PSEB 12th Class Environmental Education Notes Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

This PSEB 12th Class Environmental Education Notes Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) will help you in revision during exams.

PSEB 12th Class Environmental Education Notes Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

→ ਸਿੰਚਾਈ ਜਾਂ ਸਿੰਜਣਾ (Irrigation)-ਭਾਂ ਨੂੰ ਪਾਣੀ ਲਾਉਣ ਦੀ ਬਨਾਉਟੀ ਵਿਧੀ ਦਾ ਮੰਤਵ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੀ ਮੱਦਦ ਕਰਨਾ ਹੈ । ਰੁਕ-ਰੁਕ ਕੇ ਜਾਂ ਘੱਟ ਵਰਖਾ ਪੈਣ ਦੇ ਕਾਰਨ ਘੱਟ ਪਾਣੀ ਦੀ ਉਪਲੱਬਧੀ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਕੀਤੀ ਜਾਂਦੀ ਬਨਾਉਟੀ ਸਿੰਚਾਈ (Artificial Irrigation) ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰੱਖਦਿਆਂ ਹੋਇਆਂ ਉਤਪਾਦਕਤਾ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ । ਸਿੰਚਣ ਲਈ ਅਸੀਂ ਸਤੱਈ ਪਾਣੀ (Surface Water) ਅਤੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਾਂ ।

→ ਪਾਣੀ ਦੀ ਜ਼ਰੂਰਤ ਦਾ ਹਰੇਕ ਫ਼ਸਲ ਲਈ ਨਿਸ਼ਚਿਤ ਅਤੇ ਖ਼ਾਸ ਮਹੱਤਵ ਹੁੰਦਾ ਹੈ ਜਿਵੇਂ ਕਿ ਧਾਨ (Paddy) ਨੂੰ ਲਗਾਤਾਰ ਪਾਣੀ ਦੇਣ ਦੀ ਲੋੜ ਹੁੰਦੀ ਹੈ । ਇਸ ਦੀ ਪੌਦ ਅਥਵਾ ਪਨੀਰੀ (Seedlings) ਨੂੰ ਪੁੱਟ ਕੇ ਖੜ੍ਹੇ ਪਾਣੀ ਵਿਚ ਲਗਾਇਆ ਜਾਂਦਾ ਹੈ । ਪਰ ਜੇਕਰ ਅਜਿਹਾ ਪਾਣੀ (ਖਿੜਿਆ ਪਾਣੀ) ਕਣਕ ਜਾਂ ਕਪਾਹ ਦੇ ਖੇਤ ਵਿਚ ਹੋਵੇਗਾ, ਤਾਂ ਪੈਦਾ ਹੋਈ ਸੇਮ ਦੇ ਕਾਰਨ ਇਨ੍ਹਾਂ ਫ਼ਸਲਾਂ ਦਾ ਨੁਕਸਾਨ ਹੋ ਜਾਵੇਗੀ ।

→ ਸਿੰਚਾਈ ਦੀਆਂ ਲੋੜਾਂ ਮਿੱਟੀ ਦੇ ਲੱਛਣਾਂ ਉੱਤੇ ਨਿਰਭਰ ਕਰਦੀਆਂ ਹਨ; ਜਿਵੇਂ ਕਿਜਿਹੜੀਆਂ ਫ਼ਸਲਾਂ ਰੇਤਲੀ ਜ਼ਮੀਨ ਵਿਚ ਉੱਗਦੀਆਂ ਹਨ, ਉਨ੍ਹਾਂ ਨੂੰ ਪਾਣੀ ਦੇਣ ਦੀ ਲੋੜ ਅਕਸਰ ਅਤੇ ਛੇਤੀ-ਛੇਤੀ ਪੈਂਦੀ ਹੈ । ਪਰ ਜਿਹੜੀਆਂ ਫ਼ਸਲਾਂ ਚੀਕਣੀ ਮਿੱਟੀ ਵਾਲੀ ਤੋਂ (Clayey Soil) ਵਿਚ ਉਗਦੀਆਂ ਹਨ, ਉਨ੍ਹਾਂ ਦੀ ਸਿੰਚਾਈ ਕਰਨ ਦੀ ਜਲਦੀ ਲੋੜ ਨਹੀਂ ਹੁੰਦੀ, ਕਿਉਂਕਿ ਅਜਿਹੀਆਂ ਜ਼ਮੀਨਾਂ ਦੀ ਮਿੱਟੀ ਵਿਚ ਪਾਣੀ ਨੂੰ ਪਕੜੀ ਰੱਖਣ ਦੀ ਸਮਰੱਥਾ ਵਧੇਰੇ ਹੁੰਦੀ ਹੈ । ਜ਼ਿਆਦਾ ਪਾਣੀ ਦੇਣ ਨਾਲ ਅਜਿਹੀਆਂ ਜ਼ਮੀਨਾਂ ਵਿਚ ਸੇਮ ਪੈਦਾ ਹੋ ਜਾਂਦੀ ਹੈ, ਜਿਸ ਕਾਰਨ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ ।

