PSEB 6th Class Punjabi Solutions Chapter 9 ਥਾਲ

Punjab State Board PSEB 6th Class Punjabi Book Solutions Chapter 9 ਥਾਲ Textbook Exercise Questions and Answers.

PSEB Solutions for Class 6 Punjabi Chapter 9 ਥਾਲ (1st Language)

Punjabi Guide for Class 6 PSEB ਥਾਲ Textbook Questions and Answers

ਥਾਲ ਪਾਠ-ਅਭਿਆਸ

1. ਦੱਸੋ :

(ਉ) ਥਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ?
ਉੱਤਰ :
ਥਾਲ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ਉੱਤੇ ਖੜ੍ਹੀਆਂ ਕੁੜੀਆਂ ਦੀ ਖੇਡ ਹੈ।

(ਅ) ਥਾਲ ਪਾਉਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ?
ਉੱਤਰ :
ਥਾਲ ਪਾਉਣ ਲਈ ਸੱਤਾਂ ਤਹਿਆਂ ਵਾਲੀ ਲੀਰਾਂ ਦੀ ਬਾਹਰੋਂ ਧਾਗਿਆਂ ਨਾਲ ਗੁੰਦੀ ਹੋਈ ਖਿੱਦੋ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖੇਡ ਖੇਡਣ ਲਈ ਇਕ ਤੋਂ ਵੱਧ ਕੁੜੀਆਂ ਦੀ ਲੋੜ ਹੁੰਦੀ ਹੈ। ਇਕ ਕੁੜੀ ਇਕ ਹੱਥ ਨਾਲ ਖਿੱਦੋ ਨੂੰ ਹਵਾ ਵਿਚ ਉਛਾਲਦੀ ਹੈ। ਫਿਰ ਉਹ ਸੱਜੇ ਹੱਥ ਦੀ ਤਲੀ ਉੱਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਜ਼ਮੀਨ ਉੱਤੇ ਮਾਰ ਕੇ ਟੱਪੇ ਮਰਵਾਉਂਦੀ ਹੈ ਤੇ ਨਾਲ-ਨਾਲ ਥਾਲ ਦੇ ਬੋਲ ਬੋਲਦੀ ਹੈ। ਇਕ ਥਾਲ ਮੁੱਕਣ ਉੱਤੇ ਉਹ ਦੂਜਾ ਥਾਲ ਆਰੰਭ ਕਰ ਦਿੰਦੀ ਹੈ ਤੇ ਸੱਜੇ ਹੱਥ ਦੇ ਥੱਕਣ ਤੇ ਉਹ ਦੂਜੇ ਤੋਂ ਕੰਮ ਲੈਂਦੀ ਹੈ। ਇਸ ਦੇ ਨਾਲ ਹੀ ਥਾਲਾਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ।

PSEB 6th Class Punjabi Solutions Chapter 9 ਥਾਲ

(ਇ) ਇਸ ਖੇਡ ਵਿੱਚ ਕੁੜੀਆਂ ਦੀ ਕਿੰਨੀ ਗਿਣਤੀ ਹੁੰਦੀ ਹੈ?
ਉੱਤਰ :
ਇਸ ਖੇਡ ਵਿਚ ਕੁੜੀਆਂ ਦੀ ਗਿਣਤੀ ਉੱਤੇ ਕੋਈ ਪਾਬੰਦੀ ਨਹੀਂ। ਉਂਝ ਇਕ ਤੋਂ ਵੱਧ ਕੁੜੀਆਂ ਇਸ ਖੇਡ ਵਿਚ ਹਿੱਸਾ ਲੈ ਸਕਦੀਆਂ ਹਨ।

(ਸ) ਕੁੜੀਆਂ ਬਾਲ ਦੀ ਖੇਡ ਖੇਡਣ ਵੇਲੇ ਕਿਹੜੇ-ਕਿਹੜੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ?
ਉੱਤਰ :
ਥਾਲ ਦੀ ਖੇਡ ਖੇਡਣ ਸਮੇਂ ਕੁੜੀਆਂ ਆਪਣੇ ਵੀਰ, ਭਾਬੀ ਤੇ ਮਾਂ-ਪਿਓ ਦੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ।

(ਹ) ਇਸ ਖੇਡ ਵਿੱਚ ਜਿੱਤ-ਹਾਰ ਕਿਵੇਂ ਹੁੰਦੀ ਹੈ?
ਉੱਤਰ :
ਖਿੱਦੋ ਨੂੰ ਬੁੜਕਾਉਂਦਿਆਂ ਜਿਸ ਕੁੜੀ ਨੇ ਬਹੁਤੀ ਗਿਣਤੀ ਵਿਚ ਥਾਲ ਪਾਏ ਹੁੰਦੇ ਹਨ, ਉਹ ਜਿੱਤ ਜਾਂਦੀ ਹੈ, ਪਰ ਜਿਸ ਨੇ ਘੱਟ ਗਿਣਤੀ ਵਿਚ ਪਾਏ ਹੋਣ, ਉਹ ਹਾਰ ਜਾਂਦੀ ਹੈ।

