । ਇਸ ਮਹਾਨ ਗ੍ਰੰਥ ਵਿਚ ਦੁਰਖੀਮ ਨੇ ਸਮਾਜਿਕ ਕਿਰਤ ਵੰਡ ਦਾ ਖੁੱਲਾ ਸਿਧਾਂਤ ਪੇਸ਼ ਕੀਤਾ ਹੈ । ਦੁਰਖੀਮ ਦੀ ਇਹ ਕਿਤਾਬ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ । ਹਰ ਭਾਗ ਵਿਚ ਦੁਰਖੀਮ ਨੇ ਕਿਰਤ ਵੰਡ ਦੇ ਵੱਖਵੱਖ ਪੱਖਾਂ ਦੀ ਵਿਵੇਚਨਾ ਕੀਤੀ ਹੈ । ਇਹ ਤਿੰਨ ਖੰਡ ਹਨ-

  1. ਕਿਰਤ ਵੰਡ ਦੇ ਕੰਮ (The Functions of Division of Labours)
  2. ਕਾਰਨ ਅਤੇ ਦਸ਼ਾਵਾਂ (Causes and Conditions)
  3. ਕਿਰਤ ਵੰਡ ਦੇ ਅਸਾਧਾਰਨ ਸਰੂਪ (Abnormal forms of Division of Labour) ।

ਦੁਰਖੀਮ ਨੇ ਆਪਣੀ ਕਿਤਾਬ ਦੇ ਪਹਿਲੇ ਹਿੱਸੇ ‘ਕਿਰਤ ਵੰਡ ਦੇ ਕੰਮ’ ਵਿਚ ਕਿਰਤ ਵੰਡ ਨੂੰ ਸਮਾਜਿਕ ਏਕਤਾ (Social Solidarity) ਦਾ ਆਧਾਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਨਾਲ ਹੀ ਉਸਦੇ ਵਿਗਿਆਨਿਕ ਅਧਿਐਨ ਦੀ ਨਜ਼ਰ ਤੋਂ ਕਾਨੂੰਨਾਂ ਦੇ ਸਰੂਪ, ਏਕਤਾ ਦੇ ਰੂਪ, ਮਨੁੱਖੀ ਸੰਬੰਧਾਂ ਦੇ ਸਰੂਪ, ਅਪਰਾਧ, ਦੰਡ, ਸਮਾਜਿਕ ਵਿਕਾਸ ਆਦਿ ਅਨੇਕਾਂ ਮੁਸ਼ਕਿਲਾਂ ਅਤੇ ਧਾਰਨਾਵਾਂ ਦੀ ਵਿਆਖਿਆ ਪੇਸ਼ ਕੀਤੀ ਹੈ । ਦੂਜੇ ਹਿੱਸੇ ਵਿਚ ਕਿਰਤ ਵੰਡ ਦੇ ਕਾਰਨਾਂ ਅਤੇ ਦਸ਼ਾਵਾਂ ਨਤੀਜਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕੀਤਾ ਹੈ । ਤੀਜੇ ਖੰਡ ਵਿਚ ਦੁਰਖੀਮ ਨੇ ਕਿਰਤ ਵੰਡ ਦੇ ਅਸਾਧਾਰਨ ਸਰੂਪਾਂ ਦੀ ਵਿਵੇਚਨਾ ਦਿੱਤੀ ਹੈ ।

ਹੁਣ ਅਸੀਂ ਦੁਰਖੀਮ ਦੇ ਤਿੰਨਾਂ ਹਿੱਸਿਆਂ ਦੀ ਵਿਵੇਚਨਾ ਦੀ ਮੱਦਦ ਨਾਲ ਸਮਾਜਿਕ ਕਿਰਤ ਵੰਡ ਦੇ ਸਿਧਾਂਤ ਦੀ ਵਿਵੇਚਨਾ ਕਰਾਂਗੇ ।

ਕਿਰਤ ਵੰਡ ਦੇ ਕੰਮ (Functions of Division of Labour)

ਦੁਰਖੀਮ ਹਰੇਕ ਸਮਾਜਿਕ ਤੱਥ ਨੂੰ ਇਕ ਨੈਤਿਕ ਤੱਥ ਦੇ ਰੂਪ ਵਿਚ ਸਵੀਕਾਰ ਕਰਦੇ ਹਨ । ਕੋਈ ਵੀ ਸਮਾਜਿਕ ਪ੍ਰਤੀਮਾਨ ਨੈਤਿਕ ਆਧਾਰ ਉੱਤੇ ਹੀ ਸੁਰੱਖਿਅਤ ਰਹਿੰਦਾ ਹੈ । ਇਕ ਕਾਰਜਵਾਦੀ ਦੇ ਰੂਪ ਵਿਚ ਸਭ ਤੋਂ ਪਹਿਲਾਂ ਦੁਰਖੀਮ ਨੇ ਕਿਰਤ ਵੰਡ ਦੇ ਕੰਮ ਦੀ ਖੋਜ ਕੀਤੀ ਹੈ । ਦੁਰਖੀਮ ਨੇ ਸਭ ਤੋਂ ਪਹਿਲਾਂ ‘ਕੰਮ’ ਸ਼ਬਦ ਦਾ ਅਰਥ ਸਪੱਸ਼ਟ ਕੀਤਾ ਹੈ । ਕੰਮ ਦੇ ਉਨ੍ਹਾਂ ਨੇ ਦੋ ਅਰਥ ਦੱਸੇ ਹਨ ।

  1. ਕੰਮ ਦਾ ਮਤਲਬ ਗਤੀ ਵਿਵਸਥਾ ਤੋਂ ਹੈ ਅਰਥਾਤ ਕ੍ਰਿਆ ਤੋਂ ਹੈ ਅਤੇ
  2. ਕੰਮ ਦਾ ਦੂਜਾ ਅਰਥ ਇਸ ਕ੍ਰਿਆ ਜਾਂ ਗਤੀ ਅਤੇ ਉਸਦੇ ਅਨੁਰੂਪ ਜ਼ਰੂਰਤਾਂ ਦੇ ਆਪਸੀ ਸੰਬੰਧਾਂ ਤੋਂ ਹੈ ਅਰਥਾਤ ਕਿਆ ਦੇ ਦੁਆਰਾ ਪੂਰੀ ਹੋਣ ਵਾਲੀ ਜ਼ਰੂਰਤ ਤੋਂ ਹੈ ।

ਦੁਰਖੀਮ ‘ਕੰਮ’ ਦਾ ਪ੍ਰਯੋਗ ਦੁਜੇ ਅਰਥਾਂ ਵਿਚ ਕਰਦੇ ਹਨ । ਇਸ ਤਰ੍ਹਾਂ ਕਿਰਤ ਵੰਡ ਦੇ ਕੰਮ ਤੋਂ ਉਨ੍ਹਾਂ ਦਾ ਮਤਲਬ ਇਹ ਹੈ ਕਿ ਕਿਰਤ ਵੰਡ ਦੀ ਪ੍ਰਕ੍ਰਿਆ ਸਮਾਜ ਦੀ ਹੋਂਦ ਦੇ ਲਈ ਕਿਹੜੀ ਮੌਲਿਕ ਜ਼ਰੂਰਤ ਪੂਰੀ ਕਰਦੀ ਹੈ । ਕੰਮ ਤਾਂ ਉਹ ਹੈ ਜਿਸਦੀ ਅਣਹੋਂਦ ਵਿਚ ਉਸਦੇ ਤੱਤਾਂ ਦੀ ਮੌਲਿਕ ਜ਼ਰੂਰਤ ਦੀ ਪੂਰਤੀ ਨਹੀਂ ਹੋ ਸਕਦੀ ।

ਆਮ ਤੌਰ ਉੱਤੇ ਇਹ ਕਿਹਾ ਜਾਂਦਾ ਹੈ ਕਿ ਕਿਰਤ ਵੰਡ ਦਾ ਕੰਮ ਸਭਿਅਤਾ ਦਾ ਵਿਕਾਸ ਕਰਨਾ ਹੈ ਕਿਉਂਕਿ ਇਹ ਸਪੱਸ਼ਟ ਸੱਚ ਹੈ ਕਿ ਕਿਰਤ ਵੰਡ ਦੇ ਵਿਕਾਸ ਦੇ ਨਾਲ-ਨਾਲ ਵਿਸ਼ੇਸ਼ੀਕਰਨ ਦੇ ਨਤੀਜੇ ਵਜੋਂ ਸਮਾਜਾਂ ਵਿਚ ਸੱਭਿਅਤਾ ਵੱਧਦੀ ਹੈ । ਕਿਰਤ ਵੰਡ ਦੇ ਨਤੀਜੇ ਵਜੋਂ ਉਤਪਾਦਨ ਸ਼ਕਤੀ ਵਿਚ ਵਾਧਾ ਹੁੰਦਾ ਹੈ, ਭੌਤਿਕ ਅਤੇ ਬੌਧਿਕ ਵਿਕਾਸ ਹੁੰਦਾ ਅਤੇ ਸਾਧਾਰਨ ਜੀਵਨ ਵਿਚ ਸੁੱਖ ਦੇ ਉਪਭੋਗ ਅਤੇ ਗਿਆਨ ਦਾ ਪ੍ਰਸਾਰ ਹੁੰਦਾ ਹੈ । ਇਸ ਲਈ ਆਮ ਤੌਰ ਉੱਤੇ ਕਿਰਤ ਵੰਡ ਨੂੰ ਸਭਿਅਤਾ ਦਾ ਸਰੋਤ ਕਿਹਾ ਜਾਂਦਾ ਹੈ ।

