PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

This PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5) will help you in revision during exams.

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਜਿਹੜੀਆਂ ਚੀਜ਼ਾਂ ਵਰਤੋਂ ਦੇ ਯੋਗ ਨਾ ਹੋਣ ਅਤੇ ਜਿਨ੍ਹਾਂ ਨੂੰ ਰੱਖ ਕੇ ਕੋਈ ਲਾਭ ਨਾ ਹੁੰਦਾ ਹੋਵੇ, ਤਾਂ ਅਜਿਹੀਆਂ ਚੀਜ਼ਾਂ ਨੂੰ ਵਿਅਰਥ ਪਦਾਰਥ ਜਾਂ ਰਹਿੰਦ-ਖੂੰਹਦ ਆਖਦੇ ਹਨ । ਇਹ ਵਿਅਰਥ ਪਦਾਰਥ ਠੋਸ, ਤਰਲ ਜਾਂ ਗੈਸੀ ਹੋ ਸਕਦੇ ਹਨ ।

→ ਸ਼ਹਿਰੀ (ਮਿਉਂਸੀਪਲ) ਵਿਅਰਥ ਪਦਾਰਥਾਂ ਦੇ ਗੈਰ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਦੇ ਫਲਸਰੂਪ ਨਾ ਕੇਵਲ ਵਾਤਾਵਰਣ ਹੀ ਖ਼ਰਾਬ ਹੁੰਦਾ ਹੈ, ਸਗੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ ।

→ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਅਤੇ ਲੋਕਾਂ ਨੂੰ ਰੋਗਾਂ ਤੋਂ ਸੁਰੱਖਿਅਤ ਰੱਖਣ ਵਾਸਤੇ ਹਰ ਪ੍ਰਕਾਰ ਦੇ ਕਚਰੇ ਦਾ ਚੰਗੀ ਤਰ੍ਹਾਂ, ਵਿਗਿਆਨਕ ਤਰੀਕਿਆਂ ਨਾਲ ਨਿਪਟਾਰਾ ਕਰਨਾ ਜ਼ਰੂਰੀ ਹੁੰਦਾ ਹੈ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਸ਼ਹਿਰੀ ਠੋਸ ਵਿਅਰਥ ਪਦਾਰਥਾਂ (Municipal Waste) ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਠਿਕਾਣੇ ਲਗਾਉਣਾ ਅਤੀ ਜ਼ਰੂਰੀ ਹੈ ।

→ ਠੋਸ ਵਿਅਰਥ ਪਦਾਰਥ ਦਾ ਨਿਪਟਾਰਾ ਕਰਨ ਦਾ ਕੇਵਲ ਇਕੋ ਹੀ ਹੱਲ ਨਹੀਂ ਹੈ ਪਰ ਅਜਿਹਾ ਕਰਨ ਦੇ ਲਈ ਕਈ ਵਿਧੀਆਂ ਨੂੰ ਇਕੱਠਿਆਂ ਹੀ ਵਰਤਿਆ ਜਾ ਸਕਦਾ ਹੈ । ਜਿਵੇਂ ਕਿ ਸਾਰੇ ਠੋਸ ਵਿਅਰਥ ਪਦਾਰਥਾਂ ਨੂੰ ਇਕ ਥਾਂ ‘ਤੇ ਇਕੱਠਿਆਂ ਕਰਨਾ, ਠੋਸ ਵਿਅਰਥ ਪਦਾਰਥ ਦੇ ਵੱਖ-ਵੱਖ ਘਟਕਾਂ ਨੂੰ ਵੱਖਰਿਆਂ ਕਰਨਾ, ਮੁੜ ਵਰਤੋਂ ਵਿਚ ਲਿਆਉਣ ਵਾਲੇ ਅਤੇ ਪੁਨਰ-ਚੱਕਰਣ ਵਾਲੇ ਅਤੇ ਮੁਰੰਮਤ ਯੋਗ ਘਟਕਾਂ ਨੂੰ ਵੱਖ-ਵੱਖ ਕਰਕੇ ਵਰਤੋਂ ਯੋਗ ਬਣਾਉਣਾ ਆਦਿ ।

→ 3-R ਘਟਾਉਣਾ (Reduction), ਮੁੜ ਵਰਤੋਂ (Re-use) ਅਤੇ ਪੁਨਰ-ਚੱਕਰਣ (Recycling), 3-R ਸਿਧਾਂਤ ਵਲ ਸੰਕੇਤ ਕਰਦੇ ਹਨ ।

→ ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਦੇ ਅਨੁਸਾਰ ਇਕ ਵਿਅਕਤੀ ਹਰ ਰੋਜ਼ 500 ਗ੍ਰਾਮ ਦੇ ਕਰੀਬ ਠੋਸ ਕਚਰਾ ਪੈਦਾ ਕਰਦਾ ਹੈ ।

→ ਜੇਕਰ ਕਾਗਜ਼ ਦੇ ਦੋਵੇਂ ਪਾਸਿਆਂ ਦੀ ਵਰਤੋਂ ਕੀਤੀ ਜਾਵੇ, ਤਾਂ ਕਚਰੇ ਨੂੰ ਅਧਿਕਤਮ ਸੀਮਾ ਤਕ ਘਟਾਇਆ ਜਾ ਸਕਦਾ ਹੈ । ਲਿਖਣ ਅਤੇ ਸਿੱਖਣ ਦੇ ਲਈ ਜੇਕਰ ਸਲੇਟਾਂ ਵਰਤੀਆਂ ਜਾਣ ਤਾਂ ਕਾਗਜ਼ ਨੂੰ ਤਿਆਰ ਕਰਨ ਦੇ ਲਈ ਜਿਨ੍ਹਾਂ ਦਰੱਖ਼ਤਾਂ ਆਦਿ ਦੀ ਲੋੜ ਪੈਂਦੀ ਹੈ, ਉਹ ਕਟਾਈ ਤੋਂ ਬਚ ਸਕਦੇ ਹਨ । ਠੋਸ ਕਚਰੇ ਦੀ ਉਤਪੱਤੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸਾਨੂੰ ਅਜਿਹੇ ਠੋਸ ਪਦਾਰਥ, ਜਿਵੇਂ ਕਿ ਸੁੱਟਣ ਯੋਗ ਪਲੇਟਾਂ ਅਤੇ ਗਲਾਸ ਆਦਿ ਨਹੀਂ ਵਰਤਣੇ ਚਾਹੀਦੇ । ਕਿਉਂਕਿ ਇਸ ਕਚਰੇ ਦਾ ਛੇਤੀ ਪਤਨ ਨਾ ਹੋਣ ਕਰਕੇ ਪ੍ਰਦੁਸ਼ਣ ਫੈਲਦਾ ਹੈ ।

→ ਜਿਹੜਾ ਕਚਰਾ ਦੋਬਾਰਾ ਵਰਤੋਂ ਕਰਨ ਦੇ ਕਾਬਲ ਹੋਵੇ, ਉਸ ਨੂੰ ਕਚਰਾ ਨਹੀਂ ਕਹਿੰਦੇ । ਜੇਕਰ ਤੁਸੀਂ ਆਪਣੀਆਂ ਕਿਤਾਬਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕਰਦੇ ਹੋ, ਤਾਂ ਇਨ੍ਹਾਂ ਪੁਸਤਕਾਂ ਦੀ ਵਰਤੋਂ ਦੂਸਰੇ ਹੋਰ ਬੱਚੇ ਵੀ ਕਰ ਸਕਣਗੇ ਮੁੜ ਭਰੇ ਜਾਣ ਵਾਲੇ ਲਾਈਟਰਾਂ (Refillable lighters) ਅਤੇ ਪੈਂਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

→ ਵਸਤਾਂ ਨੂੰ ਪੈਕ ਕਰਦੇ ਸਮੇਂ ਵੱਡੇ ਆਕਾਰ ਵਾਲੇ ਪੈਕਟ ਨਹੀਂ ਬਣਾਉਣੇ ਚਾਹੀਦੇ । ਸਗੋਂ ਪਦਾਰਥਾਂ ਨੂੰ ਸੰਘਣੀ ਸ਼ਕਲ (Concentrated form) ਵਿਚ ਪੈਕ ਕੀਤਾ ਜਾਣਾ ਚਾਹੀਦਾ ਹੈ । ਇਸ ਤਰ੍ਹਾਂ ਕੱਚੇ ਮਾਲ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ ।

→ ਅਜਿਹੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਨ੍ਹਾਂ ਤੋਂ ਸੁਰੱਖਿਅਤ ਰਹਿਣ ਵਿਚ ਕਠਿਨਾਈ ਨਾ ਆਵੇ ਅਤੇ ਇਨ੍ਹਾਂ ਪਦਾਰਥਾਂ ਉੱਤੇ ਚੰਗੇ ਮਿਆਰ ਵਾਲੇ ਹੋਣ ਦੀ ਮੁਹਰ ਲੱਗੀ ਹੋਣੀ ਚਾਹੀਦੀ ਹੈ ।

→ ਬੱਚਿਆਂ ਲਈ ਤੋਹਫ਼ੇ ਕਾਗਜ਼ ਵਿਚ ਲਪੇਟੇ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਕਾਗਜ਼ਾਂ ਨੂੰ ਟੇਪ ਨਹੀਂ ਲਗਾਉਣੀ ਚਾਹੀਦੀ 1 ਪੈਕਟ ਨੂੰ ਖੋਣ ਤੋਂ ਬਾਅਦ ਲਪੇਟਣ ਲਈ ਵਰਤੇ ਗਏ ਕਾਗਜ਼ ਨੂੰ ਫਿਰ ਵਰਤਿਆ ਜਾ ਸਕਦਾ ਹੈ ।

→ ਸਬਜ਼ੀਆਂ ਅਤੇ ਫਲਾਂ ਆਦਿ ਦੇ ਛਿਲਕੇ ਪਸ਼ੂਆਂ ਦੇ ਖਾਣ ਲਈ ਵਰਤੇ ਜਾ ਸਕਦੇ ਹਨ ।

→ ਘਰੇਲੁ ਫ਼ਰਨੀਚਰ ਅਤੇ ਦੂਸਰੇ ਸਾਜ਼-ਸਮਾਨ ਦੀ ਮੁਰੰਮਤ ਕਰਾਉਣੀ ਚਾਹੀਦੀ ਹੈ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਪਲਾਸਟਿਕ ਦੇ ਬਣੇ ਪਦਾਰਥਾਂ ਦਾ ਪੁਨਰ ਚੱਕਰਣ ਮੁਸ਼ਕਿਲ ਹੈ । ਕਿਉਂਕਿ ਇਨ੍ਹਾਂ ਪਦਾਰਥਾਂ ਦੇ ਪੁਨਰ-ਚੱਕਰਣ ਕਰਨ ਵਾਸਤੇ ਬਹੁਤ ਉੱਚੇ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਪੁਨਰ-ਚੱਕਰਣ ਕਰਦੇ ਸਮੇਂ ਪਲਾਸਟਿਕ ਦੇ ਪਦਾਰਥਾਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਗੈਸਾਂ ਵਾਯੂਮੰਡਲ ਨੂੰ ਦੂਸ਼ਿਤ ਕਰ ਦਿੰਦੇ ਹਨ ।

→ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਸਕੂਲੀ ਬੱਚੇ ਸਕੂਲ ਅਤੇ ਆਪਣੇ ਆਲੇਦੁਆਲੇ ਤੋਂ ਪਲਾਸਟਿਕ ਦੀਆਂ ਸੁੱਟੀਆਂ ਹੋਈਆਂ ਚੀਜ਼ਾਂ ਨੂੰ ਇਕੱਠਿਆਂ ਕਰਨ ਅਤੇ ਇਨ੍ਹਾਂ ਨੂੰ ਵੇਚ ਕੇ ਜਿਹੜੀ ਰਾਸ਼ੀ ਮਿਲੇ, ਉਹ ਸਕੂਲ ਆਦਿ ਦੀ ਬਿਹਤਰੀ ਲਈ ਵਰਤੀ ਜਾ ਸਕਦੀ ਹੈ ।

→ ਕੁੱਝ ਪਲਾਸਟਿਕ, ਜਿਵੇਂ ਕਿ ਮੋਟਾ ਪਾਲੀਥੀਨ (Thick Polythene) ਜਿਸ ਦੀ ਵਰਤੋਂ ਦੁੱਧ ਦੀਆਂ ਥੈਲੀਆਂ ਬਣਾਉਣ ਲਈ ਕੀਤੀ ਜਾਂਦੀ ਹੈ, ਤੋਂ ਵੱਡੇ ਆਕਾਰ ਵਾਲੇ ਥੈਲੇ ਆਦਿ ਤਿਆਰ ਕੀਤੇ ਜਾ ਸਕਦੇ ਹਨ । ਪਤਲੀ ਪਾਲੀਥੀਨ ਨੂੰ ਪਿੰਜ ਕੇ, ਇਸਦੀ ਵਰਤੋਂ ਗੁੱਡੀਆਂ (Dolls), ਆਦਿ ਤਿਆਰ ਕਰਨ ਵਾਸਤੇ ਕੀਤੀ ਜਾ ਸਕਦੀ ਹੈ । ਮੋਟੀ ਪਾਲੀਥੀਨ ਦੇ ਟੁਕੜਿਆਂ ਆਦਿ ਨੂੰ ਸਿਉਂ (Stitch) ਕੇ ਇਨ੍ਹਾਂ ਦੀ ਵਰਤੋਂ ਬਾਹਰਲੀਆਂ ਥਾਂਵਾਂ ਨੂੰ ਚੁੱਕਣ ਲਈ ਕੀਤੀ ਜਾ ਸਕਦੀ ਹੈ ।

→ ਪੁਨਰ-ਚੱਕਰਣ ਤੋਂ ਭਾਵ ਹੈ ਪੁਰਾਣੀਆਂ ਵਸਤਾਂ (ਕਚਰੇ) ਨੂੰ ਕੱਚੇ ਮਾਲ ਦੀ ਤਰ੍ਹਾਂ ਵਰਤਦਿਆਂ ਹੋਇਆਂ, ਇਨ੍ਹਾਂ ਵਸਤਾਂ ਤੋਂ ਨਵੀਆਂ ਚੀਜ਼ਾਂ ਤਿਆਰ ਕਰਨੀਆਂ ; ਜਿਵੇਂ ਕਿ ਵਰਤੇ ਹੋਏ ਕਾਗਜ਼ ਦਾ ਪੁਨਰ ਚੱਕਰਣ ਕਰਕੇ ਬਿਲਕੁਲ ਨਵਾਂ ਕਾਗਜ਼ ਤਿਆਰ ਕਰਨਾ । ਰੱਦੀ ਕਾਗਜ਼ਾਂ ਦਾ ਪੁਨਰ ਚੱਕਰਣ ਕਰਕੇ ਇਸ ਤੋਂ ਅਖ਼ਬਾਰੀ ਕਾਗਜ਼, ਗੱਤਾ ਅਤੇ ਹਰ ਕਿਸਮ ਦੇ ਪੈਕਿੰਗ ਕਰਨ ਲਈ ਡੱਬੇ ਆਦਿ ਤਿਆਰ ਕੀਤੇ ਜਾ ਸਕਦੇ ਹਨ ।

→ ਪੁਨਰ ਚੱਕਰਣ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ ਜਾਂਦੀ ਰਹੀ ਹੈ, ਕਿਉਂਕਿ ਅਜਿਹਾ ਕਰਨ ਨਾਲ ਅਸੀਂ ਆਪਣੇ ਕੁਦਰਤੀ ਸਾਧਨਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ ।

PSEB 12th Class Environmental Education Notes Chapter 18 ਵਾਤਾਵਰਣੀ ਕਿਰਿਆ (ਭਾਗ-5)

→ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਵਰਤੋਂ ਕਾਗਜ਼ ਅਤੇ ਗੱਤਾ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ ।

→ ਧਾਨ ਦੀ ਫਕ (Rice husk) ਅਤੇ ਮੂੰਗਫਲੀ ਦੇ ਛਿਲਕੇ ਦੀ ਵਰਤੋਂ ਈਂਧਨ ਵਜੋਂ ਕੀਤੀ ਜਾ ਸਕਦੀ ਹੈ ।

→ ਵਾਟਰ ਵਰਕਸ ਤੋਂ ਪ੍ਰਾਪਤ ਹੋਣ ਵਾਲੀ ਗਾਧ ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ ਰਾਖ ਤੋਂ ਭਵਨ ਆਦਿ ਦੇ ਨਿਰਮਾਣ ਵਿਚ ਵਰਤਣ ਵਾਲੇ ਪਦਾਰਥ ਤਿਆਰ ਕੀਤੇ ਜਾ ਸਕਦੇ ਹਨ ।

→ ਜਲ-ਹਾਇਆਸਿੰਥ (Water hyacinth) ਵਰਗੇ ਪੌਦਿਆਂ ਨੂੰ ਬਾਇਓਗੈਸ ਪ੍ਰਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ ।

Leave a Comment