PSEB 12th Class Environmental Education Notes Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

→ ਭਾਰਤ ਵਿਚ ਸਿੰਚਾਈ ਕਰਨ ਦੇ ਸਾਧਨ ਖੂਹ, ਤਾਲਾਬ, ਨਹਿਰਾਂ ਅਤੇ ਦਰਿਆ ਆਦਿ ਹਨ ।

→ ਸਿੰਚਾਈ ਕਰਨ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵਰਤੀਆਂ ਜਾਂਦੀਆਂ ਵਿਧੀਆਂ ਤਕਨੀਕਾਂ)
(Various types of Irrigation Techniques are in Practice) :

  1. ਖਾਲ ਕਿਸਮ ਦੀ ਸਿੰਚਾਈ (Furrow Irrigation)
  2. ਰੋੜ ਕਿਸਮ ਦੀ ਜਾਂ ਹੜ ਸਿੰਚਾਈ (Flood Irrigation)
  3. ਚੈੱਕ ਬੇਸਿਨ (Check basin) ਕਿਸਮ ਦੀ ਸਿੰਚਾਈ ।
  4. ਫੁਹਾਰਾ ਸਿੰਚਾਈ (Sprinkle Irrigation) ।
  5. ਪਾਣੀ ਨੂੰ ਉੱਪਰ ਚੁੱਕਣ ਵਾਲੇ ਉਪਕਰਣ (Water Lifting Devices)
  6. ਤੁਪਕਾ ਸਿੰਚਾਈ ਜਾਂ ਬੂੰਦ ਸਿੰਚਾਈ (Drip irrigation) ਆਦਿ ।

→ ਜਲ ਸਰੋਤਾਂ ਤੋਂ ਪ੍ਰਾਪਤ ਕੀਤਾ ਗਿਆ ਪਾਣੀ ਖੇਤਾਂ ਵਿਚ ਕਿਸ ਤਰ੍ਹਾਂ ਵੰਡਣਾ ਹੈ, ਇਸ ਦੇ ਲਈ ਸਿੰਚਾਈ ਦੀਆਂ ਜੁਗਤਾਂ ਅਲੱਗ-ਅਲੱਗ ਪ੍ਰਕਾਰ ਦੀਆਂ ਹਨ ।

→ ਸਿਆ/ਖਾਲ ਸਿੰਚਾਈ (Furrow Irrigation) – ਇੰਜਣ ਦੀ ਇਸ ਵਿਧੀ ਦੁਆਰਾ, ਪਾਣੀ ਖੇਤ ਵਿਚ ਬਣਾਈਆਂ ਗਈਆਂ ਖਾਲੀਆਂ ਰਾਹੀਂ ਦਿੱਤਾ ਜਾਂਦਾ ਹੈ । ਇਹ ਖਾਲ ਉਭਾਰਾਂ (Ridges) ਦੇ ਦਰਮਿਆਨ ਹੁੰਦੇ ਹਨ । ਸਿੰਜਣ ਦਾ ਇਹ ਤਰੀਕਾ ਉਨ੍ਹਾਂ ਫ਼ਸਲਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਦੀ ਬਿਜਾਈ ਕਤਾਰਾਂ ਵਿਚ ਕੀਤੀ ਗਈ ਹੋਵੇ, ਜਿਵੇਂ ਕਿ ਕਪਾਹ, ਗੰਨਾ ਅਤੇ ਆਲੂ ਆਦਿ ਦੀਆਂ ਫ਼ਸਲਾਂ ।

