PSEB 11th Class Sociology Important Questions Chapter 4 ਸਮਾਜਿਕ ਸਮੂਹ

Punjab State Board PSEB 11th Class Sociology Important Questions Chapter 4 ਸਮਾਜਿਕ ਸਮੂਹ Important Questions and Answers.

PSEB 11th Class Sociology Important Questions Chapter 4 ਸਮਾਜਿਕ ਸਮੂਹ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਇਹਨਾਂ ਵਿੱਚੋਂ ਕਿਹੜੀ ਪ੍ਰਾਥਮਿਕ ਸਮੂਹ ਦੀ ਵਿਸ਼ੇਸ਼ਤਾ ਨਹੀਂ ਹੈ ?
(a) ਸਥਿਰਤਾ
(b) ਰਸਮੀ ਸੰਬੰਧ
(c) ਵਿਅਕਤੀਗਤ ਸੰਬੰਧ
(d) ਛੋਟਾ ਆਕਾਰ ।
ਉੱਤਰ-
(b) ਰਸਮੀ ਸੰਬੰਧ ।

ਪ੍ਰਸ਼ਨ 2.
ਪ੍ਰਾਥਮਿਕ ਸਮੂਹਾਂ ਦਾ ਸਮਾਜਿਕ ਮਹੱਤਵ ਕੀ ਹੈ ?
(a) ਇਹ ਸਮਾਜੀਕਰਣ ਦੀ ਪ੍ਰਕ੍ਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ
(b) ਵਿਅਕਤੀ ਨੂੰ ਪ੍ਰਾਥਮਿਕ ਸਮੂਹ ਵਿੱਚ ਰਹਿ ਕੇ ਸੁਰੱਖਿਆ ਪ੍ਰਾਪਤ ਹੁੰਦੀ ਹੈ ।
(c) ਪ੍ਰਾਥਮਿਕ ਸਮੂਹ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਆਧਾਰ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਦੂਤੀਆ ਸਮੂਹ ਵਿੱਚ ਕੀ ਨਹੀਂ ਮਿਲਦਾ ਹੈ ?
(a) ਪ੍ਰਥਮਿਕ ਨਿਯੰਤਰਣ
(b) ਪ੍ਰਤਿਯੋਗਿਤਾ
(c) ਰਸਮੀ ਨਿਯੰਤਰਣ
(d) ਵਿਅਕਤੀਵਾਦਿਤਾ ।
ਉੱਤਰ-
(a) ਪ੍ਰਾਥਮਿਕ ਨਿਯੰਤਰਣ ।

ਪ੍ਰਸ਼ਨ 4.
ਪ੍ਰਾਥਮਿਕ ਸਮੂਹ ਆਕਾਰ ਵਿੱਚ ਕਿਹੋ ਜਿਹੇ ਹੁੰਦੇ ਹਨ ?
(a) ਵੱਡੇ
(b) ਅਨਿਸ਼ਚਿਤ
(c) ਛੋਟੇ
(d) ਅਸੀਮਿਤ ।
ਉੱਤਰ-
(c) ਛੋਟੇ ।

ਪ੍ਰਸ਼ਨ 5.
ਇਹਨਾਂ ਵਿੱਚੋਂ ਕਿਹੜੀ ਸਮਾਜਿਕ ਸਮੂਹ ਦੀ ਵਿਸ਼ੇਸ਼ਤਾ ਹੈ ?
(a) ਸਮੂਹ ਦੀ ਆਪਣੀ ਸੰਰਚਨਾ
(b) ਸਮੂਹ ਵਿਅਕਤੀਆਂ ਦਾ ਸੰਗਠਨ
(c) ਸਮਾਜ ਦੀ ਕਾਰਜਾਤਮਕ ਵੰਡ
(d) ਉਪਰੋਕਤ ਸਾਰੇ ।
ਉੱਤਰ-
d) ਉਪਰੋਕਤ ਸਾਰੇ ।

ਪ੍ਰਸ਼ਨ 6.
ਪਰਿਵਾਰ ਕਿਸ ਪ੍ਰਕਾਰ ਦਾ ਸਮੂਹ ਹੈ ?
(a) ਬਾਹਰੀ ਸਮੂਹ
(b) ਦੁਤੀਆ ਸਮੂਹ
(c) ਪ੍ਰਥਮਿਕ ਸਮੂਹ
(d) ਚੇਤਨ ਸਮੂਹ ।
ਉੱਤਰ-
(c) ਪ੍ਰਾਥਮਿਕ ਸਮੂਹ ।

ਪ੍ਰਸ਼ਨ 7.
ਕਿਹੜੇ ਸਮੂਹ ਆਕਾਰ ਵਿੱਚ ਵੱਡੇ ਹੁੰਦੇ ਹਨ ?
(a) ਪ੍ਰਾਥਮਿਕ ਸਮੂਹ
(b) ਦੂਤੀਆ ਸਮੂਹ
(c) ਚੇਤਨ ਸਮੂਹ
(d) ਅਚੇਤਨ ਸਮੂਹ ।
ਉੱਤਰ-
(b) ਦੂਤੀਆ ਸਮੂਹ ।

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜਾ ਪ੍ਰਾਥਮਿਕ ਸਮੂਹ ਹੈ ?
(a) ਮਿੱਤਰਾਂ ਦਾ ਸਮੂਹ
(b) ਖੇਡ ਸਮੂਹ
(c) ਪਰਿਵਾਰ
(d) ਉਪਰੋਕਤ ਸਾਰੇ ।
ਉੱਤਰ-
(0) ਉਪਰੋਕਤ ਸਾਰੇ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 9.
ਇਹਨਾਂ ਵਿੱਚੋਂ ਕਿਹੜਾ ਦੂਤੀਆ ਸਮੂਹ ਹੈ ?
(a) ਟਰੇਡ ਯੂਨੀਅਨ
(b) ਰਾਜਨੀਤਿਕ ਦਲ
(c) ਵਿਗਿਆਨਿਕਾਂ ਦਾ ਸਮੂਹ
(d) ਉਪਰੋਕਤ ਸਾਰੇ ।
ਉੱਤਰ
(d) ਉਪਰੋਕਤ ਸਾਰੇ ।

ਪ੍ਰਸ਼ਨ 10.
ਪ੍ਰਾਥਮਿਕ ਸਮੂਹ ਦੇ ਮੈਂਬਰਾਂ ਦੇ ਵਿੱਚ ਕੀ ਜ਼ਰੂਰੀ ਹੁੰਦਾ ਹੈ ?
(a) ਸਰੀਰਕ ਨਜ਼ਦੀਕੀ
(b) ਰਸਮੀ ਸੰਬੰਧ
(c) ਸਮਾਜਿਕ ਵਿਵਸਥਾ
(d) ਲੜਾਈ ।
ਉੱਤਰ-
(a) ਸਰੀਰਕ ਨਜ਼ਦੀਕੀ ।

ਪ੍ਰਸ਼ਨ 11.
ਕਿਹੜਾ ਸਮੂਹ ਸਮਾਜੀਕਰਨ ਵਿੱਚ ਵੱਧ ਲਾਭਦਾਇਕ ਹੈ ?
(a) ਸੰਦਰਭ ਸਮੂਹ
(b) ਕਸ਼ੈਤਿਜ ਸਮੂਹ
(c) ਦੂਤੀਆ ਸਮੂਹ
(d) ਲੰਬੇ ਸਮੂਹ ।
ਉੱਤਰ-
(c) ਦੂਤੀਆ ਸਮੂਹ ।

II. ਖ਼ਾਲੀ ਥਾਂਵਾਂ ਭਰੋ Fill in the blanks :

1. . ……………………… ਨੇ ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਗੀਕਰਨ ਕੀਤਾ ਹੈ ।
ਉੱਤਰ-
ਸਮਨਰ

2. …………………. ਅੰਤਰੀ ਸਮੂਹ ਦੀ ਸਭ ਤੋਂ ਮਹੱਤਵਪੂਰਨ ਉਦਾਹਰਣ ਹੈ ।
ਉੱਤਰ-
ਪਰਿਵਾਰ

3.ਸੰਦਰਭ ਸਮੂਹ ਦਾ ਸੰਕਲਪ ……………………… ਨੇ ਦਿੱਤਾ ਸੀ ।
ਉੱਤਰ-
ਰਾਬਰਟ ਮਰਟਨ

4. ਸਮੂਹ ਦੇ ਮੈਂਬਰਾਂ ਵਿਚਕਾਰ …………………….. ਦੀ ਭਾਵਨਾ ਹੁੰਦੀ ਹੈ ।
ਉੱਤਰ-
ਅਸੀਂ

PSEB 11th Class Sociology Important Questions Chapter 4 ਸਮਾਜਿਕ ਸਮੂਹ

5. ਜਿਹੜੇ ਸਮੂਹ ਵਿਅਕਤੀ ਦੇ ਬਹੁਤ ਨੇੜੇ ਹੁੰਦੇ ਹਨ ਉਹਨਾਂ ਨੂੰ …………………….. ਸਮੂਹ ਕਹਿੰਦੇ ਹਨ ।
ਉੱਤਰ-
ਪ੍ਰਾਥਮਿਕ

6. …………………… ਸਮੂਹ ਦੀ ਮੈਂਬਰਸ਼ਿਪ ਜ਼ਰੂਰਤ ਦੇ ਸਮੇਂ ਲਈ ਜਾਂਦੀ ਹੈ ।
ਉੱਤਰ-
ਦੂਰੀਆ

7. ………………………. ਸਮੂਹਾਂ ਦਾ ਰਸਮੀ ਸੰਗਠਨੂੰ ਹੁੰਦਾ ਹੈ ।
ਉੱਤਰ-
ਦੂਤੀਆ

III. ਸਹੀ/ਗਲਤ True/False :

1. ਵਿਅਕਤੀਆਂ ਦੇ ਇਕੱਠ ਨੂੰ ਜਿਨ੍ਹਾਂ ਵਿੱਚ ਸਮਾਜਿਕ ਸੰਬੰਧ ਹੁੰਦੇ ਹਨ, ਸਮੂਹ ਕਹਿੰਦੇ ਹਨ ।
ਉੱਤਰ-
ਸਹੀ

2. ਸਮੂਹ ਦੇ ਲਈ ਸੰਬੰਧਾਂ ਦੀ ਜ਼ਰੂਰਤ ਨਹੀਂ ਹੁੰਦੀ ।
ਉੱਤਰ-
ਗ਼ਲਤ

3. ਪ੍ਰਾਥਮਿਕ ਅਤੇ ਦੁਤੀਆ ਸਮੂਹਾਂ ਦਾ ਵਰਗੀਕਰਨ ਕੁਲੇ ਨੇ ਦਿੱਤਾ ਸੀ ।
ਉੱਤਰ-
ਸਹੀ

4. ਪ੍ਰਥਮਿਕ ਸਮੂਹਾਂ ਵਿੱਚ ਸਰੀਰਿਕ ਨਜ਼ਦੀਕੀ ਨਹੀਂ ਹੁੰਦੀ ।
ਉੱਤਰ-
ਗ਼ਲਤ

5. ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਹਿੱਤਾਂ ਦੀ ਪੂਰਤੀ ਲਈ ਹੁੰਦੀ ਹੈ ।
ਉੱਤਰ-
ਸਹੀ

PSEB 11th Class Sociology Important Questions Chapter 4 ਸਮਾਜਿਕ ਸਮੂਹ

6. ਦੂਤੀਆ ਸਮੂਹਾਂ ਵਿੱਚ ਗੈਰ-ਰਸਮੀ ਸੰਬੰਧ ਪਾਏ ਜਾਂਦੇ ਹਨ ।
ਉੱਤਰ-
ਗ਼ਲਤ

7. ਪ੍ਰਾਥਮਿਕ ਸਮੂਹਾਂ ਵਿੱਚ ਡੂੰਘੇ ਸੰਬੰਧ ਪਾਏ ਜਾਂਦੇ ਹਨ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਜੇਕਰ 10 ਲੋਕ ਇਕੱਠੇ ਖੜ੍ਹੇ ਹੋਣਗੇ ਤਾਂ ਅਸੀਂ ਉਸਨੂੰ ਕੀ ਕਹਾਂਗੇ ?
ਉੱਤਰ-
ਜੇਕਰ 10 ਲੋਕ ਇਕੱਠੇ ਖੜੇ ਹੋਣਗੇ ਤਾਂ ਅਸੀਂ ਉਸਨੂੰ ਭੀੜ ਹੀ ਕਹਾਂਗੇ ।

ਪ੍ਰਸ਼ਨ 2.
ਸਮੂਹ ਕੀ ਹੁੰਦਾ ਹੈ ?
ਉੱਤਰ-
ਵਿਅਕਤੀਆਂ ਦੇ ਇਕੱਠ ਨੂੰ ਜਿਨ੍ਹਾਂ ਵਿਚ ਸਮਾਜਿਕ ਸੰਬੰਧ ਹੁੰਦੇ ਹਨ, ਸਮੁਹ ਕਹਿੰਦੇ ਹਨ ।

ਪ੍ਰਸ਼ਨ 3.
ਸਮੂਹ ਦੇ ਲਈ ਵੀ ਜ਼ਰੂਰੀ ਹੈ ?
ਉੱਤਰ-
ਸਮੂਹ ਦੇ ਲਈ ਵਿਅਕਤੀਆਂ ਦੇ ਵਿੱਚ ਸੰਬੰਧ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 4.
ਸਮੂਹ ਦਾ ਸਭ ਤੋਂ ਵੱਡਾ ਮਹੱਤਵ ਕੀ ਹੈ ?
ਉੱਤਰ-
ਸਮੂਹ ਵਿਅਕਤੀਆਂ ਅਤੇ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ, 5.
ਸਮਾਜਿਕ ਸਮੂਹ ਦੀ ਇਕ ਪਰਿਭਾਸ਼ਾ ਦਿਉ ।
ਉੱਤਰ-
ਮੈਕਾਈਵਰ ਦੇ ਅਨੁਸਾਰ,”ਸਮੂਹ ਤੋਂ ਸਾਡਾ ਅਰਥ ਕਿਸੇ ਵੀ ਅਜਿਹੇ ਵਿਅਕਤੀਆਂ ਦੇ ਸਮੂਹ ਨਾਲ ਹੁੰਦਾ ਹੈ ਜਿਨ੍ਹਾਂ ਵਿਚ ਆਪਸੀ ਸੰਬੰਧ ਹੁੰਦੇ ਹਨ ।

ਪ੍ਰਸ਼ਨ 6.
ਸ਼ਬਦ ਸੰਦਰਭ ਸਮੂਹ ਦਾ ਪ੍ਰਯੋਗ ਕਿਸਨੇ ਕੀਤਾ ਸੀ ?
ਉੱਤਰ-
ਸ਼ਬਦ ਸੰਦਰਭ ਸਮੂਹ ਦਾ ਪ੍ਰਯੋਗ ‘ਹਾਈਮੈਨ’ ਨੇ ਕੀਤਾ ਸੀ ।

ਪ੍ਰਸ਼ਨ 7.
ਪ੍ਰਾਥਮਿਕ ਅਤੇ ਦੂਤੀਆ ਸਮੂਹਾਂ ਦਾ ਵਰਗੀਕਰਣ ਕਿਸਨੇ ਦਿੱਤਾ ਸੀ ?
ਉੱਤਰ-
ਪ੍ਰਾਥਮਿਕ ਅਤੇ ਦੂਤੀਆ ਸਮੂਹਾਂ ਦਾ ਵਰਗੀਕਰਣ ਚਾਰਲਸ ਹਰਟਨ ਕੂਲੇ ਨੇ ਦਿੱਤਾ ਸੀ ।

ਪ੍ਰਸ਼ਨ 8.
ਪ੍ਰਾਥਮਿਕ ਸਮੂਹਾਂ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ?
ਉੱਤਰ-
ਥਮਿਕ ਸਮੂਹਾਂ ਵਿੱਚ ਨਜ਼ਦੀਕ ਅਤੇ ਡੂੰਘੇ ਸੰਬੰਧ ਪਾਏ ਜਾਂਦੇ ਹਨ ।

ਪ੍ਰਸ਼ਨ 9.
ਪ੍ਰਾਥਮਿਕ ਸਮੂਹ ਦੀ ਕੋਈ ਵਿਸ਼ੇਸ਼ਤਾ ਦੱਸੋ ।
ਉੱਤਰ-
ਪ੍ਰਾਥਮਿਕ ਸਮੂਹ ਵਿਚ ਸਰੀਰਕ ਨਜ਼ਦੀਕੀ ਹੁੰਦੀ ਹੈ, ਆਕਾਰ ਛੋਟਾ ਹੁੰਦਾ ਹੈ ਅਤੇ ਇਨ੍ਹਾਂ ਵਿਚ ਸਥਿਰਤਾ ਹੁੰਦੀ ਹੈ ।

ਪ੍ਰਸ਼ਨ 10.
ਪ੍ਰਾਥਮਿਕ ਸਮੂਹ ਦੀ ਉਦਾਹਰਣ ਦੇਵੋ ।
ਉੱਤਰ-
ਪਰਿਵਾਰ, ਗੁਆਂਢ, ਖੇਡ ਸਮੂਹ ਪ੍ਰਾਥਮਿਕ ਸਮੂਹ ਦੀਆਂ ਉਦਾਹਰਣਾਂ ਹਨ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 11.
ਦੁਤੀਆ ਸਮੂਹ ਕੀ ਹੁੰਦੇ ਹਨ ?
ਉੱਤਰ-
ਉਹ ਸਮੂਹ ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੇ ਹਿੱਤਾਂ ਦੀ ਪੂਰਤੀ ਲਈ ਹਿਣ ਕਰਦੇ ਹਾਂ, ਉਹ ਦੁਤੀਆ ਸਮੂਹ ਹੁੰਦੇ ਹਨ ।

ਪ੍ਰਸ਼ਨ 12.
ਦੁਤੀਆ ਸਮੂਹ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ?
ਉੱਤਰ-
ਦੁਤੀਆ ਸਮੂਹਾਂ ਵਿਚ ਮਿਲਣ ਵਾਲੇ ਸਮੂਹਾਂ ਵਿਚ ਨਜ਼ਦੀਕੀ ਨਹੀਂ ਹੁੰਦੀ ਬਲਕਿ ਸੰਬੰਧ ਤਾਂ ਹਿੱਤਾਂ ਦੀ ਪੂਰਤੀ ਲਈ ਬਣਾਏ ਜਾਂਦੇ ਹਨ ।

ਪ੍ਰਸ਼ਨ 13.
ਕਿਸਨੇ ਅੰਤਰੀ ਸਮੂਹ ਅਤੇ ਬਾਹਰੀ ਸਮੂਹਾਂ ਦਾ ਵਰਗੀਕਰਣ ਦਿੱਤਾ ਸੀ ?
ਉੱਤਰ-
ਸਮਰ ਨੇ ਅੰਤਰੀ ਸਮੂਹ ਅਤੇ ਬਾਹਰੀ ਸਮੂਹਾਂ ਦਾ ਵਰਗੀਕਰਣ ਦਿੱਤਾ ਸੀ ।

ਪ੍ਰਸ਼ਨ 14.
ਦੂਤੀਆ ਸਮੂਹ ਦੀ ਉਦਾਹਰਣ ਦੇਵੋ ।
ਉੱਤਰ-
ਦਫ਼ਤਰ, ਰਾਜਨੀਤਿਕ ਦਲ ਆਦਿ ਦੂਤੀਆ ਸਮੂਹ ਦੀਆਂ ਉਦਾਹਰਣਾਂ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਮਾਜਿਕ ਸਮੂਹ ।
ਉੱਤਰ-
ਸਮਾਜ ਵਿਗਿਆਨ ਲਈ ਸਮੂਹ ਉਹਨਾਂ, ਵਿਅਕਤੀਆਂ ਦਾ ਇਕੱਠ ਹੈ ਜੋ ਇੱਕੋ ਜਿਹੇ ਹੋਣ ਅਤੇ ਜਿਸਦੇ ਮੈਂਬਰਾਂ ਵਿਚਕਾਰ ਆਪਸੀ ਸਮਾਜਿਕ ਕ੍ਰਿਆ, ਪ੍ਰਤੀਕ੍ਰਿਆ, ਸੰਬੰਧ, ਸਾਂਝੇ ਹਿੱਤ, ਚੇਤਨਾ, ਉਤੇਜਨਾਵਾਂ, ਸਵਾਰਥ ਭਾਵਨਾਵਾਂ ਹੁੰਦੇ ਹਨ ਅਤੇ ਉਹ ਸਾਰੇ ਇੱਕ-ਦੂਜੇ ਨਾਲ ਬੰਨ੍ਹੇ ਹੁੰਦੇ ਹਨ ।

ਪ੍ਰਸ਼ਨ 2.
ਅਸੀਂ ਦੀ ਭਾਵਨਾ ਦਾ ਅਰਥ ।
ਉੱਤਰ-
ਸਮੂਹ ਦੇ ਮੈਂਬਰਾਂ ਦੇ ਵਿਚਕਾਰ ਅਸੀਂ ਦੀ ਭਾਵਨਾ ਹੁੰਦੀ ਹੈ ਜਿਸ ਕਾਰਨ ਉਹ ਸਾਰੇ ਇੱਕ-ਦੂਜੇ ਦੀ ਮਦਦ ਕਰਦੇ ਹਨ । ਇਸ ਕਾਰਨ ਉਹਨਾਂ ਵਿੱਚ ਆਪਣੇਪਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਅਤੇ ਇੱਕ ਦੂਜੇ ਦੇ ਸਾਂਝੇ ਹਿੱਤਾਂ ਦੀ ਰੱਖਿਆ ਕਰਦੇ ਹਨ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਸਮੂਹ ਦੀ ਪਰਿਭਾਸ਼ਾ ।
ਉੱਤਰ-
ਆਬਰਨ ਅਤੇ ਨਿਮਕਾਨ ਦੇ ਅਨੁਸਾਰ, “ਜਦੋਂ ਕਦੀ ਵੀ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਇੱਕ ਸਮਾਜਿਕ ਸਮੂਹ ਦਾ ਨਿਰਮਾਣ ਕਰਦੇ ਹਨ ।”

ਪ੍ਰਸ਼ਨ 4.
ਸਮੂਹ ਵਿੱਚ ਵਿਵਹਾਰਾਂ ਦੀ ਸਮਾਨਤਾ ।
ਉੱਤਰ-
ਸਮਾਜਿਕ ਸਮੂਹਾਂ ਦੇ ਵਿੱਚ ਇਸਦੇ ਮੈਂਬਰਾਂ ਦੇ ਵਿਵਹਾਰਾਂ ਵਿੱਚ ਸਮਾਨਤਾ ਦਿਖਾਈ ਦਿੰਦੀ ਹੈ ਕਿਉਂਕਿ ਸਮੂਹ ਦੇ ਮੈਂਬਰਾਂ ਦੇ ਆਦਰਸ਼, ਕੀਮਤਾਂ, ਆਦਤਾਂ ਆਦਿ ਸਮਾਨ ਹੁੰਦੇ ਹਨ । ਇਸ ਕਰਕੇ ਇਸ ਵਿੱਚ ਵਿਸ਼ੇਸ਼ ਵਿਵਹਾਰਾਂ ਦਾ ਮਿਲਾਪ ਪਾਇਆ ਜਾਂਦਾ ਹੈ ।

ਪ੍ਰਸ਼ਨ 5.
ਕੂਲੇ ਦਾ ਪ੍ਰਾਥਮਿਕ ਸਮੂਹਾਂ ਦਾ ਵਰਗੀਕਰਨ ।
ਉੱਤਰ-
ਚਾਰਲਸ ਹਰਟਨ ਕੂਲੇ ਦੇ ਅਨੁਸਾਰ ਪ੍ਰਾਥਮਿਕ ਸਮੂਹ ਤਿੰਨ ਤਰ੍ਹਾਂ ਦੇ ਹੁੰਦੇ ਹਨ :-

