PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Punjab State Board PSEB 11th Class Sociology Book Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Exercise Questions and Answers.

PSEB Solutions for Class 11 Sociology Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Sociology Guide for Class 11 PSEB ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ, ਕਿਸ ਵਿਚਾਰਕ ਨੇ ਕਿਹਾ ਹੈ ?
ਉੱਤਰ-
ਐੱਲ. ਕਰੋਬਰ (L. Kroeber) ਨੇ ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ ਕਿਹਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅਧਿਐਨ ਕੀਤੇ ਜਾਣ ਵਾਲੇ ਵਿਸ਼ੇ ਦੇ ਨਾਮ ਦੱਸੋ ।
ਉੱਤਰ-
ਪੂੰਜੀਵਾਦ, ਉਦਯੋਗੀਕਰਨ, ਮਜ਼ਦੂਰੀ ਦੇ ਸੰਬੰਧ, ਵਿਸ਼ਵ ਵਿਆਪੀਕਰਨ ਆਦਿ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਦੋਵੇਂ ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਅਧਿਐਨ ਕਰਦੇ ਹਨ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 3.
ਮਾਨਵ ਵਿਗਿਆਨ ਦੇ ਅਧਿਐਨ ਦੇ ਦੋ ਖੇਤਰ ਕਿਹੜੇ ਹਨ ?
ਉੱਤਰ-
ਭੌਤਿਕ ਮਾਨਵ ਵਿਗਿਆਨ ਅਤੇ ਸੰਸਕ੍ਰਿਤਕ ਮਾਨਵ ਵਿਗਿਆਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਕੀ ਹੈ ?
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ । ਸਾਧਾਰਨ ਸ਼ਬਦਾਂ ਵਿੱਚ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਅਧਿਐਨ ਹੈ ।

ਪ੍ਰਸ਼ਨ 2.
ਰਾਜਨੀਤੀ ਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਵਿਗਿਆਨ ਰਾਜ ਅਤੇ ਸਰਕਾਰ ਦਾ ਵਿਗਿਆਨ ਹੈ । ਇਹ ਮੁੱਖ ਤੌਰ ਉੱਤੇ ਉਹਨਾਂ ਸਮਾਜਿਕ ਸਮੂਹਾਂ ਦਾ ਅਧਿਐਨ ਕਰਦਾ ਹੈ ਜਿਹੜੇ ਰਾਜ ਦੀ ਆਪਣੀ ਸੱਤਾ ਵਿੱਚ ਆਉਂਦੇ ਹਨ । ਇਸ ਦੇ ਅਧਿਐਨ ਦਾ ਮੁੱਖ ਮੁੱਦਾ ਸ਼ਕਤੀ, ਰਾਜਨੀਤਿਕ ਵਿਵਸਥਾਵਾਂ, ਰਾਜਨੀਤਿਕ ਕ੍ਰਿਆਵਾਂ, ਸਰਕਾਰ ਦੇ ਪ੍ਰਕਾਰ ਅਤੇ ਕੰਮ, ਅੰਤਰ-ਰਾਸ਼ਟਰੀ ਸੰਬੰਧ, ਸੰਵਿਧਾਨ ਆਦਿ ਹੁੰਦੇ ਹਨ ।

ਪ੍ਰਸ਼ਨ 3.
ਭੌਤਿਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਭੌਤਿਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਹੀ ਇੱਕ ਸ਼ਾਖਾ ਹੈ ਜਿਹੜੀ ਮੁੱਖ ਤੌਰ ਉੱਤੇ ਮਨੁੱਖ ਦੇ ਉਦਭਵ ਅਤੇ ਉਦਵਿਕਾਸ, ਉਹਨਾਂ ਦੇ ਵਿਵਰਣ ਅਤੇ ਉਹਨਾਂ ਦੇ ਪ੍ਰਜਾਤੀ ਲੱਛਣਾਂ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਇਹ ਆਦਿ ਮਨੁੱਖ ਦੇ ਸਰੀਰਿਕ ਲੱਛਣਾਂ ਦਾ ਅਧਿਐਨ ਕਰਕੇ ਪ੍ਰਾਚੀਨ ਅਤੇ ਆਧੁਨਿਕ ਸੰਸਕ੍ਰਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ।

ਪ੍ਰਸ਼ਨ 4.
ਸੱਭਿਆਚਾਰਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਸੱਭਿਆਚਾਰਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਸੰਸਕ੍ਰਿਤੀ ਦੇ ਉਦਭਵ, ਵਿਕਾਸ ਅਤੇ ਸਮੇਂ ਦੇ ਨਾਲ-ਨਾਲ ਉਸ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਮਨੁੱਖੀ ਸਮਾਜ ਦੀਆਂ ਅੱਡ-ਅੱਡ ਸੰਸਥਾਵਾਂ ਕਿਸ ਪ੍ਰਕਾਰ ਨਾਲ ਸਾਹਮਣੇ ਆਈਆਂ, ਉਹਨਾਂ ਦਾ ਅਧਿਐਨ ਵੀ ਮਾਨਵ ਵਿਗਿਆਨ ਦੀ ਇਹ ਸ਼ਾਖਾ ਕਰਦੀ ਹੈ ।

ਪ੍ਰਸ਼ਨ 5.
ਅਰਥ ਸ਼ਾਸਤਰ ਕੀ ਹੈ ?
ਉੱਤਰ-
ਅਰਥ ਸ਼ਾਸਤਰ ਮਨੁੱਖ ਦੀਆਂ ਆਰਥਿਕ ਗਤੀਵਿਧੀਆਂ ਨਾਲ ਸੰਬੰਧਿਤ ਹੈ । ਇਹ ਸਾਡੇ ਕੋਲ ਮੌਜੂਦ ਸੰਸਾਧਨਾਂ ਅਤੇ ਘੱਟ ਹੋ ਰਹੇ ਸੰਸਾਧਨਾਂ ਨੂੰ ਸਾਂਭ ਕੇ ਰੱਖਣ ਦੇ ਤਰੀਕਿਆਂ ਬਾਰੇ ਦੱਸਦਾ ਹੈ । ਇਹ ਕਈ ਕ੍ਰਿਆਵਾਂ ਜਿਵੇਂ ਕਿ ਉਤਪਾਦਨ, ਉਪਭੋਗ, ਵਿਤਰਣ ਅਤੇ ਲੈਣ-ਦੇਣ ਨਾਲ ਵੀ ਸੰਬੰਧਿਤ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਇਤਿਹਾਸ ਕੀ ਹੈ ?
ਉੱਤਰ-
ਇਤਿਹਾਸ ਬੀਤ ਗਈਆਂ ਘਟਨਾਵਾਂ ਦਾ ਅਧਿਐਨ ਕਰਨ ਵਾਲਾ ਅਧਿਐਨ ਹੈ ! ਇਹ ਤਰੀਕਾਂ, ਸਥਾਨਾਂ, ਘਟਨਾਵਾਂ ਅਤੇ ਸੰਘਰਸ਼ਾਂ ਦਾ ਅਧਿਐਨ ਹੈ । ਇਹ ਮੁੱਖ ਤੌਰ ਉੱਤੇ ਪਿਛਲੀਆਂ ਘਟਨਾਵਾਂ ਅਤੇ ਸਮਾਜ ਉੱਤੇ ਉਹਨਾਂ ਘਟਨਾਵਾਂ ਦੇ ਪਏ ਪ੍ਰਭਾਵਾਂ ਨਾਲ ਸੰਬੰਧਿਤ ਹੈ । ਇਤਿਹਾਸ ਨੂੰ ਪਿਛਲੇ ਸਮੇਂ ਦਾ ਮਾਈਕਰੋਸਕੋਪ, ਵਰਤਮਾਨ ਦਾ ਰਾਸ਼ੀਫਲ ਅਤੇ ਭਵਿੱਖ ਦਾ ਟੈਲੀਸਕੋਪ ਵੀ ਕਹਿੰਦੇ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਦੋ ਭਿੰਨਤਾਵਾਂ ਦੱਸੋ ।
ਉੱਤਰ-

  1. ਸਮਾਜ ਵਿਗਿਆਨ ਸਮਾਜ ਅਤੇ ਸਮਾਜਿਕ ਸੰਬੰਧਾਂ ਦਾ ਵਿਗਿਆਨ ਹੈ ਜਦਕਿ ਰਾਜਨੀਤਿਕ ਵਿਗਿਆਨ, ਰਾਜ ਅਤੇ ਸਰਕਾਰ ਦਾ ਵਿਗਿਆਨ ਹੈ ।
  2. ਸਮਾਜ ਵਿਗਿਆਨ ਸੰਗਠਿਤ, ਅਸੰਗਠਿਤ ਅਤੇ ਅਵਿਵਸਥਿਤ ਸਮਾਜਾਂ ਦਾ ਅਧਿਐਨ ਕਰਦਾ ਹੈ ਜਦਕਿ ਰਾਜਨੀਤਿਕ ਵਿਗਿਆਨ ਸਿਰਫ਼ ਰਾਜਨੀਤਿਕ ਤੌਰ ਉੱਤੇ ਸੰਗਠਿਤ ਸਮਾਜਾਂ ਦਾ ਅਧਿਐਨ ਕਰਦਾ ਹੈ ।
  3. ਸਮਾਜ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਵੱਡਾ ਅਰਥਾਤ ਅਸੀਮਿਤ ਹੈ ਜਦਕਿ ਰਾਜਨੀਤਿਕ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਹੀ ਸੀਮਿਤ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਕੀ ਸੰਬੰਧ ਹੈ ? ਦੋ ਵਿਚਾਰ ਦਿਓ ।
ਉੱਤਰ-
ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕੂਮ ਵਿੱਚ ਵਰਣਨ ਕਰਦਾ ਹੈ । ਸਿਰਫ਼ ਇਤਿਹਾਸ ਪੜ ਕੇ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਦੀਆਂ ਸੰਸਥਾਵਾਂ, ਸੰਬੰਧ, ਰੀਤੀ-ਰਿਵਾਜ ਆਦਿ ਕਿਵੇਂ ਪੈਦਾ ਹੋਏ । ਇਸ ਦੇ ਉਲਟ ਸਮਾਜ ਵਿਗਿਆਨ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿੱਚ ਸਮਾਜਿਕ ਸੰਬੰਧਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ-ਰਿਵਾਜਾਂ, ਸੰਸਕ੍ਰਿਤੀ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ । ਜੇਕਰ ਅਸੀ ਦੋਹਾਂ ਵਿਗਿਆਨਾਂ ਦਾ ਸੰਬੰਧ ਦੇਖੀਏ ਤਾਂ ਇਤਿਹਾਸ ਪ੍ਰਾਚੀਨ ਸਮਾਜ ਦੇ ਹਰੇਕ ਪੱਖ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪੱਖ ਦਾ ਅਧਿਐਨ ਕਰਦਾ ਹੈ । ਦੋਹਾਂ ਵਿਗਿਆਨਾਂ ਨੂੰ ਆਪਣੇ ਅਧਿਐਨ ਲਈ ਇੱਕ ਦੂਜੇ ਦੀ ਮੱਦਦ ਲੈਣੀ ਪੈਂਦੀ ਹੈ ਕਿਉਂਕਿ ਬਿਨਾਂ ਇੱਕ ਦੂਜੇ ਦੀ ਮੱਦਦ ਦੇ ਇਹ ਆਪਣਾ ਕੰਮ ਨਹੀਂ ਕਰ ਸਕਦੇ ।

ਪ੍ਰਸ਼ਨ 3.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਬੰਧਾਂ ਦੀ ਸੰਖੇਪ ਵਿਆਖਿਆ ਕਰੋ । ਉੱਤਰ-ਮਾਨਵ ਵਿਗਿਆਨ ਨੂੰ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਸਮਾਜ ਸ਼ਾਸਤਰ ਦੀ ਮੱਦਦ ਲੈਣੀ ਪੈਂਦੀ ਹੈ, ਮਾਨਵ-ਵਿਗਿਆਨੀਆਂ ਨੇ ਆਧੁਨਿਕ ਸਮਾਜ ਦੇ ਗਿਆਨ ਦੇ ਆਧਾਰ ਉੱਤੇ ਕਈ ਪਰਿਕਲਪਨਾਵਾਂ ਦਾ ਨਿਰਮਾਣ ਕੀਤਾ ਹੈ ਇਸ ਦੇ ਆਧਾਰ ਤੇ ਪ੍ਰਾਚੀਨ ਸਮਾਜਾਂ ਦਾ ਅਧਿਐਨ ਵਧੇਰੇ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ । ਸੰਸਕ੍ਰਿਤੀ ਹਰ ਸਮਾਜ ਦਾ ਇਕ ਹਿੱਸਾ ਹੁੰਦੀ ਹੈ ਬਿਨਾਂ ਸੰਸਕ੍ਰਿਤੀ ਦੇ ਅਸੀਂ ਕਿਸੇ ਸਮਾਜ ਬਾਰੇ ਸੋਚ ਵੀ ਨਹੀਂ ਸਕਦੇ । ਇਹ ਸਾਰਾ ਗਿਆਨ ਪ੍ਰਾਪਤ ਕਰਨ ਲਈ ਮਾਨਵ-ਵਿਗਿਆਨ ਨੂੰ ਸਮਾਜ ਵਿਗਿਆਨ ਉੱਪਰ ਆਧਾਰਿਤ ਹੋਣਾ ਪੈਂਦਾ ਹੈ । ਇਸ ਤੋਂ ਇਲਾਵਾ ਮਾਨਵ ਵਿਗਿਆਨੀ ਸਮੂਹਿਕ ਸਥਿਰਤਾ ਨੂੰ ਪੈਦਾ ਕਰਨ ਵਾਲੇ ਸੰਸਕ੍ਰਿਤਕ ਅਤੇ ਸਮਾਜਿਕ ਤੱਤਾਂ ਦੇ ਨਾਲ-ਨਾਲ ਉਨ੍ਹਾਂ ਤੱਤਾਂ ਦਾ ਅਧਿਐਨ ਵੀ ਕਰਦਾ ਹੈ ਜੋ ਸਮਾਜ ਵਿੱਚ ਸੰਘਰਸ਼ ਅਤੇ ਵੰਡ ਪੈਦਾ ਕਰਦੇ ਹਨ ।

ਪ੍ਰਸ਼ਨ 4.
ਸਮਾਜ ਸ਼ਾਸਤਰ ਅਰਥ ਸ਼ਾਸਤਰ ਨਾਲ ਕਿਵੇਂ ਸੰਬੰਧਿਤ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਕਿਸੇ ਵੀ ਆਰਥਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਸਾਨੂੰ ਸਮਾਜਿਕ ਤੱਥ ਦਾ ਵੀ ਸਹਾਰਾ ਲੈਣਾ ਪੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਅਰਥ ਵਿਗਿਆਨ ਕੇਵਲ ਆਰਥਿਕ ਕਾਰਨਾਂ ਦਾ ਪਤਾ ਲਗਾ ਸਕਦਾ ਹੈ, ਪਰੰਤੂ ਸਮਾਜਿਕ ਪੱਖ ਇਸਨੂੰ ਸੁਲਝਾਉਣ ਬਾਰੇ ਵਿਚਾਰ ਦਿੰਦਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਦਾ ਮੁੱਖ ਕਾਰਨ ਸਮਾਜਿਕ ਕੀਮਤਾਂ ਦੀ ਗਿਰਾਵਟ ਹੈ । ਇਸੇ ਕਰਕੇ ਆਰਥਿਕ ਕਿਰਿਆਵਾਂ ਸਮਾਜਿਕ ਅੰਤਰ-ਕ੍ਰਿਆਵਾਂ ਦਾ ਹੀ ਸਿੱਟਾ ਹੁੰਦੀਆਂ ਹਨ । ਇਨ੍ਹਾਂ ਨੂੰ ਸਮਝਣ ਦੇ ਲਈ ਅਰਥਸ਼ਾਸਤਰੀ ਨੂੰ ਸਮਾਜ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਕਈ ਪ੍ਰਸਿੱਧ ਅਰਥਸ਼ਾਸਤਰੀਆਂ ਨੇ ਆਰਥਿਕ ਖੇਤਰ ਦੇ ਅਧਿਐਨ ਤੋਂ ਬਾਅਦ ਸਮਾਜਿਕ ਖੇਤਰ ਦਾ ਅਧਿਐਨ ਕੀਤਾ । ਸਮਾਜ ਸ਼ਾਸਤਰ ਨੇ ਜਦੋਂ ਸਮਾਜਿਕ ਸੰਬੰਧਾਂ ਦੇ ਟੁੱਟਣ ਜਾਂ ਸਮਾਜ ਦੀ ਵਿਅਕਤੀਵਾਦੀ ਦ੍ਰਿਸ਼ਟੀ ਕਿਉਂ ਹੈ ਆਦਿ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਅਰਥ ਵਿਗਿਆਨ ਦੀ ਮੱਦਦ ਲੈਣੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਸਮਾਜ ਵਿਚ ਪੈਸੇ ਦੀ ਵੱਧਦੀ ਜ਼ਰੁਰਤ ਆਦਿ ਵਰਗੇ ਕਈ ਕਾਰਨਾਂ ਨੂੰ ਦੱਸਦਾ ਹੈ । ਇਸ ਤੋਂ ਇਲਾਵਾ ਕਈ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ ਕਰਨਾ ਆਦਿ ਪਿੱਛੇ ਵੀ ਮੁੱਖ ਕਾਰਨ ਆਰਥਿਕ ਖੇਤਰ ਨਾਲ ਹੀ ਜੁੜਿਆ ਹੋਇਆ ਹੈ । ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਸਮਾਜ ਸ਼ਾਸਤਰ ਨੂੰ ਅਰਥ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਮਨੋਵਿਗਿਆਨ, ਸਮਾਜਸ਼ਾਸਤਰੀਆਂ ਨੂੰ ਆਧੁਨਿਕ ਗੁੰਝਲਦਾਰ ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮੱਦਦ ਦਿੰਦਾ ਹੈ | ਮਨੋਵਿਗਿਆਨ ਮਨੁੱਖ ਦੇ ਮਨ ਅਤੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ ! ਇਸ ਪ੍ਰਕਾਰ ਸਮਾਜ ਵਿਗਿਆਨੀ ਨੂੰ ਮਨੋਵਿਗਿਆਨੀ ਦੁਆਰਾ ਇਕੱਤਰਤ ਕੀਤੀ ਸਮੱਗਰੀ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਹੈ । ਇਸ ਤਰ੍ਹਾਂ ਮਨੋ-ਵਿਗਿਆਨ ਦੀ ਸਮਾਜ ਵਿਗਿਆਨ ਨੂੰ ਬਹੁਤ ਦੇਣ ਹੈ ।

ਮਨੋਵਿਗਿਆਨ ਨੂੰ ਵਿਅਕਤੀਗਤ ਵਿਵਹਾਰ ਦੇ ਅਧਿਐਨ ਕਰਨ ਦੇ ਲਈ ਸਮਾਜ ਸ਼ਾਸਤਰ ਦੇ ਵਿਸ਼ੇ-ਵਸਤੂ ਦੀ ਲੋੜ ਪੈਂਦੀ ਹੈ । ਕੋਈ ਵੀ ਵਿਅਕਤੀ ਸਮਾਜ ਤੋਂ ਬਾਹਰ ਨਹੀਂ ਰਹਿ ਸਕਦਾ । ਇਸੇ ਕਰਕੇ ਅਰਸਤੂ (Aristotle) ਨੇ ਵੀ ਮਨੁੱਖ ਨੂੰ ਇਕ ਸਮਾਜਿਕ ਪਸ਼ੂ ਕਿਹਾ ਹੈ । ਮਨੋਵਿਗਿਆਨੀ ਨੂੰ ਮਾਨਸਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਉਸ ਦੀਆਂ ਸਮਾਜਿਕ ਹਾਲਤਾਂ ਬਾਰੇ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ । ਇਸ ਪ੍ਰਕਾਰ ਵਿਅਕਤੀਗਤ ਵਿਵਹਾਰ ਨੂੰ ਜਾਣਨ ਦੇ ਲਈ ਸਮਾਜ ਸ਼ਾਸਤਰ ਦੀ ਜ਼ਰੂਰਤ ਪੈਂਦੀ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨਾਲ ਕਿਵੇਂ ਅੰਤਰਸੰਬੰਧਿਤ ਹੈ ? ਵਿਆਖਿਆ ਕਰੋ ।
ਉੱਤਰ-
ਰਾਜਨੀਤਿਕ ਸ਼ਾਸਤਰ ਦੇ ਵਿਚ ਜਦੋਂ ਵੀ ਕਾਨੂੰਨ ਬਣਾਉਂਦੇ ਹਾਂ ਤਾਂ ਸਮਾਜਿਕ ਪਰਿਸਥਿਤੀਆਂ ਨੂੰ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ ਕਿਉਂਕਿ ਜੇਕਰ ਸਰਕਾਰ ਕੋਈ ਵੀ ਕਾਨੂੰਨ ਬਿਨਾਂ ਸਮਾਜਿਕ ਸਵੀਕ੍ਰਿਤੀ ਦੇ ਬਣਾ ਦਿੰਦੀ ਹੈ ਤਾਂ ਲੋਕ ਅੰਦੋਲਨ ਦਾ ਰਾਹ ਫੜ ਲੈਂਦੇ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ । ਇਸ ਕਰਕੇ ਰਾਜਨੀਤੀ ਸ਼ਾਸਤਰ ਨੂੰ ਸਮਾਜ ਸ਼ਾਸਤਰ ਉੱਪਰ ਨਿਰਭਰ ਰਹਿਣਾ ਪੈਂਦਾ ਹੈ ।

