PSEB 12th Class Environmental Education Notes Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

This PSEB 12th Class Environmental Education Notes Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ will help you in revision during exams.

PSEB 12th Class Environmental Education Notes Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

→ ਸਟੱਬਲ (Stubble) ਅਨਾਜ ਜਿਵੇਂ ਕਣਕ, ਚਾਵਲ ਆਦਿ ਦੀ ਫ਼ਸਲ ਦੀ ਕਟਾਈ ਦੇ ਬਾਅਦ ਬਚੇ ਤੀਲਿਆਂ ਆਦਿ ਪਰਾਲੀ ਨੂੰ ਸਟੱਬਲ ਕਹਿੰਦੇ ਹਨ ।

→ ਸਟੱਬਲ ਦਾ ਸਾੜਨਾ (ਜਲਾਉਣਾ) ਸਟੱਬਲ ਬਰਨਿੰਗ) ਅਨਾਜ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੀ ਪਰਾਲੀ ਨੂੰ ਜਾਣ-ਬੁੱਝ ਕੇ ਅੱਗ ਲਾਉਣ ਨੂੰ ਸਟੱਬਲ
ਬਰਨਿੰਗ ਕਹਿੰਦੇ ਹਨ ।

→ ਸਮੋਗ (Smog) (ਧੂੰਆਂ + ਧੁੰਦ ਠੰਡ ਦੇ ਕਾਰਨ ਧੁੰਆਂ ਅਤੇ ਧੁੰਦ ਭਾਰੀ ਹੋ ਜਾਣ | ਤੇ ਇਕ ਖਾਸ ਕਿਸਮ ਦਾ ਧੁੰਦਲਾਪਨ ਬਣ ਜਾਂਦਾ ਹੈ । ਇਸ ਨੂੰ ਸਮੋਗ ਕਹਿੰਦੇ ਹਨ ।

→ ਐੱਨ. ਜੀ.ਟੀ. (N.G.T.) ਨੈਸ਼ਨਲ ਗ੍ਰੀਨ ਟੀਬਿਉਨਲ ਦੀ ਸਥਾਪਨਾ ਵਾਤਾਵਰਨ ਦੇ ਬਚਾਓ, ਸਫ਼ਾਈ ਦੀ ਦੇਖ-ਰੇਖ ਨਾਲ ਸੰਬੰਧਿਤ ਮਾਮਲਿਆਂ ਦੇ ਲਈ ਕੀਤੀ ਗਈ ਸੀ ।

→ ਸਟੱਬਲ ਬਰਨਿੰਗ ਦੇ ਕਾਰਨ ਦਿੱਲੀ, ਐੱਨ.ਸੀ.ਆਰ. (NCR) ਉੱਤਰੀ ਤੇ ਉੱਤਰ-ਪੱਛਮੀ ਭਾਰਤ ਦੇ ਵਿਚ ਸਮੋਗ ਬਹੁਤ ਵੱਧ ਜਾਂਦੀ ਹੈ, ਜਿਸ ਨਾਲ ਮਨੁੱਖ ਦੇ ਆਮ ਜੀਵਨ ਅਤੇ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ।

→ ਕਣਕ ਦੀ ਪਰਾਲੀ ਪਸ਼ੂਆਂ ਦੇ ਚਾਰੇ ਦੀ ਵਰਤੋਂ ਵਿੱਚ ਆਉਂਦੀ ਹੈ । ਪਰ ਝੋਨੇ (Paddy) ਦੀ ਪਰਾਲੀ ਚਾਰੇ ਦੇ ਕੰਮ ਨਹੀਂ ਆਉਂਦੀ, ਕਿਉਂਕਿ ਇਸ ਵਿਚ ਸਿਲੀਕਾ (Silica) ਖਣਿਜ ਹੁੰਦਾ ਹੈ, ਜਿਸ ਨੂੰ ਪਸ਼ੂ ਪਚਾ (Digest) ਨਹੀਂ ਕਰ ਸਕਦੇ ।

→ ਪੰਜਾਬ ਇਕ ਇਕੱਲਾ ਸੂਬਾ ਹੈ ਜੋ ਸਮੁੱਚੇ ਕੇਂਦਰੀ ਅਨਾਜ ਭੰਡਾਰ ਵਿੱਚ 60% ਕਣਕ ਅਤੇ 35% ਝੋਨੇ ਦਾ ਯੋਗਦਾਨ ਪਾਉਂਦਾ ਹੈ ।

→ ਵਾਢੀ ਤੋਂ ਬਾਅਦ ਕਣਕ ਦੀ ਨਾੜ ਤੋਂ ਰੀਪਰ (Reaper) ਨਾਲ ਤੁੜੀ ਬਣਾ ਲਈ ਜਾਂਦੀ ਹੈ । ਜਦਕਿ ਝੋਨੇ ਦੀ ਨਾੜ ਵਿੱਚ ਸਿਲੀਕਾ (Silica) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸਨੂੰ ਖੇਤ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ ।

PSEB 12th Class Environmental Education Notes Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

→ ਖੇਤਾਂ ਵਿੱਚ ਫ਼ਸਲ ਦੀ ਇਸ ਠੋਸ ਰਹਿੰਦ-ਖੂੰਹਦ ਵਜੋਂ ਪਈ ਇਸੇ ਨਾੜ ਨੂੰ ਸਟੱਬਲ/ਪਰਾਲੀ ਵੀ ਕਿਹਾ ਜਾਂਦਾ ਹੈ ।

→ ਝੋਨੇ ਦੀ ਫ਼ਸਲ ਦੀ ਵਾਢੀ ਕੰਬਾਈਨ ਨਾਲ ਕੀਤੀ ਜਾਂਦੀ ਹੈ । ਸਿੱਟੇ ਵਜੋਂ ਹਰ ਸਾਲ ਕੋਈ 197 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ । ਇਸ ਵਿੱਚੋਂ 43 ਲੱਖ ਟਨ ਮਾਤਰਾ ਪਰਾਲੀ ਨੂੰ ਬਾਲਣ ਦੀ ਤਰ੍ਹਾਂ ਵਰਤ ਕੇ ਚੱਲਣ ਵਾਲੇ ਬਿਜਲੀ ਘਰ, ਕਾਗ਼ਜ਼ ਅਤੇ ਗੱਤਾ ਫੈਕਟਰੀਆਂ ਵਿੱਚ ਵਰਤ ਲਈ ਜਾਂਦੀ ਹੈ ਅਤੇ 15.4 ਲੱਖ ਟਨ ਮਾਤਰਾ ਖੇਤਾਂ ਵਿਚ ਹੀ ਸਾੜ ਦਿੱਤੀ ਜਾਂਦੀ ਹੈ ।

→ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਨਾਲ ਸਮੁੱਚਾ ਵਾਤਾਵਰਣ ਪਲੀਤ ਹੋ ਜਾਂਦਾ ਹੈ । ਇਸ ਨਾਲ ਸ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ । ਜਿਹੜੀਆਂ ਕਿ ਗਲੋਬਲ ਵਾਰਮਿੰਗ ਦਾ ਮੁੱਖ ਕਾਰਨ ਹਨ । ਚਾਰ-ਚੁਫੇਰੇ ਫੈਲੇ ਧੂੰਏਂ ਅਤੇ ਧੂੜ-ਕਣ ਸਾਹ ਦੀਆਂ ਬਿਮਾਰੀਆਂ, ਅੱਖਾਂ ਦੀ ਜਲਣ ਅਤੇ ਚਮੜੀ ਰੋਗਾਂ ਦਾ ਕਾਰਨ ਬਣਦੇ ਹਨ । ਇਸ ਨਾਲ ਖੇਤਾਂ ਦਾ ਪ੍ਰਥਮਿਕ ਸੰਤੁਲਨ ਲੜਖੜਾ ਜਾਂਦਾ ਹੈ ।

→ ਟਰਬੋ ਹੈਪੀ ਸੀਡਰ (Turbo Happy Seeder), ਰੋਟਾਵੇਟਰ, ਰੀਪਰ (Reaper), । ਜ਼ੀਰੋ-ਟਿਲ ਡਰਿੱਲ ਮਸ਼ੀਨ, ਚੋਪਰ ਆਦਿ ਮਸ਼ੀਨਾਂ ਆਦਿ ਖੇਤਾਂ ਵਿਚ ਹੀ ਪਰਾਲੀ ਦੇ ਪ੍ਰਬੰਧਣ ਲਈ ਵਰਤੀਆਂ ਜਾਂਦੀਆਂ ਹਨ ।

Leave a Comment