(ਕ) ਇਸ ਪਾਠ ਵਿੱਚ ਆਏ ਪਹਿਲੇ ਥਾਲ ਦੇ ਕੀ ਬੋਲ ਹਨ?
ਉੱਤਰ :
ਬਾਲ ਥਾਲ ਥਾਲ !
ਮਾਂ ਮੇਰੀ ਦੇ ਲੰਮੇ ਵਾਲ।
ਪਿਓ ਮੇਰਾ ਸ਼ਾਹੂਕਾਰ॥
ਸ਼ਾਹੂਕਾਰ ਨੇ ਬਾਗ਼ ਲਵਾਇਆ।
ਅੰਦਰੋਂ ਪਾਣੀ ਰੁੜਦਾ ਆਇਆ
ਰੂੜ੍ਹ-ਰੁੜ੍ਹ ਪਾਣੀਆਂ,
ਸੁਰਮੇਦਾਨੀਆਂ,
ਸੁਰਮਾ ਪਾਵਾਂ,
ਕੱਜਲ ਪਾਵਾਂ,
ਪਾਵਾਂ ਫੁੱਲ ਗੁਲਾਬ ਦਾ,
ਭਾਬੀ ਮੇਰੀ ਜ਼ੁਲਫ਼ਾਂ ਵਾਲੀ,
ਵੀਰ ਮੇਰਾ ਸਰਦਾਰ।
ਆਲ ਮਾਲ
ਹੋਇਆ ਬੀਬੀ
ਪਹਿਲਾ ਥਾਲ !

(ਖ) ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ?
ਉੱਤਰ :
ਖਿੱਦੋ ਦੇ ਬੁੜਕਣ ਜਾਂ ਟੱਪਾ ਲਾਉਣ ਨਾਲ ਹੀ ਥਾਲ ਦੇ ਬੋਲ ਸੁਣਾਈ ਦਿੰਦੇ ਹਨ।

PSEB 6th Class Punjabi Solutions Chapter 9 ਥਾਲ

2. ਖਾਲੀ ਥਾਵਾਂ ਭਰੋ :

(ਉ) ਬਾਲ ……………………………………….. ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ।
(ਅ) ਇਹ ਖੇਡ ਘਰਾਂ ਦੇ ……………………………………….. ਵਿੱਚ ਖੇਡੀ ਜਾਂਦੀ ਹੈ।
(ਇ) ਇੱਕ ਤੋਂ ਵੱਧ ……………………………………….. ਇਹ ਖੇਡ, ਖੇਡਦੀਆਂ ਹਨ।
(ਸ) ਜਿਸ ਕੁੜੀ ਨੇ ਸਭ ਤੋਂ ਵੱਧ ……………………………………….. ਪਾਏ ਹੋਣ, ਉਸ ਨੂੰ ਜੇਤੂ ਮੰਨਿਆ ਜਾਂਦਾ ਹੈ।
(ਹ) ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖ਼ਾਸ ……………………………………….. ਤੇ ……………………………………….. ਤੇ ਗਾਏ ਜਾਂਦੇ ਹਨ।
ਉੱਤਰ :
(ਉ) ਪੰਜਾਬੀ,
(ਅ) ਦਲਾਨਾਂ,
(ਇ) ਕੁੜੀਆਂ,
(ਸ) ਥਾਲ,
(ਹ) ਸੁਰ ਤੇ ਤਾਲ,
(ਕ) ਖਿੱਦੋ,
(ਖ) ਖਿੱਦੋ , ਟੱਪੇ,
(ਗ) ਥਾਲ਼
(ਘ) ਦਰਜਨਾਂ,
(ਝ) ਮਨੋਰੰਜਨ॥

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਮੋਹ, ਦਲਾਨ, ਸੁਗੰਧੀ, ਮਨੋਰੰਜਨ, ਦਿਲਚਸਪ, ਉਤਸੁਕਤਾ
ਉੱਤਰ :

 • ਮੋਹ (ਪਿਆਰ)-ਥਾਲ ਦੇ ਗੀਤ ਵਿਚ ਕੁੜੀਆਂ ਦਾ ਵੀਰਾਂ, ਭਾਬੀਆਂ ਤੇ ਮਾਤਾ-ਪਿਤਾ ਲਈ ਮੋਹ ਭਰਿਆ ਹੁੰਦਾ ਹੈ।
 • ਦਲਾਨ ਵੱਡਾ ਮੁੱਖ ਕਮਰਾ)-ਥਾਲ ਖੇਡ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।
 • ਸੁਗੰਧੀ (ਖ਼ੁਸ਼ਬੋ)-ਫੁੱਲ ਸੁਗੰਧੀ ਫੈਲਾ ਰਹੇ ਹਨ।
 • ਮਨੋਰੰਜਨ (ਮਨ-ਪਰਚਾਵਾ)-ਟੈਲੀਵਿਯਨ ਮਨੋਰੰਜਨ ਦਾ ਵਧੀਆ ਸਾਧਨ ਹੈ।
 • ਦਿਲਚਸਪ ਸੁਆਦਲਾ)-ਇਹ ਨਾਵਲ ਬਹੁਤ ਦਿਲਚਸਪ ਹੈ।
 • ਉਤਸੁਕਤਾ ਅੱਗੇ ਜਾਣਨ ਦੀ ਇੱਛਾ)-ਇਹ ਕਹਾਣੀ ਬੜੀ ਉਤਸੁਕਤਾ ਭਰੀ ਹੈ।
 • ਮੁਟਿਆਰ ਜਵਾਨ ਕੁੜੀ-ਮੁਟਿਆਰਾਂ ਸਟੇਜ ਉੱਤੇ ਗਿੱਧਾ ਪਾ ਰਹੀਆਂ ਹਨ।
 • ਬਚਪਨ ਜੀਵਨ ਦਾ ਮੁੱਢਲਾ ਹਿੱਸਾ, ਬਾਲਪਨ-ਸ਼ਹੀਦ ਊਧਮ ਸਿੰਘ ਦਾ ਬਚਪਨ ਯਤੀਮਖ਼ਾਨੇ ਵਿਚ ਗੁਜ਼ਰਿਆ।
 • ਮੋਹ-ਮੁਹੱਬਤ (ਪਿਆਰ)-ਇਸ ਗੀਤ ਵਿਚ ਭੈਣ ਦੀ ਆਪਣੇ ਵੀਰਾਂ ਤੇ ਮਾਂ-ਬਾਪ ਲਈ ਮੋਹ-ਮੁਹੱਬਤ ਭਰੀ ਹੋਈ ਹੈ।
 • ਜੇਤੂ ਜਿੱਤਣ ਵਾਲਾ)-ਅੰਤਰ-ਸਕੂਲ ਹਾਕੀ ਮੁਕਾਬਲੇ ਵਿਚ ਸਾਡੀ ਟੀਮ ਜੇਤੂ ਰਹੀ।
 • ਤਬਦੀਲ ਬਦਲ-ਧੁੱਪ ਲੱਗਣ ਨਾਲ ਸਾਰੀ ਬਰਫ਼ ਪਾਣੀ ਵਿਚ ਤਬਦੀਲ ਹੋ ਗਈ।
 • ਸਮਾਪਤ (ਖ਼ਤਮ-ਦੋ ਵਜੇ ਮੀਟਿੰਗ ਸਮਾਪਤ ਹੋ ਗਈ।
 • ਹੱਕੇ-ਬੱਕੇ ਹੈਰਾਨ)-ਜਾਦੂਗਰ ਦੇ ਖੇਲ੍ਹ ਦੇਖ ਕੇ ਅਸੀਂ ਹੱਕੇ-ਬੱਕੇ ਰਹਿ ਗਏ।
 • ਅਥਵਾ ਜਾਂ ਤੁਸੀਂ ਪਹਿਲੇ ਅਥਵਾ ਦੂਜੇ ਪ੍ਰਸ਼ਨ ਵਿੱਚੋਂ ਕਿਸੇ ਇਕ ਦਾ ਉੱਤਰ ਦਿਓ

PSEB 6th Class Punjabi Solutions Chapter 9 ਥਾਲ

4. ਆਪਣੀ ਮਨ-ਪਸੰਦ ਖੇਡ ਬਾਰੇ ਦਸ ਸਤਰਾਂ ਲਿਖੋ।
ਉੱਤਰ :
ਲੁਕਣ-ਮੀਟੀ ਮੇਰੀ ਮਨ-ਪਸੰਦ ਖੇਡ ਹੈ। ਇਹ ਖੇਡ ਅਸੀਂ ਹਰ ਰੋਜ਼ ਸ਼ਾਮ ਵੇਲੇ ਖੇਡਦੇ ਹਾਂ। ਇਸ ਵਿਚ ਸਾਡੇ ਗੁਆਂਢ ਦੇ ਸਾਡੇ ਹਾਣੀ ਪੰਜ-ਛੇ ਮੁੰਡੇ ਕੁੜੀਆਂ ਹਿੱਸਾ ਲੈਂਦੇ ਹਨ। ਇਹ ਖੇਡ ਖੇਡਣ ਲਈ ਅਸੀਂ ਕਿਸੇ ਇਕ ਸਾਥੀ ਦਾ ਘਰ ਚੁਣ ਲੈਂਦੇ ਹਾਂ। ਇਸ ਨੂੰ ਖੇਡਣ ਤੋਂ ਪਹਿਲਾਂ ਅਸੀਂ ਪੁੱਗਦੇ ਹਾਂ। ਜਿਹੜਾ ਨਹੀਂ ਪੁੱਗਦਾ, ਉਸ ਦੇ ਸਿਰ ਮੀਟੀ ਆ ਜਾਂਦੀ ਹੈ। ਉਹ ਵਿਹੜੇ ਵਿੱਚ ਅੱਖਾਂ ਉੱਤੇ ਹੱਥ ਰੱਖ ਕੇ ਤੇ ਕੰਧ ਵਲ ਮੂੰਹ ਕਰ ਕੇ ਖੜ੍ਹਾ ਹੋ ਜਾਂਦਾ ਹੈ।

ਅਸੀਂ ਸਾਰੇ ਘਰ ਦੇ ਵੱਖਰੇ-ਵੱਖਰੇ ਹਨੇਰੇ ਕਮਰਿਆਂ ਵਿਚ ਜਾ ਲੁਕਦੇ ਹਾਂ ਮੀਟੀ ਦੇਣ ਵਾਲਾ ਸਾਡੇ ਵਿਚੋਂ ਕਿਸੇ ਵਲੋਂ ‘ਆ ਜਾ’ ਕਹਿਣ ਤੇ ਅੱਖਾਂ ਤੋਂ ਹੱਥ ਹਟਾ ਕੇ ਸਾਨੂੰ ਲੱਭਣ ਲਈ ਆਉਂਦਾ ਹੈ। ਉਹ ਸਾਨੂੰ ਬੁਹਿਆਂ ਓਹਲੇ, ਮੰਜਿਆਂ ਹੇਨ, ਟਰੰਕਾਂ ਓਹਲੇ ਤੇ ਬਿਸਤਰਿਆਂ ਵਿਚ ਲੱਭਦਾ ਹੈ। ਕਾਫ਼ੀ ਖਪਣ ਮਗਰੋਂ ਜਦੋਂ ਉਹ ਕਿਸੇ ਇਕ ਨੂੰ ਫੜ ਲੈਂਦਾ ਹੈ, ਤਾਂ ਸਾਰੇ ਹੱਸਦੇ-ਖੇਡਦੇ ਫਿਰ ਵਿਹੜੇ ਵਿਚ ਆ ਜਾਂਦੇ ਹਨ। ਜਿਸ ਨੂੰ ਫੜਿਆ ਹੋਵੇ, ਉਸਦੇ ਸਿਰ ਮੀੜ੍ਹੀ ਆ ਜਾਂਦੀ ਹੈ।