ਕਿਸੇ ਵੀ ਸਮਾਜ ਦੇ ਵਿਚ ਬਿਨਾਂ ਨਿਯੰਤਰਨ ਦੇ ਵਿਕਾਸ ਨਹੀਂ ਪਾਇਆ ਜਾਂਦਾ । ਰਾਜਨੀਤੀ ਸ਼ਾਸਤਰ ਦੇ ਦੁਆਰਾ ਸਮਾਜ ਉੱਪਰ ਨਿਯੰਤਰਨ ਬਣਿਆ ਰਹਿੰਦਾ ਹੈ । ਬਹੁ-ਵਿਆਹ ਦੀ ਪ੍ਰਥਾ, ਸਤੀ ਪ੍ਰਥਾ, ਵਿਧਵਾ ਵਿਆਹ, ਆਦਿ ਵਰਗੀਆਂ ਪਾਈਆਂ ਗਈਆਂ ਸਮਾਜਿਕ ਬੁਰਾਈਆਂ ਜਿਹੜੀਆਂ ਸਮਾਜ ਦੀ ਪ੍ਰਤੀ ਲਈ ਰੁਕਾਵਟ ਬਣ ਗਈਆਂ ਸਨ, ਨੂੰ ਖ਼ਤਮ ਕਰਨ ਦੇ ਲਈ ਰਾਜਨੀਤੀ ਸ਼ਾਸਤਰ ਦਾ ਹੀ ਸਹਾਰਾ ਲੈਣਾ ਪਿਆ ਹੈ । ਇਸ ਪ੍ਰਕਾਰ ਸਮਾਜ ਦੇ ਵਿਚ ਪਰਿਵਰਤਨ ਲਿਆਉਣ ਦੇ ਲਈ ਸਾਨੂੰ ਰਾਜਨੀਤੀ ਸ਼ਾਸਤਰ ਤੋਂ ਮੱਦਦ ਲੈਣੀ ਪੈਂਦੀ ਹੈ ।

ਪ੍ਰਸ਼ਨ 7.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਖੇਪ ਭਿੰਨਤਾ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਆਧੁਨਿਕ ਸਮਾਜ ਦੀ ਆਰਥਿਕ-ਵਿਵਸਥਾ, ਰਾਜਨੀਤਿਕ ਵਿਵਸਥਾ, ਕਲਾ ਆਦਿ ਦਾ ਅਧਿਐਨ ਆਪਣੇ ਹੀ ਢੰਗ ਨਾਲ ਕਰਦਾ ਹੈ । ਇਹ ਸਿਰਫ ਸਮਾਜਿਕ ਸੰਰਚਨਾ, ਸਮਾਜਿਕ ਸੰਗਠਨ ਅਤੇ ਵਿਘਟਨ ਦਾ ਅਧਿਐਨ ਕਰਦਾ ਹੈ । ਪਰੰਤੂ ਸਮਾਜਿਕ ਮਾਨਵ ਵਿਗਿਆਨ ਦਾ ਵਿਸ਼ਾ-ਵਸਤੂ ਕਿਸੇ ਇਕ ਸਮਾਜ ਦੀ ਰਾਜਨੀਤਿਕ, ਆਰਥਿਕਵਿਵਸਥਾ, ਸਮਾਜਿਕ ਸੰਗਠਨ, ਧਰਮ, ਕਲਾ ਆਦਿ ਹਰੇਕ ਵਸਤੂ ਦਾ ਅਧਿਐਨ ਕਰਦਾ ਹੈ ਅਤੇ ਇਹ ਸੰਪੂਰਨ ਸਮਾਜ ਦੀ ਪੂਰਨਤਾ ਦਾ ਅਧਿਐਨ ਕਰਦਾ ਹੈ ।
  • ਮਾਨਵ ਵਿਗਿਆਨ ਆਪਣੇ ਆਪ ਨੂੰ ਸਮੱਸਿਆਵਾਂ ਦੇ ਅਧਿਐਨ ਤਕ ਸੀਮਿਤ ਰੱਖਦਾ ਹੈ ਪਰ ਸਮਾਜ ਸ਼ਾਸਤਰ ਭਵਿੱਖ ਤਕ ਵੀ ਪਹੁੰਚਦਾ ਹੈ ।
  • ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਨਾਲ ਸੰਬੰਧਿਤ ਹੈ ਅਤੇ ਮਾਨਵ ਵਿਗਿਆਨ ਸਮਾਜ ਦੀ ਸੰਪੂਰਨਤਾ ਨਾਲ ਸੰਬੰਧਿਤ ਹੁੰਦਾ ਹੈ । ਇਸ ਤਰ੍ਹਾਂ ਦੋਨੋਂ ਸਮਾਜ ਸ਼ਾਸਤਰਾਂ ਦੇ ਅਧਿਐਨ ਖੇਤਰ ਵਿਚ ਅੰਤਰ ਹੈ ।
  • ਸਮਾਜ ਸ਼ਾਸਤਰ ਦਾ ਵਿਸ਼ਾ-ਖੇਤਰ ਬਹੁਤ ਵੱਡਾ ਹੈ ਜਦਕਿ ਮਾਨਵ ਵਿਗਿਆਨ ਦਾ ਵਿਸ਼ਾ-ਖੇਤਰ ਬਹੁਤ ਸੀਮਿਤ ਹੈ ਕਿਉਂਕਿ ਇਹ ਸਮਾਜ ਸ਼ਾਸਤਰ ਦਾ ਹੀ ਇੱਕ ਹਿੱਸਾ ਹੈ ।

ਪ੍ਰਸ਼ਨ 8.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅੰਤਰਾਂ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਦਾ ਹੈ ਅਤੇ ਅਰਥ ਵਿਗਿਆਨ ਸਮਾਜ ਦੇ ਕੇਵਲ ਆਰਥਿਕ ਹਿੱਸੇ ਦਾ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਦੀ ਇਕਾਈ ਦੋ ਜਾਂ ਦੋ ਤੋਂ ਵੱਧ ਵਿਅਕਤੀ ਹੁੰਦੇ ਹਨ । ਪਰੰਤੁ ਅਰਥ ਸ਼ਾਸਤਰ ਦੀ ਇਕਾਈ ਮਨੁੱਖ ਅਤੇ ਉਸਦੇ ਆਰਥਿਕ ਹਿੱਸੇ ਦੇ ਅਧਿਐਨ ਤੋਂ ਹੈ ।
  • ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ ਅਤੇ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।
  • ਸਮਾਜ ਸ਼ਾਸਤਰ ਵਿਚ ਇਤਿਹਾਸਿਕ, ਤੁਲਨਾਤਮਕ ਆਦਿ ਵਿਧੀ ਦਾ ਪ੍ਰਯੋਗ ਕੀਤਾ ਹੁੰਦਾ ਹੈ ਜਦੋਂ ਕਿ ਅਰਥ ਸ਼ਾਸਤਰ ਵਿਚ ਨਿਗਮਨ ਅਤੇ ਆਗਮਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  • ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੁੰਦਾ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਚਿਤਰ ਪੇਸ਼ ਕਰਦਾ ਹੈ । ਇਸ ਕਰਕੇ ਇਸ ਦਾ ਖੇਤਰ ਵਿਸ਼ਾਲ ਹੁੰਦਾ ਹੈ । ਪਰ ਅਰਥ ਸ਼ਾਸਤਰ ਸਿਰਫ ਸਮਾਜ ਦੇ ਆਰਥਿਕ ਹਿੱਸੇ ਦਾ ਅਧਿਐਨ ਕਰਨ ਤਕ ਸੀਮਿਤ ਹੁੰਦਾ ਹੈ, ਇਸ ਕਰਕੇ ਇਸ ਦਾ ਵਿਸ਼ਾ ਖੇਤਰ ਸੀਮਿਤ ਹੁੰਦਾ ਹੈ ।

ਪ੍ਰਸ਼ਨ 9.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਭਿੰਨਤਾ ਕਰੋ ।
ਉੱਤਰ-

  1. ਮਨੋਵਿਗਿਆਨ ਮਨੁੱਖ ਦੇ ਮਨ ਦਾ ਅਧਿਐਨ ਕਰਦਾ ਹੈ ਤੇ ਸਮਾਜ ਸ਼ਾਸਤਰ ਸਮੁਹ ਨਾਲ ਸੰਬੰਧਿਤ ਹੈ ।
  2. ਮਨੋਵਿਗਿਆਨ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਹੈ ਸਮਾਜ ਵਿਗਿਆਨ ਦਾ ਦ੍ਰਿਸ਼ਟੀਕੋਣ ਸਮਾਜਿਕ ਹੈ ।
  3. ਮਨੋਵਿਗਿਆਨ ਵਿਚ ਪ੍ਰਯੋਗਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ਜਦਕਿ ਸਮਾਜ ਸ਼ਾਸਤਰ ਵਿਚ ਇਤਿਹਾਸਿਕ ਅਤੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ।
  4. ਸਮਾਜ ਸ਼ਾਸਤਰ ਮਨੁੱਖੀ ਵਿਵਹਾਰ ਦਾ ਸਮਾਜਿਕ ਪੱਖ ਤੋਂ ਅਧਿਐਨ ਕਰਦਾ ਹੈ ਜਦਕਿ ਮਨੋਵਿਗਿਆਨ ਮਨੁੱਖੀ ਵਿਵਹਾਰ ਦਾ ਮਨੋਵਿਗਿਆਨਿਕ ਪੱਖ ਤੋਂ ਅਧਿਐਨ ਕਰਦਾ ਹੈ ।

