This PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) will help you in revision during exams.
PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)
→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦਾ ਨੁਕਸਾਨ ਇਕ ਕੁਦਰਤੀ ਪ੍ਰਕਿਰਿਆ ਹੈ । ਇਸ ਦਾ ਮੁੱਖ ਕਾਰਨ ਵਾਯੂਮੰਡਲੀ ਪਰਿਸਥਿਤੀਆਂ ਵਿਚ ਆਈ ਤਬਦੀਲੀ ਹੈ । ਪ੍ਰਿਥਵੀ ਦੇ ਬਹੁਤ ਲੰਮੇ ਭੂ-ਵਿਗਿਆਨਕ ਇਤਿਹਾਸ ਵਿਚ ਕਈ ਜਾਤੀਆਂ ਅਲੋਪ ਹੋ ਗਈਆਂ ਅਤੇ ਉਨ੍ਹਾਂ ਦੀ ਥਾਂ ਤੇ ਵਾਤਾਵਰਣ ਅਨੁਕੂਲਿਤ ਜਾਤੀਆਂ ਦਾ ਵਿਕਾਸ ਹੋਇਆ ਮੰਨਿਆ ਜਾਂਦਾ ਹੈ ।
→ ਅਜੋਕੇ ਜ਼ਮਾਨੇ ਵਿਚ ਮਨੁੱਖੀ ਗਤੀਵਿਧੀਆਂ ਦੇ ਕਾਰਨ ਕਈ ਜਾਤੀਆਂ ਧਰਤੀ ਤੋਂ ਲੁਪਤ ਹੋ ਰਹੀਆਂ ਹਨ । ਇਸ ਨੂੰ ਮਨੁੱਖ ਦੁਆਰਾ ਰਚਿਤ ਅਲੋਪਨ (Anthro pogenic Extinction) ਆਖਦੇ ਹਨ ।
→ ਖੇਤੀਬਾੜੀ ਕਿਰਿਆਵਾਂ, ਮਨੁੱਖਾਂ ਲਈ ਉਪਨਗਰਾਂ ਦਾ ਵਿਕਾਸ, ਉਦਯੋਗ ਅਤੇ ਦੂਸਰੀਆਂ ਕਈ ਹੋਰ ਇੰਫਾ ਬਣਤਰਾਂ (Infrastructures), ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਹੋ ਰਹੀ ਹਾਨੀ ਲਈ ਜ਼ਿੰਮੇਵਾਰ ਹਨ ।
→ ਨਿਵਾਸ ਸਥਾਨਾਂ ਦਾ ਹੋ ਰਿਹਾ ਵਿਖੰਡਨ (Fragmentation) ਅਤੇ ਪਤਨ (Degradation) ਅਜਿਹੀਆਂ ਗਤੀਵਿਧੀਆਂ ਹਨ ਜਿਨ੍ਹਾਂ ਦੇ ਫਲਸਰੂਪ ਵਿਸ਼ਾਲ ਨਿਵਾਸ ਸਥਾਨਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਖੰਡਿਤ ਕੀਤਾ ਜਾ ਰਿਹਾ ਹੈ । ਇਹ ਨਹਿਰਾਂ, ਸੜਕਾਂ, ਰੇਲਵੇ ਪਟੜੀਆਂ (Railway lines) ਅਤੇ ਡੈਮਾਂ ਆਦਿ ਦੀ ਉਸਾਰੀ ਕਾਰਨ ਹੋ ਰਿਹਾ ਹੈ । ਵੱਡੇ ਆਕਾਰ ਵਾਲੇ ਨਿਵਾਸ ਖੇਤਰਾਂ ਦੇ ਖੰਡਿਤ ਕੀਤੇ ਜਾਣ ਦੇ ਫਲਸਰੂਪ ਉਹ ਇਲਾਕੇ, ਜਿਹੜੇ ਕਿ ਵੱਡੇ ਆਕਾਰ ਦੇ ਪੰਛੀਆਂ ਅਤੇ ਥਣਧਾਰੀਆਂ ਲਈ ਲੋੜੀਂਦੇ ਹਨ, ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਅਜਿਹਾ ਹੋਣ ਨਾਲ ਅਜਿਹੀਆਂ ਜਾਤੀਆਂ ਦੀ ਸੰਖਿਆ ਬਹੁਤ ਜ਼ਿਆਦਾ ਘੱਟ ਗਈ
ਹੈ ।
