PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

Punjab State Board PSEB 11th Class Sociology Book Solutions Chapter 3 ਸਮਾਜ, ਸਮੂਦਾਇ ਅਤੇ ਸਭਾ Textbook Exercise Questions and Answers.

PSEB Solutions for Class 11 Sociology Chapter 3 ਸਮਾਜ, ਸਮੂਦਾਇ ਅਤੇ ਸਭਾ

Sociology Guide for Class 11 PSEB ਸਮਾਜ, ਸਮੂਦਾਇ ਅਤੇ ਸਭਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦਾ ਅਰਥ ਦੱਸੋ ।
ਉੱਤਰ-
ਮੈਕਾਈਵਰ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।”

ਪ੍ਰਸ਼ਨ 2.
‘ਸੋਸਾਇਟੀ ਅਤੇ “ਕਮਿਊਨਿਟੀ ਸ਼ਬਦ ਕਿਨ੍ਹਾਂ ਸ਼ਬਦਾਂ ਤੋਂ ਮਿਲ ਕੇ ਬਣੇ ਹਨ ?
ਉੱਤਰ-
ਸਮਾਜ (Society) ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘Socius’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਥ ਜਾਂ ਦੋਸਤੀ । ਸਮੁਦਾਇ (Community) ਵੀ ਲਾਤੀਨੀ ਭਾਸ਼ਾ ਦੇ ਸ਼ਬਦ ‘Communitas’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਰਿਆਂ ਦਾ ਸਾਂਝਾ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
“ਮਨੁੱਖ ਇਕ ਸਮਾਜਿਕ ਪ੍ਰਾਣੀ ਹੈ” ਕਿਸ ਨੇ ਕਿਹਾ ?
ਉੱਤਰ-
ਇਹ ਸ਼ਬਦ ਅਰਸਤੂ (Aristotle) ਦੇ ਹਨ ।

ਪ੍ਰਸ਼ਨ 4.
ਸਾਧਾਰਨ ਸੰਯੁਕਤ ਸਮਾਜ, ਸੰਯੁਕਤ ਸਮਾਜ, ਦੋਹਰਾ ਸੰਯੁਕਤ ਸਮਾਜ ਅਤੇ ਤੀਹਰਾ ਸੰਯੁਕਤ ਸਮਾਜ ਦਾ ਵਰਗੀਕਰਨ ਕਿਸਨੇ ਦਿੱਤਾ .?
ਉੱਤਰ-
ਇਹ ਵਰਗੀਕਰਨ ਹਰਬਰਟ ਸਪੈਂਸਰ (Herbert Spencer) ਨੇ ਦਿੱਤਾ ਸੀ ।

ਪ੍ਰਸ਼ਨ 5.
ਸਭਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 6.
ਖੁੱਲ੍ਹਾ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਸਮਾਜ ਵਿਚ ਵਿਅਕਤੀਆਂ ਨੂੰ ਅਲੱਗ-ਅਲੱਗ ਵਰਗਾਂ ਵਿਚ ਆਣ-ਜਾਣ ਦੀ ਖੁੱਲ੍ਹ ਹੁੰਦੀ ਹੈ ਉਸਨੂੰ ਖੁੱਲ੍ਹਾ ਸਮਾਜ ਕਹਿੰਦੇ ਹਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜ ਲੋਕਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਆਪਸੀ ਸੰਬੰਧ ਹੁੰਦੇ ਹਨ ।
  2. ਸਮਾਜ ਹਮੇਸ਼ਾ ਸਮਾਨਤਾਵਾਂ ਅਤੇ ਅੰਤਰਾਂ ਉੱਤੇ ਨਿਰਭਰ ਕਰਦਾ ਹੈ ।
  3. ਸਮਾਜ ਸਹਿਯੋਗ ਅਤੇ ਸੰਘਰਸ਼ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 2.
ਸਮਾਜ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਸਾਰੇ ਸੰਸਾਰ ਵਿਚ ਬਹੁਤ ਸਾਰੇ ਸਮਾਜ ਮਿਲ ਜਾਂਦੇ ਹਨ ਜਿਵੇਂ ਕਿ ਕਬਾਇਲੀ ਸਮਾਜ, ਪੇਂਡੂ ਸਮਾਜ, ਉਦਯੋਗਿਕ ਸਮਾਜ, ਉੱਤਰ ਉਦਯੋਗਿਕ ਸਮਾਜ ਆਦਿ | ਪਰ ਅਲੱਗ-ਅਲੱਗ ਵਿਦਵਾਨਾਂ ਨੇ ਸਮਾਜਾਂ ਦੇ ਪ੍ਰਕਾਰ ਅਲੱਗਅਲੱਗ ਆਧਾਰਾਂ ਉੱਤੇ ਵੰਡੇ ਹਨ ਜਿਵੇਂ ਕਿ ਕਾਮਤੇ (ਬੌਧਿਕ ਵਿਕਾਸ), ਸਪੈਂਸਰ ਸੰਰਚਨਾਤਮਕ ਜਟਿਲਤਾ), ਮਾਰਗਨ (ਸਮਾਜਿਕ ਵਿਕਾਸ), ਟੋਨੀਜ਼ (ਸਮਾਜਿਕ ਸੰਬੰਧਾਂ ਦੇ ਪ੍ਰਕਾਰ), ਦੁਰਖੀਮ (ਏਕਤਾ ਦੇ ਪ੍ਰਕਾਰ) ਆਦਿ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੂਰਤ ਸੰਕਲਪ ਹੈ ਜਿਸਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਜ ਕਿਸ ਤਰ੍ਹਾਂ ਸਮੁਦਾਇ ਤੋਂ ਭਿੰਨ ਹੈ ? ਦੋ ਅੰਤਰ ਦੱਸੋ ।
ਉੱਤਰ-

  1. ਸਮਾਜ ਦਾ ਕੋਈ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਨਿਸ਼ਚਿਤ ਭੂਗੋਲਿਕ ਖੇਤਰ ਹੁੰਦਾ ਹੈ ।
  2. ਸਮਾਜ ਵਿਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ ਪਰ ਸਮੁਦਾਇ ਵਿਚ ਸਹਿਯੋਗ ਹੀ ਹੁੰਦਾ ਹੈ ।

ਪ੍ਰਸ਼ਨ 5.
ਸਭਾ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਬੋਗਾਰਡਸ ਦੇ ਅਨੁਸਾਰ, “ਸਭਾ ਆਮ ਤੌਰ ਉੱਤੇ ਕੁਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।” ਇਸ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਸਦੀ ਵਿਚਾਰ ਪੂਰਵਕ ਸਥਾਪਨਾ ਹੁੰਦੀ ਹੈ, ਇਸ ਦਾ ਨਿਸ਼ਚਿਤ ਉਦੇਸ਼ ਹੁੰਦਾ ਹੈ, ਇਹਨਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ, ਇਸਦੀ ਮੈਂਬਰਸ਼ਿਪ ਇੱਛਾ ਉੱਤੇ ਆਧਾਰਿਤ ਹੁੰਦੀ ਹੈ ਆਦਿ ।

ਪ੍ਰਸ਼ਨ 6.
ਸਮੁਦਾਇ ਅਤੇ ਸਭਾ ਵਿਚਕਾਰ ਦੋ ਅੰਤਰ ਦੱਸੋ ।
ਉੱਤਰ-

  1. ਸਮੁਦਾਇ ਕਿਸੇ ਨਿਸ਼ਚਿਤ ਉਦੇਸ਼ ਲਈ ਨਹੀਂ ਬਣਾਇਆ ਜਾਂਦਾ ਪਰ ਸਭਾ ਇਕ ਨਿਸਚਿਤ ਉਦੇਸ਼ ਲਈ ਨਿਰਮਿਤ ਹੁੰਦੀ ਹੈ ।
  2. ਸਮੁਦਾਇ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੁੰਦੀ ਪਰ ਸਭਾ ਦੀ ਮੈਂਬਰਸ਼ਿਪ ਇੱਛਕ ਹੁੰਦੀ ਹੈ ।
  3. ਸਮੁਦਾਇ ਦਾ ਕੋਈ ਨਿਸਚਿਤ ਸੰਗਠਨ ਨਹੀਂ ਹੁੰਦਾ ਪਰ ਸਭਾ ਦਾ ਇਕ ਨਿਸਚਿਤ ਸੰਗਠਨ ਹੁੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਨੁੱਖੀ ਸਮਾਜ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਇਸ ਧਰਤੀ ਉੱਤੇ ਮਨੁੱਖ ਅਤੇ ਮਨੁੱਖੀ ਸਮਾਜ ਕੁਦਰਤ ਵਲੋਂ ਬਣਾਈ ਗਈ ਅਨੁਪਮ ਰਚਨਾ ਹੈ । ਮਨੁੱਖੀ ਸਮਾਜ ਦੀਆਂ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਨੂੰ ਧਰਤੀ ਦੇ ਹੋਰ ਜੀਵਾਂ ਤੋਂ ਵੱਖ ਕਰਦੀਆਂ . ਹਨ । ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਮਨੁੱਖੀ ਸਮਾਜ ਨੇ ਪ੍ਰਗਤੀ ਕੀਤੀ ਹੈ ਅਤੇ ਇਸ ਦੀ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਵਿਕਸਿਤ ਹੋ ਸਕੀ ਹੈ । ਮਨੁੱਖੀ ਸਮਾਜ ਨੇ ਆਪਣੀ ਸੰਸਕ੍ਰਿਤੀ ਵਿਕਸਿਤ ਕਰ ਲਈ ਹੈ ਜੋ ਕਾਫ਼ੀ ਆਧੁਨਿਕ ਪੱਧਰ ਉੱਤੇ ਪਹੁੰਚ ਚੁੱਕੀ ਹੈ ਚਾਹੇ ਇਹ ਹਰੇਕ ਸਮਾਜ ਲਈ ਅਲੱਗ-ਅਲੱਗ ਹੁੰਦੀ ਹੈ । ਮਨੁੱਖੀ ਸਮਾਜ ਦੀਆਂ ਇਕਾਈਆਂ ਅਰਥਾਤ ਮਨੁੱਖ ਅਲੱਗ-ਅਲੱਗ ਹਾਲਾਤਾਂ, ਜ਼ਿੰਮੇਦਾਰੀਆਂ, ਅਧਿਕਾਰਾਂ, ਵੱਖ-ਵੱਖ ਸੰਬੰਧਾਂ ਪ੍ਰਤੀ ਜਾਗਰੂਕ ਵੀ ਹੁੰਦੇ ਹਨ । ਮਨੁੱਖੀ ਸਮਾਜ ਹਮੇਸ਼ਾ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

