This PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1) will help you in revision during exams.
PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)
→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਪਦ ਦੀ ਵਰਤੋਂ ਵਾਲਟਰ ਜੀ, ਰੋਜ਼ਨ (Walter G. Rosen) ਨੇ ਸੰਨ 1986 ਵਿਚ ਕੀਤੀ ਅਤੇ ਇਸ ਪਦ ਦੀ ਮੁੜ ਜਾਣਪਛਾਣ ਈ. ਓ. ਵਿਲਸਨ (E.0. Wilson) ਨੇ ਸੰਨ 1994 ਵਿਚ ਕਰਾਈ । ਜੈਵਿਕ/ਜੀਵ ਵਿਭਿੰਨਤਾ ਧਰਤੀ ਉੱਤੇ ਮੌਜੂਦ ਵੱਖ-ਵੱਖ ਤਰ੍ਹਾਂ ਦੇ ਪੌਦਿਆਂ, ਪ੍ਰਾਣੀਆਂ ਅਤੇ ਸੂਖਮ ਜੀਵਾਂ ਦਾ ਉਲੇਖ ਕਰਦਾ ਹੈ ।
→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਮਨੁੱਖ ਜਾਤੀ ਦੇ ਲਈ ਬੜੀ ਕੀਮਤੀ ਸੰਪਦਾ (Asset) ਹੈ । ਜੈਵਿਕ-ਵਿਭਿੰਨਤਾ ਦੀਆਂ ਆਰਥਿਕ ਪਰਿਸਥਿਤਿਕ, ਜਣਨਿਕ (Genetic) ਵਿਗਿਆਨਿਕ, ਸਮਾਜਿਕ (Social), ਸੱਭਿਆਚਾਰਕ (Cultural), ਮਨੋਰੰਜਕ (Recreational), ਅਤੇ ਸੁਹਜਾਤਮਕ (Aesthetic) ਪੱਖੋਂ ਬਹੁਤ ਅਧਿਕ ਕਦਰਾਂ-ਕੀਮਤਾਂ (Values) ਹਨ ।
→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਨੇ ਮਨੁੱਖ ਜਾਤੀ ਦੇ ਵਾਸਤੇ ਆਕਸੀਜਨ ਦੀ ਉਤਪੱਤੀ, ਕਾਰਬਨ ਡਾਈਆਕਸਾਈਡ ਦੀ ਮਾਤਰਾ ਘੱਟ ਕਰਨ, ਜਲ-ਚੱਕਰ ਨੂੰ ਕਾਇਮ ਰਹਿਣ ਅਤੇ ਮਿੱਟੀ ਨੂੰ ਸੁਰੱਖਿਅਤ ਰੱਖਣ ਆਦਿ ਵਿਚ ਕਈ ਤਰ੍ਹਾਂ ਦੀਆਂ ਵਾਤਾਵਰਣੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਜੈਵਿਕ/ਜੀਵ ਵਿਭਿੰਨਤਾ ਦੀ ਪਰਿਸਥਿਤਿਕ ਪੱਖੋਂ ਬੜੀ ਮਹੱਤਤਾ ਹੈ ।
