Punjab State Board PSEB 12th Class Environmental Education Book Solutions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) Textbook Exercise Questions and Answers.
PSEB Solutions for Class 12 Environmental Education Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)
Environmental Education Guide for Class 12 PSEB ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) Textbook Questions and Answers
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਆਪਣੇ ਖੇਤਰ ਦੇ ਦੋ-ਦੋ ਸ਼ਾਕਾਹਾਰੀ, ਮਾਸਾਹਾਰੀ ਅਤੇ ਸਰਬਆਹਾਰੀ ਜੰਤੂਆਂ ਦੇ ਨਾਮ ਦੱਸੋ ।
ਉੱਤਰ-
ਸ਼ਾਕਾਹਾਰੀ ਜੰਤੂ (Herbivores) – ਹਿਰਨ, ਬੱਤਖ, ਭੇਡ, ਬੱਕਰੀ ।
ਮਾਸਾਹਾਰੀ ਜੰਤੂ (Carnivores) – ਭੇੜੀਆ, ਸ਼ੇਰ, ਬਿੱਲੀ, ਡਰੈਗਨ ਮੱਖੀ (Dragon fly) ਅਤੇ ਇੱਲਾਂ (Eagles) ।
ਸਰਬ ਆਹਾਰੀ ਜੰਤੂ (Omnivores) – ਕਾਂ, ਰਿੱਛ ਅਤੇ ਮਨੁੱਖ ਨੂੰ
ਪ੍ਰਸ਼ਨ 2.
ਦੋ ਅੰਦਰੂਨੀ ਤੇ ਦੋ ਬਾਹਰੀ ਪਰਜੀਵੀਆਂ ਦੇ ਨਾਮ ਦੱਸੋ ।
ਉੱਤਰ-
ਅੰਦਰੂਨੀ ਪਰਜੀਵੀ (Endoparasites) – ਜ਼ਿਆਰਡੀਆ (Giardia), ਐਸਕੈਰਿਸ (Ascaris), ਫੀਤਾਕਿਰਮ (Tapeworm) ਅਤੇ ਲਿਵਰਫਲੂਕ ।
ਬਾਹਰੀ ਪਰਜੀਵੀ (Ectoparasites) – ਖਟਮਲ, ਕੁਤਕੀ (Mite) ਅਤੇ ਜੂੰਆਂ (Lice) ।
ਪ੍ਰਸ਼ਨ 3.
ਭਾਰਤ ਵਿਚ ਕਿੰਨੇ ਜੈਵ-ਭੂਗੋਲਿਕ ਖੇਤਰਾਂ ਦੀ ਪਛਾਣ ਕੀਤੀ ਗਈ ਹੈ ?
ਉੱਤਰ-
ਭਾਰਤ ਨੂੰ ਨੌਂ (Nine) ਜੈਵ-ਭੂਗੋਲਿਕ ਖੇਤਰਾਂ ਵਿਚ ਵੰਡਿਆ ਗਿਆ ਹੈ ਅਤੇ ਇਹ ਵਰਗੀਕਰਨ ਰੋਜ਼ਰਜ਼ ਅਤੇ ਪਨਵਰ (Rodgers and Panwar) ਨੇ ਸੰਨ 1988 ਨੂੰ ਕੀਤਾ । ਇਹ ਭਾਰਤੀ ਜੰਗਲੀ ਜੀਵਨ ਸੰਸਥਾ (Wildlife Institution of India) ਨਾਲ ਸੰਬੰਧਿਤ ਸਨ ।
ਇਹ ਖੇਤਰ ਹੇਠਾਂ ਲਿਖੇ ਲਏ ਗਏ ਹਨ-
- ਸ-ਹਿਮਾਲਿਆ (Trans-Himalayas)
- ਹਿਮਾਲਿਆ (The Himalayas)
- ਭਾਰਤੀ ਮਾਰੂਥਲੀ ਖੇਤਰ (ਬਾਰ ਰੇਗਿਸਥਾਨ) (The Indian Desert Region), (Thar Desert)
- ਅਰਧ ਏਰਿਡ (ਖੁਸ਼ਕ) ਖੇਤਰ (The Semi-Arid Region)
- ਪੱਛਮੀ ਘਾਟ (ਤਪਤਖੰਡੀ ਸਦਾਬਹਾਰ ਵਣ (Western Ghats, Tropical Evergreen Forests)
- ਦੱਖਣ ਪ੍ਰਾਇਦੀਪ (ਪੈਨਿਨਸੂਲਾ) (The Deccan Peninsula)
- ਗੰਗਾ ਦਾ ਮੈਦਾਨ (The Gangetic Plain) ਦੁਨੀਆਂ ਭਰ ਦਾ ਸਭ ਤੋਂ ਵਧੀਕ ਉਪਜਾਊ ਖੇਤਰ (The most fertile area in the world)
- ਉੱਤਰ-ਪੂਰਬੀ ਭਾਰਤੀ ਖੇਤਰ (North-East India Region).
- ਟਾਪੂ (Islands) (ਬੰਗਾਲ ਦੀ ਖਾੜੀ ਵਿਖੇ ਸਥਿਤ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਰਬ ਸਾਗਰ ਵਿਚ ਸਥਿਤ ਲਕਸ਼ਦੀਪ (Andaman and Nicobar Islands in the Bay of Bengal and Lakshadeeps in the Arabian Sea)
ਪ੍ਰਸ਼ਨ 4.
ਪ੍ਰੋਟੋ ਆਪਦਾਰੀ (Proto-Cooperation) ਤੋਂ ਕੀ ਭਾਵ ਹੈ ?
ਉੱਤਰ-
ਪ੍ਰੋਟੋ ਆਪਦਾਰੀ ਇਕ ਪ੍ਰਕਾਰ ਦਾ ਸਕਾਰਾਤਮਕ ਪਰਸਪਰ ਹਿੱਤਵਾਦ ਹੈ । ਇਸ . ਸੰਬੰਧ ਵਿਚ ਦੋਵਾਂ ਹਿੱਸੇਦਾਰਾਂ ਨੂੰ ਫਾਇਦਾ ਪਹੁੰਚਦਾ ਹੈ ਅਤੇ ਇਨ੍ਹਾਂ ਦਾ ਸਹਿਯੋਗ ਸਥਾਈ ਨਹੀਂ ਹੁੰਦਾ ਅਤੇ ਇਹ ਸੰਬੰਧ ਕਦੀ-ਕਦਾਈਂ ਹੀ ਬਣਦਾ ਹੈ । ਉਦਾਹਰਨ ਲਈ ਲਾਲ-ਚੁੰਝ ਵਾਲਾ ਔਕਸ-ਪੈਕਰ (Red billed Ox-pecker) ਕਾਲੇ ਗੈਂਡੇ ਦੀ ਪਿੱਠ ਉੱਤੇ ਬੈਠ ਕੇ ਉਸ ਦੇ ਸਰੀਰ ਨਾਲ ਚਿੰਬੜੇ ਹੋਏ ਚਿੱਚੜਾਂ ਆਦਿ ਬਾਹਰੀ ਪਰਜੀਵੀਆਂ ਨੂੰ ਖਾਂਦਾ ਹੈ । ਇਸ ਤਰ੍ਹਾਂ ਦੋਵਾਂ ਨੂੰ ਲਾਭ ਪਹੁੰਚਦਾ ਹੈ।
ਪ੍ਰਸ਼ਨ 5.
ਭਾਰਤ ਦੇ ਕੋਈ ਦੋ ਅਤਿ-ਉੱਤਮ ਸਥਾਨਾਂ ਦੇ ਨਾਂਅ ਲਿਖੋ ।
ਉੱਤਰ-
ਵੈਸਟਰਨ ਘਾਟ ਅਤੇ ਪੂਰਬੀ ਹਿਮਾਲਿਆ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਪੰਜਾਬ ਬਾਇਓਡਾਇਵਰਸਿਟੀ ਬੋਰਡ ਤੇ ਨੋਟ ਲਿਖੋ ।
ਉੱਤਰ-
ਪੰਜਾਬ ਬਾਇਓਡਾਇਵਰਸਿਟੀ ਬੋਰਡ-ਇਸ ਬੋਰਡ ਦੀ ਸਥਾਪਨਾ ਬਾਇਓਲੋਜੀਕਲ ਡਾਇਵਰਸਿਟੀ ਐਕਟ ਅਧੀਨ ਦਸੰਬਰ 2004 ਵਿਚ ਕੀਤੀ ਗਈ । ਪੰਜਾਬ ਰਾਜ ਦੀ ਜੈਵਿਕ ਅਨੇਕਰੂਪਤਾ ਦੀ ਦੇਖ-ਰੇਖ, ਜੀਵ ਸੋਤਾਂ ਨਾਲ ਸੰਬੰਧਿਤ ਉਦਯੋਗਾਂ ਅਤੇ ਵਪਾਰਕ ਮੰਤਵਾਂ ਦੀ ਵਰਤੋਂ ਵਾਸਤੇ ਅਤੇ ਜੈਵਿਕ ਵਿਭਿੰਨਤਾ ਤੇ ਕੰਟਰੋਲ ਕਰਨ ਵਾਸਤੇ ਇਸ ਬੋਰਡ ਦੀ ਸਥਾਪਨਾ ਕੀਤੀ ਗਈ । ਇਸ ਬੋਰਡ ਦੇ ਕਾਰਜਾਂ ਵਿਚ ਸਥਾਨਕ ਲੋਕਾਂ ਵਿਚ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਿਲ ਹੈ ।
