Punjab State Board PSEB 12th Class Environmental Education Book Solutions Chapter 18 ਵਾਤਾਵਰਣੀ ਕਿਰਿਆ (ਭਾਗ-5) Textbook Exercise Questions and Answers.
PSEB Solutions for Class 12 Environmental Education Chapter 18 ਵਾਤਾਵਰਣੀ ਕਿਰਿਆ (ਭਾਗ-5)
Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-5) Textbook Questions and Answers
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਠੋਸ ਵਿਅਰਥ ਤੋਂ ਕੀ ਭਾਵ ਹੈ ?
ਉੱਤਰ-
ਜਿਹੜੇ ਵਿਅਰਥ ਪਦਾਰਥ ਨਾਂ ਤਾਂ ਗੈਸੀ (Gaseous) ਹੀ ਹੋਣ ਅਤੇ ਨਾ ਹੀ ਤਰਲ ਹੀ ਹੋਣ, ਅਜਿਹੇ ਵਿਅਰਥ ਪਦਾਰਥਾਂ ਨੂੰ ਠੋਸ ਵਿਅਰਥ ਪਦਾਰਥ) ਆਖਦੇ ਹਨ । ਜਿਵੇਂ ਕਿ ਟੁੱਟੀਆਂ ਹੋਈਆਂ ਬੋਤਲਾਂ, ਪਲਾਸਟਿਕ ਦੀ ਟੁੱਟ-ਭੱਜ ਆਦਿ ।
ਪ੍ਰਸ਼ਨ 2.
ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-
ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਵਿਅਰਥ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਪਰ ਇਹ ਛਿਲਕੇ ਪੌਸ਼ਟਿਕ ਪਦਾਰਥਾਂ ਦੀ ਭਰਭੂਰ ਹੋਂਦ ਕਾਰਨ ਕਾਫੀ ਗੁਣਕਾਰੀ ਹਨ । ਇਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਸਬਜ਼ੀਆਂ ਦੇ ਛਿਲਕਿਆਂ ਤੋਂ ਕੰਪੋਸਟ ਖਾਦ (ਬਨਸਪਤੀ ਖਾਦ) ਤਿਆਰ ਕਰਕੇ ਇਸ ਦੀ ਵਰਤੋਂ ਘਰੇਲੂ ਬਗੀਚੀਆਂ ਵਿੱਚ ਖਾਦ ਵਜੋਂ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 3.
ਗੁੱਦੜ ਖਿਡੌਣੇ ਬਣਾਉਣ ਸਮੇਂ ਇਨ੍ਹਾਂ ਵਿੱਚ ਕੀ ਭਰਿਆ ਜਾ ਸਕਦਾ ਹੈ ?
ਉੱਤਰ-
ਗੁੱਦੜ ਖਿਡੌਣੇ ਬਣਾਉਣ ਦੇ ਸਮੇਂ ਪੁਰਾਣੇ ਕੱਪੜੇ, ਪਾਲੀਥੀਨ ਦੀਆਂ ਥੈਲੀਆਂ, ਵਰਤੀ ਹੋਈ ਸਾਫ਼ ਰੂੰ ਦੀ ਵਰਤੋਂ ਕੀਤੀ ਜਾਂਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਪੁਨਰ ਚੱਕਰ (Recycle) ਅਤੇ ਮੁੜ ਵਰਤੋਂ (Reuse) ਵਿਚ ਦੋ ਅੰਤਰ ਲਿਖੋ ।
ਉੱਤਰ-
ਪੁਰ ਚੱਕਰ ਅਤੇ ਮੁੜ ਵਰਤੋਂ ਵਿਚ ਅੰਤਰ-
ਪੁਨਰ ਚੱਕਰ | ਮੁੜ ਵਰਤੋਂ |
1. ਪੁਨਰ ਚੱਕਰ ਦੁਆਰਾ ਪੁਰਾਣੀਆਂ ਵਸਤਾਂ ਨੂੰ ਬਿਲਕੁਲ ਨਵੀਆਂ ਚੀਜ਼ਾਂ ਵਿਚ ਬਦਲਿਆ ਜਾਂਦਾ ਹੈ । | 1. ਪੁਰਾਣੀਆਂ ਚੀਜ਼ਾਂ ਨੂੰ ਠੀਕ-ਠਾਕ ਕਰਕੇ ਵਰਤੋਂ ਦੇ ਯੋਗ ਬਣਾ ਦਿੱਤਾ ਜਾਂਦਾ ਹੈ । |
2. ਪੁਨਰ ਚੱਕਰਣ ਦੁਆਰਾ ਤਿਆਰ ਕੀਤੀਆਂ ਗਈਆਂ ਚੀਜ਼ਾਂ, ਪੁਰਾਣੀਆਂ ਨਾਲੋਂ ਪੂਰਨ ਤੌਰ ਤੇ ਭਿੰਨ ਹੁੰਦੀਆਂ ਹਨ । | 2. ਪੁਰਾਣੀਆਂ ਚੀਜ਼ਾਂ ਦਾ ਅਤੇ ਇਨ੍ਹਾਂ ਤੋਂ ਮੁੜ ਵਰਤੋਂ ਲਈ ਤਿਆਰ ਕੀਤੀਆਂ ਗਈਆਂ ਚੀਜ਼ਾਂ ਵਿਚ ਕੋਈ ਵਿਸ਼ੇਸ਼ ਫ਼ਰਕ ਨਹੀਂ ਹੁੰਦਾ । |
ਪ੍ਰਸ਼ਨ 2.
ਘੱਟ ਕਰਨ (Reduce) ਤੋਂ ਤੁਹਾਡਾ ਕੀ ਭਾਵ ਹੈ ? ਬੱਚੇ ਵਿਅਰਥ ਪਦਾਰਥ ਨੂੰ ਘਟਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ ?
ਉੱਤਰ-
ਘਟਾਓ ਜਾਂ ਘੱਟ ਕਰਨ ਦਾ ਅਰਥ ਹੈ, ਕਿਸੇ ਸਾਧਨ ਦੀ ਵਰਤੋਂ ਕਰਨ ਵਿਚ ਕਮੀ ਕਰਨਾ । ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਕ ਮਨੁੱਖ ਹਰ ਰੋਜ਼ ਲਗਪਗ 500 ਗ੍ਰਾਮ ਠੋਸ ਵਿਅਰਥ ਪਦਾਰਥ ਪੈਦਾ ਕਰਦਾ ਹੈ । ਠੋਸ ਵਿਅਰਥ ਪਦਾਰਥ ਦੀ ਉਤਪੱਤੀ ਨੂੰ ਵੱਧ ਤੋਂ ਵੱਧ ਸੀਮਾ ਤਕ ਘਟਾਉਣਾ ਚਾਹੀਦਾ ਹੈ ।
ਬੱਚੇ ਹੇਠ ਲਿਖੇ ਢੰਗ ਨਾਲ ਮਦਦ ਕਰ ਸਕਦੇ ਹਾਂ-
- ਕਾਗਜ਼ ਦੇ ਦੋਵੇਂ ਪਾਸਿਆਂ ਉੱਤੇ ਲਿਖ ਕੇ । ਅਜਿਹਾ ਕਰਨ ਨਾਲ ਕਾਗਜ਼ ਦੀ ਵਰਤੋਂ ਨੂੰ 50% ਤਕ ਰੋਕਿਆ ਜਾ ਸਕਦਾ ਹੈ ।
- ਵਰਤੋ ਅਤੇ ਸੁੱਟੋ ਵਰਗੇ ਪਦਾਰਥ, ਜਿਵੇਂ ਕਿ ਲਿਖਣ ਵਾਲੇ ਪੈਂ, ਕਾਗਜ਼ ਦੀਆਂ ਬਣੀਆਂ ਹੋਈਆਂ ਪਲੇਟਾਂ ਅਤੇ ਕੱਪ ਅਤੇ ਕਾਗਜ਼ ਦੇ ਬਣੇ ਰੁਮਾਲ (Paper napkins) ਦੀ ਵਰਤੋਂ ਨਾ ਕਰਕੇ ।
- ਕਾਗਜ਼ ਦੀ ਬਜਾਏ ਲਿਖਣ ਅਤੇ ਸਿੱਖਣ ਲਈ ਸਲੇਟਾਂ ਦੀ ਵਰਤੋਂ ਕਰੋ ।
- ਆਪਣੀਆਂ ਕਿਤਾਬਾਂ ਨੂੰ ਸਾਫ਼-ਸੁਥਰਾ ਰੱਖੋ ਤਾਂ ਜੋ ਇਨ੍ਹਾਂ ਦੀ ਵਰਤੋਂ ਦੁਸਰੇ ਬੱਚੇ ਕਰ ਸਕਣ ।
- ਅਜਿਹੇ ਪੈਂਨਾਂ ਦੀ ਵਰਤੋਂ ਕੀਤੀ ਜਾਵੇ ਜਿਨ੍ਹਾਂ ਨੂੰ (Refill) ਮੁੜ ਭਰਨ ਦੇ ਬਾਅਦ ਵੀ ਵਰਤਿਆ ਜਾ ਸਕੇ ।
- ਕਾਗਜ਼ ਦੇ ਨੈਪਕਿਨਾਂ ਨੂੰ ਵਰਤਣ ਦੀ ਬਜਾਏ ਕੱਪੜੇ ਦੇ ਨੈਪਕਿਨ ਵਰਤੇ ਜਾਣ ।
- ਭਾਰੀ ਪੈਕੇਜਿੰਗ (Heavy packaging) ਦੀ ਥਾਂ ਛੋਟੇ-ਛੋਟੇ ਨੱਗ (Pack) ਬਣਾਏ ਜਾਣ । ਵੇਚਣ ਤੋਂ ਪਹਿਲਾਂ, ਜੇਕਰ ਸੰਭਵ ਹੋ ਸਕੇ, ਤਾਂ ਵਸਤਾਂ ਨੂੰ ਇਕੱਠਿਆਂ ਕਰਕੇ ਨਿਪੀੜਤ (Condensed) ਕੀਤਾ ਜਾ ਸਕਦਾ ਹੈ । ਅਜਿਹਾ ਕਰਨ ਦੇ ਨਾਲ ਕੱਚੇ ਮਾਲ ਦੀ ਖਪਤ ਘੱਟ ਜਾਵੇਗੀ ।
ਪ੍ਰਸ਼ਨ 3.
3-R ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
3-R ਸਿਧਾਂਤ ਦਾ ਅਰਥ ਹੈ-
ਘਟਾਉਣਾ ਜਾਂ ਘੱਟ ਕਰਨਾ (To Reduce), ਮੁੜ ਵਰਤੋਂ (Reuse) ਅਤੇ ਪੁਨਰ ਚੱਕਰ (Re-cycle) । ਕਚਰੇ ਆਦਿ ਨੂੰ ਪੈਦਾ ਹੋਣ ਤੋਂ ਰੋਕਣ ਦੇ ਲਈ 3-R ਪਹੁੰਚ ਦਾ ਸਿਧਾਂਤ ਬੜੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ।
ਮੁੜ ਵਰਤੋਂ (Reuse) – ਕਈ ਵਸਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਅੰਦਰ ਦੋਬਾਰਾ ਵਰਤੋਂ ਵਿਚ ਆਉਣ ਦੀ ਸਮਰੱਥਾ ਹੁੰਦੀ ਹੈ । ਢੁੱਕਵੇਂ ਬਚਾਓ ਦੇ ਪ੍ਰਬੰਧ ਕਰਦਿਆਂ ਹੋਇਆਂ ਸਾਨੂੰ ਵਸਤਾਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ । ਇਸ ਮੰਤਵ ਲਈ ਸੁਝਾਅ ਇਸ ਤਰ੍ਹਾਂ ਹਨ-
- ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਸੁੰਦਰ ਕਾਗਜ਼ ਵਿਚ ਲਪੇਟੇ ਹੋਏ ਤੋਹਫ਼ੇ ਹੀ ਦੇਣ ਤਾਂ ਜੋ ਇਸ ਕਾਗਜ਼ ਨੂੰ ਮੁੜ ਵਰਤਿਆ ਜਾ ਸਕੇ । ਜੋੜਣ ਵਾਲੀ ਟੇਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
- ਸਬਜ਼ੀਆਂ ਅਤੇ ਫਲਾਂ ਦੀ ਰਹਿੰਦ-ਖੂੰਹਦ ਨੂੰ ਪਸ਼ ਖਾ ਸਕਦੇ ਹਨ ।
- ਧਾਤਵੀ ਡੱਬਿਆਂ (Cans) ਦੀ ਥਾਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
- ਘਰੇਲੂ ਫ਼ਰਨੀਚਰ, ਕੱਪੜੇ ਅਤੇ ਹੋਰਨਾਂ ਵਸਤਾਂ ਨੂੰ ਠੀਕ-ਠਾਕ ਕਰਕੇ ਵਰਤ ਲੈਣਾ ਚਾਹੀਦਾ ਹੈ ।
- ਪੁਰਾਣੀਆਂ ਵਰਤੋਂ ਵਿਚ ਨਾ ਆਉਣ ਵਾਲੀਆਂ ਚੀਜ਼ਾਂ ਨੂੰ ਵੇਚ ਦੇਣਾ ਚਾਹੀਦਾ ਹੈ ।
- ਜੇਕਰ ਘਰ ਵਿਚ ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਹਨ, ਤਾਂ ਇਨ੍ਹਾਂ ਦੀ ਵਰਤੋਂ ਫੁੱਲ ਦਾਨ ਵਜੋਂ ਕੀਤੀ ਜਾ ਸਕਦੀ ਹੈ ।
- ਚੰਡੀਗੜ੍ਹ ਦਾ ਰਾਕ ਗਾਰਡਨ ਸ੍ਰੀ ਨੇਕਚੰਦ ਨੇ ਟੁੱਟ-ਭੱਜ ਤੋਂ ਹੀ ਤਿਆਰ ਕੀਤਾ ਹੈ ।
ਪੁਨਰ ਚੱਕਰ (Recycle) – ਕਚਰੇ ਨੂੰ ਵਰਤੋਂ ਵਿਚ ਲਿਆਉਣ ਦੇ ਲਈ ਇਹ ਇਕ ਚੰਗਾ ਮਸ਼ਵਰਾ ਹੈ । ਕਈ ਵਿਸ਼ਲੇਸ਼ਕਾਂ ਦਾ ਮੱਤ ਹੈ ਕਿ ਖ਼ਪਤ ਦੁਆਰਾ ਪੈਦਾ ਹੋਏ ਕਚਰੇ ਦਾ ਪੁਨਰ ਚੱਕਰਣ ਕੀਤਾ ਜਾ ਸਕਦਾ ਹੈ । ਪੁਨਰ ਚੱਕਰ ਤੋਂ ਭਾਵ ਹੈ ਪੁਰਾਣੀਆਂ, ਵਰਤੋਂ ਦੇ ਅਯੋਗ ਵਸਤਾਂ ਨੂੰ ਨਵਾਂ ਰੂਪ ਦੇਣਾ ਹੈ । ਜਿਵੇਂ ਕਿ ਰੱਦੀ ਕਾਗਜ਼ਾਂ ਤੋਂ ਬਿਲਕੁਲ ਨਵਾਂ ਕਾਗਜ਼ ਤਿਆਰ ਕਰਨਾ । ਜਿਨ੍ਹਾਂ ਕਾਗਜ਼ਾਂ ਦਾ ਪੁਨਰ ਚੱਕਰਣ ਕੀਤਾ ਜਾਂਦਾ ਹੈ, ਉਨ੍ਹਾਂ ਵਿਚ ਅਖ਼ਬਾਰੀ ਕਾਗਜ਼, ਮੈਗਜ਼ੀਨ, ਗੱਤਾ ਅਤੇ ਹਰ ਪ੍ਰਕਾਰ ਦੇ ਡੱਬੇ (Cartons) ਸ਼ਾਮਿਲ ਹਨ ।
ਜਿਹੜੇ ਪਦਾਰਥ ਠੋਸ ਹਾਲਤ ਵਿਚ ਮਿਲਦੇ ਹਨ, ਉਨ੍ਹਾਂ ਦਾ ਪੁਨਰ-ਚੱਕਰਣ ਵੀ ਸੰਭਵ ਹੈ । ਪੁਨਰ ਚੱਕਰਣ ਨੂੰ ਹਮੇਸ਼ਾ ਹੀ ਤਰਜ਼ੀਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹਾ ਕਰਨ ਦੇ ਨਾਲ ਸਾਡੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਹੋ ਜਾਂਦੀ ਹੈ ਅਤੇ ਵਾਤਾਵਰਣ ਦੇ ਪੱਖ ਤੋਂ ਇਹ ਨੁਕਸਾਨਦਾਇਕ ਵੀ ਨਹੀਂ ਹੈ ।
ਪੁਨਰ ਚੱਕਰਣ ਦੇ ਕੁੱਝ ਉਦਾਹਰਨ (Some Examples of Recycling)
- ਗੰਨਿਆਂ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕੀਤਾ ਜਾ ਸਕਦਾ ਹੈ ।
- ਉਦਯੋਗਾਂ ਰਹਿੰਦ-ਖੂੰਹਦ ਵਿਚੋਂ ਭਾਰੀ ਧਾਤਾਂ ਨੂੰ ਵੱਖ ਕੀਤਾ ਜਾ ਸਕਦਾ ਹੈ ।
- ਚਾਵਲਾਂ ਦੀ ਫੱਕ ਅਤੇ ਮੂੰਗਫਲੀ ਦੇ ਛਿਲਕਿਆਂ ਨੂੰ ਈਂਧਨ ਵਜੋਂ ਵਰਤਿਆ ਜਾ ਸਕਦਾ ਹੈ ।
- ਪਾਣੀ ਦੇ ਭੰਡਾਰਾਂ ਤੋਂ ਮਿਲਣ ਵਾਲੀ ਗਾਰ ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ/ਉਡਾਰੂ ਸੁਆਹ (Flyash) ਨੂੰ ਭਵਨ ਨਿਰਮਾਣ ਲਈ ਵਰਤੇ ਜਾਣ ਵਾਲੀ ਸਮੱਗਰੀ ਵਿਚ ਬਦਲ ਕੇ ਵਰਤਿਆ ਜਾ ਸਕਦਾ ਹੈ ।
- ਉਦਯੋਗਿਕ ਅਤੇ ਸ਼ਹਿਰੀ ਕਚਰੇ ਨੂੰ ਊਰਜਾ ਪ੍ਰਾਪਤੀ ਦੇ ਸਰੋਤਾਂ ਵਜੋਂ ਵਰਤਿਆ ਜਾ ਸਕਦਾ ਹੈ ।
- ਡੰਗਰਾਂ ਦੀਆਂ ਖੱਲਾਂ (Hides) ਤੋਂ ਚਮੜਾ (I.eather) ਤਿਆਰ ਹੁੰਦਾ ਹੈ ।
- ਕੁੱਝ ਕਿਸਮਾਂ ਦੇ ਬੈਕਟੀਰੀਆ ਦੀ ਮਦਦ ਦੇ ਨਾਲ ਪੁਰਾਣੇ ਟਾਇਰਾਂ ਤੋਂ ਰਬੜ ਨੂੰ ਵੱਖਰਿਆਂ ਕੀਤਾ ਜਾ ਸਕਦਾ ਹੈ ।
- ਜਲ ਕੁੰਭੀ (Hyacinth) ਵਰਗੇ ਪੌਦਿਆਂ ਤੋਂ ਬਾਇਓ ਗੈਸ ਤਿਆਰ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4.
ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ?
ਜਾਂ
ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ ?
ਉੱਤਰ-
- ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਨੂੰ ਉਨ੍ਹਾਂ ਲਈ ਨਿਸ਼ਚਿਤ ਕੀਤੇ ਸਥਾਨਾਂ ‘ਤੇ ਹੀ ਸੁੱਟਣ । ਵਾਤਾਵਰਣ ਅਤੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਦੇ ਲਈ ਉਹ ਕੂੜੇਦਾਨਾਂ (Dustbins) ਦੀ ਵਰਤੋਂ ਕਰਨ ।
- ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਦੁਆਰਾ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਸੰਬੰਧੀ ਸਭ ਨੂੰ ਜਾਗਰੂਕ ਕਰਨ ।
ਇਕ ਵਾਰੀ ਜੇਕਰ ਵਿਦਿਆਰਥੀਆਂ ਨੂੰ ਠੋਸ ਕਚਰੇ ਦੀਆਂ ਕਿਸਮਾਂ ਬਾਰੇ ਪਤਾ ਲੱਗ ਜਾਵੇ, ਤਾਂ ਉਹ ਇਸੇ ਹੀ ਆਧਾਰ ਤੇ ਗੰਦਗੀ ਵਿਚ ਕਚਰੇ ਦੇ ਸੰਘਟਕਾਂ ਨੂੰ ਵੱਖਰਿਆਂ ਕਰ ਸਕਣਗੇ । ਕਈ ਫੋਕਟ ਪਦਾਰਥ, ਜਿਵੇਂ ਕਿ ਹਰਾ ਕਚਰਾ ਪੱਤੇ ਅਤੇ ਟਹਿਣੀਆਂ ਆਦਿ ਇਸ ਕਚਰੇ ਨੂੰ ਜੀਵ ਵਿਘਟਨਸ਼ੀਲ ਆਖਦੇ ਹਨ । ਕੁੱਝ ਅਜਿਹਾ ਕਚਰਾ ਵੀ ਹੁੰਦਾ ਹੈ ਜਿਸ ਦਾ ਪਤਨ ਸੂਖ਼ਮ ਜੀਵ ਨਹੀਂ ਕਰ ਸਕਦੇ ਅਜਿਹੇ ਕਚਰੇ ਨੂੰ ਅਜੀਵ-ਵਿਘਟਣਸ਼ੀਲ ਕਚਰਾ ਆਖਿਆ ਗਿਆ ਹੈ । ਜਿਵੇਂ ਕਿ ਸ਼ੀਸ਼ਾ, ਧਾਤਾਂ ਅਤੇ ਪਲਾਸਟਿਕ ਆਦਿ ।