ਪ੍ਰਸ਼ਨ 10.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਸੰਖੇਪ ਭਿੰਨਤਾ ਕਰੋ ।
ਉੱਤਰ-

  • ਸਮਾਜ ਸ਼ਾਸਤਰ ਅਮੂਰਤ (Abstract) ਵਿਗਿਆਨ ਹੈ ਕਿਉਂਕਿ ਇਹ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ਅਤੇ ਇਤਿਹਾਸ ਮੁਰਤ ਵਿਗਿਆਨ (Concrete) ਹੈ । ਇਹ ਘਟਨਾਵਾਂ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦੇ ਕਾਰਨ ਹੀ ਵਾਪਰਦੀਆਂ ਹਨ ।
  • ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚ ਵੱਖੋ-ਵੱਖਰੀਆਂ ਵਿਧੀਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ । ਸਮਾਜ ਵਿਗਿਆਨ ਵਿਚ ਜਿੱਥੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉੱਥੇ ਇਤਿਹਾਸ ਦੇ ਵਿਚ ਵਿਵਰਣਾਤਮਕ ਵਿਧੀ ਦਾ ।
  • ਦੋਨੋਂ ਵਿਗਿਆਨਾਂ ਦੀਆਂ ਵਿਸ਼ਲੇਸ਼ਣ ਦੀਆਂ ਇਕਾਈਆਂ ਵੀ ਵੱਖੋ-ਵੱਖਰੀਆਂ ਹਨ । ਸਮਾਜ ਵਿਗਿਆਨ ਦੀ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮੂਹ ਹੈ, ਪਰੰਤੂ ਇਤਿਹਾਸ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਉੱਪਰ ਜ਼ੋਰ ਦਿੰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦੁਜੇ ਸਮਾਜਿਕ ਵਿਗਿਆਨਾਂ ਤੋਂ ਕਿਵੇਂ ਭਿੰਨ ਹੈ, ’ਤੇ ਵਿਸਤਾਰ ਸਹਿਤ ਵਰਨਣ ਕਰੋ ।
ਉੱਤਰ-
ਵਿਅਕਤੀ ਦਾ ਜੀਵਨ ਬਹੁਤ ਜਟਿਲ ਹੈ । ਜੇਕਰ ਸਮਾਜ ਵਿਗਿਆਨ ਨੇ ਕਿਸੇ ਸਮਾਜ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਜਿਵੇਂ ਕਿ ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਮਨੋਵਿਗਿਆਨ ਆਦਿ ਦੀ ਮਦਦ ਲੈਣੀ ਹੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਚੀਜ਼ਾਂ ਅਤੇ ਪੈਸੇ ਦੇ ਉਤਪਾਦਨ, ਵੰਡ ਤੇ ਉਪਭੋਗ ਬਾਰੇ ਦੱਸਦਾ ਹੈ । ਇਤਿਹਾਸ ਤੋਂ ਸਾਨੂੰ ਪੁਰਾਣੀਆਂ ਘਟਨਾਵਾਂ ਦਾ ਪਤਾ ਚਲਦਾ ਹੈ । ਇਹਨਾਂ ਸਾਰੇ ਸਮਾਜਿਕ ਵਿਗਿਆਨਾਂ ਦੀ ਮਦਦ ਨਾਲ ਸਮਾਜ ਸ਼ਾਸਤਰ ਆਪਣਾ ਅਧਿਐਨ ਪੂਰਾ ਕਰ ਲੈਂਦਾ ਹੈ । ਇਸ ਕਰਕੇ ਹੀ ਇਸਨੂੰ ਸਾਰੇ ਸਮਾਜਿਕ ਵਿਗਿਆਨਾਂ ਦੀ ਮਾਂ ਕਿਹਾ ਗਿਆ ਹੈ ।

ਇਸ ਦੇ ਨਾਲ ਹੀ ਬਹੁਤ ਸਾਰੇ ਸਮਾਜ ਵਿਗਿਆਨੀਆਂ ਦੇ ਇਸ ਵਿਸ਼ੇ ਪਤੀ ਵੱਖ-ਵੱਖ ਵਿਚਾਰ ਹਨ । ਕੁੱਝ ਸਮਾਜ ਵਿਗਿਆਨੀਆਂ ਅਨੁਸਾਰ ਸਮਾਜ ਵਿਗਿਆਨ ਇਕ ਸੁਤੰਤਰ ਵਿਗਿਆਨ ਹੈ ਅਤੇ ਕਈ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਇਹ ਸਾਧਾਰਨ ਵਿਗਿਆਨ ਹੈ ਅਤੇ ਹੋਰ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ । ਸਪੈਂਸਰ ਨੇ ਤਾਂ ਇਹ ਵੀ ਕਿਹਾ ਸੀ ਕਿ ਸਮਾਜ ਸ਼ਾਸਤਰ ਨੂੰ ਪੂਰੀ ਤਰ੍ਹਾਂ ਹੋਰ ਸਮਾਜਿਕ ਵਿਗਿਆਨਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮਾਜ ਸ਼ਾਸਤਰ ਵਿਚ ਸਾਰੇ ਸਮਾਜਿਕ ਵਿਗਿਆਨਾਂ ਦੇ ਵਿਸ਼ੇ-ਵਸਤੂ ਨੂੰ ਅਧਿਐਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਮੈਕਾਈਵਰ ਨੇ ਵੀ ਕਿਹਾ ਹੈ ਕਿ ਅਸੀਂ ਸਾਰੇ ਸਮਾਜਿਕ ਵਿਗਿਆਨਾਂ ਨੂੰ ਇਕ-ਦੂਜੇ ਤੋਂ ਵੱਖ-ਵੱਖ ਕਰ ਕੇ ਅਧਿਐਨ ਨਹੀਂ ਕਰ ਸਕਦੇ । ਇਹਨਾਂ ਸਾਰਿਆਂ ਅਨੁਸਾਰ ਸਮਾਜ ਵਿਗਿਆਨ ਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ ਹੈ ਬਲਕਿ ਇਹ ਹੋਰ ਸਾਰੇ ਸਮਾਜ ਵਿਗਿਆਨਾਂ ਦਾ ਮਿਸ਼ਰਣ ਹੈ ।

ਪਰੰਤ ਕਈ ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇਕ ਸੁਤੰਤਰ ਵਿਗਿਆਨ ਹੈ । ਉਹ ਕਹਿੰਦੇ ਹਨ ਕਿ ਸਮਾਜ ਵਿਗਿਆਨ ਨੂੰ ਸਮਝਣ ਦੇ ਲਈ ਸਿਧਾਂਤਾਂ ਉੱਤੇ ਆਧਾਰਿਤ ਹੋਣਾ ਪੈਂਦਾ ਹੈ । ਪਰ ਜਦੋਂ ਇਹ ਪੂਰੇ ਸਮਾਜ ਦਾ ਅਧਿਐਨ ਕਰਦਾ ਹੈ ਤਾਂ ਇਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੇ ਵਿਸ਼ੇ ਖੇਤਰ ਦਾ ਅਧਿਐਨ ਕਰਨ ਦੀ ਜ਼ਰੂਰਤ ਪੈਂਦੀ ਹੈ ।

ਬਾਰੰਜ਼ ਦਾ ਕਹਿਣਾ ਹੈ ਕਿ “ਸਮਾਜ ਵਿਗਿਆਨ ਨਾ ਤਾਂ ਹੋਰਨਾਂ ਸਮਾਜਿਕ ਵਿਗਿਆਨਾਂ ਦੀ ਰਖੈਲ ਹੈ ਤੇ ਨਾ ਹੀ ਦਾਸੀ ਬਲਕਿ ਉਹਨਾਂ ਦੀ ਭੈਣ ਹੈ ।”

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਕ੍ਰਿਆਵਾਂ, ਸੰਬੰਧਾਂ, ਸੰਸਥਾਵਾਂ, ਸਮੂਹਾਂ ਆਦਿ ਦਾ ਅਧਿਐਨ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ ਹੈ । ਇਸ ਦਾ ਵਿਸ਼ਾ-ਵਸਤੂ ਆਪਣਾ ਹੀ ਹੈ । ਹੋਰ ਕੋਈ ਸਮਾਜਿਕ ਵਿਗਿਆਨ ਸਮਾਜ ਦੇ ਉਹਨਾਂ ਹਿੱਸਿਆਂ ਦਾ ਅਧਿਐਨ ਨਹੀਂ ਕਰਦੇ ਜਿਨ੍ਹਾਂ ਦਾ ਸਮਾਜ ਵਿਗਿਆਨ ਕਰਦੇ ਹਨ । ਜੇਕਰ ਅਸੀਂ ਨੀਲੇ ਤੇ ਪੀਲੇ ਰੰਗ ਨੂੰ ਮਿਲਾ ਦੇਈਏ ਤਾਂ ਹਰਾ ਰੰਗ ਬਣ ਜਾਂਦਾ ਹੈ ਪਰ ਹਰੇ ਰੰਗ ਦੀ ਆਪਣੀ ਸੁਤੰਤਰ ਹੋਂਦ ਹੁੰਦੀ ਹੈ ਤੇ ਇਸ ਨੂੰ ਸੁਤੰਤਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ । ਇਸੇ ਤਰ੍ਹਾਂ ਦੇ ਸੰਬੰਧ ਸਮਾਜ ਸ਼ਾਸਤਰ ਅਤੇ ਹੋਰ ਸਮਾਜਿਕ ਵਿਗਿਆਨਾਂ ਵਿਚ ਪਾਏ ਜਾਂਦੇ ਹਨ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਹੀ ਹੈ ਕਿ ਸਮਾਜ ਸ਼ਾਸਤਰ ਆਪਣੇ ਅਧਿਐਨ ਲਈ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਂਦਾ ਹੈ । ਪਰ ਉਹ ਹੋਰ ਸਮਾਜਿਕ ਵਿਗਿਆਨਾਂ ਨੂੰ ਮਦਦ ਦਿੰਦਾ ਵੀ ਹੈ । ਜੇਕਰ ਕਿਸੇ ਵੀ ਸਮਾਜਿਕ ਸਮੱਸਿਆ ਦਾ ਹੱਲ ਲੱਭਣਾ ਹੋਵੇ ਤਾਂ ਕਿਸੇ ਵੀ ਸਮਾਜਿਕ ਵਿਗਿਆਨ ਲਈ ਇਕੱਲੇ ਹੱਲ ਲੱਭਣਾ ਮੁਮਕਿਨ ਨਹੀਂ ਹੈ । ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਣੀ ਹੀ ਪੈਂਦੀ ਹੈ । ਇਸ ਤਰ੍ਹਾਂ ਸਮਾਜਿਕ ਵਿਗਿਆਨ ਤੇ ਸਮਾਜ ਸ਼ਾਸਤਰ ਇਕਦੂਜੇ ਨਾਲ ਸੰਬੰਧਿਤ ਵੀ ਹਨ ਅਤੇ ਇਕ-ਦੂਜੇ ਤੋਂ ਵੱਖ ਵੀ ਹਨ ।

ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿਚ ਅੰਤਰ (Difference between Sociology and Economics) –

  • ਸਾਧਾਰਨ ਤੇ ਵਿਸ਼ੇਸ਼ (General and Special) – ਸਮਾਜ ਸ਼ਾਸਤਰ ਨੂੰ ਇਕ ਸਾਧਾਰਨ ਵਿਗਿਆਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਰੇਕ ਪ੍ਰਕਾਰ ਦੇ ਸਮਾਜਿਕ ਪ੍ਰਕਟਨਾਂ ਦਾ ਅਧਿਐਨ ਕਰਦਾ ਹੈ ਜਿਹੜੇ ਸਮਾਜ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਬਲਕਿ ਪੂਰਨ ਸਮਾਜ ਨਾਲ ਸੰਬੰਧਿਤ ਹੁੰਦੇ ਹਨ | ਪਰੰਤੁ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਿਰਫ਼ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ।
  • ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਕੇ ਸਮਾਜ ਦੀ ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ । ਇਸੇ ਕਾਰਨ ਕਰਕੇ ਸਮਾਜ ਸ਼ਾਸਤਰ ਦਾ ਘੇਰਾ ਕਾਫ਼ੀ ਵਿਸ਼ਾਲ ਹੈ । ਪਰ ਅਰਥ ਸ਼ਾਸਤਰ ਸਮਾਜ ਦੇ ਸਿਰਫ਼ ਆਰਥਿਕ ਹਿੱਸੇ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਵਿਸ਼ਾ ਖੇਤਰ ਕਾਫ਼ੀ ਸੀਮਿਤ ਹੈ ।
  • ਇਕਾਈ ਵਿਚ ਅੰਤਰ (Difference in Units) – ਸਮਾਜ ਸ਼ਾਸਤਰ ਦੇ ਅਧਿਐਨ ਦੀ ਇਕਾਈ ਸਮੂਹ ਹੈ । ਉਹ ਸਮੁਹ ਵਿਚ ਰਹਿੰਦੇ ਵਿਅਕਤੀਆਂ ਦਾ ਅਧਿਐਨ ਕਰਦਾ ਹੈ | ਪਰ ਅਰਥ ਸ਼ਾਸਤਰੀ ਵਿਅਕਤੀ ਦੇ ਸਿਰਫ਼ ਆਰਥਿਕ ਪੱਖ ਨਾਲ ਹੀ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦੀ ਇਕਾਈ ਵਿਅਕਤੀ ਹੁੰਦਾ ਹੈ ।
  • ਦ੍ਰਿਸ਼ਟੀਕੋਣ ਵਿਚ ਅੰਤਰ (Difference in Point of view) – ਸਮਾਜ ਸ਼ਾਸਤਰ ਸਮਾਜ ਵਿਚ ਮਿਲਣ ਵਾਲੀਆਂ ਸਮਾਜਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਅਤੇ ਇਹ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਸ ਦਾ ਦਿਸ਼ਟੀਕੋਣ ਸਮਾਜ ਸ਼ਾਸਤਰ ਹੈ । ਅਰਥ ਸ਼ਾਸਤਰ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਜਿਵੇਂ ਪੈਸਾ ਕਿਵੇਂ ਕਮਾਉਣਾ ਹੈ, ਕਿਵੇਂ ਵੰਡ ਕਰਨੀ ਹੈ ਅਤੇ ਕਿਵੇਂ ਪ੍ਰਯੋਗ ਕਰਨਾ ਹੈ । ਇਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਆਰਥਿਕ ਹੈ ।

ਸਮਾਜ ਵਿਗਿਆਨ ਅਤੇ ਰਾਜਨੀਤਿਕ ਵਿਗਿਆਨ ਵਿੱਚ ਅੰਤਰ (Difference between Sociology and Political Science)-

(i) ਸਕਾਰਾਤਮਕ ਤੇ ਆਦਰਸ਼ਵਾਦੀ (Positive and Idealistic) – ਸਮਾਜ ਸ਼ਾਸਤਰ ਇਕ ਸਕਾਰਾਤਮਕ ਵਿਗਿਆਨ ਹੈ ਕਿਉਂਕਿ ਇਹ ਸੁਤੰਤਰ ਰੂਪ ਨਾਲ ਅਧਿਐਨ ਕਰਦਾ ਅਰਥਾਤ ਇਸ ਦੀ ਦ੍ਰਿਸ਼ਟੀ ਨਿਰਪੱਖਤਾ ਵਾਲੀ ਹੁੰਦੀ ਹੈ । ਪਰ ਰਾਜਨੀਤੀ ਵਿਗਿਆਨ ਇਕ ਆਦਰਸ਼ਵਾਦੀ ਵਿਗਿਆਨ ਹੈ ਕਿਉਂਕਿ ਰਾਜਨੀਤੀ ਵਿਗਿਆਨ ਰਾਜ ਦੇ ਸਰੂਪ ਨਾਲ ਵੀ ਸੰਬੰਧਿਤ ਹੁੰਦਾ ਹੈ ਤੇ ਇਸ ਵਿਚ ਸਮਾਜ ਵੱਲੋਂ ਪ੍ਰਵਾਨਿਤ ਨਿਯਮਾਂ ਨੂੰ ਸਵੀਕਾਰਿਆ ਜਾਂਦਾ ਹੈ ।

(ii) ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿਸ਼ੇ ਖੇਤਰ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਸਮਾਜ ਸ਼ਾਸਤਰ ਧਾਰਮਿਕ, ਸਮਾਜਿਕ, ਆਰਥਿਕ, ਮਨੋਵਿਗਿਆਨਿਕ, ਇਤਿਹਾਸਿਕ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਦੇ ਸੰਬੰਧਾਂ ਦਾ ਅਧਿਐਨ ਕਰਕੇ ਵਿਅਕਤੀਗਤ ਜੀਵਨ ਬਾਰੇ ਦੱਸਦਾ ਹੈ । ਪਰ ਰਾਜਨੀਤੀ ਵਿਗਿਆਨ ਸਿਰਫ਼ ਰਾਜ ਅਤੇ ਉਸ ਦੇ ਅੰਗਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਿਰਫ਼ ਰਾਜ ਅਤੇ ਰਾਜ ਸਰਕਾਰ ਨਾਲ ਸੰਬੰਧਿਤ ਹੁੰਦਾ ਹੈ । ਸਮਾਜ ਸ਼ਾਸਤਰ ਹਰੇਕ ਪ੍ਰਕਾਰ ਦੀ ਸਮਾਜਿਕ ਸੰਸਥਾ ਵਿਚ ਪਾਏ ਗਏ ਸੰਬੰਧਾਂ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਖੇਤਰ ਕਾਫ਼ੀ ਵਿਸ਼ਾਲ ਹੈ ।

(iii) ਚੇਤਨ ਅਤੇ ਅਚੇਤਨ (Conscious and Unconscious) – ਸਮਾਜ ਸ਼ਾਸਤਰ ਅਚੇਤਨ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਵਿਗਿਆਨ ਦਾ ਸੰਬੰਧ ਮਨੁੱਖ ਦੀਆਂ ਸਿਰਫ਼ ਚੇਤਨ ਕ੍ਰਿਆਵਾਂ ਨਾਲ ਹੁੰਦਾ ਹੈ । ਇਸ ਕਰਕੇ ਹੀ ਇਹ ਸਿਰਫ਼ ਸੰਗਠਿਤ ਸਮੁਦਾਵਾਂ ਨਾਲ ਹੀ ਸੰਬੰਧ ਰੱਖਦਾ ਹੈ ।

(iv) ਕਾਲ ਦਾ ਅੰਤਰ (Difference of Time) – ਸਮਾਜ ਸ਼ਾਸਤਰ ਸਿਰਫ਼ ਵਰਤਮਾਨ ਸਮਾਜ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦੇ ਭੂਤਕਾਲ, ਵਰਤਮਾਨ ਤੇ ਭਵਿੱਖ ਵਿਚ ਆਉਣ ਵਾਲੇ ਸਮੇਂ ਦਾ ਅਧਿਐਨ ਕਰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚਲੇ ਸੰਬੰਧਾਂ ਤੇ ਵਿਸਥਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜ ਸ਼ਾਸਤਰ ਅਤੇ ਇਤਿਹਾਸ ਦੋਵੇਂ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਇਤਿਹਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਮਨੁੱਖੀ ਸਮਾਜ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਤਿਆਰ ਕਰਕੇ ਉਹਨਾਂ ਨੂੰ ਕਾਲ ਅਤੇ ਭੂਮ ਦੇ ਆਧਾਰ ਉੱਤੇ ਸੰਸ਼ੋਧਿਤ ਕਰਦਾ ਹੈ ਅਤੇ ਮਨੁੱਖੀ ਜੀਵਨ ਦੀ ਇਕ ਕਹਾਣੀ ਦੀ ਤਰ੍ਹਾਂ ਪੇਸ਼ ਕਰਦਾ ਹੈ । ਇਤਿਹਾਸ ਅਤੇ ਸਮਾਜ ਸ਼ਾਸਤਰ ਦੋਵੇਂ ਹੀ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਜੇਕਰ ਅਸੀਂ ਗੌਰ ਨਾਲ ਦੇਖੀਏ ਤਾਂ ਸਮਾਜ ਵਿਗਿਆਨ ਇਤਿਹਾਸ ਤੋਂ ਹੀ ਉਤਪੰਨ ਹੋਇਆ ਹੈ । ਇਤਿਹਾਸਿਕ ਵਿਧੀ ਜਿਹੜੀ ਸਮਾਜ ਸ਼ਾਸਤਰ ਵਿਚ ਪ੍ਰਯੋਗ ਹੁੰਦੀ ਹੈ, ਉਹ ਇਤਿਹਾਸ ਤੋਂ ਹੀ ਲਈ ਗਈ ਹੈ ।

ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕ੍ਰਮ ਵਿਚ ਵਰਣਨ ਕਰਦਾ ਹੈ । ਇਹ ਸਿਰਫ਼ “ਕੀ ਸੀ ਦਾ ਹੀ ਵਰਣਨ ਨਹੀਂ ਕਰਦਾ ਹੈ ਬਲਕਿ ‘ਕਿਵੇਂ ਹੋਇਆ’ ਬਾਰੇ ਵੀ ਦੱਸਦਾ ਹੈ । ਸਿਰਫ਼ ਇਤਿਹਾਸ ਪੜ੍ਹਨ ਤੋਂ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਵਿਚ ਸੰਸਥਾਵਾਂ, ਸੰਬੰਧ, ਰੀਤੀ ਰਿਵਾਜ ਕਿਵੇਂ ਉਤਪੰਨ ਹੋਏ । ਇਤਿਹਾਸ ਸਾਡੇ ਭੂਤਕਾਲ ਨਾਲ ਸੰਬੰਧਿਤ ਹੈ ਕਿ ਭੂਤਕਾਲ ਵਿਚ ਕੀ, ਕਿਉਂ ਤੇ ਕਿਵੇਂ ਹੋਇਆ ।

ਇਤਿਹਾਸ ਦੇ ਉਲਟ ਸਮਾਜ ਸ਼ਾਸਤਰ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿਚ ਸਮਾਜਿਕ ਸੰਬੰਧਾਂ ਤੇ ਉਹਨਾਂ ਦੇ ਸਰੂਪਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ ਰਿਵਾਜਾਂ, ਮਨੁੱਖੀ ਸੰਸਕ੍ਰਿਤੀ, ਸੰਸਕ੍ਰਿਤੀ ਦੇ ਵੱਖ-ਵੱਖ ਸਰੂਪਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ।

ਜੇਕਰ ਅਸੀਂ ਦੋਹਾਂ ਵਿਗਿਆਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਤਿਹਾਸ ਪ੍ਰਾਚੀਨ ਜਾਂ ਭੂਤਕਾਲ ਦੇ ਸਮਾਜ ਦੇ ਹਰ ਇਕ ਪਹਿਲੂ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪਹਿਲੂ ਦਾ ਅਧਿਐਨ ਕਰਦਾ ਹੈ ।

ਇਤਿਹਾਸ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of History to Sociology) – ਇਤਿਹਾਸ ਵਲੋਂ ਦਿੱਤੀ ਸਮੱਗਰੀ ਨੂੰ ਸਮਾਜ ਸ਼ਾਸਤਰ ਪ੍ਰਯੋਗ ਕਰਦਾ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ਜੋ ਕਿ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ । ਸਮਾਜ ਨੂੰ ਸਮਝਣ ਲਈ ਸਾਨੂੰ ਪੁਰਾਤਨ ਸਮੇਂ ਵਿਚ ਉਸ ਦੀ ਉੱਤਪਤੀ ਬਾਰੇ ਜਾਣਨਾ ਪੈਂਦਾ ਹੈ । ਮਨੁੱਖੀ ਜੀਵਨ ਦੀ ਉੱਤਪਤੀ, ਵਿਕਾਸ, ਢੰਗ ਸਭ ਕੁੱਝ ਅਤੀਤ ਦਾ ਹਿੱਸਾ ਹੈ । ਇਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਨੂੰ ਇਹਨਾਂ ਦਾ ਅਧਿਐਨ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਪੈਂਦੀ ਹੈ । ਇਤਿਹਾਸ ਸਾਨੂੰ ਪ੍ਰਾਚੀਨ ਸਮੇਂ ਦੇ ਸਮਾਜਿਕ ਤੱਥਾਂ ਦਾ ਗਿਆਨ ਦਿੰਦਾ ਹੈ । ਇਸੇ ਲਈ ਅੱਜ ਦੇ ਵਰਤਮਾਨ ਸਮਾਜ ਨੂੰ ਸਮਝਣ ਲਈ ਇਤਿਹਾਸ ਦੀ ਲੋੜ ਪੈਂਦੀ ਹੈ ।

ਸਮਾਜ ਸ਼ਾਸਤਰ ਵਿਚ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦੀ ਮਦਦ ਨਾਲ ਵੱਖ-ਵੱਖ ਸੰਸਥਾਵਾਂ ਦੀ ਤੁਲਨਾ ਕੀਤੀ ਜਾਂਦੀ ਹੈ । ਇਸ ਤਰ੍ਹਾਂ ਤੁਲਨਾ ਕਰਨ ਲਈ ਇਤਿਹਾਸ ਦੀ ਸਮੱਗਰੀ ਦੀ ਲੋੜ ਪੈਂਦੀ ਹੈ । ਦੁਰਖੀਮ ਨੇ ‘ਸਮਾਜਿਕ ਤੱਥ’ ਸੰਕਲਪ ਬਾਰੇ ਦੱਸਣ ਲਈ ਇਤਿਹਾਸਿਕ ਸੂਚਨਾਵਾਂ ਦਾ ਪ੍ਰਯੋਗ ਕੀਤਾ ਸੀ । ਸੱਚ ਤਾਂ ਇਹ ਹੈ ਕਿ ਸਮਾਜ ਸ਼ਾਸਤਰੀ ਨੂੰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਹੀ ਪੈਂਦੀ ਹੈ ।

ਇਸੇ ਤਰ੍ਹਾਂ ਹੀ ਵੱਖ-ਵੱਖ ਸਮਾਜਿਕ ਸੰਸਥਾਵਾਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ । ਇਹਨਾਂ ਪ੍ਰਭਾਵਾਂ ਦੇ ਕਾਰਨ ਹੀ ਇਹਨਾਂ ਸੰਸਥਾਵਾਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਹਨਾਂ ਪਰਿਵਰਤਨਾਂ ਨੂੰ ਦੇਖਣ ਲਈ ਹੋਰ ਸੰਸਥਾਵਾਂ ਦੇ ਪ੍ਰਭਾਵਾਂ ਨਾਲ ਤੁਲਨਾ ਕਰਨਾ ਜ਼ਰੂਰੀ ਹੈ । ਇਹ ਸਭ ਕਰਨ ਲਈ ਇਤਿਹਾਸਕ ਸਮੱਗਰੀ ਤੇ ਇਤਿਹਾਸ ਦੀ ਬਹੁਤ ਜ਼ਰੂਰਤ ਪੈਂਦੀ ਹੈ ।

ਸਮਾਜ ਸ਼ਾਸਤਰ ਦਾ ਇਤਿਹਾਸ ਨੂੰ ਯੋਗਦਾਨ (Contribution of Sociology to History) – ਸਮਾਜ ਸ਼ਾਸਤਰ ਵੀ ਆਪਣੀ ਸਮੱਗਰੀ ਇਤਿਹਾਸ ਨੂੰ ਉਧਾਰ ਦਿੰਦਾ ਹੈ । ਆਧੁਨਿਕ ਇਤਿਹਾਸ ਵਿਚ ਸਮਾਜ ਸ਼ਾਸਤਰ ਦੇ ਕਈ ਸੰਕਲਪ ਸ਼ਾਮਲ ਕੀਤੇ ਗਏ ਹਨ ਜਿਸ ਕਰਕੇ ਹੀ ਸਮਾਜਿਕ ਇਤਿਹਾਸ (Social History) ਨਾਮਕ ਨਵੀਂ ਸ਼ਾਖਾ ਦਾ ਨਿਰਮਾਣ ਹੋਇਆ ਹੈ । ਸਮਾਜਿਕ ਇਤਿਹਾਸ ਕਿਸੇ ਰਾਜੇ ਦਾ ਅਧਿਐਨ ਨਹੀਂ ਕਰਦਾ ਹੈ ਬਲਕਿ ਕਿਸੇ ਸੰਸਥਾ ਦੀ ਉੱਤਪਤੀ, ਵਿਕਾਸ ਜਾਂ ਕਿਸੇ ਕਾਰਨ ਵਜੋਂ ਹੋਏ ਪਰਿਵਰਤਨਾਂ ਦਾ ਅਧਿਐਨ ਕਰਦਾ ਹੈ । ਇਸ ਤਰੀਕੇ ਨਾਲ ਜੋ ਸਮੱਗਰੀ ਪਹਿਲਾਂ ਇਤਿਹਾਸ ਫਿਲਾਸਫ਼ੀ ਤੋਂ ਉਧਾਰ ਲੈਂਦਾ ਸੀ ਹੁਣ ਸਮਾਜ ਸ਼ਾਸਤਰ ਉਸ ਨੂੰ ਉਧਾਰ ਦਿੰਦਾ ਹੈ ।

ਸਮਾਜ ਸ਼ਾਸਤਰ ਤੇ ਇਤਿਹਾਸ ਵਿਚ ਅੰਤਰ (Difference between Sociology and History)-

1. ਦ੍ਰਿਸ਼ਟੀਕੋਣ ਵਿਚ ਅੰਤਰ (Difference in Outlook) – ਸਮਾਜ ਸ਼ਾਸਤਰ ਅਤੇ ਇਤਿਹਾਸ ਇੱਕੋ ਜਿਹੀ ਵਿਸ਼ੇ ਸਮੱਗਰੀ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਦੇ ਹਨ । ਇਤਿਹਾਸ ਲੜਾਈ ਜਾਂ ਯੁੱਧ ਦਾ ਵਰਣਨ ਕਰਦਾ ਹੈ । ਪਰੰਤੂ ਸਮਾਜ ਸ਼ਾਸਤਰ ਉਹਨਾਂ ਕ੍ਰਿਆਵਾਂ ਤੇ ਕਾਰਨਾਂ ਦਾ ਅਧਿਐਨ ਕਰਦਾ ਹੈ ਜੋ ਯੁੱਧ ਦਾ ਕਾਰਨ ਬਣੇ । ਸਮਾਜ ਵਿਗਿਆਨੀ ਉਹਨਾਂ ਘਟਨਾਵਾਂ ਦਾ ਸਮਾਜਿਕ ਤਰੀਕੇ ਨਾਲ ਅਧਿਐਨ ਕਰਦਾ ਹੈ । ਇਤਿਹਾਸ ਪੁਰਾਣੇ ਸਮਿਆਂ ਉੱਤੇ ਜ਼ੋਰ ਦਿੰਦਾ ਹੈ ਅਤੇ ਸਮਾਜ ਸ਼ਾਸਤਰ ਵਰਤਮਾਨ ਉੱਤੇ ਜ਼ੋਰ ਦਿੰਦਾ ਹੈ ।

2. ਵਿਸ਼ੇ ਖੇਤਰ ਵਿਚ ਅੰਤਰ (Difference in Subject matter) – ਸਮਾਜ ਸ਼ਾਸਤਰ ਦਾ ਵਿਸ਼ਾ ਖੇਤਰ ਇਤਿਹਾਸ ਦੇ ਵਿਸ਼ੇ ਖੇਤਰ ਨਾਲੋਂ ਜ਼ਿਆਦਾ ਵੱਡਾ ਅਤੇ ਵਿਆਪਕ ਹੈ । ਇਸ ਦਾ ਕਾਰਨ ਇਹ ਹੈ ਕਿ ਇਤਿਹਾਸ ਸਿਰਫ਼ ਕੁਝ ਵਿਸ਼ੇਸ਼ ਘਟਨਾਵਾਂ ਦਾ ਹੀ ਅਧਿਐਨ ਕਰਦਾ ਪਰ ਸਮਾਜ ਸ਼ਾਸਤਰ ਸਾਧਾਰਨ ਘਟਨਾਵਾਂ ਦਾ ਵੀ ਅਧਿਐਨ ਕਰਦਾ ਹੈ । ਇਤਿਹਾਸ ਇਹ ਦੱਸਦਾ ਹੈ ਕਿ ਕੋਈ ਘਟਨਾ ਵਿਸ਼ੇਸ਼ ਕਿਉਂ ਹੋਈ ਪਰ ਸਮਾਜ ਸ਼ਾਸਤਰ ਵੱਖ-ਵੱਖ ਘਟਨਾਵਾਂ ਦੇ ਆਪਸੀ ਸੰਬੰਧਾਂ ਵਿਚ ਰੁਚੀ ਰੱਖਦਾ ਹੈ ਅਤੇ ਫਿਰ ਘਟਨਾਵਾਂ ਦੇ ਕਾਰਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ।

3. ਵਿਧੀਆਂ ਵਿਚ ਅੰਤਰ (Difference in Methods) – ਸਮਾਜ ਸ਼ਾਸਤਰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ। ਜਦਕਿ ਇਤਿਹਾਸ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ । ਇਤਿਹਾਸ ਕਿਸੇ ਘਟਨਾ ਦਾ ਵਰਣਨ ਕਰਦੇ ਹੋਏ ਉਸਦੇ ਵਿਕਾਸ ਦੇ ਵੱਖ-ਵੱਖ ਪੱਧਰਾਂ ਦਾ ਅਧਿਐਨ ਕਰਦਾ ਜਿਸ ਲਈ ਵਰਣਨਾਤਮਕ ਵਿਧੀ ਹੀ ਠੀਕ ਹੈ । ਪਰੰਤੂ ਸਮਾਜ ਸ਼ਾਸਤਰ ਕਿਸੇ ਘਟਨਾ ਦੇ ਵੱਖ-ਵੱਖ ਦੇਸ਼ਾਂ ਤੇ ਸਮਿਆਂ ਵਿਚ ਮਿਲਣ ਵਾਲੇ ਸਰੂਪਾਂ ਦਾ ਅਧਿਐਨ ਕਰਦਾ ਹੈ ਅਤੇ ਉਸ ਘਟਨਾ ਵਿਚ ਹੋਣ ਵਾਲੇ ਬਦਲਾਵਾਂ ਦੇ ਨਿਯਮਾਂ ਨੂੰ ਸਥਾਪਿਤ ਕਰਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅਤੇ ਇਤਿਹਾਸ ਦੀਆਂ ਵਿਧੀਆਂ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

4. ਇਕਾਈ ਦਾ ਅੰਤਰ (Differences in Units) – ਇਤਿਹਾਸ ਵਿਅਕਤੀ ਦੇ ਕੰਮਾਂ ਜਾਂ ਕਾਰਨਾਮਿਆਂ ਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ਜਦਕਿ ਸਮਾਜ ਸ਼ਾਸਤਰ ਦੇ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮਾਜ ਤੇ ਸਮੂਹ ਹੁੰਦੇ ਹਨ ।

ਪ੍ਰਸ਼ਨ 3.
ਰਾਜਨੀਤਿਕ ਸ਼ਾਸਤਰ ਦੇ ਅਧਿਐਨ ਲਈ ਸਮਾਜ ਸ਼ਾਸਤਰ ਦੀ ਸਮਝ ਦੀ ਲੋੜ ਕਿਉਂ ਹੈ ? ਵਿਆਖਿਆ ਕਰੋ ।
ਉੱਤਰ-
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਬਹੁਤ ਗੂੜ੍ਹਾ ਸੰਬੰਧ ਹੈ । ਦੋਵੇਂ ਹੀ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ | ਪਲੈਟੋ ਅਤੇ ਅਰਸਤੂ ਨੇ ਤਾਂ ਇਹ ਕਿਹਾ ਸੀ ਕਿ ਰਾਜ ਅਤੇ ਸਮਾਜ ਦਾ ਅਰਥ ਇਕੋ ਹੀ ਹੈ । ਚਾਹੇ ਬਾਅਦ ਵਿਚ ਇਹਨਾਂ ਦੇ ਅਰਥ ਵੱਖ ਕਰ ਦਿੱਤੇ ਗਏ ਅਤੇ ਰਾਜਨੀਤੀ ਵਿਗਿਆਨ ਨੂੰ ਸਿਰਫ਼ ਰਾਜ ਦੇ ਕੰਮਾਂ ਨਾਲ ਹੀ ਸੰਬੰਧਿਤ ਅਤੇ ਸੀਮਿਤ ਕਰ ਦਿੱਤਾ ਗਿਆ । 1850 ਈ: ਤੋਂ ਬਾਅਦ ਸਮਾਜ ਸ਼ਾਸਤਰ ਨੇ ਵੀ ਆਪਣਾ ਖੇਤਰ ਵੱਖ ਕਰਕੇ ਵੱਖਰਾ ਵਿਸ਼ਾ ਬਣਾ ਲਿਆ ਤੇ ਰਾਜਨੀਤੀ ਵਿਗਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ।

ਰਾਜਨੀਤੀ ਵਿਗਿਆਨ ਵਿਚ ਰਾਜ ਦੀ ਉਤਪੱਤੀ, ਵਿਕਾਸ, ਸੰਗਠਨ, ਸਰਕਾਰ ਦੀ ਸ਼ਾਸਕੀ, ਪ੍ਰਬੰਧਕੀ ਪ੍ਰਣਾਲੀ, ਇਸ ਨਾਲ ਸੰਬੰਧਿਤ ਸੰਸਥਾਵਾਂ ਅਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਹੁੰਦਾ ਹੈ । ਇਹ ਸਿਰਫ਼ ਸੰਗਠਿਤ ਸੰਬੰਧਾਂ ਦਾ ਅਧਿਐਨ ਕਰਦਾ ਹੈ ਜਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨ ਸਿਰਫ਼ ਰਾਜਨੀਤਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ ।

ਸਮਾਜ ਸ਼ਾਸਤਰ ਵਿਚ ਸਮੂਹਾਂ, ਪ੍ਰਤੀਮਾਨਾਂ, ਪ੍ਰਥਾਵਾਂ, ਸੰਰਚਨਾਵਾਂ, ਸਮਾਜਿਕ ਸੰਬੰਧਾਂ, ਸੰਬੰਧਾਂ ਦੇ ਵੱਖ-ਵੱਖ ਸਰੂਪਾਂ, ਸੰਸਥਾਵਾਂ ਤੇ ਉਹਨਾਂ ਦੇ ਅੰਤਰ ਸੰਬੰਧਾਂ, ਪਰੰਪਰਾਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਕ ਪਾਸੇ ਰਾਜਨੀਤੀ ਵਿਗਿਆਨ ਹੈ ਜੋ ਰਾਜਨੀਤੀ ਅਰਥਾਤ ਰਾਜ ਜਾਂ ਸਰਕਾਰ ਦਾ ਅਧਿਐਨ ਕਰਦਾ ਹੈ ਪਰ ਸਮਾਜ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦਾ ਵੀ ਅਧਿਐਨ ਕਰਦਾ ਹੈ ਜੋ ਕਿ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਸਾਧਨ ਹੈ । ਸਮਾਜ ਸ਼ਾਸਤਰ ਵਿਚ ਰਾਜ ਨੂੰ ਇਕ ਰਾਜਨੀਤਿਕ ਸੰਸਥਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਰਾਜਨੀਤੀ ਵਿਗਿਆਨ ਉਸੇ ਰਾਜ ਦੇ ਸੰਗਠਨ ਤੇ ਕਾਨੂੰਨ ਦੇ ਰੂਪ ਵਿਚ ਵੇਖਦਾ ਹੈ ।

ਸਮਾਜ ਸ਼ਾਸਤਰ ਦੀ ਰਾਜਨੀਤੀ ਵਿਗਿਆਨ ਨੂੰ ਦੇਣ (Contribution of Sociology to Political Science) – ਰਾਜਨੀਤੀ ਵਿਗਿਆਨ ਵਿਚ ਵਿਅਕਤੀ ਨੂੰ ਰਾਜਨੀਤਿਕ ਪਾਣੀ ਕਿਹਾ ਜਾਂਦਾ ਹੈ ਪਰ ਇਸ ਬਾਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਅਤੇ ਕਦੋਂ ਰਾਜਨੀਤਿਕ ਵਿਅਕਤੀ ਬਣਿਆ । ਇਸ ਲਈ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਤੋਂ ਮਦਦ ਲੈਂਦਾ ਹੈ । ਜੇਕਰ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਲਵੇ ਤਾਂ ਵਿਅਕਤੀ ਨਾਲ ਸੰਬੰਧਿਤ ਉਸਦੇ ਅਧਿਐਨਾਂ ਨੂੰ ਬਹੁਤ ਆਸਾਨ ਬਣਾਇਆ ਜਾ ਸਕਦਾ ਹੈ । ਰਾਜਨੀਤੀ ਵਿਗਿਆਨ ਨੂੰ ਆਪਣੀਆਂ ਨੀਤੀਆਂ ਬਣਾਉਂਦੇ ਸਮੇਂ ਸਮਾਜਿਕ ਕੀਮਤਾਂ ਤੇ ਆਦਰਸ਼ਾਂ ਨੂੰ ਅੱਗੇ ਰੱਖਣਾ ਹੀ ਪੈਂਦਾ ਹੈ ।

ਜਦੋਂ ਵੀ ਰਾਜਨੀਤੀ ਵਿਗਿਆਨ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ । ਸਾਡੇ ਸਮਾਜ ਦੀਆਂ ਪਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀ ਆਦਿ ਨੂੰ ਸਮਾਜ ਨੂੰ ਸੰਗਠਿਤ ਤਰੀਕੇ ਨਾਲ ਚਲਾਉਣ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣ ਲਈ ਬਣਾਇਆ ਜਾਂਦਾ ਹੈ; ਪਰ ਜਦੋਂ ਇਹ ਪਰੰਪਰਾਵਾਂ, ਪ੍ਰਥਾਵਾਂ ਨੂੰ ਸਰਕਾਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਕਾਨੂੰਨ ਬਣ ਜਾਂਦੇ ਹਨ । ਜਿਵੇਂ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਦੇਸ਼ਾਂ ਵਿਚ ਵੱਖਵੱਖ ਪ੍ਰਕਾਰ ਦੇ ਕਾਨੂੰਨ ਹਨ । ਸਾਡੇ ਦੇਸ਼ ਵਿਚ ਔਰਤਾਂ ਦੀ ਸਥਿਤੀ ਕਾਫ਼ੀ ਨੀਵੀਂ ਸੀ । ਲੋਕਾਂ ਨੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੇ ਨੇਤਾਵਾਂ ਨੇ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ । ਇਸ ਕਰਕੇ ਕਈ ਪ੍ਰਕਾਰ ਦੇ ਕਾਨੂੰਨ ਬਣ ਗਏ ਅਤੇ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦਰਜਾ ਮਿਲ ਗਿਆ । ਸੱਚ ਤਾਂ ਇਹ ਹੈ ਕਿ ਕਾਨੂੰਨ ਬਣਾਉਂਦੇ ਸਮੇਂ ਅਸੀਂ ਆਪਣੀਆਂ ਪਰੰਪਰਾਵਾਂ, ਕੀਮਤਾਂ, ਪ੍ਰਥਾਵਾਂ, ਆਦਰਸ਼ਾਂ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੇ । ਕਈ ਵਾਰ ਤਾਂ ਲੋਕ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਵੀ ਚਲਾਉਂਦੇ ਹਨ ।

ਜੇਕਰ ਸਰਕਾਰ ਸਮਾਜ ਦੁਆਰਾ ਬਣਾਈਆਂ ਪਰੰਪਰਾਵਾਂ, ਪ੍ਰਥਾਵਾਂ ਨੂੰ ਅੱਖੋਂ ਉਹਲੇ ਕਰ ਲੈਂਦੀ ਹੈ ਤਾਂ ਇਸ ਸਥਿਤੀ ਵਿਚ ਸਮਾਜਿਕ ਵਿਘਟਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਸਮਾਜਿਕ ਵਿਕਾਸ ਵੀ ਰੁਕ ਜਾਂਦਾ ਹੈ । ਸਮਾਜਿਕ ਪ੍ਰਥਾਵਾਂ, ਪਰੰਪਰਾਵਾਂ, ਆਦਰਸ਼ਾਂ, ਕੀਮਤਾਂ ਆਦਿ ਦੀ ਜਾਣਕਾਰੀ ਲਈ ਰਾਜਨੀਤੀ ਵਿਗਿਆਨ ਨੂੰ ਸਮਾਜ ਵਿਗਿਆਨ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਾਨੂੰਨ ਦੀ ਮਦਦ ਨਾਲ ਲੱਭਿਆ ਜਾ ਸਕਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 4.
ਮਨੋਵਿਗਿਆਨ ਸਮਾਜ ਸ਼ਾਸਤਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮਾਜਿਕ ਮਨੋਵਿਗਿਆਨ ਦਾ ਅਰਥ (Meaning of social psychology) – ਸਭ ਤੋਂ ਪਹਿਲੀ ਗੱਲ ਤਾਂ ਇਸ ਸੰਬੰਧ ਵਿੱਚ ਇਹ ਕਹੀ ਜਾਂਦੀ ਹੈ ਕਿ ਇਹ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ । ਸਮਾਜ ਦਾ ਜੋ ਪ੍ਰਭਾਵ ਉਸ ਦੇ ਮਾਨਸਿਕ ਹਿੱਸੇ ਤੇ ਪੈਂਦਾ ਹੈ ਉਸ ਦਾ ਅਧਿਐਨ ਕੀਤਾ ਜਾਂਦਾ ਹੈ । ਵਿਅਕਤੀਗਤ ਵਿਵਹਾਰ ਦੇ ਅਧਿਐਨ ਨੂੰ ਸਮਝਣ ਦੇ ਲਈ ਉਹ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਨੂੰ ਨਹੀਂ ਵੇਖਦਾ ਬਲਕਿ ਤੰਤੂ ਗੰਥੀ ਪ੍ਰਣਾਲੀ ਦੇ ਆਧਾਰ ਤੇ ਕਰਦਾ ਹੈ | ਮਾਨਸਿਕ ਪ੍ਰਕ੍ਰਿਆਵਾਂ ਜਿਨ੍ਹਾਂ ਦਾ ਅਧਿਐਨ ਸਮਾਜਿਕ ਮਨੋਵਿਗਿਆਨ ਕਰਦਾ ਹੈ ਇਹ ਹਨ ਮਨ, ਪ੍ਰਤੀਕਿਰਿਆ, ਸਿੱਖਿਆ, ਪਿਆਰ, ਨਫ਼ਰਤ, ਭਾਵਨਾਵਾਂ ਆਦਿ ਹਨ । ਮਨੋਵਿਗਿਆਨ ਇਨ੍ਹਾਂ ਸਮਾਜਿਕ ਕ੍ਰਿਆਵਾਂ ਦਾ ਵਿਗਿਆਨਕ ਅਧਿਐਨ ਕਰਦਾ ਹੈ ।

ਇਹ ਦੋਨੋਂ ਵਿਗਿਆਨ ਆਪਸ ਵਿਚ ਕਾਫ਼ੀ ਸੰਬੰਧਿਤ ਹਨ । ਮੈਕਾਈਵਰ ਨੇ ਇਨ੍ਹਾਂ ਦੋਨੋਂ ਵਿਗਿਆਨਾਂ ਦੇ ਸੰਬੰਧਾਂ ਬਾਰੇ ਆਪਣੀ ਕਿਤਾਬ ‘ਕਮਿਊਨਿਟੀ’ ਵਿੱਚ ਲਿਖਿਆ ਹੈ, “ਸਮਾਜ ਵਿਗਿਆਨ ਵਿਸ਼ੇਸ਼ ਰੂਪ ਵਿੱਚ ਮਨੋਵਿਗਿਆਨ ਨੂੰ ਸਹਾਇਤਾ ਦਿੰਦਾ ਹੈ, ਜਿਵੇਂ ਮਨੋਵਿਗਿਆਨ ਸਮਾਜ ਵਿਗਿਆਨ ਨੂੰ ਵਿਸ਼ੇਸ਼ ਸਹਾਇਤਾ ਦਿੰਦਾ ਹੈ ।”

ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਕਟਨ ਦੇ ਵਿਗਿਆਨਕ ਅਧਿਐਨ ਦਾ ਆਧਾਰ ਮਨੋਵਿਗਿਆਨ ਹੈ ਅਤੇ ਇਨ੍ਹਾਂ ਦਾ ਅਸੀਂ ਸਿੱਧੇ ਤੌਰ ਤੇ ਹੀ ਨਿਰੀਖਣ ਕਰ ਸਕਦੇ ਹਾਂ । ਸੋ ਇਸ ਤਰ੍ਹਾਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਹਾਂ ਕਿ ਇਹ ਦੋਨੋਂ ਵਿਗਿਆਨ ਇੱਕ-ਦੂਜੇ ਨਾਲ ਸੰਬੰਧਿਤ ਹਨ ।

ਮਨੋਵਿਗਿਆਨ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of Psychology to Sociology) – ਸਮਾਜ ਸ਼ਾਸਤਰ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ । ਸਮਾਜਿਕ ਸੰਬੰਧਾਂ ਨੂੰ ਸਮਝਣ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਦੂਜੇ ਵਿਅਕਤੀ ਦੇ ਨਾਲ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ ।

ਮਨੋਵਿਗਿਆਨ ਮਨੁੱਖ ਦੀਆਂ ਇਨ੍ਹਾਂ ਮਾਨਸਿਕ ਕ੍ਰਿਆਵਾਂ, ਵਿਚਾਰਾਂ, ਮਨੋਭਾਵਾਂ ਆਦਿ ਦਾ ਸੁਖਮ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਨੂੰ ਵਿਅਕਤੀ ਨੂੰ ਜਾਂ ਸਮਾਜ ਦੇ ਵਿਵਹਾਰਾਂ ਨੂੰ ਸਮਝਣ ਦੇ ਲਈ ਮਨੋਵਿਗਿਆਨ ਦੀ ਮਦਦ ਦੀ ਲੋੜ ਜ਼ਰੂਰੀ ਪੈਂਦੀ ਹੈ । ਅਜਿਹਾ ਕਰਨ ਦੇ ਲਈ ਮਨੋਵਿਗਿਆਨ ਦੀ ਸ਼ਾਖਾ ਸਮਾਜਿਕ ਮਨੋਵਿਗਿਆਨ ਸਹਾਇਕ ਹੁੰਦੀ ਹੈ ਜੋ ਮਨੁੱਖ ਨੂੰ ਸਮਾਜਿਕ ਹਾਲਾਤਾਂ ਵਿੱਚ ਰੱਖ ਕੇ ਉਨ੍ਹਾਂ ਦੇ ਅਨੁਭਵਾਂ, ਵਿਵਹਾਰਾਂ ਅਤੇ ਉਨ੍ਹਾਂ ਦੇ ਵਿਅਕਤਿੱਤਵ ਦਾ ਅਧਿਐਨ ਕਰਦੀ ਹੈ ।

ਸਮਾਜ ਸ਼ਾਸਤਰੀ ਇਹ ਵੀ ਕਹਿੰਦੇ ਹਨ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਕ ਆਧਾਰ ਬਹੁਤ ਮਹੱਤਵਪੂਰਨ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਨੂੰ ਸਮਝਣ ਦੇ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਕੰਮ ਮਨੋਵਿਗਿਆਨ ਦਾ ਹੈ ।

Leave a Comment