This PSEB 12th Class Environmental Education Notes Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) will help you in revision during exams.
PSEB 12th Class Environmental Education Notes Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)
→ ਮਨੁੱਖ ਵਾਤਾਵਰਣ ਜਿਸ ਤੋਂ ਇਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ, ਇਹ ਮਨੁੱਖ ਵਾਤਾਵਰਣ ਦਾ ਮਹੱਤਵਪੂਰਨ ਅੰਗ ਹੈ ।
→ ਵਾਤਾਵਰਣ ਅਤੇ ਵਿਕਾਸ ਦੇ ਵਿਸ਼ਵ ਕਮਿਸ਼ਨ (World Commission on Environment and Development) ਨੇ ਝੱਲਣਯੋਗ ਵਿਕਾਸ ਨੂੰ 1987 ਵਿਚ ਪਰਿਭਾਸ਼ਿਤ ਕੀਤਾ । ਜਿਹੜਾ ਵਿਕਾਸ ਮੌਜੂਦਾ ਪੀੜੀ ਦੀਆਂ ਲੋੜਾਂ ਨੂੰ ਪੂਰੀਆਂ ਕਰਦਿਆਂ ਹੋਇਆਂ ਆਉਣ ਵਾਲੀ ਪੀੜ੍ਹੀ ਦੀਆਂ ਲੋੜਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਉਸ ਵਿਕਾਸ ਨੂੰ ਕਾਇਮ ਰਹਿਣਯੋਗ/ਬੁੱਲਣਯੋਗ ਵਿਕਾਸ ਆਖਦੇ ਹਨ । ਇਸ ਕਮਿਸ਼ਨ ਨੂੰ ਬਰੈਡਟਲੈਂਡ ਕਮਿਸ਼ਨ (Brundtland Commission) ਵੀ ਆਖਦੇ ਹਨ ।
→ ਅੰਗਰੇਜ਼ੀ ਦਾ ਅੱਖਰ 3E’s (Three E’s) ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦਾ ਥੰਮ ਹਨ । ਇਹ 3E_s ਸ਼ਬਦ ਆਰਥਿਕਤਾ (Economy), ਊਰਜਾ (Energy) ਅਤੇ ਨਿਆਂ ਸੰਗਤੀ (Equity) ਦਰਸਾਉਂਦੇ ਹਨ ।
→ ਕਾਇਮ ਰਹਿਣਯੋਗ/ਝੱਲਣਯੋਗ ਟਿਕਾਉ) ਵਿਕਾਸ ਆਰਥਿਕ ਵਾਧੇ ਅਤੇ ਵਾਤਾਵਰਣੀ ਉੱਤਮਤਾ ਦੀ ਸੁਰੱਖਿਆ ਵਲ ਇਸ਼ਾਰਾ ਕਰਦਾ ਹੈ ।
→ ਕਾਇਮ ਰਹਿਣਯੋਗ/ਝੱਲਣਯੋਗ ਟਿਕਾਊ ਵਿਕਾਸ ਦੀ ਪ੍ਰਾਪਤੀ ਲਈ ਜਨਤਕ (ਲੋਕਰਾਜੀ) ਭਾਗੀਦਾਰੀ ਪਹਿਲੀ ਸ਼ਰਤ ਹੈ ।
→ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਉਨ੍ਹਾਂ ਵਿਧੀਆਂ ਦੁਆਰਾ ਪ੍ਰਾਪਤੀ, ਜਿਹੜੀਆਂ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਖ਼ਤਮ ਨਾ ਕਰਨ, ਇਸ ਪਦ ਵੱਲ ਸੰਕੇਤ ਕਰਦੀਆਂ ਹਨ । ਕਿਸੇ ਦਿੱਤੇ ਹੋਏ ਸਾਲ ਵਿਚ ਕਿਸੇ ਦਿੱਤੀ ਹੋਈ ਸੋਸਾਇਟੀ (Given Society) ਵਲੋਂ ਪੈਦਾ ਕੀਤੇ ਗਏ ਉਤਪਾਦਨਾਂ ਅਤੇ ਸੇਵਾਵਾਂ (Services) ਦੇ ਕੁੱਲ ਜੋੜ ਨੂੰ ਸਮੁੱਚਾ ਰਾਸ਼ਟਰੀ ਉਤਪਾਦਨ (Gross National Product, GNP) ਆਖਿਆ ਜਾਂਦਾ ਹੈ ।
→ ਖਪਤ ਦੀ ਬੁਣਤਰ (Consumption pattern) ਚੰਗੀ ਨਹੀਂ ਹੈ, ਕਿਉਂਕਿ ਇਹ ਧਾਤਾਂ ਅਤੇ ਖਣਿਜਾਂ ਵਰਗੇ ਨਾ-ਨਵਿਆਉਣਯੋਗ ਸਾਧਨਾਂ ਦਾ ਸਖਣਿਆਉਣ ਕਰ ਦਿੰਦੀ ਹੈ ।
→ ਲੋੜ ਨਾਲੋਂ ਜ਼ਿਆਦਾ ਮੱਛੀਆਂ ਫੜਣ, ਵਣਾਂ ਅਤੇ ਧਰਤੀ ਹੇਠਲੇ ਪਾਣੀ ਦਾ ਲੋੜ ਨਾਲੋਂ ਵੱਧ ਸ਼ੋਸ਼ਣ ਦੇ ਕਾਰਨ ਵੀ ਖਪਤ ਦੀ ਬੁਣਤਰ ਹੀ ਹੈ । ਖਪਤ ਦੀ ਬੁਣਤਰ ਵੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।
→ ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ ਖਪਤ (Sustainable Consumption) ਉਨ੍ਹਾਂ ਪਦਾਰਥਾਂ ਅਤੇ ਸੇਵਾਵਾਂ ਦੀ ਖਪਤ ਹੈ, ਜਿਨ੍ਹਾਂ ਦਾ ਵਾਤਾਵਰਣ ਉੱਤੇ ਪ੍ਰਭਾਵ ਨਿਊਨਤਮ ਪੱਧਰ ਦਾ ਹੈ । ਸਮਾਜਿਕ ਪੱਖੋਂ ਇਹ ਖਪਤ ਇਕ ਸਮਾਨ ਅਤੇ – ਆਰਥਿਕ ਤੌਰ ਤੇ ਵਿਵਹਾਰਕ (Economically viable) ਜਿਹੀ ਹੈ ਜਿਹੜੀ ਕਿ ਮਨੁੱਖ ਜਾਤੀ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰ ਸਕਦੀ ਹੈ ।
→ ਜਾਗਰੁਕਤਾ ਅਤੇ ਸਿਖਲਾਈ ਦੀ ਕਮੀ, ਸਮੁਦਾਇ ਵਲੋਂ ਸਮਰਥਨ ਦੀ ਘਾਟ, ਕਾਇਮ ਰਹਿਣਯੋਗ/ਝੱਲਣਯੋਗ ਸੋਚ ਦੀ ਅਣਹੋਂਦ ਅਤੇ ਮਨੁੱਖੀ ਵਤੀਰੇ ਦੇ ਤਰੀਕੇ ਝੱਲਣਯੋਗ ਖਪਤ ਲਈ ਮੁੱਖ ਰੁਕਾਵਟਾਂ ਹਨ । ਕਾਇਮ ਰਹਿਣਯੋਗ ਬਦਲਵੇਂ ਪਦਾਰਥਾਂ ਅਤੇ ਵਿਵਸਥਾ ਦੀ ਘਾਟ ਵੀ ਝੱਲਣਯੋਗ ਖਪਤ ਵਿਚ ਰੁਕਾਵਟ ਹਨ ।
→ ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ ਕਮਿਸ਼ਨ (Commission on Sustainable Development, CSD, January, 1994, at Oslo) ਨੇ ਉਰਜਾ ਨੂੰ ਬਚਾਉਣ ਅਤੇ ਨਵਿਆਉਣ ਯੋਗ ਊਰਜਾ ਸੋਤਾਂ ਦੀ ਸਮਝਦਾਰੀ ਨਾਲ ਵਰਤੋਂ, ਜਨਤਕ ਵਾਂਸਪੋਰਟ ਸਾਧਨਾਂ ਦੀ ਵਰਤੋਂ, ਫੋਕਟ ਪਦਾਰਥਾਂ ਦਾ ਪੁਨਰ ਚੱਕਬ ਅਤੇ ਮੁੜ ਵਰਤੋਂ ਅਤੇ ਉਤਪਾਦਾਂ ਵਿਚ ਹਾਨੀਕਾਰਕ ਪਦਾਰਥਾਂ ਦੀ ਘੱਟ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਹੈ ।
→ ਸਹਿਜ ਗੁਣਾਂ ਦਾ ਮੇਲ, ਜਿਹੜਾ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਮਨੁੱਖੀ ਅਨੁਭਵਾਂ ਅਤੇ ਸਮਾਜਿਕ ਭਲਾਈ ਲਈ ਝੱਲਣਯੋਗ ਅਨੁਭਵਾਂ ਦਾ ਉਪਬੰਧ ਕਰਦਾ ਹੈ, ਜੀਵਨ ਦੀ ਉੱਤਮਤਾ ਦਾ ਸੰਕੇਤ ਹੈ ।
→ ਮਾਨਵਜਾਤੀ, ਨਰੋਏ ਵਾਤਾਵਰਣ ਅਤੇ ਜੀਵਨ ਸੰਬੰਧੀ ਢੰਗ ਸਮਾਂਤਰ ਵਿਚਾਰਾਂ ਨੂੰ | ਕਾਇਮ ਰਹਿਣ ਯੋਗ ਵਿਕਾਸ ਆਖਦੇ ਹਨ ।
→ ਧਰਤੀ ਹਿ ਉੱਤੇ ਵਸਣ ਵਾਲੀ ਲੋਕਾਈ ਦੇ ਜੀਵਨ ਦੀ ਉੱਤਮਤਾ ਵਿੱਚ, ਕੁਦਰਤੀ ਸਾਧਨਾਂ ਦੇ ਗੈਰ-ਜ਼ਰੂਰੀ ਵਰਤੋਂ ਵਿਚ ਵਾਧਾ ਕੀਤਿਆਂ ਬਗ਼ੈਰ, ਸੁਧਾਰ ਲਿਆਉਣ ‘ਤੇ ਜ਼ੋਰ ਦਿੰਦਾ ਹੈ ।