ਦੁਰਖੀਮ ਨੇ ਇਸਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਸਭਿਅਤਾ ਦੇ ਵਿਕਾਸ ਨੂੰ ਕਿਰਤ ਵੰਡ ਦਾ ਕੰਮ ਨਹੀਂ ਮੰਨਿਆ ਹੈ । ਦੁਰਖੀਮ ਦੇ ਅਨੁਸਾਰ ਸਰੋਤ ਦਾ ਅਰਥ ਕੰਮ ਨਹੀਂ ਹੈ । ਸੁੱਖਾਂ ਵਿਚ ਵਾਧਾ ਜਾਂ ਬੌਧਿਕ ਅਤੇ ਭੌਤਿਕ ਵਿਕਾਸ ਕਿਰਤ ਵੰਡ ਦੇ ਨਤੀਜੇ ਵਜੋਂ ਉਤਪੰਨ ਹੁੰਦੇ ਹਨ । ਇਸ ਲਈ ਇਹ ਇਸ ਪ੍ਰਕ੍ਰਿਆ ਦੇ ਨਤੀਜੇ ਹਨ, ਕੰਮ ਨਹੀਂ । ਕੰਮ ਦਾ ਅਰਥ ਨਤੀਜੇ ਨਹੀਂ ਹੁੰਦਾ ।

ਸੱਭਿਅਤਾ ਦੇ ਵਿਕਾਸ ਵਿਚ ਤਿੰਨ ਪ੍ਰਕਾਰ ਦਾ ਵਿਕਾਸ ਸ਼ਾਮਲ ਹੈ ਅਤੇ ਇਹ ਤਿੰਨ ਪ੍ਰਕਾਰ ਹੇਠਾਂ ਲਿਖੇ ਹਨ-

  1. ਉਦਯੋਗਿਕ ਜਾਂ ਆਰਥਿਕ ਪੱਖ
  2. ਕਲਾਤਮਕ ਪੱਖ
  3. ਵਿਗਿਆਨਿਕ ਪੱਖ ।

ਦੁਰਖੀਮ ਨੇ ਸੱਭਿਅਤਾ ਦੇ ਇਨ੍ਹਾਂ ਤਿੰਨਾਂ ਹੀ ਪੱਖਾਂ ਦੇ ਵਿਕਾਸ ਨੂੰ ਨੈਤਿਕ ਤੱਤਾਂ ਤੋਂ ਵਿਹੀਨ ਦੱਸਿਆ ਹੈ । ਉਸਦੇ ਵਿਚਾਰ ਨਾਲ ਉਦਯੋਗਿਕ, ਕਲਾਤਮਕ ਅਤੇ ਵਿਗਿਆਨਿਕ ਵਿਕਾਸ ਦੇ ਨਾਲ-ਨਾਲ ਸਮਾਜਾਂ ਵਿਚ ਅਪਰਾਧ, ਆਤਮ ਹੱਤਿਆ ਆਦਿ ਅਨੈਤਿਕ ਘਟਨਾਵਾਂ ਵਿਚ ਵਾਧਾ ਹੁੰਦਾ ਹੈ | ਅੰਤ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸੱਭਿਅਤਾ ਦਾ ਵਿਕਾਸ ਨਹੀਂ ਹੈ ।

ਪਰ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਕੀ ਹੈ ? ਦੁਰਖੀਮ ਦੇ ਅਨੁਸਾਰ ‘ਨਵੇਂ ਸਮੂਹਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਏਕਤਾ’ ਹੀ ਕਿਰਤ ਵੰਡ ਦੇ ਕੰਮ ਹਨ । ਦੁਰਖੀਮ ਨੇ ਸਮਾਜ ਦੀ ਹੋਂਦ ਨਾਲ ਸੰਬੰਧਿਤ ਕਿਸੇ ਨੈਤਿਕ ਜ਼ਰੁਰਤ ਨੂੰ ਹੀ ਕਿਰਤ ਵੰਡ ਦੇ ਕੰਮ ਦੇ ਰੂਪ ਵਿਚ ਖੋਜਣ ਦੀ ਕੋਸ਼ਿਸ਼ ਕੀਤੀ ਹੈ । ਉਸਦੇ ਵਿਚਾਰ ਅਨੁਸਾਰ ਸਮਾਜ ਦੇ ਮੈਂਬਰਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਆਪਸੀ ਸੰਬੰਧਾਂ ਵਿਚ ਵਾਧਾ ਹੋਣ ਨਾਲ ਹੌਲੀ-ਹੌਲੀ ਕਿਰਤ ਵੰਡ ਦੀ ਪ੍ਰਕ੍ਰਿਆ ਦਾ ਵਿਕਾਸ ਹੋਇਆ ਹੈ । ਇਸ ਪ੍ਰਕ੍ਰਿਆ ਵਿਚ ਬਹੁਤ ਸਾਰੇ ਨਵੇਂ-ਨਵੇਂ ਵਿਵਸਾਇਕ ਅਤੇ ਸਮਾਜਿਕ ਸਮੂਹਾਂ ਦਾ ਨਿਰਮਾਣ ਹੋਇਆ ਹੈ । ਇਨ੍ਹਾਂ ਵੱਖ-ਵੱਖ ਸਮੂਹਾਂ ਦੀ ਏਕਤਾ ਦਾ ਪ੍ਰਸ਼ਨ ਸਮਾਜ ਦੀ ਹੋਂਦ ਦੇ ਲਈ ਬਹੁਤ ਜ਼ਰੂਰੀ ਹੈ । ਇਨ੍ਹਾਂ ਦੀ ਆਪਸੀ ਏਕਤਾ ਦੀ ਅਣਹੋਂਦ ਵਿਚ ਸਮਾਜਿਕ ਵਿਵਸਥਾ ਅਤੇ ਸੰਤੁਲਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਇਸ ਲਈ ਇਨ੍ਹਾਂ ਵੱਖ-ਵੱਖ ਸਮੂਹਾਂ ਦੇ ਵਿਚ ਏਕਤਾ ਇਕ ਨੈਤਿਕ ਜ਼ਰੂਰਤ ਹੈ ।

ਦੁਰਖੀਮ ਦੇ ਅਨੁਸਾਰ ਸਮਾਜ ਦੀ ਕਿਸੇ ਜ਼ਰੂਰਤ ਦੀ ਪੂਰਤੀ ਕਿਰਤ ਵੰਡ ਵਲੋਂ ਕੀਤੀ ਜਾਂਦੀ ਹੈ । ਜਿੱਥੇ ਇਕ ਪਾਸੇ ਕਿਰਤ ਵੰਡ ਨਾਲ ਨਵੇਂ ਸਮਾਜਿਕ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਉੱਥੇ ਦੂਜੇ ਪਾਸੇ ਇਨ੍ਹਾਂ ਸਮੂਹਾਂ ਦੀ ਆਪਸੀ ਏਕਤਾ ਅਤੇ ਸਮੂਹਿਕਤਾ ਬਣੀ ਰਹਿੰਦੀ ਹੈ ।

ਅੰਤ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸਮਾਜ ਵਿਚ ਏਕਤਾ ਸਥਾਪਿਤ ਕਰਨਾ ਹੈ । ਕਿਰਤ ਵੰਡ ਮਨੁੱਖਾਂ ਦੀਆਂ ਕ੍ਰਿਆਵਾਂ ਦੀ ਭਿੰਨਤਾ ਨਾਲ ਸੰਬੰਧਿਤ ਹੈ ਪਰ ਇਹ ਭਿੰਨਤਾ ਵੀ ਸਮਾਜ ਦੀ ਏਕਤਾ ਦਾ ਆਧਾਰ ਹੈ । ਇਸ ਸਮਾਜਿਕ ਸੱਚ ਬਾਰੇ ਦੁਰਖੀਮ ਨੇ ਤੱਥਾਤਮਕ ਆਧਾਰ ਉੱਤੇ ਦੱਸਿਆ ਹੈ ।ਉਨ੍ਹਾਂ ਨੇ ਕਿਹਾ ਕਿ ਆਪਸੀ ਖਿੱਚ ਦੇ ਦੋ ਵਿਰੋਧੀ ਆਧਾਰ ਹੋ ਸਕਦੇ ਹਨ | ਅਸੀਂ ਉਨ੍ਹਾਂ ਵਿਅਕਤੀਆਂ ਦੇ ਪ੍ਰਤੀ ਵੀ ਨੇੜਤਾ ਅੰਨੁਭਵ ਕਰਦੇ ਹਾਂ ਜਿਹੜੇ ਸਾਡੀ ਤਰ੍ਹਾਂ ਹਨ ਅਤੇ ਉਨ੍ਹਾਂ ਦੇ ਵੱਲ ਵੀ ਖਿੱਚੇ ਜਾ ਸਕਦੇ ਹਨ ਜਿਹੜੇ ਸਾਡੇ ਤੋਂ ਭਿੰਨ ਹਨ ਪਰ ਪੂਰੀ ਤਰ੍ਹਾਂ ਦੀ ਭਿੰਨਤਾ ਇਕ-ਦੂਜੇ ਨੂੰ ਆਪਣੇ ਵੱਲ ਨਹੀਂ ਖਿੱਚਦੀ । ਈਮਾਨਦਾਰ ਬੇਈਮਾਨਾਂ ਨੂੰ ਅਤੇ ਖ਼ਰਚੀਲੇ ਕੰਜੂਸਾਂ ਨੂੰ ਪਸੰਦ ਨਹੀਂ ਕਰਦੇ । ਸਿਰਫ਼ ਇਹ ਭਿੰਨਤਾ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੀ ਹੈ ਜਿਹੜੀ ਇਕ-ਦੂਜੇ ਦੀ ਪੂਰਕ ਹੈ । ਇਕ ਦੋਸਤ ਵਿਚ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਅਤੇ ਉਹੀ ਚੀਜ਼ ਦੂਜੇ ਵਿਚ ਹੁੰਦੀ ਹੈ ਜਿਸ ਕਾਰਨ ਦੋਹਾਂ ਦੇ ਸੰਬੰਧ ਬਣਦੇ ਹਨ ਅਤੇ ਇਕ-ਦੂਜੇ ਵੱਲ ਖਿੱਚੇ ਜਾਂਦੇ ਹਨ ।

