PSEB 12th Class History Notes Chapter 11 ਬੰਦਾ ਸਿੰਘ ਬਹਾਦਰ

This PSEB 12th Class History Notes Chapter 11 ਬੰਦਾ ਸਿੰਘ ਬਹਾਦਰ will help you in revision during exams.

PSEB 12th Class History Notes Chapter 11 ਬੰਦਾ ਸਿੰਘ ਬਹਾਦਰ

→ ਮੁੱਢਲਾ ਜੀਵਨ (Early Career) – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਨੂੰ ਹੋਇਆ ਸੀ-ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ-ਉਹ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਸੀ-ਸ਼ਿਕਾਰ ਦੇ ਦੌਰਾਨ ਗਰਭਵਤੀ ਹਿਰਨੀ ਦੇ ਕਤਲ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸੰਸਾਰ ਛੱਡਣ ਦਾ ਫੈਸਲਾ ਕਰ ਲਿਆ-ਉਹ ਵੈਰਾਗੀ ਬਣ ਗਿਆ ਅਤੇ ਉਸ ਨੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ-ਉਸ ਨੇ ਤਾਂਤਰਿਕ ਔਘੜ ਨਾਥ ਪਾਸੋਂ ਤੰਤਰ ਵਿੱਦਿਆ ਦੀ ਸਿੱਖਿਆ ਲਈ ਅਤੇ ਨੰਦੇੜ ਵਿੱਚ ਵਸ ਗਿਆ- 1708 ਈ. ਵਿੱਚ ਨੰਦੇੜ ਵਿੱਚ ਮਾਧੋ ਦਾਸ ਦੀ ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋਈ- ਗੁਰੁ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਦਾ ਨਾਂ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

→ ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ (Military Exploits of Banda Singh Bahadur) – ਸਿੱਖ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ‘ਤੇ ਹੋਏ ਮੁਗ਼ਲ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਪੰਜਾਬ ਵੱਲ ਚਲ ਪਿਆ-ਗੁਰੂ ਜੀ ਦੇ ਹੁਕਮਨਾਮਿਆਂ ਦੇ ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਉਸ ਦੇ ਝੰਡੇ ਹੇਠ ਇਕੱਠੇ ਹੋਣ ਲੱਗੇ-ਬੰਦਾ ਸਿੰਘ ਬਹਾਦਰ ਨੇ 1709 ਈ. ਵਿੱਚ ਸਭ ਤੋਂ ਪਹਿਲਾਂ ਸੋਨੀਪਤ ‘ਤੇ ਜਿੱਤ ਪ੍ਰਾਪਤ ਕੀਤੀ-ਬੰਦਾ ਸਿੰਘ ਬਹਾਦਰ ਦੀ ਦੂਜੀ ਜਿੱਤ ਸਮਾਣਾ ਦੀ ਸੀ-ਸਮਾਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ, ਮੁਸਤਫਾਬਾਦ, ਕਪੂਰੀ, ਸਢੌਰਾ ਅਤੇ ਰੋਪੜ ਉੱਤੇ ਜਿੱਤ ਪ੍ਰਾਪਤ ਕੀਤੀ-ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਸਰਹਿੰਦ ਦੀ ਸੀ-ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਹਰਾਇਆ-ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ-ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਦੇ ਅਚਾਨਕ ਹੁਕਮ ‘ਤੇ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਮਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਵਿੱਚ ਅਚਾਨਕ ਘੇਰੇ ਵਿੱਚ ਲੈ ਲਿਆ-ਘੇਰਾ ਲੰਬਾ ਹੋਣ ਦੇ ਕਾਰਨ ਬੰਦਾ ਸਿੰਘ ਬਹਾਦਰ ਨੂੰ ਹਥਿਆਰ ਸੁੱਟਣੇ ਪਏ-9 ਜੂਨ, 1716 ਈ. ਨੂੰ ਉਸ ਨੂੰ ਬੜੀ ਬੇਰਹਿਮੀ ਨਾਲ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ।

→ ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦੇ ਕਾਰਨ (Causes of Banda Singh Bahadur’s Early Success) – ਮੁਗਲਾਂ ਦੇ ਘੋਰ ਅੱਤਿਆਚਾਰਾਂ ਦੇ ਕਾਰਨ ਸਿੱਖਾਂ ਵਿੱਚ ਮੁਗ਼ਲਾਂ ਪ੍ਰਤੀ ਜ਼ਬਰਦਸਤ ਗੱਸਾ ਸੀ-ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦੇ ਸਿੱਟੇ ਵਜੋਂ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦਿੱਤਾ-ਔਰੰਗਜ਼ੇਬ ਦੇ ਉੱਤਰਾਧਿਕਾਰੀ ਅਯੋਗ ਸਨ-ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇਛੋਟੇ ਮੁਗਲ ਅਧਿਕਾਰੀਆਂ ਦੇ ਵਿਰੁੱਧ ਸਨ-ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀਸਿੱਖ ਬਹੁਤ ਧਾਰਮਿਕ ਜੋਸ਼ ਨਾਲ ਲੜਦੇ ਸਨ ।

PSEB 12th Class History Notes Chapter 11 ਬੰਦਾ ਸਿੰਘ ਬਹਾਦਰ

→ ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ (Causes of Banda Singh Bahadur’s Ultimate Failure) – ਮੁਗ਼ਲ ਸਾਮਰਾਜ ਬਹੁਤ ਸ਼ਕਤੀਸ਼ਾਲੀ ਅਤੇ ਅਸੀਮਿਤ ਸਾਧਨਾਂ ਵਾਲਾ ਸੀ-ਸਿੱਖਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਸੀ-ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ-ਬੰਦਾ ਸਿੰਘ ਬਹਾਦਰ ਨੇ ਸਿੱਖ ਮਤ ਵਿੱਚ ਤਬਦੀਲੀ ਲਿਆਉਣ ਦਾ ਯਤਨ ਕੀਤਾ-ਹਿੰਦੂ ਸ਼ਾਸਕਾਂ ਅਤੇ ਜ਼ਿਮੀਂਦਾਰਾਂ ਨੇ ਬੰਦਾ ਸਿੰਘ ਬਹਾਦਰ ਦਾ ਵਿਰੋਧ ਕੀਤਾ-ਗੁਰਦਾਸ ਨੰਗਲ ਵਿੱਚ ਬੰਦਾ ਸਿੰਘ ਬਹਾਦਰ ‘ਤੇ ਅਚਾਨਕ ਹਮਲਾ ਹੋਇਆ ਸੀ-ਬਾਬਾ ਬਿਨੋਦ ਸਿੰਘ ਨਾਲ ਹੋਏ ਮਤਭੇਦ ਕਾਰਨ ਬੰਦਾ ਸਿੰਘ ਬਹਾਦਰ ਨੂੰ ਹਥਿਆਰ ਸੁੱਟਣੇ ਪਏ ।

→ ਬੰਦਾ ਸਿੰਘ ਬਹਾਦਰ ਦੇ ਚਰਿੱਤਰ ਦਾ ਮੁੱਲਾਂਕਣ (Estimate of Banda Singh Bahadur’s Character) – ਬੰਦਾ ਸਿੰਘ ਬਹਾਦਰ ਬਹੁਤ ਹੀ ਬਹਾਦਰ ਅਤੇ ਹਿੰਮਤੀ -ਉਹ ਦਾ ਆਚਰਨ ਬਹੁਤ ਹੀ ਉੱਜਲ ਸੀ-ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ-ਉਸ ਨੇ ਆਪਣੇ ਜਿੱਤੇ ਹੋਏ ਖੇਤਰਾਂ ਦੀ ਚੰਗੀ ਪ੍ਰਸ਼ਾਸਨ ਵਿਵਸਥਾ ਕੀਤੀ-ਬੰਦਾ ਸਿੰਘ ਬਹਾਦਰ ਇੱਕ ਮਹਾਨ ਸੰਗਠਨ ਕਰਤਾ ਸੀ । ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਖ਼ਾਸ ਥਾਂ ਪ੍ਰਾਪਤ ਹੈ ।

Leave a Comment