PSEB 12th Class History Notes Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

This PSEB 12th Class History Notes Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ will help you in revision during exams.

PSEB 12th Class History Notes Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

→ ਰਾਜਨੀਤਿਕ ਦਸ਼ਾ (Political Condition) – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਮਾੜੀ ਸੀ-ਪੰਜਾਬ ਦਿੱਲੀ ਸਲਤਨਤ ਦੇ ਅਧੀਨ ਸੀ ਜਿਸ ‘ਤੇ ਲੋਧੀ ਸੁਲਤਾਨਾਂ ਦਾ ਸ਼ਾਸਨ ਸੀ-1469 ਈ. ਵਿੱਚ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਨੇ ਤਤਾਰ ਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ-ਤਤਾਰ ਖਾਂ ਲੋਧੀ ਸੁਲਤਾਨ ਦੇ ਖ਼ਿਲਾਫ ਕੀਤੇ ਗਏ ਅਸਫਲ ਵਿਦਰੋਹ ਵਿੱਚ ਮਾਰਿਆ ਗਿਆ-1500 ਈ. ਵਿੱਚ ਨਵੇਂ ਸੁਲਤਾਨ ਸਿਕੰਦਰ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ-ਇਬਰਾਹੀਮ ਦੇ ਨਵੇਂ ਸੁਲਤਾਨ ਬਣਦੇ ਹੀ ਦੌਲਤ ਖਾਂ ਲੋਧੀ ਨੇ ਉਸ ਦੇ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ-ਦੌਲਤ ਖਾਂ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ-ਬਾਬਰ ਨੇ 1519 ਈ. ਤੋਂ 1526 ਈ. ਤਕ ਪੰਜਾਬ ‘ਤੇ ਪੰਜ ਹਮਲੇ ਕੀਤੇ-ਆਪਣੇ ਪੰਜਵੇਂ ਹਮਲੇ ਦੇ ਦੌਰਾਨ ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ-21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾਇਆ ਸੀ-ਸਿੱਟੇ ਵਜੋਂ ਪੰਜਾਬ ਲੋਧੀ ਵੰਸ਼ ਦੇ ਹੱਥੋਂ ਨਿਕਲ ਕੇ ਮੁਗ਼ਲ ਵੰਸ਼ ਦੇ ਹੱਥਾਂ ਵਿੱਚ ਚਲਾ ਗਿਆ ।

→ ਸਮਾਜਿਕ ਦਸ਼ਾ (Social Condition) – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਬਹੁਤ ਮਾੜੀ ਸੀ-ਸਮਾਜ ਹਿੰਦੂ ਅਤੇ ਮੁਸਲਮਾਨ ਨਾਂ ਦੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ-ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ-ਮੁਸਲਿਮ ਸਮਾਜ ਉੱਚ, ਮੱਧ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ-ਮੁਸਲਿਮ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ-ਹਿੰਦੂ ਬਹੁ-ਗਿਣਤੀ ਵਿੱਚ ਸਨ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀ-ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ-ਹਿੰਦੂ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ-ਸਮਾਜ ਦਾ ਅਮੀਰ ਵਰਗ ਸਵਾਦ ਭੋਜਨ ਖਾਂਦਾ ਅਤੇ ਕੀਮਤੀ ਕੱਪੜੇ ਪਹਿਨਦਾ ਸੀ-ਨੀਵੇਂ ਵਰਗਾਂ ਦਾ ਭੋਜਨ ਅਤੇ ਕੱਪੜੇ ਸਾਦੇ ਹੁੰਦੇ ਸਨ-ਉਸ ਸਮੇਂ ਸ਼ਿਕਾਰ, ਚੌਗਾਨ, ਜਾਨਵਰਾਂ ਦੀਆਂ ਲੜਾਈਆਂ, ਸ਼ਤਰੰਜ, ਨਾਚ, ਸੰਗੀਤ ਅਤੇ ਤਾਸ਼ ਆਦਿ ਮਨੋਰੰਜਨ ਦੇ ਸਾਧਨ ਸਨ-ਸਿੱਖਿਆ ਮਸਜਿਦਾਂ, ਮਦਰੱਸਿਆਂ ਅਤੇ ਮੰਦਰਾਂ ਵਿੱਚ ਦਿੱਤੀ ਜਾਂਦੀ ਸੀ ।

PSEB 12th Class History Notes Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

→ ਆਰਥਿਕ ਦਸ਼ਾ (Economic Condition) -16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ-ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ-ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਜੌ, ਮੱਕੀ ਅਤੇ ਗੰਨਾ ਸਨ-ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ-ਲੋਕਾਂ ਦਾ ਦੂਸਰਾ ਮੁੱਖ ਕਿੱਤਾ ਉਦਯੋਗ ਸੀ-ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ-ਚਮੜਾ, ਸ਼ਸਤਰ, ਬਰਤਨ, ਹਾਥੀ ਦੰਦ ਅਤੇ ਖਿਡਾਉਣੇ ਆਦਿ ਦੇ ਵੀ ਉਦਯੋਗ ਪ੍ਰਚਲਿਤ ਸਨ-ਪਸ਼ੂ-ਪਾਲਣ ਦਾ ਕਿੱਤਾ ਵੀ ਕੀਤਾ ਜਾਂਦਾ ਸੀ-ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬੜਾ ਉੱਨਤ ਸੀ-ਵਿਦੇਸ਼ੀ ਵਪਾਰ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ ਅਤੇ ਚੀਨ ਆਦਿ ਦੇਸ਼ਾਂ ਨਾਲ ਸੀ-ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਪ੍ਰਸਿੱਧ ਨਗਰ ਸਨ-ਕੀਮਤਾਂ ਘੱਟ ਹੋਣ ਕਾਰਨ ਸਾਧਾਰਨ ਲੋਕਾਂ ਦਾ ਵੀ ਗੁਜ਼ਾਰਾ ਚੰਗਾ ਹੋ ਜਾਂਦਾ ਸੀ ।

Leave a Comment