This PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) will help you in revision during exams.
PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)
→ ਵਾਤਾਵਰਣੀ ਪ੍ਰਬੰਧਣ ਦਾ ਮੁੱਖ ਮੰਤਵ, ਮਨੁੱਖੀ ਗਤੀਵਿਧੀਆਂ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਜਾਂ ਅਲਪਤਮ ਸੀਮਾ ਤਕ ਕਰਨ ਦਾ ਹੈ ।
→ ਵਾਤਾਵਰਣ ਦੀ ਉਤਮਤਾ ਨੂੰ ਕਾਇਮ ਰੱਖਣਾ ਅਤੇ ਦੂਜੇ ਪਾਸੇ ਪ੍ਰਭਾਵਸ਼ੀਲ ਆਰਥਿਕ ਪਾਲਿਸੀਆਂ ਦੁਆਰਾ ਵਾਤਾਵਰਣ ਦੀ ਉਤਮਤਾ ਨੂੰ ਕਾਇਮ ਰੱਖਣਾ ਵਾਤਾਵਰਣ ਪ੍ਰਬੰਧਣ ਵਿਚ ਸ਼ਾਮਿਲ ਹਨ ।
→ ਸਮਾਜਿਕ-ਆਰਥਿਕ ਵਿਕਾਸ ਅਤੇ ਵਾਤਾਵਰਣ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ ਲਈ ਪ੍ਰਭਾਵਸ਼ਾਲੀ ਆਰਥਿਕ ਪਾਲਿਸੀਆਂ, ਵਾਤਾਵਰਣ ਦੇ ਸੁਚਕਾਂ ਦੁਆਰਾ ਅਨੁਵਣ (Monitoring) ਨਾਲ, ਵਾਤਾਵਰਣੀ ਮਾਪਦੰਡਾਂ ਨੂੰ ਕਾਇਮ ਕਰਨ ਦੇ ਨਾਲ, ਸੂਚਨਾਵਾਂ ਦੇ ਵਟਾਂਦਰੇ ਅਤੇ ਨਿਗਰਾਨੀ ਕਰਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ । ਵਾਤਾਵਰਣ ਸੰਬੰਧੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਬੰਧਕੀ ਦਿਲਚਸਪੀ (Executive Interest) ਦੁਆਰਾ ਪ੍ਰਬਲ ਕਰਨ ਦੀ ਜ਼ਰੂਰਤ ਹੈ ।
→ ਵਾਤਾਵਰਣ ਸੰਬੰਧੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਬੰਧਕੀ ਦਿਲਚਸਪੀ, ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਕੇ ਅਤੇ ਜਾਗਰੂਕਤਾ ਵਿਚ ਵਾਧਾ ਕਰਕੇ ਪ੍ਰਬਲ ਬਣਾਇਆ ਜਾ ਸਕਦਾ ਹੈ । ਅਜਿਹਾ ਕਰਨ ਦੇ ਲਈ ਪਲੈਨਿੰਗ ਕਰਨ ਦੀ ਹਰ ਪੱਧਰ ‘ਤੇ ਜ਼ਰੂਰਤ ਹੈ । ਹਰੇਕ ਵਿਕਾਸ ਪ੍ਰਾਜੈਕਟ ਦੇ ਮੁੱਲ-ਲਾਭ (Cost-benefit) ਦਾ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ।
→ ਉੱਚਿਤ ਕੀਮਤ (ਮੁੱਲ), ਪ੍ਰਦੂਸ਼ਣ ਤੇ ਆਧਾਰਿਤ ਕਰ (Tax) ਲਗਾਉਣਾ, ਤਾਜ਼ਾ ਉਦਯੋਗਾਂ (Green Industries) ਦੇ ਲਈ ਰਿਣ (ਕਰਜ਼ੇ) ਦੀ ਉੱਚੀ ਦਰ ਅਤੇ ਰਸਾਇਣਿਕ ਖਾਦਾਂ, ਫਟੇਲਾਈਜ਼ਰਜ਼ ਤੇ ਕੀਟਨਾਸ਼ਕ ਦਵਾਈਆਂ ਤੇ ਦਿੱਤੀ ਜਾਂਦੀ ਛੋਟ (Subsidy) ਘੱਟ ਕਰਨ ਨੂੰ ਆਰਥਿਕ ਪਾਲਿਸੀਆਂ ਵਿਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।
→ ਵਾਤਾਵਰਣੀ ਸੂਚਕ (Indicators) ਵਾਤਾਵਰਣ ਦੀ ਹਾਲਤ ਨੂੰ ਦਰਸਾਉਂਦੇ ਹਨ । ਇਹ ਸੂਚਕ ਵਾਤਾਵਰਣ ਦੇ ਵਿਸ਼ੇਸ਼ ਪੱਖਾਂ ਬਾਰੇ ਸੂਚਨਾ ਦਿੰਦੇ ਹਨ । ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ, ਇਸ ਬਾਰੇ ਸੂਚਕ ਸਾਨੂੰ ਸੂਚਨਾ ਦਿੰਦੇ ਹਨ ।
→ ਕਿਸੇ ਪਰਿਸਥਿਤਿਕ ਪ੍ਰਬੰਧ ਵਿਚ ਖ਼ਾਸ ਕਿਸਮ ਦੇ ਪੌਦਿਆਂ ਜਾਂ ਬਨਸਪਤੀ ਜੀਵਨ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਪੌਦਾ ਸੂਚਕਾਂ (Plant indicators) ਵਜੋਂ ਕਾਰਜ ਕਰਦਿਆਂ ਹੋਇਆਂ ਉਸ ਪਰਿਸਥਿਤਿਕ ਪ੍ਰਬੰਧ ਦੀ ਸਿਹਤ ਬਾਰੇ ਸੂਚਨਾ ਦੇ ਸਕਦੇ ਹਨ ।
→ ਲਾਈਕੇਨ (Lichens) ਹਵਾ ਦੀ ਉੱਤਮਤਾ ਦੇ ਸੂਚਕ ਹਨ । ਕਾਰਖ਼ਾਨਿਆਂ ਅਤੇ ਉਦਯੋਗਾਂ ਤੋਂ ਬਾਹਰ ਨਿਕਲਣ ਵਾਲੇ ਧੂੰਏਂ ਵਿਚ ਮੌਜੂਦ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਯੁਕਤ ਪ੍ਰਦੂਸ਼ਕਾਂ ਦੇ ਬੜੇ ਸੰਵੇਦਨਸ਼ੀਲ (Sensitive) ਹੋਣ ਦੇ ਕਾਰਨ ਲਾਈਕੇਨ ਮੈਦਾਨਾਂ ਵਿਚ ਬਹੁਤ ਘੱਟ ਪਾਏ ਜਾਂਦੇ ਹਨ ।
→ ਯੂਟੀਕੁਲੇਰੀਆ (Utricularia), ਚਾਰਾ (Chara) ਅਤੇ ਵੋਲਫੀਆ (Wollfia) ਪੌਦੇ ਜ਼ਿਆਦਾਤਰ ਪ੍ਰਦੂਸ਼ਿਤ ਪਾਣੀਆਂ ਅੰਦਰ ਹੀ ਉੱਗਦੇ ਹਨ ।
→ ਚਲਾਈ (Amaranthus), ਬਾਬੂ (Chenopodium) ਅਤੇ ਪਾਲੀਗੋਨਮ (Polygonum) ਵਰਗੇ ਪੌਦੇ, ਅਜਿਹੀਆਂ ਥਾਂਵਾਂ ਜਿੱਥੇ ਪਸ਼ੁ ਚਰ ਚੁੱਕੇ ਹੋਣ, ਉੱਗਦੇ ਹਨ ।
→ ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਵੱਧ ਜਾਂ ਘੱਟ ਸੰਖਿਆ ਵਿਚ ਮਿਲਣ ਵਾਲੇ ਜੰਤੁ ਪ੍ਰਦੂਸ਼ਣ ਦੁਆਰਾ ਹੋਣ ਵਾਲੇ ਨੁਕਸਾਨ ਦੇ ਸੂਚਕ ਜੰਤੂ ਹੀ ਹਨ । ਇਨ੍ਹਾਂ ਨੂੰ ਜੰਤੂ ਸੂਚਕ ਕਹਿੰਦੇ ਹਨ ।
