This PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1) will help you in revision during exams.
PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)
→ ਵਾਤਾਵਰਣੀ ਪ੍ਰਬੰਧਣ ਵਿਚ ਵਾਤਾਵਰਣ ਦੇ ਲਗਪਗ ਸਾਰੇ ਹੀ ਪਹਿਲੂ ਸ਼ਾਮਿਲ ਹਨ । ਵਾਤਾਵਰਣੀ ਪ੍ਰਬੰਧਣ ਦਾ ਆਰੰਭ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਕਰਨ ਨਾਲ ਹੈ ।
→ ਆਕਸਫੋਰਡ ਡਿਕਸ਼ਨਰੀ ਅਨੁਸਾਰ ਵਿਕਾਸ (Development) ਦਾ ਅਰਥ ਹੈ | ਵਾਧਾ/ਧੀ ਅਤੇ ਅੱਗੇ ਵਧਣਾ ।
→ ਜਿਸ ਦੇਸ਼ ਨੇ ਤਕਨੀਕੀ ਤੌਰ ਤੇ ਤਰੱਕੀ ਕੀਤੀ ਹੋਈ ਹੁੰਦੀ ਹੈ ਅਤੇ ਜਿਸ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ, ਉਸ ਦੇਸ਼ ਨੂੰ ਪਰੰਪਰਾਗਤ ਤੌਰ ‘ਤੇ ਵਿਕਸਿਤ ਦੇਸ਼ ਮੰਨਿਆ ਜਾਂਦਾ ਹੈ ।
→ ਜਿਨ੍ਹਾਂ ਦੇਸ਼ਾਂ ਦਾ ਗਰੈਂਡ ਘਰੇਲੂ ਉਤਪਾਦ (Grand Domestic Product-GDP) ਜਾਂ ਰਾਸ਼ਟਰੀ ਕੁਲ ਉਤਪਾਦ (Gross Nation Product-GNP) ਉੱਚਾ ਹੋਵੇਗਾ, ਉਹ ਦੇਸ਼ ਵਿਕਸਿਤ ਦੇਸ਼ ਮੰਨੇ ਜਾਂਦੇ ਹਨ । ਜਿਹੜੇ ਦੇਸ਼ ਆਪਣੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਉਠਾਉਣ ਦੇ ਲਈ ਕੋਸ਼ਿਸ਼ਾਂ ਕਰਦੇ ਹਨ, ਉਨ੍ਹਾਂ ਦੇਸ਼ਾਂ ਨੂੰ ਵਿਕਾਸਸ਼ੀਲ ਆਖਦੇ ਹਨ ।
→ ਸਾਡੇ ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ ਸਾਧਨ ਚਿੰਤਾਜਨਕ ਪੱਧਰ ਤਕ ਖਾਲੀ ਹੋ ਚੁੱਕੇ ਹਨ । ਵੱਧ ਰਹੀ ਜਨਸੰਖਿਆ ਅਤੇ ਤੇਜ਼ੀ ਨਾਲ ਹੋ ਰਹੀਆਂ ਉਦਯੋਗਿਕ ਗਤੀਵਿਧੀਆਂ ਦੇ ਕਾਰਨ ਸਾਡਾ ਜਲਵਾਯੂ, ਪਾਣੀ, ਜ਼ਮੀਨ ਅਤੇ ਭੋਜਨ ਪ੍ਰਦੂਸ਼ਿਤ ਹੋ ਰਹੇ ਹਨ ।
→ ਡੈਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੀਆਂ ਸੰਭਾਵਨਾਵਾਂ (Potentials) ਨੂੰ ਸਿੰਚਾਈ, ਪਣ ਬਿਜਲੀ ਪੈਦਾ ਕਰਨ ਲਈ, ਸਪੋਰਟ, ਜਲ ਪਾਰਕਾਂ (Waterparks) ਪੀਣ ਵਾਲੇ ਪਾਣੀ ਦੀ ਪੂਰਤੀ ਆਦਿ ਲਈ ਵਰਤਿਆਂ ਜਾਂਦਾ ਹੈ । ਡੈਮਾਂ ਦੀ ਉਸਾਰੀ ਦੇ ਨਤੀਜੇ ਵਜੋਂ ਜੰਗਲ ਤੋਂ, ਜੈਵਿਕ-ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਹਾਨੀ ਹੁੰਦੀ ਹੈ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਤੋਂ ਜਾਨਵਰਾਂ ਦਾ ਵੱਡੀ ਪੱਧਰ ਤੇ ਵਿਸਥਾਪਨ ਹੋ ਜਾਂਦਾ ਹੈ । ਡੈਮਾਂ ਦੀ ਉਸਾਰੀ ਦੇ ਕਾਰਨ ਉਨ੍ਹਾਂ ਖੰਡਾਂ ਵਿਚ ਭੁਚਾਲ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ।
→ ਵਾਤਾਵਰਣੀ ਪ੍ਰਬੰਧਣ (Environmental Management) – ਵਾਤਾਵਰਣੀ ਪ੍ਰਬੰਧਣ ਤੋਂ ਕੇਵਲ ਇਹ ਭਾਵ ਹੀ ਨਹੀਂ ਲਿਆ ਜਾਣਾ ਚਾਹੀਦਾ ਕਿ ਇਸਦਾ ਸੰਬੰਧ ਕੇਵਲ ਵਾਤਾਵਰਣ ਨਾਲ ਹੀ ਹੈ । ਪਰ ਵਾਤਾਵਰਣੀ ਬੰਧਣ ਵਿਚ ਮਨੁੱਖ ਜਾਤੀ ਅਤੇ ਵਾਤਾਵਰਣ ਵਿਚਲੀਆਂ ਅੰਤਰਕਿਰਿਆਵਾਂ ਅਤੇ ਮਨੁੱਖੀ ਗਤੀਵਿਧੀਆਂ ਦੇ ਅਸਰ ਵੀ ਸ਼ਾਮਿਲ ਹਨ ।
→ ਕਿਸੇ ਪਰਿਸਥਿਤਿਕ ਪ੍ਰਣਾਲੀ ਦੀ ਸਹਿਣ ਯੋਗ ਸਮਰਥਾ ਜਾਂ ਉਠਾਉਣ ਸ਼ਕਤੀ (Carrying Capacity), ਉਸ ਪ੍ਰਣਾਲੀ ਵਿਚਲੀ ਵਸੋਂ ਦੇ ਆਕਾਰ ‘ਤੇ ਅਤੇ ਇਸ ਆਬਾਦੀ ਵਾਸਤੇ ਸਾਧਨਾਂ ਦੀ ਉਪਲੱਬਧੀ ‘ਤੇ ਨਿਰਭਰ ਕਰਦੀ ਹੈ ।
→ ਜੀਵ ਭੌਤਿਕ/ਜੈਵ-ਭੌਤਿਕ (Bio-physical) ਵਾਤਾਵਰਣ ਸਾਰੇ ਸੰਘਟਕਾਂ ਨੂੰ, ਜਿਨ੍ਹਾਂ ਵਿਚ ਜੀਵਤ (Biotic) ਅਤੇ ਨਿਰਜੀਵ (Non-living) ਸ਼ਾਮਿਲ ਹਨ, ਦਾ ਪ੍ਰਬੰਧਣ ਵਾਤਾਵਰਣ ਪ੍ਰਬੰਧਣ ਵਿਚ ਆਉਂਦਾ ਹੈ । ਇਸ ਦਾ ਮੁੱਖ ਕਾਰਨ ਸਾਰੀਆਂ ਜੀਵਿਤ ਜਾਤੀਆਂ ਦੇ ਆਪਸੀ ਸੰਬੰਧ ਅਤੇ ਨਿਵਾਸ ਸਥਾਨਾਂ ਦਾ ਬਣਦਾ ਜਾਲ ਹੈ । ਮਨੁੱਖੀ ਵਾਤਾਵਰਣ ਵੀ ਜਿਸ ਵਿਚ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਵਾਤਾਵਰਣ ਜਿਨ੍ਹਾਂ ਦਾ ਜੀਵ ਭੌਤਿਕ ਵਾਤਾਵਰਣ ਨਾਲ ਸੰਬੰਧ ਹੈ, ਵੀ ਸ਼ਾਮਿਲ ਹਨ ।
→ ਵਾਤਾਵਰਣ ਪ੍ਰਬੰਧਨ ਵਿਚ ਨੈਤਿਕ ਪਹਿਲੂ, ਆਰਥਿਕ ਪਹਿਲੂ ਅਤੇ ਸਮਾਜਿਕ ਪਹਿਲੂ ਸ਼ਾਮਿਲ ਹਨ ।
→ ਮਨੁੱਖ ਜਾਤੀਆਂ ਨੂੰ ਅਣਮਨੁੱਖੀ ਦੁਨੀਆਂ (Non human world) ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਹੈ, ਇਹ ਵੀ ਵਾਤਾਵਰਣੀ ਨੈਤਿਕਤਾ ਦੇ ਕਾਰਜ ਖੇਤਰ ਵਿਚ ਆਉਂਦਾ ਹੈ ।
→ ਨੈਤਿਕਤਾ ਸ਼ਬਦ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਰਹਿਣਾ । ਚਾਹੀਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜਾ ਵਿਹਾਰ ਚੰਗਾ ਹੈ ਜਾਂ ਭੈੜਾ ਹੈ ਅਤੇ ਸਾਡੇ ਇਖਲਾਕੀ ਫਰਜ਼ ਕੀ ਹਨ ।
→ ਵਾਤਾਵਰਣੀ ਪ੍ਰਬੰਧਣ ਦੇ ਆਰਥਿਕ ਪੱਖ ਤੋਂ ਇਹ ਸੁਝਾਅ ਮਿਲਦਾ ਹੈ ਕਿ ਸਿਰਜਨਾਤਮਕ ਕਾਰਜਾਂ ਦੇ ਨਾਲ-ਨਾਲ ਵਾਤਾਵਰਣ ਦੀਆਂ ਪਾਥਮਿਕਤਾਵਾਂ (Priorities) ਕੀ ਹਨ, ਇਸ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਟ੍ਰੇਨਿੰਗ ਦਿੱਤੀ ਜਾਂਣੀ ਚਾਹੀਦੀ ਹੈ ।
→ ਵਾਤਾਵਰਣ ਪਬੰਧਣ ਦੇ ਪੱਖ ਤੋਂ ਆਰਥਿਕ ਫੈਸਲੇ ਲੈਣ ਦੇ ਸਮੇਂ ਸਮਾਜਿਕ ਅਤੇ ਵਾਤਾਵਰਣੀ ਕਾਰਕਾਂ ਦਾ ਏਕੀਕਰਨ ਕੀਤਾ ਜਾਣਾ ਚਾਹੀਦਾ ਹੈ । ਕੰਪਨੀਆਂ ਆਦਿ ਨੂੰ ਇਸ ਸੂਚਨਾ ਦੀ ਲੋੜ ਹੋਵੇਗੀ ਕਿ ਉਨ੍ਹਾਂ ਦੇ ਇਸ ਕਾਰੋਬਾਰ ਦੇ ਵਾਤਾਵਰਣ ਦੇ ਨਿਭਾਉ ‘ਤੇ ਕੀ ਅਸਰ ਪੈਣਗੇ ।
→ ਤਕਨੀਕੀ ਪੱਖ ਦੇ ਅਨੁਸਾਰ ਨਵੀਆਂ ਕਾਢਾਂ ਕੱਢਣ ਅਤੇ ਆਵਾਸ-ਸਨੇਹੀ (Ecofriendly) ਤਕਨੀਕਾਂ ਅਪਨਾਉਣ ਦੀ ਇਸ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਕਾਇਮ ਰਹਿਣ ਯੋਗ ਸਮੱਰਥਾ ਦਾ ਵਿਕਾਸ ਹੋ ਸਕੇ ।
→ ਤਕਨਾਲੋਜੀ ਵਿਚ ਹੋਈਆਂ ਪੰਗਤੀਆਂ ਜਿਹੜੀਆਂ ਵਾਤਾਵਰਣ ਦੇ ਪ੍ਰਬੰਧਣ ਵਿਚ ਸਹਾਈ ਹੋਣ, ਤਕਨਾਲੋਜੀਕਲ ਪੱਖ ਵਿਚ ਸ਼ਾਮਿਲ ਹਨ ।
→ ਵਾਤਾਵਰਣੀ ਪ੍ਰਬੰਧਣ ਵਿਚ ਤਕਨਾਲੋਜੀ ਵਰਤਣ ਦੇ ਉਦੇਸ਼-