→ ਰੋੜ ਸਿੰਚਾਈ ਜਾਂ ਹੜ ਸਿੰਚਾਈ (lood Irrigation) – ਸਿੰਚਾਈ ਦਾ ਇਹ ਤਰੀਕਾ ਆਮ ਤੌਰ ਤੇ ਪੱਧਰੀ ਅਤੇ ਖੁੱਲੀ ਜ਼ਮੀਨ ਲਈ ਅਪਣਾਇਆ ਜਾਂਦਾ ਹੈ । ਉੱਚੀਆਂ ਥਾਵਾਂ ਤੇ ਉੱਗਣ ਵਾਲੀਆਂ ਫ਼ਸਲਾਂ ਨੂੰ ਪਾਣੀ ਸਿੰਜਣ ਵਾਲੇ ਪੰਪਾਂ ਦੀ ਸਹਾਇਤਾ ਨਾਲ ਦਿੱਤਾ ਜਾਂਦਾ ਹੈ । ਫੈਲਿਆ ਹੋਇਆ ਪਾਣੀ ਖੇਤ ਵਿਚ ਉੱਗ ਰਹੀ ਸਾਰੀ ਦੀ ਸਾਰੀ ਫ਼ਸਲ ਨੂੰ ਉਪਲੱਬਧ ਹੋ ਜਾਂਦਾ ਹੈ ।

→ ਛਿੜਕਾਅ ਸਿੰਚਾਈ ਪ੍ਰਣਾਲੀ (Sprinkle Irrigation System) – ਸਿੰਚਾਈ ਕਰਨ ਦੇ ਇਸ ਤਰੀਕੇ ਵਿਚ ਪਾਣੀ ਦੇ ਦਬਾਉ (Water Pressure) ਦੀ ਵਰਤੋਂ ਕਰਦਿਆਂ ਹੋਇਆਂ, ਪਾਣੀ ਦੀ ਮਾਮੂਲੀ ਜਿਹੀ ਫੁਹਾਰ ਜਾਂ ਛਿੜਕਾਓ ਤੋਂ ਦੇ ਤਲ ਦੇ ਨੇੜੇ ਜਾਂ ਫ਼ਸਲ ਦੇ ਉੱਪਰੋਂ ਦੀ ਕੀਤਾ ਜਾਂਦਾ ਹੈ । ਇਹ ਸਿੰਚਾਈ ਬਨਾਉਟੀ ਬਾਰਸ਼ ਦੇ ਸਮਾਨ ਹੈ । ਸਿੰਚਾਈ ਕਰਨ ਦੇ ਇਸ ਤਰੀਕੇ ਦੀ ਵਰਤੋਂ ਰੋਕੜ ਫ਼ਸਲਾਂ (Cash Crops) ਜਾਂ ਬਾਗਾਂ (Orchards) ਵਾਲੀਆਂ ਫ਼ਸਲਾਂ ਲਈ ਕੀਤੀ ਜਾਂਦੀ ਹੈ ।

→ ਪਾਣੀ ਚੁੱਕ ਜੁਗਤਾਂ (Water Lifting Devices) – ਫ਼ਸਲਾਂ ਦੀ ਸਿੰਚਾਈ ਕਰਨ ਦੇ ਸਮੇਂ ਪਾਣੀ ਨੂੰ ਨੀਵੇਂ ਸਥਾਨਾਂ ਤੋਂ ਉੱਚਿਆਂ ਚੁੱਕਿਆ ਜਾਂਦਾ ਹੈ । ਇਸ ਵਿਧੀ ਦੀ ਵਰਤੋਂ ਖੂਹਾਂ, ਝੀਲਾਂ ਅਤੇ ਦਰਿਆਵਾਂ ਤੋਂ ਸਿੰਚਾਈ ਕਰਨ ਦੇ ਲਈ ਪਾਣੀ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ।