ਦੁਰਖੀਮ ਕਹਿੰਦੇ ਹਨ ਕਿਰਤ ਵੰਡ ਦਾ ਸਭ ਤੋਂ ਮਹੱਤਵਪੂਰਨ ਨਤੀਜਾ ਇਹ ਨਹੀਂ ਕਿ ਇਹ ਵੰਡੇ ਹੋਏ ਕੰਮਾਂ ਨਾਲ ਉਤਪਾਦਨ ਵਿਚ ਵਾਧਾ ਕਰਦਾ ਹੈ ਬਲਕਿ ਇਹ ਹੈ ਕਿ ਇਹ ਉਨ੍ਹਾਂ ਨੂੰ ਸੰਗਠਿਤ ਕਰਦਾ ਹੈ । ਅੰਤ ਦੁਰਖੀਮ ਦੇ ਅਨੁਸਾਰ ਕਿਰਤਵੰਡ ਸਮੂਹਾਂ ਦਾ ਨਿਰਮਾਣ ਕਰਦਾ ਹੈ ਅਤੇ ਉਨ੍ਹਾਂ ਵਿਚ ਏਕਤਾ ਪੈਦਾ ਕਰਦਾ ਹੈ ।

1. ਕਾਨੂੰਨ ਅਤੇ ਏਕਤਾ (Law and Solidarity)

ਦੁਰਖੀਮ ਨੇ ਕਿਰਤ ਵੰਡ ਦਾ ਕੰਮ ਸਮਾਜ ਵਿਚ ਏਕਤਾ ਪੈਦਾ ਕਰਨਾ ਦੱਸਿਆ ਹੈ । ਸਮਾਜਿਕ ਏਕਤਾ ਇਕ ਨੈਤਿਕ ਤੱਥ ਹੈ । ਦੁਰਖੀਮ ਕਿਰਤ ਵੰਡ ਤੋਂ ਪੈਦਾ ਸਮਾਜਿਕ ਏਕਤਾ ਨੂੰ ਸਪੱਸ਼ਟ ਕਰਨ ਦੇ ਲਈ ਕਾਨੂੰਨ ਦਾ ਵਰਗੀਕਰਣ ਕਰਦੇ ਹਨ । ਇਸੇ ਕਾਨੂੰਨ ਦੇ ਵਰਗੀਕਰਨ ਦੇ ਅਨੁਰੂਪ ਉਨ੍ਹਾਂ ਨੇ ਸਮਾਜਿਕ ਏਕਤਾ ਦੇ ਪ੍ਰਕਾਰ ਨਿਰਧਾਰਿਤ ਕਰਦੇ ਹਨ । ਦੁਰਖੀਮ ਨੇ ਦੋ ਪ੍ਰਕਾਰਾਂ ਦੇ ਕਾਨੂੰਨਾਂ ਬਾਰੇ ਦੱਸਿਆ ਹੈ, ਉਹ ਹਨ-
(a) ਦਮਨਕਾਰੀ ਕਾਨੂੰਨ (Repressive Law)
(b) ਪ੍ਰਤੀਕਾਰੀ ਕਾਨੂੰਨ (Restitutive Law) ।

(a) ਦਮਨਕਾਰੀ ਕਾਨੂੰਨ (Repressive Law) – ਦਮਨਕਾਰੀ ਕਾਨੂੰਨਾਂ ਨੂੰ ਇਕ ਪ੍ਰਕਾਰ ਨਾਲ ਸਰਵਜਨਿਕ ਕਾਨੂੰਨ (Public Law) ਕਿਹਾ ਜਾ ਸਕਦਾ ਹੈ । ਦੁਰਖੀਮ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ-

(i) ਦੰਡ ਸੰਬੰਧੀ ਕਾਨੂੰਨ (Penal Law) – ਜਿਨ੍ਹਾਂ ਦਾ ਸੰਬੰਧ ਕਸ਼ਟ ਦੇਣਾ, ਹਾਨੀ ਪਹੁੰਚਾਉਣਾ, ਹੱਤਿਆ ਕਰਨਾ ਜਾਂ ਸੁਤੰਤਰਤਾ ਨਾ ਦੇਣ ਨਾਲ ਹੈ । ਇਨ੍ਹਾਂ ਨੂੰ ਸੰਗਠਿਤ ਦਮਨਕਾਰੀ ਕਾਨੂੰਨ (Organized Repressive Law) ਕਿਹਾ ਜਾ ਸਕਦਾ ਹੈ ।

(ii) ਵਿਆਪਤ ਕਾਨੂੰਨ (Diffused Law) – ਕੁਝ ਦਮਨਕਾਰੀ ਕਾਨੂੰਨ ਅਜਿਹੇ ਹੁੰਦੇ ਹਨ ਜੋ ਪੂਰੇ ਸਮੂਹ ਵਿਚ ਨੈਤਿਕਤਾ ਦੇ ਆਧਾਰ ਉੱਤੇ ਫੈਲੇ ਹੁੰਦੇ ਹਨ । ਇਸ ਲਈ ਦੁਰਖੀਮ ਇਨ੍ਹਾਂ ਨੂੰ ਵਿਆਪਤ ਕਾਨੂੰਨ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਦਮਨਕਾਰੀ ਕਾਨੂੰਨ ਦਾ ਸੰਬੰਧ ਅਪਰਾਧੀ ਕੰਮਾਂ ਨਾਲ ਹੁੰਦਾ ਹੈ । ਇਹ ਕਾਨੂੰਨ ਅਪਰਾਧ ਅਤੇ ਦੰਡ ਦੀ ਵਿਆਖਿਆ ਕਰਦੇ ਹਨ । ਇਹ ਕਾਨੂੰਨ ਸਮਾਜ ਦੇ ਸਮੂਹਿਕ ਜੀਵਨ ਦੀਆਂ ਮੌਲਿਕ ਦਸ਼ਾਵਾਂ ਦਾ ਵਰਣਨ ਕਰਦੇ ਹਨ | ਹਰੇਕ ਸਮਾਜ ਦੇ ਆਪਣੇ ਮੌਲਿਕ ਹਾਲਾਤ ਹੁੰਦੇ ਹਨ । ਇਸ ਲਈ ਵੱਖ-ਵੱਖ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਵੱਖ-ਵੱਖ ਹੁੰਦੇ ਹਨ । ਇਨ੍ਹਾਂ ਦਮਨਕਾਰੀ ਕਾਨੂੰਨਾਂ ਦੀ ਸ਼ਕਤੀ ਸਮੂਹਿਕ ਮਨ ਵਿਚ ਹੁੰਦੀ ਹੈ ਅਤੇ ਸਮੂਹਿਕ ਮਨ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ।

(b) ਪ੍ਰਤੀਕਾਰੀ ਕਾਨੂੰਨ (Restitutive Law) – ਕਾਨੂੰਨ ਦਾ ਦੂਜਾ ਪ੍ਰਕਾਰ ਪ੍ਰਤੀਕਾਰੀ ਕਾਨੂੰਨ ਵਿਵਸਥਾ ਹੈ । ਇਹ ਕਾਨੂੰਨ ਵਿਅਕਤੀਆਂ ਦੇ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਸਾਧਾਰਨ ਸਥਿਤੀ ਪ੍ਰਦਾਨ ਕਰਦੇ ਹਨ । ਇਸ ਵਰਗ ਦੇ ਅੰਤਰਗਤ ਦੀਵਾਨੀ (Civil) ਕਾਨੂੰਨ, ਵਪਾਰਿਕ ਕਾਨੂੰਨ, ਸੰਵਿਧਾਨਿਕ ਕਾਨੂੰਨ, ਪ੍ਰਸ਼ਾਸਨਿਕ ਕਾਨੂੰਨ ਆਦਿ ਆ ਜਾਂਦੇ ਹਨ । ਇਨ੍ਹਾਂ ਦਾ ਸੰਬੰਧ ਪੂਰੇ ਸਮਾਜ ਦੇ ਸਮੂਹਿਕ ਰੂਪ ਨਾਲ ਨਾ ਹੋ ਕੇ ਵਿਅਕਤੀਆਂ ਨਾਲ ਹੁੰਦਾ ਹੈ । ਇਹ ਕਾਨੂੰਨ ਸਮਾਜ ਦੇ ਮੈਂਬਰਾਂ ਦੇ ਵਿਅਕਤੀਗਤ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਦੁਬਾਰਾ ਸੰਤੁਲਿਤ ਅਤੇ ਵਿਵਸਥਿਤ ਕਰਦੇ ਹਨ । ਦੁਰਖੀਮ ਕਹਿੰਦੇ ਹਨ ਕਿ ਪ੍ਰਤੀਕਾਰੀ ਕਾਨੂੰਨ ਵਿਅਕਤੀਆਂ ਅਤੇ ਸਮਾਜ ਨੂੰ ਕੁੱਝ ਵਿਚਲੀਆਂ ਸੰਸਥਾਵਾਂ ਨਾਲ ਜੋੜਦਾ ਹੈ ।

ਕਾਨੂੰਨ ਦੇ ਉੱਪਰਲੇ ਦੋ ਪ੍ਰਕਾਰਾਂ ਦੇ ਆਧਾਰ ਉੱਤੇ ਦੁਰਖੀਮ ਦੇ ਅਨੁਸਾਰ ਦੋ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ (Social Solidarity) ਦਾ ਨਿਰਮਾਣ ਹੁੰਦਾ ਹੈ । ਇਹ ਦੋ ਪ੍ਰਕਾਰ ਸਮਾਜ ਦੀਆਂ ਦੋ ਵੱਖ-ਵੱਖ ਜੀਵਨ ਸ਼ੈਲੀਆਂ ਦੇ ਨਤੀਜੇ ਹਨ । ਦਮਨਕਾਰੀ ਕਾਨੂੰਨ ਦਾ ਸੰਬੰਧ ਵਿਅਕਤੀਆਂ ਦੀ ਸਾਧਾਰਨ ਪ੍ਰਵਿਰਤੀ ਨਾਲ ਹੈ, ਸਮਾਨਤਾਵਾਂ ਨਾਲ ਹੈ, ਜਦਕਿ ਤੀਕਾਰੀ ਕਾਨੂੰਨ ਦਾ ਸੰਬੰਧ ਵਿਭਿੰਨਤਾਵਾਂ ਜਾਂ ਕਿਰਤ ਵੰਡ ਨਾਲ ਹੈ । ਦਮਨਕਾਰੀ ਕਾਨੂੰਨ ਦੇ ਦੁਆਰਾ ਜਿਸ ਪ੍ਰਕਾਰ ਦੀ ਸਮਾਜਿਕ ਏਕਤਾ ਬਣਦੀ ਹੈ ਉਸਨੂੰ ਦੁਰਖੀਮ ਯੰਤਰਿਕ ਏਕਤਾ (Mechanical Solidarity) ਕਹਿੰਦੇ ਹਨ ਅਤੇ ਪ੍ਰਤੀਕਾਰੀ ਕਾਨੂੰਨ ਆਂਗਿਕ ਏਕਤਾ (Organic Solidarity) ਦੇ ਪ੍ਰਤੀਕ ਹਨ ਜਿਸਦਾ ਆਧਾਰ ਕਿਰਤ ਵੰਡ ਹਨ । ਅੰਤ ਦੁਰਖੀਮ ਦੇ ਅਨੁਸਾਰ ਸਮਾਜ ਵਿਚ ਦੋ ਪ੍ਰਕਾਰ ਦੀ ਸਮਾਜਿਕ ਏਕਤਾ ਮਿਲਦੀ ਹੈ ।

1. ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਸਮਾਜ ਦੀ ਵੰਡ ਸੰਹਿਤਾ ਵਿਚ ਅਰਥਾਤ ਦਮਨਕਾਰੀ ਕਾਨੂੰਨਾਂ ਕਾਰਨ ਹੁੰਦੀ ਹੈ । ਸਮੂਹ ਦੇ ਮੈਂਬਰਾਂ ਵਿਚ ਮਿਲਣ ਵਾਲੀਆਂ ਸਮਾਨਤਾਵਾਂ ਇਸ ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਸਾਧਾਰਨ ਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜੇ ਸਮਾਜ ਇਨ੍ਹਾਂ ਸਮਾਨਤਾਵਾਂ ਦੇ ਨਤੀਜੇ ਵਜੋਂ ਇਕ ਸਮੂਹਿਕ ਇਕਾਈ ਦੇ ਰੂਪ ਵਿਚ ਸੋਚਦਾ ਅਤੇ ਕ੍ਰਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਵਿਖਾਉਂਦਾ ਹੈ ਅਰਥਾਤ ਉਸਦੇ ਮੈਂਬਰ ਮਸ਼ੀਨ ਦੇ ਵੱਖ-ਵੱਖ ਪੁਰਜਿਆਂ ਦੀ ਤਰ੍ਹਾਂ ਸੰਗਠਿਤ ਰਹਿੰਦੇ ਹਨ । ਦੁਰਖੀਮ ਨੇ ਅਪਰਾਧੀ ਕੰਮਾਂ ਨੂੰ ਦਮਨਕਾਰੀ ਕਾਨੂੰਨ ਅਤੇ ਯਾਂਤਰਿਕ ਏਕਤਾ ਦੀ ਅਨੁਰੂਪਤਾ ਦਾ ਮਾਧਿਅਮ ਦੱਸਿਆ ਹੈ ।

2. ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਮੂਹਿਕ ਚੇਤਨਾ ਵਿਚ ਹੁੰਦੀ ਹੈ | ਸਮੁਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਂਗਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹਨ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹਨ । ਜਿਸ ਵਿਚ ਸਮਾਨਤਾਵਾਂ ਦੀ ਥਾਂ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿਚ ਵਿਅਕਤੀ ਪ੍ਰਤੱਖ ਰੂਪ ਨਾਲ ਸਮੂਹ ਨਾਲ ਬੰਨਿਆਂ ਨਹੀਂ ਰਹਿੰਦਾ । ਇਸ ਸਮਾਜ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿਚ ਮਨੁੱਖਾਂ ਨੂੰ ਇਕ-ਦੂਜੇ ਉੱਥੇ ਨਿਰਭਰ ਰਹਿਣਾ ਪੈਂਦਾ ਹੈ । ਹਰੇਕ ਵਿਅਕਤੀ ਸਿਰਫ਼ ਇਕ ਕੰਮ ਵਿਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਬਾਕੀ ਸਾਰੇ ਕੰਮਾਂ ਦੇ ਲਈ ਉਸਨੂੰ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਨ੍ਹਾਂ ਦੀ ਵਿਅਕਤੀਗਤ ਅਸਮਾਨਤਾ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਆਉਣ ਲਈ ਮਜ਼ਬੂਰ ਕਰਦੀ ਹੈ ਜਿਸਦੇ ਆਧਾਰ ਉੱਤੇ ਸਮਾਜ ਵਿਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ (Organic Solidarity) ਕਿਹਾ ਹੈ । ਇਹ ਤੀਕਾਰੀ ਕਾਨੂੰਨ ਵਿਵਸਥਾ ਵਿਚ ਦਿਖਾਈ ਦਿੰਦਾ ਹੈ ।

ਦੁਰਖੀਮ ਦੇ ਅਨੁਸਾਰ ਇਹ ਏਕਤਾ ਸਰੀਰਕ ਏਕਤਾ ਦੇ ਸਮਾਨ ਹੈ । ਹੱਥ, ਪੈਰ, ਨੱਕ, ਕੰਨ, ਅੱਖ ਆਦਿ ਆਪਣੇ-ਆਪਣੇ ਵਿਸ਼ੇਸ਼ ਕੰਮਾਂ ਦੇ ਆਧਾਰ ਉੱਤੇ ਸੁਤੰਤਰ ਅੰਗਾਂ ਦੇ ਰੂਪ ਵਿਚ ਹੋਂਦ ਰੱਖਦੇ ਹਨ ਪਰ ਉਨ੍ਹਾਂ ਦੇ ਇਹ ਕੰਮ ਤਾਂ ਹੀ ਸੰਭਵ ਹਨ ਜਦੋਂ ਤਕ ਉਹ ਇਕ-ਦੂਜੇ ਨਾਲ ਮਿਲੇ ਹੋਏ ਹਨ, ਹੱਥ ਸਰੀਰ ਤੋਂ ਵੱਖ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ । ਦੂਜੇ ਸ਼ਬਦਾਂ ਵਿਚ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਏਕਤਾ ਤਾਂ ਹੈ ਪਰ ਉਹ ਆਪਸੀ ਨਿਰਭਰਤਾ ਉੱਤੇ ਟਿਕੀ ਹੋਈ ਹੈ ।

ਦੁਰਖੀਮ ਦੇ ਅਨੁਸਾਰ ਜਨਸੰਖਿਆ ਵੱਧਣ ਨਾਲ ਜ਼ਰੂਰਤਾਂ ਵੀ ਵਧਦੀਆਂ ਹਨ । ਇਨ੍ਹਾਂ ਵਧੀਆ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਹੋ ਜਾਂਦਾ ਹੈ । ਇਸ ਲਈ ਆਧੁਨਿਕ ਸਮਾਜਾਂ ਵਿਚ ਆਂਗਿਕ ਏਕਤਾ ਵਿਖਾਈ ਦਿੰਦੀ ਹੈ ।

ਸਮਾਜ ਨੂੰ ਬਣਾਏ ਰੱਖਣ ਦੇ ਲਈ ਸਮਾਜਿਕ ਏਕਤਾ ਬਹੁਤ ਮਹੱਤਵਪੂਰਨ ਹੁੰਦੀ ਹੈ । ਆਦਿਮ ਸਮਾਜਾਂ ਵਿਚ ਸਮੂਹ ਦੇ ਮੈਂਬਰਾਂ ਵਿਚ ਪੂਰੀ ਸਮਾਨਤਾ ਹੁੰਦੀ ਹੈ ।ਉੱਥੇ ਸਮੂਹਿਕ ਚੇਤਨਾ ਜ਼ਿਆਦਾ ਤੇਜ਼ ਹੁੰਦੀ ਹੈ । ਉਹ ਇਕ-ਦੂਜੇ ਉੱਤੇ ਕਾਰਜਾਤਮਕ ਦਿਸ਼ਟੀ ਤੋਂ ਹੀ ਨਿਰਭਰ ਨਹੀਂ ਹੁੰਦੇ ਬਲਕਿ ਇੰਨੇ ਜੁੜੇ ਰਹਿੰਦੇ ਹਨ ਕਿ ਉਨ੍ਹਾਂ ਵਿਚ ਹਮੇਸ਼ਾਂ ਸੁਭਾਵਿਕ ਏਕਤਾ ਬਣੀ ਰਹਿੰਦੀ ਹੈ । ਇਹ ਏਕਤਾ ਦੁਰਖੀਮ ਦੇ ਸ਼ਬਦਾਂ ਵਿਚ ਠੀਕ ਵੈਸੀ ਹੀ ਹੁੰਦੀ ਹੈ ਜਿਹੋ ਜਿਹੀ ਕਿਸੇ ਯੰਤਰ ਦੀ ਏਕਤਾ ਹੁੰਦੀ ਹੈ । ਯੰਤਰ ਦੇ ਇਕ ਭਾਗ ਨੂੰ ਹਿਲਾਉਣ ਨਾਲ ਪੂਰੇ ਯੰਤਰ ਵਿਚ ਹਰਕਤ ਹੁੰਦੀ ਹੈ, ਇਸ ਲਈ ਸਮਾਨਤਾਵਾਂ ਉੱਤੇ ਆਧਾਰਿਤ ਇਸ ਏਕਤਾ ਨੂੰ ਦੁਰਖੀਮ ਯੰਤਰਿਕ ਏਕਤਾ ਕਹਿੰਦੇ ਹਨ ।