ਪ੍ਰਸ਼ਨ 2.
ਅਗਸਤੇ ਕਾਮਤੇ ਦੁਆਰਾ ਪ੍ਰਸਤੁਤ ਮਾਨਵ ਸਮਾਜ ਦੇ ਤਿੰਨ ਪੜਾਵਾਂ ਬਾਰੇ ਦੱਸੋ ।
ਉੱਤਰ-
ਅਗਸਤੇ ਕਾਮਤੇ ਨੇ ਮਨੁੱਖੀ ਸਮਾਜ ਦੇ ਉਦਵਿਕਾਸ ਦੇ ਤਿੰਨ ਪੜਾਵ ਦਿੱਤੇ ਹਨ ਅਤੇ ਉਹ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਕ ਪੜਾਅ (Positive Stage) ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਦੇ ਪ੍ਰਮੁੱਖ ਆਧਾਰ ਕਿਹੜੇ ਹਨ ?
ਉੱਤਰ-

  1. ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।
  2. ਹਰੇਕ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  3. ਹਰੇਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਵਿਅਕਤੀ ਰਹਿੰਦਾ ਹੈ ।
  4. ਅੱਜ-ਕੱਲ੍ਹ ਦੇ ਸਮੁਦਾਇ ਦਾ ਇਕ ਵਿਸ਼ੇਸ਼ ਆਧਾਰ ਹੈ ਕਿ ਇਹ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ ।
  5. ਹਰੇਕ ਸਮੁਦਾਇ ਵਿਚ ਅਸੀਂ ਭਾਵਨਾ ਮਿਲ ਜਾਂਦੀ ਹੈ ।
  6. ਸਮੁਦਾਇ ਵਿਚ ਹਮੇਸ਼ਾ ਸਥਿਰਤਾ ਰਹਿੰਦੀ ਹੈ ਅਰਥਾਤ ਇਹ ਟੁੱਟਦੇ ਨਹੀਂ ਹਨ ।

ਪ੍ਰਸ਼ਨ 4.
ਸਭਾ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਰਾਜਨੀਤਿਕ ਦਲ (Political Parties)
  2. ਲੇਬਰ ਯੂਨੀਅਨ (Labour Union)
  3. ਧਾਰਮਿਕ ਸੰਗਠਨ (Religious Organisations)
  4. ਅੰਤਰ-ਰਾਸ਼ਟਰੀ ਸੰਗਠਨ (International Associations) ।

ਪ੍ਰਸ਼ਨ 5.
ਟੌਨਿਜ਼ ਦੁਆਰਾ ਪ੍ਰਸਤੁਤ ਸਮਾਜ ਦੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-

  • ਜੈਮਿਨ ਸ਼ਾਫਟ (Gemein Schaft) – ਟੌਨਿਜ਼ ਦੇ ਅਨੁਸਾਰ, “ਜੈਮਿਨ ਸ਼ਾਫਟ ਇਕ ਸਮੁਦਾਇ ਹੈ ਜਿਸਦੇ ਮੈਂਬਰ ਇਕ ਦੂਜੇ ਦੇ ਨਾਲ ਸਹਿਯੋਗ ਕਰਦੇ ਹੋਏ ਰਹਿੰਦੇ ਹਨ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ । ਇਸ ਸਮੁਦਾਇ ਦੇ ਜੀਵਨ ਵਿਚ ਸਥਾਈ ਰੂਪ ਅਤੇ ਪ੍ਰਾਥਮਿਕ ਸੰਬੰਧ ਪਾਏ ਜਾਂਦੇ ਹਨ ।” ਉਦਾਹਰਨ ਦੇ ਲਈ ਪੇਂਡੂ ਸਮੁਦਾਇ ।
  • ਗੈਸਿਲ ਸ਼ਾਫਟ (Gesell Schaft) – ਟੌਨਿਜ਼ ਦੇ ਅਨੁਸਾਰ, “ਗੈਸਿਲ ਸ਼ਾਫਟ ਇਕ ਨਵਾਂ ਸਮਾਜਿਕ ਪ੍ਰਕਰਣ ਹੈ। ਜੋ ਰਸਮੀ ਅਤੇ ਘੱਟ ਸਮੇਂ ਵਾਲਾ ਹੁੰਦਾ ਹੈ । ਇਹ ਹੋਰ ਕੁੱਝ ਨਹੀਂ ਬਲਕਿ ਸਮਾਜ ਵਿਚ ਲੋਕਾਂ ਦਾ ਜੀਵਨ ਹੈ । ਇਸਦੇ ਮੈਂਬਰਾਂ ਵਿਚਕਾਰ ਦੂਤੀਆ ਸੰਬੰਧ ਪਾਏ ਜਾਂਦੇ ਹਨ ।”

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 25-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਵਿਸਤਰਿਤ ਟਿੱਪਣੀ ਲਿਖੋ ।
ਉੱਤਰ-
ਆਮ ਬੋਲਚਾਲ ਵਿੱਚ ਸਮਾਜ ਦਾ ਅਰਥ ‘ਵਿਅਕਤੀਆਂ ਦੇ ਸਮੂਹ’ ਤੋਂ ਲਿਆ ਜਾਂਦਾ ਹੈ । ਬਹੁਤ ਸਾਰੇ ਫਿਲਾਸਫ਼ਰ ਇਸ ਸ਼ਬਦ ਦੀ ਵਰਤੋਂ ਇਸੇ ਅਰਥ ਵਿੱਚ ਕਰਦੇ ਹਨ । ਇਸ ਤਰ੍ਹਾਂ ਸਮਾਜ ਦਾ ਮਤਲਬ ਕਿਸੇ ਸਮੂਹ ਦੇ ਵਿਅਕਤੀਆਂ ਤੋਂ ਲਿਆ ਜਾ ਸਕਦਾ ਹੈ ਉਹਨਾਂ ਦੇ ਵਿਚਕਾਰ ਦੇ ਰਿਸ਼ਤਿਆਂ ਤੋਂ ਨਹੀਂ । ਕਦੀ-ਕਦੀ ਸਮਾਜ ਮਤਲਬ ਨੂੰ ਕਿਸੇ ਸੰਸਥਾ ਦੇ ਨਾਮ ਤੋਂ ਵੀ ਲਿਆ ਜਾਂਦਾ ਹੈ; ਜਿਵੇਂ ਆਰੀਆ ਸਮਾਜ, ਬ੍ਰਹਮ ਸਮਾਜ ਆਦਿ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿੱਚ ਸਮਾਜ ਦਾ ਮਤਲਬ ਇਹਨਾਂ ਅਰਥਾਂ ਵਿਚ ਲਿਆ ਜਾਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਸ਼ਬਦ ਦਾ ਅਰਥ ਕੁੱਝ ਹੋਰ ਅਰਥਾਂ ਵਿੱਚ ਲਿਆ ਜਾਂਦਾ ਹੈ ।