→ ਬਨਾਉਟੀ ਚੋਣ (Artificial selection) ਦੀ ਵਿਧੀ ਅਪਣਾਅ ਕੇ ਕਿਸਾਨ ਫ਼ਸਲਾਂ ਅਤੇ ਪਾਲਤੂ ਜੰਤੂਆਂ ਦੀਆਂ ਸੁਧਰੀਆਂ ਹੋਈਆਂ ਕਿਸਮਾਂ ਦਾ ਵਿਕਾਸ ਕਰ ਰਹੇ ਹਨ । ਅਜਿਹਾ ਕਰਨ ਦੇ ਵਾਸਤੇ ਅੱਜ-ਕਲ੍ਹ ਜੰਗਲੀ ਵੰਨਗੀਆਂ ਤੋਂ ਚੰਗੇ, ਲਾਭਦਾਇਕ ਜੀਨਜ਼ (Genes) ਪ੍ਰਾਪਤ ਕਰਕੇ ਇਹਨਾਂ ਨੂੰ ਪਾਲਤੂ ਜਾਤੀਆਂ ਅੰਦਰ ਦਾਖ਼ਿਲ ਕੀਤਾ ਜਾ ਰਿਹਾ ਹੈ ।
→ ਮਨੁੱਖ ਜਾਤੀ ਦੀ ਆਰਥਿਕਤਾ ਨਾਲ ਜੀਵ ਮੰਡਲ (Biosphere) ਦੀ ਜੈਵਿਕ ਵਿਭਿੰਨਤਾ/ਜੀਵ ਅਨੋਕਰੂਪਤਾ ਦਾ ਸੰਬੰਧ ਅਸਿੱਧਾ ਜਾਂ ਸਿੱਧਾ ਹੈ । ਜੰਗਲਾਂ ਵਿਚ ਰਹਿਣ ਵਾਲੇ ਲੋਕ ਆਪਣੀਆਂ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ, ਜਿਵੇਂ ਕਿ-ਭੋਜਨ, ਸਰੀਰ ਢੱਕਣ ਲਈ ਲੋੜੀਂਦੀਆਂ ਵਸਤਾਂ, ਭਵਨ-ਨਿਰਮਾਣ ਲਈ ਪਦਾਰਥ, ਪਰੰਪਰਾਗਤ ਦਵਾਈਆਂ (Traditional medicines) ਅਤੇ ਫਲ ਆਦਿ ਜੰਗਲਾਂ ਤੋਂ ਹੀ ਪ੍ਰਾਪਤ ਕਰਦੇ ਹਨ । ਮਛੇਰੇ ਪੂਰਨ ਤੌਰ ‘ਤੇ ਮੱਛੀਆਂ ਅਤੇ ਦੂਸਰੇ ਖਾਏ ਜਾਣ ਵਾਲੇ ਜੀਵਾਂ ਉੱਪਰ ਨਿਰਭਰ ਹਨ ।
→ ਵਿਗਿਆਨ ਦੇ ਪੱਖੋਂ ਵੀ ਜੈਵਿਕ ਵਿਭਿੰਨਤਾ ਦੀ ਬੜੀ ਮਹੱਤਤਾ ਹੈ । ਜਿਵੇਂ ਕਿਬਾਇਓ ਤਕਨੋਲੋਜਿਸਟ (Biotechnologist) ਉਚੇਰੀ ਉਪਜ ਦੇਣ ਵਾਲੀਆਂ ਅਤੇ ਹਾਨੀਕਾਰਕ ਕੀਟਾਂ ਦਾ ਵਿਰੋਧ ਕਰਨ ਵਾਲੀਆਂ ਕਿਸਮਾਂ ਵਿਕਸਿਤ ਕਰਨ ਦੇ ਵਾਸਤੇ ਪੌਦਿਆਂ ਅਤੇ ਜਾਨਵਰਾਂ ਦੇ ਜੀਨਜ਼ ਦੀ ਵਰਤੋਂ ਕਰ ਰਹੇ ਹਨ । ਕਪਾਹ (Cotton) ਦੀ Bt ਕਿਸਮ (Bt Cotton) ਇਕ ਅਜਿਹਾ ਉਦਾਹਰਣ ਹੈ, ਜਿਸ ਦਾ ਵਿਗਿਆਨੀਆਂ ਨੇ ਵਿਕਾਸ ਕੀਤਾ ਹੈ । ਕਪਾਹ ਦੀ ਇਹ ਕਿਸਮ ਨਾ ਕੇਵਲ ਕੀਟਾਂ ਦੇ ਹਮਲਿਆਂ ਤੋਂ ਹੀ ਮੁਕਤ ਹੈ, ਸਗੋਂ ਇਹ ਝਾੜ ਵੀ ਕਾਫ਼ੀ ਜ਼ਿਆਦਾ ਦਿੰਦੀ ਹੈ ।
