PSEB 12th Class Environmental Education Notes Chapter 14 ਵਾਤਾਵਰਣੀ ਕਿਰਿਆ (ਭਾਗ-1)

This PSEB 12th Class Environmental Education Notes Chapter 14 ਵਾਤਾਵਰਣੀ ਕਿਰਿਆ (ਭਾਗ-1) will help you in revision during exams.

PSEB 12th Class Environmental Education Notes Chapter 14 ਵਾਤਾਵਰਣੀ ਕਿਰਿਆ (ਭਾਗ-1)

→ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਦੇ ਲਈ ਵਾਤਾਵਰਣ ਉੱਪਰ ਨਿਰਭਰ ਕਰਦਾ ਹੈ । ਉਸ ਨੂੰ ਰਹਿਣ ਦੇ ਵਾਸਤੇ ਜ਼ਮੀਨ, ਭੋਜਨ ਦੇ ਲਈ ਪੌਦਿਆਂ ਅਤੇ ਪ੍ਰਾਣੀਆਂ ਦੀ ਲੋੜ, ਪੀਣ ਵਾਸਤੇ ਪਾਣੀ, ਤਾਪ ਅਤੇ ਊਰਜਾ ਦੇ ਵਾਸਤੇ ਸੂਰਜ ਦੀ ਰੋਸ਼ਨੀ ਦੀ ਲੋੜ ਪੈਂਦੀ ਹੈ । ਜੀਵਿਕਾ ਦੇ ਵਾਸਤੇ ਮਨੁੱਖ ਨੂੰ ਵਣਾਂ ਅਤੇ ਜੰਗਲੀ ਜੀਵਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।

→ ਵੱਧਦੀ ਹੋਈ ਆਬਾਦੀ ਅਤੇ ਮਨੁੱਖ ਦੀਆਂ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਦੇ ਕਾਰਨ ਕੁਦਰਤੀ ਸਾਧਨਾਂ ਦੀ ਮੰਗ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ ।

→ ਜੇਕਰ ਮਨੁੱਖਾਂ ਦੀ ਲੋੜਾਂ ਨੂੰ ਪੂਰਿਆਂ ਕਰਨਾ ਹੈ, ਤਾਂ ਜਨਸੰਖਿਆ ਦੇ ਵਾਧੇ ਨੂੰ ਨਿਯੰਤਰਿਤ ਕਰਨਾ ਹੋਵੇਗਾ ।

→ ਪਾਣੀ ਅਤੇ ਉਰਜਾ ਸਰੋਤਾਂ ਦੀ ਫਜ਼ੂਲ ਵਰਤੋਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ।

→ ਪਾਣੀ, ਵਣ ਅਤੇ ਜੀਵ ਅਨੇਕਰੂਪਤਾ ਦੇ ਸੁਰੱਖਿਅਣ ਲਈ ਜ਼ਰੂਰੀ ਕਦਮ ਉਠਾਉਣ ਦੀ ਲੋੜ ਹੈ । ਇਨ੍ਹਾਂ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ ।

→ ਮੁੜ ਵਰਤੋਂ, ਪੁਨਰ ਚੱਕਰਣ ਅਤੇ ਮੁਰੰਮਤ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Notes Chapter 14 ਵਾਤਾਵਰਣੀ ਕਿਰਿਆ (ਭਾਗ-1)

→ ਕਾਰਬੋਹਾਈਡੇਟ, ਪ੍ਰੋਟੀਨ, ਚਰਬੀ, ਕਾਰਬਨੀ ਤੇਜ਼ਾਬ, ਵਿਟਾਮਿਨਜ਼ ਅਤੇ ਐੱਨਜ਼ਾਈਮ ਸਾਡੀ ਖੁਰਾਕ ਦੇ ਮੁੱਖ ਅੰਸ਼ ਹਨ ।

→ ਸੰਤੁਲਿਤ ਭੋਜਨ ਦੀ ਪ੍ਰਾਪਤੀ ਦੇ ਨਾ ਹੋਣ ਕਾਰਨ ਕੁਪੋਸ਼ਣ (Malnutrition) ਪੈਦਾ ਹੁੰਦਾ ਹੈ ।

→ ਕੁਪੋਸ਼ਣ ਦਾ ਕਾਰਣ ਗ਼ਰੀਬੀ, ਭੁੱਖ ਅਤੇ ਦੋਸ਼ ਪੂਰਣ (Faulty) ਖੁਰਾਕ ਹੈ । ਵਿਕਾਸਸ਼ੀਲ ਦੇਸ਼ਾਂ ਵਿੱਚ ਵਧਦੀ ਹੋਈ ਆਬਾਦੀ ਦੇ ਕਾਰਨ ਖਾਧ ਪਦਾਰਥਾਂ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ ।

→ ਕੁਪੋਸ਼ਣ ਦੇ ਕਾਰਨ ਬੱਚਿਆਂ ਦੀ ਵੱਧ ਮਿਤੁ ਦਰ, ਮਾਤਰੀ ਮੌਤ ਦਰ ਵਿੱਚ ਵਾਧਾ, ਕਦਾਚਾਰੀ ਬੱਚੇ (Deliquent children) ਸਕੂਲ ਵਿੱਚ ਮਾੜਾ ਪ੍ਰਦਰਸ਼ਨ, ਕੁਪੋਸ਼ਣ ਦੇ ਕੁੱਝ ਮਾੜੇ ਪ੍ਰਭਾਵ ਹਨ ।

→ ਵਿਸ਼ਵ ਭੋਜਨ ਸੰਮੇਲਨ (World Food Summit), 1996 ਸੰਨ ਵਿਚ ਆਯੋਜਿਤ ਕੀਤੀ ਗਈ ਵਿਸ਼ਵ ਉੱਚ-ਕੋਟੀ ਬੈਠਕ ਨੇ ਇਹ ਫ਼ੈਸਲਾ ਕੀਤਾ, ਕਿ ਸੰਨ 2015 ਤਕ ਕੁਪੋਸ਼ਣ ਨਾਲ ਪ੍ਰਭਾਵਿਤ ਮਨੁੱਖਾਂ ਦੀ ਸੰਖਿਆ ਵਿੱਚ 50 ਪ੍ਰਤੀਸ਼ਤ ਕਮੀ ਕੀਤੀ ਜਾਵੇਗੀ ।

→ ਕੁਪੋਸ਼ਣ ਦੀ ਮੁੱਖ ਵਜ਼ਾ ਗਰੀਬੀ ਹੈ ।

→ ਪਾਣੀ ਇਕ ਕੁਦਰਤੀ, ਪਰ ਨਵਿਆਉਣ ਯੋਗ ਸਾਧਨ ਹੈ । ਇਹ ਸਮੁੰਦਰਾਂ ਵਿੱਚ, ਤਾਜ਼ੇ (ਅਲੂਣੇ ਪਾਣੀ ਦੀ ਸ਼ਕਲ ਵਿੱਚ ਦਰਿਆਵਾਂ ਅਤੇ ਭੂਮੀਗਤ ਪਾਣੀ ਦੇ ਰੂਪ ਵਿੱਚ ਪਾਇਆ ਜਾਂਦਾ ਹੈ ।

→ ਧਰਤੀ ਉੱਤੇ ਮੌਜੂਦ ਤਾਜ਼ੇ ਪਾਣੀ ਦੀ ਕੁੱਲ ਮਾਤਰਾ ਕੇਵਲ 3% ਹੀ ਹੈ, ਜਦਕਿ ਸਮੁੰਦਰਾਂ ਵਿਚਲੇ ਪਾਣੀ ਦੀ ਮਾਤਰਾ 97% ਹੈ ਅਤੇ ਸਮੁੰਦਰੀ ਪਾਣੀ ਪੀਣ ਦੇ ਬਿਲਕੁਲ ਮਾਫ਼ਕ ਨਹੀਂ ਹੈ ।

→ ਭੂਮੀਗਤ ਪਾਣੀ ਬੜਾ ਲਾਹੇਵੰਦ ਹੈ ਕਿਉਂਕਿ ਇਹ ਪਾਣੀ ਮਿੱਟੀ ਨੂੰ ਸਿੱਲ ਪ੍ਰਦਾਨ ਕਰਦਾ ਹੈ, ਜਿਹੜੀ ਕਿ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੁੰਦੀ ਹੈ । ਭੂਮੀਗਤ ਪਾਣੀ ਦੀ ਵਰਤੋਂ ਪੀਣ, ਖਾਣਾ ਤਿਆਰ ਕਰਨ, ਨਹਾਉਣ, ਕੱਪੜੇ ਧੋਣ ਅਤੇ ਫ਼ਸਲਾਂ ਦੀ ਸਿੰਜਾਈ ਕਰਨ ਲਈ ਕੀਤੀ ਜਾਂਦੀ ਹੈ ।

→ ਸਮੁੰਦਰੀ ਪਾਣੀਆਂ ਦੀ ਵਰਤੋਂ ਕਈ ਪ੍ਰਕਾਰ ਦੇ ਲਾਹੇਵੰਦ ਪਦਾਰਥਾਂ, ਜਿਵੇਂ ਕਿ ਅਗਰ-ਅਗਰ (Agar-Agar) ਪ੍ਰਾਪਤ ਕਰਨ ਵਜੋਂ ਕੀਤੀ ਜਾਂਦੀ ਹੈ ।

→ ਸਮੰਦਰ ਦੇ ਪਾਣੀ ਤੋਂ ਸਾਧਾਰਨ ਨਮਕ (Common salt) ਸਮੁੰਦਰੀ ਨਦੀਨ (Sea-Weeds) ਅਤੇ ਮੋਤੀ (Pearls) ਆਦਿ ਵੀ ਪ੍ਰਾਪਤ ਕੀਤੇ ਜਾਂਦੇ ਹਨ ।

→ ਸਮੁੰਦਰ ਪਾਣੀਆਂ ਵਿਚ ਉੱਠਣ ਵਾਲੇ ਜਵਾਰਭਾਟਾ ਤੋਂ ਬਿਜਲੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ ।

→ ਭਾਰਤ ਵਿੱਚ ਬਾਲਣ ਨੂੰ ਪ੍ਰਾਪਤ ਕਰਨ ਦੇ ਵਾਸਤੇ ਵਣਾਂ ਦੀ ਕਟਾਈ ਆਮ ਹੈ, ਕਿਉਂਕਿ ਇਸ ਦੇਸ਼ ਦੇ ਖੇਤਰਾਂ ਵਿਚ ਵਣ ਊਰਜਾ ਪ੍ਰਾਪਤੀ ਦੇ ਸਭ ਤੋਂ ਸਸਤੇ ਸਰੋਤ ਹਨ ।

→ ਵਣਾਂ ਦੀ ਕਟਾਈ ਨੂੰ ਰੋਕਣ ਦੇ ਮੰਤਵ ਨਾਲ ਸਾਨੂੰ ਉਰਜਾ ਦੇ ਬਦਲਵੇਂ ਸਰੋਤ ਖੋਜਣ ਦੀ ਜ਼ਰੂਰਤ ਹੈ । ਇਨ੍ਹਾਂ ਦੀ ਥਾਂ ਸਾਨੂੰ ਬਾਇਓ ਗੈਸ ਅਤੇ ਸੌਰ ਊਰਜਾ ਵਰਗੇ ਗੈਰ
ਪਰੰਪਰਾਗਤ ਊਰਜਾ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।

→ ਪਬਰਾਟ ਈਂਧਨ ਨੂੰ ਜ਼ਮੀਨ ਹੇਠੋਂ ਪ੍ਰਾਪਤ ਕੀਤਾ ਜਾਂਦਾ ਹੈ । ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪਥਰਾਟ ਬਾਲਣ ਹਨ ।

→ ਕਿਉਂਕਿ ਇਨ੍ਹਾਂ ਪਥਰਾਟ ਬਾਲਣਾਂ ਦੇ ਭੰਡਾਰ ਸੀਮਤ ਹਨ, ਇਸ ਲਈ ਇਹ ਈਂਧਨ ਕਦੀ ਵੀ ਮੁੱਕ ਸਕਦੇ ਹਨ । ਇਸ ਲਈ ਸਾਨੂੰ ਇਨ੍ਹਾਂ ਈਂਧਨਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਅਤੇ ਹੋਰਨਾਂ ਪਦਾਰਥ ਦੀ ਭਾਲ ਕਰਨੀ ਚਾਹੀਦੀ ਹੈ ।

→ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਕੋਲੇ ਦੇ ਮੁੱਖ ਅੰਸ਼ ਹਨ । ਇਨ੍ਹਾਂ ਦੀ ਬਾਲਣ ਵਜੋਂ ਵਰਤੋਂ ਵਿਸ਼ਾਲ ਪੱਧਰ ‘ਤੇ ਕੀਤੀ ਜਾਂਦੀ ਹੈ, ਕਿਉਂਕਿ ਇਸ ਦੇ ਬਲਣ ਕਾਰਨ ਸਾਨੂੰ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਊਰਜਾ ਪ੍ਰਾਪਤ ਹੁੰਦੀ ਹੈ ।

PSEB 12th Class Environmental Education Notes Chapter 14 ਵਾਤਾਵਰਣੀ ਕਿਰਿਆ (ਭਾਗ-1)

→ ਕੋਲੇ ਨੂੰ ਹੋਰਨਾਂ ਉਰਜਾ ਪੈਦਾ ਕਰਨ ਵਾਲੇ ਸਰੋਤਾਂ, ਜਿਵੇਂ ਕਿ ਕੋਲ-ਗੈਸ ਅਤੇ ਬਿਜਲੀ ਪੈਦਾ ਕਰਨ ਵਾਸਤੇ ਵਰਤਦੇ ਹਨ ।

→ ਕੋਲ ਦੀ ਵਰਤੋਂ ਕੁਦਰਤੀ ਪੈਟਰੋਲ ਅਤੇ ਕੁਦਰਤੀ ਗੈਸ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।

→ ਜਦੋਂ ਕੋਲੇ ਨੂੰ ਹਵਾ (ਆਕਸੀਜਨ) ਦੀ ਨਾਕਾਫ਼ੀ ਮਾਤਰਾ ਵਿਚ ਜਲਾਇਆ ਜਾਂਦਾ ਹੈ, ਤਾਂ ਜਿਹੜਾ ਪਦਾਰਥ ਪ੍ਰਾਪਤ ਹੁੰਦਾ ਹੈ, ਉਸ ਨੂੰ ਕੋਕ (Coke) ਆਖਦੇ ਹਨ । ਕੋਕ ਵਿਚ ਕਾਰਬਨ ਦੀ ਮਾਤਰਾ 98% ਹੈ ਜਿਸ ਕਾਰਨ ਇਸ ਤੋਂ ਬਹੁਤ ਜ਼ਿਆਦਾ ਊਰਜਾ ਪ੍ਰਾਪਤ ਹੁੰਦੀ ਹੈ ।

→ ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀ ਮਾਨ (Calorific value) ਕਾਫ਼ੀ ਜ਼ਿਆਦਾ ਹੁੰਦਾ ਹੈ ।

→ ਕੋਕ ਸ਼ੁੱਧ ਕਿਸਮ ਦਾ ਬਾਲਣ ਹੈ ਕਿਉਂਕਿ ਇਸ ਦੇ ਬਲਣ ਤੇ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ । ਇਸ ਦੇ ਬਲਣ ਤੇ ਧੂੰਆਂ ਵੀ ਪੈਦਾ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਬਲਣ ਸਮੇਂ ਇਹ ਹਵਾ ਪ੍ਰਦੂਸ਼ਣ ਨਹੀਂ ਕਰਦਾ ਜਦਕਿ ਕੋਲੇ ਦੇ ਬਲਣ ਸਮੇਂ ਬਹੁਤ ਜ਼ਿਆਦਾ ਮਾਤਰਾ ਵਿਚ ਪੈਦਾ ਹੋਣ ਵਾਲਾ ਧੂਆਂ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਬਣ ਜਾਂਦਾ ਹੈ ।

Leave a Comment