ਜਿਹੜੇ ਕਾਰਖਾਨੇ ਆਦਿ ਕੁਦਰਤੀ ਸਾਧਨਾਂ ਦੀ ਵਰਤੋਂ ਇਸੇ ਪ੍ਰਕਾਰ ਦੇ ਲਾਭ ਪ੍ਰਾਪਤ ਕਰਨ ਲਈ ਕਰਦੇ ਹਨ, ਉਨ੍ਹਾਂ ਲਈ ਇਸ ਬੋਰਡ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ।
ਇਸ ਬੋਰਡ ਦੀ ਕਾਰਜ ਪ੍ਰਣਾਲੀ ਵਿਚ ਜੈਵਿਕ ਬਾਇਓਡਾਇਵਰਸਿਟੀ/ ਜੀਵਕ ਅਨੇਕਰੂਪਤਾ ‘ ਪ੍ਰਬੰਧ ਦੀ ਸਥਾਪਨਾ ਕਰਨਾ ਵੀ ਸ਼ਾਮਿਲ ਹੈ ਅਤੇ ਇਹ ਬੋਰਡ ਪਿੰਡਾਂ ਅਤੇ ਕਸਬਿਆਂ ਦੀ ਪੱਧਰ : ਤੇ ਕੀਤੇ ਜਾਂਦੇ ਕੰਮਾਂ ਵਿਚ ਸਹਾਇਤਾ ਕਰੇਗਾ । ਕਮੇਟੀ ਦੇ ਖੇਤਰ ਵਿਚਲੇ ਕੁਦਰਤੀ ਸਰੋਤਾਂ ਅਤੇ ਇਨ੍ਹਾਂ ਦੀ ਵਰਤੋਂ ਦਾ ਹਿਸਾਬ ਰੱਖਣਾ ਵੀ ਇਸ ਕਮੇਟੀ ਦਾ ਇਕ ਕਾਰਜ ਹੈ । ਇਸ ਕਮੇਟੀ ਦੇ ਮੈਂਬਰ ਸਥਾਨਕ ਇਲਾਕੇ ਦੇ ਹੀ ਹੋਣਗੇ । ਇਨ੍ਹਾਂ ਮੈਂਬਰਾਂ ਵਿਚ ਉਹ ਲੋਕ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਦੀ ਕਮਾਈ ਦੇ ਸਾਧਨ ਸ੍ਰੋਤ ਸਥਾਨਕ ਹੋਣਗੇ, ਜਿਵੇਂ ਕਿ ਅਧਿਆਪਕ, ਡਾਕਟਰ ਅਤੇ ਕਿਸਾਨ ਆਦਿ । ਇਨ੍ਹਾਂ ਮੈਂਬਰਾਂ ਲਈ ਇਸ ਐਕਟ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਂਵਾਰੀ ਵੀ ਸੌਂਪੀ ਗਈ ਹੈ । ਸਥਾਨਕ ਜੀਵ ਅਨੇਕਰੂਪਤਾ ਬਾਰੇ ਰਿਕਾਰਡ ਰੱਖਣਾ ਵੀ ਇਸ ਕਮੇਟੀ ਦੇ ਕਾਰਜਾਂ ਵਿਚ ਸ਼ਾਮਿਲ
ਕੀਤਾ ਗਿਆ ਹੈ । ਸਥਾਨਕ ਜੰਗਲੀ ਅਤੇ ਪਾਲਤੂ ਪੌਦਿਆਂ ਅਤੇ ਜਾਨਵਰਾਂ ਸੰਬੰਧੀ ਜਾਣਕਾਰੀ ਵੀ ਇਸ ਰਜਿਸਟਰ ਵਿਚ ਦਰਜ ਕੀਤੀ ਜਾਇਆ ਕਰੇਗੀ ।
ਪ੍ਰਸ਼ਨ 2.