→ ਪੌਦਿਆਂ ਤੋਂ ਕਈ ਪ੍ਰਕਾਰ ਦੀਆਂ ਵੱਡਮੁੱਲੀਆਂ ਦਵਾਈਆਂ ਵੀ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਅਜਿਹੇ ਕੁੱਝ ਉਦਾਹਰਣ ਹੇਠ ਦਿੱਤੇ ਜਾਂਦੇ ਹਨ :
- ਪੀਲੇ ਸਿਨਕੋਨਾ (Yellow Cinchona) ਰੁੱਖ ਤੋਂ ਪ੍ਰਾਪਤ ਕੀਤੀ ਜਾਂਦੀ ਕੁਨੀਨ
ਦੀ ਵਰਤੋਂ ਮਲੇਰੀਆ ਬੁਖ਼ਾਰ ਦੇ ਇਲਾਜ ਲਈ ਕੀਤੀ ਜਾਂਦੀ ਹੈ । - ਪੈਨਸੀਲੀਨ (Penicillin) ਜਿਹੜਾ ਕਿ ਸਭ ਤੋਂ ਪੁਰਾਣਾ ਐਂਟੀਬਾਇਓਟਿਕ (Antibiotic) ਹੈ ਪੈਨੀਸੀਲੀਅਮ (Penicillium) ਨਾਂ ਦੀ ਉੱਲੀ (Fungus) ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
- ਡਿੱਜੀਟੌਕਸਿਨ (Digitoxin), ਜਿਸ ਦੀ ਵਰਤੋਂ ਹਿਰਦੇ ਰੋਗਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਫੌਕਸ ਗਲੋਵ (Foxglove) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦਾ ਹੈ ।
- ਅਤੀਤ ਸਮੇਂ (Times immemorial) ਤੋਂ ਬੁਖ਼ਾਰ ਅਤੇ ਗਲੇ ਦੀਆਂ ਬੀਮਾਰੀਆਂ ਦੇ ਇਲਾਜ ਲਈ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ।
→ ਜੈਵਿ ਵਿਭਿੰਨਤਾ/ਜੀਵ ਅਨੇਕਰੂਪਤਾ ਨੂੰ ਪਦਮੀ ਪੱਧਰ (Hierarchial level) ‘ਤੇ ਤਿੰਨ ਕਿਸਮਾਂ ਵਿਚ ਵੰਡਿਆ ਗਿਆ ਹੈ ਅਤੇ ਇਹ ਤਿੰਨ ਕਿਸਮਾਂ ਹਨ : (i) ਜਣਨਿਕ ਵਿਭਿੰਨਤਾ (Genetic diversity), (ii) ਜਾਤੀ ਵਿਭਿੰਨਤਾ (Species diversity) ਅਤੇ ਆਵਾਸ ਪ੍ਰਣਾਲੀ ਅਨੇਕਰੂਪਤਾ ਜਾਂ ਈਕੋਸਿਸਟਮ ਡਾਈਵਰਸਿਟੀ (Ecosystem diversity) ।
→ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਦੇ ਇਕ ਸਮਾਨ ਮਾਤਰਾ ਵਿਚ ਪਾਏ ਜਾਣ ਨੂੰ ਸੰਤੁਲਨ ਆਖਦੇ ਹਨ । ਪਰਿਸਥਿਤੀ ਦੇ ਆਧਾਰ ‘ਤੇ ਅਧਿਕਤਰ ਪਰਿਸਥਿਤਿਕ ਪ੍ਰਣਾਲੀਆਂ ਵੀ ਅਸੰਤੁਲਿਤ ਹਨ ਅਤੇ ਇਸੇ ਅਸੰਤੁਲਨ ਦੇ ਕਈ ਕਾਰਨ ਹਨ । ਪ੍ਰਕਿਰਤੀ ਵਿਚ ਦੋ ਤਾਕਤਾਂ ਜਿਹੜੀਆਂ ਪਰਿਸਥਿਤਿਕ ਪ੍ਰਣਾਲੀ ਵਿਚ ਅਸੰਤੁਲਨ ਪੈਦਾ ਕਰਦੀਆਂ ਹਨ, ਉਹ ਹਨ-(i) ਬਾਹਰੀ ਤਾਕਤਾਂ (External forces) ਅਤੇ (ii) ਅੰਦਰੂਨੀ ਤਾਕਤਾਂ (Internal forces) ।
→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਮਨੁੱਖ ਜਾਤੀ ਦੇ ਪਾਲਣ-ਪੋਸ਼ਣ (Sustenance) ਲਈ ਜ਼ਰੂਰੀ ਹੈ । ਪਾਲਣ-ਪੋਸ਼ਣ ਤੋਂ ਭਾਵ ਉਨ੍ਹਾਂ ਭੋਜਨ ਪਦਾਰਥਾਂ ਅਤੇ ਪੀਣ ਵਾਲੀਆਂ ਵਸਤਾਂ ਤੋਂ ਹੈ, ਜਿਨ੍ਹਾਂ ਦੇ ਸਹਾਰੇ ਲੋਕ, ਜਾਨਵਰ ਅਤੇ ਪੌਦੇ ਨਾ ਕੇਵਲ ਜਿਊਂਦੇ ਹੀ ਹਨ, ਸਗੋਂ ਉਹ ਸਿਹਤਮੰਦ ਅਤੇ ਨਰੋਏ ਵੀ ਰਹਿੰਦੇ ਹਨ । ਇਸ ਦੇ ਸੰਦਰਭ ਵਿਚ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਜੀਵਨ ਸਹਾਇਕ ਪ੍ਰਣਾਲੀ (Life supporting system) ਵਜੋਂ ਕਾਰਜ ਕਰਦੀ ਹੈ ਕਿਉਂਕਿ ਇਹ (ਜੈਵਿਕ ਵਿਭਿੰਨਤਾ) ਭੋਜਨ, ਰੇਸ਼ਿਆਂ (Fibers), ਇਮਾਰਤੀ ਲੱਕੜੀ, ਕੁਦਰਤੀ ਔਸ਼ਧੀਆਂ ਅਤੇ ਕਈ ਹੋਰ ਪਦਾਰਥਾਂ ਦਾ ਸਰੋਤ ਹੈ । ਆਪਣੀ ਖੂਬਸੂਰਤੀ ਦੇ ਕਾਰਨ ਕਈ ਪੰਛੀ, ਤਿਤਲੀਆਂ ਅਤੇ ਬਣਧਾਰੀ ਜੰਤੂਆਂ ਅਤੇ ਹਰੇ-ਭਰੇ ਵਣਾਂ ਦੀ ਸੁਹਜਾਤਮਕ ਪੱਖੋਂ ਬੜੀ ਮਹੱਤਤਾ ਹੈ ।
→ ਮਨੁੱਖ ਜਾਤੀ ਉੱਤੇ ਕੁਦਰਤ ਬੜੀ ਦਿਆਲੂ ਰਹੀ ਹੈ । ਜਿਸ ਸਮੇਂ ਤੋਂ ਧਰਤੀ ਉੱਤੇ ਮਨੁੱਖ ਦੀ ਉਪਸਥਿਤੀ ਹੋਈ ਹੈ, ਉਸ ਸਮੇਂ ਤੋਂ ਹੀ ਪ੍ਰਕਿਰਤਿਕ ਜੈਵਿਕ ਵਿਭਿੰਨਤਾ ਨੇ ਮਨੁੱਖ ਜਾਤੀ ਦੀ ਜੀਵਕਾ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਵਸਤਾਂ ਦੀ ਉਪਲੱਬਧੀ ਕੀਤੀ ਹੈ । ਪਰ ਅਜੋਕੇ ਸਮੇਂ ਵਿਚ ਮਨੁੱਖ ਇਕ ਚੌਰਾਹੇ (Cross road) ਉੱਤੇ ਖੜ੍ਹਾ ਹੈ ਜਿੱਥੋਂ ਉਸਨੂੰ ਦੋਵਾਂ ਪੱਖਾਂ ਵਿਚੋਂ ਕਿਸੇ ਇਕ ਪੱਥ ਦੀ ਚੋਣ ਕਰਨੀ ਹੈ । ਇਕ ਪਾਜ਼ਿਟਿਵ ਪਹੁੰਚ ਹੈ ਜਿਸ ਨੂੰ ਅਪਣਾਅ ਕੇ ਜੇਕਰ ਵਾਤਾਵਰਣ ਜਾਂ ਪ੍ਰਕਿਰਤੀ ਨਾਲ ਮਧੁਰਤਾ ਨਾਲ ਰਹੇਗਾ, ਤਾਂ ਉਹ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਨੂੰ ਸੁਰੱਖਿਅਤ ਰੱਖ ਸਕੇਗਾ | ਦੂਸਰਾ ਰਸਤਾ ਜੈਵਿਕ ਵਿਭਿੰਨਤਾ ਵਲ ਉਦਾਸੀਨਤਾ (Apathy) ਵਾਲਾ ਹੈ | ਅਜਿਹਾ ਰਾਹ ਅਪਨਾਉਣ ਨਾਲ ਨਾ ਸਿਰਫ ਪ੍ਰਦੂਸ਼ਣ ਹੀ, ਫੈਲੇਗਾ, ਸਗੋਂ ਕੁਦਰਤੀ ਸਾਧਨ ਵੀ ਘਟਣਗੇ । ਭਾਂ, ਜੰਗਲਾਂ ਅਤੇ ਮੱਛੀ ਪਾਲਣ ਦਾ ਨਾ ਕੇਵਲ ਅਪਰਨ ਹੀ ਹੋਵੇਗਾ, ਸਗੋਂ ਇਹ ਸਾਰੇ ਨਸ਼ਟ ਵੀ ਹੋ ਜਾਣਗੇ ।ਅਜਿਹੀ ਅਵਸਥਾ ਦੇ ਉਤਪੰਨ ਹੋਣ ਦੇ ਸਿੱਟੇ ਵਜੋਂ ਪੌਦਿਆਂ ਅਤੇ ਪ੍ਰਾਣੀਆਂ ਦੀਆਂ ਅਨੇਕਾਂ, ਵੱਡਮੁੱਲੀਆਂ ਜਾਤੀਆਂ ਅਲੋਪ ਹੋ ਜਾਣਗੀਆਂ ।
→ ਮਨੁੱਖ ਨੇ ਆਪਣੀ ਸੁਰੱਖਿਆ, ਸ਼ਿਕਾਰ, ਢੋਆ-ਢੁਆਈ, ਭੋਜਨ ਦੇ ਸਰੋਤ ਵਜੋਂ, ਦੁੱਧ ਅਤੇ ਹੋਰਨਾਂ ਪਦਾਰਥਾਂ ਦੀ ਉਪਲੱਬਧੀ ਲਈ ਜੰਤੂਆਂ ਦਾ ਘਰੇਲੂਕਰਨ ਸ਼ੁਰੂ ਕੀਤਾ । ਸਭ ਤੋਂ ਪਹਿਲਾਂ ਜਿਹੜੇ ਜਾਨਵਰਾਂ ਦਾ ਘਰੇਲੂਕਰਨ ਕੀਤਾ ਗਿਆ ਉਨ੍ਹਾਂ ਵਿਚ ਕੁੱਤਾ ਅਤੇ ਘੋੜਾ ਸ਼ਾਮਿਲ ਹਨ । ਅਜੋਕੇ ਕਾਲ ਵਿਚ ਮਨੁੱਖ ਆਪਣੇ ਲਾਭ ਅਤੇ ਵਰਤੋਂ ਦੇ ਵਾਸਤੇ ਜੰਤੂਆਂ ਦੀਆਂ ਕਈ ਜਾਤੀਆਂ ਦੀ ਵਰਤੋਂ ਕਰ ਰਿਹਾ ਹੈ । ਜਿਵੇਂ ਕਿ ਘੋੜੇ, ਊਠ, ਯਾਕ (Yak) ਅਤੇ ਬੈਲਾਂ ਦੀ ਵਰਤੋਂ ਢੋਆ-ਢੁਆਈ ਅਤੇ ਖੇਤੀ ਕਾਰਜਾਂ ਲਈ ਕੀਤੀ ਜਾ ਰਹੀ ਹੈ । ਹਾਥੀਆਂ ਨੂੰ ਵੀ ਢੋਆ-ਢੁਆਈ ਲਈ ਵਰਤਿਆ ਜਾਂਦਾ ਹੈ ਅਤੇ ਇਹ ਜਾਨਵਰ ਫ਼ੌਜ ਦਾ ਵੀ ਇਕ ਅੰਗ ਸਨ | ਪਸ਼ੂਆਂ (Cattle) ਅਤੇ ਮੱਝਾਂ ਤੋਂ ਅਸੀਂ ਮਾਸ (Meat) ਅਤੇ ਦੁੱਧ ਪ੍ਰਾਪਤ ਕਰਦੇ ਹਾਂ । ਮਾਸ ਪ੍ਰਾਪਤੀ ਦੇ ਪੱਖ ਤੋਂ ਸੁਰ (Pig) ਨੂੰ ਇਕ ਚੰਗਾ ਨਸਲ ਕਸ਼ (Breeder) ਵਜੋਂ ਮੰਨਿਆ ਗਿਆ ਹੈ । ਮੱਛੀ ਵੀ ਮਾਸ ਪ੍ਰਾਪਤੀ ਦਾ ਇਕ ਅਮੀਰ ਸਰੋਤ ਹੈ ।ਮਧੂ ਮੱਖੀਆਂ ਕੁਦਰਤੀ ਖੰਡ (ਸ਼ਹਿਦ) ਦਾ ਸਰੋਤ ਹਨ ।
→ ਫਲ ਅਤੇ ਸਬਜ਼ੀਆਂ ਸਾਡੀ ਖੁਰਾਕ ਦੇ ਪ੍ਰਮੁੱਖ ਅੰਸ਼ ਹਨ । ਇਹ ਖਣਿਜਾਂ ਅਤੇ ਵਿਟਾਮਿਨਜ਼ ਦੇ ਸਰੋਤ ਹਨ । ਅਨਾਜਾਂ (Cereals) ਦੇ ਮੁਕਾਬਲੇ ਦਾਲਾਂ (Pulses) ਵਧੇਰੇ ਗੁਣਕਾਰੀ ਹਨ, ਕਿਉਂਕਿ ਇਹਨਾਂ ਦਾਲਾਂ ਤੋਂ ਸਾਨੂੰ ਪ੍ਰੋਟੀਨਜ਼ ਪ੍ਰਾਪਤ ਹੁੰਦੀਆਂ ਹਨ । ਨਾਈਟ੍ਰੋਜਨ ਦੇ ਯੋਗਿਕੀਕਰਨ (Nitrogen fixation) ਦੇ ਕਾਰਨ ਪੈਦਾ ਹੋਣ ਵਾਲੇ ਯੋਗਿਕ ਮਿੱਟੀ (Soil) ਦੀ ਉਪਜਾਊ ਸ਼ਕਤੀ ਵਧਾਉਂਦੇ ਹਨ | ਸੰਤਰਾ, ਅੰਬ, ਸੇਬ, ਅਨਾਨਾਸ (Pine apple) ਅਤੇ ਕੇਲਾ ਆਮ ਉਗਾਏ ਜਾਣ ਵਾਲੇ ਫਲ ਹਨ । ਗੰਨਿਆਂ, ਚੁਕੰਦਰ ਅਤੇ ਖਜੂਰ (Date palm) ਨੂੰ ਖੰਡ ਪ੍ਰਾਪਤ ਕਰਨ ਲਈ ਬੀਜਿਆ ਅਤੇ ਉਗਾਇਆ ਜਾਂਦਾ ਹੈ ।
