This PSEB 12th Class History Notes Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ will help you in revision during exams.
PSEB 12th Class History Notes Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ
→ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ (Maharaja Ranjit Singh’s Relations with Afghanistan) – ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ-
(i) ਪਹਿਲਾ ਪੜਾਅ (First Stage) – ਇਹ ਪੜਾਅ 1797 ਤੋਂ 1812 ਈ. ਤਕ ਚਲਿਆ-ਜਦੋਂ ਰਣਜੀਤ ਸਿੰਘ ਨੇ 1797 ਈ. ਵਿੱਚ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਜ਼ਮਾਨ ਸੀ-ਰਣਜੀਤ ਸਿੰਘ ਨੇ ਉਸ ਦੀਆਂ ਜੇਹਲਮ ਦਰਿਆ ਵਿੱਚ ਡਿੱਗੀਆਂ ਤੋਪਾਂ ਵਾਪਸ ਕਰ ਦਿੱਤੀਆਂ-ਖ਼ੁਸ਼ ਹੋ ਕੇ ਉਸ ਨੇ ਰਣਜੀਤ ਸਿੰਘ ਦੇ ਲਾਹੌਰ ਅਧਿਕਾਰ ਨੂੰ ਮਾਨਤਾ ਦੇ ਦਿੱਤੀ–1803 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ-ਉਸ ਦੀ ਅਯੋਗਤਾ ਦਾ ਲਾਭ ਉਠਾਉਂਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ, ਝੰਗ ਅਤੇ ਸਾਹੀਵਾਲ ਆਦਿ
(ii) ਦੂਜਾ ਪੜਾਅ (Second Stage) – ਇਹ ਪੜਾਅ 1813-1834 ਈ. ਤਕ ਚਲਿਆ-1813 ਈ. ਵਿੱਚ ਰੋਹਤਾਸਗੜ ਵਿੱਚ ਹੋਏ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨੀ ਵਜ਼ੀਰ ਫ਼ਤਿਹ ਖਾਂ ਦੀਆਂ ਸੰਯੁਕਤ ਸੈਨਾਵਾਂ ਨੇ ਕਸ਼ਮੀਰ ‘ਤੇ ਹਮਲਾ ਕੀਤਾ-ਫ਼ਤਿਹ ਖਾਂ ਨੇ ਮਹਾਰਾਜਾ ਨਾਲ ਧੋਖਾ ਕੀਤਾ-13 ਜੁਲਾਈ, 1813 ਈ. ਨੂੰ ਹਜ਼ਰੋ ਦੀ ਥਾਂ ‘ਤੇ ਅਫ਼ਗਾਨਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਹੋਈ-ਇਸ ਵਿੱਚ ਫ਼ਤਿਹ ਖਾਂ ਹਾਰ ਗਿਆ-ਮਹਾਰਾਜਾ ਦੇ ਪਿਸ਼ਾਵਰ ਅਧਿਕਾਰ ਦੇ ਸਿੱਟੇ ਵੱਜੋਂ 14 ਮਾਰਚ, 1823 ਈ. ਨੂੰ ਨੌਸ਼ਹਿਰਾ ਦੀ ਭਿਆਨਕ ਲੜਾਈ ਹੋਈ-ਇਸ ਵਿੱਚ ਵੀ ਅਫ਼ਗਾਨ ਹਾਰ ਗਏ 6 ਮਈ, 1834 ਈ. ਨੂੰ ਪਿਸ਼ਾਵਰ ਪੂਰਨ ਤੌਰ ‘ਤੇ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ।
(iii) ਤੀਜਾ ਪੜਾਅ (Third Stage) – ਇਹ ਪੜਾਅ 1834 ਤੋਂ 1837 ਈ. ਤਕ ਚਲਿਆ-ਮਹਾਰਾਜਾ ਦੇ ਪਿਸ਼ਾਵਰ ਅਧਿਕਾਰ ਨਾਲ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖਾਂ ਗੁੱਸੇ ਵਿੱਚ ਆ ਗਿਆਸਿੱਟੇ ਵਜੋਂ ਉਸ ਨੇ ਜੇਹਾਦ ਦਾ ਐਲਾਨ ਕਰ ਦਿੱਤਾ-ਪਰ ਰਣਜੀਤ ਸਿੰਘ ਦੀ ਕੂਟਨੀਤੀ ਦੇ ਕਾਰਨ ਉਸ ਨੂੰ ਬਿਨਾਂ ਯੁੱਧ ਕੀਤੇ ਵਾਪਸ ਜਾਣਾ ਪਿਆ-1837 ਈ. ਨੂੰ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਜਮਰੌਦ ਦੀ ਲੜਾਈ ਹੋਈ-ਇਸ ਲੜਾਈ ਵਿੱਚ ਸਿੱਖ ਜੇਤੂ ਰਹੇ ਪਰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆਇਸ ਤੋਂ ਬਾਅਦ ਅਫ਼ਗਾਨ ਸੈਨਾਵਾਂ ਨੇ ਦੋਬਾਰਾ ਕਦੇ ਪਿਸ਼ਾਵਰ ਵੱਲ ਮੂੰਹ ਨਾ ਕੀਤਾ ।
(iv) ਚੌਥਾ ਪੜਾਅ (Fourth Stage) – ਇਹ ਪੜਾਅ 1838 ਤੋਂ 1839 ਈ. ਤਕ ਚਲਿਆ-ਰੂਸ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਅੰਗਰੇਜ਼ਾਂ ਨੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦੀ ਯੋਜਨਾ ਬਣਾਈ-26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਤੈ-ਪੱਖੀ ਸੰਧੀ ਹੋਈ-27 ਜੂਨ, 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ-ਇਸ ਤਰ੍ਹਾਂ ਸਿੱਖ ਅਫ਼ਗਾਨ ਸੰਬੰਧਾਂ ਵਿੱਚ ਰਣਜੀਤ ਸਿੰਘ ਦਾ ਪਲੜਾ ਹਮੇਸ਼ਾਂ ਭਾਰੀ ਰਿਹਾ ।
→ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ (North-West Frontier Policy of Maharaja Ranjit Singh) – ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਪੰਜਾਬ ਅਤੇ ਭਾਰਤ ਦੇ ਸ਼ਾਸਕਾਂ ਲਈ ਸਦਾ ਇੱਕ ਸਿਰਦਰਦੀ ਬਣੀ ਰਹੀ-ਇੱਥੋਂ ਹੀ ਵਿਦੇਸ਼ੀ ਹਮਲਾਵਰ ਭਾਰਤ ਆਉਂਦੇ ਰਹੇਇੱਥੇ ਦੇ ਖੂਖਾਰ ਕਬੀਲੇ ਸਦਾ ਹੀ ਅਨੁਸ਼ਾਸਨ ਦੇ ਵਿਰੋਧੀ ਰਹੇ-ਮਹਾਰਾਜਾ ਨੇ 1831 ਈ. ਤੋਂ 1836 ਈ. ਦੇ ਦੌਰਾਨ ਡੇਰਾ ਗਾਜ਼ੀ ਖ਼ਾ, ਟੌਕ, ਬੰਨੂ ਅਤੇ ਪਿਸ਼ਾਵਰ ਆਦਿ ਦੇਸ਼ਾਂ ‘ਤੇ ਅਧਿਕਾਰ ਕਰ ਲਿਆਮਹਾਰਾਜਾ ਨੇ ਅਫ਼ਗਾਨਿਸਤਾਨ ‘ਤੇ ਕਦੇ ਵੀ ਅਧਿਕਾਰ ਕਰਨ ਦਾ ਯਤਨ ਨਾ ਕੀਤਾ-ਖੂੰਖਾਰ ਅਫ਼ਗਾਨ ਕਬੀਲਿਆਂ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ ਗਈਆਂ-ਉੱਤਰ-ਪੱਛਮੀ ਸੀਮਾ ‘ਤੇ ਕਈ ਨਵੇਂ ਕਿਲ੍ਹੇ ਬਣਾਏ ਗਏ-ਉੱਥੇ ਵਿਸ਼ੇਸ਼ ਸਿੱਖਿਅਤ ਸੈਨਾ ਰੱਖੀ ਗਈ-ਸੈਨਿਕ ਗਵਰਨਰਾਂ ਦੀ ਨਿਯੁਕਤੀ ਕੀਤੀ ਗਈ-ਕਬੀਲਿਆਂ ਦੀ ਭਲਾਈ ਲਈ ਖ਼ਾਸ ਪ੍ਰਬੰਧ ਕੀਤੇ ਗਏ-ਮਹਾਰਾਜਾ ਰਣਜੀਤ ਸਿੰਘ ਦੀ ਉੱਤਰਪੱਛਮੀ ਸੀਮਾ ਨੀਤੀ ਕਾਫ਼ੀ ਹੱਦ ਤਕ ਸਫਲ ਰਹੀ ।