ਫਿਰ ਉਹ ਮੀਵੀ ਦਿੰਦਾ ਹੈ ਤੇ ਦੂਜਿਆਂ ਦੇ ਲੁਕਣ ਤੇ ਮੀੜ੍ਹੀ ਦੇਣ ਵਾਲੇ ਦੇ ਲੱਭਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਲੰਮਾ ਸਮਾਂ ਚਲਦੀ ਰਹਿੰਦੀ ਹੈ।

ਵਿਆਕਰਨ :
ਵਿਸ਼ੇਸ਼ਣ : ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ। ਵਿਸ਼ੇਸ਼ਣ ਸ਼ਬਦ ਪੰਜ ਪ੍ਰਕਾਰ ਦੇ ਹੁੰਦੇ ਹਨ :

 • ਗੁਣਵਾਚਕ ਵਿਸ਼ੇਸ਼ਣ
 • ਸੰਖਿਆਵਾਚਕ ਵਿਸ਼ੇਸ਼ਣ
 • ਪਰਿਮਾਣਵਾਚਕ ਵਿਸ਼ੇਸ਼ਣ
 • ਨਿਸਚੇਵਾਚਕ ਵਿਸ਼ੇਸ਼ਣ
 • ਪੜਨਾਵੀਂ ਵਿਸ਼ੇਸ਼ਣ

ਹੋਠਾਂ ਦਿੱਤੇ ਵਾਕਾਂ ਵਿੱਚ ਰੰਗੀਨ ਸ਼ਬਦ ਵਿਸ਼ੇਸ਼ਣ ਹਨ :

 • ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ।
 • ਥਾਲ਼ ਦੀ ਖੇਡ ਬਹੁਤ ਦਿਲਚਸਪ ਹੈ।
 • ਇਹ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ।
 • ਥਾਲਾਂ ਦੀ ਲੰਬਾਈ ਵਿੱਚ ਥੋੜ੍ਹਾ-ਬਹੁਤਾ ਹੀ ਅੰਤਰ ਹੁੰਦਾ ਹੈ।
 • ਕੁੜੀਆਂ ਦੇ ਬੋਲ ਹਵਾਵਾਂ ਵਿੱਚ ਮੋਹ-ਮੁਹੱਬਤਾਂ ਦੀ ਸੁਗੰਧੀ ਖਿਲਾਰ ਦਿੰਦੇ ਹਨ।
 • ਵੀਰ ਮੇਰਾ ਲੰਮਾ, ਭਾਬੋ ਮੇਰੀ ਪਤਲੀ।
 • ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਹਨ।
 • ਦਰਜਨਾਂ ਦੀ ਗਿਣਤੀ ਵਿੱਚ ਇਹ ਥਾਲ ਮਿਲਦੇ ਹਨ।

PSEB 6th Class Punjabi Solutions Chapter 9 ਥਾਲ

ਅਧਿਆਪਕ ਲਈ :
ਬੱਚਿਆਂ ਨੂੰ ਇਸ ਪਾਠ ਵਿਚਲੀ ਲੋਕ-ਖੇਡ ਖੇਡਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਹੋਰ ਬਾਲਗੀਤ ਲੱਭਣ ਜਾਂ ਰਚਣ ਲਈ ਪ੍ਰੇਰਿਆ ਜਾਵੇ।

PSEB 6th Class Punjabi Guide ਥਾਲ Important Questions and Answers

ਪ੍ਰਸ਼ਨ –
“ਥਾਲ ਲੇਖ ਦਾ ਸਾਰ ਲਿਖੋ।
ਜਾਂ
“ਬਾਲ ਲੇਖ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਆਮ ਕਰਕੇ ਬਚਪਨ ਨੂੰ ਟੱਪ ਕੇ ਜਵਾਨੀ ਵਿਚ ਪੈਰ ਧਰ ਰਹੀਆਂ ਕੁੜੀਆਂ ਇਸ ਖੇਡ ਨੂੰ ਖੇਡਦੀਆਂ ਹਨ। ਉਂਝ ਇਸ ਤੋਂ ਵੱਡੀਆਂ ਕੁੜੀਆਂ ਵੀ ਇਹ ਖੇਡ-ਖੇਡ ਲੈਂਦੀਆਂ ਹਨ। ਇਹ ਖੇਡ ਦੁਪਹਿਰ ਵੇਲੇ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।

ਬਾਲ ਸੱਤਾਂ ਤਹਿਆਂ ਵਾਲੀ ਲੀਰਾਂ ਦੀ ਧਾਗਿਆਂ ਨਾਲ ਗੰਦੀ ਹੋਈ ਗੇਂਦ, ਜਿ ਜਾਂ ਖੇਹ ਕਿਹਾ ਜਾਂਦਾ ਹੈ, ਨਾਲ ਖੇਡੇ ਜਾਂਦੇ ਹਨ ਤੇ ਇਸ ਖੇਡ ਵਿਚ ਇਕ ਤੋਂ ਵੱਧ ਕੁੜੀਆਂ। ਹਿੱਸਾ ਲੈਂਦੀਆਂ ਹਨ।ਇਕ ਕੁੜੀ ਹੱਥ ਨਾਲ ਖਿੱਦੋ ਹਵਾ ਵਿਚ ਉਛਾਲ ਕੇ ਸੱਜੇ ਹੱਥ ਦੀ ਤਲੀ ‘ਤੇ ਬੋਚਦੀ ਹੈ ਤੇ ਫਿਰ ਇਕਹਿਰੇ ਤਾਲ ‘ਤੇ ਗੇਂਦ ਨੂੰ ਤਲੀ ਨਾਲ ਜ਼ਮੀਨ ਉੱਤੇ ਬੁੜ੍ਹਕਾਉਂਦੀ ਹੋਈ ਨਾਲ-ਨਾਲ ਥਾਲ਼ ਦੇ ਬੋਲ ਬੋਲਦੀ ਹੈ। ਦੂਜੀਆਂ ਕੁੜੀਆਂ ਉਤਸੁਕਤਾ ਨਾਲ ਉਸ ਵਲ ਦੇਖਦੀਆਂ ਰਹਿੰਦੀਆਂ ਹਨ।