  1. ਪਰਿਵਾਰ ਸਮੂਹ (Family)
  2. ਖੇਡ ਸਮੂਹ (Play Group)
  3. ਗਆਂਢ (Neighourhood) ।

ਪ੍ਰਸ਼ਨ 6.
ਪਾਥਮਿਕ ਸਮੁਹ ਕੀ ਹੁੰਦੇ ਹਨ ?
ਉੱਤਰ-
ਉਹ ਸਮੂਹ ਜਿਹੜੇ ਸਾਡੇ ਸਭ ਤੋਂ ਨਜ਼ਦੀਕ ਹੁੰਦੇ ਹਨ, ਜਿਨ੍ਹਾਂ ਵਿੱਚ ਸਾਡਾ ਰੋਜ਼ ਦਾ ਉੱਠਣਾ ਬੈਠਣਾ ਹੁੰਦਾ ਹੈ ਅਤੇ ਜਿਸ ਦੇ ਮੈਂਬਰਾਂ ਦੇ ਨਾਲ ਸਾਡੀ ਸਰੀਰਕ ਨਜ਼ਦੀਕੀ ਹੁੰਦੀ ਹੈ, ਉਹ ਪ੍ਰਾਥਮਿਕ ਸਮੂਹ ਹੁੰਦੇ ਹਨ । ਇਹ ਆਕਾਰ ਵਿੱਚ ਛੋਟੇ ਹੁੰਦੇ ਹਨ ।

ਪ੍ਰਸ਼ਨ 7.
ਪ੍ਰਾਥਮਿਕ ਸਮੂਹ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਇਹਨਾਂ ਸਮੂਹਾਂ ਦਾ ਆਕਾਰ ਛੋਟਾ ਹੁੰਦਾ ਹੈ ਜਿਸ ਕਾਰਨ ਲੋਕ ਇੱਕ-ਦੂਜੇ ਨੂੰ ਜਾਣਨ ਲੱਗ ਜਾਂਦੇ ਹਨ । ਇਸ ਕਾਰਨ ਉਹਨਾਂ ਵਿੱਚ ਸੰਪਰਕ ਪੈਦਾ ਹੁੰਦਾ ਹੈ ਅਤੇ ਉਹਨਾਂ ਵਿੱਚ ਸੰਬੰਧ ਗੂੜੇ ਅਤੇ ਨਿੱਘੇ ਪਾਏ ਜਾਂਦੇ ਹਨ । ਇਸ ਨਾਲ ਸਮਾਜਿਕ ਸੰਬੰਧਾਂ ‘ਤੇ ਵੀ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 8.
ਦੁਤੀਆ ਸਮੂਹ ਕੀ ਹੁੰਦੇ ਹਨ ?
ਉੱਤਰ-
ਉਹ ਸਮੂਹ ਜਿਹੜੇ ਆਕਾਰ ਵਿੱਚ ਵੱਡੇ ਹੁੰਦੇ ਹਨ, ਜਿਸ ਦੇ ਮੈਂਬਰਾਂ ਵਿਚਕਾਰ ਸਰੀਰਕ ਨਜ਼ਦੀਕੀ ਨਹੀਂ ਹੁੰਦੀ, ਜਿਹੜੇ ਇੱਕ-ਦੂਜੇ ਨੂੰ ਵਿਅਕਤੀਗਤ ਰੂਪ ਵਿੱਚ ਨਹੀਂ ਜਾਣਦੇ ਅਤੇ ਜਿਨ੍ਹਾਂ ਵਿੱਚ ਰਸਮੀ ਸੰਬੰਧ ਪਾਏ ਜਾਂਦੇ ਹਨ, ਉਹ ਦੁਤੀਆ ਸਮੂਹ ਹੁੰਦੇ ਹਨ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 9.
ਦੁਤੀਆ ਸਮੂਹ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਦੂਤੀਆ ਸਮੂਹ ਦੇ ਮੈਂਬਰਾਂ ਦੇ ਵਿਚਕਾਰ ਰਸਮੀ ਅਤੇ ਅਵਿਕਤਕ ਸੰਬੰਧ ਹੁੰਦਾ ਹੈ । ਇਹਨਾਂ ਵਿੱਚ ਪ੍ਰਾਥਮਿਕ ਸਮੂਹਾਂ ਦੇ ਮੁਤਾਬਿਕ ਇੱਕ-ਦੂਜੇ ਉੱਤੇ ਪ੍ਰਭਾਵ ਨਹੀਂ ਪੈਂਦਾ ਅਤੇ ਇਹਨਾਂ ਸਮੂਹਾਂ ਵਿੱਚ ਸਾਨੂੰ ਅਪਣਾਪਨ ਪ੍ਰਾਪਤ ਨਹੀਂ ਹੁੰਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਸਮੂਹ ।
ਉੱਤਰ-
ਸਮਾਜਿਕ ਸਮੂਹ ਦਾ ਅਰਥ ਵਿਅਕਤੀ ਦਾ ਦੂਸਰੇ ਵਿਅਕਤੀਆਂ ਨਾਲ ਸੰਪਰਕ ਅਤੇ ਸੰਬੰਧਿਤ ਹੋਣਾ ਹੈ । ਕਿਸੇ ਵੀ ਜਗਾ ‘ਤੇ ਜੇਕਰ ਵਿਅਕਤੀ ਇਕੱਠੇ ਖਲੋ ਜਾਣ ਤਾਂ ਉਹ ਸਮੂਹ ਨਹੀਂ ਹੋਵੇਗਾ ਕਿਉਂਕਿ ਸਮੂਹ ਇਕ ਚੇਤੰਨ ਅਵਸਥਾ ਹੁੰਦੀ ਹੈ ਇਸ ਵਿਚ ਕੇਵਲ ਸਰੀਰਕ ਨਜ਼ਦੀਕੀ ਹੀ ਨਹੀਂ ਬਲਕਿ ਆਪਸੀ ਭਾਵਨਾ ਤੇ ਸੰਬੰਧਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਇਸ ਦੇ ਮੈਂਬਰਾਂ ਦੇ ਵਿਚ ਸਾਂਝਾਪਨ, ਪਰਸਪਰ ਉਤੇਜਨਾ, ਹਿੱਤਾਂ ਦਾ ਹੋਣਾ ਆਦਿ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 2.
ਸਮਨਰ ਦਾ ਸਮਾਜਿਕ ਸਮੂਹਾਂ ਦਾ ਵਰਗੀਕਰਣ ।
ਉੱਤਰ-
ਸਮਨਰ ਨੇ ਆਪਣੀ ਕਿਤਾਬ ‘ਫੋਕਵੇਜ਼’ (Folkways) ਵਿਚ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਦੇ ਪੱਖ ਤੋਂ ਸਮੂਹ ਨੂੰ ਵਰਗੀਕ੍ਰਿਤ ਕੀਤਾ ਜੋ ਇਸ ਪ੍ਰਕਾਰ ਹੈ-

  1. ਅੰਤਰ ਸਮੂਹ ਤੇ ਅਸੀਂ ਸਮੂਹ (In group and we group) ਇਹ ਉਹ ਸਮੂਹ ਹੁੰਦੇ ਹਨ ਜਿਸ ਦਾ ਵਿਅਕਤੀ ਮੈਂਬਰ ਹੁੰਦਾ ਹੈ ਅਤੇ ਉਸ ਨੂੰ ਆਪਣੇ ਸਮਝਦਾ ਹੈ ਜਿਵੇਂ ਮੇਰਾ ਸ਼ਹਿਰ, ਮੇਰਾ ਘਰ ਆਦਿ ।
  2. ਬਾਹਰੀ ਸਮੂਹ ਅਤੇ ਉਹ ਸਮੂਹ (Out Group and they group) ਇਹ ਉਹ ਸਮੁਹ ਹੁੰਦਾ ਹੈ ਜਿਸ ਦਾ ਵਿਅਕਤੀ ਖੁਦ ਮੈਂਬਰ ਨਹੀਂ ਹੁੰਦਾ ਬਲਕਿ ਬਗਾਨਾ ਸਮਝਦਾ ਹੈ ਜਿਵੇਂ ਦੂਸਰਾ ਘਰ, ਦੂਸਰਾ ਸਮੁਦਾਇ, ਦੂਸਰਾ ਸ਼ਹਿਰ ਆਦਿ ।

ਪ੍ਰਸ਼ਨ 3.
ਮੁੱਢਲੇ ਜਾਂ ਪ੍ਰਾਥਮਿਕ ਸਮੂਹ ਬਾਰੇ ਦਿੱਤੀ ਕੂਲੇ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੂਲੇ ਦੇ ਅਨੁਸਾਰ ‘ਥਮਿਕ’ ਸਮੂਹ ਤੋਂ ਭਾਵ ਉਹ ਸਮੂਹ ਜਿਨ੍ਹਾਂ ਵਿਚ ਖਾਸ ਕਰਕੇ ਆਹਮੋ-ਸਾਹਮਣੇ ਦਾ ਗੂੜ੍ਹਾ ਸੰਬੰਧ ਅਤੇ ਸਹਿਯੋਗ ਹੁੰਦਾ ਹੈ । ਇਹ ਪਾਥਮਿਕ ਅਨੇਕ ਅਰਥਾਂ ਵਿਚ ਹਨ ਪਰੰਤੁ ਮੁੱਖ ਤੌਰ ਉੱਤੇ ਇਸ ਅਰਥ ਵਿਚ ਇਕ ਵਿਅਕਤੀ ਦੇ ਸੁਭਾਅ ਅਤੇ ਆਦਰਸ਼ਾਂ ਦਾ ਨਿਰਮਾਣ ਕਰਨ ਵਿਚ ਮੌਲਿਕ ਹਨ । ਇਨ੍ਹਾਂ ਗੜੇ ਤੇ ਸਹਿਯੋਗ ਸੰਬੰਧਾਂ ਦੇ ਫਲਸਰੂਪ ਮੈਂਬਰਾਂ ਦੇ ਵਿਅਕਤੀਤਵ ਸਾਂਝੀ ਪੂਰਨਤਾ ਵਿਚ ਘੁਲ-ਮਿਲ ਜਾਂਦੇ ਹਨ ਤਾਂ ਜੋ ਘੱਟੋ-ਘੱਟ ਕਈ ਅੰਤਰਾਂ ਲਈ ਵਿਅਕਤੀ ਦਾ ਸਵੈ ਵੀ ਸਮੂਹ ਦਾ ਸਾਂਝਾ ਜੀਵਨ ਤੇ ਉਦੇਸ਼ ਬਣ ਜਾਂਦਾ ਹੈ । ਸ਼ਾਇਦ ਇਸ ਪੂਰਨਤਾ ਨੂੰ ਵਰਣਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਸ ਨੂੰ ਅਸੀਂ ਕਹਿਣ ਦਾ ਹੈ ਇਸ ਵਿਚ ਹਮਦਰਦੀ ਤੇ ਪਰਸਪਰ ਪਛਾਣ ਦੀ ਭਾਵਨਾ ਲੁਪਤ ਹੁੰਦੀ ਹੈ ਅਤੇ ‘ਅਸੀਂ’ ਇਸ ਦਾ ਕੁਦਰਤੀ ਪ੍ਰਗਟਾਵਾ ਹੈ ।

ਪ੍ਰਸ਼ਨ 4.
ਪ੍ਰਾਥਮਿਕ ਸਮੂਹ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  • ਇਨ੍ਹਾਂ ਦੇ ਵਿਚ ਸਰੀਰਕ ਨਜ਼ਦੀਕੀ ਪਾਈ ਜਾਂਦੀ ਹੈ ਕਿਉਂਕਿ ਉਹ ਵਿਅਕਤੀ ਜਿਹੜੇ ਇਕ ਦੂਸਰੇ ਦੇ ਨਜ਼ਦੀਕ ਹੁੰਦੇ ਹਨ ਉਨ੍ਹਾਂ ਵਿਚ ਵਿਚਾਰਾਂ ਦਾ ਆਦਾਨ-ਪ੍ਰਦਾਨ ਪਾਇਆ ਜਾਂਦਾ ਹੈ ਤੇ ਉਹ ਇਕ ਦੂਸਰੇ ਦੀ ਮਦਦ ਵੀ ਕਰਦੇ ਹਨ ।
  • ਇਨ੍ਹਾਂ ਸਮੂਹਾਂ ਦਾ ਆਕਾਰ ਛੋਟਾ ਭਾਵ ਸੀਮਿਤ ਹੁੰਦਾ ਹੈ ਇਸੀ ਕਰਕੇ ਹੀ ਵਿਅਕਤੀ ਇਕ ਦੂਸਰੇ ਨੂੰ ਜਾਨਣ ਲੱਗ ਜਾਂਦੇ ਹਨ । ਆਕਾਰ ਛੋਟਾ ਹੋਣ ਦੇ ਨਾਲ ਉਨ੍ਹਾਂ ਵਿਚ ਸੰਪਰਕ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਵਿਚ ਸੰਬੰਧ ਗੁੜੇ ਤੇ ਨਿੱਘੇ ਪਾਏ ਜਾਂਦੇ ਹਨ । ਜਿਸ ਦੇ ਨਾਲ ਸਮਾਜਿਕ ਸੰਬੰਧਾਂ ਤੇ ਵੀ ਪ੍ਰਭਾਵ ਪੈਂਦਾ ਹੈ ।
  • ਪ੍ਰਾਇਮਰੀ ਸਮੂਹਾਂ ਦੇ ਵਿਚ ਸਥਿਰਤਾ ਹੁੰਦੀ ਹੈ । ਨੇੜੇ-ਤੇੜੇ ਦੇ ਸੰਬੰਧਾਂ ਕਰਕੇ ਇਨ੍ਹਾਂ ਸਮੂਹਾਂ ਵਿਚ ਵਧੇਰੇ ਸਥਿਰਤਾ ਰਹਿੰਦੀ ਹੈ ।
  • ਪ੍ਰਾਇਮਰੀ ਸਮੂਹਾਂ ਵਿਚ ਸਵਾਰਥ ਸੀਮਿਤ ਹੁੰਦੇ ਸਨ । ਇਨ੍ਹਾਂ ਵਿੱਚ ਇਸ ਉਦੇਸ਼ ਨੂੰ ਮੁੱਖ ਰੱਖਿਆ ਜਾਂਦਾ ਹੈ ਜਿਸ ਨਾਲ ਸਾਰੇ ਸਮੂਹ ਦੀ ਭਲਾਈ ਹੋਵੇ ।

ਪ੍ਰਸ਼ਨ 5.
ਦੂਤੀਆ ਸਮੂਹ ਜਾਂ ਗੌਣ ਸਮੂਹ ।
ਉੱਤਰ-
ਆਧੁਨਿਕ ਸਮਾਜ ਦੇ ਵਿਚ ਵਿਅਕਤੀ ਦੀਆਂ ਜ਼ਰੂਰਤਾਂ ਇੰਨੀਆਂ ਵੱਧ ਗਈਆਂ ਹਨ ਜੋ ਕਿ ਇਕੱਲੇ ਪ੍ਰਾਇਮਰੀ ਗਰੁੱਪ ਦਾ ਮੈਂਬਰ ਬਣ ਕੇ ਪੂਰੀਆਂ ਨਹੀਂ ਹੋ ਸਕਦੀਆਂ ਜਿਸ ਕਰਕੇ ਵਿਅਕਤੀ ਨੂੰ ਦੂਸਰੇ ਸਮੂਹਾਂ ਦਾ ਮੈਂਬਰ ਵੀ ਬਣਨਾ ਪੈਂਦਾ ਹੈ । ਇਨ੍ਹਾਂ ਸਮੂਹਾਂ ਦੇ ਵਿਚ ਉਦੇਸ਼ ਪ੍ਰਾਪਤੀ ਹੀ ਵਿਅਕਤੀ ਦਾ ਮੰਤਵ ਹੁੰਦਾ ਹੈ, ਇਨ੍ਹਾਂ ਵਿਚ ਰਸਮੀ ਸੰਬੰਧ ਪਾਏ ਜਾਂਦੇ ਹਨ ਤੇ ਇਨ੍ਹਾਂ ਦਾ ਆਕਾਰ ਵੀ ਪ੍ਰਾਇਮਰੀ ਦੇ ਮੁਕਾਬਲੇ ਵੱਡਾ ਹੁੰਦਾ ਹੈ । ਇਨ੍ਹਾਂ ਸਮੂਹਾਂ ਵਿਚ ਉਦੇਸ਼ ਨਿਸ਼ਚਿਤ ਹੁੰਦੇ ਹਨ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 6.
ਦੂਤੀਆ ਸਮੂਹ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਇਨ੍ਹਾਂ ਦਾ ਘੇਰਾ ਵਿਸ਼ਾਲ ਹੁੰਦਾ ਹੈ ਕਿਉਂਕਿ ਮੈਂਬਰਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ ।
  2. ਇਨ੍ਹਾਂ ਸਮੂਹਾਂ ਦਾ ਨਿਰਮਾਣ ਵਿਸ਼ੇਸ਼ ਉਦੇਸ਼ਾਂ ਦੀ ਪੂਰਤੀ ਦੇ ਲਈ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਕਰਕੇ ਹੀ ਵਿਅਕਤੀ ਇਨ੍ਹਾਂ ਦਾ ਮੈਂਬਰ ਬਣਦਾ ਹੈ ।
  3. ਗੌਣ ਸਮੂਹਾਂ ਵਿਚ ਵਿਅਕਤੀਆਂ ਵਿਚਕਾਰ ਅਸਿੱਧੇ ਸੰਬੰਧ ਪਾਏ ਜਾਂਦੇ ਹਨ ।
  4. ਇਨ੍ਹਾਂ ਸਮੂਹਾਂ ਵਿਚ ਰਸਮੀ ਸੰਗਠਨ ਹੁੰਦਾ ਹੈ ਅਤੇ ਇਨ੍ਹਾਂ ਸਮੂਹਾਂ ਦੇ ਨਿਰਮਾਣ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ ਜਾਂਦੇ ਹਨ ਤੇ ਹਰੇਕ ਮੈਂਬਰ ਨੂੰ ਇਨ੍ਹਾਂ ਲਿਖਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ।
  5. ਗੌਣ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਰਸਮੀ ਤੇ ਅਵਿਅਕਤਕ ਸੰਬੰਧ ਹੁੰਦਾ ਹੈ । ਇਨ੍ਹਾਂ ਵਿਚ ਪ੍ਰਾਇਮਰੀ ਸਮੂਹਾਂ ਦੇ ਮੁਤਾਬਿਕ ਇੱਕ ਦੂਜੇ ਉੱਤੇ ਪ੍ਰਭਾਵ ਨਹੀਂ ਪੈਂਦਾ ਅਤੇ ਇਨ੍ਹਾਂ ਸਮੂਹਾਂ ਵਿਚ ਸਾਨੂੰ ਅਪਣਾਪਣ ਪ੍ਰਾਪਤ ਨਹੀਂ ਹੁੰਦਾ ।

ਪ੍ਰਸ਼ਨ 7.
ਦੂਤੀਆ ਸਮੂਹਾਂ ਦੀ ਮਹੱਤਤਾ ।
ਉੱਤਰ-

  • ਦੂਤੀਆ ਸਮੂਹ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਕਿਉਂਕਿ ਆਧੁਨਿਕ ਸਮਾਜਾਂ ਵਿਚ ਇਕੱਲਾ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਹੋਰਾਂ ਸਮੂਹਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।
  • ਦੂਤੀਆ ਸਮੂਹ ਵਿਅਕਤੀ ਦੀ ਸ਼ਖ਼ਸੀਅਤ ਅਤੇ ਯੋਗਤਾ ਵਿਚ ਵੀ ਵਾਧਾ ਕਰਦੇ ਹਨ ਕਿਉਂਕਿ ਸੈਕੰਡਰੀ ਸਮੂਹ ਵਿਅਕਤੀ ਨੂੰ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦੇ ਹਨ ।
  • ਇਹ ਸਮਾਜਿਕ ਪ੍ਰਗਤੀ ਵਿਚ ਯੋਗਦਾਨ ਪਾਉਂਦੇ ਹਨ ਕਿਉਂਕਿ ਇਨ੍ਹਾਂ ਸਮੂਹਾਂ ਦੀ ਮਦਦ ਨਾਲ ਤਕਨੀਕੀ, ਉਦਯੋਗਿਕ ਕ੍ਰਾਂਤੀ ਆਉਂਦੀ ਹੈ ।
  • ਇਨ੍ਹਾਂ ਦੀ ਮਦਦ ਨਾਲ ਵਿਅਕਤੀ ਦਾ ਦ੍ਰਿਸ਼ਟੀਕੋਣ ਵਧਦਾ ਹੈ ਕਿਉਂਕਿ ਉਹ ਆਪਣੇ ਪ੍ਰਾਇਮਰੀ ਸਮੂਹ ਤੋਂ ਬਾਹਰ ਨਿਕਲ ਕੇ ਬਾਹਰ ਦੇਖਦਾ ਹੈ ਜਿਸ ਨਾਲ ਉਸ ਦੇ ਸੰਬੰਧ ਅਤੇ ਦਿਸ਼ਟਕੋਣ ਵੱਧਦਾ ਹੈ ।
  • ਗੌਣ ਸਮੂਹ ਸੰਸਕ੍ਰਿਤਕ ਵਿਕਾਸ ਵਿਚ ਵੀ ਮੱਦਦ ਕਰਦੇ ਹਨ ।

ਪ੍ਰਸ਼ਨ 8.
ਬਾਹਰੀ ਸਮੂਹ ।
ਉੱਤਰ-
‘ਬਾਹਰੀ ਸਮੂਹ’ ਦੇ ਲਈ ‘ਉਹ ਸਮੂਹ’ (They Group) ਸ਼ਬਦ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ । ਇਹ ਉਹ ਸਮੂਹ ਹੁੰਦੇ ਹਨ ਜਿਨ੍ਹਾਂ ਦਾ ਵਿਅਕਤੀ ਮੈਂਬਰ ਨਹੀਂ ਹੁੰਦਾ ਅਤੇ ਬਿਗਾਨਾ ਸਮਝਦਾ ਹੈ । ਆਮ ਤੌਰ ਤੇ ਵਿਅਕਤੀ ਸਮਾਜ ਦੇ ਵਿਚ ਹਰ ਇਕ ਸਮੂਹ ਨਾਲ ਤਾਂ ਜੁੜਿਆਂ ਨਹੀਂ ਹੁੰਦਾ, ਜਿਸ ਸਮੁਹ ਨਾਲ ਜੁੜਿਆ ਹੁੰਦਾ ਹੈ ਉਹ ਉਸ ਦਾ ਅੰਤਰੀ ਸਮੂਹ ਕਹਾਉਂਦਾ ਹੈ ਤੇ ਜਿਸ ਸਮੂਹ ਦੇ ਨਾਲ ਨਹੀਂ ਜੁੜਿਆ ਹੁੰਦਾ ਹੈ ਉਹ ਉਸ ਲਈ ਬਾਹਰੀ ਸਮੂਹ ਕਹਾਇਆ ਜਾਂਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਾਹਰੀ ਸਮੂਹ ਵਿਅਕਤੀ ਲਈ ਬਿਗਾਨੇ ਹੁੰਦੇ ਹਨ ਅਤੇ ਉਹ ਉਨ੍ਹਾਂ ਨਾਲ, ਸਿੱਧੇ ਤੌਰ ਉੱਤੇ ਨਹੀਂ ਜੜਿਆ ਹੁੰਦਾ ਹੈ । ਲੜਾਈ ਦੇ ਸਮੇਂ ਬਾਹਰੀ ਸਮੂਹ ਦਾ ਸੰਗਠਨ ਬਹੁਤ ਢਿੱਲਾ ਅਤੇ ਅਸੰਗਠਿਤ ਹੁੰਦਾ ਹੈ । ਵਿਅਕਤੀ ਲਈ ਅੰਤਰੀ ਸਮੂਹ ਦੇ ਵਿਚਾਰਾਂ, ਮੁੱਲਾਂ ਦੇ ਸਾਹਮਣੇ ਬਾਹਰੀ ਸਮੂਹ ਦੇ ਵਿਚਾਰਾਂ ਦੀ ਕੀਮਤ ਕਾਫ਼ੀ ਘੱਟ ਹੁੰਦੀ ਹੈ । ਇਹ ਵੀ ਸਰਬ ਵਿਆਪਕ ਸਮੂਹ ਹਨ ਅਤੇ ਹਰ ਥਾਂ ਉੱਤੇ ਪਾਏ ਜਾਂਦੇ ਹਨ ।