ਦੂਜੇ ਪਾਸੇ ਆਧੁਨਿਕ ਸਮਾਜਾਂ ਵਿਚ ਵਿਸ਼ੇਸ਼ੀਕਰਣ ਵੱਧਣ ਨਾਲ ਕੰਮਾਂ ਦੀ ਵੰਡ ਹੋ ਗਈ ਹੈ ਅਤੇ ਉਸਦੇ ਨਤੀਜੇ ਸਰੂਪ ਸਮਾਜਿਕ ਵਿਭਿੰਨਤਾ ਵੱਧ ਗਈ ਹੈ । ਇਸ ਕਿਰਤ ਵੰਡ ਦੇ ਨਤੀਜੇ ਵਜੋਂ ਸਮੂਹ ਦੇ ਮੈਂਬਰ ਇਕ-ਦੂਜੇ ਉੱਤੇ ਨਿਰਭਰ ਹੋ ਗਏ ਹਨ । ਕਿਸੇ ਜੀਵ ਦੀ ਏਕਤਾ ਦੀ ਤਰ੍ਹਾਂ ਸਮਾਜਿਕ ਏਕਤਾ ਦੇ ਵੱਖ-ਵੱਖ ਅੰਗਾਂ ਵਿਚ ਕਾਰਜਾਤਮਕ ਵਿਸ਼ੇਸ਼ੀਕਰਣ ਤੋਂ ਪੈਦਾ ਜ਼ਰੂਰੀ ਸਹਿਯੋਗ ਇਸ ਪੂਰੀ ਏਕਤਾ ਦੀ ਕ੍ਰਿਆਸ਼ੀਲਤਾ ਦਾ ਆਧਾਰ ਹੈ । ਇਸ ਲਈ ਕਿਰਤ ਵੰਡ ਤੋਂ ਪੈਦਾ ਸਮਾਜ ਵਿਚ ਜੋ ਏਕਤਾ ਮਿਲਦੀ ਹੈ ਉਸ ਨੂੰ ਦੁਰਖੀਮ ਆਂਗਿਕ ਏਕਤਾ ਕਹਿੰਦੇ ਹਨ ।

3. ਸੰਵਿਦਾਤਮਕ ਏਕਤਾ (Contractual Solidarity) – ਆਂਗਿਕ ਅਤੇ ਯਾਂਤਰਿਕ ਏਕਤਾ ਦੇ ਅਧਿਐਨ ਤੋਂ ਬਾਅਦ ਦੁਰਖੀਮ ਨੇ ਇਕ ਹੋਰ ਏਕਤਾ ਬਾਰੇ ਦੱਸਿਆ ਹੈ ਜਿਸ ਨੂੰ ਉਸ ਨੇ ਸੰਵਿਦਾਤਮਕ ਏਕਤਾ (Contractual Solidarity) ਜਾਂ ਸਮਝੌਤੇ ਵਾਲੀ ਏਕਤਾ ਕਿਹਾ ਹੈ ।

ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੀ ਪ੍ਰਕਿਰਿਆ ਸਮਝੌਤੇ ਉੱਤੇ ਆਧਾਰਿਤ ਸੰਬੰਧਾਂ ਨੂੰ ਜਨਮ ਦਿੰਦੀ ਹੈ । ਸਮੂਹ ਦੇ ਲੋਕ ਆਪਸੀ ਸਮਝੌਤਿਆਂ ਦੇ ਆਧਾਰ ਉੱਤੇ ਇਕ-ਦੂਜੇ ਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਦੇ ਹਨ ਅਤੇ ਪਰਸਪਰ ਸਹਿਯੋਗ ਕਰਦੇ ਹਨ । ਇਹ ਸੱਚ ਹੈ ਕਿ ਆਧੁਨਿਕ ਸਮਾਜਾਂ ਵਿਚ ਸਮਝੌਤਿਆਂ ਦੇ ਆਧਾਰ ਤੇ ਲੋਕਾਂ ਵਿਚ ਸਹਿਯੋਗ ਅਤੇ ਏਕਤਾ ਸਥਾਪਿਤ ਹੁੰਦੀ ਹੈ ਪਰ ਕਿਰਤ ਵੰਡ ਦਾ ਕੰਮ ਸੰਵਿਦਾਤਮਕ ਏਕਤਾ ਦੀ ਉਤਪੱਤੀ ਕਰਨਾ ਹੀ ਨਹੀਂ ਹੈ । ਦੁਰਖੀਮ ਦੇ ਵਿਚਾਰ ਨਾਲ ਸੰਵਿਦਾਤਮਕ ਏਕਤਾ ਇਕ ਵਿਅਕਤੀਗਤ ਤੱਥ ਹੈ ਚਾਹੇ ਇਹ ਸਮਾਜ ਦੁਆਰਾ ਹੀ ਚਲਦੀ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

2. ਕਾਰਨ ਅਤੇ ਦਸ਼ਾਵਾਂ (Causes and Conditions)

ਦੁਰਖੀਮ ਦੀ ਕਿਤਾਬ The division of Labour in Society ਦਾ ਦੂਜਾ ਭਾਗ ਕਿਰਤ ਵੰਡ ਦੇ ਕਾਰਨਾਂ, ਦਸ਼ਾਵਾਂ ਅਤੇ ਨਤੀਜਿਆਂ ਨਾਲ ਸੰਬੰਧਿਤ ਹੈ । ਕਿਰਤ ਵੰਡ ਦੇ ਕਾਰਨਾਂ ਅਤੇ ਦਸ਼ਾਵਾਂ ਦੀ ਵਿਆਖਿਆ ਪੇਸ਼ ਕਰਦੇ ਸਮੇਂ ਦਰਖੀਮ ਇਹ ਕਹਿੰਦੇ ਹਨ, ਕਿ ਕਿਰਤ ਵੰਡ ਦੇ ਵਿਕਾਸ ਦੇ ਪ੍ਰੇਰਕ ਤੱਤ ਸੁਖ ਵਿਚ ਵਾਧੇ ਦੀ ਇੱਛਾ ਜਾਂ ਆਨੰਦ ਪ੍ਰਾਪਤੀ ਨਹੀਂ ਹੈ ਕਿਉਂਕਿ ਸੁੱਖ ਵਿਚ ਵਿਅਕਤੀਗਤ ਤੱਥ ਹੈ ਅਤੇ ਸੁੱਖ ਦੀ ਇੱਛਾ ਮਨੋਵਿਗਿਆਨਿਕ ਵਿਸ਼ਲੇਸ਼ਣ ਦਾ ਵਿਸ਼ਾ ਹੈ । ਸਮਾਜ ਸ਼ਾਸਤਰੀ ਵਿਵੇਚਨਾ ਦਾ ਨਹੀਂ ਜਦਕਿ ਕਿਰਤ ਵੰਡ ਨੂੰ ਦੁਰਖੀਮ ਨੇ ਸਮਾਜਿਕ ਤੱਥ ਮੰਨਿਆ ਹੈ ।

ਕਿਰਤ ਵੰਡ ਦੇ ਕਾਰਨ (Causes of Division of Labour) – ਦੁਰਖੀਮ ਨੇ ਕਿਰਤ ਵੰਡ ਦੀ ਵਿਆਖਿਆ ਸਮਾਜ ਸ਼ਾਸਤਰੀ ਆਧਾਰ ਉੱਤੇ ਕੀਤੀ ਹੈ । ਉਸਨੇ ਕਿਰਤ ਵੰਡ ਦੇ ਕਾਰਨਾਂ ਦੀ ਖੋਜ ਸਮਾਜਿਕ ਜੀਵਨ ਦੀਆਂ ਦਸ਼ਾਵਾਂ ਤੇ ਉਨ੍ਹਾਂ ਤੋਂ ਪੈਦਾ ਸਮਾਜਿਕ ਜ਼ਰੂਰਤਾਂ ਵਿਚ ਕੀਤੀ ਹੈ । ਇਸ ਨਜ਼ਰ ਤੋਂ ਉਸਨੇ ਕਿਰਤ ਵੰਡ ਦੇ ਕਾਰਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲਾ ਹੈ ਪ੍ਰਾਥਮਿਕ ਕਾਰਕ ਅਤੇ ਦੂਜਾ ਹੈ ਦੁਤੀਆ ਕਾਰਕ | ਪ੍ਰਾਥਮਿਕ ਕਾਰਕ ਦੇ ਰੂਪ ਵਿਚ ਦੁਰਖੀਮ ਨੇ ਜਨਸੰਖਿਆ ਵਿਚ ਵਾਧਾ ਅਤੇ ਉਸ ਤੋਂ ਪੈਦਾ ਨਤੀਜਿਆਂ ਨੂੰ ਮਾਨਤਾ ਦਿੱਤੀ ਹੈ ਜਦਕਿ ਦੁਤੀਆ ਕਾਰਕਾਂ ਨੂੰ ਉਹ ਦੋ ਭਾਗਾਂ ਵਿਚ ਰੱਖਦਾ ਹੈ । ਉਹ ਹਨ-ਆਮ ਚੇਤਨਾ ਦੀ ਵੱਧਦੀ ਹੋਈ ਅਸਪੱਸ਼ਟਤਾ ਅਤੇ ਪੈਤਿਕਤਾ ਦਾ ਘਟਦਾ ਹੋਇਆ ਪ੍ਰਭਾਵ ।

ਹੁਣ ਅਸੀਂ ਇਨ੍ਹਾਂ ਕਾਰਕਾਂ ਦੀ ਵਿਸਤਾਰ ਨਾਲ ਵਿਆਖਿਆ ਕਰਾਂਗੇ-

(i) ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ (Increase in Density and Size of Populationਦੁਰਖੀਮ ਦੇ ਅਨੁਸਾਰ ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ ਹੀ ਕਿਰਤ ਵੰਡ ਦਾ ਕੇਂਦਰੀ ਅਤੇ ਪ੍ਰਾਥਮਿਕ ਕਾਰਨ ਹੈ । ਦੁਰਖੀਮ ਦੇ ਅਨੁਸਾਰ, “ਕਿਰਤ ਵੰਡ ਸਮਾਜਾਂ ਵਿਚ ਜਟਿਲਤਾ ਅਤੇ ਘਣਤਾ ਦੇ ਨਾਲ ਸਿੱਧੇ ਅਨੁਪਾਤ ਵਿਚ ਰਹਿੰਦਾ ਹੈ ਅਤੇ ਜੇਕਰ ਸਮਾਜਿਕ ਵਿਕਾਸ ਦੇ ਦੌਰਾਨ ਇਹ ਲਗਾਤਾਰ ਵੱਧਦਾ ਹੈ ਤਾਂ ਇਸਦਾ ਕਾਰਨ ਇਹ ਹੈ ਕਿ ਸਮਾਜ ਲਗਾਤਾਰ ਜ਼ਿਆਦਾ ਘਣਤਾ ਅਤੇ ਜ਼ਿਆਦਾ ਜਟਿਲ ਹੋ ਜਾਂਦੇ ਹਨ ।’’ ਦੁਰਖੀਮ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਦੋ ਪੱਖ ਹਨਜਨਸੰਖਿਆ ਦੇ ਆਕਾਰ ਵਿਚ ਵਾਧਾ ਅਤੇ ਜਨਸੰਖਿਆ ਦੀ ਘਣਤਾ ਵਿਚ ਵਾਧਾ । ਇਹ ਦੋਵੇਂ ਪੱਖ ਕਿਰਤ ਵੰਡ ਨੂੰ ਜਨਮ ਦਿੰਦੇ ਹਨ । ਜਨਸੰਖਿਆ ਵਿਚ ਵਾਧਾ ਹੋਣ ਦੇ ਨਾਲ ਸਰਲ ਸਮਾਜ ਖ਼ਤਮ ਹੋਣ ਲੱਗ ਜਾਂਦੇ ਹਨ ਅਤੇ ਮਿਸ਼ਰਿਤ ਸਮਾਜ ਬਣਨ ਲੱਗ ਜਾਂਦੇ ਹਨ । ਜਨਸੰਖਿਆ ਵਿਸ਼ੇਸ਼ ਕੇਂਦਰਾਂ ਤੇ ਇਕੱਠੀ ਹੋਣ ਲੱਗ ਜਾਂਦੀ ਹੈ । ਜਨਸੰਖਿਆ ਦੀ ਘਣਤਾ ਨੂੰ ਵੀ ਦੁਰਖੀਮ ਨੇ ਦੋ ਭਾਗਾਂ ਵਿਚ ਵੰਡਿਆ ਹੈ-
(a) ਭੌਤਿਕ ਘਣਤਾ (Material Density) – ਸਰੀਰਕ ਨਜ਼ਰ ਤੋਂ ਲੋਕਾਂ ਦਾ ਇਕ ਥਾਂ ਤੇ ਇਕੱਤਰ ਹੋਣਾ ਭੌਤਿਕ ਘਣਤਾ ਹੈ ।
(b) ਨੈਤਿਕ ਘਣਤਾ (Moral Density) – ਭੌਤਿਕ ਘਣਤਾ ਦੇ ਨਤੀਜੇ ਵਜੋਂ ਲੋਕਾਂ ਦੇ ਆਪਸੀ ਸੰਬੰਧ ਵਧਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਕ੍ਰਿਆਵਾਂ ਅਤੇ ਪ੍ਰਤਿਕ੍ਰਿਆਵਾਂ ਵਿਚ ਵਾਧਾ ਹੁੰਦਾ ਹੈ । ਇਨ੍ਹਾਂ ਆਪਸੀ ਸੰਬੰਧਾਂ ਅਤੇ ਅੰਤਰਕ੍ਰਿਆਵਾਂ ਵਿਚ ਵਾਧੇ ਤੋਂ ਪੈਦਾ ਜਟਿਲਤਾ ਨੂੰ ਦੁਰਖੀਮ ਨੇ ਨੈਤਿਕ ਘਣਤਾ ਕਿਹਾ ਹੈ ।

(ii) ਸਮੂਹਿਕ ਚੇਤਨਾ ਦਾ ਘਟਣਾ ਜਾਂ ਪਤਨ-ਦੁਰਖੀਮ ਨੇ ਕਿਰਤ ਵੰਡ ਦੇ ਦੁਤੀਆ ਕਾਰਕਾਂ ਬਾਰੇ ਵੀ ਦੱਸਿਆ ਹੈ । ਇਸ ਵਿਚ ਉਸਨੇ ਸਮੂਹਿਕ ਚੇਤਨਾ ਦੇ ਪਤਨ ਨੂੰ ਸਭ ਤੋਂ ਪਹਿਲਾਂ ਰੱਖਿਆ ਹੈ । ਸਮਾਨਤਾਵਾਂ ਉੱਤੇ ਆਧਾਰਿਤ ਸਮਾਜਾਂ ਵਿਚ ਸਮੂਹਿਕ ਚੇਤਨਾ ਪ੍ਰਬਲ ਜਾਂ ਤਾਕਤਵਰ ਹੁੰਦੀ ਹੈ ਜਿਸ ਕਾਰਨ ਸਮੂਹ ਦੇ ਮੈਂਬਰ ਵਿਅਕਤੀਗਤ ਭਾਵਨਾਵਾਂ ਤੋਂ ਪ੍ਰੇਮ੍ਰਿਤ ਨਹੀਂ ਹੁੰਦੇ । ਸਮੁਹਿਕ ਭਾਵਨਾਵਾਂ ਹੀ ਉਨ੍ਹਾਂ ਨੂੰ ਰਸਤਾ ਵਿਖਾਉਂਦੀਆਂ ਹਨ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਤਾਂ ਹੀ ਸੰਭਵ ਹੈ ਜਦੋਂ ਸਮੁਹਿਕ ਦ੍ਰਿਸ਼ਟੀਕੋਣ ਦੀ ਥਾਂ ਵਿਅਕਤੀਗਤ ਦ੍ਰਿਸ਼ਟੀਕੋਣ ਦਾ ਵਿਕਾਸ ਹੋ ਜਾਵੇ ਅਤੇ ਵਿਅਕਤੀਗਤ ਚੇਤਨਾ ਸਮੂਹਿਕ ਚੇਤਨਾ ਨੂੰ ਦਬਾ ਦੇਵੇ । ਅੰਤ ਦੁਰਖੀਮ ਦੇ ਅਨੁਸਾਰ, “ਕਿਰਤ ਵੰਡ ਦੀ ਪ੍ਰਗਤੀ ਉੱਨੀ ਹੀ ਜ਼ਿਆਦਾ ਔਖੀ ਅਤੇ ਹੌਲੀ ਹੋਵੇਗੀ ਜਿੰਨੀ ਸਮੂਹਿਕ ਚੇਤਨਾ ਨਿਸ਼ਚਿਤ ਤੇ ਮਜ਼ਬੂਤ ਹੋਵੇਗੀ । ਇਸਦੇ ਉਲਟ ਇਹ ਉੱਨੀ ਹੀ ਜ਼ਿਆਦਾ ਤੇਜ਼ ਹੋਵੇਗੀ ਜਿੰਨਾ ਵਿਅਕਤੀ ਆਪਣੇ ਵਿਅਕਤੀਗਤ ਵਾਤਾਵਰਨ ਨਾਲ ਸਮਝੌਤਾ ਕਰਨ ਵਿਚ ਸਮਰੱਥ ਹੋਵੇਗਾ ।

(iii) ਪੈਤਿਕਤਾ ਅਤੇ ਕਿਰਤ ਵੰਡ-ਦੁਰਖੀਮ ਨੇ ਦੁਤੀਆ ਕਾਰਕ ਦੇ ਦੂਜੇ ਪ੍ਰਕਾਰ ਨੂੰ ਪੈਤਿਕਤਾ ਦੇ ਘੱਟਦੇ ਪ੍ਰਭਾਵ ਨੂੰ ਕਾਰਨ ਮੰਨਿਆ ਹੈ । ਚਾਹੇ ਦੁਰਖੀਮ ਨੇ ਸਮਾਜਿਕ ਘਟਨਾਵਾਂ ਦੀ ਵਿਆਖਿਆ ਦੇ ਲਈ ਸਮਾਜਿਕ ਕਾਰਕਾਂ ਨੂੰ ਹੀ ਪ੍ਰਾਥਮਿਕਤਾ ਦਿੱਤੀ ਹੈ ਪਰ ਕਿਰਤ ਵੰਡ ਦੇ ਵਿਕਾਸ ਵਿਚ ਉਸਨੇ ਕੁੱਝ ਮਨੋ-ਸਰੀਰਕ ਕਾਰਕਾਂ ਨੂੰ ਵੀ ਉੱਤਰਦਾਈ ਮੰਨਿਆ ਹੈ । ਦੁਰਖੀਮ ਦੇ ਵਿਚਾਰ ਨਾਲ ਪੈਤਿਕਤਾ ਦਾ ਪ੍ਰਭਾਵ ਜਿੰਨਾ ਵੀ ਜ਼ਿਆਦਾ ਹੁੰਦਾ ਹੈ, ਪਰਿਵਰਤਨ ਦੇ ਮੌਕੇ ਉੱਨੇ ਹੀ ਘੱਟ ਹੁੰਦੇ ਹਨ । | ਹੋਰ ਸ਼ਬਦਾਂ ਵਿਚ ਕਿਰਤ ਵੰਡ ਦੇ ਵਿਕਾਸ ਦੇ ਲਈ ਇਹ ਜ਼ਰੂਰੀ ਹੈ ਕਿ ਪੈਤਿਕ ਗੁਣਾਂ ਨੂੰ ਮਹੱਤਵ ਨਾ ਦਿੱਤਾ ਜਾਵੇ । ਕਿਰਤ ਵੰਡ ਦਾ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਦੀ ਪ੍ਰਕਿਰਤੀ ਅਤੇ ਸੁਭਾਅ ਵਿਚ ਭਿੰਨਤਾ ਹੋਵੇ ।

