This PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4) will help you in revision during exams.
PSEB 12th Class Environmental Education Notes Chapter 17 ਵਾਤਾਵਰਣੀ ਕਿਰਿਆ (ਭਾਗ-4)
→ ਵਾਤਾਵਰਣ ਵਿਚ ਆਈ ਅਣਇੱਛਤ ਤਬਦੀਲੀ ਜਿਹੜੀ ਮਨੁੱਖੀ ਸਿਹਤ ਉੱਤੇ ਦੁਸ਼ਟ ਪ੍ਰਭਾਵ ਪਾਉਂਦੀ ਹੋਵੇ, ਉਸ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।
→ ਜਿਹੜਾ ਵੀ ਪਦਾਰਥ ਪ੍ਰਦੂਸ਼ਣ ਉਤਪੰਨ ਕਰੇ, ਉਸ ਨੂੰ ਪ੍ਰਦੂਸ਼ਕ ਆਖਦੇ ਹਨ ।
→ ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਤੋਂ ਪ੍ਰਦੁਸ਼ਣ, ਸ਼ੋਰ ਪ੍ਰਦੂਸ਼ਣ ਅਤੇ ਰੇਡੀਏਸ਼ਨ ਪ੍ਰਦੂਸ਼ਣ ਹਨ ।
→ ਹਵਾ ਪ੍ਰਦੂਸ਼ਣ, ਪਥਰਾਟ ਈਂਧਨਾਂ ਜਿਵੇਂ ਕਿ ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ ਦੇ ਦਹਿਨ ਕਾਰਨ ਫੈਲਦਾ ਹੈ । ਪਥਰਾਟ ਈਂਧਨ ਦੇ ਬਲਣ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਪੈਦਾ ਹੁੰਦੀਆਂ ਹਨ ।
→ ਕਾਬਨ ਮੋਨੋਆਕਸਾਈਡ ਅਜਿਹੀ ਗੈਸ ਹੈ ਜਿਹੜੀ ਸਾਹ ਪ੍ਰਣਾਲੀ ਵਿਚ ਦੋਸ਼ ਪੈਦਾ ਕਰਦੀ ਹੈ ।
→ ਸਲਫਰ ਡਾਈਆਕਸਾਈਡ ਗੈਸ ਨੂੰ ਮਨੁੱਖੀ ਸਰੀਰ ਦੇ ਕੋਮਲ ਅੰਗ ਸੋਖ ਲੈਂਦੇ ਹਨ, ਜਿਸਦੇ ਕਾਰਨ ਕੰਨਾਂ, ਗਲੇ ਅਤੇ ਅੱਖਾਂ ਉੱਤੇ ਦੁਸ਼ਟ ਪ੍ਰਭਾਵ ਪੈਂਦੇ ਹਨ ।
→ ਘਰਾਂ ਦੇ ਰਸੋਈ-ਘਰਾਂ ਤੋਂ ਨਿਕਲਣ ਵਾਲਾ ਧੂਆਂ ਹਵਾ ਪ੍ਰਦੂਸ਼ਣ ਪੈਦਾ ਕਰਦਾ ਹੈ । ਇਸ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਵਾਸਤੇ ਧੂੰਆਂ ਰਹਿਤ ਚੁੱਲ੍ਹਿਆਂ (Smokeless chulahas) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