→ ਤੁਪਕਾ ਜਾਂ ਤ੍ਰਿਪਕਣ ਸਿੰਚਾਈ ਪ੍ਰਣਾਲੀ (Drip Irrigation System) – ਸਿੰਚਾਈ ਕਰਨ ਦੀ ਇਸ ਪ੍ਰਣਾਲੀ ਨੂੰ ਪਤਲੀ ਧਾਰਾ ਵਾਲੀ ਸਿੰਚਾਈ (Trickle Irrigation) ਵੀ ਆਖਦੇ ਹਨ । ਸਿੰਜਣ ਦੇ ਇਸ ਤਰੀਕੇ ਵਿਚ ਪਾਣੀ ਤੁਪਕਿਆਂ ਦੇ ਰੂਪ ਵਿਚ ਪੌਦਿਆਂ ਦੀਆਂ ਜੜ੍ਹਾਂ ਦੇ, ਨਜ਼ਦੀਕ ਪਾਇਆ ਜਾਂਦਾ ਹੈ ।

→ ਸਿੰਚਾਈ ਕਰਨ ਲਈ ਵਰਤਿਆ ਗਿਆ ਪਾਣੀ ਮਿੱਟੀ ਵਿਚਾਲੇ ਪੌਸ਼ਟਿਕ ਪਦਾਰਥਾਂ ਨੂੰ ਘੋਲ (Solution) ਵਿਚ ਬਦਲ ਦਿੰਦਾ ਹੈ ਅਤੇ ਇਨ੍ਹਾਂ ਘੋਲਾਂ ਨੂੰ ਪੌਦਿਆਂ ਦੀਆਂ ਜੜਾਂ ਸੋਖ ਲੈਂਦੀਆਂ ਹਨ ।

→ ਦੇਸੀ ਖਾਦ/ਰੂੜੀ ਖਾਦ (Manure) – ਰੂੜੀ ਖਾਦ ਕਾਰਬਨੀ ਪਦਾਰਥ ਹੈ, ਜਿਸ ਦੀ ਵਰਤੋਂ ਫਰਟੇਲਾਈਜ਼ਰ’ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਵਾਲੇ ਪਦਾਰਥ) ਵਜੋਂ ਕੀਤੀ ਜਾਂਦੀ ਹੈ ।

→ ਇਹ ਖਾਦ (ਰੁੜੀ) ਮਿੱਟੀ ਵਿਚ ਕਾਰਬਨੀ ਅਤੇ ਪੌਸ਼ਟਿਕ ਪਦਾਰਥ ਜਮਾਂ ਕਰਕੇ ਭੋ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀ ਹੈ । ਰੂੜੀ ਖਾਦ ਵਿਚ ਮੌਜੂਦ ਨਾਈਟ੍ਰੋਜਨ ਨੂੰ ਮਿੱਟੀ ਵਿਚਲੇ ਬੈਕਟੀਰੀਆਂ ਜੋੜ ਲੈਂਦੇ ਹਨ ।

PSEB 12th Class Environmental Education Notes Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

→ ਰੂੜੀ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਘੱਟ ਹੀ ਹੁੰਦੀ ਹੈ, ਇਸੇ ਲਈ ਇਨ੍ਹਾਂ ਦੀ ਵਰਤੋਂ ਕਾਫ਼ੀ ਜ਼ਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ ।

→ ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਰੂੜੀ ਕੋਈ ਵਿਸ਼ੇਸ਼ ਨਹੀਂ ਹੁੰਦੀ । ਇਹੋ ਹੀ ਵਜ਼ਾ ਹੈ ਕਿ ਇਹ ਖਾਦ ਕਿਸੇ ਖਾਸ ਫ਼ਸਲਾਂ ਦੇ ਲਈ ਲੋੜੀਂਦੇ ਵਿਸ਼ੇਸ਼ (Specific)
ਪੌਸ਼ਟਿਕ ਪਦਾਰਥਾਂ ਦੀ ਭਰਪਾਈ ਨਹੀਂ ਕਰਦੀ ।

