Punjab State Board PSEB 12th Class Environmental Education Book Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Textbook Exercise Questions and Answers.
PSEB Solutions for Class 12 Environmental Education Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3)
Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) Textbook Questions and Answers
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਸੰਦਰਭ ਵਿਚ ਕੋਈ ਕਿਵੇਂ ਉਦਾਹਰਨ ਕਾਇਮ ਕਰ ਸਕਦਾ ਹੈ ?
ਉੱਤਰ-
ਹੇਠਾਂ ਲਿਖੇ ਹੋਏ ਤਰੀਕਿਆਂ ਨੂੰ ਘਰੇਲੂ ਪੱਧਰ ਤੇ ਅਪਣਾ ਕੇ ਕੋਈ ਵੀ ਵਿਅਕਤੀ ਕਾਇਮ ਰਹਿਣਯੋਗ/ਟਿਕਾਊ ਵਿਕਾਸ ਨੂੰ ਲਾਗੂ ਕਰਨ ਦੀ ਉਦਾਹਰਨ ਕਾਇਮ ਕਰ ਸਕਦਾ ਹੈ ।
- ਆਪਣੀਆਂ ਜ਼ਰੂਰਤਾਂ ਨੂੰ ਘੱਟ ਕਰਕੇ, ਸੂਝ-ਬੂਝ ਨਾਲ ਖ਼ਰੀਦ ਕਰਕੇ (ਪੈਕ ਕਰਨ ਵਾਲੇ ਪਦਾਰਥਾਂ ਦੀ ਉੱਤਮਤਾ ਵਿਚ ਕਮੀ ਕਰਕੇ), ਸੁੱਟਣ ਵਾਲੀਆਂ ਚੀਜ਼ਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ, ਮੁਰੰਮਤ ਕਰਕੇ, ਪੁਨਰ ਚੱਕਰਣ ਅਤੇ ਪੁਨਰ ਵਰਤੋਂ ਦੁਆਰਾ ਅਤੇ ਵਾਤਾਵਰਣ ਸਨੇਹੀ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਪਦਾਰਥਾਂ ਦੀ ਵਰਤੋਂ ਕਰਕੇ, ਵਾਤਾਵਰਣ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।
- ਪੁਨਰ ਚੱਕਰਣ ਦੁਆਰਾ ਅਤੇ ਬਨਸਪਤੀ ਖ਼ਾਦ (Compost) ਤਿਆਰ ਕਰਕੇ, ਲੋਕਾਂ ਵਿਚ ਮੁੜ ਵਰਤੋਂ ਕੀਤੇ ਜਾਣ ਵਾਲੇ ਪਦਾਰਥਾਂ ਦਾ ਦਾਨ ਕਰਕੇ, ਫੋਕਟ ਪਦਾਰਥਾਂ ਨੂੰ ਵੱਖਰਿਆਂ ਕਰਕੇ, ਇਨ੍ਹਾਂ ਫੋਕਟ ਪਦਾਰਥਾਂ ਦਾ ਠੀਕ ਜਗ੍ਹਾ ‘ਤੇ ਨਿਪਟਾਰਾ ਕਰਕੇ ।
- ਪਾਣੀ ਦਾ ਇਕ-ਇਕ ਕਤਰਾ ਬਚਾਅ ਕੇ ।
- ਪਾਣੀ ਅਤੇ ਉਰਜਾ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰਕੇ ।
- ਜਨਤਕ ਸਪੋਰਟ ਪ੍ਰਣਾਲੀ ਦੀ ਵਰਤੋਂ ਕਰਕੇ ਅਤੇ ਨੇੜੇ-ਤੇੜੇ ਵਾਲੀਆਂ ਥਾਂਵਾਂ ‘ਤੇ ਪੈਦਲ ਜਾ ਕੇ ।
- ਪਾਣੀ, ਮਿੱਟੀ ਆਦਿ ਵਿਚ ਫੋਕਟ ਅਤੇ ਵਿਸ਼ੈਲੇ ਪਦਾਰਥਾਂ ਨੂੰ ਸੁੱਟ ਕੇ ਪ੍ਰਦੂਸ਼ਣ ਨਾ ਫੈਲਾਇਆ ਜਾਵੇ, ਪੱਤੇ ਨਾ ਸਾੜੇ ਜਾਣ, ਘਰੇਲੂ ਫੋਕਟ ਪਦਾਰਥਾਂ ਨੂੰ ਖੇਤਾਂ ਆਦਿ ਵਿਚ ਨਾ ਸੁੱਟ ਕੇ ।
- ਕੁਦਰਤੀ ਸਾਧਨਾਂ ਦੇ ਪਤਨ ਹੋਣ ਨੂੰ ਰੋਕ ਕੇ ਅਤੇ ਇਨ੍ਹਾਂ ਪਦਾਰਥਾਂ ਨੂੰ ਖ਼ਾਲੀ ਕਰਨ ‘ਤੇ ਰੋਕ ਲਾ ਕੇ ਅਤੇ ਇਨ੍ਹਾਂ ਦਾ ਸੁਰੱਖਿਅਣ ਕਰਕੇ, ਰੁੱਖ ਲਗਾ ਕੇ ਅਤੇ ਪਥਰਾਟ ਈਂਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਇਨ੍ਹਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ।
- ਨਵੀਨਤਮ ਜੁਗਤਾਂ ਦੀ ਵਰਤੋਂ ਕਰਕੇ ਅਤੇ ਆਧੁਨਿਕ ਤਕਨੀਕੀ ਸਾਜ਼-ਸਾਮਾਨ ਦੀ ਵਰਤੋਂ ਕਰਨ ਨਾਲ ।
- ਵਾਤਾਵਰਣ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਅਤੇ ਨਿਯਮਾਂ ਸੰਬੰਧੀ ਜਾਗਰੂਕ ਹੋ ਕੇ ਅਤੇ ਖੁਸ਼ੀ-ਖੁਸ਼ੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ।
ਪ੍ਰਸ਼ਨ 2.
ਚਿਪਕੋ ਅੰਦੋਲਨ (Chipko Movement) ਕੀ ਹੈ ?
ਉੱਤਰ-
ਇਸ ਅੰਦੋਲਨ ਦੀ ਸ਼ੁਰੂਆਤ ਅਲਕਨੰਦਾ ਘਾਟੀ (Alaknanda Valley) ਗੜਵਾਲ ਵਿਖੇ ਗ੍ਰਾਮੀਣ ਵਾਸੀਆਂ ਅਤੇ ਸਰਕਾਰ ਵਿਚਾਲੇ ਸੰਘਰਸ਼ਾਂ ਕਾਰਨ ਸ਼ੁਰੂ ਹੋਈ । ਇਸ ਸੰਘਰਸ਼ ਦਾ ਕਾਰਨ ਵਣ ਵਿਭਾਗ ਵੱਲੋਂ ਗ੍ਰਾਮੀਣ ਵਾਸੀਆਂ ਨੂੰ ਦਰੱਖ਼ਤਾਂ ਦੀ ਕਟਾਈ ਕਰਨ ਦੀ ਆਗਿਆ ਨਾ ਦੇਣਾ ਅਤੇ ਉਨ੍ਹਾਂ ਹੀ ਰੁੱਖਾਂ ਦੀ ਕਟਾਈ ਕਰਨ ਦੀ ਆਗਿਆ ਕਿਸੇ ਵਪਾਰਕ ਅਦਾਰੇ ਨੂੰ ਦੇਣਾ ਸੀ । ਵਣ ਵਿਭਾਗ ਵੱਲੋਂ ਗ੍ਰਾਮੀਣ ਲੋਕਾਂ ਨੂੰ ਆਗਿਆ ਨਾ ਦੇਣ ਤੇ ਚੰਡੀ ਪ੍ਰਸ਼ਾਦ ਭੱਟ ਨੇ, ਜਿਹੜਾ ਕਿ ਸਿਰਕੱਢ ਸਰਗਰਮ ਵਰਕਰ (Active Worker) ਸੀ, ਨੇ ਰੁੱਖਾਂ ਦੀ ਕਟਾਈ ਕੀਤੇ ਜਾਣ ਤੋਂ ਰੋਕਣ ਦੇ ਲਈ, ਲੋਕਾਂ ਨੂੰ ਰੁੱਖਾਂ ਨੂੰ ਜੱਫ਼ੀ ਪਾਉਣ (Embrace) ਲਈ ਆਖਿਆ । ਸੰਨ 1974 ਵਿਚ ਰਾਮੀ (Rami) ਪਿੰਡ ਵਿਚ ਰੁੱਖ ਵੱਢਣ ਦੀ ਕੋਸ਼ਿਸ਼ ਕਰਦੇ ਠੇਕੇਦਾਰਾਂ ਨੂੰ ਪਿੰਡ ਦੀਆਂ ਔਰਤਾਂ ਨੇ ਨਾਕਾਮ ਕਰ ਦਿੱਤਾ, ਕਿਉਂਕਿ ਉਸ ਵਕਤ ਪਿੰਡ ਦੇ ਮਰਦ ਬਾਹਰ ਗਏ ਹੋਏ ਸਨ ਜਾਂ ਉਹ ਕੰਮ-ਕਾਜ ਵਿਚ ਰੁੱਝੇ ਹੋਏ ਸਨ ।
ਪ੍ਰਸ਼ਨ 3.
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਤੋਂ ਕੀ ਭਾਵ ਹੈ ?
ਜਾਂ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੀ-ਕੀ ਕਾਰਜ ਹਨ ?
ਜਾਂ
(CPCB) ਤੋਂ ਤਿੰਨ ਕੰਮ ਲਿਖੋ ।
ਉੱਤਰ-
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਇਕ ਸੰਵਿਧਾਨਿਕ ਸੰਗਠਨ ਹੈ, ਜਿਸ ਦੀ ਸਥਾਪਨਾ ਸਤੰਬਰ 1974 ਨੂੰ, ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਐਕਟ (Water Prevention and Control of Pollution Act) 1947 ਦੇ ਅਧੀਨ ਕੀਤੀ ਗਈ । ਅੱਗੇ ਚਲ ਕੇ ਇਸ ਬੋਰਡ ਨੂੰ ਵਾਯੂ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ-1981 ਦੇ ਅਧੀਨ ਸ਼ਕਤੀ ਅਤੇ ਕਾਰਜ ਵੀ ਸੌਂਪੇ ਗਏ । ਸੀ.ਪੀ.ਸੀ.ਬੀ. ਦੇ ਮੁੱਖ ਕਾਰਜ ਹਨ :
- ਵੱਖ-ਵੱਖ ਪ੍ਰਾਂਤਾਂ ਦੇ ਖੇਤਰਾਂ ਵਿਚ ਪਾਣੀ ਦੇ ਪ੍ਰਦੂਸ਼ਣ ‘ਤੇ ਕੰਟਰੋਲ ਕਰਨਾ, ਪ੍ਰਦੂਸ਼ਣ ਨੂੰ ਰੋਕਣ ਅਤੇ ਘਟਾਉਣ ਦੇ ਵਾਸਤੇ ਨਦੀਆਂ ਅਤੇ ਖੁਹਾਂ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨਾ ।
- ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ, ਕੰਟਰੋਲ ਅਤੇ ਘਟਾਅ ਕੇ ਹਵਾ ਦੀ ਗੁਣਵੱਤਾ ਵਿਚ ਵਾਧਾ ਕਰਨਾ ।
ਪ੍ਰਸ਼ਨ 4.
ਵਿਗਿਆਨ ਅਤੇ ਟੈਕਨਾਲੋਜੀ ਦੀਆਂ ਕੁੱਝ ਮੁੱਖ ਗਤੀਵਿਧੀਆਂ ਦਾ ਵਰਣਨ ਕਰੋ ।
ਜਾਂ
ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁੱਝ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਵਿਗਿਆਨ ਅਤੇ ਟੈਕਨਾਲੋਜੀ ਵਿਕਾਸ ਦੀਆਂ ਪ੍ਰਮੁੱਖ ਗਤੀਵਿਧੀਆਂ ਹਨ :
- ਰਿਸਰਚ (ਖੋਜ ਅਤੇ ਵਿਕਾਸ ਪ੍ਰਾਜੈਕਟਾਂ ਦੀ ਸਹਾਇਤਾ, ਕੌਮੀ ਸੁਵਿਧਾਵਾਂ, ਟੈਕਨਾਲੋਜੀ ਵਿਕਾਸ ਦੇ ਵਿਸ਼ੇਸ਼ ਪ੍ਰੋਗਰਾਮ ।
- ਉਤਪਾਦਨ ਤਕਨੀਕਾਂ ਨੂੰ ਟੈਕਨਾਲੋਜੀ ਮਿਸ਼ਨ ਰਚਿਤ ਪ੍ਰਾਜੈਕਟ (Technology mission-made projects) ਦੁਆਰਾ ਸ਼ੁਰੂ ਕਰਨਾ, ਉੱਨਤ ਸੰਘਣਨੇ (Advanced Compositeness) ਅਤੇ ਉੱਡਣ ਰਾਖ (Fly ash) ਦੀ ਵਰਤੋਂ ਅਤੇ ਨਿਪਟਾਰਾ ।
- ਸੂਚਨਾ ਟੈਕਨਾਲੋਜੀ ਪ੍ਰਣਾਲੀ ਨੂੰ ਉੱਨਤ ਕਰਨਾ, ਘਰੇਲੁ ਵਿਕਸਿਤ ਹੋਈ ਟੈਕਨਾਲੋਜੀ ਨੂੰ ਟੈਕਨਾਲੋਜੀ ਅਗਾਊਂ ਸੂਚਨਾ ਅਤੇ ਮੁੱਲਾਂਕਣ ਕੌਂਸਲ (Technology Information Forecasting and Assessment Council (TIFAC) ਦੁਆਰਾ ਉੱਨਤ ਕਰਨਾ ।
- ਅੰਤਰ ਰਾਸ਼ਟਰੀ ਐੱਸ ਅਤੇ ਟੀ (S and T) ਦੁਆਰਾ ਵਿਕਸਿਤ ਦੇਸ਼ਾਂ ਨਾਲ ਸਾਂਝੇ ਪ੍ਰੋਗਰਾਮ ਅਤੇ ਸਹਿਯੋਗ ਕਾਇਮ ਨਾਲ ਸੁਧਾਰਨਾ ।
- ਪੇਂਡੂ ਇਲਾਕਿਆਂ ਅਤੇ ਸ਼ਹਿਰੀ ਗ਼ਰੀਬ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਮਾਜਿਕ-ਆਰਥਿਕ ਦਸ਼ਾ ਨੂੰ ਸੁਧਾਰਨਾ ।
- ਮੌਸਮ ਵਿਗਿਆਨ ਸੰਬੰਧੀ ਅਗਾਊਂ ਸੂਚਨਾ ਅਤੇ ਭੂਚਾਲ ਸੰਬੰਧੀ ਨਿਰੀਖਣਾਂ ਬਾਰੇ ਸੁਵਿਧਾਵਾਂ ਨੂੰ ਵਧਾਉਣਾ ।
ਪ੍ਰਸ਼ਨ 5.