→ ਸਮੁੰਦਰਾਂ ਵਿਚ ਮੱਛੀਆਂ, ਅਰੀਧਾਰੀ ਜੰਤੂ, ਕਾਈ (Algae) ਅਤੇ ਸਮੁੰਦਰੀ ਪੰਛੀਆਂ ਦੀ ਐਟਲਾਂਟਕ ਪੱਫਨ (Atlantic Puffin) ਵਰਗੀਆਂ ਜਾਤੀਆਂ ਸਾਗਰ ਪ੍ਰਣਾਲੀ ਵਿਚ ਆਈਆਂ ਤਬਦੀਲੀਆਂ ਦੀਆਂ ਸੂਚਕ ਹਨ ।
→ ਸੂਖਮ ਜੀਵਾਂ ਦੀ ਵਰਤੋਂ ਜਲੀ ਅਤੇ ਸਥੱਲੀ ਪਰਿਸਥਿਤਿਕ ਪ੍ਰਬੰਧ ਦੀ ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ । ਈਸ਼ਸ਼ੀਆ ਕੋਲਾਈ (Eichhrichia Coli) ਅਤੇ ਡਾਇਟਮਜ਼ (Diatoms) ਸੀਵੇਜ (Sewage) ਦੁਆਰਾ ਫੈਲਾਏ ਗਏ ਪ੍ਰਦੂਸ਼ਣ ਦੇ ਸੂਚਕ ਵਜੋਂ ਕਾਰਜ ਕਰਦੇ ਹਨ ।
→ ਪ੍ਰਮਾਣਿਤ ਕਰਨ ਦੇ ਲਈ ਅੰਤਰਰਾਸ਼ਟਰੀ ਸੰਗਠਨ (International Organisation for Standardization, ISO) ਅਤੇ ਅੰਤਰਰਾਸ਼ਟਰੀ ਸਵੀਕ੍ਰਿਤੀ ਸਭਾ ਸੰਸਥਾਨ (International Accreditation Forum) ਵਰਗੇ ਕੁੱਝ ਸੁਤੰਤਰ ਸੰਗਠਨ, ਵੱਖਵੱਖ ਉਦਯੋਗਾਂ ਦੀ ਵਾਤਾਵਰਣੀ ਪ੍ਰਬੰਧਣ ਪ੍ਰਣਾਲੀ (Environmental Management System, EMS) ਦੀ ਪੜਤਾਲ ਕਰਦੇ ਹਨ । ਆਈ. ਐੱਸ. ਓ. 14000 (ISO 14000) ਵਰਗਾ ਈ. ਐੱਮ. ਐੱਸ. (Environmental Management Systems 14000) ਅੰਤਰਰਾਸ਼ਟਰੀ ਸਟੈਂਡਰਡਜ਼ ਹਨ ।
→ ਲੋਕਾਂ ਅੰਦਰ ਵਾਤਾਵਰਣ ਸਨੇਹੀ ਪਦਾਰਥਾਂ (Environment Friendly Products) ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਨੇ ਈਕੋ-ਅੰਕਣ (Eco-labelling) ਸਕੀਮ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ । ਇਹ ਸਕੀਮ ਰਾਸ਼ਟਰੀ ਪੱਧਰ ‘ਤੇ ਕੰਮ ਕਰੇਗੀ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਅਤੇ ਦੂਸਰੇ ਹੋਰ ਪਦਾਰਥਾਂ ‘ਤੇ ਜਿਹੜੇ ਕਿ ਵਿਸ਼ੇਸ਼ ਪ੍ਰਕਾਰ ਦੇ ਉਨ੍ਹਾਂ ਵਾਤਾਵਰਣੀ ਮਾਪ-ਦੰਡਾਂ ਤੇ ਪੂਰੇ ਉਤਰਦੇ ਹੋਣਗੇ, ਉਨ੍ਹਾਂ ਦੀ ਪ੍ਰਵਾਨਗੀ ਦੇਣ ਦੇ ਨਾਲ-ਨਾਲ ਅੰਕਣ (Labelling) ਵੀ ਕਰੇਗੀ । ਵਰਤੇ ਜਾਣ ਵਾਲੇ ਲੇਬਲ ਨੂੰ ਈਕੋ ਮਾਰਕ (ECO MARK) ਆਖਿਆ ਜਾਵੇਗਾ ਅਤੇ ਇਸਦੇ ਡਿਜ਼ਾਇਨ ਨੂੰ ਬਾਅਦ ਵਿਚ ਅਧਿਸੂਚਿਤ ਕੀਤਾ ਜਾਵੇਗਾ ।
→ ਭਾਰਤ ਵਿਚ ਈਕੋ ਮਾਰਕ ਵਜੋਂ ਵਰਤਿਆ ਜਾਣ ਵਾਲਾ ਚਿੰਨ੍ਹ (Logo) ਮਿੱਟੀ ਦਾ ਘੜਾ (Earthen pot) ਹੈ ।
→ ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment and Forests, MOEF) ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System, ENVIS) ਸਥਾਪਿਤ ਕੀਤਾ ਹੈ । ਇਸ ਵਿਕੇਂਦਰੀਕ੍ਰਿਤ ਜਾਲ (De-centralized network) ਦਾ ਕਾਰਜ ਵਾਤਾਵਰਣ ਅਤੇ ਇਸ ਦੇ ਨਾਲ ਸੰਬੰਧਿਤ ਖੇਤਰਾਂ ਸੰਬੰਧੀ ਸੂਚਨਾਵਾਂ ਦਾ ਇਕੱਤਰਣ, ਮਿਲਾਨ ਕਰਨਾ (Collating), ਸਟੋਰ ਕਰਨਾ, ਪੁਨਰ ਪ੍ਰਾਪਤ (Retrieving) ਕਰਨਾ/ਫੈਲਾਉਣਾ ਹੈ ।
→ ਪੰਜਾਬ ਵਿਚ ਵਾਤਾਵਰਣ ਸੰਬੰਧੀ ਸੂਚਨਾਵਾਂ, ਪੰਜਾਬ ਰਾਜ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ, ਚੰਡੀਗੜ੍ਹ, ਵਾਤਾਵਰਣ ਸੰਬੰਧੀ ਸੂਚਨਾਵਾਂ ਇਕੱਤਰਣ ਕਰਦਾ ਹੈ । ਪੰਜਾਬ ਵਿਚ ਵਾਤਾਵਰਣ ਦੀ ਸਥਿਤੀ ਬਾਰੇ http://www.pun envis.nic.in ਤੋਂ ਮੁੱਲਾਂਕਣ ਕੀਤਾ ਜਾ ਸਕਦਾ ਹੈ ।
ਟਿਕਾਊ/ਕਾਇਮ ਰਹਿਣਯੋਗ ਵਿਕਾਸ ਜਾਲੀ ਸਿਲਸਿਲਾ ਪ੍ਰੋਗਰਾਮ (Sustainable Development Networking Programme (SDNP) ਸੂਚਨਾ ਵਿਕੇਂਦਰਿਤ ਕਰਨ ਦੀ ਧਾਰਨਾ ਦਾ ਪ੍ਰੋਗਰਾਮ ਹੈ । ਜਿਹੜਾ ਵੱਖ-ਵੱਖ ਤਰ੍ਹਾਂ ਦੇ ਵਿਸ਼ੇ ਸੰਬੰਧੀ (Thematic) ਖੇਤਰਾਂ ਵਿਚ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਖੇਤੀਬਾੜੀ, ਬਾਇਓ ਤਕਨਾਲੋਜੀ, ਗ਼ਰੀਬੀ (Poverty) ਅਤੇ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਤੋਂ ਅਤੇ ਭੂ-ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਦਿੰਦਾ ਹੈ ।