→ ਧਰਤੀ ਦੇ ਲਾਗੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਜਾਂ ਰੋਕਣ ਦੇ ਲਈ ਕਾਰਖ਼ਾਨਿਆਂ ਦੀਆਂ ਚਿਮਨੀਆਂ ਕਾਫ਼ੀ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
→ ਭੱਠੀਆਂ ਦੀਆਂ ਚਿਮਨੀਆਂ ਵਿਚ ਝਾਂਵੇ (Scrubbers) ਲਾਉਣੇ ਚਾਹੀਦੇ ਹਨ ਤਾਂ ਜੋ ਸਲਫਰ ਡਾਈਆਕਸਾਈਡ ਨੂੰ ਹਵਾ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ ।
→ ਕਾਰਖਾਨਿਆਂ, ਘਰਾਂ ਵਿਚੋਂ ਨਿਕਲਣ ਵਾਲੇ ਵਹਿਣ, ਸ਼ਹਿਰੀ ਸੀਵੇਜ ਅਤੇ ਖੇਤੀ ਬਾੜੀ ਦੇ ਫੋਕਟ ਪਦਾਰਥ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।
→ ਦੂਸ਼ਿਤ ਹੋਇਆ ਤਾਜ਼ਾ ਪਾਣੀ ਪੀਣ ਲਈ ਠੀਕ ਨਹੀਂ ਹੁੰਦਾ | ਅਜਿਹੇ ਪਾਣੀ ਦੀ ਵਰਤੋਂ ਕਰਨ ਨਾਲ ਪੀਲੀਆ, ਹੈਜ਼ਾ, ਹੈਪੇਟਾਈਟਸ, ਦਸਤ ਅਤੇ ਪੇਚਿਸ਼ ਵਰਗੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ।
→ ਲੋੜ ਤੋਂ ਜ਼ਿਆਦਾ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਕਰਨ ਨਾਲ ਜਿਹੜੀ ਹਾਲਤ ਪੈਦਾ ਹੁੰਦੀ ਹੈ, ਉਸ ਨੂੰ ਸੁਪੋਸ਼ਣ (Europhication) ਆਖਦੇ ਹਨ । ਇਹ ਹਾਲਤ ਉਸ ਵਕਤ ਪੈਦਾ ਹੁੰਦੀ ਹੈ, ਜਦੋਂ ਦੁੱਧ ਦੇ ਪਲਾਂਟਾਂ, ਚੀਜ਼ਾਂ ਨੂੰ ਡਿੱਬਾ ਬੰਦ ਕਰਨ ਵਾਲੇ ਉਦਯੋਗਾਂ, ਕਾਗਜ਼ ਤਿਆਰ ਕਰਨ ਵਾਲੇ ਕਾਰਖਾਨਿਆਂ ਤੋਂ ਨਿਕਲਣ ਵਾਲਾ ਕਾਰਬਨੀ ਕਚਰਾ, ਪਾਣੀ ਵਿਚ ਉੱਗਣ ਵਾਲੀ ਕਾਈ ਦੀ ਉਤਪਾਦਿਕਤਾ ਵਿਚ ਬਹੁਤ ਜ਼ਿਆਦਾ ਵਾਧਾ ਕਰ ਦਿੰਦਾ ਹੈ । ਅਜਿਹੀਆਂ ਥਾਂਵਾਂ ਤੇ ਹਰੀ ਕਾਈ (Green algae) ਦੀ ਭਰਮਾਰ ਹੋ ਜਾਂਦੀ ਹੈ । ਅਲਗੀ ਦੀ ਪੈਦਾ ਹੋਈ ਭਰਮਾਰ ਵਾਲੀ ਹਾਲਤ ਨੂੰ ਐਲਗੀਦਾ ਬਲੂਮ/ਖਿੜਣਾ (Algal bloom) ਆਖਦੇ ਹਨ ।