ਪ੍ਰਸ਼ਨ 9.
ਮੈਂਬਰਸ਼ਿਪ ਸਮੂਹ ।
ਉੱਤਰ-
ਜੇਕਰ ਅਸੀਂ ਸੰਦਰਭ ਸਮੂਹ ਦਾ ਅਰਥ ਸਮਝਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਮੈਂਬਰਸ਼ਿਪ ਸਮੂਹ ਦਾ ਅਰਥ ਸਮਝਣਾ ਪਵੇਗਾ ਕਿਉਂਕਿ ਸੰਦਰਭ ਸਮੂਹ ਨੂੰ ਮੈਂਬਰਸ਼ਿਪ ਸਮੂਹ ਦੇ ਸੰਦਰਭ ਵਿਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ । ਜਿਸ ਸਮੂਹ ਦਾ ਵਿਅਕਤੀ ਮੈਂਬਰ ਹੁੰਦਾ ਹੈ । ਜਿਸ ਸਮੂਹ ਨੂੰ ਉਹ ਆਪਣਾ ਸਮੂਹ ਸਮਝ ਕੇ ਉਸ ਦੇ ਕੰਮਾਂ ਵਿਚ ਹਿੱਸਾ ਲੈਂਦਾ ਹੈ, ਉਸ ਸਮੂਹ ਨੂੰ ਮੈਂਬਰਸ਼ਿਪ ਸਮੂਹ ਕਿਹਾ ਜਾਂਦਾ ਹੈ । ਹਰ ਇਕ ਵਿਅਕਤੀ ਦਾ ਆਪਣਾ ਇਕ ਮੈਂਬਰ ਹੁੰਦਾ ਹੈ ਅਤੇ ਅਸਲੀ ਮੈਂਬਰ ਹੋਣ ਦੇ ਨਾਤੇ ਉਸ ਸਮੂਹ ਦਾ ਉਸ ਨਾਲ ਉਸਦਾ ਆਪਣਾਪਣ ਪੈਦਾ ਹੋ ਜਾਂਦਾ ਹੈ ਅਤੇ ਉਹ ਉਸ ਸਮੂਹ ਦੇ ਵਿਚਾਰਾਂ, ਪ੍ਰਮਾਧਾਂ, ਕੀਮਤਾਂ ਆਦਿ ਨੂੰ ਵੀ ਆਪਣਾ ਮੰਨ ਲੈਂਦਾ ਹੈ ।ਉਹ ਆਪਣੇ ਆਪ ਨੂੰ ਉਸ ਸਮੂਹ ਦਾ ਅਭਿੰਨ ਅੰਗ ਮੰਨਦਾ ਹੈ । ਇਸ ਤਰ੍ਹਾਂ ਉਸਦਾ ਹਰ ਇਕ ਕੰਮ ਜਾਂ ਕ੍ਰਿਆ, ਉਨ੍ਹਾਂ ਸਮੂਹ ਦੀਆਂ ਕੀਮਤਾਂ ਦੇ ਅਨੁਸਾਰ ਹੀ ਹੁੰਦਾ ਹੈ । ਉਸ ਸਮੂਹ ਦੇ ਆਦਰਸ਼, ਕੀਮਤਾਂ ਆਦਿ ਉਸ ਦੇ ਵਿਅਕਤਿਤਵ ਦਾ ਹਿੱਸਾ ਬਣ ਜਾਂਦੇ ਹਨ ਅਤੇ ਦੂਜੇ ਵਿਅਕਤੀਆਂ ਦਾ ਮੁਲਾਂਕਣ ਕਰਦੇ ਸਮੇਂ ਉਹ ਆਪਣੇ ਸਮੂਹ ਦੀਆਂ ਕੀਮਤਾਂ ਸਾਹਮਣੇ ਰੱਖਦਾ ਹੈ । ਇਸ ਤਰ੍ਹਾਂ ਇਹ ਵਿਅਕਤੀ ਦਾ ਮੈਂਬਰਸ਼ਿਪ ਸਮੂਹ ਹੁੰਦਾ ਹੈ ।

ਪ੍ਰਸ਼ਨ 10.
ਸੰਦਰਭ ਸਮੂਹ ।
ਉੱਤਰ-
ਵਿਅਕਤੀ ਜਿਸ ਸਮੂਹ ਦਾ ਮੈਂਬਰ ਹੁੰਦਾ ਹੈ ਉਹ ਉਸਦਾ ਸਮੂਹ ਮੰਨਿਆ ਜਾਂਦਾ ਹੈ । ਪਰ ਕਈ ਵਾਰੀ ਇਹ ਦੇਖਣ ਨੂੰ ਮਿਲਦਾ ਹੈ ਕਿ ਮੈਂਬਰਸ਼ਿਪ ਵਿਅਕਤੀ ਦਾ ਵਿਵਹਾਰ ਆਪਣੇ ਸਮੂਹ ਦੀਆਂ ਕੀਮਤਾਂ ਜਾਂ ਆਦਰਸ਼ਾਂ ਦੇ ਅਨੁਸਾਰ ਨਹੀਂ ਹੁੰਦਾ ਬਲਕਿ ਉਹ ਕਿਸੇ ਹੋਰ ਸਮੂਹ ਦੇ ਆਦਰਸ਼ਾਂ ਤੇ ਕੀਮਤਾਂ ਦੇ ਅਨੁਸਾਰ ਹੁੰਦਾ ਹੈ । ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ? ਇਸੇ ਕਾਰਨ ਸੰਦਰਭ ਸਮੂਹ ਦਾ ਸੰਕਲਪ ਸਾਡੇ ਸਾਹਮਣੇ ਆਇਆ । ਕੁਝ ਲੇਖਕਾਂ ਦੇ ਅਨੁਸਾਰ ਵਿਵਹਾਰ ਪ੍ਰਤੀਮਾਨ ਤੇ ਉਸ ਦੀ ਸਥਿਤੀ ਨਾਲ ਸੰਬੰਧਿਤ ਵਿਵੇਚਨ ਲਈ ਸਾਡੇ ਲਈ ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਉਹ ਕਿਸ ਸਮੂਹ ਦਾ ਮੈਂਬਰ ਹੈ ਤੇ ਉਸਦੀ ਸਮੂਹ ਵਿਚ ਕੀ ਸਥਿਤੀ ਹੈ ਕਿਉਂਕਿ ਉਹ ਆਪਣੇ ਸਮੂਹ ਦਾ ਮੈਂਬਰ ਹੁੰਦੇ ਹੋਏ ਵੀ ਕਿਸੇ ਹੋਰ ਸਮੂਹ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਮਨੋਵਿਗਿਆਨਕ ਤੌਰ ਤੇ ਮੈਂਬਰ ਬਣ ਜਾਂਦਾ ਹੈ ।

ਵਿਅਕਤੀ ਉਸ ਦਾ ਅਸਲੀ ਮੈਂਬਰ ਨਾ ਹੁੰਦੇ ਹੋਏ ਵੀ ਇਸ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਸ ਦੇ ਵਿਵਹਾਰ ਦਾ ਬਹੁਤ ਸਾਰਾ ਹਿੱਸਾ ਉਸ ਸਮੂਹ ਦੇ ਅਨੁਸਾਰ ਹੀ ਹੁੰਦਾ ਹੈ । ਸਮਾਜ ਵਿਗਿਆਨੀ ਉਸ ਸਮੂਹ ਨੂੰ ਸੰਦਰਭ ਸਮੂਹ ਕਹਿੰਦੇ ਹਨ । ਆਮ ਸ਼ਬਦਾਂ ਵਿਚ ਵਿਅਕਤੀ ਕਿਸੇ ਵੀ ਸਮੂਹ ਦਾ ਮੈਂਬਰ ਹੋ ਸਕਦਾ ਹੈ ਪਰ ਮਨੋਵਿਗਿਆਨਿਕ ਤੌਰ ਉੱਤੇ ਉਹ ਆਪਣੇ ਆਪ ਨੂੰ ਕਿਸੇ ਵੀ ਸਮੂਹ ਨਾਲ ਸੰਬੰਧਿਤ ਮੰਨ ਸਕਦਾ ਹੈ ਅਤੇ ਆਪਣੀਆਂ ਆਦਤਾਂ, ਮਨੋਵਿਤੀਆਂ ਨੂੰ ਉਸ ਸਮੂਹ ਦੇ ਅਨੁਸਾਰ ਨਿਯਮਿਤ ਕਰਦਾ ਹੈ । ਇਸ ਸਮੂਹ ਨੂੰ ਸੰਦਰਭ ਸਮੂਹ ਕਹਿੰਦੇ ਹਨ । ਜਿਵੇਂ ਕੋਈ ਮੱਧ ਵਰਗੀ ਸਮੂਹ ਦਾ ਮੈਂਬਰ ਆਪਣੇ ਆਪ ਨੂੰ ਕਿਸੇ ਉੱਚ ਵਰਗ ਨਾਲ ਸੰਬੰਧਿਤ ਮੰਨ ਸਕਦਾ ਹੈ । ਆਪਣਾ ਵਿਵਹਾਰ, ਆਦਤਾਂ, ਆਦਰਸ਼, ਕੀਮਤਾਂ ਉਸੀ ਉੱਚੇ ਵਰਗ ਦੇ ਅਨੁਸਾਰ ਨਿਯਮਿਤ ਕਰਦਾ ਹੈ । ਆਪਣੇ ਰਹਿਣ-ਸਹਿਣ, ਖਾਣ-ਪੀਣ ਦੇ ਤਰੀਕੇ ਉਹ ਉਸੇ ਉੱਚ ਵਰਗ ਦੇ ਅਨੁਸਾਰ ਨਿਯਮਿਤ ਤੇ ਨਿਰਧਾਰਿਤ ਕਰਦਾ ਹੈ, ਇਹੀ ਸਮੂਹ ਉਸ ਦਾ ਸੰਦਰਭ ਸਮੂਹ ਹੁੰਦਾ ਹੈ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਵੱਡੇ ਉੱਤਰਾਂ ਵਾਲੇ (Long Answer Type Questions)

ਪ੍ਰਸ਼ਨ 1.
ਸਮਾਜਿਕ ਸਮੂਹ ਦਾ ਕੀ ਅਰਥ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ
ਉੱਤਰ-
ਜੇਕਰ 10 ਲੋਕ ਇਕੱਠੇ ਖੜੇ ਹੋਣਗੇ ਤਾਂ ਅਸੀਂ ਉਸਨੂੰ ਭੀੜ ਹੀ ਕਹਾਂਗੇ ।

ਸਮੂਹ ਦੀਆਂ ਵਿਸ਼ੇਸ਼ਤਾਵਾਂ (Characteristics of Group)

1. ਅਸੀਂ ਦੀ ਭਾਵਨਾ (We feeling) – ਸਮੂਹ ਦੇ ਸਾਰੇ ਮੈਂਬਰ ਲੋੜ ਪੈਣ ਉੱਤੇ ਇਕ-ਦੂਜੇ ਦੀ ਮਦਦ ਕਰਦੇ ਹਨ ਜਿਸ ਨਾਲ ਆਪਣੇਪਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਇਕ-ਦੂਜੇ ਦੇ ਸਾਂਝੇ ਹਿੱਤਾਂ ਦੀ ਰੱਖਿਆ ਕਰਦੇ ਹਨ । ਇਸ ਦੇ ਨਾਲ ਉਹਨਾਂ ਵਿਚ ਏਕਤਾ ਦੀ ਭਾਵਨਾ ਅਤੇ ਅਸੀਂ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ।

2. ਏਕਤਾ ਦੀ ਭਾਵਨਾ (Feeling of Unity) – ਸਮੁਹ ਤਾਂ ਹੀ ਕਾਇਮ ਰਹਿ ਸਕਦਾ ਹੈ ਜੇਕਰ ਸਮੂਹ ਦੇ ਮੈਂਬਰਾਂ ਵਿਚ ਏਕਤਾ ਦੀ ਭਾਵਨਾ ਪਾਈ ਜਾਂਦੀ ਹੋਵੇ । ਇਸ ਏਕਤਾ ਦੀ ਭਾਵਨਾ ਦੇ ਕਾਰਨ ਉਹ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਜਿਸ ਕਰਕੇ ਉਹਨਾਂ ਵਿਚ ਇਕ-ਦੂਜੇ ਨਾਲ ਸਹਿਯੋਗ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ । ਜੇਕਰ ਉਹਨਾਂ ਵਿਚ ਏਕਤਾ ਦੀ ਭਾਵਨਾ ਨਾ ਹੋਵੇ ਤਾਂ ਉਹ ਸਮੂਹ ਨਹੀਂ ਕਹਾਇਆ ਜਾਵੇਗਾ ਬਲਕਿ ਉਸ ਨੂੰ ਸਿਰਫ਼ ਲੋਕਾਂ ਦਾ ਇਕੱਠ ਕਿਹਾ ਜਾਵੇਗਾ ।

3. ਮੈਂਬਰਸ਼ਿਪ (Membership) – ਸਮੂਹ ਨੂੰ ਸਿਰਫ਼ ਇਕ ਵਿਅਕਤੀ ਨਾਲ ਨਹੀਂ ਬਣਾਇਆ ਜਾ ਸਕਦਾ ਬਲਕਿ ਸਮੂਹ ਤਾਂ ਦੋ ਜਾਂ ਦੋ ਤੋਂ ਵੱਧ ਲੋਕਾਂ ਨਾਲ ਬਣਦਾ ਹੈ । ਕਈ ਸਮੂਹਾਂ ਦੀ ਮੈਂਬਰਸ਼ਿਪ ਸੀਮਿਤ ਹੁੰਦੀ ਹੈ ਜਿਸ ਵਿਚ ਹਰ ਕੋਈ ਵਿਅਕਤੀ ਮੈਂਬਰ ਨਹੀਂ ਬਣ ਸਕਦਾ ਜਿਵੇਂ ਕਿ ਪਰਿਵਾਰ ਵਿਚ ਪਤੀ-ਪਤਨੀ ਅਤੇ ਬੱਚਿਆਂ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ । ਇਸ ਵਜ੍ਹਾ ਕਰਕੇ ਹੀ ਸਮੂਹ ਦਾ ਆਕਾਰ ਵੀ ਸਮੂਹ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ਉੱਤੇ ਹੁੰਦਾ ਹੈ ।

4. ਸਮਾਜਿਕ ਸੰਬੰਧ (Social relations) – ਸਮੂਹ ਦੇ ਨਿਰਮਾਣ ਦੀ ਜ਼ਰੂਰੀ ਸ਼ਰਤ ਇਹ ਹੈ ਕਿ ਸਮੂਹ ਦੇ ਮੈਂਬਰਾਂ ਵਿਚਕਾਰ ਸਮਾਜਿਕ ਸੰਬੰਧ ਹੋਣ । ਜੇਕਰ ਸੰਬੰਧ ਨਹੀਂ ਹੋਣਗੇ ਤਾਂ ਉਹ ਸਮੁਹ ਨਹੀਂ ਸਿਰਫ਼ ਲੋਕਾਂ ਦਾ ਇਕੱਠ ਹੋਵੇਗਾ । ਇਹ ਸੰਬੰਧ ਨਿਸ਼ਚਿਤ ਅਤੇ ਸਥਿਰ ਹੁੰਦੇ ਹਨ ਅਤੇ ਸਮੂਹ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਅੰਤਰਕ੍ਰਿਆਵਾਂ ਦੇ ਕਾਰਨ ਪੈਦਾ ਹੁੰਦੇ ਹਨ ।

5. ਸਮੂਹਿਕ ਨਿਯੰਤਰਨ (Collective control) – ਸਮੂਹ ਦੇ ਲਈ ਸਮੂਹ ਨੂੰ ਕਾਇਮ ਰੱਖਣ ਲਈ ਉਸ ਦੇ ਮੈਂਬਰਾਂ ਨੂੰ ਨਿਯੰਤਰਿਤ ਕਰਨਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਸਮੂਹ ਟੁੱਟ ਜਾਵੇਗਾ । ਹਰ ਇਕ ਸਮੂਹ ਦੀਆਂ ਆਪਣੀਆਂ ਹੀ ਪ੍ਰਥਾਵਾਂ, ਨਿਯਮ, ਪਰੰਪਰਾਵਾਂ ਆਦਿ ਹੁੰਦੇ ਹਨ ਜਿਹੜੇ ਕਿ ਹਰੇਕ ਮੈਂਬਰ ਲਈ ਮੰਨਣੇ ਜ਼ਰੂਰੀ ਹੁੰਦੇ ਹਨ । ਇਹਨਾਂ ਨਿਯਮਾਂ, ਪਰੰਪਰਾਵਾਂ ਨੂੰ ਤੋੜਨ ਵਾਲੇ ਵਿਅਕਤੀ ਨੂੰ ਸਮੂਹ ਦੰਡ ਜਾਂ ਸਜ਼ਾ ਦਿੰਦਾ ਹੈ । ਇਸ ਤਰ੍ਹਾਂ ਉਹ ਆਪਣੇ ਮੈਂਬਰਾਂ ਉੱਤੇ ਨਿਯੰਤਰਨ ਰੱਖਦਾ
ਹੈ ।

6. ਭੂਮਿਕਾ ਤੇ ਸਥਿਤੀ ਦੀ ਵੰਡ (Division of status and role) – ਸਮੁਹ ਆਪਣੇ ਮੈਂਬਰਾਂ ਵਿਚਕਾਰ ਸਥਿਤੀਆਂ ਤੇ ਭੂਮਿਕਾਵਾਂ ਨੂੰ ਵੰਡ ਦਿੰਦਾ ਹੈ ਜਿਸ ਨਾਲ ਹਰੇਕ ਮੈਂਬਰ ਨੂੰ ਸਮੂਹ ਵਿਚ ਆਪਣੀ ਹੀ ਭੁਮਿਕਾ ਅਤੇ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਹਰੇਕ ਸਮੂਹ ਦੇ ਕੰਮ ਕਰਨ ਲਈ ਕੁੱਝ ਲਿਖਤੀ ਤੇ ਕੁੱਝ ਅਲਿਖਤੀ ਨਿਯਮ ਹੁੰਦੇ ਹਨ ਅਤੇ ਸਮੂਹ ਨੂੰ ਉਹਨਾਂ ਨਿਯਮਾਂ ਦੇ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਸੰਘਰਸ਼ ਵੀ ਹੁੰਦੇ ਹਨ ਪਰ ਉਹ ਆਪਸ ਵਿਚ ਸਹਿਯੋਗ ਵੀ ਕਰਦੇ ਹਨ ਜੋ ਕਿ ਸਮੂਹ ਦੀ ਇਕ ਬਹੁਤ ਹੀ ਖ਼ਾਸ ਵਿਸ਼ੇਸ਼ਤਾ ਹੁੰਦੀ ਹੈ ।

7. ਸਮਾਨ ਵਿਚਾਰ (Similar Ideas) – ਸਮੂਹ ਦੇ ਮੈਂਬਰਾਂ ਵਿਚਕਾਰ ਸਹਿਕ ਭਾਵਨਾ ਪਾਈ ਜਾਂਦੀ ਹੈ । ਉਹਨਾਂ ਵਿਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਤੇ ਉਹ ਸਮੂਹ ਦੇ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਯਤਨ ਕਰਦੇ ਹਨ ਜਿਸ ਨਾਲ ਸਮੂਹ ਦਾ ਸੰਗਠਨ ਕਾਇਮ ਰਹਿੰਦਾ ਹੈ । ਸਮੂਹ ਦੇ ਮੈਂਬਰਾਂ ਦੇ ਵਿਚਾਰਾਂ ਵਿਚ ਥੋੜ੍ਹੀ ਜਿਹੀ ਸਮਾਨਤਾ ਹੁੰਦੀ ਹੈ ਅਤੇ ਇਹ ਸਮਾਨਤਾ ਹੀ ਸਮੂਹ ਦਾ ਆਧਾਰ ਹੁੰਦੀ ਹੈ ।

ਪ੍ਰਸ਼ਨ 2.
ਸਮੂਹਾਂ ਦੇ ਵਰਗੀਕਰਣ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਦੱਸੋ ।
ਜਾਂ
ਸਮੂਹਾਂ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਵੱਖ-ਵੱਖ ਸਮਾਜ-ਸ਼ਾਸਤਰੀਆਂ ਨੇ ਸਮਾਜਿਕ ਸਮੂਹਾਂ ਨੂੰ ਵੱਖ-ਵੱਖ ਆਧਾਰਾਂ ਉੱਤੇ ਵਰਗੀਕ੍ਰਿਤ ਕੀਤਾ ਹੈ । ਕਿਸੇ ਨੇ ਧਾਰਮਿਕ, ਕਿਸੇ ਨੇ ਆਰਥਿਕ, ਕਿਸੇ ਨੇ ਨਜ਼ਦੀਕੀ ਤੇ ਕਿਸੇ ਨੇ ਮਨੋਰੰਜਨ ਦੇ ਆਧਾਰ ਉੱਤੇ ਸਮਾਜਿਕ ਸਮੂਹਾਂ ਦਾ ਵਰਗੀਕਰਣ ਕੀਤਾ ਹੈ । ਹੁਣ ਹੇਠ ਅਸੀਂ ਵੱਖ-ਵੱਖ ਸਮਾਜ-ਸ਼ਾਸਤਰੀਆਂ ਦੁਆਰਾ ਕੀਤਾ ਸਮਾਜਿਕ ਸਮੂਹਾਂ ਦਾ ਵਰਗੀਕਰਣ ਵੇਖਾਂਗੇ-
(A) ਸੇਪਿਰ (Sapir) ਨੇ ਸਮੂਹਾਂ ਨੂੰ ਸਰੀਰਕ ਨਜ਼ਦੀਕੀ ਤੇ ਸਾਂਝੇ ਉਦੇਸ਼ਾਂ ਦੇ ਆਧਾਰ ਉੱਤੇ ਵਰਗੀਕ੍ਰਿਤ ਕੀਤਾ ਹੈ-

  1. ਪਰਿਵਾਰ (Family)
  2. ਨਸਲੀ ਸਮੂਹ (Racial group) :
  3. ਖੇਤੀ ਸਮੂਹ (Agricultural group)
  4. ਸੰਘਰਸ਼ ਸਮੂਹ (Conflicting group) ।

(B) ਚਾਰਲਸ ਹਰਟਨ ਕੂਲੇ (Charles Hurton Cooley) ਨੇ ਸਮਾਜਿਕ ਸਮੂਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ ।

  1. ਪਾਥਮਿਕ ਸਮੂਹ (Primary Group)
  2. ਦੁਤੀਆ ਸਮੂਹ (Secondary Group) ।

ਪ੍ਰਾਥਮਿਕ ਸਮੂਹ ਵਿਚ ਵਿਅਕਤੀਆਂ ਵਿਚਕਾਰ ਨੇੜੇ ਦੇ ਅਤੇ ਨਜ਼ਦੀਕੀ ਸੰਬੰਧ ਹੁੰਦੇ ਹਨ ਅਤੇ ਦੁਤੀਆ ਸਮੂਹ ਵਿਚ ਅਸਿੱਧੇ . ਅਤੇ ਬਨਾਉਟੀ ਸੰਬੰਧ ਹੁੰਦੇ ਹਨ ।

(C) ਸੋਰੋਕਿਨ (Sorokin) ਨੇ ਵੀ ਦੋ ਪ੍ਰਕਾਰ ਦੇ ਸਮਾਜਿਕ ਸਮੂਹ ਦੱਸੇ ਹਨ ।

  1. ਵਿਸ਼ਾਲ ਸਮੂਹ (Horizontalgroup)
  2. ਛੋਟੇ ਸਮੂਹ (Vertical group ।

ਵਿਸ਼ਾਲ ਸਮੂਹਾਂ ਦੇ ਵਿਚ ਵੱਡੇ ਆਕਾਰ ਦੇ ਸਮੂਹ ਸ਼ਾਮਲ ਕੀਤੇ ਜਾਂਦੇ ਹਨ, ਜਿਵੇਂ-ਦੇਸ਼, ਰਾਜਨੀਤਿਕ ਦਲ, ਧਾਰਮਿਕ ਸੰਗਠਨ, ਸੰਸਕ੍ਰਿਤਕ ਸੰਗਠਨ ਆਦਿ ।
ਛੋਟੇ ਸਮੂਹ ਵਿਅਕਤੀ ਦੀ ਵਿਸ਼ਾਲ ਸਮੂਹ ਵਿਚ ਪ੍ਰਾਪਤ ਕੀਤੀ ਸਥਿਤੀ ਨਾਲ ਸੰਬੰਧਿਤ ਹੁੰਦੇ ਹਨ ਜਿਸ ਕਰਕੇ ਛੋਟੇ ਸਮੂਹ ਵਿਸ਼ਾਲ ਸਮੂਹ ਦਾ ਹਿੱਸਾ ਹੁੰਦੇ ਹਨ ।

(D) ਸਮਨਰ (Sumner) ਨੇ ਵੀ ਦੋ ਪ੍ਰਕਾਰ ਦੇ ਸਮੂਹਾਂ ਦਾ ਜ਼ਿਕਰ ਕੀਤਾ ਹੈ ।

  1. ਅੰਤਰੀ ਸਮੂਹ (In groups)
  2. ਬਾਹਰੀ ਸਮੂਹ (Out groups) ।

ਅੰਤਰੀ ਸਮੂਹ ਵਿਚ ਮੈਂਬਰਾਂ ਵਿਚਕਾਰ ਅਸੀਂ ਦੀ ਭਾਵਨਾ ਅਤੇ ਸਮੂਹਿਕ ਭਲਾਈ ਦੀ ਭਾਵਨਾ ਮਿਲਦੀ ਹੈ । ਜਿਸ ਕਰਕੇ ਇਹ ਆਕਾਰ ਵਿਚ ਵੀ ਛੋਟੇ ਹੁੰਦੇ ਹਨ ।ਵਿਅਕਤੀ ਇਹਨਾਂ ਸਮੂਹਾਂ ਦਾ ਆਪ ਹੀ ਮੈਂਬਰ ਹੁੰਦਾ ਹੈ । ਬਾਹਰੀ ਸਮੂਹਾਂ ਵਿਚ ਵਿਅਕਤੀਵਾਦੀ ਭਾਵਨਾ ਪਾਈ ਜਾਂਦੀ ਹੈ ਤੇ ਉਹ ਇਹਨਾਂ ਸਮੂਹਾਂ ਦਾ ਮੈਂਬਰ ਨਹੀਂ ਹੁੰਦਾ ਹੈ । ਇਹ ਆਕਾਰ ਵਿਚ ਵੀ ਵੱਡੇ ਹੁੰਦੇ ਹਨ ।

(E) ਗਿਲਿਨ ਅਤੇ ਗਿਲਿਨ (Gillin and Gillin) ਨੇ ਆਪਣੀ ਕਿਤਾਬ Cultural Sociology ਵਿਚ ਸਮੂਹਾਂ ਦਾ ਇਸ ਪ੍ਰਕਾਰ ਵਰਗੀਕਰਣ ਕੀਤਾ ਹੈ ।

  1. ਖੂਨ ਦੇ ਸੰਬੰਧਾਂ ਦੇ ਆਧਾਰ ਉੱਤੇ (on the basis of blood relations)
  2. ਸਰੀਰਕ ਲੱਛਣਾਂ ਉੱਤੇ ਆਧਾਰਿਤ (on the basis of physical features)
  3. ਖੇਤਰੀ ਆਧਾਰ (area basis)
  4. ਮਿਆਦ ਦੇ ਆਧਾਰ ਉੱਤੇ (on the basis of duration)
  5. ਸਭਿਆਚਾਰਕ ਸਮੂਹ (cultural group) ।

(F) ਮੈਕਾਈਵਰ ਅਤੇ ਪੇਜ (MacIver and Page) ਨੇ ਸਮੂਹਾਂ ਦਾ ਇਸ ਪ੍ਰਕਾਰ ਵਰਗੀਕਰਣ ਕੀਤਾ ਹੈ ।

  1. ਆਕਾਰ ਦੇ ਆਧਾਰ ਉੱਤੇ (on the basis of size)
  2. ਸਮਾਜਿਕ ਸੰਬੰਧਾਂ ਦੀ ਨੇੜਤਾ ਦੇ ਆਧਾਰ ਉੱਤੇ (on the basis of intimacy)
  3. ਹਿੱਤਾਂ ਦੇ ਆਧਾਰ ਉੱਤੇ (on the basis of interest)
  4. ਸਮਾਜਿਕ ਸੰਗਠਨ ਦੇ ਆਧਾਰ ਉੱਤੇ (on the basis of organization)
  5. ਮਿਆਦ ਦੇ ਆਧਾਰ ਉੱਤੇ (on the basis of duration) ।

ਮੈਕਾਈਵਰ ਨੇ ਆਕਾਰ ਦੇ ਆਧਾਰ ਉੱਤੇ ਦੋ ਪ੍ਰਕਾਰ ਦੇ ਸਮੂਹ ਲਘੂ ਸਮੂਹ ਅਤੇ ਵੱਡਾ ਸਮੂਹ ਦੱਸੇ ਹਨ । ਪਰਿਵਾਰ ਲਘੂ ਸਮੂਹ ਹੁੰਦਾ ਹੈ ਅਤੇ ਦੇਸ਼ ਵੱਡਾ ਸਮੂਹ ।
ਮੈਕਾਈਵਰ ਨੇ ਸਮਾਜਿਕ ਸੰਬੰਧਾਂ ਦੇ ਆਧਾਰ ਉੱਤੇ ਦੋ ਸਮੂਹ ਦੱਸੇ ਹਨ । ਪਹਿਲੇ ਸਮੂਹ ਵਿਚ ਨਜ਼ਦੀਕੀ ਗੁੜੇ ਸੰਬੰਧ ਪਾਏ ਜਾਂਦੇ ਹਨ ਤੇ ਦੂਜੀ ਪ੍ਰਕਾਰ ਦੇ ਸਮੂਹ ਵਿਚ ਮਨੁੱਖ ਦੇ ਗੈਰ ਨਿੱਜੀ ਸੰਬੰਧ ਪਾਏ ਜਾਂਦੇ ਹਨ ।

ਮੈਕਾਈਵਰ ਨੇ ਹਿੱਤਾਂ ਦੇ ਆਧਾਰ ਉੱਤੇ ਵੀ ਦੋ ਪ੍ਰਕਾਰ ਦੇ ਸਮੂਹ ਦੱਸੇ ਹਨ । ਪਹਿਲੀ ਪ੍ਰਕਾਰ ਦੇ ਸਮੂਹ ਵਿਚ ਮਨੁੱਖ ਆਪਣੀਆਂ ਆਮ ਜ਼ਰੂਰਤਾਂ ਪੂਰੀਆਂ ਕਰਦਾ ਹੈ ਤੇ ਦੂਜਾ ਉਹ ਸਮੂਹ ਹੁੰਦਾ ਹੈ ਜਿਸ ਵਿਚ ਵਿਅਕਤੀ ਦੀਆਂ ਵਿਸ਼ੇਸ਼ ਜ਼ਰੂਰਤਾਂ ਦੀ ਪੁਰਤੀ ਹੁੰਦੀ ਹੈ ।

ਸਮਾਜਿਕ ਸੰਗਠਨ ਦੇ ਆਧਾਰ ਉੱਤੇ ਵੀ ਦੋ ਰੂਪ ਹੁੰਦੇ ਹਨ । ਇਕ ਤਾਂ ਪੂਰੀ ਤਰ੍ਹਾਂ ਸੰਗਠਿਤ ਸਮੂਹ ਅਤੇ ਦੂਜਾ ਲਚਕੀਲਾ ਸਮੂਹ ।

ਮਿਆਦ ਦੇ ਆਧਾਰ ਉੱਤੇ ਵੀ ਦੋ ਪ੍ਰਕਾਰ ਦੇ ਸਮੂਹ ਹੁੰਦੇ ਹਨ । ਸਥਾਈ ਸਮੂਹ ਵਿਚ ਵਿਅਕਤੀ ਦੀ ਮੈਂਬਰਸ਼ਿਪ ਸਾਰੀ ਉਮਰ ਭਰ ਲਈ ਹੁੰਦੀ ਹੈ, ਜਿਵੇਂ ਕਿ ਪਰਿਵਾਰ ਅਤੇ ਅਸਥਾਈ ਸਮੂਹ ਵਿਚ ਵਿਅਕਤੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਮੈਂਬਰਸ਼ਿਪ ਲੈਂਦਾ ਹੈ ।

(G) ਡਵਾਇਟ ਸੈਂਡਰਸਨ ਨੇ ਤਿੰਨ ਪ੍ਰਕਾਰ ਦੇ ਸਮੂਹ ਦੱਸੇ ਹਨ ।

  1. ਇੱਛਤ ਸਮੂਹ (Voluntary groups)
  2. ਅਣਇੱਛਤ ਸਮੂਹ (In Voluntary groups)
  3. ਪ੍ਰਤੀਨਿਧ ਸਮੂਹ (Delegate groups) ।

ਇੱਛਤ ਸਮੂਹ ਉਹ ਹੁੰਦਾ ਹੈ ਜਿਸ ਵਿਚ ਵਿਅਕਤੀ ਆਪਣੀ ਮਰਜ਼ੀ ਨਾਲ ਸ਼ਾਮਿਲ ਹੁੰਦਾ ਹੈ । ਇਹ ਉਸ ਦੀ ਇੱਛਾ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਸਮੂਹ ਦਾ ਮੈਂਬਰ ਬਣੇ । ਆਪਣੀ ਮਰਜ਼ੀ ਨਾਲ ਉਹ ਸਮੂਹ ਹੀ ਮੈਂਬਰਸ਼ਿਪ ਛੱਡ ਵੀ ਸਕਦਾ
ਹੈ ।

ਅਣਇੱਛਤ ਸਮੂਹ ਵਿਚ ਮੈਂਬਰਸ਼ਿਪ ਲਈ ਵਿਅਕਤੀ ਦੀ ਕੋਈ ਮਰਜ਼ੀ ਨਹੀਂ ਚਲਦੀ । ਉਸ ਨੂੰ ਇਹਨਾਂ ਸਮੂਹਾਂ ਦੀ ਮੈਂਬਰਸ਼ਿਪ ਦੀ ਚੋਣ ਕਰਨ ਦੀ ਆਗਿਆ ਨਹੀਂ ਹੁੰਦੀ, ਜਿਵੇਂ ਕਿ ਪਰਿਵਾਰ ਜਾਂ ਜਾਤ ।
ਪ੍ਰਤੀਨਿਧ ਸਮੂਹ ਵਿਚ ਉਹ ਲੋਕਾਂ ਦੇ ਪ੍ਰਤੀਨਿਧੀ ਦੇ ਤੌਰ ਉੱਤੇ ਸ਼ਾਮਲ ਹੁੰਦਾ ਹੈ ।

(H) ਜਾਰਜ ਡਾਸਨ ਨੇ ਚਾਰ ਪ੍ਰਕਾਰ ਦੇ ਸਮੂਹਾਂ ਦਾ ਵਰਣਨ ਕੀਤਾ ਹੈ ।

  1. ਅਸਮਾਜਿਕ ਸਮੂਹ (Unsocial groups)
  2. ਫਰਜ਼ੀ ਸਮਾਜਿਕ ਸਮੂਹ (Pseudo-social groups)
  3. ਸਮਾਜ ਵਿਰੋਧੀ ਸਮੂਹ (Anti social groups)
  4. ਸਮਾਜ ਪੱਖੀ ਸਮੂਹ (Pro-Social groups) ।

ਅਸਮਾਜਿਕ ਸਮੂਹ ਉਹ ਸਮੂਹ ਹੁੰਦਾ ਹੈ ਜਿਸ ਵਿਚ ਮੈਂਬਰ ਸਿਰਫ਼ ਆਪਣੇ ਕੰਮ ਲਈ ਹੀ ਹੁੰਦਾ ਹੈ । ਉਹ ਸਮੂਹ ਦੇ ਬਾਕੀ ਕੰਮਾਂ ਨਾਲ ਕੋਈ ਮਤਲਬ ਨਹੀਂ ਰੱਖਦਾ । ਉਸ ਵਿਚ ਸਵਾਰਥ ਦੀ ਭਾਵਨਾ ਹੁੰਦੀ ਹੈ ।

ਫ਼ਰਜ਼ੀ ਸਮੂਹ ਉਹ ਸਮੂਹ ਹੁੰਦਾ ਹੈ ਜਿਸ ਵਿਚ ਉਹ ਸਿਰਫ਼ ਆਪਣੇ ਸਵਾਰਥ ਲਈ ਸ਼ਾਮਲ ਹੁੰਦਾ ਹੈ । ਉਹ ਸਮਾਜ ਕਲਿਆਣ ਵਿਚ ਕੋਈ ਵੀ ਰੁਚੀ ਨਹੀਂ ਰੱਖਦਾ ਹੈ ।

ਸਮਾਜ ਵਿਰੋਧੀ ਸਮੂਹ ਸਮਾਜ ਦੀ ਭਲਾਈ ਦੇ ਉਦੇਸ਼ਾਂ ਵਿਰੁੱਧ ਕੰਮ ਕਰਦਾ ਹੈ, ਜਿਵੇਂ ਕਈ ਸਮੂਹ ਹੜਤਾਲਾਂ ਕਰਦੇ ਹਨ, ਧਰਨਾ ਦਿੰਦੇ ਹਨ ਸਰਵਜਨਕ ਸੰਪੱਤੀ ਦੀ ਤੋੜ-ਫੋੜ ਕਰਦੇ ਹਨ ।

ਸਮਾਜ ਪੱਖੀ ਸਮੂਹ ਸਮਾਜ ਜਾਂ ਦੇਸ਼ ਦੀ ਭਲਾਈ ਲਈ ਕੰਮ ਕਰਦਾ ਹੈ । ਉਸ ਦਾ ਆਪਣਾ ਕੋਈ ਸਵਾਰਥ ਇਸ ਵਿਚ ਨਹੀਂ ਹੁੰਦਾ ਹੈ । ਉਹ ਆਪਣੇ ਆਪ ਨੂੰ ਸਮਾਜ ਕਲਿਆਣ ਨਾਲ ਸੰਬੰਧਿਤ ਕਰ ਲੈਂਦਾ ਹੈ ।

(I) ਟੌਨਿਜ਼ (Tonnies) ਨੇ ਦੋ ਪ੍ਰਕਾਰ ਦੇ ਸਮੂਹਾਂ ਦਾ ਵਰਗੀਕਰਣ ਕੀਤਾ ਹੈ ।

  1. ਸਮੁਦਾਇਕ ਸਮੂਹ (Communities)
  2. ਸਭਾ ਸਮੂਹ (Associations) ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਪਾਥਮਿਕ ਸਮੂਹ ਦਾ ਅਰਥ ਅਤੇ ਉਸਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਪਾਥਮਿਕ ਸਮੂਹ ਦਾ ਅਰਥ – ਵਿਅਕਤੀਆਂ ਦੇ ਇਕੱਠ ਨੂੰ ਜਿਨ੍ਹਾਂ ਵਿਚ ਸਮਾਜਿਕ ਸੰਬੰਧ ਹੁੰਦੇ ਹਨ, ਸਮੁਹ ਕਹਿੰਦੇ ਹਨ ।

ਵਿਸ਼ੇਸ਼ਤਾਵਾਂ (Characteristics) – ਇਹਨਾਂ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਮੈਂਬਰਾਂ ਵਿਚ ਸਰੀਰਿਕ ਨਜ਼ਦੀਕੀ (Physical proximity in members) – ਪ੍ਰਾਥਮਿਕ ਸਮੂਹ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਵਿਅਕਤੀ ਇਕ-ਦੂਜੇ ਦੇ ਨਜ਼ਦੀਕ ਹੋਣ ਤੇ ਇਕੱਠੇ ਮਿਲ ਕੇ ਬੈਠਣ । ਸਰੀਰਕ ਨਜ਼ਦੀਕੀ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਤੇ ਉਹ ਇਕ-ਦੂਜੇ ਨੂੰ ਸਮਝਣ ਲੱਗ ਜਾਂਦੇ ਹਨ । ਰੋਜ਼ ਮਿਲਣਾ, ਗੱਲਬਾਤ ਕਰਨਾ, ਉੱਠਣ-ਬੈਠਣ ਨਾਲ ਵਿਅਕਤੀਆਂ ਵਿਚ ਸਹਿਯੋਗ ਤੇ ਪਿਆਰ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਨਿੱਘੇ ਸੰਬੰਧ ਸਥਾਪਿਤ ਹੋ ਜਾਂਦੇ ਹਨ । ਕਈ ਵਾਰੀ ਜੇਕਰ ਕਿਸੇ ਵੀ ਕਾਰਨ ਜਿਵੇਂ ਪੇਸ਼ਾ, ਜਾਤ, ਉਮਰ ਆਦਿ ਕਰਕੇ ਜ਼ਿਆਦਾ ਅੰਤਰ ਹੋਣੇ ਤਾਂ ਨਿੱਜੀ ਸੰਬੰਧ ਨਹੀਂ ਪੈਦਾ ਹੁੰਦੇ । ਇਸ ਕਰਕੇ ਇਹਨਾਂ ਦੀ ਸਮਾਨਤਾ ਨਾਲ ਨਜ਼ਦੀਕੀ ਸੰਬੰਧ ਪੈਦਾ ਹੋ ਜਾਂਦੇ ਹਨ ।

2. ਇਹਨਾਂ ਦਾ ਸੀਮਿਤ ਆਕਾਰ ਹੁੰਦਾ ਹੈ (They are limited in size) – ਪ੍ਰਾਥਮਿਕ ਸਮੁਹ ਆਕਾਰ ਵਿਚ ਬਹੁਤ ਛੋਟੇ ਹੁੰਦੇ ਹਨ ਜਿਸ ਕਰਕੇ ਮੈਂਬਰਾਂ ਵਿਚ ਗੂੜ੍ਹੇ ਸੰਬੰਧ ਹੁੰਦੇ ਹਨ । ਜੇਕਰ ਕਿਸੇ ਸਮੂਹ ਦੇ ਮੈਂਬਰਾਂ ਦੀ ਸੰਖਿਆ ਘੱਟ ਹੋਵੇਗੀ ਤਾਂ ਮੈਂਬਰ ਇਕ-ਦੂਜੇ ਨੂੰ ਜ਼ਿਆਦਾ ਸਮਝਣਗੇ । ਜਿਵੇਂ ਜੇਕਰ ਕੋਈ ਅਧਿਆਪਕ ਘੱਟ ਗਿਣਤੀ ਦੇ ਵਿਦਿਆਰਥੀਆਂ ਦੇ ਸਮੂਹ ਨੂੰ ਪੜ੍ਹਾਉਂਦਾ ਹੈ ਤਾਂ ਉਹ ਹਰ ਇਕ ਬੱਚੇ ਬਾਰੇ ਜਾਣੂ ਹੁੰਦਾ ਹੈ | ਪਰ ਜੇਕਰ ਸਮੂਹ ਵਿਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਉਹ ਹਰ ਇਕ ਦੀ ਜਾਣਕਾਰੀ ਨਹੀਂ ਰੱਖ ਸਕਦਾ । ਜ਼ਿਆਦਾ ਗਿਣਤੀ ਕਰਕੇ ਨਜ਼ਦੀਕੀ ਘੱਟ ਹੋ ਜਾਂਦੀ ਹੈ ਤੇ ਸੰਬੰਧ ਵੀ ਘੱਟ ਜਾਂਦੇ ਹਨ ।

3. ਇਹ ਸਮੁਹ ਸਥਿਰ ਹੁੰਦੇ ਹਨ (These groups are stable) – ਪ੍ਰਾਥਮਿਕ ਸਮੁਹ ਆਮ ਤੌਰ ਉੱਤੇ ਸਥਿਰ ਹੁੰਦੇ ਹਨ ਕਿਉਂਕਿ ਇਹ ਸਥਿਰ ਪ੍ਰਵਿਰਤੀ ਦੇ ਹੁੰਦੇ ਹਨ । ਜਿਵੇਂ ਜੇਕਰ ਕੋਈ ਬੱਚਾ ਕਿਸੇ ਪਰਿਵਾਰ ਵਿਚ ਜਨਮ ਲੈਂਦਾ ਹੈ ਤਾਂ ਉਹ ਸਾਰੀ ਉਮਰ ਲਈ ਉਸ ਪਰਿਵਾਰ ਨਾਲ ਸੰਬੰਧਿਤ ਹੋ ਜਾਂਦਾ ਹੈ । ਇਸੇ ਤਰ੍ਹਾਂ ਵਿਅਕਤੀ ਸਾਰੀ ਉਮਰ ਲਈ ਆਪਣੇ ਗੁਆਂਢ ਨਾਲ ਵੀ ਸੰਬੰਧਿਤ ਹੋ ਜਾਂਦਾ ਹੈ । ਇਸ ਤਰ੍ਹਾਂ ਇਹਨਾਂ ਸਮੂਹਾਂ ਵਿਚ ਸਥਿਰਤਾ ਹੁੰਦੀ ਹੈ ਤੇ ਇਹ ਸਮੁਹ ਕਿਸੇ ਉਦੇਸ਼ ਦੀ ਪ੍ਰਾਪਤੀ ਲਈ ਨਹੀਂ ਬਣਾਏ ਜਾਂਦੇ । ਜੇਕਰ ਇਹਨਾਂ ਸਮੂਹਾਂ ਵਿਚ ਨਵੇਂ ਮੈਂਬਰ ਆ ਜਾਂਦੇ ਹਨ ਤਾਂ ਇਹਨਾਂ ਦਾ ਸਥਾਈਪਨ ਖ਼ਤਮ ਹੋ ਜਾਂਦਾ ਹੈ ।

4. ਪਿਛੋਕੜ ਦੀ ਸਮਾਨਤਾ (Similarity of Background) – ਇਸ ਪ੍ਰਕਾਰ ਦੇ ਸਮੂਹ ਵਿਚ ਪਿਛੋਕੜ ਦੀ ਸਮਾਨਤਾ ਹੁੰਦੀ ਹੈ । ਪਿਛੋਕੜ ਦੀ ਸਮਾਨਤਾ ਦੇ ਕਾਰਨ ਮੈਂਬਰਾਂ ਵਿਚ ਵਿਚਾਰਾਂ ਦਾ ਲੈਣ-ਦੇਣ ਹੁੰਦਾ ਰਹਿੰਦਾ ਹੈ । ਮੈਂਬਰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ । ਜੇਕਰ ਮੈਂਬਰਾਂ ਦੀ ਸੰਸਕ੍ਰਿਤੀ ਅਤੇ ਆਦਰਸ਼ ਵੱਖ ਹੋਣਗੇ ਤਾਂ ਸੰਬੰਧਾਂ ਵਿਚ ਕਮੀ ਆ ਜਾਂਦੀ ਹੈ । ਜ਼ਿਆਦਾ ਅੰਤਰ ਨਾਲ ਸੰਬੰਧ ਘੱਟ ਜਾਣਗੇ ਤੇ ਜੇਕਰ ਕੋਈ ਅੰਤਰ ਨਹੀਂ ਹੋਵੇਗਾ ਤਾਂ ਮੈਂਬਰ ਇਕ-ਦੂਜੇ ਨੂੰ ਜ਼ਿਆਦਾ ਸਮਝਣ ਲੱਗ ਜਾਣਗੇ ਤੇ ਪਾਥਮਿਕ ਸਮੂਹ ਵਿਚ ਜ਼ਿਆਦਾ ਮਜ਼ਬੂਤੀ ਆਵੇਗੀ । ਜਿਵੇਂ ਜੇਕਰ ਵਿਅਕਤੀ ਨਵੀਂ ਥਾਂ ਉੱਤੇ ਰਹਿਣ ਜਾਂਦਾ ਹੈ ਅਤੇ ਉੱਥੇ ਰਹਿਣ ਵਾਲੇ ਲੋਕ ਸਮਾਨ ਸੰਸਕ੍ਰਿਤੀ ਦੇ ਹੋਣਗੇ ਤਾਂ ਉਹ ਵਿਅਕਤੀ ਇਕ-ਦੂਜੇ ਦੇ ਜ਼ਿਆਦਾ ਨਜ਼ਦੀਕ ਆ ਜਾਣਗੇ ਤੇ ਉਹਨਾਂ ਵਿਚ ਨਿੱਜੀਪਨ ਵੀ ਆ ਜਾਵੇਗਾ ।

5. ਸੀਮਿਤ ਸਵਾਰਥ ਹੁੰਦੇ ਹਨ (They have limited self-interest) – ਪ੍ਰਾਥਮਿਕ ਸਮੂਹ ਵਿਚ ਸਮੂਹ ਦੀ ਭਲਾਈ ਦੇ ਉਦੇਸ਼ ਨੂੰ ਮੁੱਖ ਰੱਖਿਆ ਜਾਂਦਾ ਹੈ । ਇਸ ਦਾ ਅਰਥ ਹੈ ਕਿ ਸਮੁਹਿਕ ਹਿੱਤ ਨੂੰ ਹਮੇਸ਼ਾ ਸਾਹਮਣੇ ਰੱਖਿਆ ਜਾਂਦਾ ਹੈ । ਜਿਵੇਂ ਪਰਿਵਾਰ ਦੇ ਮੈਂਬਰਾਂ ਵਿਚ ਨਿੱਜੀ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਪਰ ਜੇਕਰ ਇਹ ਭਾਵਨਾ ਆ ਜਾਵੇ ਤਾਂ ਪਰਿਵਾਰ ਟੁੱਟ ਜਾਂਦਾ ਹੈ । ਪਰਿਵਾਰ ਦਾ ਹਰੇਕ ਮੈਂਬਰ ਅਜਿਹੇ ਕੰਮ ਕਰਦਾ ਹੈ ਜਿਸ ਨਾਲ ਸਾਰੇ ਪਰਿਵਾਰ ਅਤੇ ਸਾਰੇ ਮੈਂਬਰਾਂ ਨੂੰ ਲਾਭ ਹੋਵੇ | ਕਈ ਵਾਰੀ ਤਾਂ ਵਿਅਕਤੀ ਨੂੰ ਆਪਣੇ ਨਿੱਜੀ ਸਵਾਰਥਾਂ ਨੂੰ ਸਮੂਹਿਕ ਸਵਾਰਥਾਂ ਦੇ ਕਾਰਨ ਤਿਆਗਣਾ ਵੀ ਪੈਂਦਾ ਹੈ । ਇਹ ਸਮੂਹ ਕਿਸੇ ਉਦੇਸ਼ ਨੂੰ ਮੁੱਖ ਕਰਕੇ ਨਹੀਂ ਬਣਾਏ ਜਾਂਦੇ । ਇਹ ਸਮੂਹ ਆਪਣੇ ਆਪ ਵਿਚ ਹੀ ਉਦੇਸ਼ ਭਰਪੂਰ ਹੁੰਦੇ ਹਨ ਜਿਸ ਕਰਕੇ ਸੀਮਿਤ ਸਵਾਰਥ ਨਹੀਂ ਵਿਕਸਿਤ ਹੁੰਦੇ ।

6. ਇਹ ਲੰਬੇ ਸਮੇਂ ਲਈ ਹੁੰਦੇ ਹਨ (These are for long duration) – ਪ੍ਰਾਥਮਿਕ ਸਮੂਹ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਲੰਬੇ ਸਮੇਂ ਲਈ ਹੁੰਦੇ ਹਨ । ਜਦੋਂ ਸਾਨੂੰ ਕਿਸੇ ਵੀ ਥਾਂ ਉੱਪਰ ਰਹਿੰਦੇ ਹੋਏ ਜ਼ਿਆਦਾ ਸਮਾਂ ਹੋ ਜਾਂਦਾ ਹੈ ਤਾਂ ਅਸੀਂ ਉੱਥੇ ਰਹਿਣ ਵਾਲੇ ਲੋਕਾਂ ਨਾਲ ਬਹੁਤ ਜ਼ਿਆਦਾ ਘੁਲ-ਮਿਲ ਜਾਂਦੇ ਹਾਂ ਅਤੇ ਸਾਨੂੰ ਆਪਸ ਵਿਚ ਕੋਈ ਵੀ ਫ਼ਰਕ ਨਜ਼ਰ ਨਹੀਂ ਆਉਂਦਾ ਹੈ , ਜਿਵੇਂ ਪਰਿਵਾਰ ਦੀ ਮੈਂਬਰਸ਼ਿਪ ਸਾਰੀ ਉਮਰ ਵਾਸਤੇ ਹੁੰਦੀ ਹੈ । ਲੰਬੇ ਸਮੇਂ ਕਾਰਨ ਮੈਂਬਰਾਂ ਵਿਚ ਸਹਿਯੋਗ ਅਤੇ ਪਿਆਰ ਵੀ ਵੱਧ ਜਾਂਦਾ ਹੈ । ਜੇਕਰ ਅਸੀਂ ਕਿਸੇ ਸੰਸਥਾ ਵਿਚ ਘੱਟ ਸਮਾਂ ਬਤੀਤ ਕਰਦੇ ਹਾਂ ਤਾਂ ਉਸਦੇ ਮੈਂਬਰਾਂ ਨਾਲ ਸਾਡੇ ਸੰਬੰਧ ਨਿੱਘੇ ਨਹੀਂ ਹੁੰਦੇ ਤੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ । ਇਸ ਤਰ੍ਹਾਂ ਨਿੱਜੀਪਣ ਪੈਦਾ ਨਹੀਂ ਹੁੰਦਾ । ਇਕ-ਦੂਜੇ ਦੇ ਨੇੜੇ ਰਹਿਣ ਨਾਲ ਸੰਬੰਧ ਵੀ ਪਿਆਰ ਅਤੇ ਦੋਸਤੀ ਵਾਲੇ ਬਣ ਜਾਂਦੇ ਹਨ ।

ਪ੍ਰਸ਼ਨ 4.
ਪ੍ਰਾਥਮਿਕ ਸਮੂਹ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਸਾਡੇ ਸਮਾਜ ਲਈ ਪ੍ਰਾਥਮਿਕ ਸਮੂਹ-ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਰਬਵਿਆਪਕ ਹੁੰਦੇ ਹਨ ਅਤੇ ਹਰੇਕ ਪ੍ਰਕਾਰ ਦੇ ਸਮਾਜ ਵਿਚ ਪਾਏ ਜਾਂਦੇ ਹਨ | ਪ੍ਰਾਥਮਿਕ ਸਮੂਹਾਂ ਦੇ ਮਹੱਤਵ ਦਾ ਵਰਣਨ ਇਸ ਪ੍ਰਕਾਰ ਹੈ-

1. ਸਮਾਜੀਕਰਣ ਦੀ ਪ੍ਰਕਿਰਿਆ ਵਿਚ ਮਹੱਤਵਪੂਰਨ (Important in the process of Socialization) – ਜਨਮ ਤੋਂ ਬਾਅਦ ਵਿਅਕਤੀ ਸਭ ਤੋਂ ਪਹਿਲਾਂ ਇਹਨਾਂ ਦੇ ਸੰਪਰਕ ਵਿਚ ਆਉਂਦਾ ਹੈ । ਇਹ ਸਮੂਹ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਹੌਲੀ-ਹੌਲੀ ਬੱਚਾ ਇਹਨਾਂ ਸਮੂਹਾਂ ਦੇ ਸੰਪਰਕ ਵਿਚ ਜੀਵਨ ਜੀਣ ਦੇ ਤਰੀਕੇ ਸਿੱਖਦਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਦੀ ਸਮਾਜੀਕਰਣ ਦੀ ਗੁੰਝਲਦਾਰ ਪੜਿਆ ਇਹਨਾਂ ਸਮੂਹਾਂ ਵਿਚ ਹੀ ਸ਼ੁਰੂ ਹੁੰਦੀ ਹੈ । ਇਹਨਾਂ ਸਮੂਹਾਂ ਤੋਂ ਸਿੱਖੇ ਹੋਏ ਵਿਵਹਾਰ ਵਿਅਕਤੀ ਨੂੰ ਸਾਰੀ ਉਮਰ ਕੰਮ ਆਉਂਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ। ਕਿ ਪ੍ਰਾਥਮਿਕ ਸਮੁਹ ਵਿਅਕਤੀ ਦੇ ਸਮਾਜੀਕਰਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

2. ਵਿਅਕਤੀ ਦੇ ਵਿਅਕਤਿੱਤਵ ਦਾ ਨਿਰਮਾਣ ਕਰਦੇ ਹਨ (It develop the personality of a person) – ਵਿਅਕਤੀ ਦੇ ਵਿਅਕਤਿੱਤਵ ਉੱਪਰ ਸਮੂਹ ਦੇ ਮੈਂਬਰਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ । ਪ੍ਰਾਥਮਿਕ ਸਮੂਹ ਵਿਚ ਪਿਆਰ ਤੇ ਦੋਸਤੀ ਦਾ ਮਾਹੌਲ ਪਾਇਆ ਜਾਂਦਾ ਹੈ ਜਿਸ ਨਾਲ ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਪ੍ਰਾਥਮਿਕ ਸਮੂਹ ਵਿਚ ਰਹਿ ਕੇ ਵਿਅਕਤੀ ਸਹਿਯੋਗ, ਪਿਆਰ, ਸਹਿਣਸ਼ੀਲਤਾ ਆਦਿ ਵਰਗੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ । ਇਹਨਾਂ ਗੁਣਾਂ ਦੇ ਕਾਰਨ ਵਿਅਕਤੀ ਸਮਾਜ ਵਿਚ ਰਹਿਣ ਦੇ ਯੋਗ ਬਣ ਜਾਂਦਾ ਹੈ । ਪ੍ਰਾਥਮਿਕ ਸਮੂਹ ਵਿਚ ਰਹਿ ਕੇ ਹੀ ਵਿਅਕਤੀ ਆਪਣੇ ਸਮੂਹ ਦੇ ਆਦਰਸ਼ਾਂ, ਪਰੰਪਰਾਵਾਂ, ਪਰਿਮਾਪਾਂ, ਕੀਮਤਾਂ ਆਦਿ ਨੂੰ ਗ੍ਰਹਿਣ ਕਰਦਾ ਹੈ ਅਤੇ ਆਪਣੇ ਵਿਅਕਤਿੱਤਵ ਦਾ ਵਿਕਾਸ ਕਰਦਾ ਹੈ ।

3. ਸਮਾਜਿਕ ਨਿਯੰਤਰਨ ਦਾ ਪ੍ਰਮੁੱਖ ਆਧਾਰ (Important base of social control) – ਹਰ ਇਕ ਵਿਅਕਤੀ ਸੁਭਾਅ ਪੱਖੋਂ ਦੂਜੇ ਤੋਂ ਵੱਖਰਾ ਹੁੰਦਾ ਹੈ । ਜੇਕਰ ਸਾਰੇ ਵਿਅਕਤੀਆਂ ਨੂੰ ਸਮਾਜ ਵਿਚ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਸਮਾਜਿਕ ਸੰਰਚਨਾ ਹੀ ਟੁੱਟ ਜਾਵੇਗੀ । ਇਸ ਵਜ੍ਹਾ ਕਰਕੇ ਹੀ ਸਮਾਜ ਦੇ ਸਾਰੇ ਮੈਂਬਰ ਨਿਯੰਤਰਨ ਵਿਚ ਰੱਖੇ ਜਾਂਦੇ ਹਨ । ਵਿਅਕਤੀ ਨਿਯੰਤਰਨ ਵਿਚ ਰਹਿਣਾ ਪਾਥਮਿਕ ਸਮੂਹ ਵਿਚ ਰਹਿ ਕੇ ਹੀ ਸਿੱਖਦਾ ਹੈ ।ਉਸਦੇ ਨਿਯੰਤਰਨ ਵਿਚ ਰਹਿਣ ਦਾ ਲਾਭ ਸਮਾਜ ਨੂੰ ਪ੍ਰਾਪਤ ਹੁੰਦਾ ਹੈ । ਨਿਯਮਾਂ ਦੇ ਵਿਚ ਰਹਿਣਾ, ਵੱਡਿਆਂ ਦਾ ਆਦਰ ਕਰਨਾ, ਪਰਿਵਾਰ ਦੀ ਸੰਸਕ੍ਰਿਤੀ ਨੂੰ ਅਪਨਾਉਣਾ ਅਤੇ ਕਾਇਮ ਰੱਖਣਾ, ਹਰੇਕ ਨਾਲ ਪਿਆਰ ਅਤੇ ਸਹਿਯੋਗ ਕਰਨਾ ਆਦਿ ਵਰਗੇ ਗੁਣ ਵਿਅਕਤੀ ਪ੍ਰਾਥਮਿਕ ਸਮੂਹ ਦੇ ਪ੍ਰਭਾਵ ਅਧੀਨ ਹੀ ਸਿੱਖਦਾ ਹੈ । ਇਕ ਵਾਰੀ ਜਦੋਂ ਇਹ ਗੁਣ ਵਿਕਸਿਤ ਹੋ ਜਾਂਦੇ ਹਨ ਤਾਂ ਵਿਅਕਤੀ ਸਮਾਜ ਦੇ ਕੰਮਾਂ ਵਿਚ ਯੋਗਦਾਨ ਦੇਣ ਲੱਗ ਜਾਂਦਾ ਹੈ ਅਤੇ ਨਿਯੰਤਰਨ ਵਿਚ ਰਹਿੰਦਾ ਹੈ ।

4. ਵਿਅਕਤੀ ਨੂੰ ਸੁਰੱਖਿਆ ਦੇਣਾ (To give protection to a person) – ਪ੍ਰਾਥਮਿਕ ਸਮੂਹ ਵਿਚ ਰਹਿ ਕੇ ਵਿਅਕਤੀ ਆਪਣੇ ਆਪ ਨੂੰ ਇਹਨਾਂ ਸਮੂਹਾਂ ਦਾ ਮੈਂਬਰ ਸਮਝਣ ਲੱਗ ਜਾਂਦਾ ਹੈ । ਇਹਨਾਂ ਸਮੂਹਾਂ ਦੇ ਹੋਰ ਮੈਂਬਰ ਲੋੜ ਪੈਣ ਉੱਤੇ ਇਕਦੂਜੇ ਦੀ ਮਦਦ ਕਰਦੇ ਹਨ | ਬੱਚੇ ਨੂੰ ਪੈਦਾ ਹੋਣ ਤੋਂ ਬਾਅਦ ਵੱਡਾ ਹੋਣ ਲਈ ਪਰਿਵਾਰ ਦੇ ਮੈਂਬਰਾਂ ਦੀ ਮਦਦ ਦੀ ਲੋੜ ਹੁੰਦੀ ਹੈ ਤੇ ਉਹ ਕਰਦੇ ਵੀ ਹਨ । ਇਹਨਾਂ ਵਿਚ ਰਹਿ ਕੇ ਬੱਚਾ ਖੁੱਲ੍ਹ ਕੇ ਆਪਣੇ ਵਿਵਹਾਰ ਨੂੰ ਪ੍ਰਗਟ ਕਰਦਾ ਹੈ । ਇਸ ਤਰ੍ਹਾਂ ਪ੍ਰਾਥਮਿਕ ਸਮੁਹ ਵਿਚ ਰਹਿ ਕੇ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ।

5. ਪਾਥਮਿਕ ਸਮੂਹ ਦੇ ਮੈਂਬਰ ਇਕ-ਦੂਜੇ ਨਾਲ ਜੁੜੇ ਰਹਿੰਦੇ ਹਨ (Members of primary groups are related with each other) – ਪ੍ਰਾਥਮਿਕ ਸਮੂਹ ਦੇ ਮੈਂਬਰਾਂ ਉੱਪਰ ਕਿਸੇ ਪ੍ਰਕਾਰ ਦੀ ਰਸਮੀ ਜ਼ਿੰਮੇਵਾਰੀ ਤੇ ਬੋਝ ਨਹੀਂ ਹੁੰਦਾ ਹੈ । ਵਿਅਕਤੀ ਦੇ ਆਪੇ ਜਾਂ ਸਵੈ (self) ਦਾ ਵਿਕਾਸ ਵੀ ਪ੍ਰਾਥਮਿਕ ਸਮੂਹ ਵਿਚ ਰਹਿ ਕੇ ਹੀ ਹੁੰਦਾ ਹੈ । ਵਿਅਕਤੀ ਇਹਨਾਂ ਸਮੂਹਾਂ ਵਿਚ ਰਹਿ ਕੇ ਭਾਵਾਤਮਕ ਸੰਤੁਸ਼ਟੀ ਪ੍ਰਾਪਤ ਕਰਦਾ ਹੈ । ਇਹਨਾਂ ਸਮੂਹਾਂ ਦੇ ਸੰਬੰਧਾਂ ਦੇ ਕਾਰਨ ਵਿਅਕਤੀ ਕਈ ਪ੍ਰਕਾਰ ਦੇ ਕੰਮ ਕਰਨ ਨੂੰ ਉਤਸ਼ਾਹਿਤ ਹੁੰਦੇ ਹਨ | ਪ੍ਰਾਥਮਿਕ ਸਮੂਹ ਦੇ ਮੈਂਬਰ ਇਕ-ਦੂਜੇ ਦੀ ਕਈ ਪ੍ਰਕਾਰ ਨਾਲ ਸੁਰੱਖਿਆ ਕਰਦੇ ਹਨ । ਇੱਥੇ ਰਹਿ ਕੇ ਵਿਅਕਤੀ ਮਹਿਸੂਸ ਕਰਦਾ ਹੈ ਕਿ ਉਹ ਇਹਨਾਂ ਸਮੂਹਾਂ ਵਿਚ ਇਕੱਲਾ ਨਹੀਂ ਹੈ ਬਲਕਿ ਹੋਰ ਵਿਅਕਤੀ ਵੀ ਹਨ ਜਿਹੜੇ ਲੋੜ ਪੈਣ ਉੱਤੇ ਉਸ ਦੀ ਮੱਦਦ ਕਰਦੇ ਹਨ । ਇਹ ਜੁੜੇ ਰਹਿਣ ਦੀ ਭਾਵਨਾ ਉਸ ਨੂੰ ਕੁੱਝ ਕਰਨ ਲਈ ਪ੍ਰੇਰਿਤ ਕਰਦੀ ਹੈ ਤੇ ਉਹ ਇਕ-ਦੂਜੇ ਨੂੰ ਸਹਿਯੋਗ ਕਰਦੇ ਹਨ । ਇਸ ਤਰ੍ਹਾਂ ਉਹ ਇਕ-ਦੂਜੇ ਨਾਲ ਜੁੜੇ ਰਹਿੰਦੇ ਹਨ ।

6. ਮਨੋਵਿਗਿਆਨਿਕ ਜ਼ਰੂਰਤਾਂ ਨੂੰ ਪੂਰਾ ਕਰਨਾ (To fulfill the psychological needs of a person) – ਵਿਅਕਤੀ ਦੀਆਂ ਮਨੋਵਿਗਿਆਨਿਕ ਜ਼ਰੂਰਤਾਂ ਵੀ ਪ੍ਰਾਥਮਿਕ ਸਮੂਹਾਂ ਵਿਚ ਰਹਿ ਕੇ ਹੀ ਪੂਰੀਆਂ ਹੁੰਦੀਆਂ ਹਨ । ਪਰਿਵਾਰ, ਖੇਡ ਸਮੂਹ, ਗੁਆਂਢ ਆਦਿ ਵਰਗੇ ਪ੍ਰਾਥਮਿਕ ਸਮੂਹਾਂ ਵਿਚ ਰਹਿ ਕੇ ਹੀ ਵਿਅਕਤੀ ਹੋਰ ਵਿਅਕਤੀ ਨਾਲ ਰਹਿਣਾ ਸਿੱਖਦਾ ਹੈ । ਪ੍ਰਾਥਮਿਕ ਸਮੂਹਾਂ ਵਿਚ ਹੀ ਵਿਅਕਤੀ ਆਪਣੀਆਂ ਸਮਾਜਿਕ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ । ਸਮਾਜ ਦੀਆਂ ਪਰੰਪਰਾਵਾਂ ਤੇ ਰੁੜੀਆਂ ਵੀ ਪ੍ਰਾਥਮਿਕ ਸਮੂਹ ਵਿਚ ਹੀ ਪੈਦਾ ਹੁੰਦੀਆਂ ਹਨ । ਪ੍ਰਾਥਮਿਕ ਸਮੂਹ ਹੀ ਵਿਅਕਤੀ ਦੀਆਂ ਸਮਾਜਿਕ ਸੰਤੁਸ਼ਟੀਆਂ ਦਾ ਮੁੱਖ ਕੇਂਦਰ ਹਨ ਤੇ ਵਿਅਕਤੀ ਦੀਆਂ ਵਫ਼ਾਦਾਰੀਆਂ ਵੀ ਇੱਥੇ ਵਿਕਸਿਤ ਹੁੰਦੀਆਂ ਹਨ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 5.
ਦੁਤੀਆ ਸਮੂਹ ਦਾ ਕੀ ਅਰਥ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਦੂਤੀਆ ਸਮੂਹ ਦਾ ਅਰਥ-ਵਿਅਕਤੀਆਂ ਦੇ ਇਕੱਠ ਨੂੰ ਜਿਨ੍ਹਾਂ ਵਿਚ ਸਮਾਜਿਕ ਸੰਬੰਧ ਹੁੰਦੇ ਹਨ, ਸਮੁਹ ਕਹਿੰਦੇ ਹਨ ।

ਦੁਤੀਆ ਜਾਂ ਗੌਣ ਸਮੂਹ ਦੀਆਂ ਵਿਸ਼ੇਸ਼ਤਾਵਾਂ (Characteristics of Secondary Groups)

1. ਇਨ੍ਹਾਂ ਦਾ ਆਕਾਰ ਵੱਡਾ ਹੁੰਦਾ ਹੈ (They are large in size) – ਦੁਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਵਿਅਕਤੀਆਂ ਦੀ ਮੈਂਬਰਸ਼ਿਪ ਵੀ ਨਿਸ਼ਚਿਤ ਨਹੀਂ ਹੁੰਦੀ ਹੈ । ਇਹ ਦੂਰ-ਦੂਰ ਤਕ ਫੈਲੇ ਹੁੰਦੇ ਹਨ । ਉਦਾਹਰਨ ਦੇ ਤੌਰ ਉੱਤੇ ਸਾਡੇ ਦੇਸ਼ ਦੀ ਕਾਂਗਰਸ ਪਾਰਟੀ ਦੇ ਮੈਂਬਰ ਲੱਖਾਂ ਦੀ ਗਿਣਤੀ ਵਿਚ ਹਨ ਤੇ ਪੂਰੇ ਦੇਸ਼ ਵਿਚ ਫੈਲੇ ਹੋਏ ਹਨ । ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਨ੍ਹਾਂ ਦੇ ਮੈਂਬਰ ਦੂਰ-ਦੂਰ ਥਾਂਵਾਂ ਉੱਤੇ ਫੈਲੇ ਹੁੰਦੇ ਹਨ । ਜੇਕਰ ਵਿਅਕਤੀ ਨੇ ਦੂਰਦੁਰ ਥਾਂਵਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਹੁੰਦੀ ਹੈ ਤਾਂ ਇਹ ਜਾਣਕਾਰੀ ਵੀ ਦੁਤੀਆ ਸਮੂਹਾਂ ਦੀ ਮੱਦਦ ਨਾਲ ਹੀ ਪ੍ਰਾਪਤ ਕਰਦਾ ਹੈ । ਮਨੁੱਖ ਦੀਆਂ ਜ਼ਰੂਰਤਾਂ ਪਹਿਲਾਂ ਨਾਲੋਂ ਬਹੁਤ ਵੱਧ ਗਈਆਂ ਹਨ ਜਿਹੜੀਆਂ ਉਹ ਇਕੱਲੇ ਹੀ ਪ੍ਰਾਥਮਿਕ ਸਮੂਹਾਂ ਵਿਚ ਰਹਿ ਕੇ ਪੂਰੀਆਂ ਨਹੀਂ ਕਰ ਸਕਦਾ । ਇਸ ਕਰਕੇ ਉਹ ਦੂਤੀਆ ਸਮੂਹਾਂ ਦਾ ਮੈਂਬਰ ਬਣ ਜਾਂਦਾ ਹੈ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦਾ ਹੈ ।