→ ਭੋਜਨ ਅਤੇ ਆਵਾਸ ਸੰਬੰਧੀ ਮਨੁੱਖ ਹਮੇਸ਼ਾ ਹੀ ਕੁਦਰਤ ਉੱਤੇ ਨਿਰਭਰ ਰਿਹਾ ਹੈ । ਪਰ ਵੱਧਦੀ ਹੋਈ ਜਨਸੰਖਿਆ ਦੇ ਕਾਰਨ ਮਨੁੱਖ ਲਾਲਚੀ ਹੋ ਗਿਆ ਹੈ । ਅਜਿਹਾ ਹੋਣ ਦੇ ਕਾਰਨ ਮਨੁੱਖ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕਰ ਰਿਹਾ ਹੈ । ਬਹੁਤ ਜ਼ਿਆਦਾ ਸ਼ਿਕਾਰ ਕਰਨ ਦੇ ਫਲਸਰੂਪ ਡੋਡੋ ਪੰਛੀ ਮਾਰੀਸ਼ੀਅਸ), ਅਫ਼ਰੀਕਾ ਦਾ ਜ਼ੈਬਰਾ (Zebra) ਅਤੇ ਤਸਮਾਨੀ ਭੇੜੀਆ (Tasmanian wolf) ਅਲੋਪ ਹੋ ਚੁੱਕੇ ਹਨ ।
→ ਕਈ ਜਾਤੀਆਂ ਦੀ ਸੰਖਿਆ ਵਿਚ ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣੀ ਹਾਲਤਾਂ ਦੇ ਕਾਰਨ ਘਾਟ ਆਈ ਹੈ ਅਤੇ ਆ ਵੀ ਰਹੀ ਹੈ । ਜੀਵਨਾਸ਼ਕਾਂ ਦੀ ਵਰਤੋਂ, ਉਦਯੋਗਾਂ ਦੇ ਵਿਸ਼ੈਲੇ ਨਿਕਾਸੀ ਪਦਾਰਥ ਅਤੇ ਵਿਕੀਰਣਾਂ (Radiations) ਦਾ ਵੱਡੀ ਸੰਖਿਆ ਵਿਚ ਨਿਕਾਸ ਜਾਂ ਸਾਗਰਾਂ ਵਿਚ ਤੇਲ ਦਾ ਫੈਲਣਾ, ਪ੍ਰਦੂਸ਼ਣ ਦੇ ਆਮ ਕਾਰਨ ਹਨ ।
→ ਕਿਸੇ ਨਿਵਾਸ ਸਥਾਨ ਨਾਲ ਸੰਬੰਧਿਤ ਨਵੀਆਂ ਜਾਤੀਆਂ ਦਾ ਦਾਖਲਾ ਕਿਸੇ ਨਿਵਾਸ ਸਥਾਨ ਨਾਲ ਅਸੰਬੰਧਿਤ ਜਾਤੀਆਂ, ਜਿਨ੍ਹਾਂ ਦਾ ਵਾਤਾਵਰਣ ਨਾਲ ਕਿਸੇ ਵੀ ਪ੍ਰਕਾਰ ਦਾ ਸੰਬੰਧ ਨਾ ਹੋਵੇ, ਉਨ੍ਹਾਂ ਜਾਤੀਆਂ ਨੂੰ ਵਿਦੇਸ਼ੀ ਜਾਂ ਬਾਹਰਲੀਆਂ (Exotic) ਜਾਤੀਆਂ ਆਖਿਆ ਜਾਂਦਾ ਹੈ । ਇਨ੍ਹਾਂ ਵਿਦੇਸ਼ੀ ਜਾਤੀਆਂ ਦੁਆਰਾ ਸਥਾਨਿਕ ਜਾਤੀਆਂ ਦੀ ਭੋਜਨ ਲੜੀ ਵਿਚ ਪਏ ਵਿਘਨ ਦੇ ਕਾਰਨ ਸਥਾਨਕ ਜਾਤੀਆਂ ਅਲੋਪ ਹੋ ਰਹੀਆਂ ਹਨ । ਇਨ੍ਹਾਂ ਵਿਦੇਸ਼ੀ ਜਾਤੀਆਂ ਦੇ ਦਾਖ਼ਲੇ ਨੇ ਟਾਪੂਆਂ ਦੀ ਜੀਵ ਅਨੇਕਰੂਪਤਾ ਦੇ ਪਰਿਸਥਿਤਿਕ ਪ੍ਰਬੰਧ ਦਾ ਬੜਾ ਨੁਕਸਾਨ ਕੀਤਾ ਹੈ ।
→ ਕਾਂਗਰਸੀ ਘਾਹ (Parthenium) ਜਿਹੜੀ ਕਿ ਇਕ ਵਿਦੇਸ਼ੀ ਜਾਤੀ ਹੈ, ਨੇ ਸਾਡੀਆਂ ਸਥਾਨਿਕ ਜਾਤੀਆਂ ਨੂੰ ਬੜੀ ਹਾਨੀ ਪਹੁੰਚਾਈ ਹੈ । ਇਸੇ ਹੀ ਤਰ੍ਹਾਂ ਬਹੁਤ ਤੇਜ਼ੀ ਨਾਲ ਵਧਣ ਵਾਲੇ ਯੂਕਲਿਪਟਸ (ਸਫੈਦਾ) (Eucalyptus) ਦਾ ਰੁੱਖ, ਜਿਸਦੀ ਬੜੀ ਆਰਥਿਕ ਮਹੱਤਤਾ ਹੈ, ਨੇ ਸਥਾਨਿਕ ਜਾਤੀਆਂ ਦੇ ਅਲੋਪ ਹੋਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
→ ਜੰਗਲੀ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥ ਜਿਵੇਂ ਕਿ ਸੁਗੰਧੀ ਵਾਲੇ ਪਦਾਰਥ (ਇਤਰ), ਸ਼ਿੰਗਾਰ ਲਈ ਸਾਮਾਨ, ਅਜਾਇਬ ਘਰਾਂ ਵਿਚ ਰੱਖੀਆਂ ਜਾਣ ਵਾਲੀਆਂ ਵਸਤਾਂ, ਸਮੁਰ (Fur), ਹੱਡੀਆਂ (Bones), ਹਾਥੀ ਦੰਦ (Tusk) ਅਤੇ ਸਿੰਗਾਂ (Hons) ਆਦਿ ਦਾ ਵੱਡੀ ਪੱਧਰ ‘ਤੇ ਨਜ਼ਾਇਜ਼) ਵਪਾਰ ਵੀ ਕਸਤੂਰੀ ਹਿਰਨ (Musk deer), ਇਕ ਸਿੰਗ ਵਾਲਾ ਗੈਂਡਾ, ਚੀਤਾ, ਹਾਥੀ ਅਤੇ ਹਿਰਨ ਆਦਿ ਵਰਗੇ ਜੰਗਲੀ ਜੰਤੂਆਂ ਦੇ ਵਿਨਾਸ਼ ਦਾ ਵੱਡਾ ਕਾਰਨ ਹੈ ।
→ International Union for Conservation of Nature and Natural Resources (IUCN) ਨੇ ਰੈੱਡ ਡਾਟਾ ਬੁੱਕ (Red Data Book) ਰੱਖੀ ਹੋਈ ਹੈ। ਇਹ ਪੁਸਤਕ ਇਕ ਪ੍ਰਕਾਰ ਦੀ ਨਾਮ ਸੂਚੀ (Catalogue) ਹੈ, ਜਿਸ ਵਿਚ ਉਹਨਾਂ ਪੌਦਿਆਂ ਅਤੇ ਪਾਣੀਆਂ ਬਾਰੇ ਵੇਰਵਾ ਦਰਜ ਕੀਤਾ ਹੋਇਆ ਹੈ, ਜਿਹਨਾਂ ਦੇ ਅਲੋਪ ਹੋ ਜਾਣ ਦਾ ਖ਼ਤਰਾ ਹੈ । ਇਹ ਤਿੰਨ ਵਰਗ ਹੇਠਾਂ ਲਿਖੇ ਹਨ-
- ਖ਼ਤਰੇ ਦੀ ਕਗਾਰ ਤੇ ਜਾਤੀਆਂ (Endangered Species),
- ਅਸੁਰੱਖਿਅਤ ਜਾਤੀਆਂ (Vulnerable Species), ਅਤੇ
- ਦੁਰਲੱਭ ਜਾਤੀਆਂ (Rare Species) ।
→ ਰੈੱਡ ਡਾਟਾ ਬੁੱਕ ਵਿਚ ਖ਼ਤਰੇ ਵਿਚਲੀਆਂ ਜਾਤੀਆਂ ਦਾ ਰਿਕਾਰਡ ਰੱਖਿਆ ਹੋਇਆ ਹੈ ।
→ ਸੰਕਟ ਵਿਚਲੀਆਂ ਜਾਤੀਆਂ (Endangered Species) – ਜਿਨ੍ਹਾਂ ਜਾਤੀਆਂ ਦੀ ਸੰਖਿਆ ਚਿੰਤਾਜਨਕ ਪੱਧਰ ਤਕ ਘੱਟ ਗਈ ਹੋਵੇ ਜਾਂ ਉਨ੍ਹਾਂ ਦੇ ਨਿਵਾਸ ਸਥਾਨ ਇੰਨੇ ਜ਼ਿਆਦਾ ਘੱਟ ਗਏ ਹੋਣ ਅਤੇ ਉਨ੍ਹਾਂ ਦੇ ਤੁਰੰਤ ਲੁਪਤ ਹੋ ਜਾਣ ਦਾ ਡਰ ਹੋਵੇ, ਤਾਂ ਅਜਿਹੀਆਂ ਜਾਤੀਆਂ ਖ਼ਤਰੇ ਦੀ ਦਲ਼ੀਜ ਤੇ ਜਾਤੀਆਂ ਅਖਵਾਉਂਦੀਆਂ ਹਨ । ਬਾਘ (Tiger), ਕਛੂਆ (Tortoise), ਬੱਬਰ ਸ਼ੇਰ, ਸੁਨਹਿਰੀ ਬਾਂਦਰ (Golden monkey), ਸੰਕਟ ਵਿਚਲੀਆਂ ਕੁੱਝ ਜਾਤੀਆਂ ਦੇ ਉਦਾਹਰਨ ਹਨ ।
→ ਅਸੁਰੱਖਿਅਤ ਜਾਤੀਆਂ (Vulnerable Species) – ਜਿਨ੍ਹਾਂ ਜਾਤੀਆਂ ਦੀ ਜਨਸੰਖਿਆ ਸੱਖਣੀ ਹੋ ਗਈ ਹੋਵੇ ਅਤੇ ਜਿਹਨਾਂ ਜਾਤੀਆਂ ਦੀ ਸੁਰੱਖਿਆ ਯਕੀਨੀ ਨਾ ਹੋਵੇ, ਤਾਂ ਅਜਿਹੀਆਂ ਜਾਤੀਆਂ ਅਸੁਰੱਖਿਅਤ ਜਾਤੀਆਂ ਅਖਵਾਉਂਦੀਆਂ ਹਨ । ਜਿਵੇਂਕਿ ਜੰਗਲੀ ਖੋਤਾ ਅਤੇ ਗੇਟ ਭਾਰਤੀ ਬਸਟਰਡ (Great Indian Basterd) (ਪੰਛੀ) ।
→ ਦੁਰਲੱਭ ਜਾਤੀਆਂ (Rare Species) – ਬਹੁ-ਗਿਣਤੀ ਵਿਚਲੀਆਂ ਉਹ ਜਾਤੀਆਂ, ਜਿਨ੍ਹਾਂ ਦੇ ਭੂਗੋਲਿਕ ਨਿਵਾਸ ਸਥਾਨ ਸੀਮਾਬੱਧ ਹੋਣ, ਦੁਰਲੱਭ ਜਾਤੀਆਂ ਅਖਵਾਉਂਦੀਆਂ ਹਨ |ਹੁਪਿੰਗ ਸਾਰਸ (Whooping Crane) ਇਸ ਦਾ ਉਦਾਹਰਨ ਹੈ । ਉਪਰੋਕਤ ਤਿੰਨਾਂ ਵਰਗਾਂ ਦੇ ਲਈ ਖ਼ਤਰੇ ਜਾਂ ਡਰ (Threatened) ਪਦ ਦੀ ਵਰਤੋਂ ਕੀਤੀ ਜਾਂਦੀ ਹੈ ।
→ ਕਿਸੇ ਜ਼ਮਾਨੇ ਵਿਚ ਇਕ ਸਿੰਗ ਵਾਲਾ ਗੈਂਡਾ, ਗੰਗਾ ਦੇ ਸਾਰੇ ਮੈਦਾਨ (Gangetic plains) ਵਿਚ ਪਾਇਆ ਜਾਂਦਾ ਸੀ । ਪਰ ਹੁਣ ਇਹ ਪਾਣੀ ਕੇਵਲ ਅਸਾਮ ਵਿਚ ਹੀ ਸੀਮਿਤ ਹੈ । ਸੰਨ 1904 ਵਿਚ ਇਹ ਪਾਣੀ ਅਲੋਪ ਹੋਣ ਦੇ ਕੰਢੇ ਤੇ ਸੀ । ਇਸ ਦੀ ਸਾਂਭ-ਸੰਭਾਲ ਅਤੇ ਸੁਰੱਖਿਅਣ ਸੰਬੰਧੀ ਉਠਾਏ ਗਏ ਕਦਮਾਂ ਦੇ ਸਿੱਟੇ ਵਜੋਂ ਹੁਣ ਭਾਰਤੀ ਖੇਤਰ ਵਿਚ ਇਸ ਜੰਤੁ ਦੀ ਸੰਖਿਆ 1000 ਦੇ ਲਗਪਗ ਹੈ ।
→ ਭਾਰਤੀ ਜੰਗਲੀ ਖੋਤਾ (Indian Wild ass) ਵੀ ਇਕ ਦੁਰਲੱਭ ਜਾਤੀ ਹੈ ਅਤੇ | ਇਹ ਪਾਣੀ ਰਣਕੱਛ (ਗੁਜਰਾਤ ਵਿਚ ਹੀ ਪਾਇਆ ਜਾਂਦਾ ਹੈ । ਇਸ ਪਾਣੀ ਦੀ ਜਨਸੰਖਿਆ 720 ਦੇ ਲਗਪਗ ਹੈ ।
→ ਪ੍ਰਾਜੈਕਟ ਟਾਈਗਰ (Project Tiger) – ਇਸ ਪ੍ਰਾਜੈਕਟ ਦਾ ਆਰੰਭ ਸੰਨ 1973 ਨੂੰ ਸ਼ੁਰੂ ਕੀਤਾ ਗਿਆ । ਇਸ ਪ੍ਰਾਜੈਕਟ ਨੇ ਨਾ ਸਿਰਫ਼ ਬਾਘ (Tiger) ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ, ਸਗੋਂ ਇਸ ਪ੍ਰਾਜੈਕਟ ਨੇ ਭਾਰਤ ਦੀਆਂ ਬਾਘ ਰੱਖਾਂ ਵਿਚ ਮੌਜੂਦ ਹੋਰ ਵੀ ਅਨੇਕਾਂ ਪ੍ਰਕਾਰ ਦੇ ਜੀਵ-ਜੰਤੂਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ । ਹਿਮਾਲਿਆਈ ਭੇੜੀਆ (Himalayan Wolf) ਵੀ ਖ਼ਤਰੇ ਵਿਚ ਹੈ ਕਿਉਂਕਿ ਚਰਵਾਹੇ ਆਪਣੀਆਂ ਪਾਲਤੂ ਭੇਡਾਂ-ਬੱਕਰੀਆਂ ਨੂੰ ਬਚਾਉਣ ਦੇ ਲਈ ਇਸ ਜਾਨਵਰ ਨੂੰ ਮਾਰਦੇ ਰਹਿੰਦੇ ਹਨ ।
→ ਪੰਛੀਆਂ ਵਿਚੋਂ ਗੇਟ ਭਾਰਤੀ ਬਸਟਰਡ (Great Indian Bastard) ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹੈ । ਪੈਲੀਕੈਨ (Pelican) ਵੀ ਖ਼ਤਰੇ ਵਿਚਲੀ ਜਾਤੀ ਹੈ । ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਾਰਨ ਇਹ ਜਲ ਪੰਛੀ ਵੀ ਖ਼ਤਰੇ ਵਾਲੀ ਸ਼੍ਰੇਣੀ ਵਿਚ ਆਉਂਦੇ ਹਨ ।
→ ਪ੍ਰਾਣੀ ਸਮੂਹ, ਜਿਸ ਵਿਚ ਛਿਪਕਲੀਆਂ, ਸੱਪ, ਮਗਰਮੱਛ, ਕੱਛੂ, ਸਮੁੰਦਰੀ ਕੱਛੂ (Turtles) ਆਦਿ ਸ਼ਾਮਿਲ ਹਨ, ਦੇ ਪੱਖ ਤੋਂ ਭਾਰਤ ਇਕ ਅਮੀਰ ਦੇਸ਼ ਹੈ । ਘੜਿਆਲ (Gharial) ਕੇਵਲ ਭਾਰਤ ਵਿਚ ਹੀ ਪਾਇਆ ਜਾਂਦਾ ਹੈ ਅਤੇ ਇਹ ਬਹੁਤ ਸੰਕਟ ਵਿਚ ਹੈ ।
ਹੁਣ ਇਹ ਖਿਆਲ ਕੀਤਾ ਜਾਂਦਾ ਹੈ ਕਿ ਕੁੱਝ ਇਲਾਕਿਆਂ ਵਿਚ ਵਿਸ਼ਵ ਤਾਪਨ ਅਤੇ ਉੱਚੀ ਊਰਜਾ ਵਾਲੀਆਂ ਵਿਕਿਰਣਾਂ ਦੇ ਮਾੜੇ ਪ੍ਰਭਾਵ ਜਲ-ਥਲੀ ਜੀਵਾਂ ਦੀਆਂ ਅਨੇਕਾਂ ਜਾਤੀਆਂ ਉੱਪਰ ਪੈ ਰਹੇ ਹਨ । ਸੁਨਹਿਰੀ ਰੋਡ (Golden Toad) ਦੀ ਅੱਜ-ਕਲ ਸੰਕਟਮਈ ਹਾਲਤ ਚਿੰਤਾਜਨਕ ਹੈ ।
→ ਜਲ ਸ੍ਰੋਤਾਂ ਦੇ ਪ੍ਰਦੂਸ਼ਿਤ ਹੋ ਜਾਣ ਨਾਲ ਮੱਛੀਆਂ ਦੀਆਂ ਕਈ ਜਾਤੀਆਂ ਦੁਰਲੱਭ ਹੋ ਰਹੀਆਂ ਹਨ । ਸਮੁੰਦਰੀ ਮੱਛੀਆਂ ਦੇ ਬਹੁਤ ਜ਼ਿਆਦਾ ਫੜਨ ਨਾਲ ਇਨ੍ਹਾਂ ਮੱਛੀਆਂ
ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ ।
→ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਦੇ ਲੋੜ ਤੋਂ ਬਹੁਤ ਜ਼ਿਆਦਾ ਸ਼ੋਸ਼ਣ ਅਤੇ ਪ੍ਰਦੂਸ਼ਣ ਦੇ ਕਾਰਨ ਜੀਵ ਅਨੇਕਰੂਪਤਾ ਦਿਨੋ-ਦਿਨ ਘੱਟਦੀ ਜਾ ਰਹੀ ਹੈ । ਜੈਵਿਕ ਵਿਭਿੰਨਤਾ/ ਜੀਵ ਅਨੇਕਰੂਪਤਾ ਦੀ ਹਾਨੀ ਲਈ ਵਿਦੇਸ਼ੀ ਜਾਤੀਆਂ ਦਾ ਦਾਖ਼ਲਾ ਅਤੇ ਜਲਵਾਯੂ ਵਿਚ ਹੋ ਰਹੀਆਂ ਤਬਦੀਲੀਆਂ ਵੀ ਜ਼ਿੰਮੇਵਾਰ ਹਨ ।ਇਸ ਕਾਰਨ ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਅਤੇ ਸਾਂਭ-ਸੰਭਾਲ ਲਈ ਮਨੁੱਖ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ।
→ ਕਈ ਸੰਗਠਨ ਜਿਵੇਂ ਕਿ ਆਈ. ਯੂ. ਸੀ. ਐੱਨ. (IUCN), ਯੂ. ਐੱਨ. ਈ. ਪੀ. (UNEP) ਅਤੇ ਡਬਲਯੂ. ਡਬਲਯੂ. ਆਈ. (w.w.1.) ਅਤੇ ਡਬਲਯੂ. ਡਬਲਯੂ. ਐੱਫ. (W.W.F.) ਵਰਗੇ ਸੰਗਠਨ ਵੀ ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਵਿਚ ਆਪਣੀ-ਆਪਣੀ ਭੂਮਿਕਾ ਨਿਭਾ ਰਹੇ ਹਨ ।
→ ਵਿਸ਼ੇਸ਼ ਵਰਗ ਦੇ ਅਜਿਹੇ ਸਥਾਨ ਜਿਹਨਾਂ ਦਾ ਸਥਾਨਕ ਲੋਕ ਇਕ ਅੰਗ ਹੁੰਦੇ ਹਨ, ਨੂੰ ਜੀਵ ਮੰਡਲ ਰੱਖਾਂ ਜਾਂ ਜੀਵ ਮੰਡਲ ਸੁਰੱਖਿਅਤ ਸਥਾਨ (Biosphere Reserves) ਆਖਿਆ ਜਾਂਦਾ ਹੈ । ਜੀਵ ਮੰਡਲੀ ਰੱਖਾਂ ਦੀ ਧਾਰਨਾ ਯੂਨੈਸਕੋ (UNESCO) ਨੇ ਮਨੁੱਖ ਅਤੇ ਜੀਵ ਮੰਡਲ (Man and Biosphere) ਪ੍ਰੋਗਰਾਮ ਦੇ ਅਧੀਨ ਸੰਨ 1975 ਨੂੰ ਸ਼ੁਰੂ ਕੀਤੀ । ਭਾਰਤ ਵਿਚ ਮਈ, 2002 ਤਕ ਜੀਵ ਮੰਡਲ ਰੱਖਾਂ ਦੀ ਸੰਖਿਆ 13 ਸੀ ।
→ ਜੀਵ ਮੰਡਲ ਸੁਰੱਖਿਅਤ ਸਥਾਨ (Biosphere Reserves) – ਇਹ ਵਿਸ਼ੇਸ਼ ਕਿਸਮ ਦੇ ਸੁਰੱਖਿਅਤ ਸਥਾਨ ਹਨ, ਜਿਨ੍ਹਾਂ ਵਿਚ ਸਥਾਨਿਕ ਲੋਕਾਂ ਦੀ ਭਾਗੀਦਾਰੀ ਵੀ ਸ਼ਾਮਲ ਹੁੰਦੀ ਹੈ ਅਤੇ ਉਹ ਇਸ ਪ੍ਰੋਗਰਾਮ ਦਾ ਇਕ ਅਨਿੱਖੜਵਾਂ ਅੰਗ ਵੀ ਹੁੰਦੇ ਹਨ । ਯੂਨੈਸਕੋ (UNESCO) ਵਲੋਂ ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ (Man and Biosphere Programme) ਦੀ ਸਕੀਮ ਦੇ ਅਧੀਨ ਇਹ ਪ੍ਰੋਗਰਾਮ ਸੰਨ 1975 ਨੂੰ ਸ਼ੁਰੂ ਕੀਤਾ ਗਿਆ । ਸੰਨ 2002 ਤਕ ਭਾਰਤ ਵਿਚ ਇਨ੍ਹਾਂ ਜੀਵ ਮੰਡਲੀ ਰੁੱਖਾਂ ਦੀ ਸੰਖਿਆ 13 ਹੈ ।
→ ਰਾਸ਼ਟਰੀ/ਨੈਸ਼ਨਲ ਪਾਰਕਾਂ (National Parks) – ਇਹ ਅਜਿਹੇ ਸੁਰੱਖਿਅਤ ਸਥਾਨ ਹਨ ਜਿਹੜੇ ਸੰਕਟ ਵਿਚਲੇ ਜੰਗਲੀ ਜੰਤੂਆਂ ਅਤੇ ਜੰਗਲੀ ਪੌਦਿਆਂ ਅਤੇ ਉਹਨਾਂ ਦੇ ਕੁਦਰਤੀ ਆਵਾਸ ਸਥਾਨਾਂ ਵਜੋਂ ਰਿਜ਼ਰਵ ਰੱਖੇ ਗਏ ਹਨ । ਇਸ ਸਮੇਂ ਭਾਰਤ ਵਿਚ 97 ਨੈਸ਼ਨਲ ਪਾਰਕਾਂ ਹਨ । ਭਾਰਤ ਵਿਚ ਮਸ਼ਹੂਰ ਨੈਸ਼ਨਲ ਪਾਰਕਾਂ ਵਿਚ ਹੇਠ ਲਿਖੇ ਸ਼ਾਮਿਲ ਹਨ-
ਗੇਟ ਹਿਮਾਲੀਅਨ ਨੈਸ਼ਨਲ ਪਾਰਕ, ਆਸਾਮ ਦੀ ਕਾਜੀਰੰਗਾ ਪਾਰਕ (ਜਿਹੜੀ ਇਕ ਸਿੰਗ ਵਾਲੇ ਗੈਂਡੇ ਲਈ ਪ੍ਰਸਿੱਧ ਹੈ), ਮੱਧ ਪ੍ਰਦੇਸ਼ ਦੀ ਕਾਨ੍ਹ ਨੈਸ਼ਨਲ ਪਾਰਕ ਜਿੱਥੇ ਗੇਟ ਭਾਰਤੀ ਬਾਸਟਰਡ (ਪੰਛੀ), ਕਾਲੇ ਹਿਰਨ, ਨੀਲਗਾਏ (Nilgai) ਅਤੇ ਚਿੰਕਾਰਾ (Chinkara) ਸੁਰੱਖਿਅਤ ਹਨ । ਗੁਜਰਾਤ ਪ੍ਰਾਂਤ ਵਿਖੇ ਸਥਿਤ ਮੈਰੀਨ ਨੈਸ਼ਨਲ ਪਾਰਕ ਜਿੱਥੇ ਮੋਗਿਆਂ (Corals) ਦਾ ਸੁਰੱਖਿਅਣ ਹੁੰਦਾ ਹੈ ।
→ ਰੱਖ (Sanctuary) – ਜੰਗਲੀ ਜੰਤੂਆਂ ਦੇ ਲਈ ਨਿਸ਼ਚਿਤ ਕੀਤਾ ਗਿਆ ਇਹ ਇਕ ਅਜਿਹਾ ਸਥਾਨ ਹੈ ਜਿੱਥੇ ਇਨ੍ਹਾਂ ਜੀਵਾਂ ਦੇ ਸ਼ਿਕਾਰ ਕਰਨ ਦੀ ਪੂਰਨ ਤੌਰ ‘ਤੇ ਮਨਾਹੀ ਕੀਤੀ ਗਈ ਹੈ । ਪਰ ਇਨ੍ਹਾਂ ਰੁੱਖਾਂ ਵਿਚ ਸੀਮਿਤ ਤੌਰ ਤੇ ਮਨੁੱਖੀ ਸਰਗਰਮੀਆਂ, ਜਿਵੇਂ ਕਿ ਇਮਾਰਤੀ ਲੱਕੜੀ ਦੀ ਪ੍ਰਾਪਤੀ, ਜੰਗਲ ਵਿਚ ਪੈਦਾ ਹੋਣ ਵਾਲੇ ਪਦਾਰਥਾਂ ਨੂੰ ਚੁੱਗਣ ਅਤੇ ਖੇਤੀ ਕਰਨ ਦੀ ਆਗਿਆ ਹੁੰਦੀ ਹੈ | ਭਾਰਤ ਵਿਚ ਅਜਿਹੀਆਂ ਰੱਖਾਂ 500 ਹਨ । ਡਾਚੀਗਾਮ ਰੱਖ (Dachigram Sanctuary), ਮੈਰੀਨ ਰੱਖ (Marine Sanctuary) ਭਰਤਪੁਰ, ਰਣਥੰਭੋਰ ਅਤੇ ਗੀਰ ਰੱਖਾਂ ਕਾਫ਼ੀ ਪ੍ਰਸਿੱਧ ਹਨ ।
→ ਭਾਰਤ ਵਿਚ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਨੂੰ ਸੁਰੱਖਿਅਤ ਕਰਨ ਦਾ ਪਰੰਪਰਾਗਤ ਤਰੀਕਾ ਪਵਿੱਤਰ ਵਣਾਂ ਅਤੇ ਝੀਲਾਂ ਦਾ ਸੁਰੱਖਿਅਣ ਹੈ । ਧਾਰਮਿਕ ਭਾਵਨਾਵਾਂ ਦੇ ਕਾਰਨ ਸਥਾਨਿਕ ਕਬਾਇਲੀ ਲੋਕ ਇਨ੍ਹਾਂ ਦੀ ਪੂਜਾ ਕਰਦੇ ਹਨ ! ਅਜਿਹੇ ਵਣ ਮੇਘਾਲਿਆ ਦੀਆਂ ਖਾਸੀ (Khasi) ਅਤੇ ਐੱਤੀਆ (Jaintia) ਨਾਮਕ ਪਹਾੜੀਆਂ ਵਿਖੇ ਹਨ । ਰਾਜਸਥਾਨ ਦੀਆਂ ਅਰਾਵਲੀ ਪਹਾੜੀਆਂ (Aravalli hills), ਮੱਧ ਪ੍ਰਦੇਸ਼ ਦੇ ਸਕਗੁਜਾ, ਚੰਦਾ ਅਤੇ ਬਸਤਰ ਖੇਤਰ ਅਤੇ ਸਿੱਕਮ ਦੀ ਖੇਚਿਓਪਾਲਰੀ ਝੀਲ ਨੂੰ ਸਥਾਨਕ ਲੋਕਾਂ ਵੱਲੋਂ ਪਵਿੱਤਰ ਘੋਸ਼ਿਤ ਕੀਤਾ ਹੋਇਆ ਹੈ । ਇਸ ਤਰ੍ਹਾਂ ਉੱਥੇ ਮਿਲਣ ਵਾਲੇ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਨੂੰ ਸੁਰੱਖਿਅਣ ਉਪਲੱਬਧ ਹੋ ਜਾਂਦਾ ਹੈ ।
→ ਭਾਰਤ ਦੀ ਜੰਗਲੀ ਜੀਵਨ ਸੰਸਥਾ (Wildlife Institute of India) ਵਲੋਂ ਸੰਨ 2008 ਨੂੰ ਛਾਪੀ ਗਈ ਰਿਪੋਰਟ ਦੇ ਅਨੁਸਾਰ ਭਾਰਤ ਵਿਚ 14 ਜੀਵ ਮੰਡਲ ਰਿਜ਼ਰਵਜ਼, 97 ਨੈਸ਼ਨਲ ਪਾਰਕ ਅਤੇ 508 ਰੱਖਾਂ (Sanctuaries) ਹਨ ।
→ ਬੋਟੈਨੀਕਲ ਬਾਗਾਂ (Botanical Gardens) ਦੀ ਤਰ੍ਹਾਂ ਵਿਸ਼ਵ ਭਰ ਵਿਚ 800 ਦੇ ਲਗਪਗ ਚਿੜੀਆ ਘਰ (Zoos) ਹਨ ਜਿਨ੍ਹਾਂ ਦੀ ਦੇਖਭਾਲ ਮਾਹਿਰ ਕਰਦੇ ਹਨ । ਇਹਨਾਂ ਚਿੜੀਆ ਘਰਾਂ ਵਿਚ ਮਿਲਣ ਵਾਲੀਆਂ ਜਾਤੀਆਂ, ਜਿਨ੍ਹਾਂ ਵਿਚ ਜਲ-ਥਲੀ ਜੰਤੂ, ਰੀਂਗਣ ਵਾਲੇ ਜੰਤੂ, ਪੰਛੀ ਅਤੇ ਥਣਧਾਰੀ ਜੰਤੂਆਂ ਦੀਆਂ 3000 ਦੇ ਲਗਪਗ ਜਾਤੀਆਂ ਮੌਜੂਦ ਹਨ | ਆਧੁਨਿਕ ਚਿੜੀਆ ਘਰਾਂ ਤੋਂ ਸੈਲਾਨੀਆਂ ਨੂੰ ਜੰਤੂਆਂ ਬਾਰੇ ਕਾਫ਼ੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਹ ਸੈਲਾਨੀ ਜੰਤੂਆਂ ਨੂੰ ਬਹੁਤ ਨੇੜਿਓਂ ਵੇਖ ਸਕਦੇ ਹਨ । ਇਹਨਾਂ ਚਿੜੀਆ ਘਰਾਂ ਵਿਚ ਆਪਣੀ ਪੱਧਰ ਤੇ ਹੀ ਬੰਦੀ ਨਸਲਕਸ਼ੀ (Captive Breeding) ਦੇ ਪ੍ਰੋਗਰਾਮ ਕੀਤੇ ਜਾਂਦੇ ਹਨ ।