ਜਦੋਂ ਇਕ ਥਾਲ ਮੁੱਕ ਜਾਂਦਾ ਹੈ, ਤਾਂ ਬਿਨਾਂ ਰੁਕੇ ਦੂਜੇ ਥਾਲ ਦੇ ਬੋਲ ਬੋਲੇ ਜਾਂਦੇ ਹਨ। ਜਦੋਂ ਸੱਜਾ ਹੱਥ ਥੱਕ ਜਾਂਦਾ ਹੈ ਤਾਂ ਖਿੱਦੋ ਬੜਕਾਉਣ ਲਈ ਖੱਬੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ। ਥਾਲਾਂ ਦੀ ਗਿਣਤੀ ਨਾਲੋ ਨਾਲ ਕੀਤੀ ਜਾਂਦੀ ਹੈ। ਜਿੱਥੇ ਵੀ ਖਿੱਦੋ ਡਿਗ ਪਏ, ਉੱਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ ਪਾਉਣੇ ਆਰੰਭ ਕਰ ਦਿੰਦੀ ਹੈ। ਅੰਤ ਵਿਚ ਜਿਸ ਕੁੜੀ ਨੇ ਸਭ ਤੋਂ ਵੱਧ ਬਾਲ ਪਾਏ ਹੋਣ, ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਥਾਲਾਂ ਦੀ ਲੰਬਾਈ ਵਿਚ ਥੋੜ੍ਹਾ-ਬਹੁਤਾ ਫ਼ਰਕ ਹੁੰਦਾ ਹੈ ਤੇ ਉਹ ਖਿੱਦੋ ਦੀ ਗਤੀ ਅਨੁਸਾਰ ਇਕ ਖ਼ਾਸ ਸੁਰ ਤੇ ਤਾਲ ਵਿਚ ਗਾਏ ਜਾਂਦੇ ਹਨ।

ਕੁੜੀਆਂ ਦੀ ਉਮਰ ਬਚਪਨ ਤੇ ਜਵਾਨੀ ਦੇ ਵਿਚਕਾਰ ਹੋਣ ਕਰਕੇ ਉਨ੍ਹਾਂ ਦਾ ਸੰਸਾਰ ਆਪਣੇ ਭੈਣਾਂ-ਭਰਾਵਾਂ, ਭਰਜਾਈਆਂ ਤੇ ਮਾਂ-ਬਾਪ ਦੁਆਲੇ ਹੀ ਉੱਸਰਿਆ ਹੁੰਦਾ ਹੈ। ਇਸ ਕਰਕੇ ਖਾਲ ਦੇ ਗੀਤਾਂ ਵਿਚ ਵਾਰ-ਵਾਰ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ ਤੇ ਇਨ੍ਹਾਂ ਸੰਬੰਧੀ ਮੋਹ ਤੇ ਪਿਆਰ ਭਰਿਆ ਹੁੰਦਾ ਹੈ ; ਜ਼ਰਾ ਦੇਖੋ –

PSEB 6th Class Punjabi Solutions Chapter 9 ਥਾਲ

ਬਾਲ ਥਾਲ ਥਾਲ
ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ਼ ਲਵਾਇਆ
ਅੰਦਰੋਂ ਪਾਣੀ ਹੁੰਦਾ ਆਇਆ
ਰੂੜ੍ਹ-ਰੁੜ੍ਹ ਪਾਣੀਆਂ
ਸੁਰਮੇ ਦਾਨੀਆਂ
ਸੁਰਮਾ ਪਾਵਾਂ
ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ਲਟਾਂ ਵਾਲੀ
ਵੀਰ ਮੇਰਾ ਸਰਦਾਰ

ਇਸ ਤਰ੍ਹਾਂ ਦਰਜਨਾਂ ਦੀ ਗਿਣਤੀ ਵਿਚ ਇਹ ਥਾਲ ਮਿਲਦੇ ਹਨ ਅੱਜ-ਕਲ੍ਹ ਮਨੋਰੰਜਨ ਦੇ ਸਾਧਨ ਬਦਲਣ ਨਾਲ ਥਾਲ ਪਾਉਣ ਦੀ ਪਰੰਪਰਾ ਖ਼ਤਮ ਹੋ ਗਈ ਹੈ। ਕਿਧਰੇ-ਕਿਧਰੇ ਪੰਜਾਬ ਦੇ ਸਕੂਲਾਂ ਵਿਚ ਅੱਧੀ-ਛੁੱਟੀ ਵੇਲੇ ਨਿੱਕੀਆਂ ਬਾਲੜੀਆਂ ਗੇਂਦ ਨਾਲ ਥਾਲ ਪਾਉਂਦੀਆਂ ਦਿਸ ਪੈਂਦੀਆਂ ਹਨ ਪਰ ਇਹ ਖੇਡ ਸ਼ਹਿਰਾਂ ਵਿਚੋਂ ਅਲੋਪ ਹੀ ਹੋ ਗਈ ਹੈ।

ਔਖੇ ਸ਼ਬਦਾਂ ਦੇ ਅਰਥ-ਟੱਪ ਕੇ – ਛਾਲ ਮਾਰ ਕੇ ਬਰੂਹਾਂ – ਦਰਵਾਜ਼ਿਆਂ। ਬਾਲੜੀਆਂ – ਬੱਚੀਆਂ ਗੀਟਿਆਂ – ਨਿੱਕੇ-ਨਿੱਕੇ ਸਾਫ਼ ਕੀਤੇ ਰੋੜੇ ਜਾਂ ਲੱਕੜੀ ਦੇ ਨਿੱਕੇ-ਨਿੱਕੇ ਛਿਲੇ-ਤਰਾਸ਼ੇ ਰੰਗ-ਬਰੰਗੇ ਚੌਰਸ ਟੁਕੜੇ। ਦਲਾਨ – ਵੱਡਾ ਮੁੱਖ ਕਮਰਾ ਦਿਲਚਸਪ – ਸੁਆਦਲਾ ਥਾਲ ਦੇ ਬੋਲ – ਗੀਤ : ਬੁੜ੍ਹਕਾਉਂਦੀ – ਉਛਾਲਦੀ। ਉਤਸੁਕਤਾ – ਅੱਗੇ ਜਾਣਨ ਦੀ ਇੱਛਾ। ਬੁੜ੍ਹਕਾਦੀ – ਉੱਛਲਦੀ। ਸਿਲਸਿਲਾ – ਲੜੀ ! ਗਤੀ – ਚਾਲ। ਬਾਰ-ਬਾਰ – ਵਾਰ-ਵਾਰ, ਮੁੜ-ਮੁੜ ! ਮੋਹ – ਪਿਆਰ। ਵਾਵਾਂ – ਹਵਾਵਾਂ ਨੂੰ ਮੋਹ-ਮੁਹੱਬਤਾਂ – ਪਿਆਰ। ਵਖੇਰ – ਖਿਲਾਰ ਅਥਵਾ – ਜਾਂ !

1. ਵਿਆਕਰਨ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਉਹ ਸ਼ਬਦੇ, ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਔਗੁਣ, ਵਿਸ਼ੇਸ਼ਤਾ ਜਾਂ ਗਿਣਤੀ-ਮਿਣਤੀ ਦੱਸਣ, ਉਨ੍ਹਾਂ ਨੂੰ ‘ਵਿਸ਼ੇਸ਼ਣ’ ਆਖਿਆ ਜਾਂਦਾ ਹੈ ; ਜਿਵੇਂ-ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ।

ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ-
(1) ਗੁਣਵਾਚਕ
(2) ਸੰਖਿਅਕ
(3) ਪਰਿਮਾਣਵਾਚਕ
(4) ਨਿਸਚੇਵਾਚਕ
(5) ਪੜਨਾਵੀਂ !

ਪ੍ਰਸ਼ਨ 2.
ਹੇਠਾਂ ਦਿੱਤੇ ਵਾਕਾਂ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣੋ।
(ੳ) ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ।
(ਅ) ਬਾਲ ਦੀ ਖੇਡ ਬਹੁਤ ਦਿਲਚਸਪ ਹੈ।
(ਈ) ਇਹ ਕੁੜੀਆਂ ਦੀ ਹਰਮਨ ਪਿਆਰੀ ਲੋਕ-ਖੇਡ ਹੈ।
(ਸ) ਥਾਲਾਂ ਦੀ ਲੰਬਾਈ ਵਿੱਚ ਥੋੜਾ-ਬਹੁਤਾ ਹੀ ਅੰਤਰ ਹੁੰਦਾ ਹੈ।
(ਹ) ਵੀਰ ਮੇਰਾ ਲੰਮਾ, ਭਾਬੋ ਮੇਰੀ ਪਤਲੀ।
(ਕ) ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਹਨ !
(ਖ) ਦਰਜਨਾਂ ਦੀ ਗਿਣਤੀ ਵਿਚ ਇਹ ਥਾਲ ਮਿਲਦੇ ਹਨ।
(ਗ) “ਦੇਖੋ ਇਸ ਮੁੰਡੇ ਨੂੰ ਹੱਟਾ-ਕੱਟਾ ਆਪ ਖੋਤੇ ’ਤੇ ਚੜਿਆ ਬੈਠਾ ਹੈ, ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ।”
ਉੱਤਰ :
ਬਹੁਤ ਹੀ ਸੌਖਾ ਤੇ ਸਰਲ, ਬਹੁਤ ਦਿਲਚਸਪ, ਹਰਮਨ-ਪਿਆਰੀ ਲੋਕ-ਖੇਡ, ਥੋੜ੍ਹਾ-ਬਹੁਤਾ ਹੀ ਅੰਤਰ, ਲੰਮਾ, ਪਤਲੀ, ਨਿੱਕੀਆਂ, ਇਹ, ਹੱਟਾ-ਕੱਟਾ, ਬੁੱਢਾ

PSEB 6th Class Punjabi Solutions Chapter 9 ਥਾਲ

2. ਪੈਰਿਆਂ ਸੰਬੰਧੀ ਪ੍ਰਸ਼ਨ?

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਥਾਲ ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ। ਆਮ ਤੌਰ ‘ਤੇ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ‘ਤੇ ਖੜ੍ਹੀਆਂ ਮੁਟਿਆਰਾਂ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੀਆਂ ਹਨ। ਉਂਝ ਨਵ-ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਣਾਨਾਂ ਅਤੇ ਭੈਣਾਂ ਨਾਲ ਰਲ਼ ਕੇ ਥਾਲ ਪਾਉਂਦੀਆਂ ਹਨ। ਇਹ ਖੇਡ ਆਮ ਕਰਕੇ ਦੁਪਹਿਰ ਸਮੇਂ ਖੇਡੀ ਜਾਂਦੀ ਹੈ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ-ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਗੀਟਿਆਂ ਦੀ ਖੇਡ ਦੇ ਨਾਲ ਹੀ ਇਹ ਖੇਡ ਖੇਡਣ ਲੱਗ ਪੈਂਦੀਆਂ ਹਨ।

ਇਹ ਖੇਡ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ। ਬਾਲ ਸੱਤਾਂ ਤਹਿਆਂ ਪੜਦਿਆਂ ਵਾਲੀ ਲੀਰਾਂ ਦੀ, ਧਾਗਿਆਂ ਨਾਲ ਗੁੰਦੀ ਹੋਈ, ਗੇਂਦ ਨਾਲ ਖੇਡੇ ਜਾਂਦੇ ਹਨ। ਇਸ ਗੇਂਦ ਨੂੰ “ਖਿੱਦੋ ਜਾਂ ‘ਖੇਹਨੂੰ ਵੀ ਕਿਹਾ ਜਾਂਦਾ ਹੈ। ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ-ਉੱਬ ਗਿਣਤੀ ‘ਤੇ ਕੋਈ ਪਾਬੰਦੀ ਨਹੀਂ। ਆਮ ਤੌਰ ‘ਤੇ ਇਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ।ਇਹ ਖੇਡ ਬਹੁਤ ਦਿਲਚਸਪ ਹੈ !

ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿਚ ਉਛਾਲਦੀ ਹੈ। ਫੇਰ ਉਹ ਸੱਜੇ ਹੱਥ ਦੀ ਤਲੀ ‘ਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਨਾਲ ਵਾਰ-ਵਾਰ ਬੁੜਕਾਉਂਦੀ ਹੋਈ ਨਾਲੋ-ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ। ਦੂਜੀਆਂ ਕੁੜੀਆਂ ਉਸ ਵਲ ਉਤਸੁਕਤਾ ਨਾਲ ਵੇਖਦੀਆਂ ਹਨ। ਉਨ੍ਹਾਂ ਦੀ ਨਿਗਾ ਬੁੜਕਦੀ ਹੋਈ ਖਿੱਦੋ ‘ਤੇ ਟਿਕੀ ਹੁੰਦੀ ਹੈ। ਖਿੱਦੋ ਬੁੜ੍ਹਕਣ ਤੋਂ ਭਾਵ ਖਿੱਦੋ ਦੇ ਟੱਪੇ ਮਰਵਾਉਣਾ ਹੈ।

1. ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ?
(ਉ) ਥਾਲ
(ਅ) ਹਾਕੀ
(ਇ) ਖਿੱਦੋ-ਖੂੰਡੀ
(ਸ) ਬਾਂਦਰ ਕਿੱਲਾ।
ਉੱਤਰ :
(ਉ) ਥਾਲ

2. ਥਾਲ ਖੇਡਣ ਵਾਲੀਆਂ ਕੁੜੀਆਂ ਕਿਸ ਦੀਆਂ ਬਰੂਹਾਂ ‘ਤੇ ਖੜੀਆਂ ਹੁੰਦੀਆਂ ਹਨ?
(ਉ) ਬਚਪਨ
(ਅ) ਜਵਾਨੀ
(ਇ) ਬੁਢਾਪਾ
(ਸ) ਸਹੁਰਾ-ਘਰ।
ਉੱਤਰ :
(ਅ) ਜਵਾਨੀ

3. ਆਪਣੀਆਂ ਭੈਣਾਂ ਤੇ ਨਣਾਨਾਂ ਨਾਲ ਮਿਲ ਕੇ ਬਾਲ ਕਿਹੜੀਆਂ ਕੁੜੀਆਂ ਪਾਉਂਦੀਆਂ ਹਨ?
(ਉ) ਕੁਆਰੀਆਂ
(ਆ) ਨਵ-ਵਿਆਹੀਆਂ
(ਇ) ਸਹੁਰੇ ਬੈਠੀਆਂ
(ਸ) ਮਾਪਿਆਂ ਕੋਲ ਬੈਠੀਆਂ।
ਉੱਤਰ :
(ਆ) ਨਵ-ਵਿਆਹੀਆਂ

PSEB 6th Class Punjabi Solutions Chapter 9 ਥਾਲ

4. ਥਾਲ ਖੇਡ ਕਿਸ ਵੇਲੇ ਖੇਡੀ ਜਾਂਦੀ ਹੈ?
(ੳ) ਸਵੇਰੇ-ਸਵੇਰੇ
(ਅ) ਦੁਪਹਿਰੇ
(ਇ) ਸ਼ਾਮੀਂ
(ਸ) ਲੌਢੇ ਵੇਲੇ।
ਉੱਤਰ :
(ਅ) ਦੁਪਹਿਰੇ

5. ਬਾਲੜੀਆਂ ਆਪਣੇ ਨਿੱਕੇ ਵੀਰਾਂ-ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਕਿਹੜੀ ਖੇਡ ਖੇਡਦੀਆਂ ਹਨ?
(ਉ) ਕਿੱਕਲੀ
(ਅ) ਲੁਕਣ-ਮੀਟੀ
(ਈ) ਛੂਹਣ-ਛੁਹਾਈ
(ਸ) ਬਾਲ
ਉੱਤਰ :
(ਸ) ਬਾਲ

6. ਥਾਲ ਖੇਡ ਕਿੱਥੇ ਖੇਡੀ ਜਾਂਦੀ ਹੈ?
(ਉ) ਘਰਾਂ ਤੇ ਦਲਾਨਾਂ ਵਿਚ
(ਅ) ਮੈਦਾਨਾਂ ਵਿਚ
(ਈ) ਹਵੇਲੀਆਂ ਵਿਚ
(ਸ) ਗਲੀਆਂ ਵਿਚ।
ਉੱਤਰ :
(ਉ) ਘਰਾਂ ਤੇ ਦਲਾਨਾਂ ਵਿਚ

7. ਬਾਲ ਖੇਡਣ ਵਾਲੀ ਗੇਂਦ ਕਾਹਦੀ ਬਣੀ ਹੁੰਦੀ ਹੈ?
(ਉ) ਲੀਰਾਂ ਦੀ
(ਅ) ਰਬੜ ਦੀ
(ਈ) ਚਮੜੇ ਦੀ
(ਸ) ਪਲਾਸਟਿਕ ਦੀ।
ਉੱਤਰ :
(ਉ) ਲੀਰਾਂ ਦੀ

8. ਖੇਡਣ ਲਈ ਬਣੀ ਲੀਰਾਂ ਦੀ ਗੇਂਦ ਨੂੰ ਕੀ ਕਹਿੰਦੇ ਹਨ?
(ਉ) ਬਾਲ
(ਅ) ਖਿੱਦੋ ਜਾਂ ਖੇਹਨੂੰ
(ਈ) ਗੋਲਾ
(ਸ) ਕੁੱਝ ਵੀ ਨਹੀਂ।
ਉੱਤਰ :
(ਅ) ਖਿੱਦੋ ਜਾਂ ਖੇਹਨੂੰ

PSEB 6th Class Punjabi Solutions Chapter 9 ਥਾਲ

9. ਥਾਲ ਕਿੰਨੀਆਂ ਕੁੜੀਆਂ ਰਲ ਕੇ ਖੇਡਦੀਆਂ ਹਨ?
(ੳ) ਇਕ
(ਅ) ਦੋ
(ਈ) ਚਾਰ
(ਸ) ਇੱਕ ਤੋਂ ਵੱਧ।
ਉੱਤਰ :
(ਸ) ਇੱਕ ਤੋਂ ਵੱਧ।

10. ਕੁੜੀ ਖਿੱਦੋ ਨੂੰ ਕਿਸ ਚੀਜ਼ ਉੱਤੇ ਬੁੜ੍ਹਕਾਉਂਦੀ ਹੈ?
(ਉ) ਤਲੀ ਉੱਤੇ
(ਆ) ਸਿਰ ਉੱਤੇ
(ਈ) ਦੋਹਾਂ ਹੱਥਾਂ ਉੱਤੇ
(ਸ) ਪੁੱਠੇ ਹੱਥ ਉੱਤੇ।
ਉੱਤਰ :
(ਉ) ਤਲੀ ਉੱਤੇ

11. ਗੇਂਦ ਨੂੰ ਬੁੜਕਾਉਂਦਿਆਂ ਨਾਲ-ਨਾਲ ਕੀ ਬੋਲਿਆ ਜਾਂਦਾ ਹੈ?
(ਉ) ਟੱਪਾ
(ਅ) ਮਾਹੀਆ।
(ਇ) ਥਾਲ
(ਸ) ਸੁਹਾਗ !
ਉੱਤਰ :
(ਇ) ਥਾਲ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(i) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ !
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਬਾਲ, ਕੁੜੀਆਂ, ਲੋਕ-ਖੇਡ, ਬਚਪਨ, ਮੁਟਿਆਰਾਂ ਨੂੰ
(ii) ਇਹ, ਉਹ, ਉਸ, ਉਹਨਾਂ ਨੂੰ
(iii) ਪੰਜਾਬੀ, ਹਰਮਨ-ਪਿਆਰੀ, ਨਿੱਕੇ, ਨਵ-ਵਿਆਹੀਆਂ, ਆਪਣੇ।
(iv) ਖੇਡਦੀਆਂ ਹਨ, ਖੇਡੀ ਜਾਂਦੀ ਹੈ, ਕਿਹਾ ਜਾਂਦਾ ਹੈ, ਬੋਲਦੀ ਹੈ, ਵੇਖਦੀਆਂ ਹਨ।

PSEB 6th Class Punjabi Solutions Chapter 9 ਥਾਲ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਮੁਟਿਆਰਾਂ ਦਾ ਲਿੰਗ ਬਦਲੋ
(ਉ) ਜਵਾਨ
(ਆ) ਗੱਭਰੂ
(ਇ) ਫੈਲ
(ਸ) ਚੋਬਰ।
ਉੱਤਰ :
(ਆ) ਗੱਭਰੂ

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਨਵ-ਵਿਆਹੀਆਂ
(ਅ) ਵਹੁਟੀਆਂ
(ਇ) ਲਾੜੀਆਂ।
(ਸ) ਸਹੇਲੀਆਂ।
ਉੱਤਰ :
(ਉ) ਨਵ-ਵਿਆਹੀਆਂ

(iii) ਹੇਠ ਲਿਖਿਆਂ ਵਿੱਚੋਂ ‘ਦਿਲਚਸਪ’ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਸੁਆਦਲਾ
(ਅ) ਰਸੀਲਾ
(ਈ) ਪਿਆਰਾ
(ਸ) ਮਨ-ਪਰਚਾਵਾ॥
ਉੱਤਰ :
(ਉ) ਸੁਆਦਲਾ

PSEB 6th Class Punjabi Solutions Chapter 9 ਥਾਲ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨੀ
(iv) ਛੁੱਟ-ਮਰੋੜੀ
(v) ਡੈਸ਼।
ਉੱਤਰ :
(i) ਡੰਡੀ (।);
(ii) ਕਾਮਾ (,);
(iii) ਜੋੜਨੀ (-);
(iv) ਛੁੱਟ-ਮਰੋੜੀ (‘);
(v) ਡੈਸ਼ ( – )।

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 9 ਥਾਲ 1
ਉੱਤਰ :
PSEB 6th Class Punjabi Solutions Chapter 9 ਥਾਲ 2

Leave a Comment