PSEB 12th Class History Notes Chapter 23 ਦੂਸਰਾ ਐਂਗਲੋ-ਸਿੱਖ ਯੁੱਧ : ਕਾਰਨ, ਸਿੱਟੇ ਅਤੇ ਪੰਜਾਬ ਦਾ ਮਿਲਾਉਣਾ

This PSEB 12th Class History Notes Chapter 23 ਦੂਸਰਾ ਐਂਗਲੋ-ਸਿੱਖ ਯੁੱਧ : ਕਾਰਨ, ਸਿੱਟੇ ਅਤੇ ਪੰਜਾਬ ਦਾ ਮਿਲਾਉਣਾ will help you in revision during exams.

PSEB 12th Class History Notes Chapter 23 ਦੂਸਰਾ ਐਂਗਲੋ-ਸਿੱਖ ਯੁੱਧ : ਕਾਰਨ, ਸਿੱਟੇ ਅਤੇ ਪੰਜਾਬ ਦਾ ਮਿਲਾਉਣਾ

→ ਦੁਸਰੇ ਐਂਗਲੋ-ਸਿੱਖ ਯੁੱਧ ਦੇ ਕਾਰਨ (Causes of the Second Anglo-Sikh War) – ਸਿੱਖ ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਹੋਈ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ-ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਨੇ ਸਿੱਖ ਰਾਜ ਦੀ ਸੁਤੰਤਰਤਾ ਨੂੰ ਲਗਭਗ ਖ਼ਤਮ ਕਰ ਦਿੱਤਾ ਸੀ-ਸੈਨਾ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੱਢੇ ਗਏ ਸਿੱਖ ਸੈਨਿਕਾਂ ਦੇ ਮਨ ਵਿੱਚ ਅੰਗਰੇਜ਼ਾਂ ਲਈ ਭਾਰੀ ਗੁੱਸਾ ਸੀਅੰਗਰੇਜ਼ਾਂ ਦੁਆਰਾ ਮਹਾਰਾਣੀ ਜਿੰਦਾਂ ਨਾਲ ਕੀਤੇ ਗਏ ਦੁਰ-ਵਿਹਾਰ ਕਾਰਨ ਸਾਰੇ ਪੰਜਾਬ ਵਿੱਚ ਰੋਹ ਦੀ ਲਹਿਰ ਦੌੜ ਗਈ ਸੀ-ਮੁਲਤਾਨ ਦੇ ਦੀਵਾਨ ਮੁਲਰਾਜ ਦੁਆਰਾ ਕੀਤੇ ਗਏ ਵਿਦਰੋਹ ਨੂੰ ਅੰਗਰੇਜ਼ਾਂ ਨੇ ਜਾਣ-ਬੁੱਝ ਕੇ ਫੈਲਣ ਦਿੱਤਾ-ਚਤਰ ਸਿੰਘ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਦੁਆਰਾ ਕੀਤੇ ਗਏ ਵਿਦਰੋਹ ਨੇ ਐਂਗਲੋ-ਸਿੱਖ ਯੁੱਧ ਨੂੰ ਹੋਰ ਨੇੜੇ ਲੈ ਆਂਦਾ-ਲਾਰਡ ਡਲਹੌਜ਼ੀ ਦੀ ਸਾਮਰਾਜਵਾਦੀ ਨੀਤੀ ਦੂਸਰੇ ਐਂਗਲੋ-ਸਿੱਖ ਯੁੱਧ ਦਾ ਤੱਤਕਾਲੀ ਕਾਰਨ ਬਣੀ ।

→ ਯੁੱਧ ਦੀਆਂ ਘਟਨਾਵਾਂ (Events of the War) – ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਹੋਏ ਦੂਜੇ ਐਂਗਲੋ-ਸਿੱਖ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵੇਰਵਾ ਇਸ ਤਰਾਂ ਹੈ-

(i) ਰਾਮਨਗਰ ਦੀ ਲੜਾਈ (Battle of Ramnagar) – ਰਾਮਨਗਰ ਦੀ ਲੜਾਈ 22 ਨਵੰਬਰ, 1848 ਈ. ਨੂੰ ਲੜੀ ਗਈ ਸੀ-ਇਸ ਵਿੱਚ ਸਿੱਖ ਸੈਨਾ ਦੀ ਅਗਵਾਈ ਸ਼ੇਰ ਸਿੰਘ ਅਤੇ ਅੰਗਰੇਜ਼ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ-ਦੂਸਰੇ ਐਂਗਲੋ-ਸਿੱਖ ਯੁੱਧ ਦੀ ਇਸ ਪਹਿਲੀ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੇ ਛੱਕੇ ਛੁੜਾ ਦਿੱਤੇ ।

(ii) ਚਿਲਿਆਂਵਾਲਾ ਦੀ ਲੜਾਈ (Battle of Chillianwala) – ਚਿਲਿਆਂਵਾਲਾ ਦੀ ਲੜਾਈ 13 ਜਨਵਰੀ, 1849 ਈ. ਨੂੰ ਲੜੀ ਗਈ ਸੀ-ਇਸ ਵਿੱਚ ਵੀ ਸਿੱਖ ਸੈਨਾ ਦੀ ਅਗਵਾਈ ਸ਼ੇਰ ਸਿੰਘ ਅਤੇ ਅੰਗਰੇਜ਼ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ-ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ।

(iii) ਮੁਲਤਾਨ, ਦੀ ਲੜਾਈ (Battle of Multan) – ਦਸੰਬਰ, 1848 ਵਿੱਚ ਜਨਰਲ ਵਿਸ਼ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰ ਲਿਆ-ਅੰਗਰੇਜ਼ਾਂ ਦੁਆਰਾ ਸੁੱਟੇ ਗਏ ਇੱਕ ਗੋਲੇ ਨੇ ਮੁਲਤਾਨ ਦੇ ਦੀਵਾਨ ਮੂਲਰਾਜ ਦੀ ਸੈਨਾ ਦੇ ਬਾਰੂਦ ਨੂੰ ਬਰਬਾਦ ਕਰ ਦਿੱਤਾ-ਸਿੱਟੇ ਵਜੋਂ ਮੂਲਰਾਜ ਨੇ 22 ਜਨਵਰੀ, 1849 ਈ. ਨੂੰ ਆਤਮ-ਸਮਰਪਣ ਕਰ ਦਿੱਤਾ ।

(iv) ਗੁਜਰਾਤ ਦੀ ਲੜਾਈ (Battle of Gujarat) – ਗੁਜਰਾਤ ਦੀ ਲੜਾਈ ਦੂਸਰੇ ਐਂਗਲੋ-ਸਿੱਖ ਯੁੱਧ ਦੀ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈ ਸੀ-ਇਸ ਵਿੱਚ ਸਿੱਖਾਂ ਦੀ ਅਗਵਾਈ ਕਰ ਰਹੇ ਸ਼ੇਰ ਸਿੰਘ ਦੀ ਸਹਾਇਤਾ ਲਈ ਚਤਰ ਸਿੰਘ, ਭਾਈ ਮਹਾਰਾਜਾ ਸਿੰਘ ਅਤੇ ਦੋਸਤ ਮੁਹੰਮਦ ਖਾਂ
ਦਾ ਪੁੱਤਰ ਅਕਰਮ ਖਾਂ ਆ ਗਏ ਸਨ-ਅੰਗਰੇਜ਼ ਸੈਨਾ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ-ਇਸ ਲੜਾਈ ਨੂੰ ‘ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ-ਇਹ ਲੜਾਈ 21 ਫ਼ਰਵਰੀ, 1849 ਈ. ਨੂੰ ਹੋਈ-ਇਸ ਲੜਾਈ ਵਿੱਚ ਸਿੱਖਾਂ ਦੀ ਹਾਰ ਹੋਈ ਅਤੇ ਉਨ੍ਹਾਂ ਨੇ 10 ਮਾਰਚ, 1849 ਈ. ਨੂੰ ਹਥਿਆਰ ਸੁੱਟ ਦਿੱਤੇ ।

→ ਯੁੱਧ ਦੇ ਸਿੱਟੇ (Consequences of the War) – ਦੁਸਰੇ ਐਂਗਲੋ-ਸਿੱਖ ਯੁੱਧ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ 29 ਮਾਰਚ, 1849 ਈ. ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜਵਾਦ ਵਿੱਚ ਸ਼ਾਮਲ ਕਰ ਲਿਆ ਗਿਆ-ਸਿੱਖ ਸੈਨਾ ਨੂੰ ਤੋੜ ਦਿੱਤਾ ਗਿਆ-ਦੀਵਾਨ ਮੂਲਰਾਜ ਅਤੇ ਭਾਈ ਮਹਾਰਾਜ ਸਿੰਘ ਨੂੰ ਦੇਸ਼ ਨਿਕਾਲਾ ਦੀ ਸਜ਼ਾ ਦਿੱਤੀ ਗਈ-ਪੰਜਾਬ ਦਾ ਪ੍ਰਸ਼ਾਸਨ ਚਲਾਉਣ ਲਈ 1849 ਈ. ਵਿੱਚ ਇੱਕ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਗਈ ।

PSEB 12th Class History Notes Chapter 23 ਦੂਸਰਾ ਐਂਗਲੋ-ਸਿੱਖ ਯੁੱਧ : ਕਾਰਨ, ਸਿੱਟੇ ਅਤੇ ਪੰਜਾਬ ਦਾ ਮਿਲਾਉਣਾ

→ ਪੰਜਾਬ ਨੂੰ ਮਿਲਾਉਣ ਦੇ ਪੱਖ ਵਿੱਚ ਦਲੀਲਾਂ (Arguments in favour of Annexation of the Punjab) – ਲਾਰਡ ਡਲਹੌਜ਼ੀ ਦਾ ਕਹਿਣਾ ਸੀ ਕਿ ਸਿੱਖਾਂ ਨੇ ਭੈਰੋਵਾਲ ਦੀ ਸੰਧੀ ਦੀਆਂ ਸ਼ਰਤਾਂ ਭੰਗ ਕੀਤੀਆਂ ਹਨ-ਲਾਹੌਰ ਦਰਬਾਰ ਨੇ ਸੰਧੀ ਵਿੱਚ ਮੰਨੇ ਗਏ 22 ਲੱਖ ਰੁਪਏ ਵਿੱਚੋਂ ਇੱਕ ਪੈਸਾ ਵੀ ਨਹੀਂ ਦਿੱਤਾ-ਲਾਰਡ ਡਲਹੌਜ਼ੀ ਦਾ ਇਹ ਆਰੋਪ ਸੀ ਕਿ ਮੁਲਰਾਜ ਅਤੇ ਚਤਰ ਸਿੰਘ ਦਾ ਵਿਦਰੋਹ ਮੁੜ ਸਿੱਖ ਰਾਜ ਦੀ ਸਥਾਪਨਾ ਲਈ ਸੀ-ਇਸ ਲਈ ਪੰਜਾਬ ਦਾ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਜ਼ਰੂਰੀ ਸੀ ।

→ ਪੰਜਾਬ ਦੇ ਮਿਲਾਉਣ ਦੇ ਵਿਰੁੱਧ ਦਲੀਲਾਂ (Arguments against Annexation of the Punjab) – ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਜਾਣ-ਬੁੱਝ ਕੇ ਵਿਦਰੋਹ ਲਈ ਭੜਕਾਇਆ-ਮੁਲਰਾਜ ਦੇ ਵਿਦਰੋਹ ਨੂੰ ਸਮੇਂ ‘ਤੇ ਨਾ ਦਬਾਉਣਾ ਇੱਕ ਸੋਚੀ-ਸਮਝੀ ਚਾਲ ਸੀ-ਲਾਹੌਰ ਦਰਬਾਰ ਨੇ ਸੰਧੀ ਦੀਆਂ ਸ਼ਰਤਾਂ ਦਾ ਪੂਰੀ ਈਮਾਨਦਾਰੀ ਨਾਲ ਪਾਲਣ ਕੀਤਾ ਸੀ-ਵਿਦਰੋਹ ਸਿਰਫ਼ ਕੁੱਝ ਦੇਸ਼ਾਂ ਵਿੱਚ ਹੋਇਆ ਸੀ । ਇਸ ਲਈ ਪੂਰੇ ਪੰਜਾਬ ਨੂੰ ਸਜ਼ਾ ਦੇਣਾ ਪੂਰੀ ਤਰ੍ਹਾਂ ਅਣਉੱਚਿਤ ਸੀ ।

Leave a Comment