→ ਰੂੜੀ ਦਾ ਪੁਨਰ ਚੱਕਰਣ ਕੀਤਾ ਜਾਂਦਾ ਹੈ ਅਤੇ ਇਹ ਖਾਦਾਂ ਪ੍ਰਦੂਸ਼ਣ ਵੀ ਨਹੀਂ ਪੈਦਾ ਕਰਦੀਆਂ ।

→ ਰੂੜੀ (ਖਾਦ) ਮਿੱਟੀ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕਰਕੇ, ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਦੇ ਨਾਲ-ਨਾਲ ਉਤਪਾਦਕਤਾ ਵਿਚ ਵੀ ਵਾਧਾ ਕਰਦੀ ਹੈ ਅਤੇ ਮਿੱਟੀ ਦੇ ਪਾਣੀ ਨੂੰ ਜਕੜਣ ਦੀ ਸਮਰੱਥਾ ਵੀ ਵਧਾਉਂਦੀ ਹੈ ।

→ ਰੂੜੀ ਵਿਚ ਕਾਰਬਨੀ ਪਦਾਰਥਾਂ ਦੀ ਬਹੁਲਤਾ ਹੋਣ ਦੇ ਕਾਰਨ ਇਹ ਮਿੱਟੀ ਵਿਚ ਵਾਯੂ ਸੰਚਾਰਨ ਅਤੇ ਬਣਤਰ ਵਿਚ ਸੁਧਾਰ ਲੈ ਆਉਂਦੀ ਹੈ ।
ਰੂੜੀ ਖਾਦ ਦੀਆਂ ਤਿੰਨ ਕਿਸਮਾਂ ਹਨ-

  1. ਡੰਗਰਾਂ ਦੇ ਵਾੜੇ ਦੀ ਰੂੜੀ (Farm Yard Manure),
  2. ਬਨਸਪਤੀ ਖਾਦ (Compost)
  3. ਹਰੀ ਖਾਦ (Green Manure) ।

→ ਡੰਗਰਾਂ ਦੇ ਵਾੜੇ ਵਾਲੀ ਰੂੜੀ (Farm Yard Manure) – ਇਹ ਰੂੜੀ ਖਾਦ ਮੁਵੇਸ਼ੀਆਂ ਦੇ ਗੋਹੇ, ਪੇਸ਼ਾਬ (ਮੂਤਰ) ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਗਲਣ-ਸੜਨ ਕਾਰਨ ਬਣਦੀ ਹੈ । ਵਾੜੇ ਵਿਚਲੀ ਰਹਿੰਦ-ਖੂੰਹਦ ਨੂੰ ਟੋਏ ਵਿਚ ਪਾ ਕੇ, ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਸਮੇਂ-ਸਮੇਂ ਤੇ ਪਾਣੀ ਦੇ ਛਿੱਟੇ ਦੇ ਕੇ ਦੱਬੇ ਹੋਏ ਇਸ ਮਿਸ਼ਰਣ ਨੂੰ ਸਿੱਲ੍ਹਾ ਰੱਖਿਆ ਜਾਂਦਾ ਹੈ । ਮਿੱਟੀ ਵਿੱਚ ਮੌਜੂਦ ਸੂਖਮ-ਜੀਵ ਇਸ ਦਾ ਵਿਘਟਣ ਕਰਕੇ ਇਸ ਪਦਾਰਥ ਨੂੰ ਰੂੜੀ ਖਾਦ ਵਿਚ ਤਬਦੀਲ ਕਰ ਦਿੰਦੇ ਹਨ ।