ਪੰਜਾਬ ਵਿਚਲੀ ਜੰਤੂ ਵਿਭਿੰਨਤਾ/ਜੀਵ ਅਨੇਕਰੂਪਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੰਜਾਬ ਨੂੰ ‘ਪੰਜ ਪਾਣੀਆਂ’ ਦੀ ਧਰਤੀ ਵੀ ਆਖਦੇ ਹਨ । ਜੰਤੁ ਵਿਭਿੰਨਤਾ/ਜੀਵ ਅਨੇਕਰੂਪਤਾ ਦੇ ਪੱਖ ਤੋਂ ਪੰਜਾਬ ਬੜਾ ਅਮੀਰ ਹੈ । ਜੰਤੂਆਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਮੁਫ਼ੀਦ ਅਤੇ ਆਰਥਿਕ ਪੱਖ ਤੋਂ ਕਈ ਵਸਤਾਂ ਪ੍ਰਾਪਤ ਹੁੰਦੀਆਂ ਹਨ, ਜਿਵੇਂ ਕਿ :-
- ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਕਈ ਕਿਸਮਾਂ ਦੀਆਂ ਮੱਛੀਆਂ ਮੌਜੂਦ ਹਨ । ਇਨ੍ਹਾਂ ਤੋਂ ਸਾਨੂੰ ਪ੍ਰੋਟੀਨਯੁਕਤ ਭੋਜਨ ਪ੍ਰਾਪਤ ਹੁੰਦਾ ਹੈ ।
- ਮੁਰਗੀ ਪਾਲਣ ਉਦਯੋਗ ਵੀ ਪੰਜਾਬ ਵਿੱਚ ਕਾਫ਼ੀ ਹਰਮਨ-ਪਿਆਰਾ ਹੋ ਗਿਆ ਹੈ । ਇਸ ਤੋਂ ਆਂਡੇ ਅਤੇ ਮਾਸ ਪ੍ਰਾਪਤ ਹੁੰਦੇ ਹਨ ।
- ਬੱਕਰੀਆਂ ਤੇ ਭੇਡਾਂ ਬਠਿੰਡਾ, ਸੁਨਾਮ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਪਾਲੀਆਂ ਜਾਂਦੀਆਂ ਹਨ । ਇਨ੍ਹਾਂ ਤੋਂ ਉੱਨ, ਖੱਲਾਂ ਅਤੇ ਮਾਸ ਪ੍ਰਾਪਤ ਕੀਤਾ ਜਾਂਦਾ ਹੈ ।
- ਮਾਸ ਪ੍ਰਾਪਤ ਕਰਨ ਦੇ ਲਈ ਸੂਰ ਪਾਲੇ ਜਾਂਦੇ ਹਨ ।
- ਖੋਤੇ, ਝੋਟੇ, ਬੈਲ, ਘੋੜੇ ਅਤੇ ਖੱਚਰਾਂ ਢੋਆ-ਢੁਆਈ ਲਈ ਵਰਤੇ ਜਾਂਦੇ ਹਨ । ਊਠਾਂ ਤੋਂ ਢੋਆ-ਢੁਆਈ ਦਾ ਕੰਮ ਬਠਿੰਡਾ, ਮਾਨਸਾ ਅਤੇ ਫਰੀਦਕੋਟ ਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਵਿੱਚ ਲਿਆ ਜਾਂਦਾ ਹੈ ।
ਉਪਰੋਕਤ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੰਤੁ-ਵਿਭਿੰਨਤਾ ਪੱਖੋਂ ਪੰਜਾਬ ਖ਼ੁਸ਼ਹਾਲ ਹੈ ।
ਪ੍ਰਸ਼ਨ 3.