→ ਮਾਲਥਸ (Malthus) ਦੇ ਸਿਧਾਂਤ ਅਨੁਸਾਰ, ਜੇਕਰ ਜਨਸੰਖਿਆ ਉੱਤੇ ਰੋਕ ਨਾ ਲਗਾਈ ਗਈ ਤਾਂ ਜਨਸੰਖਿਆ ਰੇਖਾ ਗਣਿਤ (Geometrically) ਦੇ ਅਨੁਪਾਤ ਨਾਲ ਵਧਦੀ ਹੈ ਜਦਕਿ ਭੋਜਨ ਅਤੇ ਦੂਸਰੇ ਹੋਰ ਸਾਧਨਾਂ ਦੀ ਉਤਪੱਤੀ ਵਿਚ ਵਾਧਾ ਗਣਿਤ ਅਨੁਪਾਤ (Arithmatically) ਅਨੁਸਾਰ ਹੁੰਦਾ ਹੈ । ਕੋਈ ਵੀ ਵਸਤੂ, ਜਿਹੜੀ ਸਾਨੂੰ ਜੀਵਾਂ ਜਾਂ ਨਿਰਜੀਵਾਂ ਤੋਂ ਪ੍ਰਾਪਤ ਹੁੰਦੀ ਹੈ, ਉਸ ਵਸਤੂ ਨੂੰ ਸਾਧਨ (Resources) ਆਖਦੇ ਹਨ ।
→ ਜਿਹੜੇ ਸਾਧਨ ਅਸੀਂ ਜੰਗਲਾਂ ਜਾਂ ਜੰਗਲੀ ਜਾਨਵਰਾਂ ਤੋਂ ਪ੍ਰਾਪਤ ਕਰਦੇ ਹਾਂ, ਉਹਨਾਂ ਸਾਧਨਾਂ ਨੂੰ ਜੀਵ ਸਾਧਨ ਆਖਦੇ ਹਨ । ਜੰਗਲ ਸਾਡੇ ਸਾਧਨ ਹਨ । ਇਹਨਾਂ ਤੋਂ ਸਾਨੂੰ ਚਾਰਾ (Fodder), ਰੇਸ਼ੇ (Fibers), ਫਲ, ਈਂਧਨ (Fuel) ਅਥਵਾ ਬਾਲਣ ਲਈ ਲੱਕੜੀ, ਇਮਾਰਤੀ ਲੱਕੜੀ, ਹਰਬਲ/ਜੜੀ ਬੂਟੀ ਔਸ਼ਧੀਆਂ (Herbal drugs), ਸ਼ਿੰਗਾਰ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਅਤੇ ਹੋਰ ਕਈ ਤਰ੍ਹਾਂ ਦੇ ਕੱਚਾ ਮਾਲ ਆਦਿ ਪ੍ਰਾਪਤ ਹੁੰਦੇ ਹਨ ।
→ ਹਜ਼ਾਰਾਂ ਟਨਾਂ ਦੀ ਮਾਤਰਾ ਵਿਚ ਵਣ, ਹਰ ਰੋਜ਼ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਪੁਨਰ-ਚੱਕਰਣ (Recycling) ਕਰਦੇ ਹਨ | ਜੰਗਲ ਪਾਣੀ ਦੇ ਪੁਨਰ-ਚੱਕਰ ਵਿਚ ਵੀ ਸਹਾਇਤਾ ਕਰਦੇ ਹਨ । ਉਦਾਹਰਣ ਵਜੋਂ, ਜਿਹੜਾ ਪਾਣੀ ਮੀਂਹ ਕਾਰਨ ਧਰਤੀ ਉੱਤੇ ਡਿੱਗਦਾ ਹੈ, ਉਸਦਾ 75 ਪ੍ਰਤੀਸ਼ਤ ਭਾਗ ਜੰਗਲਾਂ ਦੁਆਰਾ, ਵਾਸ਼ਪੀਕਰਨ ਅਤੇ ਪੌਦਿਆਂ ਦੀ ਉਤਸਰਜਨ ਪ੍ਰਕਿਰਿਆ ਦੁਆਰਾ ਵਾਯੂਮੰਡਲ ਨੂੰ ਮੋੜ ਦਿੱਤਾ ਜਾਂਦਾ ਹੈ ।
→ ਜੰਗਲਾਂ ਵਿਚ ਅਨੇਕਾਂ ਪ੍ਰਕਾਰ ਦੇ ਪਾਏ ਜਾਣ ਵਾਲੇ ਕੀਟ, ਰੀਂਗਣ ਵਾਲੇ ਜੰਤੂ (Reptiles), ਪੰਛੀ ਅਤੇ ਥਣਧਾਰੀ ਜੰਤੂ, ਜੈਵਿਕ/ਜੀਵ ਸਾਧਨਾਂ ਦੇ ਲਾਭਦਾਇਕ ਸਰੋਤ ਹਨ ।
→ ਮਨੁੱਖ ਇਹਨਾਂ ਜੰਤੂਆਂ ਦੇ ਨਿਵਾਸ ਸਥਾਨਾਂ (Habitats) ਨੂੰ ਪ੍ਰਦੂਸ਼ਣ, ਵਪਾਰਕ ਕਾਰਜਾਂ ਲਈ ਕਟਣ ਤੇ ਵਰਤਣ (Commercial logging) ਅਤੇ ਸੇਜਲ ਜ਼ਮੀਨਾਂ ਨੂੰ ਸੁਧਾਰਨ ਆਦਿ ਵਿਧੀਆਂ ਅਪਣਾਅ ਕੇ ਨਸ਼ਟ ਕਰ ਰਿਹਾ ਹੈ । ਜੇਕਰ ਸੇਜਲ ਜ਼ਮੀਨਾਂ ਅਲੋਪ ਹੋ ਜਾਂਦੀਆਂ ਹਨ ਤਾਂ ਉਪ-ਧਰੁਵੀ (Sub polar) ਖਿੱਤਿਆਂ ਤੋਂ ਆਉਣ ਵਾਲੇ ਪਰਵਾਸੀ ਪੰਛੀ, ਸਾਡੇ ਦੇਸ਼ ਵਿਚ ਨਸਲਕਸ਼ੀ (Breeding) ਲਈ ਨਹੀਂ ਆਉਣਗੇ । ਦਰਿਆਵਾਂ ਦੇ ਨਾਲ-ਨਾਲ ਡੈਮਾਂ ਦੀ ਉਸਾਰੀ ਨੇ ਵਣਾਂ ਨੂੰ ਨਸ਼ਟ ਕਰਨ ਦੇ ਨਾਲ-ਨਾਲ ਉੱਥੋਂ ਦੀ ਜੈਵਿਕ ਵਿਭਿੰਨਤਾ ਨੂੰ ਵੀ ਤਬਾਹ ਕਰ ਦਿੱਤਾ ਹੈ ।
→ ਕਿਸੇ ਪਰਿਸਥਿਤਿਕ ਪ੍ਰਣਾਲੀ ਦੀ ਜੀਵਕਾ ਉਸ ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਜਾਤੀ ਵਿਭਿੰਨਤਾ ਉੱਪਰ ਨਿਰਭਰ ਕਰਦੀ ਹੈ । ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਹਰੇਕ ਜਾਤੀ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ । ਇਸ ਭੂਮਿਕਾ ਨੂੰ ਪਰਿਸਥਿਤਿਕ ਛੋਟਾ ਟਿਕਾਣਾ ਜਾਂ ਪਰਿਸਥਿਤਿਕ ਨਿਚ (Ecological niche) ਆਖਦੇ ਹਨ ।
→ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਹਰੇਕ ਜਾਤੀ ਢੁੱਕਵੇਂ ਨਿਵਾਸ ਸਥਾਨ, ਜਿਸ ਵਿਚ ਦੂਸਰੀਆਂ ਹੋਰ ਜਾਤੀਆਂ ਵੀ ਰਹਿੰਦੀਆਂ ਹੋਣ, ਦੇ ਨਾਲ-ਨਾਲ ਢੁੱਕਵੇਂ ਭੌਤਿਕ ਵਾਤਾਵਰਣ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ।