This PSEB 12th Class History Notes Chapter 18 ਐਂਗਲੋ-ਸਿੱਖ ਸੰਬੰਧ : 1800-1839 will help you in revision during exams.
PSEB 12th Class History Notes Chapter 18 ਐਂਗਲੋ-ਸਿੱਖ ਸੰਬੰਧ : 1800-1839
→ ਪਹਿਲਾ ਪੜਾਅ (First Stage) – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਪਹਿਲਾ ਪੜਾਅ 1800 ਤੋਂ 1809 ਈ. ਤਕ ਚਲਿਆ-1800 ਈ. ਵਿੱਚ ਅੰਗਰੇਜ਼ਾਂ ਨੇ ਯੂਸਫ਼ ਅਲੀ ਅਧੀਨ ਇੱਕ ਸਦਭਾਵਨਾ ਮਿਸ਼ਨ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ-1805 ਈ. ਵਿੱਚ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਨੇ ਮਹਾਰਾਜਾ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਮੰਗੀ ਪਰ ਮਹਾਰਾਜਾ ਨੇ ਇਨਕਾਰ ਕਰ ਦਿੱਤਾ-ਖੁਸ਼ ਹੋ ਕੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ 1 ਜਨਵਰੀ, 1806 ਈ. ਲਾਹੌਰ ਦੀ ਸੰਧੀ ਕੀਤੀ-ਮਹਾਰਾਜਾ ਰਣਜੀਤ ਸਿੰਘ ਦੀ ਵਧਦੀ ਹੋਈ ਤਾਕਤ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਚਾਰਲਸ ਮੈਟਕਾਫ਼ ਨੂੰ 1808 ਈ. ਵਿੱਚ ਗੱਲਬਾਤ ਲਈ ਭੇਜਿਆ-ਗੱਲਬਾਤ ਅਸਫਲ ਰਹਿਣ ‘ਤੇ ਦੋਹਾਂ ਪਾਸੇ ਯੁੱਧ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ-ਆਖਿਰੀ ਪਲਾਂ ਵਿੱਚ ਮਹਾਰਾਜਾ ਅੰਗਰੇਜ਼ਾਂ ਨਾਲ ਸੰਧੀ ਕਰਨ ਲਈ ਤਿਆਰ ਹੋ ਗਿਆ ।
→ ਅੰਮ੍ਰਿਤਸਰ ਦੀ ਸੰਧੀ (Treaty of Amritsar) – ਅੰਮ੍ਰਿਤਸਰ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ 25 ਅਪਰੈਲ, 1809 ਈ. ਨੂੰ ਹੋਈ-ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਵਿਚਕਾਰ ਹੱਦ ਮੰਨ ਲਿਆ ਗਿਆ-ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਰੀ ਸਿੱਖ ਕੌਮ ਨੂੰ ਇੱਕ ਝੰਡੇ ਹੇਠਾਂ ਇਕੱਠਿਆਂ ਕਰਨ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ-ਪਰ ਇਸ ਸੰਧੀ ਨਾਲ ਉਸ ਨੇ ਆਪਣੇ ਰਾਜ ਨੂੰ ਪੂਰੀ ਤਰ੍ਹਾਂ ਬਰਬਾਦ ਹੋਣ ਤੋਂ ਬਚਾ ਲਿਆਅੰਮ੍ਰਿਤਸਰ ਦੀ ਸੰਧੀ ਅੰਗਰੇਜ਼ਾਂ ਦੀ ਬੜੀ ਕੁਟਨੀਤਿਕ ਜਿੱਤ ਸੀ ।
→ ਦੂਜਾ ਪੜਾਅ (Second Stage) – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਦੂਜਾ ਪੜਾਅ 1809 ਤੋਂ 1839 ਈ. ਤਕ ਚਲਿਆ-1809 ਤੋਂ 1812 ਈ. ਤਕ ਦੋਹਾਂ ਪੱਖਾਂ ਵਿਚਾਲੇ ਸ਼ੱਕ ਅਤੇ ਬੇਯਕੀਨੀ ਦਾ ਵਾਤਾਵਰਨ ਬਣਿਆ ਰਿਹਾ-1812 ਤੋਂ 1821 ਈ. ਤਕ ਦਾ ਸਮਾਂ ਦੋਹਾਂ ਪੱਖਾਂ ਵਿਚਾਲੇ ਸ਼ਾਂਤੀਪੂਰਨ ਸਹਿਹੋਂਦ ਦਾ ਕਾਲ ਰਿਹਾ-1832 ਈ. ਵਿੱਚ ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਹੋਈ ਵਪਾਰਿਕ, ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਹਿੱਤਾਂ ਨੂੰ ਕਰਾਰੀ ਸੱਟ ਵੱਜੀ-ਅੰਗਰੇਜ਼ਾਂ ਦੁਆਰਾ 1835 ਈ. ਵਿੱਚ ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ’ਤੇ ਅਧਿਕਾਰ ਕਰਨ ‘ਤੇ ਵੀ ਮਹਾਰਾਜਾ ਰਣਜੀਤ ਸਿੰਘ ਖ਼ਾਮੋਸ਼ ਰਿਹਾ-ਅੰਗਰੇਜ਼ਾਂ ਨੇ 26 ਜੂਨ, 1838 ਈ. ਨੂੰ ਮਹਾਰਾਜਾ ਨੂੰ ਤੈ-ਪੱਖੀ ਸੰਧੀ ‘ਤੇ ਹਸਤਾਖ਼ਰ ਕਰਨ ਲਈ ਮਜਬੂਰ ਕੀਤਾ-ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਪ੍ਰਤੀ ਜੋ ਨੀਤੀ ਅਪਣਾਈ ਉਸ ਦੀ ਕੁਝ ਇਤਿਹਾਸਕਾਰਾਂ ਨੇ ਆਲੋਚਨਾ ਕੀਤੀ ਹੈ ਜਦਕਿ ਕੁਝ ਨੇ ਸ਼ਲਾਘਾ ।