2. ਮਨੁੱਖਾਂ ਵਿਚ ਅਸਿੱਧੇ ਸੰਬੰਧ ਹੁੰਦੇ ਹਨ (Individuals have indirect relations) – ਦੂਤੀਆ ਸਮੂਹਾਂ ਵਿਚ ਮਨੁੱਖਾਂ ਦੇ ਆਪਸ ਦੇ ਸੰਬੰਧ ਅਸਿੱਧੇ ਹੁੰਦੇ ਹਨ । ਉਨ੍ਹਾਂ ਵਿਚ ਸਹਿਯੋਗ ਤਾਂ ਹੁੰਦਾ ਹੈ ਪਰ ਉਹ ਆਹਮੋ-ਸਾਹਮਣੇ ਦਾ ਸਹਿਯੋਗ ਨਹੀਂ ਹੁੰਦਾ ਬਲਕਿ ਅਸਿੱਧੇ ਰੂਪ ਵਿਚ ਹੁੰਦਾ ਹੈ । ਇਨ੍ਹਾਂ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਨਿੱਜੀ ਤੌਰ ਉੱਤੇ ਨਹੀਂ ਜਾਣਦੇ ਹੁੰਦੇ । ਇਨ੍ਹਾਂ ਦਾ ਮੁੱਖ ਕੰਮ ਆਪਣੀ ਭੂਮਿਕਾ ਨਿਭਾਉਣਾ ਹੁੰਦਾ ਹੈ । ਜਿਵੇਂ ਮਾਰੂਤੀ ਕਾਰ ਬਣਾਉਣ ਦੀ ਫੈਕਟਰੀ ਵਿਚ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹਨ | ਕੋਈ ਕਿਹੜਾ ਕੰਮ ਕਰਦਾ ਹੈ ਤੇ ਕੋਈ ਕਿਹੜਾ । ਜਿਹੜਾ ਵਿਅਕਤੀ ਕੰਮ ਕਰਦਾ ਹੈ ਉਸਨੂੰ ਸਿਰਫ਼ ਆਪਣੇ ਕੰਮ ਨਾਲ ਅਤੇ ਆਪਣੀ ਤਨਖ਼ਾਹ ਨਾਲ ਮਤਲਬ ਹੁੰਦਾ ਹੈ । ਉਸ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਸ ਫੈਕਟਰੀ ਦਾ ਮਾਲਕ ਅਤੇ ਮੈਨੇਜਰ ਕੌਣ ਹੈ ਜਿਸ ਵਿਚ ਉਹ ਕੰਮ ਕਰ ਰਿਹਾ ਹੈ । ਉਹ ਵੱਖ-ਵੱਖ ਕੰਮ ਕਰਦੇ ਹੋਏ ਇਕ-ਦੂਜੇ ਨਾਲ ਅਸਿੱਧੇ ਰੂਪ ਵਿਚ ਜੁੜੇ ਹੁੰਦੇ ਹਨ | ਉਨ੍ਹਾਂ ਦਾ ਉਦੇਸ਼ ਇਕ ਹੁੰਦਾ ਹੈ । ਪਰ ਉਹ ਕੰਮ ਵੱਖ-ਵੱਖ ਕਰਦੇ ਹਨ ਤੇ ਸੰਬੰਧ ਸਿੱਧੇ ਨਾ ਹੋ ਕੇ ਅਸਿੱਧੇ ਹੁੰਦੇ ਹਨ ।

3. ਇਨ੍ਹਾਂ ਵਿਚ ਰਸਮੀ ਸੰਬੰਧ ਹੁੰਦੇ ਹਨ (They have formal relations) – ਇਨ੍ਹਾਂ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਰਸਮੀ ਸੰਬੰਧ ਹੁੰਦੇ ਹਨ । ਇਹ ਪ੍ਰਾਥਮਿਕ ਸਮੂਹਾਂ ਦੇ ਅਨੁਸਾਰ ਇਕ-ਦੂਜੇ ਉੱਪਰ ਪ੍ਰਭਾਵ ਨਹੀਂ ਪਾਉਂਦੇ । ਵਿਅਕਤੀ ਸਿਰਫ਼ ਆਪਣੇ ਕੰਮ ਕਰਨ ਵੱਲ ਧਿਆਨ ਦਿੰਦਾ ਹੈ, ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਤਨਖ਼ਾਹ ਪ੍ਰਾਪਤ ਕਰਦਾ ਹੈ । ਦੁਤੀਆ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਜਾਣਦੇ ਤਕ ਨਹੀਂ ਹੁੰਦੇ । ਜਿਵੇਂ ਜੇਕਰ ਅਸੀਂ ਕਿਸੇ ਬੈਂਕ ਵਿਚ ਜਾਂਦੇ ਹਾਂ, ਉੱਥੋਂ ਪੈਸੇ ਕਢਵਾਉਂਦੇ ਹਾਂ ਜਾਂ ਜਮਾਂ ਕਰਵਾਉਂਦੇ ਹਾਂ | ਕਲਰਕ ਇਹ ਸਾਰੇ ਕੰਮ ਕਰਦਾ ਹੈ ਪਰ ਅਸੀਂ ਉਨ੍ਹਾਂ ਕਲਰਕਾਂ ਦੀ ਨਿੱਜੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਰੱਖਦੇ ਕਿਉਂਕਿ ਇਹ ਦੁਤੀਆ ਸਮੂਹ ਹੁੰਦੇ ਹਨ ਜਿੱਥੋਂ ਨਿੱਘੇ ਸੰਬੰਧਾਂ ਦੀ ਘਾਟ ਅਤੇ ਰਸਮੀ ਸੰਬੰਧਾਂ ਦੀ ਭਰਮਾਰ ਹੁੰਦੀ ਹੈ ।

4. ਇਨ੍ਹਾਂ ਦਾ ਸੰਗਠਨ ਰਸਮੀ ਹੁੰਦਾ ਹੈ (They have formal organization) – ਦੂਤੀਆ ਸਮੂਹਾਂ ਦਾ ਨਿਰਮਾਣ ਕੁਝ ਵਿਸ਼ੇਸ਼ ਨਿਯਮਾਂ ਦੇ ਅਧੀਨ ਹੁੰਦਾ ਹੈ ਅਤੇ ਇਨ੍ਹਾਂ ਸਮੂਹਾਂ ਦੇ ਮੈਂਬਰਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ । ਇਨ੍ਹਾਂ ਸਮੂਹਾਂ ਵਿਚ ਮਾਹਿਰਾਂ ਦੁਆਰਾ ਮਾਮਲੇ ਨਿਪਟਾਏ ਜਾਂਦੇ ਹਨ । ਦੁਤੀਆ ਸਮੂਹ ਦਾ ਸਾਰਾ ਕੰਮ ਕਿਸੇ ਨਾ ਕਿਸੇ ਤਰਤੀਬ ਵਿਚ ਹੁੰਦਾ ਹੈ । ਹਰੇਕ ਵਿਅਕਤੀ ਨੂੰ ਸਥਿਤੀ ਤੇ ਭੂਮਿਕਾ ਪ੍ਰਾਪਤ ਹੁੰਦੀ ਹੈ ਜੋ ਕਿ ਉਸਦੀ ਯੋਗਤਾ ਦੇ ਅਨੁਸਾਰ ਹੀ ਹੁੰਦੀ ਹੈ । ਇਨ੍ਹਾਂ ਸਮੂਹਾਂ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਆਪਣੇ ਹਿੱਤ ਤੇ ਆਦਤਾਂ ਤਿਆਗਣੇ ਪੈਂਦੇ ਹਨ ਤੇ ਉਸਨੂੰ ਉਸ ਸਮੂਹ ਦੇ ਨਿਯਮਾਂ ਦੀ ਪਾਲਣਾ ਤੇ ਉਨ੍ਹਾਂ ਅਨੁਸਾਰ ਕੰਮ ਕਰਨਾ ਪੈਂਦਾ ਹੈ । ਇਸ ਤਰ੍ਹਾਂ ਦੁਤੀਆ ਸਮੂਹਾਂ ਵਿਚ ਰਸਮੀ ਸੰਗਠਨ ਪਾਇਆ ਜਾਂਦਾ ਹੈ ।

5. ਇਨ੍ਹਾਂ ਵਿਚ ਕ੍ਰਿਆਸ਼ੀਲ ਅਤੇ ਅਕ੍ਰਿਆਸ਼ੀਲ ਮੈਂਬਰ ਹੁੰਦੇ ਹਨ (They have active and inactive members) – ਦੁਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ । ਸਮੂਹ ਦੇ ਮੈਂਬਰਾਂ ਦੇ ਸੰਬੰਧਾਂ ਵਿਚ ਨਿੱਜੀਪਣ ਨਹੀਂ ਹੁੰਦਾ ਜਿਸ ਕਰਕੇ ਉਹ ਸਮੂਹ ਦੀਆਂ ਕਈ ਕ੍ਰਿਆਵਾਂ ਵਿਚ ਭਾਗ ਨਹੀਂ ਲੈਂਦੇ । ਉਦਾਹਰਨ ਦੇ ਤੌਰ ਉੱਤੇ ਕਿਸੇ ਦੁਤੀਆ ਸਮੂਹਾਂ ਦੇ ਬਹੁਤ ਸਾਰੇ ਮੈਂਬਰ ਹੁੰਦੇ ਹਨ । ਕਿਸੇ ਫੰਕਸ਼ਨ ਵਿਚ ਸਿਰਫ਼ ਕੁਝ ਮੈਂਬਰ ਹੀ ਕ੍ਰਿਆਸ਼ੀਲ ਬਣ ਕੇ ਭਾਗ ਲੈਂਦੇ ਹਨ । ਬਾਕੀ ਤਾਂ ਜ਼ਿਆਦਾਤਰ ਅਭਿਆਸ਼ੀਲ ਹੀ ਰਹਿੰਦੇ ਹਨ । ਇਸ ਤਰ੍ਹਾਂ ਦੇ ਮੈਂਬਰ ਤਾਂ ਸਿਰਫ਼ ਆਪਣੀ ਮੈਂਬਰਸ਼ਿਪ ਨੂੰ ਕਾਇਮ ਰੱਖਣ ਲਈ ਚੰਦਾ ਆਦਿ ਹੀ ਦਿੰਦੇ ਹਨ । ਇਸ ਤਰ੍ਹਾਂ ਇਨ੍ਹਾਂ ਸਮੂਹਾਂ ਵਿਚ ਕ੍ਰਿਆਸ਼ੀਲ ਅਤੇ ਅਕ੍ਰਿਆਸ਼ੀਲ ਦੋਹਾਂ ਪ੍ਰਕਾਰਾਂ ਦੇ ਮੈਂਬਰ ਹੁੰਦੇ ਹਨ ।

6. ਮੈਂਬਰਸ਼ਿਪ ਇੱਛਤ ਹੁੰਦੀ ਹੈ (Membership is optional) – ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਇੱਛਤ ਹੁੰਦੀ ਹੈ ਅਰਥਾਤ ਇਹ ਵਿਅਕਤੀ ਦੀ ਇੱਛਾ ਉੱਪਰ ਨਿਰਭਰ ਕਰਦੀ ਹੈ । ਇਸਦਾ ਕਾਰਨ ਇਹ ਹੈ ਕਿ ਦੁਤੀਆ ਸਮੂਹ ਕਿਸੇ ਨਾ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਹੀ ਬਣਾਏ ਜਾਂਦੇ ਹਨ । ਵਿਅਕਤੀ ਦਾ ਉਦੇਸ਼ ਜਿਸ ਕਿਸੇ ਸਮੂਹ ਵਿਚ ਪੂਰਾ ਹੁੰਦਾ ਹੈ ਉਹ ਉਸੇ ਸਮੂਹ ਦਾ ਮੈਂਬਰ ਬਣ ਜਾਂਦਾ ਹੈ । ਵਿਅਕਤੀ ਸਿਰਫ਼ ਇਕ ਹੀ ਦੁਤੀਆ ਸਮੂਹ ਦਾ ਮੈਂਬਰ ਨਹੀਂ ਹੁੰਦਾ ਬਲਕਿ ਕਈ ਸਮੂਹਾਂ ਦਾ ਮੈਂਬਰ ਹੁੰਦਾ ਹੈ । ਸਾਡੇ ਸਮਾਜ ਵਿਚ ਕਈ ਕਲੱਬ ਹੁੰਦੇ ਹਨ । ਵਿਅਕਤੀ ਜਦੋਂ ਚਾਹੁੰਦਾ ਹੈ ਉਹ ਕਿਸੇ ਵੀ ਕਲੱਬ ਦਾ ਮੈਂਬਰ ਬਣ ਜਾਂਦਾ ਹੈ ਤੇ ਜਦੋਂ ਚਾਹੁੰਦਾ ਹੈ ਉਹ ਮੈਂਬਰਸ਼ਿਪ ਛੱਡ ਦਿੰਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਹਰੇਕ ਕਲੱਬ ਦਾ ਮੈਂਬਰ ਬਣੇ । ਇਸ ਤਰ੍ਹਾਂ ਇਨ੍ਹਾਂ ਸਮੂਹਾਂ ਦੀ ਮੈਂਬਰਸ਼ਿਪ ਇੱਛਤ ਹੁੰਦੀ ਹੈ । ਵਿਅਕਤੀ ਦਾ ਉਦੇਸ਼ ਪੂਰਾ ਹੋਣ ਤੋਂ ਬਾਅਦ ਉਹ ਮੈਂਬਰਸ਼ਿਪ ਛੱਡ ਵੀ ਸਕਦਾ ਹੈ ।

ਪ੍ਰਸ਼ਨ 6.
ਦੂਤੀਆ ਸਮੂਹ ਦੀ ਮਹੱਤਤਾ ਦਾ ਵਰਣਨ ਕਰੋ
ਉੱਤਰ-
1. ਇਹ ਮਨੁੱਖਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ (These fulfill the needs of humans) – ਅੱਜ ਕਲ੍ਹ ਦੇ ਆਧੁਨਿਕ ਤੇ ਜਟਿਲ ਸਮਾਜਾਂ ਵਿਚ ਵਿਅਕਤੀ ਆਪਣੀਆਂ ਜ਼ਰੂਰਤਾਂ ਇਕੱਲੇ ਅਤੇ ਪ੍ਰਾਥਮਿਕ ਸਮੂਹਾਂ ਉੱਤੇ ਨਿਰਭਰ ਰਹਿ ਕੇ ਹੀ ਪੂਰੀਆਂ ਨਹੀਂ ਕਰ ਸਕਦਾ ਹੈ ਕਿਉਂਕਿ ਉਸ ਦੀਆਂ ਜ਼ਰੂਰਤਾਂ ਵੱਧ ਚੁੱਕੀਆਂ ਹਨ ਅਤੇ ਹੌਲੀ-ਹੌਲੀ ਇਹ ਜ਼ਰੂਰਤਾਂ ਹੋਰ ਵੀ ਵੱਧ ਰਹੀਆਂ ਹਨ । ਇਹ ਜ਼ਰੂਰਤਾਂ ਸਿਰਫ਼ ਇਕ ਹੀ ਖੇਤਰ ਨਾਲ ਸੰਬੰਧਿਤ ਨਹੀਂ ਹੁੰਦੀਆਂ ਬਲਕਿ ਸਾਰੇ ਖੇਤਰਾਂ
ਨਾਲ ਸੰਬੰਧਿਤ ਹੁੰਦੀਆਂ ਹਨ । ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਪ੍ਰਾਥਮਿਕ ਸਮੂਹਾਂ ਵਿਚ ਨਹੀਂ ਬਲਕਿ ਦੂਤੀਆ ਸਮੂਹਾਂ ਵਿਚ ਹੀ ਰਹਿ ਕੇ ਹੋ ਸਕਦੀ ਹੈ ਅਤੇ ਇਸ ਕਰਕੇ ਹੀ ਇਹ ਵਿਕਸਿਤ ਹੋ ਰਹੇ ਹਨ । ਹਰ ਇਕ ਵਿਅਕਤੀ ਹਰੇਕ ਖੇਤਰ ਵਿਚ ਆਪਣੇ ਸੰਬੰਧ ਕਾਇਮ ਕਰਨਾ ਚਾਹੁੰਦਾ ਹੈ ਤਾਂ ਕਿ ਜ਼ਰੂਰਤ ਪੈਣ ਉੱਤੇ ਉਹ ਸੰਬੰਧ ਉਸਦੇ ਕੰਮ ਆ ਸਕਣ ਅਤੇ ਇਸ ਕਰਕੇ ਹੀ ਵਿਅਕਤੀ ਦੁਤੀਆ ਸਮੂਹਾਂ ਦਾ ਮੈਂਬਰ ਬਣਨਾ ਚਾਹੁੰਦਾ ਹੈ । ਇਸ ਤਰ੍ਹਾਂ ਇਹ ਸਮੂਹ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ।

2. ਸਮਾਜਿਕ ਪ੍ਰਤੀ ਵਿਚ ਮਹੱਤਵਪੂਰਨ (Important for Social Progress) – ਸਮਾਜ ਦੀ ਪ੍ਰਗਤੀ ਤਾਂ ਹੀ ਸੰਭਵ ਹੋ ਸਕੀ ਹੈ ਜਦੋਂ ਇਕ ਆਮ ਆਦਮੀ ਨੇ ਦੁਤੀਆ ਸਮੂਹਾਂ ਦਾ ਮੈਂਬਰ ਬਣਨਾ ਸ਼ੁਰੂ ਕਰ ਦਿੱਤਾ ਸੀ । ਸਮਾਜ ਵਿਚ ਉਦਯੋਗਿਕ ਅਤੇ ਤਕਨੀਕੀ ਕ੍ਰਾਂਤੀਆਂ ਆਈਆਂ ਤੇ ਇਹ ਦੁਤੀਆ ਸਮੂਹਾਂ ਕਰਕੇ ਹੀ ਆਈਆਂ ਸਨ । ਵਿਅਕਤੀ ਨੂੰ ਆਪਣੀਆਂ ਵੱਧ ਰਹੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਘਰੋਂ ਬਾਹਰ ਨਿਕਲਣਾ ਪਿਆ ਅਤੇ ਉਸਨੂੰ ਅਜਿਹਾ ਵਾਤਾਵਰਨ ਪ੍ਰਾਪਤ ਹੋਇਆ ਜਿੱਥੇ ਉਹ ਆਪਣੀ ਯੋਗਤਾ ਦਾ ਵੱਧ ਤੋਂ ਵੱਧ ਪ੍ਰਯੋਗ ਕਰ ਸਕਦਾ ਸੀ । ਵਿਅਕਤੀ ਨੂੰ ਦੁਤੀਆ ਸਮੂਹਾਂ ਵਿਚ ਤਰੱਕੀ ਕਰਨ ਦੇ ਮੌਕੇ ਪ੍ਰਾਪਤ ਹੋਏ । ਵਿਅਕਤੀ ਹੁਣ ਆਪਣੀ ਯੋਗਤਾ ਦੇ ਅਨੁਸਾਰ ਤਰੱਕੀ ਕਰਦਾ ਹੈ । ਇਸ ਤਰ੍ਹਾਂ ਵਿਅਕਤੀਆਂ ਵਿਚ ਅੱਗੇ ਵੱਧਣ ਤੇ ਤਰੱਕੀ ਕਰਨ ਦੀ ਇੱਛਾ ਆਉਂਦੀ ਹੈ ਜਿਸ ਨਾਲ ਸਮਾਜਿਕ ਪ੍ਰਗਤੀ ਵੀ ਹੁੰਦੀ ਹੈ ।

3. ਵਿਅਕਤੀ ਦੀ ਸ਼ਖ਼ਸੀਅਤ ਵਿਚ ਵਾਧਾ ਕਰਨਾ (To develop the personality of an individual) – ਦੂਤੀਆ ਸਮੁਹ ਵਿਅਕਤੀ ਦੀ ਸ਼ਖ਼ਸੀਅਤ ਤੇ ਯੋਗਤਾ ਨੂੰ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਪ੍ਰਾਚੀਨ ਸਮਾਜਾਂ ਵਿਚ ਵਿਅਕਤੀ ਦੀ ਦੁਨੀਆਂ ਘਰਾਂ ਦੀ ਚਾਰਦੀਵਾਰੀ ਤਕ ਹੀ ਸੀਮਿਤ ਹੁੰਦੀ ਸੀ ਤੇ ਵਿਅਕਤੀ ਨੂੰ ਆਪਣੇ ਪਿਤਾ ਜਾਂ ਖਾਨਦਾਨ ਦਾ ਕਿੱਤਾ ਹੀ ਅਪਨਾਉਣਾ ਪੈਂਦਾ ਸੀ । ਪਰਿਵਾਰ ਦੇ ਸਾਰੇ ਮੈਂਬਰਾਂ ਉੱਤੇ ਪਰਿਵਾਰ ਦਾ ਪੁਰਾ ਨਿਯੰਤਰਨ ਹੁੰਦਾ ਸੀ । ਵਿਅਕਤੀ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰ ਸਕਦਾ ਸੀ । ਪਰੰਤੁ ਹੌਲੀ-ਹੌਲੀ ਸਮਾਜ ਦੀ ਪ੍ਰਤੀ ਸ਼ੁਰੂ ਹੋਈ ਤੇ ਦੂਤੀਆ ਸਮੂਹ ਵਿਕਸਿਤ ਹੋਣ ਲੱਗ ਪਏ । ਵਿਅਕਤੀ ਘਰਾਂ ਤੋਂ ਬਾਹਰ ਨਿਕਲ ਕੇ ਕੰਮ ਕਰਨ ਲੱਗ ਪਏ ਜਿਸ ਕਾਰਨ ਉਸ ਦੇ ਵਿਅਕਤਿੱਤਵ ਤੇ ਯੋਗਤਾ ਵਿਚ ਵਾਧਾ ਹੋਣ ਲੱਗ ਪਿਆ । ਹੁਣ ਉਹ ਆਪਣੀ ਯੋਗਤਾ ਨੂੰ ਪ੍ਰਗਟ ਕਰ ਸਕਦਾ ਸੀ । ਵਿਅਕਤੀ ਪ੍ਰਾਥਮਿਕ ਸਮੂਹਾਂ ਵਿਚ ਆਪਣੇ ਵਿਅਕਤਿੱਤਵ ਦਾ ਵਿਕਾਸ ਨਹੀਂ ਕਰ ਸਕਦਾ ਸੀ ਜਿਸ ਕਰਕੇ ਦੁਤੀਆ ਸਮੂਹਾਂ ਵਿਚ ਵਿਅਕਤਿੱਤਵ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਅਤੇ ਸਾਰਿਆਂ ਨੇ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਦੂਤੀਆ ਸਮੂਹ ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਕਰਦੇ ਹਨ ।

4. ਸੰਸਕ੍ਰਿਤਕ ਵਿਕਾਸ ਵਿਚ ਮੱਦਦ ਕਰਨਾ (Helpful in the cultural development) – ਦੂਤੀਆ ਸਮੂਹਾਂ ਵਿਚ ਮੈਂਬਰ ਵੱਖ-ਵੱਖ ਸੰਸਕ੍ਰਿਤੀਆਂ ਨਾਲ ਸੰਬੰਧਿਤ ਹੁੰਦੇ ਹਨ ਪਰ ਉਹ ਇਕ-ਦੂਜੇ ਨਾਲ ਮਿਲ-ਜੁਲ ਕੇ ਕੰਮ ਕਰਦੇ ਹਨ , ਜਿਵੇਂ ਕਿਸੇਂ ਕਾਰਖ਼ਾਨੇ ਵਿਚ ਹਜ਼ਾਰਾਂ ਵਿਅਕਤੀ ਕੰਮ ਕਰਦੇ ਹਨ । ਚਾਹੇ ਉਹ ਵੱਖ-ਵੱਖ ਥਾਂਵਾਂ ਉੱਤੋਂ ਅਤੇ ਵੱਖ-ਵੱਖ ਸੰਸਕ੍ਰਿਤੀਆਂ ਤੋਂ ਆਏ ਹੁੰਦੇ ਹਨ ਪਰ ਫਿਰ ਵੀ ਉਨ੍ਹਾਂ ਵਿਚ ਰਸਮੀ ਸਹਿਯੋਗ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਵਿਚ ਸੰਸਕ੍ਰਿਤਕ ਲੈਣ ਦੇਣ ਸ਼ੁਰੂ ਹੋ ਜਾਂਦਾ ਹੈ । ਇਕ ਸੰਸਕ੍ਰਿਤੀ ਦੇ ਲੋਕ ਦੂਜੀ ਸੰਸਕ੍ਰਿਤੀ ਦੇ ਲੱਛਣਾਂ ਨੂੰ ਅਪਨਾਉਣਾ ਸ਼ੁਰੂ ਕਰ ਦਿੰਦੇ ਹਨ । ਇਸ ਨਾਲ ਸੰਸਕ੍ਰਿਤਕ ਵਿਕਾਸ ਸ਼ੁਰੂ ਹੋ ਜਾਂਦਾ ਹੈ । ਇਸ ਦੇ ਨਾਲ ਹੀ ਇਕ ਸਮਾਜ ਜਾਂ ਦੇਸ਼ ਵਿਚ ਹੋਈ ਖੋਜ ਨੂੰ ਸਾਰੇ ਦੇਸ਼ਾਂ ਵਿਚ ਅਪਣਾ ਲਿਆ ਜਾਂਦਾ ਹੈ ਜਿਸ ਨਾਲ ਸੰਸਕ੍ਰਿਤਕ ਮਿਸ਼ਰਣ ਸ਼ੁਰੂ ਹੋ ਜਾਂਦਾ ਹੈ ।

