PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

This PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ will help you in revision during exams.

PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

→ ਮਨੁੱਖ ਦੇ ਰੂਪ ਵਿੱਚ (As a Man) – ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ-ਸੂਰਤ ਵਿੱਚ ਬਹੁਤੀ ਖਿੱਚ ਨਹੀਂ ਸੀ-ਪਰ ਉਸ ਦੇ ਚੇਹਰੇ ‘ਤੇ ਇੱਕ ਖ਼ਾਸ ਕਿਸਮ ਦਾ ਤੇਜ਼ ਝਲਕਦਾ ਸੀ-ਉਹ ਬਹੁਤ ਹੀ ਮਿਹਨਤੀ ਸੀ-ਉਸ ਨੂੰ ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘੋੜਸਵਾਰੀ ਦਾ ਬਹੁਤ ਸ਼ੌਕ ਸੀ-ਉਹ ਤੇਜ਼ ਬੁੱਧੀ ਅਤੇ ਵਿਲੱਖਣ ਯਾਦ ਸ਼ਕਤੀ ਦਾ ਮਾਲਕ ਸੀ-ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਦੇ ਕਾਰਨ ਪਰਜਾ ਵਿੱਚ ਬਹੁਤ ਲੋਕਪ੍ਰਿਯ ਸੀ-ਉਸ ਨੂੰ ਸਿੱਖ ਧਰਮ ਵਿੱਚ ਅਟੱਲ ਵਿਸ਼ਵਾਸ ਸੀ-ਮਹਾਰਾਜਾ ਰਣਜੀਤ ਸਿੰਘ ਪੱਖਪਾਤ ਅਤੇ ਸੰਪ੍ਰਦਾਇਕਤਾ ਤੋਂ ਕੋਹਾਂ ਦੂਰ ਸੀ ।

→ ਇੱਕ ਜਰਨੈਲ ਅਤੇ ਜੇਤੂ ਦੇ ਰੂਪ ਵਿੱਚ (As a General and Conqueror) – ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਸੰਸਾਰ ਦੇ ਮਹਾਨ ਜਰਨੈਲਾਂ ਵਿੱਚ ਕੀਤੀ ਜਾਂਦੀ ਹੈ-ਉਸ ਨੇ ਆਪਣੇ ਕਿਸੇ ਵੀ ਯੁੱਧ ਵਿੱਚ ਹਾਰ ਦਾ ਮੂੰਹ ਨਹੀਂ ਸੀ ਵੇਖਿਆ-ਉਹ ਆਪਣੇ ਸੈਨਿਕਾਂ ਦੀ ਭਲਾਈ ਦਾ ਪੂਰਾ ਖ਼ਿਆਲ ਰੱਖਦਾ ਸੀ-ਉਸ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ-ਉਸ ਦੇ | ਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਕਾਂਗੜਾ, ਜੰਮੂ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਦੇਸ਼ ਸ਼ਾਮਲ ਸਨ-ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ ।

PSEB 12th Class History Notes Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

→ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ (As an Administrator) – ਮਹਾਰਾਜਾ ਰਣਜੀਤ ਸਿੰਘ ਇੱਕ ਉੱਚਕੋਟੀ ਦਾ ਪ੍ਰਸ਼ਾਸਕ ਸੀ-ਮਹਾਰਾਜਾ ਨੇ ਆਪਣੇ ਰਾਜ ਨੂੰ ਚਾਰ ਸੂਬਿਆਂ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ-ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ-ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥਾਂ ਵਿੱਚ ਸੀ-ਕੇਵਲ ਯੋਗ ਅਤੇ ਈਮਾਨਦਾਰ ਵਿਅਕਤੀ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕੀਤੇ ਜਾਂਦੇ ਸਨ-ਕਿਸਾਨਾਂ ਅਤੇ ਗਰੀਬਾਂ ਨੂੰ ਰਾਜ ਵੱਲੋਂ ਖ਼ਾਸ ਸਹੁਲਤਾਂ ਪ੍ਰਾਪਤ ਸਨ-ਸੈਨਿਕ ਪ੍ਰਬੰਧ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ ਸੀ-ਮਹਾਰਾਜਾ ਨੇ ਆਪਣੀ ਸੈਨਾ ਨੂੰ ਯੂਰਪੀ ਪ੍ਰਣਾਲੀ ਦੀ ਸੈਨਿਕ ਟਰੇਨਿੰਗ ਦਿੱਤੀ-ਸਿੱਟੇ ਵੱਜੋਂ ਸਿੱਖ ਸੈਨਾ ਸ਼ਕਡੀਸ਼ਾਲੀ ਅਤੇ ਕੁਸ਼ਲ ਬਣ ਗਈ ।

→ ਇੱਕ ਰਾਜਨੀਤੀਵੇਤਾ ਦੇ ਰੂਪ ਵਿੱਚ (As a Diplomat) – ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਰਾਜਨੀਤੀਵੇਤਾ ਸੀ-ਆਪਣੀ ਕੂਟਨੀਤੀ ਨਾਲ ਉਸ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਕੀਤਾ ਸੀ| ਉਸ ਨੇ ਆਪਣੀ ਕੂਟਨੀਤੀ ਨਾਲ ਅੱਟਕ ਦਾ ਕਿਲਾ ਬਿਨਾਂ ਯੁੱਧ ਕੀਤੇ ਹੀ ਪ੍ਰਾਪਤ ਕੀਤਾ-ਇਹ ਉਸ ਦੀ ਕੂਟਨੀਤੀ ਦਾ ਹੀ ਸਿੱਟਾ ਸੀ ਕਿ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਬਿਨਾਂ ਯੁੱਧ ਕੀਤੇ ਦੌੜ ਗਿਆ-1809 ਈ. ਵਿੱਚ ਅੰਗਰੇਜ਼ਾਂ ਨਾਲ ਮਿੱਤਰਤਾ ਉਸ ਦੇ ਰਾਜਨੀਤਿਕ ਵਿਵੇਕ ਅਤੇ ਦੂਰਦਰਸ਼ਿਤਾ ਦਾ ਇੱਕ ਹੋਰ ਸਬੂਤ ਸੀ ।

Leave a Comment