ਕਾਇਮ ਰਹਿਣਯੋਗ/ਝੱਲਣਯੋਰਸ/ਟਿਕਾਊ ਵਿਕਾਸ ਦੇ ਸੰਦਰਭ ਵਿਚ ਅੰਤਰਰਾਸ਼ਟਰੀ ਏਜੰਸੀਆਂ ਦੀ ਕੀ ਭੂਮਿਕਾ ਹੈ ?
ਉੱਤਰ-
1. ਵਿਸ਼ਵ ਬੈਂਕ ਰਾਹੀਂ ਵਿਸ਼ਵ ਵਾਤਾਵਰਣ ਸਹੂਲਤ, ਯੂ. ਐੱਨ. ਡੀ. ਪੀ. ਅਤੇ ਐੱਨ. ਈ. ਪੀ. (UNEP), (Global Environment Facility through the World Bank, UNDP and UNEP) ਜੀ. ਈ. ਐੱਫ. ਪੀ. ਵਿਭਾਗ (Global Environment Fund Portfolio GEFP) ਦੇ ਕਾਰਜ ਅਲੱਗ-ਅਲੱਗ ਤਰ੍ਹਾਂ ਦੇ ਅਤੇ ਕਈ ਕਿਸਮਾਂ ਦੇ ਹਨ ਅਤੇ ਇਹ ਕਾਰਜ ਵਾਤਾਵਰਣੀ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਝੱਲਣਯੋਗ ਹਨ । ਇਹਨਾਂ ਪ੍ਰਾਜੈਕਟਾਂ ਦਾ ਸੰਬੰਧ ਵੱਡੀ ਰੇਂਜ ਦੀਆਂ ਸਮੱਸਿਆਵਾਂ ਅਤੇ ਅਜਿਹੀਆਂ ਪਹੁੰਚਾਂ ਨਾਲ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਨਵੀਆਂ ਕਾਢਾਂ, ਤਜਰਬੇ ਕਰਨਾ, ਪ੍ਰਦਰਸ਼ਨੀਆਂ ਆਦਿ ਕਰਨ ਤੋਂ ਹੈ ।
2. ਮਾਨਅਲ ਮੂਲ ਖਰੜਾ (ਪ੍ਰੋਟੋਕੋਲ) (Montreal Protocol) – ਮਾਨਫ਼ੀਅਲ ਮੂਲ ਖਰੜੇ ਪ੍ਰੋਟੋਕੋਲ ਵਿਚ ਦਰਜ ਕੀਤੇ ਗਏ ਅੰਦਰਾਜਾਂ ਦੇ ਅਨੁਸਾਰ, ਸੰਮੇਲਨ ਵਿਚ ਭਾਗ ਲੈਣ ਵਾਲੀਆਂ ਪਾਰਟੀਆਂ ਨੇ ਇਕ ਫੰਡ ਕਾਇਮ ਕੀਤਾ । ਜਿਸ ਦਾ ਮਨੋਰਥ ਵਿਕਾਸ ਕਰ ਰਹੇ ਦੇਸ਼ਾਂ ਵਿਚ ਓਜ਼ੋਨ ਸੁਣਿਆਉਣ ਕਰਨ ਵਾਲੇ ਪਦਾਰਥਾਂ (ODS = Ozone Depleting Substances) ‘ਤੇ ਕੰਟਰੋਲ ਕਰਨ ਵਿਚ ਮਦਦ ਕਰਨਾ ਹੈ ।
ਇਸ ਮੂਲ ਖਰੜੇ ਦਾ ਮੰਤਵ ਸਰਕਾਰਾਂ ਅਤੇ ਉਦਯੋਗਾਂ ਦੀ ਸਹਾਇਤਾ ਕਰਨਾ ਹੈ, ਤਾਂ ਜੋ ‘ ਇਹ ਓਜ਼ੋਨ ਸਖਣਿਆਉਣ ਵਾਲੇ ਪਦਾਰਥਾਂ ਨੂੰ ਪੜਾਅ-ਵਾਰ ਖ਼ਤਮ ਕਰਨ ਦੇ ਵਾਸਤੇ ਵਿਉਂਤਾਂ ਤਿਆਰ ਕਰਨ, ਵਿਉਂਤਾਂ ਨੂੰ ਲਾਗੂ ਕਰਨ, ਮੁੱਲਾਂਕਣ ਅਤੇ ਅਨੁਵਣ ਕਰਨ ਦੇ ਇਲਾਵਾ ਇਸ ਪ੍ਰੋਗਰਾਮ ਨੂੰ ਏਰੋਸੋਲਜ਼ (Aerosols), ਫੋਮ (Foam), ਘੋਲਕ ਸ਼ੀਕਰਨ (Solvent refrigeration) ਅਤੇ ਅੱਗ ਬੁਝਾਊ ਯੰਤਰਾਂ ਅਤੇ ਛੋਟੇ ਅਤੇ ਦਰਮਿਆਨੀ ਪੱਧਰ ਦੇ ਉੱਦਮਾਂ (Enterprises) ਨੂੰ ਆਪਣੇ ਘੇਰੇ ਵਿਚ ਲਿਆਉਣਾ ਹੈ ।
3. ਸਮਰੱਥਾ ਜਾਂ ਹਿਣ ਸ਼ਕਤੀ 2 ਦੀ ਪਹਿਲਕਦਮੀ (Capacity 21-Initiative) ਇਸ ਪਹਿਲ ਕਦਮੀ ਦਾ ਮੁੱਖ ਮੰਤਵ ਸਰਕਾਰੀ, ਕੌਮੀ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਆਮ ਪਬਲਿਕ (ਲੋਕਾਂ) ਵਿਚ ਹਵਾ ਦੀ ਗੁਣਵੱਤਾ, ਪਾਣੀ ਦੀ ਗੁਣਵੱਤਾ ਅਤੇ ਜੈਵਿਕ ਅਨੇਕਰੂਪਤਾ ਵਰਗੀ ਵਾਤਾਵਰਣੀ ਆਰਥਿਕਤਾਵਾਂ ਸੰਬੰਧੀ ਸਮਰੱਥਾ ਨੂੰ ਨਿਰਮਿਤ (Build) ਕਰਨਾ ਹੈ ।
4. ਯੂ . ਐੱਨ. ਡੀ. ਪੀ. (UNDP = United Nations Development Programme) ਭਾਵ ਅੰਤਰ-ਰਾਸ਼ਟਰੀ ਵਿਕਾਸ ਦਾ LIFE ਪ੍ਰੋਗਰਾਮ-ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸ਼ਹਿਰ ਵਾਸੀਆਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਸਥਾਨਕ ਪੱਧਰ ‘ਤੇ ਹੱਲ ਕਰਨਾ
ਹੈ ।
5. ਐੱਸ. ਡੀ. ਐੱਨ. ਪੀ. (Sustainable Development Network Programme) ਅਰਥਾਤ ਟਿਕਾਉ ਕਾਇਮ ਰਹਿਣ ਯੋਗ ਵਿਕਾਸ ਜਾਲ ਪ੍ਰੋਗਰਾਮ-ਵਿਸ਼ਵ ਪੱਧਰ ‘ਤੇ ਇਹ ਪ੍ਰੋਗਰਾਮ ਯੂ.ਐੱਨ.ਡੀ.ਪੀ. ਅੰਤਰ-ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਉੱਦਮ ਸਦਕਾ ਸੰਨ 1990 ਨੂੰ ਲਾਗੂ ਕੀਤਾ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਕਾਇਮ ਰਹਿਣ ਯੋਗ ਵਿਕਾਸ ਸੰਬੰਧੀ ਨੀਤੀ ਤਿਆਰ ਕਰਨ ਵਾਲਿਆਂ ਨੂੰ ਇਸ ਵਿਕਾਸ ਸੰਬੰਧੀ ਜੁਗਤਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ ।
ਪ੍ਰਸ਼ਨ 6.