5. ਦ੍ਰਿਸ਼ਟੀਕੋਣ ਵਿਚ ਵਾਧਾ (wideness of outlook) – ਕਿਉਂਕਿ ਵਿਅਕਤੀ ਪ੍ਰਾਥਮਿਕ ਸਮੂਹਾਂ ਨਾਲ ਜੁੜਿਆ ਹੁੰਦਾ ਹੈ ਇਸ ਕਰਕੇ ਉਹ ਵਿਸ਼ੇਸ਼ ਸਥਾਨ ਨਾਲ ਜੁੜਿਆ ਹੁੰਦਾ ਹੈ । ਵਿਅਕਤੀ ਦੀ ਪ੍ਰਾਥਮਿਕ ਸਮੂਹਾਂ ਵਿਚ ਮੈਂਬਰਸ਼ਿਪ ਪੱਕੀ ਹੁੰਦੀ ਹੈ ਜਿਸ ਕਰਕੇ ਇਹ ਆਕਾਰ ਵਿਚ ਛੋਟੇ ਹੁੰਦੇ ਹਨ । ਹਰ ਇਕ ਦਾ ਆਪਣੇ ਸਮੂਹ ਦੇ ਹਿੱਤਾਂ ਵੱਲ ਧਿਆਨ ਹੁੰਦਾ ਹੈ । ਜਿਵੇਂ ਪਰਿਵਾਰ, ਖੇਡ ਸਮੂਹ ਜਾਂ ਗੁਆਂਢ ਦੇ ਮੈਂਬਰ ਸਿਰਫ਼ ਆਪਣੇ ਹਿੱਤਾਂ ਦੀ ਰੱਖਿਆ ਕਰਦੇ ਹਨ । ਇਸ ਦ੍ਰਿਸ਼ਟੀਕੋਣ ਦੇ ਕਾਰਨ ਪ੍ਰਾਥਮਿਕ ਸਮੂਹ ਦਾ ਘੇਰਾ ਕਾਫ਼ੀ ਛੋਟਾ ਅਤੇ ਤੰਗ ਸੀ ਕਿਉਂਕਿ ਮੈਂਬਰਾਂ ਦੇ ਹਿੱਤ ਸੀਮਿਤ ਹੁੰਦੇ ਹਨ ।

ਪਰ ਦੂਜੇ ਪਾਸੇ ਦੂਤੀਆ ਸਮੂਹਾਂ ਦੇ ਮੈਂਬਰ ਕਾਫ਼ੀ ਵੱਡੇ ਖੇਤਰ ਵਿਚ ਫੈਲੇ ਹੁੰਦੇ ਹਨ ਤੇ ਵੱਖ-ਵੱਖ ਧਰਮਾਂ, ਜਾਤਾਂ, ਸ਼੍ਰੇਣੀਆਂ ਆਦਿ ਨਾਲ ਸੰਬੰਧਿਤ ਹੁੰਦੇ ਹਨ । ਵੱਖ-ਵੱਖ ਥਾਂਵਾਂ ਉੱਤੇ ਫੈਲੇ ਹੋਣ ਕਾਰਨ ਉਹ ਪ੍ਰਾਥਮਿਕ ਸਮੂਹਾਂ ਤੋਂ ਵੱਖ-ਵੱਖ ਹੋ ਜਾਂਦੇ ਹਨ । ਦੁਤੀਆ ਸਮੂਹ ਦੇ ਮੈਂਬਰ ਨਿਯਮਾਂ, ਪਰੰਪਰਾਵਾਂ, ਰੀਤੀ-ਰਿਵਾਜਾਂ ਦੇ ਪ੍ਰਭਾਵ ਅਧੀਨ ਰਹਿੰਦੇ ਹਨ । ਇਨ੍ਹਾਂ ਸਮੂਹਾਂ ਦੇ ਮੈਂਬਰ ਵੱਖ-ਵੱਖ ਥਾਂਵਾਂ ਉੱਤੇ ਵੱਖ-ਵੱਖ ਪ੍ਰਕਾਰ ਦੇ ਲੋਕਾਂ ਨਾਲ ਸੰਬੰਧ ਸਥਾਪਿਤ ਕਰਦੇ ਹਨ । ਕਿਉਂਕਿ ਉਨ੍ਹਾਂ ਦੇ ਹਿੱਤ ਸਾਂਝੇ ਹੁੰਦੇ ਹਨ ਇਸ ਕਰਕੇ ਉਹ ਇਕ-ਦੂਜੇ ਨਾਲ ਮਿਲ-ਜੁਲ ਕੇ ਅਤੇ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਦੇ ਹਨ । ਇਸ ਨਾਲ ਉਨ੍ਹਾਂ ਵਿਚ ਸਹਿਣਸ਼ੀਲਤਾ ਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੋ ਜਾਂਦਾ ਹੈ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 7.
ਅੰਤਰੀ ਸਮੂਹ ਅਤੇ ਬਾਹਰੀ ਸਮੂਹ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਸਮਨਰ ਦੁਆਰਾ ਦਿੱਤੇ ਸਮੂਹਾਂ ਦੇ ਵਰਗੀਕਰਨ ਦੀ ਵਿਆਖਿਆਂ ਕਰੋ ।
ਉੱਤਰ-
ਸਮਨਰ ਨੇ ਆਪਣੀ ਕਿਤਾਬ ‘ਫੋਕਵੇਜ਼’ (Folkways) ਵਿਚ ਮਨੁੱਖੀ ਸਮਾਜ ਵਿਚ ਪਾਏ ਜਾਣ ਵਾਲੇ ਦੋ ਤਰ੍ਹਾਂ ਦੇ ਸਮੂਹਾਂ ਦਾ ਵਰਗੀਕਰਣ ਕੀਤਾ ਹੈ ਜੋ ਹੇਠਾਂ ਲਿਖੇ ਅਨੁਸਾਰ ਹੈ-

  1. ਅੰਤਰੀ ਸਮੂਹ (In-group)
  2. ਬਾਹਰੀ ਸਮੂਹ (Out-group)।

ਸਮਨਰ ਨੇ ਸਮੂਹਾਂ ਦਾ ਇਹ ਵਰਗੀਕਰਣ ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਕੀਤਾ ਹੈ, ਜਿਸ ਵਿਚ ਇਕ ਸਮੂਹ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਹੈ ਉਹ ਹੈ ਅੰਤਰੀ ਸਮੂਹ ਤੇ ਉਹੀ ਸਮੂਹ ਦੂਸਰੇ ਵਿਅਕਤੀ ਲਈ ਬਾਹਰੀ ਸਮੁਹ ਬਣ ਜਾਂਦਾ ਹੈ । ਇਕ ਵਿਅਕਤੀ ਦਾ ਅੰਤਰੀ ਸਮੂਹ ਦੂਜੇ ਵਿਅਕਤੀ ਦਾ ਬਾਹਰੀ ਸਮੂਹ ਬਣ ਜਾਂਦਾ ਹੈ ।

ਅੰਤਰੀ ਸਮੂਹ (In-group) – ਸਮਨਰ ਵਲੋਂ ਵਰਗੀਕ੍ਰਿਤ ਸਮੂਹ ਸੰਸਕ੍ਰਿਤਕ ਵਿਕਾਸ ਦੀਆਂ ਸਾਰੀਆਂ ਹੀ ਅਵਸਥਾਵਾਂ ਵਿਚ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਦੁਆਰਾ ਵਿਅਕਤੀਆਂ ਦਾ ਵਿਵਹਾਰ ਵੀ ਪ੍ਰਭਾਵਿਤ ਹੁੰਦਾ ਹੈ । ਅੰਤਰੀ ਸਮੂਹਾਂ ਨੂੰ ‘ਅਸੀਂ ਸਮੂਹ` (We-group) ਵੀ ਕਿਹਾ ਜਾਂਦਾ ਹੈ । ਇਹ ਉਹ ਸਮੂਹ ਹੁੰਦੇ ਹਨ ਜਿਨ੍ਹਾਂ ਨੂੰ ਵਿਅਕਤੀ ਆਪਣਾ ਸਮਝਦਾ ਹੈ । ਵਿਅਕਤੀ ਇਨ੍ਹਾਂ ਸਮੂਹਾਂ ਨਾਲ ਸੰਬੰਧਿਤ ਵੀ ਹੁੰਦਾ ਹੈ । ਮੈਕਾਈਵਰ ਤੇ ਪੇਜ (Maclver and Page) ਨੇ ਆਪਣੀ ਕਿਤਾਬ ‘ਸਮਾਜ’ (Society) ਦੇ ਵਿਚ ਅੰਤਰੀ ਸਮੂਹਾਂ ਦਾ ਅਰਥ ਉਨ੍ਹਾਂ ਸਮੂਹਾਂ ਤੋਂ ਲਿਆ ਹੈ ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਨੂੰ ਮਿਲਾ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਾਤ, ਧਰਮ, ਪਰਿਵਾਰ, ਕਬੀਲਾ, ਲਿੰਗ ਆਦਿ ਕੁੱਝ ਇਹੋ ਜਿਹੇ ਸਮੂਹ ਹਨ ਜਿਨ੍ਹਾਂ ਬਾਰੇ ਵਿਅਕਤੀ ਨੂੰ ਪੂਰਾ ਗਿਆਨ ਹੁੰਦਾ ਹੈ ।

ਅੰਤਰੀ ਸਮੂਹਾਂ ਦੀ ਪ੍ਰਕ੍ਰਿਤੀ ਸ਼ਾਂਤੀ ਵਾਲੀ ਹੁੰਦੀ ਹੈ ਅਤੇ ਆਪਸੀ ਸਹਿਯੋਗ, ਆਪਸੀ ਮਿਲਵਰਤਣ, ਸਦਭਾਵਨਾ ਆਦਿ ਵਰਗੇ ਗੁਣ ਪਾਏ ਜਾਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਬਾਹਰਲਿਆਂ ਪ੍ਰਤੀ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਇਨ੍ਹਾਂ ਸਮੂਹਾਂ ਦੇ ਵਿਚ ਵਿਅਕਤੀ ਆਪਣੀ ਇੱਛਾ ਅਨੁਸਾਰ ਕੰਮ ਨਹੀਂ ਕਰ ਸਕਦਾ । ਕੁੱਝ ਕੁ ਕੰਮ ਕਰਨ ਦੀ ਇਨ੍ਹਾਂ ਸਮੂਹਾਂ ਦੇ ਵਿਚ ਮਨਾਹੀ ਵੀ ਹੁੰਦੀ ਹੈ । ਕਈ ਵਾਰੀ ਲੜਾਈ ਕਰਨ ਸਮੇਂ ਲੋਕ ਇਕ ਸਮੂਹ ਨਾਲ ਜੁੜ ਕੇ ਦੂਸਰੇ ਸਮੂਹ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ‘ਅਸੀਂ ਦੀ ਭਾਵਨਾ’ (We-feeling) ਪਾਈ ਜਾਂਦੀ ਹੈ । ਜਾਤੀ ਪ੍ਰਥਾ ਦੇ ਵਿਚ ਇਕੋ ਜਾਤ ਦੇ ਵਿਅਕਤੀ ਆਪਣੇ ਆਪ ਨੂੰ ਅੰਤਰੀ ਸਮੂਹ ਨਾਲ ਜੋੜਦੇ ਹਨ ਤੇ ਦੁਸਰੀ ਜਾਤੀ ਦੇ ਵਿਅਕਤੀਆਂ ਲਈ ਬਾਹਰੀ ਜਾਤ ਦਾ ਵਿਅਕਤੀ ਵਰਗੇ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ | ਕਈ ਸਮਾਜਾਂ ਦੇ ਵਿਚ ਸਮਾਜ ਦੀ ਵੰਡ ਵੀ ਅੰਤਰੀ ਤੇ ਬਾਹਰੀ ਸਮੂਹ ਦੇ ਆਧਾਰ ਤੇ ਹੀ ਕੀਤੀ ਜਾਂਦੀ ਹੈ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਆਪਣੇ ਆਪ ਨੂੰ ਜੋੜਦਾ ਹੈ ਤੇ ਆਪਣਾ ਸਮਝਦਾ ਹੈ । ਇਨ੍ਹਾਂ ਸਮੂਹਾਂ ਦੇ ਵਿਚ ਉਹ ਮੇਰੇ ਸ਼ਬਦ ਦਾ ਪ੍ਰਯੋਗ ਕਰਨ ਲੱਗ ਪੈਂਦਾ ਹੈ, ਜਿਵੇਂ ਮੇਰਾ ਸਕੂਲ, ਮੇਰਾ ਘਰ, ਮੇਰੀ ਜਗਾ, ਮੇਰਾ ਪਿੰਡ ਵਗੈਰਾ-ਵਗੈਰਾ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸਮੂਹ ਜਿਨ੍ਹਾਂ ਨਾਲ ਵਿਅਕਤੀ ਸੰਬੰਧ ਰੱਖਦਾ ਹੈ, ਜਿਨ੍ਹਾਂ ਨੂੰ ਉਹ ਆਪਣਾ ਸਮਝਦਾ ਹੈ ਅਤੇ ਜਿਨ੍ਹਾਂ ਲਈ ਉਹ “ਮੇਰੇ ਜਾਂ ਅਸੀਂ’ ਦਾ ਪ੍ਰਯੋਗ ਕਰਦਾ ਹੈ ਉਹ ਅੰਤਰ ਸਮੂਹ ਹੁੰਦੇ ਹਨ । ਮੈਕਾਈਵਰ (Maclver) ਦੇ ਅਨੁਸਾਰ, “ਉਹ ਸਮੂਹ ਜਿਨ੍ਹਾਂ ਨਾਲ ਵਿਅਕਤੀ ਆਪਣਾ ਸਮਰੂਪ ਕਰ ਲੈਂਦਾ ਹੈ, ਉਸ ਦੇ ਅੰਤਰੀ ਸਮੂਹ ਹਨ, ਜਿਵੇਂ ਕਿ ਉਸ ਦਾ ਪਰਿਵਾਰ, ਕਬੀਲਾ, ਪਿੰਡ ਆਦਿ ।” ਆਮ ਤੌਰ ਉੱਤੇ ਅੰਤਰ ਸਮੂਹਾਂ ਵਿਚ ਸੰਬੰਧ ਸ਼ਾਂਤੀ ਵਾਲੇ ਹੁੰਦੇ ਹਨ ਅਤੇ ਮੈਂਬਰ ਆਪਸੀ ਸਹਿਯੋਗ ਅਤੇ ਪਿਆਰ ਨਾਲ ਰਹਿੰਦੇ ਹਨ । ਉਸ ਸਮੂਹ ਦੇ ਮੈਂਬਰਾਂ ਪ੍ਰਤੀ ਵਿਅਕਤੀ ਦਾ ਰਵੱਈਆ ਹਮਦਰਦੀ ਵਾਲਾ ਹੁੰਦਾ ਹੈ ਅਤੇ ਸਮੂਹ ਦੇ ਮੈਂਬਰਾਂ ਪ੍ਰਤੀ ਆਪਣਾਪਨ ਮਹਿਸੂਸ ਕਰਦਾ ਹੈ ।

ਉਸ ਨੂੰ ਆਪਣੇ ਸਮੂਹ ਦੇ ਵਿਚਾਰ, ਆਦਰਸ਼ ਕੀਮਤਾਂ ਆਦਿ ਵਧੀਆ ਲਗਦੇ ਹਨ | ਉਹ ਦੂਜੇ ਵਿਅਕਤੀ ਬਾਰੇ ਵਿਚਾਰ ਬਣਾਉਂਦੇ ਸਮੇਂ ਆਪਣੇ ਸਮੂਹ ਦੇ ਵਿਚਾਰਾਂ, ਮੁੱਲਾਂ ਆਦਿ ਨੂੰ ਹੀ ਸਾਹਮਣੇ ਰੱਖਦਾ ਹੈ । ਉਸ ਨੂੰ ਆਪਣੇ ਸਮੂਹ ਦੀ ਹਰ ਚੀਜ਼ ਵਧੀਆ ਲਗਦੀ ਹੈ ਅਤੇ ਇਹ ਸਿਰਫ਼ ਇਸ ਕਰਕੇ ਕਿਉਂਕਿ ਉਹ ਉਸ ਨੂੰ ਆਪਣੀ ਲੱਗਦੀ ਹੈ । ਅੰਤਰੀ ਸਮੂਹ ਦਾ ਸੰਗਠਨ ਜ਼ਿਆਦਾ ਦ੍ਰਿੜ੍ਹ ਅਤੇ ਨਿਸ਼ਚਿਤ ਹੁੰਦਾ ਹੈ । ਅੰਤਰੀ ਸਮੂਹ ਦੇ ਵਿਚ ਹੋਣ ਵਾਲੀਆਂ ਅੰਤਰ ਕ੍ਰਿਆਵਾਂ ਜਾਂ ਮੈਂਬਰਾਂ ਦੇ ਆਪਸੀ ਸੰਬੰਧਾਂ ਉੱਤੇ ਵੀ ਪ੍ਰਭਾਵ ਪੈਂਦਾ ਹੈ । ਅੰਤਰੀ ਸਮੂਹ ਸਰਬਵਿਆਪਕ ਸਮੂਹ ਹੁੰਦੇ ਹਨ ਜਿਹੜੇ ਸਾਰੀਆਂ ਸੰਸਕ੍ਰਿਤਕ ਵਿਕਾਸ ਦੇ ਸਾਰੇ ਹਾਲਤਾਂ ਵਿਚ ਕ੍ਰਿਆਸ਼ੀਲ ਹੁੰਦੇ ਹਨ ।

ਬਾਹਰੀ ਸਮੂਹ (Out-group)-ਬਾਹਰੀ ਸਮੂਹ ਦੇ ਲਈ ‘ਉਹ ਸਮੂਹ` (They Group) ਸ਼ਬਦ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ । ਇਹ ਉਹ ਸਮੂਹ ਹੁੰਦੇ ਹਨ ਜਿਨ੍ਹਾਂ ਦਾ ਵਿਅਕਤੀ ਮੈਂਬਰ ਨਹੀਂ ਹੁੰਦਾ ਅਤੇ ਬਿਗਾਨਾ ਸਮਝਦਾ ਹੈ । ਆਮ ਤੌੜ ਉੱਤੇ ਵਿਅਕਤੀ ਸਮਾਜ ਦੇ ਵਿਚ ਹਰ ਇਕ ਸਮੂਹ ਨਾਲ ਤਾਂ ਜੁੜਿਆ ਨਹੀਂ ਹੁੰਦਾ, ਜਿਸ ਸਮੂਹ ਨਾਲ ਜੁੜਿਆ ਹੁੰਦਾ ਹੈ ਉਹ ਉਸ ਦਾ ਅੰਤਰੀ-ਸਮੂਹ ਕਹਾਉਂਦਾ ਹੈ ਤੇ ਜਿਸ ਸਮੂਹ ਦੇ ਨਾਲ ਨਹੀਂ ਜੁੜਿਆ ਹੁੰਦਾ ਉਹ ਉਸ ਲਈ ਬਾਹਰੀ ਸਮੂਹ ਕਹਾਇਆ ਜਾਂਦਾ ਹੈ । ਇਹ ਵਰਗੀਕਰਣ ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਲਿਆ ਗਿਆ ਹੈ । ਸਮਾਜ ਦੇ ਵਿਚ ਦੋਨਾਂ ਤਰ੍ਹਾਂ ਦੇ ਸਮੂਹ ਵਿਅਕਤੀਆਂ ਲਈ ਵਿਕਸਿਤ ਹੁੰਦੇ ਹਨ ।

ਉਦਾਹਰਨ ਦੇ ਤੌਰ ਉੱਤੇ ਬਾਹਰੀ ਜਾਤ, ਬਾਹਰਲਾ ਧਰਮ, ਬਾਹਰਲਾ ਪਰਿਵਾਰ ਆਦਿ ਇਹੋ ਜਿਹੇ ਸਮਹ ਹਨ ਜਿਹੜੇ ਇਕ ਵਿਅਕਤੀ ਲਈ ਤਾਂ ਆਪਣੇਪਨ ਦੀ ਭਾਵਨਾ ਪੈਦਾ ਕਰਦੇ ਹਨ ਤੇ ਜਿਹੜਾ ਵਿਅਕਤੀ ਮੈਂਬਰ ਨਹੀਂ ਉਸ ਦੇ ਲਈ ਓਪਰੀ ਭਾਵਨਾ ਪੈਦਾ ਕਰ ਦਿੰਦੇ ਹਨ, ਕਈ ਕਬੀਲਿਆਂ ਦੇ ਵਿਚ ਇਨ੍ਹਾਂ ਸਮੂਹਾਂ ਦੇ ਆਧਾਰ ਤੇ ਹੀ ਰਿਸ਼ਤੇਦਾਰੀ ਦਾ ਵੀ ਵਰਗੀਕਰਣ ਕੀਤਾ ਜਾਂਦਾ ਹੈ । ਉਦਾਹਰਨ ਦੇ ਤੌਰ ‘ਤੇ ਤੁਸੀਂ ਕਿਤੇ ਵੀ ਜਾਂਦੇ ਹੋ, ਜਦੋਂ ਤੁਹਾਨੂੰ ਉੱਥੇ ਕੋਈ ਦੂਸਰਾ ਵਿਅਕਤੀ ਮਿਲਦਾ ਹੈ, ਤੁਸੀਂ ਉਸ ਨਾਲ ਗੱਲ-ਬਾਤ ਕਰਨ ਲੱਗ ਜਾਂਦੇ ਹੋ । ਜੇਕਰ ਉਹ ਤੁਹਾਡੀ ਜਾਤ, ਧਰਮ ਆਦਿ ਨਾਲ ਸੰਬੰਧ ਰੱਖਦਾ ਹੋਵੇ ਤਾਂ ਉਸ ਨੂੰ ਅੰਤਰੀ ਸਮੂਹ ਵਿਚ ਸ਼ਾਮਿਲ ਕਰ ਲੈਂਦੇ ਹੋ । ਜੇਕਰ ਜਾਤ, ਧਰਮ ਵੱਖਰਾ ਹੋਵੇ ਤਾਂ ਉਸ ਨੂੰ ਬਾਹਰੀ ਸਮੂਹ ਦਾ ਮੈਂਬਰ ਬਣਾ ਦਿੱਤਾ ਜਾਂਦਾ ਹੈ । ਸਮਾਨ ਪਿਛੋਕੜ ਵਾਲੇ ਨਾਲ ਤੁਸੀਂ ਦੋਸਤੀ ਵਾਲਾ ਵਿਵਹਾਰ ਕਰਦੇ ਹੋ ਤੇ ਅਸਮਾਨ ਪਿਛੋਕੜ ਵਾਲੇ ਨਾਲ ਤੁਸੀਂ ਦੁਸ਼ਮਣਾਂ ਵਾਲਾ ਸਲੂਕ ਕਰਨ ਲੱਗ ਪੈਂਦੇ ਹੋ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਾਹਰੀ ਸਮੂਹ ਵਿਅਕਤੀ ਲਈ ਬਿਗਾਨੇ ਹੁੰਦੇ ਹਨ ਅਤੇ ਉਹ ਉਨ੍ਹਾਂ ਨਾਲ ਸਿੱਧੇ ਤੌਰ ਤੇ ਨਹੀਂ ਜੁੜਿਆ ਹੁੰਦਾ ਹੈ । ਲੜਾਈ ਦੇ ਸਮੇਂ ਬਾਹਰੀ ਸਮੂਹ ਦਾ ਸੰਗਠਨ ਬਹੁਤ ਢਿੱਲਾ ਅਤੇ ਅਸੰਗਠਿਤ ਹੁੰਦਾ ਹੈ । ਵਿਅਕਤੀ ਲਈ ਅੰਤਰੀ ਸਮੂਹ ਦੇ ਵਿਚਾਰਾਂ, ਮੁੱਲਾਂ ਦੇ ਸਾਹਮਣੇ ਬਾਹਰੀ ਸਮੂਹ ਦੇ ਵਿਚਾਰਾਂ ਦੀ ਕੀਮਤ ਕਾਫ਼ੀ ਘੱਟ ਹੁੰਦੀ ਹੈ । ਇਹ ਵੀ ਸਰਬਵਿਆਪਕ ਸਮੂਹ ਹਨ ਅਤੇ ਹਰ ਥਾਂ ਉੱਤੇ ਪਾਏ ਜਾਂਦੇ ਹਨ ।