ਪੈਤਿਕਤਾ ਤੋਂ ਪ੍ਰਾਪਤ ਯੋਗਤਾਵਾਂ ਦੇ ਆਧਾਰ ਤੇ ਮਨੁੱਖਾਂ ਦਾ ਵਰਗੀਕਰਨ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਜਾਤਾਂ ਨਾਲ ਸੰਬੰਧਿਤ ਕਰਕੇ, ਉਨ੍ਹਾਂ ਦੇ ਪੂਰਵਜਾਂ ਅਤੇ ਅਤੀਤ ਨਾਲ ਕਠੋਰਤਾ ਨਾਲ ਬੰਨ੍ਹ ਦੇਣ ਦੀ ਪ੍ਰਕ੍ਰਿਆ ਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਆਪਣੀਆਂ ਵਿਸ਼ੇਸ਼ ਰੁਚੀਆਂ ਦਾ ਵਿਕਾਸ ਨਹੀਂ ਕਰ ਸਕਦੇ ਅਤੇ ਪਰਿਵਰਤਨ ਨਹੀਂ ਕਰ ਸਕਦੇ । ਇਸ ਤਰ੍ਹਾਂ ਪੈਤਿਕਤਾ ਦੇ ਆਧਾਰ ਤੇ ਕੰਮਾਂ ਦੀ ਵੰਡ ਵੀ ਕਿਰਤ ਵੰਡ ਵਿਚ ਰੁਕਾਵਟ ਹੈ । ਦੁਰਮ ਦੇ ਅਨੁਸਾਰ ਸਮੇਂ ਦੀ ਗਤੀ ਅਤੇ ਸਮਾਜਿਕ ਵਿਕਾਸ ਦੇ ਨਾਲ ਲਗਾਤਾਰ ਹੋਣ ਵਾਲੇ ਪਰਿਵਰਤਨ ਪੈਤਿਕਤਾ ਵਿਚ ਲਚਕ ਪੈਦਾ ਕਰ ਦਿੰਦੇ ਹਨ ਅਰਥਾਤ ਪੈਤਿਕ ਗੁਣ ਕਮਜ਼ੋਰ ਪੈਣ ਲੱਗ ਜਾਂਦੇ ਹਨ । ਨਤੀਜੇ ਵਜੋਂ ਵਿਅਕਤੀਆਂ ਦੀਆਂ ਵਿਭਿੰਨਤਾਵਾਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਕਿਰਤ ਵੰਡ ਵਿਚ ਵਾਧਾ ਹੁੰਦਾ ਹੈ ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੁਰਖੀਮ ਨੇ ਜਨਸੰਖਿਆ ਵਿਚ ਵਾਧਾ, ਸਮੂਹਿਕ ਚੇਤਨਾ ਦਾ ਪਤਨ ਅਤੇ ਪੈਤਿਕਤਾ ਦੇ ਘੱਟਦੇ ਪ੍ਰਭਾਵ ਨੂੰ ਕਿਰਤ ਵੰਡ ਦਾ ਕਾਰਕ ਮੰਨਿਆ ਹੈ ।

3. ਕਿਰਤ ਵੰਡ ਦੇ ਨਤੀਜੇ (Consequences of Division of Labour)

ਕਿਰਤ ਵੰਡ ਦੇ ਪ੍ਰਾਥਮਿਕ ਅਤੇ ਦੁਤੀਆ ਕਾਰਕਾਂ ਤੋਂ ਬਾਅਦ ਦੁਰਖੀਮ ਨੇ ਇਸ ਦੇ ਵਿਕਾਸ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੇ ਨਤੀਜਿਆਂ ਉੱਤੇ ਚਾਨਣਾ ਪਾਇਆ ਹੈ । ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ‘ਕੰਮ’ ਅਤੇ ‘ਨਤੀਜੇ’ ਦੋ ਵੱਖਵੱਖ ਸ਼ਬਦ ਹਨ । ਅਜਿਹੇ ਬਹੁਤ ਸਾਰੇ ਤੱਥ, ਜਿਹੜੇ ਆਮ ਆਦਮੀ ਦੀ ਨਜ਼ਰ ਤੋਂ ਕਿਰਤ ਵੰਡ ਦੇ ਕੰਮ ਦਿਖਦੇ ਹਨ, ਉਹ ਅਸਲ ਵਿਚ ਉਸਦੇ ਨਤੀਜੇ ਹਨ । ਦੁਰਖੀਮ ਨੇ ਕਿਰਤ ਵੰਡ ਦੇ ਬਹੁਤ ਸਾਰੇ ਨਤੀਜਿਆਂ ਦੇ ਵੱਲ ਸਾਡਾ ਧਿਆਨ ਖਿੱਚਿਆ ਹੈ । ਉਨ੍ਹਾਂ ਵਿਚੋਂ ਕੁੱਝ ਹੇਠਾਂ ਲਿਖੇ ਹਨ-
(i) ਕਾਰਜਾਤਮਕ ਸੁਤੰਤਰਤਾ ਅਤੇ ਵਿਸ਼ੇਸ਼ੀਕਰਨ-ਦੁਰਖੀਮ ਨੇ ਸਰੀਰਕ ਕਿਰਤ ਵੰਡ ਅਤੇ ਸਮਾਜਿਕ ਕਿਰਤ ਵੰਡ ਵਿਚ ਫ਼ਰਕ ਦੱਸਿਆ ਹੈ ਅਤੇ ਸਮਾਜਿਕ ਕਿਰਤ ਵੰਡ ਦੇ ਨਤੀਜੇ ਦੱਸੇ ਹਨ | ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇਕ ਨਤੀਜਾ ਇਹ ਹੁੰਦਾ ਹੈ ਕਿ ਜਿਵੇਂ ਹੀ ਕੰਮ ਜ਼ਿਆਦਾ ਵੰਡਿਆ ਜਾਂਦਾ ਹੈ ਉਸ ਤਰ੍ਹਾਂ ਹੀ ਕੰਮ ਕਰਨ ਦੀ ਸੁਤੰਤਰਤਾ ਅਤੇ ਗਤੀਸ਼ੀਲਤਾ ਵਿਚ ਵਾਧਾ ਹੁੰਦਾ ਹੈ । ਕਿਰਤ ਵੰਡ ਦੇ ਕਾਰਨ ਮਨੁੱਖ ਆਪਣੀਆਂ ਕੁੱਝ ਵਿਸ਼ੇਸ਼ ਯੋਗਤਾਵਾਂ ਨੂੰ ਵਿਸ਼ੇਸ਼ ਕੰਮ ਵਿਚ ਲਾ ਦਿੰਦਾ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਵਿਕਾਸ ਦਾ ਇਕ ਨਤੀਜਾ ਇਹ ਵੀ ਹੁੰਦਾ ਹੈ ਕਿ ਵਿਅਕਤੀਆਂ ਦੇ ਕੰਮ ਉਨ੍ਹਾਂ ਦੇ ਸਰੀਰਕ ਲੱਛਣਾਂ ਤੋਂ ਸੁਤੰਤਰ ਹੋ ਜਾਂਦੇ ਹਨ । ਦੂਜੇ ਸ਼ਬਦਾਂ ਵਿਚ ਮਨੁੱਖਾਂ ਦੀਆਂ ਸੰਰਚਨਾਤਮਕ ਵਿਸ਼ੇਸ਼ਤਾਵਾਂ ਉਨ੍ਹਾਂ ਦੀਆਂ ਕਾਰਜਾਤਮਕ ਪ੍ਰਵਿਰਤੀਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ ।

(ii) ਸੱਭਿਅਤਾ ਦਾ ਵਿਕਾਸ-ਦੁਰਖੀਮ ਨੇ ਸ਼ੁਰੂ ਵਿਚ ਹੀ ਇਹ ਸਪੱਸ਼ਟ ਕੀਤਾ ਹੈ ਕਿ ਸੱਭਿਅਤਾ ਦਾ ਵਿਕਾਸ ਕਰਨਾ ਕਿਰਤ ਵੰਡ ਦਾ ਕੰਮ ਨਹੀਂ ਹੈ ਕਿਉਂਕਿ ਕਿਰਤ ਵੰਡ ਇਕ ਨੈਤਿਕ ਤੱਥ ਹੈ ਅਤੇ ਸੱਭਿਅਤਾ ਦੇ ਤਿੰਨ ਅੰਗ ਉਦਯੋਗਿਕ ਜਾਂ ਆਰਥਿਕ, ਕਲਾਤਮਕ ਅਤੇ ਵਿਗਿਆਨਿਕ ਵਿਕਾਸ ਨੈਤਿਕ ਵਿਕਾਸ ਨਾਲ ਸੰਬੰਧ ਨਹੀਂ ਰੱਖਦੇ ।

ਦੁਰਖੀਮ ਨੇ ਕਿਰਤ ਵੰਡ ਦੇ ਨਤੀਜੇ ਦੇ ਰੂਪ ਵਿਚ ਸੱਭਿਅਤਾ ਦੇ ਵਿਕਾਸ ਦੀ ਵਿਆਖਿਆ ਕੀਤੀ ਹੈ । ਆਪ ਦਾ ਕਹਿਣਾ ਸੀ ਕਿ ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ ਹੋਣ ਦੇ ਨਾਲ ਸੱਭਿਅਤਾ ਦਾ ਵਿਕਾਸ ਵੀ ਜ਼ਰੂਰੀ ਹੋ ਜਾਂਦਾ ਹੈ । ਕਿਰਤ ਵੰਡ ਅਤੇ ਸੱਭਿਅਤਾ ਦੋਵੇਂ ਨਾਲ-ਨਾਲ ਪ੍ਰਗਤੀ ਕਰਦੇ ਹਨ ਪਰ ਕਿਰਤ ਵੰਡ ਦਾ ਵਿਕਾਸ ਪਹਿਲਾਂ ਹੁੰਦਾ ਹੈ ਅਤੇ ਉਸ ਦੇ ਨਤੀਜੇ ਵਜੋਂ ਸੱਭਿਅਤਾ ਵਿਕਸਿਤ ਹੁੰਦੀ ਹੈ । ਇਸ ਲਈ ਦੁਰਖੀਮ ਦਾ ਮੰਨਣਾ ਹੈ ਕਿ ਸੱਭਿਅਤਾ ਨਾ ਤਾਂ ਕਿਰਤ ਵੰਡ ਦਾ ਉਦੇਸ਼ ਹੈ ਅਤੇ ਨਾ ਹੀ ਉਸਦਾ ਕੰਮ ਹੈ ਬਲਕਿ ਇਕ ਜ਼ਰੂਰੀ ਨਤੀਜਾ ਹੈ ।

(iii) ਸਮਾਜਿਕ ਪ੍ਰਤੀ – ਪ੍ਰਤੀ ਪਰਿਵਰਤਨ ਦਾ ਨਤੀਜਾ ਹੈ । ਕਿਰਤ ਵੰਡ ਵੀ ਪਰਿਵਰਤਨਾਂ ਨੂੰ ਜਨਮ ਦਿੰਦੀ ਹੈ । ਪਰਿਵਰਤਨ ਸਮਾਜ ਵਿਚ ਇਕ ਨਿਰੰਤਰ ਪ੍ਰਕ੍ਰਿਆ ਹੈ, ਇਸ ਲਈ ਪ੍ਰਤੀ ਵੀ ਸਮਾਜ ਵਿਚ ਨਿਰੰਤਰ ਹੁੰਦੀ ਰਹਿੰਦੀ ਹੈ । ਦੁਰਖੀਮ ਦੇ ਅਨੁਸਾਰ ਇਸ ਪਰਿਵਰਤਨ ਦਾ ਮੁੱਖ ਕਾਰਨ ਕਿਰਤ ਵੰਡ ਹੈ । ਕਿਰਤ ਵੰਡ ਦੇ ਕਾਰਨ ਪਰਿਵਰਤਨ ਹੁੰਦਾ ਹੈ। ਅਤੇ ਪਰਿਵਰਤਨ ਦੇ ਕਾਰਨ ਪ੍ਰਤੀ ਹੁੰਦੀ ਹੈ । ਇਸ ਤਰ੍ਹਾਂ ਸਮਾਜਿਕ ਪ੍ਰਗਤੀ ਕਿਰਤ ਵੰਡ ਦਾ ਇਕ ਨਤੀਜਾ ਹੈ । ਦੁਰਖੀਮ ਦੇ ਵਿਚਾਰ ਨਾਲ ਪ੍ਰਗਤੀ ਦਾ ਪ੍ਰਮੁੱਖ ਕਾਰਕ ਸਮਾਜ ਹੈ । ਅਸੀਂ ਇਸ ਲਈ ਬਦਲ ਜਾਂਦੇ ਹਾਂ ਕਿਉਂਕਿ ਸਮਾਜ ਬਦਲ ਜਾਂਦਾ ਹੈ । ਪ੍ਰਗਤੀ ਤਾਂ ਹੀ ਰੁਕ ਸਕਦੀ ਹੈ ਜਦੋਂ ਸਮਾਜ ਰੁਕ ਜਾਵੇ ਪਰ ਵਿਗਿਆਨਿਕ ਨਜ਼ਰ ਨਾਲ ਇਹ ਸੰਭਵ ਨਹੀਂ ਹੈ । ਇਸ ਲਈ ਦੁਰਖੀਮ ਦੇ ਅਨੁਸਾਰ ਪ੍ਰਤੀ ਵੀ ਸਮਾਜਿਕ ਜੀਵਨ ਦਾ ਨਤੀਜਾ ਹੈ ।

(iv) ਸਮਾਜਿਕ ਪਰਿਵਰਤਨ ਅਤੇ ਵਿਅਕਤੀਗਤ ਪਰਿਵਰਤਨ – ਦੁਰਖੀਮ ਨੇ ਸਮਾਜਿਕ ਪਰਿਵਰਤਨ ਦੀ ਵਿਆਖਿਆ ਵੀ ਕਿਰਤ ਵੰਡ ਦੇ ਆਧਾਰ ਉੱਤੇ ਕੀਤੀ ਹੈ । ਵਿਅਕਤੀਆਂ ਵਿਚ ਹੋਣ ਵਾਲਾ ਪਰਿਵਰਤਨ ਸਮਾਜ ਵਿਚ ਹੋਣ ਵਾਲੇ ਪਰਿਵਰਤਨ ਦਾ ਨਤੀਜਾ ਹੈ । ਦੁਰਖੀਮ ਦਾ ਮੰਨਣਾ ਹੈ ਕਿ ਸਮਾਜ ਵਿਚ ਹੋਣ ਵਾਲੇ ਪਰਿਵਰਤਨ ਦਾ ਮੂਲ ਕਾਰਨ ਜਨਸੰਖਿਆ ਦੇ ਆਕਾਰ, ਵਿਤਰਣ ਅਤੇ ਘਣਤਾ ਵਿਚ ਹੋਣ ਵਾਲਾ ਪਰਿਵਰਤਨ ਹੈ ਜੋ ਮਨੁੱਖਾਂ ਵਿਚ ਕਿਰਤ ਵੰਡ ਕਰ ਦਿੰਦਾ ਹੈ ਅਤੇ ਸਾਰੇ ਵਿਅਕਤੀਗਤ ਪਰਿਵਰਤਨ ਇਸੇ ਸਮਾਜਿਕ ਪਰਿਵਰਤਨ ਦੇ ਪਰਿਣਾਮਸਰੂਪ ਹੁੰਦੇ ਹਨ ।

(v) ਨਵੇਂ ਸਮੂਹਾਂ ਦੀ ਉਤਪੱਤੀ ਅਤੇ ਅੰਤਰ ਨਿਰਭਰਤਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇਕ ਨਤੀਜਾ ਇਹ ਹੁੰਦਾ ਹੈ ਕਿ ਵਿਸ਼ੇਸ਼ ਕੰਮਾਂ ਵਿਚ ਲੱਗੇ ਵਿਅਕਤੀਆਂ ਦੇ ਵਿਸ਼ੇਸ਼ ਹਿੱਤਾਂ ਦਾ ਵਿਕਾਸ ਹੋ ਜਾਂਦਾ ਹੈ । ਇਸ ਤਰ੍ਹਾਂ ਜਿੰਨਾ ਜ਼ਿਆਦਾ ਕਿਰਤ ਵੰਡ ਹੁੰਦੀ ਹੈ ਉੱਨੀ ਹੀ ਜ਼ਿਆਦਾ ਅੰਤਰ ਨਿਰਭਰਤਾ ਵਧਦੀ ਹੈ । ਅੰਤਰ ਨਿਰਭਰਤਾ ਸਹਿਯੋਗ ਨੂੰ ਜਨਮ ਦਿੰਦੀ ਹੈ । ਇਸ ਲਈ ਕਿਰਤ ਵੰਡ ਸਹਿਯੋਗ ਦੀ ਪ੍ਰਕਿਰਿਆ ਨੂੰ ਸਮਾਜਿਕ ਜੀਵਨ ਦੇ ਲਈ ਜ਼ਰੂਰੀ ਬਣਾ ਦਿੰਦੀ ਹੈ ।

(vi) ਵਿਅਕਤੀਵਾਦੀ ਵਿਚਾਰਧਾਰਾ-ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਨਤੀਜੇ ਵਜੋਂ ਵਿਅਕਤੀਗਤ ਚੇਤਨਾ ਵੱਧਦੀ ਹੈ । ਸਮੂਹਿਕ ਚੇਤਨਾ ਦਾ ਨਿਯੰਤਰਨ ਘੱਟ ਹੋ ਜਾਂਦਾ ਹੈ । ਵਿਅਕਤੀਗਤ ਸੁਤੰਤਰਤਾ ਅਤੇ ਵਿਸ਼ੇਸ਼ਤਾ ਵਿਅਕਤੀਵਾਦੀ ਵਿਚਾਰਧਾਰਾ ਨੂੰ ਜਨਮ ਦਿੰਦੀ ਹੈ । ਇਸ ਤਰ੍ਹਾਂ ਕਿਰਤ ਵੰਡ ਦੇ ਨਤੀਜੇ ਵਜੋਂ ਵਿਅਕਤੀਵਾਦੀ ਵਿਚਾਰਧਾਰਾ ਨੂੰ ਬਲ ਮਿਲਦਾ ਹੈ ।

(vii) ਤੀਕਾਰੀ ਕਾਨੂੰਨ ਅਤੇ ਨੈਤਿਕ ਦਬਾਓ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਕਾਨੂੰਨੀ ਵਿਵਸਥਾ ਵਿਚ ਵੀ ਬਦਲਾਓ ਕਰ ਦਿੰਦੀ ਹੈ । ਕਿਰਤ ਵੰਡ ਦੇ ਨਤੀਜੇ ਵਜੋਂ ਆਪਸੀ ਸੰਬੰਧਾਂ ਦਾ ਵਿਸਥਾਰ ਹੁੰਦਾ ਹੈ ਅਤੇ ਜਟਿਲਤਾ ਅਤੇ ਕਾਰਜਾਤਮਕ ਸੰਬੰਧਾਂ ਦੇ ਕਾਰਨ ਵਿਅਕਤੀਗਤ ਸਮਝੌਤਿਆਂ ਦਾ ਮਹੱਤਵ ਘੱਟ ਜਾਂਦਾ ਹੈ । ਮਨੁੱਖਾਂ ਦੇ ਸੰਵਿਦਾਤਮਕ ਜਾਂ ਸਮਝੌਤੇ ਵਾਲੇ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਲਈ ਪ੍ਰਤੀਕਾਰੀ ਜਾਂ ਸਹਿਕਾਰੀ ਕਾਨੂੰਨਾਂ ਦਾ ਵਿਕਾਸ ਹੋ ਜਾਂਦਾ ਹੈ । ਕਿਰਤ ਵੰਡ ਜਿੱਥੇ ਇਕ ਪਾਸੇ ਵਿਅਕਤੀਵਾਦ ਨੂੰ ਉਤਸ਼ਾਹ ਦਿੰਦੀ ਹੈ, ਉੱਥੇ ਦੂਜੇ ਪਾਸੇ ਇਹ ਵਿਅਕਤੀਆਂ ਵਿਚ ਵਿਸ਼ੇਸ਼ ਆਚਰਨ ਨਾਲ ਸੰਬੰਧਿਤ ਅਤੇ ਸਮੁਹਿਕ ਕਲਿਆਣ ਨਾਲ ਸੰਬੰਧਿਤ ਨੈਤਿਕ ਜਾਗਰੁਕਤਾ ਦਾ ਵੀ ਨਿਰਮਾਣ ਕਰਦੀ ਹੈ । ਦੁਰਖੀਮ ਦੇ ਵਿਚਾਰ ਨਾਲ ਵਿਅਕਤੀਵਾਦ ਮਨੁੱਖਾਂ ਦੀ ਇੱਛਾ ਦਾ ਫਲ ਨਹੀਂ ਬਲਕਿ ਕਿਰਤ ਵੰਡ ਤੋਂ ਪੈਦਾ ਸਮਾਜਿਕ ਹਾਲਾਤਾਂ ਦਾ ਜ਼ਰੂਰੀ ਨਤੀਜਾ ਹੈ ।

Leave a Comment