ਜੰਤੂਆਂ ਦੀ ਆਰਥਿਕ ਸਮਰੱਥਾ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਜੰਤੂਆਂ ਦੀ ਆਰਥਿਕ ਸਮਰੱਥਾ-
1. ਜੰਤੂਆਂ ਤੋਂ ਭੋਜਨ ਪ੍ਰਾਪਤੀ ਦੀ ਸਮਰੱਥਾ – ਤਾਜ਼ੇ ਅਤੇ ਸਮੁੰਦਰੀ ਪਾਣੀਆਂ ਤੋਂ ਪ੍ਰਾਪਤ ਹੋਣ ਵਾਲੀਆਂ ਮੱਛੀਆਂ ਅਤੇ ਦੂਸਰੇ ਹੋਰਨਾਂ ਪ੍ਰਾਣੀਆਂ ਜਿਵੇਂ ਕਿ ਕੇਕੜੇ ਅਤੇ ਝੱਗੇ ਤੋਂ ਵੱਡੀ ਮਾਤਰਾ ਵਿਚ ਭੋਜਨ ਪ੍ਰਾਪਤ ਕੀਤਾ ਜਾਂਦਾ ਹੈ । ਬੱਤਖਾਂ ਅਤੇ ਮੁਰਗੀਆਂ ਤੋਂ ਆਂਡੇ ਅਤੇ ਮਾਸ ਪ੍ਰਾਪਤ ਹੁੰਦੇ ਹਨ । ਜਦਕਿ ਭੇਡ, ਸੂਰ ਅਤੇ ਬੱਕਰੀਆਂ ਤੋਂ ਖਾਣ ਦੇ ਵਾਸਤੇ ਮਾਸ ਉਪਲੱਬਧ ਹੁੰਦਾ ਹੈ । ਕਈ ਪ੍ਰਕਾਰ ਦੇ ਪੰਛੀ ਵੀ ਭੋਜਨ ਦੇ ਸਰੋਤ ਹਨ ।
2. ਮਧੂ ਮੱਖੀਆਂ ਤੋਂ ਸ਼ਹਿਦ, ਲਾਖ ਕੀਟਾਂ ਤੋਂ ਲਾਖ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ . ਕੀਤਾ ਜਾਂਦਾ ਹੈ । ਕਸਤੂਰੀ ਹਿਰਨ (Musk deer) ਤੋਂ ਕਸਤੂਰੀ ਪ੍ਰਾਪਤ ਕੀਤੀ ਜਾਂਦੀ ਹੈ ।
3. ਮਧੂ ਮੱਖੀਆਂ, ਤਿਤਲੀਆਂ, ਭੰਬਟ (Moths) ਅਤੇ ਕਈ ਪ੍ਰਕਾਰ ਦੇ ਪੰਛੀ ਪੌਦਿਆਂ ਦੇ ਫੁੱਲਾਂ ਦੇ ਪਰਾਗਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ ।
4. ਮੱਝਾਂ, ਗਾਂਵਾਂ, ਭੇਡ ਅਤੇ ਬੱਕਰੀਆਂ ਤੋਂ ਦੁੱਧ ਪ੍ਰਾਪਤ ਹੁੰਦਾ ਹੈ ।
5. ਲੋਕ ਕਈ ਜੰਗਲੀ ਜਾਨਵਰਾਂ ਦਾ ਗ਼ੈਰ-ਕਾਨੂੰਨੀ ਤੌਰ ‘ਤੇ ਅਤੇ ਲੁਕ-ਛੁਪ ਕੇ ਸ਼ਿਕਾਰ ਕਰਦੇ ਹਨ । ਸ਼ਿਕਾਰ ਕਰਨ ਉਪਰੰਤ ਇਹ ਸ਼ਿਕਾਰੀ ਜੰਤੂਆਂ ਦੀਆਂ ਖੱਲਾਂ, ਸਿੰਗਾਂ ਅਤੇ ਮਾਸ ਨੂੰ ਵੇਚ ਕੇ ਧਨ ਕਮਾਉਂਦੇ ਹਨ | ਅਜਿਹੇ ਚੋਰੀ-ਛੁਪੇ ਸ਼ਿਕਾਰ ਦੇ ਕਾਰਨ ਜੰਗਲੀ ਜਾਤੀਆਂ ਲੁਪਤ ਹੋ ਰਹੀਆਂ ਹਨ । ਸਿੰਗ ਪ੍ਰਾਪਤ ਕਰਨ ਦੇ ਵਾਸਤੇ ਗੈਂਡਿਆਂ (Rhinoceros) ਅਤੇ ਹਾਥੀ ਦੰਦ (Ivory). ਪ੍ਰਾਪਤ ਕਰਨ ਦੇ ਵਾਸਤੇ ਹਾਥੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ । ਮੱਝਾਂ, ਗਾਈਆਂ ਅਤੇ ਬੱਕਰੀਆਂ ਆਦਿ ਦੀਆਂ ਖੱਲਾਂ ਤੋਂ ਚਮੜਾ ਤਿਆਰ ਕਰਕੇ ਇਸ ਤੋਂ ਜੁੱਤੀਆਂ, ਬੂਟ ਅਤੇ ਜੈਕਟਾਂ ਤਿਆਰ ਕੀਤੀਆਂ ਜਾਂਦੀਆਂ ਹਨ ।
6. ਭੇਡਾਂ ਤੋਂ ਪ੍ਰਾਪਤ ਹੋਣ ਵਾਲੀ ਉੱਨ ਤੋਂ ਊਨੀ ਕੱਪੜਾ ਤਿਆਰ ਕੀਤਾ ਜਾਂਦਾ ਹੈ । ਬੱਕਰੀਆਂ ਅਤੇ ਉਨਾਂ ਦੇ ਵਾਲਾਂ ਦੀ ਵਰਤੋਂ ਵੀ ਘਟੀਆ ਕਿਸਮਾਂ ਦੇ ਕੰਬਲ ਅਤੇ ਗਰਮ ਕੱਪੜਾ ਤਿਆਰ ਕਰਨ ਲਈ ਕੀਤੀ ਜਾਂਦੀ ਹੈ | ਖਰਗੋਸ਼ ਦੇ ਵਾਲਾਂ ਅਤੇ ਖੱਲਾਂ ਤੋਂ ਵੀ ਟੋਪੀਆਂ ਆਦਿ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਸ ਦਾ ਮਾਸ ਵੀ ਖਾਧਾ ਜਾਂਦਾ ਹੈ ।
7. ਵਿਦੇਸ਼ੀ ਸਿੱਕਾ ਕਮਾਉਣ ਦੇ ਮੰਤਵ ਨਾਲ ਕਈ ਜੰਤੂਆਂ ਦਾ ਹੋਰਨਾਂ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜਿਵੇਂ ਕਿ ਹਾਥੀ ਅਤੇ ਰੰਗ-ਬਰੰਗੀਆਂ ਤਿੱਤਲੀਆਂ ਦਾ ।
8. ਸਮੰਦਰਾਂ ਵਿਚੋਂ ਮਿਲਣ ਵਾਲੇ ਮੋਤੀਆਂ (Pearls), ਘੋਗਿਆਂ (Shells) ਅਤੇ ਗੇ (Corals) ਦੇ ਨਿਰਯਾਤ ਦੀ ਆਰਥਿਕ ਪੱਖੋਂ ਬੜੀ ਮਹੱਤਤਾ ਹੈ ।
ਪ੍ਰਸ਼ਨ 4.
ਜਾਨਵਰਾਂ ਤੋਂ ਪ੍ਰਭਾਵਿਤ ‘ਆਰਥਿਕ ਮਹੱਤਵ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਓ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਆਰਥਿਕ ਮਹੱਤਵ-
- ਖਾਧ ਪਦਾਰਥ – ਜਾਨਵਰਾਂ ਜਿਵੇਂ ਕਿ ਬੱਕਰੀ, ਭੇਡ, ਟਰਕੀ, ਮੁਰਗੀਆਂ, ਮੱਛੀਆਂ, ਝੀਂਗਾ ਮੱਛੀ ਅਤੇ ਸੁਰ ਤੋਂ ਮਾਸ ਦੀ ਸ਼ਕਲ ਵਿਚ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ । ਮੁਰਗੀਆਂ ਤੋਂ ਆਂਡੇ ਵੀ ਪ੍ਰਾਪਤ ਹੁੰਦੇ ਹਨ । ਕੋਡਲਿਵਰ ਆਇਲ, ਸਾਨੂੰ ਕੋਡ (Cod) ਨਾਂ ਦੀ ਮੱਛੀ ਤੋਂ ਪ੍ਰਾਪਤ ਹੁੰਦਾ ਹੈ ।
- ਖੱਲਾਂ ਆਦਿ – ਮਰਨ ਉਪਰੰਤ ਕਈ ਪਾਣੀਆਂ ਜਿਵੇਂ ਕਿ ਮੱਝਾਂ, ਬੱਕਰੀਆਂ ਆਦਿ ਦੇ ਸਰੀਰ ਤੋਂ ਪ੍ਰਾਪਤ ਖੱਲਾਂ ਤੋਂ ਚਮੜਾ ਤਿਆਰ ਕਰਕੇ, ਕਈ ਪ੍ਰਕਾਰ ਦੀਆਂ ਚੀਜ਼ਾਂ ਜਿਵੇਂ ਕਿ ਬੂਟ, ਜੁੱਤੀਆਂ ਅਤੇ ਜੈਕੇਟਾਂ ਤਿਆਰ ਕੀਤੀਆਂ ਜਾਂਦੀਆਂ ਹਨ ।
- ਢੋਆ – ਢੁਆਈ-ਇਸ ਮੰਤਵ ਦੇ ਲਈ ਬੈਲ, ਝੋਟੇ, ਊਠ, ਯਾਕ, ਘੋੜੇ ਅਤੇ ਖੱਚਰਾਂ ਤੇ ਹਾਥੀਆਂ ਤੋਂ ਕੰਮ ਲਿਆ ਜਾਂਦਾ ਹੈ ।
- ਹਾਥੀ ਦੰਦ ਤੋਂ ਕਈ ਪ੍ਰਕਾਰ ਦੀਆਂ ਵਸਤਾਂ ਤਿਆਰ ਕੀਤੀਆਂ ਜਾਦੀਆਂ ਹਨ । ਮੋਤੀ ਆਇਸਟਰਾਂ (Pearl Oysters) ਤੋਂ ਮੋਤੀ ਪ੍ਰਾਪਤ ਕੀਤੇ ਜਾਂਦੇ ਹਨ ।
- ਸਮੁੰਦਰਾਂ ਤੋਂ ਕਈ ਕਿਸਮਾਂ ਅਤੇ ਸ਼ਕਲਾਂ ਦੇ ਘੋਗੇ ਤੇ ਸਿੱਪੀਆਂ ਉਪਲੱਬਧ ਹਨ । ਇਨ੍ਹਾਂ ਨੂੰ ਸਜਾਵਟ ਲਈ ਵਰਤਦੇ ਹਨ, ।
- ਦੁਧਾਰੂ ਜਾਨਵਰ-ਦੁਧਾਰੁ ਜਾਨਵਰਾਂ, ਜਿਵੇਂ ਕਿ-ਮੱਝ, ਗਾਂ, ਬੱਕਰੀ ਅਤੇ ਭੇਡ ਤੋਂ ਦੁੱਧ ਪ੍ਰਾਪਤ ਹੁੰਦਾ ਹੈ । ਜਿਸ ਤੋਂ ਕਈ ਪ੍ਰਕਾਰ ਦੇ ਖਾਧ ਪਦਾਰਥ ਤਿਆਰ ਕੀਤੇ ਜਾਂਦੇ ਹਨ । ਰੇਗਿਸਥਾਨੀ ਇਲਾਕਿਆਂ ਵਿਚ ਊਠਨੀ ਦਾ ਦੁੱਧ ਵੀ ਵਰਤਿਆ ਜਾਂਦਾ ਹੈ ।
- ਉੱਨ ਅਤੇ ਹੋਰ ਰੇਸ਼ੇ-ਭੇਡਾਂ ਤੋਂ ਪ੍ਰਾਪਤ ਕੀਤੀ ਜਾਂਦੀ ਉੱਨ ਤੋਂ ਗਰਮ ਕੱਪੜੇ ਅਤੇ ਸਵੈਟਰ ਆਦਿ ਤਿਆਰ ਕੀਤੇ ਜਾਂਦੇ ਹਨ । ਬੱਕਰੀ ਅਤੇ ਉਠ ਦੇ ਵਾਲਾਂ ਤੋਂ ਮੋਟੀ ਕਿਸਮਾਂ ਦੇ ਗਦੇਲੇ ਆਦਿ ਬਣਾਏ ਜਾਂਦੇ ਹਨ ।
- ਜਾਨਵਰਾਂ ਦੇ ਗੋਹੇ ਦੀ ਵਰਤੋਂ ਰੂੜੀ ਖਾਦ ਵਜੋਂ ਵਰਤੋਂ ਕਰਕੇ ਖੇਤੀ ਉਪਜ ਵਿਚ ਵਾਧਾ ਕੀਤਾ ਜਾਂਦਾ ਹੈ ਅਤੇ ਗੋਬਰ ਗੈਸ ਵੀ ਪ੍ਰਾਪਤ ਕੀਤੀ ਜਾਂਦੀ ਹੈ ।