ਉਪਰੋਕਤ ਵਿਵਰਣ ਤੋਂ ਇਹ ਸਪੱਸ਼ਟ ਹੈ ਕਿ ਵਿਅਕਤੀ ਲਈ ਅੰਤਰੀ ਸਮੂਹ ਤੇ ਬਾਹਰੀ ਸਮੂਹ ਦਾ ਅਰਥ ਹਾਲਤ, ਸਥਾਨ ਤੇ ਸਮੇਂ ਦੇ ਮੁਤਾਬਕ ਪਰਿਵਰਤਿਤ ਹੁੰਦਾ ਰਹਿੰਦਾ ਹੈ । ਕਦੀ ਕੋਈ ਵਿਅਕਤੀ ਅੰਤਰੀ ਸਮੂਹ ਨਾਲ ਸੰਬੰਧਿਤ ਹੁੰਦਾ ਹੈ ਪਰੰਤੂ ਵਿਚਾਰਾਂ ਦੀ ਸਾਂਝ ਨਾ ਹੋਣ ਦੀ ਸੂਰਤ ਦੇ ਵਿਚ ਉਹ ਅੰਤਰੀ ਸਮੂਹ ਉਸ ਲਈ ਬਾਹਰੀ ਸਮੂਹ ਵੀ ਬਣ ਜਾਂਦਾ ਹੈ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਵਿਵਹਾਰ ਸਹਿਯੋਗ, ਹਮਦਰਦੀ ਅਤੇ ਪਿਆਰ ਵਾਲਾ ਹੁੰਦਾ ਹੈ ਅਤੇ ਵਿਅਕਤੀ ਆਪਣੇ ਸਮੂਹ ਦੀਆਂ ਕਦਰਾਂ-ਕੀਮਤਾਂ, ਆਦਰਸ਼ਾਂ ਆਦਿ ਨੂੰ ਉੱਤਮ ਸਮਝਦਾ ਹੁੰਦਾ ਹੈ ਉਸ ਨੂੰ ਆਪਣੇ ਸਮੂਹ ਦੀਆਂ ਸਾਰੀਆਂ ਗੱਲਾਂ ਚੰਗੀਆਂ ਲਗਦੀਆਂ ਹਨ । ਬਾਹਰੀ ਸਮੂਹ ਦੇ ਲਈ ਵਿਅਕਤੀ ਦਾ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਜਿਨ੍ਹਾਂ ਕੰਮਾਂ ਦੀ ਅੰਤਰੀ ਸਮੂਹਾਂ ਦੇ ਵਿਚ ਮਨਾਹੀ ਹੁੰਦੀ ਹੈ ਤਾਂ ਬਾਹਰਲੇ ਸਮੂਹਾਂ ਦੇ ਵਿਚ ਉਨ੍ਹਾਂ ਕੰਮਾਂ ਦੀ ਪ੍ਰਵਾਨਗੀ ਵੀ ਦਿੱਤੀ ਜਾਂਦੀ ਹੈ ।

ਇਹ ਦੋਵੇਂ ਸਮੁਹ ਸਾਰੇ ਸਮਾਜਾਂ ਦੇ ਵਿਚ ਪਾਏ ਜਾਂਦੇ ਹਨ । ਇਹਨਾਂ ਨੂੰ ਬਣਾਉਣ ਵਾਲੇ ਹਾਲਾਤ ਵੱਖ-ਵੱਖ ਹੁੰਦੇ ਹਨ । ਆਮ ਵਿਅਕਤੀ ਅੰਤਰੀ ਸਮੂਹ ਨੂੰ ਬਾਹਰੀ ਸਮੂਹ ਦੀ ਤੁਲਨਾ ਵਿਚ ਵਧੇਰੇ ਉੱਪਰ ਸਮਝਦਾ ਹੈ । ਉਦਾਹਰਨ ਦੇ ਤੌਰ ਉੱਤੇ ਮੁਸਲਮਾਨਾਂ ਦੇ ਲਈ ਗੈਰ ਮੁਸਲਮਾਨ ਬਾਹਰੀ ਸਮੂਹ ਦੇ ਗਿਣੇ ਜਾਂਦੇ ਹਨ । ਵਿਅਕਤੀ ਦਾ ਵਿਵਹਾਰ ਵੀ ਇਨ੍ਹਾਂ ਸਮੂਹਾਂ ਨਾਲ ਸੰਬੰਧਿਤ ਹੁੰਦਾ ਹੈ । ਦੋਸਤੀ-ਦੁਸ਼ਮਣੀ ਵਾਲੇ ਸੰਬੰਧ ਵੀ ਇਸ ਦਿਸ਼ਟੀਕੋਣ ਤੋਂ ਹੀ ਪਾਏ ਜਾਂਦੇ ਹਨ ।

PSEB 11th Class Sociology Important Questions Chapter 4 ਸਮਾਜਿਕ ਸਮੂਹ

ਪ੍ਰਸ਼ਨ 8.
ਸੰਦਰਭ ਸਮੂਹ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
1942 ਵਿਚ ਐੱਚ. ਐੱਚ. ਹਾਈਮਨ (H. H. Hyman) ਨੇ ਸਭ ਤੋਂ ਪਹਿਲਾਂ ਸੰਕਲਪ ਸੰਦਰਭ ਸਮੂਹ` ਦੀ ਵਰਤੋਂ ਆਪਣੀ ਪ੍ਰਸਿੱਧ ਕਿਤਾਬ ‘ਸਥਿਤੀਆਂ ਦੇ ਮਨੋਵਿਗਿਆਨ (The Psychology Status) ਵਿਚ ਕੀਤੀ ਸੀ । ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਮਨੋਵਿਗਿਆਨੀਆਂ ਨੇ ਮਨੁੱਖੀ ਵਿਵਹਾਰ ਦੇ ਸਮਾਜਿਕ ਮਨੋਵਿਗਿਆਨਿਕ ਪੱਖਾਂ ਦੇ ਅਧਿਐਨ ਅਤੇ ਵਿਆਖਿਆ ਲਈ ਕੀਤੀ ਅਤੇ ਆਪਣਾ ਧਿਆਨ ਇਸ ਗੱਲ ਉੱਤੇ ਕੇਂਦਰਿਤ ਕੀਤਾ ਕਿ ਕਿਵੇਂ ਮਨੁੱਖ ਆਪਣੇ ਸੰਦਰਭ ਸਮੂਹ ਨੂੰ ਚੁਣਦਾ ਹੈ ਅਤੇ ਇਹ ਸੰਦਰਭ ਸਮੂਹ ਕਿਸ ਤਰ੍ਹਾਂ ਉਸ ਦੇ ਵਿਅਕਤੀਤਵ ਉੱਤੇ ਪ੍ਰਭਾਵ ਪਾਉਂਦਾ ਹੈ । ਬਾਅਦ ਵਿਚ ਸਮਾਜ ਵਿਗਿਆਨੀਆਂ ਖ਼ਾਸ ਕਰ ਮਰਟਨ ਨੇ ਇਸ ਦੀ ਸਮਾਜ ਵਿਗਿਆਨ ਲਈ ਮਹੱਤਤਾ ਨੂੰ ਸਮਝਿਆ ਤੇ ਕਿਹਾ ਕਿ ਸਮਾਜਿਕ ਵਾਤਾਵਰਣ ਦੇ ਕਾਰਜਾਤਮਕ ਅਤੇ ਸੰਰਚਨਾਤਮਕ ਪੱਖਾਂ ਨੂੰ ਸਮਝਣ ਲਈ ਸੰਦਰਭ ਸਮੂਹ ਬਹੁਤ ਮਹੱਤਵਪੂਰਨ ਸਿੱਧ ਹੋ ਸਕਦੇ ਹਨ । ਇਸ ਦੀ ਮਦਦ ਨਾਲ ਸਮਾਜਿਕ ਵਿਵਹਾਰ ਦੀਆਂ ਭਿੰਨਤਾਵਾਂ ਵਿਚ ਲੁਕੀਆਂ ਹੋਈਆਂ ਸਮਾਨਤਾਵਾਂ ਨੂੰ ਲੱਭ ਸਕਦੇ ਹਾਂ । ਇਸ ਤਰ੍ਹਾਂ ਇਸ ਦੀ ਮਦਦ ਨਾਲ ਮਨੁੱਖੀ ਵਿਵਹਾਰ ਦੇ ਸਾਰੇ ਪੱਖਾਂ ਬਾਰੇ ਜਾਣਿਆ ਜਾ ਸਕਦਾ ਹੈ ਜਿਸਦੀ ਮਦਦ ਨਾਲ ਸਮਾਜ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ।

ਸੰਦਰਭ ਸਮੂਹ ਦਾ ਅਰਥ (Meaning of Reference Group) – ਜੇਕਰ ਅਸੀ ਸੰਦਰਭ ਸਮੂਹ ਦਾ ਅਰਥ ਸਮਝਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਮੈਂਬਰਸ਼ਿਪ ਸਮੂਹ ਦਾ ਅਰਥ ਸਮਝਣਾ ਪਵੇਗਾ ਕਿਉਂਕਿ ਸੰਦਰਭ ਸਮੂਹ ਨੂੰ ਮੈਂਬਰਸ਼ਿਪ ਸਮੂਹ ਦੇ ਸੰਦਰਭ ਵਿਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ । ਜਿਸ ਸਮੂਹ ਦਾ ਵਿਅਕਤੀ ਮੈਂਬਰ ਹੁੰਦਾ ਹੈ, ਜਿਸ ਸਮੂਹ ਨੂੰ ਉਹ ਆਪਣਾ ਸਮੁਹ ਸਮਝ ਕੇ ਉਸ ਦੇ ਕੰਮਾਂ ਵਿਚ ਹਿੱਸਾ ਲੈਂਦਾ ਹੈ, ਉਸ ਸਮੂਹ ਨੂੰ ਮੈਂਬਰਸ਼ਿਪ ਸਮੂਹ ਕਿਹਾ ਜਾਂਦਾ ਹੈ । ਹਰ ਇਕ ਵਿਅਕਤੀ ਦਾ ਆਪਣਾ ਇਕ ਸਮੂਹ ਹੁੰਦਾ ਹੈ ਜਿਸ ਦਾ ਉਹ ਅਸਲੀ ਤੌਰ ਤੇ ਮੈਂਬਰ ਹੁੰਦਾ ਹੈ ਅਤੇ ਅਸਲੀ ਮੈਂਬਰ ਹੋਣ ਦੇ ਨਾਤੇ ਉਸ ਸਮੂਹ ਨਾਲ ਉਸਦਾ ਆਪਣਾਪਣ ਪੈਦਾ ਹੋ ਜਾਂਦਾ ਹੈ ਅਤੇ ਉਹ ਉਸ ਸਮੂਹ ਦੇ ਵਿਚਾਰਾਂ, ਪ੍ਰਮਾਪਾਂ, ਕੀਮਤਾਂ ਆਦਿ ਨੂੰ ਵੀ ਆਪਣਾ ਮੰਨ ਲੈਂਦਾ ਹੈ ।

ਉਹ ਆਪਣੇ ਆਪ ਨੂੰ ਉਸ ਸਮੂਹ ਦਾ ਅਭਿੰਨ ਅੰਗ ਮੰਨਦਾ ਹੈ । ਇਸ ਤਰ੍ਹਾਂ ਉਸ ਦਾ ਹਰ ਇਕ ਕੰਮ ਜਾਂ ਕ੍ਰਿਆ ਉਨ੍ਹਾਂ ਸਮੂਹ ਦੀਆਂ ਕੀਮਤਾਂ ਦੇ ਅਨੁਸਾਰ ਹੀ ਹੁੰਦਾ ਹੈ । ਉਸ ਸਮੂਹ ਦੇ ਆਦਰਸ਼, ਕੀਮਤਾਂ ਆਦਿ ਉਸ ਦੇ ਵਿਅਕਤਿੱਤਵ ਦਾ ਹਿੱਸਾ ਬਣ ਜਾਂਦੇ ਹਨ ਅਤੇ ਦੂਜੇ ਵਿਅਕਤੀਆਂ ਦਾ ਮੁਲਾਂਕਣ ਕਰਦੇ ਸਮੇਂ ਉਹ ਆਪਣੇ ਸਮੂਹ ਦੀਆਂ ਕੀਮਤਾਂ ਨੂੰ ਸਾਹਮਣੇ ਰੱਖਦਾ ਹੈ । ਇਸ ਤਰ੍ਹਾਂ ਇਹ ਵਿਅਕਤੀ ਦਾ ਮੈਂਬਰਸ਼ਿਪ ਸਮੂਹ ਹੁੰਦਾ ਹੈ ।

ਪਰ ਕਈ ਵਾਰੀ ਇਹ ਦੇਖਣ ਨੂੰ ਮਿਲਦਾ ਹੈ ਕਿ ਵਿਅਕਤੀ ਦਾ ਵਿਵਹਾਰ ਆਪਣੇ ਸਮੂਹ ਦੀਆਂ ਕੀਮਤਾਂ ਜਾਂ ਆਦਰਸ਼ਾਂ ਦੇ ਅਨੁਸਾਰ ਨਹੀਂ ਹੁੰਦਾ ਬਲਕਿ ਉਹ ਕਿਸੇ ਹੋਰ ਸਮੂਹ ਦੇ ਆਦਰਸ਼ਾਂ ਤੇ ਕੀਮਤਾਂ ਦੇ ਅਨੁਸਾਰ ਹੁੰਦਾ ਹੈ | ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ? ਇਸੇ ਕਾਰਨ ਸੰਦਰਭ ਸਮੂਹ ਦਾ ਸੰਕਲਪ ਸਾਡੇ ਸਾਹਮਣੇ ਆਇਆ | ਕੁਝ ਲੇਖਕਾਂ ਦੇ ਅਨੁਸਾਰ ਵਿਵਹਾਰ ਪ੍ਰਤੀਮਾਨ ਤੇ ਉਸ ਦੀ ਸਥਿਤੀ ਨਾਲ ਸੰਬੰਧਿਤ ਵਿਵੇਚਨ ਲਈ ਸਾਡੇ ਲਈ ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਉਹ ਕਿਸ ਸਮੂਹ ਦਾ ਮੈਂਬਰ ਹੈ ਤੇ ਉਸ ਦੀ ਉਸ ਸਮੁਹ ਵਿਚ ਕੀ ਸਥਿਤੀ ਹੈ ਕਿਉਂਕਿ ਉਹ ਆਪਣੇ ਸਮੂਹ ਦਾ ਮੈਂਬਰ ਹੁੰਦੇ ਹੋਏ ਵੀ ਕਿਸੇ ਹੋਰ ਸਮੁਹ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਮਨੋਵਿਗਿਆਨਿਕ ਤੌਰ ਉੱਤੇ ਮੈਂਬਰ ਬਣ ਜਾਂਦਾ ਹੈ ।

ਵਿਅਕਤੀ ਇਸ ਦਾ ਅਸਲੀ ਮੈਂਬਰ ਨਾ ਹੁੰਦੇ ਹੋਏ ਵੀ ਇਸ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਸਦੇ ਵਿਵਹਾਰ ਦਾ ਬਹੁਤ ਸਾਰਾ ਹਿੱਸਾ ਉਸ ਸਮੂਹ ਦੇ ਅਨੁਸਾਰ ਹੁੰਦਾ ਹੈ । ਸਮਾਜ ਵਿਗਿਆਨੀ ਉਸ ਸਮੂਹ ਨੂੰ ਸੰਦਰਭ ਸਮੁਹ ਕਹਿੰਦੇ ਹਨ । ਆਮ ਸ਼ਬਦਾਂ ਵਿਚ ਵਿਅਕਤੀ ਕਿਸੇ ਵੀ ਸਮੂਹ ਦਾ ਮੈਂਬਰ ਹੋ ਸਕਦਾ ਹੈ ਪਰ ਮਨੋਵਿਗਿਆਨਿਕ ਤੌਰ ਉੱਤੇ ਉਹ ਆਪਣੇ ਆਪ ਨੂੰ ਕਿਸੇ ਵੀ ਸਮੂਹ ਨਾਲ ਸੰਬੰਧਿਤ ਮੰਨ ਸਕਦਾ ਹੈ ਅਤੇ ਆਪਣੀਆਂ ਆਦਤਾਂ, ਮਨੋਵਿਤੀਆਂ ਨੂੰ ਉਸ ਸਮੂਹ ਦੇ ਅਨੁਸਾਰ ਨਿਯਮਿਤ ਕਰਦਾ ਹੈ ।

ਇਸ ਸਮੂਹ ਨੂੰ ਸੰਦਰਭ ਸਮੁਹ ਕਹਿੰਦੇ ਹਨ । ਜਿਵੇਂ ਕੋਈ ਮੱਧ ਵਰਗੀ ਸਮੂਹ ਦਾ ਮੈਂਬਰ ਆਪਣੇ ਆਪ ਨੂੰ ਕਿਸੇ ਉੱਚ ਵਰਗ ਨਾਲ ਸੰਬੰਧਿਤ ਮੰਨ ਸਕਦਾ ਹੈ । ਆਪਣਾ ਵਿਵਹਾਰ, ਆਦਤਾਂ, ਆਦਰਸ਼, ਕੀਮਤਾਂ ਉਸੇ ਉੱਚ ਵਰਗ ਦੇ ਅਨੁਸਾਰ ਨਿਯਮਿਤ ਕਰਦਾ ਹੈ । ਆਪਣੇ ਰਹਿਣ ਸਹਿਣ, ਖਾਣ ਪੀਣ ਦੇ ਤਰੀਕੇ ਉਸੇ ਉੱਚ ਵਰਗ ਦੇ ਅਨੁਸਾਰ ਨਿਯਮਿਤ ਕਰਦਾ ਹੈ ਤਾਂ ਉਹ ਉੱਚਾ ਵਰਗ ਉਸ ਮੱਧ ਵਰਗੀ ਵਿਅਕਤੀ ਦਾ ਸੰਦਰਭ ਸਮੂਹ ਹੁੰਦਾ ਹੈ । ਇਸ ਤਰ੍ਹਾਂ ਜਦੋਂ ਵਿਅਕਤੀ ਉੱਚ ਵਰਗ ਨਾਲ ਮਾਨਸਿਕ ਤੌਰ ਤੇ ਸੰਬੰਧਿਤ ਹੁੰਦਾ ਹੈ ਤਾਂ ਉੱਚ ਵਰਗ ਉਸ ਲਈ ਸੰਦਰਭ ਸਮੂਹ ਹੁੰਦਾ ਹੈ । ਇਸ ਤਰ੍ਹਾਂ ਉਹ ਆਪਣੀਆਂ ਆਦਤਾਂ, ਪ੍ਰਤਿਮਾਨ, ਵਿਤੀਆਂ ਆਦਿ ਨੂੰ ਉਸ ਸੰਦਰਭ ਸਮੂਹ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ । ਸੰਦਰਭ ਸਮੂਹ ਦਾ ਅਰਥ ਹੋਰ ਸਪੱਸ਼ਟ ਹੋ ਜਾਵੇਗਾ ਜੇਕਰ ਅਸੀ ਸੰਦਰਭ ਸਮੂਹ ਦੀਆਂ ਪਰਿਭਾਸ਼ਾਵਾਂ ਵੇਖਾਂਗੇ ।

ਸ਼ੈਰਿਫ ਅਤੇ ਸ਼ੈਰਿਫ (Sharrif and Shariff) ਦੇ ਅਨੁਸਾਰ, “ਸੰਦਰਭ ਸਮੂਹ ਉਹ ਸਮੂਹ ਹਨ, ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਨੂੰ ਸਮੂਹ ਦੇ ਇਕ ਅੰਗ ਦੇ ਰੂਪ ਵਿਚ ਸੰਬੰਧਿਤ ਕਰਦਾ ਹੈ ਜਾਂ ਮਨੋਵਿਗਿਆਨਿਕ ਰੂਪ ਨਾਲ ਸੰਬੰਧਿਤ ਹੋਣ ਦੀ ਚਾਹ ਕਰਦਾ ਹੈ । ਦੈਨਿਕ ਭਾਸ਼ਾ ਵਿਚ ਸੰਦਰਭ ਸਮੂਹ ਉਹ ਸਮੂਹ ਹਨ, ਜਿਨ੍ਹਾਂ ਨਾਲ ਵਿਅਕਤੀ ਆਪਣੀ ਪਛਾਣ ਕਰਦਾ ਹੈ । ਦੈਨਿਕ ਭਾਸ਼ਾ ਵਿਚ ਸੰਦਰਭ ਸਮੂਹ ਉਹ ਸਮੂਹ ਹਨ, ਜਿਨ੍ਹਾਂ ਨਾਲ ਵਿਅਕਤੀ ਆਪਣੀ ਪਛਾਣ ਕਰਦਾ ਹੈ ਜਾਂ ਪਛਾਣ ਕਰਨ ਦੀ ਇੱਛਾ ਰੱਖਦਾ ਹੈ ।”

ਰਾਬਰਟ ਮਰਟਨ (Robert Merton) ਦੇ ਅਨੁਸਾਰ, “ਸੰਦਰਭ ਸਮੂਹ ਵਿਵਹਾਰ ਸਿਧਾਂਤ ਦਾ ਉਦੇਸ਼ ਮੁਲਾਂਕਣ ਜਾਂ ਮੁਲਾਂਕਣ ਦੀਆਂ ਉਨ੍ਹਾਂ ਕ੍ਰਿਆਵਾਂ ਦੇ ਕਾਰਕਾਂ ਤੇ ਪਰਿਣਾਮਾਂ ਨੂੰ ਕ੍ਰਮਬੱਧ ਕਰਨਾ ਹੈ, ਜਿਨ੍ਹਾਂ ਵਿਚ ਵਿਅਕਤੀ ਹੋਰਾਂ ਮਨੁੱਖਾਂ ਅਤੇ ਸਮੂਹਾਂ ਦੀਆਂ ਕੀਮਤਾਂ ਤੇ ਮਾਪਦੰਡਾਂ ਨੂੰ ਤੁਲਨਾਤਮਕ ਨਿਰਦੇਸ਼ ਵਿਵਸਥਾ ਦੇ ਰੂਪ ਵਿਚ ਅਪਣਾਉਂਦਾ ਹੈ ।

ਮਰਨ ਦੇ ਅਨੁਸਾਰ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਸਮੂਹ ਜੀਵਨ ਦੇ ਹਾਲਤਾਂ ਵਿਚ ਜ਼ਿਆਦਾ ਸਫਲ ਹਨ ਵਿਅਕਤੀ ਉਨ੍ਹਾਂ ਨੂੰ ਸੰਦਰਭ ਸਮੂਹ ਮੰਨਣ ਲੱਗ ਜਾਂਦਾ ਹੈ । ਮਰਟਨ ਦੇ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਵਿਅਕਤੀ ਉਸ ਸਮੂਹ ਦਾ ਮੈਂਬਰ ਹੋਵੇ ਜਿਸ ਦਾ ਉਹ ਮੈਂਬਰ ਹੈ । ਉਹ ਉਸ ਸਮੂਹ ਦਾ ਮੈਂਬਰ ਹੋ ਸਕਦਾ ਹੈ ਜਿਸ ਦਾ ਉਹ ਮੈਂਬਰ ਨਹੀਂ ਹੈ । ਜਿਨ੍ਹਾਂ ਸਮੂਹਾਂ ਦੇ ਅਸੀਂ ਅਸਲ ਵਿਚ ਮੈਂਬਰ ਨਹੀਂ ਹੁੰਦੇ ਤੇ ਜਿਨ੍ਹਾਂ ਨਾਲ ਅਸੀਂ ਕਿਸੇ ਪ੍ਰਕਾਰ ਦੀ ਅੰਤਰ ਕ੍ਰਿਆ ਨਹੀਂ ਕਰਦੇ ਤਾਂ ਵੀ ਜੇਕਰ ਉਹ ਸਮੂਹ ਸਾਡੇ ਵਿਚਾਰਾਂ, ਵਿਵਹਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅਸੀਂ ਆਪਣੇ ਆਪ ਨੂੰ ਉਨ੍ਹਾਂ ਦੇ ਅਨੁਸਾਰ ਢਾਲਦੇ ਹਾਂ ਤਾਂ ਉਸ ਗ਼ੈਰ ਮੈਂਬਰਸ਼ਿਪ ਸਮੂਹ ਵੀ ਸਾਡੇ ਲਈ ਸੰਦਰਭ ਸਮੂਹ ਹੋਵੇਗਾ ।

Leave a Comment