This PSEB 11th Class Sociology Notes Chapter 5 ਸਭਿਆਚਾਰ will help you in revision during exams.
PSEB 11th Class Sociology Notes Chapter 5 ਸਭਿਆਚਾਰ
→ ਮਨੁੱਖਾਂ ਨੂੰ ਜੋ ਚੀਜ਼ ਜਾਨਵਰਾਂ ਤੋਂ ਅੱਡ ਕਰਦੀ ਹੈ, ਉਹ ਹੈ ਸੱਭਿਆਚਾਰ, ਜਿਹੜਾ ਮਨੁੱਖਾਂ ਕੋਲ ਹੈ ਪਰ ਜਾਨਵਰਾਂ ਕੋਲ ਨਹੀਂ ਹੈ । ਜੇਕਰ ਮਨੁੱਖਾਂ ਕੋਲੋਂ ਸੱਭਿਆਚਾਰ ਵਾਪਸ ਲੈ ਲਿਆ ਜਾਵੇ ਤਾਂ ਉਹ ਜਾਨਵਰ ਦੇ ਸਮਾਨ ਹੀ ਹੋ ਜਾਵੇਗਾ । ਇਸ ਤਰ੍ਹਾਂ ਸੱਭਿਆਚਾਰ ਅਤੇ ਸਮਾਜ ਦੋਵੇਂ ਇੱਕ-ਦੂਜੇ ਨਾਲ ਡੂੰਘੇ ਰੂਪ ਨਾਲ ਅੰਤਰ ਸੰਬੰਧਿਤ ਹਨ ।
→ ਮਨੁੱਖ ਨੇ ਆਦਿ ਕਾਲ ਤੋਂ ਲੈ ਕੇ ਅੱਜ ਤਕ ਜੋ ਕੁੱਝ ਵੀ ਪ੍ਰਾਪਤ ਹੈ ਉਹ ਉਸਦਾ ਸੱਭਿਆਚਾਰ ਹੈ । ਸੱਭਿਆਚਾਰ ਇੱਕ ਸਿੱਖਿਆ ਹੋਇਆ ਵਿਵਹਾਰ ਹੈ ਜੋ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਕੀਤਾ ਜਾਂਦਾ ਹੈ । ਵਿਅਕਤੀ ਇਸਨੂੰ ਸਿਰਫ਼ ਉਸ ਸਮੇਂ ਹੀ ਪ੍ਰਾਪਤ ਕਰ ਸਕਦਾ ਹੈ ਜਦੋਂ ਉਹ ਕਿਸੇ ਸਮਾਜ ਦਾ ਮੈਂਬਰ ਹੁੰਦਾ ਹੈ ।
→ ਸੱਭਿਆਚਾਰ ਦੇ ਦੋ ਪ੍ਰਕਾਰ ਹੁੰਦੇ ਹਨ-ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ । ਭੌਤਿਕ ਸੱਭਿਆਚਾਰ ਦੇ ਵਿੱਚ ਉਹ ਸਭ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਦੇਖ ਜਾਂ ਛੂਹ ਸਕਦੇ ਹਾਂ, ਜਿਵੇਂ ਕਿ-ਕੁਰਸੀ, ਟੇਬਲ, ਕਾਰ, ਪੈਨ, ਘਰ ਆਦਿ । ਅਭੌਤਿਕ ਸੱਭਿਆਚਾਰ ਦੇ ਵਿੱਚ ਉਹ ਸਭ ਪੱਖ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਦੇਖ ਜਾਂ ਛੂਹ ਨਹੀਂ ਸਕਦੇ, ਜਿਵੇਂ ਕਿ-ਸਾਡੇ ਵਿਚਾਰ, ਨਿਯਮ, ਪਰਿਮਾਪ ਆਦਿ ।
→ ਸੱਭਿਆਚਾਰ ਅਤੇ ਪਰੰਪਰਾਵਾਂ ਇੱਕ-ਦੂਜੇ ਨਾਲ ਡੂੰਘੇ ਰੂਪ ਨਾਲ ਸੰਬੰਧਿਤ ਹਨ । ਇਸੇ ਤਰ੍ਹਾਂ ਸਮਾਜਿਕ ਪਰਿਮਾਪ | ਅਤੇ ਕੀਮਤਾਂ ਵੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੇ ਹਨ । ਜੇਕਰ ਇਹਨਾਂ ਨੂੰ ਸੱਭਿਆਚਾਰ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਸ਼ਾਇਦ ਸੱਭਿਆਚਾਰ ਵਿੱਚ ਕੁੱਝ ਵੀ ਨਹੀਂ ਬਚੇਗਾ ।
→ ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਅਤੇ ਅਭੌਤਿਕ । ਇਹਨਾਂ ਦੋਵਾਂ ਭਾਗਾਂ ਵਿੱਚ ਪਰਿਵਰਤਨ ਆਉਂਦੇ ਹਨ । ਪਰ ਭੌਤਿਕ ਸੱਭਿਆਚਾਰ ਵਿੱਚ ਪਰਿਵਰਤਨ ਤੇਜ਼ੀ ਨਾਲ ਆਉਂਦੇ ਹਨ ਅਤੇ ਅਭੌਤਿਕ ਸੱਭਿਆਚਾਰ ਵਿੱਚ ਹੌਲੀ-ਹੌਲੀ । ਇਸ ਕਰਕੇ ਦੋਵਾਂ ਭਾਗਾਂ ਵਿੱਚ ਅੰਤਰ ਪੈਦਾ ਹੋ ਜਾਂਦਾ ਹੈ । ਭੌਤਿਕ ਭਾਗ ਅੱਗੇ ਨਿਕਲ ਜਾਂਦਾ ਹੈ। ਅਤੇ ਅਭੌਤਿਕ ਭਾਗ ਪਿੱਛੇ ਰਹਿ ਜਾਂਦਾ ਹੈ । ਇਸ ਅੰਤਰ ਨੂੰ ਸੱਭਿਆਚਾਰਕ ਪਛੜੇਵਾਂ ਕਿਹਾ ਜਾਂਦਾ ਹੈ ।
→ ਸੱਭਿਆਚਾਰ ਵਿੱਚ ਪਰਿਵਰਤਨ ਆਉਣ ਦਾ ਅਰਥ ਹੈ ਸਮਾਜ ਦੇ ਪੈਟਰਨ ਵਿੱਚ ਪਰਿਵਰਤਨ । ਇਹ ਪਰਿਵਰਤਨ ਅੰਦਰੂਨੀ ਅਤੇ ਬਾਹਰੀ ਕਾਰਕਾਂ ਕਰਕੇ ਆਉਂਦਾ ਹੈ ।