ਸਮਾਜ ਵਿਗਿਆਨ ਵਿੱਚ ‘ਸਮਾਜ’ ਸ਼ਬਦ ਦਾ ਮਤਲਬ ਲੋਕਾਂ ਦੇ ਸਮੂਹ ਤੋਂ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਦੇ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਦੇ ਫਲਸਰੂਪ ਜੋ ਨਿਯਮ ਪੈਦਾ ਹੋਏ ਹਨ ਉਹਨਾਂ ਤੋਂ ਲਿਆ ਜਾਂਦਾ ਹੈ । ਸਮਾਜਿਕ ਰਿਸ਼ਤਿਆਂ ਵਿੱਚ ਲੋਕਾਂ ਦਾ ਬਹੁਤ ਮਹੱਤਵ ਹੁੰਦਾ ਹੈ । ਉਹ ਸਮਾਜ ਦਾ ਇੱਕ ਜ਼ਰੂਰੀ ਅੰਗ ਹਨ । ਇਹ ਇੱਕ ਪ੍ਰਕ੍ਰਿਆ ਹੈ ਨਾ ਕਿ ਚੀਜ਼ ਸਮਾਜ ਵਿਚ ਇਕ ਜ਼ਰੂਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿਚਕਾਰਲੇ ਰਿਸ਼ਤੇ ਅਤੇ ਅੰਤਰ ਸੰਬੰਧਾਂ ਵਿਚਲੇ ਨਿਯਮ ਜਿਨ੍ਹਾਂ ਨਾਲ ਸਮਾਜ ਦੇ ਮੈਂਬਰ ਇੱਕ-ਦੂਜੇ ਨਾਲ ਰਹਿੰਦੇ ਹਨ । ਜਦੋਂ ਸਮਾਜ ਸ਼ਾਸਤਰੀ ਸਮਾਜ ਸ਼ਬਦ ਦਾ ਅਰਥ ਆਮ ਰੂਪ ਵਿੱਚ ਦਿੰਦੇ ਹਨ ਤਾਂ ਉਹਨਾਂ ਦਾ ਅਰਥ ਸਮਾਜ ਵਿੱਚ ਹੋਣ ਵਾਲੇ ਸਮਾਜਿਕ ਸੰਬੰਧਾਂ ਦੇ ਜਾਲ ਤੋਂ ਅਤੇ ਜਦੋਂ ਉਹ ਸਮਾਜ ਸ਼ਬਦ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦਾ ਅਰਥ ਹੁੰਦਾ ਹੈ ਕਿ ਸਮਾਜ ਉਹਨਾਂ ਮਨੁੱਖਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ।

ਸਮਾਜ (Society) – ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਨੂੰ ਵਰਤਦੇ ਹਨ ਤਾਂ ਉਨ੍ਹਾਂ ਦਾ ਅਰਥ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ । ਉਹਨਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੋਏ ਹਨ । ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਹਨਾਂ ਲੋਕਾਂ ਵਿੱਚ ਅਰਥਪੂਰਨ ਸੰਬੰਧ ਸਥਾਪਿਤ ਹੋਣ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਤੇ ਨਾ ਹੀ ਇਹਨਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਹਨਾਂ ਸੰਬੰਧਾਂ ਨੂੰ ਇੱਕ-ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿੱਚ ਇੰਨੇ ਅੰਤਰ ਸੰਬੰਧਿਤ ਹੁੰਦੇ ਹਨ ਕਿ ਇਹਨਾਂ ਦਾ ਅੰਤਰ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਹਨਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਇਸ ਲਈ ਇਹ ਅਮੂਰਤ ਹੁੰਦੇ ਹਨ ।

ਕੁੱਝ ਲੇਖਕ ਇਹ ਵਿਚਾਰ ਕਰਦੇ ਹਨ ਕਿ ਸਮਾਜ ਤਾਂ ਹੀ ਬਣਦਾ ਹੈ ਜਦੋਂ ਇਸ ਦੇ ਮੈਂਬਰ ਇੱਕ-ਦੂਜੇ ਨੂੰ ਜਾਣਦੇ ਹੋਣ ਅਤੇ ਉਹਨਾਂ ਦੇ ਕੁੱਝ ਆਪਸੀ ਹਿੱਤ ਹੋਣ । ਉਦਾਹਰਨ ਦੇ ਤੌਰ ਉੱਤੇ ਜੇਕਰ ਦੋ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੇ ਹਨ ਅਤੇ ਇੱਕਦੂਜੇ ਨੂੰ ਜਾਣਦੇ ਨਹੀਂ ਤਾਂ ਉਹ ਸਮਾਜ ਨਹੀਂ ਬਣਾ ਸਕਦੇ । ਪਰ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਨ, ਇੱਕ-ਦੂਜੇ ਬਾਰੇ ਜਾਣਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਮਾਜ ਦੀ ਹੋਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਉਹਨਾਂ ਦੋਹਾਂ ਦੇ ਵਿਚਕਾਰ ਇੱਕ-ਦੂਜੇ ਵੱਲ ਵਿਵਹਾਰ ਜ਼ਰੂਰੀ ਹੈ ।

ਅਸਲ ਵਿੱਚ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਵਿਅਕਤੀ ਜੋ ਇੱਕ ਜਗ੍ਹਾ ਉੱਤੇ ਰਹਿੰਦੇ ਹਨ ਉਹਨਾਂ ਵਿੱਚ ਆਪਸੀ ਸੰਬੰਧ ਹੁੰਦੇ ਹਨ ਅਤੇ ਇੱਕ-ਦੂਜੇ ਨਾਲ ਹਿੱਤ ਜੁੜੇ ਹੁੰਦੇ ਹਨ । ਉਹ ਇੱਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਸ ਤਰ੍ਹਾਂ ਸਮਾਜ ਦਾ ਨਿਰਮਾਣ ਕਰਦੇ ਹਨ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 2.
ਵਿਅਕਤੀ ਅਤੇ ਸਮਾਜ ਪਰਸਪਰ ਸੰਬੰਧਿਤ ਹਨ । ਟਿੱਪਣੀ ਲਿਖੋ ।
ਉੱਤਰ-
ਗਰੀਕ (ਯੁਨਾਨੀ) ਫਿਲਾਸਫਰ ਅਰਸਤੂ (Aristotle) ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ । ਸਮਾਜ ਦੇ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜੋ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝੇ ਜੀਵਨ ਨੂੰ ਨਹੀਂ ਨਿਭਾਉਂਦਾ ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਬਹੁਤ ਸਾਰੀਆਂ ਲੋੜਾਂ ਵਾਸਤੇ ਹੋਰ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼ ਸਮਾਨ, ਕਈ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਮਨੁੱਖ ਨੂੰ ਅਸੀਂ ਸਮਾਜਿਕ ਪ੍ਰਾਣੀ ਤਿੰਨ ਵੱਖ-ਵੱਖ ਆਧਾਰਾਂ ਉੱਤੇ ਕਹਿ ਸਕਦੇ ਹਾਂ-

1. ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ (Man is Social by Nature) – ਸਭ ਤੋਂ ਪਹਿਲਾਂ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਇਕੱਲਾ ਨਹੀਂ ਰਹਿ ਸਕਦਾ । ਕੋਈ ਵੀ ਸਮਾਜ ਤੋਂ ਵੱਖ ਰਹਿ ਕੇ ਆਮ ਤਰੀਕੇ ਨਾਲ ਵਿਕਾਸ ਨਹੀਂ ਕਰ ਸਕਦਾ । ਬਹੁਤ ਸਾਰੇ ਸਮਾਜ ਵਿਗਿਆਨੀਆਂ ਨੇ ਤਜਰਬੇ ਕੀਤੇ ਹਨ ਕਿ ਜਿਹੜੇ ਬੱਚੇ ਸਮਾਜ ਤੋਂ ਵੱਖ ਰਹਿ ਕੇ ਵੱਡੇ ਹੋਏ ਹਨ ਉਹ ਸਹੀ ਤਰ੍ਹਾਂ ਵਿਕਾਸ ਨਹੀਂ ਕਰ ਸਕੇ ਹਨ । ਇੱਥੋਂ ਤਕ ਕਿ ਇੱਕ ਬੱਚਾ 17 ਸਾਲ ਦੀ ਉਮਰ ਦਾ ਹੋ ਕੇ ਵੀ ਸਹੀ ਤਰ੍ਹਾਂ ਚਲ ਨਹੀਂ ਸਕਦਾ ਹੈ । ਉਸਨੂੰ ਸਿੱਖਿਆ ਦੇਣ ਤੋਂ ਬਾਅਦ ਵੀ ਉਹ ਆਮ ਮਨੁੱਖਾਂ ਵਾਂਗ ਨਹੀਂ ਰਹਿ ਸਕਿਆ ।

ਇਸੇ ਦੇ ਨਾਲ ਇੱਕ ਦੂਜਾ ਕੇਸ ਸਾਡੇ ਸਾਹਮਣੇ ਆਇਆ 1920 ਵਿੱਚ ਜਦੋਂ ਦੋ ਹਿੰਦੂ ਬੱਚੇ ਇੱਕ ਬਘਿਆੜ ਦੀ ਗੁਫ਼ਾ ਵਿੱਚ ਮਿਲੇ ਸਨ ਉਹਨਾਂ ਵਿਚੋਂ ਇੱਕ ਬੱਚਾ ਤਾਂ ਲੱਭਣ ਦੇ ਕੁਝ ਸਮੇਂ ਬਾਅਦ ਹੀ ਮਰ ਗਿਆ ਪਰ ਦੂਜੇ ਬੱਚੇ ਨੇ ਅਜੀਬ ਤਰ੍ਹਾਂ ਵਿਵਹਾਰ ਕੀਤਾ । ਉਹ ਮਨੁੱਖਾਂ ਵਾਂਗ ਚਲ ਨਹੀਂ ਸਕਦਾ ਸੀ । ਉਹਨਾਂ ਵਾਂਗ ਖਾ ਨਹੀਂ ਸਕਦਾ ਸੀ ਤੇ ਬੋਲ ਵੀ ਨਹੀਂ ਸਕਦਾ ਸੀ । ਉਹ ਜਾਨਵਰਾਂ ਵਾਂਗ ਚਾਰੇ ਹੱਥਾਂ-ਪੈਰਾਂ ਦੇ ਭਾਰ ਚਲਦਾ ਸੀ, ਉਸ ਕੋਲ ਕੋਈ ਭਾਸ਼ਾ ਨਹੀਂ ਸੀ ਅਤੇ ਬਘਆੜ ਵਾਂਗ ਚੀਕਾਂ ਮਾਰਦਾ ਸੀ । ਉਹ ਬੱਚਾ ਮਨੁੱਖਾਂ ਤੋਂ ਡਰਦਾ ਸੀ । ਉਸ ਤੋਂ ਬਾਅਦ ਉਸ ਬੱਚੇ ਨਾਲ ਹਮਦਰਦੀ ਅਤੇ ਪਿਆਰ ਵਾਲਾ ਵਤੀਰਾ ਅਪਣਾਇਆ ਗਿਆ ਜਿਸ ਕਰਕੇ ਉਹ ਕੁਝ ਸਮਾਜਿਕ ਆਦਤਾਂ ਤੇ ਵਿਵਹਾਰ ਸਿੱਖ ਸਕਿਆ ।

ਇੱਕ ਹੋਰ ਤੀਜਾ ਕੇਸ ਅਮਰੀਕਾ ਵਿੱਚ ਇੱਕ ਬੱਚੇ ਨਾਲ ਪ੍ਰਯੋਗ ਕੀਤਾ ਗਿਆ । ਉਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਸੀ । ਉਸ ਨੂੰ 6 ਮਹੀਨੇ ਦੀ ਉਮਰ ਤੋਂ ਇੱਕ ਕਮਰੇ ਵਿੱਚ ਇਕਾਂਤ ਵਿੱਚ ਰੱਖਿਆ ਗਿਆ । 5 ਸਾਲ ਬਾਅਦ ਵਿਚ ਵੇਖਿਆ ਗਿਆ ਕਿ ਉਹ ਬੱਚਾ ਨਾ ਤਾਂ ਚਲ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ ਅਤੇ ਉਹ ਹੋਰ ਮਨੁੱਖਾਂ ਤੋਂ ਵੀ ਡਰਦਾ ਸੀ ।

ਇਹ ਸਾਰੀਆਂ ਉਦਾਹਰਨਾਂ ਇਹ ਸਾਬਤ ਕਰਦੀਆਂ ਹਨ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਉਸ ਹਾਲਾਤ ਵਿੱਚ ਹੀ ਸਹੀ ਤਰ੍ਹਾਂ ਵਿਕਾਸ ਕਰ ਸਕਦੇ ਹਨ ਜਦੋਂ ਉਹ ਸਮਾਜ ਵਿੱਚ ਰਹਿੰਦੇ ਹੋਣ ਅਤੇ ਆਪਣੇ ਜੀਵਨ ਨੂੰ ਹੋਰ ਮਨੁੱਖਾਂ ਨਾਲ ਵੰਡਦੇ ਹੋਣ ਉੱਪਰ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਬੱਚਿਆਂ ਵਿੱਚ ਮਨੁੱਖਾਂ ਵਰਗੀ ਸਮਰੱਥਾ ਤਾਂ ਸੀ ਪਰ ਸਮਾਜਿਕ ਸਮਝੌਤਿਆਂ ਦੀ ਕਮੀ ਵਿੱਚ ਉਹ ਸਮਾਜਿਕ ਤੌਰ ਉੱਤੇ ਵਿਕਾਸ ਕਰਨ ਵਿੱਚ ਅਸਮਰੱਥ ਰਹੇ । ਸਮਾਜ ਵਿੱਚ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਪ੍ਰਕ੍ਰਿਤੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਹ ਕੋਈ ਰੱਬ ਵਲੋਂ ਥੋਪੀ ਗਈ ਚੀਜ਼ ਨਹੀਂ ਹੈ ਬਲਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ ।

2. ਜ਼ਰੂਰਤ ਇਨਸਾਨ ਨੂੰ ਸਮਾਜਿਕ ਬਣਾਉਂਦੀ ਹੈ (Necessity makes a man Social) – ਮਨੁੱਖ ਸਮਾਜ ਵਿੱਚ ਇਸ ਲਈ ਰਹਿੰਦਾ ਹੈ ਕਿਉਂਕਿ ਉਸ ਨੂੰ ਸਮਾਜ ਤੋਂ ਬਹੁਤ ਕੁੱਝ ਚਾਹੀਦਾ ਹੁੰਦਾ ਹੈ । ਜੇਕਰ ਉਹ ਸਮਾਜ ਦੇ ਹੋਰ ਮੈਂਬਰਾਂ ਨਾਲ ਸਹਿਯੋਗ ਨਹੀਂ ਕਰੇਗਾ ਤਾਂ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ । ਹਰ ਮਨੁੱਖ ਆਦਮੀ ਅਤੇ ਔਰਤ ਦੇ ਆਪਸੀ ਸੰਬੰਧਾਂ ਦਾ ਨਤੀਜਾ ਹੁੰਦਾ ਹੈ, ਬੱਚਾ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਵੱਡਾ ਹੁੰਦਾ ਹੈ ਅਤੇ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਹੋਏ ਉਹ ਬਹੁਤ ਕੁੱਝ ਸਿੱਖਦਾ ਹੈ । ਬੱਚਾ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਸਮਾਜ ਉੱਪਰ ਨਿਰਭਰ ਕਰਦਾ ਹੈ । ਜੇਕਰ ਇੱਕ ਨਵੇਂ ਜੰਮੇ ਬੱਚੇ ਨੂੰ ਸਮਾਜ ਦੀ ਸੁਰੱਖਿਆ ਨਾ ਮਿਲੇ ਤਾਂ ਸ਼ਾਇਦ ਉਹ ਨਵਾਂ ਜੰਮਿਆ ਬੱਚਾ ਇਕ ਦਿਨ ਵੀ ਜਿਊਂਦਾ ਨਾ ਰਹਿ ਸਕੇ । ਮਨੁੱਖ ਦਾ ਬੱਚਾ ਐਨਾਂ ਅਸਹਾਇ ਹੁੰਦਾ ਹੈ ਕਿ ਉਸ ਨੂੰ ਸਮਾਜ ਦੀ ਮਦਦ ਦੀ ਲੋੜ ਪੈਂਦੀ ਹੀ ਹੈ । ਅਸੀਂ ਉਸ ਦੇ ਖਾਣੇ, ਕੱਪੜੇ ਅਤੇ ਰਹਿਣ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਿਰਫ਼ ਸਮਾਜ ਵਿੱਚ ਰਹਿ ਕੇ ਹੀ ਇਹ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ।

ਉੱਪਰ ਦਿੱਤੀਆਂ ਉਦਾਹਰਨਾਂ ਨੇ ਇਹ ਸਾਬਤ ਕੀਤਾ ਹੈ ਕਿ ਜੋ ਬੱਚੇ ਜਾਨਵਰਾਂ ਦੁਆਰਾ ਵੱਡੇ ਕੀਤੇ ਜਾਂਦੇ ਹਨ ਉਹ ਆਦਤਾਂ ਤੋਂ ਵੀ ਜਾਨਵਰ ਹੀ ਰਹਿੰਦੇ ਹਨ । ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਮਾਜ ਦਾ ਹੋਣਾ ਜ਼ਰੂਰੀ ਹੈ । ਕੋਈ ਵੀ ਉਸ ਸਮੇਂ ਤੱਕ ਮਨੁੱਖ ਨਹੀਂ ਕਹਾ ਸਕਦਾ ਜਦ ਤੱਕ ਉਹ ਮਨੁੱਖੀ ਸਮਾਜ ਵਿੱਚ ਹੋਰਾਂ ਮਨੁੱਖ ਦੇ ਨਾਲ ਨਾ ਰਹੇ । ਰੋਟੀ ਦੀ ਭੁੱਖ ਹੋਰਾਂ ਨਾਲ ਸੰਬੰਧ ਬਣਾਉਣ ਨੂੰ ਮਜਬੂਰ ਕਰਦੀ ਹੈ ਇਸ ਲਈ ਸਾਨੂੰ ਕੁਝ ਕੰਮ ਕਰਨੇ ਪੈਂਦੇ ਹਨ ਅਤੇ ਇਹ ਕੰਮ ਹਨ ਹੋਰਾਂ ਨਾਲ ਸੰਬੰਧ ਬਣਾਉਣ ਦੇ ।ਇਸ ਤਰ੍ਹਾਂ ਸਿਰਫ਼ ਮਨੁੱਖ ਦੀ ਪ੍ਰਕਿਰਤੀ ਵਜੋਂ ਹੀ ਨਹੀਂ ਬਲਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਨੁੱਖ ਸਮਾਜ ਵਿੱਚ ਰਹਿੰਦਾ ਹੈ ।

3. ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ (Society makes personality) – ਮਨੁੱਖ ਸਮਾਜ ਵਿੱਚ ਆਪਣੇ ਸਰੀਰਕ ਅਤੇ ਮਾਨਸਿਕ ਪੱਖ ਨੂੰ ਵਧਾਉਣ ਲਈ ਰਹਿੰਦਾ ਹੈ । ਸਮਾਜ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਸਾਂਭ ਕੇ ਰੱਖਦਾ ਹੈ ਤਾਂ ਕਿ ਇਸ ਨੂੰ ਅਗਲੀ ਪੀੜ੍ਹੀ ਨੂੰ ਸੌਂਪਿਆ ਜਾ ਸਕੇ । ਇਹ ਸਾਨੂੰ ਅਜ਼ਾਦੀ ਵੀ ਦਿੰਦਾ ਹੈ ਤਾਂਕਿ ਅਸੀਂ ਆਪਣੇ ਗੁਣਾਂ ਨੂੰ ਨਿਖਾਰ ਸਕੀਏ ਅਤੇ ਆਪਣੇ ਵਿਵਹਾਰ, ਇੱਛਾਵਾਂ, ਵਿਸ਼ਵਾਸ, ਰੀਤਾਂ ਆਦਿ ਨੂੰ ਬਦਲ ਸਕੀਏ । ਸਮਾਜ ਤੋਂ ਬਿਨਾਂ ਵਿਅਕਤੀ ਦਾ ਮਨ ਇੱਕ ਬੱਚੇ ਦੇ ਮਨ ਵਰਗਾ ਹੁੰਦਾ ਹੈ । ਸਾਡੀ ਸੰਸਕ੍ਰਿਤੀ ਅਤੇ ਸਾਡਾ ਵਿਰਸਾ ਸਾਡੇ ਵਿਅਕਤਿੱਤਵ ਨੂੰ ਬਣਾਉਂਦੇ ਹਨ ਕਿਉਂਕਿ ਸਾਡੇ ਵਿਅਕਤਿੱਤਵ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੀ ਸੰਸਕ੍ਰਿਤੀ ਦਾ ਹੁੰਦਾ ਹੈ । ਸਮਾਜ ਸਿਰਫ਼ ਸਾਡੀਆਂ ਸਰੀਰਕ ਜ਼ਰੂਰਤਾਂ ਹੀ ਨਹੀਂ ਬਲਕਿ ਮਾਨਸਿਕ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਮਨੁੱਖਾਂ ਦੀ ਤਰ੍ਹਾਂ ਜੇਕਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਾਜ ਦੀ ਜ਼ਰੂਰਤ ਹੈ । ਉਸਨੂੰ ਸਿਰਫ਼ ਇੱਕ ਜਾਂ ਕੁੱਝ ਜ਼ਰੂਰਤਾਂ ਲਈ ਹੀ ਨਹੀਂ ਬਲਕਿ ਆਪਣੇ ਵਿਅਕਤਿੱਤਵ ਨੂੰ ਬਣਾਉਣ ਲਈ ਸਮਾਜ ਦੀ ਲੋੜ ਪੈਂਦੀ ਹੈ ।

ਵਿਅਕਤੀਆਂ ਬਗੈਰ ਸਮਾਜ ਵੀ ਨਹੀਂ ਹੋਂਦ ਵਿੱਚ ਆ ਸਕਦਾ । ਸਮਾਜ ਕੁੱਝ ਨਹੀਂ ਹੈ ਬਲਕਿ ਸੰਬੰਧਾਂ ਦਾ ਇੱਕ ਜਾਲ ਹੈ ਅਤੇ ਸੰਬੰਧ ਸਿਰਫ਼ ਵਿਅਕਤੀਆਂ ਵਿੱਚ ਹੋ ਸਕਦੇ ਹਨ । ਇਸ ਲਈ ਇਹ ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿਚਕਾਰ ਸੰਬੰਧ ਇਕਤਰਫ਼ਾ ਨਹੀਂ ਹੈ । ਇਹ ਦੋਵੇਂ ਇੱਕ-ਦੂਜੇ ਦੀ ਹੋਂਦ ਲਈ ਜ਼ਰੂਰੀ ਹੈ । ਵਿਅਕਤੀਆਂ ਨੂੰ ਸਿਰਫ਼ ਜੀਵ ਨਹੀਂ ਕਿਹਾ ਜਾ ਸਕਦਾ ਅਤੇ ਸਮਾਜ ਸਿਰਫ਼ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਨਹੀਂ ਹੈ । ਸਮਾਜ ਉਹ ਹੈ ਜਿਸ ਬਗ਼ੈਰ ਵਿਅਕਤੀ ਨਹੀਂ ਰਹਿ ਸਕਦੇ ਅਤੇ ਵਿਅਕਤੀ ਉਹ ਹਨ ਜਿਨ੍ਹਾਂ ਬਗੈਰ ਸਮਾਜ ਹੋਂਦ ਵਿਚ ਨਹੀਂ ਆ ਸਕਦਾ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸਮਾਜ ਤੋਂ ਜ਼ਿਆਦਾ ਮਨੁੱਖ ਜ਼ਰੂਰੀ ਹਨ ਜਾਂ ਮਨੁੱਖਾਂ ਤੋਂ ਜ਼ਿਆਦਾ ਸਮਾਜ ਜ਼ਰੂਰੀ ਹੈ । ਇਹ ਪ੍ਰਸ਼ਨ ਉਸ ਪ੍ਰਸ਼ਨ ਦੇ ਬਰਾਬਰ ਹੈ ਕਿ ਦੁਨੀਆਂ ਵਿੱਚ ਪਹਿਲਾਂ ਮੁਰਗੀ ਆਈ ਕਿ ਅੰਡਾ ( ਅਸਲੀਅਤ ਇਹ ਹੈ ਕਿ ਸਾਰੇ ਮਨੁੱਖ ਸਮਾਜ ਵਿੱਚ ਪੈਦਾ ਹੋਏ ਹਨ ਅਤੇ ਜੰਮਦੇ ਸਾਰ ਹੀ ਸਮਾਜ ਵਿੱਚ ਪਾ ਦਿੱਤੇ ਜਾਂਦੇ ਹਨ ।

ਕੋਈ ਵੀ ਪੂਰਨ ਰੂਪ ਵਿਚ ਵਿਅਕਤੀਗਤ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਪੂਰਨ ਰੂਪ ਵਿਚ ਸਮਾਜਿਕ ਹੋ ਸਕਦਾ । ਅਸਲ ਵਿੱਚ ਇਹ ਦੋਵੇਂ ਇੱਕ-ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿੱਚੋਂ ਅਗਰ ਇੱਕ ਵੀ ਨਾ ਹੋਵੇ ਤਾਂ ਦੂਜੇ ਦਾ ਹੋਣਾ ਮੁਸ਼ਕਿਲ ਹੈ । ਦੋਵੇਂ ਇੱਕ-ਦੂਜੇ ਦੇ ਪੂਰਕ ਹਨ । ਸਮਾਜ ਹੀ ਵਿਅਕਤੀ ਵਿੱਚ ਆਪੇ ਦਾ ਵਿਕਾਸ ਕਰਦਾ ਹੈ । ਸਮਾਜ ਵਿੱਚ ਰਹਿ ਕੇ ਹੀ ਵਿਅਕਤੀ ਸਮਾਜਿਕ ਆਦਤਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਸਮਾਜਿਕ ਬਣਦਾ ਹੈ । ਇਸਦੇ ਨਾਲ ਸਮਾਜ ਵਿਅਕਤੀਆਂ ਤੋਂ ਬਗੈਰ ਨਹੀਂ ਬਣ ਸਕਦਾ । ਸਮਾਜ ਬਣਾਉਣ ਲਈ ਘੱਟੋ-ਘੱਟ ਦੋ ਵਿਅਕਤੀਆਂ ਦੀ ਲੋੜ ਪੈਂਦੀ ਹੈ ।ਉਨ੍ਹਾਂ ਦੇ ਵਿੱਚ ਸੰਬੰਧ ਵੀ ਜ਼ਰੂਰੀ ਹੈ । ਇਸ ਤਰ੍ਹਾਂ ਸਮਾਜ ਵਿਅਕਤੀਆਂ ਦੇ ਵਿਚਕਾਰ ਪੈਦਾ ਹੋਏ ਸੰਬੰਧਾਂ ਦਾ ਜਾਲ ਹੈ । ਇਸ ਤਰ੍ਹਾਂ ਇੱਕ ਦੀ ਹੋਂਦ ਦੂਜੇ ਉੱਪਰ ਨਿਰਭਰ ਕਰਦੀ ਹੈ । ਇੱਕ ਦੀ ਅਣਹੋਂਦ ਵਿੱਚ ਦੂਜੇ ਦੀ ਹੋਂਦ ਮੁਮਕਿਨ ਨਹੀਂ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਤੋਂ ਤੁਸੀਂ ਕੀ ਸਮਝਦੇ ਹੋ ? ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਦੀ ਵਿਸਤਾਰ ਰੂਪ ਨਾਲ ਚਰਚਾ ਕਰੋ ।
ਉੱਤਰ-
ਹਰ ਸਮਾਜ ਵਿਚ ਵੱਖ-ਵੱਖ ਪ੍ਰਕਾਰ ਦੇ ਸਮੂਹ ਪਾਏ ਜਾਂਦੇ ਹਨ । ਇਨ੍ਹਾਂ ਵੱਖ-ਵੱਖ ਪ੍ਰਕਾਰ ਦੇ ਸਮੂਹਾਂ ਨੂੰ ਅਲੱਗਅਲੱਗ ਪ੍ਰਕਾਰ ਦੇ ਨਾਂ ਦਿੱਤੇ ਗਏ ਹਨ ਅਤੇ ਸਮੁਦਾਇ ਇਨ੍ਹਾਂ ਨਾਂਵਾਂ ਵਿਚੋਂ ਇਕ ਹੈ । ਸਮੁਦਾਇ ਆਪਣੇ ਆਪ ਵਿਚ ਇਕ ਸਮਾਜ ਹੈ ਅਤੇ ਇਹ ਇਕ ਨਿਸ਼ਚਿਤ ਖੇਤਰ ਵਿਚ ਹੁੰਦਾ ਹੈ, ਜਿਵੇਂ ਕੋਈ ਪਿੰਡ ਜਾਂ ਸ਼ਹਿਰ । ਜਦੋਂ ਦਾ ਮਨੁੱਖ ਨੇ ਇਕ ਥਾਂ ਉੱਤੇ ਰਹਿਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਉਹ ਸਮੁਦਾਇ ਵਿਚ ਰਹਿੰਦਾ ਆਇਆ ਹੈ । ਸਭ ਤੋਂ ਪਹਿਲਾਂ ਜਦੋਂ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਉਸ ਸਮੇਂ ਤੋਂ ਹੀ ਵਿਅਕਤੀ ਨੇ ਸਮੁਦਾਇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਿਅਕਤੀ ਇਕੋ ਥਾਂ ਉੱਤੇ ਰਹਿਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਲੈਣਾ-ਦੇਣਾ ਸ਼ੁਰੂ ਹੋ ਗਿਆ ਹੈ ।

ਸਮਾਜ ਸ਼ਾਸਤਰ ਵਿਚ ਸਮੁਦਾਇ ਦਾ ਅਰਥ – ਸਮਾਜ ਸ਼ਾਸਤਰ ਵਿਚ ਇਸ ਸ਼ਬਦ ਸਮੁਦਾਇ ਦੇ ਵਿਆਪਕ ਅਰਥ ਹਨ । ਆਮ ਸ਼ਬਦਾਂ ਵਿਚ ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ, ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸ ਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੁਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਜਨਮ ਵੀ ਨਹੀਂ ਹੁੰਦਾ ਇਸ ਦਾ ਤਾਂ ਵਿਕਾਸ ਹੁੰਦਾ ਹੈ ਅਤੇ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਾਸ ਕਰ ਜਾਂਦਾ ਹੈ । ਸਮੁਦਾਇ ਦਾ ਆਪਣਾ ਇਕ ਭੁਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪਣੀਆਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦੇ ਹਨ । ਸਮੁਦਾਇ ਦੇ ਮੈਂਬਰ ਆਪਣੀਆਂ ਹਰ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਲੈਂਦੇ ਹਨ ਕਿਉਂਕਿ ਮੈਂਬਰਾਂ ਵਿਚ ਆਪਸੀ ਲੈਣ-ਦੇਣ ਹੁੰਦਾ ਹੈ । ਜਦੋਂ ਵਿਅਕਤੀ ਲੋੜਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਉਨ੍ਹਾਂ ਵਿਚ ਸਾਂਝ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਭਾਵਨਾ ਉਤਪੰਨ ਹੋ ਜਾਂਦੀ ਹੈ । ਜਦੋਂ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ ਤਾਂ ਉਨ੍ਹਾਂ ਵਿਚ ਕੁਝ ਨਿਯਮ ਵੀ ਪੈਦਾ ਹੋ ਜਾਂਦੇ ਹਨ ।

ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ (Characteristics or elements of Community)

1. ਅਸੀਂ ਭਾਵਨਾ (We Feeling) – ਸਮੁਦਾਇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਅਸੀਂ ਭਾਵਨਾ ਹੁੰਦੀ ਹੈ । ਇਸ ਅਸੀਂ ਭਾਵਨਾ ਦੇ ਕਰਕੇ ਹੀ ਸਮੁਦਾਇ ਦਾ ਹਰ ਮੈਂਬਰ ਆਪਣੇ ਆਪ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਸਮਝਦਾ ਬਲਕਿ ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਭ ਇਕ ਹਨ ।ਉਹ ਹੋਰਾਂ ਵਰਗਾਂ ਅਤੇ ਹੋਰਾਂ ਵਿਚੋਂ ਇਕ ਹੈ ।

2. ਰੋਲ ਭਾਵਨਾ (Role Feeling) – ਸਮੁਦਾਇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਮੈਂਬਰਾਂ ਵਿਚ ਰੋਲ ਭਾਵਨਾ ਹੁੰਦੀ ਹੈ । ਸਮੁਦਾਇ ਵਿਚ ਹਰ ਕਿਸੇ ਨੂੰ ਕੋਈ ਨਾ ਕੋਈ ਪਦ ਅਤੇ ਭੂਮਿਕਾ ਪ੍ਰਾਪਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੇ ਕੰਮ ਕਰਨੇ ਹਨ ਅਤੇ ਕਿਹੜੇ ਕਰਤੱਵਾਂ ਦਾ ਪਾਲਣ ਕਰਨਾ ਹੈ ।

3. ਨਿਰਭਰਤਾ (Dependence) – ਸਮੁਦਾਇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਲਈ ਇਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਕੱਲੇ ਇਕ ਵਿਅਕਤੀ ਲਈ ਸਮੁਦਾਇ ਤੋਂ ਅਲੱਗ ਰਹਿਣਾ ਸੰਭਵ ਨਹੀਂ ਹੈ । ਵਿਅਕਤੀ ਸਾਰੇ ਕੰਮ ਇਕੱਲੇ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਆਪਣੇ ਬਹੁਤ ਸਾਰੇ ਕੰਮਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।

4. ਸਥਿਰਤਾ (Permanence – ਸਮੁਦਾਇ ਵਿਚ ਸਥਿਰਤਾ ਹੁੰਦੀ ਹੈ । ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ । ਜੇਕਰ ਕੋਈ ਵਿਅਕਤੀ ਕੁਝ ਸਮੇਂ ਲਈ ਸਮੁਦਾਇ ਛੱਡ ਕੇ ਚਲਾ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਫਿਰ ਵੀ ਉਹ ਆਪਣੇ ਸਮੁਦਾਇ ਨਾਲ ਜੁੜਿਆ ਰਹਿੰਦਾ ਹੈ । ਜੇਕਰ ਕੋਈ ਆਪਣਾ ਸਮੁਦਾਇ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤਾਂ ਸਮੁਦਾਇ ਦਾ ਦਾਇਰਾ ਵਧਣ ਲੱਗ ਜਾਂਦਾ ਹੈ ਕਿਉਂਕਿ ਬਾਹਰਲੇ ਦੇਸ਼ ਜਾਣ ਤੋਂ ਬਾਅਦ ਵੀ ਵਿਅਕਤੀ ਆਪਣੇ ਸਮੁਦਾਇ ਨੂੰ ਭੁੱਲਦਾ ਨਹੀਂ ਹੈ । ਅੱਜ-ਕਲ੍ਹ ਕੋਈ ਵਿਅਕਤੀ ਸਿਰਫ਼ ਇਕ ਸਮੁਦਾਇ ਦਾ ਮੈਂਬਰ ਨਹੀਂ ਹੈ । ਅਲੱਗ-ਅਲੱਗ ਸਮੇਂ ਵਿਚ ਵਿਅਕਤੀ ਅਲੱਗ-ਅਲੱਗ ਸਮੁਦਾਇ ਦਾ ਮੈਂਬਰ ਹੁੰਦਾ ਹੈ । ਇਸ ਲਈ ਵਿਅਕਤੀ ਚਾਹੇ ਜਿਸ ਸਮੁਦਾਇ ਦਾ ਮੈਂਬਰ ਹੋਵੇ ਉਸ ਵਿਚ ਵੀ ਸਥਿਰਤਾ ਰਹਿੰਦੀ ਹੈ ।

5. ਆਮ ਜੀਵਨ (Common Life) – ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ ਉਸਦਾ ਸਿਰਫ਼ ਇਕ ਹੀ ਉਦੇਸ਼ ਹੁੰਦਾ ਹੈ ਕਿ ਸਾਰੇ ਆਪਣਾ ਜੀਵਨ ਆਰਾਮ ਨਾਲ ਬਿਤਾ ਸਕਣ ਅਤੇ ਮਨੁੱਖ ਆਪਣਾ ਜੀਵਨ ਸਮੁਦਾਇ ਵਿਚ ਰਹਿੰਦੇ ਹੋਏ ਵੀ ਬਿਤਾ ਦਿੰਦਾ ਹੈ ।

6. ਭੂਗੋਲਿਕ ਖੇਤਰ (Geographical Area) – ਹਰ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਉਹ ਰਹਿੰਦਾ ਹੈ । ਬਿਨਾਂ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਦੇ ਸਮੁਦਾਇ ਨਹੀਂ ਬਣ ਸਕਦਾ ।

7. ਆਪ ਮੁਹਾਰਾ ਜਨਮ (Spontaneous Birth) – ਸਮੁਦਾਇ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ । ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ ।ਇਸ ਦੀ ਸਥਾਪਨਾ ਜਾਣ-ਬੁੱਝ ਕੇ ਨਹੀਂ ਕੀਤੀ ਜਾਂਦੀ । ਜਿਸ ਥਾਂ ਤੇ ਵਿਅਕਤੀ ਕੁਝ ਦੇਰ ਲਈ ਰਹਿਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਸਮੁਦਾਇ ਆਪਣੇ ਆਪ ਪੈਦਾ ਹੋ ਜਾਂਦਾ ਹੈ । ਸਮੁਦਾਇ ਉਸਨੂੰ ਉਹ ਸਾਰੀਆਂ ਸਹੂਲਤਾਂ ਦਿੰਦਾ ਹੈ ਜਿਸ ਨਾਲ ਮਨੁੱਖ ਆਪਣੀਆਂ ਜ਼ਰੂਰਤਾਂ ਆਰਾਮ ਨਾਲ ਪੂਰੀਆਂ ਕਰ ਸਕਦਾ ਹੈ ।

8. ਵਿਸ਼ੇਸ਼ ਨਾਮ (Particular Name) – ਹਰੇਕ ਸਮੁਦਾਇ ਨੂੰ ਇਕ ਵਿਸ਼ੇਸ਼ ਨਾਮ ਦਿੱਤਾ ਜਾਂਦਾ ਹੈ ਜੋ ਕਿ ਸਮੁਦਾਇ ਦੇ ਬਣਨ ਲਈ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁਦਾਇ ਨੂੰ ਪਰਿਭਾਸ਼ਿਤ ਕਰੋ । ਸਮੁਦਾਇ ਕਿਹੜੇ ਅਰਥ ਵਿੱਚ ਸਮਾਜ ਨਾਲੋਂ ਵੱਖ ਹੈ । ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮੁਦਾਇ ਸ਼ਬਦ ਦੇ ਮਤਲਬ ਸਪੱਸ਼ਟ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਦੀਆਂ ਉੱਘੇ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਵੇਖ ਲਈਆਂ ਜਾਣ ਤਾਂਕਿ ਅਸੀਂ ਸਮੁਦਾਇ ਦਾ ਮਤਲਬ ਚੰਗੀ ਤਰ੍ਹਾਂ ਸਮਝ ਸਕੀਏ ।

ਪਰਿਭਾਸ਼ਾਵਾਂ (Definitions)

1. ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮੁਦਾਇ ਉਨ੍ਹਾਂ ਲੋਕਾਂ ਦਾ ਸਮੂਹ ਹੈ ਜੋ ਕਿ ਨਿਸ਼ਚਿਤ ਥਾਂ ਜਾਂ ਸਥਾਨ ਤੇ ਰਹਿੰਦੇ ਹਨ, ਇਕ-ਦੂਜੇ ਨਾਲ ਸੰਬੰਧਿਤ ਹਨ , ਕਿਸੇ ਇਕਾ-ਦੁੱਕਾ ਵਿਸ਼ੇਸ਼ ਹਿੱਤਾਂ ਵਿਚ ਹੀ ਕੇਵਲ ਦਿਲਚਸਪੀ ਨਹੀਂ ਲੈਂਦੇ, ਸਗੋਂ ਉਨ੍ਹਾਂ ਸਮੁੱਚੇ ਹਿੱਤਾਂ ਵਿਚ ਲੈਂਦੇ ਹਨ ਜੋ ਇੰਨੇ ਚੌੜੇ ਤੇ ਵਿਸ਼ਾਲ ਹਨ ਕਿ ਉਨ੍ਹਾਂ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੇ ਹਨ ਤਾਂ ਸਮੁਦਾਇ ਦੀ ਬੁਨਿਆਦੀ ਕਸਵੱਟੀ ਇਹ ਹੈ ਕਿ ਉਸ ਵਿਚ ਸਭ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।”

2. ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮੁਦਾਇ ਇਕ ਸਮਾਜਿਕ ਸਮੂਹ ਹੈ ਜਿਸ ਵਿਚ ਕੁਝ ਅੰਸ਼ ਵਿਚ ਅਸੀਂ ਭਾਵਨਾ ਹੈ ਅਤੇ ਜੋ ਇਕ ਇਕ ਵਿਸ਼ੇਸ਼ ਖੇਤਰ ਵਿਚ ਰਹਿੰਦਾ ਹੈ ।”

3. ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮੁਦਾਇ ਉਹ ਸਭ ਤੋਂ ਛੋਟਾ ਇਲਾਕਾਈ ਸਮੂਹ ਹੈ ਜੋ ਸਮਾਜਿਕ ਜੀਵਨ ਦੇ ਹਰ ਪੱਖ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ । ਘਰ ਸਭ ਤੋਂ ਛੋਟਾ ਇਲਾਕਾਈ ਸਮੂਹ ਹੁੰਦਾ ਹੈ, ਪਰੰਤੂ ਇਸ ਦਾ ਘੇਰਾ ਵੀ ਸੀਮਿਤ ਹੁੰਦਾ ਹੈ । ਦੂਜੇ ਪਾਸੇ ਸਮੁਦਾਇ ਅਜਿਹਾ ਸਥਾਨਕ ਸਮੂਹ ਹੈ ਜੋ ਸਾਰੀਆਂ ਮੁੱਖ ਸੰਸਥਾਵਾਂ, ਸਾਰੀਆਂ ਪਦਵੀਆਂ ਅਤੇ ਹਿੱਤਾਂ ਨੂੰ ਆਪਣੇ ਘੇਰੇ ਵਿਚ ਲੈ ਲੈਂਦਾ ਹੈ, ਜਿਨ੍ਹਾਂ ਤੋਂ ਸਮਾਜ ਬਣਦਾ ਹੈ, ਇਹ ਸਭ ਤੋਂ ਛੋਟਾ ਹੋ ਸਕਣ ਤੇ ਹੋਣ ਵਾਲਾ ਸਮਾਜਿਕ ਸਮੂਹ ਹੈ ਜੋ ਪੂਰਣ ਸਮਾਜ ਹੁੰਦਾ ਹੈ ।”

ਇਸ ਤਰ੍ਹਾਂ ਸਮੁਦਾਇ ਦੀਆਂ ਪਰਿਭਾਸ਼ਾਵਾਂ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦਾ ਭੂਗੋਲਿਕ ਸਮੂਹ ਜਿੱਥੇ ਉਹ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ, ਉਹ ਸਮੁਦਾਇ ਹੈ । ਸਮੁਦਾਇ ਦੀ ਇਕ ਖਾਸ ਪਛਾਣ ਹੁੰਦੀ ਹੈ ਕਿ ਇੱਥੇ ਮਨੁੱਖ ਆਪਣਾ, ਪੂਰਾ ਜੀਵਨ ਬਿਤਾ ਸਕਦਾ ਹੈ । ਮਨੁੱਖ ਆਪਣੇ ਦਫ਼ਤਰ, ਮੰਦਰ ਜਾਂ ਗੁਰਦੁਆਰੇ ਵਿਚ ਆਪਣਾ ਜੀਵਨ ਨਹੀਂ ਬਿਤਾ ਸਕਦਾ ਪਰ ਆਪਣੇ ਪਿੰਡ ਜਾਂ ਸ਼ਹਿਰ ਵਿਚ ਬਿਤਾ ਸਕਦਾ ਹੈ । ਸਮੁਦਾਇ ਵਿਚ ਹਰ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।

ਸਮੁਦਾਇ ਅਤੇ ਸਮਾਜ ਵਿਚ ਅੰਤਰ (Difference between Community and Society)-

  1. ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ਪਰ ਸਮੁਦਾਇ ਚਾਹੇ ਆਪਣੇ ਆਪ ਪੈਦਾ ਹੁੰਦਾ ਹੈ ਪਰ ਇਹ ਹੁੰਦਾ ਕਿਸੇ ਵਿਸ਼ੇਸ਼ ਖੇਤਰ ਵਿਚ ਹੈ ।
  2. ਸਮਾਜ ਦਾ ਕੋਈ ਵਿਸ਼ੇਸ਼ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਭੂਗੋਲਿਕ ਖੇਤਰ ਹੁੰਦਾ ਹੈ ।
  3. ਸਮਾਜ ਦਾ ਕੋਈ ਵਿਸ਼ੇਸ਼ ਨਾਮ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  4. ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਜਿਸ ਕਰਕੇ ਇਹ ਅਮੂਰਤ ਹੁੰਦਾ ਹੈ ਪਰ ਸਮੁਦਾਇ ਇਕ ਮੂਰਤ ਸੰਕਲਪ ਹੈ ।
  5. ਹਰੇਕ ਸਮਾਜ ਆਪਣੇ ਆਪ ਵਿਚ ਆਤਮ-ਨਿਰਭਰ ਨਹੀਂ ਹੁੰਦਾ ਪਰ ਹਰੇਕ ਸਮਦਾਇ ਆਪਣੇ ਆਪ ਵਿਚ ਆਤਮਨਿਰਭਰ ਹੁੰਦਾ ਹੈ ਜਿਸ ਕਰਕੇ ਇਹ ਆਪਣੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।
  6. ਸਮਾਜ ਦੇ ਮੈਂਬਰਾਂ ਵਿਚਕਾਰ ਕੋਈ ਅਸੀਂ ਭਾਵਨਾ ਨਹੀਂ ਹੁੰਦੀ ਪਰ ਸਮੁਦਾਇ ਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 5.
ਸਮੁਦਾਇ ਅਤੇ ਸਭਾ ਵਿਚਕਾਰ ਅੰਤਰ ਦੱਸੋ ।
ਉੱਤਰ-
ਸਭਾ ਅਤੇ ਸਮੁਦਾਇ ਵਿਚ ਅੰਤਰ-

  1. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਜਦੋਂ ਕਿ ਸਭਾ ਦਾ ਨਿਰਮਾਣ ਜਾਣ-ਬੁਝ ਕੇ ਕੀਤਾ ਜਾਂਦਾ ਹੈ ।
  2. ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ । ਇਹ ਸਾਰਿਆਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਜਦੋਂ ਕਿ ਸਭਾਵਾਂ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ।
  3. ਇਕ ਵਿਅਕਤੀ ਇਕ ਸਮੇਂ ਵਿਚ ਸਿਰਫ਼ ਇਕ ਸਮੁਦਾਇ ਦਾ ਮੈਂਬਰ ਹੁੰਦਾ ਹੈ ਜਦੋਂ ਕਿ ਵਿਅਕਤੀ ਇਕ ਹੀ ਸਮੇਂ ਵਿਚ ਕਈ ਸਭਾਵਾਂ ਦਾ ਮੈਂਬਰ ਹੋ ਸਕਦਾ ਹੈ ।
  4. ਸਮੁਦਾਇ ਦੀ ਮੈਂਬਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਜਦਕਿ ਸਭਾ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ।
  5. ਸਮੁਦਾਇ ਦੇ ਲਈ ਇਕ ਨਿਸ਼ਚਿਤ ਭੁਗੋਲਿਕ ਖੇਤਰ ਦਾ ਹੋਣਾ ਜ਼ਰੂਰੀ ਹੈ ਜਦੋਂ ਕਿ ਸਭਾ ਦੇ ਲਈ ਇਹ ਜ਼ਰੂਰੀ ਨਹੀਂ ਹੈ ।
  6. ਸਮੁਦਾਇ ਆਪਣੇ ਆਪ ਵਿਚ ਇਕ ਉਦੇਸ਼ ਹੁੰਦਾ ਹੈ ਜਦਕਿ ਸਭਾ ਕਿਸੇ ਉਦੇਸ਼ ਨੂੰ ਪੂਰਾ ਕਰਨ ਦਾ ਸਾਧਨ ਹੁੰਦੀ ਹੈ ।
  7. ਸਮੁਦਾਇ ਸਥਾਈ ਹੁੰਦਾ ਹੈ ਪਰ ਸਭਾ ਅਸਥਾਈ ਹੁੰਦੀ ਹੈ ।
  8. ਵਿਅਕਤੀ ਸਮੁਦਾਇ ਵਿਚ ਪੈਦਾ ਹੁੰਦਾ ਹੈ ਅਤੇ ਇਸੇ ਵਿਚ ਮਰ ਜਾਂਦਾ ਹੈ ਪਰ ਵਿਅਕਤੀ ਸਭਾ ਵਿਚ ਇਸ ਲਈ ਹਿੱਸਾ ਲੈਂਦਾ ਹੈ ਕਿਉਂਕਿ ਉਸਨੂੰ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਨੀ ਹੁੰਦੀ ਹੈ ।
  9. ਸਮੁਦਾਇ ਦਾ ਕੋਈ ਵਿਧਾਨਿਕ ਦਰਜਾ ਨਹੀਂ ਹੁੰਦਾ ਪਰ ਸਭਾ ਦਾ ਵਿਧਾਨਿਕ ਦਰਜਾ ਹੁੰਦਾ ਹੈ ।

ਪ੍ਰਸ਼ਨ 6.
ਸਮਾਜ ਅਤੇ ਸਭਾ ਦੇ ਵਿਚਕਾਰ ਅੰਤਰ ਬਾਰੇ ਚਰਚਾ ਕਰੋ ।
ਉੱਤਰ-

  • ਸਭਾ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ਾਂ ਲਈ ਨਿਰਮਿਤ ਕੀਤੀ ਜਾਂਦੀ ਹੈ ਪਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਨਹੀਂ ਬਲਕਿ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
  • ਸਭਾ ਦੀ ਮੈਂਬਰਸ਼ਿਪ ਵਿਅਕਤੀ ਲਈ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਹੋਣ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਪਰ ਸਮਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਬਲਕਿ ਜ਼ਰੂਰੀ ਹੁੰਦੀ ਹੈ ਅਤੇ ਵਿਅਕਤੀ ਨੂੰ ਸਾਰੀ ਉਮਰ ਸਮਾਜ ਦਾ ਮੈਂਬਰ ਬਣ ਕੇ ਰਹਿਣਾ ਪੈਂਦਾ ਹੈ ।
  • ਸਭਾ ਇਕ ਮੂਰਤ ਵਿਵਸਥਾ ਹੈ ਕਿਉਂਕਿ ਇਹ ਲੋਕਾਂ ਦੀਆਂ ਜ਼ਰੂਰਤਾਂ ਉੱਤੇ ਆਧਾਰਿਤ ਹੁੰਦੀ ਹੈ । ਪਰ ਅਮੂਰਤ ਵਿਵਸਥਾ ਹੈ ਕਿਉਂਕਿ ਇਹ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ ।
  • ਸਭਾ ਚੇਤਨ ਰੂਪ ਨਾਲ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਹੁੰਦੀ ਹੈ । ਪਰ ਸਮਾਜ ਆਪ ਮੁਹਾਰੇ ਹੀ ਵਿਕਸਿਤ ਹੋ ਜਾਂਦੇ ਹਨ ਅਤੇ ਇਸ ਵਿਚ ਚੇਤੰਨ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੁੰਦੀ ।
  • ਸਭਾ ਦਾ ਇਕ ਰਸਮੀ ਢਾਂਚਾ ਹੁੰਦਾ ਹੈ ਜਿਸ ਵਿਚ ਪ੍ਰਧਾਨ ਸੈਕਟਰੀ, ਖਜ਼ਾਨਚੀ, ਮੈਂਬਰ ਆਦਿ ਹੁੰਦੇ ਹਨ ਅਤੇ ਇਹਨਾਂ ਦੀ ਚੋਣ ਨਿਸਚਿਤ ਸਮੇਂ ਲਈ ਹੁੰਦੀ ਹੈ । ਪਰ ਸਮਾਜ ਦਾ ਕੋਈ ਰਸਮੀ ਢਾਂਚਾ ਨਹੀਂ ਹੁੰਦਾ ਅਤੇ ਸਾਰੇ ਵਿਅਕਤੀ ਹੀ ਸਮਾਜ ਦੇ ਮੈਂਬਰ ਹੁੰਦੇ ਹਨ । ਉਹ ਸਾਰੀ ਉਮਰ ਇਸ ਦੀ ਮੈਂਬਰਸ਼ਿਪ ਨਹੀਂ ਛੱਡ ਸਕਦੇ ।
  • ਸਭਾ ਦੀ ਉਤਪੱਤੀ ਸਿਰਫ਼ ਉਹਨਾਂ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ ਜਿਨ੍ਹਾਂ ਦੇ ਇਸ ਨਾਲ ਵਿਸ਼ੇਸ਼ ਉਦੇਸ਼ ਜੁੜੇ ਹੁੰਦੇ ਹਨ । ਪਰ ਸਮਾਜ ਦੀ ਉਤਪੱਤੀ ਸਾਰੇ ਲੋਕਾਂ ਦੀ ਸਹਿਮਤੀ ਨਾਲ ਹੁੰਦੀ ਹੈ ਅਤੇ ਇਸ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸਵਾਰਥ ਨਹੀਂ ਜੁੜਿਆ ਹੁੰਦਾ ।
  • ਵਿਅਕਤੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਸਭਾ ਨੂੰ ਇਕ-ਦਮ ਹੀ ਤੋੜ ਦਿੰਦੇ ਹਨ ਅਤੇ ਇਸ ਦੀ ਹੋਂਦ ਅਚਾਨਕ ਹੀ ਖ਼ਤਮ ਹੋ ਜਾਂਦੀ ਹੈ । ਪਰ ਕੋਈ ਵੀ ਵਿਅਕਤੀ ਸਮਾਜ ਨੂੰ ਤੋੜ ਨਹੀਂ ਸਕਦਾ ਅਤੇ ਇਸ ਦੀ ਹੋਂਦ ਖ਼ਤਮ ਨਹੀਂ ਹੋ ਸਕਦੀ ।
  • ਸਭਾ ਦੀ ਉਤਪੱਤੀ ਵਿਚਾਰ ਨਾਲ ਨਹੀਂ ਬਲਕਿ ਮੰਤਵ ਨਾਲ ਸੰਬੰਧਿਤ ਹੁੰਦੀ ਹੈ ਪਰ ਸਮਾਜ ਦੀ ਉਤਪੱਤੀ ਸਮਾਜਿਕ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ ।

Leave a Comment