This PSEB 12th Class Environmental Education Notes Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) will help you in revision during exams.
PSEB 12th Class Environmental Education Notes Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)
→ ਭਾਰਤੀ ਸੰਵਿਧਾਨ ਵਿਚ ਕੁਦਰਤੀ ਵਾਤਾਵਰਣ, ਜਿਸ ਵਿਚ ਵਣ, ਝੀਲਾਂ, ਦਰਿਆ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਅਤੇ ਸੁਧਾਰ ਦੀ ਜ਼ਿੰਮੇਵਾਰੀ ਦਾ ਬੋਝ ਭਾਰਤ ਦੇ ਹਰੇਕ ਵਾਸੀ ’ਤੇ ਪਾਇਆ ਗਿਆ ਹੈ । ਇਸ ਲਈ ਸਾਨੂੰ ਕੁਦਰਤ ਦੀ ਸੁਰੱਖਿਆ ਲਈ ਕੀਤੀਆਂ ਜਾਣ ਵਾਲੀਆਂ ਆਪਣੀਆਂ ਸਰਗਰਮੀਆਂ ਅਤੇ ਆਦਤਾਂ ਨੂੰ ਬਦਲਣਾ ਹੋਵੇਗਾ ।
→ ਘਰੇਲੂ ਪੱਧਰ ‘ਤੇ ਅਤੇ ਵਿਅਕਤੀਗਤ ਤੌਰ ‘ਤੇ ਵਾਤਾਵਰਣ ਨਾਲ ਸੰਬੰਧਿਤ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ, ਆਪਣੀਆਂ ਜ਼ਰੂਰਤਾਂ ਵਿਚ ਕਮੀ ਕਰਦਿਆਂ ਹੋਇਆਂ, ਸਮਝਦਾਰੀ ਨਾਲ ਖ਼ਰੀਦਦਾਰੀ ਕਰਦਿਆਂ ਹੋਇਆਂ, ਸੁੱਟਣਯੋਗ ਵਸਤਾਂ ਦੀ ਉਤਪੱਤੀ ਵਿਚ ਕਮੀ ਲਿਆਉਂਦਿਆਂ ਹੋਇਆਂ, ਵਸਤਾਂ ਦੀ ਮੁਰੰਮਤ ਕਰਕੇ ਪੁਨਰ ਚੱਕਰਣ ਦੁਆਰਾ ਅਤੇ ਦੋਬਾਰਾ ਵਰਤੋਂ ਕਰਕੇ, ਉਰਜਾ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਦਿਆਂ ਹੋਇਆਂ, ਮਿੱਟੀ (ਭਾਂ) ਨੂੰ ਦੇ ਪਤਨ ਹੋਣ ਤੋਂ ਬਚਾਉਂਦਿਆਂ ਹੋਇਆਂ, ਕੁਦਰਤੀ ਸਾਧਨਾਂ ਦੇ ਸਖਣਿਆਉਣ ਅਤੇ ਨਵੀਨ ਤੇ ਤਾਜ਼ਾ ਤਕਨਾਲੋਜੀ ਦੀ ਵਰਤੋਂ ਕਰਦਿਆਂ ਹੋਇਆਂ, ਹਰੇਕ ਵਿਅਕਤੀ ਵਾਤਾਵਰਣ ਦੇ ਸੁਰੱਖਿਅਣ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ ।
→ ਸਮੁਦਾਇ ਵੱਲੋਂ ਪਾਈ ਗਈ ਭਾਈਵਾਲੀ ਸਕਾਰਾਤਮਕ ਤਬਦੀਲੀ ਲਿਆ ਸਕਦੀ ਹੈ । ਸਮੂਹਾਂ ਦੀ ਸ਼ਕਲ ਵਿਚ ਲੋਕ ਸਰਕਾਰ ਕੋਲੋਂ ਕੁਦਰਤੀ ਸਾਧਨਾਂ ਦੀ ਸੁਰੱਖਿਆ ਦੀ ਮੰਗ ਕਰਨ ਦੇ ਇਲਾਵਾ ਇਸ ਕੰਮ (ਸੁਰੱਖਿਅਣ) ਲਈ ਸਰਕਾਰ ਨੂੰ ਦਲੀਲਾਂ ਰਾਹੀਂ ਮਨਾ ਵੀ ਸਕਦੇ ਹਨ । ਲੋਕ ਕਾਰਖ਼ਾਨੇਦਾਰਾਂ ਨੂੰ ਪ੍ਰਦੂਸ਼ਣ ਦੀ ਪੱਧਰ ਨੂੰ ਘੱਟ ਕਰਨ ਅਤੇ ਪੈਸਾ ਲਗਾਉਣ ਵਾਲੇ (ਸ਼ਾਹੂਕਾਰਾਂ) ਨੂੰ ਮਜਬੂਰ ਕਰ ਸਕਦੇ ਹਨ ਕਿ ਉਹ ਪੈਸਾ ਅਜਿਹੇ ਕੰਮਾਂ ਵਿਚ ਲਾਉਣ ਜਿਹੜੇ ਵਾਤਾਵਰਣ ਪੱਖੀ ਹੋਣ । ਚਿਪਕੋ ਅੰਦੋਲਨ ਸੰਮਦਾਇ ਭਾਈਵਾਲੀ ਦਾ ਚੰਗਾ ਉਦਾਹਰਨ ਹੈ ।
→ ਚਿਪਕੋ ਅੰਦੋਲਨ (Chipko Andolan)-ਹਿਮਾਲਿਆ ਪਹਾੜ ਦੀਆਂ ਉਚਾਈਆਂ ਦੇ ਰਹਿਣ ਵਾਲੀ ਇਕ ਅਨਪੜ ਔਰਤ ਨੇ ਦਸੰਬਰ, 1972 ਨੂੰ ਇਮਾਰਤੀ ਲੱਕੜੀ ਦੇ ਠੇਕੇਦਾਰਾਂ ਵਲੋਂ ਦਰੱਖ਼ਤ ਵੱਢਣ ਦੇ ਵਿਰੁੱਧ ਇਕ ਨਿਵੇਕਲਾ ਅੰਦੋਲਨ ਸ਼ੁਰੂ ਕੀਤਾ । ਇਸ ਵਿਖਾਵੇ ਨੇ ਚਿਪਕੋ ਅੰਦੋਲਨ ਦਾ ਰੂਪ ਧਾਰਨ ਕਰ ਲਿਆ ਅਤੇ ਇਸ ਅੰਦੋਲਨ ਦਾ ਆਰੰਭ ਚਮੋਲੀ ਜ਼ਿਲ੍ਹੇ ਦੇ ਮਨਡੇਲ (Mandel) ਨਾਂ ਦੇ ਪਿੰਡ ਤੋਂ ਅਪਰੈਲ, 1973 ਤੋਂ ਸ਼ੁਰੂ ਹੋਇਆ । ਲੋਕਾਂ ਨੇ ਫ਼ੈਸਲਾ ਲਿਆ ਕਿ ਜੇ ਖੇਡਾਂ ਨਾਲ ਸੰਬੰਧਿਤ ਉਦਯੋਗਪਤੀਆਂ ਨੇ ਰੁੱਖ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੁੱਖਾਂ ਨੂੰ ਬਚਾਉਣ ਦੇ ਵਾਸਤੇ, ਰੁੱਖਾਂ ਨਾਲ ਜੱਫ਼ੀਆਂ ਪਾ ਲੈਣਗੇ ।
ਇਸ ਅੰਦੋਲਨ ਦੀ ਅਗਵਾਈ ਸ੍ਰੀ ਸੁੰਦਰ ਲਾਲ ਬਹੂਗੁਣਾ ਅਤੇ ਸ੍ਰੀ ਚਾਂਦੀ ਰਾਮ ਭੱਟ ਨੇ ਕੀਤੀ । ਸੰਨ 1978 ਤਕ ਇਹ ਅੰਦੋਲਨ ਉਤਰਾਖੰਡ ਦੇ ਟੀਹਰੀ-ਗੜ੍ਹਵਾਲ ਦੇ ਖੇਤਰ ਤਕ ਫੈਲ ਗਿਆ ।
→ ਨਰਮਦਾ ਘਾਟੀ ਪ੍ਰਾਜੈਕਟ ਅੰਦੋਲਨ (Narmada Valley Project Movement-ਮੱਧ ਪ੍ਰਦੇਸ਼ ਦੇ ਇਸ ਪ੍ਰਾਜੈਕਟ ਦੇ ਬਣਾਏ ਜਾਣ ਦੇ ਵਿਰੁੱਧ ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੁਗੁਣਾ ਨੇ ਜੂਨ 1993 ਨੂੰ ਆਵਾਜ਼ ਉਠਾਈ । ਕਿਉਂਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦੇ ਕਾਰਨ ਇਕ ਲੱਖ ਤੋਂ ਵੱਧ ਲੋਕਾਂ ਦਾ, ਜਿਸ ਵਿਚ ਜ਼ਿਆਦਾਤਰ ਆਦਿਵਾਸੀ ਸਨ, ਦਾ ਉਜਾੜਾ ਅਤੇ ਸਥਾਨਾਂਤਰਨ ਹੋ ਜਾਣਾ ਸੀ । ਇਸੇ ਹੀ ਤਰ੍ਹਾਂ ਕੇਰਲ ਵਿਚ ਕੇਰਲ ਸ਼ਾਸਤਰ ਸਾਹਿਤਿਆ ਪਰਿਸ਼ਦ (Kerala Shastra Sahithya Parishad) ਨੇ ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project) ਦਾ ਵਿਰੋਧ ਕੀਤਾ ।
→ ਕੌਮੀ ਏਜੰਸੀਆਂ ਵੀ ਵਾਤਾਵਰਣ ਦੇ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ । ਕੇਂਦਰੀ ਸਰਕਾਰ ਦੀ ਪ੍ਰਬੰਧਕੀ ਬਣਤਰ ਵਿਚ ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment & Forests) ਇਕ ਕੇਂਦਰੀ ਏਜੰਸੀ (Nodal Agency) ਹੈ, ਜਿਸ ਦਾ ਮੁੱਖ ਕਾਰਜ ਵਾਤਾਵਰਣ ਅਤੇ ਵਣਵਿਗਿਆਨ ਨਾਲ ਸੰਬੰਧਿਤ ਪ੍ਰੋਗਰਾਮਾਂ ਦੀਆਂ ਯੋਜਨਾਵਾਂ ਤਿਆਰ ਕਰਨੀਆਂ ਅਤੇ ਤਾਲਮੇਲ ਅਤੇ ਖ਼ਿਆਲ ਰੱਖਣਾ ਹੈ । ਇਹ ਮੰਤਰਾਲਾ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (United Nations Environment Programme UNEP) ਦੀ ਕੇਂਦਰੀ ਏਜੰਸੀ ਵਜੋਂ ਵੀ ਕਾਰਜ ਕਰਦਾ ਹੈ ।
→ ਵਾਤਾਵਰਣ ਅਤੇ ਵਣ ਮੰਤਰਾਲਾ ਦਾ ਕੰਮ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ ਹੋਇਆਂ ਬਨਸਪਤੀ ਸਮੂਹ (Flora) ਅਤੇ ਵਣਾਂ, ਜੰਗਲੀ ਜਾਨਵਰਾਂ ਦੀ ਸੁਰੱਖਿਆ ਅਤੇ ਨਿਰੀਖਣ ਕਰਨ ਦੇ ਇਲਾਵਾ, ਪ੍ਰਦੂਸ਼ਣ ਦੀ ਰੋਕ-ਥਾਮ ਅਤੇ ਨਿਯੰਤਰਣ, ਵਣਰੋਪਣ ਅਤੇ ਪਤਨ ਹੋਏ ਖੇਤਰਾਂ ਦੀ ਪੁਨਰ ਸੁਰਜੀਤੀ ਅਤੇ ਵਾਤਾਵਰਣ ਦੀ ਸੁਰੱਖਿਆ, ਵਾਤਾਵਰਣ ਅਤੇ ਵਣ ਮੰਤਰਾਲਾ ਦੀਆਂ ਮੁੱਖ ਸਰਗਰਮੀਆਂ ਵਿਚ ਸ਼ਾਮਿਲ ਹਨ ।
→ ਵਾਤਾਵਰਣ ਅਤੇ ਵਣ ਮੰਤਰਾਲਾ ਨੇ ਕੌਮੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System) ਦਾ ਵਿਕੇਂਦਰੀਕ੍ਰਿਤ ਜਾਲ ਸਥਾਪਿਤ ਕੀਤਾ ਹੈ, ਜਿਸਦੇ ਜ਼ਿੰਮੇ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਨੂੰ ਇਕੱਤਰ ਕਰਨਾ, ਮਿਲਾਨ ਕਰਨਾ, ਜਮਾਂ ਕਰਨਾ, ਮੁੜ ਪ੍ਰਾਪਤੀ ਅਤੇ ਸੂਚਨਾਵਾਂ ਦਾ ਭੇਜਣਾ ਆਦਿ ਦੇ ਕੰਮ ਲਗਾਏ ਹੋਏ ਹਨ ।
→ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board CP CB) ਇਕ ਸੰਵਿਧਾਨਿਕ ਸੰਸਥਾ ਹੈ । ਇਸ ਦੀ ਸਥਾਪਨਾ ਸਤੰਬਰ, 1974 ਨੂੰ ਜਲ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਕੰਟਰੋਲ ਐਕਟ ਦੇ ਅਧੀਨ ਕੀਤੀ ਗਈ ।
→ ਰਾਸ਼ਟਰੀ ਸਿੱਖਿਆ ਪਾਲਿਸੀ (National Policy on Education 1986)ਸੰਨ 1992 ਵਿਚ ਇਸ ਦਾ ਸੁਧਾਰ ਕੀਤਾ ਗਿਆ ।
→ ਸੈ-ਇੱਛਤ ਸੰਸਥਾਵਾਂ ਨੇ ਪੀਣ ਵਾਲੇ ਸ਼ੁੱਧ ਪਾਣੀ ਦੀਆਂ ਸੁਵਿਧਾਵਾਂ, ਸਫ਼ਾਈ ਅਤੇ ਸੜਕੀ ਵਿਕਾਸ ਦੇ ਕੰਮਾਂ ਲਈ ਸੌਂਪੇ ਗਏ ਕੰਮਾਂ ਨੂੰ ਬੜੀ ਖ਼ੂਬੀ ਨਾਲ ਨਿਭਾਇਆ ਹੈ ।
→ ਪ੍ਰਿਥਵੀ ਵਿਸ਼ਵ ਉੱਚ-ਕੋਟੀ ਸੰਮੇਲਨ (Earth Summit) ਦਾ ਆਯੋਜਨ ਸਟਾਕਹਾਮ (ਸਵੀਡਨ) ਵਿਖੇ ਸੰਨ 1972 ਨੂੰ ਕੀਤਾ ਗਿਆ । ਦੁਸਰੀ ਅਜਿਹੀ ਕਾਨਫਰੰਸ ਦਾ ਆਯੋਜਨ ਸੰਨ 1992 ਨੂੰ ਰਾਇਓ ਡੇ ਜੈਨੀਰੀਓ ਬ੍ਰਾਜ਼ੀਲ ਵਿਖੇ ਕੀਤਾ ਗਿਆ ਜਿੱਥੇ ਵਿਸ਼ਵ-ਤਾਪਨ ਅਤੇ ਜੀਵ-ਅਨੇਕਰੂਪਤਾ ਉੱਤੇ ਭਰਪੂਰ ਚਰਚਾ ਕੀਤੀ ਗਈ ।