→ ਇਸ ਐਲਗੀ ਦੇ ਮਰਨ ਉਪਰੰਤ ਇਨ੍ਹਾਂ ਦੇ ਵਿਘਟਣ ਕਰਨ ਦੇ ਵਾਸਤੇ ਨਿਖੇੜਕਾਂ (Decomposers) ਨੂੰ ਬਹੁਤ ਜ਼ਿਆਦਾ ਆਕਸੀਜਨ ਦੀ ਲੋੜ ਪੈਂਦੀ ਹੈ । ਇਸ ਦੇ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਇਸ ਦੇ ਫਲਸਰੂਪ ਪਾਣੀ ਵਿਚ ਰਹਿਣ ਵਾਲੇ ਜੀਵਾਂ ਤੇ ਮਾੜਾ ਅਸਰ ਹੁੰਦਾ ਹੈ ਅਤੇ ਉਨ੍ਹਾਂ ਦੇ ਜੀਵਨ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ ।
→ ਐਲਗਲ ਬਲੁਮ ਨੂੰ ਪੈਦਾ ਹੋਣ ਤੋਂ ਰੋਕਣ ਦੇ ਲਈ ਸੀਵੇਜ ਦਾ ਚੰਗੀ ਤਰ੍ਹਾਂ ਨਿਰਪਣ ਕਰਕੇ ਉਸ ਵਿਚਲੇ ਪੌਸ਼ਟਿਕ ਤੱਤ ਕੱਢ ਦੇਣੇ ਚਾਹੀਦੇ ਹਨ ਜਾਂ ਨਿਰਪਤ ਕੀਤੇ ਹੋਏ ਇਸ ਪਾਣੀ ਦੀ ਵਰਤੋਂ ਫ਼ਸਲਾਂ ਦੀ ਸਿੰਜਾਈ ਕਰਨ ਦੇ ਵਾਸਤੇ ਕੀਤੀ ਜਾ ਸਕਦੀ ਹੈ ਜਾਂ ਘੱਟ ਡੂੰਘੇ ਛੱਪੜਾਂ ਵਿਚ ਜਲ-ਜਲੀ ਪੌਦੇ ਉਗਾਉਣ ਵਾਸਤੇ ਨਿਰੂਪਿਤ ਪਾਣੀ ਨੂੰ ਵਰਤਿਆ ਜਾ ਸਕਦਾ ਹੈ ।
→ ਦਰਿਆਵਾਂ, ਝੀਲਾਂ ਜਾਂ ਛੱਪੜਾਂ ਵਿੱਚ ਕੱਪੜੇ ਧੋਣ ਦੀ ਮਨਾਹੀ ਕੀਤੀ ਜਾਣੀ ਚਾਹੀਦੀ ਹੈ ।
→ ਸੀਵੇਜ ਨਿਰੂਪਣ ਪਲਾਂਟ ਲਗਾਏ ਜਾਣੇ ਚਾਹੀਦੇ ਹਨ ਅਤੇ ਸੀਵੇਜ ਦਾ ਨਿਰੂਪਣ ਦੇ ਬਾਅਦ ਹੀ ਇਸ ਪਾਣੀ ਨੂੰ ਨਦੀਆਂ ਅਤੇ ਝੀਲਾਂ ਵਿਚ ਛੱਡਣਾ ਚਾਹੀਦਾ ਹੈ ।
→ ਜਿਨ੍ਹਾਂ ਠੋਸ ਫੋਕਟ ਪਦਾਰਥਾਂ ਦਾ ਜੈਵਿਕ ਵਿਘਟਨ ਨਾ ਹੋ ਸਕਦਾ ਹੋਵੇ, ਉਨ੍ਹਾਂ ਦੀ ਵਰਤੋਂ ਟੋਇਆਂ ਅਤੇ ਨੀਵੀਆਂ ਥਾਂਵਾਂ ਦੀ ਭਰਾਈ ਕਰਨ ਵਾਸਤੇ ਕੀਤੀ ਜਾਣੀ ਚਾਹੀਦੀ ਹੈ ।
→ ਪਾਣੀ ਦੇ ਪ੍ਰਦੂਸ਼ਣ ਸੰਬੰਧੀ ਜਨਤਾ ਵਿਚ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ।
→ ਮਿੱਟੀ ਦੇ ਖੁਰਣ ਨੂੰ ਰੋਕਣ ਦੇ ਲਈ ਅਤੇ ਹਰਿਆਲੀ ਪੈਦਾ ਕਰਨ ਦੇ ਵਾਸਤੇ ਨਦੀਆਂ, ਦਰਿਆਵਾਂ ਆਦਿ ਦੇ ਕਿਨਾਰਿਆਂ ‘ਤੇ ਰੁੱਖ ਲਗਾਉਣੇ ਚਾਹੀਦੇ ਹਨ ।
→ ਤੇਜ਼ਾਬੀ ਮੀਂਹ, ਰਸਾਇਣਿਕ ਖਾਦਾਂ ਦੀ ਲੋੜ ਨਾਲੋਂ ਵੱਧ ਵਰਤੋਂ, ਕੈਡਮੀਅਮ ਅਤੇ ਨਿਕਲ ਆਦਿ ਮਿੱਟੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।
→ ਤਾਂਬੇ, ਲੋਹੇ ਅਤੇ ਟਿਨ ਵਰਗੇ ਠੋਸ ਫੋਕਟ-ਪਦਾਰਥਾਂ ਨੂੰ ਜ਼ਮੀਨ ਵਿਚ ਨਹੀਂ ਦੱਬਣਾ ਚਾਹੀਦਾ ।
→ ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਦੇ ਵਾਸਤੇ ਰਸਾਇਣਿਕ ਜੀਵਨਾਸ਼ਕਾਂ ਦੀ ਥਾਂ ਜੈਵਿਕ ਨਿਯੰਤਰਣ ਕੀਤਾ ਜਾਣਾ ਚਾਹੀਦਾ ਹੈ ।
→ ਠੋਸ ਫੋਕਟ ਪਦਾਰਥਾਂ ਦਾ ਪੁਨਰ-ਚੱਕਰਣ ਕਰਕੇ ਉਨ੍ਹਾਂ ਵਿਚੋਂ ਧਾਤਾਂ ਆਦਿ ਪ੍ਰਾਪਤ ਕਰ ਲੈਣੀਆਂ ਚਾਹੀਦੀਆਂ ਹਨ ।
→ ਮਨੁੱਖੀ ਜੀਵਨ ਦੀ ਉਤਮਤਾ ਵਿਚ ਸ਼ੋਰ ਪ੍ਰਦੂਸ਼ਣ ਦੁਸ਼ਟ ਪ੍ਰਭਾਵ ਪਾਉਂਦਾ ਹੈ । ਮਸ਼ੀਨਾਂ, ਹਵਾਈ ਜਹਾਜ਼, ਮੋਟਰਾਂ, ਕਾਰਾਂ, ਦੋ ਪਹੀਆ ਵਾਹਨ ਅਤੇ ਪਟਾਖੇ ਆਦਿ ਉੱਚੀ ਅਵਾਜ਼ ਪੈਦਾ ਕਰਦੇ ਹਨ ਅਤੇ ਇਨ੍ਹਾਂ ਦੁਆਰਾ ਪੈਦਾ ਹੋਣ ਵਾਲਾ ਸ਼ੋਰ ਜੀਵਨ ਦੀ ਉਤਮਤਾ ਉੱਪਰ ਭੈੜੇ ਅਸਰ ਕਰਦਾ ਹੈ । ਸ਼ੋਰ ਦੇ ਕਾਰਨ ਸਿਰਦਰਦ ਅਤੇ ਚਿੜਚਿੜਾਪਨ ਪੈਦਾ ਹੋ ਜਾਂਦਾ ਹੈ । ਜ਼ਿਆਦਾ ਸ਼ੋਰ ਦੇ ਕਾਰਨ ਕੰਨਾਂ ਦੇ ਪਰਦੇ ਪਾਟ ਸਕਦੇ ਹਨ ਅਤੇ ਮਨੁੱਖ ਸੁਣਨ ਦੀ ਸ਼ਕਤੀ ਗੁਆ ਸਕਦਾ ਹੈ ।
→ ਜਨ ਸੂਚਨਾ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਦੀ ਆਵਾਜ਼ ਨੂੰ ਧੀਮਾ ਰੱਖਿਆ ਜਾਣਾ ਚਾਹੀਦਾ ਹੈ ।
→ ਸ਼ੋਰ ਨੂੰ ਘੱਟ ਕਰਨ ਦੇ ਮਨੋਰਥ ਨਾਲ ਸੜਕਾਂ ਦੇ ਨਾਲ-ਨਾਲ ਪੌਦੇ ਲਗਾਉਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਸ਼ੋਰ ਦੀ ਤੀਬਰਤਾ ਘਟਦੀ ਹੈ । ਇਸ ਵਿਧੀ ਨੂੰ ਹਰਾ ਕੱਜਣ ਜਾਂ ਨ ਮਫ਼ਲਰ (Green Muffler) ਆਖਦੇ ਹਨ ।
→ ਆਮ ਹਾਲਤਾਂ ਵਿਚ ਉੱਚੀ ਆਵਾਜ਼ ਪੈਦਾ ਕਰਨ ਵਾਲੇ ਹਾਰਨਾਂ ਨੂੰ ਨਹੀਂ ਵਜਾਉਣਾ ਚਾਹੀਦਾ ।
→ ਸ਼ੋਰ ਪੈਦਾ ਕਰਨ ਵਾਲੇ ਕਾਰਖਾਨੇ, ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਆਦਿ ਆਬਾਦੀ ਤੋਂ ਕਾਫ਼ੀ ਦੂਰ ਹੋਣੇ ਚਾਹੀਦੇ ਹਨ ।
→ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਨੇੜੇ ਦੇ ਕੁੱਝ ਖੇਤਰ ਨੂੰ ਚੁੱਪ ਖੇਤਰ (Silent Zone) ਵਜੋਂ ਘੋਸ਼ਿਤ ਕਰ ਦਿੱਤਾ ਜਾਣਾ ਚਾਹੀਦਾ ਹੈ ।
→ ਪਰਾਵੈਂਗਣੀ ਵਿਕੀਰਣਾਂ (Ultra-violet radiation) ਜਾਂ ਰੇਡੀਏਸ਼ਨ ਦੁਆਰਾ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਨੂੰ ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕਹਿੰਦੇ ਹਨ ।
→ ਕੁੱਝ ਖਾਸ ਕਿਸਮ ਦੇ ਪਦਾਰਥਾਂ ਦੁਆਰਾ ਪੈਦਾ ਕੀਤੀ ਜਾਂਦੀ ਰੇਡੀਏਸ਼ਨ ਨੂੰ ਰੇਡੀਓ ਐਕਟਿਵੀਟੀ (Radioactivity) ਆਖਦੇ ਹਨ ।
→ ਲਗਾਤਾਰ ਰੇਡੀਏਸ਼ਨ ਦੇ ਅੱਗੇ ਰਹਿਣ ਨਾਲ ਕੈਂਸਰ ਪੈਦਾ ਹੋ ਸਕਦਾ ਹੈ । ਰੇਡੀਏਸ਼ਨ ਦੇ ਕਾਰਨ ਮਨੁੱਖ ਦੀ ਜਣਨ ਸ਼ਕਤੀ ਵਿਚ ਅਤੇ ਜੀਨਜ਼ ਵਿਚ ਤਬਦੀਲੀ ਆ ਸਕਦੀ ਹੈ । ਰੇਡੀਏਸ਼ਨ ਦੇ ਕਾਰਨ ਪੈਦਾ ਹੋਏ ਇਨ੍ਹਾਂ ਪਰਿਵਰਤਨਾਂ ਦਾ ਸੰਚਾਰ । ਇਕ ਪੀੜੀ ਤੋਂ ਅਗਲੀ ਪੀੜੀ ਤਕ ਹੋ ਜਾਂਦਾ ਹੈ ।
→ ਐਟਮੀ ਭੱਠੀਆਂ ਮਨੁੱਖੀ ਆਬਾਦੀਆਂ ਤੋਂ ਕਾਫ਼ੀ ਦੂਰੀ ‘ਤੇ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।
→ ਨਿਊਕਲੀ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਇਨ੍ਹਾਂ ਦਾ ਚੰਗੀ ਤਰ੍ਹਾਂ ਨਿਰੂਪਣ ਕਰਨਾ ਜ਼ਰੂਰੀ ਹੈ ।
→ ਜਿਹੜੇ ਲੋਕ ਰੇਡੀਓ ਐਕਟਿਵ ਪਦਾਰਥਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਅਜਿਹੀ ਪੋਸ਼ਾਕ ਪਹਿਣਨੀ ਚਾਹੀਦੀ ਹੈ, ਜਿਸ ਉੱਤੇ ਰੇਡੀਏਸ਼ਨ/ਰੇਡੀਓ ਐਕਟਿਵੀਟੀ ਦਾ ਦੁਸ਼ਟ ਪ੍ਰਭਾਵ ਨਾ ਪੈ ਸਕੇ । ਨਿਊਕਲੀ ਊਰਜਾ ਪਲਾਂਟਾਂ ਵਿਚ ਦੁਰਘਟਨਾ ਸੰਬੰਧੀ ਢੁੱਕਵੇਂ ਅਤੇ ਅਸਰਦਾਰ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ ।