This PSEB 11th Class Sociology Notes Chapter 6 ਸਮਾਜੀਕਰਨ will help you in revision during exams.
PSEB 11th Class Sociology Notes Chapter 6 ਸਮਾਜੀਕਰਨ
→ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਉਸਨੂੰ ਕੁੱਝ ਵੀ ਨਹੀਂ ਪਤਾ ਹੁੰਦਾ । ਹੌਲੀ-ਹੌਲੀ ਉਹ ਵੱਡਾ ਹੁੰਦਾ ਹੈ ਅਤੇ | ਸਮਾਜ ਵਿੱਚ ਰਹਿਣ ਦੇ ਤੌਰ-ਤਰੀਕੇ ਸਿੱਖਦਾ ਜਾਂਦਾ ਹੈ । ਸਮਾਜ ਦੇ ਵਿੱਚ ਰਹਿਣ ਦੇ ਤੌਰ-ਤਰੀਕੇ ਸਿੱਖਣ ਦੀ ਪ੍ਰਕਿਰਿਆ ਨੂੰ ਹੀ ਸਮਾਜੀਕਰਨ ਕਿਹਾ ਜਾਂਦਾ ਹੈ ।
→ ਸਮਾਜੀਕਰਨ ਦੀ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਰੀ ਉਮਰ ਚਲਦੀ ਰਹਿੰਦੀ ਹੈ । ਵਿਅਕਤੀ ਖ਼ਤਮ ਹੋ ਜਾਂਦਾ ਹੈ ਪਰ ਇਹ ਪ੍ਰਕਿਰਿਆ ਕਦੇ ਵੀ ਖ਼ਤਮ ਨਹੀਂ ਹੁੰਦੀ । ਜੇਕਰ ਸਮਾਜੀਕਰਨ ਦੀ ਪ੍ਰਕਿਰਿਆ ਨਹੀਂ ਹੋਵੇਗੀ ਤਾਂ ਮਨੁੱਖ ਜਾਨਵਰਾਂ ਵਾਂਗ ਵਿਵਹਾਰ ਕਰਨਗੇ ਅਤੇ ਸਮਾਜ ਨਾਮ ਦੀ ਕੋਈ ਚੀਜ਼ ਨਹੀਂ ਹੋਵੇਗੀ ।
→ ਸਮਾਜੀਕਰਨ ਦੀ ਪ੍ਰਕਿਰਿਆ ਸਾਰੀ ਉਮਰ ਚੱਲਣ ਵਾਲੀ ਪ੍ਰਕਿਰਿਆ ਹੈ । ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਸੁਤੰਤਰ ਹੁੰਦਾ ਜਾਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਜ਼ਰੂਰੀ ਹੋ ਜਾਂਦੀ ਹੈ । ਇਸ ਉਮਰ ਵਿੱਚ ਆ ਕੇ | ਉਸ ਨੂੰ ਨਿਯੰਤਰਣ ਵਿੱਚ ਰੱਖਣਾ ਪੈਂਦਾ ਹੈ ਤਾਂਕਿ ਉਹ ਗਲਤ ਰਸਤੇ ਉੱਤੇ ਨਾ ਜਾਵੇ । ਇੱਥੇ ਆ ਕੇ ਸਮਾਜੀਕਰਨ ਦੀ ਪ੍ਰਕਿਰਿਆ ਦਾ ਅਸਲੀ ਫਾਇਦਾ ਨਜ਼ਰ ਆਉਂਦਾ ਹੈ |
→ ਸਮਾਜੀਕਰਨ ਦੀ ਪ੍ਰਕਿਰਿਆ ਦੇ ਪੰਜ ਪੱਧਰ ਹੁੰਦੇ ਹਨ-ਬਾਲ ਅਵਸਥਾ (Infant Stage), ਬਚਪਨ ਅਵਸਥਾ (Childhood Stage), ਕਿਸ਼ੋਰ ਅਵਸਥਾ (Adolescent Stage), ਜਵਾਨੀ ਦੀ ਅਵਸਥਾ (Adulthood Stage) ਅਤੇ ਬੁਢਾਪਾ ਅਵਸਥਾ (Old Age) ।
→ ਬਾਲ ਅਵਸਥਾ ਪੈਦਾ ਹੋਣ ਤੋਂ ਸ਼ੁਰੂ ਹੋ ਕੇ ਇੱਕ ਸਾਲ ਚਲਦੀ ਹੈ । ਬਚਪਨ ਅਵਸਥਾ 13-14 ਸਾਲ ਦੀ ਉਮਰ ਤੱਕ ਚਲਦੀ ਰਹਿੰਦੀ ਹੈ । ਕਿਸ਼ੋਰ ਅਵਸਥਾ 17-18 ਸਾਲ ਤੱਕ ਚਲਦੀ ਰਹਿੰਦੀ ਹੈ । ਜਵਾਨੀ ਦੀ ਅਵਸਥਾ 18 – 50 ਸਾਲ ਤੱਕ ਚਲਦੀ ਹੈ ਅਤੇ ਇਸ ਤੋਂ ਬਾਅਦ ਬੁਢਾਪਾ ਸ਼ੁਰੂ ਹੋ ਜਾਂਦਾ ਹੈ ।
→ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਕਈ ਸਾਧਨ ਹੁੰਦੇ ਹਨ । ਇਹਨਾਂ ਸਾਧਨਾਂ ਨੂੰ ਅਸੀਂ ਦੋ ਭਾਰਾ ਵਿੱਚ ਵੰਡਦੇ ਹਾਂ-ਰਸਮੀ ਅਤੇ ਗ਼ੈਰ-ਰਸਮੀ। ਸਮਾਜੀਕਰਨ ਦੇ ਗ਼ੈਰ-ਰਸਮੀ ਸਾਧਨਾਂ ਵਿੱਚ ਅਸੀਂ ਪਰਿਵਾਰ, ਖੇਡ ਸਮੂਹ, ਧਰਮ ਆਦਿ ਨੂੰ ਲੈ ਸਕਦੇ ਹਾਂ ਅਤੇ ਰਸਮੀ ਸਾਧਨਾਂ ਵਿੱਚ ਕਾਨੂੰਨ, ਕਾਨੂੰਨੀ ਵਿਵਸਥਾ, ਰਾਜਨੀਤਕ ਵਿਵਸਥਾ ਆਦਿ ਆਉਂਦੇ ਹਨ ।