PSEB 12th Class History Notes Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ

This PSEB 12th Class History Notes Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ will help you in revision during exams.

PSEB 12th Class History Notes Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ

→ ਮੱਢਲਾ ਜੀਵਨ ਅਤੇ ਔਕੜਾਂ (Early Career and Difficulties) – ਗੁਰੁ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ. ਗੋਇੰਦਵਾਲ ਸਾਹਿਬ ਵਿਖੇ ਹੋਇਆ-ਆਪ ਜੀ ਦੇ ਪਿਤਾ ਜੀ ਦਾ ਨਾਂ ਗੁਰੁ ਰਾਮਦਾਸ ਜੀ ਅਤੇ ਮਾਤਾ ਜੀ ਦਾ ਨਾਂ ਬੀਬੀ ਭਾਨੀ ਜੀ ਸੀ-ਆਪ ਜੀ ਦਾ ਵਿਆਹ ਮਉ ਪਿੰਡ ਦੇ ਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਜੀ ਨਾਲ ਹੋਇਆ-ਆਪ 1581 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ-ਆਪ ਜੀ ਨੂੰ ਗੁਰਗੱਦੀ ਦਿੱਤੇ ਜਾਣ ‘ਤੇ ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਹੁਤ ਸਖ਼ਤ ਵਿਰੋਧ ਕੀਤਾ-ਆਪ ਜੀ ਨੂੰ ਨਕਸ਼ਬੰਦੀ ਸੰਪਰਦਾਇ ਅਤੇ ਬਾਹਮਣ ਵਰਗ ਦਾ ਵੀ ਵਿਰੋਧ ਸਹਿਣਾ ਪਿਆਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪ ਨਾਲ ਨਾਰਾਜ਼ ਸੀ ।

→ ਗੁਰੂ ਅਰਜਨ ਦੇਵ ਜੀ ਅਧੀਨ ਸਿੱਖ ਪੰਥ ਦਾ ਵਿਕਾਸ (Development of Sikhism Under Guru Arjan Dev ji) – ਗੁਰੁ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਦੌਰਾਨ ਸਿੱਖ ਪੰਥ ਦੇ ਵਿਕਾਸ ਲਈ ਬਹੁਪੱਖੀ ਕੰਮ ਕੀਤੇ-ਉਨ੍ਹਾਂ ਦੇ ਗੁਰੂਕਾਲ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ 1588 ਈ. ਵਿੱਚ ਸ਼ੁਰੂ ਕਰਵਾਇਆ ਗਿਆ-ਇਸ ਦਾ ਨਿਰਮਾਣ ਕਾਰਜ 1601 ਈ. ਵਿੱਚ ਪੂਰਾ ਹੋਇਆ1590 ਈ. ਵਿੱਚ ਤਰਨ ਤਾਰਨ, 1593 ਈ. ਵਿੱਚ ਕਰਤਾਰਪੁਰ ਅਤੇ 1595 ਈ. ਵਿੱਚ ਹਰਿਗੋਬਿੰਦਪੁਰ ਨਾਂ ਦੇ ਨਗਰਾਂ ਦੀ ਸਥਾਪਨਾ ਕੀਤੀ ਗਈ-ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਸਾਹਿਬ ਦਾ ਸਭ ਤੋਂ ਮਹਾਨ ਕਾਰਜ ਸੀ-ਇਹ ਮਹਾਨ ਕਾਰਜ 1604 ਈ. ਵਿੱਚ ਪੂਰਾ ਹੋਇਆ-ਗੁਰੁ ਅਰਜਨ ਸਾਹਿਬ ਨੇ ਮਸੰਦ ਪ੍ਰਥਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ-ਗੁਰੂ ਸਾਹਿਬ ਨੇ ਸਿੱਖਾਂ ਨੂੰ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਕਰਨ ਲਈ ਪ੍ਰੇਰਿਤ ਕੀਤਾ-ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਕਰ ਕੇ ਸਿੱਖ ਪੰਥ ਦੇ ਵਿਕਾਸ ਦੇ ਦਰਵਾਜ਼ੇ ਖੁੱਲ੍ਹੇ ਰੱਖੇ ।

PSEB 12th Class History Notes Chapter 6 ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ

→ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ (Martyrdom of Guru Arjan Dev Ji) – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਮੁੱਖ ਤੱਥ ਇਸ ਤਰ੍ਹਾਂ ਹਨ-

(i) ਕਾਰਨ (Causes) – ਜਹਾਂਗੀਰ ਬੜਾ ਹੀ ਕੱਟੜ ਸੁੰਨੀ ਮੁਸਲਮਾਨ ਸੀ-ਸਿੱਖ ਪੰਥ ਦੀ ਹੋ ਰਹੀ ਉੱਨਤੀ ਉਸ ਲਈ ਅਸਹਿਣਯੋਗ ਸੀ-ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰਗੱਦੀ ਦੀ ਪ੍ਰਾਪਤੀ ਲਈ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਹਨ-ਲਾਹੌਰ ਦਾ ਦੀਵਾਨ ਚੰਦੁ ਸ਼ਾਹ ਗੁਰੁ ਸਾਹਿਬ ਤੋਂ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ- ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਖੂਬ ਭੜਕਾਇਆ-ਗੁਰੂ ਅਰਜਨ ਸਾਹਿਬ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਬਣੀ ।

(ii) ਸ਼ਹੀਦੀ (Martyrdom) – ਜਹਾਂਗੀਰ ਦੇ ਹੁਕਮ ‘ਤੇ ਗੁਰੂ ਅਰਜਨ ਦੇਵ ਜੀ ਨੂੰ 24 ਮਈ, 1606 ਈ. ਨੂੰ ਕੈਦ ਕਰ ਲਿਆ ਗਿਆ-ਉਨ੍ਹਾਂ ਨੂੰ ਦੋ ਲੱਖ ਰੁਪਏ ਜੁਰਮਾਨਾ ਦੇਣ ਲਈ ਕਿਹਾ ਗਿਆ ਜੋ ਗੁਰੂ ਜੀ ਨੇ ਇਨਕਾਰ ਕਰ ਦਿੱਤਾ-30 ਮਈ, 1606 ਈ. ਨੂੰ ਗੁਰੁ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ।

(iii) ਮਹੱਤਵ (Importance) – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਿੱਖ ਇਤਿਹਾਸ ਦੀ ਇੱਕ ਮਹਾਨ ਘਟਨਾ ਮੰਨਿਆ ਜਾਂਦਾ ਹੈ-ਕਿਉਂਕਿ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਸਨ ਇਸ ਲਈ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ । ਇਸ ਸ਼ਹੀਦੀ ਦੇ ਸਿੱਟੇ ਵਜੋਂ ਧਰਮ ਦੇ ਸਰੂਪ ਵਿੱਚ ਪਰਿਵਰਤਨ ਆ ਗਿਆ-ਗੁਰੂ ਹਰਿਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਨਾਂ ਦੀ ਨਵੀਂ ਨੀਤੀ ਧਾਰਨ ਕਰਨ ਦਾ ਫੈਸਲਾ ਕੀਤਾ-ਸਿੱਖ ਏਕਤਾ ਦੇ ਸੂਤਰ ਵਿੱਚ ਬੱਝਣ ਲੱਗੇ-ਸਿੱਖਾਂ ਅਤੇ ਮੁਗ਼ਲਾਂ ਵਿੱਚ ਤਣਾਉਪੂਰਨ ਸੰਬੰਧ ਸਥਾਪਿਤ ਹੋ ਗਏ-ਮੁਗ਼ਲ ਅੱਤਿਆਚਾਰਾਂ ਦਾ ਦੌਰ ਸ਼ੁਰੂ ਹੋ ਗਿਆ-ਸਿੱਖ ਧਰਮ ਪਹਿਲਾਂ ਤੋਂ ਵੱਧ ਹਰਮਨ-ਪਿਆਰਾ ਹੋ ਗਿਆ ।

Leave a Comment