ਮਨੁੱਖ ਦੁਆਰਾ ਪੈਦਾ ਕੀਤੇ ਗਏ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਸਾਫ਼ ਕਰਨਾ ।
→ ਬਦਲਵੇਂ ਸਰੋਤਾਂ ਜਿਵੇਂ ਕਿ ਕਾਰਬਨ ਦੀ ਘੱਟ ਮਾਤਰਾ ਜਾਂ ਨਵਿਆਉਣਯੋਗ ਊਰਜਾ ਬੋਤਾਂ ਦਾ ਵਿਕਾਸ ਕਰਨਾ ਤਾਂ ਜੋ ਸਾਵਾ ਘਰ (Green house) ਪ੍ਰਭਾਵ ਅਤੇ ਵਿਸ਼ਵ ਤਾਪਨ (Global warming) ਦੇ ਨਾਲ ਸਿੱਝਿਆ ਜਾ ਸਕੇ ।
→ ਪਾਣੀ, ਤੋਂ ਅਤੇ ਹਵਾ ਵਰਗੇ ਕਾਇਮ ਰਹਿਣਯੋਗ (ਟਿਕਾਊ) ਸਾਧਨਾਂ ਦਾ ਸੁਰੱਖਿਅਣ ਅਤੇ ਸੰਭਲ ਕੇ ਵਰਤੋਂ ਕਰਨਾ ।
→ ਖ਼ਤਰੇ ਵਿਚਲੀਆਂ ਜਾਂ ਸੰਕਟ ਵਿਚਲੀਆਂ ਜਾਤੀਆਂ ਜਾਂ ਆਵਾਸ ਪ੍ਰਣਾਲੀਆਂ ਨੂੰ ਅਲੋਪ ਹੋਣ ਤੋਂ ਬਚਾਉਣਾ । ਨਾਨ-ਕਲੋਰੋ ਫਲੋਰੋ ਕਾਰਬਨ (Non-CFC) ਤਕਨਾਲੋਜੀ ਵੱਲ ਪਰਿਵਰਤਿਤ ਹੋਣਾ, ਤਾਂ ਜੋ ਓਜ਼ੋਨ ਦੇ ਸਖਣਿਆਉਣ ਸੰਬੰਧੀ ਸਮੱਸਿਆਵਾਂ ਦਾ ਟਾਕਰਾ ਕੀਤਾ ਜਾ ਸਕੇ ।
→ ਸਮਾਜਿਕ ਤੌਰ ‘ਤੇ ਵਾਤਾਵਰਣ ਪ੍ਰਬੰਧਣ ਨਾ ਸਿਰਫ ਵਾਤਾਵਰਣੀ ਸੰਪਦਾ (Environmental assets) ਦੇ ਸੁਰੱਖਿਅਣ ਦਾ ਹੀ ਪੱਖ ਪੂਰਦਾ ਹੈ ਸਗੋਂ ਇਹ ਸਮਾਜੀ ਤੇ ਸਭਿਆਚਾਰਕ ਸੰਪਦਾ ਦੀ ਸੁਰੱਖਿਆ ਸੰਬੰਧੀ ਸਲਾਹ ਦਿੰਦਾ ਹੈ ।
→ ਝੱਲਣ ਯੋਗਤਾ ਜਾਂ ਕਾਇਮ ਰਹਿਣ ਯੋਗਤਾ (Sustainability) ਤੋਂ ਭਾਵ ਹੈ ਰਾਸ਼ਟਰਾਂ ਦੇ ਦਰਮਿਆਨ ਅਤੇ ਰਾਸ਼ਟਰਾਂ ਦੇ ਅਮੀਰ-ਗਰੀਬਾਂ ਵਿਚ ਪਾਏ ਜਾਂਦੇ ਪਾੜੇ ਨੂੰ ਸਮਾਨਤਾ ਪ੍ਰਦਾਨ ਕਰਨ ਤੋਂ ਹੈ ।
→ ਭੋਜਨ, ਹਾਊਸਿੰਗ (ਆਵਾਸ), ਸਪੋਰਟ, ਸਿੱਖਿਆ, ਮਨਪਰਚਾਵੇ ਅਤੇ ਤ੍ਰਿਪਤੀ (Fulfillment) ਦੀਆਂ ਅਸਲੀ ਜ਼ਰੂਰਤਾਂ ਦੀ ਪੂਰਤੀ ਲਈ ।
→ ਟਿਕਾਉ ਕਾਇਮ ਰਹਿਣ ਯੋਗ ਖਪਤ (Sustainable Consumption) ਨੂੰ ਵਾਤਾਵਰਣੀ, ਸਮਾਜੀ ਅਤੇ ਨੈਤਿਕ ਮਾਪਦੰਡਾਂ ਨੂੰ ਧਿਆਨ ਦੇਣ ਦੀ ਲੋੜ ਹੋਵੇਗੀ ।
→ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਵਧਾਉਣ ਅਤੇ ਵਿਕਾਸ ਕਰਨ ਦੇ ਵਾਸਤੇ ਪਰਿਸਥਿਤਿਕ-ਸਨੇਹੀ ਦਾ ਵਿਕਾਸ ਇਕ ਚੰਗਾ ਤਰੀਕਾ ਹੈ ।