ਈ. ਐੱਨ. ਵੀ. ਆਈ. ਐੱਸ.(ENVIS) ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਵਾਤਾਵਰਣ ਅਤੇ ਵਣ ਮੰਤਰਾਲਾ, ਭਾਰਤ ਸਰਕਾਰ ਦੀ ਕੇਂਦਰੀ ਪ੍ਰਬੰਧਕੀ ਸੰਰਚਨਾ ਹੈ, ਜਿਸ ਦਾ ਕੰਮ ਵਾਤਾਵਰਣ ਅਤੇ ਵਣਾਂ ਸੰਬੰਧੀ ਪ੍ਰੋਗੀਰਾਮਾਂ ਬਾਰੇ ਯੋਜਨਾਵਾਂ ਤਿਆਰ ਕਰਨੀਆਂ, ਉੱਨਤ ਕਰਨਾ, ਤਾਲ-ਮੇਲ ਕਾਇਮ ਰੱਖਣਾ ਅਤੇ ਪ੍ਰੋਗਰਾਮ ਨੂੰ ਅਮਲ ਵਿਚ ਲਿਆਉਣਾ ਤੇ ਨਿਗਰਾਨੀ ਕਰਨਾ ਹੈ । ਇਹ ਮੰਤਰਾਲਾ ਯੂ. ਐੱਨ.ਡੀ.ਪੀ. (ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਜੋਂ ਦੇਸ਼ ਭਰ ਵਿਚ ਕੇਂਦਰੀ ਏਜੰਸੀ ਵਜੋਂ ਵੀ ਕੰਮ ਕਰਦਾ ਹੈ ।
ਵਾਤਾਵਰਣ ਅਤੇ ਵਣ ਮੰਤਰਾਲਾ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System) ਕਾਇਮ ਕੀਤੀ ਹੈ, ਜਿਸ ਦੇ ਜ਼ਿੰਮੇ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਠੀਆਂ ਕਰਨਾ, ਸਟੋਰ ਕਰਨਾ, ਪੁਨਰ ਪ੍ਰਾਪਤੀ ਕਰਨਾ (Retrieving) ਅਤੇ ਸੂਚਨਾਵਾਂ ਨੂੰ ਭੇਜਣਾ ਆਦਿ ਦੇ ਕੰਮ ਲਗਾਏ ਗਏ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਆਪਣੇ ਖੇਤਰ ਦੇ ਵਾਤਾਵਰਣ ਦੇ ਸੁਧਾਰ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ ?
ਉੱਤਰ-
ਅਮਲੀ ਤੌਰ ‘ਤੇ ਘਰੇਲੂ ਪੱਧਰ ‘ਤੇ ਕੰਮ ਕਰਦਿਆਂ ਹੋਇਆਂ ਅਸੀਂ ਝੱਲਣਯੋਗ ਵਿਕਾਸ ਨੂੰ ਘਰੇਲੂ ਪੱਧਰ ‘ਤੇ ਲਾਗੂ ਕਰ ਸਕਦੇ ਹਾਂ | ਅਸੀਂ ਕੀ ਹਾਂ ਅਤੇ ਕੀ ਬਣਨਾ ਲੋਚਦੇ ਹਾਂ, ਇਸ ਪਰਿਵਰਤਨ ਵਿੱਚ ਕੀ-ਕੀ ਸ਼ਾਮਿਲ ਹੈ, ਇਸ ਬਾਰੇ ਅਸੀਂ ਜਾਣ ਸਕਦੇ ਹਾਂ । ਜੇਕਰ ਅਸੀਂ ਇਸ ਸੰਬੰਧੀ ਆਪ ਕੁੱਝ ਕੀਤਾ ਹੋਵੇਗਾ ਤਾਂ ਅਸੀਂ ਹੋਰਨਾਂ ਨੂੰ ਯਕੀਨ ਦੁਆ ਸਕਦੇ ਹਾਂ । ਜਦੋਂ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਤਾਂ ਵਧੇਰੇ ਭਰੋਸੇਯੋਗ ਬਣ ਜਾਂਦੇ ਹਾਂ ਅਤੇ ਸਾਡੇ ਵਿਚ ਸ਼ੈ-ਵਿਸ਼ਵਾਸ ਵੱਧਦਾ ਹੈ ।
ਸਾਡੀ ਵਿਅਕਤੀਗਤ ਅਤੇ ਸਮੂਹਿਕ ਕਿਰਿਆ ਦੇ ਕਾਰਨ ਫ਼ਰਕ ਪੈਂਦਾ ਹੈ । ਅਸੀਂ ਵਾਤਾਵਰਣ ਦੇ ਕੰਮਾਂ ਨਾਲ ਸੰਬੰਧਿਤ ਗਰੁੱਪਾਂ ਵਿਚ ਸ਼ਾਮਿਲ ਹੋ ਸਕਦੇ ਹਾਂ, ਜਾਂ ਆਪਣੇ ਆਪ ਨੂੰ ਸੰਗਠਿਤ ਕਰਕੇ ਹੋਰਨਾਂ ਨੂੰ ਆਪਣੇ ਵਿਚ ਸ਼ਾਮਿਲ ਕਰ ਸਕਦੇ ਹਾਂ ।
ਅਸੀਂ ਇਸ ਵਿਚ ਯੋਗਦਾਨ ਪਾ ਸਕਦੇ ਹਾਂ :
- ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਅਸੀਂ ਕੀ ਕਰ ਸਕਦੇ ਹਾਂ, ਦੇ ਬਾਰੇ ਅਖ਼ਬਾਰ ਦੇ ਐਡੀਟਰ ਨੂੰ ਪੱਤਰ ਲਿਖਦੇ ਰਹਾਂਗੇ ।
- ਵਾਤਾਵਰਣ ਸਮੱਸਿਆਵਾਂ ਨੂੰ ਸਥਾਨਕ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ ਦੇ ਧਿਆਨ ਵਿਚ ਲਿਆਵਾਂਗੇ ।
- ਸਥਾਨਕ ਕਿਰਿਆਸ਼ੀਲ ਲੋਕਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਵਿਚ ਹਿੱਸਾ ਲਵਾਂਗੇ ।
- ਵਾਤਾਵਰਣ ਸੰਬੰਧੀ ਗਰੁੱਪ (Environmental Group) ਜਾਂ ਈਕੋ ਕਲੱਬ (Ecoclubs) ਸਥਾਪਿਤ ਕਰਕੇ ਇਨ੍ਹਾਂ ਦੇ ਮੈਂਬਰ ਬਣਾਏ ਜਾਣਗੇ ।
- ਸਥਾਨਿਕ ਪੱਧਰ ‘ਤੇ ਮਿਊਂਸੀਪਲ ਕਮਿਸ਼ਨਰਾਂ, ਪੰਚਾਇਤ ਮੈਂਬਰਾਂ ਅਤੇ ਐੱਮ. ਐੱਲ. ਏ. ਆਦਿ ਵਰਗੇ ਫ਼ੈਸਲਾ ਲੈਣ ਵਾਲਿਆਂ ਨੂੰ ਗ੍ਰਿਤ ਕਰਾਂਗੇ ।
- ਲੋੜ ਪੈਣ ਤੇ ਪਬਲਿਕ ਇੰਟੈਸਟ ਜਨਹਿਤ) ਲਈ ਕਾਨੂੰਨੀ ਚਾਰਾਜੋਈ ਦਾ ਆਸਰਾ ਲੈ ਸਕਦੇ ਹਾਂ ।
ਪ੍ਰਸ਼ਨ 2.
ਵਿਅਕਤੀਗਤ ਕੋਸ਼ਿਸ਼ ਨੂੰ ਸਮਾਜ ਦੀ ਭਾਗੀਦਾਰੀ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ ? ਵਿਆਖਿਆ ਕਰੋ ।
ਉੱਤਰ-
ਸਾਧਾਰਨ ਲੋਕ ਸ਼ਹਿਰੀ ਕਿਰਿਆਵਾਂ ਰਾਹੀਂ ਪਰਿਵਰਤਨ ਲਿਆਉਣ ਵਿਚ ਲੱਗੇ ਹੋਏ ਹਨ ਅਤੇ ਇਹ ਸਾਰੀ ਦੁਨੀਆਂ ਵਿਚ ਵਾਪਰ ਰਿਹਾ ਹੈ । ਆਪਣੇ ਆਪ ਨੂੰ ਗਰੁੱਪਾਂ ਵਿਚ ਸੰਗਠਿਤ ਕਰਕੇ ਇਹ ਲੋਕ ਸਰਕਾਰ ਨੂੰ ਕੁਦਰਤੀ ਸਾਧਨਾਂ ਦੀ ਸੁਰੱਖਿਆ ਲਈ, ਗਰੀਬ ਲੋਕਾਂ ਦੇ ਵਾਸਤੇ ਭਵਨ ਨਿਰਮਾਣ ਸੰਬੰਧੀ ਅਤੇ ਰੁੱਖਾਂ ਤੇ ਵਣਾਂ ਦੀ ਕਟਾਈ ‘ਤੇ ਮੁਕੰਮਲ ਰੋਕ ਲਗਾਉਣ ਦੇ ਲਈ ਪ੍ਰੇਰਿਤ ਕਰ ਰਹੇ ਹਨ । ਇਹ ਗਰੁੱਪ ਉਦਯੋਗਪਤੀਆਂ ਨੂੰ ਪ੍ਰਦੂਸ਼ਣ ਦੀ ਪੱਧਰ ਘਟਾਉਣ ਲਈ ਮਜਬੂਰ ਕਰ ਰਹੇ ਹਨ ਅਤੇ ਪੈਸਾ ਲਗਾਉਣ ਵਾਲਿਆਂ (ਸ਼ਾਹੂਕਾਰਾਂ) ਨੂੰ ਵੀ ਪ੍ਰੇਰਿਤ ਕਰ ਰਹੇ ਹਨ ਕਿ ਉਹ ਆਪਣਾ ਧਨ ਵਾਤਾਵਰਣੀ ਸਿਹਤ ਸੰਬੰਧੀ ਕੰਮਾਂ ਵਿਚ ਲਗਾਉਣ । ਸਾਂਝੀ ਦ੍ਰਿਸ਼ਟੀ (Common Vision) ਰੱਖਣ ਵਾਲੇ ਇਹ ਲੋਕ ਹਨ । ਜਿਹੜੇ ਗਰੀਬੀ ਨੂੰ ਘੱਟ ਕਰਨ, ਮਾਨਵੀ ਵਿਕਾਸ ਨੂੰ ਤਰੱਕੀ ’ਤੇ ਲਿਜਾਣ ਅਤੇ ਕੁਦਰਤੀ ਸਾਧਨਾਂ ਦੇ ਪ੍ਰਬੰਧ ਨੂੰ ਲੋਕਾਂ ਦੀ ਲੰਮੇ ਅਤੇ ਥੋੜ੍ਹੇ ਸਮੇਂ ਤਕ ਦੀ ਭਲਾਈ ਵਾਸਤੇ ਕੰਮਾਂ ਵਿਚ ਲੱਗੇ ਹੋਏ ਹਨ ।
ਭੂਤਕਾਲ ਵਿਚ ਕਈ ਅਜਿਹੀਆਂ ਕਹਾਣੀਆਂ ਵੀ ਪ੍ਰਚੱਲਿਤ ਸਨ ਕਿ ਕੇਵਲ ਇਕ ਹੀ ਮਨੁੱਖ ਦੇ ਖ਼ਿਆਲਾਂ ਅਤੇ ਸੂਝ-ਬੂਝ ਨੇ ਕਈ ਲੋਕਾਂ ਨੂੰ ਮਿਲ ਕੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਅਜਿਹਾ ਹੋਣ ਦੇ ਫਲਸਰੂਪ ਉੱਚ ਅਧਿਕਾਰੀਆਂ ਵੱਲੋਂ ਵਾਤਾਵਰਣ ਪਤਨ ਲਈ ਜ਼ਿੰਮੇਵਾਰ ਫ਼ੈਸਲਿਆਂ ਨੂੰ ਉਲਟਾਅ ਦਿੱਤਾ ।
ਚਿਪਕੋ ਅੰਦੋਲਨ (Chipko Movement) – ਇਹ ਅੰਦੋਲਨ ਅਲਕਨੰਦਾ ਘਾਟੀ (ਗੜ੍ਹਵਾਲ ਦੇ ਲੋਕਾਂ ਅਤੇ ਰਾਜ ਦੇ ਵਿਚਾਲੇ ਸੀ ਅਤੇ ਇਸ ਸੰਘਰਸ਼ ਦੇ ਕਾਰਨ ਵਣਾਂ ਸੰਬੰਧੀ ਸਰਕਾਰ ਦੀ ਦਖ਼ਲ-ਅੰਦਾਜ਼ੀ ਪਾਲਿਸੀ ਬਣੀ । ਸੰਨ 1973 ਨੂੰ ਮੰਡਲ/ਵਣ ਵਿਭਾਗ ਵਲੋਂ ਪਿੰਡ ਦੇ ਵਸਨੀਕਾਂ ਨੂੰ ਐਸ਼ ਰੁੱਖਾਂ (Ash Trees) ਨੂੰ ਨਹੀਂ ਸੀ ਮਿਥਿਆ, ਜਦ ਕਿ ਉਸ ਸਮੇਂ ਕਿਸੇ ਵਪਾਰਕ ਫ਼ਰਮ ਨੂੰ ਰੁੱਖ ਕੱਟਣ ਦੀ ਆਗਿਆ ਦੇ ਦਿੱਤੀ । ਇਸਦੇ ਫਲਸਰੂਪ ਚੰਡੀ ਪ੍ਰਸਾਦ ਭਟ, ਜਿਹੜਾ ਕਿ ਸਿਰਕੱਢ ਵਾਤਾਵਰਣ ਚਿੱਤਰ 10.1. ਚਿਪਕੋ ਅੰਦੋਲਨ ਹਿਤੈਸ਼ੀ ਸੀ, ਨੇ ਰੁੱਖਾਂ ਨੂੰ ਜੱਫ਼ੀਆਂ ਵਿਚ ਲੈ ਲੈਣ ਦੀ ਪੁਕਾਰ ਦੇ ਦਿੱਤੀ, ਤਾਂ ਜੋ ਦਰੱਖ਼ਤਾਂ ਦੀ ਕਟਾਈ ਨੂੰ ਰੋਕਿਆ ਜਾ ਸਕੇ । ਰੇਮੀ (Remi) ਪਿੰਡ ਦੇ ਮਰਦਾਂ ਦੀ ਗੈਰ-ਮੌਜੂਦਗੀ ਵਿਚ ਜਿਵੇਂ ਉਹ ਬਾਹਰ ਕੰਮ-ਕਾਜ ਲਈ ਗਏ ਹੋਏ ਸਨ, ਠੇਕੇਦਾਰਾਂ ਦੇ ਉਸ ਪਿੰਡ ਵਿਚਲੇ ਰੁੱਖਾਂ ਦੇ ਕੱਟਣ ਦੇ ਯਤਨਾਂ ਨੂੰ ਔਰਤਾਂ ਨੇ ਅਸਫਲ ਬਣਾ ਦਿੱਤਾ ।
ਬਹੂਗੁਣਾ ਦਾ ਚਿਪਕੋ ਅੰਦੋਲਨ (Bahugunas Chipko Movement) – ਬਾਅਦ ਵਿਚ ਸ੍ਰੀ ਸੁੰਦਰ ਲਾਲ ਬਹੂਗੁਣਾ ਨੇ ਹਨੂੰਮਾਨ ਮੰਦਰ ਵਿਖੇ ਰੁੱਖਾਂ ਦੀ ਕਟਾਈ ਦੇ ਖਿਲਾਫ਼ ਦੋ ਹਫ਼ਤਿਆਂ ਦਾ ਵਰਤ ਰੱਖਿਆ । ਗੜ੍ਹਵਾਲ ਅਤੇ ਕਮਾਊਂ ਦੇ ਜਵਾਨ ਲੋਕਾਂ ਨੇ ਇਹ ਗਾਉਂਦਿਆਂ ਹੋਇਆਂ 700 ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ ।
ਰੁੱਖਾਂ ਨੂੰ ਜੱਫ਼ੀ ਵਿਚ ਲੈਂਦਿਆਂ ਹੋਇਆਂ ਇਹਨਾਂ ਦੀ ਕਟਾਈ ਹੋਣ ਤੋਂ ਬਚਾਓ : ਇਹ ਸਾਡੇ ਪਹਾੜਾਂ ਦੀ ਜਾਇਦਾਦ ਹਨ : ਇਹਨਾਂ ਨੂੰ ਲੁੱਟਣ ਤੋਂ ਬਚਾਓ ।
ਉੱਤਰਾਖੰਡ ਸੰਘਰਸ਼ ਵਾਹਿਨੀ (Uttrakhand Sangarsh Vahini)-ਚੀਰ ਪਾਈਨ (Chir pine) ਦੇ ਰੁੱਖਾਂ ਵਿਚੋਂ ਬਹੁਤ ਅਧਿਕ ਮਾਤਰਾ ਵਿਚ ਗੰਦਾ ਬਰੋਜ਼ਾ (Resin) ਪ੍ਰਾਪਤ ਕਰਨ ਦੇ ਵਾਸਤੇ ਇਹਨਾਂ ਰੁੱਖਾਂ ਨੂੰ ਛੇਦਿਆ ਗਿਆ । ਇਕ ਸਰਵੋਦਿਆ ਲੀਡਰ ਨੇ ਵਰਤ ਰੱਖ ਲਿਆ ਅਤੇ ਔਰਤਾਂ ਨੇ ਛੇਦੇ ਹੋਏ ਜ਼ਖ਼ਮੀ ਹੋਏ ਰੁੱਖਾਂ ਦੁਆਲੇ ਰੱਖੜੀਆਂ ਬੰਨ੍ਹ ਦਿੱਤੀਆਂ ।
ਐਪੀਕੋ ਅੰਦੋਲਨ (Apiko Movement) – ਇਸ ਅੰਦੋਲਨ ਦਾ ਆਰੰਭ ਉੱਤਰ ਕਨਾੜਾ (Uttar Kanada) ਵਿਖੇ ਰੁੱਖਾਂ ਦੀ ਕਟਾਈ ਕਰਨ ਦੇ ਵਿਰੁੱਧ ਸੰਨ 1983 ਨੂੰ ਹੋਇਆ । ਲਕਸ਼ਮੀ ਯੁਵਕ ਮੰਡਲੀ (Lakshmi Yuvak Mandli) ਦਾ ਇਹ ਕਹਿਣਾ ਸੀ ਕਿ ਕਟਾਈ ਲਈ ਜਿਨ੍ਹਾਂ ਰੁੱਖਾਂ ਦਾ ਅੰਕਣ ਕੀਤਾ ਗਿਆ ਹੈ, ਉਹ ਬਹੁਤ ਜ਼ਿਆਦਾ ਹਨ । ਰੁੱਖਾਂ ਦੀ ਕਟਾਈ ਕਰਦੇ ਸਮੇਂ ਹੋਰਨਾਂ ਦਰੱਖ਼ਤਾਂ ਦੇ ਹੋਣ ਵਾਲੇ ਨੁਕਸਾਨ ਅਤੇ ਉਪਜਾਊ ਮਿੱਟੀ ਨੂੰ ਕਟੇ ਹੋਏ ਰੁੱਖਾਂ ਨੂੰ ਧੂਹ ਕੇ ਲਿਜਾਂਦੇ ਸਮੇਂ ਨੁਕਸਾਨ ਪੁੱਜੇਗਾ । ਇਹਨਾਂ ਲੋਕਾਂ ਨੇ ਰੁੱਖਾਂ ਦੇ ਬਚਾਓ ਲਈ ਰੁੱਖਾਂ ਨੂੰ ਜੱਫ਼ੀਆਂ ਪਾ ਲਈਆਂ ।
ਨਰਮਦਾ ਪ੍ਰਾਜੈਕਟ (Narmada Project-Hydroelectric projects) – ਇਹ ਪਣਬਿਜਲੀ ਪ੍ਰਾਜੈਕਟ (Hydroelec-tric Project) ਹੈ । ਮੱਧ ਪ੍ਰਦੇਸ਼ ਵਿਖੇ ਸਥਿਤ ਇਸ ਪ੍ਰਾਜੈਕਟ ਦਾ ਜ਼ਬਰਦਸਤ ਵਿਰੋਧ ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੂਗੁਣਾ ਨੇ ਜੂਨ, 1993 ਵਿਚ ਕੀਤਾ ਕਿਉਂਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ 100000 ਦੇ ਕਰੀਬ ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਆਦਿਵਾਸੀ ਸਨ, ਨੂੰ ਆਪਣਾ ਘਰ-ਬਾਰ ਛੱਡਣਾ ਪੈਣਾ ਸੀ । ਇਸੇ ਹੀ ਤਰ੍ਹਾਂ ਕੇਰਲ ਦਾ ਸਾਈਲੈਂਟ ਨਦੀ ਘਾਟੀ ਪ੍ਰਾਜੈਕਟ (Silent River Valley Project) ਦੀ ਵਿਰੋਧਤਾ ਕੇਰਲ ਸ਼ਾਸਤਰ ਸਾਹਿਤਿਆ ਪਰਿਸ਼ਦ (Kerala Shastra Sahitya Prishad) ਨੇ ਕੀਤੀ ।
ਪ੍ਰਸ਼ਨ 3.
ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਟਿਕਾਊ ਵਿਕਾਸ ਵਿਚ ਕੀ ਭੂਮਿਕਾ ਹੈ ?
ਉੱਤਰ-
ਵਾਤਾਵਰਣ ਅਤੇ ਜੰਗਲਾਤ ਨਾਲ ਸੰਬੰਧਿਤ ਪ੍ਰੋਗਰਾਮਾਂ ਸੰਬੰਧੀ, ਜਿਨ੍ਹਾਂ ਵਿਚ ਵਾਤਾਵਰਣ ਅਤੇ ਜੰਗਲਾਂ ਦੇ ਟਿਕਾਉ/ਝੱਲਣਯੋਗ ਵਿਕਾਸ ਸੰਬੰਧੀ ਨਿਭਾਈ ਜਾਂਦੀ ਭੂਮਿਕਾ ਬਹੁਤ ਮਹੱਤਤਾ ਰੱਖਦੀ ਹੈ । ਇਸ ਮੰਤਰਾਲੇ ਦਾ ਕੰਮ ਵਾਤਾਵਰਣ ਅਤੇ ਜੰਗਲਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਪਲੈਨਿੰਗ, ਸੁਰੱਖਿਆ ਅਤੇ ਸਾਂਭ-ਸੰਭਾਲ, ਸਹਿਯੋਗ ਦੇਣ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਵੇਖਣ ਦਾ ਹੈ । ਸੰਯੁਕਤ ਰਾਸ਼ਟਰ ਦੇ ਯੂ. ਐੱਨ. ਵਾਤਾਵਰਣ ਪ੍ਰੋਗਰਾਮ ਦੀ ਕੇਂਦਰੀ ਏਜੰਸੀ ਵਜੋਂ ਇਹ ਮੰਤਰਾਲਾ ਵੀ ਕਾਰਜ ਕਰਦਾ ਹੈ ।
ਬਨਸਪਤੀ ਸਮੂਹ, ਪਾਣੀ ਸਮੂਹ, ਵਣਾਂ ਅਤੇ ਜੰਗਲੀ ਜਾਨਵਰਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਅਣ ਦੀ ਜ਼ਿੰਮੇਵਾਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਹੈ । ਇਸ ਮੰਤਰਾਲਾ ਦੀ ਕਾਰਜ ਸੂਚੀ ਵਿਚ ਪ੍ਰਦੂਸ਼ਣ ਰੋਕਥਾਮ, ਕੰਟਰੋਲ, ਵਣ ਰੋਪਣ ਅਤੇ ਪਤਨ ਹੋਏ ਖੇਤਰਾਂ ਨੂੰ ਪੁਨਰ ਜੀਵਤ ਕਰਨਾ ਕਾਨੂੰਨੀ ਦਾਇਰੇ ਵਿਚ ਰਹਿ ਕੇ, ਸ਼ਾਮਿਲ ਹਨ । ਮੰਤਰਾਲਾ ਦੀ ਸੰਗਠਨੀ ਸੰਰਚਨਾ ਵਿਚ ਮੰਡਲ (Division) ਨਿਰਦੇਸ਼ਾਲਿਆ (Directorate) ਅਧੀਨ ਦਫ਼ਤਰ (Subordinate offices) ਅਤੇ ਖ਼ੁਦ ਮੁਖ਼ਤਾਰ ਸੰਸਥਾਵਾਂ ਅਤੇ ਸਰਕਾਰੀ ਖੇਤਰ ਦੀਆਂ ਕਾਰੋਬਾਰੀ ਸੰਸਥਾਵਾਂ ਸ਼ਾਮਲ ਹਨ ।
ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਨੇ ਕੌਮੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System-ENVIS) ਦੇ ਜਾਲ (Network) ਦੀ ਸਥਾਪਨਾ ਕੀਤੀ ਹੋਈ ਹੈ । ਇਸ ਪ੍ਰਣਾਲੀ ਦਾ ਕੰਮ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਤਰ ਕਰਨੀਆਂ, ਸੂਚਨਾਵਾਂ ਦਾ ਮਿਲਾਨ/ਟਾਕਰਾ (Collating), ਜਮਾਂ ਰੱਖਣਾ, ਪੁਨਰ ਪ੍ਰਾਪਤੀ ਅਤੇ ਸੂਚਨਾਵਾਂ ਭੇਜਣ ਦਾ ਹੈ ।
ਪ੍ਰਸ਼ਨ 4.
ਅੰਤਰਰਾਸ਼ਟਰੀ ਏਜੰਸੀਆਂ ਭਾਰਤ ਨੂੰ ਟਿਕਾਊ ਵਿਕਾਸ ਲਈ ਕਿਵੇਂ ਸਹਾਈ ਹਨ ?
ਉੱਤਰ-
ਭਾਰਤ ਨੇ ਉਹਨਾਂ ਵੱਖ-ਵੱਖ ਖੇਤਰੀ ਅਤੇ ਅੰਤਰ-ਰਾਸ਼ਟਰੀ ਸਮਝੌਤਿਆਂ (Agreements) ਉੱਤੇ ਦਸਤਖ਼ਤ ਕੀਤੇ ਹੋਏ ਹਨ, ਜਿਹੜੇ ਵਿਕਾਸ ਅਤੇ ਸਹਿਯੋਗ ਲਈ ਮਾਲੀ ਮੱਦਦ ਕਰਦੇ ਹਨ | ਭਾਰਤ ਵਿਚ ਚਲ ਰਹੀਆਂ ਅਨੇਕਾਂ ਸਰਗਰਮੀਆਂ ਅਤੇ ਪ੍ਰੋਗਰਾਮ, ਜਿਨ੍ਹਾਂ ਦੇ ਵਾਸਤੇ ਬਹੁਤ ਪਾਸਿਆਂ (Multilateral) ਤੋਂ ਮਾਲੀ ਮੱਦਦ ਮਿਲ ਰਹੀ ਹੈ, ਉਹ ਹਨ :
ਕਿਓਟੋ ਪੋਟੋਕਾਲ ਸੂਚੀ (Kyoto Protocol) – ਦਸੰਬਰ, 1997 ਨੂੰ ਜਾਪਾਨ ਦੇ ਸ਼ਹਿਰ ਕਿਓਟੋ (Kyoto) ਵਿਖੇ ਆਯੋਜਿਤ ਉੱਚ ਪੱਧਰੀ ਸੰਮੇਲਨ ਵਿਚ 160 ਦੇਸ਼ਾਂ ਨੇ ਇਸ ਮੰਤਵ ਲਈ ਭਾਗ ਲਿਆ । ਵਿਕਸਿਤ ਦੇਸ਼ਾਂ ਉੱਤੇ ਹਰਾ ਹਿ ਗੈਸਾਂ (Green House Gases) ਦੀ ਉਤਪੱਤੀ ’ਤੇ ਬੰਧਕਾਰੀ ਮਿਆਦ ਵਾਲੀਆਂ ਰੋਕਾਂ ਲਗਾਉਣ ਲਈ ਚਰਚਾ ਕੀਤੀ ਜਾ ਸਕੇ । ਇਸ ਸੰਮੇਲਨ ਦਾ ਮੰਤਵ 1992 ਵਿਚ ਵਾਤਾਵਰਣ ਪਰਿਵਰਤਨ ਸੰਬੰਧੀ ਆਯੋਜਿਤ ਉੱਚ-ਕੋਟੀ ਸੰਮੇਲਨ ਵਿਚ ਲਏ ਗਏ ਫ਼ੈਸਲਿਆਂ ਦੇ ਅਨੁਸਾਰ, ਪ੍ਰਮਾਣਿਤ ਢਾਂਚੇ ਵਿਚ ਰਹਿੰਦਿਆਂ ਹੋਇਆਂ ਲਏ ਗਏ ਫ਼ੈਸਲਿਆਂ ਉੱਤੇ ਅਮਲ ਕਰਨ ਤੋਂ ਸੀ ।ਕਿਓਟੋ ਵਿਚ ਆਯੋਜਿਤ ਕੀਤੇ ਗਏ ਇਸ ਸੰਮੇਲਨ ਦਾ ਇਹ ਨਤੀਜਾ ਨਿਕਲਿਆ ਕਿ ਵਿਕਸਿਤ ਦੇਸ਼ਾਂ ਨੇ ਹਰਾ ਹਿ ਗੈਸਾਂ ਦੇ ਨਿਕਾਸ ਦੀ ਪੱਧਰ, ਜਿਹੜੀ ਕਿ 1990 ਵਿਚ ਸੀ, ਉਸ ਉੱਪਰ ਕਾਇਮ ਰਹਿਣਾ ਸਵੀਕਾਰ ਕਰ ਲਿਆ ।
ਪ੍ਰਸ਼ਨ 5.
ਵਾਤਾਵਰਣ ਦੀ ਸਾਂਭ-ਸੰਭਾਲ ਵਿਚ ਗ਼ੈਰ-ਸਰਕਾਰੀ ਸੰਸਥਾਵਾਂ ਦੀ ਕੀ ਭੂਮਿਕਾ
ਹੈ ?
ਉੱਤਰ-
ਸਮਾਜੀ ਖੇਤਰ (Social Sector) ਵਿਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਸਰਗਰਮੀਆਂ ਨੂੰ ਸਰਕਾਰ ਇਕੱਲਿਆਂ ਲਾਗੂ ਨਹੀਂ ਕਰ ਸਕਦੀ । ਗੈਰ-ਸਰਕਾਰੀ ਸੰਗਠਨਾਂ ਅਤੇ ਸੈ-ਇੱਛਤ ਸੰਸਥਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਾਸਤੇ ਜਨਸੰਖਿਆ ਦੇ ਵੱਖ-ਵੱਖ ਭਾਗਾਂ ਨੂੰ ਅਤੇ ਸਮੁਦਾਇ ਵਿਚ ਵੱਖ-ਵੱਖ ਪ੍ਰੋਗਰਾਮਾਂ ਸੰਬੰਧੀ ਜਾਗਰੂਕਤਾ ਅਤੇ ਭਾਈਵਾਲੀ ਪੈਦਾ ਕਰਨ ਦੇ ਮੰਤਵ ਲਈ ਯਤਨ ਕੀਤੇ ਜਾ ਰਹੇ ਹਨ । ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸਿਹਤ ਸੰਬੰਧੀ, ਸਫ਼ਾਈ, ਸਿੱਖਿਆ ਅਤੇ ਵਾਤਾਵਰਨ ਆਦਿ ਦੇ ਖੇਤਰਾਂ ਦੇ ਵਿਕਾਸ ਲਈ ਸਰਕਾਰ, ਗੈਰ-ਸਰਕਾਰੀ ਵਿੱਤੀ ਸੰਸਥਾਵਾਂ ਨੂੰ ਵਿੱਤੀ ਮੱਦਦ ਵੀ ਦੇ ਰਹੀ ਹੈ ।
ਭਾਰਤ ਵਿਚ ਰਾਸ਼ਟਰੀ ਕੌਮੀ ਏਜੰਸੀਆਂ ਤੋਂ ਲੈ ਕੇ ਸਥਾਨਕ ਗਰੁੱਪਾਂ ਤਕ, ਖੋਜ ਸੰਸਥਾਵਾਂ ਤੋਂ ਲੈ ਕੇ ਜਨ-ਸਧਾਰਨ ‘ਤੇ ਆਧਾਰਿਤ ਸੰਗਠਨ ਆਦਿ ਵਰਗੇ 100000 ਦੇ ਕਰੀਬ ਗੈਰ ਸਰਕਾਰੀ ਸੰਗਠਨ ਹਨ । ਇਹਨਾਂ ਵਿਚੋਂ ਕਈ ਸੰਗਠਨ ਈਕੋ-ਵਿਕਾਸ, ਜਲ-ਪ੍ਰਬੰਧਣ, ਵਣ ਸੁਰੱਖਿਅਣ, ਜਣਨਿਕ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਈਕੋ-ਸਨੇਹੀ ਟੈਕਨਾਲੋਜੀਜ਼, ਉਦਯੋਗਿਕ ਅਤੇ ਖੇਤੀ ਕਾਰਜਾਂ ਨੂੰ ਉੱਨਤ ਕਰਨ ਵਿਚ ਰੁੱਝੇ ਹੋਏ ਹਨ ।
ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ ਦੇਣ ਦੇ ਲਈ, ਸਫ਼ਾਈ, ਸੜਕਾਂ ਦੇ ਨਿਰਮਾਣ ਵਰਗੀਆਂ ਗਾਮੀਣ ਸੇਵਾਵਾਂ ਨੂੰ ਯਕੀਨੀ ਬਣਾਉਣ, ਵਿਕਾਸ ਕਰਨ ਲਈ ਸੈ-ਇੱਛਿਤ ਸੰਸਥਾਵਾਂ ਦਾ ਯੋਗਦਾਨ ਸ਼ਲਾਘਾਯੋਗ ਹੈ । ਜਨ ਸਧਾਰਨ ਪ੍ਰਕਿਰਿਆ ਅਤੇ ਪੇਂਡੂ ਤਕਨਾਲੋਜੀ ਦੀ ਪ੍ਰਗਤੀ ਲਈ ਕੌਂਸਲ (The Council for Advancement of People’s Action and Rural Technology, CAPART) ਇਕ ਅਜਿਹੀ ਏਜੰਸੀ ਹੈ, ਜਿਹੜੀ ਸ਼ੈ-ਇੱਛਿਤ ਸੰਗਠਨਾਂ ਦੀ ਵਿੱਤੀ ਸਹਾਇਤਾ ਕਰਨ ਦੇ ਇਲਾਵਾ ਪਿੰਡ ਦੇ ਵਿਕਾਸ ਲਈ ਥੈ-ਇੱਛਿਤ ਯੋਗਦਾਨ ਵੀ ਪਾਉਂਦੀ ਹੈ ।