→ ਜਨ ਸਧਾਰਨ ਅਤੇ ਜੰਗਲੀ ਜੀਵਨ ਵਿਚਾਲੇ ਸੰਘਰਸ਼ ਪ੍ਰਾਚੀਨ ਸਮਿਆਂ ਤੋਂ ਹੀ ਚਲਦਾ ਆ ਰਿਹਾ ਹੈ ਅਤੇ ਇਸ ਸੰਘਰਸ਼ ਨੂੰ ਘਟਾਉਣ ਦਾ ਮੁੱਖ ਮੰਤਵ ਕੁਦਰਤੀ ਖ਼ਤਰਿਆਂ ਦੇ ਅਭਾਵੀ ਜਾਂ ਨਾ-ਪੱਖੀ (Negative) ਪ੍ਰਭਾਵਾਂ ਨੂੰ ਘਟਾਉਣ ਤੋਂ ਹੈ । ਸ਼ਾਂਤ ਕਰਨਾ (Mitigation) – ਜੰਗਲੀ ਜੀਵਨ ਅਤੇ ਮਨੁੱਖ ਜਾਤੀ ਦੇ ਵਿਚਾਲੇ ਹੋਣ ਵਾਲੇ ਸੰਘਰਸ਼ ਨੂੰ ਘੱਟ ਕਰਨ ਨੂੰ ਸ਼ਾਂਤ ਕਰਨਾ ਆਖਦੇ ਹਨ । ਇਸ ਸੰਘਰਸ਼ ਨੂੰ ਘੱਟ ਕਰਨ ਦੇ ਲਈ ਹੇਠ ਲਿਖੇ ਸੁਝਾਅ ਦਿੱਤੇ ਜਾਂਦੇ ਹਨ-
- ਫ਼ਸਲਾਂ ਦੇ ਘੱਟ ਝਾੜ ਨੂੰ ਵਧਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਦੇ ਵਾਸਤੇ ਕੇਵਲ ਉਨ੍ਹਾਂ ਫ਼ਸਲਾਂ ਜਿਨ੍ਹਾਂ ਨੂੰ ਜਾਨਵਰ ਪਸੰਦ ਨਹੀਂ ਕਰਦੇ ਹੋਣ ਅਤੇ ਮਿਰਚਾਂ (Chillies) ਤੇ ਤੰਮਾਕੂ ਆਦਿ ਵਰਗੀਆਂ ਫ਼ਸਲਾਂ, ਜਿਹੜੀਆਂ ਕਿ ਜਾਨਵਰਾਂ ਨੂੰ ਖੇਤਾਂ ਤੋਂ ਬਾਹਰ ਰੱਖਦੀਆਂ ਹਨ, ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।
- ਜੇਕਰ ਕਿਸੇ ਖੇਤਰ ਵਿਚ ਕਿਸੇ ਜਾਤੀ ਦੀ ਸੰਖਿਆ ਬਹੁਤ ਜ਼ਿਆਦਾ ਹੋ ਗਈ ਹੈ, ਤਾਂ ਇਹਨਾਂ ਦੇ ਮੈਂਬਰਾਂ ਨੂੰ ਦੂਰ-ਦੁਰਾਡੇ ਲਿਜਾ ਕੇ ਛੱਡਿਆ ਜਾ ਸਕਦਾ ਹੈ ਜਾਂ ਭੇਜਿਆ ਜਾ ਸਕਦਾ ਹੈ ।
- ਜੰਗਲੀ ਮਾਸਾਹਾਰੀਆਂ ਤੋਂ ਭੇਡਾਂ ਅਤੇ ਬੱਕਰੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ।
- ਜਿਨ੍ਹਾਂ ਪਿੰਡ ਵਾਸੀਆਂ ਦੇ ਜਾਨਵਰਾਂ ਦਾ ਜੰਗਲੀ ਜੀਵ ਨੁਕਸਾਨ ਕਰਦੇ ਹਨ, ਉਨ੍ਹਾਂ ਪਿੰਡ ਵਾਸੀਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ।
- ਜਿਹੜੇ ਸਮੁਦਾਇ ਜੰਗਲਾਂ ਦੇ ਨੇੜੇ ਜਾਂ ਜੰਗਲਾਂ ਦੇ ਵਿਚ ਨਿਵਾਸ ਕਰਦੇ ਹਨ, ਉਹਨਾਂ ਨੂੰ ਜੀਵਨ ਦੇ ਨਿਰਬਾਹ ਲਈ ਬਦਲਵੇਂ ਸਾਧਨ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਉਹਨਾਂ ਦੀ ਵਣਾਂ ਤੋਂ ਪ੍ਰਾਪਤ ਹੋਣ ਵਾਲੀਆਂ ਵਸਤਾਂ ਉੱਤੇ ਨਿਰਭਰਤਾ ਘੱਟ ਹੋ ਸਕੇ ।
- ਜੰਗਲੀ ਜੀਵਨ ਦੀ ਮਹੱਤਤਾ ਬਾਰੇ ਸਥਾਨਕ ਲੋਕਾਂ ਨੂੰ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ।