This PSEB 12th Class History Notes Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ will help you in revision during exams.
PSEB 12th Class History Notes Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ
→ ਮੁੱਢਲਾ ਜੀਵਨ (Early Career) – ਗੁਰੂ ਹਰਿਗੋਬਿੰਦ ਜੀ ਦਾ ਜਨਮ 14 ਜੂਨ, 1595 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਡਾਲੀ ਵਿਖੇ ਹੋਇਆ-ਆਪ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਅਰਜਨ ਦੇਵ ਅਤੇ ਮਾਤਾ ਜੀ ਦਾ ਨਾਂ ਗੰਗਾ ਦੇਵੀ ਸੀ-ਆਪ ਜੀ ਦੇ ਘਰ ਪੰਜ ਪੁੱਤਰਾਂ ਅਤੇ ਇੱਕ ਧੀ ਬੀਬੀ ਵੀਰੋ ਜੀ ਨੇ ਜਨਮ ਲਿਆ-ਆਪ 1606 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
→ ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ (New Policy of Guru Hargobind Ji) – ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਨਾਲ ਸੰਬੰਧਿਤ ਮੁੱਖ ਤੱਥ ਇਸ ਤਰ੍ਹਾਂ ਹਨ-
(i) ਕਾਰਨ (Causes) – ਮੁਗ਼ਲ ਬਾਦਸ਼ਾਹ ਜਹਾਂਗੀਰ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਵਿਕਸਿਤ ਹੁੰਦਾ ਨਹੀਂ ਦੇਖ ਸਕਦਾ ਸੀ-ਜਹਾਂਗੀਰ ਨੇ 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ-ਗੁਰੂ ਅਰਜਨ ਦੇਵ ਜੀ ਨੇ ਖ਼ੁਦ ਨਵੀਂ ਨੀਤੀ ਅਪਨਾਉਣ ਦਾ ਆਦੇਸ਼ ਹਰਿਗੋਬਿੰਦ ਜੀ ਨੂੰ ਦਿੱਤਾ ਸੀ ।
(ii) ਵਿਸ਼ੇਸ਼ਤਾਵਾਂ (Features) – ਗੁਰੂ ਹਰਿਗੋਬਿੰਦ ਜੀ ਨੇ ਸੰਸਾਰਿਕ ਅਤੇ ਧਾਰਮਿਕ ਸੱਤਾ ਦੀ ਪ੍ਰਤੀਕ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ-ਗੁਰੂ ਸਾਹਿਬ ਦੁਆਰਾ ਸੈਨਾ ਦਾ ਸੰਗਠਨ ਕੀਤਾ ਗਿਆ-ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ-ਗੁਰੁ ਜੀ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ ਅਤੇ ਉਨ੍ਹਾਂ ਨੇ ਰਾਜਨੀਤਿਕ ਪ੍ਰਤੀਕਾਂ ਨੂੰ ਅਪਣਾ ਲਿਆ-ਅੰਮ੍ਰਿਤਸਰ ਸ਼ਹਿਰ ਦੀ ਕਿਲ੍ਹੇਬੰਦੀ ਕੀਤੀ ਗਈ-ਲੋਹਗੜ੍ਹ ਕਿਲ੍ਹੇ ਦਾ ਨਿਰਮਾਣ ਕਰਵਾਇਆ ਗਿਆ-ਗੁਰੁ ਸਾਹਿਬ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਕਈ ਪਰਿਵਰਤਨ ਕੀਤੇ ।
(ii) ਮਹੱਤਵ (Importance) – ਸਿੱਖ ਸੰਤ ਸਿਪਾਹੀ ਬਣ ਗਏ-ਸਿੱਖਾਂ ਦੇ ਆਪਸੀ ਭਾਈਚਾਰੇ ਵਿੱਚ ਵਾਧਾ ਹੋਇਆ-ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਵਧਿਆ-ਸਿੱਖਾਂ ਅਤੇ ਮੁਗਲਾਂ ਦੇ ਸੰਬੰਧਾਂ ਵਿੱਚ ਤਣਾਉ ਹੋਰ ਵੱਧ ਗਿਆ-ਨਵੀਂ ਨੀਤੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਦਾ ਆਧਾਰ ਤਿਆਰ ਕੀਤਾ ।
→ ਗੁਰੂ ਹਰਿਗੋਬਿੰਦ ਜੀ ਅਤੇ ਜਹਾਂਗੀਰ (Guru Hargobind Ji and Jahangir) – ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ 1606 ਈ. ਵਿੱਚ ਕੈਦ ਕਰ ਲਿਆ-ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਰੱਖਿਆ ਗਿਆ-ਗੁਰੂ ਸਾਹਿਬ ਦੀ ਕੈਦ ਦੇ ਸਮੇਂ ਦੇ ਸੰਬੰਧ ਵਿੱਚ ਇਤਿਹਾਸਕਾਰਾਂ ਵਿੱਚ ਮਤਭੇਦ ਹਨ-ਜਦੋਂ ਗੁਰੂ ਜੀ ਨੂੰ ਰਿਹਾਅ ਕੀਤਾ ਗਿਆ ਤਾਂ ਉਨ੍ਹਾਂ ਦੀ ਜਿੱਦ ’ਤੇ ਉੱਥੇ ਕੈਦੀ 52 ਹੋਰ ਰਾਜਿਆਂ ਨੂੰ ਵੀ ਰਿਹਾਅ ਕਰਨਾ ਪਿਆ-ਇਸ ਕਾਰਨ ਗੁਰੂ ਜੀ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਣ ਲੱਗਾ-ਰਿਹਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਦੇ ਜਹਾਂਗੀਰ ਨਾਲ ਮਿੱਤਰਤਾਪੂਰਨ ਸੰਬੰਧ ਰਹੇ ।
→ ਗੁਰੂ ਹਰਿਗੋਬਿੰਦ ਜੀ ਅਤੇ ਸ਼ਾਹਜਹਾਂ (Guru Hargobind Ji and Shah Jahan) – 1628 ਈ. ਵਿੱਚ ਸ਼ਾਹਜਹਾਂ ਦੇ ਮੁਗ਼ਲ ਬਾਦਸ਼ਾਹ ਬਣਦੇ ਹੀ ਮੁਗਲ-ਸਿੱਖ ਸੰਬੰਧ ਫਿਰ ਵਿਗੜ ਗਏ-ਸ਼ਾਹਜਹਾਂ ਨੇ ਆਪਣੀਆਂ ਕੱਟੜਤਾਪੂਰਨ ਕਾਰਵਾਈਆਂ ਨਾਲ ਸਿੱਖਾਂ ਨੂੰ ਆਪਣੇ ਵਿਰੁੱਧ ਕਰ ਲਿਆ-1634 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿੱਚ ਪਹਿਲੀ ਲੜਾਈ ਅੰਮ੍ਰਿਤਸਰ ਵਿਖੇ ਹੋਈ-ਇਸ ਵਿੱਚ ਸਿੱਖ ਜੇਤੂ ਰਹੇ-ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਹੋਈਆਂ ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਦੀਆਂ ਲੜਾਈਆਂ ਵਿੱਚ ਵੀ ਸਿੱਖਾਂ ਦੀ ਜਿੱਤ ਹੋਈ । ਇਨ੍ਹਾਂ ਜਿੱਤਾਂ ਨਾਲ ਗੁਰੂ ਹਰਿਗੋਬਿੰਦ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ।
→ ਜੋਤੀ-ਜੋਤ ਸਮਾਉਣਾ (Immersed in Eternal Light) – 1635 ਈ. ਵਿੱਚ ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਨਗਰ ਵਸਾਇਆ-ਉਨ੍ਹਾਂ ਨੇ ਆਪਣੇ ਜੀਵਨ ਦੇ ਆਖ਼ਰੀ ਦਸ ਸਾਲ ਇੱਥੇ ਬਿਤਾਏਜੋਤੀ-ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਹਰਿ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾਗੁਰੂ ਹਰਿਗੋਬਿੰਦ ਜੀ 3 ਮਾਰਚ, 1645 ਈ. ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ ।