PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3)

This PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3) will help you in revision during exams.

PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3)

→ ਖਪਤ (Consumption) ਦੇ ਢਾਂਚੇ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਪੈਦਾ ਹੋ ਰਹੀਆਂ ਹਨ । ਖਪਤ ਕਰਨ ਦੇ ਤਰੀਕਿਆਂ ਵਿਚ ਵਾਧੇ ਦੇ ਕਈ ਕਾਰਣ, ਜਿਵੇਂ ਕਿ ਜੀਵਨ ਸ਼ੈਲੀ ਵਿਚ ਪਰਿਵਰਤਨ, ਵਰਤੋ ਅਤੇ ਸੁੱਟੋ ਦੀ ਪਾਲਿਸੀ ਅਤੇ ਮਾਰਕੀਟ ਵਿਚ ਮੁਕਾਬਲੇ ਦੀਆਂ ਭਾਵਨਾਵਾਂ ਆਦਿ ਹਨ ।

→ ਖਪਤਵਾਦ ਨਾਲ ਜਿਹੜੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ, ਉਨ੍ਹਾਂ ਵਿਚ ਉਰਜਾ ਦਾ ਸੰਕਟ, ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ, ਓਜ਼ੋਨ ਦੀ ਪਰਤ ਦਾ ਪਤਲਿਆਂ ਹੋਣਾ ਭਾਵ ਓਜ਼ੋਨ ਪੱਟੀ ਦਾ ਨਸ਼ਟ ਹੋਣਾ, ਵਿਸ਼ਵ-ਤਾਪਨ, ਰੋਗਾਂ ਦਾ ਫੈਲਾਓ, ਸਿਹਤ ਸੰਬੰਧੀ ਖ਼ਤਰੇ ਅਤੇ ਵਿਅਰਥ ਪਦਾਰਥਾਂ ਦਾ ਨਿਪਟਾਰਾ ਸ਼ਾਮਿਲ ਹਨ ।

→ ਸਾਧਨਾਂ ਦੇ ਬਚਾਅ ਦਾ ਹੱਲ ਹੈ-

  1. ਅਸੀਂ ਪਾਲੀਥੀਨ ਦੇ ਲਿਫਾਫਿਆਂ ਦੀ ਬਜਾਏ ਕਾਗ਼ਜ਼ ਦੇ ਲਿਫਾਫੇ ਵਰਤ ਸਕਦੇ ਹਾਂ ।
  2. ਪੈਟਰੋਲ ਦੀ ਜਗਾ ਬਾਇਓ ਗੈਸ ਜਾਂ ਬਾਇਓ ਡੀਜ਼ਲ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਅਜਿਹਾ ਕਰਨ ਦੇ ਨਾਲ ਨਾ ਸਿਰਫ ਪ੍ਰਦੂਸ਼ਣ ਉੱਤੇ ਹੀ ਕੰਟਰੋਲ ਕੀਤਾ ਜਾ ਸਕਦਾ ਹੈ, ਸਗੋਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਪਥਰਾਟ ਈਂਧਨ ਬਚਾ ਕੇ ਵੀ ਰੱਖ ਸਕਦੇ ਹਾਂ ।

→ ਚਮੜੇ ਦੀ ਥਾਂ ਪੱਲੀਵਿਨਾਇਲ ਕਲੋਰਾਈਡ (Polyvinyl Chloride) ਤੇ ਬਿਨਾਂਬੁਣੇ ਹੋਏ/ ਅਬੁਣੇ ਕੱਪੜੇ (Un-woven fabrics) ਦੀ ਵਰਤੋਂ ਕੀਤੀ ਜਾ ਸਕਦੀ ਹੈ ।

→ ਮੁਰਦਿਆਂ ਨੂੰ ਜਲਾਉਣ ਦੀ ਪੁਰਾਣੀ ਵਿਧੀ ਨੂੰ ਤਿਆਗ ਕੇ ਬਿਜਲਈ ਦਾਹ-ਭੱਠੀ (Crematonium) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ । ਅਜਿਹਾ ਕਰਨ ਦੇ ਨਾਲ ਇਕ ਤਾਂ ਲੱਕੜ ਦੀ ਬੱਚਤ ਹੋਵੇਗੀ ਅਤੇ ਦੂਸਰਾ ਵਾਯੂ-ਮੰਡਲ ਦੂਸ਼ਿਤ ਵੀ ਨਹੀਂ ਹੋਵੇਗਾ ।

PSEB 12th Class Environmental Education Notes Chapter 16 ਵਾਤਾਵਰਣੀ ਕਿਰਿਆ (ਭਾਗ-3)

→ CNG ਕੰਪਰੈਸਡ/ਨਿਪੀੜਤ ਨੈਚੁਰਲ ਗੈਸ ਦੀ ਵਰਤੋਂ ਪੈਟਰੋਲ ਅਤੇ ਡੀਜ਼ਲ ਦੀ ਥਾਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਣ ਨਹੀਂ ਫੈਲਦਾ ।

→ ਪਰੰਪਰਾਗਤ ਚੁੱਲ੍ਹਿਆਂ ਦੀ ਬਜਾਏ ਸੋਲਰ ਚੁੱਲ੍ਹਿਆਂ ਦੀ ਵਰਤੋਂ ਕੀਤੀ ਜਾਵੇ ।

→ ਵਿਅਰਥ ਪਦਾਰਥਾਂ ਦੀ ਉਤਪੱਤੀ ਨੂੰ ਘਟਾਉਣ ਦਾ ਹੱਲ ਵੀ ਹੈ-

  1. ਅਲਕੋਹਲ ਰਹਿਤ ਪੇਅ ਪਦਾਰਥਾਂ ਦੀ ਵਰਤੋਂ ਕਰਨ ਦੇ ਵਾਸਤੇ ਡੱਬਿਆਂ (Cans) ਦੀ ਬਜਾਏ ਸ਼ੀਸ਼ੇ ਦੀਆਂ ਬੋਤਲਾਂ ਵਰਤਣੀਆਂ ਚਾਹੀਦੀਆਂ ਹਨ ।
  2. ਦੁੱਧ ਨੂੰ ਪੈਕ ਕਰਨ ਲਈ ਪਾਲੀਪੈਕਾਂ (Polypacks) ਦੀ ਥਾਂ ਕੱਚ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

ਪ੍ਰਦੂਸ਼ਣ ਨੂੰ ਘਟਾਉਣ ਸੰਬੰਧੀ ਉਪਾਅ-

  • ਕਲੋਰੋਫਲੋਰੋ ਕਾਰਬਨਜ਼ (CFCs) ਦੀ ਵਰਤੋਂ ਨੂੰ ਨਿਊਨਤਮ ਪੱਧਰ ‘ਤੇ ਰੱਖਿਆ ਜਾਵੇ ।
  • ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਲਈ ਸਾਨੂੰ ਡੀ. ਡੀ. ਟੀ. ਅਤੇ ਬੀ. ਐੱਚ. ਸੀ, ਵਰਗੇ ਜ਼ਹਿਰੀਲੇ ਪਦਾਰਥ ਦੀ ਵਰਤੋਂ ਕਰਨ ਦੀ ਥਾਂ ਬਾਇਓ ਪੈਂਸਟੀਸਾਈਡਜ਼ ਦੀ ਵਰਤੋਂ ਕਰਨੀ ਚਾਹੀਦੀ ਹੈ । ਕਿਉਂਕਿ ਡੀ. ਡੀ. ਟੀ. ਭੋਜਨ ਲੜੀ ਵਿਚ ਦਾਖਿਲ ਹੋ ਕੇ ਮਨੁੱਖਾਂ ਵਿਚ ਕਈ ਪ੍ਰਕਾਰ ਦੇ ਦੋਸ਼ ਪੈਦਾ ਕਰ ਦਿੰਦੀ ਹੈ ।

Leave a Comment