→ ਬਨਸਪਤੀ ਖਾਦ (Compost) – ਬਨਸਪਤੀ ਖਾਦ ਬਨਸਪਤੀ ਦੀ ਰਹਿੰਦ-ਖੂੰਹਦ ਜਿਵੇਂ ਕਿ ਭੂਸਾ (Straw), ਸਬਜ਼ੀਆਂ ਦੇ ਛਿਲਕੇ (Peels) ਅਤੇ ਜਾਨਵਰਾਂ ਦੇ ਮਲ (Refuse) ਤੋਂ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਪਦਾਰਥਾਂ ਨੂੰ ਇਕੱਠਿਆਂ ਮਿਲਾ ਕੇ ਗਲਣ-ਸੜਣ ਦੇ ਲਈ ਛੱਡ ਦਿੱਤਾ ਜਾਂਦਾ ਹੈ । ਇਸ ਮਿਸ਼ਰਣ ਦੇ ਗਲਣ-ਸੜਣ ਵਿਚ ਆਕਸੀ ਬੈਕਟੀਰੀਆ (Aerobes) ਅਤੇ ਅਣ-ਆਕਸੀ ਬੈਕਟੀਰੀਆ (An-Aerobes) ਦੋਵੇਂ ਹੀ ਸ਼ਾਮਲ ਹੁੰਦੇ ਹਨ ।

→ ਹਰੀ ਖਾਦ (Green Manure) – ਹਰੀ ਖਾਦ ਪ੍ਰਾਪਤ ਕਰਨ ਦੇ ਲਈ ਖੇਤ ਵਿਚ ਫਲੀਦਾਰ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਪੌਦਿਆਂ ਨੂੰ ਹਲ ਚਲਾ ਕੇ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ । ਫਲੀਦਾਰ ਫ਼ਸਲਾਂ ਦੀ ਚੋਣ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਪੌਦਿਆਂ ਦੀਆਂ ਜੜ੍ਹਾਂ ‘ਤੇ ਮੌਜੂਦ ਗੰਢਾਂ (Nodules) ਵਿਚ ਨਾਈਟ੍ਰੋਜਨ ਯੋਗਕੀਕਰਨ ਵਾਲੇ ਬੈਕਟੀਰੀਆ ਹੁੰਦੇ ਹਨ । ਇਹ ਬੈਕਟੀਰੀਆ ਵਾਯੂ ਵਿਚਲੀ ਨਾਈਟ੍ਰੋਜਨ ਦਾ ਯੋਗਕੀਕਰਨ ਕਰਕੇ ਮਿੱਟੀ ਵਿਚ ਨਾਈਟ੍ਰੋਜਨ ਦੀ ਮਾਤਰਾ ਵਿਚ ਵਾਧਾ ਕਰ ਦਿੰਦੇ ਹਨ ।

→ ਹਰੀ ਖਾਦ ਮਿੱਟੀ ਵਿਚ ਨਾਈਟ੍ਰੋਜਨ ਦੀ ਪੂਰਤੀ ਨੂੰ ਹੀ ਨਹੀਂ ਕਰਦੀ ਹੈ, ਸਗੋਂ ਇਹ ਕਾਰਬਨੀ ਮਾਦੇ ਦੀ ਵੀ ਪੂਰਤੀ ਕਰਦੀ ਹੈ । ਇਹ ਖਾਦ ਮਿੱਟੀ ਦੀ ਸਤ੍ਹਾ ਉੱਪਰ ਇਕ ਸੁਰੱਖਿਆਈ ਪਰਤ ਵੀ ਬਣਾਉਂਦੀ ਹੈ, ਜਿਹੜੀ ਮਿੱਟੀ ਖੋਰੇ ਅਤੇ ਪੌਸ਼ਟਿਕ ਪਦਾਰਥਾਂ ਦੇ ਖੋਰਣ ਨੂੰ ਵੀ ਰੋਕਦੀ ਹੈ ।

→ ਬਨਾਉਟੀ ਖਾਦਾਂ ਜਾਂ ਫਰਟੇਲਾਈਜ਼ਰਜ਼ (Fertilizers) ਅਕਾਰਬਨੀ ਜਾਂ ਕਾਰਬਨੀ ਯੋਗਿਕ ਹਨ ਜਿਨ੍ਹਾਂ ਵਿਚ ਪੌਦਿਆਂ ਦੇ ਲਈ ਪੌਸ਼ਟਿਕ ਪਦਾਰਥਾਂ ਦੀ ਲੋੜੀਂਦੀ ਮਾਤਰਾ ਹੁੰਦੀ ਹੈ ।

ਫਰਟੇਲਾਈਜ਼ਰ ਪਾਣੀ ਵਿਚ ਬੜੀ ਜਲਦੀ ਘੁਲਣਸ਼ੀਲ ਹੋਣ ਕਾਰਨ, ਪੌਦੇ ਇਨ੍ਹਾਂ ਨੂੰ ਬੜੀ ਛੇਤੀ ਜਜ਼ਬ ਕਰ ਲੈਂਦੇ ਹਨ ਜਾਂ ਸੋਖ ਲੈਂਦੇ ਹਨ । ਆਮ ਤੌਰ ਤੇ ਫਰਟੇਲਾਈਜ਼ਰਜ਼ ਪੌਸ਼ਟਿਕ ਪਦਾਰਥਾਂ ਪੱਖੋਂ ਵਿਸ਼ਿਸ਼ਟ ਹੋਣ ਦੇ ਕਾਰਨ ਇਹ ਪੌਦਿਆਂ ਨੂੰ ਇਕ ਜਾਂ ਇਕ ਤੋਂ ਜ਼ਿਆਦਾ ਪੌਸ਼ਟਿਕ ਪਦਾਰਥਾਂ ਦੀ ਪੂਰਤੀ ਕਰਦੇ ਹਨ ।

→ ਜੀਵ ਖਾਦਾਂ ਜਾਂ ਬਾਇਓਫਰਟੇਲਾਈਜ਼ਰਜ਼ (Biofertilizers) – ਜੀਵ ਖਾਦਾਂ ਜਾਂ ਬਾਇਓਫਰਟੇਲਾਈਜ਼ਰਜ਼ ਜਿਵੇਂ ਕਿ ਬੈਕਟੀਰੀਆ, ਨੀਲੀ-ਹਰੀ, ਐਲਗੀ ਅਤੇ ਉੱਲੀਆਂ (Fungi) ਜਾਂ ਜੈਵਿਕ ਕ੍ਰਿਆਸ਼ੀਲ ਪਦਾਰਥ (Biological active) ਹਨ, ਜਿਨ੍ਹਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ ਲਈ ਕੀਤੀ ਜਾਂਦੀ ਹੈ ।

PSEB 12th Class Environmental Education Notes Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

→ ਫਰਟੇਲਾਈਜ਼ਰਜ਼ ਵਿਚ ਨਾਈਟ੍ਰੇਟਸ, ਫਾਸਫੇਟ ਅਤੇ ਪੋਟਾਸ਼ੀਅਮ ਆਦਿ ਪਦਾਰਥ ਹੁੰਦੇ ਹਨ । ਇਸ ਕਰਕੇ ਅਜਿਹੀਆਂ ਖਾਦਾਂ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ
ਹੈ ਅਤੇ ਇਹ ਕਿਸਮਾਂ ਹਨ-

  1. ਨਾਈਟ੍ਰੋਜਨੀ ਖਾਦਾਂ (Nitrogenous fertilizers)
  2. ਫਾਸਫੇਟੀ ਖਾਦਾਂ (Phosphatic fertilizers) ਅਤੇ
  3. ਪੋਟਾਸ਼ੀਅਮ ਖਾਦਾਂ (Potassium fertilizers) ।

→ ਕੋਈ ਵੀ ਏਜੈਂਟ ਜਿਹੜਾ ਰੋਗ ਪੈਦਾ ਕਰੇ, ਉਸ ਨੂੰ ਰੋਗਜਨਕ (Pathogen) ਕਹਿੰਦੇ ਹਨ ਅਤੇ ਇਹ ਰੋਗਜਨਕ ਬੈਕਟੀਰੀਆ, ਉੱਲੀ ਜਾਂ ਰੋਗਾਣੂ ਅਰਥਾਤ
ਵਾਇਰਸ (Virus) ਹੋ ਸਕਦੇ ਹਨ ।

→ ਕਣਕ ਦਾ ਕੁੰਗੀ ਰੋਗ (Wheat Rust) ਦਾ ਰੋਗਜਨਕ ਪਕਸੀਨੀਆ ਗੈਮਿਨਿਸ (Puccinia gramminis tritici) ਅਤੇ ਕਣਕ ਦੀ ਕਾਂਗਿਆਰੀ ਬੀਮਾਰੀ ਦਾ ਰੋਗਜਨਕ ਅਸਟੀਲੈਗੋ ਟੀਸਈ (Ustilago Tritici) ਨਾਂ ਦੀਆਂ ਕ੍ਰਮਵਾਰ ਉੱਲੀਆਂ ਹਨ ।

→ ਚੌਲਾਂ ਦਾ ਬਲਾਸਟ ਰੋਗ (Blast of Rice) ਅਤੇ ਚੌਲਾਂ ਦਾ ਭੂਰਾ ਧੱਬਾ ਰੋਗ (Brown Spot of Rice) ਚੌਲਾਂ ਦੀਆਂ ਬੀਮਾਰੀਆਂ ਹਨ । ਭੂਰਾ ਧੱਬਾ ਰੋਗ ਦੇ ਲੱਗਣ ਨਾਲ ਪੱਤਿਆਂ ਉੱਤੇ ਕਿਸ਼ਤੀ ਦੀ ਸ਼ਕਲ ਦੇ ਚੀਰ (Lesions) ਜਾਂ ਜ਼ਖ਼ਮ ਬਣ ਜਾਂਦੇ ਹਨ ।

→ ਗੰਨੇ ਦਾ ਲਾਲ ਵਿਗਲਣ ਰੋਗ (Red rot of Sugarcane) – ਇਸ ਬੀਮਾਰੀ ਦਾ ਆਰੰਭ ਗੰਨੇ ਦੇ ਪੌਦਿਆਂ ਦੇ ਪੱਤਿਆਂ ਉੱਪਰ ਲਾਲ ਰੰਗ ਦੇ ਧੱਬਿਆਂ ਦੇ ਪੈਦਾ ਹੋਣ ਨਾਲ ਹੁੰਦਾ ਹੈ । ਗੰਨੇ ਦੀ ਪਿੱਥ (Pith) ਦੀ ਰੰਗਤ ਲਾਲ ਹੋ ਜਾਂਦੀ ਹੈ ਅਤੇ | ਗੰਨੇ ਦੇ ਤਣੇ ਉੱਤੇ ਲਾਲ ਧਾਰੀਆਂ ਵਰਗੇ ਚੀਰ ਪੈਦਾ ਹੋ ਜਾਂਦੇ ਹਨ ।

→ ਆਲੂ ਦਾ ਪਛੇਤਾ ਝੁਲਸ ਰੋਗ (Late Blight of Potato) – ਇਹ ਉੱਲੀ ਦੁਆਰਾ ਉਪਜਿਤ ਰੋਗ ਹੈ । ਆਰੰਭ ਵਿਚ ਪੱਤਿਆਂ ਦੇ ਕਿਨਾਰਿਆਂ ਤੇ ਜ਼ਖ਼ਮ
(Lesion) ਬਣਦੇ ਹਨ ਜਿਨ੍ਹਾਂ ਦੀ ਬਾਅਦ ਵਿਚ ਰੰਗਤ ਕਾਲੀ ਪੈ ਜਾਂਦੀ ਹੈ ।

→ ਫ਼ਸਲਾਂ ਤੋਂ ਵਧੇਰੇ ਉਪਜ ਲੈਣ ਦੇ ਲਈ ਵਰਤੇ ਜਾਂਦੇ ਰਸਾਇਣਾਂ ਨੂੰ ਐਗੋ ਕੈਮੀਕਲਜ਼ (Agro Chemicals) ਕਹਿੰਦੇ ਹਨ । ਇਨ੍ਹਾਂ ਰਸਾਇਣਾਂ ਵਿਚ ਕੀਟਨਾਸ਼ਕ, ਪੈਂਸਟੀਸਾਈਡਜ਼, ਨਦੀਨਨਾਸ਼ਕ (Herbicides) ਅਤੇ ਕਈ ਪ੍ਰਕਾਰ ਦੇ ਫਰਟੀਲਾਈਜ਼ਰਜ਼ ਸ਼ਾਮਿਲ ਹਨ ।

Leave a Comment